Online - Sach Kahoon Punjabi
ਅਗਨੀਵੀਰ ਭਰਤੀ ਪ੍ਰੀਖਿਆ ਲਈ ਸੈਂਪਲ ਪੇਪਰ ਆਨਲਾਈਨ ਉਪਲੱਬਧ
(ਸੱਚ ਕਹੂੰ ਨਿਊਜ਼) ਹਮੀਰਪੁਰ। ਫੌਜ ’ਚ ਨੌਕਰੀ ਰੱਖਣ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਫੌਜ ਨੇ ਅਗਨੀਵੀਰ ਭਰਤੀ ਪ੍ਰੀਖਿਆ ਦੀ ਤਿਆਰੀ ਦਾ ਸੈਂਪਲ ਪੇਪਰ ਆਨਲਾਈਨ ਮੁਹੱਈਆ ਕਰਵਾਇਆ ਹੈ। ਹਮੀਰਪੁਰ ’ਚ ਫੌਜ ਭਰਤੀ ਪ੍ਰੋਗਰਾਮ ਦੇ ਡਾਇਰੈਕਟਰ, ਕਰਨਲ ਸੰਜੀਵ ਕੁਮਾਰ ਤਿਆਗੀ ਨੇ ਐਤਵਾਰ ਨੂੰ ਕਿਹਾ ਕਿ ਅਗਨੀਵੀਰ ਭਰਤੀ ਪ੍ਰੀਖਿਆ ਲਈ 15 ਮਾਰਚ ਤੱਕ ਆਨਲਾਈਨ ਬਿਨੈ ਪੱਤਰ ਮੰਗੇ ਹਨ।
ਆਨਲਾਈਨ ਪ੍ਰੀਖਿਆ 17 ਅਪਰੈਲ ਤੋਂ 30 ਅਪਰੈਲ ਤੱਕ ਪੂਰੇ ਦੇਸ਼ ’ਚ 176 ਕੇਂਦਰਾਂ ’ਤੇ ਹੋਵੇਗੀ। ਉਨਾਂ ਕਿਹਾ ਕਿ ਆਵੇਦਨ ਪ੍ਰਕਿਰਿਆ ਜੀ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਪ੍ਰੀਖਿਆ ਦੀ ਆਨਲਾਈਨ ਤਿਆਰੀ ਕਰਨ ਲਈ ਸੈਂਪਲ ਪੇਪਰ ਵੀ ਅਪਲੋਡ ਕੀਤੇ ਗਏ ਹਨ। ਉਮੀਦਵਾਰ ਘਰ ਬੈਠੇ ਇਨ੍ਹਾਂ ਸੈਂਪਲ ਪੇਪਰਾਂ ਰਾਹੀਂ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ। ਫੌਜ ਅਧਿਕਾਰੀ ਨੇ ਕਿਹਾ ਕਿ ਆਵੇਦਨਾਂ ਤੇ ਹੋਰ ਪ੍ਰਕਿਰਿਆ ਦੀ ਜਾਣਕਾਰੀ ਲਈ ਹੈਲਪਡੈਸਕ ਵੀ ਬਣਾਏ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਕਰੈਡਿਟ ਕਾਰਡ ਰਾਹੀਂ ਆਨ ਲਾਇਨ ਠੱਗੀਆਂ ਮਾਰਨ ਵਾਲੇ ਐਕਸਿਸ ਬੈਂਕ ਦੇ ਮੁਲਾਜਮ ਕਾਬੂ
ਬੈਂਕ ਦਾ ਸੇਲਜ ਅਫ਼ਸਰ ਤੇ ਸਾਬਕਾ ਮੁਲਾਜਮ ਹੀ ਦਿੰਦੇ ਸਨ ਕਰੈਡਿਟ ਕਾਰਡ ਦੀਆਂ ਆਨ ਲਾਇਨ ਠੱਗੀਆਂ ਨੂੰ ਅੰਜਾਮ
49 ਸਿੰਮ, 7 ਮੋਬਾਇਲ, ਸਾਢੇ 4 ਲੱਖ ਦਾ ਸੋਨਾ, 40 ਹਜ਼ਾਰ ਨਗ਼ਦ, ਇੱਕ ਸਕਾਰਪਿਉ ਗੱਡੀ ਬਰਾਮਦ ਤੇ 3 ਲੱਖ ਰੁਪਏ ਦੀ ਰਕਮ ਫ਼ਰੀਜ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਦੇ ਸਾਇਬਰ ਸੈਲ ਨੇ ਕਰੈਡਿਟ ਕਾਰਡ ਰਾਹੀਂ ਆਨ ਲਾਇਨ ਠੱਗੀਆਂ ਮਾਰਨ ਵਾਲੇ ਐਕਸਿਸ ਬੈਂਕ ਦੇ ਦੋ ਮੁਲਾਜਮਾਂ ਨੂੰ ਕਾਬੂ ਕਰਕੇ ਠੱਗੀਆਂ ਦੇ ਅਜਿਹੇ ਹੀ ਇੱਕ ਗੋਰਖ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਐਕਸਿਸ ਬੈਂਕ ਦੇ ਸੇਲਜ ਅਫ਼ਸਰ ਅਤੇ ਐਕਸਿਸ ਬੈਂਕ ਦੇ ਹੀ ਇੱਕ ਸਾਬਕਾ ਮੁਲਾਜਮ ਕੋਲੋਂ 49 ਮੋਬਾਇਲ ਸਿੰਮ, 7 ਮੋਬਾਇਲ, ਕਰੀਬ ਸਾਢੇ 4 ਲੱਖ ਦਾ ਸੋਨਾ, 40 ਹਜਾਰ ਦੀ ਨਗ਼ਦੀ, ਇੱਕ ਸਕਾਰਪਿਉ ਗੱਡੀ ਬਰਾਮਦ ਕੀਤੀ ਹੈ।
ਪੁਲਿਸ ਵੱਲੋਂ ਇੱਕ ਜਣੇ ਦੇ ਬੈਂਕ ਖਾਤੇ ‘ਚ ਪਈ 3 ਲੱਖ ਰੁਪਏ ਦੀ ਰਕਮ ਫ਼ਰੀਜ ਕਰਵਾਉਣ ਦਾ ਦਾਅਵਾ ਵੀ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਆਨ ਲਾਇਨ ਠੱਗੀ ਮਾਰਨ ਵਾਲੇ ਗਿਰੋਹ ਦੇ ਸਰਗਣੇ ਦੀ ਪਛਾਣ 27 ਸਾਲਾ 12ਵੀਂ ਪਾਸ ਵਿਕਾਸ ਸਰਪਾਲ ਉਰਫ ਗੋਪੀ ਪੁੱਤਰ ਲਵਿੰਦਰ ਕੁਮਾਰ ਵਾਸੀ ਪੰਚ ਰਤਨ ਗਲੀ ਹਰਬੰਸਪੁਰਾ, ਲੁਧਿਆਣਾ ਅਤੇ ਇਸ ਦੇ ਸਾਥੀ 25 ਸਾਲਾ 5ਵੀਂ ਪਾਸ ਰਵੀ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਈ.ਡਬਲਿਊ.ਐਸ ਨੇੜੇ ਨਿਸ਼ਕਾਮ ਸਕੂਲ, ਤਾਜਪੁਰ ਰੋਡ ਲੁਧਿਆਣਾ ਵਜੋਂ ਹੋਈ ਹੈ।
ਇਹ ਵਿਅਕਤੀ ਬੈਂਕ ਦੇ ਉਨ੍ਹਾਂ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ, ਜ਼ਿਨ੍ਹਾਂ ਦੇ ਬੈਂਕ ਡਾਟਾ ‘ਚ ਈ ਮੇਲ ਖਾਤਾ ਦਰਜ ਨਹੀਂ ਸੀ ਹੁੰਦਾ ਅਤੇ ਇਹ ਉਨ੍ਹਾਂ ਦੇ ਕਰੈਡਿਟ ਕਾਰਡ ਰਾਹੀਂ ਫਲਿਪਕਾਰਟ ਤੋਂ ਸੋਨੇ ਦੀਆਂ ਗਿੰਨੀਆਂ, ਮੋਬਾਇਲ ਫੋਨ ਆਦਿ ਖਰੀਦ ਕੇ ਅੱਗੇ ਵੇਚਦੇ ਸਨ। ਇਨ੍ਹਾਂ ਵਿੱਚੋਂ ਇੱਕ ਨੇ ਇਸੇ ਤਰ੍ਹਾਂ ਕਮਾਈ ਰਕਮ ਨਾਲ ਆਪਣੀ ਭੈਣ ਦਾ ਵਿਆਹ ਕੀਤਾ ਅਤੇ ਸਕਾਰਪੀਊੁ ਗੱਡੀ ਵੀ ਖਰੀਦੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸਤਿਗੁਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਚਰਾਸੋਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ਼ ਕੀਤਾ ਸੀ ਅਤੇ ਪੜਤਾਲ ਦੌਰਾਨ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹੀਆਂ ਹਨ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੈਂਗਲੌਰ ਤੋਂ ਆਨਲਾਇਨ ਸੋਨੇ ਤੇ ਹੋਰ ਵਸਤਾਂ ਦੀ ਫਲਿਪ ਕਾਰਟ ਰਾਹੀਂ ਖਰੀਦ ਕਰਕੇ ਕਰੈਡਿਟ ਕਾਰਡ ਖਾਤਾ ਧਾਰਕਾਂ ਨਾਲ ਠੱਗੀ ਹੋ ਰਹੀ ਸੀ ਪਰ ਇਹ ਸਾਰਾ ਸਾਮਾਨ ਲੁਧਿਆਣਾ ਵਿਖੇ ਵੱਖ-ਵੱਖ ਫ਼ਰਜੀ ਪਤਿਆਂ ‘ਤੇ ਡਲਿਵਰ ਹੋ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਐਕਸਿਸ ਬੈਂਕ ਦੀ ਲੁਧਿਆਣਾ ਬ੍ਰਾਂਚ ਦਾ ਸੇਲਜ ਅਫ਼ਸਰ ਵਿਕਾਸ ਸਰਪਾਲ ਉਰਫ ਗੋਪੀ ਜੋਕਿ ਕਰੈਡਿਟ ਕਾਰਡ ਬਣਾਉਣ ਦਾ ਕੰਮ ਵੀ ਕਰਦਾ ਸੀ, ਇਸ ਨੇ ਆਪਣੇ ਨਾਲ ਬੈਂਕ ‘ਚ ਪੀਅਨ ਵਜੋਂ ਤਿੰਨ ਮਹੀਨੇ ਪਹਿਲਾਂ ਕੰਮ ਕਰ ਚੁੱਕੇ ਰਵੀ ਨੂੰ ਵੀ ਲਾ ਲਿਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ‘ਚ ਇਨ੍ਹਾਂ ਦੋਵਾਂ ਨੂੰ ਸਿੰਮ ਮੁਹੱਈਆ ਕਰਵਾਉਣ ਵਾਲੇ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਐਕਸਿਸ ਬੈਂਕ ਦੇ ਮੈਨੇਜ਼ਰ, ਜਿਸ ਦਾ ਫ਼ਰਜੀ ਆਧਾਰ ਕਾਰਡ ਮੁੱਖ ਸਰਗਣੇ ਵੱਲੋਂ ਬਣਾ ਕੇ ਵਰਤਿਆ ਜਾ ਰਿਹਾ ਸੀ, ਨੂੰ ਵੀ ਤਫ਼ਤੀਸ਼ ‘ਚ ਸ਼ਾਮਲ ਕੀਤਾ ਜਾਵੇਗਾ।
ਇੰਝ ਦਿੰਦੇ ਸਨ ਆਨ ਲਾਈਨ ਠੱਗੀ ਨੂੰ ਅੰਜਾਮ
ਇਹ ਐਕਸਿਸ ਬੈਂਕ ਦੇ ਖਾਤਾ ਧਾਰਕਾਂ ਦੇ ਕਰੈਡਿਟ ਕਾਰਡਾਂ ਦੀ ਡਿਟੇਲ, ਕਾਰਡ ਨੰਬਰ, ਸੀਵੀਵੀ ਤੇ ਐਕਸਪਾਇਰੀ ਤਰੀਕ ਆਦਿ ਬੈਂਕ ਵਿਚੋਂ ਹਾਸਲ ਕਰਕੇ ਉਨ੍ਹਾਂ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ, ਜਿਨ੍ਹਾਂ ਦੇ ਖਾਤੇ ‘ਚ ਈਮੇਲ ਦਰਜ ਨਹੀਂ ਸੀ ਹੁੰਦੀ ਅਤੇ ਉਨ੍ਹਾਂ ਦੇ ਫ਼ਰਜੀ ਆਧਾਰ ਤੇ ਮੁਬਾਇਲ ਸਿਮਾਂ ਰਾਹੀਂ ਈਮੇਲ ਬਣਾ ਕੇ ਇਸ ‘ਤੇ ਓ.ਟੀ.ਪੀ. ਹਾਸਲ ਕਰਕੇ ਆਨ ਲਾਇਨ ਫਲਿਪ ਕਾਰਟ ਕੰਪਨੀ ਤੋਂ ਮਹਿੰਗੀਆਂ ਵਸਤੂਆਂ ਮੰਗਵਾ ਲੈਂਦੇ ਸਨ। ਫਿਰ ਇਹ ਸਮਾਨ ਮਾਰਕੀਟ ਵਿੱਚ ਵੇਚ ਦਿੰਦੇ ਸਨ, ਕਿਉਕਿ ਇਸ ਸਮਾਨ ਦਾ ਬਿੱਲ ਵੀ ਨਾਲ ਹੁੰਦਾ ਸੀ ਜਿਸ ਕਰਕੇ ਇਹ ਸਮਾਨ ਵੇਚਣ ਵਿੱਚ ਕੋਈ ਦਿੱਕਤ ਨਹੀ ਆÀੁਂਦੀ ਸੀ।
ਬੈਂਕਾਂ ਲਈ ਵੀ ਖ਼ਤਰੇ ਦੀ ਘੰਟੀ
ਐਸਐਸਪੀ ਦਾ ਕਹਿਣਾ ਹੈ ਕਿ ਬੈਂਕਾਂ ਲਈ ਵੀ ਇਹ ਮਾਮਲਾ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਕਿਉਂਕਿ ਉਹੋ ਵਿਅਕਤੀ ਘਪਲੇਬਾਜੀ ਦੇ ਅਤਿ-ਆਧੁਨਿਕ ਢੰਗ ਨਾਲ ਬੈਂਕਾਂ ਵੱਲੋਂ ਲੋਕਾਂ ਦੇ ਕਰੈਡਿਟ ਕਾਰਡਾਂ ‘ਚੋਂ ਪੈਸਿਆਂ ਨੂੰ ਲੰਮੇ ਸਮੇਂ ਤੋਂ ਹੇਰਾਫ਼ੇਰੀ ਕਰਕੇ ਚੂਨਾ ਲਗਾ ਰਹੇ ਸਨ, ਜਿਨ੍ਹਾਂ ਕੋਲ ਲੋਕਾਂ ਦਾ ਡਾਟਾ ਸੁਰੱਖਿਅਤ ਪਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਿਸ ਰਾਹੀਂ ਬੈਂਕਾਂ ਦੀ ਉਚ ਅਥਾਰਟੀ ਨੂੰ ਇਸ ਪ੍ਰਤੀ ਆਗਾਹ ਕਰਨ ਲਈ ਲਿਖਿਆ ਜਾਵੇਗਾ ਤਾਂ ਕਿ ਬੈਕਿੰਗ ਪ੍ਰਣਾਲੀ ‘ਚ ਸੁਧਾਰ ਲਿਆਇਆ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਨਲਾਈਨ ਗੇਮਾਂ ਦਾ ਵਧਦਾ ਰੁਝਾਨ ਬੇਹੱਦ ਖ਼ਤਰਨਾਕ
ਗੀਤਾ ਜੋਸਨ
ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ। ਅੱਜ-ਕੱਲ੍ਹ ਬਹੁਤ ਸਾਰੇ ਕੰਮ ਇੰਟਰਨੈੱਟ ਦੇ ਜ਼ਰੀਏ ਹੀ ਹੋ ਜਾਂਦੇ ਹਨ। ਲੋਕ ਆਪਣੇ ਮੋਬਾਇਲ ਵਿਚ ਬਹੁਤ ਸਾਰੇ ਐਪਸ ਡਾਊਨਲੋਡ ਕਰਕੇ ਉਹਨਾਂ ਦੇ ਜ਼ਰੀਏ ਆਪਣਾ ਕੰਮ ਘਰ ਬੈਠੇ ਹੀ ਕਰ ਲੈਂਦੇ ਹਨ। ਹੁਣ ਬਹੁਤ ਸਾਰੇ ਕੰਮ ਜਿਵੇਂ ਬਿਜਲੀ ਦਾ ਬਿੱਲ ਭਰਨਾ ਆਦਿ ਹੁਣ ਘਰ ਬੈਠੇ ਹੀ ਹੋ ਜਾਂਦੇ ਹਨ। ਇਸ ਤਰ੍ਹਾਂ ਜਿੱਥੇ ਲੋਕਾਂ ਦੇ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ, ਉਥੇ ਹੀ ਇੰਟਰਨੈੱਟ ਦੀ ਗ਼ਲਤ  ਵਰਤੋਂ ਨਾਲ ਇਸ ਦੇ ਨੁਕਸਾਨ ਵੀ ਬਹੁਤ ਹੋਏ ਹਨ।
ਇੰਟਰਨੈੱਟ ਉੱਤੇ ਬਹੁਤ ਸਾਰੀਆਂ ਆਨਲਾਈਨ ਗੇਮਾਂ ਹਨ ਜਿਵੇਂ ਬਲੂ ਵ੍ਹੇਲ, ਕੈਂਡੀ ਕਰੱਸ਼, ਪਬਜੀ ਆਦਿ। ਇਹ ਸਾਰੀਆਂ ਗੇਮਾਂ ਇੰਟਰਨੈੱਟ ਉੱਤੇ ਆਨਲਾਈਨ ਖੇਡੀਆਂ ਜਾਂਦੀਆਂ ਹਨ। ਇਹ ਗੇਮਾਂ ਬਹੁਤ ਪ੍ਰਚੱਲਿਤ ਹੋ ਗਈਆਂ ਹਨ। ਬੱਚੇ ਅਤੇ ਨੌਜਵਾਨ ਇਹਨਾਂ ਗੇਮਾਂ ਨੂੰ ਬਹੁਤ ਸ਼ੌਂਕ ਨਾਲ ਖੇਡਦੇ ਹਨ। ਕਈ ਬੱਚੇ ਤਾਂ ਅਜਿਹੇ ਵੀ ਨੇ ਜੋ ਅੱਧੀ-ਅੱਧੀ ਰਾਤ  ਨੂੰ ਵੀ ਇਹਨਾਂ ਗੇਮਾਂ ‘ਤੇ ਲੱਗੇ ਰਹਿੰਦੇ ਹਨ। ਖੇਡਾਂ ਦਾ ਜੇ ਅਰਥ ਦੱਸੀਏ ਤਾਂ ਖੇਡ ਉਹ ਹੈ ਜੋ ਅਸੀਂ ਆਪਣੇ ਕੰਮ-ਕਾਜ ਤੋਂ ਬਾਅਦ ਆਪਣੇ ਵਿਹਲੇ ਸਮੇਂ ਵਿੱਚ ਆਪਣੇ ਮਨੋਰੰਜਨ ਲਈ ਅਤੇ ਆਪਣੇ ਮਨ ਨੂੰ ਸ਼ਾਂਤੀ ਦੇਣ ਲਈ ਜੋ ਕੰਮ ਕਰਦੇ ਹਾਂ ਉਸ ਨੂੰ ਖੇਡ ਕਹਿੰਦੇ ਹਨ। ਖੇਡਾਂ ਘਰ ਦੇ ਅੰਦਰ ਅਤੇ ਖੇਡ ਦੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਵੀ ਹੁੰਦੀਆਂ ਹਨ। ਪਰ ਅੱਜ ਦੇ ਬੱਚੇ ਅਤੇ ਨੌਜਵਾਨ ਇਹਨਾਂ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਖੇਡਣ ਦੀ ਬਜਾਏ ਆਨਲਾਈਨ ਖੇਡਾਂ ਖੇਡਣਾ ਹੀ ਪਸੰਦ ਕਰਦੇ ਹਨ, ਜੋ ਕਿ ਬਹੁਤ ਗਲਤ ਹੈ। ਇਹ ਗੇਮਾਂ ਜਿੱਥੇ ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਨੂੰ ਕਮਜ਼ੋਰ ਕਰ ਰਹੀਆਂ ਹਨ, ਉੱਥੇ ਹੀ ਇਹਨਾਂ ਨੇ ਬੱਚਿਆਂ ਦਾ ਧਿਆਨ ਪੜ੍ਹਾਈ ਵੱਲੋਂ ਹਟਾ ਕੇ ਆਪਣੇ ਵੱਲ ਕਰ ਲਿਆ ਹੈ। ਇਹਨਾਂ ਆਨਲਾਈਨ ਗੇਮਾਂ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈ ਕਿ ਇਹਨਾਂ ਨੂੰ ਖੇਡਣ ਨਾਲ ਬਹੁਤ ਸਾਰੇ ਬੱਚੇ ਆਤਮਹੱਤਿਆ ਵੀ ਕਰਨ ਲੱਗ ਜਾਂਦੇ ਹਨ। ਇਹਨਾਂ ਆਨਲਾਈਨ ਗੇਮਾਂ ਵਿੱਚ ਕੁੱਝ ਅਜਿਹੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ, ਅਤੇ ਆਖ਼ਰ ਨੂੰ ਉਹ ਬੱਚਾ ਜਾਂ ਨੌਜਵਾਨ ਜੋ ਇਹ ਗੇਮ ਖੇਡਦਾ ਹੈ ਉਹ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ। ਪਹਿਲਾਂ ਸ਼ੁਰੂਆਤ ਵਿੱਚ ਤਾਂ ਕੁੱਝ ਕੁ ਸੌਖੀਆਂ ਤੇ ਅਸਾਨ ਜਿਹੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਹਨ ਤੇ ਹੌਲੀ-ਹੌਲੀ ਇਹ ਚੁਣੌਤੀਆਂ ਔਖੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਸਟੇਜ ‘ਤੇ ਆ ਕੇ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਤੇ ਆਪਣੇ-ਆਪ ਨੂੰ ਬੱਸ ਗੇਮ ਦੇ ਹਵਾਲੇ ਹੀ ਕਰ ਦਿੰਦੇ ਹਨ।
ਪਿਛਲੇ ਦਿਨੀਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਕਿ ਕਿਸੇ ਪਿੰਡ ਦਾ ਇੱਕ ਨੌਜਵਾਨ ਵੀ ਪਬਜੀ ਗੇਮ ਦਾ ਸ਼ਿਕਾਰ ਹੋ ਗਿਆ। ਇਸ ਨੌਜਵਾਨ ਦੀ ਉਮਰ 18 ਸਾਲ ਦੀ ਸੀ ਤੇ ਇਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਨੇ ਗੇਮ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਘਰ ਦੇ ਕੋਲੋਂ ਲੰਘਦੀ ਨਹਿਰ ਵਿੱਚ ਛਾਲ ਮਾਰ ਕੇ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਅਜਿਹੀਆਂ ਹੀ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਪਰ ਇਸ ਤਰ੍ਹਾਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ। ਮਾਪਿਆਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਉਹਨਾਂ ਦਾ ਬੱਚਾ ਆਪਣੇ ਮੋਬਾਈਲ ਫ਼ੋਨ ਦੀ ਵਰਤੋਂ ਹੱਦੋਂ ਜ਼ਿਆਦਾ ਕਰਨ ਲੱਗੇ ਤਾਂ ਉਸ ਉੱਤੇ ਨਜ਼ਰ ਰੱਖ ਕੇ ਉਸ ਨੂੰ ਸਮਝਾਇਆ ਜਾਵੇ ਕਿ ਇਸ ਤਰ੍ਹਾਂ ਦੀਆਂ ਗੇਮਾਂ ਨਾਲ ਕੋਈ ਫਾਇਦਾ ਨਹੀਂ ਹੋਣਾ। ਬੱਸ ਨੁਕਸਾਨ ਹੀ ਹੋਣਾ ਹੈ।   ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਇਹ ਜਰੂਰ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਤਾਂ ਸਿਰਫ਼ ਇੱਕ ਵਾਰ ਹੀ ਮਿਲੀ ਹੈ ਇਸ ਨੂੰ ਵਧੀਆ ਤਰੀਕੇ ਨਾਲ ਜੀਅ ਕੇ ਕੇ ਤੇ ਚੰਗੀਆਂ ਤਰੱਕੀਆਂ ਕਰਕੇ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ ਨਾ ਕਿ ਫਜ਼ੂਲ ਦੀਆਂ ਗੇਮਾਂ ਖੇਡ ਕੇ ਆਪਣਾ ਕੀਮਤੀ ਸਮਾਂ ਖ਼ਰਾਬ ਕਰਨਾ ਚਾਹੀਦਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਹਰੇਕ ਗੱਲ ਨੂੰ ਚੰਗੀ ਤਰ੍ਹਾਂ ਸੁਣਨ ਅਤੇ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਉੱਤੇ ਅਮਲ ਵੀ ਕਰਨ। ਕਿਉਂਕਿ  ਜ਼ਿੰਦਗ਼ੀ ਦੇ ਸਭ ਤੋਂ ਵੱਡੇ ਅਧਿਆਪਕ ਅਤੇ ਮਾਰਗਦਰਸ਼ਕ ਮਾਤਾ-ਪਿਤਾ ਹੀ ਹੁੰਦੇ ਹਨ। ਇਸ ਪਿੱਛੇ ਇੱਕ ਖਾਸ ਵਜ੍ਹਾ ਵੀ ਹੁੰਦੀ ਹੈ ਕਿਉਂ ਮਾਤਾ-ਪਿਤਾ ਨੇ ਸਾਰੀ ਉਮਰ ਦੁਨੀਆ ਦੇਖੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਾਰੀ ਦੁਨੀਆਂ ਦੀ ਸਮਝ ਹੁੰਦੀ ਹੈ। ਸੋ ਅੱਜ ਲੋੜ ਹੈ ਕਿ ਬੱਚੇ ਅਤੇ ਨੌਜਵਾਨ ਵੀ ਇਸ ਗੱਲ ਨੂੰ ਸਮਝਣ ਕਿ ਇਹਨਾਂ ਗੇਮਾਂ ਵਿੱਚ ਕੁਝ ਨਹੀਂ ਰੱਖਿਆ। ਜੇਕਰ ਨੌਜਵਾਨ ਇਸ ਗੱਲ ਨੂੰ ਸਮਝ ਲੈਣਗੇ ਤਾਂ ਇਹਨਾਂ ਆਨਲਾਈਨ ਗੇਮਾਂ ਨਾਲ ਹੋ ਰਹੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ।
ਮਮਦੋਟ (ਫਿਰੋਜ਼ਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਤੋਂ ਰਹੋ ਸਾਵਧਾਨ
ਪ੍ਰਮੋਦ ਧੀਰ
ਨੋਟਬੰਦੀ ਹੋਣ ਉਪਰੰਤ ਅੱਜ-ਕੱਲ੍ਹ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇਟੀਐਮ, ਡੈਬਿਟ ਕਾਰਡ, ਕ੍ਰੇਡਿਟ ਕਾਰਡ, ਮੋਬਾਇਲ ਬੈਂਕਿੰਗ ਆਦਿ ਦੀ ਵਰਤੋਂ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਇਦੇ ਹਨ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ ।
ਆਏ ਦਿਨ ਬੈਂਕ ਖਾਤੇ ਵਿਚੋਂ ਪੈਸੇ ਕਢਵਾ ਲੈਣ, ਏਟੀਐਮ ਬਦਲ ਕੇ ਠੱਗੀ ਮਾਰਨ, ਕ੍ਰੇਡਿਟ ਕਾਰਡ ਦੀ ਡਿਟੇਲ ਵਰਤ ਕੇ ਸ਼ਾਪਿੰਗ ਕਰ ਲੈਣ ਵਰਗੀਆਂ ਠੱਗੀ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਅਸਲ ਵਿੱਚ ਇਨ੍ਹਾਂ ਵੱਧ ਰਹੀਆਂ ਠੱਗੀਆਂ ਲਈ ਕੁਝ ਹੱਦ ਤੱਕ ਅਸੀਂ ਖੁਦ ਵੀ ਜਿੰਮੇਵਾਰ ਹਾਂ। ਚਲਾਕ ਆਨਲਾਈਨ ਠੱਗਾਂ ਵੱਲੋਂ ਬੈਂਕ ਜਾਂ ਬੀਮਾ ਅਧਿਕਾਰੀ ਬਣ ਕੇ ਸਾਡੇ ਖਾਤੇ ਦੀ ਡਿਟੇਲ ਪੁੱਛ ਲਈ ਜਾਂਦੀ ਹੈ ਅਸੀਂ ਬਿਨਾਂ ਸੋਚੇ-ਸਮਝੇ ਤੇ ਪੜਤਾਲ ਕੀਤੇ ਆਪਣੀ ਜਾਣਕਾਰੀ ਨੋਟ ਕਰਵਾ ਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ ਇਸੇ ਤਰ੍ਹਾਂ ਕਈ ਠੱਗ ਏਟੀਐਮ ਰੂਮ ਵਿੱਚ ਕਿਸੇ ਬਜੁਰਗ ਜਾਂ ਅਣਜਾਣ ਵਿਅਕਤੀ ਦੀ ਮੱਦਦ ਕਰਨ ਦੇ ਬਹਾਨੇ ਏਟੀਐਮ ਬਦਲ ਕੇ ਵੀ ਠੱਗੀ ਮਾਰ ਲੈਂਦੇ ਹਨ।
ਆਨਲਾਈਨ ਬੈਂਕਿੰਗ/ਮੋਬਾਇਲ ਬੈਂਕਿੰਗ ਰਾਹੀਂ ਠੱਗੀ ਮਾਰਨ ਵਾਲਿਆਂ ਵੱਲੋਂ ਅਕਸਰ ਭੋਲੇ-ਭਾਲੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਹੈੱਡ ਬ੍ਰਾਂਚ (ਭਾਵ  ਇਹ ਕਿ ਉਹ ਸ਼ਾਖਾ ਜਿਹੜੀ ਮੇਨ ਜਿਵੇਂ ਦਿੱਲੀ, ਮੁੰਬਈ ਆਦਿ ਵਰਗੇ ਵੱਡੇ ਸ਼ਹਿਰਾਂ ਵਿੱਚ ਹੁੰਦੀ ਹੈ) ਵਿੱਚੋਂ ਬੋਲ ਰਹੇ ਹਾਂ ਅਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਬੈਂਕ ਖਾਤਾ/ਏਟੀਐਮ ਕਾਰਡ ਬਲਾਕ ਕਰ ਦਿੱਤਾ ਜਾਵੇਗਾ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਅਤਿ ਜਰੂਰੀ ਹੈ ਕਿ ਬੈਂਕ ਕਦੇ ਵੀ ਆਪਣੇ ਕਸਟਮਰ/ਖਾਤਾ ਧਾਰਕ ਨੂੰ ਫੋਨ ਨਹੀਂ ਕਰੇਗਾ ਤੇ ਨਾ ਹੀ ਕਦੇ ਆਪਣੇ ਕਸਟਮਰ/ਖਾਤਾ ਧਾਰਕ ਨੂੰ ਆਪਣਾ ਖਾਤਾ ਨੰਬਰ/ਏਟੀਐਮ ਨੰਬਰ ਜਾਂ ਇਸਦੇ ਪਿੱਛੇ ਲਿਖੇ ਹੋਏ ਨੰਬਰਾਂ ਬਾਰੇ ਜਾਣਕਾਰੀ ਮੰਗੇਗਾ, ਇਹ ਕੰਮ ਹੈਕਰਾਂ ਦਾ ਹੁੰਦਾ ਹੈ।
ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਉਕਤ ਹੈਕਰਾਂ ਦਾ ਫੋਨ ਸੁਨਣ ਤੋਂ ਬਾਅਦ ਘਬਰਾਉਣ ਅਤੇ ਜਲਦਬਾਜੀ  ‘ਚ ਕੋਈ ਕਦਮ ਚੁੱਕਣ ਦੀ ਬਜਾਇ ਉਸ ਹੈਕਰ ਨੂੰ ਖਾਤੇ ਬਾਰੇ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਸਗੋਂ ਉਸਦਾ ਨੰਬਰ ਨੋਟ ਕਰਕੇ ਸਿੱਧਾ ਹੀ ਬੈਂਕ ਵਿੱਚ ਜਾਂ ਪੁਲਿਸ ਵਿੱਚ ਪਹੁੰਚ ਕੇ ਸ਼ਿਕਾਇਤ ਕੀਤੀ ਜਾਵੇ ਜੇਕਰ ਹੈਕਰਜ ਵੱਲੋਂ ਫੋਨ ਕਰਕੇ ਏ.ਟੀ.ਐਮ ਤੇ ਲਿਖੇ ਨੰਬਰ, ਪਾਸਵਰਡ ਤੇ ਬੈਂਕ ਖਾਤੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਤੇ ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਫੋਨ ਤੇ 6 ਅੱਖਰਾਂ ਦਾ ਓਟੀਪੀ ਨੰਬਰ ਆਵੇਗਾ ਉਹ ਸਾਨੂੰ ਤੁਰੰਤ ਹੀ ਦੱਸਕੇ ਆਪਣੇ ਮੋਬਾਇਲ ਵਿੱਚੋਂ  ਓਟੀਪੀ. ਨੰਬਰ ਡਲੀਟ ਕਰ ਦੇਣਾ ਹੈ ਇਹ ਉਹੀ ਓਟੀਪੀ ਨੰਬਰ ਹੁੰਦਾ ਹੈ ਜਿਸ ਰਾਹੀਂ ਸਾਡੀ ਮਿਹਨਤ ਨਾਲ ਕੀਤੀ ਕਮਾਈ ਖਾਤੇ ‘ਚੋਂ ਸਕਿੰਟਾਂ ਵਿੱਚ ਹੀ ਚੋਰੀ ਹੋ ਸਕਦੀ ਹੈ ਭਾਵ ਖਾਤਾ ਖਾਲੀ ਹੋ ਜਾਂਦਾ ਹੈ ਸੋ ਉਕਤ ਹੈਕਰਾਂ ਨੂੰ ਬੈਂਕ ਖਾਤਾ/ਏਟੀਐਮ ਕਾਰਡ ਬਾਰੇ ਜਾਣਕਾਰੀ  ਤੇ ਉਸ ਤੋਂ ਬਾਅਦ ਫੋਨ ਰਾਹੀਂ ਪੁੱਛੇ ਜਾਣ ਵਾਲੇ ਛੇ ਅੱਖਰਾਂ ਵਾਲੇ ਓਟੀਪੀ ਨੰਬਰ ਬਾਰੇ ਬਿਲਕੁਲ ਹੀ ਜਾਣਕਾਰੀ ਨਹੀਂ ਦੇਣੀ ਹੈ ਤੇ ਇਸ ਤਰ੍ਹਾਂ  ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕਦਾ ਹੈ।
ਇਸ ਦਾ ਇਹ ਮਤਲਬ ਨਹੀਂ ਕਿ ਹੈਕਰਾਂ ਦੇ ਡਰੋਂ ਅਸੀਂ ਇਨ੍ਹਾਂ ਆਨਲਾਈਨ ਬੈਂਕਿੰਗ ਸਹੂਲਤਾਂ ਦੀ ਵਰਤੋਂ ਹੀ ਬੰਦ ਕਰ ਦੇਣੀ ਹੈ ਪਰ ਸਾਵਧਾਨੀ ਬਹੁਤ ਜ਼ਰੂਰੀ ਹੈ ।
ਵੱਟਸਐਪ ਜਰੀਏ ਆਨਲਾਈਨ ਲਾਟਰੀ ਰਾਹੀਂ ਠੱਗੀ
ਅੱਜ-ਕੱਲ੍ਹ ਆਨਲਾਈਨ ਠੱਗਾਂ ਨੇ ਠੱਗੀ ਮਾਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ । ਠੱਗਾਂ ਦੁਆਰਾ ਮੋਬਾਇਲ ਦੇ ਵੱਟਸਐਪ ਤੋਂ ਮੈਸੇਜ ਆਉਂਦਾ ਹੈ ਕਿ ਤੁਹਾਡਾ ਫਲਾਂ ਲਾਟਰੀ ਤਹਿਤ 25 ਲੱਖ ਜਾਂ 50 ਲੱਖ ਰੁਪਏ ਦਾ ਡਰਾਅ ਨਿੱਕਲਿਆ ਹੈ। ਤੁਹਾਡਾ ਲਾਟਰੀ ਨੰਬਰ ਦੱਸਿਆ ਜਾਵੇਗਾ ਤੇ ਕਿਹਾ ਜਾਵੇਗਾ ਕਿ ਇਸ ਇਨਾਮ ਨੂੰ ਕਲੇਮ ਕਰਨ ਲਈ ਇਸ ਨੰਬਰ ‘ਤੇ ਕਾਲ  ਕਰੋ ਜਾਂ ਕੋਈ ਖਾਤਾ ਨੰਬਰ ਦੱਸਕੇ ਕਿਹਾ ਜਾਵੇਗਾ ਕਿ ਇਸ ਇਨਾਮ ਨੂੰ?ਪ੍ਰਾਪਤ ਕਰਨ ਲਈ ਇਸ ਖਾਤੇ ਵਿਚ ਇੰਨੇ ਪੈਸੇ ਪੁਆਓ ਆਦਿ ਇਸ ਤਰ੍ਹਾਂ ਦੇ ਨਵੇਂ ਤਰੀਕੇ ਦੇ ਆਨਲਾਈਨ ਠੱਗਾਂ ਤੋਂ ਬਚੋ, ਤੇ ਸੋਚੋ ਕਿ ਜਦੋਂ ਤੁਸੀ?ਕੋਈ ਲਾਟਰੀ ਪਾਈ ਹੀ ਨਹੀਂ ਤਾਂ?ਨਿੱਕਲ ਕਿਵੇਂ ਆਈ!
ਇੱਕ ਹੋਰ ਨਵਾਂ ਠੱਗੀ ਮਾਰਨ ਦਾ ਤਰੀਕਾ
ਅੱਜ-ਕੱਲ੍ਹ ਲੋਕਾਂ ਨੂੰ ਮੋਬਾਇਲ ‘ਤੇ ਮੈਸੇਜ ਆ ਰਹੇ ਹਨ ਕਿ ਤੁਹਾਡਾ ਕਾਰਡ ਸਾਡੇ ਬੈਂਕ ਨਾਲ ਰਜਿਸਟਰਡ ਨਹੀਂ ਹੈ , ਆਪਣੇ ਬੈਂਕ ਤੋਂ ਸਹੂਲਤਾਂ ਲੈਣ ਲਈ ਹੁਣੇ ਆਪਣੇ ਏਟੀਐਮ ਦਾ ਕਾਰਡ ਨੰਬਰ, ਸੀਸੀਵੀ ਨੰਬਰ ਅਤੇ ਜਨਮ ਮਿਤੀ ਐਂਟਰ ਕਰਕੇ ਅੱਪਡੇਟ ਕਰੋ। ਇਸ ਤਰ੍ਹਾਂ ਕਰਨ ਨਾਲ ਵੀ ਤੁਹਾਡਾ ਖਾਤਾ ਖਾਲੀ ਹੋ ਸਕਦਾ ਹੈ।
ਆਨਲਾਈਨ ਸ਼ਾਪਿੰਗ ਸਮੇਂ ਠੱਗੀ
ਆਨਲਾਈਨ ਸ਼ਾਪਿੰਗ ਕੰਪਨੀਆਂ ਦੇ ਨਾਂਅ ‘ਤੇ ਵੀ ਠੱਗੀ ਮਾਰ ਲਈ ਜਾਂਦੀ ਹੈ। ਸਾਡੇ ਤੋਂ ਚੀਜਾਂ ਦੇ ਪੈਸੇ ਤਾਂ ਪੂਰੇ ਲੈ ਲਏ ਜਾਂਦੇ ਹਨ ਤੇ ਕਈ ਵਾਰ ਸਾਡੇ ਕੋਲ ਜਦੋਂ ਆਨਲਾਈਨ ਖਰੀਦਿਆ ਸਾਮਾਨ ਪਹੁੰਚਦਾ ਹੈ ਤਾਂ ਉਹ ਸਹੀ ਨਹੀਂ ਹੁੰਦਾ ਜਾਂ ਖਰਾਬ ਹੁੰਦਾ ਹੈ । ਇੱਕ ਵਾਰ ਮੇਰੇ ਇੱਕ ਮਿੱਤਰ ਨੇ ਆਨਲਾਈਨ ਮੋਬਾਇਲ ਖਰੀਦਿਆ ਜਦੋਂ ਡਾਕ ਰਾਹੀਂ ਮੋਬਾਇਲ ਘਰ ਪੁੱਜਾ ਤਾਂ ਉਸ ਵਿਚੋਂ ਸਾਬਣ ਦੀ ਟਿੱਕੀ ਨਿੱਕਲੀ। ਸਾਰੀਆਂ ਕੰਪਨੀਆਂ ਇੱਕੋ-ਜਿਹੀਆਂ ਨਹੀਂ ਹੁੰਦੀਆਂ ਸਹੀ ਵੀ ਹੁੰਦੀਆਂ ਹਨ। ਇਸ ਲਈ ਕਿਸੇ ਪ੍ਰਸਿੱਧ ਆਨਲਾਈਨ ਕੰਪਨੀ ਦੇ ਰਾਹੀਂ ਤੇ ਜਾਗਰੂਕਤਾ ਨਾਲ ਹੀ ਆਨਲਾਈਨ ਸ਼ਾਪਿੰਗ ਕਰਨੀ ਚਾਹੀਦੀ ਹੈ।
ਸੋਸ਼ਲ ਸਾਈਟਾਂ ਰਾਹੀਂ ਦਾਨ ਦੇ ਰੂਪ ‘ਚ ਠੱਗੀ
ਸੋਸ਼ਲ ਸਾਈਟਾਂ ਰਾਹੀਂ ਅਣਜਾਣ ਲੋਕ ਸਾਡੇ ਮਿੱਤਰ ਬਣ ਜਾਂਦੇ ਹਨ ਤੇ ਸਾਡੇ ਤੋਂ ਵਿਸ਼ਵਾਸ਼ ਜਿੱਤ ਕੇ ਕਿਸੇ ਝੂਠੀ-ਮੂਠੀ ਦੁਰਘਟਨਾ ਅਤੇ ਗਰੀਬ ਲੋਕਾਂ ਦੀ ਸਹਾਇਤਾ ਦਾ ਵਾਸਤਾ ਪਾ ਕੇ ਸਾਡੇ ਤੋਂ ਮੋਟੀ ਰਕਮ ਦਾਨ ਦੇ ਰੂਪ ਵਿੱਚ ਲੈ ਕੇ ਖੁਦ ਸੋਸ਼ਲ ਸਾਈਟ ਤੋਂ ਅਲੋਪ ਹੋ ਜਾਂਦੇ ਹਨ ਤੇ ਸਾਨੂੰ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਹਨ। ਮੇਰੇ ਕੋਲ ਦੋ ਸਾਲ ਪਹਿਲਾਂ ਮੇਰਾ ਆਨਲਾਈਨ ਠੱਗੀ ਬਾਰੇ ਛਪਿਆ ਇੱਕ ਲੇਖ ਪੜ੍ਹ ਕੇ ਸੈਂਕੜੇ ਲੋਕਾਂ ਦੇ ਫੋਨ ਆਏ ਜਿਨ੍ਹਾਂ ਨਾਲ ਭਲੀ-ਭਾਂਤ ਉਪਰੋਕਤ ਤਰੀਕਿਆਂ ਨਾਲ ਠੱਗੀ ਵੱਜ ਚੁੱਕੀ ਸੀ। ਲੋਕਾਂ?ਨੇ ਦੱÎਸਿਆ ਕਿ ਠੱਗਾਂ ਨੇ ਉਨ੍ਹਾਂ ਨਾਲ ਠੱਗੀ ਮਾਰ ਕੇ ਆਪਣੇ ਫੋਨ ਆਦਿ ਬੰਦ ਕਰ ਦਿੱਤੇ ਜਿੰਨਾਂ ਦਾ ਬਾਅਦ ਵਿੱਚ ਕੋਈ ਪਤਾ ਨਾ ਲੱਗਾ। ਉਹਨਾਂ ‘ਚੋਂ ਕਈਆਂ ਨੇ ਕੰਪਲੇਂਟ ਵੀ ਕੀਤੀ ਪਰ ਕੋਈ ਹੱਲ ਨਹੀਂ ਨਿੱਕਲਿਆ।
ਇਹ ਸਭ ਲਿਖਣ ਦਾ ਮਤਲਬ ਇਹ ਨਹੀਂ?ਕਿ ਅਸੀਂ ਆਨਲਾਈਨ ਜਾਂ ਹੋ ਕਿਸੇ ਵੀ ਨਵੀਂ ਤਕਨੀਕ ਦੀ ਵਰਤਂ ਹੀ ਨਾ ਕਰੀਏ ਵਰਤੋਂ ਕਰੋ ਕਿਉਂਕਿ ਡਿਜ਼ੀਟਲ ਯੁੱਗ ਆ ਰਿਹਾ ਹੈ ਜਿਸ ਵਿਚ ਇਹ ਸਭ ਬਹੁਤ ਜ਼ਰੂਰੀ ਵੀ ਹੈ ਪਰ ਇਸ ਸਭ ਦੇ ਨਾਲ ਜਾਗਰੂਕਤਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਖੁਦ ਨੂੰ ਕਿਸੇ ਗੱਲ ਦੀ ਸਮਝ?ਨਹੀਂ ਆ ਰਹੀ ਕਿਸੇ ਕਾਲ, ਮੈਸੇਜ਼, ਆਨਲਾਈਨ ਸ਼ਾਪਿੰਗ ਆਦਿ ਬਾਰੇ ਤਾਂ ਚੰਗੇ ਜਾਣਕਾਰੀਤ ਤੋਂ?ਸਲਾਹ ਲਈ ਜਾ ਸਕਦੀ ਹੈ ਤਾਂ ਕਿ ਇਹਨਾਂ ਆਨਲਾਈਨ ਠੱਗਾਂ ਤੋਂ ਬਚਿਆ ਜਾ ਸਕੇ ।
ਜੈਤੋ ਮੰਡੀ,
ਫਰੀਦਕੋਟ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਹਿਰਾਂ ਵੱਲੋਂ ਸਾਦਾ ਭੋਜਨ ਖਾਣ ਦੀ ਸਲਾਹ
ਬਠਿੰਡਾ(ਅਸ਼ੋਕ ਵਰਮਾ) | ਆਨਲਾਈਨ ਬੁਕਿੰਗ ਤਹਿਤ ਹੋਮ ਡਲਿਵਰੀ ਰਾਹੀਂ ਪਰੋਸਿਆ ਜਾ ਰਿਹਾ ਭੋਜਨ ਪੰਜਾਬੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਸਪਤਾਲਾਂ ‘ਚ ਪੇਟ ਦੀਆਂ ਬਿਮਾਰੀਆਂ ਨਾਲ ਸਬੰਧਤ ਮਰੀਜਾਂ ਦੀ ਵਧੀ ਗਿਣਤੀ ਇਸ ਤਰਫ ਇਸ਼ਾਰਾ ਕਰਦੀ ਹੈ ਤਕਰੀਬਨ ਤਿੰਨ ਦਹਾਕੇ ਪਹਿਲਾਂ ਤੱਕ ਘਰਾਂ ‘ਚ ਸੁਆਣੀਆਂ ਆਪਣੇ ਹੱਥੀਂ ਭੋਜਨ ਤਿਆਰ ਕਰਨ ਨੂੰ ਤਰਜੀਹ ਦਿੰਦੀਆਂ ਸਨ ਇਸ ਭੋਜਨ ਦੀ ਪੌਸ਼ਟਿਕਤਾ ਅਤੇ ਕੁਆਲਿਟੀ ਕਾਰਨ ਮਨੁੱਖਾਂ ‘ਚ ਬਿਮਾਰੀਆਂ ਵੀ ਘੱਟ ਸਨ ਕਿਉਂਕਿ ਖਾਣਾ ਪਕਾਉਣ ਵੇਲੇ ਘਰ ਦੇ ਘਿਓ, ਤੇਲ ਅਤੇ ਚੰਗੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਸ਼ਹਿਰੀ ਖੇਤਰਾਂ ‘ਚ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਹੋਏ ਪਸਾਰੇ ਨੇ ਪਰਿਵਾਰਾਂ ‘ਚ ਬਾਹਰ ਦਾ ਖਾਣਾ ਖਾਣ ਰੁਝਾਨ ਸ਼ੁਰੂ ਹੋ ਗਿਆ ਜਿਸ ਨੇ ਘਰੇਲੂ ਖਾਣੇ ਨੂੰ ਵੱਡੀ ਪੱਧਰ ਤੇ ਤਾਂ ਸੱਟ ਨਹੀਂ ਮਾਰੀ ਫਿਰ ਵੀ ਲੋਕ ਆਪਣੇ ਸਮਾਗਮਾਂ ਜਾਂ ਮਹਿਮਾਨਾਂ ਦੀ ਆਮਦ ‘ਤੇ ਹੋਟਲਾਂ ਦੇ ਭੋਜਨ ਨੂੰ ਪਹਿਲ ਦੇਣ ਲੱਗ ਪਏ ਸਨ ਜਿਆਦਾ ਤਬਦੀਲੀ ਉਦੋਂ ਦੇਖਣ ਨੂੰ ਮਿਲੀ ਜਦੋਂ ਕੁਝ ਸਮਾਂ ਪਹਿਲਾਂ ਮਾਲਵੇ ‘ਚ ਪ੍ਰਾਈਵੇਟ ਕੰਪਨੀਆਂ ਨੇ  ਖਾਣੇ ਦੀ ਹੋਮ ਡਲਿਵਰੀ ਸ਼ੁਰੂ ਕੀਤੀ ਜਿਸ ਨੂੰ ਸਿਹਤ ਦੇ ਪੱਖ ਤੋਂ ਚਿੰਤਾਜਨਕ ਮੰਨਿਆ ਜਾ ਰਿਹਾ ਹੈ ਇਕੱਲੇ ਬਠਿੰਡਾ ‘ਚ ਦੋ ਕੰਪਨੀਆਂ ਹਨ ਜਿਨ੍ਹਾਂ ਕੋਲ 800 ਦੇ ਕਰੀਬ ਲੜਕੇ ਭੋਜਨ ਸਪਲਾਈ ਦੇ ਕੰਮ ‘ਚ ਲੱਗੇ ਹੋਏ ਹਨ ਜਾਣਕਾਰੀ ਅਨੁਸਾਰ ਐਪ ਦੇ ਮਾਧਿਅਮ ਰਾਹੀਂ ਇਨ੍ਹਾਂ ਕੋਲ ਤਕਰੀਬਨ 15 ਹਜ਼ਾਰ ਕਾਲਾਂ ਰੋਜ਼ਾਨਾ ਆ ਰਹੀਆਂ ਹਨ ਸ਼ਹਿਰ ਦੇ ਵੱਡੀ ਗਿਣਤੀ ਹੋਟਲ, ਰੈਸਟੋਰੈਂਟ, ਮਠਿਆਈ ਵਿਕ੍ਰੇਤਾ ਅਤੇ ਹੋਰ ਵੀ ਖਾਣ ਪੀਣ ਵਾਲਾ ਸਮਾਨ ਵੇਚਣ ਵਾਲੇ ਅਦਾਰੇ ਇਨ੍ਹਾਂ ਨਿੱਜੀ ਕੰਪਨੀਆਂ ਨਾਲ ਜੁੜੇ ਹੋਏ ਹਨ ਵਿਸ਼ੇਸ਼ ਪਹਿਲੂ ਇਹ ਹੈ ਕਿ ਨਵਾਂ ਪੋਚ ਤਾਂ ਇਸ ਨਵੇਂ ਰੁਝਾਨ ਪ੍ਰਤੀ ਪਾਗਲ ਹੋਇਆ ਪਿਆ ਹੈ ਅਤੇ ਮਹਿਲਾਵਾਂ ਨੇ ਵੀ ਹੱਥੀਂ ਖਾਣਾ ਬਣਾਉਣ ਦੀ ਥਾਂ ਸਸਤੇ ਆਨਲਾਈਨ ਭੋਜਨ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਜਾ ਸਥਿਤੀ ਇਹ ਹੈ ਕਿ ਇਹ ਲੜਕੇ ਸ਼ਹਿਰ ‘ਚ ਸਵੇਰ ਤੋਂ ਦੇਰ ਸ਼ਾਮ ਤੱਕ ਖਾਣਾ ਸਪਲਾਈ ਕਰਦੇ ਦਿਖਾਈ ਦਿੰਦੇ ਹਨ ਓਧਰ ਸਿਹਤ ਮਾਹਿਰਾਂ ਨੇ ਇਸ ਵਰਤਾਰੇ ਪ੍ਰਤੀ ਚਿੰਤਾ ਜਤਾਈ ਅਤੇ ਆਮ ਲੋਕਾਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਅਜਿਹੇ ਖਾਣਿਆਂ ਨੂੰ ਤਿਆਰ ਕਰਨ ਵੇਲੇ ਗੈਰਮਿਆਰੀ ਤੇਲ ਤੇ ਘਿਓ ਆਦਿ ਦੀ ਵਰਤੋਂ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਆਖਿਆ ਕਿ ਲੋਕ ਇਹ ਨਹੀਂ ਜਾਣਦੇ ਕਿ ਉਹ ਸਸਤੇ ਦੇ ਲਾਲਚ ਤੇ ਅਣਜਾਣਪੁਣੇ  ਵਿਚ ਆਪਣੀ ਸਿਹਤ ਲਈ ਕਿੱਡਾ ਵੱਡਾ ਖਤਰਾ ਸਹੇੜ ਰਹੇ ਹਨ ਬਠਿੰਡਾ ਦੇ ਇੱਕ ਡਾਈਟੀਸ਼ੀਅਨ (ਭੋਜਨ ਮਾਹਰ) ਦਾ ਪ੍ਰਤੀਕਰਮ ਹੈ ਕਿ ਜੰਕ ਫੂਡ ਨੇ ਤਾਂ ਸਿਹਤ ਦਾ ਤਾਂ ਪਹਿਲਾਂ ਹੀ ਭੱਠਾ ਬਿਠਾ ਰੱਖਿਆ ਹੈ ਉੱਪਰੋਂ ਇਸ ਨਵੀਂ ਭੋਜਨ ਵਿਵਸਥਾ ਸਿਹਤ ਨੂੰ ਖੋਰਾ ਲਾਉਣ ਵਾਲੀ ਸਾਬਤ ਹੋ ਸਕਦੀ ਹੈ ਉਨ੍ਹਾਂ ਦੱਸਿਆ ਕਿ ਮਾੜੇ ਤੇਲ ਪਦਾਰਥਾਂ, ਘਟੀਆ ਮਸਾਲਿਆਂ ਅਤੇ ਹੋਰ ਸਮੱਗਰੀ ਨਾਲ ਪੱਕਿਆ ਭੋਜਨ ਪੇਟ ਦੇ ਰੋਗਾਂ ਦਾ ਕਾਰਨ ਬਣਦਾ ਹੈ ਅਤੇ ਕੈਂਸਰ ਤੱਕ ਦਾ ਖਤਰਾ ਵਧ ਜਾਂਦਾ ਹੈ
ਮਾਹਿਰਾਂ ਦੇ ਇਸ ਕਥਨ ਦੀ ਪੁਸ਼ਟੀ ਸਿਵਲ ਹਸਪਤਾਲ ‘ਚ ਰੋਜ਼ਾਨਾ ਔਸਤਨ ਦੋ ਤਿੰਨ ਮਰੀਜ ਆਉਣ ਤੋਂ ਹੁੰਦੀ ਹੈ ਪ੍ਰਾਈਵੇਟ ਹਸਪਤਾਲਾਂ ਕੋਲ ਆਉਣ ਵਾਲਿਆਂ ਦੀ ਗਿਣਤੀ ਵੱਖਰੀ ਹੈ ਵੇਰਵਿਆਂ ਅਨੁਸਾਰ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਦੋ ਤਿੰਨ ਦਿਨ ਅਜਿਹਾ ਖਾਣਾ ਖਾਣ ਕਰਕੇ ਇੱਕ ਪਰਿਵਾਰ ਨੂੰ ਪੇਟ ਦੀ ਗੰਭੀਰ ਸਮੱਸਿਆ ਦਾ ਇਲਾਜ ਕਰਵਾਉਣਾ ਪਿਆ ਡਾਕਟਰ ਨੇ ਹੁਣ ਉਨ੍ਹਾਂ ਨੂੰ ਅਜਿਹਾ ਭੋਜਨ ਖਾਣ ਦੀ ਮਨਾਹੀਂ ਕੀਤੀ ਹੈ ਕਮਲਾ ਨਹਿਰੂ ਕਲੋਨੀ ‘ਚ ਇੱਕ ਮਹਿਲਾ ਵੱਲੋਂ ਮੰਗਵਾਏ ਆਨਲਾਈਨ ਨੂਡਲਜ਼ ‘ਤੇ ਬਰਗਰ ਨਾਲ  ਬੱਚੇ ਬਿਮਾਰ ਹੋ ਗਏ ਇੱਕ ਬੱਚੇ ਨੂੰ ਤਾਂ ਗੁਲੂਕੋਜ਼ ਵੀ ਚੜ੍ਹਾਉਣਾ ਪਿਆ ਸੀ ਅਜੀਤ ਰੋਡ ‘ਤੇ ਪੀਜੀ ‘ਚ ਰਹਿੰਦੇ ਦੋ ਲੜਕਿਆਂ ਨੂੰ ਵੀ ਆਨਲਾਈਨ ਭੋਜਨ ਹਜਮ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਦਸ ਦਿਨ ਦਵਾਈ ਖਾਣੀ ਪਈ ਹੈ ਇਹ ਕੁਝ ਮਿਸਾਲਾਂ ਹਨ ਕਾਫੀ ਮਾਮਲੇ ਅਜਿਹੇ ਹਨ ਜੋ ਸਾਹਮਣੇ ਹੀ ਨਹੀ ਆਉਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਠੱਗੀ ਦੇ ਢੰਗ : ਆਨ ਲਾਈਨ ਸ਼ਾਪਿੰਗ ਕਰਕੇ ਲੋਕਾਂ ਨੂੰ ਲੱਖਾਂ ਦਾ ਚੂਨਾ ਲਾਉਣ ਵਾਲਾ ਕਾਬੂ
ਲੋਨ ਦੇਣ ਦਾ ਝਾਂਸਾ ਦਿਵਾ ਕੇ ਉਨ੍ਹਾਂ ਦੇ ਨੰਬਰ ਦੀ ਥਾਂ ਭਰਦਾ ਸੀ ਆਪਣਾ ਨੰਬਰ
ਪਟਿਆਲਾ। ਪਟਿਆਲਾ ਪੁਲਿਸ ਨੇ ਆਨ ਲਾਈਨ ਸਾਪਿੰਗ ਕਰਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਹ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਸੀ। ਇਸ ਸਬੰਧੀ ਜਣਕਾਰੀ ਦਿੰਦਿਆ ਡੀਐਸਪੀ ਸਿਟੀ 1 ਯੋਗੇਸ ਕੁਮਾਰ ਨੇ ਦੱਸਿਆ ਕਿ ਕਸ਼ਿਸ ਕੁਮਾਰ ਪੁੱਤਰ ਸ਼ਾਮ ਸੁੰਦਰ ਵਾਸੀ ਪਟਿਆਲਾ ਨੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸਦੇ ਬਜਾਜ ਫਾਇਲਾਸ ਸੋਪਿੰਗ ਕਾਰਡ ਦੇ ਖਾਤੇ ਵਿੱਚੋਂ ਡਾਟੇ ਨਾਲ ਛੇੜ ਛਾੜ ਕਰਕੇ ਉਸਦਾ ਮੁਬਾਇਲ ਨੰਬਰ ਬਦਲ ਕੇ ਓ.ਟੀ.ਪੀ. ਹਾਸਲ ਕਰਕੇ ਉਸਦੇ ਕਾਰਡ ਰਾਹੀਂ ਸ਼ੌਪਿੰਗ ਕਰਕੇ ਠੱਗੀ ਮਾਰਨ ਸਬੰਧੀ ਸ਼ਿਕਾਇਤ ਦਿੱਤੀ ਸੀ। ਇਸੇ ਤਰ੍ਹਾਂ ਕੁਝ ਹੋਰ ਲੋਕਾਂ ਦੀਆਂ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਦੇ ਬਜਾਜ ਕਾਰਡ ਨਾਲ ਛੇੜ ਛਾੜ ਕਰਕੇ ਠੱਗੀ ਮਾਰੀ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਪੜ੍ਹਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮਹਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਲੋਕਾਂ ਨਾਲ ਮੇਲ ਜੋਲ ਵਧਾ ਕੇ ਉਨ੍ਹਾਂ ਨੂੰ ਸਸਤੇ ਦਰਾਂ ਦੇ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਦਸਤਾਵੇਜ ਜਿਵੇਂ ਅਧਾਰ ਕਾਰਡ, ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕਰਕੇ ਅਤੇ ਧੋਖੇ ਨਾਲ ਉਨ੍ਹਾਂ ਦੇ ਮੁਬਾਇਲ ਨੰਬਰਾਂ ਦੀ ਥਾਂ ਆਪਣਾ ਨੰਬਰ ਆਨਲਾਈਨ ਰਜਿਸ਼ਟਰਡ ਕਰਵਾ ਕੇ ਲੱਖਾਂ ਰੁਪਏ ਦੀ ਸਾਪਿੰਗ ਕਰਦਾ ਸੀ। ਇਸ ਸਬੰਧੀ ਮੁੱਖ ਥਾਣਾ ਅਫਸਰ ਲਹੋਰੀ ਗੇਟ ਜਾਨਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਬੀਰ ਸਿੰਘ ਸਮੇਤ ਸਾਈਬਰ ਸੈਲ ਦੀ ਦੀ ਇੰਚਾਰਜ਼ ਤਰਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਚੋ! ਆਨਲਾਈਨ ਧੋਖਾਧੜੀ ਤੋਂ
ਸਾਵਧਾਨ ਰਹੋ, ਜਾਗਰੂਕ ਰਹੋ
2. ਗੋਦਾਮ ‘ਚ ਉਪਲੱਬਧ ਪ੍ਰੋਡਕਟ ਖਰੀਦੋ:
ਅਮੇਜਨ, ਫਲਿੱਪਕਾਰਟ ਤੇ ਸਨੈਪਡੀਲ ਵਰਗੀਆਂ ਈ-ਕਾਮਰਸ ਵੈੱਬਸਾਈਟਸ ਦੇ ਆਪਣੇ ਗੋਦਾਮ ਹੁੰਦੇ ਹਨ, ਜਿੱਥੇ ਥਰਡ ਪਾਰਟੀ ਵਿਕ੍ਰੇਤਾ ਦਾ ਵੀ ਸਾਮਾਨ ਰੱਖਿਆ ਹੁੰਦਾ ਹੈ ਹੁਣ ਸਵਾਲ ਉੱਠਦਾ ਹੈ ਕਿ ਤੁਸੀਂ ਕਿਵੇਂ ਜਾਣੋਗੇ ਕਿ ਕੋਈ ਪ੍ਰੋਡਕਟ ਗੋਦਾਮ ਵਿਚ ਹੈ ਜਾਂ ਨਹੀਂ ਗੋਦਾਮ ‘ਚ ਮੌਜ਼ੂਦ ਪ੍ਰੋਡਕਟ ਲਈ ਅਮੇਜਨ ਦੇ ਉਤਪਾਦਾਂ ‘ਤੇ ਅਮੇਜਨ ਫੁੱਲਫੀਲਡ, ਫਲਿੱਪਕਾਰਟ ‘ਤੇ ਫਲਿੱਪਕਾਰਡ ਐਡਵਾਂਟੇਜ ਤੇ ਸਨੈਪਡੀਲ ‘ਤੇ ਸੇਫ਼ਸ਼ਿਪ ਦਾ ਟੈਗ ਲੱਗਾ ਹੁੰਦਾ ਹੈ।
3. ਵਿਕ੍ਰੇਤਾ ਦੀ ਰੇਟਿੰਗ ਵੀ ਮਹੱਤਵਪੂਰਨ:
ਇਸ ਤੋਂ ਪਹਿਲਾਂ ਕਿ ਤੁਸੀਂ ਆਪਣਾ ਮਨਪਸੰਦ ਉਤਪਾਦ ਖਰੀਦਣ ਲਈ ਬਟਨ ਦਬਾਓ, ਵਿਕ੍ਰੇਤਾ ਦਾ ਰੇਟਿੰਗ ਜ਼ਰੂਰ ਦੇਖ ਲਓ ਧਿਆਨ ਰੱਖੋ ਕਿ ਅਜਿਹੇ ਵਿਕ੍ਰੇਤਾਵਾਂ ਤੋਂ ਹੀ ਸਾਮਾਨ ਖਰੀਦੋ ਜਿਨ੍ਹਾਂ ਨੇ ਘੱਟੋ-ਘੱਟ 50 ਜਾਂ ਜ਼ਿਆਦਾ ਟ੍ਰਾਂਜੈਕਸ਼ਨ ਕੀਤੀਆਂ ਹੋਣ ਤੇ ਉਨ੍ਹਾਂ ਦੀ ਰੇਟਿੰਗ ਵੀ 90 ਫੀਸਦੀ ਜਾਂ ਘੱਟੋ-ਘੱਟ 4 ਸਟਾਰ ਹੋਵੇ ਜਿੰਨੀ ਜ਼ਿਆਦਾ ਰੇਟਿੰਗ ਹੋਵੇਗੀ ਓਨਾ ਹੀ ਜ਼ਿਆਦਾ ਤੁਸੀਂ ਉਸ ਵਿਕ੍ਰੇਤਾ ‘ਤੇ ਭਰੋਸਾ ਕਰ ਸਕਦੇ ਹੋ।
4. ਕੈਸ਼ ਆਨ ਡਿਲੀਵਰੀ ਨੂੰ ਪਹਿਲ ਦਿਓ:
ਸ਼ੌਪਿੰਗ ‘ਚ ਕੈਸ਼ ਆਨ ਡਿਲੀਵਰੀ ਤੋਂ ਭੁਗਤਾਨ ਖ਼ਪਤਕਾਰ ਨੂੰ ਘੱਟੋ-ਘੱਟ ਆਨਲਾਈਨ ਟ੍ਰਾਂਜੈਕਸ਼ਨ ਦੇ ਖ਼ਤਰਿਆਂ ਤੋਂ ਸੁਰੱਖਿਅਤ ਰੱਖਦਾ ਹੈ ਜਦੋਂ ਤੁਸੀਂ ਆਨਲਾਈਨ ਟ੍ਰਾਂਜਿਕਸ਼ਨ ਲਈ ਆਪਣੀਆਂ ਅਤਿਅੰਤ ਗੁਪਤ ਬੈਂਕਿੰਗ ਸੂਚਨਾਵਾਂ ਨੂੰ ਸਾਂਝਾ ਕਰਦੇ ਹੋ, ਤਾਂ ਉਸ ਸਮੇਂ ਹੈਕਰਸ ਉਨ੍ਹਾਂ ਸੂਚਨਾਵਾਂ ਦੀ ਹੈਕਿੰਗ ਕਰ ਸਕਦੇ ਹਨ ।
5. ਈਬੇ ‘ਤੇ ਸ਼ੌਪਿੰਗ ‘ਪੈਸਾਪੇ’ ਦੁਆਰਾ ਕਰੋ:
ਈਬੇ ‘ਤੇ ‘ਪੈਸਾਪੇ’ ਤੋਂ ਭੁਗਤਾਨ ਕਰਨ ‘ਤੇ ਜੇਕਰ ਤੁਸੀਂ ਪ੍ਰੋਡਕਟ ਖਰੀਦਦੇ ਹੋ, ਤਾਂ ਇਹ ਵੈੱਬਸਾਈਟਸ ਉਦੋਂ ਤੱਕ ਵਿਕ੍ਰੇਤਾ ਨੂੰ ਭੁਗਤਾਨ ਨਹੀਂ ਕਰਦੀ ਹੈ, ਜਦੋਂ ਤੱਕ ਪ੍ਰੋਡਕਟ ਤੁਹਾਡੇ ਹੱਥ ਨਾ ਆ ਜਾਵੇ ਤੇ ਤੁਸੀਂ ਉਸ ਤੋਂ ਸੰਤੁਸ਼ਟ ਨਾ ਹੋ ਜਾਓ ਜੇਕਰ ਤੁਸੀਂ ਪ੍ਰੋਡਕਟ ਤੋਂ ਖੁਸ਼ ਨਹੀਂ ਹੋ ਤਾਂ ਈਬੇ ਤੁਹਾਡੇ ਪੈਸੇ ਮੋੜ ਦਿੰਦਾ ਹੈ।
6. ਸਸਤੇ ਅਤੇ ਡਿਸਕਾਊਂਟ ਤੋਂ ਸਾਵਧਾਨ ਰਹੋ:
ਜੇਕਰ ਤੁਹਾਨੂੰ ਕੋਈ ਮਹਿੰਗਾ ਉਤਪਾਦ ਕਿਸੇ ਸ਼ੌਪਿੰਗ ਵੈੱਬਸਾਈਟ ‘ਤੇ ਬਹੁਤ ਸਸਤਾ ਮਿਲ ਰਿਹਾ ਹੈ ਤਾਂ ਸਾਵਧਾਨ ਕਿਉਂਕਿ ਇਸ ਤਰ੍ਹਾਂ ਤੁਹਾਨੂੰ ਸਸਤੇ ਦਾ ਝਾਂਸਾ ਦੇ ਕੇ ਮਿਹਨਤ ਦੀ ਕਮਾਈ ਉਡਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਆਨਲਾਈਨ ਮਿਲੇਗੀ ਸਸਤੀ ਰੇਤ
ਪੰਜਾਬ ਕੈਬਨਿਟ ਦੇ ਫੈਸਲੇ:ਇੱਕ ਕਲਿੱਕ ਨਾਲ ਮਿਲੇਗੀ ਹੋਮ ਡਿਲੀਵਰੀ
ਰੇਤ ਅਤੇ ਬਜਰੀ ਦਾ ਵੱਧ ਤੋਂ ਵੱਧ ਰੇਟ ਹੋਵੇਗਾ ਤੈਅ,
ਇੱਕ ਟੁਕੜਾ ਦੇਣ ਦੀ ਥਾਂ ‘ਤੇ ਸਾਰੇ ਦਰਿਆ ਦਾ ਦਿੱਤਾ ਜਾਵੇਗਾ ਠੇਕਾ, 7 ਬਣਨਗੇ ਕਲਸਟਰ
ਪੰਜਾਬ ‘ਚ ਲਾਗੂ ਹੋਇਆ ਆਯੂਸਮਾਨ ਭਾਰਤ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਕੱਪੜੇ ਅਤੇ ਹੋਰ ਸਮਾਨ ਆਨਲਾਈਨ ਖਰੀਦਦਾਰੀ ਦੇ ਨਾਲ ਹੀ ਹੁਣ ਰੇਤ ਅਤੇ ਬਜਰੀ ਵੀ ਆਨ ਲਾਈਨ ਮਿਲਿਆ ਕਰੇਗੀ। ਇਸ ਲਈ ਜਲਦ ਹੀ ਵੈਬ ਪੋਰਟਲ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਜਿਥੇ ਜਾ ਕੇ ਹਰ ਕੋਈ ਨਾ ਸਿਰਫ਼ ਆਪਣੇ ਜ਼ਿਲ੍ਹੇ ਸਣੇ ਹੋਰ ਜਿਲ੍ਹਿਆਂ ‘ਚ ਵਿਕ ਰਹੀ ਰੇਤ ਬਜਰੀ ਦਾ ਰੇਟ ਦੇਖ ਸਕੇਗਾ, ਸਗੋਂ ਆਪਣੀ ਇੱਛਾ ਅਨੁਸਾਰ ਆਨ ਲਾਈਨ ਕਿਸੇ ਵੀ ਥਾਂ ਤੋਂ ਰੇਤ ਬਜਰੀ ਵੀ ਮੰਗਵਾਈ ਜਾ ਸਕੇਗੀ।
ਇਸ ਸਬੰਧੀ ਪੰਜਾਬ ਨੂੰ 7 ਕਲੱਸਟਰਾਂ ਵਿੱਚ ਵੰਡਿਆ ਜਾ ਰਿਹਾ ਹੈ, ਜਿਸ ਰਾਹੀਂ ਹਰ ਕਲੱਸਟਰ ਨੂੰ ਇੱਕ ਖੱਡ ਨਹੀਂ ਸਗੋਂ ਉਸ ਕਲਸਟਰ ਦਾ ਸਾਰਾ ਦਰਿਆ ਹੀ ਠੇਕਾ ‘ਤੇ ਦੇ ਦਿੱਤਾ ਜਾਏਗਾ ਤਾਂ ਕਿ ਆਪਣੀ ਖੱਡ ਤੋਂ ਬਾਹਰ ਕੀਤੀ ਜਾਣ ਵਾਲੀ ਨਾਜਾਇਜ਼ ਮਾਈਨਿੰਗ ਵਾਲਾ ਕੋਈ ਝੰਜਟ ਹੀ ਨਾ ਰਹੇ। ਇਸ ਸਬੰਧੀ ਪੰਜਾਬ ਦੇ ਮੰਤਰੀ ਮੰਡਲ ਵੱਲੋਂ ਨਵੀਂ ਮਾਈਨਿੰਗ ਪਾਲਿਸੀ ਨੂੰ ਪਾਸ ਕਰ ਦਿੱਤਾ ਗਿਆ ਹੈ।  ਨਵੀਂ ਨੀਤੀ ਅਨੁਸਾਰ ਮਾਈਨਿੰਗ ਵਿਭਾਗ ਛੋਟੇ ਜਾਂ ਦਰਮਿਆਨੇ ਸਾਰੇ ਤਰ੍ਹਾਂ ਦੇ ਖਪਤਕਾਰਾਂ ਨੂੰ ਰੇਤਾ ਦੀ ਵਿੱਕਰੀ ਦੀ ਸਾਰੀ ਜਾਣਕਾਰੀ ਆਨ ਲਾਈਨ ਹੀ ਮਿਲ ਜਾਇਆ ਕਰੇਗੀ ਜਿੱਥੇ ਰੀਅਲ ਟਾਈਮ ਮੋਨੀਟਰਿੰਗ ਸਿਸਟਮ ਰਾਹੀਂ ਆਨਲਾਈਨ ਅਤੇ ਆਫ ਲਾਈਨ ਢੰਗ ਰਾਹੀਂ ਹੋਵੇਗਾ।
ਰੇਤ ਦੀ ਵਿੱਕਰੀ ਨੂੰ ਇਕ ਕੇਂਦਰੀ ਨਿਗਰਾਨ ਸਹੂਲਤ ਰਾਹੀਂ ਜੁੜੇ ਇਲੈਕਟ੍ਰਾਨਿਕ ਸਿਸਟਮ ਰਾਹੀਂ ਨਿਯੰਤਰਨ ਕੀਤਾ ਜਾਵੇਗਾ। ਪੋਰਟਲ ‘ਤੇ ਰੋਜ਼ਾਨਾ ਦੀ ਖਰੀਦ ਵੇਚ ਰਿਪੋਰਟ ਨੂੰ ਅਪਲੋਡ ਕੀਤਾ ਜਾਵੇਗਾ ਅਤੇ ਹਰ ਇੱਕ ਬਲਾਕ ਦਾ ਠੇਕੇਦਾਰ ਇਸ ਪੋਰਟਲ ‘ਤੇ ਰੇਤ ਦੇ ਭਾਅ ਨੂੰ ਦਰਸਾਏਗਾ ਤਾਂ ਕਿ ਕੋਈ ਵੀ ਆਪਣੇ ਬਲਾਕ ਦਾ ਭਾਅ ਦੇਖਣ ਤੋਂ ਬਾਅਦ ਇਹ ਚੈੱਕ ਕਰ ਸਕੇ ਕਿ ਉਹਨੂੰ ਜਿਹੜੇ ਭਾਅ ਵਿੱਚ ਰੇਤ ਬਜਰੀ ਮਿਲੀ ਹੈ, ਉਸ ਤੋਂ ਵਾਧੂ ਤਾਂ ਪੈਸੇ ਨਹੀਂ ਲਏ ਗਏ।
ਇਸ ਦੇ ਨਾਲ ਹੀ ਸਰਕਾਰ ਵਲੋਂ ਰੇਤ ਅਤੇ ਬੱਜਰੀ ਦੇ ਵੱਧ ਤੋਂ ਵੱਧ ਭਾਅ ਵੀ ਖ਼ੁਦ ਹੀ ਮਾਰਕਿਟ ਅਨੁਸਾਰ ਤੈਅ ਕੀਤੇ ਜਾਣਗੇ ਤਾਂ ਕਿ ਕਿਸੇ ਵੀ ਹਾਲਤ ਵਿੱਚ ਕੋਈ ਵੀ ਠੇਕੇਦਾਰ ਆਮ ਲੋਕਾਂ ਨਾਲ ਠੱਗੀ ਨਾ ਮਾਰ ਸਕੇ ਇਸ ਵਿੱਚ ਰੇਤ ਅਤੇ ਬਜਰੀ ਦੀ ਸਪਲਾਈ ਦੂਰੀ ਨੂੰ ਲੈ ਕੇ ਕੁਝ ਰੁਪਏ ਫਰਕ ਪੈ ਸਕਦਾ ਹੈ ਪਰ ਹਜ਼ਾਰਾ ਰੁਪਏ ਵਿੱਚ ਫਰਕ ਨਜ਼ਰ ਨਹੀਂ ਆਏਗਾ। ਕਲੋਨੀਆਂ ਸਿਰੇ ਨਾ ਚੜ੍ਹਾ ਸਕਣ ਵਾਲੇ ਪ੍ਰਮੋਟਰ ਕਰ ਸਕਣਗੇ ਲਾਇਸੰਸ ਵਾਪਸ ਪੰਜਾਬ ਕਾਲੋਨੀਆਂ ਵਿਕਸਤ ਨਾ ਕਰ ਸਕਣ ਵਾਲੇ ਅਤੇ ਕਾਲੋਨੀਆਂ ਵਿੱਚ ਵਿਕਾਸ ਕਾਰਜ ਮੁਕੰਮਲ ਨਾ ਕਰ ਸਕਣ ਦੀ ਸੂਰਤ ਵਿੱਚ ਪ੍ਰੋਮੋਟਰਾਂ ਨੂੰ ਆਪਣੇ ਲਾਇਸੰਸ ਵਾਪਸ ਜਮਾਂ ਕਰਵਾਉਣ ਸਬੰਧੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਔਰਤਾਂ ਦਾ 50 ਫੀਸਦੀ ਰਾਖਵਾਂ ਕਰਨ ਹੋਇਆ ਲਾਗੂ
ਪੰਜਾਬ ਸਰਕਾਰ ਵੱਲੋਂ ਪੰਜਾਬ ਮੰਤਰੀ ਮੰਡਲ ਨੇ ਪੰਚਾਇਤ ਸਰਪੰਚਾਂ ਦੇ ਨਾਲ ਨਾਲ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਪਰਸਨਾਂ ਦੇ ਅਹੁਦਿਆਂ ਵਿੱਚ ਰੋਟੇਸ਼ਨ ਦੇ ਅਧਾਰ ‘ਤੇ ਔਰਤਾਂ ਲਈ 50 ਫੀਸਦੀ ਤੱਕ ਰਾਖਵਾਂਕਰਨ ਕਰਨ ਦਾ ਫੈਸਲਾ ਕੀਤਾ ਹੈ। ਮੰਤਰੀ ਮੰਡਲ ਦੀ ਪ੍ਰਵਾਨਗੀ ਤੋਂ ਬਾਅਦ ਸੱਤਾਂ ਦਿਨਾਂ ਵਿੱਚ ਪੰਜਾਬ ਦੇ ਰਾਜਪਾਲ ਨੂੰ ਇਸ ਸਬੰਧੀ ਆਰਡੀਨੈਂਸ ਪੇਸ਼ ਕੀਤਾ ਜਾਵੇਗਾ।
ਸੂਬਾ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਵਿੱਚ ਪਿਛਲੇ ਸਾਲ ਔਰਤਾਂ ਲਈ ਰਾਖਵਾਂਕਰਨ 33 ਫੀਸਦੀ ਤੋਂ ਵਧਾ ਕੇ 50 ਫੀਸਦੀ ਕੀਤਾ ਸੀ। ਮੰਤਰੀ ਮੰਡਲ ਨੇ ‘ਪੰਜਾਬ ਪੰਚਾਇਤੀ ਰਾਜ ਐਕਟ –1994’ ਅਤੇ ਗ੍ਰਾਮ ਪੰਚਾਇਤ ਐਂਡ ਚੇਅਰਮੈਨ ਐਂਡ ਵਾਈਸ ਚੇਅਰਮੈਨ ਆਫ ਪੰਚਾਇਤ ਸੰਮਤੀਜ਼ ਐਂਡ ਜ਼ਿਲ੍ਹਾ ਪ੍ਰੀਸ਼ਦ ਰੂਲਜ਼-1994 ਨੂੰ  ਹੁਣ ਪ੍ਰਵਾਨਗੀ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ
ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ 15 ਤੋਂ ਹੋਵੇਗਾ ਲਾਗੂ : ਸਿੱਧੂ
ਘਰ ਬੈਠਿਆਂ ਨਕਸ਼ਿਆਂ ਦੀ ਮਨਜ਼ੂਰੀ ਆਨਲਾਈਨ ਹੋਵੇਗੀ (Building)
ਚੰਡੀਗੜ੍ਹ, ਸੱਚ ਕਹੂੰ ਨਿਊਜ਼
ਸ਼ਹਿਰੀ ਸਥਾਨਕ ਇਕਾਈਆਂ ‘ਚ ਆਨਲਾਈਨ ਨਕਸ਼ੇ ਪਾਸ ਕਰਨ ਲਈ ਬਣਾਇਆ ਗਿਆ ਆਨਲਾਈਨ ਬਿਲਡਿੰਗ (Building) ਪਲਾਨ ਅਪਰੂਵਲ ਸਿਸਟਮ (ਓਬੀਪੀਏਐੱਸ) 15 ਅਗਸਤ ਤੋਂ ਲਾਗੂ ਹੋਵੇਗਾ ਤੇ ਇਹ ਵੱਕਾਰੀ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਦਾ ਸ਼ਹਿਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਤੇ ਪਾਰਦਰਸ਼ੀ ਸ਼ਾਸਨ ਦੇਣ ਦਾ ਵਾਅਦਾ ਪੂਰਾ ਹੋਵੇਗਾ।
ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਸੈਕਟਰ 35 ਸਥਿਤ ਪੰਜਾਬ ਮਿਉਂਸਪਲ ਭਵਨ ਦੇ ਆਡੀਟੋਰੀਅਮ ਵਿਖੇ ਓਬੀਪੀਏਐੱਸ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸੂਬੇ ਦੀਆਂ ਸਮੂਹ ਨਗਰ ਨਿਗਮਾਂ ਦੇ ਕਮਿਸ਼ਨਰਾਂ, ਡਿਪਟੀ ਡਾਇਰੈਕਟਰਾਂ ਤੇ ਆਰਕੀਟੈਕਟਾਂ ਦੀ ਲਗਾਈ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਹੀ।
ਸ੍ਰ. ਸਿੱਧੂ ਨੇ ਕਿਹਾ ਅਸੀਂ ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜਦੇ, ਸਗੋਂ ਅਗਲੀ ਪੀੜ੍ਹੀ ਲਈ ਲੜਦੇ ਹਾਂ, ਸਾਡੀ ਸਰਕਾਰ ਦਾ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਸਿਸਟਮ ਛੱਡ ਕੇ ਜਾਣਾ ਹੈ, ਜਿਸ ਦੇ ਤਹਿਤ ਈ-ਗਵਰਨੈਂਸ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਈ-ਗਵਰਨੈਂਸ ਪ੍ਰੋਜੈਕਟ ਨੂੰ ਲਾਗੂ ਕਰਕੇ ਜਿੱਥੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਉੱਥੇ ਸ਼ਹਿਰ ਵਾਸੀਆਂ ਨੂੰ ਘਰ ਬੈਠਿਆਂ ਸੁਖਾਲੀਆਂ ਸੇਵਾਵਾਂ ਮਿਲ ਸਕਦੀਆਂ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਓਬੀਪੀਏਐੱਸ 15 ਅਗਸਤ ਤੋਂ ਲਾਗੂ ਹੋਵੇਗਾ ਜੋ ਕਿ ਪੂਰਨ ਤੌਰ ‘ਤੇ ਆਨਲਾਈਨ ਪਲੇਟਫਾਰਮ ਹੈ ਜਿੱਥੇ ਨਕਸ਼ਿਆਂ ਦੀ ਮਨਜ਼ੂਰੀ ਆਨਲਾਈਨ ਇੱਕੋ ਥਾਂ ‘ਤੇ ਹੋਵੇਗੀ, ਜਿਸ ਨਾਲ ਸ਼ਹਿਰੀਆਂ ਦੀ ਪਹਿਲਾਂ ਹੁੰਦੀ ਖੱਜਲ ਖੁਆਰੀ ਖਤਮ ਹੋਵੇਗੀ। ਇਸ ਵੱਕਾਰੀ ਪ੍ਰੋਜੈਕਟ ਨੂੰ ਵਿਭਾਗ ਦਾ ਇਤਿਹਾਸਕ ਫੈਸਲਾ ਕਰਾਰ ਦਿੰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਦੀ ਕਿਸਮਤ ਤੇ ਮੁਹਾਂਦਰਾ ਬਦਲਣ ਦੀ ਸਮਰੱਥਾ ਰੱਖਦਾ ਹੈ। (Building)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਨਲਾਈਨ ਠੱਗੀਆਂ ਮਾਰਨ ਵਾਲੇ ਠੱਗਾਂ ਤੋਂ ਬਚੋ!
ਜਿਸ ਤਰ੍ਹਾਂ  ਕਿ ਅਸੀਂ ਦੇਖਦੇ ਹਾਂ ਕਿ ਨੋਟਬੰਦੀ ਹੋਣ ਉਪਰੰਤ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇ.ਟੀ.ਐਮ. ਆਦਿ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਈਦੇ ਹਨ ਕਿ ਆਪਣੇ ਕੋਲ ਕੈਸ਼ ਰੱਖਣ ਦੀ ਜਰੂਰਤ ਨਹੀਂ ਪੈਂਦੀ, ਜਦੋਂ ਮਰਜ਼ੀ ਤੇ ਜਿੱਥੇ ਮਰਜੀ ਏ.ਟੀ.ਐਮ., ਨੈੱਟ ਬੈਂਕਿੰਗ, ਕਰੈਡਿਟ ਕਾਰਡ ਆਦਿ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹਾਂ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ ਕਿ ਅਸੀਂ ਆਨਲਾਈਨ ਨੈੱਟ ਬੈਂਕਿੰਗ/ਮੋਬਾਇਲ ਬਂੈਕਿੰਗ ਦੀ ਗੱਲ ਕਰੀਏ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਰਾਹੀਂ ਠੱਗੀ ਆਮ ਤੇ ਭੋਲੇ-ਭਾਲੇ ਲੋਕਾਂ ਨਾਲ ਕਿਸ ਤਰ੍ਰਾਂ ਵੱਜ ਸਕਦੀ ਹੈ?
ਆਨਲਾਈਨ ਬੈਂਕਿੰਗ/ਮੋਬਾਇਲ ਬੈਂਕਿੰਗ ਰਾਹੀਂ ਠੱਗੀ ਮਾਰਨ ਵਾਲਿਆਂ ਵੱਲੋਂ ਅਕਸਰ ਭੋਲੇ-ਭਾਲੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਹੈੱਡ ਬ੍ਰਾਂਚ (ਭਾਵ ਕਿ ਉਹ ਸ਼ਾਖਾ ਜਿਹੜੀ ਮੇਨ ਜਿਵੇਂ ਦਿੱਲੀ, ਮੁੰਬਈ ਆਦਿ ਵਰਗੇ ਵੱਡੇ ਸ਼ਹਿਰਾਂ ਵਿੱਚ ਹੁੰਦੀ ਹੈ) ‘ਚੋਂ ਬੋਲ ਰਹੇ ਹਾਂ ਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਬੈਂਕ ਖਾਤਾ/ਏ.ਟੀ.ਐਮ. ਕਾਰਡ ਬਲਾਕ ਕਰ ਦਿੱਤਾ ਜਾਵੇਗਾ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਅਤਿ ਜਰੂਰੀ ਹੈ ਕਿ ਬੈਂਕ ਕਦੇ ਵੀ ਆਪਣੇ ਕਸਟਮਰ/ਖਾਤਾਧਾਰਕ ਨੂੰ ਫੋਨ ਨਹੀਂ ਕਰੇਗਾ ਅਤੇ ਨਾ ਹੀ ਕਦੇ ਆਪਣੇ ਕਸਟਮਰ/ਖਾਤਾਧਾਰਕ ਨੂੰ ਆਪਣਾ ਖਾਤਾ ਨੰਬਰ/ਏ.ਟੀ.ਐਮ. ਨੰਬਰ ਜਾਂ ਇਸਦੇ ਪਿੱਛੇ ਲਿਖੇ ਹੋਏ।
ਇਹ ਵੀ ਪੜ੍ਹੋ : ਨੌਕਰ ਹੀ ਲੈ ਉਡਿਆ 1 ਕਰੋੜ 40 ਲੱਖ ਦੇ ਗਹਿਣੇ ਨਗਦੀ ਤੇ ਹੋਰ ਸਮਾਨ
ਨੰਬਰਾਂ ਬਾਰੇ ਜਾਣਕਾਰੀ  ਮੰਗੇਗਾ ਜੇ ਕੋਈ ਤੁਹਾਡੇ ਕੋਲੋਂ ਆਨਲਾਈਨ ਬਂੈਕਿੰਗ/ਮੋਬਾਇਲ ਬੈਂਕਿੰਗ ਆਦਿ ਦੇ ਪਾਸਵਰਡ ਬਾਰੇ ਜਾਂ  ਏ.ਟੀ.ਐਮ. ‘ਤੇ ਲਿਖੇ ਹੋਏ ਅੱਖਰਾਂ ਬਾਰੇ ਜਾਣਕਾਰੀ ਮੰਗੇਗਾ ਤਾਂ ਸਮਝ ਲਓ ਕਿ ਉਹ ਠੱਗ ਹੈ, ਜਿਨ੍ਹਾਂ ਨੂੰ ਹੈਕਰ ਕਹਿੰਦੇ ਹਨ ਅਤੇ ਇਸ ਤੋਂ ਬਾਅਦ ਹੈਕਰਾਂ ਵੱਲੋਂ ਫੋਨ ਕਰਕੇ ਇਹ ਕਿਹਾ ਜਾਵੇਗਾ ਕਿ ਤੁਹਾਡੇ ਬੈਂਕ ਖਾਤੇ ਵਿੱਚ ਬੈਂਕ ਬੈਲੈਂਸ ਖਤਮ ਹੋ ਗਿਆ ਹੈ ਤੁਰੰਤ ਹੀ ਨਗਦੀ ਆਦਿ ਜਮ੍ਹਾ ਕਰਵਾਈ ਜਾਵੇ ਤਾਂ ਕਿ ਤੁਹਾਡਾ ਬੈਂਕ ਖਾਤਾ/ਏ.ਟੀ.ਐਮ. ਕਾਰਡ ਬਲਾਕ ਹੋਣ ਤੋਂ ਬਚਾਇਆ ਜਾ ਸਕੇ
ਇੱਥੇ ਬੈਂਕ ਕਸਟਮਰਾਂ ਦੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਉਕਤ ਹੈਕਰਾਂ ਦਾ ਫੋਨ ਸੁਣਨ ਤੋਂ ਬਾਅਦ ਘਬਰਾਉਣ ਅਤੇ ਜਲਦਬਾਜ਼ੀ ਵਿਚ ਕੋਈ ਕਦਮ ਚੁੱਕਣ ਦੀ ਬਜਾਇ ਉਸ ਹੈਕਰ ਨੂੰ ਖਾਤੇ ਬਾਰੇ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਸਗੋਂ ਉਸਦਾ ਨੰਬਰ ਨੋਟ ਕਰਕੇ ਸਿੱਧਾ ਹੀ ਬੈਂਕ ਵਿੱਚ ਜਾਂ ਪੁਲਿਸ ਵਿੱਚ ਪਹੁੰਚ ਕੇ ਸ਼ਿਕਾਇਤ ਕੀਤੀ ਜਾਵੇ ਜੇਕਰ ਹੈਕਰਜ ਵੱਲੋਂ ਫੋਨ ਕਰਕੇ ਏ.ਟੀ.ਐਮ. ‘ਤੇ ਲਿਖੇ ਨੰਬਰ, ਪਾਸਵਰਡ ਅਤੇ ਬੈਂਕ ਖਾਤੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨਾਂ ਲਈ ਹੋਈਆਂ ਛੁੱਟੀਆਂ
ਕਿ ਤੁਹਾਡੇ ਫੋਨ ‘ਤੇ 6 ਅੱਖਰਾਂ ਦਾ ਓ.ਟੀ.ਪੀ. ਨੰਬਰ ਆਵੇਗਾ ਉਹ ਸਾਨੂੰ ਤੁਰੰਤ ਹੀ ਦੱਸ ਕੇ ਆਪਣੇ ਮੋਬਾਇਲ ਵਿੱਚੋਂ  ਓ.ਟੀ.ਪੀ. ਨੰਬਰ ਡਲੀਟ ਕਰ ਦੇਣਾ ਹੈ ਇਹ ਉਹੀ ਓ.ਟੀ.ਪੀ. ਨੰਬਰ ਹੁੰਦਾ ਹੈ ਜਿਸ ਰਾਹੀਂ ਸਾਡੀ ਮਿਹਨਤ ਨਾਲ ਕੀਤੀ ਕਮਾਈ ਖਾਤੇ ‘ਚੋਂ  ਸਕਿੰਟਾਂ ਵਿੱਚ ਹੀ ਚੋਰੀ ਹੋ ਸਕਦੀ ਹੈ ਭਾਵ ਖਾਤਾ ਖਾਲੀ ਹੋ ਜਾਂਦਾ ਹੈ ਬੈਂਕ ਕਸਟਮਰਾਂ ਅਤੇ ਸਾਥੀਆਂ ਨੂੰ ਇਹੋ ਅਪੀਲ ਹੈ ਕਿ ਉਕਤ ਹੈਕਰਾਂ ਨੂੰ ਬੈਂਕ ਖਾਤਾ/ਏ.ਟੀ.ਐਮ. ਕਾਰਡ ਬਾਰੇ ਜਾਣਕਾਰੀ  ਅਤੇ ਉਸ ਤੋਂ ਬਾਅਦ ਫੋਨ ਰਾਹੀਂ ਪੁੱਛੇ ਜਾਣ ਵਾਲੇ ਛੇ ਅੱਖਰਾਂ ਵਾਲੇ ਓ.ਟੀ.ਪੀ. ਨੰਬਰ ਬਾਰੇ ਬਿਲਕੁਲ ਹੀ ਜਾਣਕਾਰੀ ਨਹੀਂ ਦੇਣੀ ਹੈ ਅਤੇ ਇਸ ਤਰ੍ਹਾਂ ਤੁਸੀਂ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ ਅਤੇ ਦੂਸਰਿਆਂ ਨੂੰ ਵੀ ਬਚਾ ਸਕਦੇ ਹੋ।
ਕੁਝ ਦਿਨ ਪਹਿਲਾਂ ਹੀ ਮੇਰੇ ਇੱਕ ਮਿੱਤਰ ਨੂੰ ਫੋਨ ਆਇਆ ਕਿ ਅਸੀਂ ਬੈਂਕ ‘ਚੋਂ ਬੋਲ ਰਹੇ ਹਾਂ, ਤੁਹਾਡਾ ਏ.ਟੀ.ਐਮ. ਬਲਾਕ ਹੋਣ ਲੱਗਾ, ਕਰੀਏ ਕਿ ਨਾਂ? ਤਾਂ ਉਸਨੇ ਇਸਨੂੰ ਬਲਾਕ ਹੋਣ ਦੇ ਡਰੋਂ ਆਪਣੇ ਏ.ਟੀ.ਐਮ. ਨੰਬਰ ਦੀ ਜਾਣਕਾਰੀ ਦਿੱਤੀ ਤਾਂ ਕੁਝ ਕੁ ਸਕਿੰਟਾਂ ਬਾਅਦ ਹੀ ਹੈਕਰਾਂ ਨੇ ਉਸਦਾ ਖਾਤਾ ਖਾਲੀ ਕਰ ਦਿੱਤਾ ਉਸ ਨੰਬਰ ‘ਤੇ ਬਾਅਦ ਵਿੱਚ ਕਾਲ ਬੈਕ ਕੀਤੀ ਤਾਂ ਫੋਨ ਬੰਦ ਆਉਣ ਲੱਗਾ ਮੈਨੂੰ ਵੀ ਇਸੇ ਤਰ੍ਹਾਂ ਦਾ ਇੱਕ ਫੋਨ ਆਇਆ ਸੀ ਤੇ ਮੇਰੇ ਏ.ਟੀ.ਐਮ. ਬਾਰੇ ਪੁੱਛਣ ਲੱਗਾ ਤਾਂ ਮੈਂ ਅੱਗੋਂ ਕਿਹਾ ਕਿ ਤੇਰੀ ਪੁਲਿਸ ਨੂੰ ਸ਼ਿਕਾਇਤ ਕਰਨ ਲੱਗਾਂ ਤਾਂ ਝੱਟ ਹੀ ਉਸਨੇ ਫੋਨ ਕੱਟ ਦਿੱਤਾ ਅਤੇ ਆਪਣਾ ਫੋਨ ਬੰਦ ਕਰ ਲਿਆ ਇੱਕ ਵਾਰ ਤੁਹਾਡੇ ਨਾਲ ਆਨਲਾਈਨ ਠੱਗੀ ਵੱਜ ਗਈ ਤਾਂ ਇਨ੍ਹਾਂ ਠੱਗਾਂ ਦੀ ਭਾਲ ਕਰਨਾ ਵੀ ਅਸੰਭਵ ਹੈ ਸੋ ਇਸ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਸਾਵਧਾਨ ਰਹੋ। ਮੇਰਾ ਕਈ ਐਸੇ ਲੋਕਾਂ ਨਾਲ ਸੰਪਰਕ ਹੋਇਆ।
ਜਿਨ੍ਹਾਂ ਦੇ ਖਾਤੇ ‘ਚੋਂ ਹਜਾਰਾਂ ਰੁਪਏ ਠੱਗਾਂ ਨੇ ਧੋਖੇ ਨਾਲ ਕਢਵਾ ਲਏ ਤੇ ਬਾਅਦ ਵਿੱਚ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਨਾ ਹੀ ਉਹਨਾਂ ਨੂੰ ਪੈਸੇ ਵਾਪਸ ਮਿਲੇ। ਸੋ ਇਸ ਸਮੱਸਿਆ ਨੂੰ ਧਿਆਨ ‘ਚ ਰੱਖਦੇ ਹੋਏ ਸਭ ਨੂੰ ਅਪੀਲ ਹੈ ਇਸ ਤਰ੍ਹਾਂ ਦੇ ਹੈਕਰਾਂ, ਚੋਰਾਂ ਭਾਵ ਆਨਲਾਈਨ ਠੱਗਾਂ ਤੋਂ ਬਚੋ ਆਪਣੇ ਏ.ਟੀ.ਐਮ., ਕਰੈਡਿਟ ਕਾਰਡ, ਨੈੱਟ ਬੈਂਕਿੰਗ, ਪੇਟੀਐਮ ਆਦਿ ਦਾ ਪਾਸਵਰਡ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਸਮੇਂ-ਸਮੇਂ ‘ਤੇ ਇਸਨੂੰ ਬਦਲਦੇ ਰਹੋ ਇਸ ਦਾ ਇਹ ਮਤਲਬ ਨਹੀਂ ਕਿ ਹੈਕਰਾਂ ਦੇ ਡਰੋਂ ਅਸੀਂ ਇਹਨਾਂ ਆਨਲਾਈਨ ਬੈਂਕਿੰਗ ਸਹੂਲਤਾਂ ਦੀ ਵਰਤੋਂ ਹੀ ਬੰਦ ਕਰ ਦੇਣੀ ਹੈ ਸਗੋਂ ਇਹਨਾਂ ਆਨਲਾਈਨ ਸਹੂਲਤਾਂ ਦੀ ਵਰਤੋਂ ਵੱਧ ਤੋਂ ਵੱਧ ਕਰੋ ਤੇ ਲਾਭ ਉਠਾਓ ਪਰ ਨਾਲ ਜਾਗਰੂਕ ਰਹਿੰਦੇ ਹੋਏ ਸਾਵਧਾਨੀਆਂ ਵੀ ਜਰੂਰ ਵਰਤੋ।
ਸ਼ਹੀਦਾਂ ਦੇ ਪਰਿਵਾਰਾਂ ਨੂੰ ਹੋ ਸਕੇਗਾ ਆਨਲਾਈਨ ਦਾਨ
ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ ਵੈੱਬ ਪੋਰਟਲ ਤੇ ਐਪ ਦਾ ਉਦਘਾਟਨ
ਨਵੀਂ ਦਿੱਲੀ, (ਏਜੰਸੀ) ਦੇਸ਼ ਦੀਆਂ ਹੱਦਾਂ ਤੇ ਅੰਦਰੂਨੀ ਸੁਰੱਖਿਆ ‘ਚ ਤਾਇਨਾਤ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੈਬਪੋਰਟਲ ਤੇ ਮੋਬਾਇਲ ਐਪ ਰਾਹੀਂ ਆਨਲਾਈਨ ਆਰਥਿਕ ਮੱਦਦ ਪਹੁੰਚਾਉਣ ਦੀ ਸਹੂਲਤ ਐਤਵਾਰ ਤੋਂ ਸ਼ੁਰੂ ਹੋ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਫਿਲਮੀ ਅਦਾਕਾਰ ਅਕਸ਼ੈ ਕੁਮਾਰ ‘ਭਾਰਤ ਦੇ ਵੀਰ’ ਨਾਂਅ ਦੀ ਪੋਰਟਲ ਤੇ ਮੋਬਾਇਲ ਐਪ ਦੀ ਸ਼ੁਰੂਆਤ ਕਰਨਗੇ ਨੀਮ ਫੌਜੀ ਬਲਾਂ ਦੇ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਆਰਥਿਕ ਮੱਦਦ ਪਹੁੰਚਾਉਣ ਲਈ ਆਨਲਾਈਨ ਦਾਨ ਦਿੱਤਾ ਜਾ ਸਕੇਗਾ ਗ੍ਰਹਿ ਮੰਤਰਾਲੇ ਨੇ ਹਾਲ ਹੀ ‘ਚ ਇਹ ਵੈੱਬਸਾਈਟ ਤੇ ਐਪ ਤਿਆਰ ਕੀਤੀ ਹੈ।
ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਹੱਦ ਜਾਂ ਅੰਦਰੂਨੀ ਸੁਰੱਖਿਆ ‘ਚ ਤਾਇਨਾਤੀ ਦੌਰਾਨ ਸ਼ਹੀਦ ਹੋਏ ਹਥਿਆਰਬੰਦ ਬਲ ਦੇ ਜਵਾਨਾਂ ਦਾ ਆਨਲਾਈਨ ਵੇਰਵਾ ਜਨਤਕ ਹੋਣਾ ਚਾਹੀਦਾ ਹੈ ਜਿਸ ਦੀ ਮੱਦਦ ਨਾਲ ਕੋਈ ਵੀ ਵਿਅਕਤੀ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਮੱਦਦ ਮੁਹੱਈਆ ਕਰਵਾ ਸਕੇ ਵੈੱਬਪੋਰਟਲ ਤੇ ਮੋਬਾਇਲ ਐਪ ‘ਤੇ ਸ਼ਹੀਦ ਜਵਾਨਾਂ ਦੀ ਸੂਚੀ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਾਇਮ ਕਰਨ ਦੀ ਪੂਰੀ ਜਾਣਕਾਰੀ ਮੌਜ਼ੂਦ ਰਹੇਗੀ।
ਇਸ ‘ਚ ਸ਼ਹੀਦ ਦੇ ਕਿਸੇ ਇੱਕ ਪਰਿਵਾਰ ਦਾ ਬੈਂਕ ਖਾਤਾ ਨੰਬਰ ਵੀ ਸ਼ਾਮਲ ਹੋਵੇਗਾ, ਜਿਸ ਨਾਲ ਕੋਈ ਵੀ ਦਾਨਦਾਤਾ ਬੈਂਕ ਖਾਤੇ ‘ਚ ਸਿੱਧੀ ਰਾਸ਼ੀ ਜਮ੍ਹਾ ਕਰਵਾ ਸਕੇ ਵੈੱਬਸਾਈਟ ‘ਤੇ ਸ਼ਹੀਦ ਹੋਏ ਫੌਜੀਆਂ ਦੀ ਸ਼ਹਾਦਤ ਨਾਲ ਜੁੜੀ ਮੁਹਿੰਮ ਦੀ ਜਾਣਕਾਰੀ ਵੀ ਦਰਜ ਹੋਵੇਗੀ ਕਿਸੇ ਵੀ ਪਰਿਵਾਰ ਦੇ ਬੈਂਕ ਖਾਤੇ ‘ਚ ਸਹਾਇਤਾ ਰਾਸ਼ੀ ਜਮ੍ਹਾਂ ਕਰਾਉਣ ਦੀ ਵੱਧ ਤੋਂ ਵੱਧ ਹੱਦ 15 ਲੱਖ ਰੁਪਏ ਤੈਅ ਕੀਤੀ ਗਈ ਹੈ ਇਹ ਹੱਦ ਪੂਰੀ ਹੁੰਦੇ ਹੀ ਸਬੰਧਿਤ ਸ਼ਹੀਦ ਦੇ ਪਰਿਵਾਰ ਦੀ ਜਾਣਕਾਰੀ ਵੈੱਬਸਾਈਟ ਤੋਂ ਹਟ ਜਾਵੇਗੀ।