Bhakra Canal - Sach Kahoon Punjabi
ਰਾਹਗੀਰਾਂ ਨੇ ਮੌਕੇ ’ਤੇ ਬਚਾਇਆ | Bhakra Canal
Bhakra Canal: (ਸੁਨੀਲ ਚਾਵਲਾ) ਸਮਾਣਾ। ਸੋਸ਼ਲ ਮੀਡੀਆ ਲਈ ਰੀਲ ਬਣਾਉਣਾ ਅਤੇ ਸਟੰਟ ਕਰਨਾ ਅੱਜ ਸਮਾਣਾ ਦੇ 2 ਨੌਜਵਾਨਾਂ ਨੂੰ ਉਸ ਵੇਲੇ ਮਹਿੰਗਾ ਪਿਆ ਜਦੋਂ ਉਹਨਾਂ ਦੀ ਗੱਡੀ ਭਾਖੜਾ ਨਹਿਰ ’ਚ ਜਾ ਡਿੱਗੀ। ਇਸ ਦੌਰਾਨ ਮੌਕੇ ’ਤੇ ਖੜ੍ਹੇ ਰਾਹਗੀਰ ਮੱਦਦ ਕਰਦੇ ਤਾਂ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ ਇਸ ਮਾਮਲੇ ਵਿੱਚ ਸਮਾਣਾ ਪੁਲਿਸ ਆਪਣੀ ਅਗਲੀ ਕਾਰਵਾਈ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਨ੍ਹਾਂ ਤੋਂ ਪੁੱਛ-ਗਿੱਛ ਵੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸਮਾਣਾ ਦੇ ਨੇੜੇ ਪਿੰਡ ਫਤਿਹ ਮਾਜਰੀ ਦੇ 2 ਨੌਜਵਾਨਾਂ ਪ੍ਰਭ ਸਿੰਘ ਅਤੇ ਸਤਿਨਾਮ ਸਿੰਘ ਜੋਤੀ ਆਪਣੀ ਬਲੈਰੋ ਗੱਡੀ ’ਤੇ ਸਟੰਟ ਕਰਦੇ ਹੋਏ ਸਮਾਣਾ ਵੱਲ ਨੂੰ ਆ ਰਹੇ ਸਨ। ਇਨ੍ਹਾਂ ਨੌਜਵਾਨਾਂ ਵੱਲੋਂ ਨਾ ਸਿਰਫ਼ ਬਲੈਰੋ ਗੱਡੀ ਨਾਲ ਸਟੰਟ ਕੀਤੇ ਜਾ ਰਹੇ ਸਨ, ਸਗੋਂ ਗੱਡੀ ਦੀ ਸਪੀਡ ਵੀ 80 ਤੋਂ 90 ਦੇ ਵਿਚਕਾਰ ਰੱਖੀ ਹੋਈ ਸੀ, ਜਿਸ ਕਾਰਨ ਸਮਾਣਾ ਨੇੜੇ ਭਾਖੜਾ ਨਹਿਰ ਕੋਲ ਆ ਕੇ ਇਨ੍ਹਾਂ ਦੀ ਗੱਡੀ ਬੇਕਾਬੂ ਹੋ ਗਈ। ਗੱਡੀ ਨੂੰ ਚਲਾ ਰਹੇ ਨੌਜਵਾਨ ਨੇ ਆਪਣੀ ਜਾਨ ਬਚਾਉਣ ਲਈ ਹੈਂਡ ਬ੍ਰੇਕ ਲਗਾ ਕੇ ਕੋਸ਼ਿਸ਼ ਕੀਤੀ ਪਰ ਬੇਕਾਬੂ ਹੋਈ ਗੱਡੀ ਭਾਖੜਾ ਨਹਿਰ ਵਿੱਚ ਜਾ ਡਿੱਗੀ।
ਇਹ ਵੀ ਪੜ੍ਹੋ: Punjab CM: ਮੁੱਖ ਮੰਤਰੀ ਭਗਵੰਤ ਮਾਨ ਨੇ 700 ਅਧਿਆਪਕਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ
ਜਿਸ ਤੋਂ ਬਾਅਦ ਮੌਕੇ ’ਤੇ ਲੰਘ ਰਹੇ ਆਮ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਦੋਵੇਂ ਨੌਜਵਾਨਾਂ ਨੂੰ ਕੁਝ ਲੋਕਾਂ ਵੱਲੋਂ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਦੀ ਜਾਨ ਬਚ ਗਈ। ਜਿਸ ਤੋਂ ਬਾਅਦ ਇਸ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕ੍ਰੇਨ ਦੀ ਮੱਦਦ ਨਾਲ ਬਲੈਰੋ ਗੱਡੀ ਨੂੰ ਭਾਖੜਾ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਤਾਂ ਦੋਹੇਂ ਨੌਜਵਾਨਾਂ ਨੂੰ ਮੁੱਢਲਾ ਇਲਾਜ ਦੇਣ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰਦੇ ਹੋਏ ਦੋਵੇਂ ਨੌਜਵਾਨਾਂ ਸਣੇ ਰਾਹਗੀਰਾਂ ਦੇ ਬਿਆਨਾਂ ਨੂੰ ਦਰਜ਼ ਕੀਤਾ ਗਿਆ ਹੈ।
ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। Bhakra Canal : ਸੋਮਵਾਰ ਦੀ ਦੇਰ ਸ਼ਾਮ ਪੰਜਾਬ ਤੇ ਹਰਿਆਣਾ ਹੱਦ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਲੀਕੇਜ ਹੋਣ ਨਾਲ ਸੈਂਕੜੇ ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ। ਖੇਤਾਂ ’ਚ ਪਾਣੀ ਭਰਨ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਮੂੰਗੀ ਦੀ ਫਸਲ ਬਰਬਾਦ ਹੋ ਗਈ ਹੈ। ਲੀਕੇਜ਼ ਦਾ ਪਤਾ ਲੱਗਦਿਆਂ ਹੀ ਨਹਿਰੀ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਐਕਸ਼ਨ ਵਿੱਚ ਆ ਗਿਆ ਤੇ ਨਹਿਰ ਨੂੰ ਬੰਦ ਕਰਨ ਦੇ ਯਤਨ ਸ਼ੁਰੂ ਕੀਤੇ ਪਰ ਉਦੋਂ ਤੱਕ ਪਾਣੀ ਕਾਫੀ ਦੂਰ ਤੱਕ ਫੈਲ ਚੁੱਕਾ ਸੀ।
ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸ਼ਨ ਜਗਮੀਤ ਸਿੰਘ ਭਾਕਰ ਨੇ ਸੰਪਰਕ ਕਰਨ ਤੇ ਦੱਸਿਆ ਕਿ ਭਾਖੜਾ ਨਹਿਰ ਕੋਲ ਇੱਕ ਬੋਰ ਲੱਗਿਆ ਹੋਇਆ ਹੈ, ਉਸ ਬੋਰ ਕੋਲੋਂ ਅਚਾਨਕ ਭਾਖੜਾ ਨਹਿਰ ਦਾ ਪਾਣੀ ਖੇਤਾਂ ਵੱਲ ਨਿੱਕਲਣ ਲੱਗਿਆ ਇਸ ਨਾਲ ਜੌੜਕੀਆਂ, ਨਥੇਹਾ, ਬਾਂਦਰਾਂ ਤੇ ਸੂਰਤੀਏ ਦੇ ਖੇਤਾਂ ਵਿੱਚ ਪਾਣੀ ਪਰ ਗਿਆ ਹੈ ਜਿਸ ਨੂੰ ਬੰਦ ਕਰਨ ਲਈ ਨਹਿਰੀ ਵਿਭਾਗ ਦੇ ਦੋ ਜੇਈ ਅਤੇ ਇੱਕ ਐਸਡੀਓ ਮੌਕੇ ‘ਤੇ ਪੁੱਜੇ ਤੇ ਜੇਸੀਬੀ ਨਾਲ ਭਾਖੜਾ ਨਹਿਰ ਨੂੰ ਬੰਦ ਕਰਵਾਇਆ ਜਾ ਰਿਹਾ ਹੈ।
Bhakra Canal
ਉਹਨਾਂ ਦੱਸਿਆ ਕਿ ਇਸ ਸਬੰਧੀ ਹਰਿਆਣਾ ਦੇ ਨਹਿਰੀ ਵਿਭਾਗ ਨਾਲ ਸੰਪਰਕ ਕਰਕੇ ਪਿੱਛੇ ਤੋਂ ਪਾਣੀ ਵੀ ਘੱਟ ਕਰਵਾ ਦਿੱਤਾ ਹੈ। ਜਿਸ ਲਈ ਸਾਰਾ ਦਿਨ ਰਾਹਤ ਕਾਰਜ ਜਾਰੀ ਰਹੇ। ਉਨਾਂ ਦੱਸਿਆ ਕਿ ਭਾਖੜਾ ਨਹਿਰ ਵਿੱਚ 2600 ਕਿਊਸਕ ਪਾਣੀ ਵਗ ਰਿਹਾ ਹੈ। ਰਾਤ ਨੂੰ ਭਾਖੜਾ ਨਹਿਰ ਬੰਦ ਕਰਵਾਈ ਗਈ ਤਾਂ ਜਾ ਕੇ ਨਹਿਰ ਵਿੱਚ ਪਾਣੀ ਘਟਿਆ। ਪਿੰਡ ਨਥੇਹਾ ਦੇ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਨੇ ਪਿੰਡ ਵਾਸੀਆਂ ਨੂੰ ਰਾਹਤ ਕਾਰਜਾਂ ਵਿੱਚ ਸਾਥ ਦੇਣ ਲਈ ਮੌਕੇ ਤੇ ਪਹੁੰਚਣ ਲਈ ਕਿਹਾ ਜਿਸ ਕਰਕੇ ਪਿੰਡ ਦੇ ਨੌਜਵਾਨ ਭਾਖੜਾ ਨਹਿਰ ਨੂੰ ਬੰਦ ਕਰਵਾਉਣ ਵਿੱਚ ਮਦਦ ਕਰ ਰਹੇ ਹਨ ਪਿੰਡ ਨਥੇਹਾ ਦੇ ਕਿਸਾਨ ਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਛੇ ਏਕੜ ਮੂੰਗੀ ਦੀ ਫਸਲ ਡੁੱਬ ਗਈ।
ਅੱਜ ਮੰਗਲਵਾਰ ਨੂੰ ਵੀ ਨਹਿਰੀ ਵਿਭਾਗ ਦਾ ਸਾਰਾ ਅਮਲਾ ਭਾਖੜਾ ਨਹਿਰ ਵਿੱਚ ਪਏ ਪਾੜ ਨੂੰ ਪੂਰਦਾ ਰਿਹਾ ਤੇ ਕਿਸਾਨ ਆਪਣੀ ਮੂੰਗੀ ਦੀ ਫਸਲ ਵਿੱਚੋਂ ਪਾਣੀ ਬਾਹਰ ਕੱਢਦੇ ਰਹੇ ਤਾਂ ਜੋ ਉਹਨਾਂ ਦੀ ਫਸਲ ਬਰਬਾਦ ਹੋਣ ਤੋਂ ਬਚ ਸਕੇ ਪੀੜ੍ਹਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।
ਭਾਖੜਾ ਅਤੇ ਹੋਰ ਵੱਡੀਆਂ-ਛੋਟੀਆਂ ਨਹਿਰਾਂ ’ਚ ਨਹਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ
Bhakra Canal| ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ
(ਸੱਚ ਕਹੂੰ ਨਿਊਜ) ਪਟਿਆਲਾ। ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰੋਂ ਵੱਖ-ਵੱਖ ਸਥਾਨਾਂ ਤੋਂ ਲੰਘਦੀ ਭਾਖੜਾ ਨਹਿਰ ਅਤੇ ਹੋਰ ਵੱਡੀਆਂ-ਛੋਟੀਆਂ ਨਦੀਆਂ/ਨਹਿਰਾਂ ਵਿੱਚ ਕਿਸੇ ਵੀ ਸਥਾਨ ’ਤੇ ਆਮ ਜਨਤਾ ਦੇ ਨਹਾਉਣ ਅਤੇ ਤੈਰਨ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। Bhakra Canal
ਇਹ ਵੀ ਪੜ੍ਹੋ: IND vs PAK: ਨਿਊਯਾਰਕ ਦੀ ‘ਘਾਤਕ’ ਪਿੱਚ ’ਤੇ ਮਹਾਮੁਕਾਬਲਾ ਅੱਜ
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਾਰਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਅਤੇ ਆਮ ਲੋਕ ਜਿਨ੍ਹਾਂ ਵਿੱਚ ਬੱਚੇ ਤੇ ਨੌਜਵਾਨ ਵੀ ਸ਼ਾਮਲ ਹੁੰਦੇ ਹਨ, ਭਾਖੜਾ ਨਹਿਰ ਅਤੇ ਜ਼ਿਲ੍ਹੇ ਦੀਆਂ ਹੋਰ ਵੱਡੀਆਂ ਤੇ ਛੋਟੀਆਂ ਨਹਿਰਾਂ ਵਿੱਚ ਨਹਾਉਣ ਲਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਪਾਣੀ ਦੇ ਤੇਜ਼ ਵਹਾਅ ਕਾਰਨ ਇਨ੍ਹਾਂ ਨਦੀਆਂ/ਨਹਿਰਾਂ ਵਿੱਚ ਤੈਰਨ/ਨਹਾਉਣ ਵਾਲੇ ਵਿਅਕਤੀ ਪਾਣੀ ਵਿੱਚ ਰੁੜ੍ਹ/ਡੁੱਬ ਜਾਂਦੇ ਹਨ ਜਿਸ ਕਾਰਨ ਪਟਿਆਲਾ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੀਆਂ ਨਹਿਰਾਂ ਵਿੱਚ ਨਹਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਪਾਬੰਦੀ ਦੇ ਇਹ ਹੁਕਮ 5 ਅਗਸਤ 2024 ਤੱਕ ਲਾਗੂ ਰਹਿਣਗੇ। Bhakra Canal
ਫਤਿਹਗੜ੍ਹ ਸਾਹਿਬ ਵਿਖੇ ਭਾਖੜਾ ਨਹਿਰ ’ਚ ਡਿੱਗੀ ਕਾਰ, ਡਰਾਈਵਰ ਦਾ ਨਹੀਂ ਕੋਈ ਸੁਰਾਗ, ਭਾਲ ’ਚ ਲੱਗੇ ਗੋਤਾਖੋਰ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Punjab News
ਖੰਨ੍ਹਾ (ਸੱਚ ਕਹੂੰ ਨਿਊਜ਼)। ਫਤਿਹਗੜ੍ਹ ਸਾਹਿਬ ’ਚ ਸਰਹਿੰਦ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਕਾਰ ਡਿੱਗ ਗਈ ਹੈ। ਇਹ ਹਾਦਸਾ ਸਰਹਿੰਦ ਫਲੋਇੰਗ ਦੇ ਕੋਲ ਵਾਪਰਿਆ ਹੈ। ਜਿਸ ਤੋਂ ਬਾਅਦ ਗੋਤਾਖੋਰ ਬਚਾਅ ਕਾਰਜ਼ਾਂ ’ਚ ਲੱਗ ਗਏ ਹਨ। ਨਹਿਰ ’ਚ ਡਿੱਗੀ ਕਾਰ ਦਾ ਤਾਂ ਪਤਾ ਲੱਗ ਗਿਆ ਹੈ। ਪਰ ਅਜੇ ਤੱਕ ਡਰਾਈਵਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੰਡੀ ਗੋਬਿੰਦਗੜ੍ਹ ਦਾ ਇੱਕ ਵਿਅਕਤੀ ਕਾਰ ਸਮੇਤ ਭਾਖੜਾ ਨਹਿਰ ’ਚ ਡਿੱਗਿਆ ਹੈ। (Punjab News)
Lok Sabha Election 2024: 13 ਸੂਬਿਆਂ ਦੀਆਂ 88 ਸੀਟਾਂ ’ਤੇ ਵੋਟਿੰਗ ਜਾਰੀ, ਵੇਖੋ VIDEO
ਇਹ ਵਿਅਕਤੀ ਫਲੋਇੰਗ ਕੋਲ ਕੱਚੇ ਰਸਤੇ ’ਤੇ ਕਾਰ ਕਿਉਂ ਲੈ ਕੇ ਆਇਆ ਤੇ ਕਾਰ ਕਿਵੇਂ ਨਹਿਰ ’ਚ ਡਿੱਗੀ ਇਸ ਸਭ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕਰੀਬ ਤਿੰਨ ਕਿਲੋਮੀਟਰ ਦੂਰ ਤੱਕ ਗੋਤਾਖੋਰਾਂ ਵੱਲੋਂ ਭਾਲ ਕਰਨ ’ਤੇ ਗੋਤਾਖੋਰਾਂ ਨੂੰ ਕਾਰ ਤਾਂ ਮਿਲ ਗਈ ਹੈ। ਗੋਤਾਖੋਰ ਲੋਕਾਂ ਦੀ ਮੱਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਣ ਲਈ ਲੱਗੇ ਹੋਏ ਹਨ। ਫਿਲਹਾਲ ਕਾਰ ਦੇ ਡਰਾਈਵਰ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਉੱਥੇ ਪੁਲਿਸ ਨੇ ਵੀ ਇਸ ਮਾਮਲੇ ’ਚ ਆਪਣੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। (Punjab News)
ਪਿੰਡ ਚਨਾਰਥਲ ਕਲਾਂ ਵਿਖੇ ਭਾਖੜਾ ਨਹਿਰ ’ਚ ਪਿਆ ਪਾੜ, ਪਿੰਡ ਵਾਸੀਆਂ ’ਚ ਸਹਿਮ ਦਾ ਮਾਹੌਲ
ਸੰਸਦ ਮੈਂਬਰ ਡਾ.ਅਮਰ ਸਿੰਘ ਤੇ ਸਾਬਕਾ ਵਿਧਾਇਕ ਨਾਗਰਾ ਨੇ ਕੀਤਾ ਨਹਿਰ ਦਾ ਦੌਰਾ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹੇ ਦੇ ਪਿੰਡ ਚਰਨਾਥਲ ਕਲਾਂ ਨੇੜਿਓ ਲੰਘ ਰਹੀ ਭਾਖੜਾ ਨਹਿਰ ਵਿੱਚ ਪਾੜ ਪੈਣ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਸਾਂਸਦ ਡਾਕਟਰ ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਭਾਖੜਾ ਨਹਿਰ ਪਹੁੰਚੇ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਨਹਿਰ ਦੇ ਇੱਕ ਪਾਸੇ ਸਵ. ਗੁਰਚਰਨ ਸਿੰਘ ਟੌਹੜਾ ਦਾ ਪਿੰਡ ਤੇ ਦੂਜੇ ਪਾਸੇ ਚੁਨਾਥਲ ਕਲਾਂ ਹੈ ਤੇ ਨਹਿਰ ਦੇ ਨਾਲ ਸਰਕਾਰੀ ਸਕੂਲ ਵੀ ਬਣਿਆ ਹੋਇਆ ਹੈ ਜੇਕਰ ਕਿਸੇ ਵੀ ਸਮੇਂ ਨਹਿਰ ਟੁੱਟਦੀ ਹੈ ਤਾਂ ਇਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਅਤੇ ਖੇਤਾਂ ਵਿੱਚ ਪੱਕੀ ਹੋਈ ਫਸਲ ਵੀ ਤਬਾਹ ਹੋ ਜਾਵੇਗੀ। Bhakra Canal
ਕੁਲਜੀਤ ਸਿੰਘ ਨਾਗਰਾ ਨੇ ਕਿਹਾ ਲਗਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ। ਕਿਉਂਕਿ ਇਸ ਨਹਿਰ ਦੀ ਸਲੇਬਾਂ ਦੀ ਖਸਤਾ ਹਾਲਤ ਹੈ ਤੇ ਪਿਛਲੇ ਕਰੀਬ ਇੱਕ ਸਾਲ ਤੋਂ ਪਿੰਡ ਵਾਸੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ,ਪਰ ਪ੍ਰਸ਼ਾਸਨ ਵੱਲੋਂ ਖਾਨਾਪੁਰਤੀ ਕਰਦੇ ਹੋਏ ਮਿੱਟੀ ਦੇ ਭਰ ਕੇ ਥੈਲੇ ਲਗਾ ਦਿੱਤੇ ਜਾਂਦੇ ਹਨ। ਕੁਲਜੀਤ ਸਿੰਘ ਨਾਗਰਾ ਨੇ ਨਹਿਰੀ ਵਿਭਾਗ ਅਤੇ ਸਰਕਾਰ ਨਹਿਰ ਦੀ ਵਿਸ਼ੇਸ਼ ਮੁਰੰਮਤ ਕਰਾਵੇ ਤਾਂ ਜੋ ਲੋਕਾਂ ਦੇ ਮਨ ਵਿੱਚ ਡਰ ਦਾ ਮਾਹੌਲ ਖਤਮ ਹੋਵੇ। Bhakra Canal
ਨਹਿਰ ’ਚ ਪਾੜ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ (Bhakra Canal)
ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਪਿੰਡ ਚਨਾਰਥਲ ਕਲਾ ਨੇ ਦੱਸਿਆ ਕਿ ਪਿੰਡ ਚਨਾਰਥਲ ਕਲਾਂ ਜੋ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ। ਉਨਾ ਨੇ ਦੱਸਿਆ ਕਿ ਇਹ ਪਾੜ ਪਹਿਲਾਂ ਵੀ ਪਿਛਲੇ ਸਾਲ ਪਿਆ ਪਰ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਵੱਲੋਂ ਖੁਦ ਇਸ ਨੂੰ ਠੀਕ ਕੀਤਾ ਗਿਆ ਸੀ। ਸ. ਨਾਗਰਾ ਨੇ ਦੱਸਿਆ ਕਿ ਨਹਿਰ ਵਿੱਚ ਪਾੜ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਹਿਰ ਵਿੱਚ ਪਾੜ ਐਨਾ ਵੱਧ ਚੁੱਕਿਆ ਜਿਸ ਵਿੱਚ ਸੜਕ ਦਾ 20% ਹਿੱਸਾ ਵੀ ਧੱਸ ਚੁੱਕਿਆ ਹੈ।
ਇਹ ਵੀ ਪੜ੍ਹੋ: ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਸ. ਨਾਗਰਾ ਨੇ ਕਿਹਾ ਕਿ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਸ ਵੱਲ ਧਿਆਨ ਦੇ ਰਿਹਾ ਹੈ ਜਦੋਂਕਿ ਨਹਿਰ ਦੋਵੇਂ ਪਾਸੇ ਟੁੱਟਦੀ ਜਾ ਰਹੀ ਹੈ। ਨਾਗਰਾ ਨੇ ਕਿਹਾ ਕਿ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ ਤੇ ਜੇਕਰ ਕੋਈ ਘਟਨਾ ਵਾਪਰ ਦੀ ਹੈ ਉਸ ਦੀ ਜਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਚਨਾਰਥਲ ਕਲਾ ਦੇ ਮੈਂਬਰ ਪੰਚਾਇਤ ਗੁਰਸੇਵਕ ਸਿੰਘ ਦੱਸਿਆ ਕਿ ਨਹਿਰ ਵਿੱਚ ਪਾੜ ਪੈਣ ਨਾਲ ਪਿੰਡ ਵਾਸੀਆਂ ਡਰ ਦਾ ਮਾਹੌਲ ਬਣਿਆ ਤੇ ਰਾਤਾਂ ਨੂੰ ਜਾਗ ਕੇ ਕੱਟ ਰਹੇ ਹਨ , ਕਿਉਂਕਿ ਨਹਿਰ ਕਿਸੇ ਸਮੇਂ ਵਿੱਚ ਟੁੱਟ ਸਕਦੀ ਹੈ।
ਭਾਖੜਾ ਨਹਿਰ ’ਚ ਡਿੱਗੀ ਗਾਂ ਨੂੰ ਡੇਰਾ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢਿਆ
(ਮਨੋਜ ਗੋਇਲ) ਘੱਗਾ। ਭਾਖੜਾ ਨਹਿਰ ਵਿੱਚ ਡਿੱਗੀ ਇੱਕ ਗਾਂ ਨੂੰ ਇੱਕ ਡੇਰਾ ਸ਼ਰਧਾਲੂ ਨੇ ਆਪਣੀ ਜਾਨ ’ਤੇ ਖੇਡ ਕੇ ਗਾਂ ਨੂੰ ਬਚਾਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਾਕ ਮਵੀ ਕਲਾਂ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਧਨੇਠਾ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਇੱਕ ਗਾਂ ਜੋ ਕਿ ਕਾਫੀ ਦੂਰ ਤੋਂ ਰੁੜਦੀ ਹੋਈ ਆ ਰਹੀ ਸੀ ਅਤੇ ਲਗਾਤਾਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕਿਸੇ ਨੇ ਵੀ ਇਸ ਨੂੰ ਬਾਹਰ ਕੱਢਣ ਦੀ ਹਿੰਮਤ ਨਾ ਦਿਖਾਈ।
ਇਹ ਵੀ ਪੜ੍ਹੋ: ਬਾਰਾਂਦਾਰੀ ਬਾਗ ਵਿਖੇ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਦਾ ਉਦਘਾਟਨ
ਜਦੋਂ ਡੇਰਾ ਸ਼ਰਧਾਲੂ ਜਰਨੈਲ ਸਿੰਘ ਇੰਸਾਂ ਵਾਸੀ ਮਵੀਕਲਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਹੀ ਨਹਿਰ ਵਿੱਚ ਛਾਲ ਮਾਰ ਕੇ ਰੱਸਿਆ ਦੀ ਮੱਦਦ ਨਾਲ ਆਪਣੇ ਹੋਰ ਸਾਥੀਆਂ ਸਮੇਤ ਗਾਂ ਨੂੰ ਸੁਰੱਖਿਤ ਬਾਹਰ ਕੱਢ ਲਿਆਂਦਾ। ਇਸ ਮਹਾਨ ਕਾਰਜ ਦੀ ਸਥਾਨਕ ਪਿੰਡਾਂ ਅੰਦਰ ਭਰਪੂਰ ਸ਼ਲਾਘਾ ਦੇਖਣ ਨੂੰ ਮਿਲੀ।
ਭਾਖੜਾ ’ਚ ਰੁੜ੍ਹੀਆਂ 3 ਮਜ਼ਦੂਰ ਔਰਤਾਂ ਦਾ ਨਹੀਂ ਮਿਲਿਆ ਕੋਈ ਵੀ ਸੁਰਾਗ
ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਸਰਚ ਆਪ੍ਰੇਸ਼ਨ ਜਾਰੀ | Bhakra Canal
ਫਤੇਹਾਬਾਦ, (ਸੱਚ ਕਹੂੰ ਨਿਊਜ਼)। ਕੱਲ੍ਹ ਪਿੰਡ ਖੋਖਰ ਨੇੜੇ ਭਾਖੜਾ (Bhakra Canal ) ਨਹਿਰ ’ਚ ਡਿੱਗਣ ਵਾਲੇ ਟਰੈਕਟਰ ਕਾਰਨ ਭਾਖੜਾ ’ਚ ਰੁੜ੍ਹੀਆਂ ਤਿੰਨ ਮਜ਼ਦੂਰ ਔਰਤਾਂ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਹੈ। ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਜਾਰੀ ਹੈ। ਐੱੱਨਡੀਆਰਐੱਫ ਦੀ 32 ਲੋਕਾਂ ਦੀ ਟੀਮ ਲਗਾਤਾਰ ਇਸ ਕੰਮ ’ਚ ਲੱਗੀ ਹੋਈ ਹੈ। ਪਰ ਮਜ਼ਦੂਰ ਔਰਤਾਂ ਦਾ 4 ਕਿਲੋਮੀਟਰ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਕੱਲ੍ਹ ਤੋਂ ਹੀ ਐੱਨਡੀਆਰਐੱਫ ਦੀ ਟੀਮ ਲੱਗੀ ਹੋਈ ਹੈ। ਟੀਮ ਘੱਟੋ ਘੱਟ ਰਾਤ 10 ਵਜੇ ਤੱਕ ਨਹਿਰ ’ਚ ਸਰਚ ਕਰਦੀ ਰਹੀ ਪਰ ਕੁਝ ਵੀ ਹੱਥ ਨਹੀਂ ਲੱਗਿਆ।
ਇਹ ਵੀ ਪੜ੍ਹੋ : Weather Update : ਕਦੋਂ ਪਵੇਗਾ ਮੀਂਹ, ਜਾਣੋ ਪੂਰੇ ਦੇਸ਼ ਭਰ ਦੇ ਮੌਸਮ ਦਾ ਹਾਲ
ਅੱਜ ਸਵੇਰੇ 6 ਵਜੇ ਤੋਂ ਵੀ ਸਰਚ ਆਪ੍ਰੇਸ਼ਨ ਜਾਰੀ ਹੈ ਪਰ ਫਿਰ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਕੱਲ੍ਹ ਘਟਨਾ ਤੋਂ ਬਾਅਦ ਪੰਜਾਬ ਦੇ ਮੂਣਕ ਕੇ ਐੱਸਡੀਐੱਮ ਅਤੇ ਤਹਿਸੀਲਦਾਰ ਨੇ ਇਸ ਘਟਨਾ ’ਚ ਬਚਣ ਵਾਲੀਆਂ ਹੋਰ ਔਰਤਾਂ ਦਾ ਹਾਲ-ਚਾਲ ਪੁੱਛਿਆ। ਅੱਜ ਵੀ ਨਹਿਰ ਕਿਨਾਰੇ ਲੋਕਾਂ ਦੀ ਭੀੜ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਪਿੰਡ ਮਨੀਆਣਾਂ ਤੋਂ 12 ਮਜ਼ਦੂਰਾਂ ਨੂੰ ਲੈ ਕੇ ਝੋਨਾ ਲਾਉਣ ਲਈ ਟਰੈਕਟਰ ਭਾਖੜਾ ਨਹਿਰ ਦੀ ਪਟੜੀ ’ਤੇ ਜਾ ਰਿਹਾ ਸੀ। ਕੁਝ ਦੂਰੀ ’ਤੇ ਜਾ ਕੇ ਮੋੜ ’ਤੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਦੋ ਵਿਅਕਤੀ ਅਤੇ ਇੱਕ ਔਰਤ ਤਾਂ ਬਾਹਰ ਛਾਲ ਮਾਰ ਗਏ।
ਜਦਕਿ 8 ਔਰਤਾਂ ਅਤੇ ਡਰਾਈਵਰ ਨਹਿਰ ’ਚ ਡਿੱਗ ਪਏ। ਉਸ ਤੋਂ ਬਾਅਦ ਰੌਲਾ ਪੈਣ ’ਤੇ ਡਰਾਈਵਰ ਅਤੇ 5 ਔਰਤਾਂ ਨੂੰ ਤਾਂ ਬਚਾ ਲਿਆ ਗਿਆ ਪਰ 3 ਔਰਤਾਂ ਕਮਲੇਸ਼ ਪਤਨੀ ਗੁਰਮੀਤ ਸਿੰਘ 38 ਸਾਲ, ਗੀਤਾ ਪਤਨੀ ਸੁਖਚੈਨ ਸਿੰਘ 35 ਸਾਲ, ਪਾਇਲ ਪੁੱਤਰੀ ਕਾਲਾ 16 ਸਾਲ ਇਹ ਤਿੰਨੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਣੀ ’ਚ ਰੁੜ੍ਹ ਗਈਆਂ। ਲੋਕਾਂ ਦੀ ਬਾਹਰ ਕੱਢਣ ਦੀ ਵੀਡੀਓ ਫੁਟੇਜ ਵੀ ਸਾਹਮਣੇ ਆਈ ਹੈ ਅਤੇ ਕੱਲ੍ਹ ਟਰੈਕਟਰ ਨੂੰ ਵੀ ਜੇਸੀਬੀ ਦੀ ਮੱਦਦ ਨਾਲ ਬਾਹਰ ਕੱਢ ਲਿਆ ਗਿਆ ਸੀ।
ਗੋਤਾਖੋਰ ਵੱਲੋਂ ਲਗਾਤਾਰ ਨਹਿਰ ’ਚ ਔਰਤਾਂ ਦੀ ਤਲਾਸ਼ ਜਾਰੀ ਸੀ ਪਰ ਕੁਝ ਪਤਾ ਨਹੀਂ ਲੱਗ ਸਕਿਆ ਹੈ। ਨਹਿਰ ਕਰੀਬ 16 ਫੁੱਟ ਡੂੰਘੀ ਹੈ, ਪੁਲਿਸ ਵੱਲੋਂ ਡਾਇਵਰਸ਼ਨ ’ਤੇ ਵੀ ਚੈਕ ਕੀਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਤੱਕ ਔਰਤਾਂ ਦਾ ਪਤਾ ਨਹੀਂ ਲਗਦਾ ਤਾਂ ਇਹ ਸਰਚ ਆਪ੍ਰੇਸ਼ਨ ਜਾਰੀ ਰਹੇਗਾ।
ਪਿੰਡ ਖੋਖਰ ਨੇੜੇ ਟਰੈਕਟਰ ਭਾਖੜਾ ਨਹਿਰ ’ਚ ਡਿੱਗਿਆ, 3 ਮਜ਼ਦੂਰ ਔਰਤਾਂ ਡੁੱਬੀਆਂ
ਡਰਾਈਵਰ ਸਮੇਤ 9 ਨੂੰ ਬਚਾਇਆ | Bhakra Canal
ਖਨੋਰੀ (ਕੁਲਵੰਤ ਸਿੰਘ)। ਪਿੰਡ ਖੋਖਰ ਨੇੜੇ ਟਰੈਕਟਰ ਭਾਖੜਾ (Bhakra Canal) ਨਹਿਰ ਵਿੱਚ ਡਿਗਣ ਨਾਲ 3 ਮਜ਼ਦੂਰ ਔਰਤਾਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ। ਜਦੋਂ ਕਿ ਟਰੈਕਟਰ ਡਰਾਈਵਰ ਸਮੇਤ 9 ਨੂੰ ਬਚਾ ਲਿਆ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਪਿੰਡ ਮਨੀਆਣਾ ਤੋਂ 12 ਮਜ਼ਦੂਰਾ ਨੂੰ ਲੇ ਕੇ ਝੋਨਾ ਲਾਉਣ ਲਈ ਭਾਖੜਾ ਨਹਿਰ ਦੀ ਪਟੜੀ ‘ਤੇ ਜਾ ਰਿਹਾ ਸੀ। ਕੁੱਝ ਦੂਰੀ ‘ਤੇ ਜਾ ਕੇ ਮੌੜ ‘ਤੇ ਟਰੈਕਟਰ ਤੋਂ ਸੰਤਲ‌ਨ ਵਿਗੜ ਗਿਆ। ਇਸ ਦੌਰਾਨ ਦੋ ਆਦਮੀ ਅਤੇ ਇੱਕ ਔਰਤ ਤਾਂ ਬਾਹਰ ਹੀ ਛਾਲ ਮਾਰ ਗਏ। ਜਦੋਂ ਕਿ 8 ਔਰਤਾਂ ਅਤੇ ਡਰਾਈਵਰ ਨਹਿਰ ਵਿੱਚ ਡਿੱਗ ਗਏ।
ਇਹ ਵੀ ਪੜ੍ਹੋ : ‘ਪਰਲੋਕਾਰੀ ਵਿਸਫੋਟ’ ਦੇ ਟੁਕੜਿਆਂ ’ਚ ਮਿਲੀ ਲਾਪਤਾ ਟਾਈਟੈਨਿਕ ਪਨਡੁੱਬੀ, ਸਵਾਰ ਪੰਜਾਂ ਦੀ ਮੌਤ
ਰੌਲਾ ਪੈਣ ‘ਤੇ 5 ਔਰਤਾਂ ਅਤੇ ਡਰਾਈਵਰ ਨੂੰ ਬਚਾ ਲਿਆ ਪਰ 3 ਔਰਤਾਂ ਕਮਲੇਸ਼ ਪਤਨੀ ਗੁਰਮੀਤ ਸਿੰਘ 38 ਸਾਲ, ਗੀਤਾਂ ਪਤਨੀ ਸੁਖਚੈਨ ਸਿੰਘ 35 ਸਾਲ, ਪਾਇਲ ਪੁੱਤਰੀ ਕਾਲਾ 16 ਸਾਲ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ। ਹਲਕਾ ਵਿਧਾਇਕ ਬਰਿੰਦਰ ਗੋਇਲ ਡੀਐੱਸਪੀ ਸ ਮਨੋਜ਼ ਗੋਰਸੀ, ਥਾਣਾ ਮੁਖੀ ਸੌਰਵ ਸੱਭਰਵਾਲ ਨੂੰ ਮੌਕੇ ‘ਤੇ ਪਹੁੰਚ ਕੇ ਤੁਰੰਤ ਹਰ ਸੰਭਵ ਮਦਦ ਕਰਨ ਲਈ ਕਿਹਾ। ਟਰੈਕਟਰ ਨੂੰ ਜੇਬੀਸੀ ਅਤੇ ਗੋਤਾ ਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਗੋਤਾ ਖੋਰਾਂ ਦੀ ਮਦਦ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਸੀ।
ਤਪਾ ਦੀ ਲੜਕੀ ਨੇ ਭਾਖੜਾ ਨਹਿਰ ’ਚ ਮਾਰੀ ਛਾਲ, ਮੌਤ
ਤਪਾ ਦੀ ਲੜਕੀ ਨੇ ਭਾਖੜਾ ਨਹਿਰ ’ਚ ਮਾਰੀ ਛਾਲ, ਮੌਤ
(ਸੁਰਿੰਦਰ ਮਿੱਤਲ਼) ਤਪਾ। ਸਥਾਨਕ ਕਸਬੇ ਦੀ ਵਸਨੀਕ ਇੱਕ ਲੜਕੀ ਵੱਲੋਂ ਪਟਿਆਲਾ ਨੇੜੇ ਭਾਖੜਾ ਨਹਿਰ ’ਚ ਭੇਤਭਰੀ ਹਾਲਾਤ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਲੜਕੀ ਅਰਸ਼ਪ੍ਰੀਤ ਕੌਰ ਜੋ ਬਠਿੰਡਾ ਵਿਖੇ ਆਈਲੇਟਸ ਸੈਂਟਰ ਵਿਖੇ ਜਾਂਦੀ ਸੀ ਆਪਣੇ ਸਮੇਂ ਅਨੁਸਰ ਘਰੋਂ ਗਈ ਪਰ ਵਾਪਸੀ ਦੇ ਸਮੇਂ ’ਤੇ ਘਰ ਨਹੀਂ ਪਹੁੰਚੀ।
ਸ਼ਾਮ ਤੱਕ ਉਕਤ ਲੜਕੀ ਦੇ ਪਟਿਆਲਾ ਨੇੜੇ ਭਾਖੜਾ ਨਹਿਰ ’ਚ ਛਾਲ ਮਾਰਕੇ ਖ਼ੁਦਕੁਸ਼ੀ ਕਰ ਲੈਣ ਦੀ ਵੀਡੀਓ ਵਾਇਰਲ ਹੋਈ। ਗੋਤਾਖੋਰਾਂ ਵੱਲੋਂ ਲੜਕੀ ਦੀ ਲਾਸ਼ ਕੱਢ ਗਈ, ਜਿਸ ਕੋਲੋਂ ਮਿਲੇ ਆਧਾਰ ਕਾਰਡ ਮੁਤਾਬਕ ਉਸ ਦੀ ਪਛਾਣ 23 ਸਾਲ ਦੀ ਅਰਸ਼ਪ੍ਰੀਤ ਕੌਰ ਧਾਲੀਵਾਲ ਪੁੱਤਰੀ ਜਗਦੇਵ ਸਿੰਘ ਵਾਰਡ ਨੰ 12 ਖੱਟਰ ਪੱਤੀ ਤਪਾ ਮੰਡੀ ਵਜੋਂ ਹੋਈ ਹੈ। ਜਿਸ ਦੀ ਪਿਛਲੇ ਦਿਨੀਂ ਸ਼ਾਮ ਸਵਾ 7 ਵਜੇ ਦੇ ਕਰੀਬ ਭਾਖੜਾ ਨਹਿਰ ਦੇ ਪਸਿਆਨਾ ਪੁਲ ਕੋਲ ਪੁੱਜ ਕੇ ਨਹਿਰ ’ਚ ਛਾਲ ਮਾਰਨ ਦੀ ਸੂਚਨਾ ਪੁਲਿਸ ਮੁਲਾਜਮਾਂ ਨੂੰ ਦਿੱਤੀ ਗਈ।
ਵਾਇਰਲ ਹੋਈ ਵੀਡੀਓ ’ਚ ਭੋਲੇ ਸ਼ੰਕਰ ਨਾਂਅ ਦੇ ਵਿਅਕਤੀ ਨੇ ਆਪਣੀ ਆਵਾਜ ’ਚ ਕਿਹਾ ਸੀ ਕਿ ਉਕਤ ਲੜਕੀ ਦੁਪਹਿਰ ਤੋਂ ਇੱਥੇ ਨਹਿਰ ਦੇ ਨੇੜੇ ਘੁੰਮ ਰਹੀ ਸੀ। ਲੜਕੀ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ’ਚ ਲੜਕੀ ਦੇ ਭਰਾ ਕਰਨ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਪਟਿਆਲਾ ਦੇ ਪਸਿਆਣਾ ਥਾਣੇ ’ਚ ਸਵਰਨ ਸਿੰਘ, ਉਸਦੇ ਛੋਟੇ ਭਰਾ, ਮਾਂ-ਪਿਓ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੀ ਅਰਸ਼ਪ੍ਰੀਤ ਕੌਰ ਦੇ ਭਰਾ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸਦੀ ਭੈਣ ਨੇ ਉਕਤ ਲੜਕੇ ਬਾਰੇ ਉਹਨਾਂ ਨੂੰ ਸਭ ਕੁੱਝ ਦੱਸਿਆ ਹੋਇਆ ਸੀ ਕਿ ਪਿੰਡ ਜਵਾਹਰਕੇ ਦੇ ਸਵਰਨ ਸਿੰਘ ਨਾਲ ਹੀ ਵਿਆਹ ਕਰਵਾਏਗੀ।
ਇਸ ਲਈ ਕਈ ਵਾਰ ਲੜਕੇ ਦੇ ਪਰਿਵਾਰ ਨਾਲ ਦੋਵਾਂ ਦੇ ਵਿਆਹ ਸਬੰਧੀ ਗੱਲਬਾਤ ਕਰਨ ਗਏ ਸੀ ਪਰ ਲੜਕੇ ਦੇ ਮਾਪਿਆਂ ਨੇ ਉਹਨਾਂ ਕੋਲੋਂ ਚਾਲੀ ਲੱਖ ਰੁਪਏ ਦੀ ਮੰਗ ਕੀਤੀ ਜੋ ਪੂਰੀ ਕਰਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ। ਸਵਰਨ ਸਿੰਘ ਵੀ ਅਰਸ਼ਪ੍ਰੀਤ ਨੂੰ ਅੱਖੋਂ-ਪਰੋਖੇ ਕਰਨ ਲੱਗ ਪਿਆ ਜਿਸ ਦੇ ਚਲਦਿਆਂ ਅਰਸ਼ਪ੍ਰੀਤ ਨੇ ਦੁਖੀ ਹੋ ਕੇ ਆਤਮ ਹੱਤਿਆ ਵਾਲਾ ਕਦਮ ਚੁੱਕਿਆ ਜਿਸਦਾ ਜਿੰਮੇਵਾਰ ਸਵਰਨ ਸਿੰਘ ਅਤੇ ਉਸਦਾ ਪਰਿਵਾਰ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਖੜਾ ਨਹਿਰ ਵਿੱਚ ਕਾਰ ਡਿੱਗੀ, ਇੱਕੋ ਪਰਿਵਾਰ ਦੇ 5 ਜਣੇ ਡੁੱਬੇ
ਮਾਂ-ਧੀ ਦੀਆਂ ਲਾਸਾਂ ਬਰਾਮਦ, ਬਾਕੀਆਂ ਦੀ ਭਾਲ ਜਾਰੀ
ਧਾਰਮਿਕ ਸਥਾਨ ਤੋਂ ਵਾਪਸ ਪਰਤ ਰਿਹਾ ਸੀ ਪਰਿਵਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਥੋੜ੍ਹੀ ਦੂਰ ਪਸਿਆਣਾ ਪੁਲਾਂ ’ਤੇ ਭਾਖੜਾ ਨਹਿਰ ਵਿੱਚ ਦੇਰ ਰਾਤ ਇੱਕ ਕਾਰ ਡਿੱਗਣ ਕਾਰਨ ਪੰਜ ਜਣੇ ਡੁੱਬ ਗਏ। ਇਹ ਸਾਰੇ ਜਣੇ ਇੱਕੋ ਹੀ ਪਰਿਵਾਰ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚੋਂ ਮਾਂ ਅਤੇ ਧੀ ਦੀਆਂ ਲਾਸਾਂ ਬਰਾਮਦ ਹੋ ਗਈਆਂ ਹਨ ਜਦਕਿ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਇੱਕ ਧਾਰਮਿਕ ਸਥਾਨ ਤੋਂ ਵਾਪਸ ਆਪਣੇ ਘਰ ਰਾਮਪੁਰਾ ਫੂਲ ਨੂੰ ਜਾ ਰਿਹਾ ਸੀ।
ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਜਸਵਿੰਦਰ ਕੁਮਾਰ, ਨੀਲਮ ਰਾਣੀ, ਬੇਟੀਆਂ ਸੁਮਿਤਾ ਗਰਗ, ਸਿਖਾ ਗਰਗ ਅਤੇ ਬੇਟਾ ਪੀਰੂ ਗਰਗ ਵਾਸੀ ਰਾਮਪੁਰਾ ਫੂਲ ਸਫ਼ਿਵਟ ਕਾਰ ਵਿੱਚ ਸਵਾਰ ਹੋਕੇ ਇੱਕ ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਸਨ। ਜਦੋਂ ਇਨ੍ਹਾਂ ਦੀ ਕਾਰ ਪਟਿਆਲਾ ਦੇ ਪਸਿਆਣਾ ਵਿਖੇ ਪੁੱਜੀ ਤਾਂ ਭਾਖੜਾ ਨਹਿਰ ਵਿੱਚ ਡਿੱਗ ਗਈ। ਇਹ ਘਟਨਾ ਬੀਤੀ ਰਾਤ ਸਾਢੇ 12 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਜਦੋਂ ਕਿਸੇ ਰਾਹਗੀਰ ਵੱਲੋਂ ਪੁਲਿਸ ਕੋਲ ਸੂਚਨਾ ਦਿੱਤੀ ਗਈ ਕਿ ਨਹਿਰ ਵਿੱਚ ਲਾਇਟਾਂ ਲੱਗੀਆਂ ਹੋਈਆਂ ਦਿਖ ਰਹੀਆਂ ਹਨ, ਜਿਵੇਂ ਕੋਈ ਵਾਹਨ ਡਿੱਗ ਗਿਆ ਹੋਵੇ। ਇਸ ਤੋਂ ਬਾਅਦ ਪੁਲਿਸ ਵੱਲੋਂ ਗੋਤਾਖੋਰਾਂ ਨੂੰ ਸੂਚਿਤ ਕੀਤਾ ਗਿਆ। ਰਾਤ ਨੂੰ ਹੀ ਗੋਤਾਖੋਰਾਂ ਵੱਲੋਂ ਨਹਿਰ ਅੰਦਰ ਭਾਲਣ ਦੀ ਕੋਸ਼ਿਸ ਕੀਤੀ ਗਈ, ਪਰ ਉਨ੍ਹਾਂ ਨੂੰ ਕੁਝ ਨਾ ਮਿਲਿਆ। ਇਸ ਤੋਂ ਬਾਅਦ ਅੱਜ ਸਵੇਰੇ ਪੁਲਿਸ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਮੁੜ ਭਾਲ ਸ਼ੁਰੂ ਕੀਤੀ ਗਈ, ਜਿਸ ਦੌਰਾਨ ਨਹਿਰ ਵਿੱਚ ਕਾਰ ਡਿੱਗੀ ਹੋਣ ਦੀ ਗੱਲ ਸਾਹਮਣੇ ਆਈ।
ਪੁਲਿਸ ਵੱਲੋਂ ਕਰੇਨ ਦੀ ਮੱਦਦ ਨਾਲ ਸਫ਼ਿਵਟ ਕਾਰ ਨੂੰ ਬਾਹਰ ਕੱਢਿਆ ਗਿਆ, ਜਿਸ ਵਿੱਚੋਂ ਦੋ ਲਾਸਾਂ ਬਰਾਮਦ ਹੋਈਆਂ। ਇਨ੍ਹਾਂ ਦੀ ਪਹਿਚਾਣ 45 ਸਾਲਾ ਨੀਲਮ ਰਾਣੀ, 22 ਸਾਲਾ ਲੜਕੀ ਸੁਮਿਤਾ ਗਰਗ ਵਜੋਂ ਹੋਈ ਹੈ। ਥਾਣਾ ਪਸਿਆਣਾ ਦੇ ਐਸਐਚਓ ਅਕੁਰਦੀਪ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਪੰਜ ਜਣੇ ਸਵਾਰ ਸਨ। ਜਿਨ੍ਹਾਂ ਵਿੱਚੋਂ ਮਾਂ ਅਤੇ ਇੱਕ ਧੀ ਦੀ ਲਾਸ਼ ਬਰਾਮਦ ਹੋ ਗਈ ਹੈ, ਪਰ ਜਸਵਿੰਦਰ ਕੁਮਾਰ, ਸਿਖਾ ਗਰਗ ਅਤੇ 9 ਸਾਲਾ ਪੀਰੂ ਗਰਗ ਦੀਆਂ ਲਾਸ਼ਾਂ ਅਜੇ ਬਰਾਮਦ ਨਹੀਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਰਾਮਪੁਰਾ ਫੂਲ ਦੀ ਅਗਰਵਾਲ ਕਲੌਨੀ ਨਾਲ ਸਬੰਧਿਤ ਹੈ, ਜੋ ਕਿ ਧਾਰਮਿਕ ਸਥਾਨ ਤੋਂ ਵਾਪਸ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਗੋਤਾਖੋਰਾਂ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ।
ਭਾਖੜਾ ਤੋਂ ਲੰਘਦੇ ਮੁੱਖ ਮਾਰਗ ’ਤੇ ਸੀਸੀਟੀਵੀ ਹੀ ਨਹੀਂ
ਇੱਧਰ ਭਾਖੜਾ ਦੇ ਬਿਲਕੁੱਲ ਨਾਲ ਲੱਗਦਾ ਥਾਣਾ ਪਸਿਆਣਾ ਹੈ, ਪਰ ਵੱਡੀ ਗੱਲ ਇਹ ਹੈ ਕਿ ਥਾਣਾ ਹੋਣ ਦੇ ਬਾਵਜੂਦ ਭਾਖੜਾ ਨਹਿਰ ਦੇ ਨੇੜੇ ਤੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ। ਮੁੱਖ ਮਾਰਗ ਹੋਣ ਕਾਰਨ ਨਹਿਰ ਦੇ ਨੇੜੇ ਸੀਸੀਟੀਵੀ ਕੈਮਰੇ ਲੱਗਣੇ ਜ਼ਰੂਰੀ ਹਨ ਤਾਂ ਜੋ ਅਜਿਹੇ ਹਾਦਸਿਆਂ ਬਾਰੇ ਤੁਰੰਤ ਪਤਾ ਲੱਗ ਸਕੇ। ਐਸਐਚਓ ਅਕੁਰਦੀਪ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਇੱਥੇ ਕੈਮਰੇ ਲਗਾਉਣ ਲਈ ਇੱਕ ਟੀਮ ਵੱਲੋਂ ਦੌਰਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਥੇ ਕੈਮਰੇ ਬਹੁਤ ਜ਼ਰੂਰੀ ਹਨ ਤਾਂ ਜੋ ਭਾਖੜਾ ਨਹਿਰ ਨੇੜੇ ਹਰੇਕ ਹਲਚਲ ਬਾਰੇ ਸੂਚਨਾ ਮਿਲਦੀ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
(ਨਰੇਸ਼ ਇੰਸਾਂ) ਖਨੌਰੀ। ਨਜ਼ਦੀਕੀ ਪਿੰਡ ਭੁੱਲਣ ਵਿਖੇ ਇੱਕ ਵਿਦਿਆਰਥੀ ਦੀ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸ: ਸ: ਸ: ਸਕੂਲ ਮੰਡਵੀ ਵਿੱਚ ਪੜ੍ਹਦਾ ਰਾਹੁਲ (13) ਪੁੱਤਰ ਗੁਰਮੀਤ ਸਿੰਘ ਆਪਣੀ ਕਲਾਸ ਦੇ ਵਿਦਿਆਰਥੀਆਂ ਨਾਲ ਅੱਠਵੀਂ ਜਮਾਤ ਦੇ ਪੇਪਰ ਦੇਣ ਲਈ ਸੈਂਟਰ ਭੁੱਲਣ ਸਕੂਲ ਵਿੱਚ ਆਇਆ ਸੀ ਅੱਜ ਉਹ ਪੇਪਰ ਦੇਣ ਲਈ ਜਦੋਂ ਭਾਖੜਾ ਨਹਿਰ ਦੇ ਪੁਲ ਉਤੋਂ ਦੀ ਲੰਘ ਰਿਹਾ ਸੀ ਤਾਂ ਉਸ ਨੂੰ ਭਾਖੜਾ ਵਿੱਚ ਤੈਰਦਾ ਆਉਂਦਾ ਇੱਕ ਨਾਰੀਅਲ ਦਿਖਾਈ ਦਿੱਤਾ। ਜਿਸ ਨੂੰ ਕੱਢਣ ਲਈ ਉਹ ਪੁਲ ਦੀ ਬੁਰਜੀ ਦੇ ਸਹਾਰੇ ਨਹਿਰ ਵਿੱਚ ਉਤਰ ਗਿਆ।
ਇਸ ਦੌਰਾਨ ਉਸ ਦਾ ਸਤੁੰਲਨ ਵਿਗੜ ਗਿਆ ਜਿਸ ਕਾਰਨ ਉਹ ਨਹਿਰ ਵਿੱਚ ਡਿੱਗ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਮੌਕੇ ‘ਤੇ ਹਾਜ਼ਰ ਕੁਝ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਵਿਦਿਆਰਥੀ ਨੂੰ ਬਚਾ ਨਾ ਸਕੇ ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਕੂਲ ਸਟਾਫ਼ ‘ਤੇ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਖ਼ਬਰ ਲਿਖੇ ਜਾਣ ਤੱਕ ਗੋਤਾਖੋਰਾਂ ਤੇ ਪਿੰਡ ਵਾਸੀਆਂ ਵੱਲੋਂ ਵਿਦਿਆਰਥੀ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ