pain - Sach Kahoon Punjabi
ਦਰਦ ਗੋਡਿਆਂ ‘ਚ, ਦਵਾਈ ਢਿੱਡ ਦੁਖਦੇ ਦੀ!
ਕਿਸੇ ਫ਼ਾਜ਼ਲ ਨੇ ਕਿਹੈ;
ਇਸ ਸ਼ਹਿਰ ਮੇਂ ਮਜ਼ਦੂਰ ਸਾ ਦਰ-ਬ-ਦਰ ਨਹੀਂ
ਜਿਸ ਨੇ ਸਭ ਕੇ ਘਰ ਬਨਾਏ ਉਸ ਕਾ ਘਰ ਨਹੀਂ।
ਸੱਚਮੁੱਚ ਇਹ ਦੇਸ਼ ਇੱਕ ਸ਼ਹਿਰ ਬਣ ਗਿਆ ਜਾਪਦੈ। ਜਿਸ ਵਿਚ ਸੜਕਾਂ ਬਣਾਉਣ ਵਾਲੇ ਲਈ ਸੜਕ ‘ਤੇ ਸਵਾਰੀ ਨਹੀਂ, ਜੋ ਫ਼ਸਲਾਂ ਪੈਦਾ ਕਰਦਾ ਹੈ ਪਰ ਉਹਦੇ ਖੁਦ ਲਈ ਖਾਣ ਵਾਸਤੇ ਫ਼ਾਕੇ ਹਨ, ਜਿਸ ਨੇ ਲੋਕਾਂ ਦੇ ਘਰ ਬਣਾਏ ਅੱਜ ਉਸ ਕੋਲ ਛੱਤ ਨਹੀਂ। ਸਦੀਆਂ ਤੋਂ ਸ਼ੋਸ਼ਿਤ ਹੁੰਦਾ ਮਜ਼ਦੂਰ ਅੱਜ ਆਵਦੇ ਮੁਲਕ ਅੰਦਰ ਮਜ਼ਬੂਰ ਤੇ ਹੁਕਮਰਾਨ ਦੇ ਹਿਰਦੇ ਤੋਂ ਦੂਰ ਹੋ ਗਿਆ। ਭਾਰਤ ਸਰਕਾਰ ਦਾ ਅੰਕੜਾ ਹੈ ਕਿ 800 ਰੇਲਾਂ ਨਾਲ 10 ਲੱਖ ਮਜ਼ਦੂਰਾਂ ਨੂੰ ਅਸੀਂ ਘਰ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ। ਪਰ ਅਸਲ ਗਿਣਤੀ ਅਤੇ ਦਰਦ ਕਿਤੇ ਵਧੇਰੇ ਹੈ।
ਕਿਸ ਨੂੰ ਇਲਮ ਨਹੀਂ ਕਿ ਮੁਫ਼ਲਸ ਲੋਕਾਂ ਦੀ ਲੱਖਾਂ-ਕਰੋੜਾਂ ‘ਚ ਗਿਣਤੀ ਹੈ ਜੋ ਰਿਜ਼ਕ ਲਈ ਦੂਜਿਆਂ ਸੂਬਿਆਂ/ਸ਼ਹਿਰਾਂ ਨੂੰ ਹਿਜ਼ਰਤ ਕਰਦੇ ਹਨ। ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਇਸ ਬਾਬਤ ਕੋਈ ਠੋਸ ਡਾਟਾ ਹੀ ਨਹੀਂ ਹੈ।
ਇਸ ਨੂੰ ਲਾਪਰਵਾਹੀ ਆਖਿਆ ਜਾਵੇ ਜਾਂ ਫੇਰ ਅਤਿ-ਭਰੋਸਾ ਕਿ ਸਾਡੇ ਪ੍ਰਧਾਨ ਮੰਤਰੀ ਨੂੰ ਟਰੰਪ ਨਾਲ਼ ਇਜ਼ਹਾਰ-ਏ-ਮੁਹੱਬਤ ਤੋਂ ਬਾਅਦ ਮਾਰਚ ਦੇ ਪਹਿਲੇ ਹਫ਼ਤੇ ‘ਚ ਇਲਹਾਮ ਹੋ ਗਿਆ ਕਿ ਉਹ ਕੋਰੋਨਾ ਦੇ ਚੱਲਦਿਆਂ ਹੋਲੀ ਨਹੀਂ ਮਨਾਉਣਗੇ ਪਰ ਲੱਖਾਂ ਹਿਜ਼ਰਤਕਾਰੀ ਮਜ਼ਦੂਰਾਂ ਬਾਰੇ ਸੋਚਿਆ ਹੀ ਨਹੀਂ ਕਿ ਇਹ ਕਿਸ ਭੋਰੇ ਪੈਣਗੇ? ਜਦੋਂ ਹਾਲਾਤ ਦੀ ਬਰਛੀ ਨੇ ਮਜ਼ਦੂਰਾਂ ਦੇ ਹੌਂਸਲੇ ਛਲਣੀ ਕਰਨੇ ਸ਼ੁਰੂ ਕੀਤੇ ਤਾਂ ਉਹ ਆਪਣੇ ਘਰਾਂ ਨੂੰ ਤੁਰਨ ਦਾ ਸੋਚਣ ਲੱਗੇ। ਅਜਿਹਾ ਇਸ ਲਈ ਸੀ ਕਿ ਮੀਡੀਆ ਡਰੌਣੇ ਅੰਕੜੇ ਵਿਖਾ ਰਿਹਾ ਸੀ ਤੇ ਪ੍ਰਸ਼ਾਸਨ ਲਾਪਰਵਾਹੀ। ਦੂਜੇ ਮਾਲਕ ਪਿੱਠ ਵਿਖਾਉਣ ਲੱਗੇ ਤਾਂ ਮਕਾਨ ਮਾਲਕ ਤੇ ਰਾਸ਼ਨ ਵਾਲ਼ੇ ਅੱਖਾਂ ਵਿਖਾਉਣ ਲੱਗੇ।
ਮਾਮਲਾ ਅਪਰੈਲ ਦੀ ਸ਼ੁਰੂਆਤ ‘ਚ ਸੁਪਰੀਮ ਕੋਰਟ ਗਿਆ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੋਈ ਵੀ ਮਜ਼ਦੂਰ ਸੜਕ ‘ਤੇ ਨਹੀਂ ਹੈ, ਅਸੀਂ ਸਭ ਨੂੰ ਸਾਂਭ ਲਿਆ ਹੈ। ਪਰ ਜੋ ਸ਼ੈਲਟਰ ਹੋਮਸ (ਆਰਜ਼ੀ ਰਿਹਾਇਸ਼ਾਂ) ਦਾ ਅੰਕੜਾ ਅਦਾਲਤ ਨੂੰ ਦਿੱਤਾ ਗਿਆ  ਤਾਂ ਉਹਦੇ ਵਿਚਲੇ 70 ਫੀਸਦੀ ਉਸ ਵੇਲੇ ‘ਕੱਲੇ ਕੇਰਲ ਦੇ ਸਨ। ਕੇਰਲ ਤੋਂ ਇਲਾਵਾ ਕਿਸੇ ਹੋਰ ਕੋਲ ਨਾ ਮਜ਼ਦੂਰ ਲਈ ਦਰਦ ਸੀ ਦੇ ਨਾ ਦਮੜੇ। ਨਤੀਜਾ ਤੁਹਾਡੇ ਸਾਹਮਣੇ ਹੈ।
ਜਦੋਂ ਮਜ਼ਦੂਰ ਘਰ ਪਹੁੰਚਣ ਦੀ ਜਦੋ-ਜਹਿਦ ‘ਚ ਸੜਕਾਂ ‘ਤੇ ਮਰਨ ਲੱਗ ਪਿਆ, ਜਦੋਂ ਮਜ਼ਦੂਰ ਦੇ ਮੋਢੇ ‘ਤੇ ਚਾਰ ਸਾਲ ਦੇ ਬੱਚੇ ਦੀ ਲੋਥ ਬੋਝ ਬਣ ਗਈ, ਜਦੋਂ ਇੱਕ 12 ਸਾਲ ਦੀ ਬੱਚੀ ਆਵਦੇ ਪਿਉ ਨੂੰ ਸਾਈਕਲ ‘ਤੇ ਬਿਠਾ ਕੇ ਗੁਰੂਗ੍ਰਾਮ ਤੋਂ ਦਰਭੰਗਾ ਲਈ ਨਿੱਕਲ ਪਈ ਤਾਂ ਦੇਸ਼ ਦੀ ਅੱਖ ‘ਚ ਲਹੂ ਤੇ ਨੱਕ ‘ਤੇ ਗੁੱਸਾ ਆ ਗਿਆ। ਕੇਂਦਰ ਸਰਕਾਰ ਡਰ ਕੇ ਜਾਗੀ। ਉੁਸ ਨੇ ਪੈਕਜ ਦੇ ਪੰਜ ਰੋਜ਼ਾ ਟੈਸਟ ਮੈਚ ‘ਚ ਇੱਕ ਦਿਨ ਮਜ਼ਦੂਰਾਂ ਲਈ ਵੀ ਕੁਝ ਐਲਾਨ ਕਰ ਦਿੱਤੇ। ਇਹ ਨਹੀਂ ਕਿ ਸਰਕਾਰ ਨੇ ਕੁਝ ਕੀਤਾ ਨਹੀਂ-ਪਰ ਇਸ ਤੋਂ ਵੀ ਅਹਿਮ ਇਹ ਸੀ ਕਿ ਸਰਕਾਰ ਨੇ ਕੀਤਾ ਕੀ?
ਸਰਕਾਰ ਦੀ ਐਲਾਨਾਂ ਦੀ ਪੋਟਲੀ ‘ਚੋਂ ਸਭ ਤੋਂ ਪਹਿਲਾ ਐਲਾਨ ਸੀ ਪੰਜ ਕਿਲੋ ਵਧੇਰੇ ਅਨਾਜ ਦੇਣ ਦਾ। ਸੜਕ ‘ਤੇ ਭੁੱਖਾ ਤੁਰ ਰਿਹਾ ਮਜ਼ਦੂਰ ਇਹ ਅਨਾਜ ਕਿੱਥੋਂ ਹਾਸਲ ਕਰੇਗਾ ਇਹ ਕਿਸੇ ਨੇ ਨਹੀਂ ਦੱਸਿਆ। ਅਗਲੀ ਗੱਲ ਸੀ ਕਿ 8 ਕਰੋੜ ਹਿਜ਼ਰਤਕਾਰੀ ਮਜ਼ਦੂਰ ਇਸ ਸਕੀਮ ‘ਚ ਕਵਰ ਕੀਤੇ ਜਾਣਗੇ। ਪਰ ਨਾਲ ਹੀ ਸਰਕਾਰ ਨੇ ਇਹ ਕਾਰਜਭਾਰ ਸੂਬਾਈ ਸਰਕਾਰਾਂ ਸਿਰ ਪਾ ਦਿੱਤਾ ਅਤੇ ਨਾਲ ਹੀ ਪਛਾਣ, ਵੈਰੀਫਿਕੇਸ਼ਨ ਤੇ ਵੰਡ ਦਾ ਕੰਮ ਵੀ ਸੂਬਿਆਂ ਨੂੰ ਦੇ ਕੇ ਖੁਦ ਨੂੰ ਸੁਰਖਰੂ ਕਰ ਲਿਆ।
ਹੁਣ ਜਦੋਂ ਨੂੰ ਸੂਬੇ ਪਛਾਣ, ਵੈਰੀਫਿਕੇਸ਼ਨ ਤੋਂ ਬਾਅਦ ਕੇਂਦਰ ਵੱਲੋਂ ਡਿਪੂ ਹੋਲਡਰਾਂ ਤੱਕ ਭੇਜੇ ਅਨਾਜ ਦੀ ਵੰਡ ਕਰਨਗੇ ਉਦੋਂ ਤੱਕ ਭੁੱਖ ਕੀ ਕਰ ਚੁੱਕੀ ਹੋਵੇਗੀ ਤੇ ਭੁੱਖ ਨਾਲ਼ ਵਿਲਕਦੀਆਂ ਆਂਦਰਾਂ ਕਿੱਥੋਂ ਤੱਕ ਦਾ ਸਫਰ ਤੈਅ ਕਰ ਚੁੱਕੀਆਂ ਹੋਣਗੀਆਂ ਕੋਈ ਨਹੀਂ ਜਾਣਦਾ। ਹੋ ਸਕਦੈ ਸਫਰ ਕਬਰ ਤੀਕ ਜਾ ਕੇ ਦਮ ਹੀ ਤੋੜ ਚੁੱਕਾ ਹੋਵੇ। ਦੂਜਾ ਐਲਾਨ ਇੱਕ ਦੇਸ਼ ਇੱਕ ਰਾਸ਼ਨ ਕਾਰਡ। ਇਹ ਸਕੀਮ ਸਾਲਾਂ ਤੋਂ ਲਿਆਉਣ ਦਾ ਕੰਮ ਚੱਲ ਰਿਹਾ ਹੈ-ਪਰ ਚੱਲ ਓਵੇਂ ਹੀ ਰਿਹਾ ਹੈ ਜਿਵੇਂ ਸਾਡਾ ਦੇਸ਼-ਪ੍ਰਬੰਧ ਚੱਲ ਰਿਹਾ ਹੈ।
ਪਿਛਲੇ ਸਾਲ ਹੀ ਮੋਦੀ ਸਰਕਾਰ ਨੇ ਇਸ ਨੂੰ ਅਮਲ ‘ਚ ਲਿਆਉਣ ਦੀਆਂ ਗੱਲਾਂ ਇਉਂ ਕੀਤੀਆਂ ਜਿਵੇਂ ਗ਼ਰੀਬ ਨਾਲ ਤਕਦੀਰ ਨੇ ਮਜ਼ਾਕ ਕੀਤੇ। ਸੋਚੋ! ਜੇਕਰ ਇਹ ਸਕੀਮ ਅਮਲ ‘ਚ ਹੁੰਦੀ ਤਾਂ ਇਸ ਵੇਲੇ ਬਿਹਾਰ ਦਾ ਮਜ਼ਦੂਰ ਬੰਗੇ ‘ਚ ਰਾਸ਼ਨ ਲੈ ਰਿਹਾ ਹੁੰਦਾ। ਪਰ ਕੀ ਲਾਕਡਾਊਨ ਤੋਂ ਪਹਿਲਾਂ ਐਮਰਜੈਂਸੀ ਰਾਸ਼ਨ ਕਾਰਡ ਨਹੀਂ ਸੀ ਬਣਾ ਸਕਦੀ? ਖੁਦ ਸਰਕਾਰ ਨੇ ਮੰਨਿਆ ਹੈ ਕਿ ਪੂਰੇ ਦੇਸ਼ ਦੇ ਅੰਨ ਸੁਰੱਖਿਆ ਦੇ ਲਾਭਪਾਤਰੀ ਮਾਰਚ 2021 ਤੱਕ ਪਹੁੰਚ ਅਧੀਨ ਹੋ ਜਾਣਗੇ।
ਅਗਸਤ 2020 ਤੱਕ 83 ਫੀਸਦੀ ਲਾਭਪਾਤਰੀ ਇਸ ਸਕੀਮ ਦੇ ਘੇਰੇ ‘ਚ ਲੈ ਲਏ ਜਾਣਗੇ। ਯਾਨੀ ਇਹ ਸਕੀਮ ਮਾੜੀ ਨਹੀਂ ਹੈ ਪਰ ਹਾਲ ਦੀ ਘੜੀ ਇਹ ‘ਈਦ ਪਿੱਛੋਂ ਤੰਬਾ ਫ਼ੂਕਣ’ ਵਾਲ਼ੀ ਕਹਾਣੀ ਨਜ਼ਰ ਆਉਂਦੀ ਹੈ। ਉਂਜ ਇਹੋ-ਜਿਹੀਆਂ ਸਕੀਮਾਂ ਸਮਾਰਟ ਫੋਨਾਂ ‘ਤੇ ਛੇਤੀ ਪਹੁੰਚਦੀਆਂ ਹਨ ਪਰ ਸਾਰੇ ਗ਼ਰੀਬਾਂ ਕੋਲ ਤਾਂ ਹਾਲੇ ਸਮਾਰਟ ਫੋਨ ਪਹੁੰਚਣ ਨੂੰ ਹੀ ਕਈ ਸਾਲ ਲੱਗ ਜਾਣਗੇ।
ਪਿਛਲੇ ਸਾਲ ਜਦੋਂ ਇੱਕ ਦੇਸ਼ ਇੱਕ ਰਾਸ਼ਨ ਕਾਰਡ ਗੁਜਰਾਤ, ਮਹਾਂਰਾਸ਼ਟਰ, ਤੇਲੰਗਾਨਾ, ਆਂਧਰਾ ਵਰਗੇ ਸੂਬਿਆਂ ਵਿਚ ਪਾਇਲਟ ਪ੍ਰੋਜੈਕਟ ਵੱਜੋਂ ਸ਼ੁਰੂ ਕੀਤਾ ਗਿਆ ਤਾਂ ਉੱਥੇ ਕੁਝ ਸੈਂਕੜੇ ਹੀ ਕਾਮੇ ਰਜਿਸਟਰਡ ਹੋਏ। ਮਤਲਬ ਘੇਰਾ ਵਸੀਹ ਕਰਨ ਲਈ ਠੋਸ ਡਾਟਾ ਹੋਣਾ ਲਾਜ਼ਮੀ ਹੈ, ਜੋ ਹਾਲ ਦੀ ਘੜੀ ਹੈ ਹੀ ਨਹੀਂ।
ਇੱਕ ਹੋਰ ਵੱਡਾ ਐਲਾਨ ਕੇਂਦਰ ਸਰਕਾਰ ਨੇ ਇਹ ਕੀਤਾ ਕਿ ਪ੍ਰਵਾਸੀ ਕਾਮਿਆਂ ਲਈ ਪੜਤੇ ਵਾਲ਼ੇ ਰਹਾਇਸ਼ੀ ਕੰਪਲੈਕਸ (ਏਐੱਚਆਰਸੀ) ਬਣਾਏ ਜਾਣਗੇ। ਪਰ ਏਥੇ ਵੀ ਸਰਕਾਰ ਨੇ ਗੱਡ ਨਾਲ ਕੱਟਾ ਨੂੜ ਦਿੱਤਾ। ਮਤਲਬ ਇਹ ਰਿਹਾਇਸ਼ੀ ਕੰਪਲੈਕਸ ਬਣਾਉਣ ਦੀ ਜਿੰਮੇਵਾਰੀ ਸਰਮਾਏਦਾਰ (ਕਾਰਖਾਨੇਦਾਰ/ਉਦਯੋਗਿਕ ਇਕਾਈਆਂ/ਬਿਲਡਰਾਂ) ਸਿਰਾਂ ‘ਤੇ ਪਾ ਦਿੱਤੀ।
ਇਹ ਕਦੋਂ ਜ਼ਮੀਨ ਖਰੀਦਣਗੇ, ਕਦੋਂ ਕੰਪਲੈਕਸ ਤਾਮੀਰ ਕਰਨਗੇ, ਕਦੋਂ ਮਜ਼ਦੂਰ ਵਿਚ ਬਹਿ ਕੇ ਮਹਾਂਭਾਰਤ ਵੇਖਣਗੇ, ਇਹ ਤੁਸੀਂ ਗੂਗਲ ਤੋਂ ਪੁੱਛ ਸਕਦੇ ਹੋ। ਕੁਝ ਬਜ਼ੁਰਗ ਦੱਸਦੇ ਹਨ ਕਿ ਅਜਿਹਾ ਮਾਡਲ (ਸ਼ਹਿਰੀ ਖੇਤਰਾਂ ‘ਚ ਦੁਕਾਨਾਂ/ਮਕਾਨਾਂ ਨੂੰ ਬਣਾ ਕੇ ਕਿਰਾਏ ‘ਤੇ ਦੇਣ ਵਾਲ਼ਾ) ਮੂਧੇ-ਮੂੰਹ ਡਿੱਗ ਚੁੱਕਾ ਹੈ। ਪਰ ਜਦੋਂ ਸਭ ਕੁਝ ਹੀ ਡਿੱਗ ਚੁੱਕਾ ਹੈ ਤਾਂ ਇਸ ਨੂੰ ਕੌਣ ਚੇਤੇ ਰੱਖੇ? ਲੋਕ ਤਾਂ ਕਰਫਿਊੁ ਖੁੱਲ੍ਹੇ ਤੋਂ ਕੋਰੋਨਾ ਨੂੰ ਚੇਤੇ ਨਹੀਂ ਰੱਖ ਰਹੇ।
ਕਦੇ ਸੰਸਦ ‘ਚ ਖਲੋ ਕੇ ਮਗਨਰੇਗਾ ਨੂੰ ਭੰਡਣ ਵਾਲ਼ੇ ਅੱਜ ਦੀ ਘੜੀ ਮਗਨਰੇਗਾ ‘ਤੇ ਆਸ ਟਿਕਾ ਕੇ ਬੈਠ ਗਏ ਹਨ। ਮਗਨਰੇਗਾ ਨਿਸ਼ਚਿਤ ਤੌਰ ‘ਤੇ ਇੱਕ ਰਾਹਤ ਬਣ ਸਕਦੈ। ਇਸੇ ਲਈ ਸਰਕਾਰ ਨੇ 10,000 ਕਰੋੜ ਦਾ ਵਾਧੂ ਪੈਕਜ ਐਲਾਨਿਆ। ਇਹ ਸ਼ਾਇਦ ਇਸ ਲਈ ਕਿਉਂਕਿ ਮਈ ਮਹੀਨੇ ਅੰਦਰ ਹੀ ਮਗਨਰੇਗਾ ਤਹਿਤ ਨਵੀਂ ਰਜਿਸਟ੍ਰੇਸ਼ਨ 40 ਤੋਂ 50 ਫੀਸਦ ਵਧੀ ਹੈ। ਸਰਕਾਰ ਨੇ ਖੁਦ ਇਹ ਅੰਕੜਾ ਪੇਸ਼ ਕੀਤਾ ਕਿ 2 ਕਰੋੜ 33 ਲੱਖ ਕਾਮਿਆਂ ਨੂੰ 1 ਲੱਖ 87 ਹਜ਼ਾਰ ਪੰਚਾਇਤਾਂ ਕੰਮ ਦੇਣਗੀਆਂ।
ਦਿਹਾੜੀ ਵੀ 182 ਤੋਂ ਵਧਾ ਕੇ 202 ਕਰ ਦਿੱਤੀ ਗਈ ਹੈ। ਚਲੋ ਕੁਝ ਤਾਂ ਸਰਕਾਰ ਨੇ ਚੰਗਾ ਕੀਤਾ। ਪਰ ਇਹ ਕੰਮ ਕਿੰਨਾ ਕੁ ਆਸਰਾ ਦੇਵੇਗਾ ਇੱਕ ਵਾਰ ਫੇਰ ਬੁਝਾਰਤ ਹੈ ਕਿਉਂਕਿ ਇਸ ਸ਼ਹਿਰੀ ਖੇਤਰ ਵਿਚ 26 ਫੀਸਦੀ ਅਤੇ ਕੁੱਲ ਦੇਸ਼ ਵਿਚ 24 ਫੀਸਦੀ ਬੇਰੁਜ਼ਗਾਰੀ ਦਰ ਹੈ। ਮਤਲਬ ਕਿ ਪਕੌੜਾ ਮਾਅਰਕਾ ਰੁਜ਼ਗਾਰ ਤਾਂ ਸਿਆਸੀ ਤਲ ‘ਤੇ ਹੈ ਪਰ ਜ਼ਮੀਨੀ ਪੱਧਰ ‘ਤੇ ਬੇਰੁਜ਼ਗਾਰੀ ਛਾਲਾਂ ਮਾਰ ਕੇ ਚੜ੍ਹ ਗਈ ਹੈ। ਪਹਿਲਾਂ ਪਿੰਡਾਂ ਤੋਂ ਸ਼ਹਿਰ ਨੂੰ ਹਿਜ਼ਰਤ ਹੋਈ ਤੇ ਹੁਣ ਇਹ ‘ਰਿਵਰਸ ਮਾਈਗ੍ਰੇਸ਼ਨ’ ਹੈ। ਜਿਸ ਦਾ ਅਸਰ ਨੋਟਬੰਦੀ ਵਾਂਗ ਕੁਝ ਸਮੇਂ ਬਾਅਦ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਹੁਣ ਇਸ ਤੋਂ ਸਬਕ ਲਏ ਜਾਣ।
ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਮਜ਼ਦੂਰਾਂ ਦੇ ਹੱਕ ‘ਚ ਕਾਨੂੰਨ ਮਜ਼ਬੂਤ ਕੀਤੇ ਜਾਣ ਪਰ ਹੋ ਉਲਟ ਰਿਹਾ ਹੈ। ਗੁਜਰਾਤ, ਮੱਧ ਪ੍ਰਦੇਸ਼ ਤੇ ਯੂਪੀ ਆਦਿ ਰਾਜਾਂ ਵਿਚ ਕਿਰਤ ਕਾਨੂੰਨ ਮੁਅੱਤਲ ਕਰ ਦਿੱਤੇ ਗਏ ਹਨ। ਦੂਜੀ ਗੱਲ ਹੈ ਕਿ ਵੋਟ-ਰਾਜਨੀਤੀ ਉਨ੍ਹਾਂ ਲੋਕਾਂ ਨੂੰ ਹੀ ਲਾਭ ਦਿੰਦੀ ਹੈ ਜਿਨ੍ਹਾਂ ਦੀ ਵੋਟ ਹੁੰਦੀ ਹੈ। ਇਸ ਲਈ ਸੂਬਾਈ ਸਿਹਤ ਸਕੀਮਾਂ ‘ਚ ਪ੍ਰਵਾਸੀ ਮਜ਼ਦੂਰ ਲਿਆਉਣ ਦੀ ਲੋੜ ਹੈ। ਮਗਨਰੇਗਾ ਦਾ ਘੇਰਾ ਸ਼ਹਿਰੀ ਅਤੇ ਖੇਤੀ ਖੇਤਰ ਤੱਕ ਵਸੀਹ ਕਰਨ ਦੀ ਲੋੜ ਹੈ।
ਰਿਹਾਇਸ਼ੀ ਸਮੱਸਿਆਵਾਂ ਤੋਂ ਇਲਾਵਾ ਠੋਸ ਰਾਸ਼ਨ ਨੀਤੀ ਦੀ ਲੋੜ ਵੀ ਹੈ। ਪਰ ਇਹ ਬਾਅਦ ਦੀਆਂ ਗੱਲਾਂ ਨੇ, ਹਾਲ ਦੀ ਘੜੀ ਤਾਂ ਮਜ਼ਦੂਰਾਂ ਨੂੰ ਸਹਾਰਾ ਅਤੇ ਨਗਦੀ ਦੇਣ ਦੀ ਲੋੜ ਹੈ। ਪਰ ਉਕਤ ਐਨਾਨਨਾਮੇ ਨੂੰ ਵੇਖ ਕੇ ਤਾਂ ਇਉਂ ਲੱਗਦਾ ਹੈ ਕਿ ਜ਼ਰੂਰਤ ਤਾਂ ਸੀ ਪੇਟ ਵਿਚ ਦਾਣਾ ਪਾਉਣ ਦੀ ਪਰ ਸਿਰ ‘ਚ ਘਿਉ ਝੱਸਿਆ ਜਾ ਰਿਹਾ ਹੈ। ਕਿਸੇ ਟਿੱਪਣੀਕਾਰ ਨੇ ਵਜ਼ਾਹ ਫਰਮਾਇਆ ਕਿ ਸਰਕਾਰ ਨੂੰ ਤੁਰੰਤ ਟੀਕਾ ਲਾਉਣਾ ਚਾਹੀਦਾ ਸੀ ਪਰ ਇਹ ਵਿਟਾਮਿਨ ਦੀਆਂ ਗੋਲੀਆਂ ਦੇ ਰਹੇ ਹਨ ਜੋ ਛੇ ਮਹੀਨੇ ਬਾਅਦ ਅਸਰ ਕਰਨਗੀਆਂ। ਫਿਲਹਾਲ ਮਜ਼ਦੂਰ ਜਾ ਰਹੇ ਹਨ, ਦਰਨ ਨਾਲ਼ ਕਰਾਹ ਰਹੇ ਨੇ;
ਐ ਜ਼ਿੰਦਗੀ ਅਭੀ ਕੁਛ ਤੋ ਮੇਰਾ ਸਵਰ ਜਾਨੇ ਦੇ
ਫਿਰ ਦੇ ਦੇਨਾ ਜ਼ਖ਼ਮ ਪਹਿਲੇ ਯੇ ਤੋ ਭਰ ਜਾਨੇ ਦੋ।
ਗੁਰੂਸਰ ਜੋਧਾ, ਮਲੋਟ (ਸ੍ਰੀ ਮੁਕਤਸਰ ਸਾਹਿਬ)
ਮੋ. 78373-21302
ਮਿੰਟੁ ਗੁਰੂਸਰੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਕਲਾਪੇ ਦਾ ਦਰਦ
ਜੇ. ਐਸ. ਬਲਿਆਲਵੀ
ਬਲਵੀਰ ਤੇ ਰੱਜੋ ਦਾ ਗ੍ਰਹਿਸਥੀ ਜੀਵਨ ਬੜਾ ਐਸ਼ੋ-ਆਰਾਮ ਨਾਲ ਗੁਜ਼ਰ ਰਿਹਾ ਸੀ। ਘਰ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਸੀ। ਕੋਠੀ ਵਰਗਾ ਮਕਾਨ, ਚੰਗਾ ਪੈਸਾ ਤੇ ਲਾਇਕ ਪੁੱਤਰ ਸ਼ਿੰਦਾ। ਹੋਰ ਕੀ ਚਾਹੀਦਾ ਸੀ। ਪਰਿਵਾਰ ਖੁਸ਼ਨੁਮਾ ਮਾਹੌਲ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਸੀ। ਸ਼ਿੰਦੇ ਦਾ ਪਾਲਣ-ਪੋਸ਼ਣ ਤੇ ਪੜ੍ਹਾਈ-ਲਿਖਾਈ ਵਿੱਚ ਰੱਜੋ ਤੇ ਬਲਵੀਰ ਨੇ ਕੋਈ ਕਸਰ ਬਾਕੀ ਨਹੀਂ ਸੀ ਰਹਿਣ ਦਿੱਤੀ। ਜਿੱਥੇ ਸ਼ਿੰਦਾ ਆਪਣੇ ਮਾਪਿਆਂ ਦੀ ਅੱਖ ਦਾ ਤਾਰਾ ਸੀ, Àੁੱਥੇ ਉਹ ਆਪਣੇ ਅਧਿਆਪਕਾਂ ਦਾ ਪਿਆਰਾ ਵਿਦਿਆਰਥੀ ਵੀ ਸੀ। ਸ਼ਿੰਦਾ ਪਹਿਲੀ ਤੋਂ ਬੀ. ਏ. ਤੱਕ ਦੀ ਪੜ੍ਹਾਈ ਮੁਕੰਮਲ ਕਰਕੇ ਇੱਕ ਕਾਬਲ ਇਨਸਾਨ ਬਣ ਗਿਆ ਸੀ। ਸ਼ਿੰਦੇ ਦੇ ਮਾਪਿਆਂ ਨੇ ਆਪਣੇ ਪੁੱਤਰ ਨੂੰ ਨੌਕਰੀ ਕਰਨ ਦੀ ਬਜਾਏ ਇੱਕ ਵੱਡੀ ਦੁਕਾਨ ਲੈ ਕੇ, ਉਸ ਵਿੱਚ ਟਰੈਕਟਰ, ਮੋਟਰਸਾਈਕਲ ਤੇ ਸਕੂਟਰ ਸਪੇਅਰ ਪਾਰਟਸ ਦਾ ਸਾਮਾਨ ਰੱਖ ਕੇ ਇੱਕ ਚੰਗਾ ਕਾਰੋਬਾਰ ਖੋਲ੍ਹ ਦਿੱਤਾ ਸੀ। ਸ਼ਿੰਦੇ ਨੇ ਵੀ ਆਪਣੇ ਮਾਪਿਆਂ ਦੇ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਹੋਇਆਂ ਦੁਕਾਨ ਦਾ ਕਾਰੋਬਾਰ ਸੁਚੱਜੇ ਢੰਗ ਨਾਲ ਸੰਭਾਲ ਲਿਆ ਸੀ। ਹੋਰ ਮਾਪਿਆਂ ਦੀ ਤਰ੍ਹਾਂ ਰੱਜੋ ਤੇ ਬਲਵੀਰ ਦੀ ਇਹ ਇੱਛਾ ਸੀ ਕਿ ਉਹ ਵੀ ਆਪਣੇ ਪੁੱਤਰ ਸ਼ਿੰਦੇ ਨੂੰ ਵਿਆਹ ਕੇ ਨੂੰਹ ਨੂੰ ਛੇਤੀ ਘਰੇ ਲਿਆਉਣ। ਛੇਤੀ ਹੀ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਸਹਿਯੋਗ ਨਾਲ ਸ਼ਿੰਦੇ ਦਾ ਵਿਆਹ ਨੇੜਲੇ ਪਿੰਡ ਦੀ ਇੱਕ ਦਸਵੀਂ ਤੱਕ ਪੜ੍ਹੀ ਕੁੜੀ ਰੂਪਾ ਨਾਲ ਹੋ ਗਿਆ। ਰੂਪਾ ਦੇ ਸਹੁਰੇ ਘਰ ਪੈਰ ਪਾਉਣ ‘ਤੇ ਪਰਿਵਾਰ ਦੇ ਜੀਅ ਫੁੱਲੇ ਨਹੀਂ ਸਨ ਸਮਾ ਰਹੇ। ਉੱਧਰ ਰੂਪਾ ਵੀ ਇੱਕ ਚੰਗੇ ਘਰ ਵਿੱਚ ਰਿਸ਼ਤਾ ਹੋਣ ਕਾਰਨ ਬੇਹੱਦ ਖੁਸ਼ ਸੀ। ਥੋੜ੍ਹੇ ਸਮੇਂ ਬਾਅਦ ਰੂਪਾ ਦੀ ਕੁੱਥੋਂ ਇੱਕ ਲੜਕੇ ਦਾ ਜਨਮ ਹੋਇਆ ਜਿਸ ਦਾ ਨਾਂਅ ਨਿੰਮਾ ਰੱਖਿਆ ਗਿਆ। ਘਰ ਵਿੱਚ ਖੁਸ਼ੀ ਆਉਣ ਕਾਰਨ ਸਾਰਾ ਪਰਿਵਾਰ ਜਿੱਥੇ ਖੁਸ਼ ਸੀ, Àੁੱਥੇ ਉਹ ਰੱਬ ਦਾ ਸ਼ੁਕਰਾਨਾ ਕਰਦਾ ਵੀ ਨਹੀਂ ਸੀ ਥੱਕਦਾ। ਨਿੰਮੇ ਦੀ ਪਰਵਰਿਸ਼ ਵਧੀਆ ਢੰਗ ਨਾਲ ਹੋਣ ਲੱਗੀ। ਉੱਧਰ ਰੂਪਾ ਦੇ ਗੁਆਂਢ ‘ਚ ਰਹਿੰਦੀ ਬੰਤੀ, ਰੱਜੋ ਦੇ ਪਰਿਵਾਰ ਦੀ ਖੁਸ਼ਹਾਲੀ ਦੇਖ ਕੇ ਚਿੜਦੀ ਸੀ। ਉਹ ਹਰ ਵੇਲੇ ਰੱਜੋ ਦੇ ਪਰਿਵਾਰ ਨੂੰ ਖੇਰੂੰ-ਖੇਰੂੰ ਕਰਨ ਦੀ ਤਾਕ ਵਿੱਚ ਰਹਿੰਦੀ ਸੀ। ਉੱਧਰ ਰੂਪਾ ਵੀ ਪੂਰੇ ਘਰ ਦੀ ਮਾਲਕਣ ਛੇਤੀ ਨਾਲ ਬਨਣਾ ਚਾਹੁੰਦੀ ਸੀ, ਜਿਸ ਕਰਕੇ ਉਹ ਗਾਹੇ-ਬਗਾਹੇ ਆਪਣੀ ਸੱਸ ਰੱਜੋ ਵੱਲੋਂ ਦਿੱਤੇ ਪਿਆਰ ਨੂੰ ਦਰਕਿਨਾਰ ਕਰਨ ਦੀ ਤਾਕ ਵਿੱਚ ਰਹਿੰਦੀ। ਇਸ ਮਾਮਲੇ ਵਿੱਚ ਰਹਿੰਦੀ-ਖੂੰਹਦੀ ਕਸਰ ਰੱਜੋ ਦੀ ਗੁਆਂਢਣ ਬੰਤੀ ਅਤੇ ਰੂਪਾ ਦੀ ਫਫੜੋ ਚਾਚੀ ਨੇ ਫੋਨ ਰਾਹੀਂ ਕੱਢ ਦਿੱਤੀ। ਹੌਲੀ-ਹੌਲੀ ਘਰ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ। ਸ਼ਿੰਦਾ ਸ਼ਾਮ ਨੂੰ ਜਦ ਦੁਕਾਨ ਤੋਂ ਘਰ ਆਉਂਦਾ ਤਾਂ ਉਸਦਾ ਮਨ ਬੜਾ ਦੁਖੀ ਹੁੰਦਾ। ਰੱਜੋ ਤੇ ਬਲਵੀਰ ਘਰ ਵਿੱਚ ਸ਼ਾਂਤੀ ਬਣਾਈ ਰੱਖਣ  ਦੀ ਹਰ ਸੰਭਵ ਕੋਸ਼ਿਸ਼ ਕਰਦੇ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਸੀ ਮਿਲ ਰਹੀ। ਨਤੀਜਾ, ਘਰ ਵਿੱਚ ਅਸ਼ਾਂਤੀ ਦਾ ਆਲਮ ਛਾ ਗਿਆ। ਹੁਣ ਸ਼ਿੰਦੇ ਦਾ ਪਰਿਵਾਰ ਆਪਣੇ ਮਾਪਿਆਂ ਤੋਂ ਅਲੱਗ ਰਹਿਣ ਲੱਗ ਪਿਆ ਸੀ। ਬਲਵੀਰ ਤੇ ਰੱਜੋ ਹੁਣ ਬੁਢਾਪੇ ਵਿੱਚ ਇਕੱਲੇ ਰਹਿਣ ਨੂੰ ਮਜ਼ਬੂਰ ਸਨ। ਉੱਧਰ ਰੂਪਾ ਹੁਣ ਸ਼ਿੰਦੇ ਨੂੰ ਉਸਦੇ ਮਾਪਿਆਂ ਤੋਂ ਅਲੱਗ ਕਰਕੇ ਆਪਣਾ ਵੱਖਰਾ ਘਰ ਬਣਾ ਕੇ ਖੁਸ਼ ਸੀ। ਦਿਨ ਬੀਤਦੇ ਗਏ ਅਤੇ ਸ਼ਿੰਦਾ ਆਪਣੇ ਬਜ਼ੁਰਗ ਮਾਂ-ਬਾਪ ਦਾ ਹਾਲ-ਚਾਲ ਪੁੱਛਣ ਲਈ ਕਦੇ-ਕਦਾਈ ਹੀ ਗੇੜਾ ਮਾਰਦਾ। Àੁੱਧਰ ਨਿੰਮਾ ਵੀ ਪੜ੍ਹਾਈ ਮੁਕੰਮਲ ਕਰ ਕੇ ਇੱਕ ਬੈਂਕ ਵਿੱਚ ਕੈਸ਼ੀਅਰ ਦੀ ਨੌਕਰੀ ‘ਤੇ ਲੱਗ ਗਿਆ ਸੀ। ਰੂਪਾ ਨੂੰ ਬੜਾ ਚਾਅ ਸੀ ਕਿ ਉਹ ਛੇਤੀ-ਛੇਤੀ ਆਪਣੇ ਪੁੱਤਰ ਨਿੰਮੇ ਨੂੰ ਵਿਆਹ ਕੇ ਨੂੰਹ ਦਾ ਮੂੰਹ ਦੇਖੇ। ਉਸ ਦੀ ਇਹ ਆਸ ਉਦੋਂ ਪੂਰੀ ਹੋਈ ਜਦੋਂ ਪਿੰਡ ਦੀ ਹੀ ਇੱਕ ਔਰਤ ਨੇ ਆਪਣੀ ਮਾਸੀ ਦੀ ਕੁੜੀ ਨਾਲ ਨਿੰਮੇ ਦਾ ਵਿਆਹ ਕਰਵਾ ਦਿੱਤਾ। ਹੁਣ ਰੂਪਾ ਬਹੁਤ ਖੁਸ਼ ਸੀ। ਉਹ ਆਪਣੀ ਨੂੰਹ ਜੱਸੀ ਨਾਲ ਬਹੁਤ ਪਿਆਰ ਕਰਦੀ ਅਤੇ ਘਰ ਦੇ ਕਿਸੇ ਕੰਮ ਨੂੰ ਵੀ ਹੱਥ ਨਾ ਲਾਉਣ ਦਿੰਦੀ। ਸਮਾਂ ਲੰਘਦਾ ਗਿਆ ਹੁਣ ਜੱਸੀ ਕੰਮ ਤੋਂ ਜੀਅ ਚਰਾਉਣ ਲੱਗੀ ਅਤੇ ਆਪਣੇ ਪਤੀ ਨਿੰਮੇ ਨੂੰ ਆਪਣੀ ਸੱਸ ਵਿਰੁੱਧ ਭੜਕਾਉਂਦੀ ਹੋਈ ਵਾਰ-ਵਾਰ ਪੇਕੇ ਜਾਣ ਦੀ ਧਮਕੀ ਦਿੰਦੀ। ਹੁਣ ਸ਼ਿੰਦਾ ਤੇ ਰੂਪਾ ਬੇਵੱਸ ਹੋ ਗਏ, ਉਹਨਾਂ ਨੇ ਜੱਸੀ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਪਰ ਜੱਸੀ ਤਾਂ ਆਪਣਾ ਵੱਖਰਾ ਘਰ ਵਸਾਉਣਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਇਹ ਰਟ ਲਾਈ ਰੱਖੀ ਕਿ ਮੈਂ ਸਾਂਝੇ ਘਰ ਵਿੱਚ ਨਹੀਂ ਰਹਿਣਾ। ਆਖਰਕਾਰ ਜੱਸੀ ਆਪਣੇ ਪਤੀ ਨਿੰਮੇ ਨੂੰ ਲੈ ਕੇ ਵੱਖਰੀ ਰਹਿਣ ਲੱਗ ਪਈ। ਹੁਣ ਰੂਪਾ ਨੂੰ ਆਪਣੇ ਵੱਲੋਂ ਆਪਣੇ ਸੱਸ-ਸਹੁਰੇ ਨਾਲ ਕੀਤੀਆਂ ਵਧੀਕੀਆਂ ਮੁੜ-ਮੁੜ ਚੇਤੇ ਆਉਣ ਲੱਗੀਆਂ ਕਿਉਂਕਿ ਉਸ ਨੇ ਵੀ ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਉਸਦੇ ਮਾਪਿਆਂ ਤੋਂ ਅਲੱਗ ਕਰਕੇ ਉਨ੍ਹਾਂ ਦੇ ਬੁਢਾਪੇ ਨੂੰ ਰੋਲ ਕੇ ਰੱਖ ਦਿੱਤਾ ਸੀ। ਪਛਤਾਵੇ ਦੀ ਅੱਗ ਹੁਣ ਰੂਪਾ ਨੂੰ ਅੰਦਰੋਂ-ਅੰਦਰੀ ਸਾੜ ਕੇ ਸੁਆਹ ਕਰ ਰਹੀ ਸੀ। ਉਸ ਨੂੰ ਹੁਣ ਵੱਖਰਾ ਹੋਣ ਦੇ ਅਰਥ ਅਤੇ ਉਸ ਤੋਂ ਹੋਣ ਵਾਲੇ ਦਰਦ ਦਾ ਅਹਿਸਾਸ ਬਾਖੂਬੀ ਹੋ ਰਿਹਾ ਸੀ। ਉਹ ਆਪਣੇ ਪਤੀ ਸ਼ਿੰਦੇ ਨੂੰ ਨਾਲ ਲੈ ਕੇ ਗਲਤੀ ਮੁਆਫ ਕਰਵਾਉਣ ਲਈ ਆਪਣੇ ਸਹੁਰੇ ਘਰ ਵੱਲ ਤੁਰ ਪਈ। ਰੂਪਾ ਨੇ ਸਹੁਰੇ ਘਰ ਪਹੁੰਚਦਿਆਂ ਹੀ ਸੱਸ ਰੱਜੋ ਦੇ ਪੈਰਾਂ ‘ਤੇ ਸਿਰ ਰੱਖ ਦਿੱਤਾ ਅਤੇ ਅੱਖਾਂ ਵਿੱਚੋ ਆਪ-ਮੁਹਾਰੇ ਹੰਝੂ ਵਹਿਣ ਲੱਗੇ, ਪਰ ਉਸਦੇ ਮੂੰਹੋਂ ਕੋਈ ਬੋਲ ਨਹੀਂ ਸੀ ਨਿੱਕਲ ਰਿਹਾ ਕਿਉਂਕਿ ਉਸਨੇ ਤਾਂ ਖੁਦ ਆਪਣੇ ਸੱਸ-ਸਹੁਰੇ ਨੂੰ ਇਕਲਾਪੇ ਦਾ ਦਰਦ ਹੰਢਾਉਣ ਲਈ ਮਜ਼ਬੂਰ ਕਰ ਦਿੱਤਾ ਸੀ।
ਕੁਲਾਰਾਂ (ਪਟਿਆਲਾ)
ਮੋ. 99886-68608
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ (ਏਜੰਸੀ)। ਬਾਲੀਵੁੱਡ ਐਕਟਰ ਇਰਫਾਨ ਖਾਨ ਇੰਨੀ ਦਿਨੀਂ ਲੰਡਨ ‘ਚ ਆਪਣੀ ਬੀਮਾਰੀ ਨਿਊਰੋਐਂਡੋਕ੍ਰਾਈਨ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ। ਫਿਲਮ ‘ਕਾਰਵਾਂ’ ਦਾ ਪ੍ਰਮੋਸ਼ਨ ਕਰਦੇ ਹੋਏ ਇਰਫਾਨ ਖਾਨ ਨੇ ਆਪਣੀ ਬੀਮਾਰੀ ਸਬੰਧੀ ਚਿੱਠੀ ਲਿਖੀ ਹੈ। ਆਪਣੀ ਬੀਮਾਰੀ ਦੌਰਾਨ ਵੀ ਕੰਮ ਕਰਦੇ ਰਹਿਣ ਦੀ ਉਨ੍ਹਾਂ ਦੀ ਇੱਛਾ ਨੇ ਇਕ ‘ਕਾਰਵਾਂ’ ਸ਼ੁਰੂ ਕੀਤਾ ਹੈ, ਜੋ ਉਨ੍ਹਾਂ ਦੀ ਫਿਲਮ ਦਾ ਨਾਂ ਵੀ ਹੈ। ਇਸ ਫਿਲਮ ‘ਚ ਉਨ੍ਹਾਂ ਨਾਲ ਦਲਕਰ ਸਲਮਾਨ ਤੇ ਕ੍ਰਿਤੀ ਖਰਬੰਦਾ ਨਜ਼ਰ ਆਵੇਗੀ। ਇਰਫਾਨ ਨੇ ਹਾਲ ਹੀ ‘ਚ ‘TOI’ ਨਾਲ ਆਪਣੇ ਮਨ ਦੇ ਭਾਵ ਸ਼ੇਅਰ ਕੀਤੇ।
ਇਹ ਕੁਝ ਲਿਖਿਆ ਇਰਫਾਨ ਨੇ ਚਿੱਠੀ ਵਿੱਚ:-
”ਕੁਝ ਮਹੀਨੇ ਪਹਿਲਾਂ ਅਚਾਨਕ ਮੈਨੂੰ ਪਤਾ ਲੱਗਾ ਕਿ ਮੈਂ ਨਿਊਰੋਐਂਡੋਕ੍ਰਾਈਨ ਕੈਂਸਰ ਵਰਗੀ ਬੀਮਾਰੀ ਦਾ ਸ਼ਿਕਾਰ ਹਾਂ। ਇਹ ਸ਼ਬਦ ਮੈਂ ਪਹਿਲੀ ਵਾਰ ਸੁਣਿਆ ਸੀ। ਜਦੋਂ ਮੈਂ ਇਸ ਬਾਰੇ ਸਰਚ (ਖੋਜ) ਕੀਤੀ ਤਾਂ ਪਤਾ ਲੱਗਾ ਕਿ ਇਸ ‘ਤੇ ਜ਼ਿਆਦਾ ਪੁਸ਼ਟੀ ਨਾ ਹੋ ਸਕੀ। ਇਸ ਬਾਰੇ ਜ਼ਿਆਦਾ ਜਾਣਕਾਰੀ ਵੀ ਮੌਜ਼ੂਦ ਨਹੀਂ ਸੀ। ਇਹ ਇਕ ਖਤਰਨਾਕ ਅਵਸਥਾ ਦਾ ਨਾਂ ਹੈ। ਅਜੇ ਤੱਕ ਮੈਂ ਤੇਜ਼ ਰਫਤਾਰ ਵਾਲੀ ਟਰੇਨ ‘ਚ ਸਫਰ ਕਰ ਰਿਹਾ ਸੀ.
ਮੇਰੇ ਕੁਝ ਸੁਪਨੇ ਸਨ, ਕੁਝ ਯੋਜਨਾਵਾਂ ਸਨ। ਫਿਰ ਕਿਸੇ ਨੇ ਮੈਨੂੰ ਹਿਲਾ ਕੇ ਜਗਾ ਦਿੱਤਾ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਟੀ. ਟੀ. ਸੀ। ਉਸ ਨੇ ਕਿਹਾ ਤੁਹਾਡਾ ਸਟੇਸ਼ਨ ਆ ਗਿਆ ਹੈ। ਕਿਪ੍ਰਾ ਕਰਕੇ ਹੇਠਾ ਆ ਜਾਓ। ਇਸ ਦੌਰਾਨ ਮੈਂ ਕਾਫੀ ਉਲਝ ਗਿਆ ਸੀ। ਮੈਂ ਕਿਹਾ, ਨਹੀਂ ਨਹੀਂ ਅਜੇ ਮੇਰੇ ਸਟੇਸ਼ਨ ਨਹੀਂ ਆਇਆ। ਉਸ ਨੇ ਕਿਹਾ, ‘ਨਹੀਂ ਤੁਹਾਨੂੰ ਅਗਲੇ ਕਿਸੇ ਵੀ ਸਟਾਪ (ਸਟੇਸ਼ਨ) ‘ਤੇ ਉਤਰਨਾ ਹੋਵੇਗਾ।’
ਇਸ ਡਰ ਤੇ ਦਰਦ ਵਿਚਕਾਰ ਮੈਂ ਆਪਣੇ ਬੇਟੇ ਨੂੰ ਆਖਦਾ ਹਾਂ, ਮੈਂ ਕਿਸੇ ਵੀ ਹਾਲਤ ‘ਚ ਠੀਕ ਹੋਣਾ ਚਾਹੁੰਦਾ ਹਾਂ। ਮੈਨੂੰ ਆਪਣੇ ਪੈਰਾਂ ‘ਤੇ ਮੁੜ ਖੜ੍ਹੇ ਹੋਣਾ ਹੈ। ਮੈਨੂੰ ਇਹ ਡਰ ਤੇ ਦਰਦ ਨਹੀਂ ਚਾਹੀਦਾ। ਕੁਝ ਹਫਤਿਆਂ ਬਾਅਦ ਮੈਂ ਇਕ ਹੋਰ ਹਸਪਤਾਲ ‘ਚ ਭਰਤੀ ਹੋ ਗਿਆ। ਮੈਨੂੰ ਕਾਫੀ ਦਰਦ ਹੋ ਰਿਹਾ ਹੈ।”
ਅੱਗੇ ਇਰਫਾਨ ਨੇ ਕਿਹਾ, ”ਮੈਂ ਜਿਸ ਹਸਪਤਾਲ ‘ਚ ਭਾਰਤੀ ਹਾਂ ਉਸ ‘ਚ ਬਾਲਕਨੀ ਵੀ ਹੈ। ਬਾਹਰ ਦਾ ਨਜਾਰਾ ਸਾਫ ਦਿਖਦਾ ਹੈ। ਕੋਮਾ ਵਾਰਡ ਠੀਕ ਮੇਰੇ ਉਪਰ ਹੈ। ਸੜਕ ਦੇ ਇਕ ਪਾਸੇ ਮੇਰਾ ਹਸਪਤਾਲ ਹੈ ਤੇ ਦੂਜੇ ਪਾਸੇ ਲਾਰਡਸ ਸਟੇਡੀਅਮ ਹੈ।”