Failure - Sach Kahoon Punjabi
ਕਿਸਾਨਾਂ ਵੱਲੋਂ ਭਾਰਤੀ ਕਪਾਹ ਨਿਗਮ ਦੀ ਘੇਰਾਬੰਦੀ
ਅਸ਼ੋਕ ਵਰਮਾ/ਬਠਿੰਡਾ।  ਭਾਰਤੀ ਕਪਾਹ ਨਿਗਮ (ਸੀਸੀਆਈ) ਵੱਲੋਂ ਕਪਾਹ ਪੱਟੀ ਦੀਆਂ ਮੰਡੀਆਂ ‘ਚ ਨਰਮਾ ਖਰੀਦਣ ਤੋਂ ਇਨਕਾਰੀ ਹੋਣ ਤੋਂ ਭੜਕੇ ਕਿਸਾਨਾਂ ਨੇ ਨਿਗਮ ਦਫਤਰ ਅੱਗੇ ਧਰਨਾ ਲਾਇਆ ਜਿਸ ਨੂੰ ਗੱਲਬਾਤ ਬੇਸਿੱਟਾ ਰਹਿਣ ‘ਤੇ ਅਣਮਿਥੇ ਸਮੇਂ ‘ਚ ਤਬਦੀਲ ਕਰ ਦਿੱਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਰਮੇ ਦੀ ਖਰੀਦ ਦੇ ਮਾਮਲੇ ‘ਚ ਨਿਗਮ ਅਧਿਕਾਰੀ ਸਰਗਰਮ ਨਾ ਹੋਏ ਤਾਂ ਸੰਘਰਸ਼ ਨੂੰ ਹੋਰ ਵੀ ਮਘਾਇਆ ਜਾਏਗਾ ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਪ੍ਰਾਈਵੇਟ ਕੰਪਨੀਆਂ ਨੂੰ ਮੁਨਾਫਾ ਖਟਾਉਣ ਦੀ ਨੀਤੀ ਤਹਿਤ ਕਿਸਾਨਾਂ ਦੀ ਫਸਲ ਨੂੰ ਰੋਲਿਆ ਜਾ ਰਿਹਾ ਹੈ ਤਾਂ ਜੋ ਉਹ ਅੱਕ ਕੇ ਨਿੱਜੀ ਮਿੱਲ ਮਾਲਕਾਂ ਨੂੰ ਫਸਲ ਵੇਚ ਦੇਣ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਸੀਨੀਅਰ ਪ੍ਰਧਾਨ ਕਾਕਾ ਸਿੰਘ ਕੋਟੜਾ ਦੀ ਅਗਵਾਈ ਹੇਠ ਸੈਂਕੜਿਆਂ ਦੀ ਤਾਦਾਦ ‘ਚ ਇਕੱਤਰ ਹੋਏ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਪ੍ਰਗਟ ਸਿੰਘ ਫਾਜਿਲਕਾ ਨੇ ਕਿਹਾ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਕਥਿਤ ਲੁੱਟ ਦਾ ਅਹਿਮ ਪਹਿਲੂ ਕਪਾਹ ਨਿਗਮ ਵੱਲੋਂ ਮੰਡੀਆਂ ‘ਚ ਜਾਕੇ ਅਮਲੀ ਰੂਪ ‘ਚ ਖਰੀਦ ਸ਼ੁਰੂ ਨਾ ਕਰਨਾ ਹੈ ਉਨ੍ਹਾਂ ਆਖਿਆ ਕਿ ਜੱਥੇਬੰਦੀ ਨੇ ਕੁਝ ਦਿਨ ਪਹਿਲਾਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਕੇ ਅਸਲੀਅਤ ਤੋਂ ਜਾਣੂੰ ਕਰਵਾਇਆ ਸੀ ਤਾਂ ਅਫਸਰਾਂ ਨੇ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਸੀ ਹੁਣ ਜਦੋਂ ਮੰਡੀਆਂ ‘ਚ ਸਥਿਤੀ ਸੁਧਰਨ ਦੀ ਥਾਂ ਦਿਨੋਂ ਦਿਨ ਵਿਗੜਨ ਲੱਗੀ ਹੈ ਤਾਂ ਅੱਕ ਕੇ ਨਿਗਮ ਦਫਤਰ ਅੱਗੇ ਦਰੀਆਂ ਵਿਛਾਉਣੀਆਂ ਪਈਆਂ ਹਨ।
ਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਅਸਲ ‘ਚ ਇਹ ਸਾਰਾ ਤਾਣਾ ਬਾਣਾ ਮਿਲਕੇ ਕਿਸਾਨਾਂ ਨੂੰ ਖੇਤੀ ‘ਚੋਂ ਬਾਹਰ ਕੱਢਣ ਅਤੇ ਜ਼ਮੀਨ ਧਨਾਢ ਘਰਾਣਿਆਂ ਹਵਾਲੇ ਕਰਨ ਲਈ ਬੁਣਿਆ ਜਾ ਰਿਹਾ ਹੈ ਉਨ੍ਹਾਂ ਆਖਿਆ ਕਿ ਜੋ ਲੋਕ ਮੁਲਕ ਨੂੰ ਅਜਾਦ ਕਰਵਾਉਣ ਲਈ ਕੁਰਬਾਨੀਆਂ ਦੇ ਸਕਦੇ ਹਨ ਉਹ ਆਪਣੀ ਜੱਦੀ ਪੁਸ਼ਤੀ ਜ਼ਮੀਨ ‘ਚ ਕਿਸੇ ਵੀ ਕੰਪਨੀ ਨੂੰ ਪੈਰ ਨਹੀਂ ਧਰਨ ਦੇਣਗੇ ਕਿਸਾਨ ਆਗੂ ਮਲੂਕ ਸਿੰਘ ਮਾਨਸਾ ਨੇ ਕਿਹਾ ਕਿ ਸਿਆਸੀ ਆਗੂਆਂ ਨੇ ਚੋਣਾਂ ਦੌਰਾਨ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹਰ ਧਿਰ ਨੇ ਗੱਦੀ ‘ਤੇ ਬੈਠਣ ਮਗਰੋਂ ਜਿਣਸਾਂ ਦੇ ਲਾਹੇਵੰਦ ਭਾਅ ਨਾ ਦੇਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਬਠਿੰਡਾ ਜਿਲ੍ਹੇ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਆਖਿਆ ਕਿ ਕਪਾਹ ਨਿਗਮ ਦੇ ਅਧਿਕਾਰੀ ਜੋ ਮਰਜੀ ਕਹਿਣ ਕਿਸਾਨ ਘੇਸਲ ਨਹੀਂ ਵੱਟਣ ਦੇਣਗੇ ਅਤੇ ਮੰਡੀਆਂ ‘ਚ ਨਰਮਾ ਉਤਪਾਦਕ ਕਿਸਾਨਾਂ ਨੂੰ ਬਣਦੀ ਕੀਮਤ ਦਿਵਾ ਕੇ ਹੀ ਸਾਹ ਲਿਆ ਜਾਏਗਾ ਇਸ ਮੌਕੇ ਕਿਸਾਨ ਆਗੂਆਂ ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ, ਰੂਪ ਸਿੰਘ ਬਰਨਾਲਾ, ਸੁਰਜੀਤ ਸਿੰਘ ਸੰਗਰੂਰ, ਰਣਜੀਤ ਸਿੰਘ ਜੀਦਾ ਅਤੇ ਯੋਧਾ ਸਿੰਘ ਨੰਗਲਾ ਨੇ ਅਵਾਰਾ ਪਸ਼ੂਆਂ ਕਾਰਨ ਕਿਸਾਨਾਂ ਨੂੰ ਹਰ ਸਾਲ ਲੱਗਦੇ ਕਰੋੜਾਂ ਰੁਪਏ ਦੇ ਰਗੜੇ, ਨਕਲੀ ਬੀਜਾਂ ਨਾਲ ਘਟਦੇ ਉਤਪਾਦਨ, ਜਾਅਲੀ ਕੀਟਨਾਸ਼ਕਾਂ ਦੇ ਫੈਲੇ ਜਾਲ ਅਤੇ ਪਰਾਲੀ ਸਾੜਨ ਵਰਗੇ ਭਖਦੇ ਮੁੱਦੇ ਵੀ ਉਠਾਏ ਅਤੇ ਸਰਕਾਰ ਨੂੰ ਨਿਸ਼ਾਨਾ ਬਣਾਇਆ  ਭਾਰਤੀ  ਕਪਾਹ ਨਿਗਮ ਦੇ ਖੇਤਰੀ ਦਫਤਰ ਦੇ ਸਹਾਇਕ ਜਰਨਲ ਮੈਨੇਜਰ ਨੀਰਜ ਕੁਮਾਰ ਨੇ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਮਸਲਾ ਹੱਲ ਨਾ ਹੋਣ ਦੀ ਸੂਰਤ ‘ਚ ਸਖਤ ਫੈਸਲਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਸੀਨੀਅਰ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਜਾਣ ਤੋਂ ਰੋਕਣ ਦੀ ਅਪੀਲ ਤਹਿਤ ਕਿਸਾਨਾਂ ਨੇ ਝੋਨੇ ਦੀ ਥਾਂ ਨਰਮਾ ਬੀਜਿਆ ਸੀ ਪਰ ਹੁਣ ਖਰੀਦ ਮੌਕੇ ਪੰਜਾਬ ਸਰਕਾਰ ਪਾਸਾ ਵੱਟੀ ਬੈਠੀ ਹੈ ਉਨ੍ਹਾਂ ਆਖਿਆ ਕਿ ਜਦੋਂ ਤੱਕ ਕਪਾਹ ਨਿਗਮ ਦੇ ਅਧਿਕਾਰੀ ਵਪਾਰੀਆਂ ਦੇ ਬਰਾਬਰ ਖੜ੍ਹ ਕੇ ਬੋਲੀ ਨਹੀਂ ਲਾਉਂਦੇ ਓਨਾਂ ਚਿਰ ਕਿਸਾਨ ਦੀ ਲੁੱਟ ਖਤਮ ਹੋਣੀ ਮੁਸ਼ਕਿਲ ਹੈ ਇਸ ਲਈ ਨਿਗਮ ਨੂੰ ਫੌਰੀ ਤੌਰ ‘ਤੇ ਮੰਡੀਆਂ ‘ਚ ਦਾਖਲ ਹੋਣਾ ਚਾਹੀਦਾ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਧਰਨਾ ਸਮਾਪਤ ਨਹੀਂ ਕੀਤਾ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਲ 1965 ‘ਚ ਰਿਲੀਜ਼ ਫ਼ਿਲਮ ‘ਸ਼ਹੀਦ ‘ ਮਨੋਜ ਕੁਮਾਰ ਦੇ ਸਿਨੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ ‘ਚ ਸੁਮਾਰ ਕੀਤੀ ਜਾਂਦੀ ਹੈ ਦੇਸ਼ ਭਗਤੀ ਦੇ ਜ਼ਜਬੇ ਨਾਲ ਪਰਿਪੂਰਨ ਇਸ ਫਿਲਮ ‘ਚ ਮਨੋਜ ਨੇ ਭਗਤ ਸਿੰਘ ਦੀ ਭੁਮਿਕਾ ਨੂੰ ਰੂਪਹਲੇ ਪਰਦੇ ‘ਤੇ ਜਿਉਂਦਾ ਕਰ ਦਿੱਤਾ ਫਿਲਮ ਨਾਲ ਜੁੜਿਆ ਦਿਲਚਸਪ ਤੱਥ ਹੈ ਕਿ ਮਨੋਜ ਦੇ ਕਹਿਣ ‘ਤੇ ਗੀਤਕਾਰ ਪ੍ਰੇਮ ਧਵਨ ਨੇ ਨਾ ਇਸ ਫਿਲਮ ਦੇ ਗੀਤ ਲਿਖੇ ਨਾਲ ਹੀ ਫਿਲਮ ਦਾ ਸੰਗੀਤ ਵੀ ਦਿੱਤਾ ਉਨ੍ਹਾਂ ਦੇ ਰਚੇ ਗੀਤ ‘ ਏ ਮੇਰੇ ਪਿਆਰੇ ਵਤਨ’ ਅਤੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅੱਜ ਵੀ ਉਸੀ ਲਹਿਜੇ ਨਾਲ ਸੁਣੇ ਜਾਂਦੇ ਹਨ, ਜਿਸ ਤਰ੍ਹਾਂ ਉਸ ਦੌਰ ‘ਚ ਸੁਣੇ ਜਾਂਦੇ ਸਨ
ਹਿੰਦੀ ਫ਼ਿਲਮ ਜਗਤ ‘ਚ ਮਨੋਜ ਕੁਮਾਰ ਨੂੰ ਇੱਕ ਅਜਿਹੇ ਬਹੁਆਯਾਮੀ ਕਲਾਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਜਿਨ੍ਹਾ ਨੇ ਫ਼ਿਲਮ ਨਿਰਮਾਣ ਦੀ ਹਸਤੀ ਦੇ ਨਾਲ -ਨਾਲ ਨਿਰਦੇਸ਼ਨ, ਲੇਖਨ, ਸੰਪਾਦਨ ਅਤੇ ਬੇਜੋੜ ਅਦਾਕਾਰੀ ਅਤੇ ਦੇਸ਼ਭਗਤੀ ‘ਤੇ ਅਧਾਰਿਤ ਫ਼ਿਲਮਾਂ ਦੇ ਜਰੀਏ ਦਰਸ਼ਕਾਂ ਦੇ ਦਿਲ ‘ਚ ਆਪਣੀ ਖਾਸ ਪਛਾਣ ਬਣਾਈ ਹੈ ਮਨੋਜ ਦਾ ਮੂਲ ਨਾਂਅ ਹਰਿਕਿਸ਼ਨ ਗਿਰੀ ਗੋਸ਼ਸਵਾਮੀ ਦਾ ਜਨਮ 24 ਜੁਲਾਈ 1937 ‘ਚ ਹੋਇਆ ਸੀ ਜਦੋਂ ਉਹ ਮਹਿਜ 10 ਸਾਲ ਦੇ ਸਨ, ਉਦੋਂ ਉਨ੍ਹਾਂ ਦਾ ਪੂਰਾ ਪਰਿਵਾਰ ਰਾਜਸਥਾਨ ਦੇ ਹਨੂਮਾਨਗੜ੍ਹ ਜਿਲ੍ਹੇ ‘ਚ ਆ ਕੇ ਵਸ ਗਿਆ ਬਚਪਨ ਦੇ ਦਿਨਾਂ ‘ਚ ਮਨੋਜ ਨੇ ਦਿਲੀਪ ਕੁਮਾਰ ਅਦਾਕਾਰ ਫ਼ਿਲਮ ‘ਸ਼ਬਨਮ’ ਦੇਖੀ ਸੀ ਫ਼ਿਲਮ ‘ਚ ਦਿਲੀਪ ਕੁਮਾਰ ਦੇ ਨਿਭਾਏ ਕਿਰਦਾਰ ਤੋਂ ਮਨੋਜ ਇੰਨ੍ਹਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਵੀ ਫ਼ਿਲਮ ਅਭਿਨੇਤਾ ਬਣਨ ਦਾ ਫੈਸਲਾ ਕਰ ਲਿਆ ਮਨੋਜ ਨੇ ਆਪਣੀ ਬੀਏ ਦੀ ਸਿੱਖਿਆ ਦਿੱਲੀ ਦੇ ਮਸ਼ਹੂਰ ਹਿੰਦੂ ਕਾਲਜ ਤੋਂ ਪੂਰੀ ਕੀਤੀ ਇਸ ਤੋਂ ਬਾਦ ਬਤੌਰ ਅਭਿਨੇਤਾ ਬਣਨ ਦਾ ਸਪਨਾ ਲੈ ਕੇ ਉਹ ਮੁੰਬਈ ਆ ਗਏ ਬਤੌਰ ਅਭਿਨੇਤਾ ਮਨੋਜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1957 ‘ਚ ਪ੍ਰਦਸ਼ਿਤ ਫ਼ਿਲਮ ‘ਫੈਸ਼ਨ ਤੋਂ ਕੀਤੀ ਫ਼ਿਲਮ ‘ਚ ਮਨੋਜ ਨੇ ਛੋਟੀ ਜਿਹੀ ਭੂਮਿਕਾ ਨਿਭਾਈ ਸੀ
ਸ਼ੁਰੂਆਤ ‘ਚ ਕਰਨਾ ਪਿਆ ਸੰਘਰਸ਼
ਸਾਲ 1957 ਤੋਂ 1962 ਤੱਕ ਮਨੋਜ ਫ਼ਿਲਮ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾਉਣ ਲਈ ਸੰਘਰਸ਼ ਕਰਦੇ ਰਹੇ ਫ਼ਿਲਮ ‘ਫੈਸ਼ਨ’ ਤੋਂ ਬਾਦ ਉਨ੍ਹਾਂ ਨੂੰ ਜੋ ਵੀ ਭੂਮਿਕਾ ਮਿਲੀ ਉਹ ਉਸਨੂੰ ਸਵੀਕਾਰ ਕਰਦੇ ਚਲੇ ਗਏ ਇਸ ਵਿਚਕਾਰ ਉਨ੍ਹਾਂ ਕਾਂਚ ਕੀ ਗੁੜੀਆ, ਰੇਸ਼ਮੀ ਰੂਮਾਲ, ਸਹਾਰਾ, ਵਰਗੀਆਂ ਫ਼ਿਲਮਾਂ ‘ਚ ਅਦਾਕਾਰੀ ਕੀਤੀ, ਪਰ ਇਨ੍ਹਾਂ ‘ਚ ਕੋਈ ਵੀ ਫ਼ਿਲਮ ਬੌਕਸ ਆਫ਼ਿਸ ‘ਤੇ ਸਫ਼ਲ ਨਹੀਂ ਹੋਈ ਮਨੋਜ ਦੀ ਅਦਾਕਾਰੀ ਦਾ ਸਿਤਾਰਾ ਨਿਰਮਾਤਾ -ਨਿਰਦੇਸ਼ਕ ਵਿਜੈ ਭੱਟ ਦੀ ਸਾਲ 1992 ‘ਚ ਪ੍ਰਦਸ਼ਿਤ ਕਲਾਸਿਕ ਫ਼ਿਲਮ ‘ ਹਰਿਆਲੀ ਅਤੇ ਰਸਤਾ’ ‘ਚ ਚਮਕਿਆ ਫ਼ਿਲਮ ‘ਚ ਮਨੋਜ ਦੇ ਅਪੋਜਿਟ ਮਾਲਾ ਸਿਨ੍ਹਾ ਸੀ ਮਨੋਜ ਅਤੇ ਮਾਲਾ ਦੀ ਜੋੜੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ
ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ
ਸਾਲ 1964 ‘ਚ  ਮਨੋਜ ਦੀ ਇੱਕ ਪਾਸੇ ਸੂਪਰਹਿੱਟ ਫਿਲਮ ‘ ਵੋਹ ਕੌਣ ਥੀ’ ਰਿਲੀਜ਼ ਹੋਈ ਫਿਲਮ ‘ਚ ਉਨ੍ਹਾਂ ਦੀ ਨਾਇਕਾ ਦੀ ਭੂਮਿਕਾ ਸਾਧਨਾ ਨੇ ਨਿਭਾਈ ਸਸਪੈਂਸ ਨਾਲ ਭਰਪੂਰ ਇਹ ਫ਼ਿਲਮ ਬਹੁਤ ਪ੍ਰਸਿੱਧ ਹੋਈ  ਸਾਲ 1965 ‘ਚ ਹੀ ਮਨੋਜ ਦੀ ਇੱਕ ਹੋਰ ਸੁਪਰਹਿੱਟ ਫ਼ਿਲਮ ‘ਗੁਮਨਾਮ’ ਵੀ ਰਿਲੀਜ਼ ਹੋਈ ਇਸ ਫ਼ਿਲਮ ‘ਚ ਮਧੁਰ ਗੀਤ-ਸੰਗੀਤ ਅਤੇ ਅਵਾਜ਼ ਦੇ ਕਲਪਨਾ ਇਸਤੇਮਾਲ ਕੀਤਾ ਗਿਆ ਸੀ ਸਾਲ 1965 ‘ਚ ਹੀ ਮਨੋਜ ਨੂੰ ਵਿਜੈ ਭੱਟ ਦੀ ਫ਼ਿਲਮ ‘ ਹਿਮਾਲਿਆ ਕੀ ਗੋਦ ‘ਚ ਕੰਮ ਕਰਨ ਦਾ ਮੌਕਾ ਮਿਲਿਆ, ਜੋ ਟਿਕਟ ਖਿੜਕੀ ‘ਤੇ ਸੁਪਰਹਿੱਟ ਸਾਬਤ ਹੋਈ ਇਸ ਫ਼ਿਲਮ ‘ਚ ਵੀ ਮਨੋਜ ਦੀ ਨਾਇਕਾ ਮਾਲਾ ਸਿਨ੍ਹਾ ਸੀ
ਸਾਲ 1965 ‘ਚ ਰਿਲੀਜ਼ ਫ਼ਿਲਮ ‘ਸ਼ਹੀਦ ‘ ਮਨੋਜ ਕੁਮਾਰ ਦੇ ਸਿਨੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ ‘ਚ ਸੁਮਾਰ ਕੀਤੀ ਜਾਂਦੀ ਹੈ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੀ ਇਸ ਫਿਲਮ ‘ਚ ਮਨੋਜ ਨੇ ਭਗਤ ਸਿੰਘ ਦੀ ਭੁਮਿਕਾ ਨੂੰ ਫ਼ਿਲਮੀ ਪਰਦੇ ‘ਤੇ ਜਿਉਂਦਾ ਕਰ ਦਿੱਤਾ ਫਿਲਮ ਨਾਲ ਜੁੜਿਆ ਦਿਲਚਸਪ ਤੱਥ ਹੈ ਕਿ ਮਨੋਜ ਦੇ ਕਹਿਣ ‘ਤੇ ਗੀਤਕਾਰ ਪ੍ਰੇਮ ਧਵਨ ਨੇ ਇਸ ਫਿਲਮ ਦੇ ਗੀਤ ਲਿਖੇ ਨਾਲ ਹੀ ਫਿਲਮ ਦਾ ਸੰਗੀਤ ਵੀ ਦਿੱਤਾ ਉਨ੍ਹਾਂ ਦੇ ਰਚੇ ਗੀਤ ‘ ਏ ਮੇਰੇ ਪਿਆਰੇ ਵਤਨ’ ਅਤੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅੱਜ ਵੀ ਉਸੀ ਲਹਿਜੇ ਨਾਲ ਸੁਣੇ ਜਾਂਦੇ ਹਨ, ਜਿਸ ਤਰ੍ਹਾਂ ਉਸੇ ਦੌਰ ‘ਚ ਸੁਣੇ ਜਾਂਦੇ ਸਨ
ਭਾਰਤ ਨਾਮ ਬਣ ਗਿਆ ਸੀ ਪਹਿਚਾਣ
ਸਾਲ 1965 ‘ਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਦੀ ਸਮਾਪਤੀ ਤੋਂ ਬਾਦ ਮੌਜੂਦਾ ਪ੍ਰਧਾਨ ਮੰਤਰੀ ਨਾਲ ਲਾਲ ਬਹਾਦਰ ਸ਼ਾਸਤਰੀ  ਨੇ ਦੇਸ਼ ‘ਚ ਕਿਸਾਨ ਅਤੇ ਜਵਾਨ ਦੀ ਮਹੱਤਵਪੂਰਨ ਭੂਮਿਕਾ ਨੂੰ ਦੇਖਦੇ ਹੋਏ , ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ ਅਤੇ ਮਨੋਜ ਤੋਂ ਇਸ ‘ਤੇ ਫ਼ਿਲਮ ਬਣਾਉਣ ਦੀ ਪੇਸ਼ਕਸ ਕੀਤੀ ਬਾਦ ‘ਚ ਮਨੋਜ ਨੇ ਫ਼ਿਲਮ ਉਪਕਾਰ ਦਾ ਨਿਰਮਾਣ ਕੀਤਾ ਸਾਲ 1967 ‘ਚ ਰਿਲੀਜ਼ ਫ਼ਿਲਮ ‘ਉਪਕਾਰ’ ‘ਚ ਮਨੋਜ ਕੁਮਾਰ ਨੇ ਕਿਸਾਨ ਦੀ ਭੂਮਿਕਾ ਦੇ ਨਾਲ ਹੀ ਜਵਾਨ ਦੀ ਭੂਮਿਕਾ ‘ਚ ਵੀ ਦਿਖਾਈ ਦਿੱਤੇ  ਫ਼ਿਲਮ ‘ਚ ਉਨ੍ਹਾਂ ਦੇ ਚਰਿੱਤਰ ਦਾ ਨਾਂਅ ‘ਭਾਰਤ’ ਸੀ ਬਾਦ ‘ਚ ਇਸ ਨਾਂਅ ਨਾਲ ਉਹ ਫਿਲਮ ਇੰਡਰਸਟਰੀ ‘ਚ ਮਸ਼ਹੂਰ ਹੋ ਗਏ
ਸਾਲ 1970 ‘ਚ ਮਨੋਜ ਕੁਮਾਰ ਦੇ ਨਿਰਮਾਣ ਅਤੇ ਨਿਰਦੇਸ਼ਨ ‘ਚ ਬਣੀ ਇੱਕ ਹੋਰ ਸੁਪਰਹਿੱਟ ਫ਼ਿਲਮ ‘ਪੂਰਬ ਅਤੇ ਪੱਛਮ’ ਰਿਲੀਜ਼ ਹੋਈ ਫਿਲਮ ਦੇ ਜ਼ਰੀਏ ਮਨੋਜ ਨੇ ਇੱਕ ਅਜਿਹੇ ਮੁੱਦੇ ਨੂੰ ਉਠਾਇਆ, ਜੋ ਦੌਲਤ ਦੇ ਲਾਲਚ ‘ਚ ਆਪਣੇ ਦੇਸ਼ ਦੀ ਮਿੱਟੀ ਨੂੰ ਛੱਡ ਕੇ ਪੱਛਮ ‘ਚ ਪਲਾਇਨ ਕਰਨ ਨੂੰ ਮਜ਼ਬੂਰ ਹੈ ਸਾਲ 1972 ‘ਚ ਮਨੋਜ ਕੁਮਾਰ ਦੇ ਫ਼ਿਲਮੀ ਕਰੀਅਰ ਦੀ ਇੱਕ ਹੋਰ ਮਹੱਤਵਪੂਰਨ ਫ਼ਿਲਮ ‘ਸ਼ੋਰ’ ਰਿਲੀਜ਼ ਹੋਈ ਸਾਲ 1974 ‘ਚ ਰਿਲੀਜ਼ ਫ਼ਿਲਮ ‘ਰੋਈ ਕੱਪੜਾ ਅਤੇ ਮਕਾਨ ‘ ਮਨੋਜ ਦੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ ‘ਚ ਸ਼ੁਮਾਰ ਕੀਤੀ ਜਾਂਦੀ ਹੈ ਇਸ ਫ਼ਿਲਮ ਦੇ ਜ਼ਰੀਏ ਮਨੋਜ ਨੇ ਸਮਾਜ ਦੀ ਅਰਥਵਿਵਸਥਾ ‘ਤੇ ਡੁੰਘੀ ਚੋਟ ਦੇ ਨਾਲ ਆਮ ਆਦਮੀ ਦੀ ਜ਼ਿੰਦਗੀ ‘ਚ ਜ਼ਰੂਰੀ ਰੋਟੀ, ਕੱਪੜਾ ਅਤੇ ਮਕਾਨ ਦੇ ਮੁੱਦੇ ਨੂੰ ਉਠਾਇਆ
ਪੰਜ ਸਾਲ ਤੱਕ ਫ਼ਿਲਮਾਂ ਤੋਂ ਰਹੇ ਦੂਰ
ਸਾਲ 1976 ‘ਚ ਰਿਲੀਜ਼ ਫ਼ਿਲਮ ‘ ਦਸ ਨੰਬਰੀ’ ਦੀ ਸਫ਼ਲਤਾ ਤੋਂ ਬਾਦ ਮਨੋਜ ਨੇ ਲਗਭਗ ਪੰਜ ਸਾਲਾਂ ਤੱਕ ਫ਼ਿਲਮ ਇੰਡਸਟਰੀ ਤੋਂ ਕਿਨਾਰਾ ਕਰ ਲਿਆ ਸਾਲ 1981 ‘ਚ ਮਨੋਜ ਕੁਮਾਰ ਨੇ ਫਿਲਮ ‘ਕਾਂਤੀ’ ਦੇ ਜਰੀਏ ਆਪਣੇ ਫ਼ਿਲਮੀ ਕਰੀਅਰ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਦਿਲਚਸਪ ਗੱਲ ਹੈ ਇਸ ਫਿਲਮ ਦੇ ਜ਼ਰੀਏ ਮਨੋਜ ਦੇ ਆਰਦਸ਼ ਦਿਲੀਪ ਨੇ ਵੀ ਆਪਣੇ ਸਿਨੇ ਕਰੀਅਰ ਦੀ ਦੁਜੀ ਪਾਰੀ ਸ਼ੁਰੂ ਕੀਤੀ ਸੀ ਦੇਸ਼ ਭਗਤੀ ਦੇ ਜਜ਼ਬੇ ਨਾਲ ਸ਼ਲਾਘਾ ਫਿਲਮ ‘ਚ ਮਨੋਜ ਅਤੇ ਦਿਲੀਪ ਦੀ ਜੋੜੀ ਨੂੰ ਜ਼ਬਰਦਸਤ ਸਹਾਰਨਾ ਮਿਲੀ
ਖਰਾਬ ਸ਼ੁਰੂਆਤ ਦੇ ਨਾਲ ਫਿਰ ਪਰਤੇ
ਸਾਲ 1983 ‘ਚ ਆਪਣੇ ਪੁੱਤਰ ਕੁਣਾਲ ਗੋਸਵਾਮੀ ਨੂੰ ਫ਼ਿਲਮ ਇੰਡਸਟਰੀ ‘ਚ ਸਥਾਪਤ ਕਰਨ ਲਈ ਮਨੋਜ ਕੁਮਾਰ ਨੇ ਫਿਲਮ ‘ਪੈਂਟਰ ਬਾਬੂ’ ਦਾ ਨਿਰਮਾਣ ਕੀਤਾ ਪਰ ਕਮਜੋਰ ਕਹਾਣੀ ਅਤੇ ਨਿਰਦੇਸ਼ਨ ਕਾਰਨ ਫਿਲਮ ਟਿਕਟ ਖਿੜਕੀ ‘ਤੇ ਮੂਧੇ ਮੂੰਹ ਡਿੱਗੀ ਫਿਲਮ ਦੀ ਅਸਫ਼ਲਤਾ ਤੋਂ ਬਾਦ ਮਨੋਜ ਨੇ ਲਗਭਗ ਛੇ ਸਾਲ ਤੱਕ ਫ਼ਿਲਮ ਨਿਰਮਾਣ ਤੋਂ ਕਿਨਾਰਾ ਕਰ ਲਿਆ ਸਾਲ 1989 ‘ਚ ਮਨੋਜ ਕੁਮਾਰ ਇੱਕ ਬਾਰ ਫਿਰ ਤੋਂ ਫ਼ਿਲਮ ਨਿਰਮਾਣ ਅਤੇ ਨਿਰਦੇਸ਼ਨ ਦੇ ਖੇਤਰ ‘ਚ ਵਾਪਸ ਆਏ ਅਤੇ ਫਿਲਮ ‘ ਕਲਰਕ’ ਦਾ ਨਿਰਮਾਣ ਕੀਤਾ ਪਰ ਮੰਦਭਾਗੀ ਇਹ ਫਿਲਮ ਵੀ ਟਿਕਟ ਖਿੜਕੀ ‘ਤੇ ਅਸਫ਼ਲ ਸਾਬਤ ਹੋਈ ਸਾਲ 1999 ‘ਚ ਰਿਲੀਜ਼ ਫ਼ਿਲਮ ‘ਜੈ ਹਿੰਦ’ ਬਤੌਰ ਨਿਰਮਾਤਾ-ਨਿਰਦੇਸ਼ਕ ਮਨੋਜ ਦੇ ਫ਼ਿਲਮ ਕਰੀਅਰ ਦੀ ਆਖ਼ਰੀ ਫ਼ਿਲਮ ਸਾਬਤ ਹੋਈ, ਜੋ ਟਿਕਟ ਖਿੜਕੀ ‘ਤੇ ਬੁਰੀ ਤਰ੍ਹਾਂ ਨਕਾਰ ਦਿੱਤੀ ਗਈ
ਕਈ ਪੁਰਸਕਾਰਾਂ ਨਾਲ ਨਵਾਜ਼ੇ ਗਏ
ਮਨੋਜ ਆਪਣੇ ਸਿਨ੍ਹਾ ਕਰੀਅਰ ‘ਚ ਸੱਤ ਫਿਲਮਫੇਅਰ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਗਏ ਹਨ ਇਨ੍ਹਾਂ ਸਭ ਦੇ ਨਾਲ ਹੀ ਫਿਲਮ ਦੇ ਖੇਤਰ ‘ਚ ਮਨੋਜ ਜਿਕਰਯੋਗ ਯੋਗਦਾਨ ਨੂੰ ਦੇਖਦੇ ਹੋਏ ਸਾਲ 2002 ‘ਚ ਪਦਮਸ੍ਰੀ ਪੁਰਸਕਾਰ, ਸਾਲ 2008 ‘ਚ ਸਟਾਰ ਸਕਰੀਨ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਅਤੇ ਸਾਲ 2016 ‘ਚ ਦਾਦਾ ਸਾਹਿਬ ਫ਼ਾਲਕੇ ਪੁਰਸ਼ਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਮਨੋਜ ਕੁਮਾਰ ਇਨ੍ਹਾਂ ਦਿਨੀਂ ਪ੍ਰਸਿੱਧ ਗਣਿਤ ਅਤੇ ਖਗੋਲਸ਼ਾਸ਼ਤਰੀ ਆਰੀਆਭੱਟ ‘ਤੇ ਫਿਲਮ ਬਣਾ ਰਹੇ ਹਨ
ਇਹ ਨਾ ਸੋਚੋ ਕਿ ਦੇਸ਼ ਤੁਹਾਨੂੰ ਕੀ ਦਿੰਦਾ ਹੈ… ਸੋਚੋ ਇਹ ਕੀ ਤੁਸੀਂ ਦੇਸ਼ ਨੂੰ ਕੀ ਦੇਸ਼ ਸਕਦੇ ਹੋ’
ਫ਼ਿਲਮ :-  ਰੋਟੀ ਕੱਪੜਾ ਅਤੇ ਮਕਾਨ
‘ਮਜਹਬ ਅਤੇ ਕਾਰੋਬਾਰ ਦੋ ਵੱਖ-ਵੱਖ ਚੀਜਾਂ ਹਨ…. ਇਨ੍ਹਾਂ ਨੂੰ ਮਿਕਸ ਕਰਨ ਵਾਲਾ ਹਮੇਸ਼ਾਂ ਭੁੱਖਾ ਮਰਦਾ ਹੈ’
ਫ਼ਿਲਮ :- ਹਰਿਆਲੀ ਤੇ ਰਸ਼ਤਾ ਦਾ ਡਾਇਲੌਗ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਭਰ ਦੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਵੱਲੋਂ ਦਲਿਤ ਆਗੂ ਕੋਲ ਫਰਿਆਦ
ਮਾਮਲਾ ਸਿੱਖਿਆ ਵਿਭਾਗ ‘ਚ ਐਸ.ਸੀ. ਵਰਗ ਦੇ ਈ.ਟੀ.ਟੀ. ਅਧਿਆਪਕਾਂ ਦੇ ਬੈਕ ਲਾਗ ਭਰਨ ਦਾ
ਮਾਣਯੋਗ ਹਾਈਕੋਰਟ ਦੇ ਫੈਸਲੇ ਨੂੰ ਸਿੱਖਿਆ ਵਿਭਾਗ ਲਾਗੂ ਕਰੇ: ਡਾ. ਜਤਿੰਦਰ ਸਿੰਘ ਮੱਟੂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਅਨੁਸੂਚਿਤ ਜਾਤੀਆਂ ਦੇ ਈ.ਟੀ.ਟੀ. ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਦਾ ਬੈਕਲਾਗ ਭਰਵਾਉਣ ਲਈ ਪੰਜਾਬ ਦੇ ਬੇਰੁਜਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਦੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਫਰਿਆਦ ਕੀਤੀ ਹੈ। ਇਸ ਸਬੰਧੀ ਈ.ਟੀ.ਟੀ. ਟੈਟ ਪਾਸ ਐਸ.ਸੀ. ਵਰਗ ਦੇ ਬੇਰੁਜਗਾਰ ਅਧਿਆਪਕਾਂ ਦੇ ਵਫਦ ਵਿਚੋਂ ਗੁਰਜੰਟ ਸਿੰਘ, ਜੀਵਨ ਸਿੰਘ, ਗੁਰਜੀਤ ਸਿੰਘ, ਜਸਪਾਲ ਕੌਰ ਅਤੇ ਕਰਮਜੀਤ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਐਸ.ਸੀ. ਵਰਗ ਦੀਆਂ ਈ.ਟੀ.ਟੀ. ਦੀਆਂ 595 ਅਸਾਮੀਆਂ ਦਾ ਬੈਕਲਾਗ ਪਿਆ ਹੈ। ਜਿਸਨੂੰ ਵਿਭਾਗ ਵੱਲੋਂ ਭਰਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਅਨੁਸੂਚਿਤ ਜਾਤੀ ਦੇ ਬੇਰੁਜਗਾਰ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਵਿਭਾਗ ਵੱਲੋਂ ਦੋ ਮਹੀਨਿਆਂ ਦੇ ਅੰਦਰ-ਅੰਦਰ ਭਰਨ ਲਈ ਤਾਕੀਦ ਕੀਤੀ ਸੀ ਪਰ ਵਿਭਾਗ ਵੱਲੋਂ ਅਜੇ ਤੱਕ ਬੈਕਲਾਗ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਨਹੀਂ ਭਰਿਆ ਗਿਆ। ਇਸ ਮੌਕੇ ਬੇਰੁਜਗਾਰ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇਕਰ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅਨੁਸੂਚਿਤ ਜਾਤੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਦੇ ਬੈਕਲਾਗ ਨੂੰ ਭਰਨ ਲਈ ਹੁਕਮ ਜਾਰੀ ਕੀਤੇ ਗਏ ਹਨ ਤਾਂ ਸਿੱਖਿਆ ਵਿਭਾਗ ਨੂੰ ਐਸ.ਸੀ. ਵਰਗ ਦਾ ਖਾਲੀ ਪਿਆ ਬੈਕਲਾਗ ਭਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਸਬੰਧੀ ਸਕੱਤਰ ਸਕੂਲ ਐਜੂਕੇਸ਼ਨ ਅਤੇ ਸਿੱਖਿਆ ਵਿਭਾਗ ਦੇ ਮੰਤਰੀ ਨੂੰ ਮਿਲ ਕੇ ਐਸ.ਸੀ. ਵਰਗ ਦਾ ਖਾਲੀ ਪਿਆ ਬੈਕਲਾਗ ਭਰਵਾਉਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਨੇ ਐਸ.ਸੀ. ਵਰਗ ਪ੍ਰਤੀ ਆਪਣੀ ਨੀਅਤ ਸਾਫ ਨਾ ਕੀਤੀ ਤਾਂ ਸਿੱਖਿਆ ਵਿਭਾਗ ਖਿਲਾਫ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਟੇਰਿਆਂ ਵੱਲੋਂ ਏਟੀਐੱਮ ਲੁੱਟਣ ਦੀ ਨਾਕਾਮ ਕੋਸ਼ਿਸ਼
ਲੁਟੇਰਿਆਂ ਵੱਲੋਂ ਏਟੀਐੱਮ ਲੁੱਟਣ ਦੀ ਨਾਕਾਮ ਕੋਸ਼ਿਸ਼
ਤਰੁਣ ਕੁਮਾਰ ਸ਼ਰਮਾ, ਨਾਭਾ
ਬੀਤੀ ਰਾਤ ਰਿਆਸਤੀ ਸ਼ਹਿਰ ਵਿਖੇ ਲੁਟੇਰਿਆਂ ਨੇ ਇੱਕ ਏਟੀਐੱਮ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਸਥਾਨਕ ਥੂਹੀ ਰੋਡ ਲਾਗੇ ਸਥਿੱਤ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਨਾਲ ਲੱਗਦੇ ਬੈਂਕ ਦੇ ਹੀ ਏਟੀਐੱਮ ਨੂੰ ਅਣਪਛਾਤੇ ਲੁਟੇਰਿਆਂ ਨੇ ਨਿਸ਼ਾਨਾ ਬਣਾ ਲਿਆ। ਘਟਨਾ ਸਮੇਂ ਏਟੀਐੱਮ ਵਿੱਚ ਢਾਈ ਲੱਖ ਤੋਂ ਵੱਧ ਰਕਮ ਮੌਜ਼ੂਦ ਸੀ ਜੋ ਕਿ ਸਹੀ ਸਲਾਮਤ ਬਰਾਮਦ ਹੋਈ ਹੈ। ਲੁਟੇਰੇ ਪੂਰੀ ਤਿਆਰੀ ਵਿੱਚ ਆਏ ਸਨ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਿੱਥੇ ਏਟੀਐੱਮ ਦੇ ਸੀਸੀਟੀਵੀ ਕੈਮਰਿਆਂ ਨੂੰ ਨਿਸ਼ਾਨਾ ਬਣਾਇਆ ਉੱਥੇ ਗੈਸ ਕਟਰ ਦੀ ਮੱਦਦ ਨਾਲ ਏਟੀਐੱਮ ਦੇ ਸ਼ਟਰ ਦੇ ਤਾਲੇ ਤੇ ਸੈਂਟਰ ਤਾਲੇ ਨੂੰ ਤੋੜਿਆ। ਲੁਟੇਰੇ ਏਟੀਐੱਮ ਮਸ਼ੀਨ ਤੱਕ ਪੁੱਜਣ ‘ਚ ਕਾਮਯਾਬ ਹੋ ਗਏ ਸਨ
ਪਰੰਤੂ ਨਕਦੀ ਕੱਢਣ ਤੋਂ ਪਹਿਲਾਂ ਹੀ ਉਹ ਮੌਕਾ ਛੱਡ ਕੇ ਦੌੜ ਗਏ ਜਾਪਦੇ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਡੀਐੱਸਪੀ ਵਰਿੰਦਰਜੀਤ ਸਿੰਘ ਥਿੰਦ ਪੁਲਿਸ ਪਾਰਟੀ ਸਣੇ ਮੌਕੇ ‘ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਘਟਨਾ ਦੀ ਪੁਸ਼ਟੀ ਕਰਦਿਆਂ ਬੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਮੇਂ ਏਟੀਐੱਮ ਵਿੱਚ ਕੁੱਲ 2 ਲੱਖ, 60 ਹਜ਼ਾਰ, 900 ਰੁਪਏ ਮੌਜ਼ੂਦ ਸਨ ਪਰੰਤੂ ਗਨੀਮਤ ਇਹ ਰਹੀ ਕਿ ਲੁਟੇਰੇ ਇਸ ਰਕਮ ਨੂੰ ਪ੍ਰਾਪਤ ਕਰਨ ਵਿੱਚ ਅਸਮਰਥ ਰਹੇ। ਦੂਜੇ ਪਾਸੇ ਕੋਤਵਾਲੀ ਪੁਲਿਸ ਇੰਚਾਰਜ ਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਲੁਟੇਰਿਆਂ ਦੀ ਭਾਲ ਵਿੱਚ ਜੁਟ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੁਟੇਰੇ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਹਤ ਤੰਤਰ ਦੀ ਨਾਕਾਮੀ ਹੈ ਨਿਪਾਹ ਵਾਇਰਸ ਦੀ ਦਸਤਕ
ਰਮੇਸ਼ ਠਾਕੁਰ
ਕੇਰਲ ਵਿੱਚ ਨਿਪਾਹ ਵਾਇਰਸ ਦਾ ਇੱਕ ਪਾਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਦੇ ਹੱਥ-ਪੈਰ ਫੁੱਲ ਗਏ ਹਨ, ਨਾਲ ਹੀ ਪਹਿਲਾਂ ਵਿੱਚ ਇਸ ਵਾਇਰਸ ਨੂੰ ਖ਼ਤਮ ਕਰਨ ਦੇ ਕੀਤੇ ਗਏ ਕਾਗਜ਼ੀ ਦਾਅਵੇ ਵੀ ਮਿੱਟੀ ਹੋ ਗਏ ਹਨ। ਦਰਅਸਲ ਗੱਲਾਂ ਕਰਨਾ ਅਤੇ ਜ਼ਮੀਨ ‘ਤੇ ਕੰਮ ਕਰਕੇ ਵਿਖਾਉਣ ਵਿੱਚ ਬਹੁਤ ਫ਼ਰਕ ਹੁੰਦਾ ਹੈ। ਸਮੁੱਚੇ ਹਿੰਦੁਸਤਾਨ ਵਿੱਚ ਹਰ ਇੱਕ ਸਾਲ ਬੇਨਾਮ ਬਿਮਾਰੀਆਂ ਦੀ ਚਪੇਟ ਵਿੱਚ ਆ ਕੇ ਅਣਗਿਣਤ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਨ੍ਹਾਂ ਘਟਨਾਵਾਂ ਨੂੰ ਵੇਖ ਕੇ ਮਾਲੂਮ ਹੁੰਦਾ ਹੈ ਕਿ ਸਾਡਾ ਸਿਹਤ ਸੁਰੱਖਿਆ ਤੰਤਰ ਅੱਜ ਵੀ ਐਮਰਜੈਂਸੀ ਸੰਕ੍ਰਮਿਤ ਰੋਗਾਂ ਅਤੇ ਖਤਰਨਾਕ ਜਾਨਲੇਵਾ ਵਾਇਰਸਾਂ ਨਾਲ ਲੜਨ ਦੇ ਕਾਬਿਲ ਨਹੀਂ ਹੈ। ਇਲਾਜ ਪ੍ਰਣਾਲੀ ਵਿੱਚ ਬਦਲਾਅ ਲਈ ਜੋ ਤਰੱਕੀ ਕਰਨੀ ਚਾਹੀਦੀ ਹੈ, ਉਹ ਹਾਲੇ ਤੱਕ ਨਹੀਂ ਕੀਤੀ ਗਈ ਹੈ। ਜਿੱਥੋਂ ਤੱਕ ਨਿਪਾਹ ਵਾਇਰਸ ਦੀ ਗੱਲ ਹੈ ਤਾਂ ਇਸ ਵਾਇਰਸ ਨੇ ਪਿਛਲੇ ਹੀ ਸਾਲ ਦਸਤਕ ਦੇ ਕੇ ਸਾਨੂੰ ਸੁਚੇਤ ਕਰ ਦਿੱਤਾ ਸੀ। ਪਰ ਸਾਡੇ ਹੈਲਥ ਸਿਸਟਮ ਨੇ ਹਲਕੇ ਵਿੱਚ ਲਿਆ, ਜਿਸਦਾ ਨਤੀਜਾ ਸਾਡੇ ਸਾਹਮਣੇ ਹੈ ਅਸੀਂ ਫਿਰ ਉਸਦੇ ਚੁੰਗਲ ਵਿੱਚ ਫਸਦੇ ਦਿਸ ਰਹੇ ਹਾਂ। ਨਿਪਾਹ ਵਾਇਰਸ ਦਾ ਦੁਬਾਰਾ ਆਉਣਾ ਸਿੱਧੇ ਤੌਰ ‘ਤੇ ਸਾਡੀ ਇਲਾਜ ਪ੍ਰਣਾਲੀ ਦੀ ਨਾਕਾਮੀ ਕਿਹਾ ਜਾਵੇਗਾ।
ਸਾਲ ਬਾਅਦ ਦੁਬਾਰਾ ਨਿਪਾਹ ਵਾਇਰਸ ਦੀ ਦਸਤਕ ਨੇ ਸਮੁੱਚੇ ਸਿਹਤ ਤੰਤਰ ਵਿੱਚ ਹੜਕੰਪ ਮਚਾ ਦਿੱਤਾ ਹੈ। ਕੇਰਲ ਅਤੇ ਹੋਰ ਰਾਜਾਂ ਵਿੱਚ ਪਿਛਲੇ ਸਾਲ ਇਸ ਵਾਇਰਸ ਨੇ ਜੋ ਤਾਂਡਵ ਮਚਾਇਆ ਸੀ ਉਸਦੇ ਜਖ਼ਮ ਹਾਲੇ ਭਰੇ ਵੀ ਨਹੀਂ ਸਨ, ਪਰ ਇੱਕ ਵਾਰ ਫਿਰ ਆਪਣੀ ਹਾਜ਼ਰੀ ਦਰਜ ਕਰਾ ਕੇ ਚਾਰੇ ਪਾਸੇ ਹਲਚਲ ਮਚਾ ਦਿੱਤੀ ਹੈ। ਕੇਰਲ ਵਿੱਚ ਨਿਪਾਹ ਵਾਇਰਸ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਿਵੇਂ ਹੀ ਪੁਸ਼ਟੀ ਹੋਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ‘ਚ ਖਲਬਲੀ ਮਚੀ ਹੋਈ ਹੈ। ਦੋ ਦਿਨ ਪਹਿਲਾਂ ਰਾਜ ਸਰਕਾਰ ਨੇ ਉੱਥੋਂ ਦੇ ਇੱਕ ਵਿਦਿਆਰਥੀ ਦੇ ਸਰੀਰ ਵਿੱਚ ਵਾਇਰਸ ਸੰਕ੍ਰਮਿਤ ਹੋਣ ਦੀ ਪੁਸ਼ਟੀ ਕੀਤੀ ਹੈ। ਘਟਨਾ ਦੇ ਸਬੰਧ ਵਿੱਚ ਕੇਰਲ ਦੀ ਸਿਹਤ ਮੰਤਰੀ ਨੇ ਤੁਰੰਤ ਕੇਂਦਰੀ ਸਿਹਤ ਮੰਤਰੀ ਨੂੰ ਜਾਣੂ ਕਰਾਇਆ ਹੈ। ਉਸ ਤੋਂ ਬਾਅਦ ਕੇਂਦਰੀ ਸਿਹਤ ਵਿਭਾਗ ਹਰਕਤ ਵਿੱਚ ਆ ਕੇ ਹਾਲਾਤਾਂ ਨੂੰ ਸੰਭਾਲਣ ਵਿੱਚ ਮੁਸ਼ਤੈਦ ਹੋ ਗਿਆ ਹੈ। ਦਰਅਸਲ ਪਿਛਲੇ ਸਾਲ ਇਸ ਵਾਇਰਸ ਨੇ ਕਈਆਂ ਦੀ ਜਾਣ ਲੈ ਲਈ ਸੀ, ਇਸ ਲਈ ਪਹਿਲਾਂ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਸਿਹਤ ਮਹਿਕਮਾ ਸਮੱਸਿਆ ਨਾਲ ਨਜਿੱਠਣ ਲਈ ਆਪਣੇ ਵੱਲੋਂ ਕੋਈ ਕੋਰ-ਕਸਰ ਨਹੀਂ ਛੱਡਣਾ ਚਾਹੁੰਦਾ। ਨਿਪਾਹ ਨਾਲ ਨਜਿੱਠਣ ਲਈ ਫਿਲਹਾਲ ਕੇਰਲ ਦੇ ਐਨਾਰਕੁਲਮ ਮੈਡੀਕਲ ਕਾਲਜ ਵਿੱਚ ਵੱਖਰਾ ਵਾਰਡ ਬਣਾਇਆ ਗਿਆ ਹੈ। ਪੀੜਤ ਵਿਦਿਆਰਥੀ ਦੀ ਨਿਗਰਾਨੀ ਲਈ ਇੱਕ ਵੱਡੀ ਮੈਡੀਕਲ ਟੀਮ ਲਾਈ ਗਈ ਹੈ ।
ਸਵਾਲ ਉੱਠਦਾ ਹੈ ਕਿ ਸਾਡਾ ਸਿਹਤ ਤੰਤਰ ਬਿਨਾ ਕਾਰਨ ਤੋਂ ਪੈਦਾ ਹੋਣ ਵਾਲੇ ਸੰਕ੍ਰਮਿਤ ਵਾਇਰਸਾਂ ਅਤੇ ਬਿਮਾਰੀਆਂ ਨਾਲ ਨਜਿੱਠਣ ਲਈ ਇੰਨਾ ਕਮਜ਼ੋਰ ਕਿਉਂ ਹੈ? ਜਦੋਂ ਕਿ ਹਕੂਮਤਾਂ ਸਿਹਤ ਦੇ ਖੇਤਰ ਵਿੱਚ ਵੱਡੀ ਸਫਲਤਾ ਪਾਉਣ ਦੀਆਂ ਗੱਲਾਂ ਕਰਦੀਆਂ ਹਨ। ਪਰ ਮੌਜੂਦਾ ਨਿਪਾਹ ਵਾਇਰਸ ਤੋਂ ਫੈਲੀਆਂ ਸਮਾਜਿਕ ਚਿੰਤਾਵਾਂ ਦਰਸਾਉਂਦੀਆਂ ਹਨ ਕਿ ਸਾਡਾ ਸਿਹਤ ਢਾਂਚਾ ਹੁਣ ਵੀ ਕਾਫ਼ੀ ਕਮਜ਼ੋਰ ਹੈ। ਬਿਮਾਰੀਆਂ ਨਾਲ ਨਜਿੱਠਣ ਲਈ ਜਿੰਨੇ ਕਾਗਜ਼ੀ ਦਾਅਵੇ ਕੀਤੇ ਜਾਂਦੇ ਹਨ ਉਹ ਉਸ ਸਮੇਂ ਫੁੱਸ ਹੋ ਜਾਂਦੇ ਹਨ ਜਦੋਂ ਲੋਕ ਨਿਪਾਹ ਵਾਇਰਸ ਦੀ ਚਪੇਟ ਵਿੱਚ ਆਉਂਦੇ ਹਨ। ਪਿਛਲੇ ਸਾਲ ਜਦੋਂ ਕੇਰਲ ਵਿੱਚ ਹੀ ਨਿਪਾਹ ਵਾਇਰਸ ਨੇ ਦਸਤਕ ਦਿੱਤੀ ਸੀ, ਤੱਦ ਦਾਅਵਾ ਕੀਤਾ ਗਿਆ ਸੀ ਕਿ ਭਵਿੱਖ ਵਿੱਚ ਇਸ ਵਾਇਰਸ ਨਾਲ ਨਜਿੱਠਣ ਦੇ ਪੁਖਤਾ ਇੰਤਜਾਮ ਹੈ। ਦਵਾਈਆਂ ਦੀ ਲੋੜੀਂਦੀ ਡੋਜ ਹੋਣ ਦਾ ਦਾਅਵਾ ਕੀਤਾ ਗਿਆ ਸੀ। ਪਰ ਦਾਅਵਿਆਂ ਦੀ ਹਕੀਕਤ ਹੁਣ ਸਭ ਦੇ ਸਾਹਮਣੇ ਹੈ।
ਨਿਪਾਹ ਵਾਇਰਸ ਤੇਜੀ ਨਾਲ ਫੈਲਣ ਵਾਲਾ ਬੇਹੱਦ ਖਤਰਨਾਕ ਸੰਕਰਮਣ ਹੈ ਉਸਨੂੰ ਤੁਰੰਤ ਰੋਕ ਸਕਣਾ ਮੁਸ਼ਕਲ ਹੁੰਦਾ ਹੈ। ਭਾਰਤ ਦਾ ਇਸ ਰੋਗ ਨਾਲ ਵਾਹ ਇੱਕ-ਅੱਧਾ ਸਾਲ ਪਹਿਲਾਂ ਹੀ ਪਿਆ ਹੈ, ਇਸ ਲਈ ਸਾਡੇ ਸਿਹਤ ਮਹਿਕਮੇ ਦੇ ਕੋਲ ਇਸਨੂੰ ਰੋਕਣ ਲਈ ਕੋਈ ਖਾਸ ਮੁਕੰਮਲ ਇੰਤਜਾਮ ਹਾਲੇ ਵੀ ਨਹੀਂ ਹੈ। ਹਾਲਾਂਕਿ ਕੋਸ਼ਿਸ਼ਾਂ ਹਰ ਸੰਭਵ ਜਾਰੀ ਹਨ। ਨਿਪਾਹ ਵਾਇਰਸ ਨੇ ਪਿਛਲੇ ਸਾਲ ਕੇਰਲ ਦੇ ਹੀ ਕੋਝੀਕੋਡ ਜਿਲ੍ਹੇ ਵਿੱਚ ਦਸਤਕ ਦਿੱਤੀ ਸੀ। ਤੱਦ ਕੁਝ ਹੀ ਦਿਨਾਂ ਵਿੱਚ ਉੱਥੇ ਕਈ ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆ ਗਏ ਸਨ। ਹੜਕੰਪ ਉਦੋਂ ਜ਼ਿਆਦਾ ਮੱਚ ਗਿਆ ਸੀ, ਜਦੋਂ ਸਿਰਫ਼ ਦੋ ਦਿਨਾਂ ਵਿੱਚ ਦਰਜਨ ਭਰ ਲੋਕਾਂ ਦੀ ਮੌਤ ਹੋ ਗਈ ਸੀ। ਵੇਖਦੇ ਹੀ ਵੇਖਦੇ ਕੇਰਲ ਰਾਜ ਦੇ ਤਕਰੀਬਨ ਹਸਪਤਾਲ ਨਿਪਾਹ ਵਾਇਰਸ ਦੀ ਚਪੇਟ ਵਿੱਚ ਆਉਣ ਵਾਲੇ ਮਰੀਜਾਂ ਨਾਲ ਭਰ ਗਏ ਸਨ। ਪਿਛਲੇ ਸਾਲ ਦੀ ਦਹਿਸ਼ਤ ਹਾਲੇ ਵੀ ਲੋਕਾਂ ਦੇ ਜ਼ਿਹਨ ਵਿੱਚ ਹੈ। ਇਸ ਲਈ ਇੱਕ ਵਾਰ ਫਿਰ ਨਿਪਾਹ ਵਾਇਰਸ ਦੀ ਦਸਤਕ ਨੇ ਸਾਰਿਆਂ ਨੂੰ ਭੈਅਭੀਤ ਕਰ ਦਿੱਤਾ ਹੈ। ਇਸਨੂੰ ਲੈ ਕੇ ਦਿੱਲੀ ਵਿੱਚ ਬੀਤੇ ਮੰਗਵਾਰ ਨੂੰ ਇੱਕ ਵੱਡੀ ਸਿਹਤ ਬੈਠਕ ਕੀਤੀ ਗਈ, ਕੁੱਝ ਹਵਾਈ ਅੱਡਿਆਂ ‘ਤੇ ਜਾਂਚ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਖਾਸ ਤੌਰ ‘ਤੇ ਕੇਰਲ ਤੋਂ ਆਉਣ-ਜਾਣ ਵਾਲੇ ਲੋਕਾਂ ਦੇ ਲਈ।
ਨਿਗਰਾਨੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੇ ਸੰਪਰਕ ਵਿੱਚ ਹੋਰ ਵਿਅਕਤੀ ਨਾ ਆ ਸਕਣ। ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਦਿੱਲੀ ਤੋਂ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਕੇਰਲ ਲਈ ਰਵਾਨਾ ਕਰ ਦਿੱਤੀ ਗਈ ਹੈ। ਹਾਲਾਂਕਿ ਨਿਪਾਹ ਵਾਇਰਸ ਦੀ ਖਬਰ ਫੈਲਣ ਦੇ ਨਾਲ ਹੀ ਸਮੁੱਚੇ ਕੇਰਲ ਦੇ ਲੋਕ ਭੈਅਭੀਤ ਹੋ ਗਏ ਹਨ। ਕੇਰਲ ਤੋਂ ਬਾਅਦ ਆਸ-ਪਾਸ ਦੇ ਕੁੱਝ ਹੋਰ ਰਾਜਾਂ ਵਿੱਚ ਸੁਰੱਖਿਆ ਦੇ ਖਾਸੇ ਇੰਤਜਾਮ ਕੀਤੇ ਜਾ ਰਹੇ ਹਨ। ਪੂਣੇ ਵਿੱਚ ਵੀ ਅਜਿਹੇ ਕੁੱਝ ਮਾਮਲਿਆਂ ਦੇ ਆਉਣ ਦਾ ਸ਼ੱਕ ਹੈ। ਤਾਂ ਹੀ ਪੂਣੇ ਸਥਿਤ ਵਿਰੋਲਾਜੀ ਇੰਸਟੀਚਿਊਟ ਵਿੱਚ ਕੁੱਝ ਲੋਕਾਂ ਦੇ ਖੂਨ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਤ ਹੋਰ ਨਾ ਵਿਗੜਨ ਇਸ ਲਈ ਕੇਰਲ ਸਰਕਾਰ ਨੇ ਇਸ ‘ਤੇ ਕੇਂਦਰ ਸਰਕਾਰ ਤੋਂ ਤੱਤਕਾਲ ਮੱਦਦ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਅਪੀਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਨੇ ਤੁਰੰਤ ਐਨਸੀਡੀਸੀ ਦੀ ਟੀਮ ਨੂੰ ਕੇਰਲ ਭੇਜ ਦਿੱਤਾ ਹੈ। ਟੀਮ ਵਾਇਰਸ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਨੇ ਮਲੇਸ਼ੀਆ ਸਰਕਾਰ ਨਾਲ ਵੀ ਸੰਪਰਕ ਕੀਤਾ ਹੈ। ਕਿਉਂਕਿ ਮਲੇਸ਼ੀਆ ਦੋ ਦਹਾਕੇ ਪਹਿਲਾਂ ਇਸ ਰੋਗ ਦਾ ਸਾਹਮਣਾ ਕਰ ਚੁੱਕਾ ਹੈ।
ਹਿੰਦੁਸਤਾਨ ਵਿੱਚ ਨਿਪਾਹ ਦੀ ਪਹਿਚਾਣ ਦੂਜੀ ਵਾਰ ਕੀਤੀ ਗਈ ਹੈ। ਦਰਅਸਲ ਇਹ ਜਾਨਵਰਾਂ ਵਿੱਚ ਪਾਇਆ ਜਾਣ ਵਾਲਾ ਰੋਗ ਹੈ। ਖਾਸ ਤੌਰ ‘ਤੇ ਚਾਮਚੜਿੱਕ ਅਤੇ ਸੂਰ ਤੋਂ ਫੈਲਦਾ ਹੈ। ਇਨ੍ਹਾਂ ਜਾਨਵਰਾਂ ਤੋਂ ਹੁੰਦੀ ਹੋਇਆ ਇਹ ਰੋਗ ਇਨਸਾਨਾਂ ਵਿੱਚ ਸਮਾ ਜਾਂਦਾ ਹੈ। ਸ਼ੁਰੂਆਤ ਵਿੱਚ ਇਸਦਾ ਪਤਾ ਨਹੀਂ ਲੱਗਦਾ। ਪਰ ਜਦੋਂ ਪਤਾ ਲੱਗਦਾ ਹੈ ਤਾਂ ਬਹੁਤ ਦੇਰ ਹੋ ਜਾਂਦੀ ਹੈ। ਇਸ ਰੋਗ ‘ਤੇ ਕਾਬੂ ਲਈ ਫਿਲਹਾਲ ਸਾਡੇ ਡਾਕਟਰਾਂ ਦੇ ਕੋਲ ਕੋਈ ਕਾਰਗਰ ਇਲਾਜ਼ ਪ੍ਰਣਾਲੀ ਨਹੀਂ ਹੈ ਜੋ ਉਹ ਪੀੜਤ ਮਰੀਜਾਂ ਨੂੰ ਮੁਹੱਈਆ ਕਰਾ ਸਕਣ। ਬਚਾਅ ਅਤੇ ਰੋਕਥਾਮ ਹੀ ਸਿਰਫ ਇੱਕ ਸੁਝਾਅ ਹੈ। ਗੰਦੇ ਜਾਨਵਰਾਂ ਤੋਂ ਦੂਰ ਰਹੋ ਅਤੇ ਉਨ੍ਹਾਂ ਨੂੰ ਕੋਲ ਨਾ ਆਉਣ ਦਿਓ। ਕੇਂਦਰ ਦੁਆਰਾ ਭੇਜੀ ਗਈ ਨੈਸ਼ਨਲ ਸੈਂਟਰ ਫਾਰ ਡੀਸੀਜ਼ ਕੰਟਰੋਲ ਦੀ ਟੀਮ ਕੇਰਲ ਵਿੱਚ ਨਿਪਾਹ ਵਾਇਰਸ ਪ੍ਰਭਾਵਿਤ ਇਲਾਕਿਆਂ ਦਾ ਜਾਇਜਾ ਲੈ ਰਹੀ ਹੈ। ਨਿਪਾਹ ਵਾਇਰਸ ਬੱਚਿਆਂ ਨੂੰ ਸਭ ਤੋਂ ਪਹਿਲਾਂ ਅਤੇ ਅਸਾਨੀ ਨਾਲ ਆਪਣੀ ਜਕੜ ਵਿੱਚ ਲੈਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਕਾਂਗਰਸ ਦੇ ਆਗੂ ਨਾਕਾਮੀ ਤੋਂ ਡਰਦੇ ਮਨਮੋਹਨ ਸਿੰਘ ਕੋਲ ਪੁੱਜੇ: ਮਜੀਠੀਆ
ਕਿਹਾ ਕਿ ਕਾਂਗਰਸ ਨੇ ਪੁਰਾਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ, ਇਸ ਲਈ ਕਿਸੇ ਨੂੰ ਇਸ ਦੇ ਚੋਣ ਮੈਨੀਫੈਸਟੋ ‘ਤੇ ਭਰੋਸਾ ਨਹੀਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੇ ਮਹਿਸੂਸ ਕਰ ਲਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਟਾਕਰਾ ਨਹੀਂ ਕਰ ਸਕਦੇ, ਇਸ ਲਈ ਉਹ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਗੇ ਅਰਜ਼ੋਈਆਂ ਕਰ ਰਹੇ ਹਨ, ਪਰੰਤੂ ਅਜਿਹਾ ਕਰਨ ਨਾਲ ਵੀ ਚੋਣਾਂ ਦੇ ਨਤੀਜੇ ਨਹੀਂ ਬਦਲਣਗੇ। ਇੱਥੇ ਅਨਾਜ ਮੰਡੀ ‘ਚ ਯੂਥ ਅਕਾਲੀ ਦਲ ਵੱਲੋਂ ਮਾਲਵਾ ਜ਼ੋਨ 2 ਦੇ ਪ੍ਰਧਾਨ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ‘ਚ ਕੀਤੀ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 2017 ‘ਚ ਵਿਧਾਨ ਸਭਾ ਚੋਣਾਂ ਮੌਕੇ ਵੀ ਕਾਂਗਰਸ ਨੇ ਚੋਣ ਮੈਨੀਫੈਸਟੋ ਬਣਾਉਣ ‘ਚ ਸਾਬਕਾ ਪ੍ਰਧਾਨ ਮੰਤਰੀ ਦੇ ਨਾਂਅ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਸ ਉਮੀਦ ਨਾਲ ਡਾ. ਮਨਮੋਹਨ ਸਿੰਘ ਕੋਲ ਪਹੁੰਚ ਕੀਤੀ ਜਾ ਰਹੀ ਹੈ ਕਿ ਉਹ ਸੂਬੇ ਅੰਦਰ ਪਾਰਟੀ ਦੇ ਹੋ ਰਹੇ ਨਿਘਾਰ ਨੂੰ ਰੋਕ ਦੇਣਗੇ। ਉਨ੍ਹਾਂ ਕਿਹਾ ਕਿ ਪਰ ਇਹ ਸੰਭਵ ਨਹੀਂ ਹੈ, ਕਿਉਂਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਪਹਿਲਾਂ ਵੀ ਸਾਬਕਾ ਪ੍ਰਧਾਨ ਮੰਤਰੀ ਦਾ ਅਜਿਹੇ ਵਾਅਦੇ ਕਰਨ ਵਾਸਤੇ ਇਸਤੇਮਾਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਹੁਣ ਕਾਂਗਰਸ ‘ਤੇ ਭਰੋਸਾ ਕਰਨ ਲਈ ਤਿਆਰ ਨਹੀਂ ਹਨ, ਕਿਉਂਕਿ ਇਸ ਨੇ ਆਪਣੇ ਪੁਰਾਣੇ ਵਾਅਦਿਆਂ ‘ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੁਆਰਾ ਆਪਣੀਆਂ ਪ੍ਰਾਪਤੀਆਂ ਬਾਰੇ ਅਖ਼ਬਾਰਾਂ ‘ਚ ਝੂਠੇ ਇਸ਼ਤਿਹਾਰ ਦਿਵਾ ਕੇ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਉਹ ਇਨ੍ਹਾਂ ਸਾਰੇ ਇਸ਼ਤਿਹਾਰ ਦੀ ਜਾਂਚ ਕਰਵਾਉਣਗੇ ਤੇ ਜਾਂਚ ਤੋਂ ਬਾਅਦ ਫਜ਼ੂਲ ਖਰਚ ਕੀਤੇ ਗਏ ਜਨਤਕ ਪੈਸੇ ਦੀ ਕਾਂਗਰਸੀ ਆਗੂਆਂ ਦੀਆਂ ਜੇਬਾਂ ‘ਚੋਂ ਭਰਪਾਈ ਕਰਵਾਉਣਗੇ।
ਅਕਾਲੀ ਦਲ ਵੱਲੋਂ ਸਿਟ ਦੇ ਕੀਤੇ ਬਾਈਕਾਟ ਸਬੰਧੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਸਿਟ ਮੈਂਬਰਾਂ ਕੋਲ ਕੋਈ ਤਾਕਤ ਨਹੀਂ ਹੈ, ਉਨ੍ਹਾਂ ਨੂੰ ਕੁਝ ਖਾਸ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਮੁੱਖ ਮੰਤਰੀ ਤੇ ਉਨ੍ਹਾਂ ਦੇ ਝੋਲੀ ਚੁੱਕਾਂ ਵੱਲੋਂ ਨਿਰਦੇਸ਼ ਦਿੱਤੇ ਜਾ ਰਹ ਹਨ। ਫਿਰੋਜ਼ਪੁਰ ‘ਚ ਇੱਕ ਪੁਲਿਸ ਸਟੇਸ਼ਨ ਅੰਦਰ ਪੁਲਿਸ ਅਧਿਕਾਰੀਆਂ ‘ਤੇ ਹੋਏ ਹਮਲੇ ਬਾਰੇ ਮਜੀਠੀਆ ਨੇ ਕਿਹਾ ਕਿ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਫ਼ਲਤਾ ਤੋਂ ਸਬਕ ਲੈ ਕੇ ਅੱਗੇ ਵਧਣ ਦਾ ਨਾਂਅ ਹੈ ਜ਼ਿੰਦਗੀ
ਹਰਪ੍ਰੀਤ ਸਿੰਘ ਬਰਾੜ
ਸਾਡੀ ਜ਼ਿੰਦਗੀ ਉਸ ਕਿਸ਼ਤੀ ਵਾਂਗ ਹੈ ਜੋ ਸਮੇਂ ਦੀ ਲਹਿਰ ‘ਚ ਆਪਣੇ-ਆਪ ਵਹਿਣ ਲੱਗਦੀ ਹੈ। ਅਸੀਂ ਇੱਕ ਤੈਅ ਦਿਸ਼ਾ ‘ਚ ਅੱਗੇ ਵਧਣਾ ਚਾਹੁੰਦੇ ਹਾਂ ਪਰ ਕਦੇ-ਕਦਾਈਂ ਸਮੇਂ ਦੀ ਲਹਿਰ ਆਪਣੇ ਹਿਸਾਬ ਨਾਲ ਸਾਡੀ ਜ਼ਿੰਦਗੀ ਦੀ ਕਿਸ਼ਤੀ ਦਾ ਮੁਹਾਣ ਬਦਲ ਦਿੰਦੀ ਹੈ। ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੱਥੇ ਪਹੁੰਚਣਾ ਸੀ ਤੇ ਕਿੱਥੇ ਪਹੁੰਚ ਗਏ।
ਦਰਅਸਲ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ। ਇਸ ਸਮੇਂ ਮੈਨੂੰ ਦੋ ਦੋਸਤਾਂ ਦੀ ਜ਼ਿੰਦਗੀ ਦੀ ਕਹਾਣੀ ਯਾਦ ਆ ਰਹੀ ਹੈ।  ਇੱਕ ਮਿੱਤਰ ਪੜ੍ਹਨ ‘ਚ ਬਹੁਤ ਜਿਆਦਾ ਤੇਜ਼ ਸੀ ਅਤੇ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਘਰ ਦੇ ਹਾਲਾਤ ਅਜਿਹੇ ਨਹੀਂ ਸਨ ਕਿ ਉਸ ਦੀ ਪੜ੍ਹਾਈ ‘ਤੇ ਜਿਆਦਾ ਖਰਚ ਕੀਤਾ ਜਾ ਸਕੇ। ਉਹ ਸਿਰਫ ਬਾਰ੍ਹਵੀਂ ਤੱਕ ਪੜ੍ਹ ਸਕਿਆ ਤੇ ਅੱਜ ਆਪਣੀ ਇੱਕ ਛੋਟੀ ਜਿਹੀ ਦੁਕਾਨ ਸੰਭਾਲ ਰਿਹਾ ਹੈ। ਦੂਜੇ ਦੋਸਤ ਦੇ ਘਰ ਦੀ ਹਾਲਤ ਕਾਫੀ ਚੰਗੀ ਸੀ ਅਤੇ ਉਹ ਪੜ੍ਹਨ ‘ਚ ਠੀਕ-ਠਾਕ ਸੀ। ਉਹ ਡਾਕਟਰ ਬਣਨਾ ਚਾਹੁੰਦਾ ਸੀ, ਪਰ ਕਾਫੀ ਤਿਆਰੀ ਦੇ ਬਾਵਜੂਦ ਵੀ ਉਹ ਪ੍ਰੀਖਿਆ ‘ਚ ਸਫਲ ਨਹੀਂ ਹੋ ਸਕਿਆ। ਅੱਜ ਉਹ ਆਪਣੇ ਪਰਿਵਾਰ ਦਾ ਕਾਰੋਬਾਰ ਸੰਭਾਲ ਰਿਹਾ ਹੈ।
ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਜੋ ਚਾਹੁੰਦੇ ਹਾਂ ਉਹ ਕਦੇ ਪੂਰਾ ਨਹੀਂ ਹੁੰਦਾ। ਕਿਸੇ ਕੰਮ ਦੇ ਪ੍ਰਤੀ ਸਾਡੀ ਲਗਨ ਅਤੇ ਮਿਹਨਤ ਹੀ ਸਾਡੀ ਸਫਲਤਾ ਦਾ ਅਧਾਰ ਬਣਦੀ ਹੈ। ਇਸ ਲਈ ਸਾਡੇ ਅੰਦਰ ਅੱਗੇ ਵਧਣ ਦੀ ਚਾਹਤ ਹਮੇਸ਼ਾ ਬਰਕਰਾਰ ਰਹਿੰਦੀ ਹੈ। ਕਈ ਵਾਰ ਅਸੀਂ ਜਿਸ ਰਸਤੇ ‘ਤੇ ਅੱਗੇ ਵਧਣਾ ਚਾਹੁੰਦੇ ਹਾਂ, ਹਾਲਾਤਾਂ ਕਾਰਨ ਉਸ ਰਸਤੇ ‘ਤੇ ਅੱਗੇ ਵਧ ਨਹੀਂ ਪਾਉਂਦੇ। ਪਰ ਜਦੋਂ ਇੱਕ ਰਾਹ ਬੰਦ ਹੁੰਦਾ ਹੈ ਤਾਂ ਦੂਜਾ ਖੁੱਲ੍ਹਦਾ ਵੀ ਹੈ। ਅਸੀਂ ਇੱਕ ਰਸਤਾ ਬੰਦ ਹੋਣ ਨੂੰ ਹੀ ਜਿੰਦਗੀ ਦਾ ਅੰਤ ਮੰਨ ਲੈਂਦੇ ਹਾਂ। ਇਹ ਹਾਲਾਤ ਸਾਨੂੰ ਮਨੋਵਿਗਿਆਨਕ ਰੂਪ ਤੋਂ  ਵੀ ਪ੍ਰੇਸ਼ਾਨ ਕਰਦੇ ਹਨ। ਜਿੰਦਗੀ ਨੂੰ ਸੁਖੀ ਅਤੇ ਚੰਗੇ ਤਰੀਕੇ ਨਾਲ ਜਿਉਣ ਲਈ ਸਾਨੂੰ ਮਨੋਵਿਗਿਆਨਕ ਦਬਾਅ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੋਵੇਗੀ।
ਸਾਨੂੰ ਠੰਢੇ ਦਿਮਾਗ ਅਤੇ ਸ਼ਾਂਤੀ ਨਾਲ ਸਮੱਸਿਆ ‘ਤੇ ਵਿਚਾਰ ਕਰਨਾ ਪਵੇਗਾ। ਮਾਨਸਿਕ ਤਣਾਅ ਦੀ ਹਾਲਤ ‘ਚੋਂ ਨਿੱਕਲਣ ਲਈ ਸਾਨੂੰ ਕਈ ਰਾਹ ਇਕੱਠੇ ਦਿਖਾਈ ਦੇਣ ਲੱਗਦੇ ਹਨ। ਅਸੀਂ ਅੰਤਰਮਨ ਅਤੇ ਇਕਾਗਰਤਾ ਨਾਲ ਵਿਚਾਰ ਕਰਕੇ ਹੀ ਕਿਸੇ ਸਹੀ ਫੈਸਲੇ ਤੱਕ ਪਹੁੰਚ ਸਕਦੇ ਹਾਂ।
ਅਜਿਹੀਆਂ ਅਨੇਕਾਂ ਉਦਾਹਰਨਾਂ ਮਿਲਣਗੀਆਂ ਕਿ ਲੋਕ ਇੱਕ ਰਸਤੇ ‘ਤੇ ਚੱਲ ਕੇ ਸਫਲ ਨਹੀਂ ਹੋ ਸਕੇ ਪਰ ਉਨ੍ਹਾਂ ਦੂਜੇ ਰਸਤੇ ‘ਤੇ ਚੱਲ ਕੇ ਸਫਲਤਾ ਦੀ ਇੱਕ ਨਵੀਂ ਕਹਾਣੀ ਲਿਖ ਦਿੱਤੀ। ਸਾਨੂੰ ਅਹਿਜੀਆਂ ਉਦਾਹਰਨਾਂ ਵੀ ਮਿਲ ਜਾਣਗੀਆਂ ਕਿ ਲੋਕ ਸਾਰੀ ਉਮਰ ਰਸਤੇ ਬਦਲਦੇ ਰਹੇ ਅਤੇ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਪਰ ਇਸ ਲਈ ਸਾਨੂੰ ਕਿਸੇ ਵੀ ਕੀਮਤ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਜਰੂਰਤ ਇਸ ਗੱਲ ਦੀ ਹੈ ਕਿ ਅਸੀਂ ਪੂਰੀ ਇਮਾਨਦਾਰੀ ਨਾਲ ਆਪਣੇ ਰਸਤੇ ‘ਤੇ ਅੱਗੇ ਵਧੀਏੇ।
ਅੱਗੇ ਵਧਣ ਦਾ ਜਨੂੰਨ ਅਤੇ ਹੌਂਸਲਾ ਹੀ ਆਖਿਰ ਸਾਨੂੰ ਸਫਲ ਬਣਾਉਂਦਾ ਹੈ। ਜੇਕਰ ਅੱਜ ਦਾ ਨੌਜਵਾਨ ਲਗਾਤਾਰ ਸਫਲਤਾ ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ ਤਾਂ ਇਸਦੇ ਪਿੱਛੇ ਉਸਦੀ ਇੱਛਾ ਸ਼ਕਤੀ ਹੀ ਹੈ। ਜਦੋਂ ਅਸੀਂ ਜੀਅ-ਜਾਨ ਨਾਲ ਜੁਟ ਜਾਂਦੇ ਹਾਂ ਤਾਂ ਉਹ ਇੱਛਾ ਕਦੋਂ ਪੂਰੀ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਕਦੇ-ਕਦਾਈਂ ਅਜਿਹਾ ਵੀ ਹੁੰਦਾ ਹੈ ਕਿ ਵਕਤ ਜਾਂ ਹਾਲਾਤਾਂ ਦਾ ਇੱਕ ਤੇਜ ਵਹਾਅ ਆਉਂਦਾ ਹੈ ਅਤੇ ਸਾਡੀ ਜਿੰਦਗੀ ਦੀ ਕਿਸ਼ਤੀ ਉਸ ਵਹਾਅ ‘ਚ ਵਹਿਣ ਲੱਗਦੀ ਹੈ। ਇਹ ਸਭ ਐਨੀ ਤੇਜੀ ਨਾਲ ਹੁੰਦਾ ਹੈ ਕਿ ਅਸੀਂ ਕੁਝ ਸੋਚ-ਸਮਝ ਹੀ ਨਹੀਂ ਸਕਦੇ। ਅਜਿਹੇ ‘ਚ ਅਸੀਂ ਆਪਣੀ ਜਿੰਦਗੀ ਨੁੰ ਕੋਸਣ ਲੱਗਦੇ ਹਾਂ। ਅਜਿਹੇ ਸਫਰ ਲਈ ਆਪਣੀ ਜਿੰਦਗੀ ਨੂੰ ਦੋਸ਼ ਦੇਣਾ ਸਹੀ ਨਹੀਂ ਹੈ। ਹਾਂ, ਕਦੇ-ਕਦਾਈ ਅਸੀਂ ਜਿੰਦਗੀ  ਦੀ ਕਿਸ਼ਤੀ ਉਸ ਤੂਫਾਨ ‘ਚ ਫਸਾ ਦਿੰਦੇ ਹਾਂ। ਹਾਲਾਂਕਿ ਉਸ ਵਕਤ ਸਾਡਾ ਮਨ ਉਸ ਤੂਫਾਨ ਵੱਲ ਜਾਣ ਦੀ ਇਜਾਜਤ ਨਹੀਂ ਦਿੰਦਾ ਪਰ ਸ਼ਾਇਦ ਕਿਸੇ ਸਵਾਰਥ ਦੇ ਵੱਸ ਆ ਕੇ ਹੀ ਅਜਿਹਾ ਹੁੰਦਾ ਹੈ। ਕਈ ਵਾਰ ਅਸੀਂ ਜਲਦੀ ਅਤੇ ਤੇਜ਼ ਚੱਲਣ ਦੇ ਚੱਕਰ ‘ਚ ਆਪਣੀ ਜਿੰਦਗੀ ਦੀ ਕਿਸ਼ਤੀ ਤੇਜ਼ ਵਹਾਅ ਵੱਲ ਲੈ ਜਾਂਦੇ ਹਾਂ ਪਰ ਸਾਡੀ ਤਿਆਰੀ ਉਸ ਤੇਜ਼ ਵਹਾਅ ਦੇ ਬਰਾਬਰ ਨਹੀਂ ਹੁੰਦੀ।  ਅਜਿਹੇ ‘ਚ ਸਾਡੀ ਕਿਸ਼ਤੀ ਤੇਜ਼ ਵਹਾਅ ‘ਚ ਵਹਿ ਜਾਂਦੀ ਹੈ ਅਤੇ ਸਾਡੇ ਹੱਥ ਕੁਝ ਵੀ ਨਹੀਂ ਲੱਗਦਾ।  ਇਸ ਲਈ ਸਾਨੂੰ ਕੁਝ ਠੋਸ ਬਿੰਦੂਆਂ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ।
ਅਜਿਹੇ ਹਾਲਾਤਾਂ ‘ਚ ਸਮਝਦਾਰੀ ਤਾਂ ਇਸੇ ‘ਚ ਹੈ ਕਿ ਅਸੀਂ ਤੂਫਾਨ ‘ਚੋਂ ਬਾਹਰ ਨਿੱਕਲਣ ਦੇ ਤਰੀਕਿਆਂ ‘ਤੇ ਵਿਚਾਰ ਕਰੀਏੇ। ਲਗਾਤਾਰ ਆਪਣੀ ਜਿੰਦਗੀ ਨੂੰ ਦੋਸ਼ ਦੇਣ ਦਾ ਅਰਥ ਹੈ ਕਿ ਅਸੀਂ ਅਸਲੀਅਤ ਤੋਂ ਦੂਰ ਭੱਜ ਰਹੇ ਹਾਂ। ਆਪਣੀ ਜਿੰਦਗੀ ਨੂੰ ਦੋਸ਼ ਦੇ ਕੇ ਅਸੀਂ ਥੋੜ੍ਹੇ ਸਮੇਂ ਲਈ ਤਾਂ ਆਪਣੇ-ਆਪ ਨੂੰ ਸੰਤੁਸ਼ਟ ਕਰ ਸਕਦੇ ਹਾਂ ਪਰ ਲੰਮੇ ਸਮੇਂ ਤੱਕ ਹਰਗਿਜ਼ ਨਹੀਂ।
ਦਰਅਸਲ ਜਿੰਦਗੀ ਆਪਣੇ ਤਰੀਕੇ ਨਾਲ ਚਲਦੀ ਹੈ।  ਸਾਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲਗਾਤਾਰ ਕੋਸ਼ਿਸ਼ ਕਰਨ ਨਾਲ ਸਫਲਤਾ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ। ਜਰੂਰੀ ਨਹੀਂ ਜਿੰਦਗੀ ‘ਚ ਸਭ ਕੁਝ ਹਾਸਲ ਹੋ ਜਾਵੇ। ਜੇਕਰ ਸਾਨੂੰ ਜਿੰਦਗੀ ‘ਚ ਬਹੁਤ ਜਲਦ ਸਭ ਕੁਝ ਹਾਸਲ ਹੋ ਜਾਵੇਗਾ ਤਾਂ ਜਿੰਦਗੀ ‘ਚੋਂ ਰੋਮਾਂਚ ਖਤਮ ਹੋ ਜਾਵੇਗਾ। ਇਸ ਲਈ ਜਿੰਦਗੀ ‘ਚ ਹਮੇਸ਼ਾ ਕੁਝ ਅਜਿਹਾ ਹੋਣਾ ਚਾਹੀਦੈ ਕਿ ਅਸੀਂ ਕੁਝ ਨਾ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੀਏ। ਤਾਂ ਆਓ, ਆਪਾਂ ਜਿੰਦਗੀ ‘ਚ ਅੱਗੇ ਵਧਣ ਲਈ ਇੱਕ ਇਮਾਨਦਾਰ ਕੋਸ਼ਿਸ਼ ਕਰੀਏ ਅਤੇ ਜਿੰਦਗੀ ਨੂੰ ਆਪਣੇ ਤਰੀਕੇ ਨਾਲ ਚੱਲਣ ਦੇਈਏ।
ਸਾਬਕਾ ਡੀ ਓ, 174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰ ਸਰਕਾਰ ਦੀ ਨਾਕਾਮੀ
ਸੁਪਰੀਮ ਕੋਰਟ ਨੇ ਸਮਲਿੰਗੀ ਸਬੰਧਾਂ ਨੂੰ ਅਪਰਾਧਾਂ ਦੇ ਦਾਇਰੇ ‘ਚੋਂ ਕੱਢਣ ਦਾ ਫੈਸਲਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ਸਬੰਧੀ ਆਪਣੀ ਕੋਈ ਠੋਸ ਦਲੀਲ ਨਾ ਦੇਣ ਕਾਰਨ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੀ ਰਾਏ ‘ਤੇ ਫੈਸਲਾ ਕੀਤਾ ਹੈ। ਮਾਣਯੋਗ ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਸੀ ਪਰ ਸਰਕਾਰ ਨੇ ਕੋਈ ਵੀ ਇਤਰਾਜ ਜ਼ਾਹਿਰ ਕਰਨ ਦੀ ਬਜਾਇ ਸਾਰੀ ਗੱਲ ਸੁਪਰੀਮ ਕੋਰਟ ‘ਤੇ ਛੱਡ ਦਿੱਤੀ ਸੀ। ਅਦਾਲਤ ਨੇ ਵਿਅਕਤੀਗਤ ਅਜ਼ਾਦੀ ਦੀ ਦਲੀਲ ਦੇ ਕੇ ਫੈਸਲਾ ਸੁਣਾਇਆ ਹੈ।
ਅਦਾਲਤ ਨੇ ਫੈਸਲਾ ਆਧੁਨਿਕਤਾ ਤੇ ਬਦਲੇ ਹੋਏ ਜ਼ਮਾਨੇ ਦੀ ਦਲੀਲ ‘ਤੇ ਦਿੱਤਾ ਹੈ ਜਿੱਥੋਂ ਤੱਕ ਭਾਰਤੀ ਸੰਸਕ੍ਰਿਤੀ ਦਾ ਸਬੰਧ ਹੈ। ਇਸ ‘ਚ ਨਰ-ਮਾਦਾ ਸਬੰਧਾਂ ਨੂੰ ਹੀ ਪ੍ਰਵਾਨ ਕੀਤਾ ਗਿਆ ਜੋ ਸੰਸਾਰ ਦੀ ਉਤਪਤੀ ਲਈ ਕੁਦਰਤੀ ਪ੍ਰਕਿਰਿਆ ਹੈ। ਸਮਲਿੰਗੀ ਸਬੰਧਾਂ ਤੋਂ ਉਹ ਲੋਕ ਖੁਦ ਹੀ ਪੈਦਾ ਨਹੀਂ ਹੋਏ ਜਿਹੜੇ ਇਸ ਦੀ ਹਮਾਇਤ ਕਰਦੇ ਹਨ। ਜਿੱਥੋਂ ਤੱਕ ਨਿੱਜੀ ਅਜ਼ਾਦੀ ਦਾ ਸਬੰਧ ਹੈ ਦੇਸ਼ ਦੇ ਬਹੁਤ ਸਾਰੇ ਕਾਨੂੰਨਾਂ ‘ਤੇ ਵੀ ਉਂਗਲ ਉੱਠਣੀ ਸੁਭਾਵਿਕ ਹੈ।
ਸਮਲਿੰਗੀ ਸਬੰਧਾਂ ਪਿੱਛੇ ਦਲੀਲ ਨਿੱਜੀ ਅਜ਼ਾਦੀ ਹੈ ਤਾਂ ਹਿੰਦੂ ਵਿਆਹ ਐਕਟ ‘ਤੇ ਵੀ ਨਵੀਂ ਬਹਿਸ ਛਿੜ ਸਕਦੀ ਹੈ। ਨਿੱਜੀ ਅਜ਼ਾਦੀ ‘ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਹਿੰਦੂ ਲਈ ਇੱਕ ਤੋਂ ਵੱਧ ਵਿਆਹ ਕਰਵਾਉਣੇ ਵੀ ਨਿੱਜੀ ਅਜ਼ਾਦੀ ਕਰਕੇ ਜਾਇਜ਼ ਹੈ ਜੇਕਰ ਪਤੀ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਇਹ ਉਸ ਦੀ ਨਿੱਜੀ ਅਜ਼ਾਦੀ ਬਣ ਜਾਵੇਗੀ।
ਇਸੇ ਤਰ੍ਹਾਂ ਕੇਂਦਰ ਸਰਕਾਰ ਤਿੰਨ ਤਲਾਕ ਪ੍ਰਥਾ ਖਤਮ ਕਰਨ ਲਈ ਕਾਨੂੰਨ ਬਣਾਉਣ ‘ਤੇ ਜ਼ੋਰ ਦੇ ਰਹੀ ਹੈ ਪਰ ਨਿੱਜੀ ਅਜ਼ਾਦੀ ਦੀ ਗੱਲ ਆਉਂਦਿਆਂ ਹੀ ਇੱਕ ਮੁਸਲਮਾਨ ਲਈ ਵੀ ਇੱਕ ਤੋਂ ਵੱਧ ਸ਼ਾਦੀਆਂ ਕਰਵਾਉਣੀਆਂ ਕੋਈ ਗੈਰ-ਕਾਨੂੰਨੀ ਨਹੀਂ ਮੰਨਿਆ ਜਾ ਸਕੇਗਾ। ਨਿੱਜੀ ਅਜ਼ਾਦੀ ਨੂੰ ਮਾਨਤਾ ਦੇਣ ਨਾਲ ਡਰੱਗ ਲੈਣਾ ਵੀ ਕੋਈ ਅਪਰਾਧ ਨਹੀਂ ਹੋਵੇਗਾ ਬੱਚੇ ਸਕੂਲ ਨਹੀਂ ਜਾਣਾ ਚਾਹੁੰਦੇ, ਸਵੇਰੇ ਵੇਲੇ ਨਾਲ ਨਹੀਂ ਉੱਠਣਾ ਚਾਹੁੰਦੇ, ਬਜ਼ੁਰਗਾਂ ਦੀ ਸੰਭਾਲ ਨਹੀਂ ਕਰਨਾ ਚਾਹੁੰਦੇ ਹਨ।
ਨਿੱਜੀ ਅਜ਼ਾਦੀ ਬੱਚਿਆਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਦੇਵੇਗੀ ਅਸਲੀਅਤ ਇਹ ਹੈ ਕਿ ਬਿਨਾ ਮਰਿਆਦਾ ਤੋਂ ਕੁਝ ਵੀ ਸੰਭਵ ਨਹੀਂ, ਮਾਤਾ-ਪਿਤਾ ਬੱਚਿਆਂ ਦਾ ਪਾਲਣ-ਪੋਸ਼ਣ ਇੱਕ ਮਰਿਆਦਾ ਦੇ ਤਹਿਤ ਕਰਕੇ ਉਨ੍ਹਾਂ ਨੂੰ ਵਧੀਆ ਇਨਸਾਨ ਬਣਾਉਂਦੇ ਹਨ। ਸੂਰਜ, ਚੰਨ, ਧਰਤੀ, ਤਾਰੇ, ਦਿਨ-ਰਾਤ, ਰੁੱਤ ਸਭ ਮਰਿਆਦਾ ‘ਚ ਚਲਦੇ ਹਨ ਜੇਕਰ ਇਨ੍ਹਾਂ ਦੀ ਮਰਿਆਦਾ ਵਿਗੜ ਜਾਵੇ ਤਾਂ ਤਬਾਹੀ ਹੋ ਸਕਦੀ ਹੈ।
ਸ੍ਰਿਸ਼ਟੀ ਦਾ ਦਾਰੋਮਦਾਰ ਇੱਕ ਮਰਿਆਦਾ ‘ਚ ਬੱਝਾ ਹੋਇਆ ਹੈ ਭਾਰਤੀ ਸੰਸਕ੍ਰਿਤੀ ਨੇ ਰਿਸ਼ਤਿਆਂ ਦੀ ਪਵਿੱਤਰ ਪ੍ਰਣਾਲੀ ਬਣਾ ਕੇ ਪੂਰੇ ਵਿਸ਼ਵ ਦੀ ਅਗਵਾਈ ਕੀਤੀ ਹੈ। ਪੱਛਮੀ ਲੋਕ ਪੂਰਬੀ ਸੱਭਿਅਤਾ ਦੀ ਅਹਿਮੀਅਤ ਨੂੰ ਸਵੀਕਾਰ ਕਰ ਰਹੇ ਹਨ। ਅਦਾਲਤ ਦੇ ਫੈਸਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਪਰ ਭਾਰਤੀ ਸੰਸਕ੍ਰਿਤੀ ਤੇ ਸਮਾਜਿਕ-ਢਾਂਚੇ ਦਾ ਪ੍ਰਕਾਸ਼ ਕਦੇ ਫਿੱਕਾ ਨਹੀਂ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਖਰਾਬ ਲਈ ਮੁਆਵਜ਼ਾ ਰਾਸ਼ੀ ਵਿਚ ਵਾਧਾ
76 ਤੋਂ 100 ਫੀਸਦੀ ਖਰਾਬ ਫਸਲ ਲਈ ਪ੍ਰਤੀ ਏਕੜ ਮਿਲੇਗਾ 12000 ਰੁਪਏ
ਕਿਸਾਨਾਂ ਦੀ ਭਲਾਈ ਲਈ ਸਰਕਾਰ ਵਚਨਬੱਧ- ਸੁਖਬਿੰਦਰ ਸਿੰਘ ਸਰਕਾਰੀਆ
ਚੰਡੀਗੜ (ਸੱਚ ਕਹੂੰ ਨਿਊਜ਼)। ਕਿਸਾਨਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫਸਲਾਂ ਦੀ ਮੁਆਵਜ਼ਾ ਰਾਸ਼ੀ ਵਧਾ ਕੇ 12 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ 20 ਜੂਨ, 2017 ਤੋਂ ਲਾਗੂ ਹੋਵੇਗਾ। ਇਸ ਸਬੰਧੀ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੀਆਂ ਫਸਲਾਂ ਦਾ 76 ਤੋਂ 100 ਫੀਸਦੀ ਨੁਕਸਾਨ ਹੋਵੇਗਾ, ਉਸ ਲਈ ਮੁਆਵਜ਼ਾ ਰਾਸ਼ੀ 8000 ਰੁਪਏ ਤੋਂ ਵਧਾ ਕੇ 12000 ਰੁਪਏ ਪ੍ਰਤੀ ਏਕੜ ਕਰ ਦਿੱਤੀ ਗਈ ਹੈ। ਇਹ ਵਾਧਾ 50 ਫੀਸਦੀ ਬਣਦਾ ਹੈ।
ਮਾਲ ਮੰਤਰੀ ਨੇ ਕਿਹਾ ਕਿ ਮੁਆਵਜ਼ਾ ਰਾਸ਼ੀ ਵਿਚ ਹੋਏ ਵਾਧੇ ਨਾਲ ਉਨਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਜਿਨਾਂ ਦੀ ਫਸਲ ਕੁਦਰਤੀ ਆਫਤ ਵਿਚ ਨੁਕਸਾਨੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਅਪ੍ਰੈਲ, 2015 ਨੂੰ 76 ਤੋਂ 100 ਫੀਸਦੀ ਖਰਾਬੇ ਲਈ ਮੁਆਵਜ਼ਾ ਰਾਸ਼ੀ 8000 ਰੁਪਏ ਪ੍ਰਤੀ ਏਕੜ ਕੀਤੀ ਗਈ ਸੀ।
ਵਧੀਕ ਮੁੱਖ ਸਕੱਤਰ ਮਾਲ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀਮਤੀ ਵਿੰਨੀ ਮਹਾਜਨ ਨੇ ਦੱਸਿਆ ਕਿ 26 ਤੋਂ 32 ਫੀਸਦੀ ਖਰਾਬੇ ਵਾਲੀਆਂ ਫਸਲਾਂ ਲਈ ਮੁਆਵਜ਼ਾ ਰਾਸ਼ੀ 2000 ਰੁਪਏ ਪ੍ਰਤੀ ਏਕੜ ਅਤੇ 33 ਤੋਂ 75 ਫੀਸਦੀ ਖਰਾਬੇ ਵਾਲੀਆਂ ਫਸਲਾਂ ਲਈ ਪ੍ਰਤੀ ਏਕੜ 5400 ਰੁਪਏ ਮੁਆਵਜ਼ਾ ਰਾਸ਼ੀ ਰਾਜ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਹੈ। ਉਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਿੱਤੇ ਨਾਲ ਜੁੜੇ ਲੋਕਾਂ ਦੀ ਖੁਸ਼ਹਾਲੀ ਲਈ ਜਲਦ ਤੋਂ ਜਲਦ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ ਅਤੇ ਕਿਸਾਨਾਂ ਨੂੰ ਫਸਲ ਦੀ ਲਾਗਤ ਵਿਚ 50 ਫੀਸਦੀ ਨਫਾ ਜੋੜ ਕੇ ਫਸਲਾਂ ਦਾ ਭਾਅ ਤੈਅ ਕੀਤਾ ਜਾਵੇ।