But - Sach Kahoon Punjabi
ਚਾਰ ਰੋਜ਼ਾ ਮੈਚ: ਤੀਸਰਾ ਦਿਨ
ਭਾਰਤ ਏ ਪਹਿਲੀ ਪਾਰੀ 323, ਨਿਊਜ਼ੀਲੈਂਡ ਏ ਪਹਿਲੀ ਪਾਰੀ 398,
ਵਾਨਗਰੇਈ, 2 ਦਸੰਬਰ
ਭਾਰਤ ਏ ਦੇ ਸਟਾਰ ਆਫ ਸਪਿੱਨਰ ਕਿਸ੍ਰਣੱਪਾ ਗੌਤਮ (139 ਦੌੜਾਂ ‘ਤੇ 6 ਵਿਕਟਾਂ) ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਿਊਜ਼ੀਲੈਂਡ ਏ ਦੇ ਲਈ ਕੈਮ ਫਲੇਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਸੈਂਕੜੇ ਵਾਲੀ ਪਾਰੀ ਨਾਲ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ‘ਚ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ
ਨਿਊਜ਼ੀਲੈਂਡ ਏ ਨੇ ਪਹਿਲੀ ਪਾਰੀ ‘ਚ 131.4 ਓਵਰਾਂ ‘ਚ 398 ਦੌੜਾਂ ਬਣਾਈਆਂ ਜਦੋਂਕਿ ਦਿਨ ਦੀ ਸਮਾਪਤੀ ਤੱਕ ਭਾਰਤ ਏ ਨੇ ਦੂਸਰੀ ਪਾਰੀ ‘ਚ 14 ਓਵਰਾਂ ‘ਚ 38 ਦੌੜਾਂ ਬਣਾ ਕੇ ਇੱਕ ਵਿਕਟ ਗੁਆ ਦਿੱਤੀ ਮਹਿਮਾਨ ਟੀਮ ਅਜੇ ਨਿਊਜ਼ੀਲੈਂਡ ਏ ਤੋਂ 37 ਦੌੜਾਂ ਪਿੱਛੇ ਹੈ ਅਤੇ ਉਸ ਦੀਜਆਂ 9 ਵਿਕਟਾਂ ਬਾਕੀ ਹਨ ਭਾਰਤ ਏ ਦੇ ਬੱਲੇਬਾਜ਼ ਓਪਨਰ ਰਵਿ ਕੁਮਾਰ ਸਮਰਥ 27 ਦੌੜਾਂ ਅਤੇ ਅੰਕਿਤ ਬਾਵਨੇ ਪੰਜ ਦੌਡਾਂ ਬਣਾ ਕੇ ਕ੍ਰੀਜਤ ‘ਤੇ ਹਨ ਅਭਿਮੰਨਿਊ ਈਸ਼ਵਰਨ 24 ਗੇਂਦਾਂ ‘ਚ ਸਿਰਫ਼ ਦੋ ਦੌੜਾਂ ਬਣਾ ਕੇ ਡਗ ਬ੍ਰੇਸਵੇਲ ਦੀ ਗੇਂਦ ‘ਤੇ ਸਸਤੇ ‘ਚ ਆਊਟ ਹੋਏ
ਭਾਰਤ ਦੂਸਰੀ ਪਾਰੀ 38/1 ਵਿਕਟ
ਇਸ ਤੋਂ ਪਹਿਲਾਂ ਸਵੇਰੇ ਨਿਊਜ਼ੀਲੈਂਡ ਏ ਨੇ ਆਪਣੀ ਪਾਰੀ ਨੂੰ ਕੱਲ ਦੇ 121 ਦੌੜਾਂ ‘ਤੇ ਤਿੰਨ ਵਿਕਟਾਂ ਤੋਂ ਅੱਗੇ ਵਧਾਇਆ ਟਿਮ ਸੀਫਰਟ 55 ਦੌੜਾਂ ਅਤੇ ਰਚਿਨ ਰਵਿੰਦਰ 5 ਦੌੜਾਂ ਚੋਂ  ਰਚਿਨ ਆਪਣੇ ਸਕੋਰ ‘ਚ ਇਜ਼ਾਫ਼ਾ ਨਾ ਕਰ ਸਕੇ ਅਤੇ ਗੌਤਮ ਨੇ ਉਹਨਾਂ ਨੂੰ ਕਰੁਣ ਨਾਇਰ ਹੱਥੋਂ ਕੈਚ ਕਰਾ ਦਿੱਤਾ ਪਰ ਸੀਫ਼ਰਟ ਨੇ 198 ਗੇਂਦਾਂ ‘ਚ 13 ਚੌਕਿਆਂ ਨਾਲ 86 ਦੌੜਾਂ ਦੀ ਪਾਰੀ ਖੇਡੀ ਨਿਊਜ਼ੀਲੈਂਡ ਨੇ 165 ਦੌੜਾਂ ‘ਤੇ ਪੰਜ ਵਿਕਟਾਂ ਗੁਆਈਆਂ ਪਰ ਇਸ ਤੋਂ ਬਾਅਦ ਫਲੈਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 221 ਗੇਂਦਾਂ ‘ਚ 7 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ 103 ਦੌੜਾਂ ਬਣਾਈਆਂ ਉਹਨਾਂ ਤੋਂ ਇਲਾਵਾ ਡਗ ਬ੍ਰੇਸਵੇਲ ਨੇ 55 ਅਤੇ ਕਾਈਲ ਜੇਮਿਸਨ ਨੇ ਵੀ ਅਰਧ ਸੈਂਕੜਾ ਲਾਇਆ ਅਤੇ 78 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 53 ਦੌੜਾਂ ਬਣਾਈਆਂ ਅਤੇ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਗੌਤਮ ਤੋਂ ਇਲਾਵਾ ਸਿਰਾਜ ਨੂੰ ਦੋ ਵਿਕਟਾਂ ਮਿਲੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੰਬਰ ‘ਚ ਆਸਟਰੇਲੀਆ ਦੌਰੇ ਲਈ ਜਾਣ ਵਾਲੀ ਭਾਰਤੀ ਟੀਮ ਦੀ ਚੋਣ ਦਾ ਅਜੇ ਪਤਾ ਨਹੀਂ ਪਰ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦੇ ਦਿੱਤੇ ਹਨ ਕਿ ਉਹ ਆਸਟਰੇਲੀਆ ‘ਚ ਪ੍ਰਿਥਵੀ ਸ਼ਾੱ ਤੋਂ ਹੀ ਓਪਨਿੰਗ ਕਰਾਉਣਗੇ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਿਥਵੀ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ
ਹੈਦਰਾਬਾਦ, 15 ਅਕਤੂਬਰ
ਵੈਸਟਇੰਡੀਜ਼ ਵਿਰੁੱਧ ਟੈਸਟ ਲੜੀ ‘ਚ ਭਾਰਤੀ ਟੀਮ ‘ਚ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਆਗਾਜ਼ ਕਰਨ ਵਾਲੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਦੀ ਤਾਰੀਫ਼ ਕਰਦਿਆਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਪ੍ਰਿਥਵੀ ਦੀ ਉਮਰ ‘ਚ ਮੈਂ ਜਾਂ ਕੋਈ ਖਿਡਾਰੀ ਉਸਦੇ ਜਿਹਾ 10 ਫ਼ੀਸਦੀ ਖੇਡ ਵੀ ਨਹੀਂ ਖੇਡਦਾ ਸੀ ਵਿਰਾਟ ਨੇ ਕਿਹਾ ਕਿ 18-19 ਸਾਲ ਦੀ ਉਮਰ ‘ਚ ਪ੍ਰਿਥਵੀ ਜੋ ਹੈ, ਮੈਨੂੰ ਨਹੀਂ ਲੱਗਦਾ ਕਿ ਸਾਡੇ ਵਿੱਚੋਂ ਕੋਈ ਉਸਦਾ 10 ਫ਼ੀਸਦੀ ਵੀ ਰਿਹਾ ਹੋਵੇਗਾ ਕੋਹਲੀ ਨੇ ਕਿਹਾ ਕਿ ਐਨੇ ਦਲੇਰ ਖਿਡਾਰੀ ਦਾ ਟੀਮ ‘ਚ ਹੋਣਾ ਕਾਫੀ ਚੰਗੀ ਗੱਲ ਹੈ
ਵਿਰਾਟ ਨੇ ਕਿਹਾ ਕਿ ਇਸ ਖਿਡਾਰੀ ਨੇ ਟੀਮ ‘ਚ ਮਿਲੇ ਮੌਕਿਆਂ ਦਾ ਫ਼ਾਇਦਾ ਉਠਾਇਆ ਹੈ ਉਹ ਇਸ ਲੜੀ ‘ਚ ਅਜਿਹੇ ਹੀ ਰਹੇ ਜਿਵੇਂ ਤੁਹਾਡੀ ਟੀਮ ਨੂੰ ਚੰਗੀ ਸ਼ੁਰੂਆਤ ਲਈ ਜਰੂਰਤ ਹੁੰਦੀ ਹੈ ਜਦੋਂ ਤੁਸੀਂ ਆਪਣੀ ਪਹਿਲੀ ਹੀ ਲੜੀ ‘ਚ ਅਜਿਹਾ ਉਮਦਾ ਪ੍ਰਦਰਸ਼ਨ ਕਰਦੇ ਹੋ ਤਾਂ ਇਸ ਦਾ ਮਾਅਨਾ ਹੋਰ ਵੀ ਵਧ ਜਾਂਦਾ ਹੈ ਇਸ ਲਈ ਉਹ ਬਹੁਤ ਖ਼ਾਸ ਹੋ ਜਾਂਦਾ ਹੈ, ਜਦੋਂ ਤੁਹਾਡੀ ਟੀਮ ‘ਚ ਕੋਈ ਅਜਿਹਾ ਨਿਡਰ ਖਿਡਾਰੀ ਹੋਵੇ
ਪ੍ਰਿਥਵੀ ਦਲੇਰ ਹੈ ਪਰ ਲਾਪਰਵਾਹ ਨਹੀਂ
ਵਿਰਾਟ ਨੇ ਕਿਹਾ ਕਿ ਪ੍ਰਿਥਵੀ ਦਲੇਰ ਖਿਡਾਰੀ ਹੈ ਪਰ ਉਹ ਲਾਪਰਵਾਹ ਨਹੀਂ ਹੈ ਉਸਨੂੰ ਆਪਣੀ ਖੇਡ ‘ਤੇ ਵਿਸ਼ਵਾਸ ਹੈ ਇੰਝ ਲੱਗਦਾ ਹੈ ਕਿ ਉਹ ਛੇਤੀ ਹੀ ਕਿਨਾਰਾ ਦੇ ਕੇ ਆਊਟ ਹੋ ਜਾਵੇਗਾ ਪਰ ਉਹ ਸ਼ਾਇਦ ਹੀ ਗੇਂਦ ‘ਤੇ ਬੈਟ ਦਾ ਕਿਨਾਰਾ ਲਾਉਂਦਾ ਹੋਵੇ ਅਸੀਂ ਉਸਨੂੰ ਇੰਗਲੈਂਡ ‘ਚ ਵੀ ਨੈੱਟ ਪ੍ਰੈਕਟਿਸ ‘ਚ ਬੱਲੇਬਾਜ਼ੀ ਕਰਦੇ ਦੇਖਿਆ ਸੀ, ਉਹ ਹਮਲਾਵਰ ਖਿਡਾਰੀ ਹੈ ਪਰ ਆਪਣੀ ਖੇਡ ਨੂੰ ਕਾਬੂ ‘ਚ ਰੱਖਦਾ ਹੈ ਅਤੇ ਗਲਤੀਆਂ ਕਰਨਾ ਪਸੰਦ ਨਹੀਂ ਕਰਦਾ ਉਸਦੀ ਇਹ ਖ਼ਾਸੀਅਤ ਉਸਨੂੰ ਦੁਨੀਆਂ ਦੇ ਚੁਣਵੇਂ ਖਿਡਾਰੀਆਂ ‘ਚ ਸ਼ੁਮਾਰ ਕਰਦੀ ਹੈ, ਜੋ ਨਵੀਂ ਗੇਂਦ ਵਿਰੁੱਧ ਬਿਹਤਰ ਖੇਡ ਦਿਖਾਉਂਦੇ ਹਨ ਨਵੀਂ ਗੇਂਦ ਨਾਲ ਕਈ ਤਰ੍ਹਾਂ ਦੇ ਸ਼ਾਟ ਪੂਰੇ ਕੰਟਰੋਲ’ਚ ਰਹਿੰਦੇ ਹੋਏ ਖੇਡਣਾ ਉਹਨਾਂ ਦੀ ਕਾਬਲੀਅਤ ਨੂੰ ਸਾਬਤ ਕਰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੜੀ ਹਾਰੇ, ਪਰ ਵਿਰਾਟ-ਇੰਡੀਆ ਨੰਬਰ 1 ਬਰਕਰਾਰ
ਇੱਕ ਅੰਕ ਦੇ ਵਾਧੇ ਨਾਲ ਸਮਿੱਥ ਤੋਂ ਅੱਗੇ
ਦੁਬਈ, 12 ਸਤੰਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਭਾਵੇਂ ਹੀ ਆਪਣੀ ਟੀਮ ਨੂੰ ਇੰਗਲੈਂਡ ਵਿਰੁੱਧ ਜਿੱਤ ਨਹੀਂ ਦਿਵਾ ਸਕੇ ਪਰ ਉਹ ਪੰਜ ਮੈਚਾਂ ਦੀ ਇਸ ਲੜੀ ਤੋਂ ਬਾਅਦ ਜ9ਾਰੀ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ‘ਚ ਦੁਨੀਆਂ ਦੇ ਨੰਬਰ ਇੰਕ ਬੱਲੇਬਾਜ਼ ਬਣ ਗਏ ਭਾਰਤ ਨੇ ਇੰਗਲੈਂਡ ਤੋਂ ਪੰਜ ਮੈਚਾਂ ਦੀ ਲੜੀ ਨੂੰ 1-4 ਨਾਲ ਗੁਆਇਆ ਹਾਲਾਂਕਿ ਆਪਣੇ ਪ੍ਰਦਰਸ਼ਨ ਦੀ ਬਦੌਲਤ ਵਿਰਾਟ ਇੰਗਲੈਂਡ ਦੇ ਸੈਮ ਕਰੇਨ ਦੇ ਨਾਲ ਸਾਂਝੇ ਤੌਰ ‘ਤੇ ਮੈਨ ਆਫ ਦ ਸੀਰੀਜ਼ ਚੁਣੇ ਗਏ ਵਿਰਾਟ ਹੁਣ 930 ਰੇਟਿੰਗ ਅੰਕਾਂ ਨਾਲ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਅੱਵਲ ਸਥਾਨ ‘ਤੇ ਬਣੇ ਹੋਏ ਹਨ ਵਿਰਾਟ ਗੇਂਦ ਨਾਲ ਛੇੜਛਾੜ ਕਾਰਨ 12 ਮਹੀਨੇ ਲਈ ਬਰਖ਼ਾਸਤ ਆਸਟਰੇਲੀਆ ਦੇ ਸਟੀਵਨ ਸਮਿੱਥ ਤੋਂ ਇੱਕ ਅੰਕ ਅੱਗੇ ਹਨ ਜੋ ਹੁਣ ਦੂਸਰੇ ਨੰਬਰ ‘ਤੇ ਪੱਛੜ ਗਿਆ ਹੈ ਭਾਰਤੀ ਕਪਤਾਨ ਲੜੀ ਦੀ ਸ਼ੁਰੂਆਤ ‘ਚ ਸਮਿੱਥ ਤੋਂ 27 ਅੰਕ ਪਿੱਛੇ ਸਨ ਪਰ ਪੰਜਵੇਂ ਅਤੇ ਆਖ਼ਰੀ ਮੈਚ ਦੀ ਸਮਾਪਤੀ ਤੋਂ ਬਾਅਦ ਉਹ ਇੱਕ ਅੰਕ ਦੇ ਵਾਧੇ ਨਾਲ ਸਮਿੱਥ ਨੂੰ ਪਿੱਛੇ ਛੱਡਣ ‘ਚ ਕਾਮਯਾਬ ਰਹੇ ਭਾਰਤ ਓਵਲ ‘ਚ ਆਖ਼ਰੀ ਮੈਚ 118 ਦੌੜਾਂ ਨਾਲ ਹਾਰਿਆ ਸੀ ਵਿਰਾਟ ਹੁਣ 4 ਅਕਤੂਬਰ ਤੋਂ ਵੈਸਟਇੰਡੀਜ਼ ਵਿਰੁੱਧ ਸ਼ੁਰੂ ਹੋ ਰਹੀ ਦੋ ਟੈਸਟਾਂ ਦੀ ਘਰੇਲੂ ਲੜੀ ‘ਚ ਆਪਣੇ ਅੱਵਲ ਸਥਾਨ ਦਾ ਬਚਾਅ ਕਰਨਗੇ
ਕੁਕ ਰਿਟਾÎÂਰ ਪਰ 71 ਅਤੇ 147 ਦੌੜਾਂ ਦੀ ਮੈਨ ਆਫ਼ ਦ ਮੈਚ ਵਾਲੀਆਂ ਪਾਰੀਆਂ ਨਾਲ ਅੱਵਲ 10 ਬੱਲੇਬਾਜ਼ਾਂ ‘ਚ
ਇੰਗਲੈਂਡ ਦੇ ਓਪਨਰ ਅਲੇਸਟੇਰ ਕੁਕ ਭਾਰਤ ਵਿਰੁੱਧ ਇਸ ਲੜੀ ਦੇ ਨਾਲ ਰਿਟਾÎÂਰ ਹੋ ਗਏ ਪਰ ਪੰਜਵੇਂ ਮੈਚ ‘ਚ 71 ਅਤੇ 147 ਦੌੜਾਂ ਦੀ ਮੈਨ ਆਫ਼ ਦ ਮੈਚ ਪ੍ਰਦਰਸ਼ਨ ਵਾਲੀਆਂ ਪਾਰੀਆਂ ਨਾਲ ਉਹ ਅੱਵਲ 10 ਬੱਲੇਬਾਜ਼ਾਂ ‘ਚ ਸ਼ੁਮਾਰ ਹੋ ਗਏ
ਕੁਕ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਵਾਲੇ ਆੱਲ ਟਾਈਮ ਸੂਚੀ ‘ਚ ਪੰਜਵੇਂ ਬੱਲੇਬਾਜ਼ ਬਣ ਗਏ ਹਨ ਅਤੇ ਉਹਨਾਂ ਦੇ 709 ਰੇਟਿੰਗ ਅੰਕ ਹਨ 33 ਸਾਲਾ ਬੱਲੇਬਾਜ਼ ਨੇ ਆਖ਼ਰੀ ਵਾਰ ਸਤੰਬਰ 2011 ‘ਚ ਕਰੀਅਰ ਦੀ ਸਰਵਸ੍ਰੇਸ਼ਠ ਦੂਸਰੀ ਰੈਂਕਿੰਗ ਹਾਸਲ ਕੀਤੀ ਸੀ ਇਸ ਸਾਲ ਕੁਕ ਨੂੰ ਆਈਸੀਸੀ ਦੇ ਕ੍ਰਿਕਟਰ ਆਫ਼ ਦ ਯੀਅਰ ਅਵਾਰਡ ਨਾਲ ਨਵਾਜਿਆ ਗਿਆ ਸੀ
ਬੱਲੇਬਾਜ਼ੀ ਂਚ ਪੁਜਾਰਾ ਛੇਵੇਂ ਨੰਬਰ ਂਤੇ ਕਾਇਮ
ਆਈਸੀਸੀ ਦੇ ਚੋਟੀ ਦੇ 10 ਬੱਲੇਬਾਜ਼ਾਂ ‘ਚ ਚੇਤੇਸ਼ਵਰ ਪੁਜਾਰਾ ਹੋਰ ਭਾਰਤੀ ਖਿਡਾਰੀ ਹਨ ਜੋ ਆਪਣੇ ਛੇਵੇਂ ਨੰਬਰ ‘ਤੇ ਬਰਕਰਾਰ ਹਨ ਅਤੇ ਉਹਨਾਂ ਦੇ 722 ਰੇਟਿੰਗ ਅੰਕ ਬਰਕਰਾਰ ਹਨ ਓਪਨਰ ਲੋਕੇਸ਼ ਰਾਹੁਲ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਰੈਂਕਿੰਗ ‘ਚ ਵੱਡਾ ਫਾਇਦਾ ਹੋਇਆ ਹੈ ਆਖ਼ਰੀ ਮੈਚ ‘ਚ 149 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਵਾਲੇ ਰਾਹੁਲ 16 ਸਥਾਨ ਦੀ ਛਾਲ ਨਾਲ 19ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਪੰਤ 63 ਸਥਾਨ ਉੱਠ ਕੇ 111ਵੇਂ ਨੰਬਰ ‘ਤੇ ਪਹੁੰਚ ਗਏ ਹਨ ਪੰਤ ਨੇ ਆਪਣੇ ਤੀਸਰੇ ਟੈਸਟ ਮੈਚ ‘ਚ 114 ਦੌੜਾਂ ਦੀ ਪਾਰੀ ਖੇਡੀ ਸੀ ਜੋ ਉਸਦਾ ਪਹਿਲਾ ਟੈਸਟ ਸੈਂਕੜਾ ਸੀ
ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਪੰਜਵੇਂ ਮੈਚ ਦੀ ਪਹਿਲੀ ਪਾਰੀ ‘ਚ ਨਾਬਾਦ 86 ਦੌੜਾਂ ਦੀ ਬਦੌਲਤ 12 ਸਥਾਨ ਦੇ ਫਾਇਦੇ ਨਾਲ ਬੱਲੇਬਾਜ਼ਾਂ ‘ਚ 58ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂਕਿ ਉਹ ਆਈਸੀਸੀ ਦੇ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ‘ਚ ਵੀ ਇੱਕ ਸਥਾਨ ਦੇ ਸੁਧਾਰ ਨਾਲ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ
ਗੇਂਦਬਾਜ਼ਾਂ ਂਚ ਐਂਡਰਸਨ ਅੱਵਲ
ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਲੜੀ ਤੋਂ ਬਾਅਦ ਦੁਨੀਆਂ ਦੇ ਨੰਬਰ ਇੱਕ ਗੇਂਦਬਾਜ਼ ਬਣ ਗਏ ਹਨ ਉਹ ਭਾਰਤ ਵਿਰੁੱਧ ਲੜੀ ਦੀ ਸ਼ੁਰੂਆਤ ‘ਚ ਤੀਸਰੇ ਨੰਬਰ ‘ਤੇ ਸਨ ਲਾਰਡਜ਼ ਟੈਸਟ ਤੋਂ ਬਾਅਦ ਐਂਡਰਸਨ ਕਰੀਅਰ ਦੀ ਸਰਵਸ੍ਰੇਸ਼ਠ 903 ਰੇਟਿੰਗ ‘ਤੇ ਪਹੁੰਚ ਗਏ ਸਨ ਹਾਲਾਂਕਿ ਲੜੀ ਸਮਾਪਤੀ ਤੋਂ ਬਾਅਦ ਉਹ ਹੁਣ 899 ਰੇਟਿੰਗ ਅੰਕਾਂ ‘ਤੇ ਹਨ ਦੁਨੀਆਂ ਦੇ ਅੱਵਲ 10 ਗੇਂਦਬਾਜ਼ਾਂ ਦੀ ਸੂਚੀ ‘ਚ ਭਾਰਤ ਦੇ ਖੱਬੂ ਸਪਿੱਨਰ ਰਵਿੰਦਰ ਜਡੇਜਾ ਇੱਕ ਸਥਾਨ ਦੀ ਗਿਰਾਵਟ ਬਾਅਦ ਚੌਥੇ ਨੰਬਰ ‘ਤੇ ਖ਼ਿਸਕ ਗਏ ਹਨ ਉਹਨਾਂ ਦੇ 814 ਰੇਟਿੰਗ ਅੰਕ ਹਨ ਜਦੋਂਕਿ ਟੈਸਟ ਲੜੀ ਤੋਂ ਪਹਿਲਾਂ ਉਹ 866 ਅੰਕਾਂ ਨਾਲ ਤੀਸਰੇ ਸਥਾਨ ‘ਤੇ ਸਨ ਸੂਚੀ ‘ਚ ਦੂਸਰੇ ਗੇਂਦਬਾਜ਼ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਹਨ ਜੋ 769 ਅੰਕਾਂ ਨਾਲ 8ਵੇਂ ਸਥਾਨ ‘ਤੇ ਹਨ ਅਸ਼ਵਿਨ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ ਹੈ ਹੋਰ ਭਾਰਤੀ ਗੇਂਦਬਜ਼ਾਂ ‘ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੱਤ ਸਥਾਨ ਦੀ ਗਿਰਾਵਟ ਤੋਂ ਬਾਅਦ 17ਵੇਂ ਤੋਂ 24ਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਇਸ਼ਾਂਤ ਸ਼ਰਮਾ ਨੇ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਜੋ 25ਵੇਂ ਨੰਬਰ ‘ਤੇ ਆ ਗਏ ਹਨ ਉਹਨਾਂ ਨੇ ਹੋਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨਾਲ ਜਗ੍ਹਾ ਬਦਲੀ ਹੈ ਜੋ ਇੱਕ ਸਥਾਨ ਹੇਠਾਂ 26ਵੇਂ ਨੰਬਰ ‘ਤੇ ਖ਼ਿਸਕ ਗਏ ਹਨ
ਇਸ ਦੌਰਾਨ ਇੰਗਲੈਂਡ ਦੀ ਟੀਮ ਆਈਸੀਸੀ ਟੈਸਟ ਟੀਮ ਰੈਕਿੰਗ ‘ਚ ਚੌਥੇ ਨੰਬਰ ‘ਤੇ ਆ ਗਈ ਹੈ ਇੰਗਲਿਸ਼ ਟੀਮ ਨੇ ਲੜੀ ਦੀ ਸ਼ੁਰੂਆਤ ਪੰਜਵੇਂ ਸਥਾਨ ਅਤੇ 97 ਅੰਕਾਂ ਨਾਲ ਕੀਤੀ ਸੀ ਪਰ ਦੁਨੀਆਂ ਦੀ ਨੰਬਰ 1 ਟੀਮ ਭਾਰਤ ਵਿਰੁੱਧ ਜਿੱਤ ਨਾਲ ਉਸਨੂੰ ਅੱਠ ਅੰਕਾਂ ਦਾ ਫਾਇਦਾ ਪਹੁੰਚਿਆ ਹੈ ਅਤੇ ਉਹ 105 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ ਉਹ ਦੱਖਣੀ ਅਫ਼ਰੀਕਾ ਅਤੇ ਆਸਟਰੇਲੀਆ ਤੋਂ ਇੱਕ ਇੱਕ ਅੰਕ ਪਿੱਛੇ ਹੈ ਜਿੰਨਾਂ ਦੇ ਬਰਾਬਰ 106 ਅੰਕ ਹਨ ਜਦੋਂਕਿ ਭਾਰਤੀ ਟੀਮ 1-4 ਨਾਲ ਲੜੀ ਗੁਆਉਣ ਤੋਂ ਬਾਅਦ ਵੀ ਟੈਸਟ ‘ਚ ਨੰਬਰ ਇੱਕ ਬਣੀ ਹੋਈ ਹੈ ਪਰ ਲੜੀ ਹਾਰਨ ਨਾਲ ਉਸਨੂੰ 10 ਅੰਕਾਂ ਦਾ ਨੁਕਸਾਨ ਹੋਇਆ ਹੈ ਅਤੇ ਉਸਦੇ ਹੁਣ 115 ਅੰਕ ਹਨ
ਟੀਮ                    ਰੇਟਿੰਗ
1. ਭਾਰਤ                115
ਦੱਖਣੀ ਅਫ਼ਰੀਕਾ     106
ਆਸਟਰੇਲੀਆ         106
ਇੰਗਲੈਂਡ                 105
ਨਿਊਜ਼ੀਲੈਂਡ             102
ਸ਼੍ਰੀਲੰਕਾ                  97
ਪਾਕਿਸਤਾਨ               88
ਵੈਸਟਇੰਡੀਜ਼              77
ਬੰਗਲਾਦੇਸ਼                67
ਖਿਡਾਰੀ               ਅੰਕ
ਵਿਰਾਟ ਕੋਹਲੀ      930
ਸਟੀਵ ਸਮਿੱਥ       929
ਕੇਨ ਵਿਲਿਅਮਸਨ     847
ਜੋ ਰੂਟ                 835
ਡੇਵਿਡ ਵਾਰਨਰ     820
ਚੇਤੇਸ਼ਵਰ ਪੁਜਾਰਾ  772
ਦਿਮੁਥ ਕਰੁਣਾਰਤਨੇ    754
ਦਿਨੇਸ਼ ਚਾਂਡੀਮਲ  733
ਡੀਨ ਐਲਗਰ    724
ਅਲਿਸਟਰ ਕੁਕ      709
ਗੇਂਦਬਾਜ਼                   ਅੰਕ
ਜੇਮਸ ਐਂਡਰਸਨ       899
ਕੇਗਿਸੋ ਰਬਾਦਾ         882
ਵੇਰਨ ਫਿਲੇਂਡਰ          826
ਰਵਿੰਦਰ ਜਡੇਜਾ        814
ਪੈਟ ਕਮਿੰਸ              800
ਟਰੇਂਟ ਬੋਲਟ             795
ਰੰਗਨਾ ਹੇਰਾਥ           791
ਅਸ਼ਵਿਨ                 769
ਨੀਲ ਵੇਗਨਰ          765
ਜੋਸ਼ ਹੇਜ਼ਲਵੁਡ        759
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨਵਜੋਤ ਸਿੱਧੂ ਨੇ ਕੀਤਾ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ (Amarinder)
ਕਿਹਾ, ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੀ ਐ ਪ੍ਰੈਸ ਕਾਨਫਰੰਸ, ਜਿਹੜੇ ਕਰ ਰਿਹਾ ਹਾਂ ਮੈ ਖ਼ੁਲਾਸੇ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦਿੱਲੀ ਵਾਪਸੀ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder) ‘ਤੇ ਹੀ ਵੱਡਾ ਹਮਲਾ ਕਰ ਦਿੱਤਾ ਹੈ। ਸਿੱਧੂ ਨੇ ਸਖ਼ਤ ਲਹਿਜੇ ‘ਚ ਕਿਹਾ ਕਿ ਅਮਰਿੰਦਰ ਸਿੰਘ ਬਾਦਲਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੇ ਤਾਂ ਉਹ (ਨਵਜੋਤ ਸਿੱਧੂ ) ਆਪਣੇ ਮੂੰਹ ‘ਤੇ ਢੱਕਣ ਵੀ ਨਹੀਂ ਲਾਉਣਗੇ। ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਕੇ ਜੋ ਖ਼ੁਲਾਸੇ ਉਨ੍ਹਾਂ ਨੇ ਕੀਤੇ ਹਨ ਕੀ ਪੰਜਾਬ ਦੇ  ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੇ ਹਨ? ਬਾਦਲਾਂ ਨੂੰ ਲੁੱਟ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਹੈ।
ਅਮਰਿੰਦਰ ਸਿੰਘ ਵੱਲੋਂ ਅੰਕੜਿਆਂ ਵਿੱਚ ਕੁਝ ਨਹੀਂ ਹੋਣ ਦੀ ਗੱਲ ਦੇ ਸੁਆਲ ‘ਤੇ ਨਵਜੋਤ ਸਿੱਧੂ ਨੇ ਕਿਹਾ ਕਿ ਅੰਕੜਿਆਂ ਵਿੱਚ ਕਿਉਂ ਕੁਝ ਨਹੀਂ ਪਿਆ ਹੈ, ਅੰਕੜਿਆਂ ਵਿੱਚ ਹੀ ਸਾਰਾ ਕੁਝ ਪਿਆ ਹੈ। ਇਨ੍ਹਾਂ ਅੰਕੜਿਆਂ ਰਾਹੀਂ ਹੀ ਉਹ ਸਾਬਤ ਕਰ ਰਹੇ ਹਨ ਕਿ ਕਿਵੇਂ ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਹੈ। ਨਵਜੋਤ ਸਿੱਧੂ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਮੀਟ ਦਾ ਪ੍ਰੈਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਨਵਜੋਤ ਸਿੱਧੂ ਨੇ ਕਿਹਾ ਕਿ ਸਾਰਾ ਪੰਜਾਬ ਇੱਕੋ ਹੀ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਚਾਹੁੰਦਾ ਹੈ ਅਤੇ ਉਹ ਵੀ ਉਸੇ ਵਿਅਕਤੀ (ਬਿਕਰਮ ਮਜੀਠੀਆ) ਖ਼ਿਲਾਫ਼ ਹੀ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਪਤਾ ਨਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਉਸ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਇੱਕੋ ਮੁੱਦੇ ‘ਤੇ ਦੋ ਫ਼ਾਰਮੂਲੇ ਨਹੀਂ ਹੋਣੇ ਚਾਹੀਦੇ ਹਨ। ਜੇਕਰ ਮਜੀਠੀਆ ਖ਼ਿਲਾਫ਼ ਕੋਈ ਸਬੂਤ ਨਹੀਂ ਹਨ ਅਤੇ ਉਸ ਦਾ ਸਿਰਫ਼ ਨਾਂਅ ਲਿਆ ਗਿਆ ਹੈ ਤਾਂ ਬਿੱਟੂ ਔਲਖ ਅਤੇ ਇੰਸਪੈਕਟਰ ਚਾਹਲ ਨੂੰ ਵੀ ਛੱਡ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਕਚਹਿਰੀ ਵਿੱਚ ਜੁਆਬ ਦੇਣਾ ਪੈਣਾ ਹੈ, ਇਸ ਲਈ ਉਹ ਚੁੱਪ ਕਰਕੇ ਨਹੀਂ ਬੈਠ ਸਕਦੇ ਹਨ। ਜਿਹੜੇ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ, ਤੁਸੀਂ ਉਨਾਂ ਨੂੰ ਇਨਾਮ ਦੇਣ ਵਿੱਚ ਲੱਗੇ ਹੋਏ ਹੋ। ਉਨ੍ਹਾਂ ਨੂੰ ਕੋਈ ਕਹੇ ਕਿ ਇਸ ਬੰਦੇ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਤੁਸੀਂ ਇਨਾਂ ਨੂੰ ਛੱਡ ਦਿਓ ਤਾਂ ਮੈ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਾਂਗਾ। (Amarinder)
ਕਾਲੋਨੀਆਂ ਨਹੀਂ ਚੋਰਾਂ ਦੀ ਚੋਰੀ ਹੋ ਰਹੀ ਐ ਲੀਗਲ
ਨਵਜੋਤ ਸਿੱਧੂ ਨੇ ਨਾਜਾਇਜ਼ ਕਲੋਨੀਆਂ ਦੀ ਪਾਲਿਸੀ ਨੂੰ ਪਾਸ ਕਰਨ ਤੋਂ ਬਾਅਦ ਪੈਦਾ ਹੋਏ ਵਿਵਾਦ ‘ਤੇ ਕਿਹਾ ਕਿ ਪੰਜਾਬ ਵਿੱਚ ਨਜਾਇਜ਼ ਕਲੋਨੀਆਂ ਨਹੀਂ ਸਗੋਂ ਚੋਰਾਂ ਵੱਲੋਂ ਕੀਤੀ ਗਈ ਚੋਰੀ ਨੂੰ ਕੁਝ ਰੁਪਏ ਵਿੱਚ ਲੀਗਲ ਕੀਤਾ ਜਾ ਰਿਹਾ ਹੈ। ਜਿਸ ਦੇ ਉਹ ਪਹਿਲਾਂ ਵੀ ਖ਼ਿਲਾਫ਼ ਸਨ ਅਤੇ ਹੁਣ ਵੀ ਖ਼ਿਲਾਫ਼ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਹਮਣੇ ਉਨ੍ਹਾਂ ਨੇ ਵਿਰੋਧ ਜ਼ਾਹਿਰ ਕਰ ਦਿੱਤਾ ਸੀ ਕਿ ਖੇਤਾਂ ਨੂੰ ਪਾਸ ਕਰਨ ਦੀ ਥਾਂ ‘ਤੇ ਸਿਰਫ਼ ਉਨ੍ਹਾਂ ਕਲੋਨੀਆਂ ਨੂੰ ਪਾਸ ਕੀਤਾ ਜਾਵੇ, ਜਿਨਾਂ ਵਿੱਚ ਲੋਕ ਰਹਿੰਦੇ ਹਨ ਅਤੇ ਜਨਤਾ ਨੂੰ ਕਲੋਨੀ ਮਾਲਕ ਸਹੂਲਤਾਂ ਵੀ ਦੇਣ ਨੂੰ ਤਿਆਰ ਹਨ। ਇੰਥੇ ਤਾਂ ਖੇਤਾਂ ਵਿੱਚ ਫਸਲ ਉੱਗੀ ਪਈ ਹੈ ਅਤੇ ਪਲਾਟ ਤੱਕ ਨਹੀਂ ਕੱਟੇ ਗਏ ਹਨ ਪਰ ਸਾਡੀ ਸਰਕਾਰ ਉਸ ਨੂੰ ਪਾਸ ਕਰਨ ਲਈ ਤੁਰੀ ਹੋਈ ਹੈ।
ਮੇਰੇ ਹੱਥ ਦੇਣ ਕਮਾਨ, ਫੇਰ ਦੇਖਣਾ ਪੁੱਠੇ ਟੰਗ ਦਿਆਂਗਾ
ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਨਰਾਜ਼ ਸਿੱਧੂ ਨੇ ਕਿਹਾ ਕਿ ਮੇਰੇ ਹੱਥ ਵਿੱਚ ਕਮਾਨ ਦੇ ਦਿੱਤੀ ਜਾਵੇ ਤਾਂ ਇਨ੍ਹਾਂ ਨੂੰ ਤਾਂ ਪੁੱਠਾ ਟੰਗ ਦਿਆਂਗਾ। ਉਨ੍ਹਾਂ ਕਿਹਾ ਕਿ ਸਬੂਤ ਇਕੱਠੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਕੋਲ ਬਾਦਲਾਂ ਵੱਲੋਂ ਕੀਤੀ ਗਈ ਠੱਗੀ ਦੇ ਸਾਰੇ ਸਬੂਤ ਹਨ ਪਰ ਕਾਰਵਾਈ ਉਨ੍ਹਾਂ ਨੇ ਨਹੀਂ ਸਗੋਂ ਮੁੱਖ ਮੰਤਰੀ ਨੇ ਕਰਨੀ ਹੈ, ਇਸ ਲਈ ਜੇਕਰ ਉਨ੍ਹਾਂ ਦੇ ਹੱਥ ਵਿੱਚ ਪਾਵਰ ਆਈ ਤਾਂ ਉਹ ਤਾਂ ਇੱਕ ਦਿਨ ਵਿੱਚ ਟੰਗ ਦੇਣਗੇ। (Amarinder)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਲਈ ਵਿਸ਼ਵ ਕੱਪ ਦਾ ਰਸਤਾ ਮੁਸ਼ਕਲ ਪਰ ਨਾਮੁਮਕਿਨ ਨਹੀ
ਵਿਸ਼ਵ ਕੱਪ ਦੀਆਂ ਧਮਾਲਾਂ ਦੁਨੀਆਂ ਦੇ ਹਰ ਕੋਨੇ ‘ਚ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਭਾਰਤੀ ਖੇਡ ਪ੍ਰੇਮੀਆਂ ਲਈ ਵੀ ਫੁੱਟਬਾਲ ਦਾ ਇਹ ਮਹਾਂਕੁੰਭ ਰੋਮਾਂਚ ਅਤੇ ਮਨੋਰੰਜਨ ਦੀ ਪੰਡ ਲੈ ਕੇ ਬਰੂਹਾਂ ‘ਤੇ ਖੜਾ ਹੈ ਪਰ ਇੱਕ ਗੱਲ ਹਰ ਭਾਰਤੀ ਨੂੰ ਇਸ ਮੌਕੇ ਮਹਿਸੂਸ ਹੁੰਦੀ ਹੈ ਕਿ ਭਾਰਤੀ ਟੀਮ ਕਦੋਂ ਵਿਸ਼ਵ ਕੱਪ ‘ਚ ਖੇਡਦੀ ਮਿਲੇਗੀ ਅਸਲ ‘ਚ ਵਿਸ਼ਵ ਕੱਪ ‘ਚ ਪਹੁੰਚਣ ਲਈ ਸਖ਼ਤ ਮੁਕਾਬਲਿਆਂ ‘ਚੋਂ ਹੋ ਕੇ ਲੰਘਣਾ ਪੈਂਦਾ ਹੈ ਇਸ ਵਾਰ ਏਸ਼ੀਆ ਮਹਾਂਦੀਪ ‘ਚੋਂ ਮੁੱਖ ਤੌਰ ‘ਤੇ ਤਿੰਨ ਕੁਆਲੀਫਾਈਂਗ ਗੇੜ ਦੇ ਮੁਕਾਬਲਿਆਂ ਰਾਹੀਂ ਇਰਾਨ, ਜਾਪਾਨ, ਸਊਦੀ ਅਰਬ, ਅਤੇ ਦੱਖਣੀ ਕੋਰੀਆ ਨੇ ਵਿਸ਼ਵ ਕੱਪ ‘ਚ ਜਗ੍ਹਾ ਬਣਾਈ ਜਦੋਂਕਿ ਆਸਟਰੇਲੀਆ ਨੇ ਚੌਥੇ ਗੇੜ ‘ਚ ਕਾਨਕਾਸੇਫ ਦੀ ਟੀਮ ਨੂੰ ਹਰਾ ਕੇ ਏਸ਼ੀਆ ਦੀ ਪੰਜਵੀਂ ਟੀਮ ਦੇ ਤੌਰ ‘ਤੇ ਵਿਸ਼ਵ ਕੱਪ ਖੇਡਣ ਦਾ ਹੱਕ ਹਾਸਲ ਕੀਤਾ।
ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ 6 ਕਨਫੈਡਰੇਸ਼ਨਾਂ ਦੇ ਤਹਿਤ ਕੁਆਲੀਫਾਈਂਗ ਮੁਕਾਬਲੇ ਹੋਏ ਭਾਰਤ ਸਮੇਤ 47 ਏਸ਼ੀਆਈ ਦੇਸ਼ ਏਸ਼ੀਆਈ ਕਨਫੈਡਰੇਸ਼ਨ (ਏ.ਐਫ.ਸੀ.) ਤਹਿਤ ਖੇਡੇ ਏਸ਼ੀਆਈ ਦੇਸ਼ਾਂ ਲਈ ਵਿਸ਼ਵ ਕੱਪ ‘ਚ ਸਾਢੇ 4 ਸਥਾਨ ਰੱਖੇ ਗਏ ਹਨ  ਵਿਸ਼ਵ ਕੱਪ ਲਈ ਏਸ਼ੀਆਈ ਦੇਸ਼ਾਂ ਨੂੰ ਮੁੱਖ ਤੌਰ ‘ਤੇ ਤਿੰਨ ਗੇੜਾਂ ‘ਚੋਂ ਹੋ ਕੇ ਲੰਘਣਾ ਪੈਂਦਾ ਹੈ ਇਸ ਵਿੱਚ ਰੈਂਕਿੰਗ ਦਾ ਵੀ ਮਹੱਤਵਪੂਰਨ ਪੱਖ ਹੁੰਦਾ ਹੈ ਭਾਰਤ ਇਹਨਾਂ ਕੁਆਲੀਫਾਈਂਗ ਮੈਚਾਂ ਦੇ ਦੂਸਰੇ ਗੇੜ ‘ਚ ਹੀ ਹਾਰ ਕੇ ਬਾਹਰ ਹੋ ਗਿਆ ਸੀ 2018 ਦੇ ਵਿਸ਼ਵ ਕੱਪ ਲਈ ਕੁਆਲੀਫਾਈਂਗ ਗੇੜ ਮੁਕਾਬਲਿਆਂ ਦੇ ਪਹਿਲੇ ਡਰਾਅ ਮੌਕੇ 47 ਏਸ਼ੀਆਈ ਟੀਮਾਂ ਚੋਂ ਭਾਰਤ ਦੀ ਰੈਂਕਿੰਗ (ਏਸ਼ੀਆ ‘ਚ 35) ਹੇਠਾਂ ਹੋਣ ਕਾਰਨ ਉਸਨੂੰ ਪਹਿਲੇ ਗੇੜ ‘ਚ ਰੱਖਿਆ ਗਿਆ  ਸੀ ਜਦੋਂਕਿ 1 ਤੋਂ 34 ਰੈਂਕਿੰਗ ਵਾਲੀਆਂ ਟੀਮਾਂ ਨੂੰ ਸਿੱਧਾ ਦੂਸਰੇ ਗੇੜ ‘ਚ ਪ੍ਰਵੇਸ਼ ਮਿਲਿਆ ਹੈ।
ਪਹਿਲੇ ਗੇੜ ਦੇ ਮੁਕਾਬਲਿਆਂ ‘ਚ ਖੇਡੀਆਂ 12 ਟੀਮਾਂ ‘ਚੋਂ ਭਾਰਤ ਸਮੇਤ ਛੇ ਨੇ ਅੰਕਾਂ ਦੇ ਆਧਾਰ ‘ਤੇ ਦੂਸਰੇ ਗੇੜ ‘ਚ ਪ੍ਰਵੇਸ਼ ਪਾਇਆ ਦੂਸਰੇ ਗੇੜ ਦੇ ਡਰਾਅ ‘ਚ ਪਹਿਲੀਆਂ 34 ਟੀਮਾਂ ਅਤੇ ਪਹਿਲੇ ਗੇੜ ਦੀਆਂ ਭਾਰਤ ਸਮੇਤ ਜੇਤੂ 6 ਟੀਮਾਂ ਨੂੰ 5-5 ਦੇ ਅੱਠ ਗਰੁੱਪਾਂ ‘ਚ ਵੰਡਿਆ ਗਿਆ ਸੀ ਇਹਨਾਂ ਅੱਠ ਗਰੁੱਪਾਂ ‘ਚੋਂ ਇੱਕ-ਇੱਕ ਅੱਵਲ ਅਤੇ ਚਾਰ ਸ੍ਰੇਸ਼ਠ ਰਨਰ ਅੱਪ ਟੀਮਾਂ ਨੂੰ ਤੀਸਰੇ ਗੇੜ ‘ਚ ਪ੍ਰਵੇਸ਼ ਮਿਲਿਆ ਭਾਰਤ ਇਸ ਗੇੜ ‘ਚ ਆਪਣੇ ਗਰੁੱਪ ‘ਚ ਅੱਠ ਮੈਚਾਂ ‘ਚ ਸਿਰਫ਼ ਇੱਕ ਜਿੱਤਿਆ ਸੀ ਅਤੇ ਦੂਸਰੇ ਗੇੜ ‘ਚ ਹੀ ਕੁਆਲੀਫਾਈਂਗ ਚੱਕਰ ਚੋਂ ਬਾਹਰ ਹੋ ਗਿਆ ਸੀ ਇਸ ਦੌਰਾਨ ਵਿਸ਼ਵ ਕੱਪ ‘ਚ ਕੁਆਲੀਫਾਈ ਕੀਤੀ ਟੀਮ ਇਰਾਨ ਹੱਥੋਂ ਭਾਰਤ 0-4 ਨਾਲ ਹਾਰਿਆ ਦੂਸਰੇ ਗੇੜ ਦੀਆਂ ਅੱਵਲ 12 ਟੀਮਾਂ ਤੀਸਰੇ ਗੇੜ ਦੋ ਗਰੁੱਪਾਂ ‘ਚ ਖੇਡੀਆਂ ਅਤੇ ਇਹਨਾਂ ਦੋ ਗਰੁੱਪਾਂ ਚੋਂ ਦੋ ਜੇਤੂ(ਜਾਪਾਨ ਅਤੇ ਇਰਾਨ) ਅਤੇ ਦੋ ਰਨਰ ਅੱਪ  (ਸਉਦੀ ਅਰਬ ਅਤੇ ਦੱਖਣੀ ਕੋਰੀਆ) ਟੀਮਾਂ ਨੇ ਵਿਸ਼ਵ ਕੱਪ ਲਈ ਰਾਖ਼ਵੇਂ ਸਥਾਨ ‘ਤੇ ਕਬਜਾ ਕਰਕੇ ਵਿਸ਼ਵ ਕੱਪ ‘ਚ ਖੇਡਣ ਦਾ ਹੱਕ ਹਾਸਲ ਕੀਤਾ।
ਇਸ ਤੋਂ ਬਾਅਦ ਤੀਸਰੇ ਗਰੁੱਪ ਦੀਆਂ ਤੀਸਰੇ ਸਥਾਨ ‘ਤੇ ਰਹੀਆਂ ਦੋ ਟੀਮਾਂ (ਆਸਟਰੇਲੀਆ ਅਤੇ ਸੀਰੀਆ ) ਦਾ ਆਪਸੀ ਮੁਕਾਬਲਾ ਹੋਇਆ ਜਿਸ ਵਿੱਚ ਆਸਟਰੇਲੀਆ ਜੇਤੂ ਰਹੀ ਅਤੇ ਉਸਨੇ ਏਸ਼ੀਆ ਵਾਂਗ ਹੀ ਅਮਰੀਕਨ ਅਤੇ ਕੈਰੇਬਿਆਈ ਦੇਸ਼ਾਂ ਦੀ ਫੈਡਰੇਸ਼ਨ ‘ਕਨਫੈਡਰੇਸ਼ਨ ਆਫ਼ ਨਾਰਥ, ਸੈਂਟਰਲ ਅਮਰੀਕਨ ਐਂਡ ਕੈਰੇਬਿਅਨ ਐਸੋਸੀਏਸ਼ਨ ਫੁੱਟਬਾਲ’ (ਕੋਨਕਾਸੇਫ) ਦੇ ਤੀਸਰੇ ਗੇੜ ‘ਚ ਪਿੱਛੇ ਰਹੀ ਟੀਮ ਹੋਂਡੁਰਸ ਨਾਲ ਹੋਏ ਦੋ ਮੈਚਾਂ ‘ਚ ਇੱਕ ਡਰਾਅ ਅਤੇ ਇੱਕ ਮੈਚ ਜਿੱਤ ਕੇ ਨਵੰਬਰ 2017 ‘ਚ ਵਿਸ਼ਵ ਕੱਪ ਲਈ ਏਸ਼ੀਆ ਦੀ ਪੰਜਵੀਂ ਟੀਮ ਦੇ ਤੌਰ ‘ਤੇ ਜਗ੍ਹਾ ਬਣਾਈ ਸੀ।
ਭਾਰਤ ਦੇ ਕੁਆਲੀਫਾਈਂਗ ਪ੍ਰਦਰਸ਼ਨ ਨੂੰ ਦੇਖ ਕੇ ਹਾਲਾਂਕਿ ਵਿਸ਼ਵ ਕੱਪ ‘ਚ ਭਾਰਤ ਦੀ ਸ਼ਮੂਲੀਅਤ ਦਾ ਸੁਪਨਾ ਛੇਤੀ ਪੂਰਾ ਹੁੰਦਾ ਨਹੀਂ ਜਾਪਦਾ ਪਰ ਭਾਰਤੀ ਟੀਮ ਕਪਤਾਨ ਸੁਨੀਲ ਛੇਤਰੀ ਦੀ ਕਪਤਾਨੀ ‘ਚ ਇਸ ਵਿਸ਼ਵ ਕੱਪ ਦੀ ਰੇਸ ‘ਚ ਅੱਗੇ ਜਰੂਰ ਵਧ ਰਹੀ ਹੈ ਅਤੇ ਜੇਕਰ ਕੁਝ ਪੱਖਾਂ ‘ਤੇ ਧਿਆਨ ਦੇ ਦਿੱਤਾ ਜਾਵੇ ਅਤੇ ਭਾਰਤੀ ਟੀਮ ਨੂੰ ਵੀ 2026 ਜਾਂ 2030 ਤੱਕ ਵਿਸ਼ਵ ਕੱਪ ਖੇਡਦਾ ਦੇਖਿਆ ਜਾ ਸਕਦਾ ਹੈ ਹਾਲਾਂਕਿ ਇਸ ਲਈ ਜ਼ਬਰਦਸਤ ਕੋਸ਼ਿਸ਼ਾਂ ਕਰਕੇ ਲਗਾਤਾਰ ਆਪਣੀ ਵਿਸ਼ਵ ਰੈਂਕਿੰਗ ‘ਚ ਸੁਧਾਰ ਕਰਨਾ ਅਤੇ ਉਸ ਤੋਂ ਬਾਅਦ ਉਸ ਸਥਾਨ ‘ਤੇ ਕਾਇਮ ਰਹਿਣ ਦੀ ਜਰੂਰਤ ਹੋਵੇਗੀ ਤਾਂਕਿ ਟੀਮ ਨੂੰ ਕੁਆਲੀਫਾਈਂਗ ਗੇੜ ਦੇ ਮੌਕੇ ਆਸਾਨ ਗਰੁੱਪ ਮਿਲ ਸਕਣ।
2026 ਤੱਕ ਖੇਡ ਸਕਦਾ ਹੈ ਭਾਰਤ ਵੀ ਵਿਸ਼ਵ ਕੱਪ
ਇਸ ਸਾਲ ਦੇ ਸ਼ੁਰੂ ‘ਚ ਫੁੱਟਬਾਲ ਦੀ ਅੰਤਰਰਾਸ਼ਟਰੀ ਸੰਸਥਾ ਫੀਫਾ ਦੀ ਜਿਊਰਿਖ਼ ‘ਚ ਹੋਈ ਮੀਟਿੰਗ ‘ਚ ਭਾਰਤ ਲਈ ਵਿਸ਼ਵ ਕੱਪ ਦੀ ਰਾਹ ਆਸਾਨ ਹੋਣ ਦੇ ਕੁਝ ਆਸਾਰ ਦਿਖੇ ਹਨ ਇਸ ਮੀਟਿੰਗ ‘ਚ ਇਸ ਗੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਵਿਸ਼ਵ ਕੱਪ ਦੇ 32 ਟੀਮਾਂ ਦੇ ਭਾਗ ਲੈਣ ਵਾਲੇ ਫਾਰਮੈੱਟ ਨੂੰ ਬਦਲ ਕੇ ਇਸ ਨੂੰ 48 ਟੀਮਾਂ ਦਾ ਕਰ ਦਿੱਤਾ ਜਾਵੇ ਇਸ ਮੀਟਿੰਗ ‘ਚ ਵਿਚਾਰੇ ਗਏ ਫਾਰਮੇਟ ਅਨੁਸਾਰ ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ(ਏਐਫਸੀ) ਦੇ ਤਹਿਤ ਭਾਰਤ ਸਮੇਤ ਖੇਡਦੇ 47 ਦੇਸ਼ਾਂ ਨੂੰ ਕੁਆਲੀਫਾਈ ਕਰਨ ਲਈ 8 ਸਥਾਨ ਦਿੱਤੇ ਜਾਣਗੇ ਜੋ ਕਿ ਮੌਜ਼ੂਦਾ ਸਮੇਂ ‘ਚ ਸਾਢੇ 4 ਹਨ ਅਸਲ ਸਾਢੇ ਚਾਰ ਦੀ ਗਿਣਤੀ ਇਸ ਲਈ ਕਹੀ ਜਾਂਦੀ ਹੈ ਤੀਸਰੇ ਗੇੜ ਤੱਕ ਚਾਰ  ਅੱਵਲ ਟੀਮਾਂ ਨੂੰ ਸਿੱਧਾ ਪ੍ਰਵੇਸ਼ ਮਿਲ ਜਾਂਦਾ ਹੈ।
ਜਦੋਂਕਿ ਪੰਜਵੀਂ ਟੀਮ ਨੂੰ ਏਸ਼ੀਆ ਤੋਂ ਬਾਹਰ ਦੀ ਅਮਰੀਕਨ ਅਤੇ ਕੈਰੇਬਿਆਈ ਫੁੱਟਬਾਲ ਫੈਡਰੇਸ਼ਨ ਚੋਂ ਮੁੱਖ ਟੀਮਾਂ ਦੇ ਕੁਆਲੀਫਾਈ ਕਰਨ ਤੋਂ ਬਾਅਦ ਪਿਛਲੀ ਟੀਮ ਨਾਲ ਮੈਚ ਖੇਡਣਾ ਪੈਂਦਾ ਹੈ ਜਿਸ ਵਿੱਚ ਜਿੱਤਣ ‘ਤੇ ਉਸ ਨੂੰ ਵਿਸ਼ਵ ਕੱਪ ਦੀ ਟਿਕਟ ਮਿਲਦੀ ਹੈ ਅਤੇ ਹਾਰਨ ‘ਤੇ ਵਿਰੋਧੀ ਟੀਮ ਨੂੰ ਵਿਸ਼ਵ ਕੱਪ ਦੀ ਟਿਕਟ ਮਿਲ ਜਾਂਦੀ ਹੈ ਇਸ ਤਰ੍ਹਾਂ ਇਹ ਸਥਾਨ ਏਸ਼ੀਆ ਲਈ ਪੱਕਾ ਨਹੀਂ ਹੈ ਅਤੇ ਇਸ ਵਿੱਚ ਦੂਸਰੇ ਫੈਡਰੇਸ਼ਨ ਦੀ ਟੀਮ ਵੀ ਜਿੱਤ ਨਾਲ ਵਿਸ਼ਵ ਕੱਪ ‘ਚ ਕੁਆਲੀਫਾਈ ਕਰ ਸਕਦੀ ਹੈ ਜ਼ਿਊਰਿਖ਼ ‘ਚ ਫੀਫਾ ਦੀ ਮੀਟਿੰਗ ਨੂੰ ਜੇਕਰ ਅਮਲੀ ਜਾਮਾ ਪਵਾ ਦਿੱਤਾ ਜਾਂਦਾ ਹੈ ਅਤੇ ਏਸ਼ੀਆਈ ਦੇਸ਼ਾਂ ਚੋਂ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਦੀ ਗਿਣਤੀ ਵਧੇਗੀ ਤਾਂ ਭਾਰਤ ਦੀ ਰਾਹ ਕੁਝ ਆਸਾਨ ਹੋ ਸਕਦੀ ਹੈ ਹਾਲਾਂਕਿ ਫਿਰ ਵੀ ਭਾਰਤ ਨੂੰ ਇਸ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਭਾਰਤ ‘ਚ ਫੁੱਟਬਾਲ ਪ੍ਰਤੀ ਰੁਝਾਨ ਬੇਮਿਸਾਲ
ਫੁੱਟਬਾਲ ਦੀ ਖੇਡ ਪ੍ਰਤੀ ਭਾਰਤੀ ਲੋਕਾਂ ਦੇ ਰੁਝਾਨ ਦਾ ਪਤਾ ਅੰਡਰ 17 ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਲੱਗਾ ਜਿਸ ਵਿੱਚ ਦਰਸ਼ਕਾਂ ਦੀ ਗਿਣਤੀ ਰਿਕਾਰਡ ਤੋੜ ਰਹੀ ਪੂਰੇ ਟੂਰਨਾਮੈਂਟ ਦਾ 12 ਲੱਖ 39 ਹਜਾਰ 100 ਦਰਸ਼ਕਾਂ ਨੇ ਮੈਦਾਨਾਂ ‘ਚ ਆ ਕੇ ਆਨੰਦ ਲਿਆ ਜੋ ਕਿ ਇੱਕ ਰਿਕਾਰਡ ਗਿਣਤੀ ਕਹੀ ਜਾ ਰਹੀ ਹੈ ਅਤੇ ਭਾਰਤ ਵਿੱਚ ਫੁੱਟਬਾਲ ਵਿੱਚ ਤੇਜੀ ਨਾਲ ਵਧਦੇ ਰੁਝਾਨ ਦਾ ਜਿਉੰਦਾ ਜਾਗਦਾ ਉਦਾਹਰਣ ਹਨ ਇਸ ਤੋਂ ਪਹਿਲਾਂ 1985 ‘ਚ ਗੁਆਂਢੀ ਮੁਲਕ ਚੀਨ ‘ਚ ਹੋਏ ਅੰਡਰ 17 ਦੇ ਵਿਸ਼ਵ ਕੱਪ ‘ਚ 12 ਲੱਖ 30 ਹਜ਼ਾਰ 976 ਦਰਸ਼ਕਾਂ ਦਾ ਰਿਕਾਰਡ ਗਿਣਿਆ ਗਿਆ ਸੀ 2011 ‘ਚ ਮੈਕਸਿਕੋ ‘ਚ ਦਰਸ਼ਕਾਂ ਦੀ ਗਿਣਤੀ 10 ਲੱਖ ਦੇ ਕਰੀਬ ਸੀ ਜਿਸ ਤੋਂ ਸਾਫ਼ ਹੈ ਕਿ ਭਾਰਤ ਵਿੱਚ ਫੁੱਟਬਾਲ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਿਦੇਸ਼ਾਂ ਤੋਂ ਕਿਤੇ ਵੱਧ ਹੈ।
ਅੰਤਰਰਾਸ਼ਟਰੀ ਮੈਚਾਂ ਦੀ ਕਮੀ ਵੀ ਭਾਰਤ ਦੀ ਮੁਸ਼ਕਲ
ਵਿਸ਼ਵ ਪੱਧਰ ‘ਤੇ ਅੱਗੇ ਵਧਣ ‘ਚ ਭਾਰਤ ਲਈ ਸਭ ਤੋਂ ਵੱਡੀ ਸਮੱਸਿਆ ਹੈ ਕਿ ਭਾਰਤ ਬਹੁਤ ਘੱਟ ਅੰਤਰਰਾਸ਼ਟਰੀ ਮੈਚ ਖੇਡਦਾ ਹੈ ਜਿਸ ਦਾ ਮਤਲਬ ਹੈ ਕਿ ਘੱਟ ਰੈਂਕਿੰਗ ਅੰਕ ਅਤੇ ਰੈਂਕਿੰੰਗ ‘ਚ ਹੇਠਾਂ ਰਹਿਣ ਵਾਲੀਆਂ ਟੀਮਾਂ ਨੂੰ ਵਿਸ਼ਵ ਕੱਪ ਦੇ ਕੁਆਲੀਫਿਕੇਸ਼ਨ ਗੇੜਾਂ ਲਈ ਮੁਸ਼ਕਲ ਗਰੁੱਪ ਮਿਲਦਾ ਹੈ ਭਾਰਤ 6-7 ਮਹੀਨੇ ‘ਚ ਔਸਤਨ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਦਾ ਹੈ ਅਤੇ ਇਹੀ ਇੱਕ ਵੱਡੀ ਵਜ੍ਹਾ ਹੈ ਕਿ ਭਾਰਤ ਨੂੰ ਫੀਫਾ ਵਿਸ਼ਵ ਕੱਪ ‘ਚ ਕੁਆਲੀਫਾਈ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ ਇੱਕ ਸਮਾਂ ਸੀ ਜਦੋਂ ਅਰਜਨਟੀਨਾ ਜਿਹੀ ਮਜ਼ਬੂਤ ਟੀਮ ਭਾਰਤ ਆ ਕੇ ਖੇਡਿਆ ਕਰਦੀ ਸੀ ਪਰ ਹੁਣ ਕਈ ਸਾਲਾਂ ‘ਚ ਦੋ ਚਾਰ ਅੰਤਰਰਾਸ਼ਟਰੀ ਟੂਰਨਾਮੈਂਟ ਹੁੰਦੇ ਹਨ ਅਤੇ ਇਹ ਗੱਲ ਸਾਫ਼ ਹੈ ਕਿ ਜੇਕਰ ਤੁਸੀਂ ਲਗਾਤਾਰ ਮੁਕਾਬਲੇ ਵਾਲੇ ਟੂਰਨਾਮੈਂਟ ਨਹੀਂ ਖੇਡੋਗੇ ਤਾਂ ਜਾਹਿਰ ਹੇ ਕਿ ਵਿਸ਼ਵ ਕੱਪ ਜਿਹੇ ਟਰਨਾਮੈਂਟ ‘ਚ ਕੁਆਲੀਫਾਈ ਕਰਨਾ ਓਨਾ ਹੀ ਔਖਾ ਹੋਵੇਗਾ।
ਭਾਰਤ ਵਧ ਰਿਹੈ ਅੱਗੇ
ਕੁਆਲੀਫਾਈਂਗ ਗੇੜ ‘ਚ ਸ਼ਰਮਨਾਕ ਹਾਰ ਤੋਂ ਬਾਅਦ ਭਾਰਤ ਨੇ ਆਪਣੇ ਤੋਂ ਉੱਪਰ ਦੀ ਰੈਂਕਿੰਗ ਦੀਆਂ ਟੀਮਾਂ ਨੂੰ ਵੀ ਹਰਾਇਆ ਅਤੇ ਆਪਣੀ ਰੈਂਕਿੰਗ ‘ਚ ਤੇਜੀ ਨਾਲ ਸੁਧਾਰ ਕੀਤਾ ਜੋ ਕਿ ਇਸ ਸਮੇਂ ਵਿਸ਼ਵ ਪੱਧਰ ‘ਤੇ 97 ਜਦੋਂ ਕਿ ਏਸ਼ੀਆ ਪੱਧਰ ਤੇ 14 ਹੈ ਇਸ ਤੋਂ ਇਲਾਵਾ ਇਸ ਮਹੀਨੇ ਕੀਨੀਆ ਨੂੰ ਹਰਾ ਕੇ ਹੀਰੋ ਕਨਫੈਡਰੇਸ਼ਨ ਕੱਪ ਜਿੱਤਣਾ ਵੀ ਭਾਰਤ ਦੇ ਵਧਦੇ ਕਦਮਾਂ ਦਾ ਸਬੂਤ ਹੈ ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕੋਂਸਟੈਨਟੀਨ ਦੀ ਅਗਵਾਈ ‘ਚ ਭਾਰਤ ਦਾ ਚੰਗਾ ਸਮਾਂ ਆ ਰਿਹਾ ਹੈ ਅਤੇ ਜੇਕਰ ਇਸ ਤਰ੍ਹਾਂ ਹੀ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰਦੀ ਰਹੀ ਤਾਂ ਉਹ ਛੇਤੀ ਹੀ ਏਸ਼ੀਆਂ ਦੀਆਂ ਪਹਿਲੀਆਂ ਪੰਜ ਟੀਮਾਂ ‘ਚ ਹੋਵੇਗੀ।
ਜ਼ਮੀਨੀ ਪੱਧਰ ‘ਤੇ ਕੋਸ਼ਿਸ਼ਾਂ ਜਰੂਰੀ
ਫੁੱਟਬਾਲ ‘ਚ ਉੱਚ ਪੱਧਰ ਤੱਕ ਪਹੁੰਚਣ ਲਈ ਭਾਰਤ ਨੂੰ ਜਮੀਨੀ ਪੱਧਰ ਤੋਂ ਹੀ ਕੋਸ਼ਿਸ਼ ਕਰਨੀ ਪਵੇਗੀ ਜਿਸ ਦੇ ਤਹਿਤ ਸਕੂਲਾਂ ਤੋਂ ਹੀ ਬੱਚਿਆਂ ਵਿੱਚ ਕਿਸੇ ਤਰੀਕੇ ਨਾਲ ਫੁੱਟਬਾਲ ਪ੍ਰਤੀ ਰੁਝਾਨ ਵਧਾਇਆ ਜਾਵੇ ਅਤੇ ਛੋਟੇ-ਛੋਟੇ ਟੂਰਨਾਮੈਂਟ ਕਰਵਾਏ ਜਾਣ ਤਾਂਕਿ ਬੱਚੇ ਇਸ ਖੇਡ ਪ੍ਰਤੀ ਜਾਗਰੂਕ ਹੋ ਸਕਣ ਅਤੇ ਇਸ ਨੂੰ ਰੂਚੀ ਦੇ ਤੌਰ ‘ਤੇ ਖੇਡਣ ਇਸ ਤੋਂ ਇਲਾਵਾ ਜੇਕਰ ਭਾਰਤ ਵਿੱਚ ਅੰਡਰ 17 ਵਿਸ਼ਵ ਕੱਪ ਵਾਂਗ ਹੀ ਸੀਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਹੋ ਜਾਵੇ ਤਾਂ ਫਿਰ ਮੇਜ਼ਬਾਨ ਦੇਸ਼ ਹੋਣ ਦੇ ਨਾਤੇ ਭਾਰਤ ਨੂੰ ਸਿੱਧਾ ਮੌਕਾ ਮਿਲ ਜਾਵੇਗਾ ਅਤੇ 88 ਸਾਲਾਂ ਤੋਂ ਚੱਲੇ ਆ ਰਹੇ ਸੋਕੇ ਦਾ ਖ਼ਾਤਮਾ ਹੋ ਜਾਵੇਗਾ ਅਤੇ ਦੇਸ਼ਵਾਸੀਆਂ ਨੂੰ ਬ੍ਰਾਜ਼ੀਲ ਜਾਂ ਜਰਮਨੀ ਦੀ ਜਗ੍ਹਾ ਆਪਣੇ ਦੇਸ਼ ਲਈ ਚੀਅਰ ਕਰਨ ਦਾ ਮੌਕਾ ਮਿਲੇਗਾ ਇਸ ਦਾ ਦੂਸਰਾ ਫ਼ਾਇਦਾ ਵੀ ਹੋਵੇਗਾ ਕਿ ਇਸ ਨਾਲ ਇਸ ਖੇਡ ਪ੍ਰਤੀ ਬੱਚਿਆਂ ਦਾ ਰੁਝਾਨ ਵਧੇਗਾ ਜਿਸ ਦਾ ਅਸਰ ਸਾਨੂੰ ਅੰਡਰ 17 ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਬਾਅਦ ਵੀ ਦੇਖਣ ਨੂੰ ਮਿਲਿਆ ਹੈ।