Anger - Sach Kahoon Punjabi
ਅਜੋਕੇ ਸਮੇਂ ਰੁੱਸਣ ਮਨਾਉਣ ਦੇ ਬਦਲੇ ਢੰਗ
ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ। ਸੋਸ਼ਲ ਮੀਡੀਆ ਨੇ ਸੰਸਾਰ ਨੂੰ ਸੰਸਾਰਿਕ ਪਿੰਡ ਬਣਾ ਦਿੱਤਾ ਹੈ ਤੇ ਲੋਕਾਂ ਦੀ ਨੇੜਤਾ ਇੰਨੀ ਵਧਾ ਦਿੱਤੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਰਿਸ਼ਤੇਦਾਰ-ਮਿੱਤਰ ਇਉਂ ਪ੍ਰਤੀਤ ਹੁੰਦਾ, ਜਿਵੇਂ ਸਾਡੇ ਸਾਹਮਣੇ ਬੈਠੇ ਗੱਲਾਂ ਕਰ ਰਹੇ ਹੋਣ। ਜਿੱਥੇ ਸੋਸ਼ਲ ਮੀਡੀਆ ਨੇ ਵਿਦੇਸ਼ਾਂ ਦੀਆਂ ਦੂਰੀਆਂ ਘਟਾਈਆਂ ਹਨ, ਉੱਥੇ ਇੱਕ ਛੱਤ ਥੱਲੇ ਰਹਿੰਦੇ ਪਤੀ-ਪਤਨੀ, ਬੱਚਿਆਂ, ਮਾਤਾ-ਪਿਤਾ ਨਾਲ ਦੂਰੀਆਂ ਵਧਾ ਦਿੱਤੀਆਂ ਹਨ। ਕੋਲ ਬੈਠੇ ਗੱਲ ਕਰਨ ਨੂੰ ਤਰਸਦੇ ਰਹਿੰਦੇ ਹਨ ਪਰ ਮਨੁੱਖ ਵਿਦੇਸ਼ਾਂ ਵਿੱਚ ਬੈਠੇ ਮਿੱਤਰਾਂ, ਰਿਸ਼ਤੇਦਾਰਾਂ ਨਾਲ ਚੈਟ ਕਰਦਾ ਮੁਸਕਰਾਉਂਦਾ ਰਹਿੰਦਾ ਹੈ। ਘਰਾਂ ਵਿੱਚ ਅਨੇਕਾਂ ਵਾਰ ਅਜਿਹੀਆਂ ਗੱਲਾਂ ਕਰਕੇ ਰਿਸ਼ਤੇ ਟੁੱਟਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। (Anger)
ਹੁਣ ਦੀ ਜਵਾਨੀ ਬੱਸਾਂ, ਗੱਡੀਆਂ, ਪਾਰਕਾਂ ਤੇ ਹੋਰ ਥਾਵਾਂ ’ਤੇ ਉਂਗਲਾਂ ਰਾਹੀਂ ਚੈਟਿੰਗ ਕਰਦੀ, ਲੜਦੀ, ਮੁਸਕਰਾਉਂਦੀ ਆਮ ਦੇਖੀ ਜਾਂਦੀ ਹੈ। ਮੂੰਹ ਖੋਲ੍ਹੇ ਬਿਨਾਂ ਹੀ ਉਂਗਲ ਮਾਰ ਕੇ ਦੂਜੇ ਨੂੰ ਖੁਸ਼ ਜਾਂ ਨਰਾਜ਼ ਕੀਤਾ ਜਾਂਦਾ ਹੈ। ਫੋਨ ’ਤੇ ਨੌਜਵਾਨ ਆਮ ਹੀ ਦੇਖੇ ਜਾਂਦੇ ਹਨ। ਜਿਵੇਂ ਅਸੀਂ ਬਚਪਨ ਵਿੱਚ ਲੜ ਕੇ ਇੱਕ-ਦੂਜੇ ਨੂੰ ਕੱਟੀ-ਕੱਟੀ ਕਹਿ ਕੇ ਛੱਡ ਦਿੰਦੇ ਸੀ ਉਵੇਂ ਹੀ ਇਹ ਲੋਕ ਹੁਣ ਇੱਕ-ਦੂਜੇ ਨੂੰ ਮੋਬਾਈਲ ਫ਼ੋਨ ’ਤੇ ਬਲਾਕ ਕਰ ਦਿੰਦੇ ਹਨ। ਗੱਲਬਾਤ ਕਰਨੀ ਬੰਦ ਕਰ ਦਿੰਦੇ ਹਨ। ਸੋਸ਼ਲ ਮੀਡੀਆ ਦੀਆਂ ਬਣੀਆਂ ਐਪਸ ’ਤੇ ਸਟੇਟਸ ਲਾਉਣ ਲੱਗੇ ਇੱਕ-ਦੂਜੇ ਨੂੰ ਹਾਈਡ ਕਰ ਦਿੰਦੇ ਹਨ। ਸਟੇਟਸ ਲਾਉਣ ਸਮੇਂ ਦਿਖਾਵਾ ਇਸ ਤਰ੍ਹਾਂ ਵੱਧ ਕੀਤਾ ਜਾਂਦਾ ਜਿਵੇਂ ਸਿਆਣੇ ਕਹਿੰਦੇ ਨੇ ਨਾ ‘ਪੱਲੇ ਨਹੀਂ ਧੇਲਾ ਕਰਦੀ ਮੇਲਾ-ਮੇਲਾ। ਲੋੜ ਤੋਂ ਵੱਧ ਦਿਖਾਵਾ ਇੱਕ ਦਿਨ ਤੁਹਾਨੂੰ ਆਪਣਿਆਂ ਤੋਂ ਵੀ ਦੂਰ ਕਰ ਦਿੰਦਾ ਹੈ। (Anger)
ਇਹ ਵੀ ਪੜ੍ਹੋ : ਵਰਖਾ ਦਾ ਬਦਲ ਰਿਹਾ ਪੈਟਰਨ
ਬਹੁਤ ਸਾਰੇ ਲੋਕ ਆਪਣੇ ਮਿੱਤਰਾਂ, ਸਹਿ-ਕਰਮੀਆਂ, ਜਾਂ ਹੋਰ ਕਿੱਤਿਆਂ ਨਾਲ ਜੁੜੇ ਲੋਕਾਂ ਦਾ ਗਰੁੱਪ ਬਣਾ ਕੇ ਵੱਖ-ਵੱਖ ਪੋਸਟਾਂ ਪਾਉਂਦੇ ਹਨ, ਚੈਟਿੰਗ ਕਰਦੇ ਹਨ। ਵਿਅਕਤੀਗਤ ਵਖਰੇਵੇਂ ਕਾਰਨ ਹਰ ਇੱਕ ਦੇ ਦੂਜੇ ਨਾਲ ਵਿਚਾਰ ਮੇਲ ਨਹੀਂ ਖਾਂਦੇ। ਕਈ ਵਾਰ ਅਜਿਹੇ ਗਰੁੱਪਾਂ ਵਿੱਚ ਵਿੱਚ ਚੈਟਿੰਗ ਕਰਕੇ ਲੜਾਈ ਹੁੰਦੀ ਵੀ ਵੇਖੀ ਗਈ ਹੈ। ਕਈ ਵਾਰ ਗਰੁੱਪ ਐਡਮਿਨ ਕਸੂਰਵਾਰ ਨੂੰ ਸਜ਼ਾ ਦੇਣ ਲਈ ਗਰੁੱਪ ਵਿੱਚੋਂ ਰਿਮੂਵ ਕਰ ਦਿੰਦੇ ਹਨ । ਜਦੋਂ ਕਦੇ ਸਾਰਿਆਂ ਦਾ ਗ਼ੁੱਸਾ ਸ਼ਾਂਤ ਹੋ ਜਾਵੇ ਤਾਂ ਕੁਝ ਦਿਨਾਂ ਬਾਅਦ ਦੁਬਾਰਾ ਐਡ ਕਰ ਲਿਆ ਜਾਂਦਾ ਹੈ । ਅੱਜ ਦਾ ਜ਼ਮਾਨਾ ਇੰਨਾ ਬਦਲ ਗਿਆ ਹੈ ਕਿ ਰੁੱਸਣ ਮਨਾਉਣ ਦਾ ਢੰਗ ਵੀ ਬਦਲ ਗਿਆ ਹੈ। ਕਈ ਵਾਰ ਸਿਰਫਿਰੇ, ਨਸ਼ੇੜੀ, ਨਿਕੰਮੇ ਜਾਂ ਜਾਣਕਾਰ ਜੋ ਸਾਨੂੰ ਪਸੰਦ ਨਾ ਹੋਵੇ, ਉਸ ਤੋਂ ਖਹਿੜਾ ਛੁਡਾਉਣ ਲਈ ਵੀ ਉਸਨੂੰ ਬਲਾਕ ਕਰ ਦਿੱਤਾ ਜਾਂਦਾ ਹੈ। (Anger)
ਜਿਵੇਂ ਕਹਿੰਦੇ ਹਨ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਰਹਿ ਜਾਵੇ। ਭਾਵ ਅਜਿਹੇ ਇਨਸਾਨ ਤੋਂ ਖਹਿੜਾ ਛੁਡਾਉਣ ਲਈ ਉਸ ਦਾ ਨੰਬਰ ਬਲਾਕ ਕਰ ਦਿੱਤਾ ਜਾਂਦਾ ਹੈ। ਅਜਿਹਾ ਕਰਕੇ ਖੁੱਲ੍ਹੇਆਮ ਲੜਾਈ ਤੋਂ ਬਚਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ’ਤੇ ਲੋਕ ਲੜਦੇ, ਮਿਹਣੋ-ਮਿਹਣੀ ਹੁੰਦੇ, ਇੱਕ-ਦੂਜੇ ਨੂੰ ਸਵਾਲ-ਜਵਾਬ ਕਰਦੇ ਆਮ ਦੇਖੇ ਜਾਂਦੇ ਹਨ। ਜਿੱਥੇ ਸੋਸ਼ਲ ਮੀਡੀਆ ਦੇ ਫਾਇਦੇ ਹਨ, ਉੱਥੇ ਹੀ ਇਸ ਦੇ ਨੁਕਸਾਨ ਵੀ ਹਨ ਜੇਕਰ ਸੋਸ਼ਲ ਮੀਡੀਆ ਸਮਾਜ ਭਲਾਈ ਦੇ ਕੰਮਾਂ ਨੂੰ ਉਤਸ਼ਾਹਿਤ ਕਰਕੇ ਦੁਖੀਆਂ ਦੇ ਦੁੱਖ ਲਈ ਦਾਨੀ ਸੱਜਣਾਂ ਤੱਕ ਉਨ੍ਹਾਂ ਦੀ ਪਹੁੰਚ ਬਣਾਉਂਦਾ ਹੈ, ਉਥੇ ਨੌਜਵਾਨ ਪੀੜ੍ਹੀ ਝੂਠੇ ਬਹਿਕਾਵੇ ਵਿੱਚ ਆ ਕੇ ਆਪਣੀ ਜ਼ਿੰਦਗੀ ਵੀ ਤਬਾਹ ਕਰਦੀ ਦੇਖੀ ਗਈ ਹੈ। ਦੰਗੇ ਭੜਕਾਉਣ ’ਚ ਵੀ ਸੋਸ਼ਲ ਮੀਡੀਆ ਅੱਗੇ ਹੈ। (Anger)
ਇਹ ਵੀ ਪੜ੍ਹੋ : ਨਸ਼ਿਆਂ ਦਾ ਕਾਰੋਬਾਰ ਕਰਕੇ ਬਣਾਈ ਪ੍ਰਾਪਟੀ ਗੁਰੂਹਰਸਹਾਏ ਪੁਲਿਸ ਵੱਲੋਂ ਫਰੀਜ਼
ਆਧੁਨਿਕ ਤਕਨੀਕਾਂ ਵਰਤ ਕੇ ਕਈ ਲੋਕ ਜਿੱਥੇ ਬਿਮਾਰੀਆਂ ਦੇ ਹੱਲ ਲੱਭਦੇ ਹਨ, ਟੈਸਟਾਂ ਦੀ ਤਿਆਰੀ ਕਰਦੇ ਹਨ, ਵੱਡੇ-ਵੱਡੇ ਲੇਖਕਾਂ ਨੂੰ ਪੜ੍ਹਦੇ ਹਨ, ਵੱਖ-ਵੱਖ ਅਖ਼ਬਾਰ ਪੜ੍ਹਦੇ ਅਤੇ ਹੋਰ ਲਾਭਦਾਇਕ ਕੰਮ ਵੀ ਕਰਦੇ ਹਨ ਪਰ ਦੂਜਾ ਪੱਖ ਇਹ ਵੀ ਹੈ ਕਿ ਅੱਜ ਦੀ ਜਵਾਨੀ ਇਸ ਦੀ ਗਲਤ ਵਰਤੋਂ ਵੀ ਕਰਦੀ ਦੇਖੀ ਗਈ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨ ਕਈ ਵਾਰ ਬਹਿਕਾਵੇ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਲੈਂਦੇ ਹਨ, ਉੱਥੇ ਹੀ ਬਹੁਤ ਲੋਕ ਵੱਡੇ-ਵੱਡੇ ਇਸ਼ਤਿਹਾਰਾਂ ਦੇ ਗੁੰਮਰਾਹਕੁੰਨ ਪ੍ਰਚਾਰ ਸਦਕਾ ਠੱਗੀ ਦਾ ਸ਼ਿਕਾਰ ਵੀ ਹੁੰਦੇ ਹਨ। ਨੌਜਵਾਨ ਪੀੜ੍ਹੀ ਸਹਿਣਸ਼ੀਲਤਾ ਤੋਂ ਦੂਰ ਹੁੰਦੀ ਜਾ ਰਹੀ ਹੈ। ਸਾਡੇ ਮਨ ਵਿੱਚ ਹਰ ਸਮੇਂ ਕੋਈ ਨਾ ਕੋਈ ਵਿਚਾਰ ਆਉਂਦਾ ਹੈ। (Anger)
ਨਕਾਰਾਤਮਕ ਤੇ ਸਕਾਰਾਤਮਕ ਕੋਈ ਵੀ ਵਿਚਾਰ ਮਨ ਵਿੱਚ ਆਇਆ ਹੈ ਤਾਂ ਉਦੋਂ ਹੀ ਟਾਈਪ ਕਰਕੇ ਸਬੰਧਤ ਵਿਅਕਤੀ ਨੂੰ ਭੇਜ ਦਿੰਦੇ ਹਾਂ। ਭਾਵ ਵੇਲਾ-ਕੁਵੇਲਾ, ’ਨੇ੍ਹਰਾ-ਸਵੇਰਾ ਵੀ ਨਹੀਂ ਦੇਖਦੇ। ਇਨ੍ਹਾਂ ਗੱਲਾਂ ਕਰਕੇ ਕਈ ਵਾਰ ਪਛਤਾਉਣਾ ਵੀ ਪੈਂਦਾ ਹੈ। ਸੋਸ਼ਲ ਮੀਡੀਆ ਦੀ ਵਰਤੋਂ ਸੁਚੱਜੇ ਤੇ ਸੁਚਾਰੂ ਢੰਗ ਨਾਲ ਹੀ ਕਰਨੀ ਚਾਹੀਦੀ ਹੈ। ਸੋਸ਼ਲ ਮੀਡੀਆ ਰਾਹੀਂ ਸਾਨੂੰ ਕੁਝ ਨਾ ਕੁਝ ਚੰਗਾ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਕਿ ਸਾਨੂੰ ਪਛਤਾਉਣਾ ਨਾ ਪਵੇ। (Anger)
ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ
ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ
ਗੁੱਸਾ ਆਉਣਾ ਕੁਦਰਤੀ ਪ੍ਰਕਿਰਿਆ ਹੈ, ਉਵੇਂ ਹੀ ਜਿਵੇਂ ਪਿਆਰ, ਹਮਦਰਦੀ ਅਤੇ ਖੁਸ਼ੀ ਹੈ। ਗੁੱਸਾ ਆਉਂਦਾ ਹੈ ਤਾਂ ਉਸ ‘ਤੇ ਕੰਟਰੋਲ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। ਗੁੱਸਾ ਤਬਾਹੀ ਅਤੇ ਬਰਬਾਦੀ ਦਾ ਦੂਸਰਾ ਨਾਂਅ ਹੈ। ਕਈਆਂ ਨੂੰ ਲੱਗਦਾ ਹੈ ਕਿ ਗੁੱਸੇ ਬਗੈਰ ਕੋਈ ਕੰਮ ਨਹੀਂ ਕਰਦਾ। ਪਰ ਜੇਕਰ ਉਹ ਗੁੱਸੇ ਕੀਤੇ ਬਗੈਰ ਕੰਮ ਕਰਵਾ ਕੇ ਵੇਖਣ ਤਾਂ ਉਨ੍ਹਾਂ ਨੂੰ ਫਰਕ ਪਤਾ ਲੱਗਾ ਜਾਏ।
ਕੰਮ ਜਲਦੀ ਹੋਏਗਾ ਤੇ ਵਧੀਆ ਵੀ ਹੋਏਗਾ। ਜਦੋਂ ਗੁੱਸੇ ਵਿੱਚ ਕੰਮ ਕੀਤਾ ਜਾਂਦਾ ਹੈ ਤਾਂ ਬੇਮਨ ਹੋ ਕੇ ਕੀਤਾ ਜਾਂਦਾ ਹੈ। ਅਗਿਆਤ ਅਨੁਸਾਰ , ਗੁੱਸੇ ਵਿੱਚ ਕੀਤਾ ਹੋਇਆ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ, ਗੁੱਸਾ ਅਕਲ ਨੂੰ ਖਾ ਜਾਂਦਾ ਹੈ। ਖਿਝਿਆ-ਖਪਿਆ ਬੰਦਾ ਕਦੇ ਵੀ ਠੀਕ ਢੰਗ ਨਾਲ਼ ਕੰਮ ਨਹੀਂ ਕਰ ਸਕਦਾ। ਉਹ ਆਪਣਾ ਵੀ ਨੁਕਸਾਨ ਕਰੇਗਾ ਅਤੇ ਦੂਸਰੇ ਦਾ ਵੀ।
ਗੁੱਸੇ ਵਿੱਚ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਬੋਲ ਕੀ ਰਹੇ ਹਾਂ ਅਤੇ ਸਾਡੇ ਵੱਲੋਂ ਵਰਤੀ ਗਈ ਭਾਸ਼ਾ ਕਿਸ ਪੱਧਰ ਦੀ ਹੈ। ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦਾ ਹੈ ਗੁੱਸਾ। ਬਹੁਤ ਵਾਰ ਲੋਕ ਚੁੱਪ ਤਾਂ ਰਹਿ ਜਾਂਦੇ ਹਨ ਪਰ ਅਸਲ ਵਿੱਚ ਉਹ ਦੂਰੀ ਬਣਾਈ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਨ।
ਪਰਿਵਾਰ ਵਿੱਚ ਜਿਹੜਾ ਹਰ ਗੱਲ ‘ਤੇ ਝਗੜ ਪਵੇ, ਹੌਲੀ-ਹੌਲੀ ਪਰਿਵਾਰ ਵੀ ਉਸ ਤੋਂ ਦੂਰ ਰਹਿਣ ਲੱਗ ਜਾਂਦਾ ਹੈ। ਗੁੱਸਾ ਮਾਨਸਿਕ ਅਤੇ ਸਰੀਰਕ ਤੌਰ ‘ਤੇ ਨੁਕਸਾਨ ਕਰਦਾ ਹੈ। ਦੂਸਰੇ ‘ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਜਾਂ ਕਦੋਂ ਪੈਂਦਾ ਹੈ ਬਾਅਦ ਦੀ ਗੱਲ ਹੈ, ਜਿਹੜਾ ਗੁੱਸੇ ਵਿੱਚ ਹੁੰਦਾ ਹੈ ਉਸ ‘ਤੇ ਉਸੇ ਵੇਲੇ ਅਸਰ ਹੁੰਦਾ ਹੈ।
ਸ਼ੇਖ ਸਾਅਦੀ ਅਨੁਸਾਰ, ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਹੀ ਭਸਮ ਕਰੇ। ਗੁੱਸੇ ਦੀ ਲਾਰ ਸਭ ਤੋਂ ਪਹਿਲਾਂ ਖੁਦ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ।
ਬਹੁਤ ਵਾਰ ਲੋਕ ਗੁੱਸੇ ਵਿੱਚ ਰਹਿਣ ਨੂੰ ਆਪਣੀ ਸ਼ਾਨ ਸਮਝਦੇ ਹਨ। ਜਦੋਂ ਤੁਸੀਂ ਹਰ ਵਕਤ ਗੁੱਸੇ ਵਿੱਚ ਰਹੋਗੇ ਅਤੇ ਸੜੀ ਸ਼ਕਲ ਬਣਾ ਕੇ ਰੱਖੋਗੇ ਤਾਂ ਤੁਹਾਨੂੰ ਕੋਈ ਪਿਆਰ ਨਹੀਂ ਕਰੇਗਾ। ਗੁੱਸੇ ਵਿੱਚ ਜ਼ਹਿਰ ਹੀ ਉਗਲਿਆ ਜਾਂਦਾ ਹੈ ਅਤੇ ਜਹਿਰ ਜ਼ਿੰਦਗੀ ਨਹੀਂ ਦਿੰਦਾ। ਗੁੱਸੇ ਵਿੱਚ ਕਈ ਵਾਰ ਅਜਿਹਾ ਬੋਲਿਆ ਜਾਂਦਾ ਹੈ ਕਿ ਰਿਸ਼ਤੇ ਹੀ ਖ਼ਤਮ ਹੋ ਜਾਂਦੇ ਹਨ।
ਪਰਿਵਾਰ ਟੁੱਟ ਜਾਂਦੇ ਹਨ। ਅਗਿਆਤ ਲਿਖਦਾ ਹੈ, ਗੁੱਸਾ ਉਹ ਹਨ੍ਹੇਰੀ ਹੈ ਜੋ ਅਕਲ ਦਾ ਦੀਵਾ ਬੁਝਾ ਦਿੰਦਾ ਹੈ। ਸਹਿਣਸ਼ੀਲਤਾ ਦੀ ਘਾਟ ਵੀ ਗੁੱਸੇ ਦਾ ਕਾਰਨ ਹੈ। ਛੋਟੀ-ਛੋਟੀ ਗੱਲ ‘ਤੇ ਗੋਲੀਆਂ ਨਾਲ ਦੂਸਰੇ ਦੀ ਜਾਨ ਲੈ ਲੈਣੀ ਗੁੱਸੇ ਦਾ ਨਤੀਜਾ ਹੈ। ਮਰਨ ਵਾਲੇ ਦੇ ਨਾਲ ਆਪਣੀ ਜ਼ਿੰਦਗੀ ਵੀ ਤਬਾਹ ਕਰ ਲੈਂਦੇ ਨੇ। ਗੁੱਸੇ ਵਾਲਾ ਬੰਦਾ ਆਪ ਤਾਂ ਸੜੇਗਾ ਦੂਸਰੇ ਨੂੰ ਵੀ ਨੁਕਸਾਨ ਪਹੁੰਚਾਉਣ ਵਿੱਚ ਕਸਰ ਨਹੀਂ ਛੱਡੇਗਾ।
ਗੁੱਸੇ ਵਿੱਚ ਰਹਿਣ ਵਾਲੇ ਬੰਦੇ ਵਿੱਚ ਨਕਾਰਾਤਮਿਕਤਾ ਬਹੁਤ ਹੁੰਦੀ ਹੈ। ਉਹ ਜਿੱਥੇ ਵੀ ਜਾਵੇਗਾ, ਉੱਥੋਂ ਦਾ ਮਾਹੌਲ ਵੀ ਟੈਨਸ਼ਨ ਵਾਲਾ ਆਪਣੇ-ਆਪ ਹੋ ਜਾਵੇਗਾ। ਉਸਦੇ ਆਉਣ ਨਾਲ ਸਾਰੇ ਔਖਾ ਜਿਹਾ ਅਤੇ ਘੁਟਣ ਮਹਿਸੂਸ ਕਰਨ ਲੱਗ ਜਾਣਗੇ। ਅਜਿਹੇ ਬੰਦਿਆਂ ਲਈ ਜੋ ਮਰਜ਼ੀ ਕੋਈ ਕਰ ਦੇਵੇ ਇਹ ਕਦੇ ਖੁਸ਼ ਨਹੀਂ ਹੁੰਦੇ।
ਅਜਿਹੀ ਭਾਸ਼ਾ ਵਰਤਣਗੇ ਕਿ ਸਾਰਿਆਂ ਦਾ ਦਿਲ ਦੁਖੀ ਕਰ ਦੇਣਗੇ। ਹੌਲੀ-ਹੌਲੀ ਲੋਕ ਮੂੰਹ ਲਾਉਣਾ ਹੀ ਬੰਦ ਕਰ ਦੇਣਗੇ। ਗੁੱਸੇ ਨਾਲ ਤੁਸੀਂ ਕਿਸੇ ਕੋਲੋਂ ਆਪਣੀ ਇੱਜ਼ਤ ਨਹੀਂ ਕਰਵਾ ਸਕਦੇ। ਦਫਤਰਾਂ ਵਿੱਚ ਅਤੇ ਘਰਾਂ ਵਿੱਚ ਜਿਹੜਾ ਵਧੇਰੇ ਗੁੱਸੇ ਵਿੱਚ ਰਹਿੰਦਾ ਹੈ ਦੂਸਰੇ ਹੌਲੀ-ਹੌਲੀ ਉਸਦੀ ਪ੍ਰਵਾਹ ਕਰਨੀ ਵੀ ਛੱਡ ਦਿੰਦੇ ਹਨ।
ਗੁੱਸੇ ਵਾਲੇ ਦੀ ਕੰਮ ਕਰਨ ਦੀ ਆਪਣੀ ਸ਼ਕਤੀ ਤਾਂ ਘਟਦੀ ਹੀ ਹੈ ਉਹ ਦੂਸਰਿਆਂ ਦੀ ਕੰਮ ਕਰਨ ਦੀ ਊਰਜਾ ਵੀ ਘਟਾ ਦਿੰਦੇ ਹਨ। ਗੁੱਸੇ ਵਿੱਚ ਪ੍ਰਾਪਤ ਕੁੱਝ ਨਹੀਂ ਹੁੰਦਾ ਪਰ ਨੁਕਸਾਨ ਦੀ ਲਿਸਟ ਬਹੁਤ ਲੰਮੀ ਹੈ। ਗੁੱਸਾ ਸਿਉਂਕ ਵਾਂਗ ਅੰਦਰੋਂ ਖੋਖਲਾ ਕਰ ਦਿੰਦਾ ਹੈ। ਗੁੱਸਾ ਤੁਹਾਨੂੰ ਇਕੱਲਾ ਕਰ ਦਿੰਦਾ ਹੈ।
ਗੁੱਸੇ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ ਕਰੋ। ਜਦੋਂ ਗੁੱਸਾ ਆਵੇ ਤਾਂ ਗਿਣਤੀ ਕਰਨੀ ਸ਼ੁਰੂ ਕਰ ਦਿਉ। ਆਪਣੇ ਗੁਰੂ ਦਾ ਨਾਮ ਲੈਣਾ ਸ਼ੁਰੂ ਕਰ ਦਿਉ। ਇਹ ਆਸਾਨ ਨਹੀਂ ਹੈ ਪਰ ਅਸੰਭਵ ਵੀ ਨਹੀਂ ਹੈ। ਗੁੱਸੇ ਕਾਰਨ ਆਪਣੇ ਵੀ ਦੂਰ ਹੋ ਜਾਂਦੇ ਹਨ। ਗੁੱਸੇ ਅਤੇ ਲੜਾਈ ਨਾਲ ਤੁਸੀਂ ਜਿੱਤ ਤਾਂ ਸਕਦੇ ਹੋ ਪਰ ਕਿਸੇ ਨੂੰ ਆਪਣਾ ਨਹੀਂ ਬਣਾ ਸਕਦੇ।
ਮੋਹਾਲੀ
ਮੋ. 98150-30221
ਪ੍ਰਭਜੋਤ ਕੌਰ ਢਿੱਲੋਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਰੇਟਾ ਥਨਬਰਗ ਦੀ ਚਿੰਤਾ ਤੇ ਗੁੱਸਾ
ਸਵੀਡਨ ਦੀ 16 ਸਾਲ ਦੀ ਮੁਟਿਆਰ (ਯੁਵਤੀ) ਗਰੇਟਾ ਥਨਬਰਮ ਨੇ ਜਿਸ ਭਾਵੁਕ ਤੇ ਗੁੱਸੇ ਭਰੇ ਅੰਦਾਜ ‘ਚ ਦੁਨੀਆ ਦੇ ਮੋਹਰੀ (ਅਗ੍ਰਣੀ) ਮੁਲਕਾਂ ਨੂੰ ਜਲਵਾਯੂ ਸਬੰਧੀ ਨਸੀਹਤ ਦਿੱਤੀ ਹੈ ਉਸ ਨੂੰ ਨਜ਼ਰਅੰਦਾਜ ਕਰਨਾ ਗਲਤ ਹੋਵੇਗਾ ਥਨਬਰਗ ਨੇ ਸੰਯਕੁਤ ਰਾਸ਼ਟਰ ‘ਚ ਪੌਣਪਾਣੀ (ਜਲਵਾਯੂ) ਤਬਦੀਲੀ (ਪਰਿਵਰਤਨ) ਸਬੰਧੀ ਸਿਖ਼ਰ ਸੰਮੇਲਨ ‘ਚ ਭਾਸ਼ਣ ਦਿੰਦਿਆਂ ਦੁਨੀਆ ਦੇ ਸਿਆਸਤਦਾਨਾਂ ‘ਤੇ ਨਵੀਂ ਪੀੜ੍ਹੀ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ ਭਾਵੇਂ ਥਨਬਰਗ ਦੇ ਸ਼ਬਦ ਦੀ ਤਲਖ਼ੀ ਉਸ ਦੇ ਜੋਸ਼ੀਲੇ ਸੁਭਾਅ ਤੇ ਉਮਰ ਦੀ ਪੈਦਾਇਸ਼ ਲੱਗਦੀ ਹੈ ਪਰ ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਯੂਰਪ ਦੀ ਨੌਜਵਾਨ ਪੀੜ੍ਹੀ ਵਿਕਾਸ ਤੇ ਵਿਨਾਸ਼ ਵਿਚਲੀ ਕੜੀ ਤੋਂ ਬੇਹੱਦ ਪ੍ਰੇਸ਼ਾਨ ਹੈ ਇਸ ਸਾਲ ਕਈ ਮੁਲਕਾਂ ‘ਚ ਲੱਖਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਜਲਵਾਯੂ ਤਬਦੀਲੀ ਸਬੰਧੀ ਤਲੱਸੀਬਖਸ਼ ਕਦਮ ਨਾ ਚੁੱਕੇ ਜਾਣ ‘ਤੇ ਰੋਸ ਪ੍ਰਗਟ ਕੀਤਾ ਹੈ।
ਵਿਕਸਿਤ ਮੁਲਕਾਂ ‘ਚ ਜਲਵਾਯੂ ਨੀਤੀਆਂ ਸਬੰਧੀ ਨਕਾਰਾਤਮਕ ਰਵੱਈਆ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਦਾ ਇਸ ਸੰਯੁਕਤ ਰਾਸ਼ਟਰ ਦੇ ਮੌਜ਼ੂਦਾ ਸੰਮੇਲਨ ‘ਚ ਸ਼ਾਮਲ ਹੋਣ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਰਾਸ਼ਟਰੀਪਤੀ ਡੋਨਾਲਡ ਟਰੰਪ ਬਿਨਾਂ ਕਿਸੇ ਐਲਾਨ ਤੋਂ ਅਚਾਨਕ ਹੀ ਇਸ ਪ੍ਰੋਗਰਾਮ ‘ਚ ਪਹੁੰਚੇ ਥਨਬਰਗ ਦੇ ਬੋਲਾਂ ‘ਚ ਦਰਦ ਇਸ ਕਰਕੇ ਵੀ ਝਲਕਦਾ ਹੈ ਕਿ ਵਿਕਸਿਤ ਤੇ ਵਿਕਾਸਸ਼ੀਲ ਮੁਲਕ ਕੋਈ ਠੋਸ ਫੈਸਲੇ ਲੈਣ ਦੀ ਹਿੰਮਤ ਨਹੀਂ ਕਰ ਰਹੇ ਵਿਕਸਿਤ ਮੁਲਕ ਗਰੀਨ ਹਾਊਸ ਗੈਸਾਂ ਦੀ ਨਿਕਾਸੀ  ਦਾ ਦੋਸ਼ ਵਿਕਾਸਸ਼ੀਲ ਦੇਸ਼ਾਂ ਸਿਰ ਮੜ੍ਹ ਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ ਇਹ ਹਕੀਕਤ ਹੈ ਕਿ ਵਿਕਾਸ ਤੇ ਪ੍ਰਦੂਸ਼ਣ  ਇੱਕ ਸਿੱਕੇ ਦੇ ਦੋ ਪਹਿਲੂ ਬਣ ਗਏ ਹਨ ਜਦੋਂ ਉਦਯੋਗ ਪ੍ਰਾਜੈਕਟ ਲੱਗਦੇ ਹਨ ਤਾਂ ਹਵਾ, ਪਾਣੀ, ਧਰਤੀ ਪ੍ਰਦੂਸ਼ਿਤ ਹੁੰਦੇ ਹਨ ਤਾਪਮਾਨ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਵਧ ਰਹੀ ਅਬਾਦੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੌਰਾਨ ਗਰੀਨ ਹਾਊਸ ਗੈਸਾਂ ਦਾ ਉਤਸਰਜਨ ਵਧ ਰਿਹਾ ਹੈ ਏਅਰਕੰਡੀਸ਼ਨਰ ਸਟੇਟਸ ਸਿੰਬਲ ਬਣ ਗਏ ਹਨ ਜਿਸ ਨੇ ਮਹਾਂਨਗਰਾਂ ਨੂੰ ਤਪਦੀ ਭੱਠੀ ਬਣਾ ਦਿੱਤਾ ਹੈ ਵਿਕਾਸ ਦਾ ਸਿੱਧਾ ਸਬੰਧ ਰੁਜ਼ਗਾਰ ਨਾਲ ਹੈ ਵਿਕਾਸ ਤੇ ਵਾਤਾਵਰਨ ਸੰਤੁਲਨ ਬਣਾਉਣ ਲਈ ਤਕਨੀਕ ਨੂੰ ਵਿਕਸਿਤ ਕਰਨਾ ਪਵੇਗਾ ਭਾਰਤ ‘ਚ ਆਰਥਿਕ ਮੰਦੀ ਦੌਰਾਨ ਆਟੋ ਉਦਯੋਗ ਠੱਪ ਹੋਇਆ ਤਾਂ ਹਾਹਾਕਾਰ ਮੱਚ ਗਈ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਕਠੋਰ ਫੈਸਲੇ ਜ਼ਰੂਰੀ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ‘ਚ ਆਪਣੇ ਭਾਸ਼ਣ ਦੌਰਾਨ ਇਸ ਗੱਲ ‘ਤੇ ਜੋਰ ਦਿੱਤਾ ਹੈ ਕਿ ਹੁਣ ਗੱਲਾਂ ਕਰਨ ਦਾ ਨਹੀਂ ਸਗੋਂ ਕੰਮ ਕਰਨ ਦਾ ਵਕਤ ਹੈ ਇਹ ਹੁਣ ਵੇਖਣਾ ਹੈ ਕਿ  ਵਿਕਸਿਤ ਤੇ ਵਿਕਾਸਸ਼ੀਲ ਦੇਸ਼ ਸਿਰਫ਼ ਸਮਾਂ ਹੀ ਟਪਾਉਂਦੇ ਹਨ ਜਾਂ ਨੌਜਵਾਨ ਪੀੜ੍ਹੀ ਦੇ ਦਰਦ ਨੂੰ ਸਮਝਦਿਆਂ ਮਨੁੱਖ ਦੀ ਜੀਵਨ ਸ਼ੈਲੀ ਬਦਲਣ ਦੀ ਚੁਣੌਤੀ ਨਾਲ ਨਜਿੱਠਣ ਦੀ ਹਿੰਮਤ ਕਰਦੇ ਹਨ  ਹਾਲ ਦੀ ਘੜੀ ਮਨੁੱਖ ਕੋਲ ਰਹਿਣ ਲਈ ਸਿਰਫ਼ ਧਰਤੀ ਹੀ ਹੈ ਜਿਸ ਦੀ ਹੋਂਦ ਨੂੰ ਕਾਇਮ ਰੱਖਣ?ਲਈ ਜਾਗਣਾ ਹੀ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਪਾਕਿ ਤੋਂ ਤਰਜ਼ੀਹੀ ਰਾਸ਼ਟਰ ਦਾ ਦਰਜਾ ਵਾਪਸ ਲਿਆ
ਨਵੀਂ ਦਿੱਲੀ | ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇੇ ‘ਚ ਸੀਆਰਪੀਐਫ ਦੇ ਕਾਫ਼ਲੇ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਵੱਡਾ ਕਦਮ ਚੁੱਕਦਿਆਂ ਪਾਕਿਸਤਾਨ ਨੂੰ ਦਿੱਤਾ ਗਿਆ ਤਰਜ਼ੀਹੀ ਰਾਸ਼ਟਰ ਦਾ ਦਰਜਾ ਵਾਪਸ ਲੈ ਲਿਆ ਹੈ ਫੌਜ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਰੋਹ ਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ ਦੇਸ਼  ਭਰ ‘ਚ ਵੱਖ-ਵੱਖ ਸੰਸਥਾਵਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਭਾਰਤ ਸਰਕਾਰ ਤੋਂ ਪਾਕਿਸਤਾਨ ਖਿਲਾਫ਼ ਤੁਰੰਤ ਬਦਲੇ ਦੀ ਕਾਰਵਾਈ ਦੀ ਕੀਤੀ
ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀਸੀਐਸ) ਦੀ ਅੱਜ ਹੋਈ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਹੋਈ ਸੀਸੀਐਸ ਦੀ ਮੀਟਿੰਗ ‘ਚ ਭਾਰਤ ਵੱਲੋਂ ਪਾਕਿਸਤਾਨ ਨੂੰ ਦਿੱਤਾ ਗਿਆ ਸਭ ਤੋਂ ਤਰਜ਼ੀਹੀ ਰਾਸ਼ਟਰ (ਮੋਸਟ ਫੇਵਰਡ ਨੇਸ਼ਨ) ਦਾ ਦਰਜਾ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਇਸ ਸਬੰਧੀ ਵਪਾਰ ਮੰਤਰਾਲੇ ਅੱਗੇ ਦੀ ਕਾਰਵਾਈ ਕਰੇਗਾ
ਉਨ੍ਹਾਂ ਦੱਸਿਆ ਕਿ ਮੀਟਿੰਗ ‘ਚ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਪੈਦਾ ਹੋਈ ਵਾਸਤਵਿਕ ਸਥਿਤੀ ਦਾ ਮੁਲਾਂਕਣ ਕੀਤਾ ਗਿਆ ਤੇ ਇਸ ਸਬੰਧੀ ਡੂੰਘਾ ਵਿਚਾਰ ਵਟਾਂਦਰਾ ਕੀਤਾ ਗਿਆ ਜੇਤਲੀ ਨੇ ਦੱਸਿਆ ਕਿ ਮੀਟਿੰਗ ‘ਚ ਇਹ ਤੈਅ ਕੀਤਾ ਗਿਆ ਕਿ ਵਿਦੇਸ਼ ਮੰਤਰਾਲਾ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪੂਰਨ ਤੌਰ ‘ਤੇ ਅਲੱਗ-ਥਲੱਗ ਕਰਨ ਲਈ ਕੂਟਨੀਤਿਕ ਪਹਿਲ ਸ਼ੁਰੂ ਕਰੇਗਾ ਉਨ੍ਹਾਂ ਕਿਹਾ ਕਿ ਨਾਲ ਹੀ ਸੰਯੁਕਤ ਰਾਸ਼ਟਰ ‘ਚ ਅੱਤਵਾਦ ਦੇ ਵਿਸ਼ੇ ‘ਤੇ ਅੰਤਰਰਾਸ਼ਟਰੀ ਸੰਧੀ ਨੂੰ ਅਮਲੀਜਾਮਾ ਪਇਨਾਉਣ ਦੇ ਵਿਸ਼ੇ ‘ਤੇ ਪਹਿਲ ਕਰਨਾ ਤੈਅ ਹੋਇਆ ਹੈ ਇਹ ਵਿਸ਼ਾ ਅੱਤਵਾਦ ਦੀ ਪਰਿਭਾਸ਼ਾ ਸਬੰਧੀ ਇਕਰਾਇ ਨਾ ਬਣ ਸਕਣ ਕਾਰਨ ਅਟਕਿਆ ਹੋਇਆ ਹੈ ਵਿਦੇਸ਼ ਮੰਤਰਾਲਾ ਇਸ ਵਿਸ਼ੇ ‘ਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਚਰਚਾ ਕਰੇਗਾ ਵਿੱਤ ਮੰਤਰੀ ਨੇ ਕਿਹਾ ਕਿ ਸੁਰੱਖਿਆ ਸਬੰਧੀ ਸੁਰੱਖਿਆ ਬਲ ਸਾਰੇ ਸੰਭਵ ਕਦਮ ਚੁੱਕੇਗਾ ਇਸ ‘ਚ ਸੁਰੱਖਿਆ ਯਕੀਨੀ ਕਰਨ ਦੇ ਨਾਲ ਜਿਨ੍ਹਾਂ ਲੋਕਾਂ ਨੇ ਇਹ ਅਪਰਾਧ (ਸੀਆਰਪੀਐਫ ਦੇ ਕਾਫ਼ਲੇ ‘ਤੇ ਅੱਤਵਾਦੀ ਹਮਲਾ) ਕੀਤਾ ਹੈ ਤੇ ਜਿਨ੍ਹਾਂ ਲੋਕਾਂ ਨੇ ਉਸ ‘ਚ ਸਰਗਰਮ ਹਮਾਇਤ ਦਿੱਤੀ ਹੈ, ਉਨ੍ਹਾਂ ਨੂੰ ਭਾਰੀ ਕੀਮਤ ਚੁੱਕਾਉਣੀ ਪਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਲਭੂਸ਼ਨ ਜਾਧਵ ਮਾਮਲੇ ‘ਤੇ ਲੋਕ ਸਭਾ ‘ਚ ਬੋਲੀ ਸੁਸ਼ਮਾ |n Kulbhushan Jadhav Case
ਕਿਹਾ, ਪਾਕਿ ਨੇ ਨਹੀਂ ਕਿਹਾ ਪਤਨੀ ਦੇ ਜੁੱਤਿਆਂ ‘ਚ ਬੰਬ ਸੀ… | Kulbhushan Jadhav Case
ਨਵੀਂ ਦਿੱਲੀ (ਏਜੰਸੀ)। ਲੋਕ ਸਭਾ ‘ਚ ਸੁਸ਼ਮਾ ਸਵਰਾਜ ਨੇ ਪ੍ਰਗਟਾਇਆ ਕਿ ਇਸ ਗੱਲ ‘ਤੇ ਵਿਸ਼ੇਸ਼ ਤੌਰ ‘ਤੇ ਦੋਵਾਂ ਪੱਖਾਂ ‘ਤੇ ਸਹਿਮਤੀ ਪ੍ਰਗਟ ਕੀਤੀ ਗਈ ਸੀ ਕਿ ਮੀਡੀਆ ਨੂੰ ਕੁਲਭੂਸ਼ਣ ਜਾਧਵ ਦੇ ਪਰਿਵਾਰ ਦੇ ਕਰੀਬ ਆਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਪਰ ਪਾਕਿਸਤਾਨੀ ਮੀਡੀਆ ਉਨ੍ਹਾਂ ਦੇ ਨਜ਼ਦੀਕ ਹੀ ਨਹੀਂ ਆਇਆ, ਸਗੋਂ ਉਨ੍ਹਾਂ ਨੂੰ ਪੀੜਤ ਵੀ ਕੀਤਾ ਤੇ ਉਨ੍ਹਾਂ ‘ਤੇ ਤਾਅਨੇ ਮਾਰੇ ਵਿਦੇਸ਼ ਮੰਤਰੀ ਦੇ ਬਿਆਨ ਦੌਰਾਨ ਲੋਕਸਭਾ ‘ਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਉੱਪ ਹਾਈਕਮਿਸ਼ਨਰ ਦੀ ਗੈਰ ਮੌਜ਼ੂਦਗੀ ‘ਚ ਜਾਧਵ ਨਾਲ ਉਸ ਦੀ ਮਾਂ ਤੇ ਪਤਨੀ ਦੀ ਮੁਲਾਕਾਤ ਸ਼ੁਰੂ ਹੋਈ ਇਸ ਦੌਰਾਨ ਮਾਂ ਤੇ ਪਤਨੀ ਦੇ ਕੱਪੜੇ ਬਦਲਵਾ ਦਿੱਤੇ ਗਏ ਸਨ ਜੇਕਰ ਉਨ੍ਹਾਂ ਦੇਖਿਆ ਹੁੰਦਾ ਕਿ ਪਰਿਵਾਰ ਦੇ ਮੈਂਬਰਾਂ ਦੇ ਕੱਪੜੇ ਬਦਲੇ ਜਾ ਰਹੇ ਹਨ, ਤਾਂ ਉਹ ਵਿਰੋਧ ਦਰਜ ਜ਼ਰੂਰ ਕਰਵਾਉਂਦੇ ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਸ਼ੁੱਕਰ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਉਨ੍ਹਾਂ ਦੇ (ਕੁੱਲਭੂਸ਼ਣ ਜਾਧਵ ਦੀ ਪਤਨੀ) ਜੁੱਤੇ ‘ਚ ਇੱਕ ਬੰਬ ਸੀ!
ਇਹ ਵੀ ਪੜ੍ਹੋ : ਕੱਕਰ ’ਚ ਵੀ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਪੁੱਜੀ
ਜੇਕਰ ਸੁਰੱਖਿਆ ਕਾਰਨਾਂ ਕਰਕੇ ਜੁੱਤੇ ਲੁਹਾਏ ਗਏ, ਤਾਂ ਵਾਪਸ ਜਾਣ ‘ਤੇ ਉਨ੍ਹਾਂ ਨੂੰ ਜੁੱਤੇ ਮੋੜੜੇ ਚਾਹੀਦੇ ਸਨ ਪਰ ਨਹੀਂ ਉਨ੍ਹਾਂ ਨੇ ਕਰੂਰਤਾ ਦਿਖਾਈ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਕੁਲਭੂਸ਼ਣ ਜਾਧਵ ‘ਤੇ ਰਾਜ ਸਭਾ ‘ਚ ਬਿਆਨ ਦਿੰਦਿਆਂ ਕਿਹਾ ਕਿ ਪਾਕਿਸਤਾਨ ਨੇ ਇਸ ਮੁਲਾਕਾਤ ਨੂੰ ਪ੍ਰੋਪੋਗੰਡਾ ਬਣਾਇਆ ਉਨ੍ਹਾਂ ਦੱਸਿਆ ਕਿ ਸਰਕਾਰ ਕੁਲਭੂਸ਼ਣ ਜਾਧਵ ਮਾਮਲੇ ਨੂੰ ਕੌਮਾਂਤਰੀ ਕੋਰਟ ਤੱਕ ਲੈ ਕੇ ਗਈ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਜਾਰੀ ਕੀਤੇ ਗਏ ਫਾਂਸੀ ਦੇ ਫੈਸਲੇ ਨੂੰ ਟਾਲ ਦਿੱਤਾ ਗਿਆ ਹੈ ਮੁਸ਼ਕਲ ਸਮੇਂ ‘ਚ ਸਰਕਾਰ ਨੇ ਪਰਿਵਾਰ ਦਾ ਸਾਥ ਨਹੀਂ ਛੱਡਿਆ ਅਸੀਂ ਪਰਿਵਾਰ ਦੇ ਮੈਂਬਰਾਂ ਦੀ ਜਾਧਵ ਨੂੰ ਮਿਲਣ ਦੀ ਇੱਛਾ ਨੂੰ ਪੂਰਾ ਕੀਤਾ ਪਰ ਇਸ ਮੁਲਾਕਾਤ ਦੌਰਾਨ ਪਾਕਿਸਾਤਨ ਨੇ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। (Kulbhushan Jadhav Case)
ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨੀ ਮੀਡੀਆ ਨੇ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਦੁਰਵਿਹਾਰ ਕੀਤਾ ਸਾਡੇ ਦਰਮਿਆਨ ਸਪੱਸ਼ਟ ਸਮਝੌਤਾ ਸੀ ਕਿ ਮੀਡੀਆ ਨੂੰ ਆਉਣ ਦੀ ਆਗਿਆ ਨਹੀਂ ਮਿਲੇਗੀ, ਪਰ ਇਸ ਸਮਝੌਤੇ ਦੀ ਉਲੰਘਣਾ ਹੋਈ ਕੁਲਭੂਸ਼ਣ ਨੇ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਕਿ ‘ਬਾਬਾ ਕਿਵੇਂ ਹਨ’ ਸੁਸ਼ਮਾ ਨੇ ਕਿਹਾ ਕਿ ਜਾਧਵ ਦੀ ਮਾਂ ਤੇ ਪਤਨੀ ਦੀ ਬਿੰਦੀ ਤੇ ਮੰਗਲਸੂਤਰ ਉਤਰਵਾ ਲਏ ਗਏ ਜਾਧਵ ਦੀ ਮਾਂ ਸਿਰਫ਼ ਸਾੜੀ ਪਹਿਨਦੀ ਹੈ, ਪਰ ਇਸ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਸਲਵਾਰ-ਕੁਰਤਾ ਪਹਿਨਣ ਲਈ ਮਜ਼ਬੂਰ ਕੀਤਾ ਗਿਆ ਇਨ੍ਹਾਂ ਦੋਵਾਂ ਸੁਹਾਗਣਾਂ ਨੂੰ ਇੱਕ ਵਿਧਵਾ ਦੀ ਤਰ੍ਹਾਂ ਪੇਸ਼ ਕੀਤਾ ਗਿਆ। (Kulbhushan Jadhav Case)
ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ ਹਾਲਾਂਕਿ ਚੋਣ ਕਮਿਸ਼ਨ ਨੇ ਨਵੀਆਂ ਮਸ਼ੀਨਾਂ ਖਰੀਦਣ ਦਾ ਫੈਸਲਾ ਕਰ ਲਿਆ ਹੈ ਪਰ ਫ਼ਿਰ ਵੀ ਕਮਿਸ਼ਨ ਇਸ ਗੱਲ ‘ਤੇ ਕਾਇਮ ਹੈ ਕਿ ਮਸ਼ੀਨਾਂ ਨਾਲ ਛੇੜਛਾੜ ਸੰਭਵ ਨਹੀਂ ਕਮਿਸ਼ਨ ਨੇ ਏਥੋਂ ਤੱਕ ਦਾਅਵਾ ਕੀਤਾ ਹੈ ਕਿ ਮਸ਼ੀਨਾਂ ਬਣਾਉਣ ਵਾਲੀ ਕੰਪਨੀ ਵੀ ਛੇੜਛਾੜ ਨਹੀਂ ਕਰ ਸਕਦੀ ਜਿੱਥੋਂ ਤੱਕ ਪਾਰਟੀਆਂ ਦੀ ਦੂਸ਼ਣਬਾਜ਼ੀ ਦਾ ਸਬੰਧ ਹੈ ਸਭ ਤੋਂ ਵੱਧ ਰੌਲ਼ਾ ਆਮ ਆਦਮੀ ਪਾਰਟੀ ਹੀ ਪਾ ਰਹੀ ਹੈ ।
ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਧ੍ਰਿਤਰਾਸ਼ਟਰ ਕਰਾਰ ਦੇ ਦਿੱਤਾ ਹੈ ਪਰ ਇਹ ਗੱਲ ਆਮ ਆਦਮੀ ਪਾਰਟੀ ਨੂੰ ਹੀ ਪੁੱਛਣ ਵਾਲੀ ਹੈ ਕਿ ਦਿੱਲੀ ‘ਚ 70 ‘ਚੋਂ 67 ਸੀਟਾਂ ਮਿਲਣ ਵੇਲੇ ਵੋਟਾਂ ਇਹਨਾਂ ਮਸ਼ੀਨਾਂ ਨਾਲ ਹੀ ਪਈਆਂ ਸਨ ਪੰਜਾਬ ਲੋਕ ਸਭਾ ਚੋਣਾਂ ਵੇਲੇ ਪੰਜਾਬ ‘ਚ ਚਾਰ ਸੀਟਾਂ ‘ਤੇ ਜਿੱਤ ਵੀ ਆਮ ਆਦਮੀ ਪਾਰਟੀ ਨੂੰ ਹਾਸਲ ਹੋਈ ਸੀ ਜੇਕਰ ਤਾਜ਼ਾ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਚੋਣ ਸਰਵੇਖਣਾਂ ‘ਚ ਹੀ ਸਪੱਸ਼ਟ ਹੋ ਗਿਆ ਸੀ ਕਿ ਨਤੀਜੇ ਕਿਸ ਤਰ੍ਹਾਂ ਦੇ ਆਉਣਗੇ ਅਤੇ ਨਤੀਜਿਆਂ ‘ਚ ਇਹ ਗੱਲ ਹਕੀਕਤ ਵੀ ਸਾਬਤ ਹੋਈ ਦਰਅਸਲ ਪਹਿਲਾਂ ਸੱਤਾਧਿਰ ‘ਤੇ ਇਹ ਦੋਸ਼ ਲੱਗਦਾ ਹੁੰਦਾ ਸੀ ।
ਕਿ ਪਾਰਟੀ ਨੇ ਬੂਥ ਕੈਪਚਿੰਗ ਕਰਕੇ ਫ਼ਰਜ਼ੀ ਵੋਟਾਂ ਭੁਗਤਾਈਆਂ ਇਹ ਚੋਣ ਕਮਿਸ਼ਨ ਦੀ ਸਖ਼ਤੀ ਹੈ ਕਿ ਵੋਟਾਂ ਵਾਲੇ ਦਿਨ ਕਰਫਿਊ ਜਿਹੇ ਹਾਲਾਤ ਹੁੰਦੇ ਹਨ, ਥਾਂ-ਥਾਂ ਨੀਮ ਫੌਜੀ ਬਲ ਤਾਇਨਾਤ ਹੁੰਦੇ ਹਨ ਸ਼ਰਾਰਤੀ ਅਨਸਰ ਕਿਤੇ ਭਾਲਿਆਂ ਨਹੀਂ ਲੱਭਦੇ ਅਮਨ-ਅਮਾਨ ਨਾਲ ਵੋਟਾਂ ਭੁਗਤੀਆਂ ਪੰਜਾਬ ‘ਚ ਕਾਂਗਰਸ ਨੂੰ ਇੰਨਾ ਵੱਡਾ ਬਹੁਮਤ ਮਿਲਿਆ ਕਿ ਪਾਰਟੀ ਕਹਿ ਰਹੀ ਹੈ ਕਿ ਇੰਨੀ ਤਾਂ ਉਸ ਨੂੰ ਉਮੀਦ ਵੀ ਨਹੀਂ ਸੀ ਇਸੇ ਤਰ੍ਹਾਂ ਗੋਆ ਤੇ ਮਣੀਪੁਰ ‘ਚ ਵੀ ਕਾਂਗਰਸ ਅੱਗੇ ਰਹੀ ਕਾਂਗਰਸ ਨੂੰ ਮਿਲੀ ਵੋਟ ਦੇ ਮੱਦੇਨਜ਼ਰ ਕੇਂਦਰ ‘ਚ ਸਰਕਾਰ ਚਲਾ ਰਹੀ ਪਾਰਟੀ ‘ਤੇ ਕਿਸੇ ਪੱਖਪਾਤ ਦੋਸ਼ ਲਾਉਣਾ ਕਾਫ਼ੀ ਔਖਾ ਹੈ Àੁੱਤਰ ਪ੍ਰਦੇਸ਼ ‘ਚ ਇੱਕ ਚੋਣ ਸਰਵੇਖਣ ਭਾਜਪਾ ਨੂੰ 285 ਸੀਟਾਂ ਦੇ ਰਿਹਾ ਸੀ ਅਜਿਹਾ ਤਾਂ ਕਿਤੇ ਹੋਇਆ ਹੀ ਨਹੀਂ ਕਿ ਕੋਈ ਪਾਰਟੀ ਸਰਵੇਖਣ ‘ਚ 5-7 ਸੀਟਾਂ ਲੈ ਰਹੀ ਸੀ ਤੇ ਨਤੀਜਿਆਂ ‘ਚ ਉਹ 300 ਤੋਂ ਵੱਧ ਸੀਟਾਂ ਲੈ ਗਈ ਆਪਣੀ ਕਿਸੇ ਵੀ ਕਮਜੋਰੀ ਦਾ ਦੋਸ਼ ਮਸ਼ੀਨਾਂ ਨੂੰ ਦੇਣ ਵਾਲੇ ਆਗੂ ‘ਨਾਚ ਨਾ ਜਾਣੇ ਆਖੇ ਭੋਇੰ ਸਉੜੀ’ ਵਾਲੀ ਗੱਲ ਕਰ ਰਹੇ ਹਨ ।
ਇਹ ਵੀ ਪੜ੍ਹੋ : ਅਸਫ਼ਲਤਾ ਵੀ ਸਫ਼ਲਤਾ ਲਈ ਇੱਕ ਸਬਕ
ਬਿਨਾਂ ਸ਼ੱਕ ਭਾਰਤ ਵਰਗੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ‘ਚ ਚੋਣਾਂ ਦੀ ਸਫ਼ਲਤਾ ਲਈ ਚੋਣ ਕਮਿਸ਼ਨ ਵਧਾਈ ਦਾ ਪਾਤਰ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਦੀ ਤਕਨਾਲੋਜੀ ਨੂੰ ਅਪਣਾਉਣ ਦੀ ਪਹਿਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ ਵੋਟਰ ਵੋਟਿੰਗ ਮਸ਼ੀਨ ‘ਚ ਭਰੋਸਾ ਰੱਖਦਾ ਹੈ ਆਪਣੀ ਕਮੀ ਨੂੰ ਲੁਕੋਣ ਵਾਲੇ ਅੱਖਾਂ ਮੀਟ ਕੇ ਸੂਰਜ ਤੋਂ ਇਨਕਾਰੀ ਨਹੀਂ ਹੋ ਸਕਦੇ ਸਿਆਸੀ ਆਗੂ ਮਸ਼ੀਨਾਂ ਨੂੰ ਭੰਡਣ ਦੀ ਬਜਾਇ ਆਪਣੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ‘ਚ ਰਹਿ ਗਈਆਂ ਖਾਮੀਆਂ ‘ਤੇ ਉਂਗਲ ਧਰਨ ਤਾਂ ਜ਼ਿਆਦਾ ਚੰਗਾ ਹੋਵੇਗਾ।