Responsibility - Sach Kahoon Punjabi
ਮੇਰੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਦੁੱਗਣੀ ਹੋਈ : ਭਗਵੰਤ ਮਾਨ
ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਭਗਵੰਤ ਮਾਨ ਨਾਲ ਸੱਚ ਕਹੂੰ ਦੀ ਵਿਸ਼ੇਸ਼ ਗੱਲਬਾਤ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ , ਸੰਗਰੂਰ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਜਿੱਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜਿੱਤਣ ਉਪਰੰਤ ਕਾਫ਼ੀ ਸਮੇਂ ਬਾਅਦ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਹੋਏ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਵੀ ਹਨ ਅਤੇ ਸੰਸਦ ਵਿੱਚ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ ਵੀ ਪਾਰਟੀ ਦੇ ਇੱਕੋ-ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਨ੍ਹਾਂ ਨੂੰ ਸੰਸਦ ਵਿੱਚ ਕਿੰਨਾ ਸਮਾਂ ਲੋਕਾਂ ਦੇ ਮੁੱਦਿਆਂ ਨੂੰ ਚੁੱਕਣ ਲਈ ਮਿਲੇਗਾ ਅਤੇ ਉਹ ਸੰਗਰੂਰ ਲੋਕ ਸਭਾ ਹਲਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕਿਹੜਾ ਹੰਭਲਾ ਮਾਰਨਗੇ, ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀ ਕਾਰਗੁਜ਼ਾਰੀ ਰਹੇਗੀ, ਉਹ ਆਪ ਆਦਮੀ ਪਾਰਟੀ ਦੇ ਰੁੱਸੇ ਹੋਏ ਆਗੂਆਂ ਨੂੰ ਮਨਾਉਣਗੇ ਆਦਿ ਕਈ ਸਵਾਲਾਂ ਬਾਰੇ ਸੱਚ ਕਹੂੰ ਨੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਬੇਬਾਕੀ ਨਾਲ ਜਵਾਬ ਦਿੱਤੇ
ਸਵਾਲ : ਮਾਨ ਸਾਹਿਬ, ਲੋਕ ਸਭਾ ਸੰਗਰੂਰ ਦੇ ਵੋਟਰਾਂ ਨੇ ਲਗਾਤਾਰ ਦੂਜੀ ਵਾਰ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ, ਕਿਹੋ ਜਿਹਾ ਲੱਗ ਰਿਹਾ?
ਜਵਾਬ:  ਮੈਂ ਲੋਕ ਸਭਾ ਸੰਗਰੂਰ ਦੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ  ਮੈਂ ਆਪਣੇ ਵੱਲੋਂ ਪਹਿਲਾਂ ਨਾਲੋਂ ਵੀ ਵਧ ਕੇ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੇ ਵੱਧ ਤੋਂ ਵੱਧ ਕੰਮ ਕਰਵਾਏ ਜਾਣ ਕਿਉਂਕਿ ਸੰਗਰੂਰ ਦੇ ਲੋਕ ਕੰਮ ਵੇਖ ਕੇ ਹੀ ਵੋਟਾਂ ਪਾਉਂਦੇ ਹਨ ਜ਼ਿੰਮੇਵਾਰੀ ਪਹਿਲਾਂ ਨਾਲੋਂ ਵੀ ਵਧ ਗਈ ਹੈ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਹਲਕੇ ਦੇ ਵਿਕਾਸ ਵਿੱਚ ਆਪਣਾ ਸੌ ਫੀਸਦੀ ਯਤਨ ਕਰਾਂ
ਸਵਾਲ : ਕੀ ਕੁਝ ਸੋਚਿਆ ਸੰਗਰੂਰ ਦੀਆਂ ਸਮੱਸਿਆਵਾਂ ਬਾਰੇ, ਉਨ੍ਹਾਂ ਦੇ ਹੱਲ ਲਈ ਕੀ ਯਤਨ ਕਰੋਗੇ?
ਜਵਾਬ : ਲੋਕ ਸਭਾ ਹਲਕਾ ਸੰਗਰੂਰ ਵਿੱਚ ਵੀ ਲਗਭਗ ਉਹੀ ਸਮੱਸਿਆਵਾਂ ਨੇ ਜਿਹੜੀਆਂ ਬਾਕੀ ਪੰਜਾਬ ਵਿੱਚ ਹਨ ਇਸ ਵੇਲੇ ਦੀ ਸਭ ਤੋਂ ਵੱਡੀ ਸਮੱਸਿਆ ਰੋਜ਼ਗਾਰ ਦੀ ਸਾਹਮਣੇ ਆ ਰਹੀ ਹੈ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਸ ਕਾਰਨ ਉਹ ਮਜ਼ਬੂਰਨ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ ਆਇਲਟਸ ਕਰਕੇ ਸੈਂਕੜੇ ਨੌਜਵਾਨ ਦੇਸ਼ ਛੱਡ ਰਹੇ ਹਨ ਇਸ ਮਸਲੇ ‘ਤੇ ਸਭ ਤੋਂ ਪਹਿਲਾਂ ਵਿਚਾਰ ਕੀਤਾ ਜਾਵੇਗਾ ਕੇਂਦਰ ਸਰਕਾਰ ਵੱਲੋਂ ਬੇਰੁਜ਼ਗਾਰੀ ਦੇ ਖਾਤਮੇ ਲਈ ਜਿਹੜਾ ਪ੍ਰਾਜੈਕਟ ਬਣਾਇਆ ਜਾਵੇਗਾ, ਉਸ ਨੂੰ ਹਲਕੇ ਵਿੱਚ ਲਿਆਉਣ ਲਈ ਜੀ-ਤੋੜ ਕੋਸ਼ਿਸ਼ ਕਰਾਂਗਾ ਨਵੇਂ ਪ੍ਰਾਜੈਕਟਾਂ ਵਿੱਚੋਂ ਹਿੱਸਾ ਲੈ ਕੇ ਆਵਾਂਗੇ ਹਲਕੇ ਵਿੱਚ ਤਰੱਕੀ ਹੋਵੇ ਮੇਰੇ ਵੱਲੋਂ ਇਸ ਸਬੰਧੀ ‘ਬੈੱਸਟ ਐਫ਼ਰਟ’ ਕੀਤੇ ਜਾਣਗੇ
ਸਵਾਲ : ਕਿਹੜੇ ਮੁੱਦੇ ਤੁਹਾਨੂੰ ਅਹਿਮ ਲੱਗਦੇ ਹਨ ਜਿਹੜੇ ਤੁਸੀਂ ਸੰਸਦ ਵਿੱਚ ਚੁੱਕੋਗੇ?
ਜਵਾਬ : ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਤੇ ਕੰਮ ਕਰਨ ਦੀ ਬਹੁਤ ਵੱਡੀ ਲੋੜ ਹੈ ਸਭ ਤੋਂ ਵੱਡਾ ਮੁੱਦਾ ਗਰੀਬੀ ਤੇ ਬੇਰੁਜ਼ਗਾਰੀ ਦਾ ਹੈ ਪਿੰਡਾਂ ਵਿੱਚ ਲੋਕਾਂ ਨੂੰ ਦਿਹਾੜੀ ਵੀ ਨਹੀਂ ਮਿਲ ਰਹੀ ਮਗਨਰੇਗਾ ਸਕੀਮ ਨੂੰ ਪਾਰਦਰਸ਼ੀ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ ਜਿਸ ਕਾਰਨ ਲੋੜਵੰਦਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਆਈਲਟਸ ਕਰਕੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਨੇ ਉਨ੍ਹਾਂ ਦਾ ਬ੍ਰੇਨ ਡ੍ਰੇਨ ਹੋ ਰਿਹਾ ਹੈ ਹੋਰ ਵੀ ਬਹੁਤ ਜ਼ਿਆਦਾ ਮੁੱਦੇ ਹਨ ਜਿਨ੍ਹਾਂ ‘ਤੇ ਇਸ ਵਾਰ ਵੀ ਉਨ੍ਹਾਂ ਦਾ ਧਿਆਨ ਕੇਂਦਰਿਤ ਹੋਵੇਗਾ
ਸਵਾਲ : ਮਾਨ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ ਹੋ ਸੰਸਦ ਵਿੱਚ ਤੁਹਾਨੂੰ ਸਮਾਂ ਵੀ ਘੱਟ ਮਿਲੇਗਾ, ਤੁਸੀਂ ਇੰਨੇ ਘੱਟ ਸਮੇਂ ਵਿੱਚ ਲੋਕਾਂ ਦੇ ਮੁੱਦੇ ਕਿਸ ਤਰ੍ਹਾਂ ਦੱਸੋਗੇ ?
ਜਵਾਬ : ਬਿਲਕੁਲ ਗਲਤ, ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਬਲਕਿ ਹੁਣ ਮੈਂ ਸੀਨੀਅਰ ਹੋ ਗਿਆ ਹਾਂ ਮੈਨੂੰ ਸਮਾਂ ਲੈਣਾ ਵੀ ਆਉਂਦਾ ਹੈ ਸਮਾਂ ਘੱਟ ਰਹਿਣ ਦੀ ਕੋਈ ਸਮੱਸਿਆ ਨਹੀਂ ਮੈਂ ਲੋਕਾਂ ਦਾ ਦੁਬਾਰਾ ਚੁਣਿਆ ਮੈਂਬਰ ਪਾਰਲੀਮੈਂਟ ਹਾਂ ਅਤੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਂਦਾ ਰਹਾਂਗਾ
ਸਵਾਲ : ਧਰਮ ਨਿਰਪੱਖ ਸੰਸਦ ਵਿੱਚ ਪਹਿਲੇ ਦਿਨ ਹੀ ਧਾਰਮਿਕ ਨਾਅਰੇ ਲੱਗੇ, ਤੁਸੀਂ ਵੀ ‘ਇਨਕਲਾਬ ਜਿੰਦਾਬਾਦ’ ਦੇ ਨਾਅਰੇ ਲਾਏ?
ਜਵਾਬ : ਮੈਂ ਕੋਈ ਧਾਰਮਿਕ ਨਾਅਰਾ ਨਹੀਂ ਲਾਇਆ, ਇਹ ਸਭ ਦੂਜੀਆਂ ਪਾਰਟੀਆਂ ਦੇ ਸੰਸਦ ਮੈਂਬਰ ਸਨ ਮੈਂ ਪਿਛਲੀ ਵਾਰ ਵੀ ਸੰਸਦ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਇਆ ਸੀ ਅਤੇ ਇਸ ਵਾਰ ਵੀ ਲਾਇਆ ਹੈ ਇਨਕਲਾਬ ਜਿੰਦਾਬਾਦ ਦਾ ਅਰਥ ਹੈ ਉਹ ਆਜ਼ਾਦੀ ਹਾਲੇ ਸਾਡੇ ਘਰਾਂ ਤੱਕ ਨਹੀਂ ਪੁੱਜੀ ਜਿਸਦੀ ਆਸ ਨੂੰ ਲੈ ਕੇ ਸਾਡੇ ਸ਼ਹੀਦਾਂ ਨੇ ਆਪਣਾ ਖੂਨ ਵਹਾਇਆ ਸੀ ਅੱਜ ਦੀ ਆਜ਼ਾਦੀ ਤਾਂ ਸਿਰਫ਼ ਲਾਲ ਬੱਤੀ ਵਾਲੀਆਂ ਕਾਰਾਂ, ਮਹਿਲਾਂ ਤੇ ਬੰਗਲਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਆਮ ਲੋਕਾਂ ਨੂੰ ਨਹੀਂ ਪਤਾ ਕਿ ਆਜ਼ਾਦੀ ਕਿਸ ਨੂੰ ਕਹਿੰਦੇ ਹਨ ਜਦੋਂ ਤੱਕ ਆਜ਼ਾਦੀ ਆਮ ਘਰਾਂ ਦੇ ਦਰਵਾਜ਼ੇ ਨਹੀਂ ਖੜਕਾਉਂਦੀ, ਉਦੋਂ ਤੱਕ ਇਨਕਲਾਬ ਜਿੰਦਾਬਾਦ ਦੇ ਨਾਅਰੇ ਲੱਗਦੇ ਰਹਿਣਗੇ
ਸਵਾਲ : ਜੇਕਰ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਵਿੱਚ ਓਵਰਆਲ ਪ੍ਰਫਾਰਮੈਂਸ ਬਾਰੇ ਵੇਖਿਆ ਜਾਵੇ ਤਾਂ ਕਾਫ਼ੀ ਮਾੜੀ ਰਹੀ ਇਸ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ : ਮੈਂ ਬਤੌਰ ਪਾਰਟੀ ਪ੍ਰਧਾਨ ਸੋਚਦਾ ਹਾਂ ਕਿ ਜਿਸ ਹਿਸਾਬ ਨਾਲ ਪਾਰਟੀ ਦੀ ਪ੍ਰਫਾਰਮੈਂਸ ਰਹੀ ਹੈ, ਉਸ ਨਾਲੋਂ ਕਿਤੇ ਵਧੀਆ ਹੋ ਸਕਦੀ ਸੀ ਪਰ ਅਸੀਂ ਮੰੰਨਦੇ ਹਾਂ ਜ਼ਰੂਰ ਸਾਡੇ ਵਿੱਚ ਕੋਈ ਕਮੀ ਰਹੀ ਹੋਵੇਗੀ ਜਾਂ ਸਾਡੇ ਕੋਲ ਉਹ ਸਾਧਨ ਨਹੀਂ ਜੁਟੇ ਹੋਣਗੇ ਜਿਹੜੇ ਜਿੱਤ ਲਈ ਜ਼ਰੂਰੀ ਸਨ ਸਾਥੋਂ ਪੰਜਾਬ ਵਿੱਚ ਓਨਾ ਸਮਾਂ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਹਨ ਪਰ ਹੁਣ ਜ਼ਿੰਮੇਵਾਰੀ ਹੋਰ ਵਧ ਗਈ ਹੈ ਜਿਸ ਕਾਰਨ ਹੁਣ ਪਹਿਲਾਂ ਨਾਲੋਂ ਵੀ ਦੁੱਗਣੀ ਮਿਹਨਤੀ ਨਾਲ ਕੰਮ ਕਰਨਾ ਪਵੇਗਾ ਬਾਕੀ ਪਾਰਟੀਆਂ ‘ਤੇ ਮਾੜਾ-ਚੰਗਾ ਸਮਾਂ ਤਾਂ ਚੱਲਦਾ ਹੀ ਰਹਿੰਦਾ ਹੈ
ਸਵਾਲ : ਮਾਨ ਸਾਹਿਬ, ਜੇਕਰ ਪੰਜਾਬ ਦੀ ਮੌਜ਼ੂਦਾ ਗੱਲਬਾਤ ਕੀਤੀ ਜਾਵੇ ਤਾਂ ਮੁੱਖ ਮੰਤਰੀ ਵੱਲੋਂ ਦਿਨੋਂ ਦਿਨ ਘਟ ਰਹੇ ਜ਼ਮੀਨਦੋਜ਼ ਪਾਣੀ ਸਬੰਧੀ ਸਰਬ ਪਾਰਟੀ ਮੀਟਿੰਗ ਸੱਦੀ ਹੈ, ਤੁਹਾਡਾ ਇਸ ਮਾਮਲੇ ‘ਤੇ ਕੀ ਕਹਿਣਾ ਹੈ?
ਜਵਾਬ : ਮੁੱਖ ਮੰਤਰੀ ਵੱਲੋਂ ਘਟ ਰਹੇ ਜ਼ਮੀਨਦੋਜ਼ ਪਾਣੀ ਦੇ ਮਾਮਲੇ ‘ਤੇ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ, ਸਾਡੀ ਪਾਰਟੀ ਦਾ ਪ੍ਰਤੀਨਿਧ ਵੀ ਉਸ ਵਿੱਚ ਸ਼ਾਮਿਲ ਹੋਵੇਗਾ ਵਾਤਾਵਰਣ ਹਿਤੈਸ਼ੀ ਪਿਛਲੇ ਲੰਮੇ ਸਮੇਂ ਤੋਂ ਕਹਿ ਰਹੇ ਹਨ ਕਿ ਪੰਜਾਬ ਵਿੱਚ ਪਾਣੀ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਹਰਿਆ ਭਰਿਆ ਪੰਜਾਬ ਮਾਰੂਥਲ ਬਣ ਜਾਵੇਗਾ ਅਤੇ ਇਸ ਸਬੰਧੀ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਇਕੱਲੀਆਂ ਮੀਟਿੰਗਾਂ ਨਾਲ ਇਸ ਮੁੱਦੇ ਦਾ ਹੱਲ ਨਹੀਂ ਹੋਵੇਗਾ, ਸਰਕਾਰ ਨੂੰ ਠੋਸ ਫੈਸਲੇ ਲੈਣੇ ਪੈਣਗੇ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਰਹਿੰਦੀਆਂ ਹਨ ਇਹ ਜ਼ਰੂਰੀ ਨਹੀਂ ਕਿ ਅਸੀਂ ਸਿਰਫ਼ ਨਿੰਦਿਆ ਕਰਨ ਲਈ ਹੈ, ਚੰਗੀ ਗੱਲ ਲਈ ਅਸੀਂ ਸਰਕਾਰ ਦਾ ਸਾਥ ਵੀ ਦੇਵਾਂਗੇ ਇਹ ਵੀ ਕਹਿਣਾ ਹੈ ਕਿ ਪਹਿਲਾਂ ਜਦੋਂ ਐਨ.ਜੀ.ਟੀ ਵੱਲੋਂ 50 ਕਰੋੜ ਰੁਪਏ ਦਾ ਜ਼ੁਰਮਾਨਾ ਸਰਕਾਰ ਨੂੰ ਲਾਇਆ ਗਿਆ ਸੀ, ਉਦੋਂ ਸਰਬਦਲੀ ਮੀਟਿੰਗ ਨਹੀਂ ਸੱਦੀ ਗਈ ਹੁਣ ਜਦੋਂ ਗੰਭੀਰ ਸਥਿਤੀ ਬਣਦੀ ਜਾ ਰਹੀ ਹੈ, ਸਰਕਾਰ ਨੂੰ ਸਰਬ ਦਲੀ ਮੀਟਿੰਗ ਬੁਲਾਉਣ ਦੀ ਯਾਦ ਆ ਗਈ
ਸਵਾਲ : ਪੰਜਾਬ ਵਿੱਚ ਨਸ਼ਿਆਂ ‘ਤੇ ਲਗਾਮ ਨਹੀਂ ਲੱਗ ਰਹੀ ਪੁਲਿਸ ਮੁਖੀਆਂ ਨੇ ਵੀ ਇਸ ਸਬੰਧੀ ਮੀਟਿੰਗ ਸੱਦੀ ਹੈ, ਲਗਦਾ ਕੋਈ ਫਰਕ ਪਵੇਗਾ ?
ਜਵਾਬ : ਉੱਕਾ ਹੀ ਨਹੀਂ ਕਿਉਂਕਿ ਸਰਕਾਰ ਇਸ ਕੰਮ ਲਈ ਗੰਭੀਰ ਨਹੀਂ ਨਸ਼ਿਆਂ ਦੇ ਮੁੱਦੇ ‘ਤੇ ਪਹਿਲਾਂ ਵੀ ਪੁਲਿਸ ਮੁਖੀ ਸੁਮੇਧ ਸੈਣੀ ਨੇ ਅਜਿਹੀਆਂ ਮੀਟਿੰਗਾਂ ਕੀਤੀਆਂ ਸਨ, ਉਸ ਦਾ ਸਿੱਟਾ ਨਿੱਕਲਿਆ, ਤੁਹਾਡੇ ਸਭ ਦੇ ਸਾਹਮਣੇ ਹੀ ਹੈ ਇਨ੍ਹਾਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ, ਮੀਟਿੰਗ ਤੋਂ ਬਾਅਦ ਸਾਰੇ ਅਧਿਕਾਰੀ ਚਾਹ ਪਾਣੀ ਪੀ ਕੇ ਉੱਠ ਕੇ ਚਲੇ ਜਾਣਗੇ ਅਤੇ ਸਮੱਸਿਆ ਉੱਥੇ ਹੀ ਖੜ੍ਹੀ ਰਹੇਗੀ ਇਨ੍ਹਾਂ ਮੀਟਿੰਗਾਂ ਦਾ ਰੱਤੀ ਭਰ ਵੀ ਪੰਜਾਬ ਨੂੰ ਫਾਇਦਾ ਹੋਣ ਵਾਲਾ ਨਹੀਂ ਸਿਰਫ਼ ਅਮਲੀ ਰੂਪ ਦੇਣ ਦੀ ਲੋੜ ਹੈ
ਸਵਾਲ : ਫਿਰੋਜ਼ਪੁਰ ਦੇ ਐਸ.ਐਸ.ਪੀ. ਵੱਲੋਂ ਸ਼ਰੇਆਮ ਪੁਲਿਸ ਵਿਭਾਗ ‘ਤੇ ਹੀ ਨਸ਼ੇ ‘ਚ ਲਿਪਤ ਹੋਣ ਦੇ ਦੋਸ਼ ਲਾਏ ਹਨ?
ਜਵਾਬ : ਫਿਰੋਜ਼ਪੁਰ ਦੇ ਐਸ.ਐਸ.ਪੀ. ਵੱਲੋਂ ਜਿਹੜੇ ਦੋਸ਼ ਲਾਏ ਗਏ ਹਨ ਉਹ ਬਿਲਕੁਲ ਸਹੀ ਹਨ ਕਿਉਂਕਿ ਪੰਜਾਬ ਵਿੱਚ ਇੱਕ ਮਾਫ਼ੀਆ ਹੈ ਜਿਹੜਾ ਨਸ਼ੇ ਦੇ ਕਾਲੇ ਧੰਦੇ ਨੂੰ ਚਲਾ ਰਿਹਾ ਹੈ ਪੰਜਾਬ ਵਿੱਚ ਨਸ਼ੇ ਤੇ ਲਗਾਮ ਲਾਉਣੀ ਸੌਖੀ ਨਹੀਂ ਕਿਉਂਕਿ ਅੱਜ ਤੋਂ ਪਹਿਲਾਂ ਵੀ ਕਈ ਸਮਾਜ ਸੇਵੀ ਸੰਸਥਾਵਾਂ ਨੇ ਨਸ਼ਿਆਂ ਦੇ ਸਮਗਲਰਾਂ ਨੂੰ ਪੁਲਿਸ ਕੋਲ ਫੜਾਇਆ ਪਰ ਹੁੰਦਾ ਇਹ ਹੈ ਕਿ ਉਹ ਸਮਾਜ ਸੇਵੀ ਹਾਲੇ ਆਪਣੇ ਘਰ ਪਹੁੰਚਦੇ ਵੀ ਨਹੀਂ, ਨਸ਼ਿਆਂ ਦੇ ਸਮੱਗਲਰ ਉਨ੍ਹਾਂ ਤੋਂ ਪਹਿਲਾਂ ਛੁੱਟ ਕੇ ਆਪਣੇ ਘਰੇ ਆ ਜਾਂਦੇ ਹਨ ਇਸ ਮਾਮਲੇ ‘ਤੇ ਵਿਚਾਰ ਕਰਨ ਦੀ ਲੋੜ ਹੈ ਇਸ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ
ਸਵਾਲ : ਪੰਜਾਬ ਦੀਆਂ ਭਖ਼ਦੀਆਂ ਮੰਗਾਂ ਜਿਵੇਂ ਬਿਜਲੀ ਤੇ ਹੋਰ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਤੁਸੀਂ ਇਸ ਬਾਰੇ ਕੁਝ ਕਰ ਰਹੇ ਹੋ?
ਜਵਾਬ : ਮੈਂ ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਮੁੱਖ ਮੰਤਰੀ ਪੰਜਾਬ ਤੋਂ ਟਾਈਮ ਮੰਗਿਆ ਸੀ ਕਿ ਮੈਨੂੰ ਟਾਈਮ ਦਿਓ, ਬਿਜਲੀ ਦੀਆਂ ਦਰਾਂ ਬਾਰੇ ਵਿਸ਼ੇਸ਼ ਗੱਲਬਾਤ ਕਰਨੀ ਸੀ ਅਤੇ ਦੱਸਣਾ ਸੀ ਪੰਜਾਬ ਖੁਦ ਬਿਜਲੀ ਪੈਦਾ ਕਰਦਾ ਹੈ ਜਦੋਂ ਕਿ ਲੋਕਾਂ ਨੂੰ ਮਹਿੰਗੀ ਦਿੱਤੀ ਜਾ ਰਹੀ ਹੈ, ਇਸ ਤੋਂ ਉਲਟ ਦਿੱਲੀ ਵਰਗਾ ਕੇਂਦਰੀ ਸਾਸ਼ਤ ਪ੍ਰਦੇਸ਼ ਬਿਜਲੀ ਖਰੀਦ ਕੇ ਵੀ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾ ਰਿਹਾ ਹੈ ਇਸ ਤੋਂ ਅੰਦਾਜਾ ਲੱਗਦਾ ਹੈ ਕਿ ਦਾਲ ਵਿੱਚ ਕੁਝ ਨਾ ਕੁਝ ਕਾਲਾ ਹੈ ਜਾਂ ਫਿਰ ਪੂਰੀ ਦਾਲ ਕਾਲੀ ਹੈ ਸਰਕਾਰੀ ਥਰਮਲ ਪਲਾਂਟ ਬੰਦ ਹੋ ਰਹੇ ਹਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਅਜਿਹੇ ਐਗਰੀਮੈਂਟ ਕੀਤੇ ਜਾ ਰਹੇ ਹਨ ਕਿ ਬਿਜਲੀ ਲਓ ਜਾਂ ਨਾ ਲਓ ਉਨ੍ਹਾਂ ਨੂੰ ਪੈਸੇ ਦੇਣੇ ਪੈ ਰਹੇ ਹਨ
ਸਵਾਲ : ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਤੁਹਾਡੀ ਕੀ ਤਿਆਰੀ ਹੈ ?
ਜਵਾਬ : ਆਮ ਆਦਮੀ ਪਾਰਟੀ ਪੰਜਾਬ ਵਿੱਚ ਸਥਾਪਿਤ ਹੋ ਚੁੱਕੀ ਹੈ, ਹਾਲੇ ਜਿਹੜੀਆਂ ਕਮੀਆਂ ਰਹਿ ਰਹੀਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਸੰਗਠਿਤ ਢਾਂਚਾ ਬਣਾ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਘਰ-ਘਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਵਾਰੋ ਵਾਰੀ ਸੱਤਾ ਹਾਸਲ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਬਾਰੇ ਵੀ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ ਅਸੀਂ ਮਿਹਨਤ ਕਰਾਂਗੇ ਅਤੇ ਪਾਰਟੀ ਨੂੰ ਅੱਗੇ ਲੈ ਕੇ ਆਵਾਂਗੇ
ਸਵਾਲ : ਖਹਿਰਾ, ਸੰਧੂ ਵਰਗੇ ਲੀਡਰਾਂ ਨੂੰ ਪਾਰਟੀ ਵਿੱਚ ਵਾਪਸੀ ਕਰਾਉਣ ਲਈ ਕੋਈ ਯਤਨ ਕਰੋਗੇ ?
ਜਵਾਬ : ਇਸ ਸਬੰਧੀ ਹਾਲੇ ਪਾਰਟੀ ਵੱਲੋਂ ਕੁਝ ਨਹੀਂ ਸੋਚਿਆ ਗਿਆ ਹਾਲੇ ਤਾਂ ਪਾਰਟੀ ਦੇ ਵਿਧਾਇਕਾਂ ਨੇ ਪੰਜਾਬ ਵਿੱਚ ਪਾਰਟੀ ਹਾਰ ਦੇ ਕਾਰਨਾਂ ਦੀ ਜਾਂਚ ਬਾਰੇ ਮੀਟਿੰਗ ਬੁਲਾਈ ਸੀ ਜਿਸ ਵਿੱਚ ਇਸ ਮਾਮਲੇ ਦੀ ਪੜਚੋਲ ਹੋ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਡਾ ਲੋਕ-ਫ਼ਤਵਾ, ਵੱਡੀ ਜਿੰਮੇਵਾਰੀ: ਨਵੀਂ ਸਰਕਾਰ ਸਾਹਮਣੇ ਚੁਣੌਤੀਆਂ
ਡਾ. ਐਸ. ਸਰਸਵਤੀ
ਸਭ ਦਾ ਸਾਥ, ਸਭ ਦਾ ਵਿਕਾਸ ਨਾਅਰੇ ਨਾਲ ਭਾਰੀ ਲੋਕ-ਫ਼ਤਵਾ ਹਾਸਲ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਸਭ ਦਾ ਵਿਸ਼ਵਾਸ ‘ਤੇ ਜ਼ੋਰ ਦੇ ਰਹੇ ਹਨ ਉਨ੍ਹਾਂ ਕਿਹਾ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟ ਪਾਈ ਹੈ ਉਹ ਸਾਡੇ ਹਨ ਤੇ ਜੋ ਸਾਡੇ ਕੱਟੜ ਵਿਰੋਧੀ ਹਨ ਉਹ ਵੀ ਸਾਡੇ ਹਨ ਨਵੀਂ ਸਰਕਾਰ ਦੇ ਸਾਹਮਣੇ ਸਭ ਤੋਂ ਪਹਿਲਾ ਕੰਮ ਦੇਸ਼ ਦੇ ਸਾਰੇ ਵਰਗਾਂ ਦਾ ਵਿਸ਼ਵਾਸ ਜਿੱਤਣਾ ਹੈ ਉਨ੍ਹਾਂ ਕਿਹਾ ਕਿ ਦੇਸ਼ ਵਿਚ ਘੱਟ-ਗਿਣਤੀਆਂ ਨੂੰ ਉਨ੍ਹਾਂ ਲੋਕਾਂ ਨੇ ਬਹੁਤ ਲੰਮੇ ਸਮੇਂ ਤੱਕ ਡਰ ਦੇ ਮਾਹੌਲ ‘ਚ ਜੀਣ ਲਈ ਮਜ਼ਬੂਰ ਕੀਤਾ ਜੋ ਵੋਟ ਬੈਂਕ ਦੀ ਰਾਜਨੀਤੀ ਵਿਚ ਵਿਸ਼ਵਾਸ ਕਰਦੇ ਹਨ ਤੇ ਇਹ ਧੋਖਾਧੜੀ ਬੰਦ ਹੋਣੀ ਚਾਹੀਦੀ ਹੈ ਇਸ ਲਈ ਪਹਿਲ ਘੱਟ-ਗਿਣਤੀਆਂ ਤੇ ਬਹੁ-ਗਿਣਤੀਆਂ ‘ਚ ਵਿਸ਼ਵਾਸ ਅਤੇ ਸੁਹਿਰਦਤਾ ਨੂੰ ਵਧਾਉਣ ਨੂੰ ਦਿੱਤੀ ਜਾਣੀ ਚਾਹੀਦੀ ਹੈ ਚੋਣਾਂ ਮੁਕੰਮਲ ਹੋ ਗਈਆਂ ਹਨ ਪਰ ਚੋਣ ਕਮਿਸ਼ਨ ਸਮੇਤ ਕੋਈ ਵੀ ਅਥਾਰਿਟੀ ਸ਼ਾਂਤੀ ਨਾਲ ਨਹੀਂ ਬੈਠ ਸਕਦੀ ਹੈ ।
ਇਨ੍ਹਾਂ ਚੋਣਾਂ ਵਿਚ ਦੇਸ਼ ਵਿਚ ਸਭ ਤੋਂ ਕਰੜਾ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਤਿੱਖਾ ਚੋਣ ਪ੍ਰਚਾਰ ਵੀ ਦੇਖਣ ਨੂੰ ਮਿਲਿਆ ਵੱਖ-ਵੱਖ ਪਾਰਟੀਆਂ ਦੇ ਨਵੇਂ-ਨਵੇਂ ਆਗੂ ਉੱਭਰ ਦੇ ਸਾਹਮਣੇ ਆਏ ਇਹ ਕਿਹਾ ਜਾ ਰਿਹਾ ਹੈ ਕਿ ਵੱਖ-ਵੱਖ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਪੇਸ਼ੇਵਰ ਪ੍ਰਬੰਧਕਾਂ ਦੀ ਨਿਯੁਕਤੀ ਕੀਤੀ ਅਤੇ ਇਹ ਸਹੀ ਵੀ ਹੈ ਕਿਉਂਕਿ ਜਿਸ ਤਰ੍ਹਾਂ ਪ੍ਰਚਾਰ, ਦੋਸ਼, ਦੂਸ਼ਣਬਾਜੀ ਆਦਿ ਚਲਾਈ ਜਾ ਰਹੀ ਸੀ ਉਹ ਇਸੇ ਪਾਸੇ ਇਸ਼ਾਰਾ ਕਰਦਾ ਹੈ ਚੋਣ ਪ੍ਰਚਾਰ ਦੌਰਾਨ ਵਰਤੀ ਭਾਸ਼ਾ ਬਾਰੇ ਘੱਟ ਹੀ ਕਿਹਾ ਜਾਵੇ ਤਾਂ ਚੰਗਾ ਹੈ ਚੋਣਾਂ ਵਿਚ ਹਾਰਨ ਵਾਲੇ ਜਾਂ ਜਿੱਤਣ ਵਾਲੇ ਉਮੀਦਵਾਰਾਂ ਦਾ ਪਹਿਲਾ ਕੰਮ ਇਹ ਹੋਣਾ ਚਾਹੀਦਾ ਹੈ ਕਿ ਉਹ ਚੋਣਾਂ ਦੇ ਤਣਾਅ ਤੋਂ ਬਾਹਰ ਨਿੱਕਲਣ ਅਤੇ ਸ਼ਾਂਤੀਪੂਰਨ ਢੰਗ ਨਾਲ ਸ਼ਾਸਨ ‘ਤੇ ਧਿਆਨ ਦੇਣ ਜੇਤੂ ਭਾਜਪਾ ਅਤੇ ਹਾਰੀ ਕਾਂਗਰਸ ਦੋਵਾਂ ਪਾਰਟੀਆਂ ‘ਤੇ ਵੱਡੀ ਜਿੰਮੇਵਾਰੀ ਹੈ ਭਾਜਪਾ ਨੂੰ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਹੈ ਜਦੋਂਕਿ ਕਾਂਗਰਸ ਦੇ ਸਾਹਮਣੇ ਵਾਅਦੇ ਪੂਰੇ ਕਰਨ ਦੀ ਜਿੰਮੇਵਾਰੀ ਨਹੀਂ ਹੈ ਪਰ ਉਸਨੂੰ ਪਾਰਟੀ ਦਾ ਢਾਂਚਾ ਮੁੜ ਖੜ੍ਹਾ ਕਰਨਾ ਹੈ ਅਤੇ ਵੱਡੀ ਹਾਰ ਤੋਂ ਬਾਅਦ ਉਸਨੂੰ ਆਪਣੀ ਡੁੱਬਦੀ ਬੇੜੀ ਨੂੰ ਬਚਾਉਣਾ ਹੈ।
ਭਾਰਤੀ ਵੋਟਰ ਕਿਸੇ ਵੀ ਇੱਕ ਪਾਰਟੀ ਨਾਲ ਬੱਝੇ ਹੋਏ ਨਹੀਂ ਹਨ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਪਣਾ ਸਮੱਰਥਨ ਬਦਲ ਦਿੰਦੇ ਹਨ ਇੱਥੇ ਪ੍ਰਸ਼ਾਸਨ ਸਮੱਰਥਕ ਅਤੇ ਪ੍ਰਸ਼ਾਸਨ ਵਿਰੋਧੀ ਲਹਿਰਾਂ ਅਜ਼ਾਦ ਕਾਰਕ ਨਹੀਂ ਹਨ ਅਤੇ ਉਹ ਚੋਣਾਂ ਵਿਚ ਮੁੱਖ ਦਾਅਵੇਦਾਰਾਂ ਦੇ ਕੰਮਾਂ ਦੇ ਆਧਾਰ ‘ਤੇ ਸਰਗਰਮ ਹੁੰਦੇ ਹਨ ਮਹਾਂਗਠਜੋੜ ਦੀ ਹਾਰ ਯਕੀਨੀ ਤੌਰ ‘ਤੇ ਇਹ ਸਾਬਤ ਕਰਦੀ ਹੈ ਕਿ ਚੋਣ ਨਤੀਜਾ ਸਿਰਫ਼ ਗਣਿੱਤ ਨਹੀਂ ਹੈ ਸਗੋਂ ਇਹ ਜਨਤਾ ਅਤੇ ਪਾਰਟੀ ਅਤੇ ਜਨਤਾ ਅਤੇ ਉਮੀਦਵਾਰ ਦੇ ਵਿਚ ਸਬੰਧਾਂ ‘ਤੇ ਵੀ ਨਿਰਭਰ ਕਰਦਾ ਹੈ ਦੋ ਜਾਂ ਜ਼ਿਆਦਾ ਪਾਰਟੀਆਂ ਦੇ ਆਗੂ ਗਠਜੋੜ ਕਰ ਸਕਦੇ ਹਨ ਪਰ ਉਹ ਇਹ ਨਹੀਂ ਯਕੀਨੀ ਕਰ ਸਕਦੇ ਕਿ ਉਨ੍ਹਾਂ ਦੇ ਸਮੱਰਥਕ ਵੀ ਇੱਕਜੁੱਟ ਹੋ ਜਾਣਗੇ ਜੋ ਕੁਝ ਮਾਮਲਿਆਂ ਵਿਚ ਗਠਜੋੜ ਵੀ ਹਾਰ ਦਾ ਕਾਰਨ ਬਣਿਆ ਹੈ ਇਸ ਲਈ ਜੇਤੂ ਅਤੇ ਹਾਰੇ ਦੋਵਾਂ ਉਮੀਦਵਾਰਾਂ ਨੂੰ ਗਣਿੱਤੀ ਮੁਲਾਂਕਣ ਅਤੇ ਨਿੱਜੀ ਹਮਲਿਆਂ ਦੀ ਬਜਾਏ ਆਪਣੇ ਜਨਾਧਾਰ ‘ਤੇ ਧਿਆਨ ਦੇਣਾ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਚੋਣਾਂ ਤੋਂ ਬਾਅਦ ਇੱਕ ਨਵਾਂ ਨਾਅਰਾ ਮਹੱੱਤਵਾਕਾਂਕਸ਼ਾ, ਖੇਤਰੀ ਅਕਾਂਕਸ਼ਾ (ਐਨਏਆਰਏ) ਦਿੱਤਾ ਹੈ ਇਹ ਇਨ੍ਹਾਂ ਚੋਣਾਂ ਵਿਚ ਪਾਰਟੀ ਰਾਜਨੀਤੀ ਨੂੰ ਦਰਸ਼ਾਉਂਦਾ ਹੈ ਜਦੋਂ ਖੇਤਰੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ, ਸਮਰੱਥਾ ਅਤੇ ਇੱਛਾ ਦਾ ਪ੍ਰਦਰਸ਼ਨ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿਚ ਸੰਤੁਲਨ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਹੈ ਅਤੇ ਇਹ ਖੇਤਰੀ ਪਾਰਟੀਆਂ ਦੇ ਸਮੱਰਥਨ ਤੋਂ ਬਿਨਾ ਸੰਭਵ ਨਹੀਂ ਹੈ ਨਵੀਂ ਸਰਕਾਰ ਨੂੰ ਰਾਸ਼ਟਰੀ ਹਿੱਤ ਵਿਚ ਕੰਮ ਕਰਨ ਦੇ ਨਾਲ-ਨਾਲ ਖੇਤਰੀ ਹਿੱਤਾਂ ਦੀ ਵੀ ਰੱਖਿਆ ਕਰਨੀ ਹੋਵੇਗੀ ਭਾਰੀ ਲੋਕ-ਫ਼ਤਵੇ ਦੇ ਬਾਵਜ਼ੂਦ ਜੇਤੂ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਗਠਜੋੜ ਦੀ ਰਾਜਨੀਤੀ ਅੱਜ ਇੱਕ ਅਸਲੀਅਤ ਬਣ ਚੁੱਕੀ ਹੈ ਅਤੇ ਖੇਤਰੀ ਇੱਛਾਵਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ ਅਤੇ ਇਸ ਲਈ ਖੇਤਰੀ ਰਾਜਨੀਤੀ ਦੀਆਂ ਇੱਛਾਵਾਂ ਦੇ ਮੱਦੇਨਜ਼ਰ ਵੱਖ-ਵੱਖ ਖੇਤਰੀ ਆਗੂਆਂ ਦੇ ਨਾਲ ਮੁਲਾਕਾਤਾਂ ਦਾ ਦੌਰ ਚੱਲਿਆ   ਭਾਜਪਾ ਦੀ ਜਿੱਤ ਚਾਹੇ ਕਿੰਨੀ ਵੀ ਵੱਡੀ ਹੋਵੇ ਪਰ ਉਸਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਹੋਵੇਗਾ ਕਿ ਖੇਤਰੀ, ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਲੋੜਾਂ ਅਤੇ ਉਮੀਦਾਂ ਨੂੰ ਰਾਸ਼ਟਰੀ ਪਹਿਲ ਦੇਣੀ ਹੋਵੇਗੀ ਇਸੇ ਤਰ੍ਹਾਂ ਸਾਡੇ ਬਹੁਤਾਤਵਾਦੀ ਸਮਾਜ ਵਿਚ ਹਰ ਵਰਗ ਦੇ ਹਿੱਤਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਅਤੇ ਨਵੀਂ ਸਰਕਾਰ ਨੂੰ ਦੇਸ਼ ਦੇ ਸਾਰੇ ਵਰਗਾਂ ਦੀ ਸਿੱਖਿਆ, ਸਿਹਤ ਆਦਿ ‘ਤੇ ਧਿਆਨ ਦੇਣਾ ਹੋਵੇਗਾ ਐਨਡੀਏ ਨੂੰ ਆਪਣੇ ਦੂਜੇ ਕਾਰਜਕਾਲ ਵਿਚ ਇਸੇ ਸੱਚੀ-ਝੂਠੀ ਧਾਰਨਾ ਨੂੰ ਮਿਟਾਉਣਾ ਹੋਵੇਗਾ ਕਿ ਉਹ ਪੱਖਪਾਤ ਨਾਲ ਕੰਮ ਕਰਦਾ ਹੈ ਤੇ ਜਾਤੀ ਅਤੇ ਧਰਮ ਦੇ ਆਧਾਰ ‘ਤੇ ਬਿਨਾ ਕਿਸੇ ਭੇਦਭਾਵ ਦੇ ਕੰਮ ਕਰਨੇ ਹੋਣਗੇ ਸਮਾਨਤਾ ਅਤੇ ਤਾਲਮੇਲ ‘ਤੇ ਨਾ ਸਿਰਫ਼ ਜੋਰ ਦਿੱਤਾ ਜਾਣਾ ਚਾਹੀਦਾ ਹੈ ਸਗੋਂ ਇਹ ਦਿਖਾਈ ਵੀ ਦੇਣਾ ਚਾਹੀਦਾ ਹੈ ਅਤੇ ਇਹੀ ਸਮਾਵੇਸ਼ੀ ਭਾਵਨਾ ਹੈ ਅਤੇ ਇਹ ਲੋਕ-ਫ਼ਤਵਾ ਹਾਸਲ ਕਰਨ ਵਾਲੇ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ ਵੰਡ ਪਾਊ ਅਤੇ ਵੋਟ ਬੈਂਕ ਦੀ ਰਾਜਨੀਤੀ ਵਿਚ ਸ਼ਾਮਲ ਪਾਰਟੀਆਂ ਦੁਆਰਾ ਘੱਟ-ਗਿਣਤੀਆਂ ਦੇ ਮਨ ਵਿਚ ਪੈਦਾ ਕੀਤੀ ਗਈ ਡਰ ਦੀ ਭਾਵਨਾ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।
ਵੱਡੀ ਜਿੱਤ ਨਾਲ ਕੋਈ ਪਾਰਟੀ ਜਾਂ ਉਸਦਾ ਸੀਨੀਅਰ ਆਗੂ ਸੰਵਿਧਾਨ ਤੋਂ ਵੱਡਾ ਨਹੀਂ ਹੋ ਜਾਂਦਾ ਹੈ ਅਤੇ ਵੱਡੀ ਹਾਰ ਨਾਲ ਕੋਈ ਪਾਰਟੀ ਜਾਂ ਕਿਸੇ ਆਗੂ ਨੂੰ ਇਹ ਸ਼ੱਕ ਕਰਨ, ਬਦਨਾਮ ਕਰਨ ਅਤੇ ਦੋਸ਼ ਦੇਣ ਦਾ ਲਾਇਸੈਂਸ ਨਹੀਂ ਮਿਲ ਜਾਂਦਾ ਹੈ ਕਿ ਉਹ ਕਿਸੇ ਅਹੁਦੇ ਜਾਂ ਅਹੁਦਾ ਅਧਿਕਾਰੀ ਨੂੰ ਬਦਨਾਮ ਕਰੇ ਜਿੱਤਣ ਵਾਲੇ ਅਤੇ ਹਾਰਨ ਵਾਲੇ ਦੋਵਾਂ ਦੀ ਨਿਹਚਾ ਸੰਵਿਧਾਨ ਅਤੇ ਉਸ ਵਿਚ ਲਿਖੇ ਮੁੱਲਾਂ ਦੇ ਪ੍ਰਤੀ ਹੋਣੀ ਚਾਹੀਦੀ ਹੈ ਅਤੇ ਦੋਵਾਂ ਨੂੰ ਰਾਜਨੀਤਿਕ ਮਾਹੌਲ ਨੂੰ ਸਾਫ਼-ਸੁਥਰਾ ਕਰਨ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਲੋਕਾਂ ਨੇ ਲੋਕਤੰਤਰ ਲਈ ਵੋਟ ਪਾਈ ਹੈ ਅਤੇ ਉਨ੍ਹਾਂ ‘ਤੇ ਇੱਕ ਵੱਡੀ ਜਿੰਮੇਵਾਰੀ ਹੈ।
ਇਨ੍ਹਾਂ ਚੋਣਾਂ ਵਿਚ ਜਿੱਤ ਤੋਂ ਬਾਅਦ ਭਾਜਪਾ ਦਾ ਇਹ ਮੰਨਣਾ ਸੁਭਾਵਿਕ ਹੈ ਕਿ ਜਨਤਾ ਨੇ ਉਸ ਦੀਆਂ ਆਰਥਿਕ ਨੀਤੀਆਂ ਨੂੰ ਸਮੱਰਥਨ ਦਿੱਤਾ ਹੈ ਹਾਲਾਂਕਿ ਭਾਜਪਾ ਆਰਥਿਕ ਸੁਧਾਰਾਂ ਬਾਰੇ ਜਨਤਾਂ ਨੂੰ ਵਿਸ਼ਵਾਸ ਵਿਚ ਲਿਆਉਣ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਈ ਹੈ ਫਿਰ ਵੀ ਉਸਨੂੰ ਅਸਧਾਰਨ ਜਨ-ਸਮੱਰਥਨ ਮਿਲਿਆ ਹੈ ਪਰ ਸਾਫ਼ ਛਵੀ ਅਤੇ ਸਾਫ਼-ਸੁਥਰੇ ਕੰਮਾਂ ਤੋਂ ਬਿਨਾ ਜਨਤਾ ਦਾ ਸਮੱਰਥਨ ਬਣਾਈ ਰੱਖਣਾ ਸੰਭਵ ਨਹੀਂ ਹੈ 2019 ਦਾ ਲੋਕ-ਫ਼ਤਵਾ ਘਰੇਲੂ ਅਤੇ ਵਿਦੇਸ਼ ਨੀਤੀ ਦੋਵਾਂ ਲਈ ਹੈ ।
ਦੇਸ਼ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਆਸ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੰਸਾਰ ਮੰਚ ‘ਤੇ ਭਾਰਤ ਦੀ ਛਵੀ ਹੋਰ ਸੁਧਰੇਗੀ ਭਾਰਤ ਨੂੰ ਅੱਤਵਾਦ ਦਾ ਮੁਕਾਬਲਾ ਕਰਨ ਲਈ ਅੱਗੇ ਆਉਣਾ ਹੋਵੇਗਾ ਜੋ ਰਾਸ਼ਟਰੀ ਅਤੇ ਖੇਤਰੀ ਸ਼ਾਂਤੀ ਅਤੇ ਵਿਕਾਸ ਲਈ ਜ਼ਰੂਰੀ ਹੈ ਇਸ ਭਾਰੀ ਲੋਕ-ਫ਼ਤਵੇ ਨੇ ਅੰਤਰਰਾਸ਼ਟਰੀ ਸਬੰਧਾਂ ਵਿਚ ਭਾਰਤ ਦੀ ਸਥਿਤੀ ਵਿਚ ਸੁਧਾਰ ਕੀਤਾ ਹੈ ਅਤੇ ਹੁਣ ਏਸ਼ੀਆ ਵਿਚ ਉਸਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਸੁਤੰਤਰ ਵਿਦੇਸ਼ ਨੀਤੀ ਦੀ ਪਾਲਣਾ ਕਰਕੇ ਇਸ ਸਥਿਤੀ ਨੂੰ ਬਣਾਈ ਰੱਖਿਆ ਜਾਣਾ ਚਾਹੀਦਾ ਹੈ ਕੋਈ ਲੋਕ-ਫ਼ਤਵਾ ਸਥਾਈ ਨਹੀਂ ਹੁੰਦਾ ਹੈ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਲਈ ਜੇਤੂ ਨੂੰ ਆਪਣੇ ਕੰਮਾਂ ਵਿਚ ਲਗਾਤਾਰ ਸੁਧਾਰ ਕਰਨਾ ਹੋਵੇਗਾ ਕਿਉਂਕਿ ਲੋਕ-ਫ਼ਤਵਾ ਅਸਥਾਈ ਹੁੰਦਾ ਹੈ ਉਹ ਕਦੇ ਵੀ ਖੇਮਾ ਬਦਲ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਵੀਂ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੇ ਵਿਭਾਗਾਂ ਦਾ ਅੱਜ ਐਲਾਨ ਕਰ ਦਿੱਤਾ, ਜਿਸ ‘ਚ ਆਪਣੇ ਵਿਸ਼ਵਾਸ ਪਾਤਰ ਭਾਜਪਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਨਵਾਂ ਗ੍ਰਹਿ ਮੰਤਰੀ ਤੇ ਪਿਛਲੀ ਸਰਕਾਰ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ
ਦੁਪਹਿਰ ਐਲਾਨੇ ਨਵੇਂ ਮੰਤਰੀਆਂ ‘ਚ ਸਾਬਕਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਰੁਣ ਜੇਤਲੀ ਦੀ ਜਗ੍ਹਾ ਵਿੱਤ ਮੰਤਰਾਲੇ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ ਜੇਤਲੀ ਨੇ ਸਿਹਤ ਕਾਰਨਾਂ ਕਰਕੇ ਮੰਤਰੀ ਬਣਨ ਤੋਂ ਨਾਂਹ ਕਰ ਦਿੱਤੀ ਸੀ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਜਗ੍ਹਾ ਸਾਬਕਾ ਵਿਦੇਸ਼ ਸਕੱਤਰ ਜੈਸ਼ੰਕਰ ਨੂੰ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ ਸ੍ਰੀਮਤੀ ਸਵਰਾਜ ਨੇ ਵੀ ਸਿਹਤ ਕਾਰਨਾਂ ਕਰਕੇ ਇਸ ਵਾਰ ਚੋਣ ਨਹੀਂ ਲੜੀ ਸੀ ਪਿਛਲੀ ਸਰਕਾਰ ‘ਚ ਪੇਂਡੂ ਵਿਕਾਸ ਮੰਤਰੀ ਰਹੇ ਨਰਿੰਦਰ ਸਿੰਘ ਤੋਮਰ ਨੂੰ ਪੁਰਾਣੇ ਵਿਭਾਗ ਦੇ ਨਾਲ ਖੇਤੀ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ
ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ, ਸ੍ਰੀ ਪਿਊਸ਼ ਗੋਇਲ ਨੂੰ ਰੇਲ, ਵਪਾਰ ਤੇ ਉਦਯੋਗ, ਸ੍ਰੀ ਨਿਤਿਨ ਗਡਕਰੀ ਨੂੰ ਰਾਜਮਾਰਗ ਤੇ ਟਰਾਂਸਪੋਰਟ ਵਿਭਾਗ ਰਿਪੀਟ ਰਾਜਮਾਰਗ ਤੇ ਸੜਕ ਟਰਾਂਸਪੋਰਟ ਵਿਭਾਗ ਦੇ ਨਾਲ ਮੱਧਮ ਲਘੂ ਤੇ ਛੋਟੇ ਉਦਯੋਗ (ਐਮਐਸਐਮਈ), ਧਰਮਿੰਦਰ ਪ੍ਰਧਾਨ ਨੂੰ ਪੈਟਰੋਲੀਅਮ ਤੇ ਇਸਪਾਤ ਤੇ ਰਵੀਸ਼ੰਕਰ ਪ੍ਰਸਾਦ ਨੂੰ ਸੰਚਾਰ, ਸੂਚਨਾ ਤਕਨੀਕੀ ਤੇ ਕਾਨੂੰਨ ਮੰਤਰੀ ਬਣਾਇਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਪਿਆਂ ਦੀ ਸੰਭਾਲ ਇਨਸਾਨ ਦਾ ਨੈਤਿਕ ਫ਼ਰਜ਼
ਰਮੇਸ਼ ਸੇਠੀ ਬਾਦਲ
ਸ੍ਰਿਸ਼ਟੀ ਦੀ ਰਚਨਾ ਅਤੇ ਹੋਂਦ ਵਿੱਚ ਪ੍ਰਜਨਣ ਕਿਰਿਆ ਦਾ ਬਹੁਤ ਯੋਗਦਾਨ ਹੈ। ਸੰਸਾਰ ਦੇ ਜੀਵਾਂ ਦੀ ਉਤਪਤੀ ਇਸੇ ਬੱਚੇ ਪੈਦਾ ਕਰਨ ਦੀ ਕਿਰਿਆ ਨਾਲ ਹੁੰਦੀ ਹੈ। ਮਨੁੱਖ ਅਤੇ ਹੋਰ ਜੀਵਾਂ ਦਾ ਆਪਣੇ ਜਨਮਦਾਤਾ ਮਾਂ-ਪਿਓ ਨਾਲ ਮੋਹ ਭਰਿਆ ਤੇ ਅਪਣੱਤ ਵਾਲਾ ਸਬੰਧ ਹੁੰਦਾ ਹੈ। ਮਨੁੱਖ ਅਤੇ ਬਹੁਤੇ ਜੀਵ ਆਪਣੇ ਬੱਚਿਆਂ ਨਾਲ ਲਗਾਵ ਰੱਖਦੇ ਹਨ ਤੇ ਉਹਨਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਉਹ ਆਪਣੀ ਔਲਾਦ ਦੇ ਦੁੱਖ-ਤਕਲੀਫਾਂ ਨੂੰ ਸਮਝਦੇ ਹਨ ਅਤੇ ਵੱਸ ਲੱਗਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ। ਇਹ ਬਚਪਨ ਤੋਂ ਲੈ ਕੇ ਉਹਨਾਂ ਦੀ ਸੁਰਤ ਸੰਭਾਲਣ ਤੱਕ ਆਪਣੇ ਬੱਚਿਆਂ ਦੀ ਖਾਣ-ਪੀਣ ਦੀ ਵਿਵਸਥਾ ਵੀ ਕਰਦੇ ਹਨ ਕੁਝ ਕੁ ਜੀਵ ਅਜਿਹੇ ਵੀ ਹਨ ਜੋ ਆਪਣੇ ਬੱਚਿਆਂ ਤੱਕ ਨੂੰ ਖਾ ਜਾਂਦੇ ਹਨ। ਉਹਨਾਂ ਵਿੱਚ ਔਲਾਦ ਪ੍ਰਤੀ ਮਮਤਾ ਨਹੀਂ ਹੁੰਦੀ। ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਜਿਆਦਾ ਸੱਭਿਅਕ ਹੈ ਅਤੇ ਰਿਸ਼ਤਿਆਂ ਪ੍ਰਤੀ ਸੁਚੇਤ ਰਹਿੰਦਾ ਹੈ। ਇਸੇ ਲਈ ਇਸ ਨੂੰ ਸਮਾਜਿਕ ਪ੍ਰਾਣੀ ਆਖਿਆ ਜਾਂਦਾ ਹੈ। ਇਹ ਸਮਾਜ ਵਿੱਚ ਹੋਰਨਾਂ ਜੀਵਾਂ ਦੇ ਮੁਕਾਬਲੇ ਜ਼ਿਆਦਾ ਵਿਚਰਦਾ ਹੈ। ਕਈ ਪਸ਼ੂ-ਪੰਛੀ ਆਪਣੀ ਬਿਰਾਦਰੀ ਦਾ ਪੱਖ ਪੂਰਦੇ ਹਨ ਅਤੇ ਇੱਕ-ਦੂਜੇ ਦੀ ਰੱਖਿਆ ਵੀ ਕਰਦੇ ਹਨ। ਝੁੰਡ ਬਣਾ ਕੇ ਰਹਿੰਦੇ ਹਨ। ਪਰ ਮਨੁੱਖ ਜੂਨ ਇਸ ਮਾਮਲੇ ਵਿੱਚ ਉੱਨਤ ਮੰਨੀ ਗਈ ਹੈ।
ਹੁਣ ਗੱਲ ਮਨੁੱਖਤਾ ਦੀ ਹੀ ਕਰਦੇ ਹਾਂ। ਕਿਉਂਕਿ ਮਨੁੱਖ ਸੱਭਿਅਕ ਪ੍ਰਾਣੀ ਹੈ। ਇਹ ਰਿਸ਼ਤਿਆਂ ਪ੍ਰਤੀ ਸੁਚੇਤ ਹੈ। ਸਮਾਜ ਨਾਲ ਜੁੜਿਆ ਹੈ। ਰੱਬ ਅਤੇ ਸ੍ਰਿਸ਼ਟੀ ਦੀ ਹੋਂਦ ਨੂੰ ਮੰਨਦਾ ਹੈ। ਇਹ ਆਪਣੀ ਔਲਾਦ ਪ੍ਰਤੀ ਹੀ ਨਹੀਂ ਹੋਰ ਰਿਸ਼ਤਿਆਂ ਪ੍ਰਤੀ ਲਗਾਅ, ਮੋਹ, ਰੁਚੀ ਰੱਖਦਾ ਹੈ। ਇਹ ਮਾਂ-ਪਿਓ ਨੂੰ ਸਭ ਕੁਝ ਮੰਨਦਾ ਹੈ। ਜੇ ਇਹ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੈ ਤਾਂ ਮਾਪਿਆਂ ਵੱਲ ਵੀ ਅਵੇਸਲਾ ਨਹੀਂ ਹੈ। ਮਾਂ ਅਤੇ ਪਿਉ ਦੀ ਕਦਰ ਕਰਦਾ ਹੈ। ਇਸ ਦੇ ਨਾਲ ਹੋਰ ਰਿਸ਼ਤੇ-ਨਾਤਿਆਂ ਦਾ ਮਾਣ ਰੱਖਦਾ ਹੈ। ਇਸੇ ਮੋਹ ਦਾ ਮੁਥਾਜ ਹੋ ਕੇ ਇਹ ਆਪਣੀ ਜਿੰਦਗੀ ਬਸਰ ਕਰਦਾ ਹੈ।
ਰਿਸ਼ਤਿਆਂ ਵਿੱਚ ਮਾਂ-ਪਿਓ ਤੋਂ ਇਲਾਵਾ ਸਕੇ ਭੈਣ-ਭਰਾਵਾਂ, ਦਾਦਾ-ਦਾਦੀ, ਚਾਚੇ, ਤਾਇਆਂ, ਮਾਮੇ, ਮਾਸੀਆਂ, ਨਾਨਾ-ਨਾਨੀ ਤੇ ਇਸ ਤੋਂ ਬਾਦ ਅਗਲੇ ਤੇ ਦੂਰ ਦੇ ਰਿਸ਼ਤਿਆਂ ਨਾਲ ਜੁੜੇ ਰਹਿਣ ਦੀ ਚਾਹਤ ਰੱਖਦਾ ਹੈ। ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਦੇ ਰਿਸ਼ਤੇ ਮੂਲ ਨਾਲੋਂ ਵਿਆਜ਼ ਪਿਆਰਾ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਉਹ ਕਿਹੜਾ ਦਾਦਾ-ਦਾਦੀ ਜਾਂ ਨਾਨਾ-ਨਾਨੀ ਹੈ ਜਿਸ ਨੇ ਆਪਣੇ ਇਸ ਵਿਆਜ਼ ਦੇ ਮੂਤ ਨੂੰ ਆਪਣੇ ਸਰੀਰ ‘ਤੇ ਡੁੱਲ੍ਹਣ ‘ਤੇ ਖੁਸ਼ੀ ਮਹਿਸੂਸ ਨਹੀਂ ਕੀਤੀ। ਜਦੋਂ ਛੋਟਾ ਬੱਚਾ ਗੋਦੀ ਚੁੱਕਣ ‘ਤੇ ਆਪਣੇ ਕਿਸੇ ਸਕੇ ‘ਤੇ ਪੇਸ਼ਾਬ ਦੀ ਧਾਰ ਮਾਰਦਾ ਹੈ ਤਾਂ ਉਸ ਦਾ ਚਿਹਰਾ ਖੁਸ਼ੀ ਵਿੱਚ ਦਗ ਉੱਠਦਾ ਹੈ। ਰੋਟੀ ਖਾਂਦੀ ਹੋਈ ਮਾਂ, ਦਾਦੀ, ਨਾਨੀ ਬੱਚੇ ਦੇ ਮਲ-ਮੂਤਰ ਦੀ ਪਰਵਾਹ ਨਹੀਂ ਕਰਦੀ ਤੇ ਬਿਨਾ ਮੱਥੇ ‘ਤੇ ਵੱਟ ਪਾਏ ਉਸਨੂੰ ਸਾਫ ਕਰਦੀ ਹੈ।
ਬੱਚੇ ਨੂੰ ਬੋਲਣਾ, ਤੁਰਨਾ ਅਤੇ ਖਾਣਾ ਸਿਖਾਉਂਦੀ ਹੈ। ਅੱਜ ਦੀ ਮਾਂ ਬੱਚੇ ਨੂੰ ਪੜ੍ਹਾਉਣਾ ਵੀ ਸਿਖਾਉਂਦੀ ਹੈ। ਛੋਟੇ ਬੱਚਿਆਂ ਦੀ ਟਿਊਟਰ ਬਣਦੀ ਹੈ ਤਾਂ ਵੱਡਿਆਂ ਨੂੰ ਅਗਲੇਰੀ ਪੜ੍ਹਾਈ ਲਈ ਉਤਸ਼ਾਹਿਤ ਕਰਦੀ ਹੈ। ਪਿਉ ਆਪਣੇ ਬੱਚਿਆਂ ਦੀਆਂ ਖੁਹਾਇਸ਼ਾਂ ਪੂਰੀਆਂ ਕਰਨ ਲਈ ਆਪਣੀਆਂ ਜਰੂਰੀ ਲੋੜਾਂ ਦਾ ਤਿਆਗ ਕਰਦਾ ਹੈ। ਆਪ ਪੈਦਲ ਤੁਰ ਕੇ ਵੀ ਬੱਚਿਆਂ ਲਈ ਸਕੂਟੀ ਦਾ ਇੰਤਜਾਮ ਕਰਦਾ ਹੈ। ਇਸ ਤਰ੍ਹਾਂ ਮਾਂ-ਬਾਪ ਬੱਚਿਆਂ ਲਈ ਜੋ ਕਰਦੇ ਹਨ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਨੇ ਮਾਂ-ਪਿਉ ਦਾ ਕਰਜ ਉਤਾਰਿਆ ਨਹੀਂ ਜਾ ਸਕਦਾ। ਮਾਂ ਆਪਣੇ ਬੱਚੇ ਨੂੰ ਆਪਣੇ ਖੂਨ ਨਾਲ ਸਿੰਜਦੀ ਹੈ। ਨੌਂ ਮਹੀਨੇ ਉਸਦਾ ਭਾਰ ਆਪਣੇ ਪੇਟ ਵਿੱਚ ਚੁੱਕਦੀ ਹੈ। ਜਣੇਪੇ ਦੀਆਂ ਅਥਾਹ ਪੀੜਾਂ ਨੂੰ ਸਹਿੰਦੀ ਹੈ। ਕਹਿੰਦੇ ਨੇ ਜਣੇਪੇ ਦਾ ਦਰਦ ਸੈਂਕੜੇ ਹੱਡੀਆਂ ਦੇ ਟੁੱਟਣ ਤੋਂ ਵੀ ਜਿਆਦਾ ਹੁੰਦਾ ਹੈ, ਫਿਰ ਵੀ ਮਾਂ ਇਹ ਦਰਦ ਹੱਸ ਕੇ ਸਹਿੰਦੀ ਹੈ। ਕਿਉਂਕਿ ਉਹ ਮਾਂ ਹੁੰਦੀ ਹੈ। ਬੱਚੇ ਦੀ ਬਿਮਾਰੀ ‘ਤੇ ਮਾਂ ਸਾਰੀ-ਸਾਰੀ ਰਾਤ ਜਾਗਦੀ ਹੈ। ਪਲ-ਪਲ ਉਸਦੀ ਬਿਮਾਰੀ ਦੀ ਚਿੰਤਾ ਕਰਦੀ ਹੈ। ਕਿਉਂਕਿ ਉਹ ਮਾਂ ਹੁੰਦੀ ਹੈ।
ਹੁਣ ਤਸਵੀਰ ਦਾ ਦੂਜਾ ਪਾਸਾ ਦੇਖਦੇ ਹਾਂ। ਬੱਚਿਆਂ ਦੇ ਮਾਪਿਆਂ ਪ੍ਰਤੀ ਜੋ ਫਰਜ਼ ਹਨ ਬੱਚੇ ਉਹਨਾਂ ਫਰਜਾਂ ਤੋਂ ਅਵੇਸਲੇ ਹੁੰਦੇ ਜਾ ਰਹੇ ਹਨ। ਸਾਰੇ ਇੱਕੋ-ਜਿਹੇ ਤਾਂ ਨਹੀਂ ਹੁੰਦੇ ਪਰ ਬਹੁਗਿਣਤੀ ਵੇਖਣ ‘ਚ ਆਇਆ ਹੈ ਕਿ ਲੋਕਾਂ ਦਾ ਬਜ਼ੁਰਗ ਮਾਪਿਆਂ ਪ੍ਰਤੀ ਰਵੱਈਆ ਨਿਰਾਸ਼ਾਜਨਕ ਹੈ। ਪਾਪਾ ਤੁਹਾਨੂੰ ਨਹੀਂ ਪਤਾ। ਮੰਮੀ ਤੁਸੀਂ ਤਾਂ ਬਿਲਕੁਲ ਹੀ… ਤੁਹਾਨੂੰ ਨਹੀ ਪਤਾ! ਵਰਗੇ ਡਾਇਲੋਗ ਆਮ ਵਰਤਦੇ ਹਨ। ਜਾਇਦਾਦ ‘ਤੇ ਕਬਜ਼ਾ ਕਰਕੇ ਮਾਂ-ਪਿਓ ਨੂੰ ਖੁੱਡੇ ਲਾਈਨ  ਲਾ ਦਿੰਦੇ ਹਨ। ਬਹੁਤੇ ਲੋਕ ਬੁਢਾਪੇ ਵਿੱਚ ਰੋਟੀ-ਪਾਣੀ ਤੋਂ ਵੀ ਤੰਗ ਹੁੰਦੇ ਹਨ। ਕਈ ਤਾਂ ਮਾਪਿਆਂ ਦੀ ਜਾਇਦਾਦ ਵੇਚ ਕੇ ਵਿਦੇਸ਼ ਭੱਜ ਜਾਂਦੇ ਹਨ। ਮਾਂ-ਪਿਉ ਇੱਥੇ ਪਾਈ-ਪਾਈ ਨੂੰ ਮੁਥਾਜ ਹੁੰਦੇ ਹਨ। ਮਾਂ-ਪਿਉ ਦਾ ਮਲ-ਮੂਤਰ ਚੱਕਣਾ ਤਾਂ ਇੱਕ ਪਾਸੇ ਰਿਹਾ ਉਹਨਾਂ ਨੂੰ ਪਾਣੀ ਦੀ ਘੁੱਟ ਲਈ ਤਰਸਾਇਆ ਜਾਂਦਾ ਹੈ। ਬਹੁਤੇ ਮਾਂ-ਬਾਪ ਤਾਂ ਆਪਣੀ ਔਲਾਦ ਦੀ ਝਲਕ ਦੇਖਣ ਨੂੰ ਤਰਸਦੇ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਹਨ। ਜਿਨ੍ਹਾਂ ਮਾਪਿਆਂ ਦੀ ਕਦੇ ਉਂਗਲੀ  ਫੜ੍ਹ ਕੇ ਔਲਾਦ ਤੁਰਨਾ ਸਿੱਖੀ ਸੀ ਉਹਨਾਂ ਅੰਨੇ-ਮੂਹਰੇ ਮਾਪਿਆਂ ਨੂੰ ਔਲਾਦ ਵੱਲੋਂ ਡੰਗੋਰੀ ਵੀ ਨਸੀਬ ਨਹੀਂ ਹੁੰਦੀ। ਅਕਸਰ ਦੇਖਿਆ ਗਿਆ ਹੈ ਕਿ ਅਮੀਰ ਲੋਕ ਬਜੁਰਗਾਂ ਨੂੰ ਦਵਾਈ ਲਈ ਡਾਕਟਰ ਕੋਲ ਆਪ ਲੈ ਕੇ ਜਾਣ ਦੀ ਬਜਾਇ ਆਪਣੇ ਨੌਕਰ ਜਾਂ ਡਰਾਇਵਰ ਨੂੰ ਭੇਜ ਦਿੰਦੇ ਹਨ। ਉਹਨਾਂ ਕੋਲ ਬਿਮਾਰ ਮਾਪਿਆਂ ਨੂੰ ਦਵਾਈ ਦਿਵਾਉਣ ਦਾ ਟਾਈਮ ਵੀ ਨਹੀਂ ਹੁੰਦਾ। ਆਹੀ ਅੱਜ ਦੇ ਸਮੇਂ ਦਾ ਦਸਤੂਰ ਹੈ। ਇਹੀ ਸੱਚ ਹੈ। ਜੋ ਸ਼ਾਇਦ ਕੌੜਾ ਵੀ ਹੈ।
ਹਾਂ, ਮਾਂ-ਪਿਓ ਦੇ ਪੈਰੀਂ ਹੱਥ ਲਾਉਣ, ਜੀ-ਜੀ ਕਰਨ ਦਾ ਢੋਂਗ ਨਾ ਕਰੋ। ਉਹਨਾਂ ਦੀ ਗੱਲ, ਹਾਲਾਤ, ਬਿਮਾਰੀ, ਇੱਛਾ ਅਤੇ ਰੀਝ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਹਰ ਕੰਮ ਉਹਨਾਂ ਅਨੁਸਾਰ ਹੀ ਕਰਨਾ ਜਰੂਰੀ ਨਹੀਂ ਪਰ ਉਹਨਾਂ ਨੂੰ ਝਿੜਕੋ ਵੀ ਨਾ। ਦੁਰਕਾਰੋ ਵੀ ਨਾ। ਇਹ ਬਜੁਰਗ ਸਿਰਫ ਤੁਹਾਡੇ ਪਿਆਰ ਦੇ ਭੁੱਖੇ ਹਨ। ਤੁਹਾਡੇ ਨਾਲ ਗੱਲਾਂ ਮਾਰਨ ਨੂੰ ਤਰਸਦੇ ਹਨ। ਮਾਂ-ਪਿਓ ਨੂੰ ਸੰਭਾਲ ਲਵੋ। ਇਹ ਫਿਰ ਨਹੀਂ ਮਿਲਣੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਐਸ ਨੇ ਲਈ ਅਫਗਾਨਿਸਤਾਨ ਹਮਲੇ ਦੀ ਜਿੰਮੇਵਾਰੀ
ਦਾਅਵੇ ਨੂੰ ਪੁਖਤਾ ਕਰਨ ਲਈ ਨਹੀਂ ਦਿੱਤਾ ਕੋਈ ਸਬੂਤ
ਕਾਹਿਰਾ, ਏਜੰਸੀ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਹੈ। ਆਈਐਸ ਦੀ ਸਮਾਚਾਰ ਏਜੰਸੀ ਅਮਾਕ ਨੇ ਇਹ ਜਾਣਕਾਰੀ ਦਿੱਤੀ। ਆਈਐਸ ਨੇ ਹਾਲਾਂਕਿ ਆਪਣੇ ਦਾਅਵੇ ਨੂੰ ਪੁਖਤਾ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ। ਐਤਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਕੋਲ ਇੱਕ ਆਤਮਘਾਤੀ ਹਮਲੇ ‘ਚ ਘੱਟੋ ਘੱਟ ਸੱਤ ਲੋਕ ਮਾਰੇ ਗਏ ਸਨ ਅਤੇ 25 ਹੋਰ ਜ਼ਖਮੀ ਹੋ ਗਏ ਸਨ। ਸਰਕਾਰ ਦੇ ਬੁਲਾਰੇ ਵਾਹਿਦ ਮਜਰੋਹ ਨੇ ਦੱਸਿਆ ਕਿ ਆਤਮਘਾਤੀ ਹਮਲੇ ਤੋਂ ਬਾਅਦ ਸੱਤ ਲਾਸ਼ਾਂ ਅਤੇ 25 ਜ਼ਖਮੀਆਂ ਨੂੰ ਹਮਲੇ ਵਾਲੀ ਥਾਂ ਤੋਂ ਹਸਪਤਾਲ ਲਿਆਂਦਾ ਗਿਆ।
ਸ੍ਰੀ ਮਜਰੋਹ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਆਤਮਘਾਤੀ ਹਮਲਾਵਰ ਨੇ ਰਾਜਨੀਤਿਕ ਅਤੇ ਫੌਜੀ ਨੇਤਾ ਅਹਿਮਦ ਸ਼ਾਹ ਮਸੂਦ ਦੀ ਬਰਸੀ ‘ਤੇ ਕੱਢੇ ਗਏ ਜਲੂਸ ਕੋਲ ਇਸ ਧਮਾਕੇ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇੱਕ ਹੋਰ ਆਤਮਘਾਤੀ ਹਮਲਾਵਰ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਖੁਦ ਨੂੰ ਧਮਾਕੇ ਨਾਲ ਉਡਾਉਣ ਵਾਲਾ ਸੀ। ਸ੍ਰੀ ਮਸੂਦ 1989 ਤੱਕ ਅਫਗਾਨਿਸਤਾਨ ‘ਚ ਚੱਲਣ ਵਾਲੇ ਸੋਵੀਅਤ ਯੁੱਧ ਦੌਰਾਨ ਸੋਵੀਅਤ ਸੰਘ ਦੇ ਵਿਰੁੱਧ ਲੜਨ ਵਾਲੇ ਮੁੱਖ ਵਿਅਕਤੀ ਸਨ। ਬਾਅਦ ‘ਚ ਉਹ ਕੱਟੜਪੰਥੀ ਤਾਲਿਬਾਨ ਦੇ ਵਿਰੁੱਧ ਲੜਨ ਵਾਲੇ ਗੁੱਟਾਂ ਦੇ ਵੀ ਸਰਦਾਰ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਐਸ ਨੇ ਲਈ ਅਫਗਾਨਿਸਤਾਨ ਆਤਮਘਾਤੀ ਹਮਲੇ ਦੀ ਜਿੰਮੇਵਾਰੀ
ਪਿਛਲੇ ਦਿਨੀ ਹੋਈ ਧਮਾਕੇ ‘ਚ 39 ਨਾਗਰਿਕਾਂ ਦੀ ਮੌਤ
ਕਾਹਿਰਾ, ਏਜੰਸੀ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਸਟੇਟ) ਨੇ ਅਫਗਾਨਿਸਤਾਨ (Afghanistan) ਦੀ ਸ਼ਿਆ ਮਸਜਿਦ ‘ਚ ਹੋਏ ਆਤਮਘਾਮੀ ਹਮਲੇ ਦੀ ਜਿੰਮੇਵਾਰੀ ਲਈ ਹੈ। ਆਈਐਸ ਲਈ ਕੰਮ ਕਰਨ ਵਾਲੀ ਸਮਾਚਾਰ ਏਜੰਸੀ ਅਮਾਕ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਆਈਐਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਕਤਿਆ ਦੇ ਗਾਰਦੇਜ਼ ਸ਼ਹਿਰ ‘ਚ ਸ਼ਿਆ ਮਸਜਿਦ ‘ਤੇ ਕੀਤੇ ਗਏ ਹਮਲੇ ‘ਚ ਤਕਰੀਬਨ 150 ਲੋਕ ਜਾਂ ਤਾਂ ਮਾਰੇ ਗਏ ਜਾਂ ਜਖਮੀ ਹੋ ਗਏ। ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਕਿ ਹਮਲੇ ਨੂੰ ਕਿਸ ਤਰ੍ਹਾਂ ਨਾਲ ਅੰਜਾਮ ਦਿੱਤਾ ਗਿਆ।
ਅਫਗਾਨਿਸਤਾਨ (Afghanistan) ਦੇ ਸਾਬਕਾ ਪ੍ਰਾਂਤ ਪਕਤਿਆ ਦੇ ਗਾਰਦੇਜ ਸ਼ਹਿਰ ‘ਚ ਸ਼ਿਆ ਮਸਜਿਦ ‘ਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ ਦੌਰਾਨ ਆਮਤਘਾਤੀ ਬੰਬ ਧਮਾਕੇ ‘ਚ 39 ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਕਿ ਘੱਟੋ-ਘੱਟ 80 ਗੰਭੀਰ ਰੂਪ ਵਿਚ ਜਖਮੀ ਹੋ ਗਏ। ਪਕਤਿਆ ਪ੍ਰਾਂਤ ਦੇ ਪੁਲਿਸ ਪ੍ਰਮੁੱਖ ਮੁਹੱਮਦ ਮੰਦੋਜਈ ਅਨੁਸਾਰ ਦੋ ਅੱਤਵਾਦੀਆਂ ਨੇ ਬੁਰਖਾ ਪਹਿਣ ਕੇ ਖਵਾਜਾ ਹਸਨ ਮਸਜਿਦ ਕੋਲ ਗੋਲੀਬਾਰੀ ਤੋਂ ਬਾਅਦ ਧਮਾਕਾ ਕਰ ਦਿੱਤਾ। ਘਟਨਾ ਸਮੇਂ ਕਰੀਬ 100 ਨਾਗਰਿਕ ਮਸਜਿਦ ‘ਚ ਜੁਮੇ ਦੀ ਨਵਾਜ ਪੜ ਰਹੇ ਸਨ।
ਅੱਖੀ ਦੇਖੀ ਘਟਨਾ ਅਨੁਸਾਰ ਸ਼ਿਆ ਮਸਜਿਦ ਭਾਈਚਾਰੇ ਦੇ ਲੋਕ ਨਵਾਜ ਪੜ੍ਹ ਰਹੇ ਸਨ, ਤਾਂ ਉੱਥੇ ਪਹੁੰਚੇ ਇਕ ਵਿਅਕਤੀ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਇਕ ਦੂਜੇ ਹਮਲਾਵਾਰ ਨੇ ਨਮਾਜ ਪੜ੍ਹ ਰਹੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਮਸਜਿਦ ‘ਚ ਤੈਨਾਤ ਸੁਰੱਖਿਆ ਕਰਮਚਾਰੀ ਨੇ ਇੱਕ ਅੱਤਵਾਦੀ ਮਾਰ ਸੁੱਟਿਆ। ਆਈਐਸ ਪਹਿਲਾਂ ਵੀ ਅਫਗਾਨਿਸਤਾਨ (Afghanistan) ਦੀ ਸ਼ਿਆ ਮਸਜਿਦ, ਸੁਰੱਖਿਆ ਬਲਾਂ ਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਅਫਗਾਨਿਸਤਾਨ ‘ਚ ਚਾਰ ਦਹਾਕਿਆਂ ਤੋਂ ਯੁੱਧ ਦੀ ਹਾਲਤ ਅਤੇ 17 ਸਾਲ ਅਮਰੀਕੀ ਸਕੈਡਲ ਦੇ ਬਾਵਜੂਦ ਸੁਰੱਖਿਆ ਸਥਿਤੀ ਗੰਭੀਰ ਬਣੀ ਹੋਈ ਹੈ। (Afghanistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਸਰਕਾਰ ਲੋਕਾਂ ਨੂੰ ਪੀਣਯੋਗ ਸਾਫ ਪਾਣੀ ਮੁਹੱਈਆ ਕਰਾਉਣ ਦੀ ਜਿੰਮੇਵਾਰੀ ਨਿਭਾਵੇ-ਬਾਦਲ
ਸ਼ਾਹਕੋਟ ਦੇ ਵੋਟਰਾਂ ਨੂੰ ਕਾਂਗਰਸ ਦੀ ਜਮਾਨਤ ਜ਼ਬਤ ਕਰਾਉਣੀ ਚਾਹੀਦੀ ਹੈ, ਹਲਕਾ ਲੰਬੀ ਵਿਚ ਲੋਕਾਂ ਨਾਲ ਕੀਤਾ ਦੁੱਖ ਸੁੱਖ ਸਾਂਝਾ
ਲੰਬੀ (ਮੇਵਾ ਸਿੰਘ)। ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਖਿਓਵਾਲੀ ਅਤੇ ਮਹਿਣਾ ਪਿੰਡਾ ਦਾ ਦੌਰਾ ਕਰਦਿਆਂ ਪਿਛਲੇ ਦਿਨੀ ਇਨ੍ਹਾਂ ਪਿੰਡਾਂ ‘ਚ ਜੋ ਪਰਿਵਾਰਕ ਮੈਂਬਰ ਪਰਿਵਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੇ ਘਰਾਂ ‘ਚ ਪਹੁੰਚਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।।ਇਸ ਮੌਕੇ ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ‘ਚ ਕੈਪਟਨ ਸਰਕਾਰ ਦੀ ਅਣਗਹਿਲੀ ਅਤੇ ਅਵੇਸਲੇਪਣ ਕਰਕੇ ਜ਼ਹਿਰ ਘੁਲ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਣ ਤਾਂ ਇਕ ਹਫਤੇ ਵਿਚ ਗੰਦੇ ਪਾਣੀ ਦਾ ਹੱਲ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਵੇਲੇ ਅਸੀਂ ਮੁੱਖ ਸਕੱਤਰ ਦੀ ਕਮੇਟੀ ਬਣਾਈ ਸੀ, ਜੋ ਕਿ ਹਰ ਹਫ਼ਤੇ ਮੁੱਖ ਮੰਤਰੀ ਨਾਲ ਮਿਲਕੇ ਰਿਵਿਊ ਕਰਦੀਆਂ ਸਨ ਕਿ ਲੋਕਾਂ ਨੂੰ ਮਿਲਣ ਵਾਲਾ ਸਾਫ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਤਾਂ ਲੋਕ ਮੁੱਦਿਆਂ ਵੱਲ ਧਿਆਨ ਨਹੀ ਦਿੰਦੇ, ਸਗੋਂ ਉਹ ਤਾਂ ਮਨਾਲੀ ਵਿਖੇ ਜਨਮ ਦਿਨ ਮਨਾਉਣ ਲਈ ਪਹੁੰਚੇ ਹੋਏ ਹਨ।
ਸਿਹਤ ਸੇਵਾਵਾਂ ਪ੍ਰਤੀ ਜ਼ਿੰਮੇਵਾਰੀ ਨਿਭਾਵੇ ਸਰਕਾਰ
ਉੱਤਰ ਪ੍ਰਦੇਸ਼ ‘ਚ ਗੋਰਖਪੁਰ ਮੈਡੀਕਲ ਕਾਲਜ ‘ਚ ਆਕਸੀਜਨ ਦੀ ਸਪਲਾਈ ਬੰਦ ਹੋਣ ਨਾਲ 50 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਦਿਲਾਂ ਨੂੰ ਹਲੂਨਣ ਵਾਲਾ ਹੈ ਭਾਵੇਂ ਸਰਕਾਰ ਅਕਸੀਜਨ ਦੀ ਸਪਲਾਈ ਨਾ ਹੋਣ ਨੂੰ ਨਕਾਰ ਰਹੀ ਹੈ ਪਰ ਘਟਨਾ ਨੂੰ ਮੂਲੋਂ ਨਕਾਰ ਦੇਣਾ ਹਕੀਕਤ ਤੋਂ ਮੁੱਖ ਮੋੜਨਾ ਹੈ
ਇਹ ਤਾਂ ਹਕੀਕਤ  ਹੈ ਹੀ ਕਿ ਬੱਚਿਆਂ ਦੀਆਂ ਮੌਤਾਂ ਹੋਈਆਂ ਹਨ ਸਰਕਾਰ ਨੂੰ ਇਸ ਸਬੰਧੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਜੇਕਰ ਮਾਮਲਾ ਕੋਈ ਹੋਰ ਹੈ ਤਾਂ ਵੀ ਉਸ ਦਾ ਸਪੱਸ਼ਟੀਕਰਨ ਤੁਰਤ-ਫੁਰਤ ਦੇਣਾ ਚਾਹੀਦਾ ਹੈ ਮੀਡੀਆ ‘ਚ ਇਸ ਗੱਲ ਦੀ ਚਰਚਾ ਹੈ ਕਿ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਨੇ 63 ਲੱਖ ਰੁਪਏ ਬਕਾਇਆ ਖੜ੍ਹਾ ਹੋਣ ਕਾਰਨ ਡੀਐਮ ਨੂੰ ਸਪਲਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ ਸਿਹਤ ਵਿਭਾਗ ‘ਚ ਲਾਪਰਵਾਹੀ ਲਈ ਅਫ਼ਸਰ ਵਿਭਾਗ ਜ਼ਿੰਮੇਵਾਰ ਹੈ ਜਾਂ ਕੁਝ ਅਫ਼ਸਰ ਇਸ ਸਬੰਧੀ ਖੁਲਾਸਾ ਕਰਨ ਦੇ ਨਾਲ-ਨਾਲ ਦੋਸ਼ੀ ਵਿਅਕਤੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ
ਦਰਅਸਲ ਸਰਕਾਰੀ ਸਿਸਟਮ ‘ਚ ਲਾਪਰਵਾਹੀ ਸ਼ਬਦ ਅਜਿਹਾ ਜੁੜ ਗਿਆ ਹੈ ਜੋ ਉੱਤਰਨ ਦਾ ਨਾਂਅ ਨਹੀਂ ਲੈ ਰਿਹਾ ਕੇਂਦਰ ਤੇ ਸੂਬਾ ਸਰਕਾਰਾਂ ਸਿਹਤ ਸੇਵਾਵਾਂ ਲਈ ਹਜ਼ਾਰਾਂ ਕਰੋੜਾਂ ਦਾ ਬਜਟ ਬਣਵਾਉਂਦੀਆਂ ਹਨ ਸਰਕਾਰਾਂ ਕੋਲ ਇੰਨੀ ਸਮਰੱਥਾ ਵੀ ਮੌਜ਼ੂਦ ਹੈ ਉਹ ਕਰਜ਼ਾ ਮੁਆਫ਼ੀ ਵਰਗੇ ਕਦਮ ਚੁੱਕਣ ਲਈ ਅੱਗੇ ਆ ਰਹੀਆਂ ਹਨ ਤਾਂ ਸਿਹਤ ਵਰਗੇ ਖੇਤਰਾਂ ‘ਚ ਪੈਸੇ ਦੀ ਘਾਟ ਕਾਰਨ ਮਾਸੂਮਾਂ ਦੀ ਮੌਤ ਪ੍ਰਬੰਧਾਂ ‘ਤੇ ਸਵਾਲ ਉਠਾਉਂਦਾ ਹੈ ਜੇਕਰ ਸਰਕਾਰਾਂ ਮੁਫ਼ਤ ਇਲਾਜ ਸਮੇਤ ਹੋਰ ਸਹੂਲਤਾਂ ਦੇ ਸਕਦੀਆਂ ਹਨ ਤਾਂ ਆਕਸੀਜਨ ਦੇ ਸਿਲੰਡਰ ਮੰਗਵਾਉਣ ‘ਚ ਸਿਰਫ਼ ਔਪਾਚਾਰਿਕਤਾ ਹੀ ਪੂਰੀ ਕਰਨੀ ਹੁੰਦੀ ਹੈ
ਇੱਥੇ ਗੜਬੜੀ ਸਿਰਫ਼ ਸੰਦੇਸ਼ ਪਹੁੰਚਾਉਣ ‘ਚ ਕੀਤੀ ਗਈ ਢਿੱਲਮੱਠ ਦਾ ਨਤੀਜਾ ਹੈ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਜਿਸ ਆਦਮੀ ਕੋਲ ਨਿੱਜੀ ਹਸਤਪਾਲ ਜਾਣ ਜੋਗੇ ਪੈਸੇ ਹੁੰਦੇ ਹਨ ਉਹ ਸਰਕਾਰੀ ਹਸਪਤਾਲ ਨਹੀਂ ਜਾਂਦਾ ਸਭ ਦੇ ਦਿਲ ਵਿੱਚ ਵੱਡਾ ਡਰ ਲਾਪਰਵਾਹੀ ਦਾ ਹੁੰਦਾ ਹੈ ਇਸੇ ਕਾਰਨ ਹੀ ਸਰਕਾਰੀ ਹਸਪਤਾਲ ਗਰੀਬਾਂ ਦੇ ਹਸਪਤਾਲ ਬਣਦੇ ਜਾ ਰਹੇ ਹਨ ਹਾਲਾਂਕਿ ਮੁੱਖ ਮੰਤਰੀ ਜਾ ਸਿਹਤ ਮੰਤਰੀ ਵੱਲੋਂ ਹਸਪਤਾਲਾਂ ਦੇ ਦੌਰੇ ਕਰਨ ਨਾਲ ਇਹ ਚੀਜ ਤਾਂ ਸਾਹਮਣੇ ਆਈ ਹੈ ਕਿ ਸੱਤਾਧਾਰੀ ਆਗੂ ਸਿਸਟਮ ‘ਚ ਸੁਧਾਰ ਲਿਆਉਣਾ ਚਾਹੁੰਦੇ ਹਨ ਪਰ ਅਧਿਕਾਰੀ ਆਪਣੀ ਪੁਰਾਣੀ ਆਦਤ ਛੱਡਣ ਜਾਂ ਬਦਲਣ ਲਈ ਤਿਆਰ ਨਹੀਂ
ਮੰਤਰੀ ਦੇ ਦੌਰੇ ਦਾ ਅਸਰ ਥੋੜ੍ਹੇ ਦਿਨਾਂ ਤੱਕ ਹੀ ਰਹਿੰਦਾ ਹੈ ਮਗਰੋਂ ਫਿਰ ਪਹਿਲਾਂ ਵਾਲੇ ਹਾਲਾਤ ਬਣ ਜਾਂਦੇ ਹਨ ਦਰਅਸਲ ਸਰਕਾਰੀ ਸਿਸਟਮ ‘ਚ ਕੰਮ ਕਰਨ ਦੀ ਸੰਸਕ੍ਰਿਤੀ ਪੈਦਾ ਕਰਨ ਦੀ ਜ਼ਰੂਰਤ ਹੈ ਕੁਝ ਅਧਿਕਾਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ ਜਿਨ੍ਹਾਂ ਦਾ ਹੌਂਸਲਾ ਵਧਾਉਣ ਦੀ ਜ਼ਰੂਰਤ ਹੈ ਲਾਪਰਵਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਸਮੇਂ ਸਿਰ ਸਿਰ ਹੋਣੀ ਚਾਹੀਦੀ ਹੈ ਸਿਸਟਮ ‘ਚ ਸੁਧਾਰ ਹੀ ਸਮੱਸਿਆ ਦਾ ਹੱਲ ਹੈ ਸਿਹਤ ਸੇਵਾਵਾਂ ਸਭ ਤੋਂ ਅਹਿਮ ਖੇਤਰ  ਹੈ ਜਿਸ ਨੂੰ ਪੁਰੀ ਤਵੱਜੋਂ ਦਿੱਤੀ ਜਾਣ ਦੀ ਜ਼ਰੂਰਤ ਹੈ ਹਸਪਤਾਲਾਂ ਦੇ ਪ੍ਰਬੰਧਕੀ ਅਫ਼ਸਰ ਲੋਕਾਂ ਦੀ ਸਿਹਤ ਨੂੰ ਸੰਵੇਦਨਸ਼ੀਲਤਾ ਨਾਲ ਲੈਣ ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸੀਂ ਵੀ ਸਮਝੀਏ ਆਪੋ-ਆਪਣੀ ਜ਼ਿੰਮੇਵਾਰੀ
ਖਿਆ ਦੀ ਜਿਉਂ ਹੀ ਗੱਲ ਸ਼ੁਰੂ ਹੁੰਦੀ ਹੈ, ਅਸੀਂ ਇੱਕਦਮ ਸੁਚੇਤ ਹੋ ਜਾਂਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਦੇਸ਼ ਦੇ ਵਿਕਾਸ ਤੇ ਸੱਭਿਅਤਾ ਦੀ ਚਾਬੀ ਇੱਥੇ ਕਿਤੇ ਹੀ ਹੈ ਸਿੱਖਿਆ ‘ਚ ਅਸੀਂ ਬਦਲਾਅ ਤਾਂ ਬਹੁਤ ਚਾਹੁੰਦੇ ਹਾਂ ਪਰ ਫਿਰ ਸੋਚਦੇ ਹਾਂ ਕਿ ਸਭ ਕੁਝ ਸਰਕਾਰ ਕਰੇ, ਸਾਡੇ ‘ਕੱਲਿਆਂ ਨਾਲ ਕੀ ਹੋਵੇਗਾ ਇੱਕ ਸੱਚਾਈ  ਇਹ ਵੀ ਹੈ ਕਿ ਜਿੰਨੇ ਪ੍ਰਯੋਗ ਸਿੱਖਿਆ ਦੇ ਖੇਤਰ ‘ਚ ਹੋਏ ਹਨ , ਉਨੇ ਸ਼ਾਇਦ ਹੀ ਹੋਰ ਕਿਤੇ ਹੋਏ ਹੋਣ ਤੇ ਹਰ ਇੱਕ ਨੂੰ ਆਪਣਾ ਪ੍ਰਯੋਗ ਅਨੋਖਾ ਲੱਗਦਾ ਹੈ ਸਾਡੀ ਉਮੀਦ ਨਾਲ ਜੋ ਵੱਖਰਾ ਹੁੰਦਾ ਹੈ, ਉਹ ਸਾਨੂੰ ਪਸੰਦ ਨਹੀਂ ਆਉਂਦਾ ਇਸ ਬਦਲਾਅ ਦੀ ਇੱਛਾ ‘ਚ ਇੱਕ ਸੱਚ ਇਹ ਹੈ ਕਿ ਸਰਕਾਰੀ ਸਕੂਲ ਬਜ਼ਾਰ ਦੀ ਦੌੜ ‘ਚ ਪੱਛੜ ਰਹੇ ਹਨ ਤੇ ਆਮ ਜਨਤਾ ਦੀ ਅਲੋਚਨਾ ਦਾ ਸ਼ਿਕਾਰ ਹੋ ਰਹੇ ਹਨ ।
ਇਸ ਤੋਂ ਪਹਿਲਾਂ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਗੱਲ ਕੀਤੀ ਜਾਵੇ, ਉਨ੍ਹਾਂ ਦੇ ਢਾਂਚੇ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਭਾਰਤੀ ਸਕੂਲਾਂ ਦੇ ਮੁੱਖ ਤਿੰਨ ਰੂਪ ਹਨ-ਪਹਿਲਾ, ਉਹ ਸਰਕਾਰੀ ਸਕੂਲ ਜੋ ਪੂਰੀ ਤਰ੍ਹਾਂ ਸਰਕਾਰੀ ਫੰਡ ‘ਤੇ ਨਿਰਭਰ ਤੇ ਸਰਕਾਰੀ ਕੰਟਰੋਲ ‘ਚ ਹਨ ਦੂਜਾ, ਉਹ ਸਕੂਲ ਜੋ ਅੰਸ਼ਿਕ ਰੂਪ ‘ਚ ਸਰਕਾਰ ‘ਤੇ ਨਿਰਭਰ ਹਨ ਜਿਵੇਂ ਤਨਖਾਹ ਅਤੇ ਗਰਾਂਟ ਆਦਿ , ਉਹ ਸਕੂਲ ਸਹਾਇਤਾ ਪ੍ਰਾਪਤ ਸਕੂਲਾਂ ਵਜੋਂ ਜਾਣੇ ਜਾਂਦੇ ਹਨ ਤੀਜੀ ਸ੍ਰੇਣੀ ‘ਚ ਉਹ ਸਕੂਲ ਆਉਂਦੇ ਹਨ ਜੋ ਸਰਕਾਰ ਤੋਂ ਕੋਈ ਵੀ ਆਰਥਿਕ ਸਹਾਇਤਾ ਨਹੀਂ ਲੈਂਦੇ ਤੇ ਪ੍ਰਾਈਵੇਟ ਅਤੇ ਕਾਨਵੈਂਟ ਨਾਂਅ ਨਾਲ ਜਾਣੇ ਜਾਂਦੇ ਹਨ ।
ਆਜ਼ਾਦੀ ਤੋਂ ਬਾਦ 80 ਦੇ ਦਹਾਕੇ ਤੱਕ ਜਿਨ੍ਹਾਂ ਸਕੂਲਾਂ ਦਾ ਦਬਦਬਾ ਰਿਹਾ, ਉਹ ਪਹਿਲੀਆਂ ਦੋ ਸ੍ਰੇਣੀਆਂ ਦੇ ਸਕੂਲ ਸਨ, ਭਾਵ ਸਰਕਾਰੀ ਤੇ ਅਰਧ ਸਰਕਾਰੀ ਸਕੂਲ, ਜਿਨ੍ਹਾਂ ਨੂੰ ਅਸੀਂ ਅੱਗੇ ਸਕੂਲ ਕਹਾਂਗੇ ਹੌਲੀ-ਹੌਲੀ ਪ੍ਰਾਈਵੇਟ ਤੇ ਕਾਨਵੈਂਟ ਸਕੂਲ ਹੋਂਦ ‘ਚ ਆਏ ਦੇਖਦਿਆਂ ਦੇਖਦਿਆਂ ਹੀ ਇਨ੍ਹਾਂ ਸਕੂਲਾਂ ਨੇ ਸਿੱਖਿਆ ਦੇ ਨਵੇਂ-ਨਵੇਂ ਕੀਰਤੀਮਾਨ ਸਥਾਪਤ ਕਰ ਦਿੱਤੇ, ਜਿਸ ਦਾ ਨਤੀਜ਼ਾ ਇਹ ਰਿਹਾ ਕਿ ਜੋ ਵਿਅਕਤੀ ਸਮਰੱਥ ਸੀ, ਉਸਨੇ ਆਪਣੇ ਬੱਚਿਆਂ ਦੀ ਸਿੱਖਿਆ ਲਈ ਇਨ੍ਹਾਂ ਸਕੂਲਾਂ ਨੂੰ ਪਹਿਲ ਦਿੱਤੀ ਗਰੀਬ ਤੋਂ ਗਰੀਬ ਵਿਅਕਤੀ ਵੀ ਕੋਸ਼ਿਸ਼ ਕਰਦਾ ਹੈ ਕਿ ਉਸਦਾ ਬੱਚਾ ਕਾਨਵੈਂਟ ਸਕੂਲ ‘ਚ ਪੜ੍ਹੇ ਕਾਨਵੈਂਟ ਤੇ ਪ੍ਰਾਈਵੇਟ ਸਕੂਲਾਂ ਦੀ ਲਾੱਬੀ ਨੇ ਸਰਕਾਰੀ ਸਰਕਾਰੀ ਸਕੂਲਾਂ ਨੂੰ ਸਿੱਖਿਆ ਦੀ ਗੁਣਵੱਤਾ ਦੇ ਦੌਰ ‘ਚ ਬਹੁਤ ਪਿੱਛੇ ਛੱਡ ਦਿੱਤਾ ਹੌਲੀ-ਹੌਲੀ ਸਰਕਾਰੀ ਸਕੂਲ ਪਿੰਡਾਂ, ਗਰੀਬਾਂ ਤੇ ਲੜਕੀਆਂ ਦੇ ਸਕੂਲ ਬਣ ਕੇ ਰਹਿ ਗਏ
ਤੁਸੀਂ ਸੋਚਦੇ ਹੋਵੇਗੇ ਕਿ ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਨੇ ਬਹੁਤ ਚੰਗੇ ਅਧਿਆਪਕ ਰੱਖੇ ਹੋਣਗੇ, ਤਾਂ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ ਸਰਕਾਰੀ ਸਕੂਲਾਂ ਦੇ ਅਧਿਆਪਕ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਜ਼ਿਆਦਾ ਯੋਗ ਹੁੰਦੇ ਸਨ ਤੇ ਅੱਜ ਵੀ ਹਨ ਅਤੇ ਹੋਰ ਉਨ੍ਹਾਂ ਨੂੰ ਕਈ ਪ੍ਰੀਖਿਆਵਾਂ ‘ਚੋਂ ਲੰਘਣ ਤੋਂ ਬਾਦ ਆਪਣੀ ਯੋਗਤਾ ਦੇ ਦਮ ‘ਤੇ ਨੌਕਰੀ ਮਿਲਦੀ ਹੈ ਪ੍ਰਾਈਵੇਟ  ਤੇ ਕਾਨਵੈਂਟ ਸਕੂਲਾਂ ‘ਚ ਇਸ ਗੱਲ ਦੀ ਹੋੜ ਲੱਗੀ ਰਹਿੰਦੀ ਹੈ ਕਿ ਕਿਸਦਾ ਰਿਜ਼ਲਟ ਸਭ ਤੋਂ ਚੰਗਾ ਰਿਹਾ ਇਸ ਲਈ ਉਨ੍ਹਾਂ ਨੂੰ ਜੋ ਵੀ ਤਰੀਕਾ ਅਪਣਾਉਣਾ ਪਵੇ, ਉਹ ਅਪਣਾਉਂਦੇ ਹਨ-ਜਿਵੇਂ ਉਹ ਉਨ੍ਹਾਂ ਬੱਚਿਆਂ ਨੂੰ ਆਪਣੇ ਸਕੂਲ ‘ਚ ਦਾਖਲ ਹੀ ਨਹੀਂ ਕਰਦੇ ਜੋ ਕਮਜ਼ੋਰ ਹੁੰਦੇ ਹਨ, ਸਿਰਫ਼ ਉਹੀ ਕਮਜ਼ੋਰ ਬੱਚੇ ਦਾਖਲ ਹੋ ਸਕਦੇ ਹਨ ਜਿਨ੍ਹਾਂ ਦੇ ਮਾਪੇ ਲੱਖਾਂ ਦੀ ਡੋਨੇਸ਼ਨ ਦੇ ਸਕਦੇ ਹਨ ਇਨ੍ਹਾਂ ਦੀ ਫ਼ੀਸ ਨੂੰ ਕਾਬੂ ਕਰਨ ਵਾਲਾ ਅੱਜ ਤੱਕ ਕੋਈ ਕਾਨੂੰਨ ਨਹੀਂ ਬਣ ਸਕਿਆ, ਜੋ ਬਣਿਆ ਉਹ ਵੀ ਗੋਲ-ਮੋਲ ਸੀ ਬੱਚਿਆਂ ਦੇ ਦਾਖ਼ਲੇ ਲਈ ਮਾਪਿਆਂ ਦੀ ਇੰਟਰਵਿਊ ਪਹਿਲਾਂ ਹੀ ਲੈ ਲਈ ਜਾਂਦੀ ਹੈ ।
ਹੁਣ ਨਜ਼ਰ ਮਾਰਦੇ ਹਾਂ ਸਰਕਾਰੀ ਸਕੂਲਾਂ ‘ਤੇ, ਜੋ ਕਿਸੇ ਵੀ ਬੱਚੇ ਦਾ ਦਾਖ਼ਲਾ ਕਰਨ ਤੋਂ ਮਨਾ ਨਹੀਂ ਕਰ ਸਕਦੇ ਤੇ ਕਿਸੇ ਤਰ੍ਹਾਂ ਦਾ ਡੋਨੇਸ਼ਨ ਨਹੀਂ ਲੈ ਸਕਦੇ ਉਨ੍ਹਾਂ ਕੋਲ ਪੜ੍ਹਾਉਣ ਲਈ ਚੰਗੇ ਤੇ ਕਮਜ਼ੋਰ ਹਰ ਤਰ੍ਹਾਂ ਦੇ ਬੱਚੇ ਹੁੰਦੇ ਹਨ ਇੱਕ ਪਾਸੇ ਕਾਨਵੈਂਟ ਸਕੂਲ ‘ਚ ਜੇ ਬੱਚਾ ਦੋ ਦਿਨ ਸਕੂਲ ਨਾ ਆਵੇ ਤਾਂ ਮਾਪਿਆਂ ਨੂੰ ਨੋਟਿਸ ਆ ਜਾਂਦਾ ਹੈ, ਦੂਜੇ ਪਾਸੇ ਸਰਕਾਰੀ ਸਕੂਲਾਂ ‘ਚ ਬੱਚੇ ਘਰੋਂ ਸੱਦਣ ‘ਤੇ ਵੀ ਨਹੀਂ ਆਉਂਦੇ ਅਧਿਆਪਕ ਉਨ੍ਹਾਂ ਨੂੰ ਫੇਲ੍ਹ ਤਾਂ ਕਰ ਹੀ ਨਹੀਂ ਸਕਦਾ ਹੁਣ ਇਹ ਬਿਨਾ ਸਕੂਲ ਆਏ ਪ੍ਰਮੋਟ ਕੀਤੇ ਗਏ ਬੱਚੇ ਅਗਲੀਆਂ ਜਮਾਤਾਂ ਦਾ ਰਿਜ਼ਲਟ ਵਿਗਾੜ ਦਿੰਦੇ ਹਨ ਕਾਨਵੈਂਟ ਸਕੂਲ ਸੌ ਫੀਸਦੀ ਰਿਜ਼ਲਟ ਲਈ ਹਰ ਹੱਥਕੰਡਾ ਅਪਣਾਉਂਦੇ ਹਨ ,  ਇਹ ਹੱਥਕੰਡੇ ਕਿਹੜੇ ਹੁੰਦੇ ਹਨ, ਸਾਰੇ ਜਾਣਦੇ ਹਨ ।
ਕੁਲ ਮਿਲਾ ਕੇ ਇੱਕ ਪਾਸੇ ਅਮੀਰ ਸਕੂਲ ਹਨ, ਦੂਜੇ ਪਾਸੇ ਗਰੀਬ ਸਕੂਲ ਅਮੀਰ ਸਕੂਲ ਦੇ ਬੱਚੇ ਅਮੀਰ ਤੇ ਮਾਸਟਰ ਗਰੀਬ (ਪ੍ਰਬੰਧਕ ਤੇ ਪ੍ਰਿੰਸੀਪਲ ਨੂੰ ਛੱਡ ਕੇ), ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਬੱਚੇ ਗਰੀਬ ਤੇ ਮਾਸਟਰ ਅਮੀਰ ਇਨ੍ਹਾਂ ਦੋਵਾਂ ਦਰਮਿਆਨ ਲੜਾਈ ਹੈ ਪ੍ਰਫੌਰਮੈਂਸ ਦੀ ਇੱਕ ਦੀ ਰੋਜੀ-ਰੋਟੀ ਰੋਜਾਨਾ ਦੀ ਮਿਹਨਤ ‘ਤੇ ਹੈ, ਦੂਜੇ ਦੀ ਮਿਡ-ਡੇ-ਮੀਲ ਦਾ ਰਜਿਸਟਰ ਭਰਨ ‘ਤੇ, ਇੱਕ ਏਸੀ  ਬਾਥਰੂਮ ਦਾ ਆਦੀ ਹੈ, ਦੂਜੇ ਲਈ ਬਾਥਰੂਮ ਹੈ ਹੀ ਨਹੀਂ ਸਾਡੀਆਂ ਆਸਾਂ ਸਰਕਾਰੀ ਤੋਂ ਜ਼ਿਆਦਾ ਹਨ,ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਪ੍ਰਾਈਵੇਟ ਤੋਂ ਜ਼ਿਆਦਾ ਹਨ ਅਸੀਂ ਸਰਕਾਰੀ ਸਕੂਲ ਨੂੰ ਕੋਸਦੇ ਹਾਂ, ਕੋਸਦੇ ਹਾਂ ਤੇ ਸਿਰਫ਼ ਕੋਸਦੇ ਹਾਂ ਮੀਡੀਆ ਹਾਊਸ ਦੀ ਟੀਆਰਪੀ ਵਧਾਉਣ ਦਾ ਇਹ ਸਭ ਤੋਂ ਅਸਾਨ ਜ਼ਰੀਆ ਬਣ ਚੁੱਕਾ ਹੈ ਕੈਮਰੇ ਅੱਗੇ ਸਕੂਲ ਦੀ ਮੱਦਦ ਦੀ ਬਜਾਇ ਉਨ੍ਹਾਂ ਨੂੰ ਨੀਵਾਂ ਦਿਖਾਇਆ ਜਾਂਦਾ ਹੈ ਸਰਕਾਰੀ ਸਕੂਲਾਂ ਨੂੰ ਕਾਨਵੈਂਟ ਲਾੱਬੀ ਫੁੱਟੀ ਅੱਖ ਨੀ ਦੇਖਣਾ ਚਾਹੁੰਦੀ ।
ਜਿੰਨੇ ਮਾਪੇ ਸਰਕਾਰੀ ਸਕੂਲ ਤੋਂ ਆਪਣੇ ਬੱਚਿਆਂ ਨੂੰ ਹਟਾਉਂਦੇ ਹਨ, ਉਹ ਉਨ੍ਹਾਂ ਨੂੰ ਕਾਨਵੈਂਟ ਵਿੱਚ ਦਾਖਲ ਕਰਵਾ ਦੇਣਾ ਚਾਹੁੰਦੇ ਹਨ ਉਹ ਕਾਨਵੈਂਟ ਦੀ  ਹਜ਼ਾਰਾਂ ਦੀ ਫੀਸ ਭਰਨ ਨੂੰ ਤਾਂ ਤਿਆਰ ਹਨ ਪਰ ਸਰਕਾਰੀ ਸਕੂਲ ‘ਚ ਚਾਕ ਦਾ ਡੱਬਾ ਗਿਫ਼ਟ ਕਰਨ ਨੂੰ ਤਿਆਰ ਨਹੀਂ ਹਨ ਦਰਅਸਲ ਅਸੀਂ ਸਰਕਾਰੀ ਸਕੂਲ ਦੇ ਅਲੋਚਕ ਬਣ ਕੇ ਮਾਣ ਮਹਿਸੂਸ ਕਰਨ ਲੱਗਦੇ ਹਨ ਕਿਸੇ ਬੱਚੇ ਨੂੰ ਰੋਜ਼-ਰੋਜ਼ ਨਿਰ-ਉਤਸ਼ਾਹਿਤ ਕੀਤਾ ਜਾਏ ਤਾਂ ਉਸਨੂੰ ਆਪਣੇ ਉੱਤੇ ਸ਼ੱਕ ਹੋਣ ਲੱਗਦਾ ਹੈ ।
ਸਰਕਾਰੀ ਸਕੂਲ ਇੰਨੀ ਅਲੋਚਨਾ ਤੋਂ ਬਾਦ ਵੀ ਗਰੀਬ ਤਬਕਿਆਂ ਤੇ ਲੜਕੀਆਂ ਲਈ ਆਸ ਦਾ ਕੇਂਦਰ ਅੱਜ ਵੀ ਹਨ,ਜਿੱਥੇ 100-200 ਰੁਪਏ ਸਾਲਾਨਾ ਭਰ ਕੇ ਆਪਣੀ  ਪੜ੍ਹਾਈ ਕਰ ਸਕਦੇ ਹਨ ਜਿਸ ਸੰਸਥਾ ਜਾਂ ਸੰਗਠਨ ਨੂੰ ਆਮ ਜਨਤਾ ਦਾ ਸਮੱਰਥਨ ਨਹੀਂ ਮਿਲਦਾ , ਉਸ ਦਾ ਜ਼ਿਆਦਾ ਦਿਨ ਜਿਉਂਦਾ ਰਹਿਣਾ ਮੁਸ਼ਕਲ ਹੁੰਦਾ ਹੈ ਜੇਕਰ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਏਨੀ ਹੀ ਮਾੜੀ ਹੁੰਦੀ ਤਾਂ 80 ਦੇ ਦਹਾਕੇ ਤੋਂ ਪਹਿਲਾਂ ਤਾਂ ਆਈਏਐਸ ਤੇ ਸਟੇਟ ਪੱਧਰ ਦੀ ਅਧਿਕਾਰੀ ਪ੍ਰੀਖਿਆ ਲਈ ਪਾਸ  ਉਮੀਦਵਾਰ ਤਾਂ ਬਾਹਰਲੇ ਦੇਸ਼ਾਂ ਤੋਂ ਲੈਣੇ ਪੈਂਦੇ  ਅਜਿਹੀਆਂ ਹਜ਼ਾਰਾਂ ਹੀ ਮਿਸਾਲਾਂ ਹਨ ਕਿ ਸਰਕਾਰੀ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਵਿਦਿਆਰਥੀ ਦੇਸ਼ ਦੇ ਅਹਿਮ ਵਿਭਾਗਾਂ ‘ਚ ਉੱਚੇ ਅਹੁਦਿਆਂ ‘ਤੇ ਕੰਮ ਕਰ ਰਹੇ ਹਨ ਸੀਬੀਆਈ ਦੇ ਸੇਵਾ ਮੁਕਤ ਮੁਖੀ ਜੁਗਿੰਦਰ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਸਨੇ ਸਰਕਾਰੀ ਸਕੂਲ ‘ਚ ਬੋਰੀ ‘ਤੇ ਬੈਠ ਕੇ ਪੜ੍ਹਾਈ ਕੀਤੀ ।
ਕਹਿਣਾ ਗਲਤ ਨਹੀਂ ਨਹੀਂ  ਹੋਵੇਗਾ ਕਿ ਸਰਕਾਰੀ ਸਕੂਲ ਕੁਝ ਕੁ ਨੂੰ ਛੱਡ ਕੇ ਵੈਂਟੀਲੇਟਰ ‘ਤੇ ਪਹੁੰਚ ਚੁੱਕੇ ਹਨ, ਕਈ ਸਰਕਾਰੀ ਸਕੂਲਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਹੁਣ ਉਹ ਨਵੇਂ ਦਾਖ਼ਲੇ ਨਾ ਕਰਨ ਸਰਕਾਰੀ ਸਕੂਲਾਂ ‘ਚ ਪੜ੍ਹੇ ਵੱਡੇ-ਵੱਡੇ ਅਹੁਦੇਦਾਰਾਂ ਦੀ ਕਲਮ ਤੋਂ ਜਦੋਂ ਅਜਿਹੇ ਹੁਕਮ ਜਾਰੀ ਹੁੰਦੇ ਹਨ ਤਾਂ ਲੱਗਦਾ ਹੈ ਕਿ ਕਾਨਵੈਂਟ ਲਾੱਬੀ ਹਰ ਪੱਧਰ ‘ਤੇ ਹਾਵੀ ਹੈ ਸਰਕਾਰੀ ਸਕੂਲ ਤੋਂ ਪੜ੍ਹੇ ਅਸੀਂ ਆਪ ਤਮਾਸ਼ਬੀਨ ਬਣੇ ਕੇ ਰਹਿ ਗਏ ਹਾਂ ਇਨ੍ਹਾਂ ਦਮ ਤੋੜਦੇ ਸਕੂਲਾਂ ਦੀ ਮੱਦਦ ਕਰਨ ਦਾ ਖਿਆਲ ਜੇ ਆ ਜਾਏ ਤਾਂ ਸ਼ਾਇਦ ਸਰਕਾਰੀ ਸਕੂਲ ‘ਚ ਕੀਤੀ ਗਈ ਪੜ੍ਹਾਈ ਦਾ ਕਰਜ਼ਾ ਲਹਿ ਜਾਏ ਫਿਲਹਾਲ ਮੱਦਦ ਕਰੀਏ ਜਾਂ ਨਾ ਕਰੀਏ ਪਰ ਅਲੋਚਕਾਂ ਦੀ ਭੀੜ ਦਾ ਹਿੱਸਾ ਨਾ ਬਣੀਏ ਸਿਰਫ਼ ਏਨਾ ਅਹਿਸਾਨ ਸ਼ਾਇਦ ਇਨ੍ਹਾਂ ਪਿੰਡਾਂ, ਗਰੀਬਾਂ ਤੇ ਲੜਕੀਆਂ ਦੇ ਸਕੂਲਾਂ ਦਾ ਪ੍ਰਤੀਕ ਬਣ ਚੁੱਕੇ ਸਕੂਲਾਂ ‘ਚ ਦੁਬਾਰਾ ਜ਼ਿੰਦਗੀ ਦੀ ਉਮੀਦ ਜਗਾ ਦੇਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।