First Time - Sach Kahoon Punjabi
ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਸ਼ਰਧਾਲੂ ਬਿਨਾ ਵੀਜ਼ਾ ਪੁੱਜੇ
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ, ਪਹਿਲਾ ਜੱਥਾ ਹੋਇਆ ਰਵਾਨਾ
ਪੀਐਮ ਮੋਦੀ ਨੇ ਕਿਹਾ, ਗੁਰੂ ਨਾਨਕ ਦੇਵ ਜੀ ਸਾਡੇ ਪ੍ਰੇਰਨਾ ਪੁੰਜ ਹਨ
ਇਮਰਾਨ ਖਾਨ ਦਾ ਸਵਾਗਤ ਕੀਤਾ ਪੀਐਮ ਮੋਦੀ ਨੇ
ਡੇਰਾ ਬਾਬਾ ਨਾਨਕ | ਸ੍ਰੀ ਗੁਰੂ ਨਾਨਕ ਦੇਵ ਜੀ ਦਾ  550ਵਾਂ ਪ੍ਰਕਾਸ਼ ਪੁਰਬ ਹਿੰਦ-ਪਾਕਿ ਸਬੰਧਾਂ ‘ਚ ਅੱਜ ਇਤਿਹਾਸਕ ਪਹਿਲ ਕਦਮੀ ਸਾਬਤ ਹੋਇਆ ਦੋਵਾਂ ਮੁਲਕਾਂ ਨੇ ਅੱਜ ਪਾਕਿਸਤਾਨ ਦੇ ਜ਼ਿਲ੍ਹੇ ਨਾਰੋਵਾਲ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਈ ਬਿਨਾ ਵੀਜ਼ੇ ਤੋਂ ਲਾਂਘਾ ਖੋਲ੍ਹ ਦਿੱਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਗੁਰਦਾਸਪੁਰ ‘ਚ ਸ੍ਰੀ ਕਰਤਾਰਪੁਰ ਸਾਹਿਬ ਦਾ ਉਦਘਾਟਨ ਕੀਤਾ ਉਨ੍ਹਾਂ ਡੇਰਾ ਬਾਬਾ ਨਾਨਕ ਸਥਿਤ ਲਾਂਘੇ ਦੀ ਚੈਕਪੋਸਟ ਤੋਂ 550 ਸ਼ਰਧਾਲੂਆਂ ਦਾ ਪਹਿਲਾ ਜੱਥਾ ਸ੍ਰੀ ਕਰਤਾਰਪੁਰਾ ਸਾਹਿਬ ਲਈ ਰਵਾਨਾ ਕੀਤਾ ਇਸ ਤੋਂ ਪਹਿਲਾਂ ਸਮਾਰੋਹ ‘ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸਮਰਪਿਤ ਕਰਨ ‘ਤੇ ਉਹੋ ਜਿਹਾ ਅਹਿਸਾਸ ਹੋ ਰਿਹਾ ਹੈ, ਜਿਹੋ ਜਿਹਾ ਤੁਹਾਨੂੰ ਸਾਰਿਆਂ?ਨੂੰ ਕਾਰ ਸੇਵਾ ਕਰਨ ਸਮੇਂ ਹੁੰਦਾ ਹੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਅੱਜ ਤੋਂ ਸ਼ਰਧਾਲੂਆਂ ਲਈ ਖੁੱਲ੍ਹ ਜਾਵੇਗਾ ਇਸ ਮੌਕੇ ਮੰਚ ‘ਤੇ ਮੌਜ਼ੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀਪੀ ਬਦਨੌਰ, ਪੰਜਾਬ ਦੇ ਮੰਤਰੀ, ਵਿਧਾਇਕ, ਸਾਂਸਦ, ਕੇਂਦਰੀ ਮੰਤਰੀ ਪ੍ਰੀਸ਼ਦ ਦੇ ਮੈਂਬਰ, ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹਾਜ਼ਰ ਸਨ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ‘ਤੇ ਉਨ੍ਹਾਂ ਦੀ ਇਸ ਪਵਿੱਤਰ ਧਰਤੀ ‘ਤੇ ਉਹ ਖੁਦ ਨੂੰ ਧੰਨ ਮਹਿਸੂਸ ਕਰ ਰਹੇ ਹਨ
ਓਧਰ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਸ਼ੁੱਭ ਆਰੰਭ ਮੁਲਕ ਦੇ ਵਜ਼ੀਰੇ-ਆਜ਼ਮ-ਇਮਰਾਨ ਖਾਨ ਨੇ ਕੀਤਾ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਤਿਹਾਸਕ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਰਸਮੀ ਉਦਘਾਟਨ ਕੀਤਾ ਉਨ੍ਹਾਂ ਕਿਹਾ ਕਿ ਅੱਜ ਅਸੀਂ ਨਾ ਸਿਰਫ਼ ਸਰਹੱਦ ਖੋਲ੍ਹ ਰਹੇ ਹਾਂ, ਸਗੋਂ ਸਿੱਖ ਭਾਈਚਾਰੇ ਲਈ ਆਪਣਾ ਦਿਲ ਵੀ ਖੋਲ੍ਹ ਰਹੇ ਹਾਂ ਇਸ ਦੌਰਾਨ ਉਨ੍ਹਾਂ ਆਪਣੀ ਸਰਕਾਰ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਸਰਕਾਰ ਇੰਨੀ ਹੁਨਰਮੰਦ ਹੈ ਰਿਕਾਰਡ ਸਮੇਂ ‘ਚ ਮੁਸ਼ਕਲ ਕੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਫਿਰ ਤੋਂ ਵਧਾਈ ਦੇਣਾ ਚਾਹੁੰਦੇ ਹਨ
ਖਾਨ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਸਮੇਤ 12,000 ਤੋਂ ਵੱਧ ਭਗਤਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਮੈਨੂੰ ਇੱਕ ਸਾਲ ਪਹਿਲਾਂ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਮਹੱਤਵ ਸਬੰਧੀ ਪਤਾ ਨਹੀਂ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਸ੍ਰੀ ਕਰਤਾਰਪੁਰ ਸਾਹਿਬ ‘ਚ ਬਿਤਾਏ ਸਨ ਖਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਪਹਿਲੇ ਜੱਥੇ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਗਲਿਆਰੇ ਰਾਹੀਂ ਪਾਕਿਸਤਾਨ ‘ਚ ਦਾਖਲਾ ਕੀਤਾ, ਜੋ ਪਾਕਿਸਤਾਨ ‘ਚ ਸ੍ਰੀ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਦਾ ਹੈ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਇਮਰਾਨ ਖਾਨ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਇਤਿਹਾਸਕ ਉਦਘਾਟਨ ਖੇਤਰੀ ਸ਼ਾਂਤੀ ਲਈ ਪਾਕਿਸਤਾਨ ਦੀ ਵਚਨਬੱਧਤਾ ਦਾ ਪ੍ਰਮਾਣ ਹੈ ਖਾਨ ਨੇ ਇਸ ਮੌਕੇ ਆਪਣੇ ਸੰਦੇਸ਼ ‘ਚ ਕਿਹਾ, ‘ਅਸੀਂ ਮੰਨਦੇ ਹਾਂ ਕਿ ਖੇਤਰ ਦੀ ਖੁਸ਼ਹਾਲੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਉੱਜਵਲ ਭਵਿੱਖ ਦਾ ਰਾਹ ਸ਼ਾਂਤੀ ‘ਚ ਹੈ  ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਲ ਸਦਭਾਵਨਾ ਦਾ ਬੁਨਿਆਦੀ ਸੰਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਪ੍ਰਤੀ ਉਨ੍ਹਾਂ ਦੇ ਡੂੰਘੇ ਸਨਮਾਨ ਦਾ ਪ੍ਰਤੀਬਿੰਬ ਹੈ
ਪੰਜਾਬ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ : ਅਮਰਿੰਦਰ ਸਿੰਘ
ਅਮਰਿੰਦਰ ਸਿੰਘ ਨੇ ਪਾਕਿਸਤਾਨ ਵੱਲ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਗੁਆਂਢੀ ਦੇਸ਼ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸਮਾਂ ਬਦਲ ਰਿਹਾ ਹੈ ਤੇ ਸ਼ਾਂਤੀ ਤੇ ਪਿਆਰ ਦੀ ਅਵਾਜ਼ ਉੱਠ ਚੁੱਕੀ ਹੈ ਪਾਕਿ ਨੂੰ ਹੁਣ ਸਾਡੇ ਖਿਲਾਫ਼ ਵਰਤੋਂ ਕੀਤੇ ਜਾਣ ਵਾਲੇ ਪੈਸੇ ਨੂੰ ਆਪਣੀ ਜਨਤਾ ਦੀ ਖੁਸ਼ਹਾਲੀ ਲਈ ਸੜਕਾਂ, ਬਿਜਲੀ ਪਾਣੀ ਤੇ ਸਿੱਖਿਆ ‘ਤੇ ਖਰਚਾ ਕਰਨਾ ਚਾਹੀਦਾ ਹੈ ਪੰਜਾਬ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕ੍ਰਿਕਟ ’ਚ ਪਹਿਲੀ ਵਾਰ ਹੋਇਆ, 12 ਖਿਡਾਰੀਆਂ ਨੇ ਕੀਤੀ ਬੱਲੇਬਾਜ਼
ਜਮੈਕਾ (ਏਜੰਸੀ)। ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇੱਕ ਪਾਰੀ ’ਚ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ ਹੈ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਰਹੀ ਕਿ 12 ਖਿਡਾਰੀਆਂ ਵੱਲੋਂ ਬੱਲੇਬਾਜ਼ੀ ਕਰਵਾਏ ਜਾਣ ਤੋਂ ਬਾਅਦ ਵੀ ਟੀਮ ਨੂੰ ਜਿੱਤ ਨਹÄ ਮਿਲੀ ਅਜਿਹਾ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਜਮੈਕਾ ਦੇ ਸਬੀਨਾ ਪਾਰਕ ’ਚ ਖੇਡੇ ਗਏ ਦੂਜੇ ਟੈਸਟ ਮੈਚ ’ਚ ਹੋਇਆ ਸੀ ਭਾਰਤ ਨੇ ਦੂਜਾ ਮੈਚ ਜਿੱਤ ਕੇ 2-0 ਨਾਲ ਲੜੀ ਆਪਣੇ ਨਾਂਅ ਕੀਤੀ ਦਰਅਸਲ ਵੈਸਟਇੰਡੀਜ਼ ਵੱਲੋਂ ਦੂਜੀ ਪਾਰੀ ’ਚ ਕੁੱਲ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ। (Cricket News)
ਜਿਸ ’ਚੋਂ 10 ਬੱਲੇਬਾਜ਼ ਆਊਟ ਹੋ ਕੇ ਵੀ ਗਏੇ ਇੱਥੋਂ ਤੱਕ ਕਿ ਕੋਈ ਨਿਯਮ ਵੀ ਨਹÄ ਤੋੜਿਆ ਗਿਆ ਹੁਣ ਤੁਸÄ ਸੋਚ ਰਹੇ ਹੋਵੋਗੋ ਕਿ ਅਜਿਹਾ ਕਿਵੇਂ ਹੋ ਗਿਆ? ਤਾਂ ਆਓ ਇਸ ਗੱਲ ਨੂੰ ਸਪੱਸ਼ਟ ਕਰ ਦਿੰਦੇ ਹਾਂ ਕਿ ਆਖਰ ਇਹ ਕਿਵੇਂ ਸੰਭਵ ਹੈ ਕਿ 11 ਖਿਡਾਰੀਆਂ ਵਾਲੇ ਕ੍ਰਿਕਟ ਮੈਚ ’ਚ 12 ਖਿਡਾਰੀ ਕਿਵੇਂ ਬੱਲੇਬਾਜ਼ੀ ਕਰ ਸਕਦੇ ਹਨ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਵੈਸਟਇੰਡੀਜ਼ ਟੀਮ ਦੇ ਬੱਲੇਬਾਜ਼ ਡੈਰੇਨ ਬ੍ਰਾਵੋ ਨੂੰ ਜਮੈਕਾ ਟੈਸਟ ਮੈਚ ਦੇ ਤੀਜੇ ਦਿਨ ਇਸ਼ਾਂਤ ਸ਼ਰਮਾ ਦੇ ਓਵਰ ’ਚ ਹੈਲਮੇਟ ਪਿੱਛੇ ਇੱਕ ਗੇਂਦ ਲੱਗੀ ਸੀ ਇਸ ਤੋਂ ਬਾਅਦ ਉਹ ਬੱਲੇਬਾਜ਼ੀ ਕਰਦੇ ਰਹੇ ਅਤੇ ਮੈਚ ਦਾ ਤੀਜਾ ਦਿਨ ਸਮਾਪਤ ਹੋ ਗਿਆ ਇਸ ਦੇ ਚੌਥੇ ਦਿਨ ਵੀ ਡੈਰੇਨ ਬ੍ਰਾਵੋ ਬੱਲੇਬਾਜ਼ੀ ਕਰਨ ਉੱਤਰੇ, ਪਰ ਕੁਝ ਹੀ ਗੇਂਦ ਖੇਡਣ ਤੋਂ ਬਾਅਦ ਉਨ੍ਹਾਂ ਨੂੰ ਬੈਚੇਨੀ ਮਹਿਸੂਸ ਹੋਈ। (Cricket News)
ਇਹ ਵੀ ਪੜ੍ਹੋ : ਸੁਫ਼ਨਿਆਂ ਦੇ ਬੋਝ ਹੇਠ ਦਬ ਰਹੀ ਨੌਜਵਾਨ ਪੀੜ੍ਹੀ
ਇਸ ਤੋਂ ਬਾਅਦ ਮੈਦਾਨ ’ਤੇ ਵੈਸਟਇੰਡੀਜ਼ ਟੀਮ ਦੇ ਫੀਜੀਓ ਪਹੁੰਚੇ ਅਤੇ ਡੈਰੇਨ ਬ੍ਰਾਵੋ ਨੂੰ ਰਿਟਾਇਰਡ ਹਰਟ ਕਰਵਾ ਕੇ ਮੈਦਾਨ ’ਚੋਂ ਬਾਹਰ ਲੈ ਗਏ ਉਦੋਂ ਤੱਕ ਬ੍ਰਾਵੋ ਨੇ 23 ਦੌੜਾਂ ਬਣਾ ਲਈਆਂ ਸਨ ਕੁਝ ਹੀ ਦੇਰ ਬਾਅਦ ਇਸ ਗੱਲ ਦਾ ਅਧਿਕਾਰਕ ਐਲਾਨ ਹੋ ਗਿਆ ਹੈ ਕਿ ਰਿਟਾਇਰਡ ਹਰਟ ਹੋਏ ਡੈਰੇਨ ਬ੍ਰਾਵੋ ਦੀ ਜਗ੍ਹਾ ਬਾਕੀ ਦੇ ਮੈਚ ’ਚ ਸਬਸਟੀਟਿਊਟ ਦੇ ਤੌਰ ’ਤੇ ਜਰਮੇਨ ਬਲੈਕਵੁੱਡ ਬੱਲੇਬਾਜ਼ੀ ਕਰਨਗੇ ਅਤੇ ਹੋਇਆ ਵੀ ਅਜਿਹਾ ਹੀ ਕੁਝ ਹਾਲੇ ਜਰਮੇਨ ਬਲੈਕਵੁੱਡ ਦੇ ਟੀਮ ’ਚ ਸ਼ਾਮਲ ਕੀਤੇ ਜਾਣ ਦਾ ਅਧਿਕਾਰਕ ਐਲਾਨ ਹੋਇਆ ਸੀ ਕਿ ਵੈਸਟਇੰਡੀਜ਼ ਦੀ ਟੀਮ ਦੀ ਚੌਥੀ ਵਿਕਟ ਡਿੱਗ ਗਈ ਅਤੇ ਪੈਡ ਬੰਨ ਕੇ ਉਹ ਮੈਦਾਨ ’ਚ ਆ ਗਏ। (Cricket News)
ਕੀ ਕਹਿੰਦਾ ਹੈ ਨਿਯਮ | Cricket News
ਕੌਮਾਂਤਰੀ ਕ੍ਰਿਕਟ ਕਾਊਂਸਿਲ ਭਾਵ ਆਈਸੀਸੀ ਨੇ ਹਾਲ ਹੀ ’ਚ ਕੌਮਾਂਤਰੀ ਕ੍ਰਿਕਟ ’ਚ ਇਸ ਨਿਯਮ ਨੂੰ ਲਾਗੂ ਕੀਤਾ ਹੈ ਕਿ ਸਿਰ ਜਾਂ ਇਸ ਦੇ ਆਸਪਾਸ ਗੇਂਦ ਲੱਗਦੀ ਹੈ ਅਤੇ ਖਿਡਾਰੀ ਨੂੰ ਬੈਚੇਨੀ ਜਾਂ ਬੇਹੋਸ਼ੀ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਬਾਕੀ ਮੈਚ ਲਈ 12ਵੇਂ ਖਿਡਾਰੀ ਨੂੰ ਖਿਡਾ ਸਕਦੇ ਹਨ ਨਿਯਮ ਅਨੁਸਾਰ ਖਿਡਾਰੀ ਉਸ ਵਿਧਾ (ਬੱਲੇਬਾਜ਼ੀ ਵਾਂਗ ਬੱਲੇਬਾਜ਼), ਗੇਂਦਬਾਜ਼ੀ ਦੀ ਜਗ੍ਹਾ ਗੇਂਦਬਾਜ਼ ਦਾ ਹੋਣਾ ਚਾਹੀਦਾ ਹੈ ਜੋ ਜਖ਼ਮੀ ਹੋਇਆ ਹੈ। (Cricket News)
ਪਹਿਲੀ ਵਾਰ ਆਨਲਾਈਨ ਹੋਏ 4551ਅਧਿਆਪਕਾਂ ਦੇ ਤਬਾਦਲੇ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬਟਨ ਦਬਾ ਕੇ ਕੀਤੀ ਗਈ ਤਬਾਦਲੇ ਕਰਨ ਦੀ ਸ਼ੁਰੂਆਤ
ਖ਼ੁਦ ਅਮਰਿੰਦਰ ਸਿੰਘ ਨੇ ਮੰਨਿਆ ਕਿ ਤਬਾਦਲਾ ਕਰਵਾਉਣ ਦੇ ਮਾਮਲੇ ‘ਚ ਹੁੰਦਾ ਸੀ ਭ੍ਰਿਸ਼ਟਾਚਾਰ
ਸਿੱਖਿਆ ਵਿਭਾਗ ਤੋਂ ਬਾਅਦ ਹੁਣ ਹੋਰ ਵਿਭਾਗਾਂ ਵਿੱਚ ਵੀ ਲਾਗੂ ਹੋਏਗੀ ਇਹ ਆਨਲਾਈਨ ਤਬਾਦਲਾ ਨੀਤੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਿੱਖਿਆ ਵਿਭਾਗ ਪੰਜਾਬ ‘ਚ ਤਬਾਦਲਾ ਕਰਵਾਉਣ ਦੇ ਮਾਮਲੇ ‘ਚ ਚਲ ਰਹੇ ਲੱਖਾਂ ਰੁਪਏ ਦੇ ਭ੍ਰਿਸ਼ਟਾਚਾਰ ਨੂੰ ਮੰਗਲਵਾਰ ਤੋਂ ਖ਼ਤਮ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵਿੱਚ ਪਹਿਲੀ ਵਾਰ ਮੈਰਿਟ ਦੇ ਅਧਾਰ ‘ਤੇ ਆਨਲਾਈਨ ਰਾਹੀਂ ਤਬਾਦਲੇ ਕੀਤੇ ਗਏ ਹਨ। ਕਾਂਗਰਸ ਸਰਕਾਰ ਲਈ ਇਹ ਸਭ ਤੋਂ ਵੱਡਾ ਮੌਕਾ ਸੀ ਤਾਂ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਨ੍ਹਾਂ ਤਬਾਦਲੇ  ਕਰਦੇ ਹੋਏ ਕੰਪਿਊਟਰ ਦਾ ਬਟਨ ਦਬਾਉਂਦੇ ਹੋਏ ਉਦਘਾਟਨ ਕੀਤਾ। ਅਮਰਿੰਦਰ ਸਿੰਘ ਵੱਲੋਂ ਇੱਕ ਕਲਿਕ ਕਰਦੇ ਹੀ 4551 ਅਧਿਆਪਕਾਂ ਦੇ ਤਬਾਦਲੇ ਦਾ ਉਨ੍ਹਾਂ ਕੋਲ ਮੈਸੇਜ਼ ਵੀ ਚਲਾ ਗਿਆ ਮੈਰਿਟ ‘ਚ ਨਾ ਆਉਣ ਕਰਕੇ 6506 ਅਧਿਆਪਕਾਂ ਦਾ ਤਬਾਦਲਾ ਨਹੀਂ ਹੋ ਸਕਿਆ
ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵਿੱਚ ਤਬਾਦਲਾ ਕਰਵਾਉਣ ਲਈ ਇੱਕ-ਇੱਕ ਅਧਿਆਪਕ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਤੱਕ ਦੇਣੀ ਪੈਂਦੀ ਸੀ ਪਰ ਹੁਣ ਸਿੱਖਿਆ ਵਿਭਾਗ ਵਿੱਚ ਭ੍ਰਿਸ਼ਟਾਚਾਰ ਹੋਣ ਦਾ ਮਾਮਲਾ ਪੁਰਾਣਾ ਹੋਣ ਦੀ ਕਗਾਰ ‘ਤੇ ਪੁੱਜ ਗਿਆ ਹੈ। ਇਸ ਆਨਲਾਈਨ ਤਬਾਦਲਾ ਨੀਤੀ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੀਤੀ ਨੂੰ ਹੋਰਨਾਂ ਵਿਭਾਗਾਂ ਵਿੱਚ ਲਾਗੂ ਕਰਨ ਦੀ ਵੀ ਉਨ੍ਹਾਂ ਦੀ ਸਰਕਾਰ ਦੀ ਯੋਜਨਾ ਹੈ।  ਇਸ ਪ੍ਰਣਾਲੀ ਨਾਲ ਮੁਕੰਮਲ ਪਾਰਦਰਸ਼ਤਾ ਦਾ ਯੁਗ ਸ਼ੁਰੂ ਹੋ ਗਿਆ ਹੈ। ਕੰਪਿਊਟਰ ਨਾਲ ਚੱਲਣ ਵਾਲੀ ਇਸ ਪ੍ਰਣਾਲੀ ਵਿੱਚ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਹੇਠ ਕਾਰਗੁਜ਼ਾਰੀ ਨੂੰ ਸਥਾਨ ਦਿੱਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਆਨ ਲਾਈਨ ਤਬਾਦਲਾ ਹੁਕਮ ਜਾਰੀ ਕਰਨ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਤਬਾਦਲਿਆਂ ਲਈ ਕੁਲ 11063 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਇਨ੍ਹਾਂ ਵਿਚੋਂ 4551 ਲਈ ਆਡਰ ਜਾਰੀ ਕਰ ਦਿੱਤੇ ਹਨ ਜਦਕਿ ਪਹਿਲੇ ਗੇੜ ਦੌਰਾਨ 6506 ਅਰਜ਼ੀਆਂ ‘ਤੇ ਕਾਰਵਾਈ ਨਹੀਂ ਕੀਤੀ ਗਈ।
ਇਸ ਮਕਸਦ ਲਈ ਸਕੂਲਾਂ ਨੂੰ 5 ਜ਼ੋਨਾਂ ਵਿੱਚ ਵੰਡਿਆਂ ਗਿਆ ਸੀ। ਤਬਾਦਲਿਆਂ ਦੇ ਵਿਰੁੱਧ ਦਾਅਵਿਆਂ ਦਾ ਫੈਸਲਾ ਕਰਨ ਲਈ ਵਿਸਤ੍ਰਿਤ ਮਾਪ-ਦੰਡ ਤਿਆਰ ਕੀਤੇ ਗਏ। ਇਨਾਂ ਮਾਪਦੰਡਾਂ ਵਿੱਚ ਸੇਵਾ ਕਾਲ, ਉਮਰ, ਔਰਤਾਂ, ਵਿਧਵਾਵਾਂ, ਤਲਾਕਸ਼ੁਦਾ, ਅਣਵਿਹਾਈਆਂ ਔਰਤਾਂ, ਅਪੰਗ ਵਿਅਕਤੀਆਂ, ਪਤੀ-ਪਤਨੀ ਕੇਸਾਂ ਵਰਗੀਆਂ ਵਿਸ਼ੇਸ਼ ਸ਼੍ਰੇਣੀਆਂ ਲਈ ਅੰਕ ਰੱਖੇ ਗਏ ਹਨ। ਇਸ ਤੋਂ ਇਲਾਵਾ ਅਧਿਆਪਕਾਂ ਦੀ ਕਾਰਗੁਜ਼ਾਰੀ ਲਈ ਕੁਲ 250 ਵਿੱਚੋਂ 90 ਅੰਕ ਮੁਹੱਈਆ ਕਰਵਾਏ ਗਏ। ਇਸ ਦੇ ਨਾਲ ਇਸ ਪ੍ਰਣਾਲੀ ਨੂੰ ਪੂਰੀ ਤਰਾਂ ਕਾਰਗੁਜ਼ਾਰੀ ਅਧਾਰਿਤ ਬਣਾਇਆ ਗਿਆ। ਇਸ ਵਿੱਚ ਅਧਿਆਪਕਾਂ ਦੇ ਨਤੀਜੇ, ਸਲਾਨਾ ਗੁਪਤ ਰਿਪੋਰਟ ਆਦਿ ਅਨੁਸਾਰ ਕਾਰਗੁਜ਼ਾਰੀ ਸ਼ਾਮਲ ਕੀਤੀ ਗਈ। ਇਸ ਤੋਂ ਇਲਾਵਾ 15 ਅੰਕ ਉਨਾਂ ਅਧਿਆਪਕਾਂ ਨੂੰ ਮੁਹੱਈਆ ਕਰਵਾਏ ਗਏ ਜਿਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਦੇ ਹਨ। ਇਸ ਦਾ ਉਦੇਸ਼ ਅਧਿਆਪਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਦੇ ਨਾਲ ਹੀ ਇਸ ਦਾ ਮਕਸਦ ਸਿੱਖਿਆ ਦੇ ਮਿਆਰ ਅਤੇ ਕਾਰਗੁਜ਼ਾਰੀ ਨੂੰ ਵੀ ਵਧਾਉਣਾ ਹੈ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਪੀ.ਡਬਲਯੂ.ਡੀ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸਕੱਤਰ ਕ੍ਰਿਸ਼ਨ ਕੁਮਾਰ, ਵਿਸ਼ੇਸ਼ ਸਕੱਤਰ ਸਿੱਖਿਆ ਮਨਵੇਸ਼ ਸਿੱਧੂ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਡੀ.ਜੀ.ਐਸ.ਈ ਮੁਹੰਮਦ ਤਾਇਬ ਅਤੇ ਡੀ.ਪੀ.ਆਈ ਸੈਕੰਡਰੀ ਸੁਖਜੀਤਪਾਲ ਸਿੰਘ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਸ ਮੰਤਰਾਲੇ ਤੇ ਸੰਗਠਨ ਵੀ ਇਸ ਸਮਾਗਮ ‘ਚ ਹਿੱਸਾ ਲੈਣਗੇ
ਰੇਡੀਓ ਰਾਹੀਂ ਵੀ ਇਸ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ
ਨਵੀਂ ਦਿੱਲੀ, ਏਜੰਸੀ
ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ‘ਚ ਪਹਿਲੀ ਵਾਰ ਕੌਮਾਂਤਰੀ ਸੈਲਾਨੀ ਮਾਰਟ ਐਤਵਾਰ 16 ਸਤੰਬਰ ਨੂੰ ਹੋਵੇਗਾ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਇਸ ਦਾ ਉਦਘਾਟਨ ਕਰਨਗੇ।
ਰਾਜਧਾਨੀ ਦੇ ਅਸ਼ੋਕਾ ਹੋਟਲ ‘ਚ ਤਿੰਨ ਰੋਜ਼ਾ ਮਾਰਟ ‘ਚ ਦੁਨੀਆ ਭਰ ਦੇ 225 ਉਦਯੋਗ ਪ੍ਰਤੀਨਿਧੀ ਹਿੱਸਾ ਲੈਣਗੇ ਜਦੋਂਕਿ ਭਾਰਤ ਦੀਆਂ 225 ਸਟਾਲਾ ਹੋਣਗੀਆਂ। ਇਸ ਦਰਮਿਆਨ ਦਿੱਲੀ ‘ਚ 16 ਤੋਂ 27 ਸਤੰਬਰ ਤੱਕ ਦੂਜਾ ਸੈਲਾਨੀ ਸਮਾਗਮ ਵੀ ਕਰਵਾਇਆ ਜਾਵੇਗਾ, ਜਿਸ ਦਾ ਉਦਘਾਟਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ।
ਇਸ ‘ਚ ਦੇਸ਼ ਭਰ ‘ਚ 32 ਸੂਬਿਆਂ ਤੇ ਕੇਂਦਰ ਸ਼ਾਸਿਤ ਖੇਤਰ ਦੇ ਹਿੱਸਾ ਲੈਣਗੇ ਤੇ 3150 ਸਮਾਰੋਹ ਹੋਣਗੇ। ਸੈਲਾਨੀ ਸਕੱਤਰ ਰਸ਼ਮੀ ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੰਦਨ ਤੇ ਬਰਲਿਨ ‘ਚ ਹੋਣ ਵਾਲੇ ਕੌਮਾਂਤਰੀ ਸੈਲਾਨੀ ਮਾਰਟ ਦੀ ਤਰ੍ਹਾਂ ਦੇਸ਼ ‘ਚ ਪਹਿਲੀ ਵਾਰ ਇਹ ਮਾਰਟ ਕਰਵਾਇਆ ਜਾ ਰਿਹਾ ਹੈ, ਤਾਂ ਕਿ ਵਿਦੇਸ਼ੀ ਸੈਲਾਨੀਆਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਆਕਰਸ਼ਿਤ ਕੀਤਾ ਜਾਵੇ। ਇਸ ਮਾਰਟ ‘ਚ ਦੇਸ਼ ਤੇ ਵਿਦੇਸ਼ ਦੇ ਅੂਰ ਆਪਰੇਟਰ ਤੇ ਉਦਯੋਗ ਜਗਤ ਨਾਲ ਜੁੜੇ ਲੋਕ ਸੈਲਾਨੀ ਕਾਰੋਬਾਰ ਨੂੰ ਵਧਾਉਣ ਦਾ ਕੰਮ ਕਰਨਗੇ।
ਇਸ ਨਾਲ ਲੋਕਾਂ ਨੂੰ ਨੌਕਰੀਆਂ ਵੀ ਮਿਲਦੀਆਂ ਹਨ
ਉਨ੍ਹਾਂ ਕਿਹਾ ਕਿ ਸੈਲਾਨੀ ਸਬੰਧੀ ਲੋਕਾਂ ‘ਚ ਇਹ ਗਲਤ ਸਮਝ ਹੈ ਕਿ ਇਹ ਹਲੀਟ ਵਰਗ ਲਈ ਹੈ ਜਦੋਂਕਿ ਇਹ ਗਰੀਬਾਂ ਲਈ ਹੈ ਤੇ ਜੇ ਕੋਈ ਮੰਦਿਰ ਜਾਂਦਾ ਹੈ ਕਿ ਉਹ ਵੀ ਸੈਲਾਨੀ ਹੈ, ਇਸ ਲਈ ਸਾਰੇ ਸੈਲਾਨੀ ਹਨ ਅਸੀਂ ਸੈਲਾਨੀ ਦੇ ਮਹੱਤਵ ਤੇ ਦੇਸ਼ ਦੇ ਆਰਥਿਕ ਵਿਕਾਸ ‘ਚ ਯੋਗਦਾਨ ਸਬੰਧੀ ਸੰਦੇਸ਼ ਦੇਣਾ ਚਾਹੁੰਦੇ ਹਾਂ। ਇਸ ਨਾਲ ਲੋਕਾਂ ਨੂੰ ਨੌਕਰੀਆਂ ਵੀ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਰਾਜਪਥ ‘ਤੇ ਹੋਏ ਸੈਲਾਨੀ ਸਮਾਗਮ ਦੀ ਸਫ਼ਲਤਾ ਤੋਂ ਬਾਅਦ ਇਸ ਸਾਲ ਅਸੀਂ 12 ਦਿਨਾਂ ਦਾ ਸੈਲਾਨੀ ਸਮਾਗਮ ਦੇਸ਼ ਭਰ ‘ਚ ਮਨਾ ਰਹੇ ਹਾਂ।
ਬੀਤੇ ਸਾਲ ਦੇਸ਼ ਭਰ ‘ਚ 1100 ਸਮਾਰੋਹ ਹੋਏ ਸਨ ਜਦੋਂਕਿ ਇਸ ਸਾਲ 3150 ਸਮਾਰੋਹ ਹੋਣਗੇ ਇਸ ਵਾਰ ਦਾ ਥੀਮ ‘ਦੇਖੋ ਆਪਣਾ ਦੇਸ਼ ਰੱਖਿਆ ਗਿਆ ਹੈ। ਦਸ ਮੰਤਰਾਲੇ ਤੇ ਸੰਗਠਨ ਵੀ ਇਸ ਸਮਾਗਮ ‘ਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ‘ਚ 18 ਥੀਮ ਪੈਵੇਲੀਅਮ, 54 ਫੂਡ ਸਟਾਲਾਂ ਤੇ ਹੱਥ ਨਾਲ ਬਣੀਆਂ ਕਲਾਕ੍ਰਿਤੀਆਂ ਤੇ ਹੈਂਡਲੂਮ ਦੀਆਂ 76 ਸਟਾਲਾਂ ਹੋਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਪਾਕਿਸਤਾਨ ਪਹਿਲੀ ਵਾਰ ਨਹੀਂ ਖੇਡਣਗੇ ਸੋਨ ਤਗਮੇ ਲਈ, ਕੋਚ ਨੇ ਟੀਮ ਝੰਡੀ
ਕਾਂਸੀ ਤਗਮੇ ਲਈ ਭਿੜਨਗੇ ਅੱਜ
ਜਕਾਰਤਾ, 31 ਅਗਸਤ
ਭਾਰਤੀ ਹਾੱਕੀ ਟੀਮ ਦੀ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਮਲੇਸ਼ੀਆ ਹੱਥੋਂ ਸਡਨ ਡੈੱਥ ‘ਚ ਸਨਸਨੀਖੇਜ਼ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਇਸ ਹਾਰ ਲਈ ਝੰਡ ਪਾਈ ਹੈ
ਪਿਛਲੀ ਚੈਂਪੀਅਨ ਹਾੱਕੀ ਟੀਮ ਇਸ ਹਾਰ ਤੋਂ ਬਾਅਦ ਸੋਨ ਤਗਮਾ ਨਹੀਂ ਬਚਾ ਸਕੀ ਅਤੇ ਹੁਣ ਉਸਨੂੰ ਕਾਂਸੀ ਤਗਮੇ ਲਈ 1 ਸਤੰਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡਣਾ ਹੋਵੇਗਾ ਜਦੋਂਕਿ ਸੋਨ ਤਗਮੇ ਦਾ ਮੁਕਾਬਲਾ ਮਲੇਸ਼ੀਆ ਅਤੇ ਜਾਪਾਨ ਦਰਮਿਆਨ ਹੋਵੇਗਾ
ਅਜੇਤੂ ਕਹੀ ਜਾਣ ਵਾਲੀ ਭਾਰਤੀ ਟੀਮ ਦੀ ਹਾਰ ਤੋਂ ਸਕਤੇ ‘ਚ ਕੋਚ ਹਰਿੰਦਰ ਨੇ ਕਿਹਾ ਕਿ ਅਸੀਂ ਬੇਹੱਦ ਖ਼ਰਾਬ ਗਲਤੀਆਂ ਕੀਤੀਆਂ ਅਤੇ ਇਸ ਦੀ ਕੀਮਤ ਚੁਕਾਈ ਅਸੀਂ ਚੀਜ਼ਾਂ ਨੂੰ ਸਹੀ ਢੰਗ ਨਹੀਂ ਰੱਖ ਸਕੇ ਅਤੇ ਭਾਰਤੀ ਸਕਿੱਲ ਦਿਖਾਉਣ ਦੀ ਕੋਸ਼ਿਸ਼ ‘ਚ ਆਪਣੀ ਲੈਅ ਗੁਆ ਬੈਠੇ ਇਹ ਭਾਰਤੀ ਹਾੱਕੀ ਲਈ ਵੱਡਾ ਝਟਕਾ ਹੈ ਜਿਸ ਨਟਾਲ ਅਗਲੀਆਂ ਓਲੰਪਿਕਸ ਲਈ ਰਾਹ ਬਹੁਤ ਮੁਸ਼ਕਲ ਹੋ ਗਈ ਹੈ ਅਸੀਂ ਫਾਈਨਲ ‘ਚ ਪਹੁੰਚਣ ਦੇ ਆਸਾਨ ਮੌਕੇ ਗੁਆਏ
ਸ਼ੁਟਆਊਟ ਲਈ ਕੋਚ ਨੇ ਕਿਹਾ ਕਿ ਅਸੀਂ ਨਿਰਧਾਰਤ ਸਮੇਂ ‘ਚ ਗਲਤੀਆਂ ਕੀਤੀਆਂ ਅਤੇ ਸ਼ੂਟਆਊਟ ‘ਚ ਕੋਈ ਵੀ ਟੀਮ ਜਿੱਤ ਜਾਂਦੀ ਹੈ
ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੋਵੇਂ ਟੀਮਾਂ ਫਾਈਨਲ ‘ਚ ਨਹੀਂ ਪਹੁੰਚ ਸਕੀਆਂ ਇਹ ਵੀ ਹੈਰਾਨੀਜਨਕ ਰਿਹਾ ਕਿ ਜਿਸ ਜਾਪਾਨ ਨੂੰ ਭਾਰਤ ਨੇ ਗਰੁੱਪ ਮੈਚ ‘ਚ 8-0 ਨਾਲ ਅਤੇ ਸਾਬਕਾ ਚੈਂਪੀਅਨ ਪਾਕਿਸਤਾਨ ਨੇ ਮਲੇਸ਼ੀਆ ਨੂੰ 4-1 ਨਾਲ ਹਰਾਇਆ ਸੀ, ਉਹ ਟੀਮਾਂ ਸੋਨ ਤਗਮੇ ਲਈ ਖੇਡਣਗੀਆਂ ਭਾਰਤ ਨੂੰ ਸੈਮੀਫਾਈਨਲ ‘ਚ ਮਲੇਸ਼ੀਆ ਨੇ ਸਡਨ ਡੈੱਥ ‘ਚ 7-6 ਨਾਲ ਅਤੇ ਜਾਪਾਨ ਨੇ ਪਾਕਿਸਤਾਨ ਨੂੰ 1-0 ਨਾਲ ਹਰਾਇਆ ਭਾਰਤ ਅਤੇ ਪਾਕਿਸਤਾਨ ਨੇ ਲੀਗ ਮੈਚਾਂ ‘ਚ ਕ੍ਰਮਵਾਰ : 76 ਅਤੇ 45 ਗੋਲ ਕੀਤੇ ਸਨ ਪਰ ਅਹਿਮ ਸੈਮੀਫਾਈਨਲ ‘ਚ ਦੋਵੇਂ ਟੀਮਾਂ ਨੇ ਗੋਡੇ ਟੇਕ ਦਿੱਤੇ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।
ਜੈਵ ਜਹਾਜ਼ ਤੇਲ ਦੀ ਵਰਤੋਂ ਲਈ ਉਤਪਾਦਨ ਵਧਾਉਣ ਦੀ ਲੋੜ : ਪ੍ਰਭੂ
ਨਵੀਂ ਦਿੱਲੀ, (ਏਜੰਸੀ)। ਦੇਸ਼ ‘ਚ ਪਹਿਲੀ ਵਾਰ ਜੈਵ ਤੇਲ ਨਾਲ ਜਹਾਜ਼ ਉਡਾਉਣ ਦੀ ਵਰਤੋਂ ਸੋਮਵਾਰ ਨੂੰ ਸਫ਼ਲ ਰਹੀ ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਦੀ ਇਹ ਪ੍ਰੀਖਣ ਉਡਾਣ ਸਵੇਰੇ ਦੇਹਰਾਦੂਨ ਤੋਂ ਚੱਲ ਕੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉੱਤਰੀ ਜਹਾਜ਼ ‘ਚ 23 ਯਾਤਰੀ ਤੇ ਪਾਇਲਟ ਟੀਮ ਦੇ ਪੰਜ ਮੈਂਬਰ ਸਵਾਰ ਸਨ ਇਸ ਦੇ ਇੱਕ ਇੰਜਣ ‘ਚ ਜੈਵ ਜਹਾਜ਼ ਤੇਲ ਦੀ ਵਰਤੋਂ ਕੀਤੀ ਗਈ। ਇਹ ਜਹਾਜ਼ ਤੇਲ ਦੇਹਰਾਦੂਨ ਦੀ ਇੰਡੀਅਨ ਇੰਸਟੀਟਿਊਟ ਆਫ਼ ਪੈਟਰੋਲੀਅਮ ਨੇ ਤਿਆਰ ਕੀਤਾ ਹੈ। ਜਹਾਜ਼ ਦੇ ਦਿੱਲੀ ‘ਚ ਉਤਰਨ ਤੋਂ ਬਾਅਦ ਟਰਮਿਨਨ ਟੂ ‘ਤੇ ਪ੍ਰੈੱਸ ਵਾਰਤਾ ‘ਚ ਨਾਗਰਿਕ ਉਡਾਣ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਆਉਣ ਵਾਲੇ ਦਿਨਾਂ ‘ਚ ਵੱਡੇ ਪੈਮਾਨੇ ‘ਤੇ ਜੈਵ ਜਹਾਜ਼ ਤੇਲ ਦੀ ਵਰਤੋਂ ਲਈ ਉਤਪਾਦਨ ਵਧਾਉਣ ਦੀ ਲੋੜ ਹੈ।
ਇਹ ਵਪਾਰਕ ਹਾਲਾਂਕਿ ਉਡਾਣ ਨਹੀਂ ਸੀ ਜਹਾਜ਼ ਦੇਹਰਾਦੂਨ ਤੋਂ ਉਡਾਣ ਭਰ ਕੇ 45 ਮਿੰਟਾਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਉਤਰਿਆ ਇਸ ‘ਚ 23 ਯਾਤਰੀ ਤੇ ਪਾਇਲਟ ਟੀਮ ਦੇ ਮੈਂਬਰ ਸ਼ਾਮਲ ਸਨ। ਯਾਤਰੀਆਂ ‘ਚ ਏਅਰਲਾਈਨ ਦੇ ਮਾਹਿਰ, ਨਾਗਰ ਜਹਾਜ਼ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀ ਤੇ ਮਾਹਿਰ ਤੇ ਜੈਵ ਜਹਾਜ਼ ਈਧਣ ਬਣਾਉਣ ਦੀ ਤਕਨੀਕ ਵਿਕਸਿਤ ਕਰਨ ਵਾਲੇ ਭਾਰਤੀ ਪੈਟਰੋਲੀਅਮ, ਸੰਸਥਾਨ (ਆਈਆਈਪੀ), ਦੇਹਰਾਦੂਨ ਦੇ ਨਿਦੇਸ਼ਕ ਅੰਜਨ ਰੇ ਸ਼ਾਮਲ ਸਨ। (Organic Oil)
ਦਸ ਸਾਲਾਂ ਦੀ ਮਿਹਨਤ ਦਾ ਨਤੀਜਾ | Organic Oil
ਦੇਹਰਾਦੂਨ ਦੇ ਜਾਲੀਗ੍ਰਾਂਟ ਹਵਾਈ ਅੱਡੇ ਤੋਂ ਅੱਜ ਸਵੇਰੇ ਸਪਾਈਜੇਟ ਦੇ ਵਿਸ਼ੇਸ਼ ਜਹਾਜ਼ ਨੇ ਜੈਵ ਜਹਾਜ਼ ਤੇਲ ਦੇ ਨਾਲ ਉਡਾਣ ਭਰ ਕੇ ਦੇਸ਼ ਦੇ ਜਹਾਜ਼ ਖੇਤਰ ‘ਚ ਇਤਿਹਾਸ ਰਚ ਦਿੱਤਾ। ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ‘ਚ ਕਿਸੇ ਉਡਾਨ ਲਈ ਜਹਾਜ਼ ਤੇਲ ਦੇ ਰੂਪ ‘ਚ ਜੈਵ ਤੇਲ ਦੀ ਵਰਤੋਂ ਕੀਤੀ ਗਈ ਹੈ। ਦੇਹਰਾਦੂਨ ‘ਚ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਜਹਾਜ਼ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮਹਿਲਾ ਸ਼ਕਤੀਕਰਨ ਤੇ ਬਾਲ ਵਿਕਾਸ ਰਾਜ ਮੰਤਰੀ ਰੇਖਾ ਆਰਿਆ ਤੇ ਸਪਾਈਸਜੇਟ ਦੇ ਮੁਖ ਰਣਨੀਤੀ ਅਧਿਕਾਰੀ ਜੀ. ਪੀ. ਗੁਪਤਾ ਵੀ ਮੌਜ਼ੂਦ ਸਨ। ਦੇਸ਼ ਦਾ ਪਹਿਲਾ ਜੈਵ ਜਹਾਜ਼ ਈਧਣ ਤਿਆਰ ਕਰਲ ਵਾਲੇ ਭਾਰਤੀ ਪੈਟਰੋਲੀਅਤ ਇੰਸਟੀਟਿਊਟ ਦੇਹਰਾਦੂਨ ਦੇ ਨਿਦੇਸ਼ਕ ਡਾ. ਅੰਜਨ ਰੇ ਇਸ ਜਹਾਜ਼ ਤੋਂ ਦਿੱਲੀ ਤੱਕ ਆਏ। (Organic Oil)
ਦੋ ਸੋਨ ਤਗਮੇ, 1 ਚਾਦੀ ਅਤੇ ਚਾਰ ਕਾਂਸੀ ਤਗਮਿਆਂ ਸਮੇਤ ਕੁੱਲ 7 ਤਗਮੇ | Asian Games
ਜਕਾਰਤਾ, (ਏਜੰਸੀ)। ਕਿਸ਼ਤੀ ਚਾਲਕਾਂ (ਰੋਈਂਗ) ਅਤੇ ਟੈਨਿਸ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦਾ 6ਵਾਂ ਦਿਨ ਭਾਰਤ ਲਈ ਖ਼ਾਸ ਸਫ਼ਲਤਾ ਵਾਲਾ ਬਣਾ ਦਿੱਤਾ ਭਾਰਤ ਨੇ ਇਹਨਾਂ ਏਸ਼ੀਆਈ ਖੇਡਾਂ ‘ਚ ਪਹਿਲੀ ਵਾਰ ਇੱਕ ਦਿਨ ‘ਚ ਦੋ ਸੋਨ ਤਗਮੇ ਜਿੱਤੇ ਅਤੇ ਦੋ ਸੋਨ, 1 ਚਾਦੀ ਅਤੇ ਚਾਰ ਕਾਂਸੀ ਤਗਮਿਆਂ ਸਮੇਤ ਕੁੱਲ 7 ਤਗਮੇ ਜਿੱਤ ਕੇ ਇਹਨਾਂ ਖੇਡਾਂ ‘ਚ ਆਪਣੇ ਤਗਮਿਆਂ ਦੀ ਕੁੱਲ ਗਿਣਤੀ 25 ‘ਤੇ ਪਹੁੰਚਾ ਦਿੱਤੀ ਭਾਰਤ ਨੇ ਛੇਵੇਂ ਦਿਨ ਦੀ ਸ਼ੁਰੂਆਤ ਕਿਸ਼ਤੀ ਚਾਲਨ ‘ਚ ਸਕੱਲਜ਼ ਟੀਮ ਵੱਲੋਂ ਸੋਨ ਤਗਮੇ ਨਾਲ ਕੀਤੀ ਜਿਸ ਤੋਂ ਬਾਅਦ ਟੈਨਿਸ ‘ਚ ਰੋਹਨ ਬੋਪੰਨਾ-ਦਿਵਿਜ ਸ਼ਰਣ ਦੀ ਜੋੜੀ ਨੇ ਪੁਰਸ਼ ਡਬਲਜ਼ ਵਰਗ ‘ਚ ਭਾਰਤ ਨੂੰ ਦੂਸਰਾ ਸੋਨ ਤਗਮਾ ਦਿਵਾਇਆ ਇਸ ਤੋਂ ਇਲਾਵਾ ਭਾਰਤ ਨੂੰ ਨਿਸ਼ਾਨੇਬਾਜ਼ੀ ‘ਚ ਹਿਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ਈਵੇਂਟ ‘ਚ ਕਾਂਸੀ ਤਗਮਾ ਦਿਵਾਇਆ ਜਦੋਂਕਿ ਕਿਸ਼ਤੀ ਚਾਲਨ ‘ਚ ਭਾਰਤ ਨੂੰ ਸਿੰਗਲ ਅਤੇ ਡਬਲਜ਼ ਵਰਗ ਦੇ ਮੁਕਾਬਲਿਆਂ ‘ਚ ਦੋ ਕਾਂਸੀ ਤਗਮੇ ਮਿਲੇ। (Asian Games)
ਹਾਲਾਂਕਿ ਕੁਸ਼ਤੀ ‘ਚ ਭਾਰਤ ਨੂੰ ਮਹਿਲਾ ਵਰਗ ਦੇ ਫਾਈਨਲ ‘ਚ ਇਰਾਨ ਹੱਥੋਂ ਹਾਰ ਨਾਲ ਨਮੋਸ਼ੀਜਨਕ ਨਤੀਜਾ ਮਿਲਿਆ ਅਤੇ ਭਾਰਤੀ ਮਹਿਲਾਵਾਂ ਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਇਸ ਤਰ੍ਹਾਂ ਛੇਵੇਂ ਦਿਨ ਭਾਰਤ ਨੇ ਦੋ ਸੋਨ, 1 ਚਾਂਦੀ, ਦੋ ਕਾਂਸੀ ਤਗਮਿਆਂ ਨਾਲ ਇਸ ਏਸ਼ੀਆਡ ਦੇ ਹੁਣ ਤੱਕ ਦੇ ਸਫ਼ਲ ਦਿਨ ਵਜੋਂ ਕੱਢਿਆ ਭਾਰਤ ਹੁਣ 6ਸੋਨ, 5 ਚਾਂਦੀ ਅਤੇ 14 ਕਾਂਸੀ ਤਗਮਿਆਂ ਸਮੇਤ ਕੁੱਲ 25 ਤਗਮਿਆਂ ਨਾਲ 8ਵੇਂ ਸਥਾਨ ‘ਤੇ ਹੈ। ਖੇਡਾਂ ਦਾ ਛੇਵਾਂ ਦਿਨ ਭਾਰਤ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਕਿਸ਼ਤੀ ਚਾਲਕ ਖਿਡਾਰੀਆਂ ਦੇ ਨਾਂਅ ਰਿਹਾ ਜਿੰਨ੍ਹਾਂ ਦੇਸ਼ ਨੂੰ ਇੱਕ ਸੋਨ ਅਤੇ ਦੋ ਕਾਂਸੀ ਤਗਮੇ ਦਿਵਾ ਦਿੱਤੇ ਇਸ ਤੋਂ ਇਲਾਵਾ ਭਾਰਤ ਦੇ ਅੱਵਲ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕੀਤਾ।
ਇਹ ਵੀ ਪੜ੍ਹੋ : ਨਿਊ ਮਾਧੋਪੁਰੀ ਦੇ ਵਾਸੀਆਂ ਨੇ ਖੜ੍ਹਕਾਇਆ ਡੀਸੀ ਦਾ ਬੂਹਾ
ਇਸ ਤੋਂ ਇਲਾਵਾ ਪ੍ਰਜਨੇਸ਼ ਗੁਣੇਸ਼ਵਰਨ ਨੇ ਪੁਰਸ਼ ਸਿੰਗਲ ਵਰਗ ‘ਚ ਕਾਂਸੀ ਤਗਮਾ ਹਾਸਲ ਕੀਤਾ ਪ੍ਰਜਨੇਸ਼ ਨੂੰ ਸੈਮੀਫਾਈਨਲ ‘ਚ ਉਜ਼ਬੇਕਿਸਤਾਨ ਦੇ ਅੱਵਲ ਖਿਡਾਰੀ ਡੈਨਿਸ ਇਸਤੋਮਿਨ ਨੇ ਇੱਕ ਘੰਟੇ 26 ਮਿੰਟ ‘ਚ 6-2, 6-2 ਨਾਲ ਆਸਾਨੀ ਨਾਲ ਹਰਾਇਆ ਇਸ ਹਾਰ ਦੇ ਬਾਅਦ ਪ੍ਰਜਨੇਸ਼ ਦੇ ਹਿੱਸੇ ਕਾਂਸੀ ਤਗਮਾ ਆਇਆ। ਨਿਸ਼ਾਨੈਬਾਜ਼ ਹੀਨਾ ਸਿੱਧੂ ਨੇ ਆਪਣੀ ਲੈਅ ਕਾਇਮ ਰੱਖਦੇ ਹੋਏ ਏਸ਼ੀਆਈ ਖੇਡਾਂ ‘ਚ ਵੀ ਆਪਣੇ ਲਈ ਤਗਮਿਆਂ ਦਾ ਸਿਲਸਿਲਾ ਬਰਕਰਾਰ ਰੱਖਿਆ ਅਤੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ‘ਚ ਦੇਸ਼ ਲਈ ਕਾਂਸੀ ਤਗਮਾ ਜਿੱਤਿਆ ਭਾਰਤ ਦੀ ਪੁਰਸ਼ ਕਬੱਡੀ ਤੋਂ ਬਾਅਦ ਮਹਿਲਾ ਕਬੱਡੀ ‘ਚ ਵੀ ਨਿਰਾਸ਼ਾ ਹੱਥ ਲੱਗੀ ਅਤੇ ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਵੀ ਮਜ਼ਬੂਤ ਇਰਾਨ ਵਿਰੁੱਧ ਆਪਣੀ ਬਾਦਸ਼ਾਹਤ ਗੁਆਉਣੀ ਪਈ।
ਹੀਨਾ ਨੇ ਜਿੱਤਿਆ ਕਾਂਸੀ, ਮਨੁ ਫਿਰ ਖੁੰਝੀ | Asian Games
ਭਾਰਤ ਦੀ ਸਟਾਰ ਹੀਨਾ ਸਿੱਧੂ ਨੇ ਆਪਣੀ ਲੈਅ ਕਾਇਮ ਰੱਖਦੇ ਹੋਏ 18ਵੀਆਂ ਏਸ਼ੀਆਈ ਖੇਡਾਂ ‘ਚ ਵੀ ਆਪਣੇ ਲਈ ਤਗਮੇ ਦਾ ਸਿਲਸਿਲਾ ਬਰਕਰਾਰ ਰੱਖਿਆ ਅਤੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਈਵੇਂਟ ‘ਚ ਦੇਸ਼ ਲਈ ਕਾਯੀ ਤਗਮਾ ਜਿੱਤ ਲਿਆ ਹਾਲਾਂਕਿ ਮਨੁ ਭਾਕਰ ਇਸ ਵਾਰ ਵੀ ਤਗਮੇ ਤੋਂ ਖੁੰਝ ਗਈ। ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਈਵੇਂਟ ਦੇ ਫਾਈਨਲ ‘ਚ ਹੀਨਾ ਨੇ 219.2 ਦਾ ਸਕੋਰ ਕਰਕੇ ਪੋਡੀਅਮ ‘ਤੇ ਜਗ੍ਹਾ ਬਣਾਈ ਅਤੇ ਕਾਂਸੀ ਤਗਮਾ ਜਿੱਤਿਆ ਇਹਨਾਂ ਖੇਡਾਂ ‘ਚ ਲਗਾਤਾਰ ਖੁੰਝ ਰਹੀ 16 ਸਾਲ ਦੀ ਮਨੁ ਇਸ ਵਾਰ ਵੀ ਤਗਮੇ ਤੱਕ ਨਹੀਂ ਪਹੁੰਚ ਸਕੀ ਅਤੇ ਅੱਠ ਖਿਡਾਰੀਆਂ ਦੀ ਫੀਲਡ ‘ਚ ਪੰਜਵੇਂ ਨੰਬਰ ‘ਤੇ ਰਹੀ 28 ਸਾਲਾਂ ਦੀ ਹੀਨਾ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ 25 ਮੀਟਰ ਪਿਸਟਲ ਦਾ ਸੋਨ ਤਗਮਾ ਜਿੱਤਿਆ ਸੀ।
ਕੁਆਲੀਫਾਈ ‘ਚ ਅੱਗੇ ਸੀ ਮਨੁ | Asian Games
ਨਿਸ਼ਾਨੇਬਾਜ਼ੀ ਦੇ ਬਾਕੀ ਮੁਕਾਬਲਿਆਂ ਦੀ ਤਰ੍ਹਾਂ ਇਸ ਵਾਰ ਵੀ ਮਨੁ ਨੇ ਕੁਆਲੀਫਿਕੇਸ਼ਨ ‘ਚ ਕਮਾਲ ਕੀਤਾ ਅਤੇ ਉਹ 43 ਖਿਡਾਰੀਆਂ ਦੀ ਫੀਲਡ ‘ਚ ਤੀਸਰੇ ਨੰਬਰ ‘ਤੇ ਰਹੀ ਉਸਨੇ 574 ਦੇ ਸਕੋਰ ਨਾਲ ਕੁਆਲੀਫਾਈ ਕੀਤਾ ਜਦੋਂਕਿ ਹੀਨਾ 571 ਦੇ ਸਕੋਰ ਨਾਲ ਸੱਤਵੇਂ ਸਥਾਨ ‘ਤੇ ਰਹੀ ਅਤੇ ਅੱਠ ਫਾਈਨਲਿਸਟਾਂ ‘ਚ ਜਗ੍ਹਾ ਬਣਾਈ ਮਨੁ ਇਸ ਤੋਂ ਪਹਿਲਾਂ 25 ਮੀਟਰ ਪਿਸਟਲ ਈਵੇਂਟ ‘ਚ ਵੀ ਕੁਆਲੀਫਿਕੇਸ਼ਨ ਟਾੱਪ ਕਰਨ ਤੋਂਬਾਅਦ ਤਗਮੇ ਦੇ ਮੁਕਾਬਲੇ ‘ਚ ਛੇਵੇਂ ਨੰਬਰ ‘ਤੇ ਰਹੀ ਸੀ ਇਸ ਈਵੇਂਟ ਦਾ ਸੋਨ ਭਾਰਤ ਦੀ ਰਾਹੀ ਸਰਨੋਬਤ ਨੇ ਜਿੱਤਿਆ ਸੀ।
ਗੋਲਫ਼ : ਆਦਿਲ ਸਾਂਝੇ ਤੀਸਰੇ ਅਤੇ ਭਾਰਤੀ ਪੁਰਸ਼ ਟੀਮ ਦੂਸਰੇ ਸਥਾਨ ‘ਤੇ | Asian Games
ਆਦਿਲ ਬੇਦੀ ਅਤੇ ਪੁਰਸ਼ ਟੀਮ ਗੋਲਫ਼ ਮੁਕਾਬਲਿਆਂ ‘ਚ ਦੇਸ਼ ਦੀ ਤਗਮੇ ਦੀ ਆਸ ਕਾਇਮ ਰੱਖਦੇ ਹੋਏ ਦੂਸਰੇ ਗੇੜ ਤੋਂ ਬਾਅਦ ਕ੍ਰਮਵਾਰ: ਸਾਂਝੇ ਤੌਰ ‘ਤੇ ਤੀਸਰੇ ਅਤੇ ਦੂਸਰੇ ਸਥਾਨ ‘ਤੇ ਹਨ ਭਾਰਤ ਨੇ ਦਿੱਲੀ ‘ਚ ਹੋਈਆਂ 1982 ਏਸ਼ੀਆਈ ਖੇਡਾਂ ‘ਚ ਗੋਲਫ਼ ‘ਚ ਨਿੱਜੀ ਸੋਨ ਅਤੇ ਚਾਂਦੀ ਅਤੇ ਟੀਮ ਸੋਨ ਤਗਮਾ ਜਿੱਤਿਆ ਸੀ ਭਾਰਤ ਨੂੰ ਇਸ ਤੋਂ ਬਾਅਦ 2002 ਦੀਆਂ ਬੁਸਾਨ ਏਸ਼ੀਆਈ ਖੇਡਾਂ ‘ਚ ਸ਼ਿਵ ਕਪੂਰ ਨੇ ਨਿੱਜੀ ਸੋਨ ਤਗਮਾ ਦਿਵਾਇਆ ਸੀ ਭਾਰਤ ਨੇ 2006 ਅਤੇ 2010 ਦੀਆਂ ਏਸ਼ੀਆਈ ਖੇਡਾਂ ‘ਚ ਟੀਮ ਵਰਗ ਦੇ ਚਾਂਦੀ ਤਗਮੇ ਜਿੱਤੇ ਸਨ ਪਰ 2014 ਦੀਆਂ ਖੇਡਾਂ ‘ਚ ਭਾਰਤ ਮਾਮੂਲੀ ਫਰਕ ਨਾਲ ਤਗਮੇ ਤੋਂ ਖੁੰਝ ਗਿਆ ਸੀ।
ਜਿਮਨਾਸਟਿਕ: ਦੀਪਾ ਨੂੰ ਮਿਲਿਆ ਬੈਲੇਂਸ ਬੀਮ ‘ਚ ਪੰਜਵਾਂ ਸਥਾਨ | Asian Games
ਮਹਿਲਾਵਾਂ ਦੀ ਜਿਮਨਾਸਟਿਕ ਪ੍ਰਤੀਯੋਗਤਾ ਦੇ ਬੈਲੇਂਸ ਬੀਮ ਫਾਈਨਲ ‘ਚ ਤਗਮੇ ਦੀ ਦੌੜ ਤੋਂ ਬਾਹਰ ਹੋ ਕੇ ਪੰਜਵੇਂ ਸਥਾਨ ‘ਤੇ ਰਹੀ ਇਸ ਈਵੇਂਟ ‘ਚ ਚੀਨ ਦੀ ਚੇਨ ਯਿਲੇ ਨੇ 14.600 ਦੇ ਸਕੋਰ ਨਾਲ ਸੋਨ ਤਗਮਾ ਹਾਸਲ ਕੀਤਾ ਜਦੋਂਕਿ ਕੋਰੀਆ ਦੀ ਜੋਂਗ ਕਿਮ ਨੇ 13.400 ਦੇ ਸਕੋਰ ਨਾਲ ਚਾਂਦੀ ਅਤੇ ਚੀਨ ਦੀ ਜਿਨ ਝਾਂਗ ਨੇ 13.325 ਦੇ ਸਕੋਰ ਨਾਲ ਕਾਂਸੀ ਤਗਮਾ ਆਪਣੇ ਨਾਂਅ ਕੀਤਾ।
ਦੀਪਿਕਾ-ਸੌਰਭ ਨੇ ਪੱਕੇ ਕੀਤੇ ਤਗਮੇ | Asian Games
ਪਿਛਲੇ ਚਾਂਦੀ ਤਗਮਾ ਜੇਤੂ ਸੌਰਭ ਘੋਸ਼ਾਲ ਅਤੇ ਕਾਂਸੀ ਤਗਮਾ ਜੇਤੂ ਭਾਰਤ ਦੀ ਦੀਪਿਕਾ ਪੱਲੀਕਲ ਨੇ ਲਗਾਤਾਰ ਦੂਸਰੀਆਂ ਏਸ਼ੀਆਈ ਖੇਡਾਂ ‘ਚ ਤਗਮਾ ਪੱਕਾ ਕਰ ਲਿਆ ਹੈ ਘੋਸ਼ਾਲ ਨੇ ਏਸ਼ੀਆਈ ਖੇਡਾਂ ਦੇ ਸਕਵੈਸ਼ ਮੁਕਾਬਲੇ ਦੇ ਪੁਰਸ਼ ਸਿੰਗਲ ਸੈਮੀਫਾਈਨਲ ਅਤੇ ਦੀਪਿਕਾ ਨੇ ਮਹਿਲਾ ਸਿੰਗਲ ਸੈਮੀਫਾਈਨਲ ‘ਚ ਪਹੁੰਚ ਕੇ ਘੱਟ ਤੋਂ ਘੱਟ ਕਾਂਸੀ ਤਗਮਾ ਪੱਕਾ ਕਰ ਦਿੱਤਾ ਹੈ। ਪਿਛਲੀਆਂ ਖੇਡਾਂ ‘ਚ ਚਾਂਦੀ ਤਗਮਾ ਜਿੱਤਣ ਵਾਲੇ ਘੋਸ਼ਾਲ ਨੇ ਕੁਆਰਟਰ ਫਾਈਨਲ ‘ਚ ਹਮਵਤਨ ਹਰਿੰਦਰ ਸੰਧੂ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਜਦੋਂਕਿ ਦੀਪਿਕਾ ਪੱਲੀਕਲ ਨੇ ਜਪਾਨ ਦੀ ਮਿਸਾਕੀ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਘੋਸ਼ਾਲ ਦਾ ਸੈਮੀਫਾਈਨਲ ‘ਚ ਹਾਂਗਕਾਂਗ ਦੇ ਮਿਗ ਚੁਨ ਨਾਲ ਜਦੋਂਕਿ ਦੀਪਿਕਾ ਦਾ ਮਲੇਸ਼ੀਆ ਦੀ ਨਿਕੋਲ ਨਾਲ ਮੁਕਾਬਲਾ ਹੋਵੇਗਾ।
ਕੰਪਾਊਂਡ ਤੇ ਰਿਕਰਵ ਮਿਕਸਡ ਟੀਮਾਂ ਹਾਰੀਆਂ | Asian Games
ਭਾਰਤ ਦੀਆਂ ਕੰਪਾਊਂਡ ਅਤੇ ਰਿਕਰਵ ਵਰਗ ਦੀਆਂ ਮਿਕਸਡ ਟੀਮਾਂ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਤੀਰੰਦਾਜ਼ੀ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਦੀ ਇੱਕ ਵੀ ਜੋੜੀ ਤਗਮਾ ਗੇੜ ‘ਚ ਨਹੀਂ ਪਹੁੰਚ ਸਕੀ ਭਾਰਤੀ ਕੰਪਾਉਂਡ ਮਿਕਸਡ ਟੀਮ ‘ਚ ਜੋਤੀ ਸੁਰੇਖਾ ਅਤੇ ਅਭਿਸ਼ੇਕ ਵਰਮਾ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ ਪਰ ਕੁਆਟਰਫਾਈਨਲ ‘ਚ ਦੂਸਰੀ ਰੈਂਕਿੰਗ ਦੀ ਭਾਰਤੀ ਟੀਮ ਇਰਾਨ ਦੀ ਫੇਰੇਸ਼ਤੇਹ ਅਤੇ ਨੀਮਾ ਦੀ ਜੋੜੀ ਤੋਂ ਨਜ਼ਦੀਕੀ ਮੁਕਾਬਲੇ ‘ਚ 153-155 ਨਾਲ ਹਾਰ ਗਈ ਭਾਰਤੀ ਜੋੜੀ ਨੇ ਪਹਿਲਾ ਸੈੱਟ 39-38 ਨਾਲ ਜਿੱਤਿਆ ਦੂਸਰੇ ਸੈੱਟ ‘ਚ ਸਕੋਰ 39-39 ਨਾਲ ਬਰਾਬਰ ਰਿਹਾ।
ਪਰ ਤੀਸਰੇ ਸੈੱਟ ‘ਚ ਇਰਾਨੀ ਜੋੜੀ ਨੇ 40-37 ਨਾਲ ਜਿੱਤ ਹਾਸਲ ਕੀਤੀ ਚੌਥਾ ਅਤੇ ਆਖ਼ਰੀ ਸੈੱਟ 38-38 ਨਾਲ ਬਰਾਬਰ ਰਿਹਾ ਪਰ ਤੀਸਰੇ ਸੈੱਟ ‘ਚ ਤਿੰਨ ਅੰਕਾਂ ਦਾ ਫ਼ਾਸਲਾ ਅੰਤ ‘ਚ ਫ਼ੈਸਲਾਕੁੰਨ ਸਾਬਤ ਹੋਇਆ ਭਾਰਤ ਨੂੰ ਪਿਛਲੀਆਂ ਏਸ਼ੀਆਈ ਖੇਡਾਂ ‘ਚ ਤੀਰੰਦਾਜ਼ੀ ‘ਚ ਜਿਹੜੇ ਹਾਰ ਤਗਮੇ ਹਾਸਲ ਹੋਏ ਸਨ ਉਹ ਸਾਰੇ ਕੰਪਾਊਂਡ ਵਰਗ ‘ਚ ਸਨ ਤੀਰੰਦਾਜ਼ੀ ‘ਚ ਅਜੇ ਭਾਰਤ ਨੂੰ ਆਪਣੇ ਪਹਿਲੇ ਤਗਮੇ ਦਾ ਇੰਤਜ਼ਾਰ ਹੈ। ਇਸ ਦੌਰਾਨ ਰਿਕਰਵ ਮਿਕਸਡ ਟੀਮ ਈਵੇਂਟ ਦੇ ਪ੍ਰੀ ਕੁਆਰਟਰ ਫਾਈਨ ‘ਚ ਭਾਰਤੀ ਜੋੜੀ ਦੀਪਿਕਾ ਕੁਮਾਰੀ ਅਤੇ ਅਤਾਨੁ ਦਾਸ ਨੂੰ ਮੰਗੋਲੀਆ ਦੀ ਜੋੜੀ ਤੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਮੰਗੋਲੀਆ ਨੇ ਪਹਿਲਾ ਸੈੱਟ ਜਿੱਤਿਆ ਜਦੋਂਕਿ ਭਾਰਤ ਨੇ ਅਗਲੇ ਦੋ ਸੈੱਟ ਜਿੱਤੇ ਮੰਗੋਲੀਆ ਨੇ ਫਿਰ ਚੌਥਾ ਸੈੱਟ ਜਿੱਤ ਲਿਆ ਸ਼ੂਟਆੱਫ ‘ਚ ਭਾਰਤੀ ਜੋੜੀ ਹਾਰ ਕੇ ਤਗਮੇ ਦੀ ਦੋੜ ਤੋਂ ਬਾਹਰ ਹੋ ਗਈ।
ਇੰਗਲੈਂਡ ‘ਚ ਤੀਸਰੇ ਟੈਸਟ ਮੈਚ ‘ਚ ਸ਼ਾਨਦਾਰ ਜਿੱਤ ਅਤੇ ਨਿੱਜੀ ਤੌਰ ‘ਤੇ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਰੋਜ਼ਾ ਤੋਂ ਬਾਅਦ ਟੈਸਟ ਰੈਂਕਿੰਗ ‘ਚ ਵੀ ਦੁਨੀਆਂ ਦੇ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ ਵਿਰਾਟ ਨੇ ਤੀਸਰੇ ਟੈਸਟ ‘ਚ ਭਾਰਤ ਦੀ 203 ਦੌੜਾਂ ਦੀ ਜਿੱਤ ‘ਚ 97 ਅਤੇ 103 ਦੌੜਾਂ ਦੀਆਂ ਪਾਰੀਆਂ ਖੇਡਣ ਤੋਂ ਬਾਅਦ ਕੋਹਲੀ ਦੀ ਰੈਂਕਿੰਗ ‘ਚ ਇਹ ਸੁਧਾਰ ਆਇਆ ਹੈ ਵਿਰਾਟ ਨੂੰ ਇਸ ਪ੍ਰਦਰਸ਼ਨ ਤੋਂ 18 ਰੇਟਿੰਗ ਅੰਕਾਂ ਦਾ ਫ਼ਾਇਦਾ ਹੋਇਆ ਹੈ ਅਤੇ 937 ਅੰਕਾਂ ਦੀ ਆਪਣੀ ਸਰਵਸ੍ਰੇਸ਼ਠ ਰੇਟਿੰਗ ਅੰਕਾਂ ਨਾਲ ਫਿਰ ਤੋਂ ਨੰਬਰ ਇੱਕ ਬਣ ਗਏ। (ICC Test Rankings)
ਵਿਰਾਟ ਨੇ ਪਹਿਲੇ ਟੈਸਟ ‘ਚ ਵੀ ਸੈਂਕੜੇ ਸਮੇਤ ਕੁੱਲ 200 ਦੌੜਾਂ ਬਣਾਈਆਂ ਸਨ ਜਿਸ ਨਾਲ ਉਹ ਗੇਂਦ ਛੇੜਖਾਨੀ ਦੇ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਦੇ ਕਪਤਾਨ ਸਟੀਵ ਸਮਿੱਥ ਨੂੰ ਪਿੱਛੇ ਛੱਡ ਕੇ ਨੰਬਰ ਇੱਕ ਬਣ ਗਏ ਸਨ ਦੂਜੇ ਟੈਸਟ ‘ਚ ਖ਼ਰਾਬ ਪ੍ਰਦਰਸ਼ਨ ਕਾਰਨ ਵਿਰਾਟ ਦੂਸਰੇ ਸਥਾਨ ‘ਤੇ ਖ਼ਿਸਕ ਗਏ ਸਨ ਪਰ ਤੀਸਰੇ ਟੈਸਟ ਦੇ ਪ੍ਰਦਰਸ਼ਨ ਕਾਰਨ ਕੋਹਲੀ ਨੇ ਫਿਰ ਹੁਣ 937 ਰੇਟਿੰਗ ਅੰਕ ਹਾਸਲ ਕਰਕੇ ਪਹਿਲੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ।
ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਹੋਏ ਭਾਜਪਾ ‘ਚ ਸ਼ਾਮਲ
ਇਸ ਦੇ ਨਾਲ ਹੀ ਉਸਨੇ ਹੁਣ ਤੱਕ ਦੇ ਟੈਸਟ ਇਤਿਹਾਸ ‘ਚ ਜ਼ਿਆਦਾ ਅੰਕਾਂ ਦੇ ਮਾਮਲੇ ‘ਚ ਦੱਖਣੀ ਅਫ਼ਰੀਕਾ ਦੇ ਏਬੀ ਡਿਵਿਲਅਰਜ਼ ਅਤੇ ਜੈਕਸ ਕੈਲਿਸ ਅਤੇ ਆਸਟਰੇਲੀਆ ਦੇ ਮੈਥਿਊ ਹੇਡਨ (ਤਿੰਨੇ 935) ਨੂੰ ਇੱਕ ਝਟਕੇ ਨਾਲ ਪਿੱਛੇ ਛੱਡ ਦਿੱਤਾ ਅਤੇ ਉਹ ਆਲ ਟਾਈਮ ਟੈਸਟ ਰੇਟਿੰਗ ‘ਚ ਹੁਣ 11ਵੇਂ ਸਥਾਨ ‘ਤੇ ਪਹੁੰਚ ਗਏ ਹਨ  ਹੁਣ ਉਹ ਆਲ ਟਾਈਮ ਰੇਟਿੰਗ ਅੰਕਾਂ ‘ਚ ਟਾੱਪ 10 ਪੋਜੀਸ਼ਨਾਂ ਤੋਂ ਸਿਰਫ਼ ਇੱਕ ਅੰਕ ਹੀ ਦੂਰ ਰਹਿ ਗਏ ਹਨ ਹੁਣ ਤੱਕ ਆਲ ਟਾਈਮ ‘ਚ ਡਾਨ ਬ੍ਰੈਡਮੈਨ ਨੂੰ 961 ਅੰਕ ਨਾਲ ਅੱਵਲ, ਸਟੀਵ ਸਮਿੱਥ ਨੂੰ 947 ਅੰਕ, ਲੇਨ ਹਟਨ, 945 ਅੰਕ,  ਜੈਕ ਹਾੱਬਸ ਅਤੇ ਰਿਕੀ ਪੋਂਟਿੰਗ 942 ਅੰਕ, , ਪੀਟਰ ਮੇ 941 ਅੰਕ ਅਤੇ ਗੈਰੀ ਸੋਬਰਜ਼, ਕਲਾਈਡ ਵਾਲਕਾੱਟ , ਵਿਵਿਅਨ ਰਿਚਰਡਜ਼ ਅਤੇ ਕੁਮਾਰ ਸੰਗਾਕਾਰਾ 938 ਅੰਕਾਂ ਆਲ ਟਾਈਮ ਟਾੱਪ 10 ‘ਚ ਸ਼ਾਮਲ ਹਨ।
ਬੱਲੇਬਾਜ਼ੀ ਰੈਕਿੰਗ ‘ਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਦਾ ਛੇਵਾਂ ਸਥਾਨ ਕਾਇਮ ਹੈ ਅਜਿੰਕਾ ਰਹਾਣੇ ਚਾਰ ਸਥਾਨ ਦੇ ਸੁਧਾਰ ਨਾਲ 19ਵੇਂ ਅਤੇ ਸ਼ਿਖਰ ਧਵਨ ਚਾਰ ਸਥਾਨ ਦੇ ਸੁਧਾਰ ਨਾਲ 22ਵੇਂ ਸਥਾਨ ‘ਤੇ ਹਨ ਲੋਕੇਸ਼ ਰਾਹੁਲ ਇੱਕ ਸਥਾਨ ਖ਼ਿਸਕ ਕੇ 26ਵੇਂ ਨੰਬਰ ‘ਤੇ ਪਹੁੰਚੇ ਹਨ। ਗੈਂਦਬਾਜ਼ੀ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਅੱਵਲ ਸਥਾਨ ਬਣਿਆ ਹੋਇਆ ਹੈ ਪਰ ਉਹ ਚਾਰ ਰੇਟਿੰਗ ਅੰਕ ਗੁਆ ਕੇ 899 ਅੰਕਾਂ ‘ਤੇ ਖ਼ਿਸਕ ਗਏ ਹਨ ਪਹਿਲੇ ਤਿੰਨ ਟੈਸਟ ਤੋਂ ਬਾਹਰ ਰਹੇ ਰਵਿੰਦਰ ਜਡੇਜਾ ਤੀਸਰੇ ਸਥਾਨ ‘ਤੇ ਬਣੇ ਹੋਏ ਹਨ ਰਵਿਚੰਦਰਨ ਅਸ਼ਵਿਨ ਦੋ ਸਥਾਨ ਹੇਠਾਂ 7ਵੇਂ ਨੰਬਰ ‘ਤੇ ਆ ਗਏ ਹਨ ਮੁਹੰਮਦ ਸ਼ਮੀ ਨੂੰ ਤਿੰਨ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 22ਵੇਂ ਨੰਬਰ ‘ਤੇ ਖ਼ਿਸਕ ਗਏ ਹਨ। (ICC Test Rankings)
ਦੂਸਰੀ ਪਾਰੀ ‘ਚ ਪੰਜ ਵਿਕਟਾਂ ਲੈਣ ਵਾਲੇ ਜਸਪ੍ਰਤੀ ਬੁਮਰਾਹ ਨੇ ਅੱਠ ਸਥਾਨ ਦੀ ਛਾਲ ਲਾਈ ਹੈ ਅਤੇ ਉਹ 37ਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲੈਣ ਵਾਲੇ ਹਾਰਦਿਕ ਪਾਂਡਿਆ ਨੇ 23 ਸਥਾਨ ਦੀ ਛਾਲ ਲਾਈ ਹੈ ਅਤੇ ਉਹ 340 ਦੀ ਸਰਵਸ੍ਰੇਸ਼ਠ ਰੇਟਿੰਗ ਨਾਲ 51ਵੇਂ ਨੰਬਰ ‘ਤੇ ਆ ਗਏ ਹਨ। (ICC Test Rankings)
ਆਈਸੀਸੀ ਟੈਸਟ ਰੈਕਿੰਗ
1 ਵਿਰਾਟ ਕੋਹਲੀ ਭਾਰਤ 937
2. ਸਟੀਵ ਸਮਿੱਥ ਆਸਟਰੇਲੀਆ 929
3. ਕੇਨ ਵਿਲਿਅਮਸਨ ਨਿਊਜ਼ੀਲੈਂਡ 847
4.ਡੇਵਿਡ ਵਾਰਨਰ ਆਸਟਰੇਲੀਆ 820
5. ਜੋ ਰੂਟ ਇੰਗਲੈਂਡ 818
ਆਈਸੀਸੀ ਇੱਕ ਰੋਜ਼ਾ ਰੈਂਕਿੰਗ
ਵਿਰਾਟ ਕੋਹਲੀ 911
ਬਾਬਰ ਆਜ਼ਮ ਪਾਕਿਸਤਾਨ 825
ਜੋ ਰੂਟ ਇੰਗਲੈਂਡ 818
ਰੋਹਿਤ ਸ਼ਰਮਾ 806
ਡੇਵਿਡ ਵਾਰਨਰ ਆਸਟਰੇਲੀਆ 803
7 ਵਾਰ 200 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਕਪਤਾਨ ਬਣੇ ਕੋਹਲੀ: ਭਾਰਤੀ ਕਪਤਾਨ ਨੇ ਹੁਣ ਤੱਕ 200 ਦੌੜਾਂ ਬਣਾ ਕੇ ਟੀਮ ਨੂੰ 7 ਮੈਚ ਜਿਤਾਏ ਹਨ ਉਹਨਾਂ ਇਸ ਮਾਮਲੇ ‘ਚ ਆਸਟਰੇਲੀਆ ਦੇ ਡਾਨ ਬ੍ਰੈਡਮੈਨ ਅਤੇ ਰਿਕੀ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ ਬ੍ਰੈਡਮੈਨ ਅਤੇ ਪੋਟਿੰਗ ਨੇ 6 ਵਾਰ ਅਜਿਹਾ ਕੀਤਾ ਸੀ ਭਾਰਤੀ ਕਪਤਾਨਾਂ ‘ਚ ਕੋਹਲੀ ਤੋਂ ਇਲਾਵਾ ਸਿਰਫ਼ ਮਹਿੰਦਰ ਸਿੰਘ ਧੋਨੀ ਨੇ ਵੀ ਇੱਕ ਵਾਰ ਮੈਚ ‘ਚ 200 ਦੌੜਾਂ ਬਣਾ ਕੇ ਜਿੱਤ ਦਿਵਾਈ ਹੈ ਧੋਨੀ ਨੇ 2013 ‘ਚ ਆਸਟਰੇਲੀਆ ਵਿਰੁੱਧ 224 ਦੌੜਾਂ ਬਣਾਈਆਂ ਸਨ ਕੋਹਲੀ ਨੇ 10ਵੀਂ ਵਾਰ ਕਪਤਾਨ ਦੇ ਤੌਰ ‘ਤੇ 200 ਤੋਂ ਜ਼ਿਆਦਾ ਦੌੜਾਂ ਇੱਕ ਟੈਸਟ ਮੈਚ ‘ਚ ਬਣਾਈਆਂ ਹਨ। (ICC Test Rankings)
ਫਰਾਂਸ ਨਾਲ ਫਾਈਨਲ 15 ਜੁਲਾਈ ਨੂੰ | Sports News
ਇੰਗਲੈਂਡ ਤੀਜੇ ਸਥਾਨ ਲਈ ਟੱਕਰੇਗਾ ਬੈਲਜ਼ੀਅਮ ਨਾਲ | Sports News
ਮਾਸਕੋ (ਏਜੰਸੀ)। ਕ੍ਰੋਏਸ਼ੀਆ ਨੇ ਇੰਗਲੈਂਡ ਨੂੰ ਵਾਧੂ ਸਮੇਂ ਤੱਕ ਖਿੱਚੇ ਸੈਮੀਫਾਈਨਲ ‘ਚ ਬੁੱਧਵਾਰ ਰਾਤ 2-1 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦੀ ਟੱਕਰ ਸਾਬਕਾ ਚੈਂਪਿਅਨ ਫਰਾਂਸ ਨਾਲ ਹੋਵੇਗੀ ਕ੍ਰੋਏਸ਼ੀਆ 1990 ‘ਚ ਆਜ਼ਾਦ ਦੇਸ਼ ਬਣਿਆ ਸੀ ਅਤੇ ਉਸਦੀ ਵਿਸ਼ਵ ਕੱਪ ‘ਚ ਸ਼ੁਰੂਆਤ 1998 ‘ਚ ਹੋਈ ਸੀ ਜਿਸ ਵਿੱਚ ਉਹ ਸੈਮੀਫਾਈਨਲ ‘ਚ ਪਹੁੰਚ ਕੇ ਮੇਜ਼ਬਾਨ ਅਤੇ ਬਾਅਦ ‘ਚ ਜੇਤੂ ਬਣੇ ਫਰਾਂਸ ਤੋਂ ਹਾਰਿਆ ਸੀ ਇਸ ਤਰ੍ਹਾਂ ਇਸ ਵਾਰ ਦੇ ਵਿਸ਼ਵ ਕੱਪ ਦਾ ਫਾਈਨਲ 1998 ਦੇ ਸੈਮੀਫਾਈਨਲ ਦਾ ਰੂਪ ਹੀ ਹੋਵੇਗਾ। (Sports News)
90 ਮਿੰਟ ਤੱਕ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਵਾਧੂ ਸਮੇਂ ‘ਚ 109ਵੇਂ ਮਿੰਟ ‘ਚ ਮਾਰੀਓ ਨੇ ਮੈਚ ਜੇਤੂ ਗੋਲ ਦਾਗਿਆ | Sports News
ਇੰਗਲੈਂਡ ਨੇ ਮੈਚ ਦੇ ਪੰਜਵੇਂ ਮਿੰਟ ‘ਚ ਹੀ ਕੀਰਨ ਟ੍ਰਿਪਿਅਰ ਦੇ ਗੋਲ ਨਾਲ ਵਾਧਾ ਬਣਾਇਆ ਜਦੋਂਕਿ ਇਵਾਨ ਪੇਰਿਸਿਚ ਨੇ 68ਵੇਂ ਮਿੰਟ ‘ਚ ਸ਼ਾਨਦਾਰ ਗੋਲ ਨਾਲ ਕ੍ਰੋਏਸ਼ੀਆ ਨੂੰ ਬਰਾਬਰੀ ਕਰਵਾ ਦਿੱਤੀ ਨਿਰਧਾਰਤ 90 ਮਿੰਟ ਤੱਕ ਸਕੋਰ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਮੈਚ ਵਾਧੂ ਸਮੇਂ ‘ਚ ਖਿੱਚਿਆ ਗਿਆ ਜਿਸ ਵਿੱਚ 109ਵੇਂ ਮਿੰਟ ‘ਚ ਮਾਰੀਓ ਮਾਂਡਜ਼ੁਕਿਚ ਨੇ ਕ੍ਰੋਏਸ਼ੀਆ ਲਈ ਮੈਚ ਜੇਤੂ ਗੋਲ ਦਾਗ ਦਿੱਤਾ ਕ੍ਰੋਏਸ਼ੀਆ ਦੇ ਪੇਰਿਸਿਚ ਨੂੰ ਮੈਨ ਆਫ਼ ਦ ਮੈਚ ਅਵਾਰਡ ਦਿੱਤਾ ਗਿਆ ਇੰਗਲੈਂਡ ਆਖ਼ਰੀ ਵਾਰ 1990 ‘ਚ ਸੈਮੀਫਾਈਨ ‘ਚ ਪਹੁੰਚਿਆ ਸੀ ਅਤੇ ਉਸਨੂੰ 1966 ‘ਚ ਇੱਕੋ ਇੱਕ ਖ਼ਿਤਾਬ ਜਿੱਤਣ ਤੋਂ 52 ਸਾਲ ਬਾਅਦ ਆਪਣੇ ਦੂਸਰੇ ਖ਼ਿਤਾਬ ਦੀ ਤਲਾਸ਼ ਸੀ ਪਰ ਕ੍ਰੋਏਸ਼ੀਆ ਦੇ ਜ਼ਜ਼ਬੇ ਨੇ ਉਸਦਾ ਸੁਪਨਾ ਤੋੜ ਦਿੱਤਾ।
ਇੰਗਲੈਂਡ ਅਤੇ ਕ੍ਰੋਏਸ਼ੀਆ ਦਰਮਿਆਨ ਵਿਸ਼ਵ ਕੱਪ ‘ਚ ਇਹ ਪਹਿਲੀ ਟੱਕਰ ਸੀ ਹਾਲਾਂਕਿ ਦੋਵੇਂ ਅੰਤਰਰਾਸ਼ਟਰੀ ਪੱਧਰ ‘ਤੇ ਸੱਤ ਵਾਰ ਇੱਕ ਦੂਜੇ ਵਿਰੁੱਧ ਖੇਡ ਚੁੱਕੇ ਸਨ ਇਹਨਾਂ ਅੱਠ ਮੁਕਾਬਲਿਆਂ ‘ਚ ਇੰਗਲੈਂਡ ਨੇ ਚਾਰ ਜਿੱਤ ਦਰਜ ਕੀਤੀ ਜਦੋਂਕਿ ਕ੍ਰੋਏਸ਼ੀਆ ਦੇ ਹੱਥ ਤੀਸਰੀ ਜਿੱਤ ਲੱਗੀ ਕ੍ਰੋਏਸ਼ੀਆ ਨੇ ਗਰੁੱਪ ਗੇੜ ‘ਚ ਸਾਰੇ ਤਿੰਨ ਮੈਚ ਜਿੱਤੇ ਸਨ ਅਤੇ ਉਸਨੇ ਆਖ਼ਰੀ 16 ‘ਚ ਡੈਨਮਾਰਕ ਨੂੰ ਅਤੇ ਕੁਆਰਟਰ ਫਾਈਨਲ ‘ਚ ਮੇਜ਼ਬਾਨ ਰੂਸ ਨੂੰ ਹਰਾਉਣ ‘ਚ ਵਾਧੂ ਸਮੇਂ ਅਤੇ ਸ਼ੂਟਆਊਟ ਦਾ ਸਹਾਰਾ ਲਿਆ ਸੀ ਜਦੋਂਕਿ ਇੰਗਲੈਂਡ ਨੂੰ ਉਸਨੇ ਵਾਧੂ ਸਮੇਂ ‘ਚ ਹਰਾਇਆ। (Sports News)
ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਤਸਵੀਰਾਂ
ਮੁੰਬਈ (ਏਜੰਸੀ)। ਸੰਨੀ ਦਿਓਲ ਜਲਦ ਹੀ ਆਪਣੇ ਵੱਡੇ ਪੁੱਤਰ ਕਰਨ ਦਿਓਲ ਨੂੰ ਫਿਲਮ ‘ਪਲ ਪਲ ਦਿਲ ਕੇ ਪਾਸ’ ਦੌਰਾਨ ਲਾਂਚ ਕਰਨ ਜਾ ਰਹੇ ਹਨ। ਸੰਨੀ ਦਿਓਲ ਖੁਦ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੀ ਮਨਾਲੀ ‘ਚ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਹਾਲ ਹੀ ‘ਚ ਸੰਨੀ ਦਿਓਲ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ‘ਚ ਸੰਨੀ ਦਿਓਲ ਆਪਣੇ ਦੋਵਾਂ ਪੁੱਤਰਾਂ ਕਰਨ ਦਿਓਲ ਅਤੇ ਰਾਜਵੀਰ ਦਿਓਲ ਨਾਲ ਨਜ਼ਰ ਆ ਰਹੇ ਹਨ। ਪੁੱਤਰ ਦੀ ਤਾਰੀਫ ਕਰਦੇ ਹੋਏ ਸੰਨੀ ਦਿਓਲ ਨੇ ਕਿਹਾ ਸੀ ਕਿ ਉਸ ‘ਚ ਐਕਟਿੰਗਦੇ ਗੁਣ ਤੋਂ ਇਲਾਵਾ ਡਾਂਸਿੰਗ ਵੀ ਕਮਾਲ ਦੀ ਹੈ।
ਦੱਸਣਯੋਗ ਹੈ ਕਿ ਇਸ ਫਿਲਮ ‘ਚ ਕਰਨ ਦੇ ਆਪੋਜ਼ਿਟ ਇਕ ਨਵਾਂ ਚਿਹਰਾ ਨਜ਼ਰ ਆਉਣ ਵਾਲਾ ਹੈ। ਸੰਨੀ ਚਾਹੁੰਦੇ ਸਨ ਕਿ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਉਨ੍ਹਾਂ ਦੇ ਬੇਟੇ ਨਾਲ ਡੈਬਿਊ ਕਰੇ ਪਰ ਅਜਿਹਾ ਨਹੀਂ ਹੋਇਆ। ਉੱਥੇ ਹੀ ਹੁਣ ਸੰਨੀ ਦਿਓਲ ਨੇ ਇਕ ਨਵਾਂ ਚਿਹਰਾ ਸਾਹਿਰ ਬੰਬਾ ਨੂੰ ਫਿਲਮ ਲਈ ਫਾਇਨਲ ਕਰ ਦਿੱਤਾ ਹੈ। ਇਸ ਤਸਵੀਰ ‘ਚ ਸੰਨੀ ਦਿਓਲ ਦੀ ਬੇਟਿਆਂ ਨਾਲ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।