Hit - Sach Kahoon Punjabi
ਕਾਰਵਾਈ ਤੋਂ ਬਚਣ ਲਈ ਆਰੋਪੀਆਂ ਵੱਲੋਂ ਪੀੜਤ ਪਰਿਵਾਰ ਨੂੰ ਖ਼ਰੀਦਣ ਦੀ ਕੋਸ਼ਿਸ਼
ਥਾਣੇ ਅੰਦਰ ਦੋਨੋਂ ਧਿਰਾਂ ‘ਚ ਹੋਈ ਹੱਥੋਪਾਈ
ਪੁਲਿਸ ਕਾਰਵਾਈ ਦੀ ਬਜਾਇ ਰਾਜ਼ੀਨਾਮੇ ਨੂੰ ਦਿੰਦੀ ਰਹੀ ਤਰਜ਼ੀਹ
ਗੁਰਦਾਸਪੁਰ, (ਸਰਬਜੀਤ ਸਾਗਰ) ਸ਼ਹਿਰ ਦੇ ਰੇਲਵੇ ਰੋਡ ‘ਤੇ ਇੱਕ ਡਰਾਈਵਰ ਨੂੰ ਪੈਲੇਸ ਮਾਲਿਕਾਂ ਨੇ ਕਥਿਤ ਤੌਰ ‘ਤੇ ਇਸ ਕਰਕੇ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ, ਕਿਉਂਕਿ ਉਸ ਕੋਲੋਂ ਰੋਡ ਤੋਂ ਲੰਘਣ ਵੇਲੇ ਮੋਟਰਸਾਈਕਲ ਇੱਕ ਪੈਲੇਸ ਮਾਲਕਾਂ ਦੀ ਨਵੀਂ ਕਾਰ ਨਾਲ ਟਕਰਾ ਗਿਆ ਤੇ ਕਾਰ ਦਾ ਬੰਪਰ ਟੁੱਟਣ ਦੀ ਸਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਮ੍ਰਿਤਕ ਦੀ ਪਛਾਣ ਅਰਜੁਨ ਕੁਮਾਰ (43 ਸਾਲ) ਪੁੱਤਰ ਚਰਨ ਦਾਸ ਵਾਸੀ ਪਿੰਡ ਅਵਾਂਖਾ ਪੁਰਾਣੀ ਆਬਾਦੀ ਵਜੋਂ ਹੋਈ ਹੈ। ਉਹ ਦੀਨਾਨਗਰ ਦੀ ਗੋਲਡਨ ਟਰਾਂਸਪੋਰਟ ਕੰਪਨੀ ਵਿੱਚ ਟਰੱਕ ਚਲਾਉਂਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਰਜੁਨ ਕੁਮਾਰ ਸ਼ਨਿੱਚਰਵਾਰ ਦੀ ਰਾਤ ਜਦੋਂ ਆਪਣੇ ਮੋਟਰਸਾਈਕਲ ‘ਤੇ ਇੱਕ ਬਾਲਟੀ ਲੱਦ ਕੇ ਰੇਲਵੇ ਰੋਡ ਨੂੰ ਜਾ ਰਿਹਾ ਸੀ ਤਾਂ ਇੱਕ ਕਾਰ ਨਾਲ ਮੋਟਰਸਾਈਕਲ ਪਿੱਛੇ ਬੰਨੀ ਬਾਲਟੀ ਵੱਜਣ ਕਾਰਨ ਕਾਰ ਦਾ ਬੰਪਰ ਟੁੱਟ ਗਿਆ। ਜਿਸ ਤੋਂ ਗੁੱਸੇ ਵਿੱਚ ਆਏ ਪੈਲੇਸ ਮਾਲਕਾਂ ਨੇ ਕਥਿਤ ਤੌਰ ‘ਤੇ ਉਸਦੀ ਕੁੱਟਮਾਰ ਕੀਤੀ ਅਤੇ ਕਿਸੇ ਤਰ੍ਹਾਂ ਇੱਕ ਹੋਰ ਟਰੱਕ ਡਰਾਈਵਰ ਨੇ ਉਸ ਨੂੰ ਹਮਲਾਵਰਾਂ ਤੋਂ ਬਚਾ ਕੇ ਘਰ ਪਹੁੰਚਾਇਆ।
ਮ੍ਰਿਤਕ ਦੇ ਪਰਿਵਾਰ ਅਨੁਸਾਰ ਅਰਜੁਨ ਕੁਮਾਰ ਸਾਰੀ ਰਾਤ ਦਰਦ ਨਾਲ ਤੜਫ਼ਦਾ ਰਿਹਾ ਪਰ ਬਿਮਾਰ ਪਤਨੀ ਅਤੇ ਛੋਟਾ ਬੱਚਾ ਹੋਣ ਕਾਰਨ ਉਹ ਉਸ ਨੂੰ ਰਾਤ ਕਿਸੇ ਡਾਕਟਰ ਕੋਲ ਨਹੀਂ ਲਿਜਾ ਸਕੇ। ਸਵੇਰੇ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ (ਦੀਨਾਨਗਰ) ਵਿਖੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪੀੜਤ ਪਰਿਵਾਰ ਦੀ ਗਰੀਬੀ ਤੇ ਲਾਚਾਰੀ ਦਾ ਫ਼ਾਇਦਾ ਉਠਾਉਂਦਿਆਂ ਮੁਲਜ਼ਮਾਂ ਵੱਲੋਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਥਿਤ ਤੌਰ ‘ਤੇ ਉਨ੍ਹਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ
ਪਹਿਲਾਂ ਇੱਕ ਪਲਾਈ ਵਾਲੀ ਫੈਕਟਰੀ ਅਤੇ ਫਿਰ ਪੁਲੀਸ ਸਟੇਸ਼ਨ ਦੇ ਅੰਦਰ ਕਰੀਬ 6 ਘੰਟੇ ਤੱਕ ਰਾਜ਼ੀਨਾਮੇ ਦੀ ਖੇਡ ਚੱਲਦੀ ਰਹੀ। ਆਰੋਪੀਆਂ ਦੀ ਪਿੱਠ ‘ਤੇ ਆਏ ਸ਼ਹਿਰ ਦੇ ਕੁਝ ਰਸੂਖ਼ਵਾਨ ਇੱਕ ਵੇਲੇ ਤਾਂ ਆਪਣੀ ਇਸ ਖੇਡ ਵਿੱਚ ਸ਼ਫਲ ਵੀ ਹੋ ਗਏ ਅਤੇ ਗਰੀਬ ਅਜਰੁਨ ਕੁਮਾਰ ਦੀ ਮੌਤ ਦੀ ਕੀਮਤ 6 ਲੱਖ ਰੁਪਏ ਤੈਅ ਕੀਤੀ ਗਈ ਅਤੇ ਇਹ ਫ਼ੈਸਲਾ ਹੋਇਆ ਕਿ 2 ਲੱਖ ਰੁਪਏ ਕੈਸ਼ ਅਤੇ ਬਾਕੀ ਦੇ ਚਾਰ ਲੱਖ ਰੁਪਏ ਅਗਲੇ ਦੋ ਮਹੀਨਿਆਂ ਤੱਕ ਦਿੱਤੇ ਜਾਣਗੇ।
ਜਿਸਦੇ ਲਈ ਚੈੱਕ ਵਗੈਰਾ ਵੀ ਤਿਆਰ ਕਰ ਲਏ ਗਏ ਪਰ ਇਸ ਦੌਰਾਨ ਹਮਲਾਵਰਾਂ ਨਾਲ ਸਬੰਧਤ ਇੱਕ ਵਿਅਕਤੀ ਵੱਲੋਂ ਗ਼ਲਤ ਸ਼ਬਦਾਵਲੀ ਵਰਤਣ ਕਾਰਨ ਮਾਮਲਾ ਵਿਗੜ ਗਿਆ ਅਤੇ ਦੋਨੋਂ ਧਿਰਾਂ ਥਾਣੇ ਦੇ ਅੰਦਰ ਹੀ ਪੁਲੀਸ ਦੀ ਹਾਜ਼ਰੀ ‘ਚ ਹੱਥੋਪਾਈ ਹੋ ਗਈਆਂ ਅਤੇ ਗੁੱਸੇ ਵਿੱਚ ਆਏ ਪੀੜਤ ਪਰਿਵਾਰ ਦੇ ਸਮੱਰਥਕ (ਮ੍ਰਿਤਕ ਦੇ ਮਾਲਕ ਤੇ ਡਰਾਈਵਰ) ਪਰਚਾ ਦਰਜ ਕਰਨ ਦੀ ਮੰਗ ‘ਤੇ ਅੜ ਗਏ।
ਇਸ ਪੂਰੇ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਇੱਕ ਦਰਸ਼ਕ ਵਜੋਂ ਸਾਬਤ ਹੋਈ ਤੇ ਪੁਲਿਸ ਅਧਿਕਾਰੀ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਰਾਜ਼ੀਨਾਮੇ ਨੂੰ ਤਰਜ਼ੀਹ ਦਿੰਦੇ ਨਜ਼ਰ ਆਏ। ਹਾਲਾਂਕਿ ਐੱਸਐੱਸਓ ਦੀਨਾਨਗਰ ਬਲਦੇਵ ਰਾਜ ਸ਼ਰਮਾ ਨੇ ਰਾਜ਼ੀਨਾਮਾ ਕਰਾਉਣ ‘ਚ ਪੁਲਿਸ ਦੀ ਭੂਮਿਕਾ ਨੂੰ ਸਿਰੇ ਤੋਂ ਖ਼ਾਰਜ ਕੀਤਾ ਅਤੇ ਕਿਹਾ ਕਿ ਪੁਲਿਸ ਪੀੜਤ ਪਰਿਵਾਰ ਦੇ ਬਿਆਨ ਲੈ ਰਹੀ ਹੈ ਅਤੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਕਾਰਡ ਸਰਦੀ ਤੋਂ ਬਾਅਦ ਕੋਹਰੇ ਦੀ ਮਾਰ
ਰਿਕਾਰਡ ਸਰਦੀ ਤੋਂ ਬਾਅਦ ਕੋਹਰੇ ਦੀ ਮਾਰ Winter
ਕੋਹਰੇ ਕਾਰਨ 30 ਰੇਲ ਗੱਡੀਆਂ ਦੀ ਆਵਾਜਾਈ ‘ਤੇ ਅਸਰ
ਨਵੀਂ ਦਿੱਲੀ,ਏਜੰਸੀ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ‘ਚ ਪੈ ਰਹੀ ਰਿਕਾਰਡ ਸਰਦੀ ( Winter) ਦਰਮਿਆਨ ਸੋਮਵਾਰ ਨੂੰ ਸਵੇਰੇ ਕੋਹਰੇ ਨੇ ਸਮੁੱਚੇ ਇਲਾਕੇ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਰੇਲ ਅਤੇ ਹਵਾਈ ਆਵਾਜਾਈ ‘ਤੇ ਇਸ ਦਾ ਕਾਫੀ ਅਸਰ ਪਿਆ। ਉਤਰ ਰੇਲਵੇ ਅਨੁਸਾਰ ਕੋਹਰੇ ਕਾਰਨ 30 ਰੇਲ ਗੱਡੀਆਂ ਦੀ ਆਵਾਜਾਈ ‘ਤੇ ਅਸਰ ਪਿਆ ਹੈ। ਦੂਜੇ ਪਾਸੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਜੀਬਿਲਟੀ ਦੇ ਪੱਧਰ ‘ਚ ਗਿਰਾਵਟ ਕਾਰਨ ਤਿੰਨ ਉਡਾਨਾਂ ਨੂੰ ਡਾਇਵਰਟ ਕਰਨਾ ਪਿਆ ਹੈ, ਹਾਲਾਂਕਿ ਕੋਈ ਉਡਾਨ ਰੱਦ ਨਹੀਂ ਕੀਤੀ ਗਈ ਹੈ। ਸੜਕਾਂ ‘ਤੇ ਵੀ ਵਿਜੀਬਿਲਟੀ ਘੱਟ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਸਫਦਰਜੰਗ ‘ਚ ਸੋਮਵਾਰ ਸਵੇਰੇ ਘੱਟੋ ਘੱਟ ਤਾਪਮਾਨ 2.6 ਅਤੇ ਪਾਲਮ ‘ਚ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਾਲ 1901 ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਦਿੱਲੀ ਵਾਸੀਆਂ ਨੂੰ ਇੰਨੇ ਲੰਮੇ ਸਮੇਂ ਤੱਕ ਸ਼ੀਤਲਹਿਰ ਦਾ ਕਹਿਰ ਝੱਲਣਾ ਪਿਆ ਹੈ। Winter
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
168 ਲੋਕਾਂ ਦੀ ਮੌਤ,745 ਜ਼ਖਮੀ
ਜਕਾਰਤਾ। ਇੰਡੇਨੇਸ਼ਆ ‘ਚ ਜਵਾਲਾਮੁਖੀ ਆਉਣ ਤੋਂ ਬਾਅਦ ਸੁਨਾਮੀ ਨੇ ਤਬਾਹੀ ਮਚਾ ਦਿੱਤੀ ਹੈ। ਸੁਨਾਮੀ ਦੀ ਤਬਾਹੀ ਨਾਲ 63 ਮੌਤਾਂ ਹੋ ਗਈਆਂ ਤੇ ਹੋਰ 600 ਲੋਕ ਜ਼ਖਮੀ ਹੋ ਗਏ ਅਤੇ 2 ਲੋਕ ਲਾਪਤਾ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਅਧਿਕਾਰੀਆਂ ਮੁਤਾਬਕ 430 ਤੋਂ ਵਧੇਰੇ ਘਰ ਅਤੇ 9 ਹੋਟਲ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਜਾਣਕਾਰੀ ਮੁਤਾਬਕ ਸੁਨਾਮੀ ਰਿਹਾਇਸ਼ੀ ਇਲਾਕਿਆਂ ‘ਚ ਆਈ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ, ਇੱਥੇ ਬਹੁਤ ਸਾਰੇ ਟੂਰਿਸਟ ਘੁੰਮਣ ਲਈ ਆਊਂਦੇ ਹਨ,ਐਮਰਜੈਂਸੀ ਅਧਿਕਾਰੀਆਂ ਵੱਲੋਂ ਪਰਭਾਵਿਤ ਹੋਏ ਇਲਾਕਿਆ ‘ਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾਇਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਵਲ 8 ਖਿਡਾਰੀਆਂ ਦਾ ਟੂਰਨਾਮੈਂਟ: ਸਮੀਰ ਦੀ ਜ਼ਬਰਦਸਤ ਵਾਪਸੀ
ਇੰਡੋਨੇਸ਼ੀਆ ਦੇ ਸੁਗਿਰਿਆਤੋ ਨੂੰ ਲਗਾਤਾਰ ਗੇਮਾਂ ‘ਚ ਹਰਾਇਆ
ਗੁਆਂਗਝੂ, 13 ਦਸੰਬਰ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਰੁੱਧ ਸ਼ੁਰੂਆਤੀ ਮੁਕਾਬਲਾ ਹਾਰਨ ਦੇ ਬਾਅਦ ਭਾਰਤ ਦੇ ਸਮੀਰ ਵਰਮਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਗਰੁੱਪ ਬੀ ਮੈਚ ‘ਚ ਇੰਡੋਨੇਸ਼ੀਆ ਦੇ ਟਾਮੀ ਸੁਗਿਰਿਆਤੋ ਨੂੰ ਹਰਾ ਦਿੱਤਾ ਸਮੀਰ ਨੇ 40 ਮਿੰਟ ਤੱਕ ਚੱਲੇ ਮੈਚ ‘ਚ ਸੁਗਰਿਆਤੋ ਨੂੰ ਲਗਾਤਾਰ ਗੇਮਾਂ ‘ਚ 21-16, 21-7 ਨਾਲ ਹਰਾਇਆ ਵਿਸ਼ਵ ਦੇ 14ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਇੰਡੋਨੇਸ਼ੀਆਈ ਖਿਡਾਰੀ ਨੂੰ ਹਰਾਉਣ ਦੇ ਨਾਲ ਉਸਦੇ ਵਿਰੁੱਧ ਆਪਣਾ ਕਰੀਅਰ ਰਿਕਾਰਡ 2-1 ਕਰ ਦਿੱਤਾ ਹੈ
ਭਾਰਤੀ ਸ਼ਟਲਰ ਨੇ ਮੈਚ ‘ਚ ਸ਼ੁਰੂਆਤ ‘ਚ 11-7 ਦਾ ਵਾਧਾ ਬਣਾਇਆ ਪਰ ਪਹਿਲੀ ਗੇਮ ਬ੍ਰੇਕ ਸਮੇਂ ਇੰਡੋਨੇਸ਼ੀਆਈ ਖਿਡਾਰੀ ਨੇ ਸਮੀਰ ਨੂੰ ਸਖ਼ਤ ਟੱਕਰ ਦਿੰਦੇ ਹੋਏ ਸਕੋਰ 17-16 ਪਹੁੰਚਾ ਦਿੱਤਾ ਪਰ ਸਮੀਰ ਨੇ 21-16 ਨਾਲ ਗੇਮ ਜਿੱਤੀ ਦੂਸਰੀ ਗੇਮ ‘ਚ ਹਾਲਾਂਕਿ 10ਵੀਂ ਰੈਂਕ ਖਿਡਾਰੀ ਸੁਗਿਰਿਆਤੋ ਲੈਅ ਗੁਆ ਬੈਠੇ ਅਤੇ ਸਮੀਰ ਦੇ ਅੱਗੇ ਚੁਣੌਤੀ ਹੀ ਪੇਸ਼ ਨਹੀਂ ਕਰ ਸਕੇ 5-5 ਤੱਕ ਬਰਾਬਰ ਚੱਲਣ ਤੋਂ ਬਾਅਦ ਸਮੀਰ ਨੇ 16-6 ਦਾ ਇਕਤਰਫ਼ਾ ਵਾਧਾ ਲਿਆ ਅਤੇ ਆਖ਼ਰ 21-7 ਨਾਲ ਗੇਮ ਆਪਣੇ ਨਾਂਅ ਕੀਤੀ
ਪੁਰਸ਼ ਸਿੰਗਲ ਗਰੁੱਪ ਬੀ ‘ਚ ਸਮੀਰ ਹੁਣ ਇੱਕ ਅੰਕ ਲੈ ਕੇ ਦੂਸਰੇ ਨੰਬਰ ‘ਤੇ ਹਨ ਜਦੋਂਕਿ ਪਹਿਲੇ ਮੈਚ ‘ਚ ਉਹਨਾਂ ਨੂੰ ਹਰਾਉਣ ਵਾਲੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਦੋ ਅੰਕਾਂ ਨਾਲ ਪਹਿਲੇ ਨੰਬਰ ‘ਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੇਤਰੀ ਹਿੱਟ ਪਰ ਨੌਜਵਾਨਾਂ ਨੂੰ ਮੌਕਾ ਵੀ ਜਰੂਰੀ:ਕੋਚ
ਜਾਰਡਨ ਲਈ ਟੀਮ ਰਵਾਨਾ, ਛੇਤਰੀ ਸੱਟ ਕਾਰਨ ਬਾਹਰ
ਪਹਿਲੀ ਵਾਰ ਜਾਰਡਨ ਨਾਲ ਭਿੜੇਗਾ ਭਾਰਤ
ਨਵੀਂ ਦਿੱਲੀ, 15 ਅਕਤੂਬਰ
ਭਾਰਤੀ ਟੀਮ ਆਪਣੇ ਸਟਾਰ ਖਿਡਾਰੀ ਸੁਨੀਲ ਛੇਤਰੀ ਤੋਂ ਬਿਨਾਂ ਹੀ ਜਾਰਡਨ ਵਿਰੁੱਧ ਫੀਫਾ ਦੋਸਤਾਨਾ ਮੈਚ ਖੇਡਣ ਲਈ ਅੱਜ ਅੱਮ੍ਹਾਨ ਰਵਾਨਾ ਹੋ ਗਈ ਭਾਰਤ ਲਈ ਇਹ ਮੁਕਾਬਲਾ ਬੇਹੱਦ ਅਹਿਮ ਹੋਣ ਵਾਲਾ ਹੈ ਕੋਚ ਸਟੀਫਨ ਕਾਂਸਟਾਈਨ ਦਾ ਮੰਨਣਾ ਹੈ ਕਿ ਏਐਫਸੀ ਏਸ਼ੀਆ ਕੱਪ ਤੋਂ ਪਹਿਲਾਂ ਇਹ ਮੈਚ ਟੀਮ ਲਈ ਬੇਹੱਦ ਅਹਿਮ ਹੋਵੇਗਾ ਜਾਰਡਨ ਦੀ ਟੀਮ ‘ਚ ਕਈ ਵੱਡੇ ਖਿਡਾਰੀ ਹਨ ਅਤੇ ਉਹਲਾਂ ਵਿਰੁੱਧ ਖੇਡਣ ਨਾਲ ਟੀਮ ਨੂੰ ਤਿਆਰੀਆਂ ‘ਚ ਮੱਦਦ ਮਿਲੇਗੀ ਅਤੇ ਟੀਮ ਨੂੰ ਦਬਾਅ ‘ਚ ਖੇਡਣ ਦਾ ਤਜ਼ਰਬਾ ਮਿਲੇਗਾ ਕਿਉਂਕਿ ਏਸ਼ੀਆ ਕੱਪ ‘ਚ ਹਾਲਾਤ ਅਜਿਹੇ ਹੀ ਹੋਣਗੇ
ਸਟੀਫਨ ਨੇ ਕਿਹਾ ਕਿ ਇਸ ਮੁਕਾਬਲੇ ‘ਚ ਟੀਮ ਨੂੰ ਇਕਜੁਟ ਹੋ ਕੇ ਖੇਡਣਾ ਹੋਵੇਗਾ ਜਰੂਰੀ ਹੈ ਕਿ ਟੀਮ ਉਹ ਗਲਤੀਆਂ ਨਾ ਦੋਹਰਾਏ ਜੋ ਚੀਨ ਵਿਰੁੱਧ ਹੋਈਆਂ ਉਹਨਾਂ ਕਿਹਾ ਕਿ ਅਸੀਂ ਪੂਰਾ ਪਲਾਨ ਤਿਆਰ ਕੀਤਾ ਹੈ ਦੇਖਣਾ ਹੋਵੇਗਾ ਕਿ ਉੁਹ ਕਿੰਨੇ ਸਹੀ ਢੰਗ ਨਾਲ ਅਮਲ ‘ਚ ਆਉਂਦਾ ਹੈ ਕੋਂਸਟੇਨਟਾਈਨ ਨੇ ਕਿਹਾ ਕਿ ਏਸ਼ੀਆ ਕੱਪ ਦੀਆਂ ਤਿਆਰੀਆਂ ਲਈ ਅਸੀਂ ਓਮਾਨ ਨਾਲ ਵੀ ਇੱਕ ਮੈਚ ਖੇਡਾਂਗੇ ਅਤੇ ਦਸੰਬਰ ‘ਚ ਵੀ ਇੱਕ ਦੋਸਤਾਨਾ ਮੈਚ ਹੋਵੇਗਾ
ਛੇਤਰੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ
ਇਸ ਅਹਿਮ ਮੁਕਾਬਲੇ ‘ਚ ਅੱਡੀ ਦੀ ਸੱਟ ਕਾਰਨ ਟੀਮ ਤੋਂ ਬਾਹਰ ਕਪਤਾਨ ਛੇਤਰੀ ਬਾਰੇ ਜਾਰਡਨ ਰਵਾਨਾ ਹੋਣ ਤੋਂ ਪਹਿਲਾਂ ਕੋਚ ਨੇ ਕਿਹਾ ਕਿ ਛੇਤਰੀ ਦਾ ਟੀਮ’ਚ ਨਾ ਹੋਣਾ ਟੀਮ ਲਈ ਵੱਡਾ ਨੁਕਸਾਨ ਹੈ ਪਰ ਇਹ ਨੌਜਵਾਨਾਂ ਲਈ ਵੱਡਾ ਮੌਕਾ ਹੈ ਜੋ ਕਿ ਸਾਡੇ ਲਈ ਵੀ ਚੰਗਾ ਹੈ ਕਿਉਂਕਿ ਸਾਨੂੰ ਛੇਤਰੀ ਦੇ ਨਾ ਹੋਣ ‘ਤੇ ਟੀਮ ‘ਚ ਉਸਦੀ ਜਗ੍ਹਾ ਲੈਣ ਵਾਲੇ ਖਿਡਾਰੀ ਦੀ ਤਲਾਸ਼ ਹੈ
ਹਾਲਾਂਕਿ ਕੋਚ ਨੇ ਸਾਫ਼ ਕੀਤਾ ਕਿ ਮੌਕਾ ਦੇਣ ਤੋਂ ਉਹਨਾਂ ਦਾ ਮਤਲਬ ਛੇਤਰੀ ਨੂੰ ਬਦਲਣਾ ਨਹੀਂ ਹੈ ਉਹਨਾਂ ਕਿਹਾ ਕਿ ਛੇਤਰੀ ਟੀਮ ‘ਚ ਸਭ ਤੋਂ ਅਹਿਮ ਖਿਡਾਰੀਆਂ ਵਿੱਚੋਂ ਹਨ ਮੈਂ ਉਹਨਾਂ ਨੂੰ ਬਦਲਣ ਦੀ ਗੱਲ ਨਹੀਂ ਕਰ ਰਿਹਾ ਹੈ ਕਿਸੇ ਅਜਿਹੇ ਖਿਡਾਰੀ ਨੂੰ ਬਦਲਣਾ ਬੇਵਕੂਵੀ ਹੈ ਜੋ ਟੀਮ ਲਈ ਅਹਿਮ ਹੋਵੇ ਅਤੇ ਲੈਅ ‘ਚ ਵੀ ਹੋਵੇ ਛੇਤਰੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਪਰ ਭਵਿੱਖ ‘ਚ ਕਿਸੇ ਨੂੰ?ਤਾਂ ਉਹਨਾਂ ਦੀ ਜਗ੍ਹਾ ਲੈਣੀ ਹੀ ਪਵੇਗੀ
ਹਾਲ ਹੀ ‘ਚ ਭਾਰਤੀ ਫੁੱਟਬਾਲ ਡਰੈਸਿੰਗ ਰੂਮ ‘ਚ ਕੋਚ ਅਤੇ ਕਪਤਾਨ ਦੇ ਦਰਮਿਆਨ ਖਟਪਟ ਦੀਆਂ ਖ਼ਬਰਾਂ ਸਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੋਚ ਨੇ ਇਹਨਾਂ ਨੂੰ ਸਾਫ਼ ਨਕਾਰਦਿਆਂ ਕਿਹਾ ਕਿ ਇਹ ਸਭ ਗੱਲਾਂ ਬਕਵਾਸ ਹਨ ਅਜਿਹਾ ਕੁਝ ਨਹੀਂ ਟੀਮ ਨੇ ਪਿਛਲੇ ਕੁਝ ਸਮੇਂ ‘ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਜੋ ਖ਼ੁਦ ‘ਚ ਇਸ ਗੱਲ ਦਾ ਸਬੂਤ ਹੈ ਕਿ ਡਰੈਸਿੰਗ ਰੂਮ ‘ਚ ਸਭ ਕੁਝ ਠੀਕ ਹੈ ਛੇਤਰੀ ਦੀ ਗੈਰਮੌਜ਼ੂਦਗੀ ‘ਚ ਕਪਤਾਨ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਜਦੋਂ ਟੀਮ ਨੂੰ ਪਤਾ ਲੱਗੇਗਾ ਤਾਂ ਸਭ ਨੂੰ ਪਤਾ ਲੱਗ ਜਾਵੇਗਾ
ਭਾਰਤ ਆਪਣੇ ਫੁੱਟਬਾਲ ਇਤਿਹਾਸ ‘ਚ ਪਹਿਲੀ ਵਾਰ ਜਾਰਡਨ ਨਾਲ ਭਿੜਨ ਜਾ ਰਿਹਾ ਹੈ ਅਤੇ ਇਹ ਇਤਿਹਾਸਕ ਮੁਕਾਬਲਾ ਜਾਰਡਨ ਦੇ  ਸ਼ਹਿਰ ਅੱਮ੍ਹਾਨ ‘ਚ ਕਿੰਗ ਅਬਦੁੱਲ੍ਹਾ ਸਟੇਡੀਅਮ ‘ਚ 17ਨਵੰਬਰ ਨੂੰ ਹੋਵੇਗਾ ਜਨਵਰੀ 2019 ‘ਚ ਸੰਯੁਕਤ ਅਰਬ ਅਮੀਰਾਤ ‘ਚ ਹੋਣ ਵਾਲੇ ਏਸ਼ੀਆ ਕੱਪ ਦੀਆਂ ਤਿਆਰੀਆਂ ਦੇ ਸਿਲਸਿਲੇ ‘ਚ ਕਰਵਾਇਆ ਜਾ ਰਿਹਾ ਇਹ ਮੈਚ ਭਾਰਤ ਲਈ ਬਹੁਤ ਖ਼ਾਸ ਮੰਨਿਆ ਜਾ ਰਿਹਾ ਹੈ ਭਾਰਤ ਨੇ ਇਸ ਸਿਲਸਿਲੇ ‘ਚ ਅਕਤੂਬਰ ‘ਚ ਚੀਨ ਨਾਲ ਖੇਡਿਆ ਮੁਕਾਬਲਾ ਗੋਲਰਹਿਤ ਡਰਾਅ ਖੇਡਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
18 ਗੇਂਦਾਂ ‘ਚ ਬਣਾਇਆ ਅਰਧ ਸੈਂਕੜਾ | Smriti Mandhana
ਮੰਧਾਨਾ ਦੀ ਬਦੌਲਤ ਵੈਸਟਰਨ ਸਟਰੋਮ ਨੇ ਲਾਫਬੋਰੋਗ ਨੂੰ 18 ਦੌੜਾਂ ਨਾਲ ਹਰਾਇਆ | Smriti Mandhana
ਮੰਧਾਨਾ ਨੇ ਛੱਕਾ ਮਾਰ ਕੇ ਕੀਤਾ ਅਰਧ ਸੈਂਕੜਾ ਪੂਰਾ, 44 ਦੌੜਾਂ ਜੋੜੀਆਂ ਬਾਊਂਡਰੀ ਨਾਲ | Smriti Mandhana
ਮੰਧਾਨਾ ਬਣੀ ਪਲੇਅਰ ਆਫ਼ ਦ ਮੈਚ | Smriti Mandhana
ਟਾਂਟਨ (ਏਜੰਸੀ)। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਓਪਨਰ ਸਮਰਿਤੀ (Smriti Mandhana) ਮੰਧਾਨਾ ਨੇ ਇੰਗਲੈਂਡ ‘ਚ ਮਹਿਲਾ ਟੀ20 ਲੀਗ ‘ਕੀਆ ਸੁਪਰ ਲੀਗ’ ‘ਚ 18 ਗੇਂਦਾਂ ‘ਚ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਮੰਧਾਨਾ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਸੋਫੀ ਡੇਵਾਈਨ ਵੀ 18 ਗੇਂਦਾਂ ‘ਚ ਅਧਰ ਸੈਂਕੜਾ ਲਗਾ ਚੁੱਕੀ ਹੈ ਵੈਸਟਰਨ ਸਟਰੋਮ ਵੱਲੋਂ ਖੇਡਦਿਆਂ ਮੰਧਾਨਾ ਨੇ ਲਾਫਬੋਰੋਗ ਵਿਰੁੱਧ 19 ਗੇਂਦਾਂ ‘ਚ 52 ਦੌੜਾਂ ਬਣਾਈਆਂ ਜਿਸ ਵਿੱਚ 4 ਛੱਕੇ ਅਤੇ 5 ਚੌਕੇ ਸ਼ਾਮਲ ਸਨ ਉਹ ਇਸ ਲੀਗ ‘ਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ।
ਮੀਂਹ ਕਾਰਨ 20 ਦੀ ਜਗ੍ਹਾ ਛੇ-ਛੇ ਓਵਰ ਦਾ ਹੋਇਆ ਮੈਚ | Smriti Mandhana
ਮੀਂਹ ਕਾਰਨ ਅੰਪਾਇਰ ਨੇ ਮੈਚ ਨੂੰ 20 ਓਵਰਾਂ ਤੋਂ ਘਟਾ ਕੇ 6-6 ਓਵਰ ਦਾ ਕਰ ਦਿੱਤਾ ਮੰਧਾਨਾ ਨਾਬਾਦ ਰਹੀ ਮੰਧਾਨਾ ਨਾਲ ਓਪਨਿੰਗ ਕਰਨ ਆਈ ਰਚੇਲ ਨੇ 13 ਗੇਂਦਾਂ ‘ਚ 26 ਦੌੜਾਂ ਬਣਾਈਆਂ ਵੈਸਟਰਨ ਸਟਰੋਮ ਨੇ 2 ਵਿਕਟਾਂ ‘ਤੇ 85 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ 6 ਓਵਰਾਂ ‘ਚ 86 ਦੌੜਾਂ ਦਾ ਪਿੱਛਾ ਕਰਨ ਉੱਤਰੀ ਲਾਈਟਨਿੰਗ ਦੀ ਟੀਮ 6 ਓਵਰਾਂ ‘ਚ 67 ਦੌੜਾਂ ਹੀ ਬਣਾ ਸਕੀ ਹਾਲਾਂਕਿ ਉਸਦੀ ਕੋਈ ਵਿਕਟ ਨਹੀਂ ਡਿੱਗੀ ਰਚੇਲ 16 ਗੇਂਦਾਂ ‘ਚ 18 ਅਤੇ ਸੋਫੀ 21 ਗੇਂਦਾਂ ‘ਚ 46 ਦੌੜਾਂ ਬਣਾ ਕੇ ਨਾਬਾਦ ਰਹੀਆਂ।
ਡਿਵਾਈਨ ਨੇ ਭਾਰਤ ਵਿਰੁੱਧ ਲਗਾਇਆ ਸੀ ਸਭ ਤੋਂ ਤੇਜ਼ ਅਰਧ ਸੈਂਕੜਾ | Smriti Mandhana
ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨੇ 2015 ‘ਚ ਭਾਰਤ ਵਿਰੁੱਧ 18 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ ਉਸ ਮੈਚ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮੰਧਾਨਾ ਨੇ ਪਿਛਲੇ ਮੈਚ ‘ਚ ਹੀ ਇਸ ਲੀਗ ‘ਚ ਡੈਬਿਊ ਕੀਤਾ ਸੀ ਓਦੋਂ ਉਸਨੇ ਯਾਰਕਸ਼ਾਇਰ ਵਿਰੂੱਧ 20 ਗੇਂਦਾਂ ‘ਚ 48 ਦੌੜਾਂ ਦੀ ਪਾਰੀ ਖੇਡੀ ਸੀ ਟੀ20 ਕ੍ਰਿਕਟ ‘ਚ ਮੰਧਾਨਾ ਨੇ ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਅੰਤਰਰਾਸ਼ਟਰੀ ਮੈਚ ‘ਚ 25 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ।
ਹੇਤਮਾਰ ਦਾ ਸੈਂਕੜਾ, ਵਿੰਡੀਜ਼ ਨੇ ਰੋਮਾਂਚਕ ਜਿੱਤ ਨਾਲ ਕੀਤੀ ਲੜੀ ਬਰਾਬਰ
ਲੜੀ ਦਾ ਫ਼ੈਸਲਾ 28 ਜੁਲਾਈ ਨੂੰ ਤੀਸਰੇ ਮੈਚ ਨਾਲ ਹੋਵੇਗਾ
ਗੁਆਨਾ (ਏਜੰਸੀ)। ਮੈਨ ਆਫ ਦ ਮੈਚ ਰਹੇ ਸ਼ਿਮਰੋਨ ਹੇਤਮਾਰ (93 ਗੇਂਦਾਂ ‘ਚ 3 ਚੌਕੇ, 7 ਛੱਕੇ 125 ਦੌੜਾਂ) ਦੇ ਆਤਿਸ਼ੀ ਸੈਂਕੜੇ ਅਤੇ ਕਪਤਾਨ ਜੇਸਨ ਹੋਲਡਰ ਦੇ ਬਿਹਤਰੀਨ ਆਖ਼ਰੀ ਓਵਰ ਦੀ ਮੱਦਦ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਬੇਹੱਦ ਰੋਮਾਂਚਕ ਮੁਕਾਬਲੇ ‘ਚ ਸਿਰਫ਼ ਤਿੰਨ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ਕਰ ਲਈ ਵੈਸਟਇੰਡੀਜ਼ ਨੇ ਦੂਸਰੇ ਇੱਕ ਰੋਜ਼ਾ ‘ਚ 49.3 ਓਵਰਾਂ ‘ਚ 271 ਦੌੜਾਂ ਬਣਾਈਆਂ ਜਦੋਂਕਿ ਬੰਗਲਾਦੇਸ਼ ਦੀ ਟੀਮ 50 ਓਵਰਾਂ ‘ਚ ਛੇ ਵਿਕਟਾਂ ‘ਤੇ 268 ਦੌੜਾਂ ‘ਤੇ ਰੁਕ ਗਈ ਬੰਗਲਾਦੇਸ਼ ਨੂੰ ਸਿਰਫ਼ ਤਿੰਨ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਲੜੀ ਦਾ ਫ਼ੈਸਲਾ 28 ਜੁਲਾਈ ਨੂੰ ਤੀਸਰੇ ਮੈਚ ਨਾਲ ਹੋਵੇਗਾ ਹੇਤਮਾਰ ਦਾ ਇਹ ਦੂਸਰਾ ਸੈਂਕੜਾ ਸੀ ਅਤੇ ਉਹ ਆਖ਼ਰੀ ਓਵਰ ਦੀ ਤੀਸਰੀ ਗੇਂਦ ‘ਤੇ ਰਨ ਆਊਟ ਹੋਏ।
ਬੰਗਲਾਦੇਸ਼ ਲਈ ਤਮੀਮ ਇਕਬਾਲ ਨੇ 54, ਸ਼ਾਕਿਬ ਅਲ ਹਸਨ ਨੇ 56, ਮੁਸ਼ਫਿਕੁਰ ਰਹੀਮ ਨੇ 68 ਅਤੇ ਮਹਿਮੂਦੁੱਲਾ ਨੇ 39 ਦੌੜਾਂ ਬਣਾਈਆਂ ਬੰਗਲਾਦੇਸ਼ ਨੂੰ ਆਖ਼ਰੀ ਓਵਰ ‘ਚ ਜਿੱਤ ਲਈ ਸਿਰਫ਼ 8 ਦੌੜਾਂ ਦੀ ਜਰੂਰਤ ਸੀ ਮੁਸ਼ਫਿਕੁਰ 50ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਕਪਤਾਨ ਹੋਲਡਰ ਦਾ ਸ਼ਿਕਾਰ ਬਣ ਗਏ ਹੋਲਡਰ ਨੇ ਬਾਕੀ ਪੰਜ ਗੇਂਦਾਂ ‘ਤੇ ਮੋਸਾਦਕ ਹੁਸੈਨ ਅਤੇ ਮੁਸ਼ਰਫ਼ ਮੁਰਤਜਾ ਨੂੰ ਜੇਤੂ ਦੌੜ ਬਣਾਉਣ ਤੋਂ ਰੋਕ ਦਿੱਤਾ।
ਸਾਰੇ ਗੋਲ ਦੂਸਰੇ ਅੱਧ ‘ਚ ਹੋਏ
ਮਿਸਰ ਨੂੰ ਨਹੀਂ ਮਿਲਿਆ ਸਾਲਾਹ ਦਾ ਫਾਇਦਾ ਚੇਰੀਸ਼ੇਵ ਨੇ ਟੂਰਨਾਮੈਂਟ ਦਾ ਤੀਸਰਾ ਗੋਲ ਕੀਤਾ
ਸੇਂਟ ਪੀਟਰਸਬਰਗ (ਏਜੰਸੀ) ਮੇਜ਼ਬਾਨ ਰੂਸ ਨੇ ਤਮਾਮ ਅਟਕਲਾਂ ਅਤੇ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਲਗਾਤਾਰ ਦੂਸਰੇ ਮੈਚ ‘ਚ ਆਪਣੇ ਦੇਸ਼ ਵਾਸੀਆਂ ਸਾਹਮਣੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਏ ਦੇ ਮੁਕਾਬਲੇ ‘ਚ ਮਿਸਰ ਨੂੰ 3-1 ਨਾਲ ਹਰਾ ਕੇ ਨਾਕਆਊਟ ਗੇੜ ਨੂੰ ਦਾਖ਼ਲਾ ਪਾ ਲਿਆ ਰੂਸ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਅਤੇ ਉਸਦੇ ਛੇ ਅੰਕ ਹੋ ਗਏ ਹਨ ਮੇਜ਼ਬਾਨ ਟੀਮ ਨੇ ਇਸ ਤੋਂ ਪਹਿਲਾਂ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਸਉਦੀ ਅਰਬ ਨੂੰ 5-0 ਨਾਲ ਹਰਾਇਆ ਸੀ।
ਮੈਚ ਦਾ ਪਹਿਲਾ ਅੱਧ ਗੋਲਰਹਿਤ ਰਹਿਣ ਤੋਂ ਬਾਅਦ ਚਾਰੇ ਗੋਲ ਦੂਸਰੇ ਅੱਧ ‘ਚ ਹੋਏ ਰੂਸ ਨੇ ਦੂਸਰਾ ਅੱਧ ਸ਼ੁਰੂ ਹੁੰਦੇ ਹੀ ਮਿਸਰ ਦੇ ਆਤਮਘਾਤੀ ਗੋਲ ਨਾਲ ਵਾਧਾ ਬਣਾ ਲਿਆ ਜਦੋਂ ਰੋਮਨ ਜੋਬਨਿਨ ਦੀ ਗੋਲਾਂ ਵੱਲ ਜਾਂਦੀ ਕਿੱਕ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ‘ਚ ਮਿਸਰ ਦਾ ਅਹਿਮਦ ਗੋਲ ਦੀ ਦਿਸ਼ਾ ‘ਚ ਹੀ ਗੇਂਦ ਸੁੱਟ ਬੈਠਾ ਇਹ ਟੂਰਨਾਮੈਂਟ ਦਾ ਪੰਜਵਾਂ ਆਤਮਘਾਤੀ ਗੋਲ ਸੀ ਅਤੇ 1998 ‘ਚ ਬਣੇ ਛੇ ਆਤਮਘਾਤੀ ਗੋਲਾਂ ਦਾ ਰਿਕਾਰਡ ਜ਼ਿਆਦਾ ਦੂਰ ਨਹੀਂ ਰਹਿ ਗਿਆ ਹੈ।
ਰੂਸ ਨੇ ਫਿਰ ਤਿੰਨ ਮਿੰਟ ਦੇ ਫ਼ਰਕ ‘ਚ ਦੋ ਗੋਲ ਕਰਕੇ ਸਕੋਰ 3-0 ਕਰ ਦਿੱਤਾ 59ਵੇਂ ਮਿੰਟ ‘ਚ ਡੈਨਿਸ ਚੈਰੀਸ਼ੇਵ ਨੇ ਜਦੋਂਕਿ 62ਵੇਂ ਮਿੰਟ ‘ਚ ਆਰਟੇਮ ਜ਼ਿਊਬਾ ਨੇ ਰੂਸ ਨੂੰ ਤੀਸਰਾ ਗੋਲ ਕਰ ਕੇ ਮਿਸਰ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਚੇਰੀਸ਼ੇਵ ਦਾ ਟੂਰਨਾਮੈਂਟ ‘ਚ ਇਹ ਤੀਸਰਾ ਗੋਲ ਸੀ। ਮਿਸਰ ਨੇ 73ਵੇਂ ਮਿੰਟ ‘ਚ ਪੈਨਲਟੀ ‘ਤੇ ਹਾਰ ਦਾ ਫ਼ਰਕ ਘੱਟ ਕੀਤਾ ਮਿਸਰ ਦੀਇਹ ਲਗਾਤਾਰ ਦੂਸਰੀ ਹੈ ਜਿਸ ਨਾਲ ਉਸ ਦੀਆਂ ਨਾਕਆਊਟ ਗੇੜ ‘ਚ ਜਾਣ ਦੀਆਂ ਸੰਭਾਵਨਾਵਾਂ ਲਗਭੱਗ ਸਮਾਪਤ ਹੋ ਗਈਆਂ ਹਨ। ਮਿਸਰ ਨੂੰ ਆਪਣੇ ਸਟਾਰ ਸਟਰਾਈਕਰ ਮੁੰਹਮਦ ਸਾਲਾਹ ਦੀ ਵਾਪਸੀ ਦਾ ਕੋਈ ਖ਼ਾਸ ਫਾਇਦਾ ਨਹੀਂ ਹੋਇਆ.ਹਾਲਾਂਕਿ ਸਾਲਾਹ ਨੇ ਪੈਨਲਟੀ ‘ਤੇ ਵਿਸ਼ਵ ਕੱਪ ਦਾ ਆਪਣਾ ਪਹਿਲਾ ਗੋਲ ਜਰੂਰ ਕੀਤਾ ਪਰ ਉਹ ਰੂਸ ਲਈ ਖ਼ਤਰਨਾਕ ਸਾਬਤ ਨਹੀਂਂ ਹੋ ਸਕੇ ਜੋ ਕਿ ਆਸ ਕੀਤੀ ਜਾ ਰਹੀ ਸੀ।