Violence - Sach Kahoon Punjabi
Donald Trump: ਅਮਰੀਕਾ ਦੇ ਮਜ਼ਬੂਤ ਲੋਕਤੰਤਰ ’ਚ ਹਿੰਸਾ
ਦੁਨੀਆ ਦੇ ਸਭ ਤੋਂ ਸਫ਼ਲ ਮੰਨੇ ਜਾਣ ਵਾਲੇ ਲੋਕਤੰਤਰ ’ਚ ਅਰਾਜਕਤਾ ਦੇ ਸਾਮਰਾਜ ’ਚ ਹਿੰਸਾ ਛੱਲਾਂ ਮਾਰ ਰਹੀ ਹੈ ਅਮਰੀਕਾ ਦੇ ਪੈਨਸਿਲਵੇਨੀਆ ’ਚ 13 ਜੁਲਾਈ 2024 ਸ਼ਨਿੱਚਵਾਰ ਦੀ ਸਵੇਰ 6:10 ਵਜੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੁਣਾਵੀ ਸਭਾ ਅਚਾਨਕ ਗੋਲੀਆਂ ਦੀ ਅਵਾਜ਼ ਨਾਲ ਗੂੰਜ ਉੱਠੀ ਟਰੰਪ ਹਮਲਾਵਰ ਦੇ ਨਿਸ਼ਾਨੇ ’ਤੇ ਸਨ, ਬੰਦੂਕ ਦੀ ਗੋਲੀ ਉਨ੍ਹਾਂ ਦੇ ਸੱਜੇ ਕੰਨ ਨੂੰ ਛੂੰਹਦੀ ਹੋਈ ਲੰਘ ਗਈ ਗੋਲੀ ਲੱਗਦਿਆਂ 78 ਸਾਲਾ ਟਰੰਪ ਝੁਕ ਗਏ ਅਤੇ ਤੁਰੰਤ ਆਪਣੇ ਆਤਮਬਲ ਦੀ ਪ੍ਰੇਰਨਾ ਨਾਲ ਮੁੱਠੀ ਲਹਿਰਾਉਂਦੇ ਹੋਏ ਖੜ੍ਹੇ ਹੋਏ ਅਤੇ ਬੋਲੇ, ‘ਫਾਈਟ, ਫਾਈਟ!’ ਇੱਕ ਆਗੂ ਦੀ ਐਨੀ ਦਲੇਰੀ ਨੇ ਸਭਾ ’ਚ ਹਾਜ਼ਰ ਹੈਰਾਨ ਰਹਿ ਗਏ ਵੋਟਰਾਂ ’ਚ ਜਾਨ ਫੂਕ ਦਿੱਤੀ ਅਤੇ ਉਹ ਨਾਅਰੇ ਲਾ ਕੇ ਆਪਣੀ ਜਿੰਦਾਦਿਲੀ ਦਾ ਸਬੂਤ ਦੇਣ ਲੱਗ ਗਏ। Donald Trump
ਦੁਨੀਆ ਦੇ ਸਭ ਤੋਂ ਮਜ਼ਬੂਤ ਲੋਕਤੰਤਰ ਮੰਨੇ ਜਾਣ ਵਾਲੇ ਅਮਰੀਕੀਆਂ ਨੇ ਟਰੰਪ ਪ੍ਰਤੀ ਜੋ ਸੱਚੀ ਹਮਦਰਦੀ ਜਤਾਈ ਹੈ, ਉਸ ਨਾਲ ਕਿਹਾ ਜਾ ਸਕਦਾ ਹੈ ਕਿ ਟਰੰਪ ਦਾ ਚੁਣਾਵੀ ਪੱਲੜਾ ਭਾਰੀ ਹੋਣ ਜਾ ਰਿਹਾ ਹੈ ਦਰਅਸਲ ਵਰਤਮਾਨ ’ਚ ਜਿੰਨੇ ਵੀ ਲੋਕਤੰਤਰਿਕ ਦੇਸ਼ ਹਨ, ਉਹ ਫਿਰਕਾਪ੍ਰਸਤੀ ਹੋਂਦ ਅਤੇ ਹਿੰਸਾ ਤੋਂ ਗ੍ਰਸਤ ਦਿਖਾਈ ਦੇ ਰਹੇ ਹਨ ਇਸ ਲਈ ਇਨ੍ਹਾਂ ਦੇਸ਼ਾਂ ’ਚ ਨਸਲੀਅਤ ਅਤੇ ਸਥਾਨਕ ਜਾਤੀ ਹੋਂਦ ਵਧ ਰਹੀ ਹੈ ਇਸ ਲਈ ਸਥਾਨਕ ਲੋਕ ਬਾਹਰੀ ਪ੍ਰਵਾਸੀਆਂ ਤੋਂ ਮੁਕਤੀ ਦੇ ਉਪਾਅ ਵੀ ਲੱਭਣ ਲਈ ਕਾਹਲੇ ਦਿਖਾਈ ਦੇ ਰਹੇ ਹਨ ਟਰੰਪ ’ਤੇ ਹਮਲਾ ਇਸ ਕਾਰਨ ਵੀ ਹੋ ਸਕਦਾ ਹੈ? ਹਾਲਾਂਕਿ ਟਰੰਪ ਦੇ ਹਮਲਾਵਰ ਨੂੰ ਸੁਰੱਖਿਆ ਕਰਮੀਆਂ ਨੇ ਤੁਰੰਤ ਮਾਰ ਸੁੱਟਿਆ, ਇਸ ਲਈ ਉਸ ਦੀ ਮਨਸ਼ਾ ਨੂੰ ਹੁਣ ਜਾਣ ਸਕਣਾ ਸੰਭਵ ਨਹੀਂ ਰਿਹਾ। Donald Trump
Read This : Indian Railways: ਭਾਰਤੀ ਰੇਲ ਲਈ ਸੁਚੱਜੀ ਪਹਿਲ ਦੀ ਲੋੜ
ਦੱਖਣਪੰਥੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਮੰਚ ‘ਟਰੁੱਥ ਸੋਸ਼ਲ’ ’ਤੇ ਲਿਖਿਆ ਵੀ ਹੈ ਕਿ ‘ਭਗਵਾਨ ਨੇ ਹੀ ਉਹ ਸਭ ਹੋਣ ਤੋਂ ਰੋਕ ਲਿਆ, ਜਿਸ ਬਾਰੇ ਸੋਚਿਆ ਵੀ ਨਹੀਂ ਸੀ ਅਜਿਹੇ ਸਮੇਂ ’ਚ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਇਕੱਠੇ ਰਹੀਏ ਅਤੇ ਅਮਰੀਕੀਆਂ ਦੇ ਤੌਰ ’ਤੇ ਅਪਣਾ ਮੂਲ ਚਰਿੱਤਰ ਬਣਾਈ ਰੱਖੀਏ ਅਸੀਂ ਮਜ਼ਬੂਤ ਅਤੇ ਦ੍ਰਿੜ ਸੰਕਲਪਿਤ ਬਣੇ ਰਹੀਏ ਅਤੇ ਬੁਰਾਈ ਨੂੰ ਨਾ ਜਿੱਤਣ ਦੇਈਏ ਅਸੀਂ ਡਰਾਂਗੇ ਨਹੀਂ ਮੈਂ ਜੁਝਾਰੂ ਬਣਿਆ ਰਹਾਂਗਾ’ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਕਤਲ ਦੀ ਇਸ ਕੋਸ਼ਿਸ਼ ਦੀ ਹਰ ਕਿਸੇ ਨੂੰ ਨਿੰਦਾ ਕਰਨੀ ਚਾਹੀਦੀ ਹੈ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ ਅਮਰੀਕਾ ’ਚ ਇਸ ਤਰ੍ਹਾਂ ਦੀ ਹਿੰਸਾ ਪਹਿਲਾਂ ਕਦੇ ਨਹੀਂ ਹੋਈ ਅਤੇ ਨਾ ਹੀ ਇਹ ਹਿੰਸਾ ਨੂੰ ਕੋਈ ਥਾਂ ਮਿਲਣ ਵਾਲੀ ਹੈ ਅਮਰੀਕੀ ਮੀਡੀਆ ਨੇ ਅਮਰੀਕਾ ’ਚ ਬਣੇ। ਵਰਤਮਾਨ ਹਾਲਾਤਾਂ ਨੂੰ ਸਮਝਦਿਆਂ ਠੀਕ ਹੀ ਕਿਹਾ ਹੈ ਕਿ ‘ਇਹ ਭਿਆਨਕ ਪਲ ਹੈ। Donald Trump
ਦੇਸ਼ ਦੇ ਲੋਕਤੰਤਰ ਦੇ ਸਾਹਮਣੇ ਸਿਆਸੀ ਹਿੰਸਾ ਨਾਲ ਪੈਦਾ ਹੋਣ ਵਾਲੇ ਖਤਰੇ ਦੀ ਗੰਭੀਰ ਚਿਤਾਵਨੀ ਹੈ’ ਦਰਅਸਲ ਅਮਰੀਕਾ ’ਚ ਇਹ ਹਾਲਾਤ ਦੋਵਾਂ ਪਾਰਟੀਆਂ ਦੇ ਮੁੱਖ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਨਸਲਭੇਦ ਅਤੇ ਹਿੰਸਾ ਨਾਲ ਜੁੜੇ ਭੜਕਾਊ ਬਿਆਨ ਦੇਣ ਕਾਰਨ ਪੈਦਾ ਹੋਏ ਹਨ ਟਰੰਪ ਬੰਦੂਕ ਲਾਬੀ ਦੇ ਹਮਾਇਤੀ ਰਹੇ ਹਨ ਸੱਤਾ ’ਚ ਆਉਣ ਤੋਂ ਬਾਅਦ ਬਾਇਡੇਨ ਪ੍ਰਸ਼ਾਸਨ ਨੇ ਬੰਦੂਕ ਸੰਸਕ੍ਰਿਤੀ ’ਤੇ ਰੋਕ ਲਾਉਣ ਦੀਆਂ ਤਜਵੀਜ਼ਾਂ ਕੀਤੀਆਂ ਹੋਈਆਂ ਹਨ ਟਰੰਪ ਨੇ ਇਸ ਸਾਲ ਫਰਵਰੀ ’ਚ ਹੋਈ ਇੱਕ ਰੈਲੀ ’ਚ ਬਚਨ ਦਿੱਤਾ ਸੀ ਕਿ ਉਹ ਜੇਕਰ ਰਾਸ਼ਟਰਪਤੀ ਬਣਦੇ ਹਨ ਤਾਂ ਇਸ ਨੂੰ ਰੋਕ ਨੂੰ ਹਟਾ ਦੇਣਗੇ ਅਮਰੀਕਾ ਦੀ ਕੁੱਲ ਅਬਾਦੀ 31.50 ਕਰੋੜ ਹੈ, ਇਸ ਅਬਾਦੀ ਦੀ ਤੁਲਨਾ ’ਚ ਉਸ ਦਾ ਜ਼ਮੀਨੀ ਖੇਤਰ ਬਹੁਤ ਵੱਡਾ, ਭਾਵ 98,33,520 ਵਰਗ ਕਿਲੋਮੀਟਰ ਹੈ। Donald Trump
Read This : Ukraine Peace Conference: ਬ੍ਰਗੇਨਸਟਾਕ ਦੇ ਨਤੀਜਿਆਂ ਦਾ ਮੁਲਾਂਕਣ
ਐਨੀ ਵੱਡੀ ਜ਼ਮੀਨ ਦੇ ਮਾਲਕ ਅਮਰੀਕਾ ਨਾਲ ਵਿਡੰਬਨਾ ਇਹ ਵੀ ਰਹੀ ਹੈ ਕਿ 15ਵੀਂ ਸ਼ਤਾਬਦੀ ਤੱਕ ਇਸ ਦੀ ਕੋਈ ਅਜ਼ਾਦ ਰਾਸ਼ਟਰ ਦੇ ਰੂਪ ’ਚ ਪਛਾਣ ਨਹੀਂ ਸੀ ਦੁਨੀਆ ਸਿਰਫ਼ ਏਸ਼ੀਆ, ਯੂਰਪ ਅਤੇ ਅਫਰੀਕਾ ਮਹਾਂਦੀਪਾਂ ਤੋਂ ਹੀ ਜਾਣੂ ਸੀ। 1492 ’ਚ ਨਵੀਂ ਦੁਨੀਆ ਦੀ ਖੋਜ ’ਚ ਨਿੱਕਲੇ ਕ੍ਰਿਸਟੋਫਰ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ ਹਾਲਾਂਕਿ ਕੋਲੰਬਸ ਅਮਰੀਕਾ ਦੀ ਬਜਾਇ ਭਾਰਤ ਦੀ ਖੋਜ ’ਚ ਨਿੱਕਲਿਆ ਸੀ ਪਰ ਰਸਤਾ ਭਟਕ ਕੇ ਉਹ ਅਮਰੀਕਾ ਪਹੁੰਚ ਗਿਆ ਉੁਥੋਂ ਦੇ ਲੋਕਾਂ ਨੂੰ ਉਸ ਨੇ ‘ਰੈੱਡ ਇੰਡੀਅਨ’ ਕਹਿ ਕੇ ਪੁਕਾਰਿਆ ਕਿਉਂਕਿ ਇਹ ਤਾਂਬੇ ਰੰਗ ਦੇ ਸਨ ਅਤੇ ਪ੍ਰਾਚੀਨ ਭਾਰਤੀਆਂ ਨਾਲ ਇਨ੍ਹਾਂ ਦੀ ਨਸਲ ਮੇਲ ਖਾਂਦੀ ਸੀ ਹਾਲਾਂਕਿ ਇਸ ਖੇਤਰ ’ਚ ਆਉਣ ਤੋਂ ਬਾਅਦ ਕੋਲੰਬਸ ਜਾਣ ਗਿਆ ਸੀ ਕਿ ਉਹ ਭਾਰਤ ਦੀ ਬਜਾਇ ਕਿਤੇ ਹੋਰ ਪਹੁੰਚ ਗਿਆ ਹੈ। Donald Trump
1607 ’ਚ ਅੰਗਰੇਜਾਂ ਨੇ ਵਰਜੀਨੀਆ ’ਚ ਆਪਣੀਆਂ ਬਸਤੀਆਂ ਵਸਾਈਆਂ ਇਸ ਤੋਂ ਬਾਅਦ ਫਰਾਂਸ, ਸਪੇਨ ਅਤੇ ਨੀਦਰਲੈਂਡ ਨੇ ਬਸਤੀਆਂ ਬਣਾਈਆਂ
ਬਾਵਜ਼ੂਦ ਉਸ ਦਾ ਇਸ ਦੁਰਲਭ ਖੇਤਰ ’ਚ ਆਗਮਨ ਇਤਿਹਾਸ ਅਤੇ ਭੂਗੋਲ ਲਈ ਇੱਕ ਕ੍ਰਾਂਤੀਕਾਰੀ ਪਹਿਲ ਸੀ 17ਵੀਂ ਸਤਾਬਦੀ ’ਚ ਅਸਟਰੇਲੀਆ ਅਤੇ ਹੋਰ ਪ੍ਰਸ਼ਾਂਤ ਮਹਾਂਸਾਗਰੀ ਦੀਪ ਸਮੂਹਾਂ ਦੀ ਖੋਜ ਕਪਤਾਨ ਜੇਮਸ ਕੁਕ ਨੇ ਕੀਤੀ ਜੇਮਸ ਨੇ ਇੱਥੇ ਕਈ ਪ੍ਰਵਾਸੀਆਂ ਦੀਆਂ ਬਸਤੀਆਂ ਨੂੰ ਆਬਾਦ ਕੀਤਾ ਇਸ ਲੜੀ ’ਚ 1607 ’ਚ ਅੰਗਰੇਜਾਂ ਨੇ ਵਰਜੀਨੀਆ ’ਚ ਆਪਣੀਆਂ ਬਸਤੀਆਂ ਵਸਾਈਆਂ ਇਸ ਤੋਂ ਬਾਅਦ ਫਰਾਂਸ, ਸਪੇਨ ਅਤੇ ਨੀਦਰਲੈਂਡ ਨੇ ਬਸਤੀਆਂ ਬਣਾਈਆਂ 1733 ਤੱਕ ਇੱਥੇ 13 ਬਸਤੀਆਂ ਹੋਂਦ ’ਚ ਆ ਗਈਆਂ ਇਨ੍ਹਾਂ ਸਭ ’ਤੇ ਬ੍ਰਿਟੇਨ ਦੀ ਮਾਲਕੀ ਕਾਇਮ ਹੋ ਗਈ 1775 ’ਚ ਬ੍ਰਿਟੇਨ ਖਿਲਾਫ ਜੰਗ ਛਿੜ ਗਈ 4 ਜੁਲਾਈ 1776 ’ਚ ਜਾਰਜਜ਼ ਵਾਸ਼ਿੰਗਟਨ ਦੀ ਅਗਵਾਈ ’ਚ ਅਮਰੀਕੀ ਜਨਤਾ ਨੇ ਜਿੱਤ ਪ੍ਰਾਪਤ ਕਰ ਲਈ ਅਤੇ ਸੰਯੁਕਤ ਰਾਜ ਅਮਰੀਕਾ ਦਾ ਗਠਨ ਕਰਕੇ ਅਜ਼ਾਦ ਅਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ’ਚ ਉਹ ਹੋਂਦ ’ਚ ਆ ਗਿਆ ਇਸ ਲਈ ਕਿਹਾ ਜਾਂਦਾ ਹੈ। Donald Trump
ਇੱਕ ਵੱਡਾ ਸਵਾਲ ਇਹ ਵੀ ਖੜ੍ਹਾ ਹੋਇਆ ਹੈ ਕਿ ਅਮਰੀਕਾ ਮਹਾਂਦੀਪ ਦੇ ਜੋ ਰੈੱਡ ਇੰਡੀਅਨ ਨਸਲ ਦੇ ਮੂਲ ਨਿਵਾਸੀ ਸਨ
ਕਿ ਅਮਰੀਕਾ ਦੇ ਇਤਿਹਾਸ ਅਤੇ ਹੋਂਦ ’ਚ ਦੁਨੀਆ ਦੇ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਰਿਹਾ ਹੈ ਨਾਲ ਹੀ ਇੱਥੇ ਇੱਕ ਵੱਡਾ ਸਵਾਲ ਇਹ ਵੀ ਖੜ੍ਹਾ ਹੋਇਆ ਹੈ ਕਿ ਅਮਰੀਕਾ ਮਹਾਂਦੀਪ ਦੇ ਜੋ ਰੈੱਡ ਇੰਡੀਅਨ ਨਸਲ ਦੇ ਮੂਲ ਨਿਵਾਸੀ ਸਨ, ਉਹ ਹਾਸ਼ੀਏ ’ਤੇ ਚਲੇ ਗਏ ਭਾਵ, ਮੂਲ ਅਮਰੀਕੀ ਤਾਂ ਵਾਂਝੇ ਰਹਿ ਗਏ, ਅਲਬੱਤਾ ਵਿਦੇਸ਼ੀ ਪ੍ਰਵਾਸੀ ਪ੍ਰਤਿਭਾਵਾਨ ਪਰ ਚਲਾਕ ਅਮਰੀਕਾ ਦੇ ਮਾਲਕ ਬਣ ਬੈਠੇ ਇਸ ਵਿਰੋਧਾਭਾਸ ਦਾ ਮੁਲਾਂਕਣ ਕਰਕੇ ਟਰੰਪ ਆਪਣੇ ਪੂਰੇ ਕਾਰਜਕਾਲ ’ਚ ਚਿੰਤਤ ਦਿਖਾਈ ਦਿੰਦੇ ਰਹੇ ਹਨ ਨਤੀਜੇ ਵਜੋਂ ਅਮਰੀਕਾ ਫਸਟ ਦੀ ਨੀਤੀ ਨੂੰ ਮਹੱਤਵ ਦਿੰਦੇ ਰਹੇ, ਜਿਸ ਨੇ ਰੰਗਭੇਦੀ ਮਾਨਸਿਕਤਾ ਨੂੰ ਹਿੰਸਾ ’ਚ ਬਦਲਣ ਦਾ ਕੰਮ ਕੀਤਾ ਟਰੰਪ ਇਸ ਸਾਲ ਨਵੰਬਰ ’ਚ ਫਿਰ ਤੋਂ ਰਾਸ਼ਟਰਪਤੀ ਬਣਦੇ ਹਨ ਤਾਂ ਇੱਕ ਵਾਰ ਫਿਰ ਅਮਰੀਕਾ ’ਚ ਰਾਸ਼ਟਰਵਾਦ ਅਤੇ ਅਮਰੀਕੀ ਪਹਿਲਾਂ ਦਾ ਨਾਅਰਾ ਬੁਲੰਦ ਹੁੰਦਾ ਦਿਖਾਈ ਦੇਵੇਗਾ। Donald Trump
ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸਮਾਜ ’ਚ ਹਿੰਸਾ ਲਈ ਨੈੱਟਵਰਕ
ਦੇਸ਼ ਅੰਦਰ ਹਿੰਸਾ ਦੀਆਂ ਵਧ ਦੀਆਂ ਘਟਨਾਵਾਂ ਦੇ ਦਰਮਿਆਨ ਹਥਿਆਰਾਂ ਦੀ ਤਸਕਰੀ ਦੇ ਵੱਡੇ ਖੁਲਾਸਿਆਂ ਨੇ ਚਿੰਤਾ ਵਧਾ ਦਿੱਤੀ ਹੈ। ਆਏ ਦਿਨ ਪੁਲਿਸ ਹਥਿਆਰਾਂ ਦੇ ਤਸਕਰੀ ਗਿਰੋਹ ਦੇ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਰਹੀ ਹੈ। ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਇੱਕ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜੋ ਹੋਰਨਾਂ ਰਾਜਾਂ ਤੋਂ ਛੇ ਮਹੀਨਿਆਂ ਅੰਦਰ ਹਥਿਆਰਾਂ ਦੀਆਂ ਚਾਰ ਖੇਪਾਂ ਬਰਾਮਦ ਕਰ ਚੁੱਕਾ ਹੈ। ਵਿਦੇਸ਼ ਅੰਦਰ ਬੈਠੇ ਲੋਕ ਵੀ ਇਸ ਧੰਦੇ ਨਾਲ ਜੁੜੇ ਹੋਏ ਹਨ। (Violence)
ਅਜਿਹੇ ਨੈੱਟਵਰਕ ਦਾ ਨਤੀਜਾ ਹੈ ਕਿ ਸਮਾਜ ਅੰਦਰ ਵਪਾਰੀਆਂ, ਕਾਰੋਬਾਰੀਆਂ, ਗਾਇਕਾਂ ਅਤੇ ਖਿਡਾਰੀਆਂ ਤੋਂ ਫਿਰੌਤੀਆਂ ਮੰਗਣ ਤੇ ਕਤਲੇਆਮ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਧੜਾਧੜ ਹਥਿਆਰਾਂ ਦੀ ਬਰਾਮਦਗੀ ਇਸ ਕਾਰਨ ਵੀ ਖ਼ਤਰਨਾਕ ਹੈ ਕਿ ਨਵੀਂ ਪੀੜ੍ਹੀ ਦੀ ਮਾਨਸਿਕਤਾ ਪਹਿਲਾਂ ਹੀ ਹਿੰਸਕ ਹੋ ਚੁੱਕੀ ਹੈ। ਟੀ.ਵੀ. ਚੈਨਲਾਂ, ਸੋਸ਼ਲ ਮੀਡੀਆ, ਆਨਲਾਈਨ ਗੇਮਾਂ, ਫਿਲਮਾਂ, ਸੀਰੀਅਲਾਂ ਅੰਦਰ ਹਿੰਸਕ ਕਹਾਣੀਆਂ ਦੇ ਦ੍ਰਿਸ਼ ਬੱਚਿਆਂ ਅੰਦਰ ਹਿੰਸਕ ਪ੍ਰਵਿਰਤੀ ਪੈਦਾ ਕਰ ਰਹੇ ਹਨ। ਨਵੀਂ ਪਨੀਰੀ ਦੀ ਮਾਨਸਿਕਤਾ ਜਿਸ ਤਰ੍ਹਾਂ ਹਿੰਸਾ ਦੇ ਰੰਗ ’ਚ ਰੰਗੀ ਜਾ ਰਹੀ ਹੈ ਉਸ ਨੂੰ ਪੂਰਾ ਕਰਨ ਲਈ ਗੈਰ-ਕਾਨੂੰਨੀ ਤੌਰ ’ਤੇ ਹਥਿਆਰ ਵੀ ਮਿਲ ਰਹੇ ਹਨ। (Violence)
ਇਸ ਮਾੜੇ ਰੁਝਾਨ ਦਾ ਹੀ ਨਤੀਜਾ ਹੈ ਕਿ ਦਸਵੀਂ-ਬਾਰ੍ਹਵੀਂ ਤੱਕ ਦੇ ਵਿਦਿਆਰਥੀ ਹੀ ਛੋਟੀ ਜਿਹੀ ਗੱਲ ’ਤੇ ਆਪਣੇ ਦੋਸਤਾਂ ਦਾ ਕਤਲ ਤੱਕ ਕਰ ਰਹੇ ਹਨ। ਜ਼ਰੂਰੀ ਹੈ ਕਿ ਜਿੱਥੇ ਭਟਕੇ ਨੌਜਵਾਨਾਂ ਨੂੰ ਹਥਿਆਰਾਂ ਦੀ ਤਸਕਰੀ ਤੋਂ ਮੋੜ ਕੇ ਸਮਾਜ ਦੀ ਮੁੱਖਧਾਰਾ ’ਚ ਲਿਆਂਦਾ ਜਾਵੇ, ਉੱਥੇ ਬੱਚਿਆਂ ਅੰਦਰ ਹਿੰਸਕ ਪ੍ਰਵਿਰਤੀ ਪੈਦਾ ਕਰਨ ਵਾਲੇ ਸਿਸਟਮ ਨੂੰ ਬਦਲਿਆ ਜਾਵੇ।
Also Read : ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਅਮਲੋਹ ਦੀ ਹੋਈ ਚੋਣ
America : ਅਮਰੀਕਾ ’ਚ ਬੇਲਗਾਮ ਹਿੰਸਾ
ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ’ਚ ਇੱਕ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲਣਾ ਬੜੀ ਚਿੰਤਾਜਨਕ ਘਟਨਾ ਹੈ ਇਹ ਵਿਦਿਆਰਥੀ ਪੀਐੱਚਡੀ ਕਰ ਰਿਹਾ ਸੀ, ਪਿਛਲੇ ਇੱਕ ਮਹੀਨੇ ’ਚ ਭਾਰਤੀ ਵਿਦਿਆਰਥੀਆਂ ’ਤੇ ਹਿੰਸਾ ਦੀ ਛੇਵੀਂ ਘਟਨਾ ਹੈ ਇਸੇ ਤਰ੍ਹਾਂ ਸ਼ਿਕਾਗੋ ਵਿੱਚ ਵੀ ਇੱਕ ਭਾਰਤੀ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਮਾਮਲਾ ਇਸ ਕਰਕੇ ਚਿੰਤਾਜਨਕ ਹੈ ਕਿ ਅਮਰੀਕਾ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ’ਤੇ ਬਹੁਤਾ ਚਿੰਤਤ ਨਜ਼ਰ ਨਹੀਂ ਆ ਰਿਹਾ ਦਰਅਸਲ ਪਿਛਲੇ ਦੋ ਦਹਾਕਿਆਂ ਤੋਂ ਅਮਰੀਕਾ ’ਚ ਨਸਲੀ ਹਿੰਸਾ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਕੋਈ ਘਟਨਾ ਜੇਕਰ ਪੂਰੀ ਤਰ੍ਹਾਂ ਨਸਲੀ ਨਫ਼ਰਤ ’ਤੇ ਆਧਾਰਿਤ ਨਹੀਂ ਤਾਂ ਵੀ ਉਸ ਨਾਲ ਨਸਲ ਦਾ ਮੁੱਦਾ ਅਸਿੱਧੇ (ਅਪ੍ਰਤੱਖ) ਰੂਪ ’ਚ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਹੋਇਆ ਹੈ। (America)
ਜੋ ਕੰਮ ਪੁਲਿਸ ਨਾ ਕਰ ਸਕੀ, ਉਹ ਇਹ ਧੀ ਨੇ ਕਰ ਦਿਖਾਇਆ
ਅਸਲ ’ਚ ਭਾਰਤੀ ਵਿਦਿਆਰਥੀ ਜਾਂ ਪ੍ਰਵਾਸੀ ਭਾਰਤੀ ਅਮਰੀਕਾ ’ਚ ਚੰਗੀ ਤਰੱਕੀ ਕਰ ਰਹੇ ਹਨ ਅਮਰੀਕਾ ਦਾ ਇੱਕ ਵਰਗ ਪ੍ਰਵਾਸੀਆਂ ਦੀ ਮੌਜ਼ੂਦਗੀ ਨੂੰ ਹਜ਼ਮ ਨਹੀਂ ਕਰ ਰਿਹਾ, ਜਿਸ ਕਾਰਨ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਹਥਿਆਰਾਂ ’ਤੇ ਸਖਤੀ ਨਾ ਹੋਣ ਕਾਰਨ ਵੀ ਅਮਰੀਕਾ ’ਚ ਹਿੰਸਕ ਪ੍ਰਵਿਰਤੀ ਵਧੇਰੇ ਹੈ ਭਾਰਤ ਸਰਕਾਰ ਨੂੰ ਅਮਰੀਕੀ ਪ੍ਰਸ਼ਾਸਨ ਕੋਲ ਇਹ ਮੁੱਦਾ ਪੂਰੀ ਮਜ਼ਬੂਤੀ ਨਾਲ ਉਠਾਉਣਾ ਪਵੇਗਾ ਦੂਜਾ ਅਮਰੀਕੀ ਪ੍ਰਸ਼ਾਸਨ ਨੂੰ ਨਸਲੀ ਹਿੰਸਾ ਖਿਲਾਫ਼ ਵਿਸੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ ਦਰਅਸਲ ਪੂਰੀ ਦੁਨੀਆ ਦਾ ਵੱਡਾ ਹਿੱਸਾ ਹੀ ਪ੍ਰਵਾਸੀ ਹੈ ਅਮਰੀਕੀ ਕਦੇ ਖੁਦ ਵੀ ਅਮਰੀਕਾ ’ਚ ਪ੍ਰਵਾਸੀ ਬਣ ਕੇ ਪੁੱਜੇ ਸਨ ਧਰਤੀ ਸਭ ਦੀ ਸਾਂਝੀ ਹੈ ਤੇ ਸਾਂਝੀਵਾਲਤਾ ਦੀ ਭਾਵਨਾ ਹੀ ਅਮਰੀਕੀ ਵਿਚਾਰਧਾਰਾ ਦਾ ਬੁਨਿਆਦੀ ਸਿਧਾਂਤ ਹੈ ਅਮਰੀਕੀਆਂ ਨੂੰ ਹੋਰਨਾਂ ਮੁਲਕਾਂ ਦੇ ਲੋਕਾਂ ਨਾਲ ਸਹਿਚਾਰ ਨੂੰ ਹਕੀਕਤ ਮੰਨਣਾ ਚਾਹੀਦਾ ਹੈ। (America)
ਅਰਬ ਇਜ਼ਰਾਈਲ ਹਿੰਸਾ ਅਤੇ ਯੇਰੂਸ਼ਲਮ
7 ਅਕਤੂਬਰ ਨੂੰ ਗਾਜ਼ਾ ਪੱਟੀ ਦੀ ਕਾਬਜ਼ ਅੱਤਵਾਦੀ ਜਥੇਬੰਦੀ ਹਮਾਸ ਨੇ ਸਵੇਰੇ 6.30 ਵਜੇ ਅਚਾਨਕ ਇਜ਼ਰਾਈਲ ਦੇ ਵੱਖ-ਵੱਖ ਸ਼ਹਿਰਾਂ ’ਤੇ ਕਰੀਬ 5000 ਰਾਕੇਟ ਦਾਗ ਕੇ ਉਸ ਨੂੰ ਭੌਂਚੱਕੇ ਕਰ ਦਿੱਤਾ। ਇਜ਼ਰਾਈਲ ਦਾ ਐਂਟੀ ਮਿਜ਼ਾਈਲ ਸਿਸਟਮ (ਆਇਰਨ ਡੋਮ) ਕਈ ਦਹਾਕਿਆਂ ਤੋਂ ਉਸ ਦੀ ਕਿਸੇ ਵੀ ਦੁਸ਼ਮਣ ਦੇਸ਼ ਦੇ ਰਾਕੇਟ, ਮਿਜ਼ਾਈਲ ਅਤੇ ਡਰੋਨ ਆਦਿ ਤੋਂ ਉਸ ਦੀ ਸਫਲਤਾ ਪੂਰਵਕ ਰੱਖਿਆ ਕਰ ਰਿਹਾ ਸੀ। ਪਰ ਕਈ ਸਾਲਾਂ ਤੋਂ ਆਇਰਨ ਡੋਮ ਦੀ ਕਾਰਜ ਪ੍ਰਣਾਲੀ ’ਤੇ ਬਰੀਕੀ ਨਾਲ ਨਿਗ੍ਹਾ ਰੱਖ ਰਹੇ ਹਮਾਸ ਨੂੰ ਪਤਾ ਸੀ ਕਿ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਝੁੰਡ ਵਾਂਗ ਆ ਰਹੇ ਰਾਕੇਟਾਂ ਦੀ ਹਨ੍ਹੇਰੀ ਨੂੰ ਨਹੀਂ ਰੋਕ ਸਕੇਗਾ। ਉਹੀ ਗੱਲ ਹੋਈ ਤੇ ਇਜ਼ਰਾਈਲ ਦੇ ਔਫਾਕਿਮ, ਰੀਮ, ਸਦੈਰਟ, ਆਸ਼ਕੇਲੋਨ ਤੇ ਏਰਾਜ ਆਦਿ ਦਰਜ਼ਨਾਂ ਸ਼ਹਿਰਾਂ ਵਿੱਚ ਭਿਆਨਕ ਤਬਾਹੀ ਹੋਈ। (Arab Israel)
ਇਸ ਦੇ ਨਾਲ ਹੀ ਹਮਾਸ ਦੇ ਸੈਂਕੜੇ ਲੜਾਕੇ ਧਰਤੀ, ਸਮੁੰਦਰ ਅਤੇ ਪੈਰਾਗਲਾਈਡਰਾਂ ਰਾਹੀਂ ਇਜ਼ਰਾਈਲ ’ਤੇ ਟੁੱਟ ਪਏ। ਉਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਮਰਦਾਂ, ਔਰਤਾਂ ਤੇ ਬੱਚਿਆਂ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ। ਇਹ ਇਜ਼ਰਾਈਲ ’ਤੇ 1973 ਦੇ ਮਿਸਰ ਅਤੇ ਸੀਰੀਆ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਸਭ ਤੋਂ ਵੱਧ ਭਿਆਨਕ ਹਮਲਾ ਹੈ। ਦੋਵੇਂ ਧਿਰਾਂ ਇੱਕ-ਦੂਸਰੇ ’ਤੇ ਬੇਰਹਿਮੀ ਨਾਲ ਅੱਗ ਵਰ੍ਹਾ ਰਹੀਆਂ ਹਨ ਤੇ ਹੁਣ ਤੱਕ ਹਜ਼ਾਰਾਂ ਗੁਨਾਹਗਾਰ ਤੇ ਬੇਗੁਨਾਹ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਨੇ ਗਾਜ਼ਾ ਪੱਟੀ ਦੀ ਬਿਜਲੀ, ਪਾਣੀ ਬੰਦ ਕਰ ਕੇ ਸਾਰੇ ਪਾਸੇ ਤੋਂ ਨਾਕਾਬੰਦੀ ਕਰ ਦਿੱਤੀ ਹੈ ਤੇ ਖਾਣਾ ਅਤੇ ਦਵਾਈਆਂ ਆਦਿ ਕਿਸੇ ਵੀ ਜ਼ਰੂਰੀ ਵਸਤੂ ਦੀ ਸਪਲਾਈ ’ਤੇ ਸਖਤੀ ਨਾਲ ਪਾਬੰਦੀ ਲਾ ਦਿੱਤੀ ਹੈ। (Arab Israel)
ਇਹ ਵੀ ਪੜ੍ਹੋ : ਜੰਗ ਨਾਲ ਡੋਲਦੀ ਆਰਥਿਕਤਾ
ਵਰਣਨਯੋਗ ਹੈ ਕਿ ਕਈ ਸਾਲਾਂ ਤੋਂ ਇਜ਼ਰਾਈਲ ਵਰਗੀ ਸੁਪਰ ਪਾਵਰ ਦੇ ਨੱਕ ਵਿੱਚ ਦਮ ਕਰਕੇ ਰੱਖ ਦੇਣ ਵਾਲਾ ਗਾਜ਼ਾ ਪੱਟੀ ਸਿਰਫ 45 ਕਿਲੋਮੀਟਰ ਲੰਬਾ ਤੇ 6 ਤੋਂ 10 ਕਿਲੋਮੀਟਰ ਚੌੜਾ ਧਰਤੀ ਦਾ ਇੱਕ ਛੋਟਾ ਜਿਹਾ ਟੁਕੜਾ ਹੈ। ਇਸ ਝਗੜੇ ਦਾ ਸਭ ਤੋਂ ਵੱਡਾ ਕਾਰਨ ਇਜ਼ਰਾਈਲ ਵੱਲੋਂ ਯੇਰੂਸ਼ਲਮ ਸ਼ਹਿਰ ’ਤੇ ਕਬਜ਼ਾ ਹੈ। ਇਸ ਸ਼ਹਿਰ ਵਿੱਚ ਮੁਸਲਮਾਨਾਂ, ਯਹੂਦੀਆਂ ਤੇ ਇਸਾਈਆਂ ਦੇ ਸਭ ਤੋਂ ਵੱਧ ਪਵਿੱਤਰ ਧਾਰਮਿਕ ਸਥਾਨ ਹਨ। ਮੁਸਲਮਾਨ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਇਜ਼ਰਾਈਲ ਉਨ੍ਹਾਂ ਦੀ ਪਵਿੱਤਰ ਅਲ ਅਕਸਾ ਮਸਜਿਦ ’ਤੇ ਕੰਟਰੋਲ ਰੱਖੇ। ਹਮਾਸ ਨੇ ਆਪਣੇ ਇਸ ਹਮਲੇ ਦਾ ਨਾਂਅ ਵੀ ਅਲ ਅਕਸਾ ਸਟੌਰਮ (ਤੂਫਾਨ) ਰੱਖਿਆ ਹੈ। (Arab Israel)
ਯੇਰੂਸ਼ਲਮ ਇਜ਼ਰਾਈਲ ਦੀ ਰਾਜਧਾਨੀ ਹੈ ਤੇ ਸੰਸਾਰ ਦਾ ਇੱਕੋ-ਇੱਕ ਸ਼ਹਿਰ ਹੈ ਜੋ ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਵੱਲੋਂ ਸਮਾਨ ਰੂਪ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ। ਯਹੂਦੀਆਂ ਦਾ ਸਭ ਤੋਂ ਪਵਿੱਤਰ ਸਥਾਨ ਵੇਲਿੰਗ ਵਾਲ (ਪੱਛਮੀ ਦੀਵਾਰ), ਇਸਾਈਆਂ ਦੀ ਡੋਮ ਆਫ ਰੌਕ ਚਰਚ ਅਤੇ ਮੁਸਲਮਾਨਾਂ ਦੀ ਅਲ ਅਕਸਾ ਮਸਜਿਦ ਇੱਥੇ ਬਿਲਕੁਲ ਨਾਲ-ਨਾਲ ਸਥਿਤ ਹਨ। ਯੇਰੂਸ਼ਲਮ ਦੀ ਸਥਾਪਨਾ ਅੱਜ ਤੋਂ ਕਰੀਬ 3000 ਸਾਲ ਪਹਿਲਾਂ ਯਹੂਦੀ ਕਬੀਲਿਆਂ ਨੇ ਕੀਤੀ ਸੀ ਤੇ ਇਹ ਸੰਸਾਰ ਦਾ ਇੱਕ ਸਭ ਤੋਂ ਪ੍ਰਚੀਨ ਸ਼ਹਿਰ ਹੈ। ਇਸ ਵੇਲੇ ਇਹ ਸ਼ਹਿਰ ਕਾਫੀ ਫੈਲ ਚੁੱਕਾ ਹੈ ਤੇ ਇਸ ਦੀ ਅਬਾਦੀ ਕਰੀਬ ਦਸ ਲੱਖ ਹੈ। ਪਹਿਲਾਂ ਇਜ਼ਰਾਈਲ ਦੀ ਰਾਜਧਾਨੀ ਤੇਲਅਵੀਵ ਹੁੰਦੀ ਸੀ ਪਰ ਸੰਨ 1980 ਵਿੱਚ ਅਰਬ ਦੇਸ਼ਾਂ ਦੇ ਭਾਰੀ ਵਿਰੋਧ ਦੇ ਬਾਵਜ਼ੂਦ ਉਸ ਨੇ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਐਲਾਨ ਦਿੱਤਾ। (Arab Israel)
ਇਹ ਵੀ ਪੜ੍ਹੋ : ਬੰਗਲਾਦੇਸ਼ 233 ’ਤੇ ਆਲਆਊਟ, South Africa ਦੀ ਇੱਕ ਹੋਰ ਵੱਡੀ ਜਿੱਤ
ਯੇਰੂਸ਼ਲਮ ਵਿੱਚ 70 ਫੀਸਦੀ ਯਹੂਦੀ, 39 ਫੀਸਦੀ ਅਰਬ ਅਤੇ 1 ਫੀਸਦੀ ਹੋਰ ਕੌਮਾਂ ਦੇ ਲੋਕ ਵੱਸਦੇ ਹਨ। ਵੈਸਟਨ ਵਾਲ, ਵੇਲਿੰਗ ਵਾਲ ਜਾਂ ਵੈਣ ਪਾਉਣ ਵਾਲੀ ਦੀਵਾਰ ਯਹੂਦੀ ਰਾਜਾ ਹੈਰੋਡ ਮਹਾਨ ਵੱਲੋਂ ਸੰਨ 19 ਈਸਾ ਪੂਰਵ ਵਿੱਚ ਉਸਾਰੇ ਗਏ ਯਹੂਦੀ ਮੰਦਿਰ (ਟੈਂਪਲ ਮਾਊਂਟ) ਦਾ ਬਚਿਆ ਹੋਇਆ ਹਿੱਸਾ ਹੈ। ਇਹ ਚੂਨਾ ਪੱਥਰਾਂ ਦੀ ਬਣੀ ਹੋਈ ਹੈ ਤੇ ਇਸ ਦੀ ਲੰਬਾਈ 488 ਮੀਟਰ ਅਤੇ ਉੱਚਾਈ 19 ਮੀਟਰ ਹੈ। ਸੰਨ 70 ਈਸਵੀ ਵਿੱਚ ਰੋਮਨਾਂ ਨੇ ਟੈਂਪਲ ਮਾਊਂਟ ਨੂੰ ਬਿਲਕੁਲ ਤਬਾਹ ਕਰ ਦਿੱਤਾ ਸੀ ਤੇ ਸਿਰਫ ਇਹ ਦੀਵਾਰ ਹੀ ਬਚੀ ਸੀ। ਇਸ ਦੇ ਨਾਲ ਹੀ ਯਹੂਦੀਆਂ ਦਾ ਰਾਜ ਵੀ ਖਤਮ ਹੋ ਗਿਆ ਜਿਸ ਕਾਰਨ ਟੈਂਪਲ ਮਾਊਂਟ ਦੁਬਾਰਾ ਨਾ ਬਣ ਸਕਿਆ। ਯਹੂਦੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਉਹ ਸਾਰੇ ਸੰਸਾਰ ਵਿੱਚ ਖਿੱਲਰ ਗਏ। (Arab Israel)
ਪਰ ਜਦੋਂ ਵੀ ਮੌਕਾ ਮਿਲਦਾ, ਉਹ ਵੇਲਿੰਗ ਵਾਲ ਦੀ ਯਾਤਰਾ ਕਰਦੇ ਤੇ ਦੀਵਾਰ ਦੇ ਸਾਹਮਣੇ ਖੜੇ੍ਹ ਹੋ ਕੇ ਮੰਦਿਰ ਨੂੰ ਯਾਦ ਕਰਕੇ ਉੱਚੀ-ਉੱਚੀ ਰੋਂਦੇ ਸਨ। ਇਹ ਵਰਤਾਰਾ ਹੁਣ ਵੀ ਚੱਲ ਰਿਹਾ ਹੈ। ਇਸ ਕਾਰਨ ਇਸ ਦੀਵਾਰ ਦਾ ਨਾਂਅ ਵੇਲਿੰਗ ਵਾਲ ਜਾਂ ਵੈਣ ਪਾਉਣ ਵਾਲੀ ਦੀਵਾਰ ਪੈ ਗਿਆ। 1948 ਵਿੱਚ ਇਜ਼ਰਾਈਲ ਦੀ ਸਥਾਪਨਾ ਹੋਣ ਤੋਂ ਬਾਅਦ ਕੱਟੜ ਯਹੂਦੀਆਂ ਨੇ ਮੰਦਿਰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਲ ਅਕਸਾ ਮਸਜਿਦ ਦੇ ਬਿਲਕੁਲ ਨਾਲ ਹੋਣ ਕਾਰਨ ਮੁਸਲਮਾਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਤੇ ਕਈ ਵਾਰ ਭਿਆਨਕ ਦੰਗੇ ਵੀ ਹੋਏ। ਹੁਣ ਵੀ ਦੋਵਾਂ ਧਿਰਾਂ ਨੂੰ ਅਲੱਗ-ਅਲੱਗ ਰੱਖਣ ਲਈ ਵੱਖੋ-ਵੱਖਰੇ ਪ੍ਰਵੇਸ਼ ਦੁਆਰ ਹਨ ਤੇ ਪੁਲਿਸ ਦਾ ਭਾਰੀ ਬੰਦੋਬਸਤ ਰਹਿੰਦਾ ਹੈ। ਚਰਚ ਆਫ ਹੋਲੀ ਸਪਰਚਰ ਪੁਰਾਣੇ ਯੇਰੂਸ਼ਲਮ ਵਿੱਚ ਉਸ ਜਗ੍ਹਾ ’ਤੇ ਸਥਿੱਤ ਹੈ ਜਿੱਥੇ ਈਸਾ ਮਸੀਹ ਨੂੰ ਸੂਲੀ ’ਤੇ ਚੜ੍ਹਾਇਆ ਗਿਆ ਸੀ।
ਇਹ ਵੀ ਪੜ੍ਹੋ : ਨੌਜਵਾਨ ਦੇ ਕਤਲ ਮਾਮਲੇ ’ਚ ਚਾਰ ਜਣੇ ਗ੍ਰਿਫਤਾਰ
ਇਸ ਦੀ ਉਸਾਰੀ ਬਾਈਜ਼ਨਟਾਈਨ ਸਾਮਰਾਜ ਦੇ ਬਾਦਸ਼ਾਹ ਕਾਂਸਟਨਟਾਈਨ ਮਹਾਨ ਨੇ ਸੰਨ 326 ਈ: ਨੂੰ ਸ਼ੁਰੂ ਕਰਵਾਈ ਜੋ ਸੰਨ 335 ਵਿੱਚ ਮੁਕੰਮਲ ਹੋਈ। ਇਹ ਇਸਾਈਆਂ ਦਾ ਇੱਕ ਸਭ ਤੋਂ ਵੱਧ ਪੂਜਣਯੋਗ ਸਥਾਨ ਹੈ ਤੇ ਹਰ ਸਾਲ ਸੰਸਾਰ ਭਰ ਤੋਂ ਲੱਖਾਂ ਇਸਾਈ ਇਸ ਦੀ ਯਾਤਰਾ ਕਰਨ ਲਈ ਪਹੁੰਚਦੇ ਹਨ। ਕਹਿੰਦੇ ਹਨ ਕਿ ਸਮਰਾਟ ਕਾਂਸਟਨਟਾਈਨ ਨੂੰ ਇਸ ਸਬੰਧੀ ਸੁਪਨਾ ਆਇਆ ਸੀ ਤੇ ਉਸ ਨੇ ਆਪਣੀ ਮਾਂ ਹੈਲੇਨਾ ਨੂੰ ਇਹ ਸਥਾਨ ਲੱਭਣ ਲਈ ਭੇਜਿਆ। ਹੈਲੇਨਾ ਨੇ ਯੇਰੂਸ਼ਲਮ ਦੇ ਬਿਸ਼ਪ ਮਾਸੇਰੀਅਸ ਦੀ ਮੱਦਦ ਨਾਲ ਇਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਤਾਂ ਉਸ ਨੂੰ ਇਸ ਜਗ੍ਹਾ ਤੋਂ ਤਿੰਨ ਅਸਲੀ ਕਰਾਸ ਮਿਲੇ। (Arab Israel)
ਰੋਮਨਾਂ ਨੇ ਇੱਥੇ ਜੂਪੀਟਰ ਅਤੇ ਵੀਨਸ ਦਾ ਮੰਦਿਰ ਬਣਾਇਆ ਹੋਇਆ ਸੀ। ਜਦੋਂ ਉਸ ਮੰਦਿਰ ਨੂੰ ਢਾਹ ਕੇ ਮਲਬਾ ਸਾਫ ਕੀਤਾ ਗਿਆ ਤਾਂ ਉਸ ਦੀਆਂ ਨੀਹਾਂ ਵਿੱਚ ਉਹ ਗੁਫਾ ਵੀ ਲੱਭ ਗਈ ਜਿੱਥੇ ਕਰਾਸ ’ਤੇ ਚੜ੍ਹਾਉਣ ਤੋਂ ਬਾਅਦ ਈਸਾ ਮਸੀਹ ਨੂੰ ਦਫ਼ਨਾਇਆ ਗਿਆ ਸੀ। ਉਸ ਸਥਾਨ ’ਤੇ ਹੀ ਇਸ ਚਰਚ ਦੀ ਸਥਾਪਨਾ ਕੀਤੀ ਗਈ ਹੈ। ਇਸ ਚਰਚ ਨੂੰ ਕਈ ਵਾਰ ਤਬਾਹੀ ਦਾ ਸਾਹਮਣਾ ਕਰਨਾ ਪਿਆ। ਸੰਨ 614 ਈ: ਵਿੱਚ ਇਰਾਨ ਦੇ ਬਾਦਸ਼ਾਹ ਖੁਸਰੋ ਨੇ ਯੇਰੂਸ਼ਲਮ ’ਤੇ ਕਬਜ਼ਾ ਕਰ ਲਿਆ ਤੇ ਚਰਚ ਨੂੰ ਸਾੜ ਦਿੱਤਾ। ਪਰ ਜਲਦੀ ਹੀ ਬਾਈਜ਼ਨਟਾਈਨ ਸਮਰਾਟ ਹਰਕੇਲੀਅਸ ਨੇ ਯੇਰੂਸ਼ਲਮ ਇਰਾਨੀਆਂ ਤੋਂ ਖੋਹ ਲਿਆ ਤੇ ਚਰਚ ਦੀ ਦੁਬਾਰਾ ਉਸਾਰੀ ਕੀਤੀ ਗਈ। ਇਸ ਤੋਂ ਬਾਅਦ ਅਰਬਾਂ ਨੇ ਯੇਰੂਸ਼ਲਮ ’ਤੇ ਕਬਜ਼ਾ ਕਰ ਲਿਆ ਪਰ ਉਨ੍ਹਾਂ ਨੇ ਚਰਚ ਨਾਲ ਕੋਈ ਛੇੜਛਾੜ ਨਾ ਕੀਤੀ। (Arab Israel)
ਇਹ ਵੀ ਪੜ੍ਹੋ : ਪੰਜਾਬ ਦੀ ਜਰਖੇਜ਼ ਧਰਤੀ ’ਤੇ ਕੁਝ ਵੀ ਉੱਗ ਸਕਦਾ ਪਰ ਨਫਰਤ ਦਾ ਬੀਜ ਨਹੀਂ ਫੁੱਟੇਗਾ : ਮਾਨ
ਪਰ ਖਲੀਫਾ ਅਲ ਹਾਕਿਮ ਬਿਨ ਅਮਰੱਲਾਹ ਨੇ ਸੰਨ 1009 ਈ: ਵਿੱਚ ਇਸ ਚਰਚ ਨੂੰ ਬਿਲਕੁਲ ਹੀ ਨੇਸਤਾਨਾਬੂਦ ਕਰ ਦਿੱਤਾ। ਸੰਨ 1027 ਵਿੱਚ ਨਵੇਂ ਖਲੀਫਾ ਅਲੀ ਅਜ਼ਹੀਰ ਅਤੇ ਬਾਈਜ਼ਨਟਾਈਨ ਸਮਰਾਟ ਕਾਂਸਟਨਟਾਈਨ ਨੌਂਵੇਂ ਵਿਚਕਾਰ ਹੋਏ ਇੱਕ ਸਮਝੌਤੇ ਤਹਿਤ ਇਸ ਦੇ ਕੁਝ ਹਿੱਸੇ ਦਾ ਨਿਰਮਾਣ ਕੀਤਾ ਗਿਆ। ਸੰਨ 1095 ਈ: ਨੂੰ ਪੋਪ ਨੇ ਯੇਰੂਸ਼ਲਮ ’ਤੇ ਕਬਜ਼ਾ ਕਰਨ ਲਈ ਧਰਮ ਯੁੱਧ (ਕਰੂਸੇਡ) ਦਾ ਐਲਾਨ ਕਰ ਦਿੱਤਾ ਜਿਸ ਵਿੱਚ ਹਿੱਸਾ ਲੈਣ ਲਈ ਯੂਰਪ ਦੇ ਸਾਰੇ ਦੇਸ਼ਾਂ ਨੇ ਆਪਣੇ ਸੈਨਿਕ ਭੇਜੇ। ਸੰਨ 1096 ਈ: ਵਿੱਚ ਇਸਾਈਆਂ ਦਾ ਯੇਰੂਸ਼ਲਮ ’ਤੇ ਕਬਜ਼ਾ ਹੋ ਗਿਆ। ਨਵੇਂ ਰਾਜੇ ਗੌਡਫਰੇ ਨੇ ਯੂਰਪੀਨ ਰਾਜਿਆਂ ਦੀ ਮੱਦਦ ਨਾਲ ਚਰਚ ਦੀ ਉਸਾਰੀ ਮੁਕੰਮਲ ਕੀਤੀ। 1810 ਵਿੱਚ ਚਰਚ ਦੀ ਮੁੜ ਵੱਡੇ ਪੱਧਰ ’ਤੇ ਮੁਰੰਮਤ ਕੀਤੀ ਗਈ ਤੇ ਇਹ ਮੌਜੂਦਾ ਰੂਪ ਵਿੱਚ ਸੰਸਾਰ ਦੇ ਸਾਹਮਣੇ ਆਈ। (Arab Israel)
ਅਲ ਅਕਸਾ ਮਸਜਿਦ, ਅਲ ਅਕਸਾ ਮਸਜਿਦ ਇਸਲਾਮ ਵਿੱਚ ਮੱਕਾ ਅਤੇ ਮਦੀਨਾ ਤੋਂ ਬਾਅਦ ਸਭ ਤੋਂ ਵੱਧ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ। ਇਸਲਾਮਿਕ ਮਾਨਤਾਵਾਂ ਅਨੁਸਾਰ ਇਸ ਸਥਾਨ ਤੋਂ ਹਜ਼ਰਤ ਮੁਹੰਮਦ ਜ਼ੰਨਤ ਨੂੰ ਗਏ ਸਨ। ਸਭ ਤੋਂ ਪਹਿਲਾਂ ਬਗਦਾਦ ਦੇ ਖਲੀਫਾ ਉਮਰ ਨੇ ਇਸ ਜਗ੍ਹਾ ’ਤੇ ਇੱਕ ਜਿਹੀ ਛੋਟੀ ਮਸਜਿਦ ਦੀ ਉਸਾਰੀ ਕਰਵਾਈ ਸੀ। ਪਰ ਵੱਡੇ ਪੱਧਰ ’ਤੇ ਅਲ ਅਕਸਾ ਦੀ ਉਸਾਰੀ ਖਲੀਫਾ ਅਬੂ ਅਲ ਮਲਿਕ ਨੇ 680 ਈ: ਵਿੱਚ ਸ਼ੁਰੂ ਕਰਵਾਈ ਜੋ ਉਸ ਦੇ ਬੇਟੇ ਖਲੀਫਾ ਅਲ ਵਾਲਿਦ ਦੇ ਰਾਜ ਸਮੇਂ 705 ਈ: ਵਿੱਚ ਮੁਕੰਮਲ ਹੋਈ। (Arab Israel)
ਇਹ ਵੀ ਪੜ੍ਹੋ : HTET ਪ੍ਰੀਖਿਆ ਲਈ ਤਰੀਕਾਂ ਦਾ ਐਲਾਨ, ਇਸ ਮਹੀਨੇ ’ਚ ਹੋਵੇਗਾ Exam
ਇਹ ਮਸਜਿਦ 746 ਈ: ਵਿੱਚ ਆਏ ਇੱਕ ਭੂਚਾਲ ਕਾਰਨ ਮੁਕੰਮਲ ਤੌਰ ’ਤੇ ਤਬਾਹ ਹੋ ਗਈ ਤੇ ਇਸ ਦੀ ਮੁੜ ਉਸਾਰੀ ਖਲੀਫਾ ਅਲ ਮੰਨਸੂਰ ਨੇ 754 ਈ: ਵਿੱਚ ਕਰਵਾਈ। ਪਰ ਸੰਨ 1033 ਵਿੱਚ ਆਏ ਇੱਕ ਹੋਰ ਭਿਆਨਕ ਭੂਚਾਲ ਕਾਰਨ ਇਹ ਦੁਬਾਰਾ ਤਬਾਹ ਹੋ ਗਈ ਤੇ ਇਸ ਦੀ ਦੁਬਾਰਾ ਉਸਾਰੀ ਖਲੀਫਾ ਅਲੀ ਜ਼ਹੀਰ ਨੇ ਕਰਵਾਈ। ਇਸ ਤੋਂ ਬਾਅਦ ਤੁਰਕੀ, ਮਿਸਰ, ਸਾਊਦੀ ਅਰਬ ਤੇ ਜਾਰਡਨ ਦੇ ਬਾਦਸ਼ਾਹਾਂ ਸਮੇਤ ਅਨੇਕਾਂ ਸ਼ਰਧਾਲੂਆਂ ਨੇ ਇਸ ਦੀ ਇਮਾਰਤ ਅਤੇ ਖੂਬਸੂਰਤੀ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ। ਇਸ ਦੀ ਭਵਨ ਨਿਰਮਾਣ ਕਲਾ ਇਸਲਾਮਿਕ ਹੈ ਤੇ ਇਸ ਵਿੱਚ ਇੱਕੋ ਸਮੇਂ 5000 ਵਿਅਕਤੀ ਨਮਾਜ਼ ਪੜ੍ਹ ਸਕਦੇ ਹਨ। (Arab Israel)
ਇਸ ਦੇ ਦੋ ਵੱਡੇ ਤੇ ਅਨੇਕਾਂ ਛੋਟੇ ਗੁੰਬਦ ਤੇ ਚਾਰ ਮੀਨਾਰ ਹਨ। ਮੀਨਾਰਾਂ ਦੀ ਉਚਾਈ 37 ਮੀਟਰ ਹਰੇਕ ਹੈ। ਇਸ ਦੇ ਅੰਦਰ ਤੇ ਬਾਹਰ ਇਸਲਾਮੀ ਜਗਤ ਦੇ ਬਿਹਤਰੀਨ ਉਸਤਾਦ ਕਾਰੀਗਰਾਂ ਦੁਆਰਾ ਕੁਰਾਨ ਦੀਆਂ ਆਇਤਾਂ ਅਤੇ ਫੁੱਲ ਬੂਟਿਆਂ ਦੀ ਅਤਿ ਸੂਖਮ ਤੇ ਖੂਬਸੂਰਤ ਮੀਨਾਕਾਰੀ ਤੇ ਪੱਚੀਕਾਰੀ ਕੀਤੀ ਗਈ ਹੈ। ਇਸ ਦਾ ਪ੍ਰਬੰਧ ਇੱਕ ਜਾਰਡਨੀ ਫਲਸਤੀਨੀ ਵਕਫ ਸੰਭਾਲਦਾ ਹੈ।
ਇਹ ਵੀ ਪੜ੍ਹੋ : ਮੰਗਿਆ ਮੋਬਾਇਲ ਵਾਪਸ ਨਾ ਦੇਣ ’ਤੇ ਦੋਸਤ ਵੱਲੋਂ ਦੋਸਤ ਦਾ ਕਤਲ
ਪੱਛਮੀ ਬੰਗਾਲ ਪੰਚਾਇਤੀ ਚੋਣਾਂ ’ਚ ਹਿੰਸਾ ਦੁਖਦਾਈ
ਬੇਸ਼ੱਕ ਪੱਛਮੀ ਬੰਗਾਲ ’ਚ ਪੰਚਾਇਤੀ (Panchayat Elections) ਚੋਣਾਂ ’ਚ ਤਿ੍ਰਣਮੂਲ ਕਾਂਗਰਸ ਨੇ ਵੱਡੀ ਜਿੱਤ ਦਰਜ ਕੀਤੀ ਹੈ, ਪਰ ਜੋ ਦਿਨ ਤਿਉਹਾਰ ਵਾਂਗ ਹੋਣਾ ਚਾਹੀਦਾ ਸੀ, ਉਸ ਦਿਨ ਖੂਨ ਦੀ ਹੋਲੀ ਖੇਡੀ ਜਾਣੀ ਦੁਖਦਾਈ ਹੈ ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਉਹ ਪਿੰਡ ਦੇ ਗਰੀਬ, ਆਮ ਲੋਕ ਸਨ ਦਹਾਕਿਆਂ ਤੋਂ ਇੱਥੇ ਸਾਲ-ਦਰ-ਸਾਲ ਚੁਣਾਵੀ ਹਿੰਸਾ ਦਾ ਇਤਿਹਾਸ ਰਿਹਾ ਹੈ ਇਸ ਵਾਰ ਪੰਚਾਇਤੀ ਚੋਣਾਂ ’ਚ ਵੀ ਅਜਿਹਾ ਹੀ ਹੋਇਆ ਵਿਆਪਕ ਪੱਧਰ ’ਤੇ ਹਿੰਸਾ ਤੋਂ ਇਲਾਵਾ ਸਾੜ-ਫੂਕ, ਬੂਥ ’ਤੇ ਕਬਜ਼ਾ, ਬੈਲਟ ਬਾਕਸ ਲੈ ਕੇ ਭੱਜਣ ਅਤੇ ਨਸ਼ਟ ਕਰਨ ਦੇ ਨਾਲ ਜਾਅਲੀ ਵੋਟਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਮਲਿਆਂ ’ਚ ਬੰਬਾਂ ਅਤੇ ਗੋਲੀਆਂ ਦੀ ਵਰਤੋਂ ਹੋਈ ਸਵਾਲ ੳੱਠ ਰਿਹਾ ਹੈ।
ਕਿ ਆਖ਼ਰ ਕੇਂਦਰੀ ਬਲਾਂ ਦੀ ਤੈਨਾਤੀ ਦੇ ਬਾਵਜ਼ੂਦ ਪੱਛਮੀ ਬੰਗਾਲ ਪੰਚਾਇਤੀ ਚੋਣਾਂ ’ਚ ਹਿੰਸਾ ਨੂੰ ਕਿਉਂ ਨਹੀਂ ਟਾਲ਼ਿਆ ਜਾ ਸਕਿਆ? ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਹਿੰਸਾ ਪੱਛਮੀ ਬੰਗਾਲ ਦੀ ਰਾਜਨੀਤੀ ਦਾ ਹਿੱਸਾ ਬਣ ਚੁੱਕੀ ਹੈ, ਇਹੀ ਵਜ੍ਹਾ ਹੈ ਕਿ ਤਮਾਮ ਯਤਨਾਂ ਦੇ ਬਾਵਜ਼ੂਦ ਇਸ ’ਤੇ ਕਾਬੂ ਸੰਭਵ ਨਹੀਂ ਹੋ ਸਕਦਾ ਇਸ ਦੇ ਚੱਲਦਿਆਂ ਇਸ ਵਾਰ ਦੀ ਹਿੰਸਾ ਨੇ 2018 ਦੀਆਂ ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ਦਾ ਰਿਕਾਰਡ ਤੋੜ ਦਿੱਤਾ, ਜਿਸ ਦੀ ਉਦਾਹਰਨ ਸਭ ਤੋਂ ਜ਼ਿਆਦਾ ਹਿੰਸਾ ਦੇ ਰੂਪ ’ਚ ਦਿੱਤੀ ਜਾਂਦੀ ਸੀ, ਜਿਸ ’ਚ ਦਸ ਜਣੇ ਮਾਰੇ ਗਏ ਸਨ ਇਸ ਵਾਰ ਛੇ ਸੌ ਤੋਂ ਜਿਆਦਾ ਬੂਥਾਂ ’ਤੇ ਫਿਰ ਚੋਣਾਂ ਕਰਾਉਣ ਦੇ ਚੋਣ ਕਮਿਸ਼ਨ ਦੇ ਫੈਸਲੇ ਤੋਂ ਸਾਫ ਹੈ।
ਇਹ ਵੀ ਪੜ੍ਹੋ : ਸਰਹੱਦੀ ਪਿੰਡਾਂ ਦੇ ਖੇਤਾਂ ’ਚ ਵੜਿਆ ਸਤਲੁਜ ਦਾ ਪਾਣੀ
ਕਿ ਕਿਸ ਪੈਮਾਨੇ ’ਤੇ ਗੜਬੜ ਅਤੇ ਹਿੰਸਾ ਹੋਈ ਹੈ ਵਿਰੋਧੀ ਧਿਰ ਵਾਲੇ ਦੋਸ਼ ਲਾ ਰਹੇ ਹਨ ਕਿ ਸੁਰੱਖਿਆ ਬਲਾਂ ਦੀ ਤੈਨਾਤੀ ’ਚ ਦੇਰੀ ਅਤੇ ਸੁਰੱਖਿਆ ਦੀ ਨਜ਼ਰ ਨਾਲ ਸੰਵੇਦਨਸ਼ੀਲ ਇਲਾਕਿਆਂ ’ਚ ਉਨ੍ਹਾਂ ਦੀ ਤੈਨਾਤੀ ਨਾ ਹੋਣ ਨਾਲ ਹਿੰਸਾ ਨੂੰ ਹੱਲਾਸ਼ੇਰੀ ਮਿਲੀ ਹੁਣ ਹਰ ਕਿਸੇ ਦੇ ਜ਼ਿਹਨ ’ਚ ਇੱਕ ਸਵਾਲ ਉੱਠ ਰਿਹਾ ਹੈ ਕਿ ਚੋਣਾਂ ਸਮੇਂ ਹੋਣ ਵਾਲੀ ਹਿੰਸਾ ਦਾ ਇਹ ਦੌਰ ਕਦੋਂ ਖ਼ਤਮ ਹੋਵੇਗਾ ਪੱਛਮੀ ਬੰਗਾਲ ’ਚ ਅਜਿਹੀ ਸਿਆਸੀ ਹਿੰਸਾ ਨੂੰ ਰੋਕਣ ਲਈ ਪਾਰਟੀਬਾਜ਼ੀ ਦੀ ਰਾਜਨੀਤੀ ਛੱਡ ਕੇ ਸਹਿਮਤੀ ਬਣਾਈ ਜਾਣੀ ਚਾਹੀਦੀ ਹੈ ਹਿੰਸਾ ਦੇ ਇਸ ਚੱਕਰ ਨੂੰ ਬੰਦ ਕਰਨ ਲਈ ਸੂੁਬੇ ’ਚ ਸਿੱਖਿਆ ਅਤੇ ਉਦਯੋਗਾਂ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਪੱਛਮੀ ਬੰਗਾਲ ਕਦੇ ਪੁਨਰਜਾਗਰਣ ਦਾ ਕੇਂਦਰ ਹੁੰਦਾ ਸੀ ਉੱਥੇ ਅੱਜ ਰਾਜਨੀਤੀ ’ਚ ਅਜਿਹੀ ਗਿਰਾਵਟ ਨਿਸ਼ਚਿਤ ਹੀ ਦੁਖਦਾਈ ਹੈ।
ਜੇਲ੍ਹ ’ਚ ਹਿੰਸਾ ਦੌਰਾਨ 41 ਕੈਦੀਆਂ ਦੀ ਮੌਤ
ਟੇਗੁਸਿਗਲਪਾ। ਅਮਰੀਕੀ ਦੇਸ਼ ਹੋਂਡੁਰਾਸ ਦੀ ਇੱਕ ਮਹਿਲਾ ਜੇਲ੍ਹ ’ਚ ਦੰਗਾ ਅਤੇ ਸਾੜ ਫੂਕ (Violence) ਦੀਆਂ ਘਟਨਾਵਾਂ ਨਾਲ ਕਰੀਬ 41 ਕੈਦੀਆਂ ਦੀ ਮੌਤ ਹੋ ਗਈ। ਲੋਕ ਮੰਤਰਾਲੇ ਦੇ ਫੋਰੈਂਸਿਕ ਮੈਡੀਸਿਨ ਡਾਇਰੈਕਟੋਰੇਟ ਨੇ ਪੁਸ਼ਟੀ ਕੀਤੀ। ਮੰਤਰਾਲੇ ਦੀ ਬੁਲਾਰੀ ਯੂਰੀ ਮੋਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ‘ਮਾਰਾ’ ਗੈਂਗ ਕਾਰਨ ਇਹ ਹਿੰਸਾ ਹੋਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਪਤਾ ਲਾਇਆ ਹੈ ਕਿ ਰਾਜਧਾਨੀ ਸ਼ਹਿਰ ਟੇਗੁਸਿਗਲਪਾ ਤੋਂ ਲਗਭਗ 35 ਕਿਲੋਮੀਟਰ ਦੂਰ ਫਰਾਂਸਿਸਕੋ ਮੋਰਜਾਨ ’ਚ 25 ਔਰਤਾਂ ਦੀ ਅੱਗ ’ਚ ਝੁਲਸਣ ਲਾਲ ਮੌਤ ਹੋ ਗਈ ਅਤੇ ਹੋਰ 16 ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ।
ਕੀ ਹੈ ਮਾਮਲਾ? | Violence
ਕੈਦੀਆਂ ਦੇ ਰਿਸ਼ਤੇਦਾਰਾਂ ਦੇ ਇੱਕ ਪ੍ਰਤੀਨਿਧੀ ਡੇਲਮਾ ਆਡੋਨੇਰਜ ਨੇ ਕਿਹਾ ਕਿ ਅਧਿਕਾਰੀਆਂ ਦੁਆਰਾ ਜੇਲ੍ਹ ਲਈ ਨਵੇਂ ਨਿਯਮਾਂ ਦਾ ਐਲਾਨ ਕਰਨ ਤੋਂ ਬਾਅਦ ਦੰਗਾ ਭੜਕ ਗਿਆ, ਜਿਸ ’ਚ ਟੀਵੀ ਅਤੇ ਹੋਰ ਉਪਕਰਨਾਂ ’ਤੇ ਪਾਬੰਦੀ ਲਾਉਣੀ ਅਤੇ ਉਨ੍ਹਾਂ ਨੂੰ ਜਬਤ ਕਰਨਾ ਸ਼ਾਮਲ ਸੀ। ਮੀਡੀਆ ਦੇ ਅਨੁਸਾਰ ਜਖ਼ਮੀ ਕੈਦੀਆਂ ਨੂੰ ਟੇਗੁਸਿਗਲਪਾ ਦੇ ਇੱਕ ਹਸਪਤਾਲ ’ਚ ਟਰਾਂਫਰ ਕੀਤਾ ਗਿਆ ਹੈ। ਰਾਸ਼ਟਰਪਤੀ ਸ਼ਾਓਮਾਰਾ ਕਾਸਤਰੋ ਨੇ ਕਿਹਾ ਕਿ ਮਾਰਾ ਗੈਂਗ ਨੇ ਹੀ ਇਹ ਦੰਗਾ ਪਲਾਨ ਕੀਤਾ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁਢਲਾਡਾ ਪੁੱਜੇ
ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਵੀ ਸੀ। ਉੱਪ ਰੱਖਿਆ ਮੰਤਰੀ ਜੁਲਿਸਾ ਵਿਲਾਨੁਏਵਾ ਨੇ ਦੰਗਾ ਸ਼ੁਰੂ ਹੋਣ ’ਤੇ ਟਵੀਟ ਦੇ ਜ਼ਰੀਏ ਕਿਹਾ, ‘ਅਸੀਂ ਇਸ ਜੇਲ੍ਹ ’ਚ ਜੁਲਮ ਦੀਆਂ ਹਰਕਤਾਂ ਅਤੇ ਬੇਨਿਯਮੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਐਮਰਜੈਂਸੀ ਐਲਾਨੀ ਅਤੇ ਰਾਸ਼ਟਰੀ ਪੁਲਿਸ ਅਤੇ ਫੌਜ ਦੇ ਨਾਲ ਨਾਲ ਅੱਗ ਬੁਝਾਊ ਦਸਤਿਆਂ ਨੂੰ ਦਖਲਅੰਦਾਜੀ ਕਰਨ ਲਈ ਕਿਹਾ।
ਸਵੀਡਨ: ਸਕੂਲ ਵਿੱਚ ਹੋਈ ਹਿੰਸਾ ਵਿੱਚ ਦੋ ਔਰਤਾਂ ਦੀ ਮੌਤ
ਸਵੀਡਨ: ਸਕੂਲ ਵਿੱਚ ਹੋਈ ਹਿੰਸਾ ਵਿੱਚ ਦੋ ਔਰਤਾਂ ਦੀ ਮੌਤ
ਸਟਾਕਹੋਮ। ਦੱਖਣੀ ਸਵੀਡਿਸ਼ ਸ਼ਹਿਰ ਮਾਲਮੋ ਦੇ ਇਕ ਸੈਕੰਡਰੀ ਸਕੂਲ ‘ਚ ਹੋਈ ਹਿੰਸਾ (Violence in Sweden School) ‘ਚ 50 ਸਾਲ ਦੀ ਉਮਰ ਦੀਆਂ ਦੋ ਅਧੇੜ ਉਮਰ ਦੀਆਂ ਔਰਤਾਂ ਦੀ ਮੌਤ ਹੋ ਗਈ। ਬੀਬੀਸੀ ਨੇ ਕਿਹਾ ਕਿ ਪੁਲਿਸ ਨੇ ਕਤਲ ਦੇ ਸ਼ੱਕ ਵਿੱਚ ਇੱਕ 18 ਸਾਲਾ ਵਿਅਕਤੀ, ਸਕੂਲ ਦੇ ਇੱਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉੱਥੇ ਅਸਲ ਵਿੱਚ ਕੀ ਹੋਇਆ ਸੀ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਗੋਲੀਬਾਰੀ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਸਕੂਲ ਵਿੱਚ ਕੰਮ ਕਰ ਰਹੀਆਂ ਦੋ ਔਰਤਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਸਕੂਲ ‘ਚ ਵਿਦਿਆਰਥੀਆਂ ਅਤੇ ਅਧਿਆਪਕਾਂ ਸਮੇਤ ਲਗਭਗ 50 ਲੋਕ ਮੌਜੂਦ ਸਨ। ਪੁਲਿਸ ਨੇ ਕਿਹਾ ਕਿ ਜਦੋਂ ਉਹ ਸਕੂਲ ਐਮਰਜੈਂਸੀ ਸੇਵਾਵਾਂ ‘ਤੇ ਪਹੁੰਚੇ ਤਾਂ ਸਵੀਡਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਦੇ ਇੱਕ ਵੱਡੇ ਸੈਕੰਡਰੀ ਸਕੂਲ, ਮਾਲਮੋ ਲੈਟਿਨ ਸਕੂਲ ਵਿੱਚ ਦੋ ਲੋਕ ਜ਼ਖਮੀ ਹੋਏ ਪਏ ਸਨ । ਕਥਿਤ ਹਮਲਾਵਰ ਚਾਕੂ ਅਤੇ ਕੁਹਾੜੀ ਨਾਲ ਲੈਸ ਸੀ ਅਤੇ ਕਿਹਾ ਜਾਂਦਾ ਹੈ ਕਿ ਉਸਨੇ ਐਮਰਜੈਂਸੀ ਨੰਬਰ ‘ਤੇ ਕਾਲ ਕੀਤੀ ਅਤੇ ਦੋ ਲੋਕਾਂ ਨੂੰ ਮਾਰਨ ਦੀ ਗੱਲ ਕਬੂਲ ਕੀਤੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਨੂੰ ਖਾਲੀ ਕਰਵਾ ਲਿਆ ਸੀ ਅਤੇ ਉੱਥੋਂ ਦੀ ਤਲਾਸ਼ੀ ਲਈ ਸੀ, ਪਰ ਘਟਨਾ ਵਿੱਚ ਕਿਸੇ ਹੋਰ ਦੀ ਸ਼ਮੂਲੀਅਤ ਦੇ ਕੋਈ ਸੰਕੇਤ ਨਹੀਂ ਮਿਲੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੱਥਰਗੜ੍ਹੀ ਦੀ ਸਾਜਿਸ਼ ਅਤੇ ਹਿੰਸਾ ਦੇਸ਼ ਨੂੰ ਤੋੜਨ ਵਾਲੀ
ਪੱਥਰਗੜ੍ਹੀ ਦੀ ਸਾਜਿਸ਼ ਅਤੇ ਹਿੰਸਾ ਦੇਸ਼ ਨੂੰ ਤੋੜਨ ਵਾਲੀ
violence | ਦੁਨੀਆ ‘ਚ  ਭਾਰਤ ਇਕੱਲਾ ਦੇਸ਼ ਹੈ ਜਿੱਥੇ ਕਦੇ ਆਪਣੇ ਹੀ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਰਾਜਨੀਤੀ ਹੁੰਦੀ ਹੈ, ਕਦੇ ਖੇਤਰ ਦੇ ਨਾਂਅ ‘ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਭਾਸ਼ਾ ਦੇ ਆਧਾਰ ‘ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਮਜ਼ਹਬ ਦੇ ਨਾਂਅ ‘ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ,  ਕਦੇ ਵਿਦੇਸ਼ੀ ਸੰਸਕ੍ਰਿਤੀ ਅਤੇ ਵਿਦੇਸ਼ੀ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਦੇਸ਼ ਤੋੜਨ ਦੀ ਗੱਲ ਅਤੇ ਰਾਜਨੀਤੀ ਹੁੰਦੀ ਹੈ ਇਹ ਸਾਰੀਆਂ ਗੱਲਾਂ ਅਤੇ ਰਾਜਨੀਤੀ ਕੋਈ ਲੁਕੀ-ਛਿਪੀ ਨਹੀਂ ਹੁੰਦੀ ਸਗੋਂ ਇਹ ਗੱਲਾਂ ਅਤੇ ਰਾਜਨੀਤੀ  ਸਰ੍ਹੇਆਮ ਹੁੰਦੀ ਹੈ, ਇਸ ਤੋਂ ਇਲਾਵਾ ਅਜਿਹੇ ਦੇਸ਼ ਤੋੜਨ ਵਾਲੇ ਵਿਚਾਰਾਂ ਅਤੇ ਰਾਜਨੀਤੀ ਨੂੰ  ਸਥਾਪਿਤ ਕਰਨ ਲਈ ਬਵਾਲ ਵੀ ਹੁੰਦਾ ਹੈ, ਹਿੰਸਾ ਵੀ ਹੁੰਦੀ ਹੈ, ਬਵਾਲ ਅਤੇ ਹਿੰਸਾ ਦੇ ਪੱਖ ‘ਚ ਤੱਥ ਅਤੇ ਤਰਕ ਵੀ ਘੜ ਦਿੱਤੇ ਜਾਂਦੇ ਹਨ
ਜਦੋਂ ਅਜਿਹੇ ਤੱਤਾਂ ‘ਤੇ, ਅਜਿਹੇ ਬਵਾਲ ‘ਤੇ, ਅਜਿਹੀ ਹਿੰਸਾ ‘ਤੇ, ਅਜਿਹੀ ਰਾਜਨੀਤੀ ‘ਤੇ ਸਵਾਲ ਉੱਠਦਾ ਹੈ ਉਦੋਂ ਪ੍ਰਗਟਾਵੇ ਦੀ ਕਥਿਤ ਅਜ਼ਾਦੀ ਦੀ ਆਵਾਜ਼ ਉੱਠਣ ਲੱਗਦੀ ਹੈ, ਅਸਹਿਣਸ਼ੀਲਤਾ ਦਾ ਰੌਲਾ ਪੈਣ ਲੱਗਦਾ ਹੈ, ਮੰਨੇ-ਪ੍ਰਮੰਨੇ ਵਕੀਲਾਂ ਦੀ ਟੀਮ ਖੜੀ ਹੋ ਕੇ ਨਿਆਂਪਾਲਿਕਾ ਤੱਕ ਦੌੜ ਲਾ ਦਿੰਦੀ ਹੈ, ਫਿਰ ਮਾੜਾ ਨਤੀਜਾ ਸਾਹਮਣੇ ਆਉਂਦਾ ਹੈ, ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਕਾਸ ਅਤੇ ਪ੍ਰਸਾਰ ਖਤਰਨਾਕ ਤੌਰ ‘ਤੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ, ਸਰਕਾਰ ਵੱਲੋਂ ਉੱਠੀ ਅਵਾਜ਼ ਵੀ ਸਥਿਰ ਹੋ ਜਾਂਦੀ ਹੈ
ਇਸ ਤਰ੍ਹਾਂ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਨੂੰ ਖੁਰਾਕ ਮਿਲਦੀ ਰਹਿੰਦੀ ਹੈ, ਉਨ੍ਹਾਂ ਦੀਆਂ ਸਾਜਿਸ਼ਾਂ ਦੀ ਲੜੀ ਵੀ ਵਧਦੀ ਜਾਂਦੀ ਹੈ, ਸਾਡੀਆਂ ਸੁਰੱਖਿਆ ਏਜੰਸੀਆਂ ਦੀਆਂ ਚੁਣੌਤੀਆਂ ਵੀ ਖਤਰਨਾਕ ਢੰਗ ਨਾਲ ਵਧਦੀਆਂ ਹੀ ਜਾਂਦੀਆਂ ਹਨ ਕੀ ਇਹ ਸਹੀ ਨਹੀਂ ਹੈ ਕਿ ਦੇਸ਼ ਦੇ ਅੰਦਰ ਕੋਈ ਇੱਕ ਨਹੀਂ ਸਗੋਂ ਕਈ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਸਥਾਰ ਅਤੇ ਹੋਂਦ ਸਥਾਪਿਤ ਹੈ? ਕੀ ਇਹ ਸਹੀ ਨਹੀਂ ਹੈ ਕਿ ਆਯਾਤਿਤ ਸੰਸਕ੍ਰਿਤੀ ਦੇ ਨਾਂਅ ‘ਤੇ ਦੇਸ਼ ਦਾ ਇੱਕ ਵਿਖੰਡਨ ਹੋਇਆ ਹੈ?
ਪੱਥਰਗੜ੍ਹੀ ਦੇ ਨਾਂਅ ‘ਤੇ ਇੱਕ ਹੋਰ ਦੇਸ਼ ਤੋੜਨ ਵਾਲੀ ਰਾਜਨੀਤੀ, ਸਾਜਿਸ਼ ਖਤਰਨਾਕ ਤੌਰ ‘ਤੇ ਵਿਸਥਾਰ ਪਾ ਰਹੀ ਹੈ, ਜਿਸ ਦੇ ਪਿੱਛੇ ਨਾ ਸਿਰਫ਼ ਵੋਟ ਦੀ ਰਾਜਨੀਤੀ ਹੈ ਸਗੋਂ ਵਿਦੇਸ਼ੀ ਸਾਜਿਸ਼ ਹੈ ਹੁਣੇ-ਹੁਣੇ ਝਾਰਖੰਡ ਅੰਦਰ ਪੱਥਰਗੜ੍ਹੀ ਦੀ ਹਿੰਸਾ ਨੇ ਦੇਸ਼ ਨੂੰ ਝੰਜੋੜ ਕਰਕੇ ਰੱਖ ਦਿੱਤਾ ਹੈ, ਸੰਦੇਸ਼ ਵੀ ਦਿੱਤਾ ਗਿਆ ਕਿ ਇਹ ਤਾਂ ਹਾਲੇ ਝਲਕ ਹੈ, ਅਜਿਹੀ ਹਿੰਸਾ ਦੀ ਹਨ੍ਹੇਰੀ ਆਉਣ ਵਾਲੀ ਹੈ, ਇਹ ਹਿੰਸਾ ਸਿਰਫ਼ ਝਾਰਖੰਡ ਦੇ ਅੰਦਰ ਹੀ ਨਹੀਂ ਸਗੋਂ ਇਸ ਹਿੰਸਾ ਦਾ ਵਿਸਥਾਰ ਛੱਤੀਸਗੜ੍ਹ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਕਰਨਾਟਕ ਅਤੇ ਗੁਜਰਾਤ ਆਦਿ ਰਾਜਾਂ ‘ਚ ਹੋਵੇਗਾ ਝਾਰਖੰਡ ਦੇ ਪੱਛਮੀ ਸਿੰਹਭੂਮ ਜਿਲ੍ਹੇ ‘ਚ ਪੱਥਰਗੜ੍ਹੀ ਸਮੱਰਥਕਾਂ ਨੇ ਇੱਕ ਸਮੇਂ ਨੌਂ ਪਿੰਡ ਵਾਸੀਆਂ ਨੂੰ ਅਗਵਾ ਕਰਕੇ, ਉਨ੍ਹਾਂ ਲੋਕਾਂ ਦਾ ਦਰਦਨਾਕ ਕਤਲ ਕੀਤਾ ਹੈ
ਜਿਸ ਬੇਰਹਿਮੀ ਨਾਲ ਕਤਲ ਹੋਏ ਹਨ, ਉਸ ਤੋਂ ਲੱਗਦਾ ਹੈ ਕਿ ਇਨ੍ਹਾਂ ਨੂੰ ਕਤਲ ਅਤੇ ਬਵਾਲ ਕਰਨ ਦੀ ਸਿਖਲਾਈ ਪ੍ਰਾਪਤ ਸੀ, ਅਗਵਾ ਕੀਤੇ ਗਏ ਪਿੰਡ ਵਾਸੀਆਂ ਦੇ ਪਹਿਲਾਂ ਅੰਗ ਕੱਟੇ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਸਰੀਰਾਂ ਨੂੰ ਸਾੜ ਦਿੱਤਾ ਗਿਆ ਮਾਰੇ ਗਏ ਪਿੰਡ ਵਾਸੀ ਪੱਥਰਗੜ੍ਹੀ ਦੇ ਵਿਰੋਧੀ ਸਨ ਅਤੇ ਉਨ੍ਹਾਂ ਨੇ ਪੱਥਰਗੜ੍ਹੀ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਝਾਰਖੰਡ ਦੇ ਆਦਿਵਾਸੀ ਇਲਾਕਿਆਂ ਦੀ ਸਥਿਤੀ ਏਨੀ ਖ਼ਤਰਨਾਕ ਹੋ ਗਈ ਹੈ, ਏਨੀ ਹਿੰਸਕ ਹੋ ਗਈ ਹੈ ਕਿ ਪੱਥਰਗੜ੍ਹੀ ਪ੍ਰੋਗਰਾਮ ‘ਚ ਸ਼ਾਮਲ ਨਾ ਹੋਣ ਵਾਲੇ ਪਿੰਡ ਵਾਸੀਆਂ ਨੂੰ ਪੱਥਰਗੜ੍ਹੀ ਵਿਰੋਧੀ ਮੰਨ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹੱਤਿਆ ਦੇ ਫ਼ਰਮਾਨ ਜਾਰੀ ਕਰ ਦਿੱਤੇ ਜਾਂਦੇ ਹਨ
ਝਾਰਖੰਡ ਦੇ ਆਦਿਵਾਸੀ ਇਲਾਕੇ ਤੋਂ ਵੱਡੇ ਪੈਮਾਨੇ ‘ਤੇ ਪਲਾਇਨ ਹੋ ਰਿਹਾ ਹੈ ਕਹਿਣ ਦਾ ਭਾਵ ਹੈ ਕਿ ਪੱਥਰਗੜ੍ਹੀ ਪ੍ਰÎਭਾਵਿਤ ਖੇਤਰਾਂ ‘ਚ ਪਿੰਡ ਵਾਸੀ ਖੁਦ ਦੇ ਜ਼ੋਰ ‘ਤੇ ਸੁਰੱਖਿਆ ਕਰਨ ਜਾਂ ਫਿਰ ਆਪਣੇ ਘਰ-ਬਾਰ ਛੱਡਣ ਲਈ ਮਜ਼ਬੂਰ ਹਨ ਪੱਥਰਗੜ੍ਹੀ ਵਿਰੋਧੀ ਗੁਜਰਾਤ ਦੇ ਆਦਿਵਾਸੀ ਆਗੂ ਵਿਜੈ ਗਮੀਤ ਕਹਿੰਦੇ  ਹਨ ਕਿ ਇਹ ਆਦਿਵਾਸੀ ਅਧਿਕਾਰਾਂ ਦੀ ਲੜਾਈ ਨਹੀਂ ਹੈ, ਇਹ ਸਿਰਫ਼ ਅਤੇ ਸਿਰਫ਼ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸਾਜਿਸ਼ਾਂ ਹਨ ਅਤੇ ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ ਵਿਦੇਸ਼ਾਂ ਤੋਂ ਪੈਸਾ ਆਉਂਦਾ ਹੈ, ਗੋਰੇ ਲੋਕ ਵਿਦੇਸ਼ ਤੋਂ ਆਦਿਵਾਸੀ ਇਲਾਕਿਆਂ ‘ਚ ਆ ਕੇ ਦੇਸ਼ ਖਿਲਾਫ਼ ਭੜਕਾਉਂਦੇ ਹਨ ਪਹਿਲਾਂ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਕਹਿੰਦੀਆਂ ਹਨ ਕਿ ਤੁਹਾਡਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ,
ਤੁਹਾਡਾ ਕੋਈ ਵੀ ਭਗਵਾਨ ਨਹੀਂ ਹੈ, ਫਿਰ ਇਹ ਦੇਸ਼ ਤੋੜਨ ਵਾਲੀਆਂ ਵਿਦੇਸ਼ੀ ਸੰਸਕ੍ਰਿਤੀਆਂ ਆਪਣੇ ਧਰਮ ਦੀ ਮਹੱਤਤਾ ਸਥਾਪਤ ਕਰਦੀ ਹਨ ਵਿਜੈ ਗਮੀਤ ਅੱਗੇ ਕਹਿੰਦੇ ਹਨ ਕਿ ਅਜਿਹੀ ਹੀ ਇੱਕ ਸਾਜਿਸ਼ ਗੁਜਰਾਤ ‘ਚ ਹੋਈ ਸੀ ਜਿੱਥੇ ਸੂਬੇ ਅਤੇ ਦੇਸ਼ ਦੇ ਅਧਿਕਾਰ ਨੂੰ ਨਾ ਮੰਨਣ ਦਾ ਫ਼ਰਮਾਨ ਜਾਰੀ ਹੋਇਆ ਸੀ ਪਰ ਇਹ ਫਰਮਾਨ ਕੁਝ ਹੀ ਦਿਨਾਂ ‘ਚ ਦਮ ਤੋੜ ਗਿਆ ਸੀ
ਜਦੋਂਕਿ ਗੁਜਰਾਤ ‘ਚ ਇਹ ਪ੍ਰਯੋਗ ਅਸਫ਼ਲ ਹੋ ਗਿਆ ਸੀ ਫਿਰ ਵੀ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਇਸ ਸਾਜਿਸ਼ ਨੂੰ ਗੁਜਰਾਤ ਤੋਂ ਬਾਹਰ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਝਾਰਖੰਡ ਸੂਬਿਆਂ ‘ਚ ਲਿਜਾਣ ਅਤੇ ਪੱਥਰਗੜ੍ਹੀ ਨੂੰ ਢਾਲ ਬਣਾ ਕੇ ਧਰਮ ਪਰਿਵਰਤਨ ਕਰਾਉਣ ਅਤੇ ਹਿੰਸਾ ਦਾ ਬਜ਼ਾਰ ਲਾਉਣ ‘ਚ ਜ਼ਰੂਰ ਕਾਮਯਾਬ ਹੋਈਆਂ ਹਨ ਗੁਜਰਾਤ ‘ਚ ਵੀ ਆਦਿਵਾਸੀਆਂ ਦਾ ਅਜਿਹੇ ਹੀ ਹੱਥਕੰਡਿਆਂ ਨਾਲ ਵੱਡੇ ਪੈਮਾਨੇ ‘ਤੇ ਧਰਮ ਪਰਿਵਰਤਨ ਕਰਾਇਆ ਗਿਆ ਹੈ
ਝਾਰਖੰਡ ਅੰਦਰ ਪੱਥਰਗੜ੍ਹੀ ਦੇ ਨਾਂਅ ‘ਤੇ ਡਰ ਦਾ ਮਾਹੌਲ ਬਣਾਉਣ, ਪੱਥਰਗੜ੍ਹੀ ਦੇ ਨਾਂਅ ‘ਤੇ ਗੈਰ-ਆਦਿਵਾਸੀਆਂ ਨੂੰ ਭਜਾਉਣ, ਪੁਲਿਸ ਅਤੇ ਨੀਮ ਫੌਜੀ ਬਲਾਂ ‘ਤੇ ਹਮਲਾ ਕਰਾਉਣ ਦੀ ਖੇਡ ਬਹੁਤ ਪਹਿਲਾਂ ਤੋਂ ਜਾਰੀ ਹੈ ਝਾਰਖੰਡ ਅੰਦਰ ਪੱਥਰਗੜ੍ਹੀ ਬਵਾਲ ‘ਤੇ ਰਾਜਨੀਤੀ ਘੱਟ ਨਹੀਂ ਹੋਈ ਹੈ ਪਹਿਲਾਂ ਦੀ ਰਘੁਵਰ ਸਰਕਾਰ ਨੇ ਉਦਾਸੀਨਤਾ ਵਰਤੀ ਸੀ ਜਦੋਂ ਪੱਥਰਗੜ੍ਹੀ ਕਾਨੂੰਨ ਅਤੇ ਸੰਵਿਧਾਨ ਦਾ ਮੂੰਹ ਚਿੜਾਉਣ ਲੱਗੀ ਉਦੋਂ ਰਘੁਵਰ ਦਾਸ ਸਰਕਾਰ ਨੇ ਕਾਰਵਾਈ ਕੀਤੀ ਸੀ ਪਰ ਬਹੁਤ ਲੇਟ ਸਰਕਾਰ ਦੇ ਕਦਮ ਉੱਠੇ ਸਨ ਉਸ ਤੋਂ ਪਹਿਲਾਂ ਹੀ ਪੱਥਰਗੜ੍ਹੀ ਦੀ ਸਾਜਿਸ਼ ਪੂਰੇ ਸੂਬੇ ‘ਚ ਬਵਾਲ ਮਚਾ ਚੁੱਕੀ ਸੀ, ਆਪਣੇ ਖੂਨੀ ਪੰਜੇ ਪਸਾਰ ਚੁੱਕੀ ਸੀ, ਵਿਦੇਸ਼ੀ ਸ਼ਕਤੀਆਂ ਦੀਆਂ ਦੇਸ਼ ਤੋੜਨ ਵਾਲੀਆਂ ਸਾਜਿਸ਼ਾਂ ਕਾਮਯਾਬ ਹੋ ਚੁੱਕੀਆਂ ਸਨ
ਸੂਬਾ ਸੱਤਾ ਬਦਲ ਗਈ ਨਵੀਂ ਹੇਮੰਤ ਸੋਰੇਨ ਦੀ ਸਰਕਾਰ ਆਈ ਹੇਮੰਤ ਸੋਰੇਨ ਦੀ ਜਿੱਤ ‘ਤੇ ਸਵਾਲ ਉੱਠਣ ਲੱਗੇ ਇੱਕ ਵਿਦੇਸ਼ੀ ਸੰਸਕ੍ਰਿਤੀ ਦੇ ਪੋਸ਼ਕ ਨੇ ਇਹ ਕਹਿ ਕੇ ਤਹਿਲਕਾ ਮਚਾ ਦਿੱਤਾ ਸੀ ਕਿ ਅਸੀਂ ਰਘੁਵਰ ਦਾਸ ਦੀ ਭਾਜਪਾ ਸਰਕਾਰ ਨੂੰ ਹਰਾਉਣ ਅਤੇ ਹੇਮੰਤ ਸੋਰੇਨ ਸਰਕਾਰ ਨੂੰ ਜਿਤਾਉਣ ਤੇ ਸਥਾਪਿਤ ਕਰਨ ਲਈ ਵਿਸ਼ੇਸ਼ ਪ੍ਰਰਥਨਾ ਕੀਤੀ ਸੀ ਹੇਮੰਤ ਸੋਰੇਨ ਨੇ ਸਰਕਾਰ ਦੀ ਬਾਗਡੋਰ ਸੰਭਾਲਣ ਤੋਂ ਤੁਰੰਤ ਬਾਅਦ ਹੀ ਪੱਥਰਗੜ੍ਹੀ ਦੇ ਗੁਨਾਹਗਾਰਾਂ ਤੋਂ ਮੁਕੱਦਮੇ ਵਾਪਸ ਲੈਣ ਦਾ ਐਲਾਨ ਕੀਤਾ ਸੀ ਇਸ ਦਾ ਮਾੜਾ ਨਤੀਜਾ ਕੋਈ ਇੱਕ ਨਹੀਂ ਸਗੋਂ ਨੌਂ-ਨੌਂ ਨਿਰਦੋਸ਼ ਵਿਅਕਤੀਆਂ ਦਾ ਕਤਲ ਹੈ
ਸਾਡੇ ਦੇਸ਼ ‘ਚ ਕਮਜ਼ੋਰੀ ਇਹ ਹੈ ਕਿ ਅਸੀਂ ਸਮੇਂ ‘ਤੇ ਜਾਗਦੇ ਹੀ ਨਹੀਂ ਹਾਂ ਸਾਡੀ ਰਾਜਨੀਤੀ ਉਦੋਂ ਜਾਗਦੀ ਹੈ, ਜਦੋਂ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰਨ ਲਈ ਖਤਰਨਾਕ ਹੋ ਜਾਂਦੀਆਂ ਹਨ, ਸ਼ਕਤੀ ਹਾਸਲ ਕਰ ਲੈਂਦੀਆਂ ਹਨ ਅਜਿਹਾ ਕਸ਼ਮੀਰ ‘ਚ ਹੋਇਆ, ਅਜਿਹਾ ਅਸਾਮ ‘ਚ ਹੋਇਆ, ਨਾਗਾਲੈਂਡ, ਮਨੀਪੁਰ ਆਦਿ ‘ਚ ਹੋਇਆ ਹੁਣ ਅਜਿਹੀਆਂ ਖ਼ਤਰਨਾਕ ਦੇਸ਼ ਤੋੜਨ ਵਾਲੀਆਂ ਸਮੱਸਿਆ ਝਾਰਖੰਡ ‘ਚ ਹੀ ਪੈਦਾ ਨਹੀਂ ਹੋਈ ਹੈ
ਸਗੋਂ ਹੁਣ ਇਹ ਸਮੱਸਿਆ ਆਪਣੀ ਬੁੱਕਲ ‘ਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਉੜੀਸਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਰਗੇ ਸੂਬਿਆਂ ਨੂੰ ਵੀ ਲਵੇਗੀ ਇਸ ਲਈ ਪੱਥਰਗੜ੍ਹੀ ਦੇ ਨਾਂਅ ‘ਤੇ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸੰਵਿਧਾਨ ਅਤੇ ਕਾਨੂੰਨ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ
ਵਿਸ਼ਣੂਗੁਪਤ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
JNU ਹਿੰਸਾ | ਦਿੱਲੀ ਪੁਲਿਸ ਨੇ ਹਿੰਸਾ ਭੜਕਾਉਣ ਵਾਲਿਆਂ 9 ਲੋਕਾਂ ਦੀ ਕੀਤੀ ਪਛਾਣ
JNU | ਕਿਸੇ ਨੂੰ ਨਹੀਂ ਕੀਤਾ ਗਿਆ ਅਜੇ ਗ੍ਰਿਫ਼ਤਾਰ
ਨਵੀਂ ਦਿੱਲੀ। ਜੇਐਨਯੂ (JNU) ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਐਸਆਈਟੀ ਨੇ ਸ਼ੁੱਕਰਵਾਰ ਨੂੰ ਜਾਂਚ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਮੀਡੀਆ ਨੂੰ ਦੱਸੀਆਂ। ਡੀਸੀਪੀ ਜੋਏ ਟਿਕਰੀ ਨੇ ਕਿਹਾ ਕਿ ਹਿੰਸਾ ਅਤੇ ਤੋੜ-ਫੋੜ ਦੇ ਮਾਮਲੇ ‘ਚ ਵਿਦਿਆਰਥੀ ਯੂਨੀਅਨ ਪ੍ਰਧਾਨ ਆਈਸ਼ੀ ਘੋਸ਼ ਸਮੇਤ 9 ਮੈਂਬਰਾਂ ਦੀ ਪਛਾਣ ਕੀਤੀ ਗਈ ਹੈ। JNU
ਅਜੇ ਕਿਸੇ ਨੂੰ ਹਿਰਾਸਤ ‘ਚ ਨਹੀਂ ਲਿਆ ਗਿਆ। ਉਸਨੇ ਕਿਹਾ ”ਜਲਦੀ ਹੀ ਇਨ੍ਹਾਂ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਜਾਵੇਗਾ। ਪ੍ਰੈਸ ਕਾਨਫਰੰਸ ਤੋਂ ਬਾਅਦ, ਆਈਸ਼ੀ ਘੋਸ਼ ਨੇ ਕਿਹਾ ”ਮੇਰੇ ਕੋਲ ਪ੍ਰਮਾਣ ਵੀ ਹਨ, ਹਾਲਾਂਕਿ, ਉਸਨੇ ਇਹ ਨਹੀਂ ਜ਼ਾਹਰ ਕੀਤਾ ਕਿ ਉਸ ਕੋਲ ਕੀ ਸਬੂਤ ਹਨ। ਡੀਸੀਪੀ ਟਿਕਰੀ ਨੇ ਕਿਹਾ ” ਜੈਐਨਯੂ ਲੈਫਟ ਨਾਲ ਜੁੜੇ 4 ਸੰਗਠਨ ਜੇਐਨਯੂ ‘ਚ ਨਿਰੰਤਰ ਪ੍ਰਦਰਸ਼ਨ ਕਰ ਰਹੇ ਹਨ। ਇਹ ਲੋਕ ਨਿਯਮਾਂ ਨੂੰ ਤੋੜ ਰਹੇ ਹਨ ਅਤੇ ਅਸੁਵਿਧਾ ਦਾ ਕਾਰਨ ਬਣ ਰਹੇ ਹਨ। ਸਟੂਡੈਂਟ ਫਰੰਟ ਆਫ ਇੰਡੀਆ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ, ਡੈਮੋਕਰੇਟਿਕ ਸਟੂਡੈਂਟਸ ਫੈਡਰੇਸ਼ਨ ਨਿਰੰਤਰ ਪ੍ਰਦਰਸ਼ਨ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਆਸੀ ਹਿੰਸਾ ਤੇ ਵਿਦਿਆਰਥੀ
ਸਿਆਸੀ ਹਿੰਸਾ ਤੇ ਵਿਦਿਆਰਥੀ
ਦੇਸ਼ ਦੀ ਰਾਜਧਾਨੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ‘ਚ ਅੱਧੀ ਰਾਤ ਨੂੰ ਵਿਦਿਆਰਥੀਆਂ ਤੇ ਅਧਿਆਪਕ ‘ਤੇ ਹੋਇਆ ਜਾਨਲੇਵਾ ਹਮਲਾ ਨਿੰਦਾਜਨਕ ਹੈ ਦੇਸ਼ ਦੀ ਰਾਜਧਾਨੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਇੱਕ ਵਿੱਦਿਅਕ ਅਦਾਰੇ ‘ਚ ਹਿੰਸਾ ਦੀ ਘਟਨਾ ਸੁਰੱਖਿਆ ਪ੍ਰਬੰੰਧਾਂ ‘ਤੇ ਸਵਾਲ ਉਠਾਉਂਦੀ ਹੈ ਜੇਐਨਯੂ ਦੇ ਵਿਦਿਆਰਥੀਆਂ ਦੀ ਖੱਬੇਪੱਖੀ ਸਿਆਸਤ ‘ਚ ਸ਼ਮੂਲੀਅਤ ਚਰਚਾ ਦਾ ਵਿਸ਼ਾ ਰਹਿ ਚੁੱਕੀ ਹੈ ਤੇ ਖੱਬੇਪੱਖੀ ਸਿਆਸਤ ਕੇਂਦਰ ਤੇ ਰਾਜਾਂ ‘ਚ ਹਾਸ਼ੀਏ ‘ਤੇ ਜਾ ਚੁੱਕੀ ਹੈ, ਪਰ ਵਿਰੋਧੀ ਵਿਚਾਰਧਾਰਾ ਹੋਣ ਦੇ ਬਾਵਜੂਦ ਸੁਰੱਖਿਆ ਪ੍ਰਬੰਧ ਸਰਕਾਰ ਦੀ ਜ਼ਿੰਮੇਵਾਰੀ ਹੈ ਇੱਕ ਯੂਨੀਵਰਸਿਟੀ ਅੰਦਰ ਹਥਿਆਰਬੰਦ ਹਮਲਾਵਰਾਂ ਦਾ ਬੇਖੌਫ ਹੋ ਕੇ ਦਾਖਲ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ ਦੇਸ਼ ਪਹਿਲਾਂ ਹੀ ਰਾਜਨੀਤਿਕ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ ਕੇਰਲ, ਪੱਛਮੀ ਬੰਗਾਲ ਅਤੇ ਕਈ ਰਾਜਾਂ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰ ਕਤਲੋਗਾਰਤ ਕਰ ਚੁੱਕੇ ਹਨ ਜੇਕਰ ਜੇਐਨਯੂ ਦਾ ਮਾਮਲਾ ਭਖ਼ ਜਾਂਦਾ ਹੈ ਤਾਂ ਇਸ ਦਾ ਮਾੜਾ ਅਸਰ ਦੇਸ਼ ਦੇ ਹੋਰਨਾਂ ਹਿੱਸਿਆਂ ‘ਤੇ ਪੈ ਸਕਦਾ ਹੈ।
ਕਾਨੂੰਨ ਨੂੰ ਹੱਥ ‘ਚ ਲੈਣ ਵਾਲਿਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤਣੀ ਘਾਤਕ ਸਾਬਤ ਹੋਵੇਗਾ ਵਿਰੋਧੀ ਪਾਰਟੀਆਂ ਨੂੰ ਵੀ ਇਸ ਮਾਮਲੇ ‘ਚ ਪੂਰੇ ਸੰਜਮ ਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਹਮਲਾਵਰਾਂ ‘ਤੇ ਸਿਆਸੀ ਪੁਸ਼ਤਪਨਾਹੀ ਦੇ ਵੀ ਦੋਸ਼ ਲੱਗ ਰਹੇ ਹਨ ਦੂਜੇ ਪਾਸੇ ਜੇਐਨਯੂ ਦੇ ਵਿਦਿਆਰਥੀ ਆਗੂਆਂ ਦੀ ਸਿਆਸੀ ਪਾਰਟੀਆਂ ਨਾਲ ਵਫਾਦਾਰੀ ਵੀ ਏਨੀ ਚਰਚਾ ‘ਚ ਆ ਚੁੱਕੀ ਹੈ ਕਿ ਸਿਆਸਤ ਤੇ ਯੂਨੀਵਰਸਿਟੀਆਂ ‘ਚ ਫਰਕ ਲੱਭਣਾ ਮੁਸ਼ਕਲ ਹੋ ਗਿਆ ਹੈ।
ਕਿਤਾਬਾਂ ਜਾਂ ਮਾਈਕ ਦੀ ਥਾਂ ਤੇਜ਼ਧਾਰ ਹਥਿਆਰ ਦੇਣੇ ਵਿਚਾਰਾਂ ਦੀ ਲੜਾਈ ਨੂੰ ਹਥਿਆਰਬੰਦ ਲੜਾਈ ਵੱਲ ਧੱਕ
ਦਰਅਸਲ ਪੂਰੇ ਦੇਸ਼ ਅੰਦਰ ਸਿਆਸੀ ਰਣਨੀਤੀ ਹੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਹੋਰ ਵਰਗਾਂ ਵਾਂਗ ਵਿਦਿਆਰਥੀ ਵਰਗ ਨੂੰ ਵੀ ਪਾਰਟੀਆਂ ਨੇ ਆਪਣੇ-ਆਪਣੇ ਵਿੰਗ ਬਣਾ ਲਿਆ ਹੈ। ਇਸ ਮਾੜੇ ਰੁਝਾਨ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਵਿਦਿਆਰਥੀ ਪਾਰਟੀਆਂ ਦੇ ਹਿੱਤਾਂ ਦੀ ਪੂਰਤੀ ਦਾ ਹਥਿਆਰ ਬਣਦੇ ਜਾ ਰਹੇ ਹਨ। ਸਿਆਸਤ ਤੇ ਸਿੱਖਿਆ ਦੇ ਸੰਬਧਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਿੱਖਿਆ ਨੂੰ ਸਿਆਸਤ ਬਣਾਉਣਾ ਦੇਸ਼ ਨਾਲ ਖਿਲਵਾੜ ਹੋਵੇਗਾ ਚੰਗਾ ਹੋਵੇ। ਜੇਕਰ ਸਿਆਸੀ ਪਾਰਟੀਆਂ ਆਪਣੇ ਹਿੱਤਾਂ ਨੂੰ ਸ਼ਾਰਟਕੱਟ ਰਸਤੇ ਪੂਰਾ ਕਰਨ ਦੀ ਬਜਾਇ ਲੋਕ ਹਿੱਤਾਂ ਦੀ ਲੜਾਈ ਨੂੰ ਸੰਸਦ/ਵਿਧਾਨ ਸਭਾ ਜਾਂ ਜਲਸਿਆਂ/ਰੈਲੀਆਂ ਤੱਕ ਹੀ ਮਹਿਦੂਦ ਰੱਖਣ ਕਿਤਾਬਾਂ ਜਾਂ ਮਾਈਕ ਦੀ ਥਾਂ ਤੇਜ਼ਧਾਰ ਹਥਿਆਰ ਦੇਣੇ ਵਿਚਾਰਾਂ ਦੀ ਲੜਾਈ ਨੂੰ ਹਥਿਆਰਬੰਦ ਲੜਾਈ ਵੱਲ ਧੱਕ ਦੇਵੇਗਾ ਫਿਰ ਵੀ ਜੇਕਰ ਵਿਦਿਆਰਥੀਆਂ ਨੇ ਰਾਜਨੀਤੀ ਕਰਨੀ ਹੈ ਤਾਂ ਇਸ ਵਿੱਚ ਹਥਿਆਰਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਦੇਸ਼ ਦੇ ਅਣਗਿਣਤ ਕੌਮੀ ਆਗੂ ਆਪਣੇ ਵਿਚਾਰਾਂ ਕਾਰਨ ਹੀ ਅੱਗੇ ਆਏ ਸਨ ਨਾ ਕਿ ਉਹਨਾਂ ਨੇ ਕਦੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਲਈ ਸੀ ਕੇਂਦਰ ਸਰਕਾਰ ਹਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾਏ ਤੇ ਯੂਨੀਵਰਸਿਟੀ ‘ਚ ਪੜ੍ਹਾਈ ਦਾ ਮਾਹੌਲ ਬਣਾਉਣ ਲਈ ਸਾਰੀਆਂ ਧਿਰਾਂ ਕੰਮ ਕਰਨ ਦਰਅਸਲ ਪੂਰੇ ਦੇਸ਼ ਅੰਦਰ ਸਿਆਸੀ ਰਣਨੀਤੀ ਹੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਹੋਰ ਵਰਗਾਂ ਵਾਂਗ ਵਿਦਿਆਰਥੀ ਵਰਗ ਨੂੰ ਵੀ ਪਾਰਟੀਆਂ ਨੇ ਆਪਣੇ-ਆਪਣੇ ਵਿੰਗ ਬਣਾ ਲਿਆ ਹੈ ਇਸ ਮਾੜੇ ਰੁਝਾਨ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਵਿਦਿਆਰਥੀ ਪਾਰਟੀਆਂ ਦੇ ਹਿੱਤਾਂ ਦੀ ਪੂਰਤੀ ਦਾ ਹਥਿਆਰ ਬਣਦੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Priyanka Gandhi ਨੇ ਕੀਤੀ ਹਿੰਸਾ ‘ਚ ਮਾਰੇ ਜਾਣ ਵਾਲਿਆਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਲਖਨਊ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ (Priyanka Gandhi) ਨੇ ਸ਼ਨਿੱਚਰਵਾਰ ਨੂੰ ਮੇਰਠ ਅਤੇ ਮੁਜ਼ੱਫਰਨਗਰ ਵਿੱਚ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ‘ਚ ਹਿੰਸਾ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪ੍ਰਿਯੰਕਾ ਸਭ ਤੋਂ ਪਹਿਲਾਂ ਨੂਰ ਮੁਹੰਮਦ ਦੇ ਘਰ ਗਈ, ਜੋ ਮੁਜ਼ੱਫਰਨਗਰ ਵਿੱਚ ਇੱਕ ਹਿੰਸਕ ਪ੍ਰਦਰਸ਼ਨ ਵਿੱਚ ਮਾਰਿਆ ਗਿਆ ਸੀ। ਉਨ੍ਹਾਂ ਨੇ ਪੀੜਤਾਂ ਨੂੰ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਾਂਗਰਸ ਪੁਲਿਸ ਦੀ ਅਣਮਨੁੱਖੀ ਕਾਰਵਾਈ ਵਿਰੁੱਧ ਲੜਾਈ ਜਾਰੀ ਰੱਖੇਗੀ।
ਇਸ ਤੋਂ ਬਾਅਦ, ਉਨ੍ਹਾਂ ਮੇਰਠ ਦੇ ਪਰਤਾਪੁਰ ਵਿਖੇ ਪੀੜਤਾਂ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ, ਸਮਾਜਵਾਦੀ ਪਾਰਟੀ (ਸਪਾ) ਸੀਏਏ ਵਿਰੋਧ ਦਾ ਸਿਹਰਾ ਲੈਣ ਦੀ ਤਾਕ ‘ਚ ਹੈ। ਸਪਾ ਦਾ ਕਹਿਣਾ ਹੈ ਕਿ ਪ੍ਰਦਰਸ਼ਨਾਂ ਨਾਲ ਕਾਂਗਰਸ ਦਾ ਕੋਈ ਲੈਣਾ ਦੇਣਾ ਨਹੀਂ ਸੀ। ਰਾਜ ਵਿਚ ਲੋਕਤੰਤਰ ਨੂੰ ਬਚਾਉਣ ਲਈ ਸਿਰਫ ਸਪਾ ਦੇ ਵਰਕਰਾਂ ਨੇ ਲੜਾਈ ਲੜੀ।
ਇੱਕ ਹੋਰ ਪੀੜਤ ਦੀ ਪਤਨੀ ਨੂੰ ਮਿਲਣ ਤੋਂ ਬਾਅਦ ਪ੍ਰਿਯੰਕਾ ਨੇ ਕਿਹਾ, “ਪਰਿਵਾਰ ਦੀ ਕਹਾਣੀ ਦੁਖਦਾਈ ਹੈ”। ਨੂਰ ਦੀ ਪਤਨੀ (22 ਸਾਲ) ਗਰਭਵਤੀ ਹੈ। ਉਸ ਦੀ ਡੇਢ ਸਾਲ ਦੀ ਬੇਟੀ ਵੀ ਹੈ। ਉਹ ਹੁਣ ਬਿਲਕੁਲ ਇਕੱਲੀ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਹਰ ਸੰਭਵ ਮਦਦ ਦੀ ਕੋਸ਼ਿਸ਼ ਕਰਾਂਗੇ। ਅਸੀਂ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਹੈ ਕਿ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਵਧੀਕੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਦੇ ਪਰਿਵਾਰਾਂ ਨਾਲ ਕੋਈ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।
ਹਿੰਸਾ ਦਾ ਸ਼ਿਕਾਰ ਹੋਣ ਵਾਲਿਆਂ ਨੂੰ ਲੋਕਤੰਤਰ ਲੜਾਕੂ ਪੈਨਸ਼ਨ ਦੇਵਾਂਗੇ
ਸਪਾ ਨੇਤਾ ਰਾਮ ਗੋਬਿੰਦ ਚੌਧਰੀ ਨੇ ਕਿਹਾ ਕਿ ਕਾਂਗਰਸ ਦਾ ਵਿਰੋਧ ਪ੍ਰਦਰਸ਼ਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਇਸ ਲਈ ਇਸ ਦੇ ਆਗੂ ਗ੍ਰਿਫਤਾਰ ਕੀਤੇ ਗਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਉਂ ਮਿਲ ਰਹੇ ਹਨ ਅਤੇ ਮਦਦ ਦੀ ਪੇਸ਼ਕਸ਼ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਜੇਕਰ ਸਪਾ 2022 ‘ਚ ਸੱਤਾ ‘ਚ ਆਉਂਦੀ ਹੈ। ਜਾਣਕਾਰੀ ਹੈ ਕਿ ਸਪਾ ਨੇ ਉੱਤਰ ਪ੍ਰਦੇਸ਼ ਦੀ ਐਮਰਜੈਂਸੀ ਦੌਰਾਨ ਗ੍ਰਿਫਤਾਰ ਕੀਤੇ ਲੋਕਾਂ ਨੂੰ ਲੋਕਤੰਤਰ ਲੜਾਕੂ ਪੈਨਸ਼ਨ ਦੇਣਾ ਸ਼ੁਰੂ ਕਰ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Mamata Banerjee | ਊਧਵ ਠਾਕਰੇ ਨੂੰ ਨਾਗਰਿਕਤਾ ਐਕਟ ਨਾਂ ਲਾਗੂ ਕਰਨ ਦੀ ਅਪੀਲ
ਮੁੰਬਈ। ਨਾਗਰਿਕ ਸੋਧ ਐਕਟ  (CAA)(ਸੀ.ਏ.ਏ.) ਅਤੇ ਐਨ.ਆਰ.ਸੀ. ਵਿਰੁੱਧ ਵੰਚਿਤ ਬਹੁਜਨ ਆਗੜੀਆਂ ਦੇ ਕਾਰਕੁਨਾਂ ਨੇ ਵੀਰਵਾਰ ਨੂੰ ਮੁੰਬਈ ਵਿੱਚ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ‘ਚ ਪ੍ਰਕਾਸ਼ ਅੰਬੇਦਕਰ ਦੀ ਪਾਰਟੀ ਵਰਕਰ ਦਾਦਰ ਵਿੱਚ ਸੜਕਾਂ ਤੇ ਉਤਰ ਆਏ। ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕੋਲਕਾਤਾ ਵਿੱਚ ਮਾਰਚ ਕੱਢਿਆ। ਉਨ੍ਹਾਂ ਕਿਹਾ ਕਿ ਮੈਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੇ ਅਧਿਕਾਰਾਂ ਲਈ ਲੋਕਤੰਤਰੀ ਵਿਰੋਧ ਪ੍ਰਦਰਸ਼ਨ ਕਰਦੇ ਰਹਿਣ।
ਇਸ ਤੋਂ ਇਲਾਵਾ ਮਮਤਾ ਨੇ ਮੰਗਲੌਰ ਵਿੱਚ ਸ਼ੁੱਕਰਵਾਰ ਨੂੰ ਇੱਕ ਹਿੰਸਕ ਪ੍ਰਦਰਸ਼ਨ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਮਦਦ ਕਰਨ ਦਾ ਐਲਾਨ ਕੀਤਾ। ਮੁੰਬਈ ਪ੍ਰਦਰਸ਼ਨ ਵਿੱਚ 50 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਦੱਸੇ ਜਾ ਰਹੇ ਹਨ। ਇਸ ਵਿੱਚ ਆਦਿਵਾਸੀ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ। ਉਨ੍ਹਾਂ ਨੇ ਪ੍ਰਤੀਕ ਰੂਪ ਵਿੱਚ ਡਾਂਸ ਰਾਹੀਂ ਸੀਏਏ ਅਤੇ ਐਨਆਰਸੀ ਦਾ ਵਿਰੋਧ ਦਰਜ਼ ਕੀਤਾ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਪ੍ਰਕਾਸ਼ ਅੰਬੇਦਕਰ ਨੇ ਮਤੋਸ਼੍ਰੀ ਵਿੱਚ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮਹਾਰਾਸ਼ਟਰ ਵਿੱਚ ਨਾਗਰਿਕਤਾ ਕਾਨੂੰਨ ਲਾਗੂ ਨਾ ਕੀਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।