Directionless - Sach Kahoon Punjabi
30 ਮੁੱਖ ਸ਼ਹਿਰਾਂ ‘ਚ 13 ਲੱਖ ਮਕਾਨ ਖਾਲੀ ਪਏ | BJP Government
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਆਰਥਿਕ ਮੋਰਚੇ ਸਬੰਧੀ ਨਰਿੰਦਰ ਮੋਦੀ ਸਰਕਾਰ ‘ਤੇ ‘ਦਿਸ਼ਾਹੀਣ ਅਤੇ ਗਤੀਹੀਣ’ ਹੋਣ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਉਸ ਨੂੰ ਅਡੰਬਰ ਛੱਡ ਕੇ ਦੇਸ਼ ਦੀ ਅਰਥਵਿਵਸਥਾ ਦੀ ਵਾਸਤਵਿਕ ਹਾਲਤ ਜਨਤਾ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਇੱਥੇ ਪਾਰਟੀ ਦਫ਼ਤਰ ‘ਚ ਇੱਕ ਕਾਨਫਰੰਸ ‘ਚ ਕਿਹਾ ਕਿ ਮੋਦੀ ਸਰਕਾਰ ਦੀ ਆਰਥਿਕ ਨੀਤੀਆਂ ਗਤੀਹੀਣ ਹੋ ਗਈਆਂਹਨ ਅਤੇ ਉਨ੍ਹਾਂ ਦੀ ਕੋਈ ਦਿਸ਼ਾ ਨਹੀਂ ਹੈ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਦੀ ਆਰਥਿਕ ਹਾਲਤ ਦਾ ਵਿਵੇਚਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਵਾਸਤਵਿਕ ਸਥਿਤੀ ਦੇਸ਼ ਸਾਹਮਣੇ ਰੱਖਣੀ ਚਾਹੀਦੀ ਹੈ ਸਰਕਾਰ ਅਰਥਵਿਵਸਥਾ ਨੂੰ ਸੱਤਵੇਂ ਅਸਮਾਨ ‘ਤੇ ਪਹੁੰਚਾਉਣ ਦੀ ਗੱਲ ਕਰ ਰਹੀ ਹੈ, ਜਦੋਂਕਿ ਅਸਲ ‘ਚ ਅਰਥਵਿਵਸਥਾ ਪਾਤਾਲ ‘ਚ ਜਾ ਰਹੀ ਹੈ।
ਸ੍ਰੀ ਸਿੰਘਵੀ ਨੇ ਕਿਹਾ ਕਿ ਅਰਥਵਿਵਸਥਾ ‘ਚ ਮੰਦੀ ਦੇ ਹਾਲਾਤ ਬਹੁਤ ਪਹਿਲਾਂ ਤੋਂ ਚੱਲੇ ਆ ਰਹੇ ਹਨ ਅਤੇ ਸਰਕਾਰ ਨੂੰ ਆਮ ਬਜਟ ‘ਚ ਇਸ ਨੂੰ ਸੁਧਾਰਨ ਲਈ ਕਦਮ ਚੁੱਕਣੇ ਚਾਹੀਦੇ ਸਨ, ਪਰ ਸਰਕਾਰ ਇਸ ‘ਚ ਖੁੰਝ ਗਈ ਬਜ਼ਾਰ ‘ਚ ਪੂੰਜੀ ਦੇ ਸੰਕਟ ‘ਤੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਦਰਾਂ ‘ਚ ਕਟੌਤੀ ਹੈ, ਪਰ ਇਸ ਦਾ ਲਾਭ ਬੈਂਕ ਜਨਤਾ ਨੂੰ ਨਹੀਂ ਦੇ ਰਹੇ ਹਨ ਬੈਂਕਾਂ ‘ਤੇ ਸਰਕਾਰ ਦਾ ਕੰਟਰੋਲ ਹੁੰਦਾ ਹੈ ਇ ਲਈ ਉਸ ਨੂੰ ਇਸ ਦਿਸ਼ਾ ‘ਚ ਕਦਮ ਚੁੱਕਣੇ ਚਾਹੀਦੇ ਹਨ ਸਰਕਾਰ ‘ਤੇ ਆਰਥਿਕ ਅੰਕੜੇ ਲੁਕਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਆਟੋ ਖੇਤਰ ਦੇ ਉਤਪਾਦਨ ‘ਚ 40 ਸਾਲ ਦੀ ਗਿਰਾਵਟ ਸਾਹਮਣੇ ਆ ਰਹੀ ਹੈ। (BJP Government)
ਮਾਰੂਤੀ ਅਤੇ ਅਸ਼ੋਕ ਲਿਲੈਂਡ ਜਿਹੀਆਂ ਦਿੱਗਜ ਕੰਪਨੀਆਂ ਛਾਂਟੀ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ ਇਸ ਦਾ ਸਿੱਧਾ ਅਸਰ ਰੁਜ਼ਗਾਰ ਦੇ ਮੌਕਿਆਂ ‘ਤੇ ਪਵੇਗਾ ਸ਼ੇਅਰ ਬਜ਼ਾਰਾਂ ‘ਚ ਗਿਰਾਵਟ ਹੋ ਰਹੀ ਹੈ ਅਤੇ ਵਿੱਤੀ ਘਾਟਾ ਵਧ ਰਿਹਾ ਹੈ ਨਿਰਮਾਣ ਖੇਤਰ ‘ਚ ਮੰਦੀ ਦਾ ਦੌਰ ਹੈ ਅਤੇ ਮਕਾਨਾਂ ਦੀ ਵਿੱਕਰੀ ਦਾ ਸਮਾਂ 80 ਮਹੀਨੇ ਤੱਕ ਹੋ ਗਿਆ ਹੈ 30 ਮੁੱਖ ਸ਼ਹਿਰਾਂ ‘ਚ 13 ਲੱਖ ਮਕਾਨ ਖਾਲੀ ਪਏ ਹਨ। (BJP Government)
ਦਿਸ਼ਾਹੀਣ, ਅਰਥਹੀਣ ਅਤੇ ਦ੍ਰਿਸ਼ਟੀ ਤੋਂ ਸੱਖਣਾ ਬਜਟ : ਪਰਕਾਸ਼ ਸਿੰਘ ਬਾਦਲ
ਕਿਹਾ, ਆਪਣੀ ਜ਼ਿੰਦਗੀ ਵਿਚ ਇਸ ਤੋਂ ਵੱਧ ਗੈਰ-ਸੰਜੀਦਾ ਬਜਟ ਕਦੇ ਨਹੀਂ ਪੜ੍ਹਿਆ | Directionless
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਨੂੰ ‘ਦਿਸ਼ਾਹੀਣ, (Directionless) ਅਰਥਹੀਣ ਅਤੇ ਦ੍ਰਿਸ਼ਟੀ ਤੋਂ ਸੱਖਣਾ’ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਕਿਸਾਨਾਂ, ਦਲਿਤਾਂ, ਗਰੀਬਾਂ, ਨੌਜਵਾਨਾਂ, ਕਰਮਚਾਰੀਆਂ ਅਤੇ ਲਾਚਾਰ ਸੀਨੀਅਰ ਨਾਗਰਿਕਾਂ ਨਾਲ ਕੀਤੇ ਵਿਸਵਾਸ਼ਘਾਤ ਦਾ ਦਸਤਾਵੇਜ਼ ਹੈ । । ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਪੱਖ ਤੋਂ ਇੱਕ ਆਰਥਿਕ ਦਸਤਾਵੇਜ਼ ਨਹੀਂ ਲੱਗਦਾ ਹੈ। ਇਸ ਵਿੱਚ ਸਰਕਾਰ ਦੇ ਅਖੌਤੀ ਇਰਾਦੇ ਬਾਰੇ ਬੇਬੁਨਿਆਦ ਅਤੇ ਖੋਖਲੀ ਬਿਆਨਬਾਜ਼ੀ ਕੀਤੀ ਗਈ ਹੈ। ਜਿਸ ਤੋਂ ਸਪੱਸ਼ਟ ਹੈ ਕਿ ਇਸ ਵਿੱਚ ਕੋਈ ਆਰਥਿਕ ਯੋਜਨਾਬੰਦੀ ਕਰਨ ਜਾਂ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ।
ਬਾਦਲ ਨੇ ਕਿਹਾ ਕਿ ਹਰ ਪੰਜਾਬੀ ਦੀ ਤਰ੍ਹਾਂ ਮੈਂ ਵੀ ਪੂਰੀ ਤਰ੍ਹਾਂ ਨਿਰਾਸ਼ ਹੋਇਆ ਹਾਂ। ਬਜਟ ਵਾਲਾ ਦਸਤਾਵੇਜ਼ ਪਿਛਲੇ ਇੱਕ ਸਾਲ ਦੌਰਾਨ ਸਰਕਾਰ ਦੇ ਕਾਲੇ ਕਾਰਨਾਮਿਆਂ ‘ਤੇ ਵਾਈਟ ਪੇਪਰ ਵਾਂਗ ਪੜ੍ਹਿਆ ਗਿਆ ਹੈ। ਜਿਸ ਵਿੱਚ ਸਮਾਜ ਦੇ ਹਰ ਵਰਗ ਕਿਸਾਨਾਂ, ਦਲਿਤਾਂ, ਨੌਜਵਾਨਾਂ, ਸੀਨੀਅਰ ਨਾਗਰਿਕਾਂ ਅਤੇ ਔਰਤਾਂ ਨੂੰ ਧੋਖਾ ਦੇਣਾ ਹੀ ਸਰਕਾਰ ਦੇ ਕਾਲੇ ਕਾਰਨਾਮੇ ਹਨ।
ਸਭ ਤੋਂ ਵੱਡਾ ਧੋਖੇਬਾਜ਼ ਮਨਪ੍ਰੀਤ ਬਾਦਲ, ਕਬਾੜ ਬਜਟ : ਸੁਖਬੀਰ ਬਾਦਲ | Directionless
ਸੁਖਬੀਰ ਬਾਦਲ ਨੇ ਬਜਟ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਮਨਪ੍ਰੀਤ ਬਾਦਲ ਨੇ ਸਭ ਤੋਂ ਕਬਾੜ (Directionless) ਬਜਟ ਪੇਸ਼ ਕੀਤਾ ਹੈ, ਜਿਸ ਵਿੱਚ ਸਿਵਾਏ ਧੋਖੇਬਾਜ਼ੀ ਤੋਂ ਇਲਾਵਾ ਕੁਝ ਵੀ ਨਹੀਂ ਹੈ। ਸੁਖਬੀਰ ਬਾਦਲ ਨੇ ਮਨਪ੍ਰੀਤ ਬਾਦਲ ਨੂੰ ਧੋਖੇਬਾਜ਼ ਖ਼ਜਾਨਾ ਮੰਤਰੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਬਜਟ ਵਿੱਚ ਕੋਈ ਰਾਹਤ ਤਾਂ ਕੀ ਦੇਣੀ ਸੀ, ਸਗੋਂ ਪ੍ਰੋਫੈਸ਼ਨਲ ਟੈਕਸ ਲਾ ਕੇ ਆਮ ਲੋਕਾਂ ‘ਤੇ ਵੱਡਾ ਬੋਝ ਪਾ ਦਿੱਤਾ ਹੈ। ਜਿਸ ਦਾ ਸ਼੍ਰੋਮਣੀ ਅਕਾਲੀ ਦਾ ਵਿਰੋਧ ਕਰਦੇ ਹੋਏ ਨਿੰਦਾ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਇਸ ਬਜਟ ਵਿੱਚ ਉਹ ਵਾਅਦੇ ਪੂਰੇ ਕਰਨ ਦਾ ਐਲਾਨ ਕਰਨਾ ਚਾਹੀਦਾ ਸੀ, ਜਿਹੜੇ ਵਾਅਦੇ ਕਰਦੇ ਹੋਏ ਕਾਂਗਰਸ ਸੱਤਾ ਵਿੱਚ ਆਈ ਹੈ। ਇਸ ਸਾਲ ਵੀ ਕੋਈ ਵਾਅਦਾ ਪੂਰਾ ਨਾ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਧੋਖੇਬਾਜ਼ ਕਾਂਗਰਸ ਸਰਕਾਰ ਦੇ ਧੋਖੇਬਾਜ਼ ਵਜੀਰ ਹਨ।
ਕਿਸਾਨ ਅਤੇ ਸਰਵਪੱਖੀ ਵਿਕਾਸ ਨੂੰ ਨਵੀਂ ਦਿਸ਼ਾਦੇਣ ਵਾਲਾ ਬਜਟ : ਸੁਨੀਲ ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੇ ਦੂਜੇ ਬਜਟ ਨੂੰ ਕਿਸਾਨ ਪੱਖੀ ਬਜਟ ਦੱਸਦਿਆਂ ਕਿਹਾ ਹੈ ਕਿ ਇਹ ਬਜਟ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਿੱਚ ਸਹਾਈ ਹੋਵੇਗਾ। ਸੁਨੀਲ ਜਾਖੜ ਨੇ ਇਹ ਬਜਟ ਪਿੱਛਲੀ ਸਰਕਾਰ ਵੱਲੋਂ ਜਿਸ ਬੇਰਹਮੀ ਨਾਲ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚ ਪਾਇਆ ਸੀ, ਉਸ ਵਿਚੋਂ ਕੱਢਨ ਲਈ ਮਹੱਤਵਪੂਰਨ ਭੁਮਿਕਾ ਨਿਭਾਏਗਾ।
ਇਹ ਵੀ ਪੜ੍ਹੋ : ਅਮਲੋਹ ਪੁਲਿਸ ਨੇ ਕੁਝ ਘੰਟਿਆਂ ’ਚ ਕਾਤਲ ਕੀਤਾ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਇੱਕ ਢਹਿ-ਢੇਰੀ ਹੋ ਚੁੱਕੀ ਆਰਥਿਕਤਾ ਵਿਰਸੇ ਵਿੱਚ ਮਿਲੀ ਸੀ ਪਰ ਖਜਾਨਾ ਮੰਤਰੀ ਨੇ ਆਪਣੀ ਕਾਬਲੀਅਤ ਨਾਲ ਅਜਿਹਾ ਬਜਟ ਤਿਆਰ ਕੀਤਾ ਹੈ ਜੋ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਅਨੁਸਾਰ ਹੈ ਅਤੇ ਇਹ ਸੂਬੇ ਵਿੱਚ ਵਿਕਾਸਦੀ ਗਤੀ ਨੂੰ ਹੋਰ ਤੇਜ ਕਰੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਰਾਜ ਵਿੱਚ ਸਿੱਖਿਆ, ਸਿਹਤ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਮਾਜਿਕ ਭਲਾਈ ਤੇ ਕੇਂਦਰਤ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਤੋਂ ਲਾਭ ਹੋਵੇਗਾ।
ਸ਼ਾਨਦਾਰ ਬਜਟ, ਮਨਪ੍ਰੀਤ ਨੇ ਰੱਖਿਆ ਹਰ ਵਰਗ ਦਾ ਖਿਆਲ : ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2018-19 ਦੇ ਸੂਬਾਈ ਬਜਟ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਇੱਕ ਮੀਲ ਦਾ ਪੱਥਰ ਅਤੇ ਵੱਖ-ਵੱਖ ਸੈਕਟਰਾਂ ਦੇ ਵਿਕਾਸ ਤੇ ਵਾਧੇ ‘ਤੇ ਕੇਂਦਰਤ ਦੱਸਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਬਜਟ ਸੂਬੇ ਨੂੰ ਉੱਚ ਵਿਕਾਸ ਦੇ ਰਾਹ ‘ਤੇ ਤੋਰੇਗਾ। ਬਜਟ ਦੇ ਸਬੰਧ ‘ਚ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਬਿਆਨਾਂ ਨੂੰ ਗੁੰਮਰਾਹਕੁੰਨ ਅਤੇ ਬੇਲੋੜੇ ਦੱਸਦੇ ਹੋਏ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਜਟ ਸੂਬੇ ਨੂੰ ਵਾਪਸ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਤੇ ਲਿਆਵੇਗਾ ਜਿਸ ਨੂੰ ਪਿਛਲੀ ਸਰਕਾਰ ਨੇ ਵਿੱਤੀ ਗੜਬੜੀਆਂ ਨਾਲ ਸੰਕਟ ‘ਚ ਪਾ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਅਤੇ ਭਾਜਪਾਈਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪਿਛਲੇ ਇੱਕ ਦਹਾਕੇ ਦੇ ਕੁਸ਼ਾਸਨ ਦੌਰਾਨ ਸੂਬੇ (Directionless) ਦੇ ਵਿਕਾਸ ਅਤੇ ਖੁਸ਼ਹਾਲੀ ਦੇ ਪੱਖ ਤੋਂ ਕੀਤੀ ਇੱਕ ਗਿਣਨਯੋਗ ਪ੍ਰਾਪਤੀ ਦੱਸਣ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਆਪਣੀਆਂ ਗਲਤ ਨੀਤੀਆਂ ਨਾਲ ਸੂਬੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਬਜਟ ਨਾ ਕੇਵਲ ਅਗਾਂਹਵਧੂ, ਸੰਤੁਲਿਤ ਅਤੇ ਲੋਕ-ਪੱਖੀ ਹੈ, ਸਗੋਂ ਇਸ ਨੇ ਲੀਹੋਂ ਲੱਥ ਚੁੱਕੀ ਆਰਥਿਕਤਾ ਨੂੰ ਮੁੜ ਪਟੜੀ ‘ਤੇ ਲਿਆਉਣ ਲਈ ਇੱਕ ਖਾਕਾ ਵੀ ਮੁਹੱਈਆ ਕਰਾਇਆ ਹੈ ਤਾਂ ਜੋ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਬਜਟ ਵਿੱਚ ਖੇਤੀਬਾੜੀ, ਉਦਯੋਗ, ਸਿਹਤ, ਸਿੱਖਿਆ, ਰੁਜ਼ਗਾਰ ਪੈਦਾ ਕਰਨ ਅਤੇ ਇਨਾਂ ਤੋਂ ਇਲਾਵਾ ਥੁੜਾਂ ਮਾਰੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਵਰਗੇ ਸਾਰੇ ਖੇਤਰਾਂ ‘ਤੇ ਬਣਦਾ ਧਿਆਨ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੱਲੋਂ ਪਿਛਲੇ ਸਾਲ ਪੇਸ਼ ਕੀਤੇ ਪਹਿਲੇ ਬਜਟ ਦਾ ਵੀ ਜ਼ਿਕਰ ਕੀਤਾ ਜਿਸ ‘ਚ ਐਫਆਰਬੀਐਮ ਐਕਟ 2003 ਦੀਆਂ ਵਿਵਸਥਾਵਾਂ ਹੇਠ ਵਿੱਤੀ ਅਨੁਸਾਸ਼ਨ ਨੂੰ ਬਹਾਲ ਕਰਨ ਵਾਸਤੇ ਲੰਬੀ ਮਿਆਦ ਦੀ ਸ਼ਾਨਦਾਰ ਯੋਜਨਾਬੰਦੀ ਕੀਤੀ ਗਈ ਸੀ, ਜਿਸ ਦੀ ਬਦੋਲਤ ਸੂਬੇ ਦੀ ਵਿੱਤੀ ਸਿਹਤ ‘ਚ ਸੁਧਾਰ ਹੋਇਆ ਹੈ ਕਿਉਂਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਲਈ ਇਸ ਐਕਟ ਦੀ ਉਲੰਘਣਾ ਕੀਤੀ ਸੀ।
ਇਹ ਵੀ ਪੜ੍ਹੋ : NEET Exam Results : ਮਲੇਰਕੋਟਲਾ ਦੀ ਪਰਾਂਜਲ ਨੀਟ ਦੀ ਪ੍ਰੀਖਿਆ ਵਿਚੋਂ ਦੇਸ਼ ‘ਚੋਂ ਚੌਥੇ ਸਥਾਨ ‘ਤੇ, ਪੰਜ…
ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਇਸ ਸਾਲ ਦਾ ਵਿਕਾਸ ਮੁਖੀ ਬਜਟ ਸੂਬੇ ਨੂੰ ਹੋਰ ਅੱਗੇ ਲੈ ਕੇ ਜਾਵੇਗਾ ਅਤੇ ਇਸ ਨਾਲ ਸੂਬਾ ਵਿੱਤੀ ਪੱਖ ਤੋਂ ਮਜ਼ਬੂਤ ਬਣੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਚੁੱਕੇ ਗਏ ਕਦਮਾਂ ਨਾਲ ਸੂਬੇ ਦੀ ਵਿੱਤੀ ਸਿਹਤ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ 14ਵੇਂ ਵਿੱਤੀ ਕਮਿਸ਼ਨ ਵੱਲੋਂ ਸਾਰੇ ਸੂਬਿਆਂ ਲਈ ਲਾਜ਼ਮੀ ਬਣਾਏ ਗਏ ਵਿੱਤੀ ਮਜ਼ਬੂਤੀ ਦੇ ਟੀਚੇ ਦੀ ਪ੍ਰਾਪਤੀ ਲਈ ਇਹ ਬਜਟ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਇਹ ਸੂਬੇ ਨੂੰ ਉੱਚ ਵਿਕਾਸ ਦੇ ਰਾਹ ਤੋਰੇਗਾ।
ਦਿਸ਼ਾਹੀਣ ਜੰਗ ਤੇ ਮਨੁੱਖਤਾ ਦੀ ਤਬਾਹੀ
ਸੀਰੀਆ ‘ਚ ਰਸਾਇਣ ਗੈਸ ਨਾਲ ਕੀਤੇ ਗਏ ਹਮਲਿਆਂ ‘ਚ ਮਾਰੇ ਗਏ ਮਾਸੂਮ (Humanity) ਬੱਚਿਆਂ ਦੀਆਂ ਤਸਵੀਰਾਂ ਦਿਲ ਨੂੰ ਵਲੂੰਧਰਨ ਵਾਲੀਆਂ ਹਨ ਪਰ ਇਸ ਦੁਖਾਂਤਕ ਲੜੀ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ ਤਾਕਤਵਰ ਮੁਲਕਾਂ ਦੀਆਂ ਅੜੀਆਂ ਤੇ ਇੱਕ ਦੂਜੇ ਦੇ ਹਿੱਤਾਂ ਦਾ ਟਕਰਾਓ ਲੱਖਾਂ ਮਨੁੱਖਾਂ ਦੀ ਬਲੀ ਲੈ ਰਿਹਾ ਹੈ।
ਰੂਸ ਤੇ ਅਮਰੀਕਾ ਦੋਵੇਂ ਇੱਕ ਦੂਜੇ ਵਿਰੁੱਧ ਖੜ੍ਹੇ ਨਜ਼ਰ ਆ ਰਹੇ ਹਨ ਰੂਸ ਸੀਰੀਆ ਦੇ ਹਾਕਮ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਿੱਧੀ ਮੱਦਦ ਕਰ ਰਿਹਾ ਹੈ ਤੇ ਉੱਥੇ ਵਿਦਰੋਹੀਆਂ ਖਿਲਾਫ਼ ਲੜਾਈ ਨੂੰ ਅੱਤਵਾਦ ਕਰਾਰ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਅਮਰੀਕਾ ਅਸਦ ਦੀ ਤਾਨਾਸ਼ਾਹੀ ਨੂੰ ਹੀ  ਸਾਰੇ ਹੀ ਸਿਆਪੇ ਦੀ ਜੜ੍ਹ ਕਹਿ ਕੇ ਬਾਗੀਆਂ ਦਾ ਪੱਖ ਪੂਰ ਰਿਹਾ ਹੈ ਅਮਨ ਕਿਵੇਂ ਵਾਪਸ ਪਰਤੇਗਾ ਤੇ ਅਸਲ ‘ਚ ਅਮਨ ਲਈ ਕੌਣ ਹਿੰਮਤ ਕਰ ਰਿਹਾ ਹੈ, ਇਸ ਦੀ ਸਮਝ ਅੰਤਰਰਾਸ਼ਟਰੀ ਮੁੱਦਿਆਂ ਦੇ ਮਾਹਿਰ ਨੂੰ ਵੀ ਨਹੀਂ ਆ ਰਹੀ ਇਰਾਕ ‘ਚ ਰੂਸ ਤੇ ਅਮਰੀਕਾ ਦੀ ਆਈ ਐੱਸ ਆਈ ਐੱਸ ਖਿਲਾਫ਼ ਲੜਾਈ ਤਾਂ ਸਮਝ ਆਉਂਦੀ ਹੈ ਪਰ ਸੀਰੀਆ ‘ਚ ਸੱਚੇ ਝੂਠੇ ਦਾ ਨਿਤਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸਭ ਤੋਂ ਮਾੜੀ ਗੱਲ ਤਾਂ ਇਹ ਹੈ ।
ਕਿ ਗੈਸ ਨਾਲ ਕੀਤੇ ਗਏ ਹਮਲੇ ਦੀ ਕੋਈ ਜਿੰਮੇਵਾਰੀ ਨਹੀਂ ਲੈ ਰਿਹਾ ਤੇ ਉਂਗਲ ਅਸਦ ਤੇ ਉਸ ਦੇ ਹਮਾਇਤੀ ਰੂਸ ਵੱਲ ਉੱਠ ਰਹੀ ਹੈ ਦੁਨੀਆਂ ‘ਚ ਲਿਬੀਆ, ਯਮਨ, ਟਿਊਨੀਸ਼ੀਆ, ਅਫ਼ਗਾਨਿਸਤਾਨ ਅਤੇ ਕਈ ਹੋਰ ਮੁਲਕਾਂ ‘ਚ ਹਿੰਸਾ ਜਾਰੀ ਹੈ ਪਰ ਹਿੰਸਾ ਦੀ ਅਣਸੁਲਝੀ ਕਹਾਣੀ ਦੀ ਸੀਰੀਆ ਵਰਗੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ ਇਹ ਲੜਾਈ ਇੰਨੀ ਪੇਚਦਾਰ ਹੈ ਕਿ ਅਮਰੀਕਾ-ਰੂਸ ਦੇ ਹਿੱਤਾਂ ਅਤੇ ਸ਼ੀਆ ਸੁੰਨੀ ਦੇ ਟਕਰਾਓ ਦਾ ਧਾਰਮਿਕ ਪਹਿਲੂ ਵੀ ਬਰਾਬਰ ਸ਼ਾਮਲ ਹੈ ਇਰਾਨ ਤੇ ਸਾਊਦੀ ਅਰਬ ਦੀ ਇਸ ਲੜਾਈ ‘ਚ ਸ਼ਮੂਲੀਅਤ ਨੂੰ ਸ਼ੀਆ ਸੁੰਨੀ ਦੇ ਨੁਕਤੇ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ।
ਇਸ ਦੁਖਾਂਤਕ ਲੜਾਈ ਦਾ ਸਭ ਤੋਂ ਵੱਡਾ ਖਾਮਿਆਜਾ 50 ਲੱਖ ਤੋਂ ਵੱਧ ਲੋਕ ਸ਼ਰਨਾਰਥੀਆਂ ਦੇ ਰੂਪ ‘ਚ ਭੋਗ ਰਹੇ ਹਨ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਮਜਹਬ ਅਮਨ, ਭਾਈਚਾਰੇ ਦੀ ਖੁਸ਼ਹਾਲੀ ਦੀ ਸਿੱਖਿਆ ਦਿੰਦਾ ਹੈ ਉਸੇ ਮਜਹਬ ਦੇ ਨਾਂਅ ‘ਤੇ ਇਨਸਾਨਾਂ ਦਾ ਖੂਨ ਵਹਾਇਆ ਜਾ ਰਿਹਾ ਫ਼ਿਰ ਵੀ ਤਾਕਤਵਰ ਤੇ ਆਪਣੇ ਆਪ ਨੂੰ ਸੱਭਿਅਤਾ ਦੇ ਵਿਕਾਸ ਦੀ ਸਿਖਰ ਛੋਹਣ ਦਾ ਦਾਅਵਾ ਕਰਨ ਵਾਲੇ ਅਮਰੀਕਾ ਤੇ ਰੂਸ ਜਿਹੇ ਦੇਸ਼ਾਂ ਨੂੰ ਬਿਨਾਂ ਕਿਸੇ ਨਿਸ਼ਾਨੇ ਤੋਂ ਜੰਗ ਲੜਨ ਦੀ ਬਜਾਇ ਅੱਤਵਾਦ ਤੇ ਵਿਦਰੋਹ ਵਰਗੇ ਮੁੱਦਿਆਂ ‘ਤੇ ਸਹਿਮਤੀ ਬਣਾਉਣੀ ਚਾਹੀਦੀ ਹੈ।
ਲੜਾਈ ਭਾਵੇਂ ਕਿੰਨੀ ਮਹੱਤਵਪੂਰਨ, ਵੱਡੀ ਤੇ ਜ਼ਰੂਰੀ ਕਿਉਂ ਨਾ ਹੋਵੇ ਉਸ ਵਿੱਚ ਆਮ ਨਾਗਰਿਕਾਂ ਦੀ ਸੁਰੱਖਿਆ ਦਾ ਮਾਮਲਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਲੜਾਈ ਦਾ ਮਕਸਦ ਨਾਗਰਿਕਾਂ ਦੀ ਸੁਰੱਖਿਆ ਤੋਂ ਵੱਡਾ ਨਹੀਂ ਹੋ ਸਕਦਾ ਅਸਦ ਦੇ ਤਖ਼ਤੋ-ਤਾਜ਼ ਨੂੰ ਕਾਇਮ ਰੱਖਣ ਦੀ ਜਿੱਦ ਜਾਂ ਵਿਦਰੋਹੀਆਂ ਹੱਥ ਹਕੂਮਤ ਸੌਂਪਣ ਦੀ ਜਿੱਦ ਸੀਰੀਆ ਦੀ ਬੇੜੀ ਡੋਬ ਸਕਦੀ ਹੈ ਤਖ਼ਤ ਬਚਾਉਣ ਨਾਲੋਂ  ਜ਼ਿਆਦਾ ਜ਼ਰੂਰੀ ਸੀਰੀਆ ਬਚਾਇਆ ਜਾਵੇ।