Community - Sach Kahoon Punjabi
ਭਾਈਚਾਰਕ ਸਾਂਝ ਤੇ ਅਮਨ ਜ਼ਰੂਰੀ
ਉੱਤਰ ਪ੍ਰਦੇਸ਼ ’ਚ ਬਰੇਲੀ ਅਤੇ ਉੱਤਰਾਖੰਡ ’ਚ ਹਲਦਵਾਨੀ ’ਚ ਪੈਦਾ ਹੋਇਆ ਸੰਪ੍ਰਦਾਇਕ ਤਣਾਅ ਚਿੰਤਾਜਨਕ ਹੈ ਸ਼ਰਾਰਤੀ ਅਨਸਰ ਅਜਿਹੇ ਮੌਕਿਆਂ ਦਾ ਫਾਇਦਾ ਉਠਾ ਕੇ ਸਮਾਜ ’ਚ ਬਦਅਮਨੀ ਤੇ ਨਫਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਉੱਤਰਾਖੰਡ ’ਚ ਦੋ ਧਾਰਮਿਕ ਸਥਾਨਾਂ ਨੂੰ ਹਟਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਓਧਰ ਬਰੇਲੀ ’ਚ ਇੱਕ ਧਾਰਮਿਕ ਆਗੂ ਨੂੰ ਭੜਕਾਊ ਤਕਰੀਰ ਕਰਨ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ ਜਿਸ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਪਰ ਇਸ ਦੌਰਾਨ ਆਮ ਰਾਹਗੀਰਾਂ ਨੂੰ ਪ੍ਰਦਰਸ਼ਨ ਦੇ ਨਾਂਅ ’ਤੇ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਅਸਲ ’ਚ ਜ਼ਰੂਰੀ ਹੈ ਕਿ ਧਾਰਮਿਕ ਆਗੂ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਣ ਧਾਰਮਿਕ ਆਗੂਆਂ ਦਾ ਕੰਮ ਸਮਾਜ ’ਚ ਅਮਨ-ਚੈਨ ਨੂੰ ਮਜ਼ਬੂਤ ਕਰਨਾ ਹੈ। (Uttarakhand)
ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਤਿਆਰੀਆਂ ਦਾ ਡੀਸੀ ਤੇ ਐਸਪੀ ਨੇ ਲਿਆ ਜਾਇਜ਼ਾ
ਜੇਕਰ ਕਿਧਰੇ ਕੋਈ ਭੜਕਾਊ ਗੱਲ ਕਰਦਾ ਹੈ ਉੱਥੇ ਵੀ ਅਮਨ-ਅਮਾਨ ਦੀ ਗੱਲ ਕਰਨੀ ਚਾਹੀਦੀ ਹੈ ਅਸਲ ’ਚ ਮੌਕਾਪ੍ਰਸਤ ਸਿਆਸੀ ਤਾਕਤਾਂ ਵੀ ਆਪਣੀਆਂ ਰੋਟੀਆਂ ਸੇਕਣ ਲਈ ਧਾਰਮਿਕ ਵਿਵਾਦ ਪੈਦਾ ਕਰਨ ਦਾ ਯਤਨ ਕਰਦੀਆਂ ਹਨ ਜਿਸ ਦਾ ਖਾਮਿਆਜਾ ਆਮ ਨਿਰਦੋਸ਼ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜਦੋਂ ਨਫ਼ਰਤ ਦੀ ਜ਼ਹਿਰ ਪੈਦਾ ਹੋ ਜਾਵੇ ਤਾਂ ਫਿਰ ਹਰ ਦੂਜੇ ਧਰਮ ਦਾ ਬੰਦਾ ਦੁਸ਼ਮਣ ਲੱਗਣ ਲੱਗ ਜਾਂਦਾ ਹੈ ਚੰਗਾ ਹੋਵੇ ਜੇਕਰ ਸਿਆਸਦਾਨ ਤਕਨੀਕੀ, ਕਾਨੂੰਨੀ ਮਸਲਿਆਂ ਨੂੰ ਸੰਪ੍ਰਦਾਇਕ ਰੰਗਤ ਦੇਣ ਤੋਂ ਪਰਹੇਜ਼ ਕਰਨ ਅਫਵਾਹ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਵੀ ਜ਼ਰੂਰੀ ਹੈ ਅਮਨ, ਅਮਾਨ ਤੇ ਭਾਈਚਾਰੇ ਨਾਲ ਹੀ ਸਮਾਜ ’ਚ ਖੁਸ਼ਹਾਲੀ ਆਉਂਦੀ ਹੈ ਤੇ ਦੇਸ਼ ਅੱਗੇ ਵਧਦਾ ਹੈ। (Uttarakhand)
ਐੱਸਡੀਐੱਮ ਰਾਜਪੁਰਾ ਤੇ ਪੁਲਿਸ ਪ੍ਰਸ਼ਾਸਨ ਨੇ ਦਿਖਾਈ ਸੂਝ ਬੂਝ | Babasaheb Ambedkar
ਰਾਜਪੁਰਾ (ਅਜਯ ਕਮਲ)। ਰਾਜਪੁਰਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਇੱਥੋਂ ਦੇ ਆਈਟੀਆਈ ਚੌਂਕ ‘ਚ ਲੱਗੀ ਬਾਬਾ ਸਾਹਿਬ ਅੰਬੇਦਕਰ ਦੀ ਮੁਰਤੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਤੋੜ ਦਿੱਤਾ ਗਿਆ ਇਸ ਘਟਨਾ ਨੂੰ ਲੈ ਕੇ ਬਾਲਮੀਕਿ ਸਮਾਜ ਦੇ ਪ੍ਰਧਾਨ ਹੰਸ ਰਾਜ ਬਨਵਾੜੀ, ਅਸ਼ੋਕ ਕੁਮਾਰ ਬੀਟੂ ਤੇ ਪ੍ਰਧਾਨ ਸੁੱਖੀ ਤੇ ਹੋਰ ਸੰਸਥਾਵਾਂ ਨੇ ਇਸ ਪ੍ਰਤੀ ਰੋਸ ਪ੍ਰਗਟ ਕਰਦਿਆਂ ਆਈਟੀਆਈ ਚੌਂਕ ‘ਚ ਇੱਕਠੀਆਂ ਹੋਈਆਂ ਇਸ ਦੌਰਾਨ ਸਮਾਜ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਲੋਕਲ ਪ੍ਰਸ਼ਾਸਨ ਨੇ ਸਮਝਾ ਬੁਝਾਕੇ ਮਾਮਲੇ ਦੀ ਨਾਜੁਕਤਾ ਦੇਖਦੇ ਹੋਏ ਐੱਸਡੀਐੱਮ ਰਾਜਪੁਰਾ ਰਜਨੀਸ਼ ਅਰੋੜਾ ਤੇ ਵਿਧਾਇਕ ਰਾਜਪੁਰਾ ਨੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਤੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ 10 ਦਿਨਾਂ ‘ਚ ਦੁਬਾਰਾ ਸਥਾਪਿਤ ਕੀਤੇ ਜਾਣ ‘ਤੇ ਲੋਕ ਸ਼ਾਂਤ ਹੋਏ। (Babasaheb Ambedkar)
ਇਹ ਵੀ ਪੜ੍ਹੋ : IND Vs AUS 3rd ODI : ਭਾਰਤ ਕੋਲ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ
ਜਾਣਕਾਰੀ ਅਨੁਸਾਰ ਰਾਜਪੁਰਾ ਦੇ ਆਈਟੀਆਈ ਚੌਂਕ ‘ਚ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਖੰਡਿਤ ਕਰ ਦਿੱਤਾ ਗਿਆ, ਜਿਸ ‘ਤੇ ਭੜਕਿਆ ਬਾਲਮੀਕਿ ਸਮਾਜ ਤੇ ਹੋਰ ਜੱਥੇਬੰਦੀਆਂ ਆਈਟੀਆਈ ਚੌਂਕ ‘ਚ ਇਕੱਠੀਆਂ ਹੋ ਗਈਆਂ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਨਾਜੁਕਤਾ ਦੇਖਦੇ ਹੋਏ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ‘ਤੇ ਰਾਜਪੁਰਾ ਪਟਿਆਲਾ ਤੇ ਨਾਲ ਲੱਗਦੇ ਸਟੇਸ਼ਨਾਂ ਤੋਂ ਭਾਰੀ ਪੁਲਿਸ ਬਲ ਮੌਕੇ ‘ਤੇ ਪਹੁੰਚ ਗਿਆ ਤੇ ਡੀਐੱਸਪੀ ਰਾਜਪੁਰਾ ਨੇ ਤੁਰੰਤ ਹੀ ਟੀਮਾਂ ਦਾ ਗਠਨ ਕਰਕੇ ਉਕਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਮੌਕੇ ‘ਤੇ ਰੋਡ ‘ਤੇ ਲੱਗੇ ਸੀਸੀਟੀਵੀ ਦੀ ਫੁਟੇਜ਼ ਚੈਕ ਕਰਨੀ ਸ਼ੁਰੂ ਕਰ ਦਿੱਤੀ। (Babasaheb Ambedkar)
ਮੌਕੇ ‘ਤੇ ਪਹੁੰਚੇ ਯੂਥ ਕਾਂਗਰਸ ਦੇ ਆਗੂ ਨਿਰਭੈ ਸਿੰਘ ਮਿਲਟੀ ਨੇ ਬਾਬਾ ਸਾਹਿਬ ਦੀ ਖੰਡਿਤ ਹੋਈ ਮੂਰਤੀ ਨੂੰ ਕੱਪੜੇ ਨਾਲ ਢਕਕੇ ਉਕਤ ਘਟਨਾ ਦੀ ਨਿਖੇਧੀ ਕੀਤੀ ਤੇ ਮੌਕੇ ‘ਤੇ ਪਹੁੰਚੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜੋ ਮੰਦਭਾਗੀ ਘਟਨਾ ਵਾਪਰੀ ਹੈ ਇਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਇਸ ਦੌਰਾਨ ਐੱਸਡੀਐੱਮ ਰਜਨੀਸ਼ ਅਰੋੜਾ ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਫਸਰਾਂ ਦੀ ਇੱਕ ਸਾਂਝੀ ਮੀਟਿੰਗ ਸਮਾਜ ਦੇ ਲੋਕਾਂ ਨਾਲ ਹੋਈ ਇਸ ਵਿੱਚ ਸਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਹੋਇਆ ਕਿ ਉਕਤ ਜਗ੍ਹਾ ‘ਤੇ 10 ਦਿਨਾਂ ‘ਚ ਦੁਬਾਰਾ ਮੂਰਤੀ ਲਗਾਈ ਜਾਵੇਗੀ ਤੇ ਜਿਸ ਦਾ ਸਾਰਾ ਖਰਚਾ ਵਿਧਾਇਕ ਹਰਦਿਆਲ ਸਿੰਘ ਨੇ ਆਪਣੀ ਤਨਖਾਹ ‘ਚੋਂ ਦੇਣ ਦਾ ਐਲਾਨ ਕੀਤਾ ਤੇ ਦੋਸ਼ੀ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ (Babasaheb Ambedkar)
ਹਿਮਾਂਸ਼ੂ
ਕੁਝ ਸਮਾਂ ਸੀ ਜਦੋਂ ਪਿੰਡਾਂ ਵਿੱਚ ਹੀ ਨਹੀਂ ਬਲਕਿ ਸ਼ਹਿਰ ਦੇ ਲੋਕਾਂ ਵਿੱਚ ਵੀ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੇਖਣ ਨੂੰ ਮਿਲਦੀ ਸੀ ਕਦੇ ਇੱਕ-ਦੂਜੇ ਦੇ ਦੁੱਖ-ਸੁੱਖ ਦੇ ਹਾਣੀਆਂ ਨੂੰ ਮੌਜੂਦਾ ਸਮੇਂ ਅੰਦਰ ਸਮੇਂ ਦੀ ਘਾਟ, ਸ਼ਰੀਕੇਬਾਜੀ ਤੋਂ ਇਲਾਵਾ ਪਰਿਵਾਰਾਂ ਵਿੱਚ ਪੈ ਰਹੀ ਆਪਸੀ ਫੁੱਟ ਨੇ ਇਸ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਕੇ ਰੱਖ ਦਿੱਤਾ ਹੈ, ਜਿਸ ਦਾ ਸਭ ਤੋਂ ਵਧੇਰੇ ਨੁਕਸਾਨ ਸਾਡੇ ਦੇਸ਼ ਦੇ ਹੀ ਨਹੀਂ ਪੂਰੇ ਵਿਸ਼ਵ ਦਾ ਪੇਟ ਭਰਨ ਦੀ ਸਮਰੱਥਾ ਰੱਖਣ ਵਾਲੇ ਸਾਡੇ ਅੰਨਦਾਤੇ ਕਿਸਾਨ ਨੂੰ ਹੋਇਆ ਹੈ ਕਿਉਂਕਿ ਇੱਕ ਸਮਾਂ ਅਜਿਹਾ ਸੀ ਜਦੋਂ ਕੁਦਰਤੀ ਕਰੋਪੀ ਜਾਂ ਕਿਸੇ ਵੀ ਕਾਰਨ ਕਰਕੇ ਹੋਏ ਅੰਨਦਾਤੇ ਦੀ ਫ਼ਸਲ ਦੀ ਤਬਾਹੀ ਲਈ ਪਿੰਡਾਂ ਦੀ ਭਾਈਚਾਰਕ ਸਾਂਝ ਅੱਗੇ ਹੋ ਕੇ ਮੱਦਦ ਲਈ ਤਿਆਰ ਹੋਇਆ ਕਰਦੀ ਸੀ ਪਰ ਹੁਣ ਇਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਕੁਦਰਤੀ ਕਰੋਪੀ ਜਾਂ ਕੰਮ ਨੂੰ ਜਲਦੀ ਖ਼ਤਮ ਕਰਨ ਲਈ ਵਧ ਰਹੇ ਮਸ਼ੀਨੀਕਰਨ ਨੇ ਗਰੀਬ ਜਨਤਾ ਦੇ ਇਸ ਹਾੜੀ ਦੀ ਫ਼ਸਲ ਰੂਪੀ ਸੀਜਨ ਨੂੰ ਖਤਮ ਕਰ ਕੇ ਰੱਖ ਦਿੱਤਾ ਹੈ ਜਿਸ ਸਦਕਾ ਹੁਣ ਇਸ ‘ਤੇ ਨਿਰਭਰ ਵਰਗ ਨੂੰ ਆਪਣੇ ਦੋ ਵਕਤ ਦੇ ਦਾਣੇ ਇਕੱਠੇ ਕਰਨੇ ਵੀ ਔਖੇ ਹੋ ਗਏ ਹਨ ਪਰ ਜੇਕਰ ਇਸ ਦੇ ਦੂਸਰੇ ਪੱਖ ‘ਤੇ ਝਾਤ ਮਾਰੀ ਜਾਵੇ ਤਾਂ ਕੁਦਰਤੀ ਕਰੋਪੀ ਤੋਂ ਇਲਾਵਾ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਜੇਕਰ ਅੱਗ ਲੱਗ ਜਾਵੇ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਚੱਲ ਰਿਹਾ ਕਿਸਾਨ ਕੀ ਕਰੇਗਾ!
ਜਦੋਂ ਸੰਗਰੂਰ ਜਿਲ੍ਹੇ ਦੇ ਪਿੰਡਾਂ ਵਿੱਚ ਕਣਕ ਨੂੰ ਲੱਗੀ ਅੱਗ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਇਸ ਜ਼ਿਲ੍ਹੇ ਦੇ ਪਿੰਡ ਲੱਡਾ ਅਤੇ ਖਿੱਲਰੀਆਂ ਤੋਂ ਮਿਲੀ ਜਾਣਕਾਰੀ ਲੂੰ-ਕੰਡੇ ਖੜ੍ਹੇ ਕਰਦੀ ਹੈ ਜਿਸ ਦੀ ਜਾਣਕਾਰੀ ਸਰਦਾਰ ਜੰਸਵਤ ਸਿੰਘ ਚੈਰੀਟੇਬਲ ਟਰੱਸਟ ਲੱਡਾ (ਸੰਗਰੂਰ) ਦੇ ਚੇਅਰਮੈਨ ਅਤੇ ਸਮਾਜ ਸੇਵੀ ਕਿਸਾਨ ਪਰਿਵਾਰ ਨਾਲ ਸੰਬੰਧਤ ਹਰਸੁਖਮਨ ਸਿੰਘ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਪਿੰਡ ‘ਚ ਇਸ ਵਾਰ ਜੋ ਨੁਕਸਾਨ ਹੋਇਆ ਹੈ ਉਹ ਕੁਦਰਤੀ ਕਰੋਪੀ ਨਹੀਂ ਬਲਕਿ ਅੱਗ ਲੱਗਣ ਕਾਰਨ ਹੋਇਆ ਹੈ ਜਿਸ ਦੌਰਾਨ ਗਰੀਬ ਕਿਸਾਨ ਉਜਾਗਰ ਸਿੰਘ ਪੁੱਤਰ ਇੰਦਰ ਸਿੰਘ ਦੀ ਢਾਈ ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਇਸ ਤੋਂ ਇਲਾਵਾ ਹਰਬੰਸ ਸਿੰਘ ਪੁੱਤਰ ਉਜਾਗਰ ਸਿੰਘ ਦੀ 16 ਕਿੱਲੇ ਕਣਕ, ਗੁਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਦੀ 8 ਕਿੱਲੇ ਕਣਕ, ਅਮਰੀਕ ਸਿੰਘ ਗੁਰਦਾਸਪੁਰੀਆ ਦੀ 7 ਕਿੱਲੇ ਕਣਕ ਤੋਂ ਇਲਾਵਾ ਜਸਵੀਰ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ ਭਰਾਵਾਂ ਦੀ ਕੁੱਲ 36 ਕਿੱਲੇ ਨਾੜ, ਖਿਲਰੀਆਂ ਪਿੰਡ ਦੇ ਗੁਰਬਚਨ ਸਿੰਘ 4 ਕਿੱਲੇ, ਗੁਰਸੇਵਕ ਸਿੰਘ 9 ਕਿੱਲੇ ਨਾੜ ਅਤੇ ਹੋਰ ਬਹੁਤ ਕਿਸਾਨਾਂ ਦੀ ਕਣਕ ਅਤੇ ਨਾਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ, ਜਿਸ ਕਰਕੇ ਅੰਨ-ਦਾਤਾ ਕਿਹਾ ਜਾਣ ਵਾਲਾ ਕਿਸਾਨ ਹੁਣ ਖੁਦਕੁਸ਼ੀਆਂ ਵਾਲਾ ਅੰਨਦਾਤਾ ਬਣਕੇ ਰਹਿ ਗਿਆ ਹੈ ।
ਇਨ੍ਹਾਂ ‘ਚੋਂ ਵਧੇਰੇ ਕਿਸਾਨ ਤਾਂ ਠੇਕੇ ‘ਤੇ ਜਮੀਨ ਲੈ ਕੇ ਖੇਤੀ ਕਰਦੇ ਸਨ ਜਿਸ ਕਰਕੇ ਇਨ੍ਹਾਂ ਨੂੰ ਪਈ ਸਮੱਸਿਆ ਨਾਲ ਨਜਿੱਠਣ ਲਈ ਪਿੰਡ ਦੇ ਬਾਕੀ ਕਿਸਾਨ ਭਰਾਵਾਂ ਤੋਂ ਇਲਾਵਾ ਸਮਾਜ ਸੇਵੀ ਜਥੇਬੰਦੀਆਂ ਨੇ ਇਨ੍ਹਾਂ ਨੂੰ ਆਪਣੀ ਫ਼ਸਲ ‘ਚੋਂ ਹਿੱਸਾ ਦੇ ਕੇ ਇਨ੍ਹਾਂ ਦੀ ਮੱਦਦ ਕਰਨ ਦਾ ਕਾਫੀ ਸ਼ਲਾਘਾਯੋਗ ਫੈਸਲਾ ਲਿਆ ਹੈ ਜਿਸ ਦੀ ਪੂਰੇ ਜ਼ਿਲ੍ਹੇ ਤੋਂ ਇਲਾਵਾ ਸੋਸ਼ਲ ਮੀਡੀਆ ਉੱਪਰ ਕਾਫ਼ੀ ਪ੍ਰਸੰਸਾ ਹੋ ਰਹੀ ਹੈ, ਜਿਸਨੇ ਆਪਸੀ ਭਾਈਚਾਰਕ ਸਾਂਝ ਕਾਇਮ ਕਰਨ ਦਾ ਬਾਕੀ ਵੱਸਦੇ ਪਿੰਡਾਂ ਨੂੰ ਖੁਬਸੂਰਤ ਸੰਦੇਸ਼ ਦਿੱਤਾ ਹੈ ਇਸ ਤੋਂ ਇਲਾਵਾ ਉਕਤ ਚੈਰੀਟੇਬਲ ਟਰੱਸਟ ਨੇ ਪਿੰਡ ਵਿੱਚ ਵੱਸਦੇ ਕਿਸਾਨ ਭਰਾਵਾਂ ਦੇ ਨੁਕਸਾਨ ਦੀ ਭਰਪਾਈ ਲਈ 52000 ਰੁਪਏ ਦੀ ਆਰਥਿਕ ਮੱਦਦ ਕਰਨ ਦਾ ਫੈਸਲਾ ਲਿਆ ਹੈ  ਪਿੰਡ ਵਿੱਚੋਂ ਜੋ ਵੀ ਉਗਰਾਹੀ ਕਰ ਕੇ ਇਨ੍ਹਾਂ ਵੀਰਾਂ ਦੀ ਮੱਦਦ ਕਰਨ ਦਾ ਪ੍ਰਣ ਲੈ ਕੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ  ਸਾਡੇ ਸਮੁੱਚੇ ਪਿੰਡਾਂ ਅਤੇ ਸ਼ਹਿਰਾਂ ਨੂੰ ਵੀ ਅਜਿਹਾ ਕਰਨ ਦੀ ਲੋੜ ਹੈ ਤਾਂ ਜੋ ਕਿਸਾਨ ਨੂੰ ਖੁਦਕੁਸ਼ੀਆਂ ਕਰਨ ਤੋਂ ਬਚਾਇਆ ਜਾ ਸਕੇ। ਬਸ਼ਰਤੇ ਕਿ ਕਿਸਾਨ ਭਰਾ ਵੀ ਜਾਣਬੁੱਝ ਕੇ ਖੇਤਾਂ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਸਰਕਾਰ ਅਤੇ ਕਿਸਾਨ ਦੋਵੇਂ ਆਪੋ-ਆਪਣੇ ਫਰਜਾਂ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਨ।
ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਇੱਕ ਹੋਰ ਕਿਸਾਨ ਇੰਦਰਜੀਤ ਸਿੰਘ ਧਲੇਰੀਆ ਨਾਲ ਕਿਸਾਨੀ ਮਸਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਸਲੇ ‘ਤੇ ਪੰਜਾਬ ਦੀ ਕਿਰਸਾਨੀ ਨੂੰ ਆ ਰਹੀ ਸਭ ਤੋਂ ਵੱਡੀ ਸਮੱਸਿਆ ਸਰਕਾਰ ਦੁਆਰਾ ਛੋਟੀ ਕਿਰਸਾਨੀ ਤੱਕ ਸਹੀ ਜਾਣਕਾਰੀ ਦਾ ਨਾ ਪਹੁੰਚਣਾ ਦੱਸਿਆ ਜਿਸ ਕਾਰਨ ਸਾਡਾ ਕਿਸਾਨ ਕੇਵਲ ਹਾੜੀ ਅਤੇ ਸਾਉਣੀ ਦੀ ਫ਼ਸਲ ਤੱਕ ਹੀ ਸੀਮਤ ਰਹਿ ਗਿਆ ਹੈ ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਛੋਟੀ ਕਿਰਸਾਨੀ ਲਈ ਜਾਣਕਾਰੀ ਦੇ ਵਧੇਰੇ ਸਾਧਨ ਪੈਦਾ ਕਰਕੇ ਇਸ ਫਸਲੀ ਚੱਕਰ ਦੀ ਬਜਾਏ ਫ਼ਲਾਂ ਅਤੇ ਸਬਜ਼ੀਆਂ ਦੀ ਬਿਜਾਈ ਬਾਰੇ ਜਾਣਕਾਰੀ ਦੇ ਕੇ ਇਸ ਦੇ ਮੰਡੀਕਰਨ ਦੇ ਮੁੱਲ ਨੂੰ ਨਿਰਧਾਰਤ ਕਰਕੇ ਫਸਲੀ ਚੱਕਰ ਨੂੰ ਉਤਸ਼ਾਹ ਦੇਵੇ ਤਾਂ ਅੰਨਦਾਤੇ ਨੂੰ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਨਾਲ ਗਰੀਬ ਮਜ਼ਦੂਰ ਵਰਗ ਨੂੰ ਵੀ ਪੂਰਾ ਸਾਲ ਕੰਮ ਦੀ ਭਾਲ ਵਿੱਚ ਹੋਰਨਾਂ ਸੂਬਿਆਂ ਵਿੱਚ ਨਹੀਂ ਜਾਣਾ ਪਵੇਗਾ।  ਪੰਜਾਬੀ ਕਿਰਸਾਨੀ ਨੂੰ ਵਿਆਹ ਅਤੇ ਭੋਗਾਂ ‘ਤੇ ਲੋਕ ਦਿਖਾਵੇ ਲਈ ਕੀਤੀ ਜਾਣ ਵਾਲੀ ਫਜੂਲ ਖਰਚੀ ਤੋਂ ਬਚਣਾ ਚਾਹੀਦਾ ਹੈ ।
ਸੋ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਸੀ ਭਾਈਚਾਰਕ ਸਾਂਝ ਪੈਦਾ ਕਰਨ ਲਈ ਸਾਡੇ ਕਿਸਾਨ ਭਰਾਵਾਂ ਤੋਂ ਇਲਾਵਾ ਸਮੁੱਚੇ ਵਰਗ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ। ਸਰਕਾਰ ਨੂੰ ਵੀ ਇਸ ਕਰੋਪੀ ਲਈ ਕੋਈ ਬੀਮਾ ਅਤੇ ਮੁਆਵਜ਼ਾ ਨਿਰਧਾਰਤ ਕਰਨ ਦੀ ਮੁੱਖ ਲੋੜ ਹੈ, ਜਿਸ ਨਾਲ ਸਾਡਾ ਅੰਨਦਾਤਾ ਇਸ ਧੰਦੇ ਨੂੰ ਦਿਲ ਲਾ ਕੇ ਕਰੇ ਅਤੇ ਉਸ ਨੂੰ ਕਦੇ ਖੁਦਕੁਸ਼ੀ ਕਰਨਾ ਤਾਂ ਦੂਰ ਇਸ ਬਾਰੇ ਸੋਚਣ ਦੀ ਵੀ ਲੋੜ ਮਹਿਸੂਸ ਨਾ ਹੋਵੇ।
ਵਿਦਿਆਰਥੀ ਧੂਰੀ
ਧੂਰੀ (ਸੰਗਰੂਰ)।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੌਮ ਦਾ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ
ਗੁਰਦੇਵ ਸਿੰਘ ਆਲੂਵਾਲੀਆ
ਸਿੱਖ ਕੌਮ ਦੇ ਨਿਧੜਕ ਲੀਡਰ ਆਹਲੂਵਾਲੀਆ ਮਿਸਲ ਦੇ ਮੁਖੀ, ਸੁਲਤਾਨ-ਉਲ-ਕੌਮ ਦਾ ਖਿਤਾਬ ਪ੍ਰਾਪਤ ਜੱਸਾ ਸਿੰਘ ਦਾ ਜਨਮ  3 ਮਈ 1718 ਈ: ਨੂੰ ਸਰਦਾਰ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਹੁਣ ਪਾਕਿਸਤਾਨ) ਵਿਖੇ ਹੋਇਆ। ਸ: ਜੱਸਾ ਸਿੰਘ ਦੇ ਮਾਤਾ-ਪਿਤਾ ਨੂੰ ਕਈ ਸਾਲ ਬਾਅਦ ਔਲਾਦ ਪ੍ਰਾਪਤ ਹੋਈ। ਪਿਤਾ ਸਰਦਾਰ ਬਦਰ ਸਿੰਘ ਬੜੇ ਸੰਤੋਖੀ ਸੁਭਾਅ ਦੇ ਸਨ ਤੇ ਮਾਤਾ ਜੀਵਨ ਕੌਰ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਮਾਤਾ-ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ  ਬਹੁਤ ਸੇਵਾ ਕਰਦੇ ਰਹੇ ਕਿਉਂਕਿ ਪਰਿਵਾਰ ਦੇ ਵੱਡੇ-ਵਡੇਰੇ, ਸ੍ਰੀਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਦੇ ਗੁਰੂ ਘਰ ਨਾਲ ਜੁੜੇ ਹੋਏ ਸਨ ਮਾਤਾ–ਪਿਤਾ ਦੀ ਔਲਾਦ ਪ੍ਰਤੀ ਬਹੁਤ ਤੜਫ ਸੀ ਕਿ ਸਾਡੇ ਘਰ ਵੀ ਔਲਾਦ ਹੋਵੇ ਇੱਕ ਦਿਨ ਮਾਤਾ-ਪਿਤਾ ਅਨੰਦਪੁਰ ਸਾਹਿਬ ਵਿੱਚ ਗੁਰੂ ਜੀ ਦੇ ਚਰਨਾਂ ਵਿੱਚ ਭਰੇ ਦਰਬਾਰ ਵਿੱਚ ਪਹੁੰਚ ਗਏ ਤੇ ਖੜ੍ਹੇ ਹੋ ਕੇ ਨਿਮਰਤਾ ਨਾਲ ਅਰਜ਼ ਕੀਤੀ ਕਿ ਗੁਰੂ ਰਹਿਬਰ ਜੀ ਆਪ, ਦਾਸ ‘ਤੇ ਸੰਤਾਨ ਦੀ ਕਿਰਪਾ ਕਰੋ ਤਾਂ ਗੁਰੁ ਜੀ ਨੇ ਕਿਹਾ, ਭਾਈ ਬਦਰ ਸਿੰਘ ਲੰਗਰ ਦੇ ਭਾਂਡੇ ਮਾਂਜੋ, ਸੰਗਤ ਦੀ ਸੇਵਾ ਕਰੋ, ਗੁਰੁ ਨਾਨਕ ਦੇ ਚਰਨਾਂ ਦਾ ਧਿਆਨ ਟਿਕਾਓ ਗੁਰੁ ਨੂੰ ਅੰਗ-ਸੰਗ ਦੇਖੋ ਤੇ ਕਿਹਾ, ਭਾਈ ਲਾਲ ਹੋਵੇਗਾ।
ਉਹ ਘੜੀ ਵੀ ਆ ਗਈ ਜਦ ਗੁਰੂ ਮਹਾਰਾਜ ਦੇ ਬਚਨ ਸੱਚ ਹੋਏ ਤੇ 3 ਮਈ 1718 ਈ: ਨੂੰ ਇਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਹੋ ਗਈ। ਜੱਸਾ ਸਿੰਘ ਦੇ ਮਾਤਾ–ਪਿਤਾ ਨੇ ਰੱਬ ਦਾ ਬਹੁਤ ਸ਼ੁਕਰਾਨਾ ਕੀਤਾ ।
ਚਾਰ ਸਾਲ ਦੀ ਉਮਰ ਵਿਚ ਪਿਤਾ ਦਾ ਸਾਇਆ ਸਰਦਾਰ ਜੱਸਾ ਸਿੰਘ ਦੇ ਸਿਰ ਤੋਂ ਉੱਠ ਗਿਆ ਉਸ ਸਮੇਂ ਸਿੱਖ ਕੌਮ ਬਹੁਤ ਹੀ ਸੰਕਟ ਵਿੱਚ ਸੀ ਉਸ ਸਮੇਂ ਜੱਸਾ ਸਿੰਘ ਦੇ ਮਾਮਾ ਭਾਗ ਸਿੰਘ ਇਨ੍ਹਾਂ ਪਾਸ ਆਏ ਤੇ ਉਨ੍ਹਾਂ ਆਪਣੀ ਭੈਣ ਨੂੰ ਸਲਾਹ ਦਿੱਤੀ ਕਿ ਸੰਗਤ ਮਾਤਾ ਸੁੰਦਰ ਕੌਰ ਜੀ ਪਾਸ ਦਿੱਲੀ ਜਾ ਰਹੀ ਹੈ ਆਪਾਂ ਵੀ  ਸੰਗਤ ਨਾਲ ਦਿੱਲੀ ਚਲੇ ਜਾਂਦੇ ਹਾਂ ਤਾਂ ਜਦ ਦਿੱਲੀ ਮਾਤਾ ਸੁੰਦਰ ਕੌਰ ਜੀ ਪਾਸ ਸੰਗਤ ਨਾਲ ਗਏ ਤਾਂ ਮਾਤਾ ਸੁੰਦਰ ਕੌਰ ਜੀ ਸੰਗਤ ਵਿੱਚ ਆਪ ਬਿਰਾਜਮਾਨ ਸਨ ਉਸ ਵੇਲੇ ਭਾਈ ਜੱਸਾ ਸਿੰਘ ਜੀ ਤੇ ਇਨ੍ਹਾਂ ਦੀ ਮਾਤਾ ਉੱਠੇ ਤੇ ਇਜਾਜ਼ਤ ਲੈ ਕੇ ਕੀਰਤਨ ਸ਼ੁਰੂ ਕੀਤਾ ਉੱਨ੍ਹਾਂ ਦੀ ਅਵਾਜ਼ ਵਿੱਚ ਬਹੁਤ ਹੀ ਮਿਠਾਸ ਸੀ ਕਿ ਸਾਰੀ ਸੰਗਤ ਸ਼ਾਂਤ ਹੋ ਕੇ ਸੁਣਨ ਲੱਗੀ ਸੰਗਤ ਨੂੰ ਅਨੰਦ ਆਉਣ ਲੱਗਾ ਰਾਤ ਲੰਘੀ ਦਿਨ ਚੜ੍ਹਿਆ, ਮਾਤਾ ਨੇ ਆਸਾ ਦੀ ਵਾਰ ਦੀ ਚੌਂਕੀ ਲਾਈ ਪੰਜ ਕੁ ਸਾਲ ਦਾ ਬੱਚਾ ਮਾਤਾ ਦੇ ਨਾਲ ਉੱਚੀ-ਉੱਚੀ ਸਲੋਕ ਬੋਲਦਾ ਸੀ ਪੰਜ ਸਾਲ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਸਾ ਦੀ ਵਾਰ ਦੇ ਨਾਲ ਖੜਤਾਲਾਂ ਵਜਾ ਕੇ ਮਾਂ ਦਾ ਸਾਥ ਦਿੱਤਾ ਮਾਤਾ ਸੁੰਦਰ ਕੌਰ ਜੀ ਬੱਚੇ ਨੂੰ ਦੇਖ ਕੇ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਭਾਈ ਭਾਗ ਸਿੰਘ ਜੀ ਨੇ ਜਦ ਵਾਪਸ ਆਉਣ?ਦੀ ਇਜਾਜਤ ਮੰਗੀ ਤਾਂ ਮਾਤਾ ਸੁੰਦਰ ਕੌਰ ਜੀ ਨੇ ਬੱਚੇ ਦੀ ਬਾਂਹ ਪਕੜੀ ਤੇ ਕਿਹਾ ਕਿ ਭਾਈ ਭਾਗ ਸਿੰਘ ਜੀ ਇਹ ਬੱਚਾ ਸਾਨੂੰ ਕਿਉਂ ਨਹੀਂ ਦੇ ਜਾਂਦੇ ਕੁਝ ਕੁ ਸਮਾਂ ਸਾਨੂੰ ਦੇ ਦਿਓ, ਸਾਨੂੰ ਇਸ ਦੀ ਅਵਾਜ਼ ਬਹੁਤ ਚੰਗੀ ਲੱਗਦੀ ਹੈ। ਪੁੱਤਰ ਦੀ ਬਾਂਹ ਮਾਤਾ ਸੁੰਦਰ ਕੌਰ ਜੀ ਨੇ ਫੜ੍ਹ ਲਈ ਮਾਤਾ ਸੁੰਦਰ ਕੌਰ ਜੀ ਨੇ ਕਿਹਾ ਕਿ ਇਹ ਬਾਲਕ ਤੇ ਇਸ ਦੀ ਮਾਤਾ ਮੇਰੇ ਪਾਸ ਰਹਿਣ ਦਿਓ।
ਮਾਤਾ ਸੁੰਦਰ ਕੌਰ ਜੀ ਦੀ ਦੇਖ-ਰੇਖ ਵਿੱਚ ਸਰਦਾਰ ਜੱਸਾ ਸਿੰਘ ਦੀ ਤਾਲੀਮ ਸ਼ੁਰੂ ਹੋ ਹੋਈ ਉਹ 7 ਸਾਲ ਫਾਰਸੀ, ਉਰਦੂ, ਸੰਸਕ੍ਰਿਤ ਦੀ ਤਾਲੀਮ ਲੈਂਦੇ ਰਹੇ ਇੱਥੇ ਹੀ ਉਨ੍ਹਾਂ ਨੇ ਕੀਰਤਨ ਸਿੱਖਿਆ ਇੱਕ ਦਿਨ ਜੱਸਾ ਸਿੰਘ ਦੇ ਮਾਤਾ ਮਾਤਾ ਸੁੰਦਰ ਕੌਰ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ ਕਿ ਮਾਤਾ ਜੀ ਸਤਿਗੁਰਾਂ ਨੇ ਬਚਨ ਕੀਤੇ ਸਨ ਕਿ ਲਾਲ ਹੋਵੇਗਾ ਤੇ ਤੁਸੀਂ ਇਸ ਆਪਣੇ ਲਾਲ ‘ਤੇ ਮਿਹਰ ਭਰਿਆ ਹੱਥ ਰੱਖਣਾ ਜੀ ਮੇਰੇ ਬੱਚੇ ਦੇ ਸਿਰ ‘ਤੇ ਪਿਤਾ ਦਾ ਸਾਇਆ ਨਹੀਂ ਤਾਂ ਉਨ੍ਹਾਂ ਦੀ ਇਹ ਬੇਨਤੀ ਸੁਣ ਕੇ ਮਾਤਾ ਸੁੰਦਰ ਕੌਰ ਜੀ ਮਿਹਰ ਵਿੱਚ ਆਏ ਤੇ ਇਸ ਬਾਲ ਜੱਸਾ ਸਿੰਘ ਆਹਲੂਵਾਲੀਆ ਨੂੰ ਇੱਕ ਪੁਸ਼ਾਕ ਆਪਣੇ ਹੱਥੀਂ ਪਹਿਨਾਈ ਇੱਕ ਤੀਰਾਂ ਦਾ ਭੱਥਾ ਦਿੱਤਾ, ਤਲਵਾਰ ਦਿੱਤੀ ਤੇ ਆਪਣੇ ਹੱਥੀਂ ਇੱਕ ਚਾਂਦੀ ਦੀ ਚੋਭ ਦਿੱਤੀ ਤੇ ਜਦੋਂ ਤੁਰਨ ਲੱਗੇ ਤਾਂ ਹੱਸ ਕੇ ਕਹਿਣ ਲੱਗੇ ਕਿ ਇਹ ਹੈ ਬਾਦਸ਼ਾਹੇ ਪੰਥ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਇਸ ਬੱਚੇ ਨੇ ਕੀ ਬਣਨਾ ਹੈ ਉਸੇ ਦਿਨ ਮਾਂ-ਪੁੱਤਰ ਤੇ ਜੱਸਾ ਸਿੰਘ ਦੇ ਮਾਮਾ ਜੀ ਦਿੱਲੀ ਦੀ ਧਰਤੀ ਤੋਂ ਪੰਜਾਬ ਵੱਲ ਆ ਗਏ ਉਨ੍ਹਾਂ ਦਿਨਾਂ ‘ਚ ਪੂਰੀ ਜੁਲਮ ਦੀ ਹਨ੍ਹੇਰੀ ਝੁੱਲੀ ਹੋਈ ਸੀ ਤੇ ਸਿੱਖ ਕੌਮ ਦੀ ਅਗਵਾਈ ਕਰਦੇ ਸ: ਕਪੂਰ ਸਿੰਘ ਜੀ, ਸਰਦਾਰ ਦਰਵਾਰ ਸਿੰਘ ਜੀ ਨਾਲ ਮੇਲ ਹੋਇਆ। ਭਾਈ ਕਪੂਰ ਸਿੰਘ ਜੀ ਨੇ ਕਿਹਾ, ਮਾਈ ਆ ਪੁੱਤਰ ਕਾਸ ਵਾਸਤੇ ਪਾਲਿਆ ਏ? ਇਹ ਪਤਾ ਲੱਗੈ ਕਿ ਮਾਤਾ ਸੁੰਦਰ ਕੌਰ ਜੀ ਨੇ ਇਨ੍ਹਾਂ ਨੂੰ ਤਾਲੀਮ ਦਿੱਤੀ ਏ। ਮਾਤਾ ਜੀ ਨੇ ਕਿਹਾ ਜਥੇਦਾਰ ਜੀ! ਇਸ ਪੁੱਤਰ ਨੂੰ ਸਿਰਫ਼ ਤੇ ਸਿਰਫ਼ ਪੰਥ ਲਈ ਹੀ ਪਾਲਿਆ ਹੈ ਇਹ ਮੇਰਾ ਪੁੱਤਰ ਸਿਰਫ਼ ਗੁਰੂ ਘਰ ਦੇ ਪੰਥ ਲਈ ਹੀ ਪਾਲਿਆ ਹੈ। ਖੁਸ਼ ਹੋ ਕੇ ਸ. ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ?ਗੋਦ ਲੈ ਲਿਆ ਸਰਦਾਰ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਦੀ ਸੇਵਾ ਲਾਈ ਕਿ ਸਾਰੇ ਪੰਥ ਗੁਰੂ ਕੇ ਸਿੱਖ ਇਕੱਠੇ ਨੇ, ਇਨ੍ਹਾਂ ਦਾ ਤੁਸਾਂ ਨੂੰ ਲੰਗਰ ਇੱਕਠਾ ਬਣਾਉਣਾ ਔਖਾ ਏ, ਤੁਸੀਂ ਕਈ ਲੰਗਰ ਚਲਾਉਣੇ ਹਨ ਤਾਂ ਕਿ ਹਰ ਕੋਈ ਲੰਗਰ ਛਕ ਸਕੇ ਸਰਦਾਰ ਕਪੂਰ ਸਿੰਘ ਨੇ ਬਾਰਾਂ ਮਿਸਲਾਂ ਬਣਾਈਆਂ ਸੀ ਇਨ੍ਹਾਂ ਨੂੰ ਸੁੱਕੀ ਰਸਤ ਤੇ ਪਾਣੀ ਦੀ ਸੇਵਾ ਦਿੱਤੀ ਗਈ ਦਿੱਲੀ ਰਹਿਣ ਕਾਰਨ ਇਨ੍ਹਾਂ ਦੀ ਬੋਲੀ ਵਿੱਚ ਹਿੰਦੀ ਲਫ਼ਜ਼ ਬਹੁਤ ਸੀ, ਹਮ, ਤੁਮ, ਹਮਾਰੇ, ਤੁਮਾਰੇ ਐਸੇ ਕਈ ਲਫ਼ਜ਼ ਸਿੰਘਾਂ ਨੇ ਇਨ੍ਹਾਂ ਨੂੰ ਖਿਝਾਕੇ ਰਾਸਨ ਚਾਹੀਏ ਹਮ ਕੋ ਜੀ, ਪਾਣੀ ਚਾਹੀਏ, ਬੋਲਣਾ ਪਹਿਲਾਂ ਇਨ੍ਹਾਂ ਕੁਝ ਸਮਾਂ ਸਹਿਣ ਕੀਤਾ ਫਿਰ ਇਨ੍ਹਾਂ ਨੂੰ ਗੁੱਸਾ ਆਇਆ ਇਨ੍ਹਾਂ ਸਰਦਾਰ ਕਪੂਰ ਸਿੰਘ ਜੀ ਪਾਸ ਅਰਜ਼ ਕੀਤੀ ਕਿ ਮੇਰੇ ‘ਤੇ ਤੁਸੀਂ ਬਹੁਤ ਕਿਰਪਾ ਕੀਤੀ ਪੰਥ ਦੀ ਸੇਵਾ ਵਿੱਚ ਲਾਇਆ ਬੜਾ ਚਾਅ ਏ ਮੇਰੇ ਅੰਦਰ ਮੈਂ ਤੁਹਾਡੇ ਪਾਸ ਰਹਿ ਕੇ ਪੰਥ ਦੀ ਸੇਵਾ ਕਰਾਂ ਪਰ ਮੈਂ ਹੁਣ ਨਹੀਂ ਕਰਨਾ ਚਾਹੁੰਦਾ, ਮੈਨੂੰ ਛੁੱਟੀ ਦਿਓ ਮੈਂ ਘਰ ਜਾਣਾ ‘ਕੀ ਕਾਰਨ?’ ‘ਸਿੰਘ ਮੈਨੂੰ ਮਖੌਲ ਕਰਦੇ ਨੇ ਮੇਰਾ ਅੰਦਰ ਉਸ ਨੂੰ ਸਹਿੰਦਾ ਨਹੀਂ ਮੈਂ ਹੋਰ ਕਿਤੇ ਸੇਵਾ ਕਰ ਲਵਾਂਗਾ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ, ‘ਸਰਦਾਰ ਜੱਸਾ ਸਿੰਘ ਘਰ ਨਹੀਂ ਜਾਣਾ ਇਹ ਤਾਂ ਬਹੁਤ ਹੀ ਛੋਟੀ ਗੱਲ ਹੈ। ਦੇਖ, ਮੈਂ ਘੋੜਿਆਂ ਦੀ ਦੇਖ-ਰੇਖ ਕਰਦਾ ਸਾਂ ਗੁਰੂ ਦੀ ਮਹਿਮਾ ਦੇਖ ਘੋੜੇ ਸਾਂਭਣ ਵਾਲੇ ਨੂੰ ਕਪੂਰ ਸਿੰਘ ਤੋਂ ਨਵਾਬ ਕਪੂਰ ਸਿੰਘ ਬਣਾ ਦਿੱਤਾ ਹੁਣ ਤੇਰੇ ਲਈ ਉਹ ਦਿਨ ਦੂਰ ਨਹੀਂ ਜਦੋਂ ਤੂੰ ਆਪਣੇ ਅੰਦਰੋਂ ਹੰਕਾਰ ਨੂੰ ਮਾਰ ਕੇ ਸੇਵਾ ਇਸੇ ਤਰ੍ਹਾਂ ਕਰਦਾ ਰਿਹਾ ਤਾਂ ਇਹ ਤੈਨੂੰ ਸ਼ਹਿਨਸ਼ਾਹੀਆਂ ਵੀ ਦੇ ਦੇਣਗੇ।’ ਉਹ ਗੱਲ ਬਿਲਕੁਲ ਸੱਚ ਹੋਈ ਉਹ ਇੱਕੋ-ਇੱਕ ਕੇਵਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਿਨ੍ਹਾਂ ਨੂੰ ਕੌਮ ਨੇ ਖਿਤਾਬ ਦਿੱਤਾ ਸੁਲਤਾਨ-ਉਲ-ਕੌਮ ਸ਼ਾਹੇ ਸ਼ਾਹਿਨਸ਼ਾਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੇਵਾ ਕੋਈ ਵੀ ਇਨਸਾਨ ਜਦੋਂ ਵੀ ਅੰਦਰੋਂ ਝੁਕ ਕੇ ਕਰਦਾ ਤਾਂ ਉਹਦੇ ਅੰਦਰੋਂ ਹੰਕਾਰ ਬਿਲਕੁਲ ਨਿਕਲ ਜਾਂਦਾ ਹੈ ਤਾਂ ਮਹਾਰਾਜ ਇੰਨੀਆਂ ਵੱਡੀਆਂ ਪਦਵੀਆਂ ਬਖ਼ਸ਼ ਦਿੰਦੇ ਹਨ ਕਿ ਝੋਲੀਆਂ ਛੋਟੀਆਂ ਪੈ ਜਾਂਦੀਆਂ ਹਨ।
ਜੱਸਾ ਸਿੰਘ ਆਹਲੂਵਾਲੀਆ ਨੇ ‘ਕੱਲੀ ਸਿੱਖ ਕੌਮ ਦੀ ਹੀ ਮੱਦਦ ਨਹੀਂ ਕੀਤੀ ਸਗੋਂ ਹੋਰ ਸਾਰੇ ਲੋੜਵੰਦਾਂ ਦੀ ਵੀ ਡਟ ਕੇ ਮੱਦਦ ਕਰਦੇ ਰਹੇ ਹਰ ਕੋਈ ਉਨ੍ਹਾਂ ਕੋਲ ਮੱਦਦ ਲਈ ਆਉਂਦਾ। ਜੱਸਾ ਸਿੰਘ ਆਹਲੂਵਾਲੀਆ ਨੂੰ ਕਈ ਅਹੁਦੇ ਤੇ ਖਿਤਾਬ ਪ੍ਰਾਪਤ ਹੋਏ ਸਨ, ਜਿਵੇਂ:- ਗੁਰੁ ਕਾ ਲਾਲ, ਸੁਲਤਾਨ-ਉਲ-ਕੌਮ, ਬੁੱਢਾਦਲ ਦੇ ਮੁਖੀ, ਦਲ ਖਾਲਸਾ ਮੁਖੀ, ਸਿੱਖ ਫੌਜ ਦੇ ਕਮਾਂਡਰ ਅਹਿਮਦਸ਼ਾਹ ਅਬਦਾਲੀ ਭਾਰਤ ‘ਤੇ ਹਮਲੇ ਕਰਦਾ ਤਾਂ ਬਹੂ-ਬੇਟੀਆਂ ਚੁੱਕ ਕੇ ਲੈ ਜਾਂਦਾ ਤਾਂ ਇੱਕ ਵਾਰ 2200 ਦੇ ਕਰੀਬ ਭਾਰਤੀ ਔਰਤਾਂ ਨੂੰ ਚੁੱਕ ਲਿਆ। ਉਸ ਸਮੇਂ ਜਦੋਂ ਦੂਜੀਆਂ ਹਕੂਮਤਾਂ ਸਨ  ਭਾਰਤ ਵਿੱਚ ਉਨ੍ਹਾਂ ਵਿੱਚ ਰਾਜਸਥਾਨ ਦੇ ਰਾਜੇ ਮਰਹੱਟੇ ਤੇ ਭਰਤਪੁਰ ਦੇ ਰਾਜੇ ਸਾਰੇ ਜਿਉਂਦਾ ਸਨ ਤੇ ਇਹ ਆਪਣੇ-ਆਪ ਨੂੰ ਸੂਰਮੇ ਕਹਾਉਂਦੇ ਸਨ ਪਰ ਕਿਸੇ ਵਿੱਚ ਜੁਰਤ ਨਹੀਂ ਸੀ ਕਿ ਜਾ ਕੇ ਉਨ੍ਹਾਂ ਔਰਤਾਂ ਨੂੰ ਛੁਡਵਾ ਲਈਏ। ਵਿਸਾਖੀ ਦਾ ਦਿਹਾੜਾ ਸੀ ਕੁਝ ਪਰਿਵਾਰਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪਾਸ ਸ੍ਰੀ ਅਕਾਲ ਤਖਤ ‘ਤੇ ਜਾ ਕੇ ਪਹੁੰਚ ਕੀਤੀ ਕਿ ਅਹਿਮਦ ਸ਼ਾਹ ਅਬਦਾਲੀ ਸਾਡੀਆਂ ਬਹੂ-ਬੇਟੀਆਂ ਨੂੰ ਲੈ ਕੇ ਜਾ ਰਿਹਾ ਹੈ। ਸਾਡੇ ‘ਤੇ ਕਿਰਪਾ ਕਰੋ ਕਿ ਉਨ੍ਹਾਂ ਨੂੰ ਛੁਡਵਾਇਆ ਜਾਵੇ!?ਤਾਂ ਖਾਲਸਾ ਦਲ ਨੇ ਉਦੋਂ ਆਪਣੇ-ਆਪ ਨੂੰ ਜੋਖ਼ਮ ਵਿੱਚ ਪਾ ਕੇ ਗੋਇੰਦਵਾਲ ਕੋਲ ਜਾ ਕੇ ਅਹਿਮਦ ਸ਼ਾਹ ਅਬਦਾਲੀ ਦੇ ਰਸਤੇ ਰੋਕੇ। ਤੇ ਜਿੰਨੀਆਂ ਵੀ ਔਰਤਾਂ ਸਨ ਉਨ੍ਹਾਂ ਨੂੰ ਛੁਡਵਾਇਆ ਉਸ ਤੋਂ ਬਾਅਦ ਉੱਨ੍ਹਾਂ ਨੂੰ ਇੱਜ਼ਤ ਨਾਲ ਘਰੋ-ਘਰੀ ਪਹੁੰਚਾਇਆ ਆਖਰੀ ਪੰਜ ਸਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਗੁਜ਼ਾਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਈਸਾਈ-ਭਾਈਚਾਰੇ ਪ੍ਰਤੀ ਐਨੀ ਨਫ਼ਰਤ ਕਿਉਂ?
ਰਮੇਸ਼ ਠਾਕੁਰ
ਸ੍ਰੀਲੰਕਾ ਹਮਲੇ ਦੀ ਭਿਆਨਕ ਤਸਵੀਰ ਈਸਾਈ-ਇਸਲਾਮ ਵਿਚਕਾਰ ਖਿੱਚਦੀ ਨਫ਼ਰਤ ਦੀ ਲਕੀਰ ਨੂੰ ਦਰਸ਼ਾ ਰਹੀ ਹੈ ਖੂਬਸੂਰਤ ਮੁਲਕ ‘ਚ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਨਹੀਂ, ਸਗੋਂ ਈਸਾਈ ਭਾਈਚਾਰੇ ਦੇ ਪ੍ਰਤੀ ਅੱਤਵਾਦੀਆਂ ਨੇ ਕਰੂਰਤਾ ਦਾ ਸਬੂਤ ਦਿੱਤਾ ਨਿਊਜ਼ੀਲੈਂਡ ‘ਚ ਪਿਛਲੇ ਮਹੀਨੇ ਦੋ ਮਸੀਤਾਂ ‘ਚ ਨਮਾਜ਼ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੀ ਤਮਾਮ ਇਸਲਾਮਿਕ ਅੱਤਵਾਦੀ ਸੰਗਠਨਾਂ ਨੇ ਧਾਰ ਲਿਆ ਸੀ ਕਿ ਉਹ ਈਸਾਈਆਂ ‘ਤੇ ਦੇਰ-ਸਵੇਰ ਵੱਡਾ ਹਮਲਾ ਕਰਨਗੇ ਪਹਿਲਾ ਨਿਸ਼ਾਨਾ ਉਨ੍ਹਾਂ ਨੇ ਸ੍ਰੀਲੰਕਾ ਨੂੰ ਬਣਾਇਆ ਹੈ ਸ੍ਰੀਲੰਕਾ ‘ਚ ਉਨ੍ਹਾਂ ਨੇ ਈਸਾਈਆਂ ਦੇ ਧਾਰਮਿਕ ਸਥਾਨਾਂ ਨੂੰ ਚੁਣਿਆ ਹਮਲੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਕੋਲੰਬੋ ਦੇ ਸੈਂਟ ਇੰਥਨੀ ਚਰਚ, ਪੱਛਮੀ ਕੰਢੀ ਸ਼ਹਿਰ ਨੇਗੰਬੋ ਦੇ ਸੈਂਟ ਸਵੇਸੀਟੀਅਨ ਚਰਚ ਅਤੇ ਬਟਿਕਲੋਵਾ ਚਰਚ ‘ਚ ਕੀਤੇ ਗਏ Àੁੱਥੇ ਹੋਰ ਤਿੰਨ ਧਮਾਕੇ ਪੰਜ ਤਾਰਾ ਹੋਟਲਾਂ ਸਾਂਗਰੀਲਾ, ਦੀ ਸਿਨਾਮੋਨ ਗਰਾਂਡ ਤੇ ਦਾ ਕਿੰਗਸਬਰੀ ‘ਚ ਹੋਏ ਇੱਕ ਤੋਂ ਬਾਦ ਇੱਕ ਅੱਠ ਆਤਮਘਾਤੀ ਹਮਲਿਆਂ ਨੇ ਸਮੁੱਚੇ ਸ੍ਰੀਲੰਕਾ ਨੂੰ ਹਿਲਾ ਦਿੱਤਾ ਹਮਲੇ ‘ਚ 290 ਬੇਕਸੂਰ ਲੋਕ ਮਾਰੇ ਗਏ ਜਦੋਂ ਕਿ ਇਸ ਤੋਂ ਕਿਤੇ ਜਿਆਦਾ ਲੋਕ ਗੰਭੀਰ ਜ਼ਖ਼ਮੀ ਹੋ ਗਏ ਇਨ੍ਹਾਂ ਧਮਾਕਿਆਂ ਦੇ ਨਾਲ ਹੀ ਐਲਟੀਟੀਈ ਦੇ ਨਾਲ ਖੂਨੀ ਸੰਘਰਸ਼ ਦੇ ਖ਼ਤਮ ਹੋਣ ਤੋਂ ਬਾਅਦ ਕਰੀਬ ਇੱਕ ਦਹਾਕੇ ਤੋਂ ਸ੍ਰੀਲੰਕਾ ‘ਚ ਜਾਰੀ ਸ਼ਾਂਤੀ ਵੀ ਭੰਗ ਹੋ ਗਈ ਸ਼ਾਂਤੀ ਬਹਾਲੀ ਤੋਂ ਬਾਅਦ ਹੁਣ ਤੱਕ ਸਭ ਤੋਂ ਖਤਰਨਾਕ ਹਮਲਾ ਮੰਨਿਆ ਜਾ ਰਿਹਾ ਹੈ ।
2009 ‘ਚ ਸ੍ਰੀਲੰਕਾ ‘ਚ ਲਿੱਟੇ ਅੱਤਵਾਦ ਦੇ ਖਾਤਮੇ ਤੋਂ ਬਾਅਦ ਦੂਜਾ ਵੱਡਾ ਅੱਤਵਾਦੀ ਹਮਲਾ ਹੋਇਆ ਹੈ ਸ੍ਰੀਲੰਕਾ ‘ਚ ਸਾਲਾਂ ਪਹਿਲਾਂ ਸਥਾਨਕ ਵੱਖਵਾਦੀ ਗੁੱਟ ‘ਲਿੱਟੇ’ ਦਾ ਪ੍ਰਭਾਵ ਖਤਮ ਹੋ ਗਿਆ ਸੀ ਉਦੋਂ ਤੋਂ ਪੂਰੇ ਮੁਲਕ ‘ਚ ਅਮਨ-ਸ਼ਾਂਤੀ ਦਾ ਮਾਹੌਲ ਸੀ ਪਰ 21 ਅਪਰੈਲ ਦੀ ਸਵੇਰੇ ਇੱਕ ਸਮੇਂ ਕਈ ਥਾਵਾਂ ‘ਤੇ ਹੋਏ ਲੜੀਵਾਰ ਧਮਾਕਿਆਂ ਦੀ ਘਟਨਾ ਨੇ ਪੁਰਾਣੇ ਦਿਨਾਂ ਦੇ ਜਖ਼ਮ ਹਰੇ ਕਰ ਦਿੱਤੇ ਸ੍ਰੀਲੰਕਾ ‘ਚ ਭਗਵਾਨ ਬੁੱਧ ਦਾ ਸਭ ਤੋਂ ਪੁਰਾਣਾ ਮੰਦਰ ਹੈ ਮੰਨਣਾ ਹੈ ਕਿ ਉਕਤ ਮੰਦਰ ‘ਚ ਬੁੱਧ ਦਾ ਇੱਕ ਦੰਦ ਰੱਖਿਆ ਹੈ ਉਸ ਮੰਦਰ ਨੂੰ ਕਈ ਸਾਲ ਪਹਿਲਾਂ ਲਿੱਟੇ ਨੇ ਧਮਾਕੇ ਨਾਲ ਉਡਾ ਦਿੱਤਾ ਸੀ ਪਰ ਦੰਦ ਸੁਰੱਖਿਅਤ ਰਿਹਾ ਉਸ ਤੋਂ ਕੁਝ ਸਾਲ ਬਾਅਦ ਉੱਥੇ ਹੌਲੀ-ਹੌਲੀ ਲਿੱਟੇ ਦਾ ਪ੍ਰਭਾਵ ਖਤਮ ਹੋਇਆ ਜਨਜੀਵਨ ਪਟੜੀ ‘ਤੇ ਆਇਆ ਹੀ ਸੀ ਪਰ ਇੱਕ ਵਾਰ ਫਿਰ ਅੱਤਵਾਦੀਆਂ ਨੇ ਅਮਨ-ਪਸੰਦ ਮੁਲਕ ‘ਚ ਅਸ਼ਾਂਤੀ ਦਾ ਗ੍ਰਹਿਣ ਲਾ ਦਿੱਤਾ ਘਟਨਾ ਨੂੰ ਪਿਛਲੇ ਮਹੀਨੇ ਨਿਊਜ਼ੀਲੈਂਡ ਦੀ ਮਸੀਤ ‘ਚ ਨਮਾਜ਼ ਦੌਰਾਨ ਘਟੀ ਦਰਦਨਾਕ ਘਟਨਾ ਦੇ ਬਦਲੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਪਰ ਜਾਂਚ ਦੇ ਆਖ਼ਰੀ ਅੱਪਡੇਟ ਦਾ ਇੰਤਜਾਰ ਕਰਨਾ ਹੋਵੇਗਾ ਭਾਰਤ ਨੂੰ ਪੂਰੇ ਘਟਨਾਕ੍ਰਮ ‘ਤੇ ਤਿੱਖੀ ਨਜ਼ਰ ਰੱਖਣੀ ਹੋਵੇਗੀ ਨਾਲ ਹੀ ਆਪਣੇ ਇੱਥੋਂ ਦੇ ਸਾਰੇ ਚਰਚਾਂ ਦੀ ਸੁਰੱਖਿਆ ਵਧਾਉਣ ਦੀ ਲੋੜ ਹੈ ਸ੍ਰੀਲੰਕਾ ਦੂਜੇ ਮੁਲਕਾਂ ਦੇ ਮੁਕਾਬਲੇ ਸ਼ਾਂਤ ਮੁਲਕ ਮੰਨਿਆ ਜਾਂਦਾ ਹੈ ਇੱਥੋਂ ਦੇ ਲੋਕ ਬੜੇ ਅਦਬ ਨਾਲ ਪੇਸ਼ ਆਉਂਦੇ ਹਨ ਜਿੱਥੇ ਧਮਾਕੇ ਹੋਏ ਹਨ ਕਿਸਮਤ ਨਾਲ ਪਿਛਲੇ ਦਿਨੀਂ ਮੈਂ ਵੀ ਉੱਥੇ ਕਰੀਬ ਦਸ ਦਿਨਾਂ ਤੱਕ ਰਿਹਾ ਸਮੁੱਚੇ ਸ੍ਰੀਲੰਕਾ ਨੂੰ ਘੁੰਮਣ ਅਤੇ ਉੱਥੋਂ ਦੀ ਸੰਸਕ੍ਰਿਤੀ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ ਦੇਖਣ ‘ਚ ਆਇਆ ਕਿ ਕੋਲੰਬੋ ਵਰਗੇ ਸ਼ਹਿਰ ‘ਚ ਚੌਵੀ ਘੰਟੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ ਹਰ ਜਗ੍ਹਾ ਸੁਰੱਖਿਆ ਦੇ ਪੁਖਤਾ ਬੰਦੋਬਸਤ ਦੇਖਣ ਨੂੰ ਮਿਲੇ, ਪਰ ਅੱਤਵਾਦੀਆਂ ਨੇ ਉੱਥੋਂ ਦੀ ਫ਼ਿਜ਼ਾ ਵਿਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਹੈ ਘਟਨਾ ਦੀ ਟਾਈਮਿੰਗ ਅਤੇ ਤਰੀਕਾ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਵੱਡੀ ਪਲਾਨਿੰਗ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅੱਤਵਾਦੀਆਂ ਨੇ ਮੁੱਖ ਤੌਰ ‘ਤੇ ਨਿਸ਼ਾਨਾ ਈਸਾਈਆਂ ਨੂੰ ਹੀ ਬਣਾਇਆ ਕਿਉਂਕਿ ਜਿਹੜੀਆਂ ਥਾਵਾਂ ‘ਤੇ ਧਮਾਕੇ ਕੀਤੇ ਗਏ ਉੱਥੇ ਸਥਾਨਕ ਤੇ ਪੱਛਮੀ ਦੇਸ਼ਾਂ ਦੇ ਈਸਾਈਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ।
ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ 290 ਲੋਕਾਂ ਦੇ ਮਰਨ ਦਾ ਸਰਕਾਰੀ ਅੰਕੜਾ ਪੇਸ਼ ਕੀਤਾ ਗਿਆ ਹੈ ਬਲਾਸਟ ਦੀ ਮਾਤਰਾ ਬਹੁਤ ਤੇਜ਼ ਸੀ, ਜੋ ਵੀ ਲਪੇਟ ‘ਚ ਆਇਆ, ਉਸਦੇ ਚਿਥੜੇ ਉੱਡ ਗਏ ਘਟਨਾ ‘ਚ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਘਟਨਾ ਤੋਂ ਤੁਰੰਤ ਬਾਅਦ ਸ੍ਰੀਲੰਕਾਈ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਐਮਰਜੈਂਸੀ ਮੀਟਿੰਗ ਸੱਦ ਕੇ ਹਮਲੇ ਦੀ ਹਰ ਐਂਗਲ ਤੋਂ ਜਾਂਚ ਦਾ ਆਦੇਸ਼ ਦਿੱਤਾ ਹੈ ਸ੍ਰੀਲੰਕਾ ਦੇ ਇਕੋਨਾਮਿਕ ਰਿਫਾਰਮਸ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਮਨਿਸਟਰ ਹਰਸ਼ ਡਿਸਿਲਵਾ ਨੇ ਖੁਦ ਘਟਨਾ ਸਥਾਨ ਦਾ ਜਾਇਜ਼ਾ ਲਿਆ ਉਹ ਖੁਦ ਕਈ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਏ ਘਟਨਾ ਦੀ ਜਗ੍ਹਾ ‘ਤੇ ਫੌਜ ਦੀਆਂ ਕਈ ਟੁਕੜੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ ।
ਸਿੰਗਰੀਆ ਸਥਿਤ ਸਨਾਤਨ ਧਰਮ ਨਾਲ ਜੁੜੇ ਰਮਾਇਣ ਕਾਲ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਸੀਤਾ ਵਾਟਿਕਾ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਉੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ‘ਚ ਹਿੰਦੂ ਸੀਤਾ ਮਾਤਾ ਦੇ ਦਰਸ਼ਨ ਕਰਨ ਪਹੁੰਚਦੇ ਹਨ ਇਸ ਤੋਂ ਇਲਾਵਾ ਦੂਜੇ ਧਾਰਮਿਕ ਸਥਾਨਾਂ ਦੀ ਵੀ ਸੁਰੱਖਿਆ ਵਧਾਈ ਗਈ ਹੈ ਇਸ ਵਿਚਕਾਰ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸੀਰੀਸੈਨਾ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਨਾਲ ਹੀ ਜਾਂਚ ‘ਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਸ੍ਰੀਲੰਕਾ ਦੀਆਂ ਤਮਾਮ ਸੁਰੱਖਿਆ ਏਜੰਸੀਆਂ ਘਟਨਾ ‘ਚ ਸ਼ਾਮਲ ਹਮਲਾਵਰਾਂ ਤੇ ਹੋਰ ਕਾਰਨਾਂ ਨੂੰ ਭਾਲਣ ‘ਚ ਮੁਸ਼ਤੈਦੀ ਨਾਲ ਲੱਗੀਆਂ ਹਨ ।
ਕੁਝ ਲੋਕ ਸ੍ਰੀਲੰਕਾ ਦੀ ਘਟਨਾ ਨੂੰ ਨਿਊੁਜ਼ੀਲੈਂਡ ਦੀ ਉਸ ਘਟਨਾ ਨਾਲ ਵੀ ਜੋੜ ਕੇ ਦੇਖ ਰਹੇ ਹਨ ਜਿਸ ‘ਚ ਇੱਕ ਮਸੀਤ ‘ਚ ਨਮਾਜ਼ ਪੜ੍ਹਨ ਦੌਰਾਨ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਰੀਬ ਚਾਲੀ ਨਮਾਜ਼ੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਹਮਲਾਵਰਾਂ ਨੇ ਘਟਨਾ ਦੀ ਬਕਾਇਦਾ ਲਾਈਵ ਵੀਡੀਓ ਵੀ ਬਣਾ ਕੇ ਸ਼ੋਸਲ ਮੀਡੀਆ ‘ਚ ਵਾਇਰਲ ਕੀਤੀ ਸੀ ਪੁਲਿਸ ਜਾਂਚ ‘ਚ ਹਮਲਾਵਰ ਨੇ ਘਟਨਾ ਦਾ ਕਾਰਨ ਕਈ ਸਾਲ ਪਹਿਲਾਂ ਇੱਕ ਅੱਤਵਾਦੀ ਘਟਨਾ ਨੂੰ ਦੱਸਿਆ ਸੀ ਜਿਸ ‘ਚ ਉਨ੍ਹਾਂ ਦੀ ਬੇਟੀ ਮਾਰੀ ਗਈ ਸੀ ਨਿਊਜ਼ੀਲੈਂਡ ਦੀਆਂ ਮਸੀਤਾਂ ‘ਚ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ ਈਸਾਈ ਮੂਲ ਦਾ ਵਿਅਕਤੀ ਸੀ ਕਿਹਾ ਜਾ ਰਿਹਾ ਹੈ ਉਦੋਂ ਤੋਂ ਕੁਝ ਇਸਲਾਮਿਕ ਅੱਤਵਾਦੀ ਸੰਗਠਨਾਂ ਨੇ ਧਾਰ ਲਿਆ ਸੀ ਕਿ ਈਸਾਈਆਂ ਤੋਂ ਬਦਲਾ ਲੈਣਗੇ ਹੋ ਸਕਦਾ ਹੈ ਸ੍ਰੀਲੰਕਾ ਦੀ ਘਟਨਾ ਨਿਊਜ਼ੀਲੈਂਡ ਦੀ ਘਟਨਾ ਨਾਲ ਸਬੰਧ ਰੱਖਦੀ ਹੋਵੇ ਕਿਉਂਕਿ ਜਿਨ੍ਹਾਂ ਥਾਵਾਂ ‘ਤੇ ਧਮਾਕਾ ਕੀਤਾ ਗਿਆ ਉਹ ਈਸਾਈਆਂ ਨਾਲ ਤਾਲੁਕ ਰੱਖਦੀਆਂ ਹਨ ਨਾਲ ਹੀ ਜਿਹੜੇ ਹੋਟਲਾਂ ਨੂੰ ਟਾਰਗੇਟ ਕੀਤਾ ਗਿਆ ਉੱਥੇ ਜਿਆਦਾਤਰ ਵਿਦੇਸ਼ੀ ਈਸਾਈ ਭਾਈਚਾਰੇ ਦੇ ਲੋਕ ਠਹਿਰਦੇ ਹਨ ।
ਖੈਰ, ਇਹ ਸਾਰੇ ਕਿਆਸ-ਮਾਤਰ ਹੋ ਸਕਦੇ ਹਨ, ਪਰ ਜਦੋਂ ਤੱਕ ਸੁਰੱਖਿਆ ਏਜੰਸੀਆਂ ਘਟਨਾ ਦੇ ਮਕਸਦ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਤੱਕ ਨਹੀਂ ਪਹੁੰਚ ਜਾਂਦੀਆਂ ਉਦੋਂ ਤੱਕ ਕੁਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗੀ।
ਘਟਨਾ ਦੇ ਆਖਰੀ ਅੱਪਡੇਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਪਰ ਇਹ ਤੈਅ ਹੈ ਕਿ ਘਟਨਾ ਨੂੰ ਅੰਜਾਮ ਕਿਸੇ ਨਾਮੀ ਅੱਤਵਾਦੀ ਸੰਗਠਨ ਨੇ ਹੀ  ਦਿੱਤਾ ਹੈ ਪਲਾਨ ਕੀਤੇ ਸਾਰੇ ਬੰਬ ਸਮੇਂ ‘ਤੇ ਬਲਾਸਟ ਹੋਏ ਘਟਨਾ ਦੀ ਪਲਾਨਿੰਗ ਜਬਰਦਸਤ ਤਰੀਕੇ ਨਾਲ ਕੀਤੀ ਗਈ ਉਨ੍ਹਾਂ ਜਿਨ੍ਹਾ ਥਾਵਾਂ ਨੂੰ ਟਾਰਗੇਟ ਕੀਤਾ ਉੱਥੇ ਉਨ੍ਹਾਂ ਨੂੰ ਮਨ ਮੁਤਾਬਕ ਸਫਲਤਾ ਮਿਲੀ ਸ੍ਰੀਲੰਕਾ ਸਰਕਾਰ ਨੂੰ ਘਟਨਾ ਦੀ ਤਹਿ ਤੱਕ ਜਾਣ ਦੀ ਲੋੜ ਹੈ ਕਿਤੇ ਅਜਿਹਾ ਤਾਂ ਨਹੀਂ ਐਲਟੀਟੀਈ ਸੰਗਠਨ ਦੁਬਾਰਾ ਪੈਰ ਜਮ੍ਹਾ ਰਿਹਾ ਹੋਵੇ, ਘਟਨਾ ਨੂੰ ਉਸਨੇ ਹੀ ਅੰਜਾਮ ਦਿੱਤਾ ਹੋਵੇ, ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕਰਨ ਦੀ ਲੋੜ ਹੈ ਸ੍ਰੀਲੰਕਾ ‘ਚ ਭਾਰਤੀਆਂ ਦੀ ਗਿਣਤੀ ਵੀ ਜ਼ਿਆਦਾ ਰਹਿੰਦੀ ਹੈ ਇਸ ਲਈ ਉੱਥੇ ਦੂਤਘਰ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੀਫ ਇੰਜਨੀਅਰ ਨੂੰ ਰਿਵਰਟ ਕੀਤੇ ਜਾਣ ਕਾਰਨ ਭੜਕਿਆ ਐਸਸੀ ਸਮਾਜ
ਜਥੇਬੰਦੀਆਂ ਨੇ ਫੂਕਿਆ ਪਾਵਰਕੌਮ ਦੇ ਚੇਅਰਮੈਨ ਦਾ ਪੁਤਲਾ, ਕੀਤੀ ਨਾਅਰੇਬਾਜੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) |ਅਨੁਸੂਚਿਤ ਜਾਤੀ ਨਾਲ ਸਬੰਧਿਤ ਪਾਵਰਕੌਮ ਦੇ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਅਦਾਲਤ ਦੇ ਫੈਸਲੇ ਨੂੰ ਗਲਤ ਤਰਜਮਾਨੀ ਕਰਕੇ ਅਤੇ ਪਟੀਸ਼ਨਰ ਦੀ ਅੰਡਰਟੇਕਿੰਗ ਦਾ ਸਹਾਰਾ ਲੈ ਕੇ ਰਿਵਰਟ ਕੀਤੇ ਜਾਣ ਕਾਰਨ ਪੰਜਾਬ ਦੇ ਐਸ.ਸੀ ਸਮਾਜ ‘ਚ ਪਾਵਰਕੌਮ ਦੇ ਚੇਅਰਮੈਨ ਅਤੇ ਸਮੁੱਚੀ ਮੈਨੇਜਮੈਂਟ ਖਿਲਾਫ ਗੁੱਸਾ ਅਤੇ ਰੋਸ ਵਧਦਾ ਜਾ ਰਿਹਾ ਹੈ।
ਅੱਜ ਪੰਜਾਬ ਭਰ ਤੋਂ ਆਏ ਐਸ.ਸੀ ਸਮਾਜ ਦੇ ਵੱਖ ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਆਫਿਸਰ ਐਸੋਸੀਏਸ਼ਨ ਦੇ ਝੰਡੇ ਹੇਠ ਪਾਵਰਕੌਮ ਮੈਨੇਜਮੈਂਟ ਖਿਲਾਫ ਜਬਦਸਤ ਰੋਸ ਮਾਰਚ ਕਰਦਿਆਂ ਪਾਵਰਕੌਮ ਦੇ ਮੁੱਖ ਦਫਤਰ ਦੇ ਮੂਹਰੇ ਪਾਵਰਕੌਮ ਦੇ ਚੇਅਰਮੈਨ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਦਰਜਨ ਤੋਂ ਵੱਧ ਕਰਮਚਾਰੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਐਸ.ਸੀ ਪਾਵਰ ਇੰਜਨੀਅਰ ਐਸੋਸੀਏਸ਼ਨ ਦੇ ਇਸ ਰੋਸ ਪ੍ਰਦਰਸ਼ਨ ਨੂੰ ਡਟਵਾਂ ਸਮਰਥਨ ਦਿੱਤਾ। ਰੋਸ ਪ੍ਰਦਰਸ਼ਨ ਦੌਰਾਨ ਆਪਣੇ ਸੰਬੋਧਨ ਵਿਚ ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜ. ਐਫ.ਸੀ.ਜੱਸਲ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਵਲੋਂ ਅਦਾਲਤ ਦਾ ਫੈਸਲਾ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਤਾਂ ਇੰਜ. ਹਰਮੇਸ਼ ਕੁਮਾਰ 17 ਦੇ ਲਗਭਗ ਚੀਫ ਇੰਜਨੀਅਰਾਂ ਤੋਂ ਸੀਨੀਅਰ ਬਣਦੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਧਿਆਨ ‘ਚ ਸਾਰਾ ਮਾਮਲਾ ਲਿਆਂਦਾ ਗਿਆ ਸੀ ਜਿੰਨ੍ਹਾਂ ਪੀੜਿਤ ਅਧਿਕਾਰੀ ਨਾਲ ਪਾਵਰਕੌਮ ਮੈਨੇਜਮੈਂਟ ਨੂੰ ਇਨਸਾਫ ਕਰਨ ਲਈ ਕਿਹਾ ਸੀ ਪਰ ਮੈਨੇਜਮੈਂਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਪਾਵਰਕੌਮ ਮੈਨੇਜਮੈਂਟ ਵਲੋਂ ਕੀਤੀ ਗਈ ਇਸ ਜਾਤੀ ਵਿਤਕਰੇ ਵਾਲੀ ਕਾਰਵਾਈ ‘ਤੇ ਵਰ੍ਹਦਿਆਂ ਐਸ.ਸੀ. ਸਮਾਜ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਨੌਜਵਾਨ ਆਗੂ ਅਤੇ ਐਸ.ਸੀ ਕਰਮਚਾਰੀ ਫੈਡਰੇਸ਼ਨ,ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਵਲੋਂ ਅਦਾਲਤੀ ਫੈਸਲੇ ਨੂੰ ਗਲਤ ਢੰਗ ਨਾਲ ਅਨੁਸੂਚਿਤ ਜਾਤੀ ਦੇ ਉੱਚ ਅਧਿਕਾਰੀ ਖਿਲਾਫ ਵਰਤਿਆ ਗਿਆ। ਜੋ ਸਿੱਧਾ ਸਿੱਧਾ ਅਨੁਸੂਚਿਤ ਜਾਤੀ ਦੇ ਅਧਿਕਾਰੀ ਨਾਲ ਜਾਤੀ ਵਿਤਕਰਾ ਹੈ। ਉਨ੍ਹਾਂ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਖਿਲਾਫ ਹੋ ਰਹੀਆਂ ਅਜਿਹੀਆਂ ਧੱਕੇਸ਼ਾਹੀਆਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਅਦਾਲਤ ਦਾ ਫੈਸਲਾ ਜੇਕਰ ਮੈਨੇਜਮੈਂਟ ਵਲੋਂ ਸਹੀ ਢੰਗ ਨਾਲ ਲਾਗੂ ਨਾ ਕੀਤਾ ਗਿਆ ਤਾਂ ਪੰਜਾਬ ਭਰ ਵਿਚ ਪਾਵਰਕੌਮ ਮੈਨੇਜਮੈਂਟ ਦੇ ਪੁਤਲੇ ਫੂਕੇ ਜਾਣਗੇ। ਰੋਸ ਧਰਨੇ ਨੂੰ ਐਸੋਸੀਏਸ਼ਨ ਦੇ ਜਰਨਲ ਸਕੱਤਰ ਇੰਜ. ਕੁਲਰਾਜ ਸਿੰਘ, ਡਾ. ਕੁਲਦੀਪ ਸਿੰਘ ਰੰਘਰੇਟਾ ਅਬੋਹਰ, ਤਾਰਾ ਚੰਦ ਗੋਨਿਆਣਾ ਮੰਡੀ, ਭਗਵਾਨ ਦਾਸ ਠੇਕੇਦਾਰ ਹੁਸ਼ਿਆਰਪੁਰ, ਸੱਚ ਫਾਊਂਡੇਸ਼ਨ ਹੁਸ਼ਿਆਰਪੁਰ ਪ੍ਰਧਾਨ ਡਾ. ਐਸ.ਪੀ.ਸਿੰਘ, ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਤੋਂ ਜਸਵਿੰਦਰ ਸਿੰਘ ਚੱਪੜ, ਬਲਦੇਵ ਸਿੰਘ ਮਹਿਰਾ ਬੀ.ਐਸ.ਪੀ, ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਤੋਂ ਰਾਜਿੰਦਰ ਸਿੰਘ ਚੱਪੜ, ਆਦਿ ਧਰਮ ਸਮਾਜ ਤੋਂ ਵੀਰ ਲਵਲੀ ਅਛੂਤ ਤੋਂ ਇਲਾਵਾ ਅਮਰੀਕ ਸਿੰਘ ਬੰਗੜ, ਕੁਸ਼ਵਿੰਦਰ ਕਲਿਆਣ, ਵਿਦਿਆਰਥੀ ਆਗੂ ਗੁਰਜੀਤ ਸਿੰਘ ਤੁੱਲੇਵਾਲ, ਸੁਪਰਡੈਂਟ ਸਤਪਾਲ ਸਿੰਘ, ਸੋਨੀ ਗਿੱਲ, ਫਕੀਰ ਚੰਦ ਯੂ.ਐਸ.ਏ, ਦਲਵੀਰ ਸਿੰਘ ਫਤਿਹਮਾਜਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਸ.ਸੀ ਸਮਾਜ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਲੰਧਰ : ਮੁਸਲਿਮ ਭਾਈਚਾਰੇ ਨੇ ਸਾੜਿਆ ਪਾਕਿ ਦਾ ਪੁਤਲਾ
ਜਲੰਧਰ । ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀ.ਆਰ.ਪੀ.ਐੱਫ ਦੇ ਜਵਾਨਾਂ ‘ਤੇ ਹੋਏ ਹਮਲੇ ਖਿਲਾਫ ਅੱਜ ਖਾਮਬੜਾ ਦੀ ਮਸਜਿਦ ਏ ਕੂਬਾ ‘ਚ ਜੁਮਾ ਨਮਾਜ ਦੇ ਬਾਅਦ ਸੈਂਕੜੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਮੁਹੰਮਦ ਕਲੀਮ ਆਜ਼ਾਦ ਦੀ ਅਗਵਾਈ ‘ਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਅੱਤਵਾਦ ਦਾ ਪੁਤਲਾ ਸਾੜਿਆ।
ਕਲੀਮ ਆਜ਼ਾਦ ਨੇ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰਨ ਵਾਲੇ ਬੇਗੁਨਾਹਾਂ ਅਤੇ ਮਾਸੂਮ ਜਵਾਨਾਂ ਦਾ ਕਤਲ ਪੂਰੇ ਵਤਨ ਲਈ ਅਫਸੋਸ ਵਾਲੀ ਗੱਲ ਹੈ। ਇਸ ਦੁੱਖ ਦੇ ਸਮੇਂ ‘ਚ ਵਤਨ ਦੇ ਜਵਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਾਂ। ਕਲੀਮ ਆਜ਼ਾਦ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਆਪਣੇ ਵਤਨ ‘ਚ ਬੇਖੌਫ ਹੋ ਕੇ ਜ਼ਿੰਦਗੀ ਗੁਜਾਰ ਰਹੇ ਹਾਂ, ਉਨ੍ਹਾਂ ਦੇ ਪਿੱਛੇ ਸਾਡੇ ਵਤਨ ਦੇ ਜਵਾਨਾਂ ਦੀ ਬੇਪਨਾਹ ਕੁਰਬਾਨੀਆਂ ਹਨ। ਕਲੀਮ ਆਜ਼ਾਦ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਇਸ ‘ਤੇ ਸਖਤ ਐਕਸ਼ਨ ਲੈਣ।
ਉੱਥੇ ਕਾਸ਼ਿਫ ਕਾਜ਼ਮੀ ਨੇ ਕਿਹਾ ਕਿ ਅਸੀਂ ਕਈ ਲੋਕ ਇਸ ਹਾਦਸੇ ਨਾਲ ਸਦਮੇ ‘ਚ ਹਾਂ ਅਤੇ ਦਹਿਸ਼ਤ ਗਰਦੀ ਤੋਂ ਨਫਰਤ ਦਾ ਇਜ਼ਹਾਰ ਕਰਦੇ ਹਾਂ। ਇਸ ਮੌਕੇ ‘ਤੇ ਐੱਮ ਆਲਮ ਮਜਾਹਿਰੀ, ਕਾਸ਼ਿਫ ਕਾਜ਼ਮੀ, ਕਲੀਮ ਕਾਜ਼ਮੀ, ਅਲਾਊਦੀਨ ਚਾਂਦ, ਸ਼ਹਾਦਤ ਅਲੀ, ਮੁਹੰਮਦ ਅੰਸਾਰ ਖਾਨ, ਮੁਹੰਮਦ ਅਕਬਰ ਅਲੀ, ਇਮਾਮ ਸਾਬਿਤ ਮੁਹੰਮਦ ਇਰਫਾਨ, ਸ਼ਰੀਫ ਠੇਕੇਦਾਰ, ਖਲੀਲ, ਕਿਤਾਬ ਉਦੀਨ ਖਾਨ ਅਤੇ ਹੋਰ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਧ-ਸੰਗਤ ਦੀ ਸ਼ਰਧਾ ਅਥਾਹ, ਚੱਲੇ ਭਲਾਈ ਕਾਰਜਾਂ ਤੇ ਸਿਮਰਨ ਦਾ ਪ੍ਰਵਾਹ
ਪੰਜਾਬ ‘ਚ ਮੋਗਾ ਬਲਾਕ ਰਿਹਾ ਮੋਹਰੀ
ਟਾਪ-10 ‘ਚ ਹਰਿਆਣਾ ਦੇ 7 ਤਾਂ ਪੰਜਾਬ ਦੇ 3 ਬਲਾਕ ਸ਼ਾਮਲ
ਸਰਸਾ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਜ਼ਿਲ੍ਹਾ ਕੈਥਲ ਬਲਾਕ ਦੀ ਸਾਧ-ਸੰਗਤ ਨੇ ਇੱਕ ਵਾਰ ਫਿਰ ਪਹਿਲਾ ਸਥਾਨ ਹਾਸਲ ਕੀਤਾ ਹੈ
ਹਰਿਆਣਾ ਦੇ ਹੀ ਬਲਾਕ ਸਰਸਾ ਨੇ ਇਸ ਵਾਰ ਵੀ ਦੂਜਾ ਤੇ ਬਲਾਕ ਕਲਿਆਣ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਟਾਪ-10 ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਦੇ 7 ਬਲਾਕ ਤਾਂ ਪੰਜਾਬ ਦੇ 3 ਬਲਾਕਾਂ ਨੇ ਟਾਪ 10 ‘ਚ ਜਗ੍ਹਾ ਬਣਾਈ ਹੈ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 405 ਬਲਾਕਾਂ ਦੇ 449483 ਸੇਵਾਦਾਰਾਂ ਨੇ 1839472 ਘੰਟੇ ਰਾਮ ਨਾਮ ਦਾ ਜਾਪ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 10752 ਸੇਵਾਦਾਰਾਂ ਨੇ 151445 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਬਲਾਕ ਸਰਸਾ ਦੇ 147079 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ
ਗੱਲ ਜੇਕਰ ਵਿਦੇਸ਼ਾਂ ਦੀ ਕਰੀਏ ਤਾਂ 257 ਸੇਵਾਦਾਰਾਂ ਨੇ 1465 ਘੰਟੇ ਸਿਮਰਨ ਕੀਤਾ ਜਿਸ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਨਗੇਰੀ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂ ਧਾਬੀ, ਬਿਜਿੰਗ, ਸਿੰਗਾਪੁਰ, ਨੇਪਾਲ, ਬ੍ਰਿਸਬੇਨ ‘ਚ ਵੱਡੀ ਗਿਣਤੀ ‘ਚ ਸੇਵਾਦਾਰਾਂ ਨੇ ਸਿਮਰਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਿੱਟਾ ਹਾਥੀ ਸਾਬਿਤ ਹੋ ਰਿਹਾ 6 ਕਰੋੜ ਦੀ ਲਾਗਤ ਨਾਲ ਬਣਿਆ ਕਮਿਊਨਟੀ ਹੈਲਥ ਸੈਂਟਰ
ਸਾਦਿਕ, ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼
ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਪਛੜ ਚੁੱਕੀ ਹੈ ਅਤੇ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸਹੂਲਤ ਦੇਣ ਲਈ ਬਣਾਏ ਗਏ ਸਰਕਾਰੀ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਤੇ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨਾ ਵੱਡੀ ਸਿਰਦਰਦੀ ਬਣ ਚੁੱਕੀ ਹੈ, ਜਿਸ ਨਾਲ ਲੋਕ ਸਰਕਾਰੀ ਹਸਪਤਾਲਾਂ ਵਿਚੋਂ ਚੰਗੀਆਂ ਸਿਹਤ ਸੇਵਾਵਾਂ ਲੈਣ ਤੋਂ ਵਾਂਝੇ ਹੋ ਰਹੇ ਹਨ।
ਸਾਦਿਕ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸੀ.ਐਸ.ਸੀ. ਸਾਦਿਕ ਡਾਕਟਰਾਂ ਤੇ ਦੂਸਰੇ ਸਟਾਫ਼ ਦੀ ਘਾਟ ਕਾਰਨ ਖੰਡਰ ਬਣਦਾ ਜਾ ਰਿਹਾ ਹੈ, ਜਿਸ ਵੱਲੋਂ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਸਾਦਿਕ ‘ਚ ਬਣਿਆ ਸੀ.ਐਚ.ਸੀ. ‘ਚ ਆਉਣ ਵਾਲੇ ਮਰੀਜਾਂ ਨੂੰ ਐਮਰਜੈਂਸੀ ਸੇਵਾਵਾਂ ਅਤੇ ਰਾਤ ਵੇਲੇ ਸਿਹਤ ਸੇਵਾਵਾਂ ਦੇਣ ਤੋਂ ਇਹ ਹਸਪਤਾਲ ਅਸਮਰੱਥ ਹੈ ਸੀਨੀਅਰ ਅਧਿਕਾਰੀ ਵੱਲੋਂ ਲਿਖਤੀ ਤੌਰ ‘ਤੇ ਸੇਵਾਂਵਾਂ ਦੇਣ ਤੋਂ ਅਸਮਰਥਾ ਪ੍ਰਗਟ ਕੀਤੀ ਗਈ ਹੈ।
ਪੰਜਾਬ ਵਿੱਚ ਸੱਤਾ ਤਬਦੀਲੀ ਹੋਈ ਤਾਂ ਇਸ ਹਸਪਤਾਲ ਦੇ ਵੀ ਮਾੜੇ ਦਿਨ ਸ਼ੁਰੂ ਹੋ ਗਏ ਅਤੇ ਸਰਕਾਰ ਨੇ ਇੱਕ ਇੱਕ ਕਰਕੇ ਇੱਥੋਂ ਕਰੀਬ ਸਾਰੇ ਹੀ ਮਾਹਰ ਡਾਕਟਰਾਂ ਨੂੰ ਹੋਰ ਥਾਵਾਂ ‘ਤੇ ਬਦਲ ਦਿੱਤਾ ਅਤੇ ਹੁਣ ਆਲਮ ਇਹ ਹੈ ਕਿ ਇੱਥੇ ਮੌਜ਼ੂਦ 7 ਓ.ਪੀ.ਡੀ. ‘ਚੋਂ ਛੇ ਨੂੰ ਤਾਲੇ ਲੱਗੇ ਹੋਏ ਨਜ਼ਰ ਆਉਂਦੇ ਹਨ।
ਇਹੀ ਨਹੀਂ ਇੱਥੇ ਨਾ ਤਾਂ ਐਕਸਰੇ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਅਲਟਰਾ ਸਾਊਂਡ ਦਾ ਹਸਪਤਾਲ ਦੇ ਕਰੀਬ 90 ਪ੍ਰਤੀਸ਼ਤ ਬਲਾਕ ਬੰਦ ਹਨ ਅਤੇ ਸਿਰਫ ਇਕ ਡਾਕਟਰ ਨਾਲ ਹੀ ਕੰਮ ਚਲਾਇਆ ਜਾ ਰਿਹਾ ਹਸਪਤਾਲ ਅੰਦਰ ਸਿਹਤ ਸਹੂਲਤਾਂ ਤੋਂ ਇਲਾਵਾ ਸਾਫ਼-ਸਫਾਈ ਅਤੇ ਹਸਪਤਾਲ ਦੇ ਰੱਖ ਰਖਾਵ ਦੇ ਪ੍ਰਬੰਧ ਵੀ ਚੰਗੇ ਨਹੀਂ ਹਨ
ਹਸਪਤਾਲ ਦੇ ਉਪਰਲੀ ਮੰਜ਼ਿਲ ਦੀ ਹਲਾਤ ਵੇਖ ਕੇ ਇਹ ਲੱਗਦਾ ਹੀ ਨਹੀਂ ਕਿ ਇਹ ਹਸਪਤਾਲ ਚਾਲੂ ਹਾਲਤ ‘ਚ ਹੈ ਡਾਕਟਰਾਂ ਦਾ ਡਿਊਟੀ ਰੂਮ ਤਾਂ ਇੰਝ ਲਗਦਾ ਹੈ ਕਿ ਕਾਫੀ ਸਮੇਂ ਤੋਂ ਖੋਲ੍ਹਿਆ ਹੀ ਨਾ ਗਿਆ ਹੋਵੇ ਇਹ ਵੀ ਪਤਾ ਲੱਗਾ ਹੈ ਕਿ ਇਸ ਹਸਪਤਾਲ ਅੰਦਰ ਸਫਾਈ ਕਰਮਚਾਰੀ ਵੀ ਸਿਰਫ ਇੱਕ ਹੀ ਤੈਨਾਤ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ ਵੱਡੀ ਬਿਲਡਿੰਗ ਦੀ ਕਿਸ ਤਰਾਂ ਦੀ ਸਾਫ ਸਫਾਈ ਕਰਦਾ ਹੋਵੇਗਾ ਹੁਣ ਵੇਖਣਾ ਇਹ ਹੈ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ ਆ ਰਹੀਆਂ ਸਮੱਸਿਆਵਾਂ ਤੋਂ ਕਦੋਂ ਨਿਜ਼ਾਤ ਮਿਲਦੀ ਹੈ ਅਤੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਕੁਭਕਰਨੀਂ ਨੀਂਦ ਕਦੋਂ ਖੁਲਦੀ ਹੈ।
ਨਵੇਂ ਡਾਕਟਰ ਤਾਇਨਾਤ ਕਰਨ ਲਈ ਲਿਖ ਕੇ ਭੇਜਿਆ ਹੈ: ਸਿਵਲ ਸਰਜਨ
ਇਸ ਮਾਮਲੇ ਸਬੰਧੀ ਜਦ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਾਕਟਰਾਂ ਦੀ ਘਾਟ ਕਾਰਨ ਹੀ ਇਥੇ ਸਮੱਸਿਆ ਆ ਰਹੀ ਹੈ ਡਾਕਟਰਾਂ ਦੀ ਘਾਟ ਪੂਰੀ ਕਰਨ ਤੇ ਨਵੇਂ ਡਾਕਟਰ ਤੈਨਾਤ ਕਰਨ ਲਈ ਅਸੀਂ ਵਿਭਾਗ ਅਤੇ ਸਰਕਾਰ ਨੂੰ ਲਿਖ ਕੇ ਭੇਜਿਆ ਹੈ ਅਤੇ ਜਲਦ ਹੀ ਇਥੇ ਡਾਕਟਰ ਆ ਜਾਣਗੇ ਤੇ ਲੋਕਾਂ ਨੂੰ ਪੂਰੀਆਂ ਸਿਹਤ ਸਹੂਲਤਾਂ ਮਹੱਈਆ ਕਰਵਾਈਆਂ ਜਾਣਗੀਆਂ।
ਸਿਹਤ ਸੇਵਾਵਾਂ ਹੋਈਆਂ ਬਿਲਕੁਲ ਠੱਪ: ਪਿੰਡ ਵਾਸੀ
ਇਸ ਸਬੰਧੀ ਗਲਬਾਤ ਕਰਦਿਆਂ ਨਵੀਨ ਅਰੋੜਾ ਨੇ ਕਿਹਾ ਕਿ ਇਸ ਹਸਪਤਾਲ ਨੂੰ ਬਹੁਤ ਸਾਰੇ ਪਿੰਡਾਂ ਦੇ ਮਰੀਜ਼ਾਂ ਨੂੰ ਬਹੁਤ ਆਸਰਾ ਮਿਲਦਾ ਸੀ ਤੇ ਹੁਣ ਹਸਪਤਾਲ ਅੰਦਰ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਠੱਪ ਹਨ ਇਥੇ 9 ਡਾਕਟਰਾਂ ਵਿੱਚੋਂ ਸਿਰਫ ਇਕ ਹੀ ਡਾਕਟਰ ਤੈਨਾਤ ਹੈ ਅਤੇ ਐਮਰਜੈਂਸੀ ਸੇਵਾਵਾਂ ਅਤੇ ਰਾਤ ਵੇਲੇ ਸਿਹਤ ਸੇਵਾਵਾਂ ਠੱਪ ਪਈਆਂ ਹਨ ਤੇ ਦੇਰ ਰਾਤ ਬਿਮਾਰੀ ਹੋਣ ‘ਤੇ ਮਰੀਜ਼ ਨੂੰ ਪ੍ਰਾਈਵੇਟ ਮਹਿੰਗੇ ਹਸਪਤਾਲਾਂ ਵਿਚ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉਹਨਾਂ ਮੰਗ ਕੀਤੀ ਇਥੇ ਹਸਪਤਾਲ ਅੰਦਰ ਡਾਕਟਰ ਪੂਰੇ ਕੀਤੇ ਜਾਣ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਬਲਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਹਸਪਤਾਲ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਉਹ ਪਿੰਡ ਦੇ ਸਰਪੰਚ ਸਨ ਉਸ ਸਮੇਂ ਉਹਨਾਂ ਪਿੰਡ ਦੀ ਵਪਾਰਕ ਜਗਾ ਜੋ ਬੇਸਕੀਮਤੀ ਸੀ ਮਤਾ ਪਾ ਕੇ ਹਸਪਤਾਲ ਬਣਾਉਣ ਲਈ ਸਰਕਾਰ ਨੂੰ ਦਿੱਤੀ ਸੀ ਅਤੇ ਏਥੇ ਸਰਕਾਰ ਵੱਲੋ ਕਰੀਬ 6 ਕਰੋੜ ਰੁਪਏ ਲਾ ਕੇ ਅਤੀ ਆਧੁਨਿਕ ਬਿਲਡਿੰਗ ਬਣਾ ਕੇ ਹਸਪਤਾਲ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ 9 ਡਾਕਟਰਾਂ 7ਦੀਆਂ ਅਸਾਮੀਆਂ ਮਨਜ਼ੂਰ ਹਨ ਅਤੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਇਹ ਹਸਪਤਾਲ ਬਹੁਤ ਵਧੀਆ ਚੱਲਦਾ ਰਿਹਾ ਪਰ ਹੁਣ ਸਿਰਫ ਇਕ ਹੀ ਡਾਕਟਰ ਰਹਿ ਗਿਆ ਹੈ ਅਤੇ ਸਰਕਾਰ ਨੇ ਇੱਥੇ ਕੋਈ ਡਾਕਟਰ ਨਹੀਂ ਭੇਜਿਆ ਹੈ।
ਇਸ ਸਬੰਧੀ ਸਮਾਜ ਸੇਵੀ ਸੁਰਿੰਦਰ ਛਿੰਦਾ ਨੇ ਕਿਹਾ ਕਿ ਹਸਪਤਾਲ ਵਿਚ ਸਿਹਤ ਸਹੂਲਤਾਂ ਬਿਲਕੁਲ ਨਹੀਂ ਮਿਲ ਰਹੀਆਂ ਨਾ ਤਾਂ ਇੱਥੇ ਕੋਈ ਦਵਾਈ ਮੁਫਤ ਮਿਲਦੀ ਹੈ ਅਤੇ ਨਾ ਹੀ ਕੋਈ ਡਾਕਟਰ ਹੈ। ਇਸ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ ਆ ਰਹੀ ਸਮੱਸਿਆ ਤੋਂ ਜਲਦ ਨਿਜਾਤ ਦੁਆਈ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਦਸ ਸਾਲ ਦੀ ਕੈਦ ਦਾ ਫੈਸਲਾ
ਇਨਸਾਫ਼ ਲੈਣ ਲਈ ਉੱਚ ਅਦਾਲਤ ਜਾਵਾਂਗੇ : ਭਰਾ
ਕਾਤਲ ਨੂੰ ਸ਼ੁਰੂ ਤੋਂ ਹੀ ਦੱਸਿਆ ਜਾ ਰਿਹਾ ਹੈ ਮਾਨਸਿਕ ਰੋਗੀ
ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼
28 ਅਕਤੂਬਰ 2016 ਨੂੰ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਨਸਲੀ ਹਮਲੇ ਦਾ ਸ਼ਿਕਾਰ ਹੋਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦੇ ਰਹਿਣ ਵਾਲੇ ਨੌਜਵਾਨ ਮਨਮੀਤ ਅਲੀਸ਼ੇਰ ਕਾਤਲ ਐਂਥਨੀ ਡੋਨਹੂ ਨੂੰ ਅੱਜ ਆਸਟਰੇਲੀਆ ਦੀ ਇੱਕ ਅਦਾਲਤ ਨੇ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਆਸਟਰੇਲੀਅਨ ਅਦਾਲਤ ਦਾ ਇਹ ਫੈਸਲਾ ਉੱਥੇ ਰਹਿੰਦੇ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਮਨਮੀਤ ਦੇ ਪਰਿਵਾਰਕ ਮੈਂਬਰਾਂ ਦੇ ਗੱਲ ਹੇਠਾਂ ਨਹੀਂ ਉਤਰ ਰਿਹਾ ਕਿਉਂਕਿ ਇਸ ਘਿਣਾਉਣੇ ਕਤਲ ਸਬੰਧੀ ਕਾਤਲ ਨੂੰ ਸਖ਼ਤ ਸਜ਼ਾ ਦੀ ਆਸ ਪ੍ਰਗਟਾਈ ਜਾ ਰਹੀ ਸੀ। ਮਨਮੀਤ ਨੂੰ ਉਸ ਕਾਤਲ ਡੋਨਹੂ ਵੱਲੋਂ ਏਨੇ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ ਗਿਆ ਸੀ ਕਿ ਸਮੁੱਚੇ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਸਨ। ਮਨਮੀਤ ‘ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਡਰਾਈਵਰ ਦੇ ਤੌਰ ‘ਤੇ ਆਪਣੀ ਬੱਸ ਲੈ ਕੇ ਜਾ ਰਿਹਾ ਸੀ ਅਤੇ ਉਸ ‘ਤੇ ਪੈਟਰੋਲ ਤੇ ਡੀਜ਼ਲ ਦੇ ਮਿਸ਼ਰਣ ਉਸ ਦੇ ਉੱਪਰ ਛਿੜਕ ਕੇ ਉਸ ਨੂੰ ਅੱਗ ਦੀਆਂ ਲਪਟਾਂ ਦੇ ਹਵਾਲੇ ਕਰ ਦਿੱਤਾ ਸੀ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ ਸੀ।
ਬੇਸ਼ੱਕ ਮਨਮੀਤ ਦੇ ਕਾਤਲ ਨੂੰ ਸ਼ੁਰੂ ਤੋਂ ਹੀ ਮਾਨਸਿਕ ਰੋਗੀ ਕਿਹਾ ਜਾ ਰਿਹਾ ਸੀ ਪਰ ਉੱਥੇ ਵੱਸਦਾ ਭਾਈਚਾਰਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ ‘ਤੇ ਨਸਲੀ ਹਮਲਾ (ਰੇਸਿਜ਼ਮ) ਹੈ ਭਾਈਚਾਰੇ ਵੱਲੋਂ ਇਹ ਕਿਹਾ ਗਿਆ ਸੀ ਕਿ ਜੇਕਰ ਕਾਤਲ ਮਨੋਰੋਗੀ ਹੈ ਤਾਂ ਉਸ ਨੂੰ ਪੈਟਰੋਲ ਤੇ ਡੀਜ਼ਲ ਦੇ ਮਿਸ਼ਰਣ ਦੀ ਕਾਢ ਕੱਢਣ ਬਾਰੇ ਕਿਵੇਂ ਇਲਮ ਹੋ ਗਿਆ।
ਮਨਮੀਤ ਦੇ ਕਾਤਲ ਨੂੰ ਫਾਹੇ ਟੰਗਣਾ ਚਾਹੀਦਾ ਸੀ : ਅਮਿਤ ਅਲੀਸ਼ੇਰ
ਇਸ ਸਬੰਧੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਮਨਮੀਤ ਅਲੀਸ਼ੇਰ ਦੇ ਭਰਾ ਅਮਿਤ ਅਲੀਸ਼ੇਰ ਜਿਹੜੇ ਅਦਾਲਤੀ ਫੈਸਲਾ ਸੁਣਨ ਲਈ ਆਸਟਰੇਲੀਆ ਗਏ ਹੋਏ ਹਨ, ਨੇ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਮਨਮੀਤ ਦੇ ਕਾਤਲ ਨੂੰ ਸੁਣਾਈ ਗਈ ਦਸ ਸਾਲ ਦੀ ਸਜ਼ਾ ਬਹੁਤ ਹੀ ਨਿਗੂਣੀ ਹੈ ਕਿਉਂਕਿ ਇਹ ਸਿੱਧਾ ਨਸਲੀ ਹਮਲਾ ਸੀ, ਕਾਤਲ ਵੱਲੋਂ ਸੋਚ ਸਮਝ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫੈਸਲਾ ਸੁਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਉਨ੍ਹਾਂ ਨੂੰ ਆਸ ਸੀ ਕਿ ਇਸ ਵਹਿਸ਼ੀ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਨਸਾਫ਼ ਲਈ ਅਗਲੀ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਅਮਿਤ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰਾਮ ਸਰੂਪ ਅਤੇ ਮਾਤਾ ਕ੍ਰਿਸ਼ਨਾ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦੇ ਕਾਤਲਾਂ ਨੂੰ ਸਜ਼ਾ ਬਹੁਤ ਘੱਟ ਮਿਲੀ ਹੈ।
ਮਨਮੀਤ ‘ਤੇ ਹੋਇਆ ਹਮਲਾ ਨਸਲੀ ਸੀ : ਭਗਵੰਤ ਮਾਨ
ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਮਨਮੀਤ ਅਲੀਸ਼ੇਰ ਆਸਟਰੇਲੀਆ ਵਿੱਚ ਬਹੁਤ ਹੀ ਹਰਮਨ ਪਿਆਰਾ ਸੀ, ਉਹ ਆਪਣੀ ਸਾਫ਼ ਦਿੱਖ ਤੇ ਇਮਾਨਦਾਰੀ ਲਈ ਸਮੁੱਚੇ ਭਾਈਚਾਰੇ ਵਿੱਚ ਜਾਣਿਆ ਜਾਂਦਾ ਸੀ। ਉਨ੍ਹਾਂ ਕਿਹਾ ਅਦਾਲਤ ਵੱਲੋਂ ਮਨਮੀਤ ਦੇ ਕਾਤਲ ਨੂੰ ਦਸ ਸਾਲ ਦੀ ਸਜ਼ਾ ਹੋਣ ਬਾਰੇ ਪਤਾ ਲੱਗਿਆ ਮਨਮੀਤ ਦਾ ਕਤਲ ਨਸਲ-ਭੇਦ ਤਹਿਤ ਹੋਇਆ ਹੈ। ਆਸਟਰੇਲੀਆ ਸਰਕਾਰ ਕਾਤਲ ਨੂੰ ਬਚਾਉਣ ਲਈ ਉਸ ਨੂੰ ਮਾਨਸਿਕ ਰੋਗੀ ਗਰਦਾਨ ਰਹੀ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀ ਅਮਰੀਕਾ, ਕੈਨੇਡਾ, ਅਸਟਰੇਲੀਆ ਵਿੱਚ ਅਜਿਹੇ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਖਿਲਾਫ਼ ਕਦੇ ਵੀ ਸਰਕਾਰ ਜਾਂ ਐਸ.ਜੀ.ਪੀ.ਸੀ. ਨੇ ਕਦੇ ਕੁਝ ਨਹੀਂ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ਵਿੱਚ ਭਾਜਪਾ ਖਿਲਾਫ਼ ਡਟੇ ਜਾਟ ਸੰਗਠਨ
ਕਿਹਾ, ਹਿੰਮਤ ਹੈ ਤਾਂ 16 ਅਗਸਤ ਤੋਂ ਬਾਅਦ ਕੋਈ ਪ੍ਰੋਗਰਾਮ ਕਰਕੇ ਦਿਖਾਉਣ ਸੀਐੱਮ | Jat Organization
ਰੋਹਤਕ, (ਨਵੀਨ ਮਲਿਕ/ਸੱਚ ਕਹੂੰ ਨਿਊਜ਼)। ਅਖਿਲ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਮੁੱਖ ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ 16 ਅਗਸਤ ਤੋਂ ਬਾਅਦ ਸੂਬੇ ਦੇ ਕਿਸੇ ਕੋਨੇ ‘ਚ ਪ੍ਰੋਗਰਾਮ ਕਰਕੇ ਦਿਖਾਉਣ। ਨਾਲ ਹੀ ਇਹ ਵੀ ਕਿਹਾ ਕਿ ਪਹਿਲਾਂ ਜਾਟਾਂ ਨੂੰ ਰੋਕਣ ਲਈ ਸਰਕਾਰ ਕੰਪਨੀ ਮੰਗਦੀ ਸੀ, ਹੁਣ ਸੀਐੱਮ ਤੇ ਮੰਤਰੀ ਆਪਣੇ ਪ੍ਰੋਗਰਾਮਾਂ ਲਈ ਪਹਿਲਾਂ ਹੀ 20 ਕੰਪਨੀਆਂ ਮੰਗਵਾ ਲੈਣ, ਪਰ ਕਿਸੇ ਵੀ ਸੂਰਤ ‘ਚ ਪ੍ਰੋਗਰਾਮ ਨਹੀਂ ਹੋਣ ਦਿੱਤੇ ਜਾਣਗੇ। (Jat Organization)
ਪ੍ਰਦੇਸ਼ ਕਾਰਜਕਾਰਨੀ ਦੀ ਹੋਈ ਮੀਟਿੰਗ ‘ਚ ਕਈ ਮੁੱਦਿਆਂ ‘ਤੇ ਚਰਚਾ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਕਮੇਟੀ ਦੇ ਕੌਮੀ ਪ੍ਰਧਾਨ ਯਸ਼ਪਾਲ ਮਲਿਕ ਨੇ ਸੀਬੀਆਈ ਵੱਲੋਂ ਵਿੱਤ ਮੰਤਰੀ ਕੈਪਟਲ ਅਭਿਮੰਨੂੰ ਰਿਹਾਇਸ਼ ‘ਤੇ ਅੱਗ ਦੇ ਮਾਮਲੇ ‘ਚ ਅਸ਼ੋਕ ਬਲਹਾਰਾ ਤੇ ਹੋਰਨਾਂ ਦੇ ਨਾਂਅ ਚਾਰਜਸ਼ੀਟ ‘ਚ ਆਉਣ ‘ਤੇ ਵੀ ਸਖ਼ਤ ਇਤਰਾਜ਼ਗੀ ਪ੍ਰਗਟਾਈ ਹੈ ਤੇ ਕਿਹਾ ਕਿ ਸਿਆਸੀ ਦਵੈਸ਼ ਦੇ ਚੱਲਦੇ ਇਨ੍ਹਾਂ ਲੋਕਾਂ ਦਾ ਨਾਂਅ ਸ਼ਾਮਲ ਕੀਤਾ ਜਾ ਰਿਹਾ ਹੈ, ਜਦੋਂਕਿ ਵਿੱਤ ਮੰਤਰੀ ਦਾਅਵਾ ਕਰਦੇ ਸਨ ਕਿ ਇਸ ਮਾਮਲੇ ‘ਚ ਵੱਡੇ ਆਗੂ ਸ਼ਾਮਲ ਹਨ,
ਹੁਣ ਵਿੱਤ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਆਖਰ ਉਹ ਵੱਡੇ ਆਗੂ ਕਿੱਥੇ ਗਏ ਨਾਲ ਹੀ ਕਮੇਟੀ ਨੇ ਇਹ ਵੀ ਫੈਸਲਾ ਲਿਆ ਕਿ ਹੁਣ ਕੇਂਦਰ ਤੇ ਪ੍ਰਦੇਸ਼ ਸਰਕਾਰ ਤੋਂ ਕਿਸੇ ਵੀ ਪੱਧਰ ‘ਤੇ ਗੱਲਬਾਤ ਨਹੀਂ ਕੀਤੀ ਜਾਵੇਗੀ। ਸ਼ਨਿੱਚਰਵਾਰ ਨੂੰ ਪਿੰਡ ਜਸੀਆ ‘ਚ ਅਖਿਲ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਦੀ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ਦੀ ਅਗਵਾਈ ਕੌਮੀ ਪ੍ਰਧਾਨ ਯਸ਼ਪਾਲ ਮਲਿਕ ਨੇ ਕੀਤੀ ਮੀਟਿੰਗ ‘ਚ ਜਾਟ ਰਾਖਵਾਂਕਰਨ ਅੰਦੋਲਨ ਦੀ ਰੂਪਰੇਖਾ ਨੂੰ ਲੈ ਕੇ ਵਿਚਾਰ ਕੀਤਾ ਗਿਆ
ਰਾਜਸਥਾਨ ਤੇ ਐਮਪੀ ਚੋਣਾਂ ‘ਚ ਭਾਜਪਾ ਖਿਲਾਫ਼ ਚਲਾਉਣਗੇ ਅਭਿਆਨ
ਯਸ਼ਪਾਲ ਮਲਿਕ ਨੇ ਕਿਹਾ ਕਿ ਸਰਕਾਰ ਨੇ ਜਾਟ ਸਮੇਤ ਪੰਜ ਹੋਰ ਜਾਤੀਆਂ ਦੇ ਰਾਖਵਾਂਕਰਨ ਨੂੰ ਲਟਕਾਉਣ ਲਈ ਸੁਪਰੀਮ ਕੋਰਟ ‘ਚ ਆਪਣਾ ਪੱਖ ਨਹੀਂ ਰੱਖਿਆ, ਜਿਸ ਦੇ ਚੱਲਦੇ ਸੁਪਰੀਮ ਕੋਰਟ ਨੇ ਮਾਮਲੇ ‘ਤੇ ਸਟੇਅ ਕਰ ਦਿੱਤਾ ਜੇਕਰ ਸਰਕਾਰ ਦੀ ਨੀਅਤ ਠੀਕ ਹੁੰਦੀ ਤਾਂ ਉਦੋਂ ਤੱਕ ਸਾਰੇ ਮੁਕੱਦਮੇ ਵਾਪਸ ਕਰਕੇ ਜਾਟ ਰਾਖਵਾਂਕਰਨ ਲਾਗੂ ਕਰ ਦਿੰਦੀ, ਪਰ ਸਰਕਾਰ ਨੇ ਭਾਈਚਾਰਾ ਤੋੜਨ ਤੇ ਜਾਤੀ ਤਨਾਅ ਪੈਦਾ ਕੀਤਾ ਹੈ ਨਾਲ ਹੀ ਯਸ਼ਪਾਲ ਮਲਿਕ ਨੇ ਇਹ ਵੀ ਦੱਸਿਆ ਕਿ ਨਵੰਬਰ ਦਸੰਬਰ ‘ਚ ਰਾਜਸਥਾਨ ਤੇ ਮੱਧ ਪ੍ਰਦੇਸ਼ ‘ਚ ਹੋਣ ਵਾਲੀਆਂ ਚੋਣਾਂ ‘ਚ ਜਾਟ ਬਾਹੁਲਯ ਖੇਤਰਾਂ ‘ਚ ਭਾਜਪਾ ਦੇ ਖਿਲਾਫ਼ ਅਭਿਆਨ ਚਲਾਇਆ ਜਾਵੇਗਾ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ‘ਚ ਮਹਿੰਦਰ ਸਿੰਘ ਪੁਨੀਆ ਨੂੰ ਸਰਵਸੰਮਤੀ ਨਾਲ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਹੈ।
15 ਕਰੋੜ ਦੀ ਲਾਗਤ ਨਾਲ ਹਜ਼ਰਤ ਸ਼ੇਖ ਦਰਗਾਹ
ਦੇ ਆਲੇ-ਦੁਆਲੇ ਦਾ ਕਾਇਆ ਕਲਪ ਕੀਤਾ ਜਾਵੇਗਾ: ਸਿੱਧੂ
ਮਲੇਰਕੋਟਲਾ ਨੂੰ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕੀਤਾ ਜਾਵੇਗਾ
ਮਾਲੇਰਕੋਟਲਾ/ਸੰਗਰੂਰ, (ਗੁਰਪ੍ਰੀਤ ਸਿੰਘ/ਗੁਰਤੇਜ ਜੋਸ਼ੀ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਈਦਗਾਹ ਮਲੇਰਕੋਟਲਾ ਵਿਖੇ ਪੰਜਾਬ ਸਰਕਾਰ ਦੀ ਤਰਫੋਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ ਭੇਟ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਹਜ਼ਰਤ ਸ਼ੇਖ ਦਰਗਾਹ ਦੇ ਆਲੇ-ਦੁਆਲੇ ਨੂੰ ਖਿੱਚ ਭਰਪੂਰ ਬਣਾਉਣ ਲਈ 15 ਕਰੋੜ ਰੁਪਏ ਦੀ ਲਾਗਤ ਨਾਲ ਕਾÎਇਆ ਕਲਪ ਕੀਤਾ ਜਾਵੇਗਾ। ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਗਲੇ ਡੇਢ ਸਾਲਾਂ ਦੇ ਅੰਦਰ ਦਰਗਾਹ ਦੇ ਨੇੜਲੇ ਖੇਤਰ ਦੀ ਦਿੱਖ ਨੂੰ ਖੂਬਸੂਰਤ ਬਣਾ ਦਿੱਤਾ ਜਾਵੇਗਾ ਅਤੇ ਮਲੇਰਕੋਟਲਾ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਦੇ ਮਕਸਦ ਨਾਲ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕੀਤਾ  ਜਾਵੇਗਾ।
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 590 ਕਰੋੜ ਦੀ ਲਾਗਤ ਨਾਲ ਰਾਜ ਦੀਆਂ 30 ਅਹਿਮ ਥਾਵਾਂ ਨੂੰ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕਰਨ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ। ਉਨਾਂ ਕਿਹਾ ਕਿ ਹਜ਼ਰਤ ਸ਼ੇਖ ਦਰਗਾਹ ਦੇ ਆਲੇ-ਦੁਆਲੇ ਨੂੰ ਮੁਗਲੀਆ ਸਰਕਟ ਜਾਂ ਸੂਫ਼ੀ ਸਰਕਟ ਦੇ ਤਹਿਤ ਖੂਬਸੂਰਤ ਬਣਾਇਆ ਜਾਵੇਗਾ ਅਤੇ ਆਧੁਨਿਕ ਕਿਸਮ ਦੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਸੂਬੇ ਵਿੱਚ ਸਥਿਤ ਮੁਗਲ ਕਾਲ ਨਾਲ ਸਬੰਧਤ ਇਤਿਹਾਸਕ ਸੈਲਾਨੀ ਥਾਵਾਂ ਨੂੰ ਵਿਕਸਤ ਕਰਨ ਲਈ ‘ਮੁਗਲ ਸਰਕਟ’ ਅਧੀਨ ਵਿਸ਼ੇਸ਼ ਪ੍ਰੋਜੈਕਟ ਬਣਾਇਆ ਗਿਆ ਹੈ।
ਜਦਕਿ ਇਸ ਤੋਂ ਬਾਅਦ ‘ਮਹਾਰਾਜਾ ਸਰਕਟ’ ਅਧੀਨ ਪੰਜਾਬ ਦੇ ਰਿਆਸਤੀ ਸ਼ਹਿਰਾਂ ਲਈ ਇੱਕ ਹੋਰ ਅਹਿਮ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ। ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਪਿਛਲੇ ਵਰੇ ਕਾਂਗਰਸ ਸਰਕਾਰ ਵੱਲੋਂ ਆਪਣੇ ਵਾਅਦੇ  ਮੁਤਾਬਕ ਈਦਗਾਹ ਨੇੜਲੇ ਖੇਤਰ ਦੇ ਕਾਇਆ ਕਲਪ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਸ਼ਹਿਰ ਲਈ 50 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਉਹ ਆਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਨਿੱਜੀ ਫ਼ੰਡ ਵਿੱਚੋਂ 50 ਲੱਖ  ਰੁਪਏ ਦਾ ਚੈਕ ਲੈ ਕੇ ਆਏ ਹਨ।
ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਭੇਟ ਕਰਦਿਆਂ ਸ. ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਸਰਕਾਰ ਵਿੱਚ ਮੁਸਲਿਮ ਭਾਈਚਾਰੇ ਦਾ ਪੂਰਾ ਮਾਣ-ਸਨਮਾਨ ਯਕੀਨੀ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਈਦ ਦਾ ਪਵਿੱਤਰ ਤਿਓਹਾਰ ਪ੍ਰੇਮ ਅਤੇ ਆਪਸੀ ਭਾਈਚਾਰੇ ਦਾ ਪੈਗਾਮ ਲੈ ਕੇ ਆਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲਵਰਤਨ ਨਾਲ ਰਹਿ ਕੇ ਲੋਕ ਸੇਵਾ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਸਭ ਨੂੰ ਇਕੱਠੇ ਹੋਣ, ਅਮਨ-ਅਮਾਨ ਕਾਇਮ ਰੱਖਣ ਅਤੇ ਪਿਆਰ-ਮੁਹੱਬਤ ਦਾ ਸੱਦਾ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ‘ਚ ਹਰ ਧਰਮ ਸੁਰੱਖਿਅਤ ਹੈ। ਉਨਾਂ ਕਿਹਾ ਕਿ ਮੁਸਲਿਮ ਭਾਈਚਾਰਾ ਸਾਡਾ ਮਾਣ ਹੈ, ਸਨਮਾਨ ਹੈ ਅਤੇ ਇੱਜਤ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨਾਂ ਨੇ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਭੇਟ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਭਾਈਚਾਰੇ ਦੀਆਂ ਅਹਿਮ ਮੰਗਾਂ ਪੂਰੀਆਂ ਕਰਨ ਪ੍ਰਤੀ ਦਿਖਾਏ ਜਾ ਰਹੇ ਉਤਸ਼ਾਹ ਲਈ ਉਹ ਧੰਨਵਾਦੀ ਹਨ। ਉਨਾਂ ਕਿਹਾ ਕਿ ਇਹ ਪਵਿੱਤਰ ਤਿਓਹਾਰ ਭਾਈਚਾਰਕ ਸਾਂਝ ਅਤੇ ਮਿਲਵਰਤਨ ਦਾ ਪ੍ਰਤੀਕ ਹੈ। ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਏਨੇ ਥੋੜੇ ਜਿਹੇ ਸਮੇਂ ਅੰਦਰ ਹੀ ਕਾਂਗਰਸ ਸਰਕਾਰ ਨੇ ਮਲੇਰਕੋਟਲਾ ਦੇ ਧਾਰਮਿਕ ਅਸਥਾਨਾਂ ਦੇ ਕਾਇਆ ਕਲਪ ਲਈ 17 ਕਰੋੜ ਰੁਪਏ ਦੇ ਪ੍ਰੋਜੈਕਟਾਂ ਰਾਹੀਂ ਭਾਈਚਾਰੇ ਦੇ ਦਿਲਾਂ ‘ਤੇ ਡੂੰਘਾ ਪ੍ਰਭਾਵ ਪਾਇਆ ਹੈ।