manipur - Sach Kahoon Punjabi
Manipur Voilence : ਪੰਜ ਦਿਨਾਂ ਲਈ ਬੰਦ ਰਹੇਗਾ ਇੰਟਰਨੈੱਟ,ਜਾਣੋ ਕਾਰਨ
ਮਣੀਪੁਰ ਹਿੰਸਾ : ਇੰਫਾਲ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ’ਚ ਲਾਇਆ ਕਰਫਿਊ
(ਏਜੰਸੀ) ਇੰਫਾਲ। Manipur Voilence: ਮਣੀਪੁਰ ਸਰਕਾਰ ਨੇ ਵਧਦੇ ਤਣਾਅ ਅਤੇ ਵਿਦਿਆਰਥੀਆਂ ਦੇ ਵਿਰੋਧ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਪੰਜ ਦਿਨਾਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇੰਟਰਨੈੱਟ ਬੰਦ 15 ਸਤੰਬਰ ਤੱਕ ਜਾਰੀ ਰਹੇਗਾ। ਸੋਮਵਾਰ ਤੋਂ ਮਣੀਪੁਰ ਦੇ ਖਵੈਰਾਮਬੰਦ ਮਹਿਲਾ ਬਜ਼ਾਰ ਵਿੱਚ ਡੇਰੇ ਲਾਏ ਸੈਂਕੜੇ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਬੀਟੀ ਰੋਡ ਦੇ ਨਾਲ ਰਾਜ ਭਵਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਕਾਂਗਰਸ ਭਵਨ ਨੇੜੇ ਰੋਕ ਦਿੱਤਾ।
ਇਹ ਵੀ ਪੜ੍ਹੋ: ਵਿਕਾਸ ਲਈ ਇਮਾਨਦਾਰੀ ਜ਼ਰੂਰੀ
ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋਣ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਜਦੋਂ ਉਨ੍ਹਾਂ ਨੇ ਡੀਜੀਪੀ ਅਤੇ ਮਣੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਨੂੰ ਹਟਾਉਣ ਦੀ ਮੰਗ ਸਬੰਧੀ ਰਾਜ ਭਵਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਮਣੀਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਰੋਸ ਰੈਲੀ ਕੱਢੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ। ਮਣੀਪੁਰ ਸਰਕਾਰ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇੰਫਾਲ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ਵਿੱਚ ਕਰਫਿਊ ਲਾ ਦਿੱਤਾ ਹੈ ਅਤੇ ਥੌਬਲ ਵਿੱਚ ਬੀਐੱਨਐੱਸਐੱਸ ਦੀ ਧਾਰਾ 163 (2) ਦੇ ਤਹਿਤ ਇੰਟਰਨੈੱਟ ਸੇਵਾਵਾਂ ਰੋਕਣ ਦੇ ਹੁਕਮ ਲਾਗੂ ਕੀਤੇ ਹਨ।
ਟਕਰਾਅ ਦੀ ਰਾਜਨੀਤੀ ਤੋਂ ਬਚਣ ਦੀ ਜ਼ਰੂਰਤ
ਕਾਂਗਰਸ ਆਗੂ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਨਿਆਂ ਯਾਤਰਾ ’ਤੇ ਹਨ ਮਨੀਪੁਰ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਯਾਤਰਾ ਅਸਾਮ ’ਚ ਦਾਖਲ ਹੋਈ ਹੈ ਗੁਹਾਟੀ ’ਚ ਕਾਂਗਰਸੀ ਵਰਕਰਾਂ ’ਤੇ ਬੈਰੀਕੇਡ ਤੋੜਨ ਦੇ ਦੋਸ਼ ਲੱਗੇ ਹਨ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਰਾਹੁਲ ਗਾਂਧੀ ’ਤੇ ਵਰਕਰਾਂ ਨੂੰ ਭੜਕਾਉਣ ਦਾ ਪੁਲਿਸ ਮਾਮਲਾ ਦਰਜ਼ ਕਰਨ ਦੇ ਆਦੇਸ਼ ਦਿੱਤੇ ਹਨ। ਟਕਰਾਅ ਦੀ ਇਹ ਰਣਨੀਤੀ ਤੇ ਰਾਜਨੀਤੀ ਕਿਸੇ ਵੀ ਪਾਰਟੀ ਲਈ ਸਹੀ ਨਹੀਂ ਆਮ ਤੌਰ ’ਤੇ ਸੱਤਾਧਿਰ ਤੇ ਵਿਰੋਧੀ ਧਿਰ ਦੋਵਾਂ ਦਾ ਮਕਸਦ ਜਨਤਕ ਮੰਚ ’ਤੇ ਇੱਕ-ਦੂਜੇ ਖਿਲਾਫ਼ ਸੰਦੇਸ਼ ਦੇਣਾ ਹੁੰਦਾ ਹੈ ਸੰਵਿਧਾਨ ’ਚ ਟਕਰਾਅ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ। (Rahul Gandhi)
40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਿੱਜੀ ਬੈਂਕ ਦਾ ਕੁਲੈਕਸ਼ਨ ਮੈਨੇਜਰ ਰੰਗੇ ਹੱਥੀਂ ਕਾਬੂ
ਸਰਕਾਰ ਕੋਲ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਦੀ ਸ਼ਕਤੀ ਹੁੰਦੀ ਹੈ, ਦੂਜੇ ਪਾਸੇ ਵਿਰੋਧੀ ਪਾਰਟੀ ਕੋਲ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿਕਾਰ ਹੈ। ਸਟੇਟ ਦੀ ਸ਼ਕਤੀ ਤੇ ਵਿਅਕਤੀ ਦੇ ਅਧਿਕਾਰਾਂ ਦੀ ਸਾਰਥਿਕਤਾ ਇਮਾਨਦਾਰੀ ’ਤੇ ਅਧਾਰਿਤ ਹੈ ਸ਼ਕਤੀ ਤੇ ਅਧਿਕਾਰ ਦੀ ਸੁਵਰਤੋਂ ਤੇ ਕੁਵਰਤੋਂ ਨੂੰ ਨੀਤੀ ਤੇ ਰਣਨੀਤੀ ਤੈਅ ਕਰਦੀਆਂ ਹਨ ਸਰਕਾਰ ਦਾ ਵਿਰੋਧ ਸਿਰਫ਼ ਕਿਸੇ ਪੈਂਤਰੇਬਾਜ਼ੀ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਵਿਰੋਧ ਨੂੰ ਗੈਰ-ਕਾਨੂੰਨੀ ਕਰਾਰ ਦੇਣ ਪਿੱਛੇ ਕੋਈ ਮਨਸ਼ਾ ਹੋਣੀ ਚਾਹੀਦੀ ਹੈ ਸੱਤਾ ਧਿਰ ਤੇ ਵਿਰੋਧੀ ਧਿਰ ਦੋਵਾਂ ਨੂੰ ਆਪਣੇ ਦਾਇਰੇ ’ਚ ਰਹਿ ਕੇ ਆਪਣੀਆਂ ਸਰਗਰਮੀਆਂ ਨੂੰ ਅੰਜ਼ਾਮ ਦੇਣਾ ਪਵੇਗਾ ਸਾਰੀ ਗੱਲ ਇਮਾਨਦਾਰੀ ਦੀ ਹੈ ਰਾਜਨੀਤੀ ਵਿਚਾਰਾਂ ਤੇ ਸਿਧਾਂਤਾਂ ਦੀ ਜੰਗ ਹੀ ਫਲਦਾਇਕ ਹੁੰਦੀ ਹੈ ਸਿਆਸੀ ਆਗੂਆਂ ਦੀ ਸਰਗਰਮੀ ਸਮਾਜ ਲਈ ਕੋਈ ਸੇਧ ਸਾਬਤ ਹੋਣੀ ਚਾਹੀਦੀ ਹੈ। (Rahul Gandhi)
ਮਣੀਪੁਰ। ਮਣੀਪੁਰ ਦੇ ਟੇਂਗਨੋਪਾਲ ਜ਼ਿਲ੍ਹੇ ’ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰ ਗਈ। ਦੋ ਧਿਰਾਂ ਗੁੱਟਾਂ ’ਚ ਤਾਬਡ਼ਤੋਡ਼ ਗੋਲੀਬਾਰੀ ਹੋਈ ਇਸ ਗੋਲੀਬਾਰੀ ‘ਚ 13 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਕੁਕੀ ਪ੍ਰਭਾਵ ਵਾਲੇ ਇਲਾਕੇ ਤੇਂਗਨੋਪਾਲ ਜ਼ਿਲ੍ਹੇ ਦੇ ਲੀਥੂ ਪਿੰਡ ਵਿੱਚ ਵਾਪਰੀ। ਅਸਾਮ ਰਾਈਫਲਜ਼ ਮੁਤਾਬਿਕ ਇਲਾਕੇ ਦੇ ਇੱਕ ਵਿਦਰੋਹੀ ਸਮੂਹ ਨੇ ਮਿਆਂਮਾਰ ਜਾ ਰਹੇ ਅੱਤਵਾਦੀਆਂ ‘ਤੇ ਹਮਲਾ ਕੀਤਾ ਹੈ। ਮਾਰੇ ਗਏ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ। (Manipur Violence)
ਇਹ ਵੀ ਪਡ਼੍ਹੋ : ਲੁੱਟ-ਖੋਹ ਦੇ ਮੁਲਜ਼ਮ ਅਤੇ ਪੁਲਿਸ ਦਰਮਿਆਨ ਹੋਈ ਫਾਇਰਿੰਗ, ਮੁਲਜ਼ਮ ਕਾਬੂ
ਰਾਖਵੇਂਕਰਨ ਨੂੰ ਲੈ ਕੇ ਕੂਕੀ ਅਤੇ ਮੇਤੀ ਸਮੂਹਾਂ ਵਿਚਾਲੇ 3 ਮਈ ਤੋਂ ਸੂਬੇ ‘ਚ ਹਿੰਸਾ ਚੱਲ ਰਹੀ ਹੈ। ਹਿੰਸਕ ਘਟਨਾਵਾਂ ‘ਚ ਹੁਣ ਤੱਕ 200 ਲੋਕ ਮਾਰੇ ਜਾ ਚੁੱਕੇ ਹਨ। 50 ਹਜ਼ਾਰ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਦੱਸ ਦੇਈਏ ਕਿ 3 ਦਸੰਬਰ ਨੂੰ, ਮਣੀਪੁਰ ਸਰਕਾਰ ਨੇ ਕੁਝ ਖੇਤਰਾਂ ਨੂੰ ਛੱਡ ਕੇ ਰਾਜ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ 18 ਦਸੰਬਰ ਤੱਕ ਬਹਾਲ ਕਰ ਦਿੱਤਾ ਸੀ। ਇਸ ਤੋਂ ਬਾਅਦ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਹੈ।
ਖੱਬੇ ਪੱਖੀ ਮਣੀਪੁਰ ਬਾਰੇ ਚਰਚਾ ਹੀ ਨਹੀਂ ਕਰਨਾ ਚਾਹੁੰਦੇ, ਵਿਚਕਾਰੋਂ ਭੱਜੇ : ਪੀਐੱਮ ਮੋਦੀ
ਹਾਵੜਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਸੰਸਦ ’ਚ ਮਨੀਪੁਰ ਹਿੰਸਾ ’ਤੇ ਚਰਚਾ ਕਰਨ ਦੇ ਪੱਖ ’ਚ ਸੀ। ਵਿਰੋਧੀ ਧਿਰ ਦੇ ਲੋਕ ਸਿਰਫ਼ ਰਾਜਨੀਤੀ ਕਰਨਾ ਚਾਹੁੰਦੇ ਸਨ। ਉਹ ਬੇਭਰੋਸਗੀ ਮਤਾ ਲੈ ਕੇ ਆਏ, ਫਿਰ ਵੋਟਿੰਗ ਤੋਂ ਭੱਜ ਗਏ। ਵਿਰੋਧੀ ਧਿਰ ਨੇ ਮਣੀਪੁਰ ਨਾਲ ਧੋਖਾ ਕੀਤਾ। ਮੋਦੀ ਨੇ ਪੱਛਮੀ ਬੰਗਾਲ ਦੇ ਹਾਵੜਾ ’ਚ ਹੋ ਰਹੇ ਭਾਜਪਾ ਦੇ ਪੰਚਾਇਤੀ ਰਾਜ ਪ੍ਰੀਸਦ ਪ੍ਰੋਗਰਾਮ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਗੱਲ ਕਹੀ। ਪ੍ਰਧਾਨ ਮੰਤਰੀ ਨੇ ਬੰਗਾਲ ਅਤੇ ਮਨੀਪੁਰ ਹਿੰਸਾ ’ਤੇ ਵਿਰੋਧੀ ਧਿਰ ਦੇ ਸਟੈਂਡ ਅਤੇ ਆਪਣੇ 9 ਸਾਲਾਂ ਦੇ ਕਾਰਜਕਾਲ ਬਾਰੇ ਵੀ ਗੱਲ ਕੀਤੀ। (Manipur)
ਪੀਐਮ ਨੇ ਕਿਹਾ, ਵਿਰੋਧੀ ਦਾ ਮਤਲਬ ਲੋਕ ਨਹੀਂ, ਇਸ ਦਾ ਮਤਲਬ ਰਾਜਨੀਤੀ ਹੈ | Manipur
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਨਸੂਨ ਸੈਸਨ ਸ਼ੁਰੂ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਪਾਰਟੀਆਂ ਨੂੰ ਕਿਹਾ ਸੀ ਕਿ ਉਹ ਮਨੀਪੁਰ ਮੁੱਦੇ ’ਤੇ ਚਰਚਾ ਕਰਨਾ ਚਾਹੁੰਦੇ ਹਨ ਪਰ ਵਿਰੋਧੀ ਧਿਰ ਨੇ ਇਸ ਮੁੱਦੇ ’ਤੇ ਚਰਚਾ ਨਹੀਂ ਹੋਣ ਦਿੱਤੀ ਕਿਉਂਕਿ ਉਹ ਜਾਣਦੇ ਸਨ ਕਿ ਮਨੀਪੁਰ ਦੀ ਸੱਚਾਈ ਉਨ੍ਹਾਂ ਨੂੰ ਸਭ ਤੋਂ ਵੱਧ ਦੁਖੀ ਕਰੇਗੀ। ਵਿਰੋਧੀ ਧਿਰ ਲੋਕਾਂ ਬਾਰੇ ਨਹੀਂ ਸੋਚਦੀ, ਸਿਰਫ਼ ਆਪਣੀ ਰਾਜਨੀਤੀ ਦੀ ਪਰਵਾਹ ਕਰਦੀ ਹੈ।
ਦੇਸ਼ ’ਚ ਨਕਾਰਾਤਮਕਤਾ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸੰਸਦ ਵਿੱਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਹਰਾ ਦਿੱਤਾ ਅਤੇ ਦੇਸ਼ ਭਰ ਵਿੱਚ ਨਕਾਰਾਤਮਕਤਾ ਫੈਲਾਉਣ ਵਾਲਿਆਂ ਨੂੰ ਢੁੱਕਵਾਂ ਜਵਾਬ ਦਿੱਤਾ। ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟ ਨੂੰ ਅੱਧ ਵਿਚਾਲੇ ਛੱਡ ਕੇ ਚਲੇ ਗਏ। ਸੱਚ ਤਾਂ ਇਹ ਹੈ ਕਿ ਉਹ ਬੇਭਰੋਸਗੀ ਮਤੇ ’ਤੇ ਵੋਟ ਪਾਉਣ ਤੋਂ ਡਰੇ ਹੋਏ ਸਨ, ਕਿਉਂਕਿ ਜੇਕਰ ਵੋਟਿੰਗ ਹੁੰਦੀ ਤਾਂ ਹੰਕਾਰੀ ਗੱਠਜੋੜ ਦਾ ਪਰਦਾਫਾਸ਼ ਹੋ ਜਾਣਾ ਸੀ।
ਇਹ ਵੀ ਪੜ੍ਹੋ : ‘ਕਾਸੋ ਅਪ੍ਰੇਸ਼ਨ’ ਤਹਿਤ ਵੱਡੇ ਪੱਧਰ ‘ਤੇ ਕੀਤਾ ਗਿਆ ਸਰਚ ਅਪ੍ਰੈਸ਼ਨ
ਮਣੀਪੁਰ ’ਚ ਸਮਾਜਿਕ ਸਦਭਾਵਨਾ ਜ਼ਰੂਰੀ
ਮਣੀਪੁਰ (Manipur) ’ਚ ਦੋ ਮਹੀਨੇ ਬਾਅਦ ਵੀ ਹਿੰਸਕ ਘਟਨਾਵਾਂ ਜਾਰੀ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ। ਬਿਨਾਂ ਸ਼ੱਕ ਹਿੰਸਾ ਦੀ ਸ਼ੁਰੂਆਤ ਦੋ ਅਨੁਸੂਚਿਤ ਕਬੀਲਿਆਂ ਦੀ ਖਹਿਬਾਜ਼ੀ ਤੋਂ ਹੋਈ ਪਰ ਸੁਰੱਖਿਆ ਬਲਾਂ ਵੱਲੋਂ ਕਰੜੀ ਮੁਸ਼ੱਕਤ ਦੇ ਬਾਵਜ਼ੂਦ ਹਿੰਸਾ ਦਾ ਜਾਰੀ ਰਹਿਣਾ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਸ ਗੱਲ ਤੋਂ ਇਨਕਾਰ ਕਰਨਾ ਔਖਾ ਹੈ ਕਿ ਇਹ ਹਿੰਸਾ ਸਿਰਫ ਦੋ ਕਬੀਲਿਆਂ ਦੀ ਸਮਰੱਥਾ ਨਾਲ ਹੀ ਹੋ ਰਹੀ ਹੈ। ਅਸਲ ’ਚ ਵਿਦੇਸ਼ੀ ਤਾਕਤਾਂ ਵੀ ਕਿਸੇ ਨਾ ਕਿਸੇ ਮੌਕੇ ਦੀ ਤਲਾਸ਼ ’ਚ ਰਹਿੰਦੀਆਂ ਹਨ। ਭਾਵੇਂ ਧਰਮਾਂ ਦਾ ਮਾਮਲਾ ਹੋਵੇ ਭਾਵੇਂ ਖੇਤਰਵਾਦ, ਭਾਵੇਂ ਜਾਤੀਵਾਦ ਦਾ ਵਿਦੇਸ਼ੀ ਤਾਕਤਾਂ ਲਈ ਇਹ ਰੁਝਾਨ ਬਹੁਤ ਵੱਡਾ ਮੌਕਾ ਹੁੰਦਾ ਹੈ। ਇਹ ਤੱਥ ਹਨ ਕਿ ਪਿਛਲੇ ਦਹਾਕਿਆਂ ’ਚ ਵਿਸ਼ਵ ਪੱਧਰੀ ਅੱਤਵਾਦ ਨੇ ਕਈ ਦੇਸ਼ਾਂ ’ਚ ਧਾਰਮਿਕ ਟਕਰਾਵਾਂ ਨੂੰ ਵਰਤ ਕੇ ਆਪਣਾ ਨੈੱਟਵਰਕ ਮਜ਼ਬੂਤ ਕੀਤਾ।
ਭਾਰਤ ਅੰਦਰ ਵੀ ਵਿਦੇਸ਼ੀ ਤਾਕਤਾਂ ਨੇ ਧਾਰਮਿਕ ਟਕਰਾਵਾਂ ਨੂੰ ਵਧਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ ਖਾਸ ਕਰਕੇ ਜੰਮੂ ਕਸ਼ਮੀਰ ’ਚ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕੀਤੇ ਗਏ। ਵਿਦੇਸ਼ੀ ਤਾਕਤਾਂ ਨੂੰ ਫੇਲ੍ਹ ਕਰਨ ਲਈ ਜ਼ਰੂਰੀ ਹੈ ਕਿ ਮਣੀਪੁਰ ਅੰਦਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜਿਕ ਪੱਧਰ ’ਤੇ ਵੀ ਸਦਭਾਵਨਾ ਕਾਇਮ ਕਰਨ ਲਈ ਯਤਨ ਕੀਤੇ ਜਾਣ। ਅਸਲ ’ਚ ਵਿਦੇਸ਼ੀ ਤਾਕਤਾਂ ਦੇ ਮੋਹਰੇ ਬਣ ਕੇ ਕੁਝ ਲੋਕ ਆਮ ਲੋਕ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਦੇਸ਼ ਦੀਆਂ ਸੁਰੱਖਿਆ ਤੇ ਸੂਹੀਆ ਏਜੰਸੀਆਂ ਨੂੰ ਵਿਦੇਸ਼ੀ ਤਾਕਤਾਂ ਪ੍ਰਤੀ ਹੋਰ ਸੁਚੇਤ ਹੋ ਕੇ ਇਨ੍ਹਾਂ ਦੇ ਮਨਸੂਬਿਆਂ ਨੂੰ ਨਕਾਮ ਕਰ ਦੇਣਾ ਚਾਹੀਦਾ ਹੈ। ਅਸਲ ’ਚ ਪਾਕਿਸਤਾਨ ਸਮੇਤ ਕਈ ਗੁਆਂਢੀ ਮੁਲਕ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਸਹਿਣ ਨਹੀਂ ਕਰਦੇ। (Manipur)
ਇਹ ਵੀ ਪੜ੍ਹੋ : ‘ਪੂਜਨੀਕ ਪਰਮ ਪਿਤਾ ਜੀ ਦੀ ਡੰਗੋਰੀ’ ਕਿਰਾਏਦਾਰ ਨੇ ਛੱਡ ਦਿੱਤੀ ਸ਼ਰਾਬ
ਪਾਕਿਸਤਾਨ ਜੰਮੂ ਕਸ਼ਮੀਰ ’ਚ ਅੱਤਵਾਦ ਨੂੰ ਅਜ਼ਾਦੀ ਦੀ ਲੜਾਈ ਦੱਸਦਾ ਹੈ ਤਾਂ ਚੀਨ ਦੀਆਂ ਗੜਬੜੀਆਂ ਦੀ ਇੱਕ ਲੰਮੀ ਸੂਚੀ ਬਣ ਚੱੁਕੀ ਹੈ। ਚੀਨ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ’ਤੇ ਆਪਣਾ ਹੱਕ ਜਤਾਉਂਦਾ ਆ ਰਿਹਾ ਹੈ। ਐਲਏਸੀ ’ਤੇ ਵੀ ਚੀਨ ਨੇ ਕਈ ਵਾਰ ਉਲੰਘਣਾ ਕੀਤੀ ਹੈ। ਇਸ ਲਈ ਜ਼ਰੂਰੀ ਹੈ ਕਿ ਵਿਦੇਸ਼ੀ ਤਾਕਤਾਂ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਅਫਵਾਹਾਂ ਤੇ ਗਲਤ ਪ੍ਰਚਾਰ ਤੋਂ ਸੁਚੇਤ ਕੀਤਾ ਜਾਵੇ।
ਬਿਨਾਂ ਸ਼ੱਕ ਮਣੀਪੁਰ ’ਚ ਵੱਡੇ ਪੱਧਰ ’ਤੇ ਹੋਈ ਹਿੰਸਾ ਨੂੰ ਰੋਕਣ ਲਈ ਪੀੜਤਾਂ ਦੇ ਜਖ਼ਮਾਂ ’ਤੇ ਮੱਲ੍ਹਮ ਲਾਈ ਜਾਵੇ ਇੱਥੇ ਇਹ ਵੀ ਜ਼ਰੂਰੀ ਹੈ ਕਿ ਮਣੀਪੁਰ ਦੀਆਂ ਸਿਆਸੀ ਪਾਰਟੀਆਂ ਲੋਕਾਂ ਦੇ ਦਿਲਾਂ ’ਚ ਪੈਦਾ ਹੋਈ ਦੂਰੀ ਨੂੰ ਖ਼ਤਮ ਕਰਨ ਲਈ ਵੋਟਾਂ ਦੀ ਰਾਜਨੀਤੀ ਨੂੰ ਪਾਸੇ ਰੱਖ ਕੇ ਪੀੜਤਾਂ ਦੇ ਦੁੱਖ ਵੰਡਣ। ਹਰ ਦੁਖੀ ਦੀ ਸਾਰ ਲੈਣੀ ਜ਼ਰੂਰੀ ਹੈ। ਹਿੰਸਾ ਦੇ ਫਾਇਦੇ ਭਾਲਣ ਦੇ ਨਕਾਰਾਤਮਕ ਰੁਝਾਨ ਦਾ ਖਹਿੜਾ ਛੱਡ ਕੇ ਜਨਤਾ ਨਾਲ ਖੜ੍ਹਨ ਦੀ ਜ਼ਰੂਰਤ ਹੈ। ਜੇਕਰ ਪਾਰਟੀਬਾਜ਼ੀ ਨੂੰ ਪਾਸੇ ਰੱਖ ਕੇ ਜਨਤਾ ਦੇ ਹਿੱਤ ’ਚ ਕੰਮ ਕੀਤੇ ਜਾਣ ਤਾਂ ਵਿਦੇਸ਼ੀ ਤਾਕਤਾਂ ਨੂੰ ਕਮਜ਼ੋਰ ਕਰਨਾ ਔਖਾ ਨਹੀਂ। ਸਿਆਸੀ ਆਗੂਆਂ ਦਾ ਸਵਾਰਥ ਹੀ ਵਿਦੇਸ਼ੀ ਤਾਕਤਾਂ ਨੂੰ ਸੌਖਾ ਰਸਤਾ ਦਿੰਦਾ ਹੈ।
ਔਰਤਾਂ ’ਤੇ ਹੋ ਰਹੇ ਜ਼ੁਲਮਾਂ ਦੀ ਇੱਕ ਹੋਰ ਦਾਸਤਾਨ, ਮਨੀਪੁਰ ਕਾਂਡ
ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਸਾਰਥਿਕ ਨਤੀਜੇ ਨਹੀਂ ਨਿੱਕਲ ਸਕੇ |  Manipur
ਔਰਤ ਆਦਿਕਾਲ ਤੋਂ ਹੀ ਮਰਦ ਦੇ ਜ਼ੁਲਮਾਂ ਦਾ ਸ਼ਿਕਾਰ ਬਣਦੀ ਆ ਰਹੀ ਹੈ, ਜੋ ਅੱਜ ਦੇ ਮੌਜੂਦਾ ਇਨਫਰਮੇਸ਼ਨ ਟੈਕਨਾਲੋਜੀ ਵਾਲੇ ਸਮੇਂ ਵੀ ਬਾਦਸਤੂਰ ਜਾਰੀ ਹੈ। ਦੁਨੀਆਂ ਵਿੱਚ ਔਰਤ ਪੜ੍ਹ-ਲਿਖ ਕੇ ਭਾਵੇਂ ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਸਰਵਉੱਚ ਅਹੁਦਿਆਂ ’ਤੇ ਪਹੁੰਚ ਗਈ ਹੋਵੇ ਪਰੰਤੂ ਔਰਤ ਜਾਤੀ ’ਤੇ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਸਾਰਥਿਕ ਨਤੀਜੇ ਨਹੀਂ ਨਿੱਕਲ ਸਕੇ। ਪਿਛਲੇ ਦਿਨੀਂ ਮਨੀਪੁਰ ਰਾਜ ਦੇ ਇੱਕ ਪਿੰਡ ਵਿੱਚ ਦੋ ਕਬੀਲਿਆਂ ਦੀ ਆਪਸੀ ਰੰਜਿਸ਼ ਦਾ ਨਤੀਜਾ ਸਿਰਫ ਔਰਤ ਨੂੰ ਹੀ ਭੁਗਤਣਾ ਪਿਆ ਦੋ ਜਾਂ ਤਿੰਨ ਔਰਤਾਂ ਨੂੰ ਅਲਫ ਨੰਗਾ ਕਰਕੇ ਘੁਮਾਇਆ ਗਿਆ ਵਿਰੋਧ ਕਰਨ ’ਤੇ ਭੈਣ ਦੇ ਭਰਾ ਨੂੰ ਤੇ ਮਾਂ ਦੇ ਪੁੱਤ ਨੂੰ ਵੀ ਗੋਲੀਆਂ ਨਾਲ ਭੁੰਨ੍ਹ ਕੇ ਸਦਾ ਦੀ ਨੀਂਦ ਸਵਾ ਦਿੱਤਾ ਗਿਆ ਵੱਡੀ ਤੇ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਸਭ ਪੁਲਿਸ ਦੀ ਹਾਜਰੀ ਵਿੱਚ ਵਾਪਰਿਆ। (Manipur)
ਦਰੌਪਤੀ ਦਾ ਚੀਰ ਹਰਨ
ਇਸ ਘਟਨਾ ਦੇ ਵਾਪਰਨ ਤੋਂ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਸੀਰੀਆ ਵਰਗੇ ਕਿਸੇ ਮੁਲਕ ਵਿੱਚ ਰਹਿ ਰਹੇ ਹਾਂ। ਅਜਿਹਾ ਵਰਤਾਰਾ ਕੋਈ ਪਹਿਲਾ ਜਾਂ ਆਖਰੀ ਨਹੀਂ ਹੈ। ਆਦਿਕਾਲ ਵਿੱਚ ਦੁਰਯੋਧਨ ਵੱਲੋਂ ਭਰੀ ਸਭਾ ਵਿੱਚ ਦਰੌਪਤੀ ਦਾ ਚੀਰ ਹਰਨ ਕੀਤਾ ਗਿਆ ਸੀ ਅੱਜ ਦੇ ਆਧੁਨਿਕ ਯੁੱਗ ਵਿੱਚ ਕਠੂਆ ਤੇ ਨਿਰਭੈਆ ਕਾਂਡ, ਅਤੇ ਇਸ ਤਰ੍ਹਾਂ ਦੀਆਂ ਸੈਂਕੜੇ ਉਦਾਹਰਨਾਂ ਹੋਰ ਹਨ ਜੋ ਮੀਡੀਆ ਵਿੱਚ ਆਈਆਂ ਤੇ ਹਜਾਰਾਂ ਉਦਾਹਰਨਾਂ ਜੋ ਮੀਡੀਆ ਵਿੱਚ ਨਸ਼ਰ ਨਹੀਂ ਹੋਈਆਂ, ਅੰਦਰ ਖਾਤੇ ਡੰਡੇ ਦੇ ਜੋਰ ਜਾਂ ਸ਼ਰਮ ਕਾਰਨ ਦਬਾ ਦਿੱਤੀਆਂ ਜਾਂ ਦੱਬ ਜਾਂਦੀਆਂ ਹਨ। ਅਜਿਹੇ ਘਿਨੌਣੇ ਜੁਲਮ ਆਪਣੇ ਪਿੰਡੇ ’ਤੇ ਸਹਿ ਕੇ ਵੀ ਅਬਲਾ, ਜੱਗਜਨਣੀ ਇਸ ਜਗਤ ਪਸਾਰੇ ਵਿੱਚ ਆਪਣਾ ਅਹਿਮ ਯੋਗਦਾਨ ਲਗਾਤਾਰ ਪਾ ਰਹੀ ਹੈ।
ਜੇਕਰ ਪੂਰੇ ਵਿਸ਼ਵ ਵਿੱਚ ਅਬਾਦੀ ਪੱਖੋਂ, ਲਿੰਗ ਅਨੁਪਾਤ ਦੇਖੀਏ ਤਾਂ ਔਰਤ ਲਗਭਗ ਦੁਨੀਆਂ ਦੇ ਅੱਧੇ ਹਿੱਸੇ ’ਤੇ ਕਾਬਜ ਹੈ। ਔਰਤ ਜਾਤੀ ’ਤੇ ਹੁੰਦੇ ਆ ਰਹੇ ਜ਼ੁਲਮਾਂ ਦੀ ਦਾਸਤਾਨ ਜੇਕਰ ਸ਼ਬਦਾਂ ਵਿਚ ਪਰੋਣ ਲੱਗੀਏ ਤਾਂ ਸ਼ਾਇਦ ਕਲਮਾਂ ਦੀ ਸਿਆਹੀ ਮੁੱਕ ਜਾਵੇ, ਪਰ ਦਾਸਤਾਨ ਨਹੀਂ ਮੁੱਕਣੀ, ਕਿਉਂਕਿ ਔਰਤ ਕਿਸੇ ਵੀ ਰੂਪ ਜਾਂ ਉਮਰ ਵਿਚੋਂ ਗੁਜ਼ਰ ਰਹੀ ਹੋਵੇ ਉਸ ਉੱਪਰ ਹੋ ਰਹੇ ਜ਼ੁਲਮ ਬਾਦਸਤੂਰ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਜਾਰੀ ਹਨ ਭਾਵੇਂ ਵਿਗਿਆਨ ਨੇ ਤਰੱਕੀ ਕਰਕੇ ਸਾਨੂੰ ਚੰਦ ’ਤੇ ਪਹੁੰਚਾ ਦਿੱਤਾ ਹੈ, ਪਰੰਤੂ ਇਸ ਮਰਦ ਪ੍ਰਧਾਨ ਸਮਾਜ ਦੀ ਸੋਚ ਔਰਤ ਪ੍ਰਤੀ ਅੱਜ ਵੀ ਬਹੁਤ ਨੀਵੀਂ ਤੇ ਪਲੀਤ ਹੈ। ਸਦੀਆਂ ਪਹਿਲਾਂ ਚੱਲਦੀ ਸਤੀ ਪ੍ਰਥਾ ਦੇ ਤਹਿਤ ਜਦ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਦੇ ਪਤੀ ਦੀ ਬਲਦੀ ਚਿਖਾ ਵਿੱਚ ਉਸ ਔਰਤ ਨੂੰ ਜਿਉਂਦਿਆਂ ਸੜ ਕੇ ਆਪਣੀ ਜਾਨ ਦੇਣੀ ਪੈਂਦੀ ਸੀ।
ਪਵਿੱਤਰ ਗੁਰਬਾਣੀ ਰਾਹੀਂ ਜੱਗਜਨਣੀ ਦੇ ਹੱਕਾਂ ਲਈ ਉਸ ਸਮੇਂ ਦੇ ਸਮਾਜਿਕ ਢਾਂਚੇ ਨੂੰ ਹਲੂਣਿਆ
ਇਸ ਮੰਜਰ ਨੂੰ ਮੌਕੇ ਦੇ ਸਾਰੇ ਸੂਝਵਾਨ ਲੋਕ ਅੱਖੀਂ ਦੇਖ ਕੇ ਵੀ ਕੁੱਝ ਬੋਲਣ ਤੋਂ ਆਪਣੀਆਂ ਜੁਬਾਨਾਂ ’ਤੇ ਜਿੰਦਰੇ ਜੜ ਕੇ ਘਰੋ-ਘਰੀ ਤੁਰ ਜਾਂਦੇ ਸਨ। ਔਰਤ ਦੇ ਸਨਮਾਨ ਦੀ ਬਹਾਲੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਗੁਰਬਾਣੀ ਰਾਹੀਂ ਜੱਗਜਨਣੀ ਦੇ ਹੱਕਾਂ ਲਈ ਉਸ ਸਮੇਂ ਦੇ ਸਮਾਜਿਕ ਢਾਂਚੇ ਨੂੰ ਹਲੂਣਿਆ ਹੈ। ਸਮੇਂ ਦੇ ਹਾਕਮਾਂ ਦੀ ਨੀਵੀਂ ਸੋਚ ਦੇ ਤਹਿਤ ਔਰਤ ਜਾਤੀ ’ਤੇ ਹੁੰਦੇ ਜ਼ੁਲਮਾਂ ਦੀ ਦਾਸਤਾਨ ਵਿੱਚ ਇੱਕ ਅਹਿਮ ਅਧਿਆਇ ਮੁਲਾਕਰਮ ਭਾਵ ਛਾਤੀ ਟੈਕਸ ਵੀ ਹੈ। ਕੇਰਲ ਰਾਜ ਦੇ ਵੱਡੇ ਭਾਗ ਵਿੱਚ ਤਰਾਵਣਕੋਰ ਦੇ ਰਾਜੇ ਦਾ ਜਦ ਸ਼ਾਸਨਕਾਲ ਸੀ ਤਾਂ ਉਸ ਸਮੇਂ ਜਾਤੀਵਾਦ ਸਿਖਰਾਂ ’ਤੇ ਸੀ। ਪਹਿਨਾਵੇ ਦੇ ਕਾਇਦੇ ਕਾਨੂੰਨ ਅਜਿਹੇ ਸਨ ਕਿ ਦੇਖਦੇ ਹੀ ਜਾਤੀ ਦੀ ਪਹਿਚਾਣ ਹੋ ਜਾਂਦੀ ਸੀ, ਜਾਤੀਵਾਦ ਦੀਆਂ ਜੜ੍ਹਾਂ ਇਸ ਕਦਰ ਡੂੰਘੀਆਂ ਸਨ।
ਕਿ ਨੀਵੀਂ ਜਾਤੀ ਦੀਆਂ ਔਰਤਾਂ ਆਪਣੀ ਛਾਤੀਆਂ ਨੂੰ ਕੱਪੜਿਆਂ ਨਾਲ ਅੱਜ ਦੀ ਤਰ੍ਹਾਂ ਢੱਕ ਨਹੀਂ ਸਕਦੀਆਂ ਸਨ ਲੱਕ ਤੋਂ ਉੱਪਰ ਕੱਪੜੇ ਪਹਿਨਣ ਦਾ ਹੁਕਮ ਨਹੀਂ ਸੀ ਇਸ ਪ੍ਰਥਾ ਅਨੁਸਾਰ ਜੇ ਦਲਿਤ ਸਮਾਜ ਦੀਆਂ ਔਰਤਾਂ ਆਪਣੀ ਛਾਤੀ ਢੱਕਣਾ ਚਾਹੁੰਦੀਆਂ ਸਨ ਤਾਂ ਉਨ੍ਹਾਂ ਨੂੰ ਮੂਲਾਕਰਮ ਭਾਵ ਛਾਤੀ ਟੈਕਸ ਦੇਣਾ ਪੈਂਦਾ ਸੀ ਇਸ ਤੋਂ ਤੰਗ ਆ ਕੇ ਔਰਤਾਂ ਨੇ ਇਸਾਈ ਧਰਮ ਨੂੰ ਅਪਣਾ ਲਿਆ ਤੇ ਲੰਬੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਇਸ ਦਾ ਸਿੱਟਾ ਇਹ ਨਿੱਕਲਿਆ ਕਿ ਉੱਚ ਜਾਤੀ ਤੇ ਨੀਵੀਂ ਜਾਤੀ ਦੇ ਲੋਕਾਂ ਵਿੱਚ ਹਿੰਸਾ ਭੜਕਣੀ ਸ਼ੁਰੂ ਹੋ ਗਈ।
ਜਾਤ-ਪਾਤ ਦੇ ਭੇਦਭਾਵ | Manipur
1813 ਤੋਂ 1859 ਤੱਕ ਤਰਾਵਣਕੋਰ ਰਾਜ ਵਿੱਚ ਬਹੁਤ ਸਾਰੇ ਕਾਨੂੰਨ ਬਣਾਏ ਅਤੇ ਰੱਦ ਕੀਤੇ ਗਏ ਉੱਚ ਜਾਤੀ ਦੇ ਲੋਕਾਂ ਵੱਲੋਂ ਇਹ ਵਿਰੋਧ ਕੀਤਾ ਗਿਆ ਕਿ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਦਿੱਤੇ ਜਾਣ ਵਾਲੇ ਹੱਕ ਜਾਤ-ਪਾਤ ਦੇ ਭੇਦਭਾਵ ਮਿਟਾ ਦੇਣਗੇ ਤੇ ਰਾਜ ਵਿੱਚ ਹਲਚਲ ਪੈਦਾ ਹੋ ਜਾਵੇਗੀ ਇਸ ਪ੍ਰਤੀ ਬਹੁਤ ਅੰਦੋਲਨ ਕੀਤੇ ਗਏ ਅਤੇ ਹਿੰਸਾ ਵੀ ਭੜਕੀ ਕਿ ਨੀਵੀਂ ਜਾਤੀ ਦੀਆਂ ਇਸਾਈ ਤੇ ਹਿੰਦੂ ਔਰਤਾਂ ਨੂੰ ਇਹ ਹੱਕ ਨਾ ਦਿੱਤੇ ਜਾਣ ਤੇ ਉੱਚ ਜਾਤੀ ਦੇ ਲੋਕਾਂ ਵੱਲੋਂ ਬਹੁਤ ਸਾਰੇ ਸਕੂਲਾਂ ਤੇ ਗਿਰਜਾਘਰਾਂ ਵਿੱਚ ਅੱਗਾਂ ਲਾ ਦਿੱਤੀਆਂ ਗਈਆਂ ਇਨ੍ਹਾਂ ਚਾਰ ਦਹਾਕਿਆਂ ਵਿਚ ਬਹੁਤ ਹਿੰਸਾ ਭੜਕੀ 1859 ਵਿੱਚ ਹਿੰਸਾ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕੀ ਸੀ, ਜਿਸ ਦੇ ਚੱਲਦਿਆਂ ਨਾਦਰ ਔਰਤਾਂ ਦੇ ਉੱਪਰੀ ਕੱਪੜੇ ਉਤਾਰ ਕੇ ਉਹਨਾਂ ਨੂੰ ਦਰੱਖਤਾਂ ਨਾਲ ਫਾਹੇ ਲਾ ਦਿੱਤਾ ਗਿਆ।
ਸ਼ਕਤੀ ਇਕੱਠੀ ਕਰਕੇ ਵਿਦਰੋਹ ਕੀਤਾ
ਨਾਦਰਾਂ ਨੇ ਇਸ ਦੇ ਖਿਲਾਫ ਆਪਣੀ ਸ਼ਕਤੀ ਇਕੱਠੀ ਕਰਕੇ ਵਿਦਰੋਹ ਕੀਤਾ ਤੇ ਉਹਨਾਂ ਨੇ ਉੱਚ ਜਾਤੀ ਲੋਕਾਂ ਦੇ ਘਰਾਂ ਵਿੱਚ ਆਤੰਕ ਮਚਾ ਦਿੱਤਾ ਉਨ੍ਹਾਂ ਦੀਆਂ ਦੁਕਾਨਾਂ ਆਦਿ ਲੁੱਟ ਲਈਆਂ। ਇਸ ਦੇ ਚੱਲਦਿਆਂ ਸਰਕਾਰ ਨੂੰ ਇਸ ਵਿਸ਼ੇ ’ਤੇ ਕੁੱਝ ਖਾਸ ਧਿਆਨ ਦੇਣ ਦੀ ਲੋੜ ਪਈ। ਮਦਰਾਸ ਦੇ ਗਵਰਨਰ ਵੱਲੋਂ ਦਬਾਅ ਪਾਉਣ ’ਤੇ ਰਾਜੇ ਨੂੰ ਇਹ ਕਾਨੂੰਨ ਜਾਰੀ ਕਰਨਾ ਪਿਆ ਕਿ ਨੀਵੀਂ ਜਾਤੀ ਦੀਆਂ ਔਰਤਾਂ ਆਪਣੀਆਂ ਛਾਤੀਆਂ ਢੱਕ ਸਕਦੀਆਂ ਹਨ, ਪਰੰਤੂ ਫਿਰ ਵੀ ਛਾਤੀ ਢੱਕਣ ਦਾ ਢੰਗ ਉੱਚ ਜਾਤੀ ਦੀਆਂ ਔਰਤਾਂ ਤੋਂ ਅਲੱਗ ਸੀ। ਨੰਗੇਲੀ ਨਾਂਅ ਦੀ ਇੱਕ ਨੀਵੀਂ ਜਾਤੀ ਦੀ ਔਰਤ, ਜੋ 19ਵੀਂ ਸਦੀ ਵਿੱਚ ਤਰਾਵਣਕੋਰ ਦੇ ਜੱਦੀ ਰਾਜ ਦੇ ਪਿੰਡ ਚੇਰਥਲਾ ਜੋ ਕਿ ਭਾਰਤ ਵਿੱਚ ਸੀ, ਆਪਣੀ ਵੱਡੀ ਭੈਣ ਨੀਲੀ ਦੇ ਨਾਲ ਮਾਤਾ ਲਕਸ਼ਮੀ ਤੇ ਬਾਪ ਕੰਣਨ ਕੋਲ ਰਹਿੰਦੀ ਸੀ।
ਉਸ ਨੇ ਮੂਲਾਕਰਮ ਭਾਵ ਛਾਤੀ ਟੈਕਸ ਨਾ ਦੇਣ ਦੇ ਵਿਰੋਧ ਵਿੱਚ ਆਪਣੀ ਆਵਾਜ ਬੁਲੰਦ ਕੀਤੀ ਤੇ ਜ਼ੁਲਮ ਨੂੰ ਨਾ ਸਹਾਰਦੇ ਹੋਏ ਆਪਣੀਆਂ ਛਾਤੀਆਂ ਢੱਕਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਰਾਜੇ ਦੇ ਮੁਲਾਜਮ, ਜਿਨ੍ਹਾਂ ਅਧੀਨ ਨੰਗੇਲੀ ਦਾ ਪਿੰਡ ਪੈਂਦਾ ਸੀ, ਨੰਗੇਲੀ ਦੇ ਘਰ ਮੂਲਾਕਰਮ ਲੈਣ ਪਹੁੰਚੇ ਤਾਂ ਨੰਗੇਲੀ ਨੇ ਇਸਦੇ ਵਿਰੋਧ ਵਿੱਚ ਆਪਣੀਆਂ ਛਾਤੀਆਂ ਕੱਟ ਕੇ ਇੱਕ ਖਾਸ ਕਿਸਮ ਦੇ ਪੌਦੇ ਦੇ ਪੱਤਿਆਂ ਵਿੱਚ ਲਪੇਟ ਕੇ ਉਨ੍ਹਾਂ ਨੂੰ ਦੇ ਦਿੱਤੀਆਂ। ਖੂਨ ਜ਼ਿਆਦਾ ਵਹਿਣ ਕਾਰਨ ਨੰਗੇਲੀ ਦੀ ਮੌਤ ਹੋ ਗਈ ਤੇ ਉਸਦੇ ਪਤੀ ਚਿਰਕੁਨੰਦਨ ਨੇ ਗਮ ਵਿੱਚ ਆਪਣੀ ਪਤਨੀ ਦੀ ਬਲਦੀ ਚਿਖਾ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਕਾਰਨ ਜਲਦੀ ਹੀ ਨੰਗੇਲੀ ਦੀ ਮੌਤ ਇੱਕ ਖਾਸ ਘਟਨਾ ਬਣ ਗਈ।
ਨਾਦਰ ਔਰਤਾਂ ਨੇ ਵੱਡੀ ਪੱਧਰ ’ਤੇ ਅਪਣਾ ਧਰਮ ਪਰਿਵਰਤਨ ਕੀਤਾ
ਨੰਗੇਲੀ ਦੀ ਮੌਤ ਤੋਂ ਬਾਅਦ ਸਾਰੇ ਪਾਸੇ ਲੋਕ ਜਾਗਰੂਕ ਹੋ ਗਏ ਤੇ ਇਸ ਵਿਰੁੱਧ ਸੰਘਰਸ਼ ਵਿੱਢਣ ਲੱਗੇ ਇਸ ਸਮੇਂ ਇਸਾਈ ਧਰਮ ਵੀ ਫੈਲਾਓ ਵਿੱਚ ਸੀ ਨਾਦਰ ਔਰਤਾਂ ਨੇ ਵੱਡੀ ਪੱਧਰ ’ਤੇ ਅਪਣਾ ਧਰਮ ਪਰਿਵਰਤਨ ਕੀਤਾ ਉਨ੍ਹਾਂ ਨੇ ਪੂਰੇ ਕੱਪੜੇ ਪਹਿਣਨੇ ਸ਼ੁਰੂ ਕਰ ਦਿੱਤੇ ਇਸ ਨੂੰ ਦੇਖਕੇ ਹਿੰਦੂ ਔਰਤਾਂ ਨੇ ਵੀ ਮੂਲਾਕਰਮ ਵਿਰੁੱਧ ਆਪਣੀ ਆਵਾਜ ਬੁਲੰਦ ਕਰਦੇ ਹੋਏ ਆਪਣੀਆਂ ਛਾਤੀਆਂ ਢੱਕਣੀਆਂ ਸ਼ੁਰੂ ਕਰ ਦਿੱਤੀਆਂ। 1859 ਦੇ ਵਿਦਰੋਹ ਤੇ ਨੰਗੇਲੀ ਵੱਲੋਂ ਮੂਲਾਕਰਮ ਵਿਰੁੱਧ ਆਪਣੀ ਜਾਨ ਦੀ ਬਾਜੀ ਲਾਉਣ ਉਪਰੰਤ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਆਪਣੀਆਂ ਛਾਤੀਆਂ ਢੱਕਣ ਦਾ ਹੱਕ ਮਿਲ ਗਿਆ ਸੀ। ਇਸ ਸੱਚੀ ਦਾਸਤਾਨ ਨੂੰ ਲਿਖਣ ਦਾ ਮਕਸਦ ਸਿਰਫ ਤੇ ਸਿਰਫ ਲੋਕਾਂ ਨੂੰ ਜਾਗਰੂਕ ਕਰਨਾ ਹੈ ਇਸ ਮੂਲਾਕਰਮ ’ਤੇ ਇੱਕ ਫਿਲਮ ਵੀ ਬਣ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ
ਜਿਸ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਔਰਤ ਜਾਤ ’ਤੇ ਘਿਨੌਣੇ ਜ਼ੁਲਮ ਸਦੀਆਂ ਤੋਂ ਹੁੰਦੇ ਆ ਰਹੇ ਹਨ ਜੋ ਨਿਰੰਤਰ ਜਾਰੀ ਹਨ ਪੁਰਾਣੇ ਸਮਿਆਂ ਵਿੱਚ ਔਰਤਾਂ ਨੂੰ ਆਪਣਾ ਮੂੰਹ ਢੱਕ ਕੇ ਰੱਖਣਾ ਪੈਂਦਾ ਸੀ ਤੇ ਉਸ ਨੂੰ ਪੈਰ ਦੀ ਜੁੱਤੀ ਸਮਾਨ ਸਮਝਿਆ ਜਾਂਦਾ ਸੀ ਉਸ ਸਮੇਂ ਔਰਤ ਜੇਕਰ ਲੜਕੀ ਨੂੰ ਜਨਮ ਦਿੰਦੀ ਸੀ ਤਾਂ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਈ ਕੋਲੋਂ ਉਸੇ ਵੇਲੇ ਉਸਦੀ ਜੰਮੀ ਧੀ ਨੂੰ ਗਲ ਗੂਠਾ ਦੇ ਕੇ ਮਰਵਾ ਦਿੱਤਾ ਜਾਂਦਾ ਸੀ ਇਹ ਪ੍ਰਥਾ ਚੀਨ ਤੋਂ ਸ਼ੁਰੂ ਹੋ ਕੇ ਭਾਰਤ ਵਿੱਚ ਫੈਲੀ ਸੀ। ਮੇਰੇ ਲਿਖਣ ਜਾਂ ਤੁਹਾਡੇ ਪੜ੍ਹਨ ਨਾਲ ਇਹ ਫ਼ਰਜ ਪੂਰਾ ਨਹੀਂ ਹੁੰਦਾ। ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਤੇ ਰਾਜਨੀਤਿਕ ਪਾਰਟੀਆਂ ਦੇਸ਼ ਦੇ ਕਾਨੂੰਨ ਵਿੱਚ ਤਬਦੀਲੀ ਲਈ ਹੰਭਲਾ ਮਾਰਨ ਤੇ ਔਰਤਾਂ ਦੇ ਹੱਕਾਂ ਲਈ ਤੁਰੰਤ ਇਨਸਾਫ ਦੀ ਲਹਿਰ ਚਲਾਈ ਜਾਵੇ। ਕਿਉਂਕਿ ਮੂਲਾਕਰਮ ਦਾ ਬਦਲਿਆ ਰੂਪ ਅੱਜ ਵੀ ਜਮਾਨੇ ਵਿੱਚ ਬਾਦਸਤੂਰ ਜਾਰੀ ਹੈ।
ਮਨੀਪੁਰ ਦੀ ਘਟਨਾ ਨਿੰਦਾਜਨਕ
21ਵੀਂ ਸਦੀ ’ਚ ਮਨੀਪੁਰ ’ਚ ਦੋ ਆਦਿਵਾਸੀ ਔਰਤਾਂ ਨਾਲ ਹੋਈ ਕਰੂਰਤਾ ਬੇਹੱਦ ਸ਼ਰਮਨਾਕ ਘਟਨਾ ਜੰਗਲੀਪੁਣੇ ਦੀ ਮਿਸਾਲ ਹੈ ਹੈਵਾਨੀਅਤ ਇਸ ਕਦਰ ਹੋਈ ਹੈ ਕਿ ਅਪਰਾਧੀਆਂ ਨੇ ਔਰਤਾਂ ਨਾਲ ਅਣਮਨੱੁਖੀ ਵਿਹਾਰ ਕਰਕੇ ਉਸ ਦੀ ਵੀਡੀਓ ਵੀ ਬਣਾਈ ਵੀਡੀਓ ਬਣਾਉਣਾ ਆਪਣੇ-ਆਪ ’ਚ ਇਸ ਗੱਲ ਦਾ ਸਬੂਤ ਹੈ ਕਿ ਸ਼ਰਾਰਤੀ ਅਨਸਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਅਚਾਨਕ ਨਹੀਂ ਦਿੱਤਾ ਸਗੋਂ ਉਹ ਇਸ ਰਾਹੀਂ ਔਰਤਾਂ ਨਾਲ ਸਬੰਧਿਤ ਵਰਗ ਨੂੰ ਨਿਸ਼ਾਨਾ ਬਣਾਉਣ, ਅਪਮਾਨਿਤ ਕਰਕੇ ਉਸ ਨੂੰ ਜਨਤਕ ਕਰਨ ਦੇ ਇਰਾਦੇ ਰੱਖਦੇ ਸਨ ਹਮਲਾਵਰਾਂ ਦਾ ਹੰਕਾਰ ਵੀ ਸ਼ਰੇਆਮ ਨਜ਼ਰ ਆਉਂਦਾ ਹੈ ਇਹ ਘਟਨਾ ਕਿਸੇ ਵਰਗ ਵਿਸ਼ੇਸ਼ ਨੂੰ ਸਬਕ ਸਿਖਾਉਣ ਦੀ ਮਨਸ਼ਾ ਵੀ ਜ਼ਾਹਿਰ ਕਰਦੀ ਹੈ ਇਹ ਗੱਲ ਭਾਰਤੀ ਮਨੱਖ ਦੀ ਸਮਾਜਿਕ ਹੈਂਕੜ ਤੇ ਮਰਦਾਵੀਂ ਪ੍ਰਵਿਰਤੀ ਦੀ ਵੀ ਉਪਜ ਹੈ। (Manipur Incident)
ਇਹ ਵੀ ਪੜ੍ਹੋ : ਮੂਣਕ ਵਿਖੇ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ ਲੈਣ ਪਹੁੰਚੀ ਸੰਗਰੂਰ ਇੰਡਸਟਰੀ ਚੈਬਂਰ ਦੀ ਵਿਸੇਸ਼ ਟੀਮ
ਜੋ ਵਿਰੋਧੀ ਵਰਗ ਨੂੰ ਸਬਕ ਸਿਖਾਉਣ ਲਈ ਉਸ ਵਰਗ ਦੀਆਂ ਔਰਤਾਂ ’ਤੇ ਜ਼ੁਲਮ ਢਾਹੁਣ, ਵਰਗ ਦੀ ਪੱਗ ਲਾਹੁਣ ਤੇ ਪੱਤ ਰੋਲਣ ਦੀ ਕਾਲੀ ਸੋਚ ਦਾ ਨਤੀਜਾ ਹੈ ਬਿਨਾਂ ਸ਼ੱਕ ਇਸ ਘਟਨਾ ਦੇ ਸਿੱਧੇ ਸਿਆਸੀ ਤੇ ਪ੍ਰਸ਼ਾਸਨਿਕ ਸਰੋਕਾਰ ਵੀ ਹਨ ਦੋ ਵਰਗ ਕਿਸੇ ਮੁੱਦੇ ’ਤੇ ਇੰਨੇ ਟਕਰਾਅ ’ਚ ਆ ਗਏ ਕਿ ਉਹ ਵਿਰੋਧ ਦੇ ਸੁਚੱਜੇ ਤਰੀਕੇ ਨੂੰ ਭੁੱਲ ਕੇ ਅਸੱਭਿਅਕ ਕਾਰਨਾਮਿਆਂ ’ਤੇ ਉੱਤਰ ਆਏ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਅਨਪੜ੍ਹਤਾ, ਪੱਛੜੇਪਣ ਤੇ ਤਕਨਾਲੋਜੀ ਦੀ ਘਾਟ ਮਨੀਪੁਰ ਦੇ ਸਮਾਜ ਤੇ ਸੱਭਿਆਚਾਰ ਨੂੰ ਲੋਕਤੰਤਰ, ਮਾਨਵਤਾਵਾਦ, ਭਾਈਚਾਰਕ ਸਾਂਝ ਤੇ ਸਮਾਜਿਕ ਵਿਕਾਸ ਨਾਲ ਰੌਸ਼ਨ ਕਰਨ ’ਚ ਅੜਿੱਕਾ ਬਣੀ ਹੋਈ ਹੈ। (Manipur Incident)
ਬਿਨਾ ਸ਼ੱਕ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਪਰ ਜ਼ਰੂਰੀ ਹੈ ਇਹ ਵੀ ਇਸ ਪਹਾੜੀ ਤੇ ਪੱਛੜੇ ਸੂਬੇ ’ਚ ਉਸ ਖ਼ਤਰਨਾਕ, ਸਵਾਰਥੀ ਤੇ ਹੇਠਲੇ ਪੱਧਰ ਦੇ ਰਾਜਨੀਤਕ ਸਵਾਰਥਾਂ ਨਾਲ ਭਰੇ ਮਾਹੌਲ ਨੂੰ ਵੀ ਬਦਲਿਆ ਜਾਵੇ, ਸਰਕਾਰ ਮਾਮਲੇ ਦੀ ਨਿਰਪੱਖਤਾ, ਤੇਜ਼ੀ ਤੇ ਡੂੰਘਾਈ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਵੇ ਇਸ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਇੱਕ ਸਾਫ਼-ਸੁਥਰਾ ਸਮਾਜਿਕ ਤੇ ਸਿਆਸੀ ਮਾਹੌਲ ਬਣਾਉਣ ਦੀ ਭੂਮਿਕਾ ਨਿਭਾਉਣ, ਜਿੱਥੇ ਧੀ-ਭੈਣ ਦੀ ਇੱਜ਼ਤ ਸਭ ਤੋਂ ਉੱਪਰ ਹੋਵੇ ਔਰਤ ਦਾ ਅਪਮਾਨ ਹਰ ਵਿਕਾਸ ਕਾਰਜ ਨੂੰ ਫਿੱਕਾ ਪਾ ਦਿੰਦਾ ਹੈ ਔਰਤਾਂ ਦੀ ਸੁਰੱਖਿਆ ਦੇ ਨਾਲ ਨਾਲ ਉਨ੍ਹਾਂ ਦਾ ਸਨਮਾਨ ਵੀ ਜ਼ਰੂਰੀ ਹੈ।
ਭਾਜਪਾ ਦੀ ਲਾਪਰਵਾਹੀ ਕਾਰਨ ਮਨੀਪੁਰ ’ਚ ਹੁਣ ਤੱਕ 142 ਲੋਕਾਂ ਦੀ ਹੋ ਚੁੱਕੀ ਐ ਮੌਤ : ਗਹਿਲੋਤ
ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲਾਪਰਵਾਹੀ ਕਾਰਨ ਮਨੀਪੁਰ (Manipur) ਵਿੱਚ ਹੁਣ ਤੱਕ 142 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ਰਾਹੀਂ ਇਹ ਦੋਸ਼ ਲਾਉਂਦੇ ਹੋਏ ਗਹਿਲੋਤ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਣੀਪੁਰ ’ਚ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਇਸ ਨੂੰ ਲੈ ਕੇ ਪੂਰਾ ਦੇਸ਼ ਚਿੰਤਤ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੋਧਪੁਰ ’ਚ ਸਮੂਹਿਕ ਜ਼ਬਰ ਜਨਾਹ ਦੀ ਘਿਨਾਉਣੀ ਘਟਨਾ ਤੋਂ ਬਾਅਦ ਸਿਰਫ ਦੋ ਘੰਟਿਆਂ ਵਿੱਚ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ, ਜਦੋਂ ਕਿ ਭਾਜਪਾ ਨੂੰ ਮਨੀਪੁਰ ਵਿੱਚ ਸਰਮਨਾਕ ਘਟਨਾ ਦੇ ਸਿਰਫ ਇੱਕ ਮੁਲਜਮ ਨੂੰ ਫੜਨ ਵਿੱਚ 77 ਦਿਨ ਲੱਗੇ। ਉਨ੍ਹਾਂ ਕਿਹਾ ਕਿ ਜੁਰਮ ਦਾ ਜਵਾਬ ਦੇਣ ਦਾ ਸਮਾਂ, ਕਾਂਗਰਸ ਲਈ ਦੋ ਘੰਟੇ, ਭਾਜਪਾ ਲਈ 77 ਦਿਨ।
ਇਹ ਵੀ ਪੜ੍ਹੋ : ਜ਼ਜ਼ਬੇ ਨੂੰ ਸਲਾਮ : ਚਾਰ ਬੰਨ੍ਹਾਂ ’ਤੇ ਡਟੀ ਡੇਰਾ ਸੱਚਾ ਸੌਦਾ ਦੀ ‘ਫੌਜ’
ਉਨ੍ਹਾਂ ਕਿਹਾ ਕਿ ਮਣੀਪੁਰ (Manipur) ਨੂੰ ਦੇਖ ਕੇ ਰਾਜਸਥਾਨ ਦੇ ਲੋਕ ਪੁੱਛ ਰਹੇ ਹਨ ਕਿ ਭਾਜਪਾ ਸਰਕਾਰਾਂ ਨੂੰ ਕਾਨੂੰਨ ਵਿਵਸਥਾ ਚਲਾਉਣਾ ਕਿਉਂ ਨਹੀਂ ਆਉਂਦਾ। ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨੀਪੁਰ ਘਟਨਾ ’ਤੇ ਦਿੱਤੇ ਬਿਆਨ ’ਤੇ ਕਿਹਾ ਕਿ ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਕਾਂਗਰਸ ਦੀ ਸਰਕਾਰ ਹੈ, ਇਸੇ ਲਈ ਅਜਿਹੇ ਬਿਆਨ ਜਾਣਬੁੱਝ ਕੇ ਦਿੱਤੇ ਜਾ ਰਹੇ ਹਨ।
ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਪਹਿਲਾਂ ਆਪਣੀ ਪਾਰਟੀ ਨੂੰ ਇਕਜੁੱਟ ਕਰਨ ਦਾ ਕੰਮ ਕਰੋ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਚੋਣਾਂ ਆ ਰਹੀਆਂ ਹਨ, ਇਸ ਲਈ ਉਹ ਸੂਬੇ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਵਾਪਰੀ ਘਟਨਾ ਨੇ ਪੂਰੀ ਦੁਨੀਆ ਨੂੰ ਸਰਮਸਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸਾਂ ਵਿੱਚ ਘੁੰਮ ਰਿਹਾ ਹੈ, ਮਣੀਪੁਰ 140 ਦਿਨਾਂ ਤੋਂ ਸੜ ਰਿਹਾ ਹੈ।
ਮਨੀਪੁਰ ’ਚ ਪੀੜਤ ਔਰਤਾਂ ਦੀ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਲੋੜ
ਮਨੀਪੁਰ। ਮਨੀਪੁਰ (Manipur) ਮਾਮਲੇ ’ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਪੀੜਤ ਔਰਤਾਂ ਦੀਆਂ ਵੀਡੀਓਜ ਸੋਸ਼ਲ ਮੀਡੀਆ ’ਤੇ ਸੇਅਰ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਮਣੀਪੁਰ ਪੀੜਤ ਔਰਤਾਂ ਦੇ ਵਾਇਰਲ ਵੀਡੀਓਜ ਨੂੰ ਸਾਂਝਾ ਕਰਨ ਤੋਂ ਰੋਕਣ ਲਈ ਕਿਹਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ ਮਣੀਪੁਰ ਪੁਲਿਸ ਨੇ ਵੀਰਵਾਰ ਨੂੰ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ ਹੈ। ਹਾਲਾਂਕਿ ਗਿ੍ਰਫਤਾਰ ਵਿਅਕਤੀ ਬਾਰੇ ਅਜੇ ਤੱਕ ਜਿਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਸਿਮਰਤੀ ਇਰਾਨੀ ਨੇ ਨਿੰਦਾ ਕੀਤੀ | Manipur
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਿ੍ਰਤੀ ਇਰਾਨੀ ਨੇ ਮਣੀਪੁਰ ਵਿੱਚ ਦੋ ਔਰਤਾਂ ਨਾਲ ਵਾਪਰੀ ਸ਼ਰਮਨਾਕ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਅਣਮਨੁੱਖੀ ਕਰਾਰ ਦਿੱਤਾ ਹੈ। ਬੁੱਧਵਾਰ ਦੇਰ ਰਾਤ ਇੱਕ ਟਵੀਟ ਵਿੱਚ, ਸ੍ਰੀਮਤੀ ਇਰਾਨੀ ਨੇ ਕਿਹਾ ਕਿ ਮਨੀਪੁਰ ਵਿੱਚ ਦੋ ਔਰਤਾਂ ਵਿਰੁੱਧ ਹਿੰਸਾ ਦੇ ਵੀਡੀਓ ਸਾਹਮਣੇ ਆਏ ਹਨ।
ਇਹ ਨਿੰਦਣਯੋਗ ਅਤੇ ਅਣਮਨੁੱਖੀ ਹੈ। ਕੇਂਦਰੀ ਮੰਤਰੀ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਮਣੀਪੁਰ ਦੇ ਮੁੱਖ ਮੰਤਰੀ ਏ.ਕੇ. ਬੀਰੇਨ ਸਿੰਘ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਇਸ ਸਬੰਧੀ ਪੂਰੀ ਕਾਰਵਾਈ ਕਰਨ ਅਤੇ ਦੋਸੀਆਂ ਨੂੰ ਸਜਾ ਦਿਵਾਉਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸੀਆਂ ਨੂੰ ਸਜਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਜਿਿਕਰਯੋਗ ਹੈ ਕਿ ਮਣੀਪੁਰ ‘ਚ ਚੱਲ ਰਹੀ ਹਿੰਸਾ ਦੇ ਦੌਰਾਨ ਸੋਸਲ ਮੀਡੀਆ ‘ਤੇ ਦੋ ਔਰਤਾਂ ਦੇ ਨਗਨ ਪਰੇਡ ਦੇ ਵੀਡੀਓ ਵਾਇਰਲ ਹੋ ਰਹੇ ਹਨ।
ਸੱਭਿਅਕ ਸਮਾਜ ਲਈ ਸ਼ਰਮਨਾਕ | Manipur incident
ਸੰਸਦ ਭਵਨ ਕੰਪਲੈਕਸ ਵਿੱਚ ਮਾਨਸੂਨ ਸੈਸ਼ਨ ਸੁਰੂ ਹੋਣ ਤੋਂ ਠੀਕ ਪਹਿਲਾਂ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, “ਮੈਂ ਲੋਕਤੰਤਰ ਦੇ ਮੰਦਰ ਵਿੱਚ ਖੜ੍ਹਾ ਹਾਂ ਅਤੇ ਮਨੀਪੁਰ ਵਿੱਚ ਜੋ ਘਟਨਾ ਸਾਹਮਣੇ ਆਈ ਹੈ, ਉਹ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ। ਦੋਸ਼ੀ ਕੌਣ ਹਨ, ਕਿੰਨੇ ਹਨ, ਇਹ ਆਪਣੀ ਥਾਂ ਹੈ, ਪਰ ਇਸ ਕਾਰਨ ਦੇਸ ਦੇ 140 ਕਰੋੜ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪੈ ਰਹੀ ਹੈ। ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।”
ਇਹ ਵੀ ਪੜ੍ਹੋ : ਦਰਿਆ ਦਾ ਮੂੰਹ ਮੋੜਨ ਡਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
#WATCH | Prime Minister Narendra Modi says, "…I assure the nation, no guilty will be spared. Law will take its course with all its might. What happened with the daughters of Manipur can never be forgiven." pic.twitter.com/HhVf220iKV
— ANI (@ANI) July 20, 2023
ਔਰਤਾਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕੇ ਹਨ
ਰਾਜ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਖਾਸ ਤੌਰ ’ਤੇ ਔਰਤਾਂ ਵਿਰੁੱਧ ਅਪਰਾਧਾਂ ’ਤੇ ਸਖਤ ਸਟੈਂਡ ਲੈਣ ਦੀ ਅਪੀਲ ਕਰਦਿਆਂ, ਉਨ੍ਹਾਂ ਕਿਹਾ, “ਮੈਂ ਸਾਰੇ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਰਾਜਾਂ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਖਾਸ ਕਰਕੇ ਔਰਤਾਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕਣ। ਰਾਜਨੀਤੀ ਤੋਂ ਉੱਠ ਕੇ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਔਰਤਾਂ ਦੇ ਸਨਮਾਨ ਲਈ ਸਾਰੇ ਕਦਮ ਚੁੱਕੇ ਜਾਣਗੇ ਅਤੇ ਮਨੀਪੁਰ ਦੀਆਂ ਧੀਆਂ ਨਾਲ ਜੋ ਕੁਝ ਹੋਇਆ ਹੈ, ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।
ਮਨੀਪੁਰ ਘਟਨਾ ’ਤੇ ਪੀਐਮ ਮੋਦੀ ਦਾ ਵੱਡਾ ਬਿਆਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮਨੀਪੁਰ ’ਚ ਵਾਪਰੀ ਘਟਨਾ (Manipur incident) ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਦੇ ਸਵਾਲਾਂ ਦਰਮਿਆਨ ਇਸ ਘਟਨਾ ’ਤੇ ਸਖਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਮਣੀਪੁਰ ਵਿੱਚ ਜੋ ਵੀ ਵਾਪਰ ਰਿਹਾ ਹੈ, ਉਹ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ, ਇਸ ਲਈ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।
ਸੱਭਿਅਕ ਸਮਾਜ ਲਈ ਸ਼ਰਮਨਾਕ | Manipur incident
ਸੰਸਦ ਭਵਨ ਕੰਪਲੈਕਸ ਵਿੱਚ ਮਾਨਸੂਨ ਸੈਸ਼ਨ ਸੁਰੂ ਹੋਣ ਤੋਂ ਠੀਕ ਪਹਿਲਾਂ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, “ਮੈਂ ਲੋਕਤੰਤਰ ਦੇ ਮੰਦਰ ਵਿੱਚ ਖੜ੍ਹਾ ਹਾਂ ਅਤੇ ਮਨੀਪੁਰ ਵਿੱਚ ਜੋ ਘਟਨਾ ਸਾਹਮਣੇ ਆਈ ਹੈ, ਉਹ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ। ਦੋਸ਼ੀ ਕੌਣ ਹਨ, ਕਿੰਨੇ ਹਨ, ਇਹ ਆਪਣੀ ਥਾਂ ਹੈ, ਪਰ ਇਸ ਕਾਰਨ ਦੇਸ ਦੇ 140 ਕਰੋੜ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪੈ ਰਹੀ ਹੈ। ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।”
#WATCH | Prime Minister Narendra Modi says, "…I assure the nation, no guilty will be spared. Law will take its course with all its might. What happened with the daughters of Manipur can never be forgiven." pic.twitter.com/HhVf220iKV
— ANI (@ANI) July 20, 2023
ਔਰਤਾਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕੇ ਹਨ
ਰਾਜ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਖਾਸ ਤੌਰ ’ਤੇ ਔਰਤਾਂ ਵਿਰੁੱਧ ਅਪਰਾਧਾਂ ’ਤੇ ਸਖਤ ਸਟੈਂਡ ਲੈਣ ਦੀ ਅਪੀਲ ਕਰਦਿਆਂ, ਉਨ੍ਹਾਂ ਕਿਹਾ, “ਮੈਂ ਸਾਰੇ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਰਾਜਾਂ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਖਾਸ ਕਰਕੇ ਔਰਤਾਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕਣ। ਰਾਜਨੀਤੀ ਤੋਂ ਉੱਠ ਕੇ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਔਰਤਾਂ ਦੇ ਸਨਮਾਨ ਲਈ ਸਾਰੇ ਕਦਮ ਚੁੱਕੇ ਜਾਣਗੇ ਅਤੇ ਮਨੀਪੁਰ ਦੀਆਂ ਧੀਆਂ ਨਾਲ ਜੋ ਕੁਝ ਹੋਇਆ ਹੈ, ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਦਰਿਆ ਦਾ ਮੂੰਹ ਮੋੜਨ ਡਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਇਸ ਤੋਂ ਪਹਿਲਾਂ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਸੰਸਦ ਨੂੰ ਚਲਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ, “ਇਹ ਸਾਵਣ ਦਾ ਪਵਿੱਤਰ ਮਹੀਨਾ ਹੈ ਅਤੇ ਲੋਕਤੰਤਰ ਦੇ ਮੰਦਰ ਵਿੱਚ ਪਵਿੱਤਰ ਕਾਰਜ ਕਰਨ ਲਈ ਇਸ ਤੋਂ ਵਧੀਆ ਹੋਰ ਕੋਈ ਮੌਕਾ ਨਹੀਂ ਹੋ ਸਕਦਾ। ਮੈਨੂੰ ਯਕੀਨ ਹੈ ਕਿ ਸਾਰੇ ਮਾਣਯੋਗ ਸੰਸਦ ਮੈਂਬਰ ਇਸ ਸੈਸਨ ਨੂੰ ਲੋਕ ਹਿੱਤ ਵਿੱਚ ਵਰਤਣਗੇ ਅਤੇ ਪਾਰਲੀਮੈਂਟ ਦੀ ਜ਼ਿੰਮੇਵਾਰੀ ਤੋਂ ਨਿਜਾਤ ਮਿਲੇਗੀ।
ਮਣੀਪੁਰ ’ਚ ਅਮਨ ਕਾਇਮ ਹੋਵੇ
ਮਣੀਪੁਰ (Manipur) ’ਚ ਸ਼ੁਰੂ ਹੋਈ ਹਿੰਸਾ ਦੀ ਅੱਗ ਦੋ ਮਹੀਨੇ ਬਾਅਦ ਵੀ ਬੁਝਦੀ ਨਜ਼ਰ ਨਹੀਂ ਆ ਰਹੀ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਵੀ ਕਰਵਾਈ ਗਈ ਹੈ ਪਰ ਇਹ ਮਸਲਾ ਅੱਜ ਵੀ ਉਲਝਿਆ ਹੋਇਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ’ਚ ਸਿਆਸੀ ਰੰਗਤ ਆਉਣੀ ਵੀ ਸ਼ੁਰੂ ਹੋ ਗਈ ਹੈ। ਕਾਂਗਰਸੀ ਆਗੂ ਰਾਹੁੁਲ ਗਾਂਧੀ ਵੱਲੋਂ ਵੀ ਸੂਬੇ ਦਾ ਦੌਰਾ ਕੀਤਾ ਗਿਆ। ਇੱਕ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਬੀਰੇਨ ਸਿੰਘ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ ਦੂਜੇ ਪਾਸੇ ਮੁੱਖ ਮੰਤਰੀ ਦੀ ਹਮਾਇਤ ’ਚ ਵੱਡੀ ਗਿਣਤੀ ’ਚ ਲੋਕ ਨਜ਼ਰ ਆ ਰਹੇ ਹਨ।
ਹਾਲਾਤ ਇਹ ਬਣ ਗਏ ਹਨ ਜਿਵੇਂ ਮਸਲਾ ਅਮਨ ਕਾਇਮ ਕਰਨ ਦਾ ਨਾ ਹੋ ਕੇ ਮੁੱਖ ਮੰਤਰੀ ਨੂੰ ਹਟਾਉਣ ਜਾਂ ਰੱਖਣ ਦਾ ਹੋਵੇ। ਨਾ ਤਾਂ ਸਿਰਫ਼ ਮੁੱਖ ਮੰਤਰੀ ਨੂੰ ਹਟਾਉਣ ਨਾਲ ਮਸਲਾ ਹੱਲ ਹੋਣਾ ਹੈ ਤੇ ਨਾ ਹੀ ਮੁੱਖ ਮੰਤਰੀ ਦਾ ਆਪਣੇ ਅਹੁਦੇ ’ਤੇ ਬਰਕਰਾਰ ਰਹਿਣਾ, ਕਿਸੇ ਪਾਰਟੀ ਦੀ ਜਿੱਤ ਹੈ। ਇਹ ਸੰਵੇਦਨਸ਼ੀਲ ਮੁੱਦਾ ਹੈ ਜਿਸ ਦਾ ਹੱਲ ਜ਼ਲਦੀ ਤੋਂ ਜ਼ਲਦੀ ਕੱਢਣ ਦੀ ਜ਼ਰੂਰਤ ਹੈ। ਸਾਰੀਆਂ ਪਾਰਟੀਆਂ ਨੂੰ ਇੱਕਜੁਟ ਹੋ ਕੇ ਅਮਨ ਦਾ ਸੁਨੇਹਾ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਕਿਸੇ ਪਾਰਟੀ ਵੱਲੋਂ ਅਜੇ ਤੱਕ ਅਮਨ ਦੀ ਕੋਈ ਜ਼ੋਰਦਾਰ ਅਪੀਲ ਸਾਹਮਣੇ ਨਹੀਂ ਆ ਰਹੀ ਹੈ ਤੇ ਨਾ ਹੀ ਕਿਸੇ ਨੇ ਸ਼ਾਂਤੀ ਮਾਰਚ ਕੱਢਣ ਦੀ ਪਹਿਲ ਕੀਤੀ ਹੈ। ਮਾਮਲਾ ਤਾਂ ਪਹਿਲਾਂ ਹੀ ਸਿਆਸੀ ਕਾਰਨਾਂ ਕਰਕੇ ਵਿਗੜਿਆ ਹੈ ਜੇਕਰ ਇਸ ਦਾ ਹੋਰ ਸਿਆਸੀਕਰਨ ਹੰੁਦੈ ਤਾਂ ਹਾਲਾਤਾਂ ਨੂੰ ਸੁਧਾਰਨਾ ਬੇਹੱਦ ਔਖਾ ਹੋਵੇਗਾ।
ਹਿੰਸਾਂ ’ਚ ਗਈਆਂ ਜਾਨਾਂ
ਇਸ ਗੱਲ ਤੋਂ ਇਨਕਾਰ ਕਰਨਾ ਔਖਾ ਹੈ ਕਿ ਹੁਣ ਵਿਦੇਸ਼ੀ ਤਾਕਤਾਂ ਵੀ ਇਸ ਮਾਮਲੇ ’ਚ ਸਰਗਰਮ ਹੋ ਗਈਆਂ ਹੋਣ। ਸੂਬੇ ਅੰਦਰ ਹੋਈ ਬੇਲਗਾਮ ਹਿੰਸਾ ’ਚ 100 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਅਸਲ ’ਚ ਜਾਤੀਵਾਦ ਦੇਸ਼ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਜਿਸ ਦਾ ਜ਼ਹਿਰ ਦਿਮਾਗ ਨੂੰ ਚੜ੍ਹ ਜਾਣ ’ਤੇ ਵਿਰੋਧੀ ਜਾਤੀ ਦਾ ਨਿਰਦੋਸ਼ ਬੱਚਾ/ਬਜ਼ੁਰਗ ਵੀ ਦੁਸ਼ਮਣ ਨਜ਼ਰ ਆਉਂਦਾ ਹੈ। ਜਾਤੀਵਾਦ ਦੇ ਜ਼ਹਿਰ ਕਾਰਨ ਹਾਲਾਤ ਵਿਗੜੇ ਹਨ ਹੁਣ ਸਿਆਸੀ ਟਕਰਾਅ ਇਸ ਮਾਹੌਲ ਨੂੰ ਹੋਰ ਨਾ ਵਿਗਾੜ ਦੇਵੇ, ਇਸ ਬਾਰੇ ਗੰਭੀਰ ਰਹਿਣਾ ਪਵੇਗਾ। ਹਾਲਾਤ ਵਿਗੜਨ ਲਈ ਜਿੰਮੇਵਾਰ ਸਿਆਸੀ ਆਗੂਆਂ ਤੇ ਅਫਸਰਾਂ ਖਿਲਾਫ ਕਾਰਵਾਈ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਹਿੰਸਾ ਰੋਕਣਾ ਸਭ ਤੋਂ ਅਹਿਮ ਹਨ।
ਜਾਤੀਵਾਦ ਦਾ ਕਰੂਪ ਚਿਹਰਾ | Manipur
ਵਿਰੋਧੀ ਜਾਤੀ ਦੇ ਬੰਦੇ ਨੂੰ ਮਾਰ ਦੇਣ ਦੀ ਸੋਚ ਆਉਣੀ ਹੀ ਜਾਤੀਵਾਦ ਦਾ ਸਭ ਤੋਂ ਕਰੂਪ ਚਿਹਰਾ ਹੈ। ਜਾਤੀਵਾਦ ਅਖੰਡ ਭਾਰਤ ਲਈ ਖਤਰਾ ਹੈ। ਸਿਆਸੀ ਪਾਰਟੀਆਂ ਜਾਤੀਵਾਦ ਦੇ ਬੂਟੇ ਨੂੰ ਹੋਰ ਪਾਣੀ ਨਾ ਦੇਣ। ਬਿਆਨਬਾਜ਼ੀ ਦਾ ਲਾਹਾ ਲੈਣ ਦੀ ਬਜਾਇ ਪਾਰਟੀਆਂ ਆਪਣੇ-ਆਪਣੇ ਕੈਡਰ ਰਾਹੀਂ ਮਣੀਪੁਰ ਦੀ ਅੱਗ ਬੁਝਾਉਣ ਲਈ ਸਮਾਜਿਕ ਮੋਰਚੇ ’ਤੇ ਡਟਣ। ਮੈਤਾਈ ਤੇ ਕੁਕੀ ਭਾਈਚਾਰਿਆਂ ਦੇ ਆਗੂਆਂ ਨਾਲ ਰਾਬਤਾ ਕਾਇਮ ਕਰਕੇ ਸਿਆਸੀ ਆਗੂ ਉਨ੍ਹਾਂ ਨੂੰ ਹਿੰਸਾ ਦਾ ਰਾਹ ਛੱਡਣ ਲਈ ਪ੍ਰੇਰਿਤ ਕਰ ਸਕਦੇ ਹਨ। ਦੋਵਾਂ ਵਰਗਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਰਾਖਵਾਂਕਰਨ ਹੀ ਵਿਕਾਸ ਜਾਂ ਤਰੱਕੀ ਦਾ ਇੱਕ-ਇੱਕੋ ਆਧਾਰ ਨਹੀਂ। ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਂਸਲਾ ਦੇਣ ਦੇ ਨਾਲ ਸਰਕਾਰ ਬਣਦਾ ਮੁਆਵਜ਼ਾ ਦੇਵੇ।
ਇਹ ਵੀ ਪੜ੍ਹੋ : ਟਰਾਲੇ ਤੇ ਕਾਰ ਦੀ ਭਿਆਨਕ ਟੱਕਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਜਾਮ
ਕੇਂਦਰੀ ਮੰਤਰੀ ਰੰਜਨ ਦੇ ਘਰ ਨੂੰ ਅਣਪਛਾਤੇ ਲੋਕਾਂ ਨੇ ਲਾਈ ਅੱਗ
ਇੰਫਾਲ (ਏਜੰਸੀ)। ਕੇਂਦਰੀ ਮੰਤਰੀ ਆਰਕੇ ਰੰਜਨ (Union Minister Ranjan) ਦੇ ਕੋਂਗਬਾ ਨੰਦੀਬਾਮ ਲੇਕਾਈ ਵਿਖੇ ਸਥਿੱਤ ਘਰ ਨੂੰ ਅਣਪਛਾਤੇ ਲੋਕਾਂ ਨੇ ਅੱਗ ਲਾ ਦਿੱਤੀ। ਪੁਲਿਸ ਨੇ ਦੱਸਿਆ ਕਿ ਹਾਲਾਂਕਿ ਸਥਾਨਕ ਲੋਕਾਂ ਨੇ ਵੀਰਵਾਰ ਦੇਰ ਰਾਤ ਅੱਗ ’ਤੇ ਕਾਬੂ ਪਾ ਲਿਆ। ਘਟਨਾ ’ਚ ਘਰ ਦਾ ਕੁਝ ਹਿੱਸਾ ਤੇ ਗੱਡੀ ਸੜ ਗਈ।
ਘਟਨਾ ਦੇ ਸਮੇਂ ਕੇਂਦਰੀ ਸਿੱਖਿਆ ਰਾਜ ਮੰਤਰੀ ਰੰਜਨ ਆਪਣੀ ਰਿਹਾਇਸ਼ ’ਤੇ ਨਹੀਂ ਸਨ। ਇਲਾਕੇ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਅਧਿਕਾਰੀਆਂ ਨੇ ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ਜ਼ਿਲ੍ਹਿਆਂ ਵਿੱਚ ਦੁਪਹਿਰ 1 ਵਜੇ ਤੱਕ ਕਰਫਿਊ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ, ਪਰ ਰਾਜ ਦੀ ਰਾਜਧਾਨੀ ਦੇ ਕੁਝ ਸੰਵੇਦਨਸ਼ੀਲ ਹਿੱਸਿਆਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ ਹੈ। ਮਨੀਪੁਰ ਸਰਕਾਰ ਨੇ ਵੀ ਇੰਟਰਨੈੱਟ ਪਾਬੰਦੀ ਨੂੰ 20 ਜੂਨ ਤੱਕ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੂਰਾ ਚੰਦਪੁਰ ਜ਼ਿਲ੍ਹੇ ’ਚ ਹਿੰਸਾ ਦੀ ਘਟਨਾ ਤੋਂ ਬਾਅਦ 3 ਮਈ ਤੋਂ ਇੰਟਰਨੈੱਟ ਸੇਵਾਵਾਂ ’ਤੇ ਰੋਕ ਲਾ ਦਿੱਤੀ ਗਈ ਹੈ।
ਮਨੀਪੁਰ ਵਿੱਚ ਕਰਫਿਊ ਵਿੱਚ ਢਿੱਲ ਦੌਰਾਨ ਹੋਈ ਹਿੰਸਾ ਵਿੱਚ ਕਈ ਜਖਮੀ
ਰੈਪਿਡ ਐਕਸ਼ਨ ਫੋਰਸ (ਆਰਏਐਫ) ਦੇ ਜਵਾਨਾਂ ਨੇ ਵੀਰਵਾਰ ਨੂੰ ਮਣੀਪੁਰ ਵਿੱਚ ਕਰਫਿਊ ਵਿੱਚ ਢਿੱਲ ਦੇ ਦੌਰਾਨ ਹਿੰਸਕ ਝੜਪਾਂ ਨੂੰ ਕਾਬੂ ਕਰਨ ਲਈ ਕੰਮ ਕਰਦੇ ਹੋਏ ਇੰਫਾਲ ਪੂਰਬ ਵਿੱਚ ਕਈ ਲੋਕ ਜਖਮੀ ਹੋ ਗਏ ਅਤੇ ਦੋ ਘਰਾਂ ਨੂੰ ਅੱਗ ਲਾ ਦਿੱਤੀ ਗਈ। ਰਿਪੋਰਟਾਂ ਅਨੁਸਾਰ ਅੱਜ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਕਰਫਿਊ ਵਿੱਚ ਢਿੱਲ ਦੌਰਾਨ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਵਿਸ਼ੇਸ਼ ਭਾਈਚਾਰੇ ਦੇ ਨੌਜਵਾਨਾਂ ਦੇ ਕਤਲ ਦੇ ਵਿਰੋਧ ਵਿੱਚ ਲੋਕ ਸੜਕਾਂ ’ਤੇ ਉਤਰ ਆਏ।
ਦੱਸਣਯੋਗ ਹੈ ਕਿ 3 ਮਈ ਤੋਂ ਲੈ ਕੇ ਹੁਣ ਤੱਕ ਘਾਟੀ ’ਚ ਹਥਿਆਰਬੰਦ ਵਿਅਕਤੀਆਂ ਵੱਲੋਂ ਲੋਕਾਂ ’ਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ ’ਚ 3000 ਤੋਂ ਵੱਧ ਘਰ ਸੜ ਚੁੱਕੇ ਹਨ ਅਤੇ 50,000 ਤੋਂ ਵੱਧ ਲੋਕ ਅਜੇ ਵੀ 350 ਦੇ ਕਰੀਬ ਰਾਹਤ ਕੈਂਪਾਂ ’ਚ ਰਹਿ ਰਹੇ ਹਨ।
ਥੋੜ੍ਹੀ ਦੇਰ ਬਾਅਦ, ਹਥਿਆਰਬੰਦ ਵਿਅਕਤੀਆਂ ਨੇ ਮੰਗਲਵਾਰ ਨੂੰ ਪੂਰਬੀ ਇੰਫਾਲ ਅਤੇ ਕਾਂਗਪੋਕਪੀ ਦੇ ਜੰਕਸ਼ਨ ’ਤੇ ਖਮੇਨਲੋਕ ’ਤੇ ਹਮਲਾ ਕਰਕੇ ਨੌਂ ਲੋਕਾਂ ਨੂੰ ਮਾਰ ਦਿੱਤਾ, ਇਸ ਤੋਂ ਬਾਅਦ ਪਿੰਡਾਂ ਦੀ ਰੱਖਿਆ ਕਰ ਰਹੇ ਹੋਰ ਵਲੰਟੀਅਰਾਂ ’ਤੇ ਹਮਲੇ ਕੀਤੇ। ਜਿਸ ਤੋਂ ਬਾਅਦ ਕਈ ਲੋਕ ਲਾਪਤਾ ਹਨ।
ਪਹਾੜੀ ਖੇਤਰਾਂ ਤੋਂ ਭਾਰੀ ਗੋਲਾਬਾਰੀ ਕਾਰਨ ਮਣੀਪੁਰ ਘਾਟੀ ਦੇ ਜ਼ਿਆਦਾਤਰ ਪਿੰਡ ਪੂਰੀ ਤਰ੍ਹਾਂ ਖਾਲੀ ਕਰਵਾ ਲਏ ਗਏ ਹਨ ਅਤੇ ਕੁਝ ਹੀ ਵਲੰਟੀਅਰ ਪਿੰਡਾਂ ਦੀ ਸੁਰੱਖਿਆ ਕਰ ਰਹੇ ਹਨ। 3 ਮਈ ਤੋਂ ਕੰਗਪੋਕਪੀ ਜ਼ਿਲ੍ਹੇੇ ਵਿੱਚ ਇੰਟਰਨੈਟ ਸੇਵਾ ਮੁਅੱਤਲ ਕਰਨ ਅਤੇ ਹਾਈਵੇਅ ਬੰਦ ਹੋਣ ਕਾਰਨ ਰਾਜ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਪੂਰੀ ਤਰ੍ਹਾਂ ਕੱਟਿਆ ਗਿਆ ਹੈ।