IPL-10 - Sach Kahoon Punjabi

ਮੁੰਬਈ ਦਾ ਕੋਲਕਾਤਾ ਤੇ ਗੁਜਰਾਤ ਦਾ ਹੈਦਰਾਬਾਦ ਨਾਲ ਮੁਕਾਬਲਾ ਅੱਜ
ਮੁੰਬਈ ਇੰਡੀਅਨ ਮੂਹਰੇ ਹੁਣ ‘ਗੰਭੀਰ’ ਚੁਣੌਤੀ

ਮੁੰਬਈ, (ਏਜੰਸੀ) । ਆਈਪੀਐੱਲ-10 ਵਿੱਚ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਕੋਲਕਾਤਾ ਨਾਈਟਰਾਈਡਰਜ਼ ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਅੱਜ ਇੱਥੇ ਵਾਨਖੇਡੇ ਸਟੇਡੀਅਮ ਵਿੱਚ ਖਰਾਬ ਸ਼ੁਰੂਆਤ  ਕਰਕੇ ਦਬਾਅ ਵਿੱਚ ਵਿਖਾਈ ਦੇ ਰਹੀ ਮੇਜ਼ਬਾਨ ਮੁੰਬਈ ਇੰਡੀਅੰਜ਼ ਸਾਹਮਣੇ ਗੰਭੀਰ ਚੁਣੌਤੀ ਪੇਸ਼ ਕਰਨ ਉੱਤਰੇਗੀ।

ਮੁੰਬਈ ਦੀ ਟੀਮ ਆਪਣੇ ਪਹਿਲੇ ਮੁਕਾਬਲੇ ਵਿੱਚ ਰਾਇਜਿੰਗ ਪੂਨੇ ਸੁਪਰ ਜਾਇੰਟਸ ਤੋਂ ਸੱਤ ਵਿਕਟਾਂ ਨਾਲ ਮੈਚ ਹਾਰ ਗਈ ਸੀ ਤਾਂ ਉੱਥੇ ਸ਼ਾਹਰੁਖ ਖਾਨ ਦੀ ਕੋਲਕਾਤਾ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਗੁਜਰਾਤ ਲਾਇੰਸ ਨੂੰ ਉਸ ਦੇ ਹੀ ਘਰ ਵਿੱਚ 10 ਵਿਕਟਾਂ ਨਾਲ ਇੱਕ ਤਰਫ਼ਾ ਅੰਦਾਜ ਵਿੱਚ ਹਰਾ ਦਿੱਤਾ ਸੀ ਹਾਲਾਂਕਿ ਦੋਵੇਂ ਹੀ ਟੀਮਾਂ ਆਈਪੀਐੱਲ ਦਾ ਖਿਤਾਬ ਦੋ-ਦੋ ਵਾਰ ਆਪਣੇ ਨਾਂਅ ਕਰ ਚੁੱਕੀਆਂ ਹਨ ਤੇ  ਉਨ੍ਹਾਂ ਕੋਲ ਦੇਸ ਤੇ ਵਿਦੇਸ਼ੀ  ਖਿਡਾਰੀਆਂ ਦਾ ਜ਼ਬਰਦਸਤ ਲਾਈਨ ਅੱਪ ਹੈ ਪਰ ਫਿਲਹਾਲ ਚੰਗੀ ਸ਼ੁਰੂਆਤ ਨਾਲ ਗੌਤਮ ਗੰਭੀਰ ਦੀ  ਕੇਕੇਆਰ ਦਾ ਹੌਂਸਲਾ ਕਾਫੀ ਵਧਿਆ ਹੋਇਆ ਹੈ ਤੇ ਉਥੇ ਰੋਹਿਤ ਸ਼ਰਮਾ ਦੀ ਮੁੰਬਈ ਪਹਿਲਾਂ ਹੀ ਮੈਚ ਹਾਰ ਕੇ ਦਬਾਅ ਵਿੱਚ ਹੈ ਤੇ ਆਪਣੇ ਘਰੇਲੂ ਮੈਦਾਨ ‘ਤੇ ਹਾਲਾਤਾਂ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦਿਆਂ ਜਿੱਤ ਦੀ ਪਟੜੀ ‘ਤੇ ਆਉਣਾ ਚਾਹੁੰਦੀ ਹੈ ਮੁੰਬਈ ਦੀ ਟੀਮ ਨੂੰ ਫਿਲਹਾਲ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਹੀ ਵਿਭਾਗਾਂ ਵਿੱਚ  ਸੁਧਾਰ ਦੀ ਲੋੜ ਹੈ ਉੱਥੇ ਖੁਦ ਕਪਤਾਨ ਰੋਹਿਤ ਸ਼ਰਮਾ ਦੀ ਫਾਰਮ ਵੀ ਕੁਝ ਖਾਸ ਨਹੀਂ  ਚੱਲ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ।

ਰੋਹਿਤ ਕਾਫ਼ੀ ਸਮੇਂ ਤੋਂ ਮੈਦਾਨ  ਤੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕਰ ਰਹੇ ਹਨ ਤੇ  ਇਹ ਉਨ੍ਹਾਂ ਦੀ ਖੇਡ ਵਿੱਚ ਵਿਖਾਈ ਦੇ ਰਿਹਾ ਹੈ ਜੋ ਪਿਛਲੇ ਮੈਚ ਵਿੱਚ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕੇ ਓਪਨਿੰਗ ਕ੍ਰਮ ਵਿੱਚ ਬੱਲੇਬਾਜ਼ਾਂ ਲਈ ਚੰਗੀ ਸ਼ੁਰੂਆਤ ਦਿਵਾਉਣਾ ਜ਼ਰੂਰੀ ਹੈ ਅਜਿਹੇ ਵਿੱਚ ਉਨ੍ਹਾਂ ਲਈ ਆਪਣੀ ਖੇਡ ਦੇ ਪੱਧਰ ਵਿੱਚ ਸੁਧਾਰ ਦੀ ਲੋੜ ਹੈ।

ਪਾਰਥਿਵ ਪਟੇਲ, ਜੋਸ ਬਟਲਰ, ਨੀਤਿਸ਼ ਰਾਣਾ, ਕੀਰੋਨ ਪੋਲਾਰਡ, ਅੰਬਾਤੀ ਰਾਇਡੂ ਟੀਮ ਦੇ ਅਹਿਮ ਬੱਲੇਬਾਜ਼ ਹਨ ਤਾਂ ਪਿਛਲੇ ਮੈਚ ਵਿੱਚ ਆਖਰੀ ਸਮੇਂ ਵਿੱਚ ਚਾਰ ਛੱਕਿਆਂ ਸਮੇਤ ਸਿਰਫ਼  15 ਗੇਂਦਾਂ ਵਿੱਚ ਨਾਬਾਦ  35 ਦੌੜਾਂ ਦੀ ਪਾਰੀ ਖੇਡਣ ਵਾਲੇ ਸਟਾਰ ਆਲ ਰਾਊੁਂਡਰ ਹਾਰਦਿਕ ਪਾਂਡਿਆ ਦੀ ਮੌਜ਼ੂਦਗੀ ਵੀ ਟੀਮ ਲਈ ਅਹਿਮ ਹੈ ਹਾਲਾਂਕਿ ਉਸ ਨੂੰ ਸਭ ਤੋਂ ਜ਼ਿਆਦਾ ਆਪਣੇ ਗੇਂਦਬਾਜ਼ੀ ਕ੍ਰਮ ਵਿੱਚ ਸੁਧਾਰ ਕਰਨਾ ਹੋਵੇਗਾ ਕਿਉਂਕਿ ਪਿਛਲੇ ਮੈਚ ਵਿੱਚ ਉਸ ਦੇ ਬੱਲੇਬਾਜ਼  184 ਦੇ ਸੰਤੋਸ਼ਜਨਕ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੇ ਸਨ ਹਾਲਾਂਕਿ ਦੋ ਵਾਰ ਦੀ ਚੈਂਪੀਅਨ ਮੁੰਬਈ ਕੋਲ ਟਿਮ ਸਾਉੂਥੀ, ਪਾਂਡਿਆ, ਮਿਸ਼ੇਲ ਮੈਕਲੇਗਨ ਤੇ ਜਸਪ੍ਰੀਤ ਬੁਮਰਾਹ ਵਰਗੇ ਪ੍ਰਤਿਭਾਸ਼ਾਲੀ ਗੇਂਦਬਾਜ ਹਨ ਤੇ ਪਿਛਲੇ ਸੈਸ਼ਨਾਂ ਦੀ ਤਰ੍ਹਾਂ  ਹੀ ਖਰਾਬ ਸ਼ੁਰੂਆਤ ਦੇ ਬਾਵਜੂਦ ਮੁੰਬਈ ਆਖਰੀ ਸਮੇਂ ਵਿੱਚ ਜਿਸ ਤਰ੍ਹਾਂ ਨਾਲ ਆਪਣੇ ਖੇਡ ਦੇ ਪੱਧਰ ਨੂੰ ਚੁੱਕ ਲੈਂਦੀ ਹੈ  ਉਸ  ਨਾਲ ਉਸ ਨੂੰ ਕਲਕੱਤਾ  ਦੇ ਸਾਹਮਣੇ ਘੱਟ ਨਹੀਂ ਸਮਝਿਆ ਜਾ ਸਕਦਾ ਹੈ।

ਜਿੱਤ ਦੇ ਇਰਾਦੇ ਨਾਲ ਉੱਤਰੇਗੀ ਗੁਜਰਾਤ ਦੀ ਟੀਮ

ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਪਹਿਲਾ ਹੀ ਮੁਕਾਬਲਾ ਇੱਕ ਤਰਫ਼ਾ ਅੰਦਾਜ ਵਿੱਚ 10 ਵਿਕਟਾਂ ਨਾਲ ਗਵਾਉਣ ਤੋਂ ਬਾਅਦ ਗੁਜਰਾਤ ਲਾਇੰਸ ਕਾਫ਼ੀ ਦਬਾਅ ਵਿੱਚ ਆ ਚੁੱਕੀ ਹੈ ਤੇ ਐਤਵਾਰ ਨੂੰ ਆਪਣੇ ਅਗਲੇ ਮੁਕਾਬਲੇ ਵਿੱਚ ਮੇਜ਼ਬਾਨ ਤੇ ਬੀਤੇ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਦੇ ਖਿਲਾਫ਼ ਵਾਪਸੀ ਦਾ ਯਤਨ ਕਰੇਗੀ।

ਬੀਤੇ ਚੈਂਪੀਅਨ ਹੈਦਰਾਬਾਦ ਨੇ ਰਾਇਲ  ਚੈਲੰਰਜ਼ਰਜ ਬੰਗਲੌਰ ਤੋਂ ਲੀਗ ਦੇ  10ਵੇਂ ਸੈਸ਼ਨ ਦਾ ਉਦਘਾਟਨੀ ਮੈਚ 35 ਦੌੜਾਂ ਨਾਲ ਜਿੱÎਤਿਆ ਸੀ ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਹੈਦਰਾਬਾਦ ਦੀ ਟੀਮ ਇਹ ਮੈਚ ਵੀ ਆਪਣੇ ਘਰੇਲੂ ਮੈਦਾਨ ਵਿੱਚ ਖੇਡਣ ਉੱਤਰੇਗੀ ਤੇ ਉਸ ਦੀ ਪੂਰੀ ਕੋਸ਼ਿਸ਼ ਲੈਅ ਨੂੰ ਕਾਇਮ ਰੱਖਣ ਦੀ ਰਹੇਗੀ  ਫਿਲਹਾਲ ਹੈਦਰਾਬਾਦ ਹਰ ਲਿਹਾਜ਼ ਨਾਲ ਗੁਜਰਾਤ ਦੇ ਲਾਇੰਸ ਨੂੰ ਪਾਣੀ ਪਿਆਉਣ ਦੀ ਸਥਿਤੀ ਵਿੱਚ ਵਿਖਾਈ ਦੇ ਰਹੀ ਹੈ ਟੀਮ ਕੋਲ ਅਸਟਰੇਲੀਆ ਦੇ ਧਾਕੜ ਬੱਲੇਬਾਜ਼ ਵਾਰਨਰ ਤੋਂ ਇਲਾਵਾ ਬੱਲੇਬਾਜ਼ੀ ਕ੍ਰਮ ਵਿੱਚ ਟੀਮ  ਇੰਡੀਆ ਦੇ ਸਲਾਮੀ ਬੱਲੇਬਾਜ਼ ਸਿਖਰ ਧਵਨ ਤੇ ਕਮਾਲ ਦੀ ਫਾਰਮ ਵਿੱਚ ਖੇਡ ਰਹੇ ਆਲ ਰਾਊੁਂਡਰ ਯੁਵਰਾਜ ਸਿੰਘ ਤੇ ਮੋਈਸਿਸ ਹੈਨਰਿਕਸ ਵਰਗੇ ਖਿਡਾਰੀ ਹਨ।

ਇਹ ਵੀ ਪੜ੍ਹੌ : ਕਿਵੇਂ ਹੁੰਦੀ ਹੈ ਕਿਸਾਨਾਂ ਦੀ ਮੰਡੀਆਂ ’ਚ ਲੁੱਟ

ਇਸ ਫਾਰਮੈਟ ਵਿੱਚ ਕਮਾਲ ਦੇ ਖਿਡਾਰੀ ਯੁਵੀ ਆਪਣੀ ਸ਼ਾਨਦਾਰ ਫਾਰਮ ਵਿੱਚ ਵਿਖਾਈ ਦੇ ਰਹੇ ਹਨ ਤੇ ਬੰਗਲੌਰ ਦੇ ਖਿਲਾਫ਼ ਉਨ੍ਹਾਂ ਨੇ ਸਿਰਫ਼ 27 ਗੇਂਦਾਂ ਵਿੱਚ ਹੀ 62 ਦੌੜਾਂ ਦੀ ਧੂੰਆਧਾਰ ਪਾਰੀ ਖੇਡੀ ਸੀ ਜੋ ਆਈਪੀਐੱਲ ਵਿੱਚ ਯੁਵਰਾਜ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਰਿਹਾ ਹੈਦਰਾਬਾਦ ਨੂੰ ਮਨੋਵਿਗਿਆਨਕ ਰੂਪ ਤੋਂ ਵੀ ਗੁਜਰਾਤ ਖਿਲਾਫ਼ ਇਸ ਮੈਚ ਵਿੱਚ ਫਾਇਦਾ ਮਿਲ ਸਕਦਾ ਹੈ ਮੇਜ਼ਬਾਨ ਟੀਮ ਨੇ ਪਿਛਲੇ ਮੈਚ ਵਿੱਚ 200 ਤੋਂ ਜ਼ਿਆਦਾ ਦਾ ਸਕੋਰ ਬÎਣਾਇਆ ਸੀ ਤੇ ਉਸ ਦੇ ਗੇਂਦਬਾਜਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਨਾਲ ਇਸ ਸਕੋਰ ਦਾ ਬਚਾਅ ਕੀਤਾ ਤੇ ਵਿਰੋਧੀ ਟੀਮ ਦੇ ਬੱਲੇਬਾਜਾਂ ਨੂੰ ਵੱਡੇ ਸਕੋਰ ਤੋਂ ਰੋਕੀ ਰੱਖਿਆ ਬੀਤੇ ਚੈਂਪੀਅਨ ਟੀਮ ਕੋਲ ਤਜ਼ਰਬੇਕਾਰ ਤੇਜ਼ ਗੇਂਦਬਾਜ ਅਸ਼ੀਸ਼ ਨਹਿਰਾ ਤੇ ਨੌਜਵਾਨ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਹਨ ਤੇ ਪਹਿਲੀ ਵਾਰ ਆਈਪੀਐੱਲ ਵਿੱਚ ਖੇਡ ਰਹੇ ਅਫ਼ਗਾਨਿਸਤਾਨ ਦੇ ਸਪਿੱਨਰ ਰਾਸ਼ਿਦ ਖਾਨ ਵੀ ਹਨ ਪਿਛਲੇ ਮੈਚ ਵਿੱਚ ਤਿੰਨੇ ਹੀ ਗੇਂਦਬਾਜਾਂ ਨੇ  ਦੋ-ਦੋ ਵਿਕਟਾਂ ਹਾਸਲ ਕੀਤੀਆਂ ਸਨ।

37 ਸਾਲਾਂ ਦੇ ਨਹਿਰਾ ਵਰਗੇ ਖਿਡਾਰੀ ਦੀ ਮੌਜ਼ੁਦਗੀ ਟੀਮ ਦੀ  ਨਾ ਸਿਰਫ਼ ਗੇਂਦਬਾਜੀ ਕ੍ਰਮ ਨੂੰ ਮਜ਼ਬੂਤੀ ਦਿੰਦੀ ਹੈ ਸਗੋਂ ਉਹ ਟੀਮ ਵਿੱਚ ਹੁਣ ਇੱਕ ਮੈਂਟਰ ਦੀ ਤਰ੍ਹਾਂ ਵੀ ਹਨ ਜੋ ਬਾਕੀ ਖਿਡਾਰੀਆਂ ਦਾ ਮਾਰਗ ਦਰਸ਼ਨ ਕਰਦੇ ਹਨ, ਉੱਥੇ ਦੂਜੇ ਪਾਸੇ ਕੇਕੇਆਰ ਦੇ ਖਿਲਾਫ਼ ਗੁਜਰਾਤ ਨੇ ਜਿਸ ਤਰ੍ਹਾਂ 183 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਵੀ ਮੈਚ ਗਵਾ ਦਿੱਤਾ ਉਸ ਤੋਂ ਸਾਫ਼ ਹੈ ਕਿ ਉਸ ਦਾ ਗੇਂਦਬਾਜੀ ਕ੍ਰਮ ਕਿੰਨਾ ਕਮਜੋਰ ਹੈ ਗੁਜਰਾਤ ਲਈ ਆਪਣੀਆਂ ਪਿਛਲੀਆਂ ਗਲਤੀਆਂ ਵਿੱਚ ਸੁਧਾਰ ਦੀ ਕਾਫ਼ੀ ਲੋੜ ਹੈ ਜਿਸ ਵਿੱਚ ਉਸ ਦੇ ਗੇਂਦਬਾਜਾਂ  ਲਈ ਮੁੱਖ ਤੌਰ ‘ਤੇ ਖੇਡ ਦੇ ਪੱਧਰ ਨੂੰ ਸੁਧਾਰਨਾ ਹੋਵੇਗਾ।

ਆਈਪੀਐੱਲ-10 ਉਦਘਾਟਨੀ ਮੈਚ ਅੱਜ ਤੋਂ
ਵਿਰਾਟ ਬਿਨਾਂ ਚੈਂਪੀਅਨ ਹੈਦਰਾਬਾਦ ਨੂੰ ਚੈਲੰਜ ਦੇਵੇਗਾ ਬੰਗਲੌਰ

ਹੈਦਰਾਬਾਦ, (ਏਜੰਸੀ) । ਆਈਪੀਐੱਲ-10 ਦੇ ਉਦਘਾਟਨ ਮੈਚ ‘ਚ ਪਿਛਲੇ ਚੈਂਪੀਅਨ ਸਨਰਾਇਜਰਜ਼ ਹੈਦਰਾਬਾਦ ਤੇ ਉਪ ਜੇਤੂ ਰਾਇਲ ਚੈਲੰਜਰਜ਼ ਬੰਗਲੌਰ ਦਰਮਿਆਨ ਬੁੱਧਵਾਰ ਨੂੰ ਧਮਾਕੇਦਾਰ ਮੁਕਾਬਲਾ ਹੋਵੇਗਾ ਇਸ ਮੈਚ ‘ਚ ਬੰਗਲੌਰ ਦੇ ਰੈਗੂਲਰ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੇ ਮੋਢੇ ਦੀ ਸੱਟ ਕਾਰਨ ਨਹੀਂ ਖੇਡਣਗੇ ਵਿਰਾਟ ਦੀ ਗੈਰ-ਹਾਜ਼ਰੀ ‘ਚ ਟੀਮ ਦੀ ਕਪਤਾਨੀ ਅਸਟਰੇਲੀਆਈ ਆਲ ਰਾਊਂਡਰ ਸ਼ੇਨ ਵਾਟਸਨ ਨੂੰ ਸੌਂਪੀ ਗਈ ਹੈ ਇਹ ਦਿਲਚਸਪ ਹੋਵੇਗਾ ਕਿ ਇਸ ਮੁਕਾਬਲੇ ‘ਚ ਦੋਵਾਂ ਟੀਮਾਂ ਦੇ ਕਪਤਾਨ ਅਸਟਰੇਲੀਆਈ ਖਿਡਾਰੀ ਹਨ ਹੈਦਰਾਬਾਦ ਦੀ ਕਪਤਾਨੀ ਅਸਟਰੇਲੀਆ ਦੇ ਧਮਾਕੇਦਾਰ ਓਪਨਰ ਡੇਵਿਡ ਓਪਨਰ ਦੇ ਹੱਥਾਂ ‘ਚ ਹੈ ਜੋ ਪਿਛਲੇ ਸੈਸ਼ਨ ‘ਚ ਵਿਰਾਟ ਤੋਂ ਬਾਅਦ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਰਹੇ ਸਨ।

ਵਾਰਨਰ ਨੇ ਹਾਲ ਹੀ ‘ਚ ਭਾਰਤ ‘ਚ ਚਾਰ ਟੈਸਟ ਮੈਚਾਂ ਦੀ ਲੰਮੀ ਸੀਰੀਜ਼ ਖੇਡੀ ਸੀ ਪਰ ਇਸ ਸੀਰੀਜ਼ ‘ਚ ਉਨ੍ਹਾਂ ਦਾ ਬੱਲਾ ਖਾਮੋਸ਼ ਰਿਹਾ ਸੀ ਵਾਰਨਰ ਨੇ ਆਖਰੀ ਮੈਚ ‘ਚ ਜਾ ਕੇ ਸੀਰੀਜ਼ ਦਾ ਆਪਣਾ ਅਰਧ ਸੈਂਕੜਾ ਬਣਾਇਆ ਸੀ ਪਿਛਲੇ ਸੈਸ਼ਨ ‘ਚ 848 ਦੌੜਾਂ ਬਣਾਉਣ ਵਾਲੇ ਵਾਰਨਰ ਨੂੰ ਟੀ-20 ਦਾ ਫਾਰਮੇਟ ਖੂਬ ਰਾਸ ਆਉਂਦਾ ਹੈ ਤੇ ਹੈਦਰਾਬਾਦ ਨੂੰ ਉਮੀਦ ਰਹੇਗੀ ਕਿ ਉਨ੍ਹਾਂ ਦੇ ਕਪਤਾਨ ਦਾ ਬੱਲਾ ਫਿਰ ਤੋਂ ਦੌੜਾਂ ਬਣਾਏ ਹੈਦਰਾਬਾਦ ਨੂੰ ਆਪਣੇ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੇ ਫਾਰਮ ‘ਚ ਵਾਪਸ ਆਉਣ ਨਾਲ ਵੀ ਰਾਹਤ ਮਿਲੀ ਹੈ ਸ਼ਿਖਰ ਨੇ ਹਾਲ ਹੀ ‘ਚ ਦੇਵਧਰ ਟਰਾਫੀ ‘ਚ ਸ਼ਾਨਦਾਰ ਸੈਂਕੜਾ ਜੜਿਆ ਸੀ ਤੇ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਆਈਪੀਐੱਲ ‘ਚ ਉਹ ਬਿਹਤਰੀਨ ਪ੍ਰਦਰਸ਼ਨ ਕਰਕੇ ਟੀਮ ਇੰਡੀਆ ‘ਚ ਵਾਪਸ ਆਪਣਾ ਸਥਾਨ ਹਾਸਲ ਬਣਾਉਣਗੇ।

ਬੰਗਲੌਰ ਦੀ ਟੀਮ ਨੂੰ ਆਈਪੀਐੱਲ ‘ਚ ਆਪਣੇ ਪਹਿਲੇ ਖਿਤਾਬ ਦੀ ਤਲਾਸ਼ ਹੈ ਬੰਗਲੌਰ ਦੀਆਂ ਇੱਕ ਵਾਰ ਫਿਰ ਤਮਾਮ ਉਮੀਦਾਂ ਕਰਿਸ਼ਮਾਈ ਬੱਲੇਬਾਜ਼ ਗੇਲ ‘ਤੇ ਨਿਰਭਰ ਕਰਨਗੀਆਂ ਕਿ ਉਨ੍ਹਾਂ ਦਾ ਬੱਲਾ ਕਿੰਨੀ ਧਮਾਕੇਦਾਰ ਸ਼ੁਰੂਆਤ ਕਰਦਾ ਹੈ ਗੇਲ ਟੀ-20 ‘ਚ 10000 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਨ ਦੀ ਦਹਿਲੀਜ਼ ‘ਤੇ ਹੈ ਗੇਲ ਨੂੰ ਵਿਰਾਟ ਦੀ ਗੈਰ-ਹਾਜ਼ਰੀ ‘ਚ ਬੱਲੇਬਾਜ਼ੀ ਦੀ ਪੂਰੀ ਜ਼ਿੰਮੇਵਾਰੀ ਸੰਭਾਲਣੀ ਹੋਵੇਗੀ ਜੇਕਰ ਇਹ 20 ਓਵਰਾਂ ਤੱਕ ਖੜ੍ਹੇ ਰਹਿ ਜਾਂਦੇ ਹਨ ਤਾਂ ਉਹ ਇਕੱਲੇ ਆਪਣੇ ਦਮ ‘ਤੇ ਵਿਰੋਧੀ ਟੀਮ ਨੂੰ ਹਿਲਾ ਸਕਦੇ ਹਨ ਇਸ ਮੈਚ ‘ਚ ਸਿਕਸਰ ਕਿੰਗ ਯੁਵਰਾਜ ਸਿੰਘ ‘ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ ਯੁਵਰਾਜ ਨੇ ਘਰੇਲੂ ਕ੍ਰਿਕਟ ‘ਚ ਚਾਰ ਟੀ-20 ਤੇ ਚਾਰ 50 ਓਵਰਾਂ ਦੇ ਮੈਚ ਖੇਡੇ ਹਨ।

ਇਨ੍ਹਾਂ ਅੱਠ ਮੈਚਾਂ ‘ਚ ਯੁਵਰਾਜ ਨੇ ਰੇਲਵੇ ਖਿਲਾਫ 66 ਦੌੜਾਂ ਦੇ ਰੂਪ ‘ਚ ਸਿਰਫ ਇੱਕ ਅਰਧ ਸੈਂਕੜਾ ਬਣਾਇਆ ਸੀ ਯੁਵਰਾਜ ਲਈ ਆਈਪੀਐੱਲ ਦੀ ਸ਼ੁਰੂਆਤ ਕਾਫੀ ਮਹੱਤਵਪੂਰਨ ਹੈ ਅਫਗਾਨਿਸਤਾਨ ਦੇ ਲੈੱਗ ਸਪਿੱਨਰ ਰਾਸ਼ਿਦ ਖਾਨ ਹੈਦਰਾਬਾਦ ਲਈ ਤੁਰੱਪ ਦਾ ਪੱਤਾ ਸਾਬਤ ਹੋ ਸਕਦੇ ਹਨ ਰਾਸ਼ਿਦ ਪੂਰਾ ਮਾਰਚ ਮਹੀਨਾ ਭਾਰਤ ‘ਚ ਖੇਡੇ ਸਨ ਅਤੇ ਉਨ੍ਹਾਂ ਨੇ ਤਿੰਨ ਟੀ-20, ਪੰਜ ਇੱਕ ਰੋਜ਼ਾ ਤੇ ਇੱਕ ਚਾਰ ਰੋਜਾ  ਮੈਚ ‘ਚ ਕੁੱਲ ਮਿਲਾ ਕੇ 33 ਵਿਕਟਾਂ ਹਾਸਲ ਕੀਤੀਆਂ ਸਨ ਅਫਗਾਨਿਸਤਾਨ ਹੋਰ ਵੱਡੀਆਂ ਟੀਮਾਂ ਨਾਲੋਂ ਬਹੁਤ ਘੱਟ ਖੇਡਿਆ ਹੈ ਇਸ ਲਈ ਉਨ੍ਹਾਂ ਦੀ ਗੇਂਦਬਾਜ਼ੀ ਤੋਂ ਜਿਆਦਾਤਰ ਵੱਡੇ ਬੱਲੇਬਾਜ਼ ਪ੍ਰਭਾਵਿਤ ਨਹੀਂ ਹਨ ਇਸ ਲਈ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਉਨ੍ਹਾਂ ਦੀਆਂ ਗੇਂਦਾਂ ਬੱਲੇਬਾਜ਼ਾਂ ਨੂੰ ਕਿੰਨਾ ਪਰੇਸ਼ਾਨ ਕਰਦੀਆਂ ਹਨ ਆਈਪੀਐੱਲ 10 ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ‘ਤੇ ਖਿਡਾਰੀਆਂ ਦੀਆਂ ਸੱਟਾਂ ਦਾ ਡੂੰਘਾ ਅਸਰ ਪਿਆ ਹੈ ਤੇ ਟੂਰਨਾਮੈਂਟ ਤੋਂ ਉਦਘਾਟਨ ਮੁਕਾਬਲੇ ਤੋਂ ਹੀ ਦੁਨੀਆ ਦੀ ਸਭ ਤੋਂ ਚਰਚਿਤ ਲੀਗ ਦੇ ਅੱਗੇ ਦੀ ਦਿਸ਼ਾ ਤੈਅ ਹੋ ਜਾਵੇਗੀ।