Acts - Sach Kahoon Punjabi

ਪਾਪ-ਕਰਮਾਂ ਤੋਂ ਦੂਰ ਰਹੋ ਤੇ ਪ੍ਰਭੂ-ਭਗਤੀ ਕਰੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰੋਜ਼ਾਨਾ ਇਸ ਸੰਸਾਰ ‘ਚ ਕਿੰਨੇ ਹੀ ਲੋਕ ਆਉਂਦੇ ਹਨ ਅਤੇ ਪਤਾ ਨਹੀਂ ਕਿੰਨੇ ਹੀ ਚਲੇ ਜਾਂਦੇ ਹਨ ਪਰ ਕੋਈ ਇਸ ਤੋਂ ਸਿੱਖਿਆ ਨਹੀਂ ਲੈਂਦਾ ਪਤਾ ਨਹੀਂ ਕਦੋਂ ਤੁਹਾਨੂੰ ਵੀ ਸੱਦਾ ਆ ਜਾਵੇ ਅਤੇ ਤੁਹਾਨੂੰ ਇਸ ਸੰਸਾਰ ਤੋਂ ਜਾਣਾ ਪਵੇ ਇਸ ਲਈ ਅਜਿਹਾ ਹੋਣ ਤੋਂ ਪਹਿਲਾਂ ਹੀ ਕਿਉਂ ਨਾ ਮਾਲਕ ਦੀ ਭਗਤੀ-ਇਬਾਦਤ ਕਰ ਲਈ ਜਾਵੇ ਤਾਂ ਕਿ ਆਵਾਗਮਨ ਤੋਂ ਆਜ਼ਾਦੀ ਮਿਲ ਜਾਵੇ।  Worship God

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਣ-ਵਡਿਆਈ ਦੇ ਚੱਕਰ ‘ਚ ਪੈ ਕੇ ਪਾਪ-ਕਰਮ ਨਹੀਂ ਕਰਨੇ ਚਾਹੀਦੇ ਕਿਉਂਕਿ ਇੱਕ ਦਿਨ ਸਭ ਨੇ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ ਇਨਸਾਨ ਨੂੰ ਪਾਪ-ਕਰਮ ਨਾ ਕਰਕੇ ਜਿੰਨਾ ਹੋ ਸਕੇ ਮਾਲਕ ਦੀ ਭਗਤੀ-ਇਬਾਦਤ ਕਰਨੀ ਚਾਹੀਦੀ ਹੈ, ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ ਅਤੇ ਚੰਗਿਆਈ-ਨੇਕੀ ‘ਤੇ ਚੱਲਣਾ ਚਾਹੀਦਾ ਹੈ ਸੰਤ ਇਹੀ  ਸਿੱਖਿਆ ਦਿੰਦੇ ਹਨ ਕਿ ਇਨਸਾਨ ਹਮੇਸ਼ਾ ਸਹੀ ਰਸਤੇ ‘ਤੇ ਚੱਲੇ ਅਤੇ ਆਪਣੀ ਮੰਜ਼ਿਲੇ-ਮਕਸੂਦ ਤੱਕ ਪਹੁੰਚੇ ਇੱਥੇ ਰਹਿੰਦੇ ਹੋਏ ਖੁਸ਼ੀਆਂ ਹਾਸਲ ਕਰੇ ਅਤੇ  ਅਗਲੇ ਜਹਾਨ ਲਈ ਵੀ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਿਆ ਰਹੇ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ।

ਅੱਜ ਦਾ ਇਨਸਾਨ ਗ੍ਰਿਹਸਥੀ ਚਲਾਉਂਦਾ ਹੋਇਆ ਬਹੁਤ ਹੀ ਪਰੇਸ਼ਾਨੀ ਅਤੇ ਟੈਨਸ਼ਨ ‘ਚ ਰਹਿੰਦਾ ਹੈ ਸਵੇਰੇ ਉੱਠਦਿਆਂ ਹੀ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ ਇਨਸਾਨ ਬਚਪਨ, ਜਵਾਨੀ ਖੇਡਦਿਆਂ-ਖੇਡਦਿਆਂ ਗੁਜ਼ਾਰ ਦਿੰਦਾ ਹੈ ਉਸ ਨੂੰ ਸਮੇਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਪਰ ਥੋੜ੍ਹੀ ਜਿਹੀ ਅਧਖੜ ਉਮਰ ਆਉਂਦਿਆਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਗ੍ਰਹਿਸਥੀ ਕੀ ਹੁੰਦੀ ਹੈ ਜਿਸ ਸਮੇਂ ਇਨਸਾਨ ਦਾ ਵਿਆਹ ਹੁੰਦਾ ਹੈ ਉਸ ਸਮੇਂ ਉਹ ਬਹੁਤ ਖੁਸ਼ ਹੁੰਦਾ ਹੈ ਸੋਚਦਾ ਹੈ ਕਿ ਉਸ ਵਰਗਾ ਤਾਂ ਦੁਨੀਆ ‘ਚ ਹੋਰ ਕੋਈ ਦੂਜਾ ਹੈ ਹੀ ਨਹੀਂ ਪਰ ਬੱਚੇ ਹੋਣ ‘ਤੇ ਉਹ ਦੁਖੀ, ਪਰੇਸ਼ਾਨ ਰਹਿਣ ਲੱਗਦਾ ਹੈ ਕਦੇ ਬੱਚਿਆਂ ਲਈ ਇਹ ਲਿਆਉਣਾ, ਕਦੇ ਉਹ, ਕਦੇ ਬਿਮਾਰੀ ਇਨਸਾਨ ਸਾਰਾ ਜੀਵਨ ਇਸੇ ਤਰ੍ਹਾਂ ਹੀ ਟੈਨਸ਼ਨ ‘ਚ ਗੁਜ਼ਾਰ ਦਿੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਬਹੁਤ ਹੀ ਹੁਸ਼ਿਆਰ ਬਣਦਾ ਹੈ ਉਹ ਪਰਮਾਤਮਾ ਨੂੰ ਝਾਂਸਾ ਦੇਣ ਤੋਂ ਵੀ ਨਹੀਂ ਉੱਕਦਾ ਹੱਥ ਜੋੜ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਕਿ ਜਿਵੇਂ ਹੁਣੇ ਸਿੱਧਾ ਅਸਮਾਨ ਤੋਂ ਉੱਤਰਿਆ ਹੋਵੇ ਪਰ ਅਜਿਹਾ ਨਹੀਂ ਕਰਨਾ ਚਾਹੀਦਾ  ਮਾਲਕ ਦੀ ਭਗਤੀ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ ਤਾਂ ਯਕੀਨ ਮੰਨੋ ਤੁਸੀਂ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਜ਼ਿਲ੍ਹੇ ਅੰਦਰ ਭਰੁੱਣ ਹੱਤਿਆ ਵਰਗਾ ਕਾਰਾ ਬੇਨਕਾਬ
ਚਾਰ ਮਹੀਨੇ ਦਾ ਭਰੁਣ ਸਮੇਤ ਗਰਭਪਾਤ ਲਈ ਵਰਤੇ ਜਾਂਦੇ ਔਜਾਰ ਅਤੇ ਦਵਾਈਆਂ ਬਰਾਮਦ

ਫਰਜ਼ੀ ਗਾਹਕ ਨੇ ਭੰਨਿਆ ਭਾਂਡਾ, ਪੰਦਰ੍ਹਾਂ ਹਜਾਰ ‘ਚ ਹੁੰਦਾ ਸੀ ਗੈਰਕਾਨੂੰਨੀ ਕਾਰਾ

ਕੈਥਲ ਤੇ ਜ਼ਿਲ੍ਹਾ ਪਟਿਆਲਾ ਦੇ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਛਾਪੇਮਾਰੀ

ਪਟਿਆਲਾ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਜ਼ਿਲ੍ਹਾ ਪਟਿਆਲਾ ਅੰਦਰ ਇੱਕ ਨਿੱਜੀ ਹਸਪਤਾਲ ਵੱਲੋਂ ਚੰਦ ਪੈਸਿਆਂ ਦੇ ਲਾਲਚ ਹੇਠ ਭਰੂਣ ਹੱਤਿਆ ਕੀਤੇ ਜਾਣ ਦਾ ਵੱਡਾ ਕਾਰਾ ਬੇਨਕਾਬ ਹੋਇਆ ਹੈ। ਇਸ ਕਾਰੇ ਨੂੰ ਬੇਨਕਾਬ ਹਰਿਆਣਾ ਦੇ ਕੈਥਲ ਅਤੇ ਪਟਿਆਲਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵੱਲੋਂ ਪਟਿਆਲਾ ਦੇ ਬਹਾਦਰਗੜ੍ਹ ਨੇੜੇ ਸਥਿੱਤ ਪ੍ਰਾਈਵੇਟ ਹਸਪਤਾਲ ਵਿੱਚ ਕੀਤੀ ਛਾਪੇਮਾਰੀ ਦੌਰਾਨ ਭਰੂਣ ਹੱਤਿਆ ਕਰਨ ਵਾਲੇ ਪਤੀ-ਪਤਨੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ । ਇਸ ਦੇ ਨਾਲ ਹੀ ਇੱਥੋਂ 4 ਮਹੀਨੇ ਦਾ ਭਰੂਣ ਵੀ ਬਰਾਮਦ ਹੋਇਆ, ਉਥੇ ਹੀ ਭਰੂਣ ਹੱਤਿਆ ‘ਚ ਵਰਤੇ ਜਾਂਦੇ ਔਜਾਰ ਤੇ ਦਵਾਈਆਂ ਵੀ ਭਾਰੀ ਮਾਤਰਾ ‘ਚ ਬਰਾਮਦ ਹੋਈਆਂ।

ਇਹ ਵੀ ਪੜ੍ਹੋ : ਪੰਜਾਬ ’ਚ ਹੁਣ ਸਤਾਵੇਗਾ ਗਰਮ, ਇੱਕ ਹਫ਼ਤੇ ’ਚ 35 ਤੋਂ ਸਿੱਧਾ 45 ਡਿਗਰ ਪਾਰ ਹੋਵੇਗਾ ਤਾਪਮਾਨ

ਉਂਜ ਇਸ ਮਾਮਲੇ ਦੀ ਭਿਣਕ ਸਭ ਤੋਂ ਪਹਿਲਾਂ ਕੈਥਲ ਦੀ ਸਿਹਤ ਵਿਭਾਗ ਦੀ ਟੀਮ ਨੂੰ ਲੱਗੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਹਸਪਤਾਲ ਅੰਦਰ ਭਰੁੱਣ ਹੱਤਿਆ ਕਰਨ ਦਾ ਗੈਰਕਾਨੂੰਨੀ ਖੇਲ੍ਹ ਚੱਲ ਰਿਹਾ ਹੈ ਅਤੇ ਹਰਿਆਣਾ ਤੋਂ ਲੋਕ ਇੱਥੇ ਆਕੇ ਇਸ ਹਸਪਤਾਲ ਅੰਦਰ ਗਰਭਪਾਤ ਕਰਵਾ ਰਹੇ ਹਨ। ਇਸ ਸਾਂਝੇ ਅਪਰੇਸ਼ਨ ਵਿਚ ਕੈਥਲ ਸਿਹਤ ਵਿਭਾਗ ਤੋਂ ਡਿਪਟੀ ਸਿਵਲ ਸਰਜਨ ਡਾ. ਨੀਲਮ ਕੱਕੜ, ਐਸ ਐਮ ਓ ਗੂਹਲਾ ਡਾ. ਸੰਜੀਵ ਗੋਇਲ, ਡਾ. ਗੌਰਵ ਪੁਨੀਆ, ਰਾਜੇਸ਼ ਮੀਡੀਆ ਅਫਸਰ ਜਦਕਿ ਪਟਿਆਲਾ ਦੀ ਟੀਮ ਵਿਚ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸੁਖਜਿੰਦਰ ਸਿੰਘ, ਐਸ ਐਮ ਓ ਡਾ. ਅੰਜਨਾ ਗੁਪਤਾ, ਮੈਡੀਕਲ ਅਫਸਰ ਡਾ. ਕਿਰਨ ਵਰਮਾ, ਜ਼ਿਲਾ ਪ੍ਰੋਗਰਾਮ ਅਫਸਰ ਰਘੁਵੀਰ ਸਿੰਘ, ਡਾ. ਜਸਪ੍ਰੀਤ ਕੌਰ ਜ਼ਿਲਾ ਕੋਆਰਡੀਨੇਟਰ ਪੀ ਐਨ ਡੀ ਟੀ ਅਤੇ ਕ੍ਰਿਸ਼ਨ ਕੁਮਾਰ ਮਾਸ ਮੀਡੀਆ ਅਫਸਰ ਆਦਿ ਸ਼ਾਮਲ ਸਨ।

ਇਸ ਮੌਕੇ ਡਾ. ਨੀਲਮ ਕੱਕੜ ਨੇ ਦੱਸਿਆ ਕਿ ਕੈਥਲ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਟਿਆਲਾ ਵਿਚ ਭਰੂਣ ਹੱਤਿਆ ਵੱਡੀ ਪੱਧਰ ‘ਤੇ ਕਰਵਾਈ ਜਾ ਰਹੀ ਹੈ ਜਿਸ ਮਗਰੋਂ ਉਹਨਾਂ ਨੇ ਸਿਹਤ ਵਿਭਾਗ ਪਟਿਆਲਾ ਨਾਲ ਰਾਬਤਾ ਕਾਇਮ ਕੀਤਾ ਤੇ ਇਕ ਫਰਜ਼ੀ ਗਾਹਕ ਬਣਾ ਕੇ ਉਸਨੂੰ 15000 ਹਜ਼ਾਰ ਰੁਪਏ ਦੇ ਕੇ ਭੇਜਿਆ।