Ransom - Sach Kahoon Punjabi

ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 2 ਵਿਅਕਤੀਆਂ ਗ੍ਰਿਫਤਾਰ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। Ransom ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 02 ਵਿਅਕਤੀਆਂ ਨੂੰ ਪੁਲਿਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਵਲਪ੍ਰੀਤ ਸਿੰਘ ਚਾਹਿਲ ਐਸ.ਪੀ.(ਐਚ) ਨੇ ਦੱਸਿਆ ਕਿ ਡਾਕਟਰ ਸੁਨੀਲ ਬਾਂਸਲ ਪੁੱਤਰ ਸ਼ਾਮ ਲਾਲ ਵਾਸੀ ਨਿਊ ਸ਼ਾਮ ਨਰਾਣਿਨ ਹਸਪਤਾਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਬਿਆਨ ਦਿੱਤਾ ਕਿ 28ਜੁਲਾਈ 2024 ਦੀ ਸ਼ਾਮ ਨੂੰ ਉਸ ਨੂੰ ਕਿਸੇ ਅਣਜਾਨ ਨੰਬਰ ਤੋਂ ਫੋਨ ਆਇਆ ਜਿਸ ਨੇ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਜਿਸ ਦੇ ਬਿਆਨਾਂ ਤੇ ਪੁਲਿਸ ਵੱਲੋਂ ਮੁੱਕਦਮਾਂ ਨੰਬਰ 143 ਅ/ਧ 308(2), 351 ਬੀ.ਐਨ.ਐਸ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਖਿਲਾਫ ਨਾ-ਮਾਲੂਮ ਵਿਅਕਤੀਆਂ ਤੇ ਦਰਜ ਰਜਿਸ਼ਟਰ ਕਰਕੇੇ ਤਫਤੀਸ਼ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ: Encounter: ਮੁਕਾਬਲੇ ਦੌਰਾਨ ਪਟਿਆਲਾ ਪੁਲਿਸ ਵੱਲੋਂ ਗੈਂਗਸਟਰ ਗ੍ਰਿਫ਼ਤਾਰ

ਤਫਤੀਸ਼ ਦੌਰਾਨ ਟੈਕਨੀਕਲ ਅਤੇ ਅਧੁਨਿਕ ਢੰਗ ਤਰੀਕਿਆਂ ਦੀ ਮੱਦਦ ਨਾਲ ਮੁਲਜ਼ਮ ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਅਤੇ ਮੁਲਜ਼ਮ ਲਵਜੀਤ ਸਿੰਘ ਉੱਰਫ ਲਵੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੁੱਤਿਆਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਟਰੇਸ ਕਰਕੇ ਉੱਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਮੁਢੱਲੀ ਪੁੱਛਗਿੱਛ ਦੌਰਾਨ ਉਹਨਾਂ ਨੇ ਮੰਨਿਆ ਕਿ ਉਨਾਂ ਵੱਲੋਂ ਰੁਪਏ ਲੈਣ ਦੇ ਲਾਲਚ ਵਿੱਚ ਡਾਕਟਰ ਸੁਨੀਲ ਬਾਂਸਲ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਉਨਾਂ ਕੋਲੋਂ ਫਿਰੌਤੀ ਮੰਗਣ ਵਿੱਚ ਵਰਤੇ 02 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। Ransom

ਐੱਨਆਈਏ ਦਾ ਫਰਜ਼ੀ ਮੁਖੀ ਦੱਸ ਕੇ ਪ੍ਰਾਪਰਟੀ ਡੀਲਰ ਤੋਂ ਮੰਗੀ 50 ਲੱਖ ਰੁਪਏ ਦੀ ਫਿਰੌਤੀ
ਪੁਲਿਸ ਨੇ ਜਾਲ ਵਿਛਾ ਕੇ ਦੋ ਔਰਤਾਂ ਸਮੇਤ ਅੱਠ ਜਣਿਆਂ ਨੂੰ ਕੀਤਾ ਕਾਬੂ

(ਐੱਮਕੇ ਸ਼ਾਇਨਾ) ਮੁਹਾਲੀ। ਫਿਲਮੀ ਅੰਦਾਜ਼ ’ਚ ਦੋ ਔਰਤਾਂ ਸਮੇਤ ਅੱਠ ਵਿਅਕਤੀਆਂ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੇ ਫਰਜ਼ੀ ਚੀਫ਼ ਅਤੇ ਸਟਾਫ਼ ਦੇ ਰੂਪ ’ਚ ਇਕ ਪ੍ਰਾਪਰਟੀ ਡੀਲਰ ਨੂੰ ਡਰਾ-ਧਮਕਾ ਕੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਪ੍ਰਾਪਰਟੀ ਡੀਲਰ ਦੀ ਸ਼ਿਕਾਇਤ ’ਤੇ ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਸਾਰੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Ransom

ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਬਹੁਤ ਵੱਡਾ ਗਿਰੋਹ ਹੈ, ਜੋ ਕਾਰੋਬਾਰੀਆਂ ਨੂੰ ਡਰਾ ਕੇ ਪੈਸੇ ਹੜੱਪਣ ਦਾ ਧੰਦਾ ਕਰਦਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਜੋਤੀ ਵਾਸੀ ਕ੍ਰਿਸ਼ਨਾ ਅਪਾਰਟਮੈਂਟ ਦਵਾਰਕਾ ਨਵੀਂ ਦਿੱਲੀ, ਨੀਲਮ ਵਾਸੀ ਗੀਤਾ ਕਲੋਨੀ ਉੱਤਮ ਨਗਰ ਦਿੱਲੀ, ਦਲਵਿੰਦਰ ਸਿੰਘ ਵਾਸੀ ਮਲੋਆ ਚੰਡੀਗੜ੍ਹ, ਰਾਧੇ ਸ਼ਿਆਮ ਵਾਸੀ ਆਨੰਦਪੁਰ ਸਾਹਿਬ, ਰਾਜ ਕੁਮਾਰ ਵਾਸੀ ਚਾਣਕਿਆ ਪੁਰੀ ਨਵੀਂ ਦਿੱਲੀ, ਨਿਤੇਸ਼ ਵਾਸੀ ਬਹਾਦੁਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ, ਸੁਭਾਸ਼ ਚੰਦਰ ਵਾਸੀ ਪਿੰਡ ਰਾਣੀਆਂ ਜ਼ਿਲ੍ਹਾ ਸਰਸਾ, ਹਰਿਆਣਾ ਅਤੇ ਸੁਸ਼ੀਲ ਵਾਸੀ ਝੱਜਰ ਹਰਿਆਣਾ ਸ਼ਾਮਲ ਹਨ। ਉਨ੍ਹਾਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 319 (2), 318 (4), 61 (2), 308 (2) ਅਤੇ 62 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਗੁਰਦਾ ਬਦਲਣ ਦੇ ਭਾਰੀ ਖਰਚ ਕਾਰਨ ਜਾ ਰਹੀਆਂ ਹਨ ਕੀਮਤੀ ਜਾਨਾਂ

ਚੰਡੀਗੜ੍ਹ ਸੈਕਟਰ-39 ਬੀ ਦੇ ਵਸਨੀਕ 60 ਸਾਲਾ ਵੀਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੇਤੀ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। 17 ਜੁਲਾਈ ਨੂੰ ਸਵੇਰੇ 10 ਵਜੇ ਉਸ ਦੇ ਮੋਬਾਇਲ ’ਤੇ ਇੱਕ ਵਟਸਐਪ ਕਾਲ ਆਈ ਅਤੇ ਵਿਅਕਤੀ ਨੇ ਕਿਹਾ ਕਿ ਉਹ ਐੱਨਆਈਏ ਟੀਮ ਦੇ ਮੁਖੀ ਸੁਸ਼ੀਲ ਕੁਮਾਰ ਬੋਲ ਰਹੇ ਹਨ। ਉਸ ਨੇ ਉਸ ਨੂੰ ਸਿੰਘਪੁਰਾ ਚੌਂਕ, ਜ਼ੀਰਕਪੁਰ ਵਿਖੇ ਆ ਕੇ ਮਿਲਣ ਲਈ ਕਿਹਾ। ਉਸੇ ਸਮੇਂ ਜਦੋਂ ਵੀਰਪਾਲ ਆਪਣੀ ਕਾਰ ਵਿੱਚ ਜ਼ੀਰਕਪੁਰ ਸਿੰਘਪੁਰਾ ਲਾਈਟਾਂ ’ਤੇ ਪਹੁੰਚਿਆ ਤਾਂ ਉਥੇ ਤਿੰਨ ਕਾਰਾਂ ਵਿੱਚ ਅੱਠ ਵਿਅਕਤੀ ਮੌਜ਼ੂਦ ਸਨ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ। ਉਹਨਾਂ ਵਿੱਚੋਂ ਇੱਕ ਨੇ ਆਪਣੀ ਪਛਾਣ ਐੱਨਆਈਏ ਟੀਮ ਦੇ ਮੁਖੀ ਵਜੋਂ ਕਰਵਾਈ, ਉਸਨੇ ਆਪਣਾ ਨਾਂਅ ਸੁਸ਼ੀਲ ਦੱਸਿਆ ਅਤੇ ਕਾਰ ’ਚ ਬੈਠੇ ਲੋਕਾਂ ਨੂੰ ਆਪਣੇ ਵਿਭਾਗ ਦਾ ਮੁਲਾਜ਼ਮ ਦੱਸ ਕੇ ਬੁਲਾਉਣ ਲੱਗਾ। Ransom

ਦਿੱਲੀ ਵਿੱਚ 30 ਕਰੋੜ ਰੁਪਏ ਦਾ ਘਪਲਾ ਹੋਇਆ (Ransom)

ਫਰਜ਼ੀ ਐੱਨਆਈਏ ਮੁਖੀ ਨੇ ਕਿਹਾ ਕਿ ਦਿੱਲੀ ਵਿੱਚ 30 ਕਰੋੜ ਰੁਪਏ ਦਾ ਘਪਲਾ ਹੋਇਆ ਹੈ ਅਤੇ ਪੁੱਛਗਿੱਛ ਦੌਰਾਨ ਉਸ ਦਾ ਨਾਂਅ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਉਸ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦੀ ਜਾਂਚ ਕਰਨੀ ਜ਼ਰੂਰੀ ਹੈ। ਇਹ ਸੁਣ ਕੇ ਉਹ ਡਰ ਗਿਆ। ਉਸ ਵਿਅਕਤੀ ਨੇ ਕਿਹਾ ਕਿ ਜੇਕਰ ਤੁਸੀਂ 50 ਲੱਖ ਰੁਪਏ ਦਾ ਇੰਤਜ਼ਾਮ ਕਰੋ ਤਾਂ ਇਸ ਕੇਸ ਵਿੱਚੋਂ ਤੁਹਾਡਾ ਨਾਂਅ ਹਟਾਇਆ ਜਾ ਸਕਦਾ ਹੈ।

ਵੀਰਪਾਲ ਸਿੰਘ ਨੇ ਕਿਹਾ ਕਿ ਉਹ ਇੰਨੀ ਰਕਮ ਦਾ ਇੰਤਜ਼ਾਮ ਨਹੀਂ ਕਰ ਸਕਦਾ ਬਲਕਿ 10 ਲੱਖ ਰੁਪਏ ਦਾ ਪ੍ਰਬੰਧ ਕਰਕੇ ਉਸ ਨੂੰ ਦੇ ਸਕਦਾ ਹੈ। ਇਸ ’ਤੇ ਨਕਲੀ ਐੱਨਆਈਏ ਮੁਖੀ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਕੱਲ੍ਹ ਸ਼ਾਮ ਤੱਕ 10 ਲੱਖ ਰੁਪਏ ਜ਼ੀਰਕਪੁਰ ਲੈ ਕੇ ਆਉਂਦਾ ਹੈ ਤਾਂ ਉਹ ਉਸ ਦਾ ਨਾਂਅ ਕੇਸ ਵਿੱਚੋਂ ਹਟਾ ਦੇਵੇਗਾ। ਵੀਰਪਾਲ ਨੇ ਘਰ ਜਾ ਕੇ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਕੀਤੀ। ਉਸਦੇ ਪਰਿਵਾਰ ਨੇ ਉਸਨੂੰ ਪੁੱਛਿਆ ਕਿ ਉਸਨੇ ਪੁਲਿਸ ਵਿੱਚ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ, ਜਦੋਂ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ: ਸੌਖਾ ਨਹੀਂ ਹੋਵੇਗਾ ਇਰਾਨ ’ਚ ਬਦਲਾਅ ਦਾ ਰਾਹ

ਇਸ ’ਤੇ ਉਸ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਜਾਲ ਵਿਛਾ ਦਿੱਤਾ ਅਤੇ ਜਦੋਂ ਫਰਜ਼ੀ ਗਿਰੋਹ ਵੀਰਪਾਲ ਤੋਂ 10 ਲੱਖ ਰੁਪਏ ਦੀ ਰਕਮ ਵਸੂਲਣ ਆਇਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਐੱਨਆਈਏ ਦੀ ਟੀਮ ਨਹੀਂ ਸਨ, ਬਲਕਿ ਸਾਰੇ ਲੋਕ ਫਰਜ਼ੀ ਸਨ ਅਤੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਧੰਦਾ ਕਰਦੇ ਸਨ। ਪੁਲਿਸ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਅਦਾਲਤ ਨੇ ਉਹਨਾਂ ਦਾ ਦੋ ਦਿਨਾਂ ਦਾ ਰਿਮਾਂਡ ਦਿੱਤਾ ਹੈ, ਜਿਸ ਵਿੱਚ ਪੁਲਿਸ ਨੂੰ ਹੋਰ ਖੁਲਾਸੇ ਹੋਣ ਦੀ ਉਮੀਦ ਹੈ। Ransom

ਇੰਡਸਟਰੀ ਮਾਲਕਾਂ ਤੋਂ ਜ਼ਬਰਦਸਤੀ ਫਿਰੌਤੀ ਵਸੂਲਣ ਦਾ ਦੋਸ਼, ਤਿੰਨ ਖਿਲਾਫ਼ ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਪਾਰਕ ਰਾਜਧਾਨੀ ’ਚ ਇੰਡਸਟਰੀ ਮਾਲਕਾਂ ਤੋਂ ਜ਼ਬਰੀ ਫ਼ਿਰੌਤੀਆਂ ਵਸੂਲਣ ਦੇ ਦੋਸ਼ ’ਚ ਜ਼ਿਲ੍ਹਾ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲੇ ’ਚ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਨੂੰ ਗਿ੍ਰਫ਼ਤਾਰ ਵੀ ਕਰ ਲਿਆ ਹੈ। ਥਾਣਾ ਮੋਤੀ ਨਗਰ ਦੇ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬਾਬਾ ਗੱਜਾ ਜੈਨ ਕਲੋਨੀ ਲੁਧਿਆਣਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ 17 ਜੁਲਾਈ ਨੂੰ ਆਪਣੀ ਸਵਰਨ ਇੰਜਨੀਅਰਿੰਗ ਵਰਕਸ ਫੈਕਟਰੀ ’ਚ ਮੌਜੂਦ ਸੀ। ਜਿੱਥੇ ਦੁਪਹਿਰ ਵੇਲੇ ਤਿੰਨ ਵਿਅਕਤੀ ਉਨ੍ਹਾਂ ਦੀ ਫੈਕਟਰੀ ਅੰਦਰ ਆ ਧਮਕੇ। (Ludhiana News)

Read This : ਮੋਟਰਸਾਇਕਲ ਸਵਾਰ ਵਿਅਕਤੀ ਨੇ ਦਾਤ ਦਿਖਾ ਪਤੀ-ਪਤਨੀ ਤੋਂ ਖੋਹਿਆ ਪਰਸ

ਆਉਂਦਿਆਂ ਹੀ ਉਸ ਪਾਸੋਂ ਪੈਸਿਆਂ ਦੀ ਮੰਗ ਕਰਨ ਲੱਗੇ। ਉਸ ਵੱਲੋਂ ਅਜਿਹਾ ਕਰਨ ਤੋਂ ਰੋਕੇ ਜਾਣ ਦੇ ਬਾਵਜੂਦ ਉਕਤਾਨ ਵਿਅਕਤੀ ਜਾਨ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਕੋਲੋਂ ਜ਼ਬਰੀ 5100 ਰੁਪਏ ਲੈ ਗਏ। ਉਨ੍ਹਾਂ ਅੱਗੇ ਦੱਸਿਆ ਕਿ ਜਰਨੈਲ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਜ਼ਬਰੀ ਫ਼ਿਰੌਤੀ ਦੀ ਮੰਗ ਕਰਨ ਵਾਲਿਆਂ ਦੀ ਪਹਿਚਾਣ ਸੰਜੇ ਸ਼ਨੀ ਕੁਮਾਰ ਵਾਸੀਆਨ ਮੁਹੱਲਾ ਸੰਤਪੁਰਾ ਮਿਲਰਗੰਜ ਤੇ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਜਿੰਨ੍ਹਾਂ ’ਚੋਂ ਸੰਜੇ ਕੁਮਾਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫ਼ਰਾਰ ਮੁਲਜਮਾਂ ਦੀ ਭਾਲ ਜਾਰੀ ਹੈ, ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। (Ludhiana News)

ਘਰ ’ਚ ਕੰਮ ਲਈ ਰੱਖੇ ਮਜ਼ਦੂਰ ਨੇ ਚਿੱਠੀ ਰਾਹੀਂ ਮੰਗੀ ਫਿਰੌਤੀ
ਪੁਲਿਸ ਨੇ ਕੀਤਾ ਕਾਬੂ, ਬਾਕੀਆਂ ਦੀ ਭਾਲ ਜਾਰੀ

(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਉਸ ਘਰ ਦੇ ਹੀ ਮਾਲਕ ਤੋਂ ਪਹਿਲਾਂ ਚਿੱਠੀ ਤੇ ਫਿਰ ਫੋਨ ਰਾਹੀਂ ਫਿਰੌਤੀ ਦੀ ਮੰਗ ਕੀਤੀ, ਜਿਸ ’ਚ ਉਹ ਮਜ਼ਦੂਰੀ ਕਰਦਾ ਸੀ ਗ੍ਰਿਫ਼ਤਾਰ ਵਿਅਕਤੀ ਦੇ ਨਾਲ ਕੁੱਝ ਹੋਰ ਅਣਪਛਾਤੇ ਵੀ ਜੁੜੇ ਹੋਏ ਹਨ, ਜਿਹਨਾਂ ਦੀ ਪੁਲਿਸ ਨੂੰ ਭਾਲ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬਾਕੀਆਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Bathinda News

ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਠਿੰਡਾ ਦੀਪਕ ਪਾਰਿਕ ਨੇ ਦੱਸਿਆ ਕਿ ਬੀਤੇ ਮਹੀਨੇ 20 ਮਈ ਨੂੰ ਥਾਣਾ ਫੂਲ ਦੇ ਏਰੀਏ ਦੇ ਇੱਕ ਵਿਅਕਤੀ ਨੂੰ ਉਸਦੇ ਘਰ ਕਿਸੇ ਨਾਮਲੂਮ ਵਿਅਕਤੀ ਵੱਲੋਂ ਉਸਦੇ ਘਰ ਕੰਮ ਕਰਨ ਵਾਲੇ ਸੀਰੀ ਨੂੰ ਇੱਕ ਬੰਦ ਲਿਫਾਫਾ ਦਿੱਤਾ ਗਿਆ, ਜਿਸ ਵਿੱਚ ਇੱਕ ਚਿੱਠੀ ਸੀ ਚਿੱਠੀ ਵਿੱਚ 6 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। Bathinda News

ਇਹ ਵੀ ਪੜ੍ਹੋ: Axis Bank Customer Care: ਸਾਵਧਾਨੀ ! ਕਿਤੇ ਤੁਸੀਂ ਵੀ ਨਾ ਹੋ ਜਾਇਓ ਠੱਗੀ ਦਾ ਸ਼ਿਕਾਰ…

ਚਿੱਠੀ ਤੋਂ ਬਾਅਦ 2 ਜੂਨ ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਫੋਨ ਕਰਕੇ ਵੀ ਫਿਰੌਤੀ ਮੰਗੀ ਗਈ ਚਿੱਠੀ ਮਿਲਣ ਤੇ ਫੋਨ ਕਾਲ ਆਉਣ ’ਤੇ ਸ਼ਿਕਾਇਤ ਕਰਤਾ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਨਾਮਲੂਮ ਵਿਅਕਤੀਆਂ ਖਿਲਾਫ 3 ਜੂਨ ਨੂੰ ਥਾਣਾ ਫੂਲ ਵਿਖੇ ਮਾਮਲਾ ਦਰਜ਼ ਕੀਤਾ ਗਿਆ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਕਰਮ ਸਿੰਘ ਉਰਫ ਨਿੱਕਾ ਜੋ ਮੁੱਦਈ ਦੇ ਘਰ ਕਈ ਸਾਲਾਂ ਤੋਂ ਸੀਰੀ ਲੱਗਿਆ ਸੀ ਅਤੇ ਦੋ ਹੋਰ ਨਾ ਮਲੂਮ ਵਿਅਕਤੀ ਜੋ ਕਿ ਮੁੱਦਈ ਦੇ ਘਰ ਵਿੱਚ ਪੀਓਪੀ ਦਾ ਕੰਮ ਕਰਕੇ ਗਏ ਸਨ, ਉਨ੍ਹਾਂ ਤਿੰਨਾਂ ਨੇ ਫਿਰੌਤੀ ਮੰਗਣ ਦੀ ਰਾਇ ਬਣਾ ਲਈ ਸੀ ਤਿੰਨਾਂ ’ਚੋਂ ਇੱਕ ਦੀ ਪਛਾਣ ਕਰਮ ਸਿੰਘ ਉਰਫ ਨਿੱਕਾ ਪੁੱਤਰ ਦਰਸ਼ਨ ਸਿੰਘ ਵਾਸੀ ਢਿਪਾਲੀ ਵਜੋਂ ਹੋਈ ਅਤੇ 2 ਹੋਰ ਨਾਮਲ਼ੂਮ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਬੀਤੇ ਦਿਨੀਂ ਕਰਮ ਸਿੰਘ ਉਰਫ ਨਿੱਕਾ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਹੋਰ ਖੁਲਾਸੇ ਹੋਣ ਦੀ ਸੰਭਾਵਨਾ

ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਮਲਜ਼ਮ ਕਰਮ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਦੋਂਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਤੋਂ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Gangster : ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ’ਚ ਵੀ ਕਰ ਦਿੱਤੀ ਫਿਰੌਤੀਆਂ ਦੀ ਉਗਰਾਹੀ ਸ਼ੁਰੂ
ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗੈਂਗ ਨਸ਼ਿਆਂ ਦੀ ਤਸਕਰੀ ਤੇ ਆਪਸੀ ਕਤਲੋਗਾਰਤ ਕਾਰਨ ਸਾਰੇ ਕੈਨੇਡਾ ਵਿੱਚ ਬਦਨਾਮ ਹਨ। ਇਨ੍ਹਾਂ ਦੀਆਂ ਕਰਤੂਤਾਂ ਕਾਰਨ ਸਾਰੇ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਇੰਗਲਿਸ਼ ਮੀਡੀਆ ਇੰਡੋ ਕੈਨੇਡੀਅਨ ਗੈਂਗ ਦੱਸ ਕੇ ਪ੍ਰਮੁੱਖਤਾ ਨਾਲ ਇਨ੍ਹਾਂ ਬਾਰੇ ਨੈਗੇਟਿਵ ਖਬਰਾਂ ਲਾਉਂਦਾ ਹੈ। ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਖਮਿਆਜ਼ਾ ਅਮਰੀਕਾ-ਕੈਨੇਡਾ ਬਾਰਡਰ ’ਤੇ ਸ਼ਰੀਫ ਪੰਜਾਬੀ ਟਰੱਕ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ। ਬਾਰਡਰ ਪੁਲਿਸ ਵੱਲੋਂ ਖੋਜੀ ਕੁੱਤਿਆਂ ਤੇ ਸਪੈਸ਼ਲ ਸਕੈਨਰਾਂ ਦੁਆਰਾ ਚੈਕਿੰਗ ਕਰਕੇ ਕਈ-ਕਈ ਘੰਟੇ ਖੱਜਲ-ਖੁਆਰ ਕੀਤਾ ਜਾਂਦਾ ਹੈ। ਨਸ਼ਿਆਂ ਦੇ ਵਪਾਰ ਤੋਂ ਇਲਾਵਾ ਹੁਣ ਤਿੰਨ-ਚਾਰ ਮਹੀਨਿਆਂ ਤੋਂ ਗੈਂਗਸਟਰਾਂ ਨੇ ਫਿਰੌਤੀਆਂ ਮੰਗਣ ਦਾ ਨਵਾਂ ਧੰਦਾ ਸ਼ੁਰੂ ਕਰ ਲਿਆ ਹੈ। (Gangster)

ਫਿਰੌਤੀ ਨਾ ਮਿਲਣ ’ਤੇ ਸ਼ਿਕਾਰ ਦੇ ਘਰ ’ਤੇ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਕਾਰੋਬਾਰੀ ਥਾਵਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਫਿਰੌਤੀਆਂ ਮੰਗਣ ਦੀ ਬੁਰਾਈ ਵੈਨਕੂਵਰ ਸਰੀ ਖੇਤਰ ਤੋਂ ਸ਼ੁਰੂ ਹੋਈ ਸੀ ਤੇ ਹੁਣ ਐਬਸਫੋਰਡ, ਕੈਲਗਰੀ, ਐਡਮਿੰਟਨ, ਟਰਾਂਟੋ ਅਤੇ ਬਰੈਂਪਟਨ ਆਦਿ ਤੋਂ ਹੁੰਦੀ ਹੋਈ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਈ ਹੈ। 31 ਦਸੰਬਰ ਤੱਕ ਪੁਲਿਸ ਕੋਲ 28 ਤੋਂ ਵੱਧ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਦੀ ਤਫਤੀਸ਼ ਚੱਲ ਰਹੀ ਹੈ। ਜਿਨ੍ਹਾਂ ਵਿਚਾਰਿਆਂ ਨੇ ਡਰਦੇ ਮਾਰੇ ਚੁੱਪ-ਚੁਪੀਤੇ ਫਿਰੌਤੀਆਂ ਭਰ ਦਿੱਤੀਆਂ ਹਨ, ਉਨ੍ਹਾਂ ਦੀ ਗਿਣਤੀ ਫਿਲਹਾਲ ਪਤਾ ਨਹੀਂ ਲੱਗ ਸਕੀ। 27 ਦਸੰਬਰ ਨੂੰ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਬੇਟੇ ਦੇ ਘਰ ’ਤੇ ਸਰੀ ਵਿਖੇ ਹੋਈ ਫਾਇਰਿੰਗ ਨੇ ਤਾਂ ਸਾਰੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। (Gangster)

ਇਹ ਵੀ ਪੜ੍ਹੋ : School Holiday : ਸਕੂਲਾਂ ’ਚ ਫਿਰ ਵਧੀਆਂ ਛੁੱਟੀਆਂ, ਜਾਣੋ ਕਦੋਂ ਲੱਗਣਗੇ ਸਕੂਲ

ਕੁਝ ਦਿਨ ਪਹਿਲਾਂ ਐਡਮਿੰਟਨ ਪੁਲਿਸ ਨੇ ਫਿਰੌਤੀ ਦੇ ਮਾਮਲਿਆਂ ਕਾਰਨ ਲਾਈਆਂ ਗਈਆਂ ਦਰਜ਼ਨ ਦੇ ਕਰੀਬ ਅੱਗਾਂ ਦੀਆਂ ਵਾਰਦਾਤਾਂ ਬਾਰੇ ਪ੍ਰੈੱਸ ਰਿਲੀਜ਼ ਜਾਰੀ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਕਿ ਜਿਆਦਾਤਰ ਧਮਕੀਆਂ ਭਾਰਤੀ ਤੇ ਖਾਸ ਤੌਰ ’ਤੇ ਪੰਜਾਬੀ ਬਿਲਡਰਾਂ ਨੂੰ ਆ ਰਹੀਆਂ ਹਨ। ਹੁਣ ਤੱਕ ਅਨੇਕਾਂ ਉਸਾਰੀ ਅਧੀਨ ਘਰ, ਸ਼ੋਅਰੂਮ ਅਤੇ ਸ਼ੋਅਹਾਊਸ ਅੱਗ ਲਾ ਕੇ ਸਾੜ ਦਿੱਤੇ ਗਏ ਹਨ। ਅੱਗ ਲਾਉਣ ਤੋਂ ਬਾਅਦ ਫਿਰੌਤੀ ਦੀ ਮੰਗ ਦੁੱਗਣੀ ਹੋ ਜਾਂਦੀ ਹੈ ਤੇ ਪੂਰੀ ਨਾ ਹੋਣ ’ਤੇ ਸ਼ਿਕਾਰ ਦੇ ਰਿਹਾਇਸ਼ੀ ਘਰ ਉੱਪਰ ਗੋਲੀਬਾਰੀ ਕੀਤੀ ਜਾਂਦੀ ਹੈ। ਸ਼ੁਕਰ ਹੈ ਕਿ ਅਜੇ ਤੱਕ ਕੋਈ ਜ਼ਖਮੀ ਜਾਂ ਹਲਾਕ ਨਹੀਂ ਹੋਇਆ। ਇਨ੍ਹਾਂ ਵਾਰਦਾਤਾਂ ਵਿੱਚ ਛੋਟੀ ਉਮਰ ਦੇ ਤੇ ਜਲਦੀ ਅਮੀਰ ਹੋਣ ਦੀ ਚਾਹ ਰੱਖਣ ਵਾਲੇ ਨੌਜਵਾਨ ਸ਼ਾਮਲ ਹਨ। (Gangster)

ਪੁਲਿਸ ਖਾਸ ਤੌਰ ’ਤੇ ਅਜਿਹੇ ਨੌਜਵਾਨਾਂ ’ਤੇ ਨਿਗ੍ਹਾ ਰੱਖ ਰਹੀ ਹੈ ਜਿਨ੍ਹਾਂ ਦੀਆਂ ਗੱਡੀਆਂ ਵਿੱਚ ਪੈਟਰੌਲ ਨਾਲ ਭਰੇ ਹੋਏ ਜੈਰੀਕੈਨ ਹੋਣ। ਪੁਲਿਸ ਨੇ ਫਿਰੌਤੀਆਂ ਮੰਗਣ, ਅੱਗਾਂ ਲਾਉਣ ਤੇ ਫਾਇਰਿੰਗ ਕਰਨ ਦੇ ਮਾਮਲਿਆਂ ਵਿੱਚ ਹੁਣ ਤੱਕ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਪਰਮਿੰਦਰ ਸਿੰਘ ਉਮਰ 20 ਸਾਲ, ਹਸਨ ਡੈਂਬਲੀ ਉਮਰ 18 ਸਾਲ, ਮਾਨਵ ਹੀਰ ਉਮਰ 18 ਸਾਲ, ਰਵਿੰਦਰ ਸੰਧੂ 19 ਸਾਲ ਅਤੇ ਅਰਜੁਨ ਸਾਹਨਨ 19 ਸਾਲ। ਇਨ੍ਹਾਂ ਵਿੱਚੋਂ ਪਰਮਿੰਦਰ ਸਿੰਘ ’ਤੇ ਧਮਕੀਆਂ, ਅੱਗਜ਼ਨੀ ਤੇ ਗੋਲੀਬਾਰੀ ਦੇ 12 ਕੇਸ ਦਰਜ਼ ਹਨ। ਕੈਨੇਡਾ ਦੇ ਨਰਮ ਕਾਨੂੰਨਾਂ ਕਾਰਨ ਉਸ ਨੂੰ ਛੱਡ ਕੇ ਬਾਕੀ ਚਾਰ ਮੁਜ਼ਰਮਾਂ ਦੀ ਕੁਝ ਦਿਨਾਂ ਬਾਅਦ ਹੀ ਜ਼ਮਾਨਤ ਹੋ ਗਈ ਹੈ। ਇਸ ਕਾਰਨ ਹੋਰ ਕਈ ਗੈਂਗਸਟਰਾਂ ਨੂੰ ਉਤਸ਼ਾਹ ਮਿਲਿਆ ਹੈ ਤੇ ਫਿਰੌਤੀ ਲਈ ਧਮਕੀਆਂ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਸੇਵਾ ਸਿਮਰਨ ਨਾਲ ਮਿਲਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ

9 ਦਸੰਬਰ ਨੂੰ ਉਂਟਾਰੀਓ ਪੁਲਿਸ ਨੇ ਐਬਸਫੋਰਡ ਦੇ 23 ਸਾਲਾ ਤਨਮਨਜੋਤ ਗਿੱਲ ਨਾਮਕ ਇੱਕ ਗੈਂਗਸਟਰ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਇੱਕ ਵਪਾਰਕ ਅਦਾਰੇ ’ਤੇ ਗੋਲੀਆਂ ਚਲਾਉਣ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਦੀ ਪੁੱਛਗਿੱਛ ਤੋਂ ਫਿਰੌਤੀਆਂ ਵਸੂਲਣ ਵਾਲੇ ਸੰਗਠਿਤ ਗਰੋਹਾਂ ਬਾਰੇ ਅਜਿਹੇ ਹੈਰਾਨੀਜਨਕ ਇੰਕਸ਼ਾਫ ਹੋਏ ਹਨ ਕਿ ਉਂਟਾਰੀਓ ਪੁਲਿਸ ਨੂੰ ਇੱਕ ਟਾਸਕ ਫੋਰਸ ਦਾ ਗਠਨ ਕਰਨਾ ਪਿਆ ਹੈ ਜੋ ਸਿਰਫ ਫਿਰੌਤੀਆਂ ਦੇ ਕੇਸਾਂ ਨੂੰ ਨਜਿੱਠੇਗੀ। ਕੈਨੇਡਾ ਵਿੱਚ ਜਿੱਥੇ ਇੱਕ ਪਾਸੇ ਮਹਿੰਗਾਈ ਤੇ ਆਰਥਿਕ ਮੰਦੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ, ਉੱਥੇ ਦੂਸਰੇ ਪਾਸੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ, ਧਮਕੀਆਂ, ਗੋਲੀਬਾਰੀ ਤੇ ਅੱਗਜ਼ਨੀ ਦੀਆਂ ਘਟਨਾਵਾਂ ਨੇ ਦਹਿਲਾ ਦਿੱਤਾ ਹੈ। (Gangster)

ਕੈਨੇਡਾ ਪੁਲਿਸ ਹੁਣ ਤੱਕ ਪੰਜਾਬੀ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਨਸ਼ਿਆਂ ਦੇ ਕਾਰੋਬਾਰ ਤੇ ਆਪਸੀ ਕਤਲੇਆਮ ਦੇ ਕੇਸਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੀ ਹੈ, ਲੱਗਦਾ ਹੈ ਕਿ ਇਸ ਮਾਮਲੇ ਵਿੱਚ ਉਸ ਨੂੰ ਜਿਆਦਾ ਸਫਲਤਾ ਹਾਸਲ ਨਹੀਂ ਹੋਵੇਗੀ। ਉਂਜ ਵੀ ਕੈਨੇਡਾ ਪੁਲਿਸ ਪੰਜਾਬੀਆਂ ਦੇ ਕਤਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ। ਜਦੋਂ ਕੋਈ ਗੈਂਗਸਟਰ ਜਿਆਦਾ ਅੱਤ ਚੁੱਕ ਲੈਂਦਾ ਹੈ ਤਾਂ ਪੁਲਿਸ ਵੱਧ ਤੋਂ ਵੱਧ ਇੱਕ ਘੋਸ਼ਣਾ ਜਾਰੀ ਕਰ ਦਿੰਦੀ ਹੈ ਕਿ ਇਸ ’ਤੇ ਖੂਨੀ ਹਮਲਾ ਹੋਣ ਦੀ ਉਮੀਦ ਹੈ। ਜਿਹੜਾ ਵੀ ਵਿਅਕਤੀ ਇਸ ਨਾਲ ਸਬੰਧ ਰੱਖੇਗਾ, ਉਸ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸੇ ਕਾਰਨ ਨਿਰਦੋਸ਼ ਪੰਜਾਬੀਆਂ ਤੇ ਗੈਂਗਸਟਰਾਂ ਦੀਆਂ ਹੱਤਿਆਵਾਂ ਦੇ 85% ਤੋਂ ਵੱਧ ਕੇਸ ਅੱਜ ਤੱਕ ਅਣਸੁਲਝੇ ਪਏ ਹਨ। (Gangster)

ਇਹ ਵੀ ਪੜ੍ਹੋ : ਪੰਜਾਬ ਨੂੰ ਸਿੱਖਿਆ ਤੇ ਖੇਡਾਂ ਦੇ ਖੇਤਰ ’ਚ ਮੋਹਰੀ ਸੂਬਾ ਬਣਾਵਾਂਗੇ : ਚੀਮਾ

ਗੈਂਗ ਹਿੰਸਾ ਕਾਰਨ ਕੈਨੇਡਾ ਵਿੱਚ ਹੁਣ ਤੱਕ 400 ਤੋਂ ਵੱਧ ਪੰਜਾਬੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਤੇ ਇਹ ਮੌਤਾਂ ਕੈਨੇਡਾ ਵਿੱਚ ਗੈਂਗ ਹਿੰਸਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 27% ਬਣਦੀਆਂ ਹਨ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪਰ ਕੈਨੇਡਾ ਦੇ ਨਰਮ ਕਾਨੂੰਨਾਂ ਵਿੱਚ ਬੱਝੇ ਹੋਣ ਕਾਰਨ ਤਫਤੀਸ਼ ਜੂੰ ਦੀ ਤੋਰ ਚੱਲ ਰਹੀ ਹੈ। ਤਨਮਨਜੋਤ ਗਿੱਲ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੇ ਗੈਂਗ ਕੋਲ ਸ਼ਿਕਾਰ ਬਣਾਏ ਜਾਣ ਵਾਲੇ ਕਾਰੋਬਾਰੀਆਂ ਦੀ ਪੂਰੀ ਜਨਮ ਪੱਤਰੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ, ਬੱਚਿਆਂ ਦੇ ਸਕੂਲ, ਕਾਰਾਂ ਦੇ ਨੰਬਰ, ਪਸੰਦੀਦਾ ਰੈਸਟੋਰੈਂਟ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਪੰਜਾਬ ਵਿਚਲੇ ਐਡਰੈੱਸ ਤੱਕ ਦੀ ਜਾਣਕਾਰੀ ਉਨ੍ਹਾਂ ਕੋਲ ਸੀ। (Gangster)

ਪੁਲਿਸ ਤਫਤੀਸ਼ ਦੌਰਾਨ ਇੱਕ ਗੈਂਗ ਮੈਂਬਰ ਨੇ ਮੰਨਿਆ ਹੈ ਕਿ ਉਹ ਫਿਰੌਤੀਆਂ ਉਗਰਾਹੁਣ ਦੇ ਧੰਦੇ ਵਿੱਚ ਇਸ ਕਾਰਨ ਪਏ ਹਨ ਕਿਉਂਕਿ ਪਕੜੇ ਜਾਣ ’ਤੇ ਨਸ਼ਿਆਂ ਦੇ ਕੇਸਾਂ ਨਾਲੋਂ ਬਹੁਤ ਘੱਟ ਸਜ਼ਾ ਮਿਲਦੀ ਹੈ, ਜ਼ਮਾਨਤ ਜਲਦੀ ਹੋ ਜਾਂਦੀ ਹੈ ਤੇ ਪੈਸਾ ਜਿਆਦਾ ਬਣਦਾ ਹੈ। ਵੈਨਕੁਵਰ ਸਰੀ ਇਲਾਕੇ ਵਿੱਚ ਤਾਂ ਇਸ ਮੁਸੀਬਤ ਨੇ ਕਾਰੋਬਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਹਾਲਾਤ ਐਨੇ ਵਿਗੜ ਗਏ ਹਨ ਕਿ 6 ਜਨਵਰੀ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ (ਬੀ.ਸੀ.) ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੂੰ ਭਾਰਤੀਆਂ ਦੇ ਇੱਕ ਵੱਡੇ ਇਕੱਠ ਵਿੱਚ ਆ ਕੇ ਇਹ ਭਰੋਸਾ ਦੇਣਾ ਪਿਆ ਕਿ ਸਰਕਾਰ ਇਸ ਨਵੀਂ ਮੁਸੀਬਤ ਪ੍ਰਤੀ ਬੇਹੱਦ ਗੰਭੀਰ ਹੈ। (Gangster)

ਇਹ ਵੀ ਪੜ੍ਹੋ : ਯਸ਼ਸਵੀ-ਦੁਬੇ ਦੇ ਤੂਫਾਨੀ ਅਰਧਸੈਂਕੜੇ, ਭਾਰਤ ਦਾ ਲੜੀ ’ਤੇ ਕਬਜ਼ਾ

ਭਾਰਤੀ ਕੈਨੇਡੀਅਨ ਭਾਈਚਾਰੇ ਨੇ ਅਟਾਰਨੀ ਜਨਰਲ ਨੂੰ ਬੀ.ਸੀ. ਦੇ ਮੁੱਖ ਮੰਤਰੀ ਡੇਵਿਡ ਐਬੀ, ਸਰੀ ਦੀ ਮੇਅਰ ਬਰੈਂਡਾ ਲਾਕ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਵਾਸਤੇ ਮੈਮੋਰੈਂਡਮ ਦਿੱਤੇ ਤੇ ਮੰਗ ਕੀਤੀ ਕਿ ਹੋਰ ਕਾਨੂੰਨੀ ਕਾਰਵਾਈਆਂ ਦੇ ਨਾਲ ਜਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਗਸ਼ਤ ਅਤੇ ਚੈਕਿੰਗ ਵਧਾਈ ਜਾਵੇ ਤਾਂ ਜੋ ਬਦਮਾਸ਼ਾਂ ਦੇ ਦਿਲਾਂ ਵਿੱਚ ਕਾਨੂੰਨ ਪ੍ਰਤੀ ਡਰ ਪੈਦਾ ਹੋਵੇ। ਇਸ ਤੋਂ ਇਲਾਵਾ ਪਹਿਲਾਂ ਹੋਈਆਂ ਵਾਰਦਾਤਾਂ ਨੂੰ ਵੀ ਹੱਲ ਕੀਤਾ ਜਾਵੇ। ਫਿਰੌਤੀਆਂ ਉਗਰਾਹੁਣ ਵਾਲੇ ਇਨ੍ਹਾਂ ਗੈਂਗਾਂ ਨੂੰ ਸ਼ਾਇਦ ਪਤਾ ਨਹੀਂ ਕਿ ਪੰਜਾਬ ਅਤੇ ਕੈਨੇਡਾ ਦੇ ਹਾਲਾਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। (Gangster)

ਕੈਨੇਡਾ ਵਿੱਚ ਪੁਲਿਸ ਕੋਲੋਂ ਇਨਸਾਫ ਲੈਣ ਲਈ ਕਿਸੇ ਸੱਤਾਧਾਰੀ ਲੀਡਰ ਦਾ ਫੋਨ ਕਰਵਾਉਣ ਜਾਂ ਕੋਈ ਹੋਰ ਸੱਜਾ-ਖੱਬਾ ਕਰਨ ਦੀ ਜਰੂਰਤ ਨਹੀਂ ਪੈਂਦੀ। ਇੰਡੋ-ਕੈਨੇਡੀਅਨ ਲੋਕ ਆਪਣੇ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ ਜਿਸ ਕਾਰਨ ਪੁਲਿਸ ਕੋਲ ਧੜਾਧੜ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਇਹ ਗੈਂਗਸਟਰ ਪੰਜਾਬੀਆਂ ਦੇ ਨਾਂਅ ’ਤੇ ਕਾਲਾ ਧੱਬਾ ਹਨ ਤੇ ਆਪਣੇ ਭਾਈਚਾਰੇ ਦੀ ਬਦਨਾਮੀ ਤੇ ਦੁੱਖਾਂ ਦਾ ਕਾਰਨ ਬਣ ਰਹੇ ਹਨ। ਜੇ ਅੱਜ ਇਹ ਲੋਕ ਕੈਨੇਡਾ ਦੇ ਨਰਮ ਕਾਨੂੰਨਾਂ ਦਾ ਫਾਇਦਾ ਉਠਾ ਰਹੇ ਹਨ ਤਾਂ ਕੱਲ੍ਹ ਨੂੰ ਇਹ ਕਾਨੂੰਨ ਬਦਲ ਵੀ ਸਕਦੇ ਹਨ।

ਅਮੀਰ ਬਣਨ ਲਈ ਫਿਰੌਤੀ ਦੀ ਸਕੀਮ ਘੜਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ
ਬੰਦ ਲਿਫਾਫਾ ਭੇਜ ਕੇ ਮੰਗੀ ਸੀ ਫਿਰੌਤੀ

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਸੀਆਈਏ ਸਟਾਫ ਬਠਿੰਡਾ ਨੇ ਰਾਮਾਂ ਮੰਡੀ ਦੇ ਇੱਕ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ‘ਚ ਪਿੰਡ ਰਾਮਸਰਾ ਦੇ ਬੇਅੰਤ ਸਿੰਘ ਨਾਂਅ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਵਿਅਕਤੀ ਨੇ ਛੇਤੀ ਅਮੀਰ ਬਣਨ ਲਈ ਇਹ ਸਕੀਮ ਘੜੀ ਸੀ, ਜਿਸ ਤਹਿਤ ਇੱਕ ਆਟੋ ਚਾਲਕ ਰਾਹੀਂ ਲਿਫਾਫਾ ਕਾਰੋਬਾਰੀ ਕੋਲ ਭੇਜਿਆ ਸੀ। ਇਸ ਮਾਮਲੇ ‘ਚ ਦੋ ਆਟੋ ਚਾਲਕ ਵੀ ਪੁਲਿਸ ਨੇ ਜੁਡੀਸ਼ੀਅਲ ਰਿਮਾਂਡ ‘ਤੇ ਰੱਖੇ ਹੋਏ ਹਨ।

ਬੇਅੰਤ ਸਿੰਘ ਨੇ ਇੱਕ ਹੋਰ ਦੁਕਾਨਦਾਰ ਤੋਂ ਵੀ ਫੋਨ ‘ਤੇ ਫਿਰੌਤੀ ਮੰਗਣ ਦੀ ਗੱਲ ਪੁਲਿਸ ਕੋਲ ਕਬੂਲ ਕੀਤੀ ਹੈ। ਜਾਣਕਾਰੀ ਅਨੁਸਾਰ ਬੇਅੰਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰਾਮਸਰਾ ਜੋ ਨਸ਼ੇ ਕਰਨ ਦਾ ਆਦੀ ਹੈ ਤੇ ਥੋੜ੍ਹੀ ਜ਼ਮੀਨ ਦਾ ਮਾਲਕ ਹੈ, ਨੇ ਛੇਤੀ ਅਮੀਰ ਬਣਨ ਲਈ ਇੱਕ ਆਟੋ ਚਾਲਕ ਰਾਹੀਂ ਬੰਦ ਲਿਫਾਫਾ ਭੇਜਕੇ ਪ੍ਰੇਮ ਬਾਂਸਲ ਪੁੱਤਰ ਹੇਮਰਾਜ ਬਾਂਸਲ ਵਾਸੀ ਮਾਡਲ ਟਾਉੂਨ ਬਠਿੰਡਾ, ਜਿਸ ਦਾ ਰਿਫਾਇਨਰੀ ਰੋਡ ਰਾਮਸਰਾਂ ਵਿਖੇ ਬਜਰੀ ਦਾ (ਆਰ.ਐਮ.ਸੀ) ਪਲਾਂਟ ਕਰੀਬ ਢਾਈ ਸਾਲ ਤੋਂ ਚੱਲ ਰਿਹਾ ਹੈ, ਤੋਂ 8 ਜੂਨ ਨੂੰ ਚਿੱਠੀ ਰਾਹੀਂ ਫਿਰੌਤੀ ਮੰਗੀ ਸੀ। ਪ੍ਰੇਮ ਬਾਂਸਲ ਨੂੰ ਇਹ ਚਿੱਠੀ ਵਾਲਾ ਲਿਫਾਫਾ ਇੱਕ ਆਟੋ ਚਾਲਕ ਨੇ ਫੜਾਇਆ ਸੀ, ਜਿਸ ‘ਚ ਪੰਜਾਬੀ ਭਾਸ਼ਾ ਵਿੱਚ 30 ਲੱਖ ਰੁਪਏ ਫਿਰੌਤੀ ਦੇਣ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਤੇ ਪੁਲਿਸ ਨੂੰ ਇਤਲਾਹ ਦੇਣ ਬਦਲੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੋਈ ਸੀ। ਚਿੱਠੀ ਦੇਣ ਵਾਲੇ ਨੇ ਆਪਣਾ ਨਾਂਅ ਨੀਰਜ ਕੁਮਾਰ ਦੱਸਿਆ ਸੀ।

ਨੀਰਜ ਕੁਮਾਰ ਨੇ ਪ੍ਰੇਮ ਬਾਂਸਲ ਨੂੰ ਦੱਸਿਆ ਸੀ ਕਿ ਉਸ ਨੂੰ ਇਹ ਚਿੱਠੀ ਰਾਜੂ ਸਿੰਘ ਉਰਫ ਰਾਜੀ ਪੁੱਤਰ ਮੁਖਤਿਆਰ ਸਿੰਘ ਫੱਤੀਵਾਲੀ ਢਾਹਣੀ ਤਲਵੰਡੀ ਰੋਡ ਰਾਮਾਂ ਨੇ ਦਿੱਤੀ ਸੀ। ਪੁਲਿਸ ਨੇ ਨੀਰਜ ਕੁਮਾਰ ਅਤੇ ਰਾਜੂ ਸਿੰਘ ਉਰਫ ਰਾਜੀ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਰਾਜੂ ਸਿੰਘ ਉਰਫ ਰਾਜੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਜੋ ਅਕਸਰ ਰਾਮੇ ਤੋਂ ਰਿਫਾਇਨਰੀ ਸਵਾਰੀਆਂ ਛੱਡਣ ਆਉਂਦਾ-ਜਾਂਦਾ ਰਹਿੰਦਾ ਹੈ ਅਤੇ ਨੀਰਜ ਕੁਮਾਰ ਵੀ ਆਟੋ ਚਲਾਉਂਦਾ ਹੈ ਜੋ ਉਸਦਾ ਦੋਸਤ ਹੈ ਤੇ ਉਹ ਵੀ ਰਿਫਾਇਨਰੀ ਆਟੋ ‘ਤੇ ਸਵਾਰੀਆਂ ਛੱਡਣ ਆਉਂਦਾ-ਜਾਂਦਾ ਰਹਿੰਦਾ ਹੈ।

ਇਸੇ ਦੌਰਾਨ 8 ਜੂਨ ਨੂੰ ਜਦੋਂ ਉਹ ਰਾਮੇਂ ਆਟੋ ਸਟੈਂਡ ‘ਤੇ ਖੜ੍ਹਾ ਸੀ ਤਾਂ ਉਸ ਵਕਤ ਦੁਪਹਿਰੇ ਇੱਕ ਨਾਮਾਲੂਮ ਵਿਅਕਤੀ, ਜਿਸ ਦੀ ਉਮਰ ਕਰੀਬ 50 ਸਾਲ ਸੀ , ਉਹ ਬੰਦ ਲਿਫਾਫਾ ਪ੍ਰੇਮ ਕੁਮਾਰ ਬਾਂਸਲ ਨੂੰ ਦੇਣ ਲਈ ਕਿਹਾ ਸੀ। ਉਸ ਨੇ ਤਰਸ ਦੇ ਅਧਾਰ ‘ਤੇ ਉਹ ਲਿਫਾਫਾ ਫੜ ਲਿਆ। ਪਰੰਤੂ ਉਸਨੂੰ ਕਿਸੇ ਹੋਰ ਪਾਸੇ ਦਾ ਗੇੜਾ ਮਿਲਣ ‘ਤੇ ਆਪਣੇ ਦੋਸਤ ਨੀਰਜ ਕੁਮਾਰ ਨੂੰ ਦੇ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਪੁੱਛਗਿਛ ਕੀਤੀ ਤਾਂ ਇਹਨਾਂ ਦੋਵਾਂ ਨੇ ਚਿੱਠੀ ਦੇਣ ਵਾਲੇ ਨਾ ਮਾਲੂਮ ਵਿਅਕਤੀ ਦਾ ਹੋਰ ਅਤਾ-ਪਤਾ ਨਾ ਪਤਾ ਹੋਣ ਬਾਰੇ ਮਜ਼ਬੂਰੀ ਜ਼ਾਹਰ ਕੀਤੀ ਸੀ ਜੋ ਹੁਣ ਜੂਡੀਸ਼ੀਅਲ ਰਿਮਾਂਡ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹਨ।

ਕੇਸ ਦੀ ਤਫਤੀਸ਼ ਇੰਸਪੈਕਟਰ ਰਜਿੰਦਰ ਕੁਮਾਰ ਸੀ.ਆਈ.ਏ.ਸਟਾਫ ਬਠਿੰਡਾ ਨੂੰ ਸੌਪੀ ਗਈ ਤਾਂ ਉਨ੍ਹਾਂ ਨੇ ਤੱਥਾਂ ਦੇ ਅਧਾਰ ‘ਤੇ ਬੇਅੰਤ ਸਿੰਘ ਪੁੱਤਰ ਜਰਨੈਲ ਸਿੰਘ ਰਾਮਸਰਾਂ ਨੂੰ ਮੁਕੱਦਮੇ ‘ਚ ਸ਼ਾਮਲ ਕੀਤਾ ਤਾਂ ਅੱਜ ਰਿਫਾਇਨਰੀ ਟਾਊੁਨਸ਼ਿਪ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ। ਇਸ ਵਿਅਕਤੀ ਦੇ ਘਰੋਂ ਇਕ ਕਾਲੇ ਰੰਗ ਦਾ ਫੋਨ, ਇੱਕ ਅਛਰੂ ਕੁਮਾਰ ਕਰਿਆਨਾ ਸਟੋਰ ਰਾਮਾਂ ਮੰਡੀ ਦਾ ਵਿਜੀਟਿੰਗ ਕਾਰਡ , ਇੱਕ ਲਾਈਨਦਾਰ ਕਾਪੀ ਬਰਾਮਦ ਕੀਤੇ ਹਨ।

ਬੇਅੰਤ ਸਿੰਘ ਨੇ ਮੰਨਿਆਂ ਕਿ 8 ਜੂਨ ਨੂੰੰ ਫਿਰੌਤੀ ਵਾਲੀ ਚਿੱਠੀ ਆਟੋ ਰਿਕਸ਼ੇ ਵਾਲਿਆਂ ਨੂੰ ਉਸ ਨੇ ਹੀ ਦਿੱਤੀ ਸੀ ਅਤੇ ਮਨੋਜ ਕੁਮਾਰ ਵਾਸੀ ਰਾਮਾ ਮੰਡੀ, ਜੋ ਕਰਿਆਨੇ ਦੀ ਦੁਕਾਨ ਕਰਦਾ ਹੈ, ਨੂੰ ਫੋਨ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਤੇ ਨਾ ਦੇਣ ਦੀ ਸੂਰਤ ਵਿੱਚ ਮਨੋਜ ਕੁਮਾਰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਬੇਅੰਤ ਸਿੰਘ, ਜੋ ਨਸ਼ਾ ਕਰਨ ਦਾ ਆਦਿ ਹੈ, ਨੇ ਲਾਲਚ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਕੋਸ਼ਿਸ਼ ਕੀਤੀ ਸੀ। ਪਰੰਤੂ ਫੜਿਆ ਗਿਆ ਹੈ, ਜਿਸ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।