Happy Birthday - Sach Kahoon Punjabi

ਭਗਵੰਤ ਮਾਨ ਨੇ ਟਵੀਟ ਕਰਕੇ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ
ਗੁਜਰਾਤ ‘ਚ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ ਮੁੱਖ ਮੰਤਰੀ ਮਾਨ

32 ਸਾਲ ਦੀ ਹੋਈ ਡਾਕਟਰ ਗੁਰਪ੍ਰੀਤ ਕੌਰ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਅੱਜ ਜਨਮ ਦਿਨ ਹੈ। ਉਹ 32 ਸਾਲਾਂ ਦੇ ਹੇ ਗਏ ਹਨ। ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਪ੍ਰਚਾਰ ਲਈ ਗੁਜਰਾਤ ਵਿੱਚ ਰੁਝੇ ਹੋਏ ਹਨ। ਉਨ੍ਹਾਂ ਨੇ ਟਵੀਟ ਕਰਕੇ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਮੁੱਖ ਮੰਤਰੀ ਨੇ ਟਵੀਟ ਕਰਕੇ ਡਾਕਟਰ ਗੁਰਪ੍ਰੀਤ ਕੌਰ ਲਈ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਡਾ. ਗੁਰਪ੍ਰੀਤ ਕੌਰ ਨਾਲ ਆਪਣੀ ਤਸਵੀਰ ਪੋਸਟ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ-ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ …ਪੰਜਾਬ ਦੀ ਸੇਵਾ ਕਰਨ ਦੇ ਮੇਰੇ ਇਰਾਦੇ ਅਤੇ ਸਫਰ ਵਿੱਚ ਤੁਸੀਂ ਹਮੇਸ਼ਾ ਮੇਰੇ ਹਮਸਫ਼ਰ ਬਣੇ ਰਹੋ ..ਵਾਹਿਗੁਰੂ ਤੰਦਰੁਸਤੀ ਬਖ਼ਸ਼ੇ .,,

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ …ਪੰਜਾਬ ਦੀ ਸੇਵਾ ਕਰਨ ਦੇ ਮੇਰੇ ਇਰਾਦੇ ਅਤੇ ਸਫਰ ਵਿੱਚ ਤੁਸੀਂ ਹਮੇਸ਼ਾ ਮੇਰੇ ਹਮਸਫ਼ਰ ਬਣੇ ਰਹੋ ..ਵਾਹਿਗੁਰੂ ਤੰਦਰੁਸਤੀ ਬਖ਼ਸ਼ੇ .,, pic.twitter.com/NklPNQWsQI

— Bhagwant Mann (@BhagwantMann) November 28, 2022

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

Happy Birthday ਗੁਰੂ ਮਾਂ ਨੂੰ ਲੱਖ-ਲੱਖ ਵਧਾਈ, ਸ਼ਤ-ਸ਼ਤ ਨਮਨ
ਮਾਂ ਦਾ ਰੁਤਬਾ ਸਰਵਉੱਚ ਹੁੰਦਾ ਹੈ ਉਸ ਮਾਂ ਦਾ ਦਰਜ਼ਾ ਸਰਵਸ੍ਰੇਸ਼ਟ ਹੋ ਜਾਂਦਾ ਹੈ, ਜਿਸ ਦੀ ਔਲਾਦ ਸਮਾਜ ਵਿੱਚ ਬੁਲੰਦੀਆਂ ਨੂੰ ਹਾਸਲ ਕਰ ਲੈਂਦੀ ਹੈ ਉਸ ਦੀ ਪ੍ਰਸਿੱਧੀ ਹਰ ਪਾਸੇ ਹੋਣ ਲੱਗਦੀ ਹੈ ਉਹ ਮਾਂ ਧੰਨ ਹੋ ਜਾਂਦੀ ਹੈ, ਜਿਸ ਦੀ ਕੁੱਖ ‘ਚੋਂ ਜਨਮ ਲੈਣ ਵਾਲੀ ਔਲਾਦ ਸਮਾਜ ਵਿੱਚ ਇੱਕ ਆਦਰਸ਼ ਦੇ ਰੂਪ ਵਿੱਚ ਮਕਬੂਲ ਹੋ ਜਾਂਦੀ ਹੈ ਉਹ ਔਲਾਦ ਇੱਕ ਯੋਧਾ, ਵੀਰ, ਵੀਰਾਂਗਣਾਂ, ਜਾਂ ਵਿਗਿਆਨੀ ਜਾਂ ਰਾਜਾ-ਮਹਾਰਾਜਾ ਦੇ ਰੂਪ ਵਿੱਚ ਆਪਣੇ ਦੇਸ਼ ਅਤੇ ਮਾਂ-ਬਾਪ ਦਾ ਨਾਂਅ ਰੌਸ਼ਨ ਕਰਦਾ ਹੈ ਜੋ ਲੋਕ ਉਸ ਮਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ ਜੋ ਅਜਿਹੀ ਕਾਬਲ ਔਲਾਦ ਨੂੰ ਜਨਮ ਦੇਣ ਵਾਲੀ ਹੁੰਦੀ ਹੈ! ਪਰ ਉਸ ਮਾਂ ਦਾ ਗੁਣਗਾਨ ਲੋਕ ਰੋਮ-ਰੋਮ ਨਾਲ ਕਰਦੇ ਹਨ, ਜਿਸ ਦੀ ਕੁੱਖ ਵਿੱਚੋਂ ਜਨਮ ਲੈਣ ਵਾਲਾ ਸੰਤ-ਮਹਾਂਪੁਰਸ਼ ਹੋਵੇ! ਅਜਿਹੀ ਮਹਾਨ ਹਸਤੀ ਦੀ ਮਾਲਕਣ ਹਨ।

‘ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ’, ਜਿਨ੍ਹਾਂ ਦੇ ਲਾਡਲੇ ਸਿਰਫ਼ ਯੋਧਾ ਜਾਂ ਵਿਗਿਆਨੀ ਹੀ ਨਹੀਂ, ਸਗੋਂ ਇੱਕ ਮਹਾਨ ਰੂਹਾਨੀ ਸੰਤ-ਸਤਿਗੁਰੂ ਦੇ ਰੂਪ ਵਿੱਚ ਦੇਸ਼-ਦੁਨੀਆ ਨੂੰ ਇਨਸਾਨੀਅਤ ਦਾ ਪਾਠ ਪੜ੍ਹਾ ਰਹੇ ਹਨ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ, ਉਹ ਅਜੀਜ਼-ਤਰੀਨ ਹਸਤੀ ਹਨ, ਜਿਨ੍ਹਾਂ ਦੀ ਪਵਿੱਤਰ ਕੁੱਖ ‘ਚੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਨਮ ਲੈ ਕੇ ਉਨ੍ਹਾਂ ਨੂੰ ‘ਗੁਰੂ-ਮਾਂ’ ਹੋਣ ਦਾ ਅੱਵਲ ਖਿਤਾਬ ਬਖ਼ਸ਼ਿਸ਼ ਕੀਤਾ ਹੈ ।

ਸਮੂਹ ਸਾਧ-ਸੰਗਤ ਅਤੀ ਪੂਜਨੀਕ ਮਾਤਾ ਜੀ ਦਾ ਪਵਿੱਤਰ ਜਨਮ ਦਿਨ ਹਰ ਸਾਲ 9 ਅਗਸਤ ਨੂੰ ਪੂਰੀ ਧੂਮ-ਧਾਮ ਨਾਲ ਮਨਾਉਂਦੀ ਹੈ ਇਸੇ ਕੜੀ ਵਿੱਚ ਇਸ ਵਾਰ ਸਾਧ-ਸੰਗਤ ਪੂਜਨੀਕ ਮਾਤਾ ਜੀ ਦਾ 82ਵਾਂ ਜਨਮ ਦਿਨ ਮਨਾ ਰਹੀ ਹੈ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦਾ ਜਨਮ 9 ਅਗਸਤ ਸੰਨ 1934 ਨੂੰ ਪੂਜਨੀਕ ਪਿਤਾ ਸਰਦਾਰ ਗੁਰਦਿੱਤ ਸਿੰਘ ਜੀ ਤੇ ਪੂਜਨੀਕ ਮਾਤਾ ਜਸਮੇਲ ਕੌਰ ਜੀ ਇੰਸਾਂ ਦੇ ਘਰ ਪਿੰਡ ਕਿੱਕਰ ਖੇੜਾ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਵਿੱਚ ਹੋਇਆ ਆਪ ਜੀ ਦਾ ਵਿਆਹ ਸ੍ਰੀ ਗੁਰੂਸਰ ਮੋਡੀਆ ਵਿੱਚ ਬਹੁਤ ਹੀ ਖੁਸ਼ਹਾਲ ਪਰਿਵਾਰ ਵਿੱਚ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੇ ਨਾਲ ਹੋਇਆ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ, ਪਰ ਵਿਆਹ ਤੋਂ 17-18 ਸਾਲ ਤੱਕ ਆਪ ਜੀ ਦੇ ਘਰ ਕੋਈ ਔਲਾਦ ਨਹੀਂ ਹੋਈ ਸੀ ਔਲਾਦ-ਪ੍ਰਾਪਤੀ ਦੀ ਇੱਛਾ ਆਪ ਜੀ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਆਪ ਜੀ ਹਮੇਸ਼ਾ ਮਾਲਕ ਦੀ ਭਗਤੀ ਅਤੇ ਦੀਨ-ਦੁਖੀਆਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਪਿੰਡ ਦੇ ਹੀ ਆਦਰਯੋਗ ਸੰਤ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਕਿਹਾ ਕਿ ‘ਤੁਹਾਡੇ ਘਰ ਕੋਈ ਸਧਾਰਨ ਔਲਾਦ ਜਨਮ ਨਹੀਂ ਲਵੇਗੀ, ਸਗੋਂ ਉਹ ਖੁਦ ਈਸ਼ਵਰੀ-ਅਵਤਾਰ ਹੋਣਗੇ ਅਤੇ ਸਿਰਫ਼ 23 ਸਾਲ ਤੱਕ ਤੁਹਾਡੇ ਕੋਲ ਰਹਿਣਗੇ’।

18 ਸਾਲ ਗੁਜ਼ਰ ਗਏ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮਿਹਰ ਨਾਲ ਆਪ ਜੀ ਦੇ ਘਰ

15 ਅਗਸਤ 1967 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕੀਤਾ ਘਰ ਵਿੱਚ, ਪੂਰੇ ਪਿੰਡ ਵਿੱਚ ਅਤੇ ਸਮੁੱਚੀ-ਸ੍ਰਿਸ਼ਟੀ ਜਗਤ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਛਾ ਗਈਆਂ ਪੂਜਨੀਕ ਮਾਤਾ ਜੀ ਨੇ ਆਪਣੀ ਪਵਿੱਤਰ ਗੋਦ ਵਿੱਚ ਪੂਜਨੀਕ ਪਿਤਾ ਜੀ ਦੀ ਬਾਲ-ਸਰੂਪ ਲੀਲਾਵਾਂ ਦਾ ਜੋ ਪਰਮਾਨੰਦ ਲਿਆ, ਉਹ ਵਰਣਨ ਤੋਂ ਪਰ੍ਹੇ ਹੈ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਾਲ ਸਰੂਪ ਦੇ ਕਈ ਚੋਜ ਪੂਜਨੀਕ ਮਾਤਾ ਜੀ ਅੱਜ ਵੀ ਆਪਣੀਆਂ ਅੱਖਾਂ ਤੇ ਦਿਲ ਵਿੱਚ ਸੰਜੋਏ ਹੋਏ ਹਨ।

ਅਨਮੋਲ ਯਾਦਾਂ:

ਬਾਲ ਰੂਪ ਸਤਿਗੁਰੂ ਜੀ ਦੇ ਨਾਲ ਪੂਜਨੀਕ ਮਾਤਾ ਜੀ ਵੀ ਬਿਲਕੁਲ ਬੱਚਾ ਹੀ ਬਣ ਜਾਂਦੇ ਅਠਖੇਲੀਆਂ ਕਰਦੇ ਹੋਏ ਬਾਲ ਰੂਪ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਿੱਛੇ-ਪਿੱਛੇ ਪੂਜਨੀਕ ਮਾਤਾ ਜੀ ਘਰ ਦੇ ਪੂਰੇ ਵਿਹੜੇ ਵਿੱਚ ਦੌੜਦੇ ਰਹਿੰਦੇ ਮਾਂ-ਬੇਟਾ ਦੋਵੇਂ ਬਾਲ-ਦੋਸਤਾਂ ਵਾਂਗ ਤਰ੍ਹਾਂ-ਤਰ੍ਹਾਂ ਦੇ ਖੇਡ ਖੇਡਦੇ ਅੱਗੇ-ਅੱਗੇ ਦੌੜਦੇ ਪੂਜਨੀਕ ਪਿਤਾ ਜੀ ਦੀਆਂ ਕਿਲਕਾਰੀਆਂ ਅਤੇ ਪਿੱਛੇ ਭੱਜਦੇ ਹੋਏ ਪੂਜਨੀਕ ਮਾਤਾ ਜੀ ਦੀਆਂ ਪਿਆਰ ਭਰੀਆਂ ਘੁੜਕੀਆਂ ਨੂੰ ਸੁਣ ਕੇ ਆਂਢ-ਗੁਆਂਢ ਦੇ ਲੋਕ ਹੈਰਾਨੀ ਨਾਲ ਪੂਜਨੀਕ ਬਾਪੂ ਜੀ ਤੋਂ ਪੁੱਛਦੇ ਕਿ ‘ਕੀ ਤੁਹਾਡੇ ਘਰ ਵਿੱਚ ਚਾਰ-ਪੰਜ ਬੱਚੇ ਹਨ!’

ਪੂਜਨੀਕ ਮਾਤਾ ਜੀ ਵੱਲੋਂ ਬਣਾਏ ਗਏ ਸਰ੍ਹੋਂ ਦੇ ਸਾਗ ਅਤੇ ਉਨ੍ਹਾਂ ਦੇ ਪਵਿੱਤਰ ਕਰ-ਕਮਲਾਂ ਨਾਲ ਕੱਢੇ ਗਏ ਮੱਖਣ ਤੇ ਦੇਸੀ ਘਿਓ ਦੀ ਕੋਈ ਤੁਲਨਾ ਨਹੀਂ ਹੈ! ਪੂਜਨੀਕ ਮਾਤਾ ਜੀ ਵੱਲੋਂ ਤਿਆਰ ਕੀਤੇ ਗਏ ਦੇਸੀ ਘਿਓ ਦੀ ਖੁਸ਼ਬੂ ਹੀ ਵੱਖਰੀ ਹੁੰਦੀ ਇਨ੍ਹਾਂ ਦੁਆਰਾ ਤਿਆਰ ਕੀਤਾ ਗਿਆ ਦੇਸੀ ਘਿਓ ਪੂਜਨੀਕ ਪਿਤਾ ਜੀ ਢੇਰ ਸਾਰਾ ਕੱਚਾ ਹੀ ਖਾ ਜਾਂਦੇ! ਪੂਜਨੀਕ ਮਾਤਾ ਜੀ ਜਦੋਂ ਮੱਕੀ ਦੀ ਰੋਟੀ ਦੇ ਉੱਪਰ ਸਰ੍ਹੋਂ ਦਾ ਸਾਗ ਅਤੇ ਘਿਓ ਰੱਖ ਕੇ ਖਾਂਦੇ ਤਾਂ ਰੋਟੀ ਖਾਂਦੇ-ਖਾਂਦੇ ਰੋਟੀ ਦਾ ਜੋ ‘ਵਿਚਾਲੜਾ ਹਿੱਸਾ’ ਰਹਿ ਜਾਂਦਾ, ਉਸ ਵਿੱਚ ਘਿਓ ਰਚ ਜਾਣ ਨਾਲ ਉਹ ਬਹੁਤ ਹੀ ਨਰਮ ਤੇ ਸਵਾਦਿਸ਼ਟ ਬਣ ਜਾਂਦਾ, ਤਾਂ ਪੂਜਨੀਕ ਹਜ਼ੂਰ ਪਿਤਾ ਜੀ ਪੂਜਨੀਕ ਮਾਤਾ ਜੀ ਨੂੰ ਗੱਲਾਂ ਵਿੱਚ ਲਾ ਕੇ ਰੋਟੀ ਦਾ ਉਹ ਹਿੱਸਾ ਮਾਤਾ ਜੀ ਦੇ ਹੱਥਾਂ ‘ਚੋਂ ਝਪਟ ਕੇ ਲੈ ਜਾਂਦੇ ਅਤੇ ਫਿਰ ਸ਼ੁਰੂ ਹੋ ਜਾਂਦਾ ਉਹ ਬਾਲ ਲੀਲਾ ਦਾ ਸਿਲਸਿਲਾ! ਬਾਲ ਰੂਪ ਵਿੱਚ ਪੂਜਨੀਕ ਹਜ਼ੂਰ ਪਿਤਾ ਜੀ ਅੱਗੇ-ਅੱਗੇ ਅਤੇ ਪੂਜਨੀਕ ਮਾਤਾ ਜੀ ਪਿੱਛੇ-ਪਿੱਛੇ! ਪੂਜਨੀਕ ਮਾਤਾ ਜੀ ਦਾ ਨੰਨ੍ਹਾ ਲਾਡਲਾ ਉਨ੍ਹਾਂ ਨੂੰ ਵਿਖਾ-ਵਿਖਾ ਕੇ ਰੋਟੀ ਖਾਂਦਾ ਅਤੇ ਪੂਜਨੀਕ ਮਾਤਾ ਜੀ ਪਿੱਛੇ-ਪਿੱਛੇ ਭੱਜਦੇ ਆਖਰ ਭੱਜਦੇ-ਭੱਜਦੇ ਹਜ਼ੂਰ ਪਿਤਾ ਜੀ ਬਾਹਰ ਨਿੱਕਲ ਜਾਂਦੇ ਜਿੱਥੇ ਪਿੰਡ ਦੇ ਬਜ਼ੁਰਗਵਾਰ ਬੈਠੇ ਹੁੰਦੇ ਅਤੇ ਮਰਿਆਦਾ ਸੰਪੰਨ ਪੂਜਨੀਕ ਮਾਤਾ ਜੀ ਨੂੰ ਉੱਥੋਂ ਪਿੱਛੇ ਮੁੜਨਾ ਪੈਂਦਾ।

ਬੇਮਿਸਾਲ ਸਖਸ਼ੀਅਤ:

ਬਚਪਨ ਤੋਂ ਹੀ ਪ੍ਰਭੂ-ਭਗਤੀ ਨਾਲ ਲਬਰੇਜ਼ ਪੂਜਨੀਕ ਮਾਤਾ ਜੀ ਦਾ ਆਪਣੇ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪ੍ਰਤੀ ਸ਼ੁਰੂ ਤੋਂ ਹੀ ਅਟੁੱਟ ਵਿਸ਼ਵਾਸ ਅਤੇ ਸੱਚਾ ਗੁਰੂ-ਪ੍ਰੇਮ ਬੇਸਿਮਾਲ ਰਿਹਾ ਹੈ ਆਪਣੇ ਮੁਰਸ਼ਿਦ-ਏ-ਕਾਮਲ ਪਰਮ ਪਿਤਾ ਜੀ ਦੇ ਹਰ ਬਚਨ ਨੂੰ ਮੰਨਣਾ ਪੂਜਨੀਕ ਮਾਤਾ ਜੀ ਦੀ ਜ਼ਿੰਦਗੀ ਦਾ ਅਹਿਮ ਟੀਚਾ ਰਿਹਾ ਹੈ ਆਪਣੇ ਸਤਿਗੁਰੂ ਦੇ ਹੁਕਮ ਨੂੰ ਮੰਨਣ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ ਕਿ ਪੂਜਨੀਕ ਮਾਤਾ ਜੀ ਨੇ ਆਪਣੇ ਪੂਜਨੀਕ ਸਤਿਗੁਰੂ ਮੁਰਸ਼ਿਦ-ਏ-ਕਾਮਲ ਪਰਮ ਪਿਤਾ ਜੀ ਦੇ ਸਿਰਫ਼ ਇੱਕ ਇਸ਼ਾਰੇ ‘ਤੇ ਆਪਣੇ ਪਿਆਰੇ ਇਕਲੌਤੇ ਪੁੱਤਰ ਨੂੰ ਪੂਰੀ ਭਰੀ ਜਵਾਨੀ (ਸਿਰਫ਼ 23 ਸਾਲ ਦੀ ਉਮਰ) ਵਿੱਚ ਹੀ ਸੱਚਾ ਸੌਦਾ ਮਿਸ਼ਨ ਨੂੰ ਚਲਾਉਣ ਲਈ ਭੇਂਟ ਕਰ ਦਿੱਤਾ!

ਆਪਣੇ ਸਤਿਗੁਰੂ ਜੀ ਦੀ ਅਪਾਰ ਰਹਿਮਤਾਂ ਨੂੰ ਪਾ ਕੇ ਪੂਜਨੀਕ ਮਾਤਾ ਜੀ ਦਾ ‘ਗੁੰਚਾ-ਏ-ਦਿਲ’ ਹਮੇਸ਼ਾ ਖਿੜਿਆ ਰਹਿੰਦਾ ਅਤੇ ਆਪਣੇ ਚਾਰੇ ਪਾਸੇ ਖੁਸ਼ਬੂ ਫੈਲਾਉਂਦਾ ਰਹਿੰਦਾ ਨਵਨੀਤ ਤੋਂ ਕੋਮਲ ਹਿਰਦੇ ਦੇ ਮਾਲਕ ਪੂਜਨੀਕ ਮਾਤਾ ਜੀ ਨੂੰ ਗਰੂਰ ਨਾਂਅ ਦੀ ਚੀਜ਼ ਛੂਹ ਕੇ ਵੀ ਨਹੀਂ ਲੰਘੀ ਪੂਜਨੀਕ ਮਾਤਾ ਜੀ ਦੀਨ-ਦੁਖੀਆਂ ਤੇ ਇਨਸਾਨੀਅਤ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਹਰ ਕਿਸੇ ਦਾ ਖਿਆਲ ਰੱਖਣਾ ਇਨ੍ਹਾਂ ਦੀ ਫਿਤਰਤ ਵਿੱਚ ਸ਼ਾਮਲ ਹੈ ਪੂਜਨੀਕ ਮਾਤਾ ਜੀ ਦਾ ਆਚਾਰ- ਵਿਚਾਰ, ਵਿਹਾਰ ਹਮੇਸ਼ਾ ਤੋਂ ਹੀ ਸੱਚ ਅਤੇ ਪ੍ਰੇਮ ਨਾਲ ਲਬਰੇਜ਼ ਹਨ ਇਨ੍ਹਾਂ ਕੋਲ ਸਿਰਫ਼ ਬੈਠਣ ਨਾਲ ਹੀ ਸਾਨੂੰ ਚੰਗੀ ਪ੍ਰੇਰਨਾ ਮਿਲਦੀ ਹੈ ਇਨ੍ਹਾਂ ਦੇ ਆਭਾ-ਮੰਡਲ ਨੂੰ ਤੱਕਦੇ ਹੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਵਿਸ਼ਵ-ਵਾਤਸਲਿਆ ਦੀ ਅਨੋਖੀ ਮਿਸਾਲ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਨੂੰ ਉਨ੍ਹਾਂ ਦੇ 82ਵੇਂ ਜਨਮ ਦਿਵਸ ‘ਤੇ ਸਾਡਾ ਸ਼ਤ-ਸ਼ਤ ਪ੍ਰਣਾਮ ਅਤੇ ਮੁਬਾਰਕਬਾਦ ਹੋਵੇ।