Behind - Sach Kahoon Punjabi

ਪੰਤ ਨੇ ਧੋਨੀ ਸਮੇਤ ਕਈ ਧੁਰੰਦਰ ਛੱਡੇ ਪਿੱਛੇ
ਆਸਟਰੇਲੀਆ ਦੀ ਧਰਤੀ ਂਤੇ ਇੱਕ ਲੜੀ ਂਚ 15 ਕੈਚ ਲੈਣ ਦਾ ਬਣਾਇਆ ਰਿਕਾਰਡ

ਪਰਥ, 18 ਦਸੰਬਰ।

ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਪਰਥ ਟੈਸਟ ‘ਚ ਇੱਕ ਹੋਰ ਵੱਡਾ ਕੀਰਤੀਮਾਨ ਆਪਣੇ ਨਾਂਅ ਕਰ ਲਿਆ ਹੈ ਪੰਤ ਨੇ ਆਸਟਰੇਲੀਆ ਦੀ ਦੂਸਰੀ ਪਾਰੀ ‘ਚ ਮੁਹੰਮਦ ਸ਼ਮੀ ਦੀ ਗੇਂਦ ‘ਤੇ ਸ਼ਾਨ ਮਾਰਸ਼ ਦਾ ਕੈਚ ਲੈ ਕੇ ਲੜੀ ‘ਚ ਆਪਣਾ 15ਵਾਂ ਸ਼ਿਕਾਰ ਪੂਰਾ ਕੀਤਾ ਜ਼ਿਕਰਯੋਗ ਹੈ ਕਿ ਇਹ ਹੁਣ ਤੱਕ ਕਿਸੇ ਵੀ ਭਾਰਤੀ ਵਿਕਟਕੀਪਰ ਦਾ ਆਸਟਰੇਲੀਆ ਦੌਰੇ ‘ਤੇ ਅੱਵਲ ਪ੍ਰਦਰਸ਼ਨ ਹੈ

ਇਸ ਤੋਂ ਪਹਿਲਾਂ ਐਡੀਲੇਡ ਟੈਸਟ ‘ਚ ਪੰਤ ਨੇ 11 ਕੈਚ ਫੜੇ ਸਨ ਪੰਤ ਦੂਸਰੇ ਟੈਸਟ ‘ਚ ਹੁਣ ਤੱਕ ਚਾਰ ਕੈਚ ਲੈ ਚੁੱਕੇ ਹਨ ਪੰਤ ਤੋਂ ਪਹਿਲਾਂ ਆਸਟਰੇਲੀਆ ਵਿਰੁੱਧ ਇੱਕ ਲੜੀ ‘ਚ ਬੈਸਟ ਪ੍ਰਦਰਸ਼ਨ ਦਾ ਰਿਕਾਰਡ ਸਈਅਦ ਕਿਰਮਾਨੀ(1979-80), ਮਹਿੰਦਰ ਸਿੰਘ ਧੋਨੀ (2012-13,2014-15,ਦੋ ਵਾਰ) ਅਤੇ ਰਿਧੀਮਾਨ ਸਾਹਾ ਦੇ ਨਾਂਅ ਸਨ, ਜਿੰਨ੍ਹਾਂ ਨੇ 14-14 ਕੈਚ ਆਪਣੇ ਨਾਂਅ ਕੀਤੇ ਸਨ ਧੋਨੀ ਅਤੇ ਕਿਰਮਾਨੀ ਤੋਂ ਇਲਾਵਾ ਸਾਹਾ ਨੇ 2016-17 ‘ਚ ਭਾਰਤ ‘ਚ ਆਸਟਰੇਲੀਆ ਦੇ 14 ਖਿਡਾਰੀਆਂ ਨੂੰ ਆਊਟ ਕੀਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਡਾਰਸੀ ਨੇ ਧਵਨ ਨੂੰ ਛੱਡਿਆ ਪਿੱਛੇ
7 ਦੌੜਾਂ ਪਿੱਛੇ ਰਹਿ ਗਏ ਰੋਹਿਤ ਦੇ ਰਿਕਾਰਡ ਤੋਂ

148 ਗੇਂਦਾਂ ‘ਚ ਠੋਕੇ 257 ਦੌੜਾਂ

ਮੈਲਬੌਰਨ,(ਏਜੰਸੀ)। ਆਸਟਰੇਲੀਆ ਦੇ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ਦੌਰਾਨ ਵੈਸਟਰਨ ਆਸਟਰੇਲੀਆ ਵੱਲੋਂ ਕਵੀਂਜ਼ਲੈਂਡ ਵਿਰੁੱਧ ਖੇਡਦਿਆਂ ਆਸਟਰੇਲੀਆਈ ਟੀ20 ਟੀਮ ਦੇ ਨੌਜਵਾਨ ਬੱਲੇਬਾਜ਼ ਡਾਰਸੀ ਸ਼ਾਰਟ ਸ਼ੁੱਕਰਵਾਰ ਨੂੰ 148 ਗੇਂਦਾਂ ‘ਚ 257 ਦੌੜਾਂ(23 ਛੱਕੇ ਅਤੇ 15 ਚੌਕੇ) ਬਣਾ ਕੇ ਲਿਸਟ ਏ ਮੈਚਾਂ ‘ਚ ਉੱਚ ਸਕੋਰ ਦੇ ਮਾਮਲੇ ‘ਚ ਵਿਸ਼ਵ ਦੇ ਤੀਸਰੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ ਸ਼ਾਰਟ ਨੇ ਭਾਰਤੀ ਬੱਲੇਬਾਜ਼ ਸ਼ਿਖਰ ਧਵਨ(248) ਨੂੰ ਪਛਾੜਿਆ ਪਰ ਉਹ ਸਭ ਤੋਂ ਜ਼ਿਆਦਾ ਦੌੜਾਂ ਦੇ ਰਿਕਾਰਡ ਤੋਂ ਸਿਰਫ਼ 11 ਦੌੜਾਂ ਪਿੱਛੇ ਰਹਿ ਗਏ। ਡਾਰਸੀ ਨੇ 100, 150, 200, 250 ਦੌੜਾਂ ਛੱਕਾ ਮਾਰਕੇ ਪੂਰੀਆਂ ਕੀਤੀਆਂ ਅਤੇ ਟੀਮ ਨੂੰ 47 ਓਵਰਾਂ ‘ਚ 387 ਦੇ ਸਕੋਰ ‘ਤੇ ਪਹੁੰਚਾਇਆ ਕਵੀਂਜ਼ਲੈਂਡ 271 ਦੌੜਾਂ ਬਣਾ ਸਕੀ ਡਾਰਸੀ ਤੋਂ ਪਹਿਲਾਂ ਸਾਲ 2002 ‘ਚ ਸਰ੍ਹੇ ਟੀਮ ਦੇ ਅਲੀ ਬਰਾਊਨ ਨੇ 160 ਗੇਂਦਾਂ ‘ਚ 268 ਦੌੜਾਂ ਦੀ ਪਾਰੀ ਖੇਡੀ ਸੀ ਜਦੋਂਕਿ 2014 ‘ਚ ਭਾਰਤ ਦੇ ਰੋਹਿਤ ਸ਼ਰਮਾ ਨੇ ਕੋਲਕਾਤਾ ਦੇ ਈਡਨ ਗਾਰਡਨ ‘ਚ ਸ਼੍ਰੀਲੰਕਾ ਵਿਰੁੱਧ 173 ਗੇਂਦਾਂ ‘ਚ 264 ਦੌੜਾਂ ਦੀ ਪਾਰੀ ਖੇਡੀ ਸੀ।

ਬੁਖਾਰੀ ਦੇ ਕਤਲ ਪਿੱਛੇ ਪਾਕਿ ਦਾ ਹੱਥ
ਕੇਂਦਰੀ ਮੰਤਰੀ ਆਰ. ਕੇ ਸਿੰਘ ਨੇ ਕਤਲ ‘ਚ ਆਈਐਸਆਈ ਦੀ ਸਾਜਿਸ਼ ਹੋਣ ਦਾ ਦਾਅਵਾ ਕੀਤਾ

ਨਵੀਂ ਦਿੱਲੀ, (ਏਜੰਸੀ)। ਕੇਂਦਰੀ ਮੰਤਰੀ ਆਰ. ਕੇ. ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ‘ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦਾ ਹੱਥ ਹੈ ਤੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਘਾਟੀ ‘ਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਇਆ ਗਿਆ ਹੈ। ਸਿੰਘ ਨੇ ਇੱਕ ਟੀਵੀ ਚੈੱਨਲ ਨੂੰ ਕਿਹਾ ਕਿ ਸ੍ਰੀ ਬੁਖਾਰੀ ਦਾ ਕਤਲਸਪੱਸ਼ਟ ਤੌਰ ‘ਤੇ ਅੱਤਵਾਦੀਆਂ ਦੀ ਹਰਕਤ ਹੈ ਤੇ ਉਨ੍ਹਾਂ ਦਾ ਆਕਾ ਪਾਕਿਸਤਾਨ ਦੀ ਆਈਐੱਸਆਈ ਹੈ। ਬਿਹਾਰ ਤੋਂ ਭਾਜਪਾ ਸਾਂਸਦ ਸਿੰਘ ਸਾਬਕਾ ਨੌਕਰਸ਼ਾਹ ਹਨ ਤੇ ਉਹ ਕੇਂਦਰੀ ਗ੍ਰਹਿ ਸਕੱਤਰ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਜਦੋਂ ਵੀ ਕੋਈ ਸਹੀ ਆਵਾਜ਼ ਉੱਠੀ ਹੈ, ਅੱਤਵਾਦੀਆਂ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਹੈ।

ਇਸ ਮਾਮਲੇ ਨੂੰ ਬੇਹੱਦ ਘਿਨੌਣਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਘਟਨਾ ਨਹੀਂ ਹੈ। ਸਿੰਘ ਨੇ ਕਿਹਾ ਕਿ ਇਹ ਅੱਤਵਾਦੀਆਂ ਦੇ ਆਕਿਆਂ ਦੇ ਨਿਰਦੇਸ਼ ‘ਤੇ ਹੋਇਆ ਹੈ ਤੇ ਇਹ ਆਕਾ ਪਾਕਿਸਤਾਨ ਦੀ ਆਈਐੱਸਆਈ ਹੈ। ਘਾਟੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਦੈਨਿਕ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਸ੍ਰੀ ਸ਼ੁਜਾਤ ਬੁਖਾਰੀ ਦਾ ਵੀਰਵਾਰ ਨੂੰ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਖੁਫ਼ੀਆ ਸੂਤਰਾਂ ਅਨੁਸਾਰ ਇਸ ਘਟਨਾ ਪਿੱਛੇ ਪਾਕਿਸਤਾਨ ਸਥਿੱਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਹੱਥ ਹੈ।

ਸ਼ੁਜਾਤ ਬੁਖਾਰੀ ਕਤਲ ਕਾਂਡ ‘ਚ ਚੌਥਾ ਸ਼ੱਕੀ ਦਿਸਿਆ

ਸ੍ਰੀਨਗਰ ਜੰਮੂ ਕਸ਼ਮੀਰ ‘ਚ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ‘ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਹੁਣ ਤੱਕ ਇਸ ਮਾਮਲੇ ‘ਚ ਤਿੰਨ ਅੱਤਵਾਦੀਆਂ ਦਾ ਨਾਂਅ ਆ ਰਿਹਾ ਸੀ ਪਰ ਹੁਣ ਚੌਥਾ ਸ਼ੱਕੀ ਵੀ ਸਾਹਮਣੇ ਆਇਆ ਹੈ, ਜਿਸ ਜਗ੍ਹਾ ‘ਤੇ ਸ਼ੁਜਾਤ ਬੁਖਾਰੀ ਨੂੰ ਗੋਲੀ ਮਾਰੀ ਗਈ ਸੀ, ਉੱਥੋਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਚੌਥਾ ਸ਼ੱਕੀ ਦਿਸ ਰਿਹਾ ਹੈ। ਚੌਥਾ ਸ਼ੱਕੀ ਸ਼ੁਜਾਤ ਬੁਖਾਰੀ ਦੀ ਬਾਡੀ ਕੋਲ ਹੀ ਖੜ੍ਹਾ ਹੈ ਤੇ ਉੱਥੇ ਤੁਰੰਤ ਮੌਕਾ ਦੇਖਦੇ ਹੀ ਪਿਸਤੌਲ ਚੁੱਕ ਕੇ ਭੱਜ ਜਾਂਦਾ ਹੈ। ਵੀਡੀਓ ‘ਚ ਅਜਿਹਾ ਲੱਗ ਰਿਹਾ ਹੈ ਕਿ ਸ਼ੁਰੂ ‘ਚ ਤਾਂ ਚੌਥਾ ਸ਼ੱਕੀ ਪਹਿਲਾਂ ਮੱਦਦ ਕਰਨ ਦਾ ਨਾਟਕ ਕਰ ਰਿਹਾ ਹੈ ਤੇ ਜਿਓਂ ਹੀ ਉੱਥੇ ਭੀੜ ਵਧ ਜਾਂਦੀ ਹੈ ਤਾਂ ਉਹ ਮੌਕਾ ਦੇਖਦੇ ਹੀ ਪਿਸਤੌਲ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ।

ਸੁਪੁਰਦ-ਏ-ਖਾਕ ਕੀਤੇ ਗਏ ਬੁਖਾਰੀ

ਜੰਮੂ ਕਸ਼ਮੀਰ ਦੇ ਬਾਰਾਮੂਲਾ ‘ਚ ਅੱਜ ਸ਼ੁਜਾਤ ਬੁਖਾਰੀ ਨੂੰ ਸੁਪੁਰਦ-ਏ-ਖਾਕ ਕਰ ਦਿੱਤਾ ਗਿਆ। ਬੁਖਾਰੀ ਦੇ ਜਨਾਜ਼ੇ ‘ਚ ਲੋਕਾਂ ਦਾ ਸੈਲਾਬ ਉਮੜ ਪਿਆ। ਉਨ੍ਹਾਂ ਨੂੰ ਆਖਰੀ ਵਿਦਾਈ ਦੇਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਜਨਾਜ਼ੇ ‘ਚ ਸ਼ਾਮਲ ਹੋਏ ਤੇ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ ਸ਼ੁੱਕਰਵਾਰ ਬੁਖਾਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ‘ਚ ਸੁਪੁਰਦ-ਏ-ਖਾਕ ਕਰ ਦਿੱਤਾ ਗਿਆ।