Champions Trophy - Sach Kahoon Punjabi
ਚੈਂਪੀਅਨਜ਼ ਟਰਾਫੀ ਫਾਈਨਲ, ਨਿਊਜੀਲੈਂਡ 100 ਪਾਰ, ਯੰਗ-ਰਚਿਨ ਤੇ ਵਿਲੀਅਮਸਨ ਤੋਂ ਬਾਅਦ ਲੈਥਮ ਵੀ ਆਊਟ, ਜਡੇਜਾ ਨੂੰ ਸਫਲਤਾ
ਕੁਲਦੀਪ ਨੂੂੰ ਮਿਲੀਆਂ 2 ਵਿਕਟਾਂ, 1 ਜਡੇਜਾ ਤੇ 1 ਵਿਕਟ ਵਰੁਣ ਦੇ ਖਾਤੇ ’ਚ
ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਮੁਕਾਬਲਾ ਭਾਰਤ ਤੇ ਨਿਊਜੀਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ। ਫਾਈਨਲ ਮੁਕਾਬਲੇ ’ਚ ਫਿਰ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਟਾਸ ਹਾਰ ਗਏ ਹਨ। ਨਿਊਜੀਲੈਂਡ ਨੇ ਕਪਤਾਨ ਸੈਂਟਨਰ ਨੇ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਵਾਬ ’ਚ ਨਿਊਜੀਲੈਂਡ ਦੀ ਟੀਮ ਨੇ 4 ਵਿਕਟਾਂ ਗੁਆ ਕੇ 27 ਓਵਰਾਂ ‘ਚ 123 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਡੈਰਿਲ ਮਿਚੇਲ ਤੇ ਗਲੇਨ ਫਿਲਿਪਸ ਕ੍ਰੀਜ ’ਤੇ ਮੌਜ਼ੂਦ ਹਨ। ਭਾਰਤ ਵੱਲੋਂ 2 ਵਿਕਟਾਂ ਕੁਲਦੀਪ ਯਾਦਵ ਨੇ ਲਈਆਂ ਹਨ, ਜਦਕਿ 1-1 ਵਿਕਟ ਜਡੇਜ਼ਾ ਤੇ ਵਰੁਣ ਚੱਕਰਵਰਤੀ ਨੇ ਹਾਸਲ ਕੀਤੀ ਹੈ। ਫਾਈਨਲ ਮੁਕਾਬਲੇ ’ਚ ਨਿਊਜੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈੱਨਰੀ ਸੱਟ ਕਾਰਨ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਨਾਥਨ ਸਮਿਥ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਚੈਂਪੀਅਨਜ਼ ਟਰਾਫੀ ਦਾ ਦੂਜਾ ਸੈਮੀਫਾਈਨਲ ਜਾਰੀ | SA vs NZ
Live Cricket Score Today, SA vs NZ Champions Trophy Semi Final 2025: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਦੂਜਾ ਸੈਮੀਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਤੇ ਨਿਊਜੀਲੈਂਡ ਵਿਚਕਾਰ ਜਾਰੀ ਹੈ। ਨਿਊਜੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਿਊਜੀਲੈਂਡ ਨੇ ਪਿਛਲੇ ਮੈਚ ਦੀ ਪਲੇਇੰਗ-11 ’ਚ ਬਦਲਾਅ ਨਹੀਂ ਕੀਤਾ ਹੈ। ਜਦਕਿ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਵਾਪਸੀ ਕਰ ਰਹੇ ਹਨ। ਇਹ ਮੈਚ ਜਿੱਤਣ ਵਾਲੀ ਟੀਮ 9 ਮਾਰਚ ਨੂੰ ਦੁਬਈ ’ਚ ਭਾਰਤੀ ਟੀਮ ਨਾਲ ਫਾਈਨਲ ਖੇਡੇਗੀ। ਰਾਤ ਖੇਡੇ ਗਏ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ’ਚ ਭਾਰਤੀ ਟੀਮ ਨੇ ਅਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ।
ਦੋਵੇਂ ਟੀਮਾਂ ਦੀ ਪਲੇਇੰਗ-11
ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕ੍ਰਮ, ਰਿਆਨ ਰਿਕੇਲਟਨ, ਰਾਸੀ ਵੈਨ ਡੇਰ ਡੁਸੇਨ, ਹੇਨਰਿਕ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਵੇਨ ਮਲਡਰ, ਮਾਰਕੋ ਜੈਨਸਨ, ਕਾਗੀਸੋ ਰਬਾਡਾ, ਕੇਸ਼ਵ ਮਹਾਰਾਜ ਤੇ ਲੁੰਗੀ ਨਗੀਡੀ।
ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮੈਟ ਹੈਨਰੀ, ਕਾਈਲ ਜੈਮੀਸਨ ਤੇ ਵਿਲੀਅਮ ਓ’ਰੂਰਕੇ।
LIVE UPDATE
15 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 87 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
14 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 77 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
13 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 67 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
12 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 67 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
11 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 63 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
10 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 56 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
Steve Smith: ਹਾਰ ਦਾ ਦੁੱਖ ਝੱਲ ਨਹੀਂ ਸਕੇ ਸਮਿਥ, ਲਿਆ ਵੱਡਾ ਫੈਸਲਾ, ਕ੍ਰਿਕੇਟ ਜਗਤ ਹੈਰਾਨ
Steve Smith: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ’ਚ ਭਾਰਤ ਤੋਂ ਹਾਰ ਤੋਂ ਬਾਅਦ, ਟੂਰਨਾਮੈਂਟ ’ਚ ਕੰਗਾਰੂਆਂ ਦੀ ਟੀਮ ਦੀ ਅਗਵਾਈ ਕਰਨ ਵਾਲੇ ਸਟੀਵ ਸਮਿਥ ਨੇ ਵਨਡੇ ਤੋਂ ਸੰਨਿਆਸ ਲੈ ਲਿਆ ਹੈ। ਕ੍ਰਿਕੇਟ ਅਸਟਰੇਲੀਆ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਅਸਟਰੇਲੀਆ ਨੂੰ ਭਾਰਤ ਹੱਥੋਂ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੈਟ ਕਮਿੰਸ ਦੀ ਗੈਰਹਾਜ਼ਰੀ ’ਚ ਸਮਿਥ ਟੀਮ ਦੀ ਅਗਵਾਈ ਕਰ ਰਹੇ ਸਨ। ਉਹ ਟੈਸਟ ਖੇਡਣਾ ਜਾਰੀ ਰੱਖਣਗੇ ਤੇ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹਨ। 35 ਸਾਲਾ ਸਮਿਥ ਨੇ ਭਾਰਤ ਤੋਂ ਹਾਰ ਤੋਂ ਤੁਰੰਤ ਬਾਅਦ ਆਪਣੇ ਸਾਥੀਆਂ ਨੂੰ ਕਿਹਾ ਸੀ ਕਿ ਉਸਨੇ ਆਪਣਾ ਆਖਰੀ ਵਨਡੇ ਖੇਡ ਲਿਆ ਹੈ। Steve Smith Retirement
ਇਹ ਖਬਰ ਵੀ ਪੜ੍ਹੋ : IND vs AUS Live Score: ਚੈਂਪੀਅਨਜ਼ ਟਰਾਫੀ ਸੈਮੀਫਾਈਨਲ, ਭਾਰਤੀ ਟੀਮ ਨੁੰ ਅਸਟਰੇਲੀਆ ਨੇ 265 ਦੋੜਾਂ ਦਾ ਦਿੱਤਾ ਟੀਚਾ
ਸਮਿਥ ਦਾ ਇੱਕ ਰੋਜ਼ਾ ਕਰੀਅਰ | Steve Smith
ਸਮਿਥ ਨੇ ਅਸਟਰੇਲੀਆ ਲਈ ਕੁੱਲ 169 ਵਨਡੇ ਮੈਚ ਖੇਡੇ ਤੇ 5727 ਦੌੜਾਂ ਬਣਾਈਆਂ। ਇਸ ਸਮੇਂ ਦੌਰਾਨ, ਉਨ੍ਹਾਂ ਦਾ ਔਸਤ 43.06 ਤੇ ਸਟ੍ਰਾਈਕ ਰੇਟ 87.13 ਰਿਹਾ। ਇੱਕ ਰੋਜ਼ਾ ’ਚ ਉਸਦੀ ਸਭ ਤੋਂ ਵਧੀਆ ਪਾਰੀ 164 ਦੌੜਾਂ ਹੈ। ਉਸਨੇ ਵਨਡੇ ਮੈਚਾਂ ’ਚ 34 ਅਰਧ ਸੈਂਕੜੇ ਤੇ 12 ਸੈਂਕੜੇ ਜੜੇ ਹਨ। ਸਮਿਥ 2025 ਦੀ ਚੈਂਪੀਅਨਜ਼ ਟਰਾਫੀ ’ਚ ਫਾਰਮ ਤੋਂ ਬਾਹਰ ਸੀ। ਉਸਨੇ ਤਿੰਨ ਪਾਰੀਆਂ ’ਚ 48.50 ਦੀ ਔਸਤ ਨਾਲ 97 ਦੌੜਾਂ ਬਣਾਈਆਂ। ਉਸਦੀ ਸਭ ਤੋਂ ਵਧੀਆ ਪਾਰੀ ਭਾਰਤ ਵਿਰੁੱਧ 73 ਦੌੜਾਂ ਸੀ। ਸ਼ਮੀ ਨੇ ਫੁੱਲ ਟਾਸ ਗੇਂਦ ’ਤੇ ਸਮਿਥ ਨੂੰ ਕਲੀਨ ਬੋਲਡ ਕੀਤਾ ਸੀ। ਸਮਿਥ ਨੇ ਆਪਣਾ ਇੱਕ ਰੋਜ਼ਾ ਡੈਬਿਊ 19 ਫਰਵਰੀ 2010 ਨੂੰ ਮੈਲਬੌਰਨ ਕ੍ਰਿਕੇਟ ਗਰਾਊਂਡ ’ਤੇ ਵੈਸਟਇੰਡੀਜ਼ ਵਿਰੁੱਧ ਕੀਤਾ ਸੀ।
ਟੈਸਟ ਮੈਚਾਂ ’ਚ ਸਮਿਥ ਦੇ ਪ੍ਰਭਾਵਸ਼ਾਲੀ ਅੰਕੜੇ | Steve Smith
ਹਾਲਾਂਕਿ, ਸਮਿਥ ਟੈਸਟ ਮੈਚਾਂ ’ਚ ਆਪਣੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਤੇ ਉਨ੍ਹਾਂ ਸਭ ਤੋਂ ਲੰਬੇ ਫਾਰਮੈਟ ’ਚ ਕਈ ਰਿਕਾਰਡ ਬਣਾਏ ਹਨ। 116 ਟੈਸਟ ਮੈਚਾਂ ਦੀਆਂ 206 ਪਾਰੀਆਂ ’ਚ, ਸਮਿਥ ਨੇ 56.75 ਦੀ ਔਸਤ ਨਾਲ 10,271 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਸਭ ਤੋਂ ਵਧੀਆ ਪਾਰੀ 239 ਦੌੜਾਂ ਦੀ ਪਾਰੀ ਰਹੀ ਹੈ। ਇਸ ਸਮੇਂ ਦੌਰਾਨ, ਉਸਨੇ 36 ਸੈਂਕੜੇ ਤੇ 41 ਅਰਧ ਸੈਂਕੜੇ ਜੜੇ ਹਨ। ਇਨ੍ਹਾਂ ’ਚ ਚਾਰ ਦੋਹਰੇ ਸੈਂਕੜੇ ਵੀ ਸ਼ਾਮਲ ਹਨ। ਸਮਿਥ ਨੇ 67 ਟੀ-20 ਮੈਚ ਵੀ ਖੇਡੇ ਹਨ। ਇਸ ’ਚ ਉਸਨੇ 24.86 ਦੀ ਔਸਤ ਅਤੇ 125.46 ਦੇ ਸਟ੍ਰਾਈਕ ਰੇਟ ਨਾਲ 1094 ਦੌੜਾਂ ਬਣਾਈਆਂ। ਉਸਨੇ ਟੀ-20 ਅੰਤਰਰਾਸ਼ਟਰੀ ਮੈਚਾਂ ’ਚ 5 ਅਰਧ ਸੈਂਕੜੇ ਵੀ ਜੜੇ ਹਨ।
India Vs New Zealand: ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ, ਵਰੁਣ ਚੱਕਰਵਤੀ ਨੇ 5 ਵਿਕਟਾਂ ਲਈਆਂ
ਸੈਮੀਫਾਈਨਲ ’ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ
ਦੁਬਈ। ਭਾਰਤ ਨੇ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ ਹੈ। ਟੀਮ ਨੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ। ਐਤਵਾਰ ਨੂੰ 250 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 45.3 ਓਵਰਾਂ ਵਿੱਚ 205 ਦੌੜਾਂ ‘ਤੇ ਆਲ ਆਊਟ ਹੋ ਗਈ। ਵਰੁਣ ਚੱਕਰਵਰਤੀ ਨੇ 5 ਵਿਕਟਾਂ ਲਈਆਂ। ਇਸ ਤੋਂਂ ਇਲਾਵਾ ਕੁਲਦੀਪ ਯਾਦਵ 2 , ਹਾਰਦਿਕ ਇੱਕ, ਅਕਸਰ ਇੱਕ ਤੇ ਜਡੇਜਾ ਨੇ ਇੱਕ ਵਿਕਟ ਲਈ।  ਨਿਊਜ਼ੀਲੈਂਡ ਵੱਲੋਂ ਸਭ ਤੋਂ ਵੱਧ ਦੌੜਾਂ ਕੇਨ ਵਿਲੀਅਮਸਨ ਨੇ 81 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ :Chandigarh Dharna: ਭਾਕਿਯੂ ਡਕੌਂਦਾ ਵੱਲੋਂ 5 ਮਾਰਚ ਦੇ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਮੁਕੰਮਲ
ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ 50 ਓਵਰਾਂ ਵਿੱਚ 8 ਵਿਕਟਾਂ ‘ਤੇ ਸਿਰਫ਼ 249 ਦੌੜਾਂ ਹੀ ਬਣਾ ਸਕੀ। ਸ਼੍ਰੇਅਸ ਅਈਅਰ ਨੇ 79 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਮੈਟ ਹੈਨਰੀ ਨੇ 5 ਵਿਕਟਾਂ ਲਈਆਂ। ਇਸ ਜਿੱਤ ਦੇ ਨਾਲ, ਭਾਰਤ ਗਰੁੱਪ ਏ ਵਿੱਚ ਸਿਖਰਲੇ ਸਥਾਨ ‘ਤੇ ਪਹੁੰਚ ਗਿਆ ਹੈ, ਭਾਰਤ ਦਾ ਸੈਮੀਫਾਈਨਲ ਮੈਚ 4 ਮਾਰਚ ਨੂੰ ਉਸੇ ਮੈਦਾਨ ‘ਤੇ ਆਸਟ੍ਰੇਲੀਆ ਵਿਰੁੱਧ ਹੋਵੇਗਾ। ਇਸ ਦੌਰਾਨ, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਇੱਕ ਹੋਰ ਸੈਮੀਫਾਈਨਲ ਵਿੱਚ ਖੇਡਣਗੀਆਂ।
ENG vs SA: ਸੈਮੀਫਾਈਨਲ ਖੇਡਣ ਵਾਲੀ ਚੌਥੀ ਟੀਮ ਕਿਹੜੀ ਹੋਵੇਗੀ, ਫੈਸਲਾ ਅੱਜ, ਸ਼ਰਮਨਾਕ ਰਿਕਾਰਡ ਦੀਆਂ ਦਲ੍ਹੀਜਾਂ ’ਤੇ ਅੰਗਰੇਜ਼
ਅਫਰੀਕਾ ਜਿੱਤਿਆ ਤਾਂ ਸੈਮੀਫਾਈਨਲ ਖੇਡੇਗਾ | ENG vs SA
ਅਫਗਾਨਿਸਤਾਨ ਲਈ ਇੰਗਲੈਂਡ ਨੂੰ ਵੱਡੇ ਫਰਕ ਨਾਲ ਜਿੱਤਣ ਹੋਵੇਗਾ
ENG vs SA: ਸਪੋਰਟਸ ਡੈਸਕ। ਅੱਜ ਚੈਂਪੀਅਨਜ਼ ਟਰਾਫੀ ਗਰੁੱਪ ਬੀ ਦੇ ਮੈਚ ’ਚ ਇੰਗਲੈਂਡ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਹ ਮੈਚ ਖੇਡਣ ਵਾਲੀ ਇੰਗਲੈਂਡ ਦੀ ਟੀਮ ਪਹਿਲਾਂ ਹੀ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਦੱਖਣੀ ਅਫ਼ਰੀਕੀ ਟੀਮ ਇਸ ਮੈਚ ਨੂੰ ਜਿੱਤ ਕੇ ਸੈਮੀਫਾਈਨਲ ਲਈ ਟਿਕਟ ਬੁੱਕ ਕਰਨਾ ਚਾਹੇਗੀ। ਅਫਰੀਕਾ ਤੋਂ ਪਹਿਲਾਂ 3 ਟੀਮਾਂ ਸੈਮੀਫਾਈਨਲ ’ਚ ਪਹੁੰਚ ਚੁੱਕੀਆਂ ਹਨ, ਗਰੁੱਪ-ਏ ਵਿੱਚੋਂ ਭਾਰਤ ਤੇ ਨਿਊਜੀਲੈਂਡ ਸੈਮੀਫਾਈਨਲ ’ਚ ਪਹੁੰਚ ਚੁੱਕੇ ਹਨ, ਜਦਕਿ ਗਰੁੱਪ ਬੀ ’ਚੋਂ ਰਾਤ ਅਸਟਰੇਲੀਆਈ ਟੀਮ ਸੈਮੀਫਾਈਨਲ ’ਚ ਪਹੁੰਚ ਗਈ ਹੈ, ਅੱਜ ਚੌਥੀ ਟੀਮ ਦਾ ਫੈਸਲਾ ਵੀ ਹੋ ਜਾਵੇਗਾ। ਇਹ ਮੈਚ ਕਰਾਚੀ ਸਟੇਡੀਅਮ, ਕਰਾਚੀ ਵਿਖੇ ਖੇਡਿਆ ਜਾਵੇਗਾ। ਇਸ ਵੱਡੇ ਮੈਚ ਤੋਂ ਪਹਿਲਾਂ, ਇਹ ਜਾਣਨਾ ਜ਼ਰੂਰੀ ਹੈ ਕਿ ਕਰਾਚੀ ਸਟੇਡੀਅਮ ਦੀ ਪਿੱਚ ਕਿਵੇਂ ਹੈ।
ਇਹ ਖਬਰ ਵੀ ਪੜ੍ਹੋ : Welfare Work: ਪਿੰਡ ਬੁਰਜ ਢਿੱਲਵਾਂ ਦੇ ਹਮੀਰ ਕੌਰ ਇੰਸਾਂ ਬਣੇ ਪਿੰਡ ਦੇ ਤੀਜੇ ਸਰੀਰਦਾਨੀ
ਮੈਚ ਸਬੰਧੀ ਜਾਣਕਾਰੀ | ENG vs SA
ਟੂਰਨਾਮੈਂਟ : ਆਈਸੀਸੀ ਚੈਂਪੀਅਨਜ਼ ਟਰਾਫੀ 2025
ਮੈਚ : 11ਵਾਂ ਮੈਚ
ਟੀਮਾਂ : ਦੱਖਣੀ ਅਫਰੀਕਾ ਬਨਾਮ ਇੰਗਲੈਂਡ
ਸਟੇਡੀਅਮ : ਨੈਸ਼ਨਲ ਸਟੇਡੀਅਮ, ਕਰਾਚੀ
ਮਿਤੀ : 1-3-2025
ਸਮਾਂ : ਟਾਸ ਦੁਪਹਿਰ, 2:00 ਵਜੇ, ਮੈਚ ਸ਼ੁਰੂ : ਦੁਪਹਿਰ, 2:30 ਵਜੇ ਤੋਂ
ਕਿਵੇਂ ਹੈ ਕਰਾਚੀ ਸਟੇਡੀਅਮ ਦੀ ਪਿੱਚ? | ENG vs SA
ਕਰਾਚੀ ਸਟੇਡੀਅਮ ਦੀ ਪਿੱਚ ਹਮੇਸ਼ਾ ਬੱਲੇਬਾਜ਼ਾਂ ਲਈ ਬਹੁਤ ਵਧੀਆ ਰਹੀ ਹੈ। ਇੱਥੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦੇ ਬਹੁਤ ਮੌਕੇ ਮਿਲਦੇ ਹਨ। ਹੁਣ ਤੱਕ ਚੈਂਪੀਅਨਜ਼ ਟਰਾਫੀ ’ਚ ਖੇਡੇ ਗਏ ਮੈਚਾਂ ’ਚ ਵੱਡੇ ਸਕੋਰ ਵੇਖੇ ਗਏ ਹਨ। ਦੱਖਣੀ ਅਫ਼ਰੀਕਾ ਦੀ ਟੀਮ ਨੇ ਇੱਥੇ ਅਫ਼ਗਾਨਿਸਤਾਨ ਖਿਲਾਫ਼ 300 ਤੋਂ ਜ਼ਿਆਦਾ ਦੌੜਾਂ ਬਣਾ ਕੇ ਮੈਚ ਜਿੱਤਿਆ ਸੀ। ਇੰਗਲੈਂਡ ਦੀ ਟੀਮ ਨੇ ਵੀ ਟੂਰਨਾਮੈਂਟ ’ਚ 2 ਵਾਰ 300 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ, ਇਸ ਲਈ ਅੱਜ ਦੇ ਮੈਚ ’ਚ ਵੀ ਵੱਡੇ ਸਕੋਰ ਵੇਖਿਆ ਜਾ ਸਕਦਾ ਹੈ।
ਕਰਾਚੀ ’ਚ ਮੌਸਮ ਸਬੰਧੀ ਜਾਣਕਾਰੀ | ENG vs SA
ਸ਼ੁੱਕਰਵਾਰ ਨੂੰ ਕਰਾਚੀ ਦੇ ਮੌਸਮ ਦੀ ਗੱਲ ਕਰੀਏ ਤਾਂ ਦਿਨ ਭਰ ਧੁੱਪ ਰਹੇਗੀ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੈਚ ਦੌਰਾਨ ਤਾਪਮਾਨ ਲਗਭਗ 20 ਡਿਗਰੀ ਰਹੇਗਾ। ਅਜਿਹੀ ਸਥਿਤੀ ’ਚ ਮੈਚ ਦੇ ਪੂਰਾ ਹੋਣ ਦੀ ਉਮੀਦ ਹੈ। ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਮੈਚ ’ਚ ਪੂਰੇ 50 ਓਵਰ ਸੁੱਟੇ ਜਾਣ ਦੀ ਉਮੀਦ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | ENG vs SA
ਇੰਗਲੈਂਡ : ਬੇਨ ਡਕੇਟ, ਫਿਲ ਸਾਲਟ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਲੀਅਮ ਲਿਵਿੰਗਸਟੋਨ, ​​ਜੋਸ ਬਟਲਰ (ਕਪਤਾਨ), ਆਦਿਲ ਰਾਸ਼ਿਦ, ਜੈਮੀ ਓਵਰਟਨ, ਜੋਫਰਾ ਆਰਚਰ, ਸਾਕਿਬ ਮਹਿਮੂਦ।
ਦੱਖਣੀ ਅਫਰੀਕਾ : ਰਿਆਨ ਰਿਕੇਲਟਨ, ਤੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕਰਾਮ, ਹੇਨਰਿਕ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਰਾਸੀ ਵੈਨ ਡੇਰ ਡੁਸੇਨ, ਵਿਆਨ ਮਲਡਰ, ਕੇਸ਼ਵ ਮਹਾਰਾਜ, ਕਾਗੀਸੋ ਰਬਾਡਾ, ਮਾਰਕੋ ਜੌਨਸਨ, ਲੁੰਗੀ ਨਗਿਦੀ।
AUS Vs AFG: ਲਾਹੌਰ ’ਚ ਅੱਜ ਅਸਟਰੇਲੀਆ ਦਾ ਸਾਹਮਣਾ ਅਫਗਾਨਿਸਤਾਨ ਨਾਲ, ਜਿੱਤਣ ਵਾਲੀ ਟੀਮ ਪਹੁੰਚੇਗੀ ਸੈਮੀਫਾਈਨਲ ’ਚ
ਜਿਹੜੀ ਟੀਮ ਜਿੱਤੇਗੀ ਉਹ ਪਹੁੰਚੇਗੀ ਸੈਮੀਫਾਈਨਲ ਵਿੱਚ | AUS Vs AFG
ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਕੀਤਾ ਹੈ ਟੂਰਨਾਮੈਂਟ ਤੋਂ ਬਾਹਰ
AUS Vs AFG: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ 10ਵਾਂ ਮੈਚ ਅੱਜ ਲਾਹੌਰ ਦੇ ਗੱਦਾਫੀ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ’ਚ ਸਟੀਵ ਸਮਿਥ ਦੀ ਅਗਵਾਈ ਵਾਲੀ ਅਸਟਰੇਲੀਆ ਤੇ ਹਸਮਤੁੱਲਾ ਸ਼ਾਹਿਦੀ ਦੀ ਅਗਵਾਈ ਵਾਲੀ ਅਫਗਾਨਿਸਤਾਨ ਦੀਆਂ ਟੀਮਾਂ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਮੈਚ ਦਾ ਨਤੀਜਾ ਦੋਵਾਂ ਟੀਮਾਂ ਦੇ ਅਗਲੇ ਦੌਰ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰੇਗਾ। ਜੇਕਰ ਅਫਗਾਨਿਸਤਾਨ ਹਾਰ ਜਾਂਦਾ ਹੈ, ਤਾਂ ਇਹ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਜਾਵੇਗਾ।
ਇਹ ਖਬਰ ਵੀ ਪੜ੍ਹੋ : Fazilka News: ਜ਼ਿਲ੍ਹਾ ਫਾਜ਼ਿਲਕਾ ਦੇ 6 ਪ੍ਰਾਇਮਰੀ ਅਧਿਆਪਕਾਂ ਦੀ ਫਿਨਲੈਂਡ ਟ੍ਰੇਨਿੰਗ ਲਈ ਹੋਈ ਚੋਣ
ਅਸਟਰੇਲੀਆ ਦੀ ਹਾਰ ਦੀ ਸਥਿਤੀ ’ਚ, ਉਸ ਨੂੰ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਮੈਚ ਦੇ ਨਤੀਜੇ ’ਤੇ ਨਿਰਭਰ ਕਰਨਾ ਪਵੇਗਾ। ਗੱਦਾਫੀ ਸਟੇਡੀਅਮ ’ਚ ਹੁਣ ਤੱਕ ਖੇਡੇ ਗਏ ਦੋਵੇਂ ਮੈਚਾਂ ’ਚ, ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਰਹੀ ਹੈ। ਪਹਿਲੇ ਮੈਚ ’ਚ, ਅਸਟਰੇਲੀਆ ਨੇ ਇੰਗਲੈਂਡ ਦੇ 351 ਦੌੜਾਂ ਦੇ ਵੱਡੇ ਸਕੋਰ ਦਾ ਪਿੱਛਾ ਕੀਤਾ। ਦੂਜੇ ਮੈਚ ’ਚ ਇੰਗਲੈਂਡ ਤੇ ਅਫਗਾਨਿਸਤਾਨ ਵਿਚਕਾਰ ਕੁੱਲ 600 ਤੋਂ ਵੱਧ ਦੌੜਾਂ ਬਣੀਆਂ। ਸ਼ੁੱਕਰਵਾਰ ਨੂੰ ਵੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਰਹਿਣ ਦੀ ਉਮੀਦ ਹੈ। ਅਜਿਹੀ ਸਥਿਤੀ ਵਿੱਚ, ਬੱਲੇਬਾਜ਼ਾਂ ਨੂੰ ਮੌਜ-ਮਸਤੀ ਕਰਨ ਦਾ ਮੌਕਾ ਮਿਲ ਸਕਦਾ ਹੈ। AUS Vs AFG
ਮੈਚ ਸਬੰਧੀ ਜਾਣਕਾਰੀ | AUS Vs AFG
ਟੂਰਨਾਮੈਂਟ : ਆਈਸੀਸੀ ਚੈਂਪੀਅਨਜ਼ ਟਰਾਫੀ 2025
ਮੈਚ : 10ਵਾਂ ਮੈਚ
ਟੀਮਾਂ : ਅਫਗਾਨਿਸਤਾਨ ਬਨਾਮ ਅਸਟਰੇਲੀਆ
ਮਿਤੀ : 28/2/2025
ਸਟੇਡੀਅਮ : ਗੱਦਾਫੀ ਸਟੇਡੀਅਮ, ਲਾਹੌਰ
ਸਮਾਂ : ਟਾਸ, ਦੁਪਹਿਰ 2:00 ਵਜੇ, ਮੈਚ ਸ਼ੁਰੂ, ਦੁਪਹਿਰ 2:30 ਵਜੇ
ਲਾਹੌਰ ’ਚ ਕਿਵੇਂ ਰਹੇਗਾ ਮੌਸਮ? | AUS Vs AFG
ਮੌਸਮ ਦੀ ਭਵਿੱਖਬਾਣੀ ਅਨੁਸਾਰ, ਲਾਹੌਰ ’ਚ ਦਿਨ ਭਰ ਬੱਦਲਵਾਈ ਰਹਿਣ ਦੀ ਉਮੀਦ ਹੈ ਜਦੋਂ ਕਿ ਦੁਪਹਿਰ ਤੇ ਸ਼ਾਮ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਸ਼ੁਰੂਆਤੀ ਘੰਟਿਆਂ ’ਚ ਮੀਂਹ ਦੀ ਤੀਬਰਤਾ ਜ਼ਿਆਦਾ ਹੋਣ ਦੀ ਉਮੀਦ ਹੈ, ਜਿਸ ਕਾਰਨ ਮੈਚ ਸ਼ੁਰੂ ਹੋਣ ’ਚ ਦੇਰੀ ਹੋ ਸਕਦੀ ਹੈ ਜਾਂ ਖੇਡ ਦੌਰਾਨ ਰੁਕਾਵਟ ਆ ਸਕਦੀ ਹੈ। ਤਾਪਮਾਨ ਲਗਭਗ 15-16 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸਵੇਰੇ 7 ਵਜੇ ਤੋਂ ਬਾਅਦ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਹਾਲਾਂਕਿ, ਮੌਸਮ ’ਚ ਸੁਧਾਰ ਹੋਣ ਦੀ ਉਮੀਦ ਹੈ ਤੇ ਦੁਪਹਿਰ ਤੱਕ ਸੂਰਜ ਨਿਕਲਣ ਦੀ ਸੰਭਾਵਨਾ ਹੈ। ਜੇਕਰ ਮੀਂਹ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ, ਤਾਂ ਮੈਚ ਦੇ ਓਵਰ ਘਟਾਏ ਜਾ ਸਕਦੇ ਹਨ ਜਾਂ ਮੈਚ ਪੂਰੀ ਤਰ੍ਹਾਂ ਰੱਦ ਕੀਤਾ ਜਾ ਸਕਦਾ ਹੈ, ਜਿਸ ਕਾਰਨ ਅੰਕ ਸਾਂਝੇ ਕੀਤੇ ਜਾਣਗੇ।
ਸੰਭਾਵੀ ਸੈਮੀਫਾਈਨਲ ਸਮੀਕਰਨ | AUS Vs AFG
ਜੇਕਰ ਅਫਗਾਨਿਸਤਾਨ ਜਿੱਤਦਾ ਹੈ ਤੇ ਇੰਗਲੈਂਡ ਵੀ ਜਿੱਤਦਾ ਹੈ
ਅਫਗਾਨਿਸਤਾਨ ਤੇ ਦੱਖਣੀ ਅਫਰੀਕਾ/ਅਸਟਰੇਲੀਆ ਕੁਆਲੀਫਾਈ ਕਰਨਗੇ (ਨੈੱਟ ਰਨ ਰੇਟ ਦੇ ਆਧਾਰ ’ਤੇ ਫੈਸਲਾ ਕੀਤਾ ਜਾਵੇਗਾ)।
ਜੇਕਰ ਅਫਗਾਨਿਸਤਾਨ ਜਿੱਤਦਾ ਹੈ ਤੇ ਦੱਖਣੀ ਅਫਰੀਕਾ ਵੀ ਜਿੱਤਦਾ ਹੈ
ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਸੈਮੀਫਾਈਨਲ ’ਚ ਪਹੁੰਚਣਗੇ।
ਜੇਕਰ ਅਸਟਰੇਲੀਆ ਜਿੱਤਦਾ ਹੈ ਤੇ ਇੰਗਲੈਂਡ ਵੀ ਜਿੱਤਦਾ ਹੈ
ਅਸਟਰੇਲੀਆ ਤੇ ਦੱਖਣੀ ਅਫਰੀਕਾ ਸੈਮੀਫਾਈਨਲ ’ਚ ਪਹੁੰਚਣਗੇ।
ਜੇਕਰ ਅਸਟਰੇਲੀਆ ਜਿੱਤ ਜਾਂਦਾ ਹੈ ਤੇ ਦੱਖਣੀ ਅਫਰੀਕਾ ਵੀ ਜਿੱਤਦਾ ਹੈ
ਅਸਟਰੇਲੀਆ ਤੇ ਦੱਖਣੀ ਅਫਰੀਕਾ ਸੈਮੀਫਾਈਨਲ ’ਚ ਪਹੁੰਚਣਗੇ।
ਜੇ ਮੈਚ ਮੀਂਹ ਕਾਰਨ ਰੱਦ ਹੋ ਜਾਵੇ ਤਾਂ ਕੀ ਹੋਵੇਗਾ? | AUS Vs AFG
ਸ਼ੁੱਕਰਵਾਰ ਨੂੰ ਲਾਹੌਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ, ਤਾਂ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਜਾਵੇਗਾ। ਇਸ ਇੱਕ ਵਾਧੂ ਅੰਕ ਦੇ ਨਾਲ, ਅਸਟਰੇਲੀਆ ਦੇ ਕੁੱਲ ਅੰਕ ਚਾਰ ਹੋ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਸੈਮੀਫਾਈਨਲ ਲਈ ਕੁਆਲੀਫਾਈ ਕਰਨ ’ਚ ਮਦਦ ਮਿਲੇਗੀ। ਦੂਜੇ ਪਾਸੇ, ਅਫਗਾਨਿਸਤਾਨ ਨੂੰ ਇੰਗਲੈਂਡ ਬਨਾਮ ਦੱਖਣੀ ਅਫਰੀਕਾ ਮੈਚ ਦੇ ਨਤੀਜੇ ਦੀ ਉਡੀਕ ਕਰਨੀ ਪਵੇਗੀ। ਜੇਕਰ ਇੰਗਲੈਂਡ ਦੱਖਣੀ ਅਫਰੀਕਾ ਨੂੰ ਵੱਡੇ ਫਰਕ ਨਾਲ ਹਰਾ ਦਿੰਦਾ ਹੈ, ਤਾਂ ਹੀ ਅਫਗਾਨਿਸਤਾਨ ਦੇ ਸੈਮੀਫਾਈਨਲ ’ਚ ਪਹੁੰਚਣ ਦੀ ਸੰਭਾਵਨਾ ਬਣ ਜਾਵੇਗੀ।
ਜੇਕਰ ਦੱਖਣੀ ਅਫਰੀਕਾ ਫਿਰ ਇੰਗਲੈਂਡ ਨੂੰ ਹਰਾ ਦਿੰਦਾ ਹੈ, ਤਾਂ ਉਹ 5 ਅੰਕਾਂ ਨਾਲ ਗਰੁੱਪ ’ਚ ਸਿਖਰ ’ਤੇ ਰਹੇਗਾ ਤੇ ਅਸਟਰੇਲੀਆ ਦੂਜੇ ਸਥਾਨ ’ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰੇਗਾ। ਜੇਕਰ ਇੰਗਲੈਂਡ ਜਿੱਤ ਜਾਂਦਾ ਹੈ ਤਾਂ ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਦੇ 3-3 ਅੰਕ ਹੋਣਗੇ ਤੇ ਮੈਚ ਦਾ ਫੈਸਲਾ ਨੈੱਟ ਰਨ ਰੇਟ ਦੇ ਆਧਾਰ ’ਤੇ ਹੋਵੇਗਾ। ਅਫਗਾਨਿਸਤਾਨ ਦਾ ਮੌਜ਼ੂਦਾ ਨੈੱਟ ਰਨ ਰੇਟ -0.99 ਹੈ, ਜੋ ਕਿ ਬਹੁਤ ਮਾੜੀ ਸਥਿਤੀ ਹੈ। ਸੈਮੀਫਾਈਨਲ ’ਚ ਪਹੁੰਚਣ ਲਈ, ਦੱਖਣੀ ਅਫਰੀਕਾ ਨੂੰ 301 ਦੌੜਾਂ ਦਾ ਪਿੱਛਾ ਕਰਦੇ ਹੋਏ ਘੱਟੋ-ਘੱਟ 207 ਦੌੜਾਂ ਨਾਲ ਹਾਰਨਾ ਪਵੇਗਾ, ਜੋ ਕਿ ਲਗਭਗ ਅਸੰਭਵ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | AUS Vs AFG
ਅਫਗਾਨਿਸਤਾਨ : ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਇਬਰਾਹਿਮ ਜ਼ਦਰਾਨ, ਰਹਿਮਾਨਉੱਲਾ ਗੁਰਬਾਜ਼ (ਵਿਕਟਕੀਪਰ), ਸਦੀਕਉੱਲਾ ਅਟਲ, ਰਹਿਮਤ ਸ਼ਾਹ, ਇਕਰਾਮ ਅਲੀਖਿਲ, ਗੁਲਬਦੀਨ ਨਾਇਬ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਾਸ਼ਿਦ ਖਾਨ, ਨੰਗਿਆਲ ਖਰੋਤੀ, ਨੂਰ ਅਹਿਮਦ, ਫਜ਼ਲਹਕ ਫਾਰੂਕੀ, ਫਰੀਦ ਮਲਿਕ, ਨਵੀਦ ਜ਼ਦਰਾਨ।
ਅਸਟਰੇਲੀਆ : ਸਟੀਵ ਸਮਿਥ (ਕਪਤਾਨ), ਮੈਥਿਊ ਸ਼ਾਰਟ, ਟਰੈਵਿਸ ਹੈੱਡ, ਮਾਰਨਸ ਲਾਬੂਸ਼ਾਨੇ, ਜੋਸ਼ ਇੰਗਲਿਸ (ਵਿਕਟਕੀਪਰ), ਐਲੇਕਸ ਕੈਰੀ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਐਡਮ ਜ਼ਾਂਪਾ, ਸਪੈਂਸਰ ਜੌਹਨਸਨ, ਜੇਕ ਫਰੇਜ਼ਰ-ਮੈਕਗੁਰਕ, ਆਰੋਨ ਹਾਰਡੀ, ਸੀਨ ਐਬੋਟ, ਤਨਵੀਰ ਸੰਘਾ।
AFG vs ENG: ਅਫਗਾਨਿਸਤਾਨ ਨੇ ਫਿਰ ਰਚਿਆ ਇਤਿਹਾਸ, ਇੰਗਲੈਂਡ ਨੂੰ ਹਰਾ ਟੂਰਨਾਮੈਂਟ ਤੋਂ ਕੀਤਾ ਬਾਹਰ
ਉਮਰਜਈ ਨੇ ਆਖਿਰੀ ਓਵਰ ’ਚ 13 ਦੌੜਾਂ ਦਾ ਕੀਤਾ ਬਚਾਅ | AFG vs ENG
AFG vs ENG: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ ਦੇ 8ਵੇਂ ਮੈਚ ’ਚ ਅਫਗਾਨਿਸਤਾਨ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾ ਦਿੱਤਾ ਹੈ। ਜਮਤੁਲਾਹ ਉਮਰਜ਼ਈ ਨੇ ਆਖਰੀ ਓਵਰ ’ਚ 13 ਦੌੜਾਂ ਦਾ ਬਚਾਅ ਕੀਤਾ। ਬੁੱਧਵਾਰ ਨੂੰ 326 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 49.5 ਓਵਰਾਂ ’ਚ 317 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਦੇ ਨਾਲ ਹੀ ਇੰਗਲੈਂਡ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਅਫ਼ਗਾਨਿਸਤਾਨ ਨੇ ਲਾਹੌਰ ਦੇ ਗੱਦਾਫੀ ਸਟੇਡੀਅਮ ’ਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
Read This : Blood Donation: ਡੇਰਾ ਸੱਚਾ ਸੌਦਾ ਤੋਂ ਪ੍ਰਭਾਵਿਤ ਹੋ ਕੇ ਕੀਤਾ ਖੂਨਦਾਨ
ਟੀਮ ਨੇ ਇਬਰਾਹਿਮ ਜ਼ਦਰਾਨ ਦੇ ਸੈਂਕੜੇ ਦੇ ਆਧਾਰ ’ਤੇ 7 ਵਿਕਟਾਂ ਦੇ ਨੁਕਸਾਨ ’ਤੇ 325 ਦੌੜਾਂ ਬਣਾਈਆਂ। ਜਾਦਰਾਨ ਨੇ 146 ਗੇਂਦਾਂ ’ਤੇ 177 ਦੌੜਾਂ ਦੀ ਪਾਰੀ ਖੇਡੀ। ਇਸ ’ਚ 12 ਚੌਕੇ ਤੇ 6 ਛੱਕੇ ਸ਼ਾਮਲ ਸਨ। ਜ਼ਾਦਰਾਨ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਜੋਅ ਰੂਟ ਨੇ ਇੰਗਲਿਸ਼ ਟੀਮ ਲਈ 120 ਦੌੜਾਂ ਦੀ ਪਾਰੀ ਖੇਡੀ। ਬੇਨ ਡਕੇਟ ਤੇ ਜੋਸ ਬਟਲਰ ਨੇ 38-38 ਦੌੜਾਂ ਬਣਾਈਆਂ। ਜੈਮੀ ਓਵਰਟਨ ਸਿਰਫ਼ 32 ਦੌੜਾਂ ਹੀ ਬਣਾ ਸਕਿਆ। ਅਫਗਾਨਿਸਤਾਨ ਲਈ ਓਮਾਰਜ਼ਈ ਨੇ 5 ਵਿਕਟਾਂ ਲਈਆਂ। ਮੁਹੰਮਦ ਨਬੀ ਨੇ 2 ਵਿਕਟਾਂ ਲਈਆਂ।
ਇੰਗਲੈਂਡ ਕਿਵੇਂ ਹੋਇਆ ਬਾਹਰ? | AFG vs ENG
ਗਰੁੱਪ ਬੀ ’ਚ 4 ਟੀਮਾਂ ਹਨ, ਅਸਟਰੇਲੀਆ, ਦੱਖਣੀ ਅਫਰੀਕਾ, ਅਫਗਾਨਿਸਤਾਨ ਤੇ ਇੰਗਲੈਂਡ। ਇੱਕ ਗਰੁੱਪ ’ਚੋਂ ਸਿਰਫ਼ 2 ਟੀਮਾਂ ਸੈਮੀਫਾਈਨਲ ’ੱਚ ਪਹੁੰਚਣਗੀਆਂ। ਸਾਰੀਆਂ ਟੀਮਾਂ ਦੇ 2-2 ਮੈਚ ਖੇਡਣ ਤੋਂ ਬਾਅਦ, ਦੱਖਣੀ ਅਫਰੀਕਾ ਤੇ ਅਸਟਰੇਲੀਆ 3-3 ਅੰਕਾਂ ਨਾਲ ਚੋਟੀ ਦੇ 2 ਸਥਾਨਾਂ ’ਤੇ ਹਨ। ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ 2 ਅੰਕ ਪ੍ਰਾਪਤ ਕੀਤੇ, ਟੀਮ ਤੀਜੇ ਸਥਾਨ ’ਤੇ ਹੈ। ਇੰਗਲੈਂਡ ਇੱਕ ਵੀ ਮੈਚ ਨਹੀਂ ਜਿੱਤ ਸਕਿਆ, ਦੱਖਣੀ ਅਫਰੀਕਾ ਖਿਲਾਫ ਆਖਰੀ ਮੈਚ ਜਿੱਤਣ ਤੋਂ ਬਾਅਦ ਵੀ ਟੀਮ ਸਿਰਫ 2 ਅੰਕਾਂ ਤੱਕ ਹੀ ਪਹੁੰਚ ਸਕੇਗੀ। ਜੋ ਕਿ ਟਾਪ-2 ਸਥਾਨ ’ਤੇ ਪਹੁੰਚਣ ਲਈ ਕਾਫ਼ੀ ਨਹੀਂ ਹੈ। ਦੂਜੇ ਪਾਸੇ, ਜੇਕਰ ਅਫਗਾਨਿਸਤਾਨ ਆਖਰੀ ਮੈਚ ’ਚ ਅਸਟਰੇਲੀਆ ਨੂੰ ਹਰਾ ਦਿੰਦਾ ਹੈ ਤਾਂ ਟੀਮ ਸੈਮੀਫਾਈਨਲ ’ਚ ਪਹੁੰਚ ਜਾਵੇਗੀ।
Australia Vs South Africa: ਅਸਟਰੇਲੀਆ-ਅਫਰੀਕਾ ਮੈਚ ਮੀਂਹ ਕਾਰਨ ਰੱਦ, ਦੋਵੇਂ ਟੀਮਾਂ ’ਤੇ ਟੂਰਨਾਮੈਂਟ ’ਚੋਂ ਬਾਹਰ ਹੋਣ ਦਾ ਖਤਰਾ
ਦੋਵੇਂ ਟੀਮਾਂ ਨੂੰ ਹੁਣ ਲੀਗ ਦੇ ਆਖਿਰੀ ਮੈਚ ਜਿੱਤਣੇ ਜ਼ਰੂਰੀ
Australia Vs South Africa: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ’ਚ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਰਾਵਲਪਿੰਡੀ ਸਟੇਡੀਅਮ ’ਚ ਦਿਨ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਅਜਿਹੀ ਸਥਿਤੀ ’ਚ ਮੈਚ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਹੈ। ਗਰੁੱਪ ਬੀ ਦੇ ਅੰਕ ਸੂਚੀ ’ਚ ਦੱਖਣੀ ਅਫਰੀਕਾ ਪਹਿਲੇ ਨੰਬਰ ’ਤੇ ਹੈ ਤੇ ਅਸਟਰੇਲੀਆ ਦੂਜੇ ਨੰਬਰ ’ਤੇ ਹੈ। ਦੋਵਾਂ ਦੇ 3-3 ਅੰਕ ਹਨ। ਇਸ ਦੇ ਨਾਲ ਹੀ, ਇੰਗਲੈਂਡ ਤੇ ਅਫਗਾਨਿਸਤਾਨ ਅਜੇ ਵੀ ਆਪਣੀ ਪਹਿਲੀ ਜਿੱਤ ਦੀ ਤਲਾਸ਼ ’ਚ ਹਨ। ਦੋਵੇਂ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ’ਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨ ਜਾ ਰਹੇ ਸਨ। ਦੋਵਾਂ ਨੇ ਇੱਕ-ਇੱਕ ਮੈਚ ਜਿੱਤਿਆ ਹੈ। ਅਸਟਰੇਲੀਆ ਨੇ ਇੰਗਲੈਂਡ ਨੂੰ ਹਰਾਇਆ ਜਦੋਂ ਕਿ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਹਰਾਇਆ ਹੈ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਸਰਕਾਰ ਦੀ ਇੱਕ ਹੋਰ ਵੱਡੀ ਕਾਰਵਾਈ, ਪੜ੍ਹੋ ਪੂਰਾ ਮਾਮਲਾ
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | Australia Vs South Africa
ਅਸਟਰੇਲੀਆ : ਸਟੀਵ ਸਮਿਥ (ਕਪਤਾਨ), ਮੈਥਿਊ ਸ਼ਾਰਟ, ਟਰੈਵਿਸ ਹੈੱਡ, ਮਾਰਨਸ ਲਾਬੂਸ਼ਾਨੇ, ਐਲੇਕਸ ਕੈਰੀ, ਜੋਸ਼ ਇੰਗਲਿਸ (ਵਿਕਟਕੀਪਰ), ਗਲੇਨ ਮੈਕਸਵੈੱਲ, ਬੇਨ ਦੁਆਰਸ਼ਿਸ, ਨਾਥਨ ਐਲਿਸ, ਸਪੈਂਸਰ ਜੌਹਨਸਨ ਤੇ ਐਡਮ ਜ਼ਾਂਪਾ।
ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਰਿਆਨ ਰਿਕੇਲਟਨ, ਹੇਨਰਿਕ ਕਲਾਸੇਨ (ਵਿਕਟਕੀਪਰ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਾਮ, ਡੇਵਿਡ ਮਿਲਰ, ਵੇਨ ਮਲਡਰ, ਮਾਰਕੋ ਜੈਨਸਨ, ਕਾਗੀਸੋ ਰਬਾਡਾ, ਕੇਸ਼ਵ ਮਹਾਰਾਜ ਤੇ ਲੁੰਗੀ ਨਗਿਦੀ।
Champions Trophy: ਵਿਰਾਟ ਕੋਹਲੀ ਤੋਂ ਪ੍ਰਭਾਵਿਤ ਹੋਏ ਪੌਟਿੰਗ, ਕਹਿ ਦਿੱਤੀ ਇਹ ਵੱਡੀ ਗੱਲ
Champions Trophy: ਸਪੋਰਟਸ ਡੈਸਕ। ਅਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਨੇ ਭਾਰਤੀ ਬੱਲੇਬਾਜ਼ ਵਿਰਾਟ (Virat Kohli) ਕੋਹਲੀ ਦੀ ਖੂਬ ਤਰੀਫ ਕੀਤੀ ਹੈ। ਪੌਂਟਿੰਗ ਨੇ ਕਿਹਾ ਕਿ ਉਨ੍ਹਾਂ ਨੇ ਇੱਕਰੋਜ਼ਾ ’ਚ ਕੋਹਲੀ ਤੋਂ ਵਧੀਆ ਖਿਡਾਰੀ ਨਹੀਂ ਵੇਖਿਆ ਹੈ। ਪੌਂਟਿੰਗ ਦਾ ਮੰਨਣਾ ਹੈ ਕਿ ਕੋਹਲੀ 50 ਓਵਰਾਂ ਦੇ ਫਾਰਮੈਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਪਿੱਛੇ ਛੱਡਣ ’ਚ ਸਫਲ ਹੋਣਗੇ। ਕੋਹਲੀ ਨੇ ਪਾਕਿਸਤਾਨ ਖਿਲਾਫ਼ ਨਾਬਾਦ 100 ਦੌੜਾਂ ਦੀ ਪਾਰੀ ਖੇਡੀ ਸੀ। ਇਹ ਉਨ੍ਹਾਂ ਦੇ ਇੱਕਰੋਜ਼ਾ ਕਰੀਅਰ ਦਾ 51ਵਾਂ ਸੈਂਕੜਾ ਸੀ। Virat Kohli
ਇਹ ਖਬਰ ਵੀ ਪੜ੍ਹੋ : Petrol-Diesel Price: ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਵੇਖੋ ਅੱਜ ਦੇ ਤਾਜ਼ਾ ਰੇਟ
ਸਚਿਨ ਤੋਂ ਫਿਲਹਾਲ ਕੋਹਲੀ 4000 ਦੌੜਾਂ ਪਿੱਛੇ | Champions Trophy
ਕੋਹਲੀ ਪਾਕਿਸਤਾਨ ਖਿਲਾਫ਼ ਮੈਚ ਦੌਰਾਨ ਸਭ ਤੋਂ ਤੇਜ਼ 14000 ਵਨਡੇ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਸਨ। ਉਨ੍ਹਾਂ ਇਸ ਮਾਮਲੇ ’ਚ ਸਚਿਨ ਨੂੰ ਪਿੱਛੇ ਛੱਡਿਆ ਹੈ। ਕੋਹਲੀ (Virat Kohli) ਦੁਨੀਆ ਦੇ ਤੀਜੇ ਬੱਲੇਬਾਜ਼ ਹਨ ਜਿਨ੍ਹਾਂ ਇਸ ਫਾਰਮੈਟ ’ਚ 14000 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਸਚਿਨ ਤੇਂਦੁਲਕਰ ਤੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ ਹੀ ਇਹ ਕਾਰਨਾਮਾ ਕੀਤਾ ਹੈ। ਕੋਹਲੀ ਦੀਆਂ ਵਨਡੇ ’ਚ ਫਿਲਹਾਲ 14085 ਦੌੜਾਂ ਹਨ ਤੇ ਸਚਿਨ ਤੋਂ ਉਹ 4341 ਦੌੜਾਂ ਪਿੱਛੇ ਹਨ।
ਸਚਿਨ ਨਾਂਅ ਵਨਡੇ ’ਚ 18426 ਦੌੜਾਂ ਬਣਾਉਣ ਦਾ ਰਿਕਾਰਡ ਹੈ। ਪੌਂਟਿੰਗ ਨੇ ਆਈਸੀਸੀ ਦੇ ਇੱਕ ਪ੍ਰੋਗਰਾਮ ’ਚ ਕਿਹਾ, ਮੈਨੂੰ ਨਹੀਂ ਲਗਦਾ ਕਿ ਮੈਂ ਕੋਹਲੀ (Virat Kohli) ਤੋਂ ਇਲਾਵਾ ਇੱਕਰੋਜ਼ਾ ’ਚ ਇਨ੍ਹਾਂ ਵਧੀਆ ਖਿਡਾਰੀ ਵੇਖਿਆ ਹੈ। ਉਨ੍ਹਾਂ ਨੇ ਦੌੜਾਂ ਬਣਾਉਣ ਦੇ ਮਾਮਲੇ ’ਚ ਮੈਨੂੰ ਪਿੱਛੇ ਛੱਡਿਆ ਹੈ ਤੇ ਹੁਣ ਉਨ੍ਹਾਂ ਤੋਂ 2 ਹੀ ਬੱਲੇਬਾਜ਼ ਅੱਗੇ ਹਨ। ਮੈਨੂੰ ਭਰੋਸਾ ਹੈ ਕਿ ਉਹ ਚਾਹੁਣਗੇ ਕਿ ਉਨ੍ਹਾਂ ਦਾ ਨਾਂਅ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਸ਼ਾਮਲ ਰਹੇ।
ਪੌਂਟਿੰਗ ਨੇ ਕਿਹਾ, ਕੋਹਲੀ ’ਚ ਦੌੜਾਂ ਬਣਾਉਣ ਦੀ ਭੁੱਖ ਅਜੇ ਬਾਕੀ
ਪੌਂਟਿੰਗ ਦਾ ਕਹਿਣਾ ਹੈ ਕਿ ਕੋਹਲੀ (Virat Kohli) ਲਈ ਮੁਸ਼ਕਲ ਕੰਮ ਕੁਝ ਨਹੀਂ ਹੈ। ਉਨ੍ਹਾਂ ਕਿਹਾ, ਸ਼ਰੀਰਕ ਰੂਪ ਤੋਂ ਕੋਹਲੀ ਫਿਟ ਹਨ ਤੇ ਉਹ ਆਪਣੀ ਖੇਡ ’ਤੇ ਕਾਫੀ ਮਿਹਨਤ ਵੀ ਕਰ ਰਹੇ ਹਨ। ਕੋਹਲੀ ਲੰਬੇ ਸਮੇਂ ਤੋਂ ਕਾਫੀ ਚੰਗਾ ਕਰ ਰਹੇ ਹਨ, ਪਰ ਸਚਿਨ ਨੂੰ ਪਿੱਛੇ ਛੱਡਣ ਲਈ ਉਨ੍ਹਾਂ ਨੂੰ ਅਜੇ ਵੀ 4000 ਦੌੜਾਂ ਹੋਰ ਬਣਾਉਣੀਆਂ ਪੈਣਗੀਆਂ। ਇਹ ਦਿਖਾਉਂਦਾ ਹੈ ਕਿ ਸਚਿਨ ਕਿੰਨੇ ਸ਼ਾਨਦਾਰ ਬੱਲੇਬਾਜ਼ ਸਨ, ਪਰ ਇਹ ਇਸ ਲਈ ਵੀ ਸੀ ਕਿਉਂਕ ਉਹ ਲੰਬੇ ਸਮੇਂ ਤੱਕ ਇਸ ਖੇਡ ਨੂੰ ਖੇਡਦੇ ਰਹੇ ਸਨ। ਕੋਹਲੀ ਵਰਗੇ ਖਿਡਾਰੀ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਨ੍ਹਾਂ ’ਚ ਦੌੜਾਂ ਬਣਾਉਣ ਦੀ ਭੁੱਖ ਅਜੇ ਬਾਕੀ ਹੈ, ਇਸ ਲਈ ਜਦੋਂ ਗੱਲ ਸਚਿਨ ਨੂੰ ਪਿੱਛੇ ਛੱਡਣ ਦੀ ਹੋਵੇ ਤਾਂ ਮੈਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ।
Bangladesh Vs New Zealand: ਚੈਂਪੀਅਨਜ਼ ਟਰਾਫੀ ’ਚ ਅੱਜ ਨਿਊਜੀਲੈਂਡ ਦਾ ਸਾਹਮਣਾ ਬੰਗਲਾਦੇਸ਼ ਨਾਲ
ਨਿਊਜੀਲੈਂਡ ਜਿੱਤਿਆ ਤਾਂ ਪਾਕਿਸਤਾਨ ਟੂਰਨਾਮੈਂਟ ਤੋਂ ਹੋ ਜਾਵੇਗਾ ਬਾਹਰ
ਨਿਊਜੀਲੈਂਡ ਦੀ ਜਿੱਤ ਨਾਲ ਭਾਰਤ ਅੱਜ ਪਹੁੰਚ ਜਾਵੇਗਾ ਸੈਮੀਫਾਈਨਲ ’ਚ
Bangladesh Vs New Zealand: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਅੱਜ ਛੇਵਾਂ ਮੈਚ ਖੇਡਿਆ ਜਾਵੇਗਾ, ਛੇਵੇਂ ਮੈਚ ’ਚ ਨਿਊਜੀਲੈਂਡ ਤੇ ਬੰਗਲਾਦੇਸ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਰਾਵਲਪਿੰਡੀ ਕ੍ਰਿਕੇਟ ਸਟੇਡੀਅਮ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਮੈਚ ਅੱਜ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਜੇਕਰ ਅੱਜ ਨਿਊਜ਼ੀਲੈਂਡ ਦੀ ਟੀਮ ਜਿੱਤ ਜਾਂਦੀ ਹੈ ਤਾਂ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ। 2017 ’ਚ ਆਖਰੀ ਚੈਂਪੀਅਨਜ਼ ਟਰਾਫੀ ’ਚ, ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਗਰੁੱਪ ਪੜਾਅ ’ਚ ਹੀ ਹਰਾਇਆ ਸੀ।
ਇਹ ਖਬਰ ਵੀ ਪੜ੍ਹੋ : US Deportation: ਅਮਰੀਕਾ ਤੋਂ ਭਾਰਤੀਆਂ ਦੀ ਜ਼ਬਰੀ ਵਾਪਸੀ, ਜਿੰਮੇਵਾਰ ਕੌਣ?
2017 ’ਚ ਜਦੋਂ ਚੈਂਪੀਅਨਜ਼ ਟਰਾਫੀ ਹੋਈ ਸੀ ਤਾਂ ਉਹਦੋਂ ਬੰਗਲਾਦੇਸ਼ ਦੀ ਟੀਮ ਨੇ ਟੂਰਨਾਮੈਂਟ ’ਚ ਸੈਮੀਫਾਈਨਲ ਖੇਡਿਆ ਸੀ, ਪਰ ਟੀਮ ਭਾਰਤੀ ਟੀਮ ਤੋਂ ਹਾਰ ਕੇ ਬਾਹਰ ਹੋ ਗਈ ਸੀ। ਦੋਵੇਂ ਟੀਮਾਂ ਚੈਂਪੀਅਨਜ਼ ਟਰਾਫੀ ’ਚ 2 ਵਾਰ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਚੈਂਪੀਅਨਜ਼ ਟਰਾਫੀ ’ਚ ਦੋਵੇਂ ਟੀਮਾਂ ਦਾ ਰਿਕਾਰਡ ਬਰਾਬਰ ਰਿਹਾ ਹੈ, ਦੋਵੇਂ ਟੀਮਾਂ ਨੇ ਇੱਕ-ਦੂਜੇ ਖਿਲਾਫ ਇੱਕ-ਇੱਕ ਮੈਚ ਜਿੱਤਿਆ ਹੈ।
ਹੁਣ ਮੈਚ ਸਬੰਧੀ ਜਾਣਕਾਰੀ | Bangladesh Vs New Zealand
ਟੂਰਨਾਮੈਂਟ : ICC ਚੈਂਪੀਅਨਜ਼ ਟਰਾਫੀ 2025
ਮੈਚ : ਛੇਵਾਂ ਮੁਕਾਬਲਾ
ਟੀਮਾਂ : ਨਿਊਜੀਲੈਂਡ ਬਨਾਮ ਬੰਗਲਾਦੇਸ਼
ਮਿਤੀ : 24 ਫਰਵਰੀ
ਸਟੇਡੀਅਮ : ਰਾਵਲਪਿੰਡੀ ਕ੍ਰਿਕੇਟ ਸਟੇਡੀਅਮ
ਸਮਾਂ : ਟਾਸ, ਦੁਪਹਿਰ 2:00 ਵਜੇ, ਮੈਚ ਸ਼ੁਰੂ : ਦੁਪਹਿਰ 2:30 ਵਜੇ
ਪਾਕਿਸਤਾਨ ਕਿਵੇਂ ਹੋਵੇਗਾ ਬਾਹਰ? | Bangladesh Vs New Zealand
ਪਾਕਿਸਤਾਨ ਨੂੰ ਗਰੁੱਪ ਪੜਾਅ ’ਚ ਭਾਰਤ ਤੇ ਨਿਊਜ਼ੀਲੈਂਡ ਨੇ ਹਰਾ ਦਿੱਤਾ ਹੈ। ਟੀਮ ਦਾ ਇੱਕੋ ਇੱਕ ਮੈਚ ਬੰਗਲਾਦੇਸ਼ ਨਾਲ ਬਾਕੀ ਹੈ। ਦੂਜੇ ਪਾਸੇ, ਭਾਰਤ ਨੇ 2 ਮੈਚ ਜਿੱਤੇ ਹਨ। ਜੇਕਰ ਨਿਊਜ਼ੀਲੈਂਡ ਅੱਜ ਬੰਗਲਾਦੇਸ਼ ਨੂੰ ਹਰਾ ਦਿੰਦਾ ਹੈ, ਤਾਂ ਟੀਮ ਦੇ ਭਾਰਤ ਦੇ ਬਰਾਬਰ 4 ਅੰਕ ਹੋਣਗੇ। ਇਸ ਹਾਲਤ ’ਚ, ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੈਮੀਫਾਈਨਲ ’ਚ ਪਹੁੰਚਣਗੀਆਂ। ਜਦੋਂ ਕਿ ਪਾਕਿਸਤਾਨ ਤੇ ਬੰਗਲਾਦੇਸ਼ ਦੀਆਂ ਟੀਮਾਂ ਬਾਹਰ ਹੋ ਜਾਣਗੀਆਂ। ਕਿਉਂਕਿ ਦੋਵੇਂ 2-2 ਮੈਚ ਹਾਰ ਜਾਣਗੇ।
ਪਿੱਚ ਸਬੰਧੀ ਜਾਣਕਾਰੀ | Bangladesh Vs New Zealand
ਰਾਵਲਪਿੰਡੀ ਕ੍ਰਿਕੇਟ ਸਟੇਡੀਅਮ ਦੀ ਪਿੱਚ ਰਿਪੋਰਟ ਅਨੁਸਾਰ, ਇਹ ਪਿੱਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੋਵਾਂ ਲਈ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਹਾਲਾਂਕਿ, ਇਹ ਦ੍ਰਿਸ਼ ਮੈਚ ਦੇ ਫਾਰਮੈਟ ਤੇ ਹਾਲਾਤਾਂ ਦੇ ਆਧਾਰ ’ਤੇ ਬਦਲ ਸਕਦਾ ਹੈ। ਇੱਥੇ ਹੁਣ ਤੱਕ 26 ਇੱਕ ਰੋਜ਼ਾ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 12 ਮੈਚ ਜਿੱਤੇ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 14 ਮੈਚ ਜਿੱਤੇ। ਇੱਥੇ ਸਭ ਤੋਂ ਵੱਧ ਸਕੋਰ 337/3 ਹੈ, ਜੋ ਪਾਕਿਸਤਾਨ ਨੇ 2023 ’ਚ ਨਿਊਜ਼ੀਲੈਂਡ ਵਿਰੁੱਧ ਬਣਾਇਆ ਸੀ।
ਮੌਸਮ ਸਬੰਧੀ ਜਾਣਕਾਰੀ
ਨਿਊਜ਼ੀਲੈਂਡ-ਬੰਗਲਾਦੇਸ਼ ਮੈਚ ਵਾਲੇ ਦਿਨ ਰਾਵਲਪਿੰਡੀ ’ਚ ਜ਼ਿਆਦਾਤਰ ਬੱਦਲਵਾਈ ਰਹੇਗੀ। ਹਾਲਾਂਕਿ, ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਤਾਪਮਾਨ 12 ਤੋਂ 23 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਹਵਾ 11 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | Bangladesh Vs New Zealand
ਨਿਊਜੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਡੇਵੋਨ ਕੌਨਵੇ (ਵਿਕਟਕੀਪਰ), ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ, ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਨਾਥਨ ਸਮਿਥ, ਮੈਟ ਹੈਨਰੀ ਤੇ ਵਿਲੀਅਮ ਓ’ਰੂਰਕੇ।
ਬੰਗਲਾਦੇਸ਼ : ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਸੌਮਿਆ ਸਰਕਾਰ, ਤੰਜੀਦ ਹਸਨ, ਤੌਹੀਦ ਹਰਿਦੋਏ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਜ਼ਾਕਿਰ ਅਲੀ, ਮੇਹਦੀ ਹਸਨ ਮਿਰਾਜ਼, ਰਿਸ਼ਾਦ ਹੁਸੈਨ, ਤਨਜ਼ੀਮ ਹਸਨ ਸਾਕਿਬ, ਤਸਕੀਨ ਅਹਿਮਦ ਤੇ ਮੁਸਤਫਿਜ਼ੁਰ ਰਹਿਮਾਨ।
ਕਿੱਥੇ ਵੇਖਿਏ ਨਿਊਜੀਲੈਂਡ ਬਨਾਮ ਬੰਗਲਾਦੇਸ਼ ਮੈਚ | Bangladesh Vs New Zealand
ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ ਮੈਚ ਦਾ ਸਿੱਧਾ ਪ੍ਰਸਾਰਣ ਭਾਰਤ ’ਚ ਸਟਾਰ ਸਪੋਰਟਸ ਨੈੱਟਵਰਕ ਤੇ ਸਪੋਰਟਸ18 ਚੈਨਲਾਂ ’ਤੇ ਹੋਵੇਗਾ। ਇਹ ਮੈਚ ਦੀ ਆਨਲਾਈਨ ਸਟਰੀਮਿੰਗ ਜੀਓ ਹੌਟਸਟਾਰ ਐਪ ’ਤੇ ਵੀ ਕੀਤੀ ਜਾਵੇਗੀ। ਮੈਚ ਸਬੰਧੀ ਜਾਣਕਾਰੀ ਤੁਸੀਂ ‘ਸੱਚ ਕਹੂੰ ਪੰਜਾਬੀ’ ਵੈੱਬਸਾਈਟ ’ਤੇ ਵੀ ਵੇਖ ਸਕਦੇ ਹੋ।
Champions Trophy: ਸੁਰੇਸ਼ ਰੈਨਾ ਨੇ ਇਹ ਖਿਡਾਰੀ ਨੂੰ ਦੱਸਿਆ ਐਕਸ ਫੈਕਟਰ, ਕਿਹਾ, ਚੈਂਪੀਅਨਜ਼ ਟਰਾਫੀ ’ਚ ਮਹਿਸੂਸ ਹੋਵੇਗੀ ਘਾਟ
Champions Trophy: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਚੈਂਪੀਅਨਜ਼ ਟਰਾਫੀ ’ਚ ਮੱਧਕ੍ਰਮ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦੀ ਘਾਟ ਮਹਿਸੂਸ ਹੋਵੇਗੀ ਕਿਉਂਕਿ ਉਹ ਦੁਬਈ ਦੇ ਹਾਲਾਤਾਂ ’ਚ ਐਕਸ-ਫੈਕਟਰ ਸਾਬਤ ਹੁੰਦੇ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਇਸ ਟੂਰਨਾਮੈਂਟ ਦੇ ਸਾਰੇ ਮੈਚ ਦੁਬਈ ’ਚ ਹੀ ਖੇਡਣੇ ਹਨ। ਭਾਰਤ ਨੇ ਸ਼ਨਿੱਚਰਵਾਰ ਨੂੰ ਆਈਸੀਸੀ ਟੂਰਨਾਮੈਂਟ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। Champions Trophy
ਇਹ ਖਬਰ ਵੀ ਪੜ੍ਹੋ : Mahakumbh 2025: ਮਹਾਂਕੁੰਭ ਮੇਲਾ ਖੇਤਰ ’ਚ ਲੱਗੀ ਭਿਆਨਕ ਅੱਗ, ਲਗਾਤਾਰ ਫਟ ਰਹੇ ਸਿਲੰਡਰ, ਫਾਇਰ ਬ੍ਰਿਗੇਡ ਨੇ ਇਲਾਕਾ ਕੀ…
ਜਿਸ ’ਚ 2 ਵੱਡੇ ਨਾਂਅ ਸੂਰਿਆਕੁਮਾਰ ਯਾਦਵ ਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸ਼ਾਮਲ ਨਹੀਂ ਸਨ। ਸੂਰਿਆਕੁਮਾਰ ਤੇ ਸਿਰਾਜ ਉਨ੍ਹਾਂ ਖਿਡਾਰੀਆਂ ’ਚੋਂ ਹਨ ਜੋ 2023 ਦੀ ਇੱਕ ਰੋਜ਼ਾ ਵਿਸ਼ਵ ਕੱਪ ਟੀਮ ਦਾ ਹਿੱਸਾ ਸਨ ਪਰ ਚੈਂਪੀਅਨਜ਼ ਟਰਾਫੀ ਲਈ ਨਹੀਂ ਚੁਣੇ ਗਏ ਸਨ। ਇਨ੍ਹਾਂ 2 ਖਿਡਾਰੀਆਂ ਤੋਂ ਇਲਾਵਾ, ਪ੍ਰਸਿਧ ਕ੍ਰਿਸ਼ਨਾ, ਸ਼ਾਰਦੁਲ ਠਾਕੁਰ ਤੇ ਈਸ਼ਾਨ ਕਿਸ਼ਨ ਵੀ ਸੂਚੀ ’ਚ ਜਗ੍ਹਾ ਨਹੀਂ ਬਣਾ ਸਕੇ। ਇਸ ਦੇ ਨਾਲ ਹੀ, ਰਵੀਚੰਦਰਨ ਅਸ਼ਵਿਨ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਹਨ।
ਰੈਨਾ ਨੇ ਦੱਸਿਆ, ਸੂਰਿਆਕੁਮਾਰ ਵਿਸ਼ਵ ਕੱਪ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਉਹ 360 ਡਿਗਰੀ ਵਾਲਾ ਖਿਡਾਰੀ ਹੈ ਜੋ ਮੈਚ ਦੇ ਕਿਸੇ ਵੀ ਪੜਾਅ ’ਤੇ ਪ੍ਰਤੀ ਓਵਰ 9 ਦੌੜਾਂ ਬਣਾ ਸਕਦਾ ਹੈ। ਉਹ ਵਿਰੋਧੀ ਟੀਮ ’ਤੇ ਹਾਵੀ ਹੋ ਸਕਦਾ ਹੈ ਤੇ ਵੱਖਰੇ ਅੰਦਾਜ਼ ’ਚ ਬੱਲੇਬਾਜ਼ੀ ਕਰ ਸਕਦਾ ਹੈ। ਜੇਕਰ ਸੂਰਿਆਕੁਮਾਰ ਟੀਮ ’ਚ ਹੁੰਦੇ, ਤਾਂ ਉਹ ਐਕਸ ਫੈਕਟਰ ਸਾਬਤ ਹੁੰਦੇ। ਸਾਨੂੰ ਉਨ੍ਹਾਂ ਕਮੀ ਮਹਿਸੂਸ ਹੋਵੇਗੀ। ਹੁਣ ਜ਼ਿੰਮੇਵਾਰੀ ਉਨ੍ਹਾਂ ਤਿੰਨ ਚੋਟੀ ਦੇ ਬੱਲੇਬਾਜ਼ਾਂ ’ਤੇ ਹੋਵੇਗੀ ਜੋ ਫਾਰਮ ’ਚ ਨਹੀਂ ਹਨ। ਸੂਰਿਆਕੁਮਾਰ ਇੱਕ ਅਜਿਹਾ ਬੱਲੇਬਾਜ਼ ਹੈ ਜੋ ਕਿਸੇ ਵੀ ਸਥਿਤੀ ’ਤੇ ਬੱਲੇਬਾਜ਼ੀ ਕਰ ਸਕਦਾ ਹੈ। Champions Trophy
ਰੈਨਾ ਨੇ ਸਿਰਾਜ ਨੂੰ ਟੀਮ ’ਚ ਸ਼ਾਮਲ ਕਰਨ ਦੀ ਵਕਾਲਤ ਕੀਤੀ | Champions Trophy
ਰੈਨਾ ਨੇ ਇਹ ਵੀ ਕਿਹਾ ਕਿ ਜਸਪ੍ਰੀਤ ਬੁਮਰਾਹ ਦੀ ਫਿਟਨੈਸ ’ਤੇ ਸ਼ੱਕ ਹੈ ਤੇ ਮੁਹੰਮਦ ਸ਼ਮੀ ਸੱਟ ਤੋਂ ਵਾਪਸੀ ਕਰ ਰਹੇ ਹਨ, ਅਜਿਹੀ ਸਥਿਤੀ ’ਚ ਮੁਹੰਮਦ ਸਿਰਾਜ ਇੱਕ ਬਿਹਤਰ ਵਿਕਲਪ ਹੋ ਸਕਦਾ ਸੀ। ਰੈਨਾ ਦਾ ਮੰਨਣਾ ਹੈ ਕਿ ਹੈਦਰਾਬਾਦ ਦਾ ਇਹ ਤੇਜ਼ ਗੇਂਦਬਾਜ਼ ਅਜੇ ਵੀ ਟੀਮ ’ਚ ਜਗ੍ਹਾ ਬਣਾ ਸਕਦਾ ਹੈ। ਉਨ੍ਹਾਂ ਕਿਹਾ, ਸਿਰਾਜ ਅਸਟਰੇਲੀਆ ’ਚ ਵੱਖਰੇ ਰੂਪ ’ਚ ਦਿਖਾਈ ਦੇ ਰਿਹਾ ਸੀ।
ਪਰ ਤੁਸੀਂ 12 ਫਰਵਰੀ ਤੱਕ ਟੀਮ ’ਚ ਬਦਲਾਅ ਕਰ ਸਕਦੇ ਹੋ। ਮੈਨੂੰ ਲੱਗਦਾ ਹੈ ਕਿ ਜੇਕਰ ਬੁਮਰਾਹ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦੇ ਤਾਂ ਸਿਰਾਜ ਟੀਮ ’ਚ ਵਾਪਸ ਆ ਸਕਦੇ ਹਨ। ਹਰਸ਼ਿਤ ਰਾਣਾ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਉਸ ਕੋਲ ਚੰਗੀ ਰਫ਼ਤਾਰ, ਵਧੀਆ ਬੰਪਰ, ਵੈਰੀਏਸ਼ਨ ਤੇ ਯਾਰਕਰ ਹੈ। ਉਹ ਤੇ ਅਰਸ਼ਦੀਪ ਸਿੰਘ ਦੋਵੇਂ ਡੈਥ ਓਵਰਾਂ ’ਚ ਗੇਂਦਬਾਜ਼ੀ ਕਰ ਸਕਦੇ ਹਨ, ਪਰ ਮੈਨੂੂੰ ਅਜੇ ਵੀ ਲੱਗਦਾ ਹੈ ਕਿ ਜੇਕਰ ਬੁਮਰਾਹ ਨਹੀਂ ਹੈ ਤਾਂ ਸਿਰਾਜ ਇੱਕ ਬਿਹਤਰ ਵਿਕਲਪ ਹੈ।
ਸ਼ੁਭਮਨ ਗਿੱਲ ਨੂੰ ਉਪ-ਕਪਤਾਨ ਬਣਾਉਣ ’ਤੇ ਕੀ ਬੋਲੇ ਜਸਪ੍ਰੀਤ ਬੁਮਰਾਹ?
ਬੁਮਰਾਹ ਇਸ ਮਹੀਨੇ ਦੇ ਸ਼ੁਰੂ ’ਚ ਸਿਡਨੀ ’ਚ ਅਸਟਰੇਲੀਆ ਖਿਲਾਫ਼ ਟੈਸਟ ਮੈਚ ਦੌਰਾਨ ਹੋਈ ਪਿੱਠ ਦੀ ਸੱਟ ਤੋਂ ਠੀਕ ਹੋ ਰਹੇ ਹਨ। ਇਸ ਦੇ ਨਾਲ ਹੀ, ਅੱਡੀ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ, ਸ਼ਮੀ 2023 ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਵਨਡੇ ਟੀਮ ’ਚ ਵਾਪਸੀ ਕਰ ਰਹੇ ਹਨ। ਰੋਹਿਤ ਭਾਰਤੀ ਟੀਮ ਦੀ ਅਗਵਾਈ ਕਰਨਗੇ, ਜਦੋਂ ਕਿ ਨੌਜਵਾਨ ਪ੍ਰਤਿਭਾਸ਼ਾਲੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਰੈਨਾ ਨੇ ਇਸ ਫੈਸਲੇ ਨੂੰ ਇੱਕ ਦੂਰਦਰਸ਼ੀ ਕਦਮ ਕਿਹਾ। ਉਨ੍ਹਾਂ ਕਿਹਾ, ਗਿੱਲ ਨੂੰ ਸਹੀ ਸਮੇਂ ’ਤੇ ਉਪ-ਕਪਤਾਨ ਮਿਲਿਆ ਹੈ। ਉਹ ਭਾਰਤੀ ਕ੍ਰਿਕੇਟ ਦਾ ਅਗਲਾ ਸੁਪਰਸਟਾਰ ਹੈ ਤੇ ਉਨ੍ਹਾਂ ਇੱਕ ਰੋਜ਼ਾ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਪਤਾਨ ਰੋਹਿਤ ਸ਼ਰਮਾ ਜਾਣਦੇ ਹਨ ਕਿ ਇੱਕ ਨੌਜਵਾਨ ਖਿਡਾਰੀ ਨੂੰ ਕਿਵੇਂ ਤਿਆਰ ਕਰਨਾ ਹੈ ਤੇ ਗਿੱਲ ਟੀਮ ਲਈ ਕੀ ਖਾਸ ਕਰ ਸਕਦੇ ਹਨ।
ਸੁਰੇਸ਼ ਰੈਨਾ ਦਾ ਦਾਅਵਾ, ਭਾਰਤ ਜਿੱਤ ਸਕਦਾ ਹੈ ਖਿਤਾਬ
ਭਾਰਤ ਨੇ 2 ਵਾਰ ਚੈਂਪੀਅਨਜ਼ ਟਰਾਫੀ ਜਿੱਤੀ ਹੈ। 2002 ’ਚ ਪਹਿਲੀ ਵਾਰ, ਉਹ ਸ਼੍ਰੀਲੰਕਾ ਨਾਲ ਸੰਯੁਕਤ ਜੇਤੂ ਬਣਿਆ, ਜਦੋਂ ਕਿ 2013 ’ਚ ਦੂਜੀ ਵਾਰ ਉਨ੍ਹਾਂ ਇਹ ਵੱਕਾਰੀ ਟਰਾਫੀ ਜਿੱਤੀ। ਰੈਨਾ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਟੀਮ ’ਚ ਚੈਂਪੀਅਨ ਬਣਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ, ਰੋਹਿਤ ਦੀ ਟੀਮ ’ਚ ਸਮਰੱਥਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟੀਮ ਦਾ ਸਹੀ ਸੁਮੇਲ ਤਿਆਰ ਕੀਤਾ ਜਾਵੇ। ਦੁਬਈ ਦੀ ਪਿੱਚ ਥੋੜ੍ਹੀ ਹੌਲੀ ਹੋਵੇਗੀ ਪਰ ਸਾਡੀ ਟੀਮ ਕਿਸੇ ਵੀ ਸਥਿਤੀ ’ਚ ਜਿੱਤਣ ਦੇ ਸਮਰੱਥ ਹੈ।
ਏਸ਼ੀਅਨ ਚੈਂਪੀਅੰਜ਼ ਟਰਾਫ਼ੀ: ਮੀਂਹ ਕਾਰਨ ਫਾਈਨਲ ਰੱਦ,ਭਾਰਤ-ਪਾਕਿਸਤਾਨ ਬਣੇ ਸਾਂਝੇ ਜੇਤੂ
ਭਾਰਤ ਪਹਿਲੇ ਸਾਲ ਅਤੇ ਪਾਕਿਸਤਾਨ ਦੂਸਰੇ ਸਾਲ ਰੱਖੇਗਾ ਟਰਾਫ਼ੀ
ਭਾਰਤ ਦੇ ਆਕਾਸ਼ਦੀਪ ਸਿੰਘ ਨੂੰ ਪਲੇਅਰ ਆਫ ਦ ਟੂਰਨਾਮੈਂਟ ਅਤੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਦੇ ਅੱਵਲ ਗੋਲਕੀਪਰ ਦਾ ਅਵਾਰਡ
ਮਸਕਟ, 28 ਅਕਤੂਬਰ
ਏਸ਼ੀਆਈ ਹਾਕੀ ਦੀਆਂ ਦੋ ਪੁਰਾਣੀਆਂ ਵਿਰੋਧੀ ਟੀਮਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਤੇਜ ਮੀਂਹ ਕਾਰਨ ਰੱਦ ਕਰ ਦੇਣਾ ਪਿਆ ਅਤੇ ਦੋਵੇਂ ਟੀਮਾਂ ਨੂੰ ਸਾਂਝੀਆਂ ਜੇਤੂ ਐਲਾਨ ਕੀਤਾ ਗਿਆ ਦੋ ਸਾਲਾਂ ਬਾਅਦ ਹੋਣ ਵਾਲੇ ਇਸ ਟੂਰਨਾਮੈਂਟ ਦੀ ਜੇਤੂ ਟਰਾਫ਼ੀ ਪਹਿਲੇ ਸਾਲ ਭਾਰਤ ਰੱਖੇਗਾ ਜਦੋਂਕਿ ਪਾਕਿਸਤਾਨ ਦੂਸਰੇ ਸਾਲ ਟਰਾਫ਼ੀ ਰੱਖੇਗਾ
ਫਾਈਨਲ ਸ਼ੁਰੂ ਹੋਣ ਤੋਂ ਪਹਿਲਾਂ ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਫਾਈਨਲ ਸ਼ੁਰੂ ਹੀ ਨਹੀਂ ਹੋ ਸਕਿਆ ਅਤੇ ਪ੍ਰਬੰਧਕਾਂ ਨੂੰ ਮੈਚ ਦੇ ਹਾਲਾਤ ਨਾ ਬਣਦੇ ਦੇਖ ਫਾਈਨਲ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ ਜਿਸ ਨਾਲ ਹਾਕੀ ਪ੍ਰੇਮੀਆਂ ਨੂੰ ਵੱਡੀ ਨਿਰਾਸ਼ਾ ਹੋਈ ਟੂਰਨਾਮੈਂਟ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਇੰਝ ਟੀਮਾਂ ਨੂੰ ਜੇਤੂ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਟਰਾਫ਼ੀ ਪਹਿਲਾਂ ਕਿਸਦੇ ਕੋਲ ਰਹੇਗੀ , ਇਸ ਲਈ ਟਾਸ ਹੋਇਆ ਅਤੇ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਟਾਸ ਜਿੱਤ ਲਿਆ ਇਸ ਤਰ੍ਹਾਂ ਪਹਿਲੇ ਸਾਲ ਟਰਾਫ਼ੀ ਭਾਰਤ ਦੇ ਕੋਲ ਰਹੇਗੀ ਅਤੇ ਅਗਲੇ ਸਾਲ ਪਾਕਿਸਤਾਨ ਨੂੰ ਦਿੱਤੀ ਜਾਵੇਗੀ ਟੂਰਨਾਮੈਂਟ ਦੇ ਸੋਨ ਤਮਗੇ ਪਾਕਿਸਤਾਨੀ ਖਿਡਾਰੀਆਂ ਨੂੰ ਦਿੱਤੇ ਗਏ ਜਦੋਂਕਿ ਏਸ਼ੀਆਈ ਹਾੱਕੀ ਮਹਾਂਸੰਘ ਦੇ ਮੁੱਖ ਕਾਰਜਕਾਰੀ ਦਾਤੋ ਤਈਅਬ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ਸੋਨ ਤਮਗੇ ਛੇਤੀ ਹੀ ਭੇਜ ਦਿੱਤੇ ਜਾਣਗੇ
ਇਸ ਨਤੀਜੇ ਨਾਲ ਭਾਰਤ ਅਤੇ ਪਾਕਿਸਤਾਨ ਨੇ ਤੀਸਰੀ ਵਾਰ ਟੂਰਨਾਮੈਂਟ ਦੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਭਾਰਤੀ ਟੀਮ ਚੌਥੀ ਵਾਰ ਅਤੇ ਪਾਕਿਸਤਾਨੀ ਟੀਮ ਪੰਜਵੀਂ ਵਾਰ ਫਾਈਨਲ ‘ਚ ਪਹੁੰਚੀ ਸੀ ਭਾਰਤ ਨੇ ਪਾਕਿਸਤਾਨ ਨੂੰ 2011 ‘ਚ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਅਤੇ 2016 ‘ਚ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ ਪਾਕਿਸਤਾਨ ਨੇ 2012 ‘ਚ ਭਾਰਤ ਨੂੰ 5-4 ਨਾਲ ਅਤੇ 2013 ‘ਚ ਜਾਪਾਨ ਨੂੰ 3-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ ਭਾਰਤ ਨੇ ਜਕਾਰਤਾ ਏਸ਼ੀਆਈ ਖੇਡਾਂ ‘ਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ
ਇਸ ਤੋਂ ਪਹਿਲਾਂ ਮਲੇਸ਼ੀਆ ਨੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਾਪਾਨ ਨੂੰ ਪੈਨਲਟੀ ਸ਼ੂਟ ਆਊਟ ‘ਚ 3-2 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।