Friendship - Sach Kahoon Punjabi
ਮਿੱਤਰਤਾ ਨੂੰ ਨਾ ਤਿਆਗੋ
ਮਿੱਤਰਤਾ ਨੂੰ ਨਾ ਤਿਆਗੋ
Friendship | ਇੱਕ ਸ਼ੇਰ ਤੇ ਇੱਕ ਜੰਗਲ ਵਿਚ ਦੋਸਤੀ ਹੋ ਗਈ ਦੋਵਾਂ ਨੇ ਪ੍ਰਣ ਕੀਤਾ ਕਿ ਮਿੱਤਰਤਾ ਦੇ ਨਾਤੇ ਉਹ ਇੱਕ-ਦੂਜੇ ਦੀ ਰੱਖਿਆ ਕਰਨਗੇ ਜੇਕਰ ਦੋਵਾਂ ਵਿਚੋਂ ਕਿਸੇ ਇੱਕ ‘ਤੇ ਵੀ ਮੁਸੀਬਤ ਆਏਗੀ ਤਾਂ ਉਹ ਇੱਕ-ਦੂਜੇ ਦਾ ਸਹਿਯੋਗ ਕਰਨਗੇ ਇਹ ਮਿੱਤਰਤਾ ਅਤੇ ਪ੍ਰਣ ਕਾਰਨ ਜਦੋਂ ਆਦਮੀ ਜੰਗਲ ਵਿਚ ਲੱਕੜ ਜਾਂ ਫੁੱਲ-ਫ਼ਲ ਲੈਣ ਆਉਂਦਾ ਤਾਂ ਸ਼ੇਰ ਉਸ ਨੂੰ ਡਰਾ ਕੇ ਭਜਾ ਦਿੰਦਾ ਤੇ ਜਦੋਂ ਆਦਮੀ ਸ਼ੇਰ ਨੂੰ ਮਾਰਨ ਦੇ ਇਰਾਦੇ ਨਾਲ ਆਉਂਦਾ, ਤਾਂ ਜਗਲ ਸ਼ੇਰ ਨੂੰ ਲੁਕਾ ਲੈਂਦਾ
ਇਹ ਮਿੱਤਰਤਾ ਦੋਵਾਂ ਵਿਚ ਲੰਮੀ ਚੱਲੀ ਤੇ ਦੋਵਾਂ ਲਈ ਫਾਇਦੇਮੰਦ ਸਾਬਤ ਹੋਈ ਇੱਕ ਦਿਨ ਨਾ ਜਾਣੇ ਕੀ ਹੋਇਆ ਕਿ ਸ਼ੇਰ ਦੀ ਕਿਸੇ ਗਲਤੀ ਨੂੰ ਲੈ ਕੇ ਜੰਗਲ ਉਸ ਤੋਂ ਨਰਾਜ਼ ਹੋ ਗਿਆ ਸ਼ੇਰ ਨੇ ਵੀ ਆਪਣੇ ਘੁਮੰਡ ਦੇ ਨਸ਼ੇ ‘ਚ ਚੂਰ ਹੋ ਕੇ ਨਰਾਜ਼ਗੀ ਨੂੰ ਦੂਰ ਕਰਨ ਦਾ ਯਤਨ ਨਹੀਂ ਕੀਤਾ ਅਤੇ ਜੰਗਲ ਨੂੰ ਛੱਡ ਕੇ ਚਲਾ ਗਿਆ ਦੋਵਾਂ ਦੀ ਮਿੱਤਰਤਾ ਵਿਚ ਆਈ ਤਰੇੜ ਨਾਲ ਹੁਣ ਆਦਮੀ ਦੀ ਗੱਲ ਬਣ ਗਈ
ਜੰਗਲ ਨੂੰ ਅਸੁਰੱਖਿਅਤ ਵੇਖ ਕੇ ਆਦਮੀ ਨੇ ਉਸ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਸੰਘਣਾ ਜੰਗਲ ਦੇਖਦੇ ਹੀ ਦੇਖਦੇ ਖਾਲੀ ਹੋ ਗਿਆ ਸ਼ੇਰ ਵੀ ਜੰਗਲ ਤੋਂ ਬਿਨਾ ਇਕੱਲਾ ਰਹਿ ਗਿਆ ਸੀ ਆਦਮੀ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਘਾਟੀਆਂ ਤੇ ਪਹਾੜਾਂ ਦੀਆਂ ਦਰਾਰਾਂ ਵਿਚ ਪਨਾਹ ਲਈ ਪਰ, ਉੱਥੇ ਜੰਗਲ ਦੀ ਘਾਟ ਵਿਚ ਉਸ ਨੂੰ ਲੁਕਣ ਲਈ ਸੁਰੱਖਿਅਤ ਥਾਂ ਨਹੀਂ ਮਿਲੀ, ਜਿਸ ਨਾਲ ਉਹ ਅਸੁਰੱਖਿਅਤ ਹੋ ਗਿਆ ਤੇ ਮਾਰਿਆ ਗਿਆ ਜੰਗਲ ਅਤੇ ਸ਼ੇਰ ਦੀ ਮਿੱਤਰਤਾ ਰੱਖਿਆ ਨਾ ਹੋਣ ਕਾਰਨ ਇਹ ਹੋਇਆ ਕਿ ਨਾ ਜੰਗਲ ਰਿਹਾ, ਨਾ ਸ਼ੇਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਲਰਾਜ ਸਿੰਘ ਸਿੱਧੂ ਐੱਸਪੀ
ਅਟਾਰੀ ਬਾਰਡਰ ‘ਤੇ ਰੋਜ਼ਾਨਾ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਦੀ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਜਿਸ ਨੂੰ ਰੀਟਰੀਟ ਕਿਹਾ ਜਾਂਦਾ ਹੈ। ਇਹ ਰਸਮ ਐਨੀ ਮਸ਼ਹੂਰ ਹੋ ਗਈ ਹੈ ਕਿ ਦੇਸ਼-ਵਿਦੇਸ਼ ਤੋਂ ਲੋਕ ਇਸ ਨੂੰ ਵੇਖਣ ਲਈ ਆਉਂਦੇ ਹਨ। ਛੁੱਟੀ ਵਾਲੇ ਦਿਨ ਐਨੀ ਭੀੜ ਹੁੰਦੀ ਹੈ ਕਿ 3-4 ਘੰਟੇ ਦਾ ਟਰੈਫਿਕ ਜਾਮ ਲੱਗਣਾ ਆਮ ਜਿਹੀ ਗੱਲ ਹੈ। ਇਹ ਰਸਮ ਭਾਰਤ ਵੱਲੋਂ ਬੀ. ਐਸ. ਐਫ. ਅਤੇ ਪਾਕਿਸਤਾਨ ਵੱਲੋਂ ਰੇਂਜਰਾਂ ਦੁਆਰਾ ਨਿਭਾਈ ਜਾਂਦੀ ਹੈ। ਇਹ ਸਾਂਝੀ ਰਸਮ 1959 ਵਿੱਚ ਸ਼ੁਰੂ ਹੋਈ ਸੀ, ਜੋ ਕੁਝ ਮੌਕਿਆਂ ਨੂੰ ਛੱਡ ਕੇ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਅਜਿਹੀਆਂ ਪਰੇਡਾਂ ਸਾਦਕੀ ਬਾਰਡਰ (ਫਾਜ਼ਿਲਕਾ) ਅਤੇ ਹੁਸੈਨੀਵਾਲਾ ਬਾਰਡਰ (ਫਿਰੋਜ਼ਪੁਰ) ਵਿੱਚ ਵੀ ਛੋਟੇ ਪੱਧਰ ‘ਤੇ ਹੋ ਰਹੀਆਂ ਹਨ, ਪਰ ਉਹਨਾਂ ਨੂੰ ਉਹ ਪ੍ਰਸਿੱਧੀ ਨਹੀਂ ਮਿਲ ਸਕੀ ਜੋ ਅਟਾਰੀ ਬਾਰਡਰ ਨੂੰ ਪ੍ਰਾਪਤ ਹੈ।
ਕੁਝ ਸਮਾਂ ਪਹਿਲਾਂ ਮੈਨੂੰ ਆਪਣੇ ਦੋਸਤ ਬਲਦੇਵ ਸਿੰਘ ਪੁਤਲੀਘਰ ਨਾਲ ਇਹ ਪਰੇਡ ਵੇਖਣ ਦਾ ਮੌਕਾ ਮਿਲਿਆ। ਬਲਦੇਵ ਕਈ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਹੈ। ਉਸ ਦੇ ਬੱਚੇ ਉੱਧਰ ਦੇ ਹੀ ਜੰਮਪਲ ਹਨ। ਅਸੀਂ ਰੀਟਰੀਟ ਸ਼ੁਰੂ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਸੀਟਾਂ ਮੱਲ ਕੇ ਬੈਠ ਗਏ। ਜਦੋਂ ਨਿਸ਼ਚਿਤ ਸਮੇਂ ‘ਤੇ ਪਰੇਡ ਸ਼ੁਰੂ ਹੋਈ ਤਾਂ ਬਲਦੇਵ ਦੇ ਬੱਚੇ ਹੈਰਾਨ ਹੀ ਰਹਿ ਗਏ। ਬੀ. ਐਸ. ਐਫ. ਅਤੇ ਪਾਕਿਸਤਾਨੀ ਰੇਂਜਰਜ਼ ਦੇ ਸਾਢੇ ਛੇ-ਛੇ ਫੁੱਟੇ ਜਵਾਨ ਪਰੇਡ ਕਰਦੇ ਸਮੇਂ ਆਪਸ ਵਿੱਚ ਇਸ ਤਰ੍ਹਾਂ ਖਹਿਣ ਲੱਗੇ ਜਿਵੇਂ ਹੁਣੇ ਲੜ ਪੈਣਗੇ। ਦੋਵੇਂ ਧਿਰਾਂ ਇੱਕ-ਦੂਸਰੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿੱਚ ਖੁਰੀਆਂ ਲੱਗੇ ਬੂਟਾਂ ਨੂੰ ਸਿਰਾਂ ਤੋਂ ਉੱਪਰ ਚੁੱਕ ਕੇ ਪੂਰੇ ਜ਼ੋਰ ਨਾਲ ਧਰਤੀ ਪੁੱਟ ਰਹੀਆਂ ਸਨ। ਦੁਸ਼ਮਣ ਨੂੰ ਵੰਗਾਰਨ ਵਾਲੇ ਅੰਦਾਜ਼ ਵਿੱਚ ਪਗੜੀਆਂ ਨੂੰ ਝਟਕੇ ਦਿੱਤੇ ਜਾ ਰਹੇ ਸਨ, ਢਾਕਾਂ ‘ਤੇ ਹੱਥ ਰੱਖ ਕੇ ਬਾਹਾਂ ਹਮਲਾਵਰ ਅੰਦਾਜ਼ ਵਿੱਚ ਤਣੀਆਂ ਹੋਈਆਂ ਸਨ। ਇੱਕ-ਦੂਸਰੇ ਨੂੰ ਕਹਿਰੀਆਂ ਤੇ ਨਫਰਤ ਭਰੀਆਂ ਨਜ਼ਰਾਂ ਨਾਲ ਘੂਰਦੇ ਹੋਏ ਆਪਣੇ ਹਥਿਆਰਾਂ ‘ਤੇ ਹੱਥ ਫੇਰ ਰਹੇ ਸਨ। ਬਿਲਕੁਲ ਲੜਾਕੂ ਮੁਰਗਿਆਂ ਦੀ ਲੜਾਈ ਵਾਲੀਆਂ ਹਰਕਤਾਂ ਹੋ ਰਹੀਆਂ ਸਨ। ਦੋਵਾਂ ਧਿਰਾਂ ਦੇ ਦਰਸ਼ਕ, ਜਿਨ੍ਹਾਂ ਨੇ ਕਦੇ ਕੁੱਤੇ ਨੂੰ ਸੋਟਾ ਨਹੀਂ ਮਾਰਿਆ ਹੋਣਾ, ਅੱਡੀਆਂ ਚੁੱਕ-ਚੁੱਕ ਕੇ ਭੜਕਾਊ ਨਾਅਰੇ ਲਾ ਰਹੇ ਸਨ।
ਬਲਦੇਵ ਦੇ ਮੁੰਡੇ ਨੇ ਹੌਲੀ ਜਿਹੀ ਉਸ ਦੇ ਕੰਨ ਵਿੱਚ ਕੁਝ ਕਿਹਾ। ਮੈਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਇਨ੍ਹਾਂ ਦੀਆਂ ਹਰਕਤਾਂ ਵੇਖ ਕੇ ਘਬਰਾ ਰਿਹਾ ਹੈ ਤੇ ਇੱਥੋਂ ਬਾਹਰ ਜਾਣ ਲਈ ਕਹਿ ਰਿਹਾ ਹੈ। ਉਸ ਵਿਚਾਰੇ ਨੇ ਕੈਨੇਡਾ ਵਿੱਚ ਕਦੇ ਅਜਿਹਾ ਨਜ਼ਾਰਾ ਨਹੀਂ ਸੀ ਵੇਖਿਆ। ਉਸ ਨੂੰ ਲੱਗ ਰਿਹਾ ਸੀ ਕਿ ਇਹ ਹੁਣੇ ਲੜੇ ਕਿ ਲੜੇ। ਬਲਦੇਵ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਡਰਨ ਵਾਲੀ ਕੋਈ ਗੱਲ ਨਹੀਂ, ਇਹ ਸਿਰਫ ਇੱਕ ਸ਼ੋਅ ਹੈ। ਪਰ ਜਦ ਤੱਕ ਪਰੇਡ ਖ਼ਤਮ ਹੋ ਕੇ ਅਸੀਂ ਬਾਹਰ ਨਾ ਆ ਗਏ, ਲੜਕਾ ਡਰਦਾ ਹੀ ਰਿਹਾ। ਬਾਹਰ ਆ ਕੇ ਅਸੀਂ ਜਦੋਂ ਇੱਕ ਦੁਕਾਨ ਤੋਂ ਚਾਹ ਪੀ ਰਹੇ ਸੀ ਤਾਂ ਬਲਦੇਵ ਨੇ ਦੁਖੀ ਮਨ ਨਾਲ ਕਿਹਾ ਕਿ ਭਰਾਵਾ ਜੇ ਇਹੋ-ਜਿਹੀਆਂ ਹਰਕਤਾਂ ਜਾਰੀ ਰਹੀਆਂ ਤਾਂ ਸ਼ਾਂਤੀ ਕਿੱਥੋਂ ਹੋਣੀ ਹੈ? ਜੇ ਵੇਖਿਆ ਜਾਵੇ ਤਾਂ ਇਹ ਗੱਲ ਠੀਕ ਵੀ ਹੈ। ਇੱਕ ਪਾਸੇ ਅਸੀਂ ਸਮਝੌਤਾ ਐਕਸਪ੍ਰੈਸ ਰੇਲ ਅਤੇ ਸਦਾ-ਏ-ਸਰਹੱਦ ਬੱਸਾਂ ਚਲਾ ਰਹੇ ਹਾਂ ਤੇ ਦੂਸਰੇ ਪਾਸੇ ਬਾਰਡਰ ‘ਤੇ ਨਿਰੰਤਰ ਐਸੀ ਨਫਰਤ ਭੜਕਾਊ ਪਰੇਡ ਕੀਤੀ ਜਾ ਰਹੀ ਹੈ। ਆਮ ਲੋਕ ਤਾਂ ਇਹੀ ਸਮਝਦੇ ਹਨ ਕਿ ਇਹ ਸਭ ਕੁਝ ਅਸਲੀ ਹੈ। ਉਨ੍ਹਾਂ ਨੂੰ ਪਤਾ ਨਹੀਂ ਕਿ ਇਹ ਨਕਲੀ ਨਫਰਤ ਤਾਂ ਸਿਰਫ ਪਰੇਡ ਵੇਲੇ ਜਾਗਦੀ ਹੈ, ਬਾਕੀ ਸਾਰਾ ਦਿਨ ਦੋਵੇਂ ਦੇਸ਼ਾਂ ਦੇ ਜਵਾਨ ਮਿੱਤਰਾਂ ਵਰਗਾ ਵਿਹਾਰ ਕਰਦੇ ਹਨ। ਅਸਲ ਵਿੱਚ ਇਸ ਤਰ੍ਹਾਂ ਦੀ ਪਰੇਡ ਕਿਸੇ ਵੀ ਸੁਰੱਖਿਆ ਫੋਰਸ ਦੇ ਮੈਨੂਅਲ ਵਿੱਚ ਨਹੀਂ ਹੈ। ਬਾਰਡਰ ਤੋਂ ਇਲਾਵਾ ਕਿਤੇ ਵੀ ਝੰਡਾ ਉਤਾਰਨ ਵੇਲੇ ਅਜਿਹੀਆਂ ਅਜੀਬ ਹਰਕਤਾਂ ਨਹੀਂ ਕੀਤੀਆਂ ਜਾਂਦੀਆਂ। ਪਰੇਡ ਦੀ ਇਹ ਵਿਲੱਖਣ ਵੰਨਗੀ ਸਿਰਫ ਅਟਾਰੀ ਬਾਰਡਰ ‘ਤੇ ਹੀ ਵਿਕਸਿਤ ਹੋਈ ਹੈ। ਪਰੇਡ ਕਰਦੇ ਸਮੇਂ ਜਿਵੇਂ ਦੋਵਾਂ ਦੇਸ਼ਾਂ ਦੇ ਜਵਾਨਾਂ ਦੇ ਐਕਸ਼ਨ, ਕਮਾਂਡ ਅਤੇ ਕਦਮ ਇੱਕ-ਦੂਸਰੇ ਨਾਲ ਬਿਲਕੁਲ ਮਿਲਦੇ ਹਨ, ਲੱਗਦਾ ਹੈ ਸ਼ਾਇਦ ਇਹ ਇਸ ਪਰੇਡ ਦੀ ਰਿਹਰਸਲ ਇਕੱਠੇ ਹੀ ਕਰਦੇ ਹੋਣਗੇ! ਇਹ ਸਾਰੇ ਨਫਰਤ ਭਰੇ ਇਸ਼ਾਰੇ, ਹਰਕਤਾਂ, ਇੱਕ-ਦੂਸਰੇ ਨੂੰ ਅੱਖਾਂ ਤੇ ਸਰੀਰਕ ਹਰਕਤਾਂ ਨਾਲ ਲਲਕਾਰਨਾ, ਸਿਰਫ ਦਰਸ਼ਕਾਂ ਦੇ ਮੰਨੋਰੰਜਨ ਵਾਸਤੇ ਹੀ ਹਨ।
ਪਰ ਅਜਿਹੀਆਂ ਹਰਕਤਾਂ ਕਦੇ ਵੀ ਕਿਸੇ ਦਾ ਨੁਕਸਾਨ ਕਰਵਾ ਸਕਦੀਆਂ ਹਨ। 2 ਨਵੰਬਰ 2014 ਨੂੰ ਪਾਕਿਸਤਾਨ ਵਾਲੇ ਪਾਸੇ ਅੱਤਵਾਦੀਆਂ ਵੱਲੋਂ ਕੀਤੇ ਆਤਮਘਾਤੀ ਬੰਬ ਧਮਾਕੇ ਵਿੱਚ 60 ਵਿਅਕਤੀ ਮਾਰੇ ਗਏ ਤੇ 110 ਜ਼ਖਮੀ ਹੋਏ ਸਨ। ਪਿੱਛੇ ਜਿਹੇ ਇੱਕ ਪਾਕਿਸਤਾਨੀ ਰੇਂਜ਼ਰ ਨੇ ਗੁੱਸੇ ਵਿੱਚ ਆਣ ਕੇ ਮੋਢੇ ਤੋਂ ਅਸਾਲਟ ਲਾਹ ਲਈ ਸੀ।
ਕਈ ਬੰਦੇ ਬਹੁਤ ਭਾਵੁਕ ਹੁੰਦੇ ਹਨ ਤੇ ਦੋਵਾਂ ਪਾਸੇ ਦੇ ਸੈਨਿਕਾਂ ਕੋਲ ਭਰੇ ਹੋਏ ਹਥਿਆਰ ਹੁੰਦੇ ਹਨ। ਇਹ ਵੀ ਹੋ ਸਕਦਾ ਹੈ ਕਿ ਦਰਸ਼ਕਾਂ ਵੱਲੋਂ ਮਾਰੇ ਜਾ ਰਹੇ ਭੜਕਾਊ ਨਾਅਰਿਆਂ ਨੂੰ ਕੋਈ ਜਵਾਨ ਜ਼ਿਆਦਾ ਦਿਲ ਨੂੰ ਲਾ ਲਵੇ ਤੇ ਦਰਸ਼ਕਾਂ ਅਤੇ ਜਵਾਨਾਂ ਦਾ ਨੁਕਸਾਨ ਹੋ ਜਾਵੇ। ਇਹ ਸਭ ਦੇ ਹਿੱਤ ਵਿੱਚ ਹੈ ਕਿ ਇਸ ਪਰੇਡ ਨੂੰ ਥੋੜ੍ਹਾ ਨਰਮ ਕੀਤਾ ਜਾਵੇ, ਇੱਕ-ਦੂਸਰੇ ਨੂੰ ਭੜਕਾਊ ਇਸ਼ਾਰੇ ਕਰ ਕੇ ਉਕਸਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਪਰੇਡ ਕਰਨ ਵਾਲੇ ਸੈਨਿਕ ਤਾਂ ਪਰੇਡ ਤੋਂ ਬਾਅਦ ਨਾਰਮਲ ਹੋ ਜਾਂਦੇ ਹਨ, ਪਰ ਦਰਸ਼ਕਾਂ ਦੇ ਮਨਾਂ ਵਿੱਚ ਇਸ ਵਰਤਾਰੇ ਦਾ ਬੁਰਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ।
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚੀ ਮਿੱਤਰਤਾ
ਦੋ ਗੂੜ੍ਹੇ ਮਿੱਤਰ ਸਨ ਉਨ੍ਹਾਂ ‘ਚੋਂ ਇੱਕ ਨੇ ਬਾਦਸ਼ਾਹ ਵਿਰੁੱਧ ਆਵਾਜ਼ ਉਠਾਈ ਬਾਦਸ਼ਾਹ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਫਾਂਸੀ ਦਿੱਤੇ ਜਾਣ ਤੋਂ ਠੀਕ ਪਹਿਲਾਂ ਉਸ ਨੇ ਬੇਨਤੀ ਕੀਤੀ, ‘ਮੈਂ ਇੱਕ ਵਾਰ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਹਾਂ’ ।
ਬਾਦਸ਼ਾਹ ਇਸ ਲਈ ਤਿਆਰ ਨਹੀਂ ਹੋਇਆ ਇਹ ਵੇਖ ਕੇ ਨੌਜਵਾਨ ਦਾ ਮਿੱਤਰ ਬੋਲਿਆ, ‘ਮਹਾਰਾਜ, ਇਸ ਨੂੰ ਜਾਣ ਦਿਓ ਜੇਕਰ ਇਹ ਨਾ ਆਇਆ ਤਾਂ ਮੈਨੂੰ ਫਾਂਸੀ ‘ਤੇ ਚੜ੍ਹਾ ਦੇਣਾ’ ਬਾਦਸ਼ਾਹ ਨੇ ਨੌਜਵਾਨ ਦੇ ਮਿੱਤਰ ਦੀ ਬੇਨਤੀ ਮਨਜ਼ੂਰ ਕਰ ਲਈ ਨੌਜਵਾਨ ਨੂੰ ਛੇ ਘੰਟਿਆਂ ਦਾ ਸਮਾਂ ਦਿੱਤਾ ਗਿਆ ਪਰੰਤੂ ਵਾਪਸ ਆਉਂਦੇ ਹੋਏ ਨੌਜਵਾਨ ਰਾਹ ‘ਚ ਡਿੱਗ ਕੇ ਜ਼ਖ਼ਮੀ ਹੋ ਗਿਆ ਛੇ ਘੰਟੇ ਲੰਘਣ ‘ਤੇ ਵੀ ਜਦੋਂ ਨੌਜਵਾਨ ਨਾ ਪਰਤਿਆ ਤਾਂ ਉਸ ਦੇ ਮਿੱਤਰ ਨੂੰ ਫਾਂਸੀ ਲਈ ਲਿਜਾਇਆ ਜਾਣ ਲੱਗਾ ਪਰੰਤੂ ਉਸ ਨੂੰ ਫਾਂਸੀ ਦਿੱਤੇ ਜਾਣ ਤੋਂ ਐਨ ਪਹਿਲਾਂ ਜ਼ਖ਼ਮੀ ਨੌਜਵਾਨ ਪਹੁੰਚ ਗਿਆ ਉਸ ਨੇ ਜੱਲਾਦ ਨੂੰ ਰੋਕਦਿਆਂ ਕਿਹਾ, ‘ਠਹਿਰੋ, ਮੈਂ ਆ ਗਿਆ ਹੁਣ ਇਸ ਨੂੰ ਘਰ ਜਾਣ ਦਿਓ’ ।
ਇਹ ਸੁਣ ਕੇ ਉਸ ਦਾ ਮਿੱਤਰ ਬੋਲਿਆ, ‘ਮਿੱਤਰ, ਹੁਣ ਮੈਨੂੰ ਹੀ ਫਾਂਸੀ ਚੜ੍ਹ ਜਾਣ ਦੇ, ਤੇਰੇ ਪਰਿਵਾਰ ਨੂੰ ਤੇਰੀ ਲੋੜ ਹੈ ਤੂੰ ਆਪਣੇ ਘਰ ਜਾ’ ਫਾਂਸੀ ‘ਤੇ ਚੜ੍ਹਨ ਨੂੰ ਲੈ ਕੇ ਦੋਵੇਂ ਮਿੱਤਰਾਂ ਦਰਮਿਆਨ ਅਜਿਹੀ ਬਹਿਸ ਵੇਖ ਕੇ ਬੇਰਹਿਮ ਬਾਦਸ਼ਾਹ ਵੀ ਪਿਘਲ ਗਿਆ ਤੇ ਬੋਲਿਆ, ‘ਤੁਹਾਡੀ ਦੋਸਤੀ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ, ਜੋ ਨੌਜਵਾਨ ਮਿੱਤਰਤਾ ਲਈ ਪ੍ਰਾਣ ਤਿਆਗਣ ਲਈ ਤੱਤਪਰ ਹਨ, ਉਹ ਰਾਜੇ ਲਈ ਕੁਝ ਵੀ ਕਰ ਸਕਦੇ ਹਨ ਅੱਜ ਤੋਂ ਮੈਂ ਤੁਹਾਨੂੰ ਆਪਣਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਦਾ ਹਾਂ’।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਸ਼ਮਣੀ ਦਾ ਅੰਤ, ਅਮਨ ਲਈ ਮਿੱਤਰਤਾ
ਇਤਿਹਾਸਕ ਗੱਲਬਾਤ : ਕਿਮ-ਟਰੰਪ ਵਿਚਾਲੇ 50 ਮਿੰਟ ਚੱਲੀ ਗੱਲਬਾਤ, ਪਰਮਾਣੂ ਹਥਿਆਰ ਖਤਮ ਕਰਨ ਨੂੰ ਰਾਜ਼ੀ ਉੱਤਰੀ ਕੋਰੀਆ
65 ਸਾਲਾਂ ‘ਚ ਪਹਿਲੀ ਵਾਰ ਅਮਰੀਕਾ-ਉੱਤਰੀ ਕੋਰੀਆ ‘ਚ ਸਮਝੌਤਾ, ਟਰੰਪ ਬੋਲੇ, ਚੰਗਾ ਮਹਿਸੂਸ ਹੋ ਰਿਹਾ ਹੈ
ਸੇਂਟੋਸਾ ਸਿੰਗਾਪੁਰ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦਰਮਿਆਨ ਅੱਜ ਸਿੰਗਾਪੁਰ ਦੇ ਸੇਂਟੋਸਾ ਦੀਪ ‘ਚ ਸਥਿੱਤ ਕੈਪੇਲਾ ਹੋਟੀ ‘ਚ ਇਤਿਹਾਸਕ ਸਿਖਰ ਸੰਮੇਲਨ ਹੋਇਆ। ਟਰੰਪ ਨੇ ਕਰੀਬ 90 ਮਿੰਟਾਂ ਦੀ ਗੱਲਬਾਤ ‘ਚ ਕਿਮ ਨੂੰ ਪੂਰਨ ਪਰਮਾਣੂ ਨਸ਼ਟ ਕਰਨ ਲਈ ਰਾਜ਼ੀ ਕਰ ਲਿਆ। ਇਸ ‘ਚ ਦੋਵੇਂ ਆਗੂਆਂ ਦਰਮਿਆਨ 38 ਮਿੰਟਾਂ ਦੀ ਨਿੱਜੀ ਗੱਲਬਾਤ ਵੀ ਸ਼ਾਮਲ ਹੈ। ਐਟਮੀ ਹਥਿਆਰ ਨੂੰ ਖਤਮ ਕਰਨ ਦੀ ਪ੍ਰਕਿਰਿਆ ‘ਤੇ ਛੇਤੀ ਕੰਮ ਸ਼ੁਰੂ ਹੋ ਜਾਵੇਗਾ। ਬਦਲੇ ‘ਚ ਅਮਰੀਕਾ ਨੇ ਉਸ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਸਿੰਗਾਪੁਰ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆਈ ਆਗੂ ਕਿਮ ਜੋਂਗ ਉਨ ਦਰਮਿਆਨ ਹੋਈ। ਮੀਟਿੰਗ ‘ਚ ਇਨ੍ਹਾਂ ਸਮਝੌਤਿਆਂ ‘ਤੇ ਦੋਵੇਂ ਆਗੂਆਂ ਨੇ ਅੱਜ ਦਸਤਖ਼ਤ ਕੀਤੇ।
ਰਿਪੋਰਟਾਂ ਅਨੁਸਾਰ ਉੱਤਰ ਕੋਰੀਆ ਤੇ ਅਮਰੀਕਾ ਦੋਵੇਂ ਕੋਰੀਆਈ ਦੇਸ਼ਾਂ ਦਰਮਿਆਨ ਸੰਘਰਸ਼ ਦੌਰਾਨ ਬੰਦੀ ਬਣਾਏ ਗਏ। ਫੌਜੀਆਂ ਦੀਆਂ ਅਸਥੀਆਂ ਦੇਣ ‘ਤੇ ਅਤੇ ਜਿਉਂੇਦੇ ਜੰਗੀ ਫੌਜੀ ਬੰਦੀਆਂ ‘ਚੋਂ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ‘ਤੇ ਵੀ ਸਹਿਮਤੀ ਬਣੀ ਹੈ। ਸਮਝੌਤੇ ‘ਚ ਹਾਲਾਂਕਿ ਸਪੱਸ਼ਟਤਾ ਦੀ ਘਾਟ ਹੈ ਤੇ ਵੱਖ-ਵੱਖ ਮੁੱਦਿਆਂ ਦੀਆਂ ਬਾਰੀਕੀਆਂ ਵਿਸਥਾਰ ਨਾਲ ਨਹੀਂ ਦੱਸੀਆਂ ਗਈਆਂ ਹਨ।
ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਇਹ ਇਤਿਹਾਸਕ ਗੱਲਬਾਤ ਕਿਸੇ ਵੀ ਕਲਪਨਾ ਤੋਂ ਬਿਹਤਰ ਰਹੀ ਦੋਵੇਂ ਆਗੂਆਂ ਨੇ ਇੱਥੇ ਸੇਂਟੋਸਾ ਦੀਪ ਦੇ ਕੇਪੇਲਾ ਹੋਟਲ ‘ਚ ਮੁਲਾਕਾਤ ਕੀਤੀ ਤੇ ਦੋਵੇਂ ਦੇਸ਼ਾਂ ਦੇ ਝੰਡਿਆਂ ਦੇ ਸਾਹਮਣੇ ਕਰੀਬ 12 ਸੈਕਿੰਡ ਤੱਕ ਹੱਥ ਮਿਲਾਇਆ ਕਿਮ ਨੇ ਦੁਭਾਸ਼ੀਏ ਰਾਹੀਂ ਕਿਹਾ, ਦੁਨੀਆ ਦੇ ਕਈ ਲੋਕ ਇਸ ਨੂੰ ਕਿਸੇ ਸਾਇੰਸ ਫਿਕਸ਼ਨ ਫਿਲਮ ਦੀ ਕਹਾਣੀ ਸਮਝਣਗੇ। ਸਮਝੌਤੇ ‘ਤੇ ਦਸਤਖ਼ਤ ਤੋਂ ਬਾਅਦ ਕਿਮ ਦੀ ਗੱਡੀ ਸਿੱਧਾ ਹਵਾਈ ਅੱਡੇ ਲਈ ਰਵਾਨਾ ਹੋ ਗਈ। ਟਰੰਪ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਵੀ ਰਵਾਨਾ ਹੋਣ ਦੀ ਪ੍ਰੋਗਰਾਮ ਹੈ।