Temperature - Sach Kahoon Punjabi
ਵੱਧਦੇ ਤਾਪਮਾਨ ਦੇ ਹੱਲ ਲਈ ਸੁਚੇਤ ਹੋਣ ਦੀ ਲੋੜ
Temperature
ਗੱਲ ਭਾਵੇਂ ਅਜ਼ੀਬ ਲੱਗੇ ਪਰ ਇਹ ਸੱਚਾਈ ਹੈ ਕਿ ਹਰ ਸਾਲ ਲੋਅ ਦੀਆਂ ਚਪੇੜਾਂ ਨਾਲ ਡੇਢ ਲੱਖ ਤੋਂ ਜ਼ਿਆਦਾ ਲੋਕ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਹਨ ਉਂਜ ਤਾਂ ਦੁਨੀਆ ਦੇ ਸਾਰੇ ਦੇਸ਼ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ ਪਰ ਭਾਰਤ, ਰੂਸ ਅਤੇ ਚੀਨ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਕੁਦਰਤ ਦੇ ਬੇਹੱਦ ਤੇ ਅੰਨ੍ਹੇਵਾਹ ਦੋਹਨ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਜਿਹਾ ਨਹੀਂ ਹੈ ਕਿ ਧਰਤੀ ਦੇ ਵਧਦੇ ਤਾਪਮਾਨ ਨਾਲ ਦੁਨੀਆ ਦੇ ਦੇਸ਼ ਚਿੰਤਤ ਨਾ ਹੋਣ ਜਾਂ ਇਸ ਤੋਂ ਬੇਖਬਰ ਹੋਣ ਪਰ ਇਸ ਨੂੰ ਸੰਤੁਲਿਤ ਕਰਨ ਦੇ ਯਤਨਾਂ ’ਚ ਜੋ ਟੀਚਾ ਹਾਸਲ ਕੀਤਾ ਜਾਣਾ ਸੀ ਉਹ ਹਾਲੇ ਦੂਰ ਦੀ ਕੌਡੀ ਹੀ ਸਿੱਧ ਹੋ ਰਿਹਾ ਹੈ। (Temperature)
ਹਾਲਾਤ ਬੇਹੱਦ ਚਿੰਤਾਯੋਗ ਅਤੇ ਗੰਭੀਰ ਹਨ ਭਾਰਤ ਦੇ ਨਾਲ ਹੀ ਦੁਨੀਆ ਦੇ ਦੇਸ਼ ਹੁਣ ਜਲਵਾਯੂ ਬਦਲਾਅ ਦੇ ਮਾੜੇ ਨਤੀਜਿਆਂ ਨਾਲ ਦੋ-ਚਾਰ ਹੋਣ ਲੱਗੇ ਹਨ ਬੇਮੌਸਮੇ ਮੀਂਹ, ਤੇਜ਼ ਗਰਮੀ, ਤੇਜ਼ ਸਰਦੀ, ਆਏ ਦਿਨ ਤੂਫਾਨਾਂ ਦਾ ਸਿਲਸਿਲਾ, ਜ਼ਮੀਨ ਧਸਣੀ, ਸੁਨਾਮੀ, ਗਲੇਸ਼ੀਅਰਾਂ ਤੋਂ ਬਰਫ ਦਾ ਤੇਜ਼ੀ ਨਾਲ ਪਿਘਲਣਾ, ਭੂਚਾਲ, ਜੰਗਲਾਂ ’ਚ ਆਏ ਦਿਨ ਅੱਗਾਂ ਲੱਗਣੀਆਂ ਅਤੇ ਨਾ ਜਾਣੇ ਕੀ-ਕੀ ਮਾੜੇ ਨਤੀਜੇ ਸਾਹਮਣੇ ਆਉਂਦੇ ਜਾ ਰਹੇ ਹਨ ਹਾਲਾਤ ਤਾਂ ਇੱਥੋਂ ਤੱਕ ਹੁੰਦੇ ਜਾ ਰਹੇ ਹਨ ਕਿ ਮੌਸਮ ਦੇ ਸਮੇਂ ਅਤੇ ਮਿਆਦ ’ਚ ਵੀ ਤੇਜ਼ੀ ਨਾਲ ਬਦਲਾਅ ਹੁੰਦਾ ਜਾ ਰਿਹਾ ਹੈ ਕਦੋਂ ਮੀਂਹ ਆ ਜਾਵੇ ਤੇ ਕਦੋਂ ਤੇਜ਼ ਗਰਮੀ ਤੇ ਕਦੋਂ ਸਰਦੀ ਦੇ ਤੇਵਰ ਤੇਜ਼ ਜਾਂ ਘੱਟ ਹੋ ਜਾਂਦੇ ਹਨ। (Temperature)
ਇਹ ਵੀ ਪੜ੍ਹੋ : Road Accident: ਸਮਰਾਲਾ ਵਿਖੇ ਭਿਆਨਕ ਸੜਕ ਹਾਦਸਾ, 2 ਦੀ ਮੌਤ, 15 ਜ਼ਖਮੀ
ਇਹ ਪਤਾ ਹੀ ਲੱਗਦਾ ਸਭ ਤੋਂ ਚਿੰਤਾਯੋਗ ਗੱਲ ਇਹ ਹੈ ਕਿ ਹੀਟਵੇਵ ਦੀ ਚਪੇਟ ’ਚ ਆਉਣ ਨਾਲ ਲੋਕਾਂ ਦੀਆਂ ਮੌਤਾਂ ’ਚ ਤੇਜ਼ੀ ਨਾਲ ਇਜਾਫ਼ਾ ਹੋਣ ਲੱਗਾ ਹੈ ਦੇਖਿਆ ਜਾਵੇ ਤਾਂ ਇਹ ਹੀਟਵੇਵ ਮੌਤ ਦਾ ਕਾਰਨ ਬਣਨ ਲੱਗੀ ਹੈ ਹੀਟਵੇਵ ਅਤੇ ਉਸ ਦੀ ਮਿਆਦ ਹੁਣ ਸੰਕਟ ਦਾ ਨਵਾਂ ਕਾਰਨ ਬਣਦੀ ਜਾ ਰਹੀ ਹੈ ਅਸਟਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੇ ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਭਾਰਤ ਨਾਲ ਹੀ ਚੀਨ ਅਤੇ ਰੂਸ ’ਚ ਹੀਟਵੇਵ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ ਇੱਕ ਰਿਪੋਰਟ ਅਨੁਸਾਰ ਹਰ ਸਾਲ ਦੁਨੀਆ ਦੇ ਦੇਸ਼ਾਂ ’ਚ ਸਿਰਫ਼ ਲੋਅ ਦੀ ਚਪੇਟ ’ਚ ਆਉਣ ਨਾਲ ਇੱਕ ਲੱਖ 54 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਆਪਣੀ ਜਾਨ ਗਵਾ ਦਿੰਦੇ ਹਨ। (Temperature)
ਪ੍ਰਤੀ ਦਸ ਲੱਖ ’ਚੋਂ 236 ਵਿਅਕਤੀਆਂ ਦੀ ਮੌਤ ਹੀਟਵੇਵ ਕਾਰਨ ਹੋ ਰਹੀ ਹੈ ਰਿਪੋਰਟ ਦੀ ਮੰਨੀਏ ਤਾਂ ਇਨ੍ਹਾਂ ’ਚ ਹਰ ਪੰਜਵਾਂ ਜਾਨ ਗਵਾਉਣ ਵਾਲਾ ਵਿਅਕਤੀ ਭਾਰਤੀ ਹੈ ਇਹ ਆਪਣੇ-ਆਪ ’ਚ ਚਿੰਤਾਯੋਗ ਅਤੇ ਗੰਭੀਰ ਵਿਸ਼ਾ ਹੈ ਇਹ ਅਧਿਐਨ ਵੀ 43 ਦੇਸ਼ਾਂ ਦੇ 750 ਸਥਾਨਾਂ ਦੇ ਤਾਪਮਾਨ ਦੇ ਅਧਿਐਨ ਦੇ ਆਧਾਰ ’ਤੇ ਹੈ ਅਧਿਐਨ ਕਰਨ ਵਾਲਿਆਂ ਅਨੁਸਾਰ ਪਿਛਲੇ 30 ਸਾਲਾਂ ’ਚ ਹੀਟਵੇਵ ਕਾਰਨ ਮੌਤ ਦੇ ਅੰਕੜਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈਭਾਰਤੀ ਮੌਸਮ ਵਿਭਾਗ ਦੀ ਮੰਨੀਏ ਤਾਂ ਪੂਰਵੀ ਭਾਰਤ ’ਚ 1901 ਤੋਂ ਬਾਅਦ ਸਭ ਤੋਂ ਜ਼ਿਆਦਾ ਗਰਮੀ ਇਸ ਸਾਲ ਅਪਰੈਲ ’ਚ ਰਿਕਾਰਡ ਕੀਤੀ ਗਈ ਹੈ। (Temperature)
ਪੱਛਮੀ ਬੰਗਾਲ ’ਚ 2015 ਤੋਂ ਬਾਅਦ ਅਪਰੈਲ ’ਚ ਸਭ ਤੋਂ ਜ਼ਿਆਦਾ ਲੋਅ ਦੀਆਂ ਚਪੇੜਾਂ ਨੂੰ ਝੱਲਣਾ ਪਿਆ ਹੈ
ਪੱਛਮੀ ਬੰਗਾਲ ’ਚ 2015 ਤੋਂ ਬਾਅਦ ਅਪਰੈਲ ’ਚ ਸਭ ਤੋਂ ਜ਼ਿਆਦਾ ਲੋਅ ਦੀਆਂ ਚਪੇੜਾਂ ਨੂੰ ਝੱਲਣਾ ਪਿਆ ਹੈ ਲਗਭਗ ਇਸੇ ਤਰ੍ਹਾਂ ਦੇ ਹਾਲਾਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਦੇੇਖੇ ਜਾ ਸਕਦੇ ਹਨ ਹਾਲਾਤ ਤਾਂ ਇੱਥੋਂ ਤੱਕ ਹੁੰਦੇ ਜਾ ਰਹੇ ਹਨ ਕਿ ਸਮੁੰਦਰ ਦਾ ਜਲ ਪੱਧਰ ਵਧਦਾ ਜਾ ਰਿਹਾ ਹੈ ਤੇ ਉਸ ਦੇ ਨਤੀਜੇ ਵਜੋਂ ਸਮੁੰਦਰ ਦੇ ਕੰਢੇ ਵੱਸੇ ਸ਼ਹਿਰਾਂ ਦੀ ਹੋਂਦ ਤੱਕ ਸੰਕਟ ’ਚ ਆਉਣ ਲੱਗੀ ਹੈ ਦਰਅਸਲ ਇਹ ਸਾਰੀ ਸਮੱਸਿਆ ਮਨੁੱਖ ਵੱਲੋਂ ਪੈਦਾ ਕੀਤੀ ਸਮੱਸਿਆ ਹੈ ਅੰਨ੍ਹੇਵਾਹ ਸ਼ਹਿਰੀਕਰਨ, ਰੁੱਖਾਂ ਦੇ ਜੰਗਲਾਂ ਦੀ ਥਾਂ ਲੋਹੇ-ਕੰਕਰੀਟ ਦੇ ਖੜ੍ਹੇ ਹੁੰਦੇ ਜੰਗਲ, ਅਬਾਦੀ ’ਚ ਬੇਲੋੜਾ ਵਾਧਾ ਅਤੇ ਕਾਰਬਨ ਨਿਕਾਸੀ ਨੂੰ ਲਗਾਮ ਪਾਉਣ ’ਚ ਨਾਕਾਮੀ ਦੇ ਨਤੀਜੇ ਸਾਹਮਣੇ ਆਉਂਦੇ ਜਾ ਰਹੇ ਹਨ। (Temperature)
ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਬੇਤਹਾਸ਼ਾ ਵਧੀ ਹੈ
ਜੈਵਿਕ ਵਿਭਿੰਨਤਾ ਪ੍ਰਭਾਵਿਤ ਹੁੰਦੀ ਜਾ ਰਹੀ ਹੈ ਆਧੁਨਿਕੀਕਰਨ ਦੇ ਨਾਂਅ ’ਤੇ ਨਿੱਤ ਨਵੇਂ ਪ੍ਰਯੋਗ ਹੋਣ ਲੱਗੇ ਹਨ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਬੇਤਹਾਸ਼ਾ ਵਧੀ ਹੈ ਮੰਦਭਾਗੇ ਹਾਲਾਤ ਇਹ ਹਨ ਕਿ ਜਿਸ ਉਤਪਾਦ ਨੂੰ ਅਸੀਂ ਅੱਜ ਉਪਯੋਗੀ ਦੱਸ ਰਹੇ ਹਾਂ ਇੱਕ ਸਮੇਂ ਬਾਅਦ ਉਸ ਉਤਪਾਦ ਨਾਲ ਹੋਣ ਵਾਲੇ ਨੁਕਸਾਨ ਗਿਣਾਉਣ ਲੱਗਦੇ ਹਾਂ ਦੂਜੇ ਪਾਸੇ ਵਾਤਾਵਰਨ ਦੀ ਨਮੀ ਨੂੰ ਖ਼ਤਮ ਕਰਕੇ ਤਾਪਮਾਨ ਵਧਾਉਣ ’ਚ ਇਨ੍ਹਾਂ ਉਤਪਾਦਾਂ ਦੀ ਖਾਸ ਭੂਮਿਕਾ ਹੋ ਰਹੀ ਹੈ ਇਨ੍ਹਾਂ ਸਭ ਨਾਲ ਹੀ ਇਨਸਾਨੀ ਗਤੀਵਿਧੀਆਂ ’ਚ ਬਦਲਾਅ ਹੋਣ ਦੇ ਨਾਲ ਹੀ ਦਖ਼ਲ ਵਧਿਆ ਹੈ ਇੱਕ ਸਮਾਂ ਸੀ। (Temperature)
ਅੱਜ ਦੁਨੀਆ ਦੇ ਦੇਸ਼ ਪੌਲੀਥੀਨ ਤੋਂ ਮੁਕਤੀ ਚਾਹੁਣ ਲੱਗੇ ਹਨ
ਜਦੋਂ ਬੜੇ ਜ਼ੋਰਾਂ-ਸ਼ੋਰਾਂ ਨਾਲ ਪੌਲੀਥੀਨ ਨੂੰ ਉਤਾਰਿਆ ਗਿਆ ਅਤੇ ਅੱਜ ਦੁਨੀਆ ਦੇ ਦੇਸ਼ ਪੌਲੀਥੀਨ ਤੋਂ ਮੁਕਤੀ ਚਾਹੁਣ ਲੱਗੇ ਹਨ ਇਸ ਦਾ ਕਾਰਨ ਵੀ ਸਾਫ ਹੈ ਕਿ ਲੋਕਾਂ ਨੂੰ ਪੌਲੀਥੀਨ ਤੋਂ ਹੋਣ ਵਾਲੇ ਨੁਕਸਾਨ ਦਾ ਪਤਾ ਲੱਗਣ ਲੱਗਾ ਹੈ ਅੱਜ ਏਸੀ, ਫਰਿੱਜ, ਓਵਨ ਆਦਿ ਦੀ ਘਰ-ਘਰ ਉਪਲੱਬਧਤਾ ਅਸਾਨ ਹੋ ਗਈ ਹੈ ਹੁਣ ਏਸੀ, ਫਰਿੱਜ ਜਾਂ ਇਸ ਤਰ੍ਹਾਂ ਦੇ ਹੋਰ ਉਤਪਾਦ ਕਿਸ ਤਰ੍ਹਾਂ ਵਾਤਾਵਰਨ ਨੂੰ ਗਰਮ ਕਰ ਰਹੇ ਹਨ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਇੱਕ ਸਮੇਂ ਥਰਮਲ ਪਾਵਰ ਦੇ ਪਲਾਂਟ ਦੀ ਲੋੜ ਸੀ ਪਰ ਅੱਜ ਕੋਲੇ ਦੇ ਧੂੰਏਂ ਕਾਰਨ ਕਿਸ ਤਰ੍ਹਾਂ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਇਹ ਸਮਝਣ ਲੱਗੇ ਹਾਂ ਘਰ ’ਚ ਜਗਣ ਵਾਲੇ ਬੱਲਬ ਦੀ ਗੱਲ ਕਰੀਏ। (Temperature)
ਤਾਂ ਆਮ ਬੱਲਬ ਤੋਂ ਸੀਐਫ਼ਐਲ ਅਤੇ ਉਸ ਤੋਂ ਬਾਅਦ ਐਲਈਡੀ ਅਤੇ ਸੋਲਰ ਦਾ ਯੁੱਗ ਆ ਗਿਆ ਸਵਾਲ ਕਈ ਵਾਰ ਤਾਂ ਇੱਦਾਂ ਲੱਗਦਾ ਹੈ ਜਿਵੇਂ ਮਾਰਕਿਟ ਫੋਰਸਿਸ ਵੀ ਬਹੁਤ ਕੁਝ ਪ੍ਰਭਾਵਿਤ ਕਰਦੀ ਹੈ ਅੱਜ ਆਰਓ ਦਾ ਸੈਚੂਰੇਸ਼ਨ ਆ ਗਿਆ ਤਾਂ ਇਸ ਦੀ ਵਰਤੋਂ ਨੁਕਸਾਨਦੇਹ ਦੱਸੀ ਜਾਣ ਲੱਗੀ ਹੈ ਉਸੇ ਤਰ੍ਹਾਂ ਜਾਪਾਨ ’ਚ ਓਵਨ ਨੂੰ ਸਿਹਤ ਲਈ ਨੁਕਸਾਨਦੇਹ ਦੱਸਿਆ ਜਾਣ ਲੱਗਾ ਹੈ ਈਂਧਨ ਦੇ ਜਿੰਨੇ ਵੀ ਸਾਧਨ ਹਨ ਉਹ ਸਾਰੇ ਵਾਤਾਵਰਨ ਨੂੰ ਦੂਸ਼ਿਤ ਕਰਨ ’ਚ ਅੱਗੇ ਹਨ ਇਸ ਤਰ੍ਹਾਂ ਸੁਵਿਧਾਜਨਕ ਇਲੈਕਟ੍ਰਾਨਿਕ ਉਤਪਾਦ ਵਾਤਾਵਰਨ ਨੂੰ ਵਿਗਾੜਨ ’ਚ ਕੋਈ ਕਮੀ ਨਹੀਂ ਛੱਡ ਰਹੇ ਦੇਖਿਆ ਜਾਵੇ ਤਾਂ ਕੁਦਰਤ ਨਾਲ ਖਿਲਵਾੜ ਕਰਨ ਦਾ ਨਤੀਜਾ ਸਾਹਮਣੇ ਆਉਣ ਲੱਗਾ ਹੈ। (Temperature)
ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਹੀ ਕਦੇ ਸਾਉਣ ਬਿਨਾਂ ਮੀਂਹ ਦੇ ਲੰਘ ਜਾਂਦਾ ਹੈ
ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਹੀ ਕਦੇ ਸਾਉਣ ਬਿਨਾਂ ਮੀਂਹ ਦੇ ਲੰਘ ਜਾਂਦਾ ਹੈ ਤਾਂ ਕਦੇ ਅਪਰੈਲ-ਮਈ ’ਚ ਵੀ ਮੀਂਹ ਕਾਰਨ ਸਰਦੀ ਨਾਲ ਦੋ-ਚਾਰ ਹੋਣਾ ਪੈ ਜਾਂਦਾ ਹੈ ਸਮਾਂ ਆ ਗਿਆ ਹੈ ਜਦੋਂ ਇਸ ਸਮੱਸਿਆ ਦੇ ਹੱਲ ਲਈ ਮਾਹਿਰਾਂ ਨੂੰ ਖਾਸ ਤੌਰ ’ਤੇ ਧਿਆਨ ਦੇਣਾ ਹੋਵੇਗਾ ਨਹੀਂ ਤਾਂ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾਣਗੇ ਇਸ ਨੂੰ ਭਾਵੇਂ ਹੀ ਚਿਤਾਵਨੀ ਸਮਝਿਆ ਜਾਵੇ ਜਾਂ ਕੁਝ ਹੋਰ ਪਰ ਸਭ ਕੁਝ ਸ਼ੀਸ਼ੇ ਵਾਂਗ ਸਾਫ ਹੈ ਹੁਣ ਸਮਾਂ ਆ ਗਿਆ ਹੈ ਕਿ ਧਰਤੀ ਦੇ ਵਧਦੇ ਤਾਪਮਾਨ ਦੇ ਪੱਧਰ ਨੂੰ ਘੱਟ ਕਰਨ ਦੇ ਉਪਾਵਾਂ ’ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇ। (Temperature)
ਡਾ. ਰਾਜਿੰਦਰ ਸ਼ਰਮਾ
ਇਹ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ।
ਵਧ ਰਿਹਾ ਤਾਪਮਾਨ ਤੇ ਨਵੇਂ ਪ੍ਰਬੰਧ ਦੀ ਜ਼ਰੂਰਤ
Weather Update : ਉੱਤਰੀ ਭਾਰਤ ਅੱਜ-ਕੱਲ੍ਹ ਤੰਦੂਰ ਵਾਂਗ ਤਪ ਰਿਹਾ ਹੈ ਵਧ ਰਹੀ ਗਰਮੀ ਸਮਾਜਿਕ ਆਰਥਿਕ ਤੇ ਜੰਗਲਾਤ ਸਬੰਧੀ ਆਈਆਂ ਤਬਦੀਲੀਆਂ ਕਾਰਨ ਵੀ ਨਵੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ ਪੁਰਾਣੇ ਸਮੇਂ ਰੁੱਖ ਜ਼ਿਆਦਾ ਸਨ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਜਿਆਦਾ ਡੂੰਘਾ ਨਾ ਹੋਣ ਕਾਰਨ ਨਲਕੇ ਜ਼ਿਆਦਾ ਸਨ ਥਾਂ-ਥਾਂ ਪਾਣੀ ਉਪਲੱਬਧ ਹੁੰਦਾ ਸੀ ਪਰ ਅੱਜ ਹਰ ਥਾਂ ਪਾਣੀ ਦੀ ਸੁਵਿਧਾ ਨਾ ਹੋਣ ਕਾਰਨ ਰਾਹਗੀਰਾਂ ਦੀ ਮੌਤਾਂ ਵੀ ਹੋਣ ਦੀਆਂ ਖਬਰਾਂ ਵੀ ਆਉਂਦੀਆਂ ਹੀ ਰਹਿੰਦੀਆਂ ਹਨ ਨਵੀਂ ਕਲਚਰ ’ਚ ਇਮਾਰਤਾਂ ਦਾ ਜੰਗਲ ਤਾਂ ੳੁੱਸਰ ਗਿਆ ਹੈ ਪਰ ਦਰੱਖਤ ਖਾਸ ਕਰਕੇ ਸ਼ਹਿਰਾਂ ’ਚੋਂ ਅਲੋਪ ਹੋ ਗਏ ਹਨ। (Temperature)
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
ਕਦੇ ਸ਼ਹਿਰਾਂ ਦੇ ਭੀੜ-ਭੜੱਕੇ ਵਾਲੇ ਬਜ਼ਾਰ ਵੀ ਦਰੱਖਤਾਂ ਨਾਲ ਭਰੇ ਹੁੰਦੇ ਸਨ ਹੁਣ ਵਿਰਲਾ ਹੀ ਦਰੱਖਤ ਦਿੱੱਸਦਾ ਹੈ ਅਤੇ ਇੱਕ -ਇੱਕ ਦਰੱਖਤ ਹੇਠ ਸੱਤ-ਸੱਤ ਗੱਡੀਆਂ ਲਾਈਆਂ ਹੁੰਦੀਆਂ ਹਨ। ਤਾਂ ਕਿ ਗੱਡੀਆਂ ਤਵੇ ਵਾਂਗ ਨਾ ਤਪਣ ਇਸ ਦੇ ਨਾਲ ਹੀ ਸ਼ਹਿਰਾਂ ’ਚ ਪੀਣ ਲਈ ਪਾਣੀ ਦਾ ਜਨਤਕ ਤੌਰ ’ਤੇ ਪ੍ਰਬੰਧ ਬਹੁਤ ਘੱਟ ਹੈ। ਉਂਜ ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨਾਂ ਨੇ ਪਾਣੀ ਦਾ ਪ੍ਰਬੰਧ ਜ਼ਰੂਰ ਕੀਤਾ ਹੋਇਆ ਹੈ ਸਰਕਾਰਾਂ ਨੂੰ ਬਦਲਦੇ ਵਾਤਾਵਰਨ ਹਾਲਾਤਾਂ ਨੂੰ ਮੁੱਖ ਰੱਖਦਿਆਂ ਛਾਂਦਾਰ ਦਰੱਖਤ ਤੇ ਪੀਣ ਵਾਲੇ ਪਾਣੀ ਦੀ ਨਵੀਂ ਯੋਜਨਾਬੰਦੀ ਕਰਨੀ ਚਾਹੀਦੀ ਹੈ ਆਧੁਨਿਕਤਾ ਸਿਰਫ ਆਧੁਨਿਕਤਾ ਨੂੰ ਰਵਾਇਤਾਂ (ਪਰੰਪਰਾਵਾਂ) ਨਾਲ ਜੋੜ ਕੇ ਹੀ ਅੱਗੇ ਵਧਾਉਣਾ ਚਾਹੀਦਾ ਹੈ ਵਿਕਾਸ ਵਿਰਾਸਤ ਤੋਂ ਵੱਖ ਨਹੀਂ ਹੋਣਾ ਚਾਹੀਦਾ ਪੰਜਾਬ ਦੀ ਵਿਰਾਸਤ ਸਿਹਤ ਲਈ ਵੀ ਲਾਭਕਾਰੀ ਸੀ ਤੇ ਮਨੁੱਖਵਾਦੀ ਵੀ ਸੀ ਵਿਰਾਸਤ ’ਚ ਪੈਸਾ ਤੇ ਪਦਾਰਥ ਦੂਜੀ ਥਾਂ ਸਨ ਦਰੱਖਤ ਤੇ ਪੌ ਜ਼ਿੰਦਗੀ ਦੇ ਅਟੁੱਟ ਅੰਗ ਹਨ। (Temperature)
ਵਧ ਰਿਹਾ ਤਾਪਮਾਨ
ਇੱਕ ਯੂਰਪੀ ਜਲਵਾਯੂ ਏਜੰਸੀ ਨੇ ਜਲਵਾਯੂ ਤਬਦੀਲੀ ਸਬੰਧੀ ਕਾਫ਼ੀ ਚਿੰਤਾਜਨਕ ਖੁਲਾਸੇ ਕੀਤੇ ਹਨ ਏਜੰਸੀ ਅਨੁਸਾਰ ਸਾਲ 2023 ’ਚ ਵਿਸ਼ਵ ਪੱਧਰ ਗਰਮੀ ਦਾ ਰਿਕਾਰਡ ਟੁੱਟ ਗਿਆ ਇਸ ਵਾਧੇ ਨੂੰ ਪੂਰਵ ਉਦਯੋਗਿਕ ਸਮੇਂ ਦੀ ਗਰਮੀ ਤੋਂ 1.48 ਡਿਗਰੀ ਸੈਲਸੀਅਸ ਵੱਧ ਗਰਮ ਦਰਜ ਕੀਤਾ ਗਿਆ ਹੈ ਤਾਪਮਾਨ ’ਚ ਹੋ ਰਿਹਾ ਵਾਧਾ ਕਈ ਕੁਦਰਤੀ ਆਫਤਾਂ ਨੂੰ ਜਨਮ ਦੇ ਰਿਹਾ ਹੈ ਚਿੰਤਾ ਵਾਲੀ ਗੱਲ ਹੈ ਕਿ ਔਸਤ ਵਰਖਾ ਘੱਟ ਹੋ ਰਹੀ ਹੈ ਪਰ ਕਈ ਖੇਤਰਾਂ ’ਚ ਵਰਖਾ ਦਾ ਪੈਟਰਨ ਬਿਲਕੁਲ ਬਦਲ ਗਿਆ ਹੈ ਇੱਥੇ ਕਈ ਗੁਣਾਂ ਵੱਧ ਵਰਖਾ ਹੋ ਰਹੀ ਹੈ ਕਈ ਥਾਈਂ ਪੂਰੇ ਸਾਲ ਦੀ ਵਰਖਾ ਜਿੰਨਾ ਪਾਣੀ ਇੱਕ-ਦੋ ਦਿਨਾਂ ’ਚ ਵਰ ਗਿਆ ਇਸੇ ਤਰ੍ਹਾਂ ਬਰਫਬਾਰੀ ਦਾ ਪੈਟਰਨ ਵੀ ਹਿੱਲ ਗਿਆ ਹੈ। (Temperature)
ਇਹ ਵੀ ਪੜ੍ਹੋ : ਸ਼ਿਵਮ ਦੁਬੇ ਦੇ ਅਰਧ ਸੈਂਕੜੇ ਨਾਲ ਜਿੱਤਿਆ ਭਾਰਤ
ਭਾਰਤ ’ਚ ਦਸੰਬਰ ਸਭ ਤੋਂ ਠੰਢਾ ਮਹੀਨਾ ਮੰਨਿਆ ਜਾਂਦਾ ਹੈ ਤੇ ਪਹਾੜਾਂ ’ਚ ਬਰਫਬਾਰੀ ਹੁੰਦੀ ਹੈ ਪਰ ਇਸ ਵਾਰ ਸ਼ਿਮਲਾ ਵਰਗੇ ਖੇਤਰਾਂ ’ਚ ਬਰਫ ਨਾ ਪੈਣ ਕਰਕੇ ਸੈਲਾਨੀਆਂ ਨੂੰ ਵੀ ਨਿਰਾਸ਼ ਹੋ ਕੇ ਪਰਤਣਾ ਪਿਆ ਹੈ ਜਲਵਾਯੂ ਤਬਦੀਲੀ ਕਾਰਨ ਤੂਫਾਨ ਤੇ ਹੜ੍ਹਾਂ ਨੇ ਕਈ ਦੇਸ਼ਾਂ ਦੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ ਦੁਨੀਆ ਭਰ ’ਚ ਤਪਸ਼ ਘਟਾਉਣ ਲਈ ਤਕਨੀਕ ’ਤੇ ਨਿਵੇਸ਼ ਕਰਨ ਦੀ ਸਖ਼ਤ ਜ਼ਰੂਰਤ ਹੈ ਅੰਤਰਰਾਸ਼ਟਰੀ ਜਲਵਾਯੂ ਕਾਨਫਰੰਸਾਂ ’ਚ ਐਲਾਨਾਂ ਤੇ ਦਾਅਵਿਆਂ ਨਾਲੋਂ ਜ਼ਿਆਦਾ ਜ਼ਰੂਰਤ ਵਿਹਾਰਕ ਤੌਰ ’ਤੇ ਕੁਝ ਕਰਕੇ ਵਿਖਾਉਣਾ ਪਵੇਗਾ ਵਿਕਸਿਤ ਮੁਲਕਾਂ ਨੂੰ ਸਵਾਰਥੀ ਤੇ ਦੋਗਲੀਆਂ ਨੀਤੀਆਂ ਦਾ ਤਿਆਗ ਕਰਕੇ ਪ੍ਰਦੂਸ਼ਣ ਲਈ ਆਪਣੀ ਜਿੰਮੇਵਾਰੀ ਨੂੰ ਸਵੀਕਾਰ ਕਰਨ ਦੀ ਸਖ਼ਤ ਜ਼ਰੂਰਤ ਹੈ। (Temperature)
ਆਉਂਦੇ ਦਿਨਾਂ ’ਚ ਕਿਵੇਂ ਰਹੇਗਾ ਮੌਸਮ, ਸ਼ਿਮਲਾ ਤੋਂ ਵੀ ਘਟਿਆ ਤਾਪਮਾਨ
ਚੰਡੀਗੜ੍ਹ। ਪੈ ਰਹੀ ਕੜਾਕੇ ਦੀ ਠੰਢ ਦੌਰਾਨ ਬਹੁਤ ਸਾਰੇ ਸ਼ਹਿਰਾਂ ਦਾ ਤਾਪਮਾਨ ਡਿੱਗਦਾ ਜਾ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਦਾ ਤਾਪਮਾਨ ਸ਼ਿਮਲਾ ਤੋਂ ਵੀ ਹੇਠਾਂ ਚਲਾ ਗਿਆ। ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੀ। ਸ਼ਹਿਰ ’ਚ ਦਿਨ ਅਤੇ ਰਾਤ ਦੇ ਤਾਪਮਾਨ ’ਚ ਸਿਰਫ਼ 3 ਡਿਗਰੀ ਦਾ ਫਰਕ ਹੈ। ਦਿਨ ਦੇ ਤਾਪਮਾਨ ’ਚ 5 ਡਿਗਰੀ ਦੀ ਕਮੀ ਆਈ ਹੈ। (Weather Update)
ਬੀਤੀ ਰਾਤ ਦਾ ਘੱਟੋ ਘੱਟ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ ਜਦੋਂਕਿ ਆਮ ਨਾਲੋਂ ਇੱਕ ਡਿਗਰੀ ਘੱਟ ਸੀ। ਵਿਭਾਗ ਨੇ ਵੀਰਵਾਰ ਲਈ ਓਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ। ਮੌਸਮ ਵਿਭਾਗ ਮੁਤਾਬਿਕ ਕੁਝ ਦਿਨਾਂ ’ਚ ਰਾਤ ਦੇ ਤਾਪਮਾਨ ’ਚ ਕਮੀ ਆ ਸਕਦੀ ਹੈ। ਦੋ ਦਿਨ ਰਾਤ ਦਾ ਪਾਰਾ 6 ਡਿਗਰੀ ਜਾਂ ਉਸ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਿਕ ਬੁੱਧਵਾਰ ਤੋਂ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੋਂ ਕੁਝ ਰਾਹਤ ਮਿਲੇਗੀ। ਹਾਲਾਂਕਿ ਸਵੇਰ ਅਤੇ ਸ਼ਾਮ ਨੂੰ ਹਲਕੀ ਧੁੰਦ ਛਾਈ ਰਹੇਗੀ। ਇਸ ਕਾਰਨ ਜ਼ਮੀਨ ਗਰਮ ਹੋਵੇਗੀ ਅਤੇ ਘੱਟ ਤੋਂ ਘੱਟ ਤਾਪਮਾਨ ਵਧੇਗਾ। ਠੰਢ ਤੋਂ ਅਜੇ ਕੋਈ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। (Weather Update)
ਕਿਵੇਂ ਰਹੇਗਾ ਮੌਸਮ | Weather Update
ਮੌਸਮ ਵਿਭਾਗ ਨੇ ਸੂਚਨਾ ਦਿੱਤੀ ਹੈ ਕਿ ਵੀਰਵਾਰ ਨੂੰ ਮੌਸਮ ਸਾਫ਼ ਰਹਿ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 14, ਜਦੋਂਕਿ ਘੱਟੋ ਘੱਟ 6 ਡਿਗਰੀ ਰਹਿ ਸਕਦਾ ਹੈ। ਸ਼ੁੱਕਰਵਾਰ ਨੂੰ ਹਕਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 14 ਜਦੋਂਕਿ ਘੱਟੋ ਘੱਟ ਤਾਪਮਾਨ 6 ਡਿਗਰੀ ਰਹਿ ਸਕਦਾ ਹੈ। ਸ਼ਨਿੱਚਰਵਾਰ ਨੂੰ ਬੱਦਲਵਾਈ ਬਣੀ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਜਦੋਂਕਿ ਘੱਟੋ ਘੱਟ 8 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
Also Read : ਆਕਲੈਂਡ-ਨਿਊਜੀਲੈਂਡ ’ਚ ਇਸ ਤਰ੍ਹਾਂ ਮਨਾਈ MSG ਭੰਡਾਰੇ ਮਹੀਨੇ ਦੀ ਖੁਸ਼ੀ
ਦਿੱਲੀ ‘ਚ ਮੀਂਹ ਪੈਣ ਨਾਲ ਤਾਪਮਾਨ ‘ਚ ਆਈ ਗਿਰਾਵਟ
ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਐਤਵਾਰ ਸਵੇਰੇ ਮੀਂਹ ਪੈਣ ਕਾਰਨ ਤਾਪਮਾਨ ‘ਚ ਕਮੀ ਆਈ ਹੈ। ਇਹ 20 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਸੱਤ ਡਿਗਰੀ ਸੈਲਸੀਅਸ ਘੱਟ ਸੀ। ਮੌਸਮ ਵਿਭਾਗ ਨੇ ਦੱਸਿਆ ਕਿ ਸਵੇਰੇ 8:30 ਵਜੇ ਤੱਕ 9.2 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਦੋ ਘੰਟਿਆਂ ਵਿੱਚ ਉੱਤਰ ਪੂਰਬ, ਉੱਤਰ, ਪੂਰਬੀ ਅਤੇ ਦੱਖਣੀ ਪੂਰਬੀ ਦਿੱਲੀ, ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਤੇਜ਼ ਹਵਾਵਾਂ ਅਤੇ ਤੇਜ਼ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
AC ਦਾ ਘੱਟ ਤੋਂ ਘੱਟ ਤਾਪਮਾਨ ਹੋਵੇਗਾ 24 ਡਿਗਰੀ
AC | ਭਾਰਤ ਸਰਕਾਰ ਨੇ ਕੀਤਾ ਨਵਾਂ ਨਿਯਮ ਲਾਗੂ
ਨਵੀਂ ਦਿੱਲੀ। ਗਰਮੀਆਂ ਦੇ ਦਿਨਾਂ ‘ਚ ਅਰਾਮ ਕਰਨ ਵਾਸਤੇ ਹਰ ਕੋਈ ਸੋਚਦਾ ਹੈ ਕਿ ਏਅਰ-ਕੰਡੀਸ਼ਨਡ ਕਮਰਾ ਹੋਵੇ। ਹਰ ਕੋਈ ਗਰਮੀ ‘ਚ ਏਸੀ ਲੈਣ ਦੀ ਗੱਲ ਕਰਦਾ ਹੈ ਤੇ ਸੋਚਦਾ ਹੈ ਕਿ ਇਸ ਵਾਰ ਗਰਮੀ ਦੇ ਦਿਨਾਂ ‘ਚ ਏਸੀ ਲੈ ਕੇ ਆਰਾਮ ਨਾਲ ਰਹਾਂਗੇ। ਭਾਰਤ ਸਰਕਾਰ ਨੇ ਨਵੇਂ ਏਸੀ ‘ਤੇ ਇੱਕ ਨਵਾਂ ਨਿਯਮ ਲਾਗੂ ਕਰਨ ਬਾਰੇ ਸੋਚਿਆ ਹੈ।
ਭਾਰਤ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਹੁਣ ਗਰਮੀਆਂ ਵਿੱਚ 24 ਡਿਗਰੀ ਤੋਂ ਘੱਟ ਤਾਪਮਾਨ ‘ਤੇ ਨਹੀਂ ਚੱਲਣਗੇ ਏਅਰ ਕੰਡੀਸ਼ਨਰ (ਏਸੀ)।ਸਾਰੀਆਂ ਏਅਰ ਕੰਡੀਸ਼ਨਰ ਕੰਪਨੀਆਂ ਨੂੰ ਮੂਲ ਤਾਪਮਾਨ 24 ਡਿਗਰੀ ਰੱਖਣ ਨੂੰ ਕਿਹਾ ਗਿਆ ਹੈ। ਬਿਉਰੋ ਆਫ਼ ਅਨਰਜੀ ਐਫੀਸ਼ੈਂਸੀ ਤੇ ਸਰਕਾਰ ਨੇ 1 ਜਨਵਰੀ ਤੋਂ ਇਹ ਅਨਰਜੀ ਪਰਫੌਰਮੰਸ ਸਟੈਂਡਰਡ ਤੈਅ ਕੀਤਾ ਹੈ। ਭਾਰਤ ਸਰਕਾਰ ਨੇ ਸੋਮਵਾਰ ਨੂੰ ਫੈਸਲਾ ਲਿਆ ਕਿ ਘੱਟੋ ਘੱਟ ਤਾਪਮਾਨ 24 ਡਿਗਰੀ ਸਾਰੇ ਬ੍ਰਾਂਡਾਂ ਤੇ ਮਾਡਲਾਂ ਲਈ ਲਾਜ਼ਮੀ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੋਲੇਂਡ ਦੇ ਕਾਤੋਵਿਤਸ ਸ਼ਹਿਰ ‘ਚ 2015 ਦੇ ਪੈਰਿਸ ਸਮਝੌਤੇ ਤੋਂ ਬਾਦ ਵਾਤਾਵਰਨ ਬਦਲਾਅ ‘ਤੇ ਹੋਈ ਬੈਠਕ ਸਮਾਮਤ ਹੋ ਗਈ ਦੋ ਹਫ਼ਤੇ ਚੱਲੀ ਇਸ ਬੈਠਕ ‘ਚ 200 ਦੇਸ਼ਾਂ ਦੇ ਪ੍ਰਤੀਨਿਧੀ ਗੰਭੀਰ ਵਾਤਾਵਰਨ ਚਿਤਾਵਨੀਆਂ ਤੇ ਵਾਤਾਵਰਨ ਬਦਲਾਅ ਨਾਲ ਹੋਣ ਵਾਲੇ ਖਤਰਿਆਂ ‘ਤੇ ਸਹਿਮਤ ਦਿਸੇ ਇਹ ਗੱਲਬਾਤ ਪੈਰਿਸ ‘ਚ ਤਿੰਨ ਸਾਲ ਪਹਿਲਾਂ ਹੋਏ ਇਤਿਹਾਸਕ ਸਮਝੌਤੇ ‘ਤੇ ਮੋਹਰ ਲਾਉਣ ਦੇ ਮਕਸਦ ਲਈ ਹੋਈ ਸੀ ਬੈਠਕ ‘ਚ ਸ਼ਾਮਲ ਹੋਏ ਪ੍ਰਤੀਨਿਧੀਆਂ ਨੇ 133 ਪੰਨਿਆਂ ਦੀ ਇੱਕ ਨਿਯਮਾਂਵਲੀ ਨੂੰ ਆਖਰੀ ਰੂਪ ਦਿੱਤਾ, ਜਿਸ ‘ਚ ਸੰਸਾਰਿਕ ਵਾਤਾਵਰਨ ਤਾਪਮਾਨ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਘੱਟ ਰੱਖਣ ਦੀ ਮੰਗ ‘ਤੇ ਸਹਿਮਤੀ ਬਣ ਗਈ ਹੈ ਇਹ ਸਮਝੌਤਾ 2020 ਤੋਂ ਲਾਗੂ ਹੋਵੇਗਾ ਹਾਲਾਂਕਿ ਇਸ ‘ਤੇ ਅਮਲ ਕਰਨਾ ਸੌਖਾ ਨਹੀਂ ਹੈ ਸ਼ਾਇਦ ਇਸ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੇ ਕਿਹਾ ਹੈ ਕਿ ਇਸਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਮਜ਼ਬੂਤ ਇੱਛਾਸ਼ਕਤੀ ਜਗਾਉਣੀ ਹੋਵੇਗੀ ਇਸ ਲਈ ਤਕਨੀਕੀ ਨਕਤੇ ਅਪਣਾਉਣੇ ਹੋਣਗੇ ਨਹੀਂ ਤਾਂ ਵਧਦਾ ਤਾਮਪਾਨ ਆਤਮਘਾਤੀ ਸਾਬਤ ਹੋ ਸਕਦਾ ਹੈ 2015 ‘ਚ ਤਾਮਮਾਨ ਦੀ ਗਤੀ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦਾ ਟੀਚਾ ਤੈਅ ਕੀਤਾ ਗਿਆ ਸੀ ਪੋਲੈਂਡ ਕਰਾਰ ਲਾਗੂ ਹੋਣ ‘ਤੇ ਕੋਲਾ, ਪੈਟਰੋਲ, ਡੀਜ਼ਲ ਤੇ ਗੈਸ ਦੇ ਇਸਤੇਮਾਲ ‘ਚ ਕਟੌਤੀ ਕਰਨੀ ਹੋਵੇਗੀ ਇਸਦਾ ਸਿੱਧਾ ਅਸਰ ਵਿਕਾਸਸ਼ੀਲ ਦੇਸ਼ਾਂ ਦੀ ਅਰਥਵਿਵਸਥਾ ‘ਤੇ ਪਵੇਗਾ
ਦਰਅਸਲ ਟਰੰਪ ਦੀ ਇਸ ਆਤਮ-ਕੇਂਦਿਰਤ ਮਾਨਸਿਕਤਾ ਦਾ ਉਦੋਂ ਅੰਦਾਜਾ ਲੱਗ ਗਿਆ ਸੀ, ਜਦੋਂ ਇਟਲੀ ‘ਚ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਗੁਰੱਪ ਜੀ-7 ਦੀ ਸਿਖ਼ਰ ਬੈਠਕ ‘ਚ ਪੈਰਿਸ ਸਮਝੌਤੇ ਪ੍ਰਤੀ ਵਚਨਬੱਧਤਾ ਦੁਹਰਾਉਣ ਦੇ ਸੰਕਲਪ ‘ਤੇ ਟਰੰਪ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਟਰੰਪ ਨੇ ਉਸ ਸਮੇਂ ਭਾਰਤ ਤੇ ਚੀਨ ‘ਤੇ ਦੋਸ਼ ਲਾਇਆ ਕਿ ਇਨ੍ਹਾਂ ਦੇਵਾਂ ਦੇਸ਼ਾਂ ਨੇ ਵਿਕਸਿਤ ਦੇਸ਼ਾਂ ਤੋਂ ਅਰਬਾਂ ਡਾਲਰ ਦੀ ਮੱਦਦ ਲੈਣ ਦੀ ਸ਼ਰਤ ‘ਤੇ ਸਮਝੌਤੇ ‘ਤੇ ਦਸਤਖਤ ਕੀਤੇ ਹਨ ਇਹ ਸਮਝੌਤਾ ਅਮਰੀਕਾ ਦੇ ਆਰਥਿਕ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਇਹੀ ਨਹੀਂ ਟਰੰਪ ਨੇ ਅੱਗੇ ਕਿਹਾ ਕਿ ਭਾਰਤ ਨੇ 2020 ਤੱਕ ਆਪਣਾ ਕੋਲਾ ਉਤਪਾਦਨ ਦੁੱਗਣਾ ਕਰਨ ਦੀ ਆਗਿਆ ਵੀ ਲੈ ਲਈ ਹੈ ਉੱਥੇ ਚੀਨ ਨੇ ਕੋਲੇ ਨਾਲ ਚੱਲਣ ਵਾਲੇ ਸੈਂਕੜੇ ਬਿਜਲੀਘਰ ਚਾਲੂ ਕਰਨ ਦੀ ਸ਼ਰਤ ‘ਤੇ ਹਸਤਾਖਰ ਕੀਤੇ ਹਨ ਸਾਫ਼ ਹੈ, ਇਹ ਸਮਝੌਤਾ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਵੱਲੋਂ ਚੁੱਕੇ ਗਏ ਸਵਾਲ ਦਾ ਜ਼ਵਾਬ ਦਿੰਦਿਆਂ ਕਿਹਾ ਸੀ ਕਿ ਹਾਂ ਭਾਰਤ ਪ੍ਰਾਚੀਨ ਕਾਲ ਤੋਂ ਹੀ ਵਾਤਾਵਰਨ ਸੁਰੱਖਿਆ ਪ੍ਰਤੀ ਜਿੰਮੇਵਾਰੀ ਨਿਭਾਉਂਦਾ ਆਇਆ ਹੈ ਸਾਡੇ 5000 ਹਜ਼ਾਰ ਸਾਲ ਪੁਰਾਣੇ ਸ਼ਾਸਤਰ ਵਾਤਾਵਰਨ ਬਚਾਅ ਪ੍ਰਤੀ ਸੁਚੇਤ ਹਨ ਅਥਰਵਵੇਦ ਤਾਂ ਕੁਦਰਤ ਨੂੰ ਹੀ ਸਰਪਪਿਤ ਹੈ ਅਸੀਂ ਕੁਦਰਤ ਦੇ ਦੋਹਨ ਨੂੰ ਅਪਰਾਧ ਮੰਨਦੇ ਹਾਂ ਹਾਂ ਇੱਥੇ ਇਹ ਵੀ ਸਪੱਸ਼ਟ ਕਰਨਾ ਮੁਨਾਸਿਬ ਹੋਵੇਗਾ ਕਿ ਪੈਰਿਸ ਸਮਝੌਤੇ ਤੋਂ ਬਾਅਦ 2015 ‘ਚ ਭਾਰਤ ਨੂੰ ਹਰਿਤ ਜਲਵਾਯੂ ਟ੍ਰਿਬਿਊਨਲ ਤੋਂ ਕੁੱਲ 19000 ਕਰੋੜ ਰੁਪਏ ਦੀ ਮੱਦਦ ਮਿਲੀ ਜਿਸ ‘ਚ ਅਮਰੀਕਾ ਦਾ ਹਿੱਸਾ ਸਿਰਫ਼ 600 ਕਰੋੜ ਰੁਪਏ ਸੀ ਅਜਿਹੇ ‘ਚ ਟਰੰਪ ਦਾ ਇਹ ਦਾਅਵਾ ਬੇਹੱਦ ਖੋਖਲਾ ਸੀ ਕਿ ਭਾਰਤ ਨੂੰ ਇਸ ਟ੍ਰਿਬਿਊਨਲ ਤੋਂ ਅਮਰੀਕਾ ਦੇ ਜਰੀਏ ਵੱਡੀ ਮੱਦਦ ਮਿਲ ਰਹੀ ਹੈ ਦਰਅਸਲ ਪੈਰਿਸ ਸਮਝੌਤੇ ‘ਤੇ ਬਰਾਕ ਓਬਾਮਾ ਨੇ ਨਾ ਸਿਰਫ਼ ਦਸਤਖਤ ਕੀਤੇ ਸਗੋਂ ਸੰਧੀ ਦੀਆਂ ਤਜਵੀਜ਼ਾਂ ਦੀ ਪਾਲਣਾ ਵੀ ਕੀਤੀ
ਸੰਸਾਰ ਮੌਸਮ ਸੰਗਠਨ ਅਨੁਸਾਰ ਪੁਰਾਤਨ ਉਦਯੋਗਿਕ ਕਾਲ ਤੋਂ ਅੱਜ ਤੱਕ ਦੁਨੀਆ ਦਾ ਤਾਪਮਾਨ 1 ਡਿਗਰੀ ਸੈਲਸੀਅਸ ਵਧ ਚੁੱÎਕਾ ਹੈ 1850-1900 ‘ਚ ਤਾਪਮਾਨ  ਦੇ ਪੱਧਰ ‘ਚ 2018 ਦੇ ਪਹਿਲੇ 10 ਮਹੀਨਿਆਂ ਦੌਰਾਨ ਔਸਤ ਵਿਸ਼ਵ ਤਾਪਕ੍ਰਮ ਕਰੀਬ 0.98 ਡਿਗਰੀ ਸੈਲਸੀਅਸ ਜ਼ਿਆਦਾ ਹੈ ਪਿਛਲੇ 22 ਸਾਲਾਂ ‘ਚੋਂ 20 ਸਭ ਤੋਂ ਗਰਮ ਸਾਲ ਰਹੇ ਹਨ ਇਸ ‘ਚ 2015 ਤੋਂ  2018 ਦੇ ਚਾਰ ਸਾਲ ਚੋਟੀ ‘ਤੇ ਹਨ ਜੇਕਰ ਇਹ ਸਥਿਤੀ ਬਣੀ ਰਹੀ ਤਾਂ 2100 ਤੱਕ ਸੰਸਾਰ ਤਾਪਮਾਨ ‘ਚ 3 ਤੋਂ 5 ਡਿਗਰੀ ਸੈਲਸੀਅਸ ਦੇ ਵਾਧੇ ਦਾ ਅੰਦਾਜ਼ਾ ਹੈ ਤਾਜ਼ਾ ਸੰਸਾਰ ਊਰਜਾ ਵਿਭਾਗ ਦੀ ਸਮੀਖਿਆ ਅਨੁਸਾਰ ਚੀਨ ਦੁਨੀਆ ‘ਚ ਸਭ ਤੋਂ ਜਿਆਦਾ 26.6 ਫੀਸਦੀ ਕਾਰਬਨ ਨਿਕਾਸ ਕਰਦਾ ਹੈ ਇਹ ਦੁਨੀਆ ਦੇ ਕੁੱਲ ਕਾਰਬਨ ਨਿਕਾਸ ‘ਚ ਚੋਟੀ ਦੇ 10 ਦੇਸ਼ਾਂ ਦੀ 60 ਫੀਸਦੀ ਭਾਗੀਦਾਰੀ ਹੈ ਅਮਰੀਕਾ 13.1 ਤੇ ਭਾਰਤ ਸਿਰਫ਼ 7.1 ਫੀਸਦੀ ਕਾਰਬਨ ਨਿਕਾਸ ‘ਚ ਭਾਗੀਦਾਰ ਹੈ ਰੂਸ 4.6, ਜਾਪਾਨ 2.9, ਬ੍ਰਜੀਲ 2.4, ਇਰਾਨ 1.8, ਇਡੋਨੇਸ਼ੀਆ 1.5 ਫੀਸਦੀ ਕਾਰਬਨ ਨਿਕਾਸ ‘ਚ ਭਾਗੀਦਾਰ ਹੈ ਧਰਤੀ ਦੇ ਗਰਮ ਹੋਣ ਦੀ ਇਹੀ ਰਫ਼ਤਾਰ ਰਹੀ ਤਾਂ ਬਰਫ਼ੀਲਾ ਮਹਾਂਦੀਪ ਆਰਕਟਿਕ ਤੇਜ਼ੀ ਨਾਲ ਸੁੰਗੜਦਾ ਜਾਵੇਗਾ ਇੱਥੇ ਮੌਜ਼ੂਦ ਬਰਫ਼ ਦੇ ਪਿਘਲਣ ਦੀ ਰਫਤਾਰ ਤੇਜ਼ ਹੋ ਗਈ ਹੈ 1980 ‘ਚ ਇੱਥੇ 77 ਲੱਖ ਵਰਗ ਕਿ.ਮੀ. ‘ਚ ਬਰਫ਼ ਫੈਲੀ ਸੀ, ਜੋ 2018 ‘ਚ ਘਟ ਕੇ 46 ਲੱਖ ਵਰਗ ਕਿ.ਮੀ. ਰਹਿ ਗਈ ਹੈ ਵਿਗਿਆਨਕਾਂ ਦਾ ਮੰਨਣਾ ਹੈ ਕਿ ਜੇਕਰ ਬਰਫ਼ ਪਿਘਲਣ ਦੀ ਇਹੀ ਰਫ਼ਤਾਰ ਰਹੀ ਤਾਂ 2050 ਤੱਕ ਆਰਕਟਿਕ ਬਰਫ਼ ਰਹਿਤ ਹੋ ਜਾਵੇਗਾ ਅਫ਼ਰੀਕਾ ਤੇ ਏਸ਼ੀਆ ਦੇ ਲਗਭਗ ਸਾਰੇ ਸ਼ਹਿਰ ਮੌਸਮ ਦੇ ਸੋਕੇ-ਡੋਬੇ ਦੀ ਲਪੇਟ ‘ਚ ਹਨ ਦੁਨੀਆ ਦੀ ਅਰਥਵਿਵਸਥਾ ‘ਚ ਤੇਜ਼ੀ ਨਾਲ ਵਧਣ ਵਾਲੇ 100 ਸ਼ਹਿਰਾਂ ‘ਚੋਂ 84 ‘ਤੇ ਤਾਪਮਾਨ ਵਧਣ ਤੇ ਵਾਤਾਵਰਨ ਨਾਲ ਹੋਣ ਵਾਲੀਆਂ ਕੁਦਰਤੀ ਆਫ਼ਤਾਂ ਦੀ ਤਲਵਾਰ ਲਟਕ ਗਈ ਹੈ ਜੇਕਰ ਕਾਰਬਨ ਨਿਕਾਸ ‘ਚ ਕਮੀ ਨਾ ਲਿਆਂਦੀ ਗਈ ਤਾਂ ਇੱਕ ਰਿਪੋਰਟ ਮੁਤਾਬਕ 2030 ਤੱਕ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ 56 ਗੀਗਾ ਟਨ ਤੱਕ ਪਹੁੰਚ ਜਾਵੇਗਾ ਇਕੱਲੇ ਯੂਰਪ ‘ਚ ਇੱਕ ਸਾਲ ਦੇ ਅੰਦਰ ਇੱਕ ਗੀਗਾ ਟਨ ਤੋਂ ਜਿਆਦਾ ਕਾਰਬਨ ਨਿਕਾਸ ਹੁੰਦਾ ਹੈ ਅਜਿਹੇ ‘ਚ ਕੁਦਰਤੀ ਆਫ਼ਤਾਂ ਤੋਂ ਬਚਣਾ ਮੁਸ਼ਕਲ ਹੋਵੇਗਾ ਅਮਰੀਕਾ ‘ਚ ਕੋਲੇ ਦੀ ਕੁੱਲ ਖਪਤ ਦੀ 37 ਫੀਸਦੀ ਬਿਜਲੀ ਪੈਦਾ ਕੀਤੀ ਜਾਂਦੀ ਹੈ ਇਸ ਬਿਜਲੀ ਉਤਪਾਦਨ ਨਾਲ ਅਮਰੀਕਾ ਵਿਸ਼ਵ ‘ਚ ਦੂਜੇ ਸਥਾਨ ‘ਤੇ ਹੈ ਕੋਲੇ ਨਾਲ ਬਿਜਲੀ ਪੈਦਾ ਕਰਨ ਨਾਲ ਸਭ ਤੋਂ ਜ਼ਿਆਦਾ ਗ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਹਨ ਇਸ ਦਿਸ਼ਾ ‘ਚ ਭਾਰਤ ਨੇ ਵੱਡੀ ਪਹਿਲ ਕਰਦਿਆਂ 50 ਕਰੋੜ ਐਲਈਡੀ ਬੱਲਬਾਂ ਨਾਲ ਰੌਸ਼ਨੀ ਵਿਵਸਥਾ ਲਾਗੂ ਕਰ ਦਿੱਤੀ ਹੈ ਇਸ ਪ੍ਰਕਿਰਿਆ ਨਾਲ ਕਾਰਬਨ ਡਾਈਆਕਸਾਈਡ ‘ਚ 11 ਕਰੋੜ ਟਨ ਦੀ ਕਮੀ ਲਿਆਉਣ ‘ਚ ਸਫ਼ਲਤਾ ਮਿਲੀ ਹੈ ਇਸਦੀ ਅਗਲੀ ਕੜੀ ‘ਚ ਉਦਯੋਗਿਕ ਇਕਾਈਆਂ ਦੀ ਊਰਜਾ ਖਪਤ ਨੂੰ ਤਿੰਨ ਸਾਲਾ ਯੋਜਨਾ ਤਹਿਤ ਕੋਲੇ ਦੀ ਚੁਣੌਤੀ ਨਾਲ ਨਜਿੱਠਦ ਦੇ ਹੁਣ ਤੱਕ ਹੋਈ ਉਪਾਅ ਨਹੀਂ ਕੀਤੇ? ਜਦਕਿ ਅਮਰੀਕਾ ਨੇ ਜਲਵਾਯੂ ਸਮਝੌਤੇ ਤਹਿਤ 32 ਫੀਸਦੀ ਜਹਿਰੀਲੀਆਂ ਗੈਸਾਂ ਦੀ ਨਿਕਾਸੀ 2030 ਤੱਕ ਘੱਟ ਕਰਨ ਦਾ ਵਾਅਦਾ ਕੀਤਾ ਸੀ ਅਮਰੀਕਾ ਦੇ 600 ਕੋਲਾ ਥਰਮਲ ਪਲਾਂਟਾਂ ‘ਚੋਂ ਇਹ ਗੈਸਾਂ ਦਿਨ-ਰਾਤ ਨਿੱਕਲ ਕੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ ਅਮਰੀਕਾ ਦੀਆਂ ਸੜਕਾਂ ‘ਤੇ ਇਸ ਸਮੇਂ 25 ਕਰੋੜ 30 ਲੱਖ ਕਾਰਾਂ ਦੌੜ ਰਹੀਆਂ ਹਨ ਜੇਕਰ ਇਨ੍ਹਾਂ ‘ਚੋਂ 16 ਕਰੋੜ 60 ਲੱਖ ਕਾਰਾਂ ਹਟਾ ਲਈਆਂ ਜਾਣ ਤਾਂ ਕਾਰਬਨ ਡਾਈਅਕਸਾਈਡ ਦਾ ਉਤਪਾਦਨ 87 ਕਰੋੜ ਟਨ ਘੱਟ ਹੋ ਜਾਵੇਗਾ ਦਰਅਸਲ ਵਾਤਾਵਰਨ ਬਦਲਾਅ ਦੇ ਅਸਰ ‘ਤੇ ਰਿਸਰਚ ਕਰ ਰਹੇ ਵਿਗਿਆਨਕਾਂ ਦਾ ਮੰਨਣਾ ਹੈ ਕਿ ਸੰਨ 2100 ਤੱਕ ਧਰਤੀ ਦੇ ਤਾਪਮਾਨ ‘ਚ ਵਾਧੇ ਨੂੰ ਨਾ ਰੋਕਿਆ ਗਿਆ ਤਾਂ ਸਥਿਤੀ ਕੰਟਰੋਲ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਇਸਦਾ ਸਭ ਤੋਂ ਜ਼ਿਆਦਾ ਅਸਰ ਖੇਤੀ ‘ਤੇ ਪੈ ਸਕਦਾ ਹੈ ਧਰਤੀ ਦੀ ਨਮੀ ਘਟ ਰਹੀ ਹੈ ਤੇ ਤਾਪਮਾਨ ਵਧ ਰਿਹਾ ਹੈ ਭਵਿੱਖ ‘ਚ ਅੰਨ ਉਤਪਾਦਨ ‘ਚ ਭਾਰੀ ਕਮੀ ਦੀ ਸੰਭਾਵਨਾ ਪੈਦਾ ਹੋ ਰਹੀ ਹੈ ਇਸ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਏਸ਼ੀਆ ਦੇ ਕਿਸਾਨਾਂ ਦੀ ਖੇਤੀ ਨੂੰ ਅਨੁਕੂਲ ਬਣਾਉਣ ਲਈ ਪ੍ਰਤੀ ਸਾਲ ਕਰੀਬ ਪੰਜ ਅਰਬ ਡਾਲਰ ਦਾ ਵਾਧੂ ਖਰਚਾ ਝੱਲਣਾ ਪਵੇਗਾ ਕੌਮਾਂਤਰੀ ਖੁਰਾਕ ਨੀਤੀ ਖੋਜ ਸੰਸਥਾਨ ਅਨੁਸਾਰ, ਜੇਕਰ ਇਹ ਸਥਿਤੀ ਬਣੀ ਰਹੀ ਤਾਂ ਏਸ਼ੀਆ ‘ਚ 1 ਕਰੋੜ 10 ਲੱਖ, ਅਫ਼ਰੀਕਾ ‘ਚ ਇੱਕ ਕਰੋੜ ਤੇ ਬਾਕੀ ਦੁਨੀਆਂ ‘ਚ 40 ਲੱਖ ਬੱਚਿਆਂ ਨੂੰ ਭੁੱਖਾ ਰਹਿਣਾ ਪਾਏਗਾ ਇਸੇ ਸਿਲਸਿਲੇ ‘ਚ ਭਾਰਤ ਦੇ ਖੇਤੀ ਵਿਗਿਆਨੀ ਸਵਾਮੀਨਾਥਨ ਨੇ ਕਿਹੈ ਕਿ ਜੇਕਰ ਧਰਤੀ ਦੇ ਤਾਪਮਾਨ ‘ਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਂਦਾ ਹੈ ਤਾਂ ਕਣਕ ਦੀ ਪੈਦਾਵਾਰ 70 ਲੱਖ ਟਨ ਘਟ ਸਕਦੀ ਹੈ ਲਿਹਾਜ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਦਯੋਗਿਕ ਕ੍ਰਾਂਤੀ ਦੇ ਸਮੇਂ ਤੋਂ ਧਰਤੀ ਦੇ ਤਾਪਮਾਨ ‘ਚ ਜੋ ਵਾਧਾ ਹੋਇਐ ਉਸਨੂੰ 2 ਡਿਗਰੀ ਸੈਲਸੀਅਸ ਤੱਕ ਘਟਾਇਆ ਜਾਵੇ ਪੋਲੈਂਡ ‘ਚ ਵਧਦੇ ਤਾਪਮਾਨ ਦੀ ਵਜ੍ਹਾ ਲੱਭਣ ਲਈ ‘ਕੱਠੇ ਹੋਏ 200 ਦੇਸ਼ਾਂ ਦੇ ਪ੍ਰਤੀਨਿਧ ਪੈਰਿਸ ਸਮਝੌਤੇ ‘ਚ ਨਵੀਂ ਜਾਨ ਪਾਉਂਦੇ ਹਨ ਜਾਂ ਨਹੀਂ, ਇਸਦਾ ਪਤਾ ਸੰਮੇਲਨ ਦੀ ਸਮਾਪਤੀ ‘ਤੇ ਲੱਗ ਸਕੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ | ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਕਾਰਨ ਅਗਲੇ 48 ਘੰਟਿਆਂ ‘ਚ ਠੰਢ ਪੈਣ ਅਤੇ ਕਿਤੇ ਕਿਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ ਮੌਸਮ ਕੇਂਦਰ ਅਨੁਸਾਰ ਪੱਛਮ ਉੱਤਰ ‘ਚ ਅਗਲੇ ਤਿੰਨ ਦਿਨ ਮੌਸਮ ਖੁਸ਼ਕ ਰਹੇਗਾ ਅਤੇ ਧੁੰਦ ਅਤੇ ਹਲਕੀ ਧੁੰਦ ਅਤੇ ਅਗਲੇ ਦੋ ਦਿਨ ਰਾਤ ‘ਚ ਠੰਢ ਪੈਣ ਦੀ ਸੰਭਾਵਨਾ ਹੈ ਖੇਤਰ ‘ਚ ਆਦਮਪੁਰ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਤਾਪਮਾਨ ਤਿੰਨ ਡਿਗਰੀ ਤੱਕ ਹੇਠਾਂ ਡਿੱਗਿਆ ਨਾਰਨੌਲ ਚਾਰ ਡਿਗਰੀ, ਅੰਮ੍ਰਿਤਸਰ ਪੰਜ ਡਿਗਰੀ, ਪਠਾਨਕੋਟ ਪੰਜ, ਹਲਵਾਰਾ ਚਾਰ ਡਿਗਰੀ, ਬਠਿੰਡਾ ਸਰਸਾ ਅਤੇ ਭਿਵਾਨੀ ਸੱਤ ਡਿਗਰੀ, ਪਟਿਆਲਾ ਅੱਠ ਡਿਗਰੀ ਅਤੇ ਲੁਧਿਆਣਾ ਸੱਤ ਡਿਗਰੀ ਰਿਹਾ ਚੰਡੀਗੜ੍ਹ ਦਾ ਪਾਰਾ ਛੇ ਡਿਗਰੀ, ਅੰਬਾਲਾ ਅੱਠ ਡਿਗਰੀ, ਕਰਨਾਲ ਛੇ ਡਿਗਰੀ, ਰੋਹਤਕ ਅੱਠ ਡਿਗਰੀ, ਹਿਸਾਰ ਸੱਤ ਡਿਗਰੀ, ਦਿੱਲੀ ਅੱਠ ਡਿਗਰੀ, ਬਰਫਬਾਰੀ ਤੋਂ ਬਾਅਦ ਸ੍ਰੀਨਗਰ ਦਾ ਪਾਰਾ ਸਿਫਰ ਤੋਂ ਘੱਟ ਚਾਰ ਡਿਗਰੀ ਅਤੇ ਜੰਮੂ ਦਾ ਤਾਪਮਾਨ ਪੰਜ ਡਿਗਰੀ ਰਿਹਾ ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਅਤੇ ਮੀਂਹ ਤੋਂ ਬਾਅਦ ਸੂਬਾ ਠੰਢ ਦੀ ਲਪੇਟ ‘ਚ ਹੈ ਲਾਹੁਲ, ਸਪੀਤੀ, ਚੰਬਾ, ਕਿਨੌਰ ਸਮੇਤ ਜਨਜਾਤੀ ਇਲਾਕਿਆਂ ‘ਚ ਤਾਪਨਾਂ ਸਿਫਰ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ ਹੈ ਅਤੇ ਠੰਢ ਦਾ ਕਹਿਰ ਸ਼ੁਰੂ ਹੋ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੱਤੇ ਮਾਹੌਲ ‘ਚ ਤਰਬੂਜ, ਬਰਫ ਤੇ ਠੰਢਿਆਂ ਦੀ ਵਿੱਕਰੀ ਨੂੰ ਖੰਭ ਲੱਗੇ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬੁੱਧਵਾਰ ਸ਼ਾਮ ਤੋਂ ਚੱਲੀ ਧੂੜ ਭਰੀ ਹਵਾ ਕਾਰਨ ਤਾਪਮਾਨ ‘ਚ ਆਈ ਗਿਰਾਵਟ ਨੇ ਆਮ ਲੋਕਾਂ ਨੂੰ ਮਾੜੀ ਮੋਟੀ ਰਾਹਤ ਦਿੱਤੀ ਹੈ ਪਰ ਹੁੰਮਸ ਭਰੀ ਗਰਮੀ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਦਰਮਿਆਨ ਬਠਿੰਡਾ ‘ਚ ਦੋ ਵਿਅਕਤੀ ਤੇਜ਼ ਹੋਏ ਪਾਰੇ ਦੀ ਭੇਂਟ ਚੜ੍ਹ ਗਏ ਜਦੋਂਕਿ ਇੱਕ ਬਜ਼ੁਰਗ ਗਰਮੀ ਕਾਰਨ ਚੱਕਰ ਆਉਣ ਨਾਲ ਬੇਹੋਸ਼ ਹੋ ਗਿਆ ਗਰਮੀ ਕਾਰਨ ਹੋਈ ਤਾਜ਼ਾ ਮੌਤ ਦਾ ਪਹਿਲਾ ਮਾਮਲਾ ਬਸੰਤ ਵਿਹਾਰ ਪਾਰਕ ਦਾ ਹੈ। ਜਿੱਥੇ ਹਰਪ੍ਰੀਤ ਸਿੰਘ ਵਾਸੀ ਗਿੱਲ ਪੱਤੀ ਨੂੰ ਗਰਮੀ ਕਾਰਨ ਬੁਖਾਰ ਹੋ ਗਿਆ। ਸੂਚਨਾ ਮਿਲਣ ‘ਤੇ ਸਹਾਰਾ ਵਰਕਰ ਮੌਕੇ ‘ਤੇ ਪੁੱਜੇ ਅਤੇ ਪੀੜਤ ਵਿਅਕਤੀ ਨੂੰ ਸਿਵਲ ਹਸਪਤਾਲ ਲਿਆਂਦਾ ਸਹਾਰਾ ਵਲੰਟੀਅਰਾਂ ਨੇ ਪੱਟੀਆਂ ਵਗੈਰਾ ਰੱਖੀਆਂ ਤੇ ਇਲਾਜ ਵੀ ਕਰਵਾਇਆ ਪਰ ਉਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ ਮ੍ਰਿਤਕ ਵਿਅਕਤੀ ਡਰਾਈਵਰ ਸੀ ਜੋ ਪਾਰਕ ‘ਚ ਖਾਣਾ ਖਾਣ ਤੋਂ ਬਾਅਦ ਅਰਾਮ ਕਰਨ ਲਈ ਲੇਟ ਗਿਆ ਸੀ ।
ਇਵੇਂ ਹੀ ਗਰਮੀ ਨਾਲ ਬਠਿੰਡਾ ਦੀ ਅਨਾਜ ਮੰਡੀ ‘ਚ ਇੱਕ ਪ੍ਰਵਾਸੀ ਮਜਦੂਰ ਦੀ ਹਾਲਤ ਗੰਭੀਰ ਹੋ ਗਈ ਪਤਾ ਲੱਗਦਿਆਂ ਸਹਾਰਾ ਵਲੰਟੀਅਰ ਮੌਕੇ ਤੇ ਪੁੱਜੇ ਉਨ੍ਹਾਂ ਦੇਖਿਆ ਕਿ ਨੌਜਵਾਨ ਦਾ ਸਰੀਰ ਭੱਠ ਦੀ ਤਰ੍ਹਾਂ ਤਪ ਰਿਹਾ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ ਪ੍ਰਾਪਤ ਵੇਰਵਿਆਂ ਅਨੁਸਾਰ ਗਰਮੀ ਕਾਰਨ ਅੱਜ ਬਠਿੰਡਾ ਦੀ ਕਿਲਾ ਰੋਡ ਤੇ ਪੈਦਲ ਜਾ ਰਹੇ ਇੱਕ ਬਜ਼ੁਰਗ ਨੂੰ ਅਚਾਨਕ ਚੱਕਰ ਆ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਪਤਾ ਲੱਗਾ ਹੈ ਕਿ ਗਰਮੀ ਕਾਰਨ ਬਠਿੰਡਾ ਜਿਲ੍ਹੇ ‘ਚ ਹੁਣ ਤੱਕ ਕਰੀਬ ਇੱਕ ਦਰਜਨ ਮੌਤਾਂ ਹੋ ਚੁੱਕੀਆਂ ਹਨ।
ਮੌਸਮ ਵਿਭਾਗ ਅਨੁਸਾਰ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸ਼ੀਅਸ ਰਿਹਾ ਜਦੋਂ ਕਿ ਬੀਤੇ ਕੱਲ੍ਹ 41 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਘੱਟ ਤੋÎਂ ਘੱਟ 29.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜੋ ਕਿ ਕੱਲ੍ਹ ਦੇ 26 ਡਿਗਰੀ ਨਾਲੋਂ ਤਿੰਨ ਡਿਗਰੀ ਵਧ ਹੈ ਮੌਸਮ ਵਿਭਾਗ ਦੇ ਵਿਗਿਆਨੀ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਡੇਢ ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਉਨ੍ਹਾਂ ਦੱਸਿਆ ਕਿ ਵਾਤਾਵਰਨ ‘ਚ ਨਮੀ ਦੀ ਵੱਧ ਤੋਂ ਵੱਧ ਮਾਤਰਾ 39 ਫੀਸਦੀ ਅਤੇ ਘੱਟੋ-ਘੱਟ ਮਾਤਰਾ 35 ਫੀਸਦੀ ਦਰਜ ਕੀਤੀ ਗਈ ਹੈ ਮੌਸਮ ‘ਚ ਆਏ ਬਦਲਾਅ ਕਾਰਨ ਪਾਵਰਕੌਮ ਨੂੰ ਵੀ ਸੁੱਖ ਦਾ ਸਾਹ ਆਇਆ ਹੈ ਅਤੇ ਅੱਜ ਗਰਿੱਡਾਂ ਤੇ ਲੋਢ ਆਮ ਨਾਲੋਂ ਥੋੜ੍ਹਾ ਜਿਹਾ ਘੱਟ ਰਿਹਾ ।
ਠੰਢਿਆਂ ਦੀ ਵਿੱਕਰੀ ਨੂੰ ਖੰਭ ਲੱਗੇ
ਅਰੋੜਾ ਵਰਾਇਟੀ ਸਟੋਰ ਦੇ ਗੋਰਾ ਲਾਲ ਅਰੋੜਾ ਦਾ ਕਹਿਣਾ ਸੀ ਕਿ ਅਪਰੈਲ ਦੇ ਮੁਕਾਬਲੇ ਠੰਢੇ ਪਦਾਰਥਾਂ ਦੀ ਵਿੱਕਰੀ ਦੁੱਗਣੀ ਹੋ ਗਈ ਹੈ ਉਨ੍ਹਾਂ ਦੱਸਿਆ ਕਿ ਪੰਜ ਰੁਪਏ ਦਾ ਮਿੱਠੀ ਲੱਸੀ ਦਾ ਪੈਕਟ ਤੇ ਦਸ ਰੁਪਏ ਦਾ ਨਮਕੀਨ ਲੱਸੀ ਦਾ ਪੈਕਟ ਦੋਵਾਂ ਦੀ ਕੀਮਤ ਘੱਟ ਹੋਣ ਕਰਕੇ ਆਮ ਆਦਮੀ ਦੀ ਇਹ ਪਹਿਲੀ ਪਸੰਦ ਬਣੇ ਹੋਏ ਹਨ ਸ੍ਰੀ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਤੋਂ ਬਿਨਾਂ ਕੰਪਨੀਆਂ ਦੇ ਕੋਲਡ ਡਰਿੰਕ ਤੇ ਜੂਸ ਵਗੈਰਾ ਦੀ ਵੀ ਭਰਪੂਰ ਵਿੱਕਰੀ ਹੋ ਰਹੀ ਹੈ।
ਗਰਮੀ ਦੌਰਾਨ ਨਿਆਮਤ ਹੈ ਤਰਬੂਜ਼
ਬਠਿੰਡਾ ‘ਚ ਪੈ ਰਹੀ ਗਰਮੀ ਮੌਕੇ ਤਰਬੂਜ ਭਾਰੀ ਮਾਤਰਾ ‘ਚ ਵਿਕ ਰਿਹਾ ਹੈ ਕੌਮੀ ਸੜਕ ਮਾਰਗ ‘ਤੇ ਤਰਬੂਜ ਵੇਚ ਰਹੇ ਰਿਤੇਸ਼ ਕੁਮਾਰ ਨੇ ਦੱਸਿਆ ਕਿ ਜਿਸ ਦਿਨ ਜਿਆਦਾ ਤਪਦਾ ਹੈ ਉਸ ਦਿਨ ਪੰਜ ਕੁਇੰਟਲ ਤੱਕ ਤਰਬੂਜ ਵਿਕ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਪਾਸ਼ ਇਲਾਕਿਆਂ ਦੇ ਲੋਕ ਦੁਆਬੇ ਦੇ ਗੂੜ੍ਹੇ ਹਰੇ ਰੰਗ ਦੇ ਤਰਬੂਜ ਦੇ ਦੀਵਾਨੇ ਹਨ ਜਦੋਂਕਿ ਪੇਂਡੂ ਲੋਕਾਂ ਦੀ ਪਸੰਦ ਰਾਜਸਥਾਨੀ ਤਰਬੂਜ ਹੈ ਨਜ਼ਦੀਕ ਹੀ ਟਰਾਲੀ ਲਾਈ ਬੈਠੇ ਹੰਸ ਰਾਜ ਦਾ ਕਹਿਣਾ ਸੀ ਕਿ ਪੰਜਾਬ ਦਾ ਤਰਬੂਜ ਜਿਆਦਾ ਮਿੱਠਾ ਹੁੰਦਾ ਹੈ ਤੇ ਇਸ ਨੂੰ ਬੱਚੇ ਕਾਫੀ ਸ਼ੌਂਕ ਨਾਲ ਖਾਂਦੇ ਹਨ।
ਬਰਫ ਦੀ ਵਿੱਕਰੀ ‘ਚ ਚੋਖਾ ਵਾਧਾ
ਪਿਛਲੇ 15 ਵਰ੍ਹਿਆਂ ਤੋਂ ਬੱਸ ਅੱਡਾ ਚੌਂਕ ‘ਚ ਬਰਫ ਵੇਚ ਰਹੇ ਵਰਿਆਮ ਸਿੰਘ ਦਾ ਕਹਿਣਾ ਸੀ ਕਿ ਹੁਣ ਤਾਂ ਬਰਫ ਸਦਾਬਹਾਰ ਹੋ ਗਈ ਹੈ ਫਿਰ ਵੀ ਸੂਰਜ ਦਾ ਪਾਰਾ ਤੇਜ਼ ਹੁੰਦਿਆਂ ਵਿੱਕਰੀ ‘ਚ ਚੋਖਾ ਵਾਧਾ ਹੋ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਗਾਹਕ ਆਪਣੀ ਸਿਹਤ ਪ੍ਰਤੀ ਚੌਕਸ ਹੋ ਗਏ ਹਨ ਇਸ ਲਈ ਬਰਫ ਵੀ ਕੁਆਲਿਟੀ ਵਾਲੇ ਸਟਾਲ ਵਿਕਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਵੀ ਖਰੀਦਣ ਵੇਲੇ ਕਾਫੀ ਚੌਕਸ ਰਹਿਣਾ ਪੈਂਦਾ ਹੈ।