Blow - Sach Kahoon Punjabi

ਮਿਸ਼ੇਲ ਦਾ ਯੂ-ਟਰਨ, ਕੇਂਦਰ ਨੂੰ ਝਟਕਾ
ਸਿਆਸੀ ਏਜੰਡੇ ਲਈ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਮੋਦੀ ਸਰਕਾਰ

ਨਵੀਂ ਦਿੱਲੀ | ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ  ਕਥਿਤ ਘਪਲੇ ਮਾਮਲੇ ‘ਚ ਐਨਡੀਏ ਸਰਕਾਰ ਨੂੰ ਬਾਜ਼ੀ ਪੁੱਠੀ ਪੈਂਦੀ ਨਜ਼ਰ ਆਂ ਰਹੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕ੍ਰਿਸ਼ੀਅਨ ਮਿਸ਼ੇਲ ਦੇ ਖਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕਰਨ ਤੋਂ ਇੱਕ ਦਿਨ ਬਾਅਦ, ਕਥਿਤ ਵਿਚੋਲੀਏ ਮਿਸ਼ੇਲ ਨੇ ਅੱਜ ਦਿੱਲੀ ਦੀ ਅਦਾਲਤ ਨੂੰ ਕਿਹਾ ਕਿ ਉਸਨੇ ਜਾਂਚ ਦੌਰਾਨ ਏਜੰਸੀ ਸਾਹਮਣੇ ਕਿਸੇ ਦਾ ਵੀ ਨਾਂਅ ਨਹੀਂ ਲਿਆ ਹੈ

ਮਿਸ਼ੇਲ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸਿਆਸੀ ਏਜੰਡੇ ਲਈ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ  ਮਿਸ਼ੇਲ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੋਸ਼ ਪੱਤਰ ਦੀ ਕਾਪੀ ਮਿਸ਼ੇਲ ਨੂੰ ਦੇਣ ਤੋਂ ਪਹਿਲਾਂ ਮੀਡੀਆ ਨੂੰ ਦੇ ਦਿੱਤੀ ਗਈ ਮਿਸ਼ੇਲ ਵੱਲੋਂ ਪਟੀਸ਼ਨ ਦਾਖਲ ਕਰਨ ਵਾਲੇ ਵਕੀਲ ਅਲਜੋ ਕੇ ਜੋਸੇਫ ਨੇ ਦਾਅਵਾ ਕੀਤਾ, ਉਸ ਨੇ (ਮਿਸ਼ੇਲ ਨੇ) ਕਿਸੇ ਦਾ ਨਾਂਅ ਨਹੀਂ ਲਿਆ’ ਆਪਣੀ ਪਟੀਸ਼ਨ ‘ਚ ਮਿਸ਼ੇਲ ਨੇ ਸਵਾਲ ਕੀਤਾ ਕਿ ਦੋਸ਼ ਪੱਤਰ ‘ਤੇ ਅਦਾਲਤ ਵੱਲੋਂ ਨੋਟਿਸ ਲੈਣ ਤੋਂ ਪਹਿਲਾਂ ਇਹ ਮੀਡੀਆ ਨੂੰ ਕਿਵੇਂ ਲੀਕ ਹੋ ਗਿਆ ਮਾਮਲੇ ‘ਤੇ ਛੇ ਅਪਰੈਲ ਨੂੰ ਸੁਣਵਾਈ ਹੋਵੇਗੀ

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ‘ਚ ਤੇ ਫਿਰ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਚਾਰਜਸ਼ੀਟ ਦੇ ਸਹਾਰੇ ਕਾਂਗਰਸ ‘ਤੇ ਹਮਲਾ ਕੀਤਾ

ਸ਼ੁੱਕਰਵਾਰ ਨੂੰ ਦੇਹਰਾਦੂਨ ‘ਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਈਡੀ ਦੀ ਇਸ ਚਾਰਜਸ਼ੀਟ ਦਾ ਜ਼ਿਕਰ ਕਰਕੇ ਕਾਂਗਰਸ ਨੂੰ ਘੇਰਿਆ ਉਨ੍ਹਾਂ ਕਿਹਾ, ਇਟਲੀ ਦੇ ਮਿਸ਼ੇਲ ਮਾਮਲਾ ਤੇ ਦੂਜੇ ਦਲਾਲਾਂ ਨਾਲ ਏਜੰਸੀਆਂ ਨੇ ਕਈ ਹਫ਼ਤੇ ਪੁੱਛਗਿੱਛ ਕੀਤੀ, ਜਿਸ ਦੇ ਅਧਾਰ ‘ਤੇ ਕੋਰਟ ‘ਚ ਇੱਕ ਚਾਰਜਸ਼ੀਟ ਦਾਖਲ ਕੀਤੀ ਗਈ ਹੈ  ਉਨ੍ਹਾਂ ਅੱਗੇ ਕਿਹਾ ਕਿ ਮੈਂ ਮੀਡੀਆ ‘ਚ ਦੇਖ ਰਿਹਾ ਸੀ ਕਿ ਹੈਲੀਕਾਪਟਰ ਘਪਲੇ ਦੇ ਦਲਾਲਾਂ ਨੇ ਜਿਨ੍ਹਾਂ ਲੋਕਾਂ ਨੂੰ ਰਿਸ਼ਵਤ ਦੇਣ ਦੀ ਗੱਲ ਕਹੀ ਹੈ, ਉਨ੍ਹਾਂ ‘ਚੋਂ ਇੱਕ ਏਪੀ ਹੈ ਤੇ ਦੂਜੀ ਐਫਏਐਮ ਹੈ ਇਸ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਏਪੀ ਦਾ ਮਤਲਬ ਹੈ ਅਹਿਮਦ ਪਟੇਲ ਤੇ ਐਫਏਐਮ ਦਾ ਮਤਲਬ ਹੈ ਫੈਮਿਲੀ

ਜ਼ਿਕਰਯੋਗ ਹੈ ਕਿ ਈਡੀ ਨੇ ਵੀਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੂੰ ਕਿਹਾ ਕਿ ਵੀਵੀਆਈਪੀ ਹੈਲੀਕਾਪਟਰ ਘਪਲੇ ਮਾਮਲੇ ‘ਚ ਗ੍ਰਿਫਤਾਰ ਕਥਿਤ ਦਲਾਲ ਕ੍ਰਿਸ਼ੀਅਨ ਮਿਸ਼ੇਲ ਤੇ ਹੋਰ ਮੁਲਜ਼ਮਾਂ ਨੂੰ ਸੌਦੇ ‘ਚ ਰਿਸ਼ਵਤ ਵਜੋਂ 4. 2 ਕਰੋੜ ਯੂਰੋ ਮਿਲੇ ਸਨ ਜਾਂਚ ਏਜੰਸੀ ਨੇ 3,000 ਪੰਨਿਆਂ ਦੇ ਆਪਣੇ ਪੂਰਕ ਦੋਸ਼ ਪੱਤਰ ‘ਚ ਮਿਸ਼ੇਲ ਦੇ ਕਥਿਤ ਕਾਰੋਬਾਰੀ ਸਾਂਝੇਦਾਰ ਡੇਵਿਡ ਸਿਮਸ ਤੇ ਉਨ੍ਹਾਂ ਦੇ ਮਾਲਿਕਾਨਾ ਹੱਕ ਵਾਲੀਆਂ ਦੋ ਕੰਪਨੀਆਂ ਗਲੋਬਲ ਸਰਵੀਸੇਜ ਐਫ ਜੈਡ ਈ ਤੇ ਗਲੋਬਲ ਟ੍ਰੇਡਰਸ ਨੂੰ ਵੀ ਨਾਮਜ਼ਦ ਕੀਤਾ ਹੈ ਈਡੀ ਨੇ ਜੂਨ 2016 ‘ਚ ਮਿਸ਼ੇਲ ਖਿਲਾਫ਼ ਦਾਖਲ ਮੂਲ ਦੋਸ਼ ਪੱਤਰ ‘ਚ ਕਿਹਾ ਸੀ ਕਿ ਉਸ ਨੂੰ ਤੇ ਹੋਰਨਾਂ ਨੂੰ ਅਗਸਤਾਵੇਸਟਲੈਂਡ ਤੋਂ ਲਗਭਗ 225 ਕਰੋੜ ਰੁਪਏ ਪ੍ਰਾਪਤ ਹੋਏ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਕਾਲੀ ਦੱਲ ਨੂੰ ਲੱਗਾ ਵੱਡਾ ਝਟਕਾ
ਨਿਹਾਲ ਸਿੰਘ ਵਾਲਾ। ਸ਼੍ਰੋਮਣੀ ਅਕਾਲੀ ਦਲ ਨੂੰ ਸ਼ੁੱਕਰਵਾਰ ਇੱਕ ਵੱਡਾ ਝਟਕਾ ਲੱਗਿਆ ਹੈ। ਇਸ ਹਲਕੇ ਦੇ ਸਾਬਕਾ ਵਿਧਾਇਕ ਅਜੀਤ ਸਿੰਘ ਸਾਂਤ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ। ਅਜੀਤ ਸਿੰਘ ਸਾਂਤ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਨੰਗਲ ਨੂੰ ਵੀ ਮੁੜ ਕਾਂਗਰਸ ਵਿਚ ਸ਼ਾਮਿਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਪਾਰਟੀ ਦੀ ਟਿਕਟ ਨਾ ਮਿਲਣ ਕਾਰਨ ਪਰਮਜੀਤ ਸਿੰਘ ਨੰਗਲ ਨੇ ਕਾਂਗਰਸ ਤੋਂ ਬਾਗੀ ਹੋ ਕੇ ਜ਼ਿਲਾ ਪ੍ਰੀਸ਼ਦ ਦੀ ਚੋਣ ਲੜੀ ਸੀ ਪਰ ਉਹ ਮਾਮੂਲੀ ਫਰਕ ਨਾਲ ਚੋਣ ਹਾਰ ਗਏ। ਉਸ ਸਮੇਂ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਮਿਤ ਸ਼ਾਹ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
ਪੱਛਮੀ ਬੰਗਾਲ ‘ਚ ਭਾਜਪਾ ਨੂੰ ਰਥ ਯਾਤਰਾ ਦੀ ਆਗਿਆ ਨਹੀਂ

ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ‘ਚ ਭਾਜਪਾ ਦੀ ਪ੍ਰਸਤਾਵਿਤ ਰਥ ਯਾਤਰਾ ਨੂੰ ਮੰਗਲਵਾਰ ਨੂੰ ਮਨਜ਼ੂਰੀ ਨਹੀਂ ਦਿੱਤੀ ਚੀਫ਼ ਜਸਟਿਸ ਰੰਜਨ ਗੋਗਈ ਦੀ ਅਗਵਾਈ ਵਾਲੀ ਬੈਂਚ ਨੇ ਕੋਲਕਾਤਾ ਹਾਈਕੋਰਟ ਦੇ ਫੈਸਲੇ ਖਿਲਾਫ਼ ਭਾਜਪਾ ਦੀ ਸੂਬਾ ਇਕਾਈ ਦੀ ਅਪੀਲ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਰਥ ਯਾਤਰਾ ਦੌਰਾਨ ਹਿੰਸਾ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ

ਅਦਾਲਤ ਨੇ ਕਿਹਾ ਕਿ ਭਾਜਪਾ ਸਿਰਫ਼ ਆਮ ਰੈਲੀਆਂ ਕਰ ਸਕਦੀ ਹੈ, ਸ਼ਰਤ ਇਹ ਉਹ ਸੂਬਾ ਸਰਕਾਰ ਤੋਂ ਆਗਿਆ ਲੈ ਲਵੇ

ਕੋਲਕਾਤਾ ਹਾਈਕੋਰਟ ਦੀ ਸਿੰਗਲ ਬੈਂਚ ਨੇ ਭਾਜਪਾ ਨੂੰ ਰਥ ਯਾਤਰਾ ਦੀ ਆਗਿਆ ਦੇ ਦਿੱਤੀ ਸੀ, ਪਰ ਡਬਲ ਬੈਂਚ ਨੇ ਭਾਈਚਾਰਕ ਮਾਹੌਲ ਖਰਾਬ ਹੋਣ ਦੀ ਖੂਫ਼ੀਆ ਜਾਣਕਾਰੀਆਂ ਦੇ ਅਧਾਰ ‘ਤੇ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ

ਭਾਜਪਾ ਸੂਬਾ ਇਕਾਈ ਨੇ ਹਾਈਕੋਰਟ ਦੀ ਡਬਲ਼ਜ਼ ਬੈਂਚ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ ਪਟੀਸ਼ਨਕਰਤਾਵਾਂ ਨੇ ਦਲੀਲ ਦਿੱਤੀ ਸੀ ਕਿ ਰਥ ਯਾਤਰਾ ‘ਤੇ ਰੋਕ ਲਾਉਣ ਦਾ ਹਾਈਕੋਰਟ ਦਾ ਫੈਸਲਾ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪੁਲਿਸ ਵੱਲੋਂ ਆਸ਼ਾ ਵਰਕਰਾਂ ਨਾਲ ਧੱਕਾ-ਮੁੱਕੀ
ਸਿਹਤ ਮੰਤਰੀ ਦੀ ਕੋਠੀ ਦਾ ਕਰਨ ਜਾ ਰਹੀਆਂ ਸਨ ਘਿਰਾਓ

ਫੁਹਾਰਾ ਚੌਂਕ ਨੇੜੇ ਆਵਾਜਾਈ ਠੱਪ ਕਰਕੇ ਦਿੱਤਾ ਧਰਨਾ

ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਤਿੱਖਾ ਸੰਘਰਸ਼: ਆਗੂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਸ਼ਹਿਰ ਅੰਦਰ ਅੱਜ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਿਹਤ ਮੰਤਰੀ ਦੀ ਕੋਠੀ ਦੇ ਘਿਰਾਓ ਮੌਕੇ ਕੀਤੇ ਗਏ ਰੋਸ ਮਾਰਚ ਦੌਰਾਨ ਪੁਲਿਸ ਨੇ ਕਥਿੱਤ ਆਸ਼ਾ ਵਰਕਰਾਂ ਨਾਲ ਧੱਕਾ-ਮੁੱਕੀ ਕੀਤੀ ਆਸਾ ਵਰਕਰ ਯੂਨੀਅਨ ਵੱਲੋਂ ਵੱਲੋਂ ਫੁਹਾਰਾ ਚੌਂਕ ਵਿਖੇ ਹੀ ਆਵਾਜਾਈ ਠੱਪ ਕਰਕੇ ਧਰਨਾ ਠੋਕ ਦਿੱਤਾ ਗਿਆ। ਇਸ ਤੋਂ ਬਾਅਦ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ। ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਪੁੱਜੀਆਂ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ਵੱਲੋਂ ਪਹਿਲਾਂ ਸਿਵਲ ਸਰਜਨ ਦਫ਼ਤਰ ਵਿਖੇ ਇਕੱਠੀਆਂ ਹੋਕੇ ਧਰਨਾ ਦਿੱਤਾ ਗਿਆ।

ਇਸ ਮੌਕੇ ਜਨਰਲ ਸਕੱਤਰ ਪੰਜਾਬ ਰਣਜੀਤ ਕੌਰ, ਸਿਮਲਾ ਅਤੇ ਸਰਬਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਕੀਤੇ ਜਾਵੇ ਅਤੇ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ‘ਤੇ ਕਿਰਤ ਕਾਨੂੰਨ ਲਾਗੂ ਕੀਤਾ ਜਾਵੇ, ਹਰਿਆਣਾ ਪੈਟਰਨ ਲਾਗੂ ਕਰਨ ਸਮੇਤ ਮੁਫਤ ਬੀਮਾ ਕੀਤਾ ਜਾਵੇ, ਆਸ਼ਾ ਫੈਸਲੀਟੇਟਰ 2012 ਤੋਂ ਇੱਕ ਹੀ ਫਿਕਸ ਇਨਸੈਟਿਵ ਤੇ ਕੰਮ ਕਰ ਰਹੀਆ ਹਨ ਤੇ ਇਨ੍ਹਾਂ ਵਿੱਚ ਵਾਧਾ ਕੀਤਾ ਜਾਵੇ।

ਇਸ ਧਰਨੇ ਦੌਰਾਨ ਪੁਲਿਸ ਵੱਲੋਂ ਮਹਿਲਾ ਮੁਲਾਜ਼ਮਾਂ ਸਮੇਤ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਨ੍ਹਾਂ ਵੱਲੋਂ ਜਦੋਂ ਸਿਹਤ ਮੰਤਰੀ ਦੀ ਕੋਠੀ ਵੱਲ ਰੋਸ਼ ਮਾਰਚ ਸ਼ੁਰੂ ਕਰ ਦਿੱਤਾ ਗਿਆ ਤਾਂ ਵੱਡੀ ਗਿਣਤੀ ਪੁਲਿਸ ਵੱਲੋਂ ਇਨ੍ਹਾਂ ਨੂੰ ਫੁਹਾਰਾ ਚੌਂਕ ਨੇੜੇ ਰੋਕ ਲਿਆ ਤੇ ਮੰਤਰੀ ਕੋਠੀ ਵੱਲ ਨਾ ਵਧਣ ਦਿੱਤਾ ਗਿਆ। ਇਸ ਤੋਂ ਬਾਅਦ ਗੁੱਸੇ ਵਿੱਚ ਆਈਆਂ ਇਨ੍ਹਾਂ ਵਰਕਰਾਂ ਵੱਲੋਂ ਸੜਕ ਰੋਕ ਦੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਖਿੱਚ ਧੂਹ ਹੋਈ, ਪਰ ਇਨ੍ਹਾਂ ਵੱਲੋਂ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਸਮਾਂ ਆਵਾਜਾਈ ਡਾਇਵਰਟ ਕਰ ਦਿੱਤੀ ਗਈ।

ਆਗੂਆਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਤੇ ਸਰਕਾਰ ਤੋਂ ਆਪਣਾ ਬਣਦਾ ਹੱਕ ਲੈਣ ਲਈ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਆਵਾਜਾਈ ਠੱਪ ਦੇਖਦਿਆ ਪੁਲਿਸ ਵੱਲੋਂ ਤਹਿਸੀਲਦਾਰ ਨੂੰ ਮੌਕੇ ‘ਤੇ ਬੁਲਾਇਆ ਤੇ ਉਨ੍ਹਾਂ ਤੋਂ ਮੰਗ ਪੱਤਰ ਲਿਆ ਗਿਆ। ਉਨ੍ਹਾਂ ਭਰੋਸਾ ਦਿਵਾÎਇਆ ਕਿ ਜਲਦੀ ਹੀ ਉਹ ਸਰਕਾਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣਗੇ, ਜਿਸ ਤੋਂ ਬਾਅਦ ਇਨ੍ਹਾਂ ਵਰਕਰਾਂ ਵੱਲੋਂ ਆਪਣਾ ਧਰਨਾ ਚੁੱਕਿਆ ਗਿਆ। ਇਸ ਮੌਕੇ ਸੁਖਜੀਤ ਕੌਰ, ਜੋਗਿੰਦਰ ਕੌਰ ਹੁਸ਼ਿਆਰ, ਅਮਰਜੀਤ ਕੌਰ ਨਵਾਂ ਸ਼ਹਿਰ, ਸਰੋਜਬਾਲਾ ਅੰਮ੍ਰਿਤਸਰ, ਉਰਮਿਲਾ ਅੰਮ੍ਰਿਤਸਰ, ਸੁੱਚਾ ਸਿੰਘ ਅਜਨਾਲਾ, ਰਣਜੀਤ ਸਿੰਘ ਸੀਟੂ ਆਗੂ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਵਰਕਰ ਹਾਜ਼ਰ ਸਨ।