Mann - Sach Kahoon Punjabi
ਮਨ ਕੀ ਬਾਤ/ਆਦਿਵਾਸੀ ਜੋੜੇ ਨੂੰ ਪੰਚਾਇਤ ਨੇ ਕੱਢਿਆ ਪਿੰਡੋਂ ਬਾਹਰ
ਮਨ ਕੀ ਬਾਤ/ਆਦਿਵਾਸੀ ਜੋੜੇ ਨੂੰ ਪੰਚਾਇਤ ਨੇ ਕੱਢਿਆ ਪਿੰਡੋਂ ਬਾਹਰ
ਤਿਰੁਵੰਤਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ‘ਚ ਕੇਰਲ ਦੇ ਜਿਸ ਆਦਿਵਾਸੀ ਬਜ਼ੁਰਗ ਜੋੜੇ ਦੀ ਪ੍ਰਸ਼ੰਸਾ ਕੀਤੀ ਸੀ, ਉਸ ਨੂੰ ਉਸ ਦੇ ਭਾਈਚਾਰੇ ਨੇ ਸਮਾਜ ਤੋਂ ਬਾਈਕਾਟ ਕਰ ਦਿੱਤਾ ਹੈ। ਇਸ ਜੋੜੇ ‘ਤੇ ਦੋਸ਼ ਲਾਏ ਗਏ ਕਿ ਉਸ ਨੇ ਇੱਕ ਅਜਿਹੀ ਪੁਸਤਕ ਲਿਖਣ ‘ਚ ਮੱਦਦ ਕੀਤੀ ਜਿਸ ਨੂੰ ਉਸ ਭਾਈਚਾਰੇ ਦੀ ਛਵ੍ਹੀ ਖ਼ਰਾਬ ਹੋਈ।  ਇਸ ਮਹੀਨੇ ਦੀ ਸ਼ੁਰੂਆਤ ‘ਚ ਪਿੰਡ ਦੀ ਬੈਠਕ ‘ਓਰੁਕੋਟੱਮ’ ਨੇ ਪੀਵੀ ਚਿੰਨਾਥੰਪੀ (77) ਅਤੇ ਮਣਿਅੱਮਾ (62) ਨੂੰ ਐਡਮਾਲਕੁੱਟੀ ਪਿੰਡ ਤੋਂ ਬਾਹਰ ਜਾਣ ਦਾ ਆਦੇਸ਼ ਸੁਣਾਇਆ ਸੀ। ਵਿਵਾਦ ਲੇਖਕ ਪੀਕੇ ਮੁਲੀਧਰਨ ਦੀ ਕਿਤਾਬ ‘ਐਡਮਾਲਕੁੰਡੀ : ਓਰੁਮ, ਪੋਰੂਲੁਮ’ ਨੂੰ ਲੈ ਕੇ ਹੋਇਆ, ਜੋ ਉਨ੍ਹਾਂ ਨੇ 2014 ‘ਚ ਲਿਖੀ ਸੀ। ਚਿੰਨਾਥੰਪੀ ਨੇ ਇਸ ਕਿਤਾਬ ਨੂੰ ਲਿਖਣ ‘ਚ ਮੁਰਲੀਧਰਨ ਦੀ ਮੱਦਦ ਕੀਤੀ ਸੀ। ਜੋੜਾ ਵੀਰਵਾਰ ਨੂੰ ਅਧਿਆਪਕ-ਲੇਖਕ ਪੀ ਕੇ ਮੁਰਲੀਧਰਨ ਦੇ ਨਾਲ ਏਸੀਸੀ/ਐੱਸਟੀ ਕਲਿਆਣ ਰਾਜ ਮੰਤਰੀ ਏਕੇ ਬਾਲਨ ਨਾਲ ਮੁਲਾਕਾ ਅਤੇ ਇਸ ‘ਚ ਦਖ਼ਲਅੰਦਾਜ਼ੀ ਦੀ ਮੰਗ ਕੀਤੀ।
ਉਨ੍ਹਾਂ ਜੋੜੇ ਨੂੰ ਹਰ ਸੰਭਵ ਮੱਦਦ ਕਰਨ ਨੂੰ ਲੈ ਕੇ ਭਰੋਸਾ ਦਿਵਾਇਆ। ਮੁਰਲੀਧਰਨ ਨੇ ਦੱਸਿਆ ਕਿ  ਮੰਤਰੀ ਨੇ ਦੇਵੀਕੁਲਮ ਦੇ ਵਿਧਾਇਕ ਐੱਸ ਰਾਜੇਂਦਰਨ ਨਾਲ ਗੱਲਬਾਤ ਕਰਨਗੇ। ਫਿਲਹਾਲ ਉਹ ਆਪਣੇ ਪਿੰਡ ਨਹੀਂ ਜਾ ਸਕਦੇ। ਜੋੜਾ ਮੁਰਲੀਧਰਨ ਦੇ ਦੋਸਤ ਦੇ ਘਰ ਰਹਿ ਰਿਹਾ ਹੈ। ਜੋੜੇ ਨੇ ਮੁਰਲੀਧਰਨ ਦੀ ਮੱਦਦ ਨਾਲ ਪਿੰਡ ‘ਚ ਇੱਕ ਲਾਇਬਰੇਰੀ ਬਣਾਈ ਸੀ। ਇਸ ਨੂੰ ਲੈ ਕੇ ਮੋਦੀ ਨੇ ਇਸ ਸਾਲ ਜੂਨ ‘ਚ ਆਪਣੇ ਮਨ ਕੀ ਬਾਤ ਪ੍ਰੋਗਰਾਮ ‘ਚ ਪ੍ਰਸ਼ੰਸਾ ਕੀਤੀ ਸੀ।
ਚਾਹ ਦੀ ਦੁਕਾਨ ‘ਚ ਖੋਲ੍ਹੀ ਸੀ ਲਾਇਬਰੇਰੀ
ਬਜ਼ੁਰਗ ਜੋੜੇ ਨੇ ਇੱਕ ਚਾਹ ਦੀ ਦੁਕਾਨ ‘ਚ ਲਾਇਬਰੇਰੀ ਖੋਲ੍ਹੀ ਸੀ। 2017 ‘ਚ ਉਨ੍ਹਾਂ ਨੇ ਕਿਤਾਬਾਂ ਨੂੰ ਨੇੜੇ ਦੇ ਇੱਕ ਮਿਡਲ ਸਕੂਲ ‘ਚ ਪਹੁੰਚਾ ਦਿੱਤਾ। ਮੁਰਲੀਧਰਨ ਨੇ ਦੱਸਿਆ ਕਿ ‘ਐਡਮਾਕੁੰਡੀ: ਓਰੂਮ, ਪੋਰੁਲੁਮ’ ਨਾਂਅ ਦੀ ਕਿਤਾਬ 2014 ‘ਚ ਲਿਖੀ ਗਈ ਸੀ ਪਰ ਅਜੇ ਤੱਕ ਇਸ ਨੂੰ ਲੈ ਕੇ ਕਿਸੇ ਨੂੰ ਵੀ ਸਮੱਸਿਆ ਨਹੀਂ ਸੀ। ਮੈਂ ਆਦਿਵਾਸੀਆਂ ਲਈ ਚਲਾਏ ਜਾ ਰਹੇ ਕਲਿਆਣਕਾਰੀ ਯੋਜਨਾਵਾਂ ‘ਚ ਹੋ ਰਹੇ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੇ ਸੋਸ਼ਣ ਨੂੰ ਲੈ ਕੇ ਆਵਾਜ਼ ਚੁੱਕਦਾ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਸ ਜੋੜੇ ਨੂੰ ਬਾਹਰ ਕੱਢਣ ਪਿੱਛੇ ਕੁਝ ਲੋਕ ਸਾਜਿਸ਼ ਕਰ ਰਹੇ ਹਨ।
ਕਿਸੇ ਨੂੰ ਵੀ ਪਿੰਡ ‘ਚੋਂ ਬਾਈਕਾਟ ਕਰਨ ਦਾ ਅਧਿਕਾਰ ਨਹੀਂ: ਵਿਧਾਇਕ
ਉਨ੍ਹਾਂ ਦੱਸਿਆ ਕਿ ਜਦੋਂ ਮੈਂ ਵਿਧਾਇਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪਿੰਡ ‘ਚੋਂ ਬਾਈਕਾਟ ਕਰਨ ਦਾ ਅਧਿਕਾਰ ਨਹੀਂ ਹੈ। ਉਹ ਪਿੰਡ ਦੇ ਪੰਚਾਇਤ ਨਾਲ ਇਸ ਸਬੰਧੀ ਗੱਲਬਾਤ ਕਰਨਗੇ। ਵਿਧਾਇਕ ਨੇ ਕਿਹਾ ਕਿ ਮੈਂ ਇਸ ਮੁੱਦੇ ਬਾਰੇ ਸੁਣਿਆ ਹੈ। ਉਸ ਭਾਈਚਾਰੇ ਦਾ ਕਹਿਣਾ ਸੀ ਕਿ ਮੁਰਲੀ ਨੇ ਇੱਕ ਕਿਤਾਬ ਲਿਖੀ ਜਿਸ ਨੂੰ ਆਦਿਵਾਸੀਆਂ ਦੀ ਦਿੱਖ ਗਲਤ ਤਰੀਕੇ ਨਾਲ ਪੇਸ਼ ਕੀਤੀ ਹੈ। ਮੈਂ ਚਿੰਨਾਪੰਥੀ ਨੂੰ ਲੰਮੇਂ ਸਮੇਂ ਤੋਂ ਜਾਣਦਾ ਹਾਂ। ਮੈਨੂੰ ਭਰੋਸਾ ਹੈ ਕਿ ਉਹ ਕਦੇ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਆਦਿਵਾਸੀਆਂ ਦੀ ਦਿੱਖ ਖਰਾਬ ਹੋਵੇ। ਮੈਂ ਪੰਚਾਇਤ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ‘ਚ ਕੇਰਲ ਦੇ ਜਿਸ ਆਦਿਵਾਸੀ ਬਜ਼ੁਰਗ ਜੋੜੇ ਦੀ ਕੀਤੀ ਸੀ ਪ੍ਰਸ਼ੰਸਾ।
ਭਾਈਚਾਰੇ ਨੇ ਸਮਾਜ ਤੋਂ ਬਾਈਕਾਟ ਕਰ ਦਿੱਤਾ ਹੈ।
ਇਸ ਜੋੜੇ ‘ਤੇ ਦੋਸ਼ ਲਾਏ ਗਏ ਕਿ ਉਸ ਨੇ ਇੱਕ ਅਜਿਹੀ ਪੁਸਤਕ ਲਿਖਣ ‘ਚ ਮੱਦਦ ਕੀਤੀ ਜਿਸ ਨੂੰ ਉਸ ਭਾਈਚਾਰੇ ਦੀ ਛਵ੍ਹੀ ਖ਼ਰਾਬ ਹੋਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਜਰਾਤ ਸ਼ਰਾਬਬੰਦੀ ਦੇ ਬਾਵਜੂਦ ਤਰੱਕੀ ਵੱਲ, ਪੰਜਾਬ ਸ਼ਰਾਬ ਤੋਂ ਕਮਾਈ ਕਰਕੇ ਵੀ ਕਰਜ਼ਾਈ: ਮਾਨ
‘ਸੱਚ ਕਹੂੰ’ ਪ੍ਰਤੀਨਿਧਾਂ ਨਾਲ ਨਸ਼ਿਆਂ ਦੇ ਮੁੱਦੇ ‘ਤੇ ਡਾ. ਅਮਰਜੀਤ ਸਿੰਘ ਮਾਨ ਦੀ ਵਿਸ਼ੇਸ਼ ਗੱਲਬਾਤ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ
ਪੰਜਾਬ ਦੀ ਧਰਤੀ ਨੂੰ ਇੰਨ੍ਹੀ ਦਿਨੀਂ ਦਰਿਆਵਾਂ ਦੀ ਨਹੀਂ ਨਸ਼ਿਆਂ ਦੀ ਧਰਤੀ ਕਿਹਾ ਜਾਣ ਲੱਗਿਆ ਹੈ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਵਿਰੋਧੀ ਪਾਰਟੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਤਤਕਾਲੀਨ ਸਰਕਾਰ ਤੇ ਇਸਦੇ ਮੰਤਰੀਆਂ ‘ਤੇ ਦੋਸ਼ ਲਾ ਕੇ ਉਨ੍ਹਾਂ ਨੂੰ ਚਿੱਟੇ ਦੇ ਵਪਾਰੀ ਤੱਕ ਕਹਿ ਦਿੱਤਾ ਸੀ ਪਰ ਅਕਾਲੀ-ਭਾਜਪਾ ਗਠਜੋੜ ਦੇ ਪੰਜਾਬ ਦੇ ਹਾਰਨ ਤੋਂ ਬਾਅਦ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਵੀ ਨਸ਼ੇ ਰੋਕਣ ਤੋਂ ਬੇਵੱਸ ਹੋ ਗਈ ਹੈ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਚਾਰ ਹਫ਼ਤਿਆਂ ਵਿੱਚ ਨਸ਼ਾ ਬੰਦ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਪਰ ਦੋ ਸਾਲ ਤੋਂ ਜ਼ਿਆਦਾ ਸਮਾਂ ਗੁਜ਼ਰਨ ਤੋਂ ਬਾਅਦ ਹਾਲਾਤ ਜਿਉਂ ਦੇ ਤਿਉਂ ਹਨ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਦੇ ਕਾਰਨ, ਹੱਲ ਤੇ ਇਲਾਜ ਸਬੰਧੀ ਸੱਚ ਕਹੂੰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੰਮ ਕਰ ਰਹੇ ਲੋਕਾਂ ਦੇ ਵਿਚਾਰ ਜਾਣਨ ਲਈ  ਮੁਹਿੰਮ ਚਲਾਈ ਗਈ ਹੈ ਸੰਗਰੂਰ ਤੋਂ ਡਾ. ਅਮਰਜੀਤ ਸਿੰਘ ਮਾਨ ਜਿਹਨਾਂ ਨੂੰ ਏਐਸ ਮਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ , ਨੇ ਬੜੀਆਂ ਵਜਨਦਾਰ ਗੱਲਾਂ ਕੀਤੀਆਂ, ਪੇਸ਼ ਹਨ ਇਸ ਮੁਲਾਕਾਤ ਦੇ ਕੁਝ ਅੰਸ਼:-
ਸਵਾਲ : ਸ਼ਰਾਬ ਦੇ ਨਸ਼ੇ ਬਾਰੇ ਤੁਹਾਡੇ ਕੀ ਵਿਚਾਰ ਹਨ, ਜਦੋਂ ਕਿ ਸਰਕਾਰ ਇਸ ਨੂੰ ਨਸ਼ਾ ਨਹੀਂ ਮੰਨਦੀ ?
ਜਵਾਬ : ਜੇਕਰ ਦੇਖਿਆ ਜਾਵੇ ਤਾਂ ਸ਼ਰਾਬ ਹੀ ਸਭ ਤੋਂ ਵੱਡਾ ਨਸ਼ਾ ਹੈ ਸ਼ਰਾਬ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ ਅਸੀਂ ਮੰਨਦੇ ਹਾਂ ਕਿ ਸ਼ਰਾਬ ਇੱਕ ਬਹੁਤ ਹੀ ਮਾੜਾ ਨਸ਼ਾ ਹੈ ਪਰ ਸਰਕਾਰ ਨੇ ਇਸ ਦੇ ਪਿੰਡ-ਪਿੰਡ ਠੇਕੇ ਖੋਲ੍ਹ ਰੱਖੇ ਹਨ  ਅਸੀਂ 2007 ਤੋਂ ਲੈ ਕੇ ਹੁਣ ਤੱਕ ਸਮੁੱਚੇ ਪੰਜਾਬ ਦੀਆਂ 1200 ਪੰਚਾਇਤਾਂ ਨੂੰ ਆਪੋ ਆਪਣੇ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਮਤੇ ਪਵਾ ਚੁੱਕੇ ਹਾਂ ਜੇਕਰ ਸਰਕਾਰ ਸ਼ਰਾਬ ਨੂੰ ਪੰਜਾਬ ਵਿੱਚ ਕਮਾਈ ਦਾ ਸਾਧਨ ਨਹੀਂ ਮੰਨਦੀ ਤਾਂ ਪੰਜਾਬ ਵਿੱਚੋਂ ਸ਼ਰਾਬ ਬੰਦ ਕਰਵਾਏ ਅਤੇ ਪੰਜਾਬ ਦੇ ਲੋਕ ਇਸ ਦਾ ਘਾਟਾ ਟੈਕਸਾਂ ਦੇ ਰੂਪ ਵਿੱਚ ਦੇਣ ਲਈ ਤਿਆਰ ਬੈਠੇ ਹਨ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਗੁਜ਼ਰਾਤ ਵਰਗਾ ਸੂਬਾ ਸ਼ਰਾਬ ਬੰਦੀ ਕਰਕੇ ਤਰੱਕੀ ਦੀਆਂ ਬੁਲੰਦੀਆਂ ਛੂਹ ਰਿਹਾ ਹੈ ਪਰ ਅਸੀਂ ਸ਼ਰਾਬ ਦਾ ਕਾਰੋਬਾਰ ਕਰਕੇ ਵੀ 2 ਲੱਖ ਕਰੋੜ ਦੇ ਕਰਜ਼ਾਈ ਹੋਏ ਬੈਠੇ ਹਾਂ।
ਸਵਾਲ : ਡਾ. ਸਾਹਿਬ ਤੁਸੀਂ ਲੰਮੇ ਸਮੇਂ ਤੋਂ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਹੋ, ਇਸ ਦੀ ਕੋਈ ਖ਼ਾਸ ਵਜ੍ਹਾ?
ਜਵਾਬ : ਵਜ੍ਹਾ ਤਾਂ ਕੋਈ ਖ਼ਾਸ ਨਹੀਂ ਪਰ ਮੇਰੇ ਅੰਦਰ ਸ਼ੁਰੂ ਤੋਂ ਹੀ ਸਮਾਜ ਲਈ ਕੁਝ ਕਰਨ ਦੀ ਇੱਛਾ ਰਹੀ ਹੈ ਪੰਜਾਬ ਇਸ ਵੇਲੇ ਨਸ਼ਿਆਂ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਧਸ ਚੁੱਕਿਆ ਹੈ, ਜਿੱਥੋਂ ਬਾਹਰ ਨਿੱਕਲਣਾ ਬਹੁਤ ਔਖਾ ਹੋ ਚੁੱਕਿਆ ਹੈ ਪਿੰਡਾਂ ਵਿੱਚ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਤੇ ਆਰਥਿਕ ਬਰਬਾਦੀ ਕਾਰਨ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਫੈਸਲਾ ਕੀਤਾ ਇੱਕ ਜਥੇਬੰਦੀ ਬਣਾਈ, ਜਿਸ ਵਿੱਚ ਹੌਲੀ ਹੌਲੀ ਮੈਂਬਰ ਜੁੜਦੇ ਗਏ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਹੋ ਗਈ।
ਸਵਾਲ : ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ‘ਚ ਏਨੀ ਬੁਰੀ ਤਰ੍ਹਾਂ ਧਸਣ ਪਿੱਛੇ ਕਾਰਨ ਕੀ ਹੈ ?
ਜਵਾਬ : ਪੰਜਾਬ ਦੇ ਨੌਜਵਾਨ ਨੂੰ ਭ੍ਰਿਸ਼ਟ ਰਾਜਨੀਤੀ ਤੇ ਭ੍ਰਿਸ਼ਟ ਪੁਲਿਸ ਤੰਤਰ ਨੇ ਅਜਿਹਾ ਘੇਰਾ ਪਾਇਆ ਹੈ ਕਿ ਉਹ ਨਸ਼ਿਆਂ ਵਿੱਚੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਬਾਹਰ ਨਹੀਂ ਆ ਰਿਹਾ ਅੱਜ ਸਾਡੇ ਕੁਝ ਭ੍ਰਿਸ਼ਟ ਰਾਜਸੀ ਆਗੂ ਪੈਸਿਆਂ ਦੇ ਲਾਲਚ ਵਿੱਚ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ, ਜਿਸ ਵਿੱਚ ਕੁਝ ਭ੍ਰਿਸ਼ਟ ਪੁਲਿਸ ਮੁਲਾਜ਼ਮ ਉਨ੍ਹਾਂ ਦਾ ਸਾਥ ਦੇ ਰਹੇ ਹਨ ਜਿੰਨਾ ਚਿਰ ਇਹ ਦੋਵੇਂ ਧੜੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਨਹੀਂ ਕਰਦੇ, ਉਸ ਸਮੇਂ ਤੱਕ ਹਾਲਾਤ ਬਦਲਣ ਬਹੁਤ ਔਖੇ ਹਨ ਬਾਕੀ ਸਭ ਤੋਂ ਵੱਡਾ ਸਕੂਲ ਬੱਚੇ ਦਾ ਆਪਣਾ ਹੀ ਘਰ ਹੁੰਦਾ ਹੈ ਜਿੱਥੋਂ ਉਹ ਅਜਿਹੀਆਂ ਚੀਜ਼ਾਂ ਸਿੱਖਦਾ ਹੈ ਅਸੀਂ ਅਕਸਰ ਹੀ ਲੈਕਚਰਾਂ ਵਿੱਚ ਮਾਂ-ਪਿਓ ਨੂੰ ਵੀ ਸਮਝਾਉਣ ਦਾ ਯਤਨ ਕਰਦੇ ਹਾਂ ਕਿ ਉਹ ਆਪਣੇ ਘਰ ਵਿੱਚ ਬੱਚਿਆਂ ਸਾਹਮਣੇ ਕੋਈ ਵੀ ਨਸ਼ੇ ਵਾਲੀ ਚੀਜ਼ ਜਿਵੇਂ ਤੰਬਾਕੂ, ਸਿਗਰਟ, ਸ਼ਰਾਬ ਆਦਿ ਨਾ ਪੀਓ ਕਿਉਂਕਿ ਇਸਦਾ ਅਸਰ ਸਿੱਧਾ ਬੱਚਿਆਂ ‘ਤੇ ਪੈਂਦਾ ਹੈ ਅਤੇ ਉਹ ਨਸ਼ਾ ਕਰਨ ਦੀਆਂ ਸਾਰੀਆਂ ਹੱਦਾਂ ਟੱਪ ਜਾਂਦੇ ਹਨ।
ਸਵਾਲ : ਤੁਹਾਡੇ ਕਹੇ ਦਾ ਅਸਰ ਪਿੰਡਾਂ ਵਿੱਚ ਹੁੰਦਾ ਹੈ ਜਾਂ ਨਹੀਂ ?
ਜਵਾਬ : ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸ਼ਰਾਬ ਦੇ ਵਿਰੁੱਧ ਮਤਾ ਪਾਉਣ ਲਈ ਪ੍ਰੇਰਦੇ ਹਾਂ 1200 ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਮਤੇ ਪਾਏ, ਜਿਨ੍ਹਾਂ ਵਿੱਚੋਂ 450 ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਏ,  ਜਿਨ੍ਹਾਂ ਵਿੱਚੋਂ ਇਕੱਲੇ ਜ਼ਿਲ੍ਹਾ ਸੰਗਰੂਰ ਵਿੱਚ 170 ਤੋਂ ਜ਼ਿਆਦਾ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਏ ਹਨ ਇਹ ਪ੍ਰਕਿਰਿਆ ਭਾਵੇਂ ਇੱਕ ਸਾਲ ਲਈ ਲਾਗੂ ਰਹਿੰਦੀ ਹੈ ਪਰ ਇੱਕ ਸਾਲ ਸ਼ਰਾਬ ਦਾ ਠੇਕਾ ਬੰਦ ਹੋਣ ਕਾਰਨ ਪਿੰਡ ਵਿੱਚ ਸ਼ਰਾਬ ਪੀਣ ਦੀ ਆਦਤ ਵਿੱਚ 50 ਫੀਸਦੀ ਤੱਕ ਬਦਲਾਅ ਆ ਜਾਂਦਾ ਹੈ।
ਸਵਾਲ : ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ‘ਤੇ ਕਿਉਂ ਜ਼ੋਰ ਲਾਇਆ ਜਾਂਦਾ ਹੈ?
ਜਵਾਬ : ਬਹੁਤ ਵਧੀਆ ਸਵਾਲ ਕੀਤਾ, ਪੰਜਾਬ ਸਰਕਾਰ ਦੇ ਸਬੰਧਿਤ ਮਹਿਕਮੇ ਨੂੰ ਸ਼ਰਾਬ ਵਿੱਚੋਂ ਕਮਾਈ ਕਰਨ ਲਈ ਧੜਾ ਧੜ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਜਾਂਦੇ ਹਨ ਭਾਵੇਂ ਕਿ ਅੱਧੇ ਤੋਂ ਜ਼ਿਆਦਾ ਪਿੰਡ ਵਾਸੀ ਸ਼ਰਾਬ ਦੇ ਠੇਕੇ ਦੇ ਵਿਰੁੱਧ ਹੁੰਦੇ ਹਨ ਪਰ ਫਿਰ ਵੀ ਮਹਿਕਮੇ ਵੱਲੋਂ ਅਣਸੁਣਿਆ ਕਰਕੇ ਸ਼ਰਾਬ ਦੇ ਠੇਕ ਖੋਲ੍ਹ ਦਿੱਤੇ ਜਾਂਦੇ ਹਨ ਅਸੀਂ ਕਾਫ਼ੀ ਘੋਖ ਪੜਤਾਲ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚੇ ਕਿ ਹਰੇਕ ਛੋਟੇ ਪਿੰਡ ਵਿੱਚੋਂ ਸਰਕਾਰ ਦੇ ਸਬੰਧਿਤ ਮਹਿਕਮੇ ਨੂੰ 1 ਕਰੋੜ ਦੀ ਕਮਾਈ ਹੁੰਦੀ ਹੈ ਜਦੋਂ ਕਿ ਵੱਡੇ ਪਿੰਡਾਂ ਵਿੱਚ ਕਮਾਈ ਦਾ ਇਹ ਅੰਕੜਾ 2 ਕਰੋੜ ਤੋਂ ਉੱਪਰ ਚਲਿਆ ਜਾਂਦਾ ਹੈ ਇੰਨੀ ਕਮਾਈ ਕਾਰਨ ਹੀ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਜਾਂਦੇ ਹਨ।
ਸਵਾਲ : ਸਰਕਾਰ ਦੀ ਡੈਪੋ ਸਕੀਮ ਨਸ਼ਿਆਂ ਨੂੰ ਰੋਕਣ ‘ਚ ਅਸਫ਼ਲ ਕਿਉਂ ਰਹੀ?
ਜਵਾਬ : ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਨਸ਼ਿਆਂ ‘ਤੇ ਲਗਾਮ ਲਾਉਣ ਲਈ ਜਿਹੜੇ ਡੈਪੋ ਚੁਣੇ ਗਏ ਹਨ, ਉਹ ਮਹਿਜ਼ ਕਾਗਜ਼ੀ ਕਾਰਵਾਈ ਹੈ ਕਿਉਂਕਿ ਅੱਜ ਤੱਕ ਇਨ੍ਹਾਂ ਵੱਲੋਂ ਨਸ਼ਿਆਂ ਖਿਲਾਫ਼ ਇੱਕ ਕਦਮ ਵੀ ਨਹੀਂ ਪੁੱਟਿਆ ਗਿਆ ਸਰਕਾਰ ਦੀ ਇਹ ਸਕੀਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਸੀਂ ਅਕਸਰ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਆਪਣੇ ਸੁਝਾਅ ਪੇਸ਼ ਕਰਦੇ ਰਹਿੰਦੇ ਹਾਂ ਡੈਪੋ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੂਰੀ ਤਰ੍ਹਾਂ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ, ਡੈਪੋ ਦਾ ਕਨਵੀਨਰ ਚੁਣ ਕੇ ਸਾਰੀ ਸਥਿਤੀ ਦੀ ਜਾਣਕਾਰੀ ਉਨ੍ਹਾਂ ਤੋਂ ਹਾਸਲ ਕੀਤੀ ਜਾਵੇ ਅਤੇ ਨਸ਼ਿਆਂ ਦੀ ਸਪਲਾਈ ਤੋੜਨ ਲਈ ਕਾਰਗਰ ਕਦਮ ਚੁੱਕੇ ਜਾਣ।
ਸਵਾਲ : ਨਸ਼ਿਆਂ ‘ਤੇ ਲਗਾਮ ਕਿਵੇਂ ਲੱਗੇਗੀ ?
ਜਵਾਬ : ਸਭ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਵੇਗੀ, ਬੱਚਿਆਂ ‘ਤੇ ਖ਼ਾਸ ਨਜ਼ਰ ਰੱਖਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਜੇਕਰ ਪੁਲਿਸ ਇਮਾਨਦਾਰੀ ਨਾਲ ਕੰਮ ਕਰੇ ਤਾਂ ਨਸ਼ਿਆਂ ‘ਤੇ ਬਹੁਤ ਹੀ ਛੇਤੀ ਕਾਬੂ ਪਾਇਆ ਜਾ ਸਕਦਾ ਹੈ ਫਿਰੋਜ਼ਪੁਰ ਦੇ ਐਸ.ਐਸ.ਪੀ. ਨੇ ਇੱਕ ਭਾਸ਼ਣ ਦੌਰਾਨ ਖੁਦ ਮੰਨਿਆ ਸੀ ਕਿ ਸਾਡੀ ਪੁਲਿਸ ਦੇ ਕੁਝ ਅਫ਼ਸਰ ਤੇ ਮੁਲਾਜ਼ਮ ‘ਚਿੱਟੇ’ ਵਰਗੇ ਨਸ਼ਿਆਂ ਦੇ ਵਪਾਰੀਆਂ ਨਾਲ ਮਿਲੇ ਹੋਏ ਹਨ ਇਸ ਸਬੰਧੀ ਪਿੰਡਾਂ ਦੇ ਲੋਕ ਖੁਦ ਆਪੋ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰਾ ਦੇਣ ਅਤੇ ਨਸ਼ਾ ਵੰਡਣ ਵਾਲਿਆਂ ਨੂੰ ਖੁਦ ਫੜ ਕੇ ਪੁਲਿਸ ਹਵਾਲੇ ਕਰਵਾਉਣ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ  ਰੋਜ਼ਗਾਰ ਦੇਵੇ ਕਿਉਂਕਿ ਵੇਖਣ ਵਿੱਚ ਆਇਆ ਹੈ ਕਿ ਅਕਸਰ ਨਸ਼ਿਆਂ ਵਿੱਚ ਉਹ ਨੌਜਵਾਨ ਹੀ ਪੈਂਦੇ ਹਨ ਜਿਹੜੇ ਵਿਹਲਾ ਰਹਿਣ ਦੇ ਆਦੀ ਹੁੰਦੇ ਹਨ
ਸਵਾਲ : ਨੌਜਵਾਨ ਮੁੰਡੇ-ਕੁੜੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ?
ਜਵਾਬ : ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਪਰ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਪੰਜਾਬੀ ਨੌਜਵਾਨਾਂ ਦੇ ਨਾਲ ਨਸ਼ੇੜੀ ਸ਼ਬਦ ਜੋੜਿਆ ਜਾਣ ਲੱਗਿਆ ਹੈ ਘੋਲ, ਕਬੱਡੀ, ਭੰਗੜਿਆਂ ਦੀ ਸ਼ਾਨ ਰਹਿਣ ਵਾਲਾ ਪੰਜਾਬ ਦਾ ਗੱਭਰੂ ਅੱਜ ਕਿਧਰ ਨੂੰ ਚੱਲ ਪਿਆ ਹੈ ਗਿੱਧਿਆਂ ਦੀ ਰਾਣੀ, ਮੁਟਿਆਰ ਕਹੀ ਜਾਣ ਵਾਲੀ ਪੰਜਾਬ ਦੀ ਲੜਕੀ ਵੀ ਇਸ ਉਲਟੇ ਵਹਿਣ ਵਿੱਚ ਵਹਿ ਚੱਲੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਨਸ਼ੇ ਵਾਲਾ ਰਾਹ ਛੱਡ ਕੇ ਨੌਜਵਾਨ ਮੁੜ ਪੰਜਾਬ ਨੂੰ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਢਿਲੋਂ ਆਰੂਸਾ ਆਲਮ ਦੀ ਵੋਟ ਜ਼ਰੂਰ ਪਵਾ ਸਕਦੇ ਹਨ : ਮਾਨ
ਸੰਗਰੂਰ। ਲੋਕ ਸਭਾ ਚੋਣਾਂ ਕਰਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ‘ਤੇ ਲੀਡਰਾਂ ਵੱਲੋਂ ਹਰ ਹਮਲੇ ਦਾ ਜਵਾਬ ਦਿੱਤਾ ਜਾ ਰਿਹਾ। ਸੰਗਰੂਰ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੀ ਚੌਤਰਫਾ ਹਮਲੇ ਝੱਲਣੇ ਪੈ ਰਹੇ ਹਨ। ਮਾਨ ਨੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਬਿਆਨ ‘ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਹੈ। ਮਾਨ ਨੇ ਕਿਹਾ ਕਿ ਮੇਰੀ ਪਤਨੀ ਅਮਰੀਕਾ ਦੀ ਸਟੀਜਨ ਹੈ, ਇਸ ਲਈ ਉਹ ਵੋਟ ਪਾਉਣ ਨਹੀਂ ਆ ਸਕਦੀ ਪਰ ਢਿੱਲੋਂ ਸਾਬ੍ਹ ਆਰੂਸਾ ਦੀ ਵੋਟ ਜ਼ਰੂਰ ਪਵਾ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਸਾਰਾ ਖਰਚਾ ਹੀ ਉਹ ਕਰਦੇ ਹਨ। ਚੋਣਾਂ ਤੋਂ ਪਹਿਲਾਂ ਹੀ ਹਾਟ ਸੀਟ ਕਹੀ ਜਾ ਰਹੀ ਸੰਗਰੂਰ ਸੀਟ ਲੀਡਰਾਂ ਦੇ ਬਿਆਨਾਂ ਕਰਕੇ ਚਰਚਾ ‘ਚ ਬਣੀ ਹੋਈ ਹੈ। ਮੁਕਾਬਲਾ ਫੰਸਵਾਂ ਹੈ, ਲਿਹਾਜ਼ਾ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ। ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ, ਕਾਂਗਰਸ ਵਲੋਂ ਕੇਵਲ ਸਿੰਘ ਢਿੱਲੋਂ, ਅਕਾਲੀ ਦਲ ਵਲੋਂ ਪਰਮਿੰਦਰ ਸਿੰਘ ਢੀਂਡਸਾ, ਪੀ. ਡੀ. ਏ. ਵਲੋਂ ਜੱਸੀ ਜਸਰਾਜ ਅਤੇ ਅਕਾਲੀ ਦਲ ਟਕਸਾਲੀ ਵਲੋਂ ਰਾਜ ਦੇਵ ਸਿੰਘ ਖਾਲਸਾ ਮੈਦਾਨ ਵਿਚ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦੇਸ਼ ਮੰਤਰਾਲੇ ਵੱਲੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਝਟਕਾ!
ਮਾਲੇਰਕੋਟਲਾ ਖੇਤਰੀ ਪਾਸਪੋਰਟ ਦਫ਼ਤਰ ਦੀ ਮੁੱਖ ਮਹਿਮਾਨ ਰਜ਼ੀਆ ਸੁਲਤਾਨਾ ਨੂੰ ਬਣਾਇਆ
ਸੰਗਰੂਰ (ਗੁਰਪ੍ਰੀਤ ਸਿੰਘ) । ਆਪਣੀਆਂ ਕਵਿਤਾਵਾਂ ਰਾਹੀਂ ਮੋਦੀ ਸਰਕਾਰ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦੇ ਆ ਰਹੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਝਟਕਾ ਦਿੰਦਿਆਂ ਮਾਲੇਰਕੋਟਲਾ ‘ਚ ਖੁੱਲ੍ਹਣ ਜਾ ਰਹੇ ਖੇਤਰੀ ਪਾਸਪੋਰਟ ਦਫ਼ਤਰ ਦੀ ਮੁੱਖ ਮਹਿਮਾਨੀ ਸੂਬੇ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਸਪੁਰਦ ਕਰ ਦਿੱਤੀ ਹੈ ਜਦੋਂ ਕਿ ਭਗਵੰਤ ਮਾਨ ਦੀ ਹਾਜ਼ਰੀ ਸਿਰਫ਼ ਪਤਵੰਤਿਆਂ ਦੇ ਰੂਪ ਵਿੱਚ ਹੀ ਹੋਵੇਗੀ।
ਮਾਲੇਰਕੋਟਲਾ ‘ਚ 16 ਫਰਵਰੀ ਨੂੰ ਖੇਤਰੀ ਪਾਸਪੋਰਟ ਦਫ਼ਤਰ ਦਾ ਉਦਘਾਟਨ ਹੋ ਰਿਹਾ ਹੈ ਅਤੇ ਇਸ ਦਾ ਕ੍ਰੈਡਿਟ ਲੈਣ ਲਈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਬਿਆਨਬਾਜ਼ੀ ਤੇ ਪੋਸਟਰ ‘ਜੰਗ’ ਚੱਲ ਰਹੀ ਸੀ। ਵਿਦੇਸ਼ ਮੰਤਰਾਲੇ ਨੇ ਭਗਵੰਤ ਮਾਨ ਨੂੰ ਝਟਕਾ ਦਿੰਦਿਆਂ ਉਦਘਾਟਨੀ ਸਮਾਰੋਹ ਦਾ ਮੁੱਖ ਮਹਿਮਾਨ ਦੀ ਡਿਊਟੀ ਮੈਡਮ ਰਜ਼ੀਆ ਸੁਲਤਾਨਾ ਦੀ ਲਾ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ‘ਚ ਚਾਰ ਥਾਵਾਂ ਤੇ ਖੁੱਲਣ ਵਾਲੇ ਖੇਤਰੀ ਪਾਸਪੋਰਟ ਦਫ਼ਤਰਾਂ ਵਿੱਚ ਮਾਲੇਰਕੋਟਲਾ ਨੂੰ ਛੱਡ ਕੇ ਬਾਕੀ ਸਾਰਿਆਂ ਥਾਵਾਂ ‘ਤੇ ਮੁੱਖ ਮਹਿਮਾਨ ਉਥੋਂ ਦੇ ਮੈਂਬਰ ਪਾਰਲੀਮੈਂਟ ਨੂੰ ਹੀ ਬਣਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਖੁੱਲ੍ਹਣ ਵਾਲੇ ਚਾਰ ਖੇਤਰੀ ਪਾਸਪੋਰਟ ਦਫ਼ਤਰਾਂ ਨੂੰ ਡਾਕਘਰਾਂ ਨਾਲ ਹੀ ਲਿੰਕਡ ਕੀਤਾ ਗਿਆ ਹੈ। ਰੋਪੜ (ਪੰਜਾਬ) ਵਿੱਚ ਡਾਕਖਾਨੇ ਦੇ ਵਿੱਚ ਹੀ 9 ਫਰਵਰੀ ਨੂੰ ਉਦਘਾਟਨ ਹੋ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਹੋਣਗੇ ਜਦੋਂ ਕਿ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਸ਼ੇਸ਼ ਪਤਵੰਤੇ ਦੇ ਰੂਪ ਵਿੱਚ ਹਾਜ਼ਰੀ ਲਗਵਾਉਣਗੇ। ਇਸੇ ਤਰ੍ਹਾਂ ਬੱਸੀ ਪਠਾਣਾ (ਪੰਜਾਬ) ਵਿੱਚ ਵੀ 9 ਫਰਵਰੀ ਨੂੰ ਹੀ ਖੇਤਰੀ ਪਾਸਪੋਰਟ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ ਜਿਸ ਵਿੱਚ ਵੀ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਬਾਗੀ ਮੈਂਬਰ ਪਾਰਲੀਮੈਂਟ ਫਤਹਿਗੜ੍ਹ ਸਾਹਿਬ ਹਰਿੰਦਰ ਸਿੰਘ ਖਾਲਸਾ ਹੋਣਗੇ ਜਦੋਂ ਕਿ ਉਥੋਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਵਿਸ਼ੇਸ਼ ਪਤਵੰਤੇ ਵਜੋਂ ਹਾਜ਼ਰ ਹੋਣਗੇ। ਇਸੇ ਤਰਾਂ ਸਰਸਾ (ਹਰਿਆਣਾ) ਵਿੱਚ ਮੁੱਖ ਡਾਕਘਰ ਵਿਖੇ ਪਾਸਪੋਰਟ ਦਾ ਖੇਤਰੀ ਦਫ਼ਤਰ ਖੋਲਿਆ ਜਾ ਰਿਹਾ ਹੈ ਜਿਸ ਦੇ ਮੁੱਖ ਮਹਿਮਾਨ ਸਰਸਾ ਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਰੋੜੀ ਹੋਣਗੇ ਅਤੇ ਵਿਧਾਇਕ ਮਾਖਨ ਲਾਲ ਸਿੰਗਲਾ ਵਿਸ਼ੇਸ਼ ਪਤਵੰਤੇ ਵਜੋਂ ਸ਼ਾਮਿਲ ਹੋਣਗੇ।ਹੁਣ ਮਾਲੇਰਕੋਟਲਾ ‘ਚ ਜਿੱਥੇ ਖੇਤਰੀ ਪਾਸਪੋਰਟ ਦਫ਼ਤਰ ਦੇ ਉਦਘਾਟਨ ਨੂੰ ਲੈ ਕੇ ਐਮ.ਪੀ. ਭਗਵੰਤ ਮਾਨ ਤੇ ਸੂਬਾ ਵਜ਼ੀਰ ਰਜ਼ੀਆ ਸੁਲਤਾਨਾ ਵਿਚਾਲੇ ਕਸ਼ਮਕਸ਼ ਚੱਲ ਰਹੀ ਸੀ, ਉਥੇ ਵਿਦੇਸ਼ ਮੰਤਰਾਲੇ ਵੱਲੋਂ 16 ਫਰਵਰੀ ਨੂੰ ਡਾਕਘਰ ਦੇ ਵਿੱਚ ਹੀ ਇਹ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਹੋਣਗੇ ਜਦੋਂ ਕਿ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਿਸ਼ੇਸ਼ ਪਤਵੰਤੇ ਵਜੋਂ ਆਪਣੀ ਸ਼ਮੂਲੀਅਤ ਦਰਸਾਉਣਗੇ। ਇਸ ਸਥਿਤੀ ਨੂੰ ਸਪੱਸ਼ਟ ਕਰਨ ਲਈ ਵਿਦੇਸ਼ ਮੰਤਰਾਲੇ ਵੱਲੋਂ ਜ਼ਿਲਾ ਪੱਧਰ ‘ਤੇ ਜਾਣਕਾਰੀ ਵੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਾਬ ਪੀਤੀ, ਲੋਕਾਂ ਦਾ ਖੂਨ ਨਹੀਂ ਪੀਤਾ : ਮਾਨ
ਸੰਗਰੂਰ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਸਿਆਸਤ ਵਿਚ ਹੱਲਚਲ ਸ਼ੁਰੂ ਹੋ ਗਈ ਹੈ। ਕੋਈ ਮਾਨ ਦੇ ਇਸ ਐਲਾਨ ਨੂੰ ਚੰਗਾ ਕਹਿ ਰਿਹਾ ਹੈ ਅਤੇ ਕੋਈ ਇਸ ਦਾ ਮਜ਼ਾਕ ਬਣਾ ਰਿਹਾ ਹੈ। ਮਾਨ ਦਾ ਕਹਿਣਾ ਹੈ ਕਿ ਉਹ ਇੰਨੀ ਪੀਂਦਾ ਨਹੀਂ ਸੀ ਕਿ ਜਿੰਨਾਂ ਉਸ ਨੂੰ ਬਦਨਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਮੈਨੂੰ ਬਦਨਾਮ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਡਰਦੇ ਹਨ ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜੇ ਮੈਂ ਸ਼ਰਾਬ ਪੀਂਦਾ ਵੀ ਸੀ ਤਾਂ ਆਪਣੀ ਹੀ ਜੇਬ ‘ਚੋਂ ਪੀਂਦਾ ਸੀ ਬਾਦਲ ਅਤੇ ਕੈਪਟਨ ਵਾਂਗੂ ਲੋਕਾਂ ਦਾ ਖੂਨ ਨਹੀਂ ਸੀ ਪੀਂਦਾ। ਇਸ ਦੌਰਾਨ ਮਾਨ ਨੇ ਸੁਖਬੀਰ ਬਾਦਲ ਨੂੰ ਮੰਦਬੁੱਧੀ ਵੀ ਕਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਨ ਦੇ ਸ਼ਰਾਬ ਛੱਡਣ ਤੇ ਨਹੀਂ ਯਕੀਨ : ਸੁਖਬੀਰ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਸ਼ਰਾਬ ਛੱਡਣ ‘ਤੇ ਯਕੀਨ ਨਹੀਂ ਹੈ।। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਕਈ ਵਾਰ ਸ਼ਰਾਬ ਛੱਡਣ ਦੀ ਗੱਲ ਕਹਿ ਚੁੱਕੇ ਹਨ ਪਰ ਉਨ੍ਹਾਂ ਦੀ ਗੱਲ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਹ ਸੱਚ ਬੋਲਦੇ ਹਨ ਜਾਂ ਫਿਰ ਝੂਠ।। ਬਿਕਰਮ ਮਜੀਠੀਆ ਨੇ  ਵੀ ਕਿਹਾ ਕਿ ਜੋ ਸਾਡੇ ਕੋਲ ਪੱਕੀ ਸੂਚਨਾ ਹੈ, ਉਸ ਮੁਤਾਬਕ ਭਗਵੰਤ ਮਾਨ ਕੋਲੋਂ ਰਾਤ ਵੀ ਨਹੀਂ ਲੰਘੀ। ਭਗਵੰਤ ਮਾਨ ਪਹਿਲਾਂ ਸ਼ਰਾਬੀ ਸ਼ੇਰ ਹੈ ਜਿਸ ਬਾਰੇ ਕੇਜਰੀਵਾਲ ਸਿਫਤ ਕਰਦੇ ਹਨ।। ਭਗਵੰਤ ਮਾਨ ਨੇ ਐਤਵਾਰ ਨੂੰ ਬਰਨਾਲਾ ਵਿੱਚ ਸ਼ਰਾਬ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਬਾਦਲਾਂ, ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀਆਂ ਅੱਖਾਂ ‘ਚ ਬਹੁਤ ਰੜਕਦੇ ਹਨ।। ਉਨ੍ਹਾਂ ਖ਼ਿਲਾਫ਼ ਸਾਰੇ ਇਕੱਠੇ ਹੋ ਕੇ ਸਾਜ਼ਿਸ਼ਾਂ ਰਚਦੇ ਹਨ,। ਪੁਰਾਣੀਆਂ ਵੀਡੀਓ ਕੱਢ-ਕੱਢ ਕੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰਦੇ ਹਨ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਮਾਲਵੇ ਦੇ ਕਈ ਹਲਕਿਆਂ ਵਿੱਚ ਵਰਕਰਾਂ ਨੂੰ ਮਿਲ ਚੁੱਕੇ ਹਨ,। ਹੁਣ ਉਹ ਮਾਝੇ ਵਿੱਚ ਇਹ ਮੁਹਿੰਮ ਸ਼ੁਰੂ ਕਰ ਰਹੇ ਹਨ।। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਜਨਾਲਾ ਹਲਕੇ ਵਿੱਚ ਡਾਕਟਰ ਰਤਨ ਸਿੰਘ ਅਜਨਾਲਾ ਦੀ ਬਗਾਵਤ ਮਗਰੋਂ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਇਚਾਰਜ ਲਾ ਦਿੱਤਾ ਹੈ। ਸਮਰਾ ਮਜੀਠੇ ਹਲਕੇ ਨਾਲ ਸਬੰਧਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਗਵੰਤ ਮਾਨ ਵੱਲੋਂ ਚੀਮਾ ਮੰਡੀ ‘ਚ ਗਊਸ਼ਾਲਾ ਦਾ ਦੌਰਾ
ਚੀਮਾ ਮੰਡੀ, (ਕ੍ਰਿਸ਼ਨ/ਸੱਚ ਕਹੂੰ ਨਿਊਜ਼)। ਬਾਦਲ ਪਰਿਵਾਰ ਦੇ ਮੈਂ ਸੁਪਨੇ ‘ਚ ਆਉਂਦਾ ਹਾਂ ਤਦੇ ਸਾਰਾ ਦਿਨ ਪੂਰਾ ਪਰਿਵਾਰ ਮੇਰਾ ਨਾਂਅ ਹੀ ਰਟਦਾ ਰਹਿੰਦਾ ਐ ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਥਾਨਕ ਗਊਸ਼ਾਲਾ ਵਿੱਚ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਸਮੇਂ ਜਦੋਂ ਪੱਤਰਕਾਰਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਸੁਪਨੇ ‘ਚ ਵੀ ਭਗਵੰਤ ਮਾਨ ਹੀ ਦਿਸਦਾ ਹੈ। ਉਨ੍ਹਾਂ ਬੀਬੀ ਹਰਸਿਮਰਤ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਵੀ ਵੰਗਾਰਿਆ। ਇਸ ਮੌਕੇ ਉਨ੍ਹਾਂ ਆਪਣੀ ਨਿੱਜੀ ਰਾਇ ਦਿੰਦਿਆਂ ਦੱਸਿਆ ਕਿ ਦੇਸ਼ ਨੂੰ ਬਚਾਉਣ ਲਈ ਸੈਕੂਲਰ ਪਾਰਟੀਆਂ ਦਾ ਗਠਜੋੜ ਜ਼ਰੂਰੀ ਹੈ।
ਇਸ ਮੌਕੇ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਨੇ ਭਗਵੰਤ ਮਾਨ ਨੂੰ ਗਊਸ਼ਾਲਾ ਦਾ ਦੌਰਾ ਕਰਵਾਇਆ ਤੇ ਦੱਸਿਆ ਕਿ ਚਾਰਦੀਵਾਰੀ ਨਾ ਹੋਣ ਕਾਰਨ ਕੁੱਤੇ ਗਊਆਂ ਨੂੰ ਨੋਚ ਨੋਚ ਖਾ ਜਾਂਦੇ ਹਨ। ਭਗਵੰਤ ਮਾਨ ਨੇ ਮੌਕੇ ‘ਤੇ ਹੀ ਕਮੇਟੀ ਦੇ ਅਹੁਦੇਦਾਰਾਂ ਤੋਂ ਚਾਰਦੀਵਾਰੀ ਦੇ ਬਜਟ ਬਾਰੇ ਪੁੱਛਿਆ ਤੇ ਮੌਕੇ ‘ਤੇ ਹੀ 5 ਲੱਖ ਰੁਪਏ ਦੀ ਗਰਾਂਟ ਦਾ ਭਰੋਸਾ ਦਿੱਤਾ ਤੇ ਜਲਦੀ ਹੀ ਕੰਮ ਸ਼ੁਰੂ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸ਼ਿਕੰਜਾ ਕਸਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਜੋ ਸੁਪਨੇ ਦੇਸ਼ ਦੇ ਲੋਕਾਂ ਨੂੰ ਦਿਖਾਏ ਉਨ੍ਹਾਂ ‘ਚੋਂ ਇੱਕ ਵੀ ਪੂਰਾ ਨਹੀਂ ਹੋਇਆ।
ਸਿਰਫ਼ ਆਪਣੀ ਗੁੰਡਾਗਰਦੀ ਤੇ ਧੱਕੇ ਨਾਲ ਲੋਕਤੰਤਰ ਦਾ ਘਾਣ ਕਰਨ ਦਾ ਸੁਪਨਾ ਜ਼ਰੂਰ ਪੂਰਾ ਕਰ ਗਿਆ ਤੇ ਕੁਝ ਵੱਡੇ ਘਰਾਣਿਆਂ ਦੇ ਸੁਪਨੇ ਮੋਦੀ ਦੇ ਰਾਜ ‘ਚ ਪੂਰੇ ਹੋ ਗਏ ਜੋ ਦੇਸ਼ ਨੂੰ ਲੁੱਟ ਕੇ ਖਾ ਗਏ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸੁਪਨਾ, ਮੇਕ ਇੰਨ ਇੰਡੀਆ, ਸਵਾਮੀਨਾਥਨ ਰਿਪੋਰਟ, ਕਾਲਾ ਧਨ ਵਾਪਸ ਲਿਆਉਣ ਆਦਿ ਵਾਅਦੇ ਕਿੱਥੇ ਗਏ ਦੇਸ਼ ਦੇ ਨੌਜਵਾਨ ਸਰਹੱਦਾਂ ‘ਤੇ ਸ਼ਹੀਦ ਹੋ ਰਹੇ ਹਨ ਆਪ ਵਿਦੇਸ਼ਾਂ ਦੇ ਟੂਰ ਘੁੰਮਦਾ ਹੈ ਇਹ ਮੋਦੀ ਦਾ ਸੁਪਨਾ ਤੇ ਲੋਕਾਂ ਦੇ ਅੱਛੇ ਦਿਨ। ਜੀਐੱਸਟੀ ਇੱਕ ਅਜਿਹੀ ਪਹੇਲੀ ਪਾ ਦਿੱਤੀ ਜਿਸ ਦੀ ਵਪਾਰੀਆਂ ਨੂੰ ਅਜੇ ਤੱਕ ਸਮਝ ਹੀ ਨਹੀਂ ਆਈ। ਵਪਾਰੀ ਲੋਕ ਜੀਐੱਸਟੀ ਦੇ ਚੱਕਰਾਂ ਵਾਲੀ ਘੁੰਮਣ ਘੇਰੀ ‘ਚ ਹੀ ਉਲਝੇ ਫਿਰਦੇ ਹਨ। ਦੇਸ਼ ਆਰਥਿਕ ਪੱਖੋਂ ਗਿਰਾਵਟ ਵੱਲ ਹੀ ਜਾ ਰਿਹਾ ਹੈ ।
ਗਠਜੋੜ ਨਾਲ ਹੀ ਲੋਕਤੰਤਰੀ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਇਆ ਜਾ ਸਕਦਾ ਹੈ ਨਹੀਂ ਤਾਂ ਇਹ ਤਾਕਤਾਂ ਲੋਕ ਤੰਤਰ ਦਾ ਘਾਣ ਦਰਦੀਆਂ ਹੀ ਰਹਿਣਗੀਆਂ। ਇਸ ਮੌਕੇ ਗਿਆਨ ਮਾਨ, ਨਵਦੀਪ ਸਿੰਘ ਬੀਰ ਖੁਰਦ, ਨਿਰਭੈ ਸਿੰਘ ਮਾਨ ਸਰਕਲ ਪ੍ਰਧਾਨ ਆਪ ਪਾਰਟੀ ,ਕੁਲਦੀਪ ਸਿੰਘ, ਸੁਰਿੰਦਾਰ ਕੁਮਾਰ ਕਾਂਸਲ ਸਰਕਲ ਪ੍ਰਧਾਨ ਅਗਰਵਾਲ ਸਭਾ, ਰਮੇਸ਼ ਕਾਲਾ ਪ੍ਰਧਾਨ ਸ਼ੈਲਰ ਐਸੋ., ਬੀਰਬਲ ਦਾਸ ਪ੍ਰਧਾਨ ਤੋਲਾ ਵਾਲ ਵਾਲੇ, ਹਰਬੰਸ ਨੰਬਰਦਾਰ, ਨਛੱਤਰ ਸ਼ਰਮਾਂ, ਗੁਰਦੇਵ ਸਿੰਘ ਜੇਈ, ਸੱਤਪਾਲ ਕੋਟੜੇ ਵਾਲੇ, ਰਾਮੂ ਬੀਰਵਾਲੇ, ਤਰਸ਼ੇਮ ਕੁਮਾਰ ਤੋਗਾਵਾਲੀਆ, ਸੁਰਿੰਦਰ ਠੇਕੇਦਾਰ, ਜਗਦੀਪ ਕੁਮਰ ਕੋਟੜੇ ਵਾਲੇ ਆਦਿ ਹਾਜ਼ਰ ਸਨ।