Women's Hockey - Sach Kahoon Punjabi
ਟੀਮ ਦੀ ਗੋਲ ਕੀਪਰ ਕਰਮਜੀਤ ਕੌਰ ਨੇ ਜਿੱਤਿਆ ਸਰਵੋਤਮ ਖਿਡਾਰਨ ਦਾ ਖਿਤਾਬ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪੰਜ ਰੋਜ਼ਾ ਉੱਤਰ ਭਾਰਤੀ ਅੰਤਰਵਰਸਿਟੀ ਮਹਿਲਾ ਹਾਕੀ ਖੇਡ ਮੁਕਾਬਲੇ ਅੱਜ ਸਫਲਤਾਪੂਰਵਕ ਮੁਕੰਮਲ ਹੋ ਗਏ ਹਨ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕਾ ਖੇਡ ਵਿਭਾਗ ਦੀ ਅਗਵਾਈ ‘ਚ 15 ਨਵੰਬਰ ਤੋਂ ਸ਼ੁਰੂ ਹੋਏ ਇਨ੍ਹਾਂ ਖੇਡ ਮੁਕਾਬਲਿਆਂ ‘ਚ ਕੁੱਲ 25 ਯੂਨੀਵਰਸਿਟੀਆਂ ਦੀਆਂ ਮਹਿਲਾਂ ਟੀਮਾਂ ਨੇ ਭਾਗ ਲਿਆ।
ਡਾ. ਬੀ.ਐਸ. ਘੁੰਮਣ ਪੰਜਾਬੀ ਯੂਨੀਵਰਸਿਟੀ ਨੇ ਖੇਡ ਮੁਕਾਬਲਿਆਂ ਦੇ ਅੰਤਿਮ ਦਿਨ ਸਮਾਪਤ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜੇਤੂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ, ਜਦੋਂਕਿ ਇਨਾਮ ਵੰਡਣ ਦੀ ਰਸਮ ਓਲੰਪੀਅਨ ਅਤੇ ਅਰਜੁਨ ਐਵਾਰਡੀ ਦੀਪਕ ਠਾਕੁਰ ਨੇ ਬਤੌਰ ਮੁੱਖ ਮਹਿਮਾਨ ਅਦਾ ਕੀਤੀ। ਇਸ ਤੋਂ ਇਲਾਵਾ ਡਾ. ਖੁਸ਼ਵਿੰਦਰ ਕੁਮਾਰ, ਪ੍ਰਿੰ. ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੀ ਬਤੌਰ ਵਿਸ਼ੇਸ਼ ਮਹਿਮਾਨ ਉਚੇਚੇ ਤੌਰ ‘ਤੇ ਇਸ ਸਮਾਰੋਹ ਵਿਚ ਸ਼ਾਮਲ ਹੋਏੇ। Punjabi ‘Varsity
ਇਸ ਮੌਕੇ ਬੋਲਦਿਆਂ ਦੀਪਕ ਠਾਕੁਰ ਨੇ ਕਿਹਾ ਕਿ ਹਰ ਖਿਡਾਰੀ ਨੂੰ ਕਿਸੇ ਤਰ੍ਹਾਂ ਦੀ ਸਥਿਤੀ ਮੈਦਾਨ ਵਿੱਚ ਸੰਭਾਲਣੀ ਆਉਣੀ ਚਾਹੀਦੀ ਹੈ, ਜਦੋਂਕਿ ਇਹੋ ਜਿਹੀਆਂ ਪਰਿਪੱਕ ਸਥਿਤੀਆਂ ਵਿਚੋਂ ਦੀ ਲੰਘਦਾ ਹੋਇਆ ਖਿਡਾਰੀ ਹੀ ਅੰਤਰ ਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਦੇ ਯੋਗ ਬਣਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਸਥਿਤੀ ਵਿੱਚ ਉਹ ਪਹੁੰਚੇ ਹਨ, ਉਹ ਸਿਰਫ ਤੇ ਸਿਰਫ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਤੋਂ ਇਲਾਵਾ ਡਾ. ਬੀ.ਐਸ.ਘੁੰਮਣ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਹਾਕੀ ਮਹਿਲਾ ਟੀਮ ਨੂੰ ਉਨ੍ਹਾਂ ਦੀ ਇਸ ਮਾਣਮੱਤੀ ਜਿੱਤ ‘ਤੇ ਮੁਬਾਰਕਾਂ ਦਿੱਤੀਆਂ ਅਤੇ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿਚ ਹੋਰ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚਾਲੇ ਹੋਏ ਮੈਚ ਵਿੱਚ ਸ਼੍ਰੀਮਤੀ ਮੀਨਾਕਸ਼ੀ ਰੰਧਾਵਾ ਹਾਕੀ ਕੋਚ ਦੀਆਂ ਚੰਡੀਆਂ ਹੋਈਆਂ ਪੰਜਾਬੀ ਯੂਨੀਵਰਸਿਟੀ ਦੀਆਂ ਖਿਡਾਰਨਾਂ ਨੇ 2-1 ਨਾਲ ਜਿੱਤ ਦਰਜ ਕਰਦੇ ਹੋਏ ਇਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕੀਤਾ। ਪੰਜਾਬੀ ਯੂਨੀਵਰਸਿਟੀ ਲਈ ਕਪਤਾਨ ਰਾਜਵਿੰਦਰ ਕੌਰ ਅਤੇ ਪੂਜਾ ਵੱਲੋਂ 1-1 ਗੋਲ ਕੀਤੇ ਗਏ, ਜਦੋਂਕਿ ਅੱਜ ਦੇ ਦੂਜੇ ਹੋਏ ਮੈਚ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਐਮ. ਡੀ. ਯੂ. ਰੋਹਤਕ ਨੂੰ 2-1 ਨਾਲ ਹਰਾਇਆ, ਜੀ.ਐਨ.ਡੀ.ਯੂ. ਲਈ ਬੇਬੀ ਅਤੇ ਸਿਮਰਨ ਨੇ 1-1 ਗੋਲ ਬਣਾਇਆ ਜਦੋਂਕਿ ਰੋਹਤਕ ਲਈ ਮਨੀਸ਼ਾ ਨੇ ਏਕਲ ਗੋਲ ਬਣਾਇਆ। ਇਨ੍ਹਾਂ ਮੁਕਾਬਲਿਆਂ ਦੇ ਅੰਤਿਮ ਦਿਨ ਪੰਜਾਬੀ ਯੂਨੀਵਰਸਿਟੀ ਦੀ ਗੋਲ ਕੀਪਰ ਕਰਮਜੀਤ ਕੌਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਨਿਸ਼ਾ ਯਾਦਵ ਨੂੰ ਫਾਈਨਲ ਮੈਚ ਲਈ ਸਰਵੋਤਮ ਖਿਡਾਰਨਾਂ ਦਾ ਇਨਾਮ ਮਿਲਿਆ ਜਦੋਂਕਿ ਦੂਜੇ ਮੈਚ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੁਰਲੀਨ ਕੌਰ ਅਤੇ ਰੋਹਤਕ ਯੂਨੀਵਰਸਿਟੀ ਦੀ ਰਮੱਈਆ ਨੂੰ ਵੀ ਫਾਈਨਲ ਮੈਚ ਲਈ ਸਰਵੋਤਮ ਖਿਡਾਰਨਾਂ ਦਾ ਇਨਾਮ ਮਿਲਿਆ।
ਇਸ ਮੌਕੇ ਸ਼੍ਰੀਮਤੀ ਮਹਿੰਦਰਪਾਲ ਕੌਰ ਸਹਾਇਕ ਖੇਡ ਨਿਰਦੇਸ਼ਕਾ, ਡਾ. ਦਲਬੀਰ ਸਿੰਘ ਰੰਧਾਵਾ ਸਹਾਇਕ ਖੇਡ ਨਿਰਦੇਸ਼ਕ, ਡਾ. ਨਿਸ਼ਾਨ ਸਿੰਘ ਮੋਦੀ ਕਾਲਜ, ਹਰਦੀਪ ਸਿੰਘ ਡੀ.ਐਮ.ਡਬਲਿਯੂ., ਗੁਰਵਿੰਦਰ ਸਿੰਘ ਹਾਕੀ ਕੋਚ ਖੇਡ ਵਿਭਾਗ ਪੰਜਾਬ, ਮਨਪ੍ਰੀਤ ਸਿੰਘ ਰੰਧਾਵਾ ਮੈਨੇਜਰ ਪੰਜਾਬੀ ਯੂਨੀਵਰਸਿਟੀ ਮਹਿਲਾ ਹਾਕੀ ਟੀਮ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਰੇ ਉੱਤਰੀ ਭਾਰਤ ਤੋਂ ਕੁੱਲ 25 ਟੀਮਾਂ ਲੈ ਰਹੀਆਂ ਹਨ ਭਾਗ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜ ਰੋਜ਼ਾ ਉੱਤਰ ਭਾਰਤੀ ਅੰਤਰ ‘ਵਰਸਿਟੀ ਮਹਿਲਾ ਹਾਕੀ ਖੇਡ ਮੁਕਾਬਲੇ ਅੱਜ ਤੋਂ ਯੂਨੀਵਰਸਿਟੀ ਦੇ ਖੇਡ ਗਰਾਊਂਡ ਵਿਖੇ ਬੜੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਏ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕਾ ਖੇਡ ਵਿਭਾਗ ਦੀ ਅਗਵਾਈ ਵਿੱਚ ਸ਼ੁਰੂ ਹੋਏ ਇਨ੍ਹਾਂ ਖੇਡ ਮੁਕਾਬਲਿਆਂ ‘ਚ ਕੁੱਲ 25 ਯੂਨੀਵਰਸਿਟੀਆਂ ਦੀਆਂ ਮਹਿਲਾ ਟੀਮਾਂ ਭਾਗ ਲੈ ਰਹੀਆਂ ਹਨ। ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬੀ. ਐਸ. ਘੁੰਮਣ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਖਿਡਾਰਣਾਂ ਨੂੰ ਅਸ਼ੀਰਵਾਦ ਦਿੱਤਾ ਜਦੋਂਕਿ ਉਨ੍ਹਾਂ ਦੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਅਤੇ ਸਾਬਕਾ ਅੰਤਰਰਾਸ਼ਟਰੀ ਖਿਡਾਰਨ ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵੰਤ ਕੌਰ ਸੰਧੂ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ।
ਉਦਘਾਟਨੀ ਸਮਾਰੋਹ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਹਾਕੀ ਨਾ ਸਿਰਫ਼ ਭਾਰਤ ਦੀ ਪਛਾਣ ਹੀ ਹੈ ਬਲਕਿ ਇਸ ਖੇਡ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਸਦਕਾ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਆਏ ਹੋਏ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਿਜ਼ ਸਾਹਿਬਾਨ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀਆਂ ਟੀਮਾਂ ਨੂੰ ਬਿਨਾ ਕਿਸੇ ਵੈਰ-ਵਿਰੋਧ ਤੋਂ ਖੇਡਣ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਨੇ ਰਾਣੀ ਰਾਮਪਾਲ ਦਾ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਉਚੇਚੇ ਤੌਰ ‘ਤੇ ਪਹੁੰਚਣ ਲਈ ਅਤੇ ਹੋਰ ਖਿਡਾਰਣਾਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ‘ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਵਰਤਮਾਨ ਕਪਤਾਨ ਓਲੰਪੀਅਨ ਅਤੇ ਅਰਜੁਨ ਐਵਾਰਡੀ ਰਾਣੀ ਰਾਮਪਾਲ ਨੇ ਆਏ ਹੋਏ ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ।
ਕਿਹਾ ਕਿ ਉਨ੍ਹਾਂ ਨੇ ਆਪਣੀ ਖੇਡ ਦੌਰਾਨ ਬਹੁਤ ਸਾਰੇ ਸੰਘਰਸ਼ ਹੰਡਾਏ ਹਨ ਅਤੇ ਇਨ੍ਹਾਂ ਸੰਘਰਸ਼ਾਂ ਦੀ ਹੀ ਦੇਣ ਸਦਕਾ ਅੱਜ ਉਹ ਇਸ ਮੁਕਾਮ ‘ਤੇ ਪਹੁੰਚੇ ਹਨ। ਰਾਣੀ ਰਾਮਪਾਲ ਨੇ ਖਿਡਾਰਣਾਂ ਨੂੰ ਮਿਹਨਤ ਹੀ ਸਫਲਤਾ ਦੀ ਕੁੰਜੀ ਦੱਸਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਮਹਿੰਦਰਪਾਲ ਕੌਰ ਸਹਾਇਕ ਖੇਡ ਨਿਰਦੇਸ਼ਕਾ, ਡਾ. ਦਲਬੀਰ ਸਿੰਘ ਰੰਧਾਵਾ ਸਹਾਇਕ ਖੇਡ ਨਿਰਦੇਸ਼ਕ, ਜਸਵੰਤ ਸਿੰਘ, ਦਲ ਸਿੰਘ ਬਰਾੜ, ਪਰਮਜੀਤ ਸ਼ਰਮਾ ਅਰਜੁਨ ਐਵਾਰਡੀ, ਪ੍ਰਿੰਸਇੰਦਰ ਸਿੰਘ ਘੁੰਮਣ, ਸ੍ਰੀਮਤੀ ਮੁਕੇਸ਼ ਚੌਧਰੀ, ਮਿਸ ਰਚਨਾ ਦੇਵੀ, ਮਿਸ ਰੇਨੂੰ ਬਾਲਾ, ਸ੍ਰੀਮਤੀ ਦੇਵਕੀ ਦੇਵੀ, ਸੁਰਿੰਦਰ ਸਿੰਘ, ਧਰਮਿੰਦਰ ਸਿੰਘ ਅਤੇ ਪਰਵੇਸ਼ ਕੁਮਾਰ ਉਚੇਚੇ ਤੌਰ ‘ਤੇ ਹਾਜ਼ਰ ਸਨ।
ਅੱਜ ਦੇ ਨਤੀਜੇ…..
ਅੱਜ ਹੋਏ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੁਮਾਊਂ ਯੂਨੀਵਰਸਿਟੀ ਨੈਨੀਤਾਲ ਨੂੰ 12-0 ਨਾਲ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਨੂੰ 8-0 ਨਾਲ ਅਤੇ ਲਖਨਊ ਯੂਨੀਵਰਸਿਟੀ ਨੇ ਐਚਐਨਬੀ ਗਰੜ੍ਹਵਾਲ ਯੂਨੀਵਰਸਿਟੀ ਸ਼੍ਰੀਨਗਰ ਨੂੰ 10-0 ਨਾਲ ਹਰਾ ਕੇ ਅਗਲੇ ਪੜਾਅ ਦੇ ਮੈਚਾਂ ਲਈ ਆਪਣੀ ਥਾਂ ਪੱਕੀ ਕਰ ਲਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਮੀਫਾਈਨਲ ਂਚ ਸਪੇਨ ਨੂੰ ਸ਼ੂਟਆਊਟ ਕਰ ਫ਼ਾਈਨਲ ਂਚ
ਹਾਲੈਂਡ ਨਾਲ ਹੋਵੇਗਾ ਖਿ਼ਤਾਬੀ ਮੁਕਾਬਲਾ
ਲੰਦਨ, 5 ਅਗਸਤ
ਆਇਰਲੈਂਡ ਨੇ ਮਹਿਲਾ ਹਾੱਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਫ਼ਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ ਜਿੱਥੇ ਉਸਦਾ ਮੁਕਾਬਲਾ ਪਿਛਲੀ ਚੈਂਪੀਅਨ ਹਾਲੈਂਡ ਨਾਲ ਹੋਵੇਗਾ ਆਇਰਲੈਂਡ ਮਹਿਲਾ ਵਿਸ਼ਵ ਕੱਪ ਦੇ ਇਤਿਹਾਸ ‘ਚ ਫ਼ਾਈਨਲ ‘ਚ ਪਹੁਚਣ ਵਾਲੀ ਸਭ ਤੋਂ ਹੇਠਲੇ ਰੈਂਕ ਦੀ ਟੀਮ ਬਣ ਗਈ ਹੈ ਵਿਸ਼ਵ ਰੈਂਕਿੰਗ ‘ਚ 16ਵੇਂ ਨੰਬਰ ਦੀ ਟੀਮ ਆਇਰਲੈਂਡ ਨੇ ਸੈਮੀਫਾਈਨਲ ‘ਚ ਸਪੇਨ ਨੂੰ ਨਿਰਧਾਰਤ ਸਮੇਂ ਤੱਕ ਮੁਕਾਬਲਾ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ‘ਚ 3-2 ਨਾਲ ਹਰਾਇਆ ਆਇਰਲੈਂਡ ਨੇ ਕੁਆਰਟਰ ਫਾਈਨਲ ‘ਚ ਭਾਰਤ ਨੂੰ ਵੀ ਪੈਨਲਟੀ ਸ਼ੂਟਆਊਟ ‘ਚ ਹੀ ਹਰਾ ਕੇ ਸੈਮੀਫਾਈਨਲ ਤੋਂ ਵਾਂਝਾ ਕੀਤਾ ਸੀ ਫਾਈਨਲ ਮੁਕਾਬਲਾ ਆਇਰਲੈਂਡ ਅਤੇ ਹਾਲੈਂਡ ਦਰਮਿਆਨ ਹੋਵੇਗਾ ਜਦੋਂਕਿ ਕਾਂਸੀ ਤਗਮੇ ਦਾ ਮੁਕਾਬਲਾ 2014 ਦੀ ਚਾਂਦੀ ਤਗਮਾ ਜੇਤੂ ਅਤੇ ਓਸਨਿਆ ਚੈਂਪੀਅਨ ਆਸਟਰੇਲੀਆ ਅਤੇ ਵਿਸ਼ਵ ਰੈਂਕਿੰਗ ‘ਚ 11ਵੇਂ ਨੰਬਰ ਦੀ ਟੀਮ ਸਪੇਨ ਦਰਮਿਆਨ ਖੇਡਿਆ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਹਾਕੀ : ਭਾਰਤ ਨੇ ਸਪੇਨ ਨੂੰ ਮਧੋਲ ਲੜੀ ਕੀਤੀ ਬਰਾਬਰ
ਮੈਡ੍ਰਿਡ, (ਏਜੰਸੀ)। ਕਪਤਾਨ ਰਾਣੀ ਅਤੇ ਗੁਰਜੀਤ ਕੌਰ ਦੇ ਡਬਲ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਫੈਸ਼ਲਾਕੁੰਨ ਪੰਜਵੇਂ ਅਤੇ ਆਖ਼ਰੀ ਮੁਕਾਬਲੇ ‘ਚ  ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਸਪੇਨ ਨੂੰ 4-1 ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰਵਾ ਲਈ ਭਾਰਤ ਨੇ ਪਹਿਲਾ ਮੈਚ 0-3 ਨਾਲ ਗੁਆਇਆ ਸੀ ਪਰ ਦੂਸਰੇ ਮੈਚ ‘ਚ 1-1 ਦੀ ਬਰਾਬਰੀ ਕੀਤੀ ਸੀ ਭਾਰਤ ਨੇ ਤੀਸਰਾ ਮੈਚ 3-2 ਨਾਲ ਜਿੱਤਿਆ ਅਤੇ ਚੌਥਾ ਮੈਚ 1-4 ਨਾਲ ਗੁਆ ਦਿੱਤਾ ਮਹਿਲਾ ਟੀਮ ਨੇ ਪੰਜਵੇਂ ਅਤੇ ਆਖ਼ਰੀ ਮੈਚ ‘ਚ 4-1 ਨਾਲ ਜਿੱਤ ਦਰਜ ਕਰਕੇ ਲੜੀ ਬਰਾਬਰ ਕਰਵਾ ਲਈ।
ਮਹਿਲਾ ਟੀਮ ਦੀ ਇਸ ਸ਼ਾਨਦਾਰ ਜਿੱਤ ‘ਚ ਕਪਤਾਨ ਰਾਣੀ ਨੇ 33ਵੇਂ ਅਤੇ 37ਵੇਂ ਅਤੇ ਗੁਰਜੀਤ ਕੌਰ ਨੇ 44ਵੇਂ ਅਤੇ 50ਵੇਂ ਮਿੰਟ ‘ਚ ਗੋਲ ਕੀਤੇ ਸਪੇਨ ਦਾ ਇੱਕੋ ਇੱਕ ਗੋਲ ਰਿਏਰਾ ਨੇ 58ਵੇਂ ਮਿੰਟ ‘ਚ ਕੀਤਾ ਡਿਫੈਂਡਰ ਗੁਰਜੀਤ ਨੇ ਆਪਣੇ ਦੋਵੇਂ ਗੋਲ ਪੈਨਲਟੀ ਕਾਰਨਰ ‘ਤੇ ਕੀਤੇ ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਮੈਚ ਦੇ ਪੰਜ ਗੋਲ ਆਖ਼ਰੀ ਕੁਆਰਟਰ ‘ਚ ਹੋਏ ਸ਼ੁਰੂਆਤੀ ਮੁਕਾਬਲਿਆਂ ‘ਚ ਥਿੜਕੀ ਵਿਸ਼ਵ ‘ਚ 11ਵੇਂ ਨੰਬਰ ਦੀ ਟੀਮ ਭਾਰਤ ਨੇ ਇਸ ਆਖ਼ਰੀ ਜਿੱਤ ਨਾਲ ਸਪੇਨ ਦੌਰੇ ਦੀ ਸਮਾਪਤੀ ਸੁਖ਼ਾਵੇਂ ਢੰਗ ਨਾਲ ਕਰਨ ‘ਚ ਕਾਮਯਾਬੀ ਹਾਸਲ ਕੀਤੀ।
ਮਹਿਲਾ ਹਾਕੀ : ਭਾਰਤ ਨੇ ਸਪੇਨ ਨੁੰ ਹਰਾਇਆ, ਲੜੀ ਬਰਾਬਰ
ਏਜੰਸੀ, (ਮੈਡ੍ਰਿਡ)। ਗੁਰਜੀਤ ਕੌਰ (28ਵੇਂ), ਲਾਲਰੇਮਸਿਆਮੀ(32ਵੇਂ) ਅਤੇ ਕਪਤਾਨ ਰਾਣੀ (59ਵੇਂ) ਵੱਲੋਂ ਕੀਤੇ ਗਏ ਗੋਲਾਂ ਦੀ ਮੱਦਦ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਤੀਸਰੇ ਮੁਕਾਬਲੇ ‘ਚ ਸਪੇਨ ਨੂੰ 3-2 ਨਾਲ ਹਰਾ ਦਿੱਤਾ ਇਸ ਲੜੀ ਵਿੱਚ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਹਨ ਪਹਿਲੇ ਮੈਚ ‘ਚ ਭਾਰਤ ਨੂੰ 0-3 ਨਾਲ ਹਾਰ ਮਿਲੀ ਸੀ ਜਦੋਂਕਿ ਦੂਸਰਾ ਮੈਚ 1-1 ਨਾਲ ਡਰਾਅ ਰਿਹਾ ਸੀ। ਕਾਂਸੇਜੋ ਸੁਪੀਰਿਅਰ ਦੇ ਡੇਪੰਟਿਸ ਹਾਕੀ ਸਟੇਡੀਅਮ ‘ਚ ਖੇਡੇ ਗਏ ਇਸ ਮੁਕਾਬਲੇ ‘ਚ ਸਪੇਨ ਨੇ ਤੀਸਰੇ ਮਿੰਟ ‘ਚ ਮਾਰੀਆ ਲੋਪੇਜ਼ ਦੇ ਗੋਲ ਦੀ ਮੱਦਦ ਨਾਲ ਵਾਧਾ ਹਾਸਲ ਕੀਤਾ ਪਰ ਭਾਰਤ ਨੇ ਇਸ ਤੋਂ ਬਾਅਦ ਚਾਰ ਮਿੰਟ ਦੇ ਫ਼ਰਕ ਨਾਲ ਦੋ ਗੋਲ ਕਰਦੇ ਹੋਏ ਸਕੋਰ 2-1 ਕਰ ਦਿੱਤਾ। ਲੋਲਾ ਰਿਏਰਾ ਨੇ ਹਾਲਾਂਕਿ 58ਵੇਂ ਮਿੰਟ ‘ਚ ਗੋਲ ਕਰਦੇ ਹੋਏ ਸਕੋਰ 2-2 ਕਰ ਦਿੱਤਾ ਪਰ ਭਾਰਤੀ ਕਪਤਾਨ ਨੇ ਇਸ ਤੋਂ ਇੱਕ ਮਿੰਟ ਬਾਅਦ ਹੀ ਇੱਕ ਸ਼ਾਨਦਾਰ ਫੀਲਡ ਗੋਲ ਕਰਦੇ ਹੋਏ ਭਾਰਤ ਨੂੰ ਫਿਰ ਤੋਂ 3-2 ਨਾਲ ਅੱਗੇ ਕਰ ਦਿੱਤਾ ਦੋਵੇਂ ਟੀਮਾਂ ਦਰਮਿਆਨ ਚੌਥਾ ਮੁਕਾਬਲਾ ਅੱਜ ਖੇਡਿਆ ਜਾਵੇਗਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਹੋਵੇਗਾ।