Shiv Kumar Batalvi - Sach Kahoon Punjabi
ਸ਼ਿਵ ਕੁਮਾਰ ਬਟਾਲਵੀ…ਜੋ ਅਜੇ ਜਿਉਂਦਾ ਹੈ!
ਲੋਕਧਾਰਾ ਤੋਂ ਮੁਕਤ ਸਾਹਿਤ ਪੰਜਾਬੀ ਲੋਕਾਂ ਦੇ ਮਨਾਂ ਨੂੰ ਮੋਹ ਹੀ ਨਹੀਂ ਸਕਿਆ ਜਾਂ ਇਹ ਕਹਿ ਲਉ ਕਿ ਉਨ੍ਹਾਂ ਦੀ ਸਮਝੋਂ ਬਾਹਰ ਹੈ। ਜੇਕਰ ਆਧੁਨਿਕ ਪੰਜਾਬੀ ਸਾਹਿਤ ‘ਤੇ ਝਾਤ ਮਾਰੀਏ ਤਾਂ ਆਮ ਲੋਕ ਉਸ ਤੋਂ ਕੋਹਾਂ ਦੂਰ ਖਲੋਤੇ ਹਨ। ਪੰਜਾਬੀ ‘ਫ਼ੋਕ’ ਨੇ ਨਾ ਇਸ ਨੂੰ ਅਪਣਾਇਆ ਤੇ ਨਾ ਹੀ ਸਲਾਹਿਆ ਹੈ। ਅਜੋਕੇ ਸਾਹਿਤ ਨੂੰ ਪੜ੍ਹਨ ਵਾਲੀ ਇੱਕ ਵਿਸ਼ੇਸ਼ ਸ਼੍ਰੇਣੀ ਹੈ ਅਤੇ ਸਲਾਹੁਣ ਵਾਲੀ ਵੀ। ਇਸ ਦਾ ਇੱਕ ਵੱਡਾ ਕਾਰਨ ਲੋਕ ਮਨ ਤੇ ਵਿਗਿਆਨੀ ਮਨ ਦਾ ਅੰਤਰ ਹੋ ਸਕਦਾ ਹੈ।
ਲੋਕ ਮਨ ਦਾ ਸਾਹਿਤ ਵਿਗਿਆਨੀ ਮਨ ਦੇ ਰਚੇ ਸਾਹਿਤ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਸਾਡੇ ਪੰਜਾਬੀ ਲੋਕ ਜਾਂ ਪਾਠਕ ਪਹਿਲੇ ਭਾਵ ਕਿ ਲੋਕ ਮਨ ਵਾਲੇ ਦਾਇਰੇ ਵਿਚ ਸ਼ਾਮਲ ਹਨ। ਪੰਜਾਬੀ ਦੇ ਆਮ ਲੋਕ ਉਲਝਣ ਤੇ ਅਕਾਊ ਸਾਹਿਤ ਤੋਂ ਵੱਖ ਹੋ ਕੇ ਮਿਆਰੀ ਸਾਹਿਤ ਨੂੰ ਤਰਜ਼ੀਹ ਦਿੰਦੇ ਆਏ ਹਨ। ਪੰਜਾਬੀ ਲੋਕਧਾਰਾ ਦੇ ਨਜ਼ਰੀਆ ਤੋਂ ਪੰਜਾਬੀ ਕਾਵਿ ਖੇਤਰ ਦੇ ਜੌਨ ਕੀਟਸ ਮੰਨੇ ਜਾਂਦੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰੀਏ ਤਾਂ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਹ ਅੱਜ ਵੀ ਪੰਜਾਬੀ ਕਾਵਿ ਖੇਤਰ ਵਿਚ ਸਭ ਤੋਂ ਪਸੰਦੀਦੇ ਕਵੀ, ਸ਼ਾਇਰ ਹਨ।
ਪੰਜਾਬੀ ਨੌਜਵਾਨ ਪਾਠਕਾਂ ਦੀ ਅਜੋਕੀ ਪੀੜ੍ਹੀ ਅੱਜ ਵੀ ਉਸ ਨੂੰ ਪਹਿਲਾਂ ਵਾਂਗ ਪੜ੍ਹਦੀ ਹੈ। ਸ਼ਿਵ ਕੁਮਾਰ ਬਟਾਲਵੀ ਆਧੁਨਿਕ ਪੰਜਾਬੀ ਕਾਵਿ ਦਾ ਵਿਲੱਖਣ ਕਵੀ ਹੈ। ਉਹ ਸਭ ਤੋਂ ਘੱਟ ਉਮਰ ਵਿਚ ਸਾਹਿਤਕ ਅਕੈਡਮੀ ਪੁਰਸਕਾਰ ਹਾਸਿਲ ਕਰਨ ਵਾਲੇ ਕਵੀ ਸਨ। ਉਹਨਾਂ ਨੂੰ ਕਾਵਿ ਨਾਟਕ ਲੂਣਾ ਲਿਖਣ ਲਈ ਇਹ ਪੁਰਸਕਾਰ ਮਿਲਿਆ ਸੀ।
ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਈ. ਨੂੰ ਸਿਆਲਕੋਟ ਜ਼ਿਲ੍ਹੇ ਦੀ ਸ਼ਕੜਗੜ ਤਹਿਸੀਲ ਵਿਚ ਪੈਂਦੇ ਪਿੰਡ ਬੜਾ ਲੋਹਤੀਆਂ (ਮੌਜੂਦਾ ਪਾਕਿਸਤਾਨ) ਵਿਚ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਸ਼ਾਂਤੀ ਦੇਵੀ ਦੇ ਘਰ ਹੋਇਆ ਸੀ। ਉਹਨਾਂ ਦੇ ਪਿਤਾ ਤਹਿਸੀਲਦਾਰ ਸਨ। 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ  ਉਹਨਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਖੇ ਆ ਵੱਸਿਆ। ਜਿੱਥੇ ਉਹਨਾਂ ਦੇ ਪਿਤਾ ਨੇ ਪਟਵਾਰੀ ਵਜੋਂ ਕੰਮ ਕੀਤਾ।
ਸੰਨ 1953 ਵਿਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰੀਕੁਲੇਸ਼ਨ ਦੀ ਵਿੱਦਿਆ ਹਾਸਿਲ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਚ ਐਫ.ਐਸ.ਸੀ. ਲਈ ਦਾਖਲਾ ਲਿਆ ਅਤੇ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਐਸ ਐਨ ਕਾਲਜ ਕਾਦੀਆਂ ਵਿਚ ਦਾਖਲਾ ਲੈ ਲਿਆ। ਉਸ ਤੋਂ ਬਾਅਦ ਫਿਰ ਉਹ ਪੜ੍ਹਾਈ ਵਿਚਕਾਰ ਛੱਡ ਕੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਲਈ ਹਿਮਾਚਲ ਪ੍ਰਦੇਸ਼ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੇ ਨਾਭਾ ਵਿਖੇ ਸਰਕਾਰੀ ਰਿਪੁਦਮਨ ਕਾਲਜ ਵਿਚ ਦਾਖਲਾ ਲਿਆ। 1960 ਵਿਚ ਉਹਨਾਂ ਦੀ ਪਹਿਲੀ ਕਵਿਤਾ ‘ਪੀੜਾਂ ਦਾ ਪਰਾਗਾ’ ਪਬਲਿਸ਼ ਹੋਈ।
ਪੰਜਾਬੀ ਕਾਵਿ ਜਗਤ ਵਿਚ ਸ਼ਿਵ ਨੂੰ ‘ਬਿਰਹਾ ਦਾ ਸੁਲਤਾਨ’ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀ ਆਧੁਨਿਕ ਕਾਵਿ ਵਿਚ ਪਹਿਚਾਣ ਤੇ ਡੂੰਘੀ ਯਾਦ ਛੱਡ ਗਿਆ ਹੈ। ਥੋੜ੍ਹੇ ਅਰਸੇ ਵਿਚ ਹੀ ਉਸ ਨੇ ਆਪਣਾ ਰਚਨਾ ਪੰਧ ਮੁਕਾ ਲਿਆ। ਉਸ ਦੀ ਸਮੁੱਚੀ ਰਚਨਾ ਰੂਪ ਚੇਤਨਾ ਦੇ ਅਨੁਭਵ ਸੁਹਜਾਤਮਕ ਪਸਾਰਾਂ ਨਾਲ ਸੰਬੰਧ ਰੱਖਦੀ ਹੈ।
ਸ਼ਿਵ ਨੇ ਜਦੋਂ ਆਪਣੇ ਗੀਤਾਂ ਰਾਹੀਂ ਪੰਜਾਬੀ ਲੋਕ ਜੀਵਨ ਵਿਚ ਸਦੀਆਂ ਤੋਂ ਅਚੇਤ ਰੂਪ ਵਿਚ ਮੌਜੂਦ ਉਦਾਸੀ ਨੂੰ ਉਭਾਰਿਆ ਤਾਂ ਸਾਉਣ ਦੇ ਬੱਦਲਾਂ ਵਾਂਗ ਉਹ ਗੀਤ ਲੋਕ ਮਨ ‘ਚ ਰਚ ਗਏ। ਸ਼ਿਵ ਦੀ ਰਚਨਾ ਸੰਵੇਦਨਾ ਤੋਂ ਸੰਵੇਦਨਾ ਤੱਕ ਦਾ ਸਫ਼ਰ ਤੈਅ ਕਰਦੀ ਹੈ। ਉਹ ਆਪਣੇ ਕਾਲ ‘ਚ ਮੁੱਖ ਧਾਰਾ ਤੋਂ ਅਭਿੱਜ ਕਵੀ ਸੀ, ਪਰ ਵੀ ਉਹ ਪੰਜਾਬੀ ਪਾਠਕਾਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡ ਗਿਆ।
ਜਿਸ ਦਾ ਮੁੱਖ ਕਾਰਨ ਆਪਣੀਆਂ ਰਚਨਾਵਾਂ ਵਿਚ ਲੋਕਧਾਰਾ ਸ਼ਬਦਾਂ ਦੀ ਪੁੱਠ, ਸਮੇਂ ਦੀ ਸੁਚੇਤ ਬੌਧਿਕਤਾ ਵਿਰੁੱਧ ਅਚੇਤ ਭਾਵੁਕਤਾ ਦੀ ਲੜਾਈ ਆਦਿ ਦਾ ਹੋਣਾ ਸੀ। ਸ਼ਿਵ ਕੁਮਾਰ ਦੇ ਜੀਵਨ ਕਾਲ ਵਿਚ ਸਾਹਿਤ ਵਿਚ ਬਹੁਤੀਆਂ ਲਹਿਰਾਂ ਪ੍ਰਚੱਲਿਤ ਹੋਈਆਂ, ਪਰ ਸ਼ਿਵ ਨੇ ਆਪਣੇ-ਆਪ ਨੂੰ ਕਿਸੇ ਇੱਕ ਖਾਸ ਵਿਚਾਰਧਾਰਾ ਨਾਲ ਨਹੀਂ ਜੋੜਿਆ, ਸਗੋਂ ਇਸ ਦੇ ਉਲਟ ਉਸ ਨੇ ਆਪਣੀ ਕਾਵਿ ਕਲਾ ਦੇ ਸੁਹਜ਼ ਨੂੰ ਪ੍ਰਮੁੱਖ ਰੱਖਿਆ।
ਜਿਸ ਕਾਰਨ ਉਹ ਪੰਜਾਬੀ ਦਾ ਸਿਰਮੌਰ ਸ਼ਾਇਰ ਸਥਾਪਿਤ ਹੋ ਗਿਆ। ਸ਼ਿਵ ਦੀ ਕਥਾ ਕਾਵਿ, ਗੀਤ ਅਤੇ ਗ਼ਜ਼ਲ ਆਦਿ ਆਮ ਲੋਕਾਂ ਦੇ ਹਿਰਦੇ ਨਾਲ ਨੇੜਤਾ ਬਣਾਉਂਦੀ ਹੈ। ਉਸ ਦੀ ਕਾਵਿ ਰਚਨਾ ਮਨੁੱਖਤ ਦੀ ਮਨੋਗ੍ਰੰਥੀਆਂ ਨੂੰ ਅਜਿਹੀ ਕੁਸ਼ਲਤਾ ਨਾਲ ਪੇਸ਼ ਕਰਦੀ ਹੈ ਕਿ ਪੜ੍ਹਨ ਵਾਲਾ ਉਸ ਨੂੰ ਆਪਣੇ ਨਾਲ ਸੰਬੰਧਿਤ ਸਮਝਦਾ ਹੈ। ਸ਼ਿਵ ਨੇ ਆਪਣੇ ਗੀਤ ਅਤੇ ਕਾਵਿ ਵਿਚ ਫਰੀਦ-ਕਾਵਿ ਵਾਂਗ ‘ਬਿਰਹਾ’ ਨੂੰ ‘ਸੁਲਤਾਨ’ ਕਿਹਾ ਹੈ। ਬਿਰਹਾ ਸ਼ਬਦ ਉਸ ਨੇ ਸੂਫ਼ੀ ਕਾਵਿ ਤੋਂ ਲਿਆ ਹੈ:
ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ
ਜਿਸ ਤਨ ਬਿਰਹਾ ਨਾ ਉਪਜੇ, ਸੋ ਤਨ ਜਾਣੁ ਮਸਾਨ
ਅਸੀਂ ਸਭ ਬਿਰਹਾ ਘਰ ਜੰਮਦੇ, ਅਸੀਂ ਬਿਰਹਾ ਦੀ ਸੰਤਾਨ
ਬਿਰਹਾ ਖਾਈਏ ਬਿਰਹਾ ਪਾਈਏ, ਬਿਰਹਾ ਆਏ ਹੰਢਾਣ।
ਸ਼ਿਵ ਕਾਵਿ ਤੇ ਸੂਫ਼ੀ ਕਾਵਿ ਵਿਚਲੇ ‘ਬਿਰਹਾ’ ਦਾ ਸ਼ਿਰਫ ਏਨਾ ਹੀ ਫਰਕ ਹੈ ਕਿ ਫਰੀਦ ਕਾਵਿ ਦਾ ਬਿਰਹਾ ਅਧਿਆਤਮਕ ਪਾਸਾਰਾਂ ਨਾਲ ਸੰਬੰਧਤ ਹੈ, ਪਰ ਸ਼ਿਵ ਦਾ ਬਿਰਹਾ ਲੌਕਿਕ ਹੋ ਕੇ ਯਥਾਰਥ ਦੀ ਤਰਜਮਾਨੀ ਕਰਦਾ ਹੈ।
ਸ਼ਿਵ ਕੁਮਾਰ ਕਵਿਤਾ ਲਿਖਦਾ-ਲਿਖਦਾ ਖੁਦ ਕਵਿਤਾ ਬਣ ਗਿਆ ਸੀ। ਕਵਿਤਾ ਉਸ ਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਰਚ ਗਈ ਸੀ, ਜਿਸ ਤਰ੍ਹਾਂ ਨਾੜੀਆਂ ਵਿਚ ਵਗਦਾ ਰੱਤ। ਉਹ ਉਸ ਮੁਕਾਮ ‘ਤੇ ਪਹੁੰਚ ਚੁੱਕਾ ਸੀ ਜਿੱਥੇ ਕਲਾਕਾਰ ਆਪਣੀ ਕਲਾ ਵਿਚ ਸਮਾ ਜਾਂਦਾ ਹੈ ਜਾਂ ਕਹਿ ਲਵੋ ਕਲਾ ਕਲਾਕਾਰ ਨੂੰ ਆਪਣੇ ਅੰਦਰ ਸਮੇਟ ਲੈਂਦੀ ਹੈ।
ਜਿਸ ਸਾਲ ਸੰਤ ਸਿੰਘ ਸੇਖੋਂ ਨੇ ਸ਼ਿਵ ਨੂੰ ਅੰਗਰੇਜੀ ਕਵੀ ਜੌਨ ਕੀਟਸ ਦਾ ਨਾਂ ਦਿੱਤਾ ਸੀ, ਉਸ ਸਮੇਂ ਉਹ ਆਪਣੀ ਉਮਰ ਦੇ ਪੰਝੀ ਵਰ੍ਹੇ ਪੂਰੇ ਕਰ ਚੁੱਕਾ ਸੀ। ਸ਼ਿਵ ਕੁਮਾਰ ਕੋਲ ਲੋਕਧਾਰਾ ਦੇ ਠੇਠ ਸ਼ਬਦਾਂ ਦਾ ਇੱਕ ਵਗਦਾ ਸਮੁੰਦਰ ਸੀ। ਜੋ ਉਸ ਨੇ ਆਪਣੀਆਂ ਰਚਨਾਵਾਂ ਵਿਚ ਖੁੱਲ੍ਹ ਕੇ ਵਰਤਿਆ। ਉਹਨਾਂ ਨੇ ਆਪਣੇ ਜੀਵਨ ਕਾਲ ਵਿਚ ਪੰਜਾਬੀ ਸਾਹਿਤ ਨੂੰ ਅਨੇਕਾਂ ਕਵਿਤਾਵਾਂ ਦਿੱਤੀਆਂ। ਆਖੀਰ 6 ਮਈ 1973 (36 ਸਾਲ ਦੀ ਉਮਰ) ਵਿਚ ਆਪਣੇ ਪਿੰਡ ਮੰਗਿਆਲ ‘ਚ ਕਿਸੇ ਬਿਮਾਰੀ ਦੇ ਚੱਲਦਿਆਂ ਉਹਨਾਂ ਦੀ ਮੌਤ ਹੋ ਗਈ।
ਪ੍ਰਧਾਨ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:), ਧੌਲਾ
ਮੋ. 80000-00584
ਬੇਅੰਤ ਬਾਜਵਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਿਵ ਕੁਮਾਰ ਬਟਾਲਵੀ ਮੈਮੋਰੀਅਲ ਆਡੀਟੋਰੀਅਮ ਲਈ 24 ਘੰਟੇ ਬਿਜਲੀ ਸਪਲਾਈ ਦਾ ਐਲਾਨ
ਚੰਡੀਗੜ੍ਹ , (ਅਸ਼ਵਨੀ ਚਾਵਲਾ) । ਊਰਜਾ ਤੇ ਸਿੰਜਾਈ ਮੰਤਰੀ (Shiv Kumar Batalvi) ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਐਲਾਨ ਕੀਤਾ ਕਿ ਬਟਾਲਾ ਵਿਖੇ ਸਥਿਤ ਸ਼ਿਵ ਕੁਮਾਰ ਬਟਾਲਵੀ ਮੈਮੋਰੀਅਲ ਆਡੀਟੋਰੀਅਮ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਇਸ ਨੂੰ 24 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕੀਤੀ ਜਾਵੇਗੀ। ਰਾਣਾ ਗੁਰਜੀਤ ਸਿੰਘ ਵੱਲੋਂ ਇਹ ਕਾਰਵਾਈ ਮੀਡੀਆ ਰਾਹੀਂ ਪ੍ਰਾਪਤ ਉਨ੍ਹਾਂ ਰਿਪੋਰਟਾਂ ‘ਤੇ ਆਧਾਰਿਤ ਕੀਤੀ ਗਈ ਹੈ ਜਿੰਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਗਰਮੀ ਰੁੱਤ ਦੌਰਾਨ ਆਡੀਟੋਰੀਅਮ ਦੇ ਏ.ਸੀ. ਯੂਨਿਟਾਂ ਲਈ ਲੋੜੀਂਦੀ ਬਿਜਲੀ ਮੁਹੱਈਆ ਨਾ ਹੋਣ ਕਾਰਨ ਆਡੀਟੋਰੀਅਮ ਲਗਭਗ ਬੰਦ ਦੀ ਹਾਲਤ ਵਿੱਚ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਡੀਟੋਰੀਅਮ ਲਈ ਲੋੜੀਂਦਾ ਟਰਾਂਸਫਾਰਮਰ ਜਲਦ ਤੋਂ ਜਲਦ ਲਗਾਇਆ ਜਾਵੇਗਾ ਤਾਂ ਜੋ ਬਿਜਲੀ ਸਬੰਧੀ ਕੋਈ ਸਮੱਸਿਆ ਪੇਸ਼ ਨਾ ਆਵੇ।
ਊਰਜਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਨਾ ਸਿਰਫ ਘੱਟ ਤੋਂ ਘੱਟ ਸਮੇਂ ਅੰਦਰ ਆਡੀਟੋਰੀਅਮ ਦੀਆਂ ਲੋੜਾਂ ਅਨੁਸਾਰ ਉੱਥੇ ਟਰਾਂਸਫਾਰਮਰ ਲਗਾ ਦਿੱਤਾ ਜਾਵੇਗਾ ਬਲਕਿ ਆਡੀਟੋਰੀਅਮ ਲਈ 24 ਘੰਟੇ ਬਿਜਲੀ ਸਪਲਾਈ ਵੀ ਯਕੀਨੀ ਬਣਾਈ ਜਾਵੇਗੀ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਆਡੀਟੋਰੀਅਮ ਦਾ ਮਹੱਤਵ ਨਾ ਸਿਰਫ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਸਮਾਗਮ ਕਰਵਾਉਣਾ ਹੈ ਬਲਕਿ ਇਸ ਆਡੀਟੋਰੀਅਮ ਵਿਖੇ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੱਖ-ਵੱਖ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ।