Move Ments - Sach Kahoon Punjabi
2 ਅੱਤਵਾਦੀ ਢੇਰ, 4 ਜਵਾਨ ਸ਼ਹੀਦ
ਸ਼ਹੀਦਾਂ ‘ਚ ਇੱਕ ਅੰਬਾਲਾ ਦਾ ਵਿਕਰਮਜੀਤ ਵੀ ਸ਼ਾਮਲ
ਸ੍ਰੀਨਗਰ, 7 ਅਗਸਤ।
ਜੰਮੂ ਕਸ਼ਮੀਰ ‘ਚ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਸੁਰੱਖਿਆ ਬਲਾਂ ਨੇ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਇਸ ਦੌਰਾਨ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ।
ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਕੰਟਰੋਲ ਰੇਖਾ ਦੀ ਸੁਰੱਖਿਆ ‘ਚ ਤਾਇਨਾਤ ਫੌਜੀਆਂ ਨੇ ਦੇਖਿਆ ਕਿ ਗੁਰੇਜ ਸੈਕਟਰ ਦੇ ਰਾਹੀਂ ਪੀਓਕੇ ਤੋਂ ਸਰਹੱਦ ਕੋਲ ਅੱਤਵਾਦੀਆਂ ਦਾ ਸਮੂਹ ਸਰਹੱਦ ਪਾਰ ਕਰਨ ਦੀ ਫਿਰਾਕ ‘ਚ ਹੈ। ਉਨ੍ਹਾਂ ਦੱਸਿਆ ਕਿ ਚੁਣੌਤੀ ਦੇਣ ਤੇ ਆਤਮਸਮਰਪਣ ਦੀ ਚਿਤਾਵਨੀ ਦੇਣ ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਦੋ ਘੁਸਪੈਠੀਏ ਮਾਰ ਸੁੱਟੇ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਤੇ ਤਿੰਨ ਜਵਾਨ ਵੀ ਸ਼ਹੀਦ ਹੋ ਗਏ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਆਖਰੀ ਰਿਪੋਰਟ ਆਉਣ ਤੱਕ ਅੱਤਵਾਦੀਆਂ ਦੇ ਖਿਲਾਫ਼ ਅਭਿਆਨ ਜਾਰੀ ਸੀ। ਗੁਰੇਜ ਸੈਕਟਰ ਤਿੰਨੇ ਪਾਸਿਓਂ ਪੀਓਕੇ ਨਾਲ ਘਿਰਿਆ ਹੋਇਆ ਹੈ।
ਇਲਾਕੇ ‘ਚ ਫੌਜ ਨੇ ਸ਼ੁਰੂ ਕੀਤਾ ਵੱਡਾ ਸਰਚ ਆਪ੍ਰੇਸ਼ਨ
ਜਵਾਬੀ ਕਾਰਵਾਈ ਦੌਰਾਨ ਫੌਜ ਦੇ ਇੱਕ ਮੇਜਰ ਤੇ 3 ਫੌਜ ਜਵਾਨ ਸ਼ਹੀਦ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਮੇਜਰ ਕੇਪੀ ਰਾਣੇ, ਹੌਲਦਾਰ ਜੇ. ਸਿੰਘ, ਵਿਕਰਮਜੀਤ ਸਿੰਘ ਰਾਈਫਲਮੈਨ ਮਨਦੀਪ ਇਸ ਅਪ੍ਰੇਸ਼ਨ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਹਨ। ਇਸ ਕਾਰਵਾਈ ਤੋਂ ਬਾਅਦ ਫੌਜ ਦੀਆਂ ਕਈ ਟੀਮਾਂ ਨੂੰ ਗੁਰੇਜ ਸੈਕਟਰ ‘ਚ ਭੇਜ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਹੀ ਦਿਨੀਂ ਸੁਰੱਖਿਆ ਏਜੰਸੀਆਂ ਨੇ ਜੰਮੂ ਕਸ਼ਮੀਰ ‘ਚ ਕਿਸੇ ਵੱਡੀ ਅੱਤਵਾਦੀ ਘੁਸਪੈਠ ਦੇ ਹੋਣ ਦਾ ਅਲਰਟ ਜਾਰੀ ਕੀਤਾ ਸੀ। ਜੰਮੂ ਕਸ਼ਮੀਰ ‘ਚ ਦਿੱਲੀ ਜਾਣ ਵਾਲੀ ਇੱਕ ਬੱਸ ‘ਚੋਂ 8 ਗ੍ਰੇਨੇਡ ਦੇ ਨਾਲ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਸ਼ਹੀਦ ਜਵਾਨ ਦਾ ਅੰਤਿਮ ਸਸਕਾਰ ਅੱਜ ਤੋਂ
ਬਰਾੜਾ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਅੱਜ ਸਵੇਰੇ ਅੱਤਵਾਦੀਆਂ ਦੇ ਨਾਲ ਹੋਏ ਮੁਕਾਬਲੇ ‘ਚ ਸ਼ਹੀਦ ਹੋਏ ਚਾਰ ਜਵਾਨਾਂ ‘ਚੋਂ ਹਰਿਆਣਾ ਦੇ ਤੇਪਲਾ ਪਿੰਡ ਦੇ ਵਿਕਰਮਜੀਤ ਦਾ ਪਾਰਥਿਵ ਸਰੀਰ ਬੁੱਧਵਾਰ ਲਿਆਂਦਾ ਜਾਵੇਗਾ ਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਵਿਕਰਮਜੀਤ (26) ਦੇ ਸ਼ਹੀਦ ਹੋਣ ਦੀ ਖਬਰ ਪਹੁੰਚਣ ਤੋਂ ਬਾਅਦ ਪਿੰਡ ‘ਚ ਸੋਗ ਦਾ ਮਾਹੌਲ ਹੈ।
ਵਿਕਰਮਜੀਤ ਦੀ ਸ਼ਾਦੀ ਇਸੇ ਸਾਲ 15 ਜਨਵਰੀ ਨੂੰ ਯਮੁਨਾਨਗਰ ਜ਼ਿਲ੍ਹੇ ਦੇ ਪਾਵਨੀ ਪਿੰਡ ਦੀ ਹਰਪ੍ਰੀਤ ਕੌਰ ਨਾਲ ਹੋਈ ਸੀ ਤੇ ਉਹ ਤਿੰਨ ਮਹੀਨਿਆਂ ਦੀ ਗਰਭਵਤੀ ਵੀ ਹੈ। ਵਿਕਰਮਜੀਤ ਦੇ ਛੋਟੇ ਭਾਈ ਮੋਨੂੰ ਵੀ ਫੌਜ ‘ਚ ਹਨ ਤੇ ਗੁਹਾਟੀ ‘ਚ ਤਾਇਨਾਤ ਹਨ। ਵਿਕਰਮਜੀਤ ਦੇ ਪਿਤਾ ਬਲਜਿੰਦਰ ਸਿੰਘ ਇੱਕ ਕਿਸਾਨ ਹਨ ਤੇ ਉਨ੍ਹਾਂ ਮੁਸ਼ਕਲਾਂ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਵਿਕਰਮਜੀਤ ਦੇ ਦਾਦਾ ਕਰਤਾਰ ਸਿੰਘ ਵੀ ਫੌਜ ‘ਚ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਜ਼ਬੇ ਨਾਲ ਭਰੇਗਾ ਨਾਪਾਕ ਹਰਕਤਾਂ ਦਾ ਜ਼ਖ਼ਮ
ਕਸ਼ਮੀਰ ‘ਚ ਪੱਤਰਕਾਰ ਸ਼ੁਜਾਤ ਬੁਖ਼ਾਰੀ ਦਾ ਕਤਲ ਘਾਟੀ ਦੇ ਅਮਨ ਪਸੰਦ ਲੋਕਾਂ ਲਈ ਬਹੁਤ ਵੱਡਾ ਧੱਕਾ ਹੈ ਕਤਲ ਕਿਸ ਨੇ ਕੀਤੀ ਇਹ ਐੱਸਆਈਟੀ ਜਾਂਚ ‘ਚ ਸਾਹਮਣੇ ਆਵੇਗਾ ਪਰ ਇੰਨਾ ਤੈਅ ਹੈ ਕਿ ਇਹ ਘਾਟੀ ਦੀ ਭਲਾਈ ਸੋਚਣ ਵਾਲਿਆਂ ਦਾ ਕੰਮ ਨਹੀਂ ਹੋ ਸਕਦਾ, ਸਗੋਂ ਇਹ ਘਟਨਾ ਉਨ੍ਹਾਂ ਲੋਕਾਂ ਦਾ ਦਿਲ ਠੰਢਾ ਕਰਨ ਲਈ ਅੰਜ਼ਾਮ ਦਿੱਤੀ ਗਈ ਹੈ ਜੋ ਪਾਕਿਸਤਾਨ ‘ਚ ਬੈਠ ਕੇ ਭਾਰਤ ਦੇ ਸੀਨੇ ਨੂੰ ਚੀਰਨ ਦੀ ਨਾਪਾਕ ਤਮੰਨਾ ਰੱਖਦੇ ਹਨ।
ਅਜਿਹੇ ਲੋਕਾਂ ਨੂੰ ਘਾਟੀ ‘ਚ ਅੱਤਵਾਦੀਆਂ ਖਿਲਾਫ਼ ਅਭਿਆਨ ‘ਤੇ ਰੋਕ ਨਾਲ ਬਹੁਤ ਜ਼ਿਆਦਾ ਬੇਚੈਨੀ ਸੀ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਜੇਕਰ ਸੀਜ਼ਫਾਇਰ ਵਧਿਆ ਤਾਂ ਘਾਟੀ ਦੇ ਲੋਕਾਂ ਦਾ ਦਿਲ ਜਿੱਤਣ ਦੀ ਮੁਹਿੰਮ ਪਰਵਾਨ ਚੜ੍ਹ ਸਕਦੀ ਹੈ ਉਹ ਭਾਰਤੀ ਤੰਤਰ ਤੇ ਸੁਰੱਖਿਆ ਏਜੰਸੀਆਂ ਨੂੰ ਮਜ਼ਬੂਰ ਕਰਨਾ ਚਾਹੁੰਦੇ ਹਨ ਕਿ ਘਾਟੀ ‘ਚ ਸੀਜ਼ਫਾਇਰ ਦੀ ਗੱਲ ਸੋਚਣਾ ਛੱਡ ਦੇਣ ਖੈਰ, ਕਸ਼ਮੀਰ ‘ਚ ਅਜਿਹੀਆਂ ਕੁਰਬਾਨੀਆਂ ਦਾ ਇਤਿਹਾਸ ਹੈ ਪਰ ਇਹ ਸਪੱਸ਼ਟ ਹੈ ਕਿ ਹਰ ਵਾਰ ਪਾਕਿਸਤਾਨ ਦੀ ਨਾਪਾਕ ਮਨਸ਼ਾ ਕਸ਼ਮੀਰ ਦੇ ਲੋਕਾਂ ਨੇ ਹੀ ਖਾਰਜ਼ ਕੀਤੀ ਹੈ ਇਸੇ ਵਜ੍ਹਾ ਨਾਲ ਉੱਥੇ ਚੁਣੀ ਹੋਈ ਸਰਕਾਰ ਹੈ।
ਇਹ ਤੱਥ ਹਨ ਕਿ ਪਾਕਿਸਤਾਨ ਵੱਲੋਂ ਪੈਦਾ ਕੀਤੇ ਜਾਣ ਵਾਲੇ ਅੱਤਵਾਦ ਦੌਰਾਨ ਪਿਛਲੇ ਕੁਝ ਦਹਾਕਿਆਂ ‘ਚ ਘਾਟੀ ‘ਚ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ ਸੁਰੱਖਿਆ ਫੋਰਸ ਦੇ ਜਵਾਨ ਵੱਡੀ ਗਿਣਤੀ ‘ਚ ਸ਼ਹੀਦ ਹੋਏ ਹਨ ਸਾਲ 2017 ਦੌਰਾਨ ਕਰੀਬ 1900 ਤੋਂ ਜ਼ਿਆਦਾ ਜਵਾਨ ਹਿੰਸਾ ‘ਚ ਜ਼ਖ਼ਮੀ ਹੋ ਗਏ ਸੁਰੱਖਿਆ ਫੋਰਸਾਂ ਨੇ ਸੰਜਮ ਨਹੀਂ ਛੱਡਿਆ ਅੱਤਵਾਦੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਪਰ ਆਮ ਲੋਕਾਂ ਪ੍ਰਤੀ ਸੁਰੱਖਿਆ ਫੋਰਸਾਂ ਦਾ ਰੁਖ ਗੰਭੀਰ ਰਿਹਾ ਹੈ ਇਹ ਤੱਥ ਹਨ ਕਿ ਲਸ਼ਕਰ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜ਼ਾਹਦੀਨ ਵਰਗੇ ਕੌਮਾਂਤਰੀ ਪੱਧਰ ‘ਤੇ ਐਲਾਨੇ ਅੱਤਵਾਦੀ ਸੰਗਠਨਾਂ ਨੇ ਪਾਕਿਸਤਾਨ ਦੀ ਸ਼ਹਿ ‘ਤੇ ਘਾਟੀ ‘ਚ ਖੂਨੀ ਖੇਡ ਨੂੰ ਜਾਰੀ ਰੱਖੀ ਪਰ ਹਰ ਵਾਰ ਅਮਨ ਪਸੰਦ ਲੋਕਾਂ ਨੇ ਆਪਣੇ ਜਜ਼ਬੇ ਨਾਲ ਖੂਨ-ਖਰਾਬੇ ਵਾਲੀ ਮਾਨਸਿਕਤਾ ਨੂੰ ਹਰਾਇਆ ਇਹੀ ਵਜ੍ਹਾ ਹੈ ਕਿ ਅੱਜ ਕਸ਼ਮੀਰ ਦਾ ਨੌਜਵਾਨ ਖੇਡ ਦੇ ਮੈਦਾਨ ‘ਚ ਆਪਣੇ ਜ਼ੌਹਰ ਦਿਖਾ ਰਿਹਾ ਹੈ।
ਸਿਵਲ ਸਰਵਿਸਜ਼ ‘ਚ ਘਾਟੀ ਦੇ ਪਾੜ੍ਹੇ ਆਪਣਾ ਸਿੱਕਾ ਜਮਾ ਰਹੇ ਹਨ ਪੜ੍ਹਨ ਦਾ ਜਜ਼ਬਾ ਉਨ੍ਹਾਂ ‘ਚ ਦਿਸਦਾ ਹੈ ਉਹ ਖੂਨ ਖਰਾਬੇ ਦਾ ਸਮਰੱਥਨ ਕਰਨ ਵਾਲੇ ਵੱਖਵਾਦੀਆਂ ਨੂੰ ਸਵਾਲ ਕਰਦੇ ਹਨ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ, ਅੰਗਰੇਜ਼ੀ ਸਕੂਲਾਂ ‘ਚ ਪੜ੍ਹਾਉਂਦੇ ਹੋ ਤੇ ਸਾਨੂੰ ਜਿਹਾਦੀ ਬਣਨ ਨੂੰ ਕਿਉਂ ਕਹਿੰਦੇ? ਇਹ ਸਹੀ ਹੈ ਕਿ ਘਾਟੀ ਦੇ ਬਹੁਤ ਸਾਰੇ ਨੌਜਵਾਨ ਬੰਦੂਕ ਫੜ੍ਹ ਕੇ ਗੁੰਮਰਾਹ ਹੋਏ ਹਨ ਕੱਟੜਪੰਥੀ ਵਿਚਾਰਧਾਰਾ ਦਾ ਵੀ ਪ੍ਰਸਾਰ ਚਿੰਤਾ ਦਾ ਵਿਸ਼ਾ ਹੈ ਪਰ ਇਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਘਾਟੀ ਤੋਂ ਹੀ ਇਨ੍ਹਾਂ ਦੇ ਵਿਰੋਧ ‘ਚ ਲੋਕ ਖੜ੍ਹੇ ਹੋ ਰਹੇ ਹਨ ਵੱਡਾ ਭਾਈਚਾਰਾ ਅਜਿਹਾ ਹੈ ਜੋ ਆਪਣੇ ਬੱਚਿਆਂ ਦੀ ਤਾਲੀਮ ਚਾਹੁੰਦਾ ਹੈ ਸੁਰੱਖਿਆ ਬਲਾਂ ਨੂੰ ਇਸੇ ਮੁਹਿੰਮ ‘ਚ ਸਹਿਯੋਗ ਕਰਨ ਦੀ ਜ਼ਰੂਰਤ ਹੈ ਇਨ੍ਹਾਂ ਨੂੰ ਹੀ ਸਹੀ ਮਾਇਨਿਆਂ ‘ਚ ਹੀਲਿੰਗ ਟਚ ਦੀ ਜ਼ਰੂਰਤ ਹੈ ਪਾਕਿ ਦੀਆਂ ਨਾਪਾਕ ਹਰਕਤਾਂ ਨਾਲ ਮਿਲਣ ਵਾਲਾ ਜ਼ਖ਼ਮ ਇਸੇ ਜਜ਼ਬੇ ਨਾਲ ਭਰੇਗਾ।