Campaigning - Sach Kahoon Punjabi
ਲੋਕ ਸਭਾ ਚੋਣਾਂ ‘ਚ ਪ੍ਰਚਾਰ ‘ਤੇ ਹੋਏ ਖਰਚੇ ਦਾ ਕਾਂਗਰਸ ਨੇ ਪੇਸ਼ ਕੀਤਾ ਬਿਓਰਾ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਇਸ ਸਾਲ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ 820 ਕਰੋੜ ਰੁਪਏ ਖਰਚ ਕੀਤੇ ਹਨ। ਕਾਂਗਰਸ ਦਾ ਇਹ ਚੋਣਾਂ ਵੀ ਖਰਚ ਪਿਛਲੀ ਵਾਰ ਹੋਈਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ‘ਚ ਕਾਫੀ ਜ਼ਿਆਦਾ ਹੈ। 2014 ‘ਚ ਕਾਂਗਰਸ ਨੇ 516 ਕਰੋੜ ਰੁਪਏ ਲੋਕ ਸਭਾ ਚੋਣਾਂ ‘ਚ ਆਪਣੇ ਚੋਣ ਪ੍ਰਚਾਰ ਲਈ ਖਰਚ ਕੀਤੇ ਸੀ। Elections
ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ , ਤੇਲੰਗਾਨਾ, ਓਡੀਸ਼ਾ ਅਤੇ ਸਿੱਕਮ ‘ਚ ਵਿਧਾਨ ਸਭਾ ਚੋਣਾਂ ਵੀ ਹੋਈਆਂ ਸਨ। ਕਾਂਗਰਸ ਵੱਲੋਂ ਇਨ੍ਹਾਂ ਚੋਣਾਂ ਦਾ ਖਰਚ ਵੀ ਇਸ ‘ਚ ਸ਼ਾਮਲ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ‘ਚ ਉਸ ਸਮੇਂ ਭਾਜਪਾ ਨੇ ਕਾਂਗਰਸ ਤੋਂ ਕਾਫੀ ਜ਼ਿਆਦਾ 714 ਕਰੋੜ ਰੁਪਏ ਆਪਣੀ ਚੋਣ ਮੁਹਿੰਮ ‘ਤੇ ਖਰਚ ਕੀਤੇ ਸੀ ਹਾਲਾਂਕਿ ਹੁਣ 2019 ਚੋਣਾਂ ‘ਚ ਭਾਜਪਾ ਵੱਲੋਂ ਖਰਚ ਕੀਤੀ ਗਈ ਰਾਸ਼ੀ ਦਾ ਬਿਓਰਾ ਦੇਣਾ ਹੁਣ ਵੀ ਬਾਕੀ ਹੈ।
ਚੋਣਾਂ ਦੌਰਾਨ ਖਰਚ ਹੋਏ ਪੈਸਿਆਂ ਦਾ ਵੇਰਵਾ ਦਿੰਦੇ ਹੋਏ ਕਾਂਗਰਸ ਨੇ 31 ਅਕਤੂਬਰ ਨੂੰ ਚੋਣ ਕਮਿਸ਼ਨ ਨੂੰ ਜੋ ਬਿਓਰਾ ਦਿੱਤਾ ਹੈ, ਉਸ ਦੇ ਮੁਤਾਬਕ ਪਾਰਟੀ ਨੇ ਆਪਣਾ ਕੋਰ ਪ੍ਰਚਾਰ ਲਈ 626.3 ਕਰੋੜ ਰੁਪਏ ਅਤੇ ਲਗਭਗ 192.9 ਕਰੋੜ ਰੁਪਏ ਦੀ ਰਾਸ਼ੀ ਆਪਣੇ ਉਮੀਦਵਾਰਾਂ ‘ਤੇ ਖਰਚ ਕੀਤੇ। ਕਾਂਗਰਸ ਪਾਰਟੀ ਨੇ ਚੋਣਾਂ ਦੀ ਐਲਾਨ ਤੋਂ ਲੈ ਕੇ ਚੋਣਾਂ ਖਤਮ ਹੋਣ ਤੱਕ ਕੁੱਲ 856 ਕਰੋੜ ਰੁਪਏ ਖਰਚ ਕੀਤੇ। ਦੱਸ ਦੇਈਏ ਕਿ ਚੋਣਾਂ ਦੌਰਾਨ ਮਈ ‘ਚ ਕਾਂਗਰਸ ਦੀ ਸੋਸ਼ਲ ਮੀਡੀਆ ਹੈੱਡ ਦਿਵਿਆ ਸਪੰਦਨਾ ਨੇ ਬਿਆਨ ਦਿੱਤਾ ਸੀ, ”ਸਾਡਾ ਕੋਲ ਪੈਸਾ ਹੀ ਨਹੀਂ ਹੈ।”
47 ਕਰੋੜ ਰੁਪਏ ਪੋਸਟਰਾਂ ਅਤੇ ਚੋਣ ਸੰਬੰਧੀ ਹੋਰ ਸਮੱਗਰੀਆਂ ‘ਤੇ ਖਰਚ ਕੀਤੇ ਗਏ
ਜ਼ਿਕਰਯੋਗ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੇ ਚੋਣਾਂ ਦੇ ਮੱਦੇਨਜ਼ਰ ਆਪਣੇ ਕੋਰ ਪ੍ਰਚਾਰ ‘ਤੇ ਜੋ 636.36 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਸੀ, ਉਸ ‘ਚ 573 ਕਰੋੜ ਰੁਪਏ ਦਾ ਭੁਗਤਾਨ ਪਾਰਟੀ ਨੇ ਚੈੱਕ ਦੁਆਰਾ ਕੀਤਾ, ਜਦਕਿ 14.33 ਕਰੋੜ ਰੁਪਏ ਦਾ ਭੁਗਤਾਨ ਕੈਸ਼ ‘ਚ ਕੀਤਾ ਗਿਆ ਹੈ। ਕੇਂਦਰੀ ਪਾਰਟੀ ਦਫਤਰ ਨੇ ਮੀਡੀਆ ਪਬਲੀਸਿਟੀ ਅਤੇ ਵਿਗਿਆਪਨਾਂ ‘ਤੇ ਕੁੱਲ 356 ਕਰੋੜ ਰੁਪਏ ਖਰਚ ਕੀਤੇ। ਇਸ ਤੋਂ ਇਲਾਵਾ ਲਗਭਗ 47 ਕਰੋੜ ਰੁਪਏ ਪੋਸਟਰਾਂ ਅਤੇ ਚੋਣ ਸੰਬੰਧੀ ਹੋਰ ਸਮੱਗਰੀਆਂ ‘ਤੇ ਖਰਚ ਕੀਤੇ ਗਏ।
86.6 ਕਰੋੜ ਰੁਪਏ ਆਪਣੇ ਸਟਾਰ ਪ੍ਰਚਾਰਕਾਂ ਦੇ ਯਾਤਰਾ ‘ਤੇ ਖਰਚ ਕੀਤੇ ਗਏ ਸਨ। ਕਾਂਗਰਸ ਨੇ 40 ਕਰੋੜ ਰੁਪਏ ਛੱਤੀਸਗੜ੍ਹ, ਓਡੀਸ਼ਾ ‘ਚ ਅਤੇ ਉਤਰ ਪ੍ਰਦੇਸ਼ ‘ਚ 36 ਕਰੋੜ ਰੁਪਏ, ਮਹਾਰਾਸ਼ਟਰ ‘ਚ 18 ਕਰੋੜ , ਪੱਛਮੀ ਬੰਗਾਲ ‘ਚ ਲਗਭਗ 15 ਕਰੋੜ ਅਤੇ 13 ਕਰੋੜ ਕੇਰਲ ‘ਚ ਵੀ ਖਰਚ ਕੀਤਾ, ਜਿੱਥੇ ਉਸ ਸਮੇਂ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਚੋਣ ਲੜੀ ਸੀ। ਕਾਂਗਰਸ ਤੋਂ ਇਲਾਵਾ ਹੋਰ ਰਾਸ਼ਟਰੀ ਪਾਰਟੀਆਂ ਨੇ ਵੀ ਚੋਣ ਕਮਿਸ਼ਨ ‘ਚ ਆਪਣੇ ਆਪਣੇ ਚੋਣ ਖਰਚ ਦੇ ਬਿਓਰੇ ਦਾ ਵੇਰਵਾ ਸੌਂਪਿਆ ਹੈ। ਇਨ੍ਹਾਂ ‘ਚ ਤ੍ਰਿਣਾਮੂਲ ਕਾਂਗਰਸ ਨੇ 83.6 ਕਰੋੜ, ਬਸਪਾ ਨੇ 55.4 ਕਰੋੜ, ਐੱਨ ਸੀ ਪੀ ਨੇ 72.3 ਕਰੋੜ ਅਤੇ ਸੀ ਪੀ ਐੱਮ ਨੇ 73.1 ਕਰੋੜ ਰੁਪਏ ਖਰਚ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਪ੍ਰਚਾਰ ਦੇ ਆਖਰੀ ਦਿਨ ਕੇਵਲ ਢਿੱਲੋਂ ਨੇ ਕੱਢਿਆ ਵਿਸ਼ਾਲ ਰੋਡ ਸ਼ੋਅ
ਸੰਗਰੂਰ,  ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ
ਚੋਣ ਪ੍ਰਚਾਰ ਦੇ ਆਖਰੀ ਦਿਨ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੱਲੋਂ ਸੰਗਰੂਰ ਵਿਖੇ ਕੱਢਿਆ ਗਿਆ ਵਿਸ਼ਾਲ ਰੋਡ ਸ਼ੋਅ ਇਤਿਹਾਸਕ ਹੋ ਨਿੱਬੜਿਆ ਇਸ ਵਿਸ਼ਾਲ ਰੋਡ ਸ਼ੋਅ ਵਿੱਚ ਹਜ਼ਾਰਾਂ ਇਲਾਕਾ ਨਿਵਾਸੀਆਂ ਦੀ ਸ਼ਮੂਲੀਅਤ ਨੇ ਕੇਵਲ ਸਿੰਘ ਢਿੱਲੋਂ ਦੀ ਲੋਕ ਸਭਾ ਚੋਣਾਂ ਸਬੰਧੀ ਮੁਹਿੰਮ ਨੂੰ ਜ਼ੋਰਦਾਰ ਹੁੰਗਾਰਾ ਦਿੱਤਾ ਇਹ ਵਿਸ਼ਾਲ ਰੋਡ ਸ਼ੋਅ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਮੇਨ ਬਜ਼ਾਰ ਵਿੱਚੋਂ ਦੀ ਹੁੰਦਿਆਂ ਬੱਸ ਸਟੈਂਡ ਸੰਗਰੂਰ ਵਿਖੇ ਸਮਾਪਤ ਹੋਇਆ ਰੋਡ ਸ਼ੋਅ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ, ਹਲਕਾ ਇੰਚਾਰਜ ਦਿੜ੍ਹਬਾ ਅਜਾਇਬ ਸਿੰਘ ਰਟੌਲਾ, ਸਾਬਕਾ ਸੰਗਰੂਰ ਤੋਂ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਤੇ ਵੱਖ ਵੱਖ ਅਹੁਦੇਦਾਰ ਆਗੂ ਮੌਜੂਦ ਸਨ ਇਸ ਮੌਕੇ ਮੌਜੂਦ ਹਲਕਾ ਨਿਵਾਸੀਆਂ ਨੇ ਕਿਹਾ ਕਿ ਕੋਨੇ-ਕੋਨੇ ਤੋਂ ਸਮਾਜ ਦੇ ਹਰ ਵਰਗ ਦੇ ਵੱਡੀ ਗਿਣਤੀ ‘ਚ ਆਏ ਲੋਕਾਂ ਨੇ ਕੇਵਲ ਸਿੰਘ ਢਿੱਲੋਂ ਦੀ ਜਿੱਤ ਵਿੱਚ ਭੋਰਾ ਵੀ ਸ਼ੱਕ ਨਹੀਂ ਰਹਿਣ ਦਿੱਤਾ ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਪੈਦਲ ਮਾਰਚ ਨੇ ਕੇਵਲ ਸਿੰਘ ਢਿੱਲੋਂ ਦੀ ਜਿੱਤ ਨੂੰ ਯਕੀਨੀ ਬਣਾ ਦਿੱਤੀ ਹੈ ਇਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਭਰਪੂਰ ਸਮਰਥਨ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ ਉਨ੍ਹਾਂ ਕਿਹਾ ਕਿ ਇਹ ਵਿਸ਼ਾਲ ਮਾਰਚ ਫ਼ਤਿਹ ਮਾਰਚ ਹੋ ਕੇ ਨਿੱਬੜੇਗਾ । ਉਹਨਾਂ ਕਿਹਾ ਕਿ ਆਉਣ ਵਾਲੀ 19 ਮਈ ਨੂੰ ਕਾਂਗਰਸ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਦੇਸ਼ ਭਰ ਵਿੱਚ ਖੁਸ਼ਹਾਲੀ ਦਾ ਆਗਾਜ਼ ਹੋਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਵਾਸੀਆਂ ਦੀ ਮੱਦਦ ਨਾਲ ਪੜ੍ਹ ਰਹੇ ਬੱਚੇ ਕਰ ਰਹੇ ਹਨ ਮਾਂ ਲਈ ਚੋਣ ਪ੍ਰਚਾਰ
ਬਠਿੰਡਾ, ਸੁਖਜੀਤ ਮਾਨ
ਵਿਧਵਾ ਵੀਰਪਾਲ ਕੌਰ ਰੱਲਾ ਦੀ ਜ਼ਿੰਦਗੀ ਘੜੇ ਵਾਂਗ ਖੁਰ ਗਈ ਹੈ ਉਸ ਵਰਗੀਆਂ ਅਨੇਕਾਂ ਹੋਰ ਮਹਿਲਾਵਾਂ ਨੇ ਜਿਨ੍ਹਾਂ ਦੇ ਘਰਾਂ ‘ਚ ਵੀ ਦੁੱਖਾਂ ਦੀ ਅੱਗ ਧੁਖਦੀ ਹੈ ਸਰਕਾਰਾਂ ਨੇ ਕੋਈ ਸਾਰ ਨਾ ਲਈ ਤਾਂ ਉਹ ਚੋਣ ਮੈਦਾਨ ‘ਚ ਨਿੱਤਰੀ ਹੈ ਉਹ ਆਪਣੇ ਚੋਣ ਨਿਸ਼ਾਨ ਘੜੇ ਨੂੰ ਸਿਰ ‘ਤੇ ਚੁੱਕ ਕੇ ਵਿਧਵਾਵਾਂ ਦੀ ਜ਼ਿੰਦਗੀ ਦੇ ਦੁੱਖਾਂ ਵਾਲਾ ਘੜਾ ਭੰਨਣ ਦੇ ਯਤਨ ਕਰ ਰਹੀ ਹੈ ।
ਵੀਰਪਾਲ ਕੌਰ ਆਖਦੀ ਹੈ ਕਿ ਉਹ ਜਿੱਤਣ-ਹਾਰਨ ਵਾਸਤੇ ਚੋਣਾਂ ‘ਚ ਖੜ੍ਹੀ ਨਹੀਂ ਹੋਈ, ਸਗੋਂ ਉਹ ਤਾਂ ਖੁਦਕੁਸ਼ੀ ਪੀੜਤਾਂ ਦਾ ਮੁੱਦਾ ਉਭਾਰਨਾ ਚਾਹੁੰਦੀ ਹੈ ਇਸ ਮਹਿਲਾ ਉਮੀਦਵਾਰ ਦੀ ਧੀ ਦਿਲਜੋਤ ਸ਼ਰਮਾ ਵੀ ਚੋਣ ਪ੍ਰਚਾਰ ‘ਚ ਹੱਥ ਵੰਡਾ ਰਹੀ ਹੈ ਪੁੱਤ ਅਭਿਸ਼ੇਕ ਸ਼ਰਮਾ ਵੀ ਪੇਪਰ ਦੇ ਕੇ ਆਉਣ ਮਗਰੋਂ ਪ੍ਰਚਾਰ ‘ਚ ਜੁਟ ਜਾਂਦਾ ਹੈ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਵੀਰਪਾਲ ਕੌਰ ਨੇ ਦੱਸਿਆ ਕਿ ਉਸਦੀ ਜ਼ਿੰਦਗੀ ‘ਚ ਤਾਂ ਦੁੱਖ ਹੀ ਦੁੱਖ ਆਏ ਹਨ ਪਿਓ, ਸਹੁਰਾ ਤੇ ਪਤੀ ਖੁਦਕੁਸ਼ੀ ਕਰ ਗਏ ਦੁੱਖਾਂ ਦੇ ਪਹਾੜਾਂ ਨੇ ਜਿੰਦਗੀ ਬੋਝ ਬਣਾ ਦਿੱਤੀ ਪਰ ਹਿੰਮਤ ਨਹੀਂ ਹਾਰੀ ਉਸਨੇ ਦੱਸਿਆ ਕਿ ਜਦੋਂ ਉਸਦੇ ਬੱਚੇ ਬਾਰਾਂ ਜਮਾਤਾਂ ਪੜ੍ਹ ਗਏ ਤਾਂ ਉਸ ਕੋਲ ਅੱਗੇ ਪੜ੍ਹਾਉਣ ਦੀ ਗੁੰਜਾਇਸ਼ ਨਹੀਂ ਸੀ ਪਰ ਐਨਆਰਆਈ ਭਰਾਵਾਂ ਨੇ ਉਸਦੇ ਬੱਚਿਆਂ ਦੀ ਬਾਂਹ ਫੜ੍ਹੀ ਤਾਂ ਪੜ੍ਹਾਈ ਅੱਗੇ ਤੁਰੀ ਦਿਲਜੋਤ ਸ਼ਰਮਾ ਨੇ ਦੱਸਿਆ ਕਿ ਉਹ ਬੀਏ ਭਾਗ ਦੂਜਾ ਦੀ ਵਿਦਿਆਰਥਣ ਹੈ ਆਪਣੇ ਕਾਲਜ ਦੀਆਂ ਸਹੇਲੀਆਂ ਨੂੰ ਉਹ ਆਪਣੀ ਮਾਤਾ ਦੇ ਹੱਕ ‘ਚ ਭੁਗਤਣ ਲਈ ਆਖਦੀ ਹੈ ਉਸਨੇ ਦੱਸਿਆ ਕਿ ਸਾਡੇ ਘਰ ਤਾਂ ਮਹਿੰਗਾ ਮੋਬਾਇਲ ਫੋਨ ਵੀ ਨਹੀਂ ਇਸ ਕਰਕੇ ਉਸਦੀਆਂ ਸਹੇਲੀਆਂ ਹੀ ਆਪਣੇ ਫੋਨਾਂ ਤੋਂ ਉਸਦੀ ਮਾਤਾ ਦੇ ਹੱਕ ‘ਚ ਸੋਸ਼ਲ ਮੀਡੀਆ ‘ਤੇ ਚੋਣ ਪ੍ਰਚਾਰ ਕਰ ਰਹੀਆਂ ਹਨ ਵੀਰਪਾਲ ਕੌਰ ਦਾ ਪੁੱਤਰ ਅਭਿਸ਼ੇਕ ਬੀਏ ਭਾਗ ਪਹਿਲਾ ‘ਚ ਪੜ੍ਹਦਾ ਹੈ ਇਸ ਵੇਲੇ ਉਹ ਆਪਣੀ ਪ੍ਰੀਖਿਆ ‘ਚ ਵੀ ਰੁੱਝਿਆ ਹੋਇਆ ਹੈ ਅਤੇ ਮਾਂ ਦੇ ਚੋਣ ਪ੍ਰਚਾਰ ‘ਚ ਵੀ ਉਹ ਸਵੇਰੇ-ਸ਼ਾਮ ਚੋਣ ਪ੍ਰਚਾਰ ਕਰਦਾ ਹੈ ਵੀਰਪਾਲ ਕੌਰ ਦੇ ਭਰਾ ਸ਼ਿਵਜੀ ਰਾਮ, ਕੌਰ ਸੈਨ, ਭਤੀਜੇ ਲਖਵਿੰਦਰ ਸ਼ਰਮਾ, ਸਜਾਨ ਸ਼ਰਮਾ ਅਤੇ ਸੌਰਵ ਵੀ ਚੋਣ ਪ੍ਰਚਾਰ ‘ਚ ਜੁਟੇ ਹੋਏ ਹਨ।
ਅੱਜ ਵੀਰਪਾਲ ਕੌਰ ਰੱਲਾ ਦੀ ਹਮਾਇਤ ‘ਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪ੍ਰੋ. ਮਨਜੀਤ ਸਿੰਘ ਤੇ ਕਰਨੈਲ ਸਿੰਘ ਜਖੇਪਲ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਉਨ੍ਹਾਂ ਆਖਿਆ ਕਿ ਕਿਸਾਨ ਧਿਰਾਂ ਨੂੰ ਵੀ ਵੀਰਪਾਲ ਕੌਰ ਦੇ ਹੱਕ ‘ਚ ਖੜ੍ਹਨਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਜੇਕਰ ਕਿਸਾਨ-ਮਜ਼ਦੂਰ ਧਿਰਾਂ ਅਜਿਹਾ ਨਹੀਂ ਕਰਦੀਆਂ ਤਾਂ ਉਨ੍ਹਾਂ ਦਾ ਕੇਸ ਕਮਜ਼ੋਰ ਹੋਵੇਗਾ ਇਸ ਮੌਕੇ ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜ੍ਹਤ ਕਮੇਟੀ ਦੀ ਸੂਬਾ ਕਨਵੀਨਰ ਕਿਰਨਜੀਤ ਕੌਰ ਝੁਨੀਰ ਨੇ ਆਖਿਆ ਕਿ ਖੁਦਕੁਸ਼ੀ ਪੀੜਤਾਂ ਦਾ ਜਦੋਂ ਸਰਕਾਰਾਂ ਨੇ ਕੋਈ ਹੱਲ ਨਾ ਕੀਤਾ ਤਾਂ ਉਨ੍ਹਾਂ ਨੇ ਸਰਵੇਖਣ ਮਗਰੋਂ ਹੀ ਚੋਣ ਮੈਦਾਨ ‘ਚ ਉੱਤਰਨ ਦਾ ਫੈਸਲਾ ਲਿਆ ਸੀ ਉਹ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ।
ਧੀ ਦੀ ਪਹਿਲੀ ਵੋਟ ਹੀ ਪਵੇਗੀ ਮਾਂ ਨੂੰ
ਵੀਰਪਾਲ ਕੌਰ ਰੱਲਾ ਦੀ ਧੀ ਦਿਲਜੋਤ ਸ਼ਰਮਾ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰੇਗੀ ਦਿਲਜੋਤ ਨੇ ਦੱਸਿਆ ਕਿ ਉਸਦੀ ਵੋਟ ਹੁਣੇ ਹੀ ਬਣੀ ਹੈ ਤੇ ਉਸਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਆਪਣੀ ਜਿੰਦਗੀ ਦੀ ਪਹਿਲੀ ਵੋਟ ਹੀ ਆਪਣੀ ਮਾਂ ਨੂੰ ਪਾਵੇਗੀ।
ਧੀ ਦਾ ਸੁਫ਼ਨਾ ਵੀ ਕਿਸਾਨਾਂ-ਮਜ਼ਦੂਰਾਂ ਦੀ ਲੜਾਈ ਲੜਨਾ
ਪੋਲ ਰਿੰਗ ਦੇ ਕੌਮੀ ਮੁਕਾਬਲਿਆਂ ‘ਚੋਂ ਸੋਨ ਤਗ਼ਮਾ ਤੇ ਹਾਕੀ ‘ਚ ਸੂਬਾ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈ ਚੁੱਕੀ ਵੀਰਪਾਲ ਕੌਰ ਦੀ ਧੀ ਦਿਲਜੋਤ ਦਾ ਸੁਫ਼ਨਾ ਵੀ ਉਚੇਰੀ ਪੜ੍ਹਾਈ ਕਰਕੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਨ ਦਾ ਹੈ ਉਹ ਆਪਣੀ ਮਾਤਾ ਦੇ ਚੋਣ ਪ੍ਰਚਾਰ ‘ਚ ਲੋਕਾਂ ਨੂੰ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਮੁੱਦਾ ਉਭਾਰਨ ਤੇ ਨਵੇਂ ਪੰਜਾਬ ਦੀ ਸਿਰਜਣਾ ਦੇ ਹੋਕੇ ਦਾ ਪੰਫਲੇਟ ਵੀ ਹੱਥੋਂ ਹੱਥ ਵੰਡ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਗਾਂਧੀ ਨੇ ਹਲਕਾ ਫਤਹਿਗੜ੍ਹ ਸਾਹਿਬ ਤੇ ਨਰਿੰਦਰ ਮੋਦੀ ਨੇ ਬਠਿੰਡਾ ਹਲਕੇ ‘ਚ ਕੀਤੀ ਰੈਲੀ
ਮੋਦੀ ਝੂਠੇ ਵਾਅਦੇ ਕਰਕੇ ਬਣੇ ਪ੍ਰਧਾਨ ਮੰਤਰੀ : ਰਾਹੁਲ ਗਾਂਧੀ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ
ਹਲਕਾ ਫਤਿਹਗੜ੍ਹ ਸਾਹਿਬ ‘ਚ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਖੰਨੇ ਦੇ ਗੱਗੜਮਾਜਰਾ ‘ਚ ਚੋਣ ਰੈਲੀ ਕਰਨ ਪੁੱਜੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੰਜ ਸਾਲ ਪਹਿਲਾਂ ਨਰਿੰਦਰ ਮੋਦੀ ਤਿੰਨ-ਚਾਰ ਵੱਡੇ-ਵੱਡੇ ਵਾਅਦੇ ਕਰਕੇ ਪ੍ਰਧਾਨ ਮੰਤਰੀ ਬਣੇ ਸਨ| ਉਨ੍ਹਾਂ ਕਿਹਾ ਸੀ ਕਿ ਉਹ ਬੇਰੁਜ਼ਗਾਰੀ ਮਿਟਾ ਦੇਣਗੇ, ਹਰ ਸਾਲ 2 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਇਸ ਤੋਂ ਇਲਾਵਾ ਕਾਲਾ ਧਨ ਵਾਪਸ ਲਿਆ ਕੇ ਹਰੇਕ ਦੇ ਬੈਂਕ ਖਾਤੇ ਵਿੱਚ 15-15 ਲੱਖ ਰੁਪਏ ਪਾਏ ਜਾਣਗੇ ਉਹਨਾਂ ਨੋਟਬੰਦੀ ਲਾਗੂ ਕਰਕੇ ਕਾਲਾ ਧਨ ਤਾਂ ਕੀ ਲਿਆਉਣਾ ਸੀ, ਗ਼ਰੀਬਾਂ ਨੂੰ ਆਪਣੇ ਪੈਸਿਆਂ ਲਈ ਲਾਈਨਾਂ ‘ਚ ਖੜੇ ਕਰ ਦਿੱਤਾ ਨਰਿੰਦਰ ਮੋਦੀ ਨੇ ਨੋਟਬੰਦੀ ਅਤੇ ‘ਗੱਬਰ ਸਿੰਘ ਟੈਕਸ’ (ਜੀਐੱਸਟੀ) ਵਰਗੇ ਦੋ ਖ਼ਤਰਨਾਕ ਕੰਮ ਕੀਤੇ,
ਜਿਸ ਨਾਲ ਦੇਸ਼ ਦੀ ਖ਼ਰੀਦ ਸਮਰੱਥਾ ਘਟ ਗਈ ਤੇ ਸਾਰੇ ਵਪਾਰ ਚੌਪਟ ਹੋ ਗਏ ਤੇ ਲੱਖਾਂ-ਕਰੋੜਾਂ ਨੌਜਵਾਨਾਂ ਨੂੰ ਨੋਟਬੰਦੀ ਅਤੇ ਜੀਐੱਸਟੀ ਨੇ ਬੇਰੁਜ਼ਗਾਰ ਕਰ ਦਿੱਤਾ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 1984 ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਉਠਾਇਆ ਉਨ੍ਹਾਂ ਮਾਮਲੇ ‘ਤੇ ਸੈਮ ਪਿਤ੍ਰੋਦਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਗ਼ਲਤ ਦੱਸਿਆ ਉਨ੍ਹਾਂ ਕਿਹਾ ਕਿ ਪਿਤ੍ਰੋਦਾ ਦੀ ਟਿੱਪਣੀ ਸ਼ਰਮਨਾਕ ਹੈ ਉਨ੍ਹਾਂ ਨੂੰ ਅਜਿਹੀ ਟਿੱਪਣੀ ‘ਤੇ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਉਨਾਂ ਪਿਤ੍ਰੋਦਾ ਨੂੰ ਫੋਨ ਕਰ ਕੇ ਦੇਸ਼ ਤੋਂ ਮਾਫ਼ੀ ਮੰਗਣ ਨੂੰ ਕਿਹਾ ਹੈ ਰਾਹੁਲ ਗਾਂਧੀ ਨੇ ਪੰਜਾਬ ਆ ਕੇ ਪਿਤ੍ਰੋਦਾ ਦੇ ਬਿਆਨ ਦਾ ਗੰਭੀਰਤਾਂ ਨਾਲ ਜਿਕਰ ਕੀਤਾ ਕਿਉਂਕਿ 1984 ਦਾ ਮਾਮਲਾ ਸਿੱਖਾਂ ਨਾਲ ਜੁੜਿਆ ਹੋਇਆ ਹੈ। ਇਸ ਬਿਆਨ ਨੂੰ ਅਧਾਰ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਗਰ ‘ਤੇ ਤਿੱਖੇ ਹਮਲੇ ਕਰ ਰਹਾ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦਾ ਮਾਲਿਕ ਨਹੀਂ ਹੁੰਦਾ ਬਲਿਕ ਕਿਸਾਨ, ਮਜ਼ਦੂਰ ਮਾਲਿਕ ਹੁੰਦੇ ਹਨ ਰਾਹੁਲ ਨੇ ਕਿਹਾ ਕਿ ਪੰਜਾਬ ਹਰੀ ਕ੍ਰਾਂਤੀ ਦਾ ਕੇਂਦਰ ਰਿਹਾ ਪਰ ਕਰਜ਼ ਤੋਂ ਪਰੇਸ਼ਾਨ ਕਿਸਾਨ ਦਾ ਅੰਨਦਾਤਾ ਖ਼ੁਦਕੁਸ਼ੀ ਦੇ ਰਾਹ ਤੁਰਿਆ ਹੋਇਆ ਹੈ ਮੋਦੀ ਨੇ ਕਿਸਾਨਾਂ ਦੀਆਂ ਜਿਨਸਾਂ ਦਾ ਕਦੇ ਵੀ ਸਹੀ ਮੁੱਲ ਨਹੀਂ ਦਿੱਤਾ ਉਹਨਾਂ ਕਿਹਾ ਕਿ ਯੂਪੀਏ ਦੀ ਸਰਕਾਰ ਆਉਂਣ ‘ਤੇ ਦੇਸ਼ ਦਾ ਕੋਈ ਕਿਸਾਨ ਕਰਜ਼ ਨਾ ਵਾਪਸ ਕਰਨ ‘ਤੇ ਜੇਲ੍ਹ ‘ਚ ਨਹੀਂ ਡੱਕਿਆ ਜਾਵੇਗਾ
ਉਨ੍ਹਾਂ ਕਿਹਾ ਕਿ ਮੋਦੀ ਨੇ ਰੇਲਵੇ ਬਜਟ ਬੰਦ ਕੀਤਾ ਪਰ ਸਾਡੀ ਸਰਕਾਰ ਰੇਲਵੇ ਬਜਟ ਦੇ ਨਾਲ ਕਿਸਾਨ ਬਜਟ ਵੀ ਪੇਸ਼ ਕਰੇਗੀ ਜਿਸ ਬਾਰੇ ਪਹਿਲਾਂ ਹੀ ਦੱਸ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ 22 ਲੱਖ ਅਹੁਦੇ ਖ਼ਾਲੀ ਹਨ ਜਿਹੜੇ ਇਕ ਸਾਲ ਦੇ ਅੰਦਰ ਭਰੇ ਜਾਣਗੇ ਇਸ ਤੋਂ ਇਲਾਵਾ 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ ‘ਚ ਨੌਕਰੀ ਮਿਲੇਗੀ ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨੀ ਚੀਨ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ ਪਰ ਸਰਕਾਰੀ ਤੰਤਰ ਰੁਕਾਵਟ ਬਣਦਾ ਹੈ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਛੋਟੇ ਵਪਾਰ ਲਈ ਤਿੰਨ ਸਾਲ ਦੀ ਇਜਾਜ਼ਤ ਨਹੀਂ ਲੈਣੀ ਪਵੇਗੀ ਮੋਦੀ ‘ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਹੁਣ ਮੋਦੀ ਭ੍ਰਿਸ਼ਟਾਚਾਰ ਤੇ ਰੁਜ਼ਗਾਰ ‘ਤੇ ਗੱਲ ਨਹੀਂ ਕਰਦੇ ਕਦੀ ਮੇਰੇ ਨਾਲ ਇਨ੍ਹਾਂ ਮੁੱਦਿਆਂ ‘ਤੇ 15 ਮਿੰਟ ਬਹਿਸ ਕਰਨ ! ਉਸ ਤੋਂ ਬਾਅਦ ਮੋਦੀ ਦੇਸ਼ ਨੂੰ ਆਪਣਾ ਚਿਹਰਾ ਦਿਖਾਉਣ ਲਾਇਕ ਨਹੀਂ ਰਹਿਣਗੇ ਰਾਹੁਲ ਨੇ ਰੈਲੀ ‘ਚ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਗਵਾਏ
ਰਾਹੁਲ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਮੈਨੀਫੈਸਟੋ ‘ਚ ਕੀਤੇ ਗਏ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਤੇ ਪੰਜ ਸਾਲਾਂ ਵਿਚ ਸਾਰੇ ਵਾਅਦੇ ਪੂਰੇ ਹੋਣਗੇ  ਕਾਂਗਰਸ ਦਾ ਮੁੱਖ ਮੁੱਦਾ ਰੁਜ਼ਗਾਰ ਹੈ ਤੇ ਸੂਬੇ ਵਿੱਚ ਚਾਰ ਜੌਬ ਫੇਅਰ ਲੱਗ ਚੁੱਕੇ ਹਨ
ਇਸ ਮੌਕੇ ਸਾਬਕਾ ਮੰਤਰੀ ਤੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਲਾਲ ਸਿੰਘ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕਾਂ ਵਿਚ ਲਖਵੀਰ ਸਿੰਘ ਲੱਖਾ, ਅਮਰੀਕ ਸਿੰਘ ਢਿੱਲੋਂ, ਕੁਲਜੀਤ ਸਿੰਘ ਨਾਗਰਾ, ਸੁਰਜੀਤ ਸਿੰਘ ਧੀਮਾਨ, ਗੁਰਪ੍ਰੀਤ ਸਿੰਘ ਜੀਪੀ, ਕਾਕਾ ਰਣਦੀਪ ਸਿੰਘ ਤੋਂ ਇਲਾਵਾ ਸਤਵਿੰਦਰ ਬਿੱਟੀ ਮੌਜੂਦ ਸਨ
ਕਾਂਗਰਸ ਦੇਸ਼ ‘ਚੋਂ 50 ਸੀਟਾਂ ਜਿੱਤਣ ਲਈ ਕਰ ਰਹੀ ਹੈ ਸੰਘਰਸ਼ : ਮੋਦੀ
ਸੁਖਜੀਤ ਮਾਨ, ਬਠਿੰਡਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਇੱਥੇ ਥਰਮਲ ਸਟੇਡੀਅਮ ‘ਚ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰਾਂ ਦੇ ਹੱਕਾਂ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਹੀ ਆਖਿਆ ਕਿ ਕਾਂਗਰਸ ਦੇਸ਼ ਭਰ ‘ਚੋਂ 50 ਸੀਟਾਂ ਜਿੱਤਣ ਲਈ ਸੰਘਰਸ਼ ਕਰ ਰਹੀ ਹੈ ਮੋਦੀ ਨੇ ਕਿਹਾ ਕਿ ‘ਕਾਂਗਰਸ ਦੇ ਨੇਤਾ ਕਨਫਿਊਜ਼ ਅਤੇ ਸੋਚ ਡਫਿਊਜ਼ ਹੈ’
ਇਸ ਚੋਣ ਰੈਲੀ ਦੌਰਾਨ ਮੋਦੀ ਨੇ ਜ਼ਿਆਦਾ ਸਮਾਂ 84 ਕਤਲੇਆਮ ਬਾਰੇ ਹੀ ਬੋਲਿਆ  ਕਾਂਗਰਸ ਦੇ ਇੱਕ ਆਗੂ ਵੱਲੋਂ 84 ਸਬੰਧੀ ਕੀਤੀ ਗਈ ਟਿੱਪਣੀ ‘ਹੂਆ ਤੋ ਹੂਆ’ ਦਾ ਖਾਸ ਜ਼ਿਕਰ ਕਰਦਿਆਂ ਆਖਿਆ ਕਿ ‘ਐਸੇ ਕੈਸੇ ਹੂਆ’ ਉਨ੍ਹਾਂ ਆਖਿਆ ਕਿ ਕਾਂਗਰਸ ਨੇ ਹਮੇਸ਼ਾ ਹੀ 84 ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਗੰਭੀਰ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ  ਮੋਦੀ ਨੇ ਕਿਹਾ ਕਿ ਇਸ ਕਤਲੇਆਮ ‘ਚ ਸ਼ਾਮਲ ਲੋਕਾਂ ਨੂੰ ਕਾਂਗਰਸ ਨੇ ਕੇਂਦਰ ‘ਚ ਮੰਤਰੀ ਬਣਾਇਆ ਪਰ ਕਦੋਂ ਤੱਕ ਕਾਂਗਰਸ ਪੀੜਤਾਂ ਦੇ ਜ਼ਖਮਾਂ ‘ਤੇ ਲੂਣ ਛਿੜਕਦੀ ਰਹੇਗੀ ਪ੍ਰਧਾਨ ਮੰਤਰੀ ਨੇ ਆਖਿਆ ਕਿ ਕਾਂਗਰਸ ਦੀ ਵਜ੍ਹਾ ਕਾਰਨ ਹੀ 1947 ‘ਚ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਾਨ ‘ਚ ਗਿਆ
ਕਿਉਂਕਿ ਜੇਕਰ ਕਾਂਗਰਸ ਚਾਹੁੰਦੀ ਤਾਂ ਸ੍ਰੀ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ ਉਨ੍ਹਾਂ ਆਖਿਆ ਕਿ ਹੁਣ ਕੋਰੀਡਰ ਰਾਹੀਂ ਇਹ ਹੱਲ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਪੰਜਾਬ ਨੇ ਹਿੰਦੁਸਤਾਨ ਦਾ ਪੇਟ ਭਰਿਆ ਹੈ  ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਹਾ ਸੀ ਕਿ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਪੰਜਾਬ ‘ਚ ਕਿਸਾਨ ਖੁਦੁਕੁਸ਼ੀਆਂ ਕਰ ਰਹੇ ਹਨ ਇਸ ਤੋਂ ਦੁੱਖਦਾਈ ਗੱਲ ਹੋਰ ਕੀ ਹੋ ਸਕਦੀ ਹੈ  ਮੋਦੀ ਨੇ ਦਾਅਵਾ ਕੀਤਾ ਕਿ ਉਹ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ ਜਿਸਦੇ ਲਈ ਦੋ ਦਰਜ਼ਨ ਫਸਲਾਂ ਦਾ ਡੇਢ ਗੁਣਾ ਭਾਅ ਕੀਤਾ ਜਾਵੇਗਾ ਮੋਦੀ ਨੇ ਸਟੇਜ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਐਨਡੀਏ ਕੋਲ ਪ੍ਰਕਾਸ਼ ਸਿੰਘ ਬਾਦਲ ਵਰਗਾ ਤਜ਼ਰਬੇਕਾਰ ਸਿਆਸਤਦਾਨ ਹੈ
ਬਠਿੰਡਾ ਏਮਜ਼ ਦਾ ਜਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਖੇਤਰ ‘ਚ ਸਿਹਤ ਸਹੂਲਤਾਂ ਦਾ ਧਿਆਨ ਰੱਖਦਿਆਂ ਏਮਜ਼ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਰੈਲੀ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,  ਭਾਜਪਾ ਦੇ ਸੂਬਾ ਪ੍ਰਧਾਨ ਸਾਵੇਤ ਮਲਿਕ, ਸ੍ਰੋਮਣੀ ਅਕਾਲੀ ਦਲ (ਬ) ‘ਚ ਸੱਜਰੇ ਸ਼ਾਮਿਲ ਹੋਏ ਜਗਮੀਤ ਬਰਾੜ, ਗੁਲਜ਼ਾਰ ਸਿੰਘ ਰਣੀਕੇ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ 84 ਕਤਲੇਆਮ ਦੀ ਗਵਾਹ ਜਗਦੀਸ਼ ਕੌਰ ਨੇ ਵੀ ਸੰਬੋਧਨ ਕੀਤਾ ਰੈਲੀ ਦੀ ਸਮਾਪਤੀ ‘ਤੇ ਅਕਾਲੀ-ਭਾਜਪਾ ਆਗੂਆਂ ਵੱਲੋਂ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ ਗਿਆ   ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਰੈਲੀ ‘ਚ ਪਹੁੰਚਣ ਵਾਲਿਆਂ ਦਾ ਧੰਨਵਾਦ ਕੀਤਾ ਰੈਲੀ ਦੌਰਾਨ ਸਟੇਜ਼ ਦੀ ਕਾਰਵਾਈ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਚਲਾਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
13 ਲੋਕ ਸਭਾ ਹਲਕਿਆਂ ‘ਚ ਪ੍ਰਚਾਰ ਪ੍ਰੋਗਰਾਮ ਸ਼ੁਰੂ ਕਰਨ ਦੀ ਰਣਨੀਤੀ ਘੜਨੀ ਕੀਤੀ ਸ਼ੁਰੂ
ਬਠਿੰਡਾ (ਅਸ਼ੋਕ ਵਰਮਾ) | ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਪੁਲਿਸ ਦੇ ਜਬਰ ਦੇ ਫੱਟ ਖਾ ਕੇ ਅੱਗ ਬਬੂਲਾ ਹੋਏ ਅਧਿਆਪਕਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭੰਡੀ ਪ੍ਰਚਾਰ ਮੁਹਿੰਮ ਵਿੱਢਣ ਦਾ ਐਲਾਨ ਕਰ ਦਿੱਤਾ ਹੈ ਇਹ ਪ੍ਰਚਾਰ ਵੋਟਾਂ ਹਾਸਲ ਕਰਨ ਲਈ ਨਹੀਂ ਸਗੋਂ ਹੁਕਮਰਾਨ ਧਿਰ ਦੀਆਂ ਬੇਵਫਾਈਆਂ ਘਰ-ਘਰ ਪਹੰਚਾਉਣ ਅਤੇ ਕਾਂਗਰਸ ਪਾਰਟੀ ਨੂੰ ਸਿਆਸੀ ਸੱਟ ਮਾਰਨ ਲਈ ਕੀਤਾ ਜਾਏਗਾ
ਜਾਣਕਾਰੀ ਅਨੁਸਾਰ ਸਰਕਾਰ ਦੇ ਵਤੀਰੇ ਤੋਂ ਅੱਕੀ ਅਧਿਆਪਕ ਸੰਘਰਸ਼ ਕਮੇਟੀ ਨੇ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਆਪਣਾ ਪ੍ਰਚਾਰ ਪ੍ਰੋਗਰਾਮ ਸ਼ੁਰੂ ਕਰਨ ਦੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ
ਪਿਛਲੇ ਕਈ ਮਹੀਨਿਆਂ ਤੋਂ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਅਧਿਆਪਕ ਵਰਗ ਨੇ ਹਾਕਮ ਧਿਰ ਨੂੰ ਵਖਤ ਪਾਉਣ ਦਾ ਜੋ ਫੈਸਲਾ ਲਿਆ ਹੈ ਉਸ ‘ਤੇ ਅਮਲ ਕਰਨ ਲਈ ਪਹਿਲਾਂ ਸਿੱਖਿਆ ਮੰਤਰੀ ਨਾਲ 14 ਫਰਵਰੀ ਤੇ ਉਸ ਮਗਰੋਂ 28 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦੇ ਸਿੱਟਿਆਂ ਦੀ ਉਡੀਕ ਕੀਤੀ ਜਾਏਗੀ ਸਰਕਾਰ ਦੀ ਲਾਰੇ ਵਾਲੀ ਨੀਤੀ ਤੋਂ ਤਪੀਆਂ ਬੈਠੀਆਂ ਅਧਿਆਪਕ ਧਿਰਾਂ ਵੱਲੋਂ ਬਣਾਈ ਅਧਿਆਪਕ ਸੰਘਰਸ਼ ਕਮੇਟੀ ਨੇ ਅਗਲੇ ਪ੍ਰੋਗਰਾਮ ਵਾਸਤੇ ਮੀਟਿੰਗ ਸੱਦ ਲਈ ਹੈ ਸੂਤਰ ਦੱਸਦੇ ਹਨ ਕਿ ਸੰਘਰਸ਼ ਕਮੇਟੀ ਵੱਲੋਂ ਸੰਸਦੀ ਹਲਕਿਆਂ ਵਿਚਲੇ ਅਧਿਆਪਕਾਂ, ਉਨ੍ਹਾਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਨਜਦੀਕੀਆਂ ਦੀਆਂ ਸੂਚੀਆਂ ਤਿਆਰ ਕਰਕੇ ਲੋਕ ਸਭਾ ਦੇ ਕਾਂਗਰਸੀ ਉਮੀਦਵਾਰਾਂ ਨੂੰ ਸਿੱਧੀ ਚੁਣੌਤੀ ਦੇਣ ਦਾ ਫਾਰਮੂਲਾ ਲਾਗੂ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ
ਅਧਿਆਪਕ ਸੂਤਰਾਂ ਮੁਤਾਬਿਕ ਹਰੇਕ ਲੋਕ ਸਭਾ ਹਲਕੇ ‘ਚ ਇੱਕ ਅਜਿਹਾ ਦਫਤਰ ਬਣਾਇਆ ਜਾਏਗਾ ਜਿੱਥੋਂ ਹਲਕੇ ਦੇ ਪਿੰਡਾਂ ਵਿੱਚ ਸਰਕਾਰ ਵਿਰੁੱਧ ਪ੍ਰਚਾਰ ਲਈ ਪ੍ਰੋਗਰਾਮ ਉਲੀਕੇ ਤੇ ਲਾਗੂ ਕੀਤੇ ਜਾਣਗੇ ਸੂਤਰ ਦੱਸਦੇ ਹਨ ਕਿ ਅਧਿਆਪਕਾਂ ਕੋਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਵੀਡੀਓ ਰਿਕਾਰਡਿੰਗ ਵੀ ਮੌਜੂਦ ਹੈ ਵਾਅਦਿਆਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਪਿੰਡਾਂ ‘ਚ ਸਪਲਾਈ ਕੀਤਾ ਜਾਏਗਾ ਅਤੇ ਹਰ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤੀ ਜਾਏਗੀ ਪਤਾ ਲੱਗਾ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਪ੍ਰੋਜੈਕਟਰਾਂ ਰਾਹੀਂ ਪਿੰਡਾਂ ਦੀਆਂ ਸੱਥਾਂ ‘ਚ ਦਿਖਾਉਣ ‘ਤੇ ਵਿਚਾਰ ਕੀਤਾ ਜਾਏਗਾ ਜਿਸ ਲਈ ਕਾਨੂੰਨੀ ਅਤੇ ਤਕਨੀਕੀ ਪਹਿਲੂਆਂ ਦੀ ਘੋਖ ਕੀਤੀ ਜਾ ਰਹੀ ਹੈ
ਮਾਲਵੇ ‘ਚ ਸਰਗਰਮ ਇੱਕ ਅਧਿਆਪਕ ਆਗੂ ਨੇ ਦੱਸਿਆ ਕਿ ਪੰਜਾਬ ਦੀਆਂ ਕਿਸਾਨ, ਮਜਦੂਰ, ਵਿਦਿਆਰਥੀ, ਜਨਤਕ ਜਮਹੂਰੀ ਅਤੇ ਮੁਲਾਜਮ ਜੱਥੇਬੰਦੀਆਂ ਦੀ ਉਨ੍ਹਾਂ ਨੂੰ ਹਮਾਇਤ ਪ੍ਰਾਪਤ ਹੈ ਜਿਨ੍ਹਾਂ ਦੀ ਭਰਾਤਰੀ ਹਮਾਇਤ ਨਾਲ ਸਾਂਝੇ ਸੰਘਰਸ਼ ਨੂੰ ਸਿਖਰਾਂ ‘ਤੇ ਲਿਜਾਣ ਦੇ ਯਤਨ ਵੀ ਕੀਤੇ ਜਾਣਗੇ ਕੁਝ ਅਧਿਆਪਕਾਂ ਨੇ ਮੰਨਿਆ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕਮੇਟੀ ਨੇ ਕਾਂਗਰਸ ਪਾਰਟੀ ਨਾਲ ਸਿੱਧੇ ਤੌਰ ‘ਤੇ ਦੋ-ਦੋ ਹੱਥ ਕਰਨ ਲਈ ਚੋਣ ਪ੍ਰਚਾਰ ਦੇ ਸਿਖਰਲੇ ਸਮੇਂ ਪਟਿਆਲਾ ਸੰਸਦੀ ਹਲਕੇ ‘ਚ ਸੂਬਾਈ ਰੈਲੀ ਕਰਕੇ ਇੱਥੋਂ ਕੈਪਟਨ ਪਰਿਵਾਰ ਦੀ ਸੰਭਾਵਿਤ ਉਮੀਦਵਾਰ ਨੂੰ ਸਿੱਧਾ ਟੱਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਪ੍ਰਚਾਰ ਦੌਰਾਨ ਰਾਮ ਮੰਦਿਰ ਮੁੱਦੇ ਤੋਂ ਦੂਰੀ ਬਣਾ ਸਕਦੀ ਹੈ ਭਾਜਪਾ
ਲਖਨਊ, ਏਜੰਸੀ
ਚੋਣਾਂ ਦੌਰਾਨ ਅਕਸਰ ਅਯੁੱਧਿਆ ‘ਚ ਰਾਮ ਮੰਦਿਰ ਨਿਰਮਾਣ ਦੀ ਵਕਾਲਤ ਕਰਨ ਵਾਲੀ ਭਾਜਪਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਜਨ ਭਾਵਨਾਵਾਂ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਤੋਂ ਦੂਰੀ ਬਣਾ ਸਕਦੀ ਹੈ। ਪਾਰਟੀ ਸੂਤਰਾਂ ਨੇ ਅੱਜ ਦੱਸਿਆ ਕਿ ਰਾਮ ਜਨਮ ਭੂਮੀ ਮਸਲਾ ਸੁਪਰੀਮ ਕੋਰਟ ‘ਚ ਹੋਣ ਦੇ ਚੱਲਦਿਆ ਭਾਜਪਾ ਆਲਾਕਮਾਨ ਚੋਣ ਪ੍ਰਚਾਰ ‘ਚ ਇਸ ਮਾਮਲੇ ਤੋਂ ਪਰਹੇਜ਼ ਕਰੇਗੀ। ਪਾਰਟੀ ਨੂੰ ਉਮੀਦ ਹੈ ਕਿ ਅਦਾਲਤ ਦਾ ਫੈਸਲਾ ਮੰਦਰ ਦੇ ਪੱਖ ‘ਚ ਹੋਵੇਗਾ।
ਮੁੱਖ ਮੰਤਰੀ ਆਦਿੱਤਿਆਨਾਥ ਨੇ ਗੋਰਖਪੁਰ ‘ਚ ਅੱਜ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਰਾਮ ਮੰਦਿਰ ਨਿਰਮਾਣ ਪ੍ਰਭੂ ਰਾਮ ਦੀ ਇੱਛਾ ‘ਤੇ ਨਿਰਭਰ ਕਰਦਾ ਸੀ। ਇਸ ਦੌਰਾਨ ਉਨ੍ਹਾਂ ਇਸ਼ਾਰਾ ਕੀਤਾ ਸੀ ਕਿ ਮੰਦਿਰ ਮੁੱਦੇ ‘ਤੇ ਉਨ੍ਹਾਂ ਦੀ ਦਬਾਅ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਦੂਜੇ ਪਾਸੇ ਪ੍ਰਦੇਸ਼ ਦੇ ਸਿੰਚਾਈ ਮੰਤਰੀ ਧਰਮਪਾਲ ਸੈਣੀ ਰਾਮ ਮੰਦਿਰ ਭਾਜਪਾ ਦੇ ਏਜੰਡੇ ‘ਚ ਹੋਣ ਦੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਰੱਦ ਕਰ ਚੁੱਕੇ ਹਨ। ਸੈਣੀ ਨੇ ਅੱਜ ਏਟਾ ‘ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਰਾਮ ਮੰਦਿਰ ਪਾਰਟੀ ਦਾ ਏਜੰਡਾ ਨਹੀਂ ਹੈ। ਹਰ ਵਾਰ ਪਾਰਟੀ ਆਪਣੇ ਏਜੰੇਡੇ ‘ਚ ਵਿਕਾਸ ਦੇ ਮੁੱਦੇ ਨੂੰ ਤਰਜ਼ੀਹ ਦਿੰਦੀ ਹੈ ਤੇ ਇਸ ਵਾਰ ਵੀ ਇਸ ਨੂੰ ਤਵੱਜ਼ੋ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ, (ਏਜੰਸੀ)। ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਖਿਲਾਫ ਰਮਜਾਨ ਮਹੀਨੇ ਦੌਰਾਨ ਨਿਬੰਬਿਤ ਕਾਰਵਾਈ ਨੂੰ ਅੱਗੇ ਨਾ ਵਧਾਉਣ ਦਾ ਐਲਾਨ ਕੀਤਾ ਹੈ।ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਉਹਨਾਂ ਨੇ ਟਵਿੱਟਰ ‘ਤੇ ਦੱਸਿਆ ਕਿ ਰਮਜਾਨ ਮਹੀਨੇ ਦੌਰਾਨ ਅੱਤਵਾਦੀਆਂ ਖਿਲਾਫ਼ ਘਾਟੀ ‘ਚ ਸੁਰੱਖਿਆ ਬਲਾਂ ਦੀ ਰੋਕੀ ਗਈ ਕਾਰਵਾਈ ਦੀ ਮਿਆਦ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ‘ਤੇ ਸੁਰੱਖਿਆ ਬਲਾਂ ਦੀ ਕਾਰਵਾਈ ਹੁਣ ਫਿਰ ਸ਼ੁਰੂ ਹੋ ਜਾਵੇਗੀ।
ਸ੍ਰੀ ਸਿੰਘ ਨੇ ਕਿਹਾ ਕਿ ਅੱਤਵਾਦੀਆਂ ਖਿਲਾਫ਼ ਰੋਕੀ ਗਈ ਕਾਰਵਾਈ ਦੀ ਚਾਰੇ ਪਾਸੇ ਤੋਂ ਤਾਰੀਫ ਕੀਤੀ ਗਈ। ਸੁਰੱਖਿਆ ਬਲਾਂ ਨੇ ਰਮਜਾਨ ਮਹੀਨੇ ਦੌਰਾਨ ਵੱਡੇ ਪੱਧਰ ‘ਤੇ ਉਕਸਾਵੇ ਦੇ ਬਾਵਜੂਦ ਬਹੁਤ ਧੀਰਜ ਨਾਲ ਕੰਮ ਕੀਤਾ। ਸਰਕਾਰ ਨੇ ਕਿਹਾ ਹੈ ਕਿ ਉਹ ਜੰਮੂ-ਕਸ਼ਮੀਰ ‘ਚ ਅੱਤਵਾਦ ਅਤੇ ਹਿੰਸਾ ਮੁਕਤ ਮਾਹੌਲ ਬਣਾਉਣ ਲਈ ਪੂਰੀ ਤਰ੍ਹਾਂ ਬਚਨਬੱਧ ਹਨ।