Owner - Sach Kahoon Punjabi
ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਚੁਰਾਸੀ ਲੱਖ ਜੂਨਾਂ ‘ਚ ਸਰਵੋਤਮ ਜੂਨ ਇਨਸਾਨ ਦੀ ਹੈ ਮਾਲਕ ਨੇ ਇਨਸਾਨ ਨੂੰ ਖੁਦਮੁਖਤਿਆਰ ਬਣਾਇਆ ਤਾਂਕਿ ਇਨਸਾਨ ਆਵਾਗਮਨ ਤੋਂ ਅਜ਼ਾਦ ਹੋ ਜਾਵੇ ਅਤੇ ਜੀਵ-ਆਤਮਾ ਪਰਮ ਪਿਤਾ ਪਰਮਾਤਮਾ ਦੀ ਗੋਦ ‘ਚ ਜਾ ਬੈਠੇ। (Saint Dr. MSG)
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਸਾਰੀਆਂ ਜੂਨਾਂ ਦਾ ਬਾਦਸ਼ਾਹ ਬਣ ਕੇ ਗੁਨਾਹ ਕਰਨ ‘ਤੇ ਲੱਗਿਆ ਹੋਇਆ ਹੈ ਇਨਸਾਨ ਆਪਣੇ ਖ਼ਿਆਲਾਂ, ਕਰਮਾਂ,  ਨਜ਼ਰਾਂ ਨਾਲ ਬੁਰੇ ਕਰਮ ਕਰਦਾ ਹੈ ਇਨਸਾਨ ਖਿਆਲਾਂ, ਅੱਖਾਂ ਨਾਲ ਕੋਈ ਬੁਰਾ ਕਰਮ ਕਰਦਾ ਹੈ ਅਤੇ ਉਹ ਥੋੜ੍ਹਾ ਸਿਮਰਨ ਕਰ ਲੈਂਦਾ ਹੈ ਤਾਂ ਖ਼ਿਆਲ ਖਤਮ ਹੋ ਜਾਂਦਾ ਹੈ ਪਰ ਜੋ ਲੋਕ ਮਨ ਦੀ ਸੁਣ ਕੇ ਬੁਰੇ ਖ਼ਿਆਲਾਂ ‘ਤੇ ਅਮਲ ਕਰ ਲੈਂਦੇ ਹਨ ਉਹ ਅੰਦਰੋਂ-ਬਾਹਰੋਂ ਖੁਦ ਵੀ ਦੁਖੀ ਰਹਿੰਦੇ ਹਨ ਅਤੇ ਸਾਰੇ ਪਰਿਵਾਰ ਨੂੰ ਵੀ ਹਮੇਸ਼ਾ ਦੁਖੀ ਰੱਖਦੇ ਹਨ। (Saint Dr. MSG)
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਨ ਬੜੀ ਜ਼ਾਲਮ ਤਾਕਤ ਹੈ ਮਨ ਕਿਸੇ ਨੂੰ ਕਦੋਂ, ਕਿੱਥੇ ਸੁੱਟ ਦੇਵੇ, ਇਸ ਦਾ ਕੋਈ ਭਰੋਸਾ ਨਹੀਂ ਹੈ ਇਸ ਲਈ ਇਨਸਾਨ ਨੂੰ ਸੋਚਣਾ ਚਾਹੀਦਾ ਹੈ ਕਿ ਮਾਲਕ ਨੇ ਉਸਨੂੰ ਬਹੁਤ ਉੱਚਾ ਰੁਤਬਾ ਦਿੱਤਾ ਹੈ ਇਸ ਮਨੁੱਖ ਜੂਨੀ ‘ਚ ਮਾਲਕ ਨੂੰ ਹਾਸਲ ਕਰਨਾ ਹੀ ਸਭ ਤੋਂ ਵੱਡਾ ਟੀਚਾ ਹੋਣਾ ਚਾਹੀਦਾ ਹੈ ਪਰ ਆਦਮੀ ਆਪਣੇ ਸਹੀ ਰਾਹ ਤੋਂ ਭਟਕ ਗਿਆ ਹੈ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਗਿਆ ਹੈ ਮਨ ਅਤੇ ਮਨਮਤੇ ਖ਼ਿਆਲਾਂ ‘ਚ ਦਿਨ-ਰਾਤ ਗੁਆਚਿਆ ਰਹਿੰਦਾ ਹੈ ਅਜਿਹਾ ਇਨਸਾਨ ਨਾ ਖੁਦ ਕੁਝ ਕਰਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਕੰਮ ਕਰਦਾ ਵੇਖ ਕੇ ਖੁਸ਼ ਹੁੰਦਾ ਹੈ। (Saint Dr. MSG)
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਜਿਹਾ ਘੋਰ ਕਲਿਯੁਗ ਦਾ ਸਮਾਂ ਹੈ ਅੱਜ ਲੋਕ ਭੋਗਾਂ ਦੇ ਕੀੜੇ ਬਣ ਗਏ ਹਨ ਅਤੇ ਲੋਕ ਜਿਹੋ-ਜਿਹੇ ਖੁਦ ਹੁੰਦੇ ਹਨ, ਦੂਜਿਆਂ ਨੂੰ ਵੀ ਉਸੇ ਤਰਾਜ਼ੂ ‘ਚ ਤੋਲਦੇ ਹਨ, ਕਿਉਂਕਿ ਜਿਸ ਨੂੰ ਜਿਹੋ-ਜਿਹੀ ਅਕਲ ਹੁੰਦੀ ਹੈ, ਉਹੋ-ਜਿਹੀਆਂ ਹੀ ਗੱਲਾਂ ਕਰਦਾ ਹੈ ਕਹਿੰਦੇ ਹਨ ਕਿ ਅਕਲ ਖਰੀਦੀ ਨਹੀਂ ਜਾ ਸਕਦੀ, ਪਰ ਇਹ ਵੀ ਸਹੀ ਹੈ ਕਿ ਭਾਵਨਾ ਵੀ ਖਰੀਦੀ ਨਹੀਂ ਜਾ ਸਕਦੀ ਸਗੋਂ ਬਣਾਈ ਜਾ ਸਕਦੀ ਹੈ। (Saint Dr. MSG)
ਦ੍ਰਿੜ੍ਹ-ਵਿਸ਼ਵਾਸ ਦੀ ਭਾਵਨਾ ਅਤੇ ਮਾਲਕ ਦੇ ਪ੍ਰਤੀ ਅਟੁੱਟ ਪਿਆਰ-ਮੁਹੱਬਤ ਦੀ ਭਾਵਨਾ | Saint Dr. MSG
ਆਪ ਜੀ ਨੇ ਅੱਗੇ ਫ਼ਰਮਾਇਆ ਕਿ ਕੋਈ ਇਨਸਾਨ ਮਜ਼ਬੂਰੀ ‘ਚ ਸੇਵਾ, ਸਿਮਰਨ ਕਰੇ ਤਾਂ ਕੋਈ ਫਾਇਦਾ ਨਹੀਂ ਹੁੰਦਾ ਇਹ ਸਹੀ ਹੈ ਕਿ ਜਿੰਨੀ ਸੇਵਾ-ਸਿਮਰਨ ਕੀਤਾ, ਉਸ ਦਾ ਫਾਇਦਾ ਮਿਲੇਗਾ, ਪਾਪ-ਕਰਮ ਵੀ ਕੱਟਣਗੇ ਪਰ ਇਸ ਧਰਤੀ ‘ਤੇ ਰਹਿੰਦੇ ਹੋਏ ਇਨਸਾਨ ਨੂੰ ਜੋ ਸੁਖ-ਸ਼ਾਂਤੀ, ਅਨੰਦ, ਪਰਮਾਨੰਦ ਮਿਲਣਾ ਚਾਹੀਦਾ ਹੈ, ਜੋ ਜਦੋਂ ਤੱਕ ਆਪਣੇ ਸਤਿਗੁਰੂ ‘ਤੇ ਪੂਰਨ ਧਿਆਨ ਨਹੀਂ ਲਾਉਂਦੇ,ਉਦੋਂ ਤੱਕ ਇਨਸਾਨ ਨੂੰ ਉਹ ਸਭ ਕੁਝ ਨਹੀਂ ਮਿਲ ਸਕਦਾ, ਜੋ ਪਵਿੱਤਰ ਗਰੰਥਾਂ ‘ਚ ਲਿਖਿਆ ਹੋਇਆ ਹੈ ਗਰੰਥਾਂ ‘ਚ ਲਿਖਿਆ ਹੈ।
ਕਿ ਤੁਸੀਂ ਅੰਦਰੋਂ-ਬਾਹਰੋਂ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਓਗੇ, ਖੁਸ਼ੀਆਂ ਨਾਲ ਲਬਰੇਜ਼ ਹੋ ਜਾਓਗੇ ਜੋ ਬਚਨਾਂ ਨੂੰ ਸੁਣ ਕੇ ਅਮਲ ਕਰ ਲੈਂਦੇ ਹਨ ਉਹ ਹੀ ਖੁਸ਼ੀਆਂ ਹਾਸਲ ਕਰਦੇ ਹਨ। ਆਪ ਜੀ ਨੇ ਫ਼ਰਮਾਇਆ ਕਿ ਜਿਨ੍ਹਾਂ ਲੋਕਾਂ ਨੇ ਨਾਮ ਨਹੀਂ ਲਿਆ, ਉਨ੍ਹਾਂ ਦਾ ਤਾਂ ਬੇੜਾ ਕਿਵੇਂ ਪਾਰ ਹੋਵੇਗਾ ਪਰ ਜਿਨ੍ਹਾਂ ਨੇ ਲੈ ਲਿਆ ਹੋਵੇ ਜੇਕਰ ਉਹ ਸੇਵਾ-ਸਿਮਰਨ ਕਰਨ, ਬਚਨਾਂ ‘ਤੇ ਰਹਿਣ ਤਾਂ ਹੀ ਅੰਦਰੋਂ-ਬਾਹਰੋਂ ਖੁਸ਼ੀਆਂ ਹਾਸਲ ਕਰਨਗੇ ਜੋ ਬਾਹਰੋਂ ਕੁਝ ਅਤੇ ਅੰਦਰੋਂ ਕੁਝ ਹੋਰ ਨਜ਼ਰ ਆਉਂਦੇ ਹਨ ਉਹ ਕਦੇ ਵੀ ਮਾਲਕ ਦੀ ਕ੍ਰਿਪਾ ਦੇ ਪਾਤਰ ਨਹੀਂ ਬਣ ਸਕਦੇ ਇਸ ਲਈ ਤੁਸੀਂ ਸੇਵਾ-ਸਿਮਰਨ, ਪਰਮਾਰਥ ਕਰੋ ਤਾਂਕਿ ਤੁਸੀਂ ਮਾਲਕ ਦੀਆਂ ਖੁਸ਼ੀਆਂ ਨੂੰ ਅੰਦਰੋਂ-ਬਾਹਰੋਂ ਮਹਿਸੂਸ ਕਰ ਸਕੋ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓ। (Saint Dr. MSG)
ਮਾਲਕ ਨਾਲ ਮਿਲਣ ਵਾਲੇ ਕਰਮ ਕਰੋ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਨੇ ਇਨਸਾਨ ਨੂੰ ਬਣਾਇਆ ਕਿ ਇਹ ਦੁਨੀਆ ‘ਚ ਆ ਕੇ ਚੰਗੇ-ਨੇਕ ਕਰਮ ਕਰੇ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਯਾਦ ਕਰੇ ਤਾਂ ਕਿ  ਜਨਮ-ਮਰਨ ਦਾ ਚੱਕਰ ਹਮੇਸ਼ਾ ਲਈ ਖ਼ਤਮ ਹੋ ਜਾਵੇ ਜਿਉਂਦੇ-ਜੀ ਪਰਮਾਨੰਦ ਦੀ ਪ੍ਰਾਪਤੀ ਹੋਵੇ, ਸਾਰੀਆਂ ਲੱਜ਼ਤਾਂ, ਖੁਸ਼ੀਆਂ, ਮਨੁੱਖ ਦੀ ਝੋਲੀ ‘ਚ ਪੈਣ ਇਨਸਾਨ ਮਨ-ਮਾਇਆ ਦੇ ਜਾਲ ਤੋਂ ਬਚਿਆ ਰਹਿ ਸਕੇ ਅਤੇ ਕਾਲ ਦੇ ਦਾਇਰੇ ਨੂੰ ਤੋੜਦਾ ਹੋਇਆ ਦਿਆਲ ਦੇ ਦਾਇਰੇ ‘ਚ ਆ ਪਹੁੰਚੇ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਅਤੇ ਜਦੋਂ ਇਹ ਦੇਖਿਆ  ਕਿ ਇੰਨਾ ਸੁੰਦਰ ਸਰੀਰ ਬਣਾਉਣ ਦੇ ਬਾਵਜ਼ੂਦ  ਆਦਮੀ, ਆਦਮੀ ਨਹੀਂ ਬਣ ਰਿਹਾ, ਪਸ਼ੂਆਂ ਤੋਂ ਵੀ ਬਦਤਰ ਕਰਮ ਕਰਦਾ ਹੈ ਰਾਖ਼ਸ਼ ਵੀ ਸੰਗ ਜਾਵੇ, ਅਜਿਹੇ ਕਰਮ ਕਰਦਾ ਹੈ, ਤਾਂ ਫਿਰ  ਪਰਮਾਤਮਾ ਨੇ ਸੰਤ, ਪੀਰ-ਪੈਗੰਬਰਾਂ ਨੂੰ ਇਸ ਦੁਨੀਆ ‘ਚ ਭੇਜਿਆ ਉਨ੍ਹਾਂ ਨੇ ਸਿੱਖਿਆ ਦਿੱਤੀ ਕਿ ਭਾਈ! ਮਾਲਕ ਦੇ ਨਾਮ ਦਾ ਜਾਪ ਕਰੋ, ਚੰਗੇ ਕਰਮ ਕਰੋ ਤਾਂ ਕਿ ਆਵਾਗਮਨ ਤੋਂ ਮੁਕਤੀ ਮਿਲੇ ਅਤੇ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੇਪਰਵਾਹ ਜੀ ਨੇ ਭਜਨਾਂ ‘ਚ ਲਿਖਿਆ ਕਿ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਪਰ ਇਨਸਾਨ ਨੇ ਇੱਥੇ ਆ ਕੇ ਕਿਹੜੀ ਕਮਾਈ ਕੀਤੀ, ਜੋ ਨਾਲ ਜਾਵੇਗੀ। (Saint Dr MSG)
ਕਰਮਾਂ ਦੇ ਬੋਝ ਹੇਠ ਹਮੇਸ਼ਾ ਦੱਬੇ ਰਹਿੰਦੇ ਹਨ ਅਮਲ ਨਾ ਕਰਨ ਵਾਲੇ | Saint Dr MSG
ਇੱਥੇ ਲੱਖਾਂ ਆਏ, ਚਲੇ ਗਏ, ਕੀ ਉਹ ਧਨ-ਦੌਲਤ ਨਾਲ ਲਿਜਾ ਸਕੇ? ਬਾਲ-ਬੱਚੇ ਵੀ ਇੱਥੇ ਰਹਿ ਗਏ ਕੀ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਕਰਨ ਵਾਲੇ ਨਾਲ ਜਾਂਦੇ ਹਨ? ਪਰਮਾਤਮਾ ਨਾਲ ਛਲ-ਕਪਟ ਕੀਤਾ, ਕੀ ਉਹ ਨਾਲ ਜਾਂਦਾ ਹੈ? ਇਸ ਲਈ ਦੱਸੋ ਤਾਂ ਸਹੀ ਕਿ ਤੁਸੀਂ ਕਿਹੜੀ ਅਜਿਹੀ ਕਮਾਈ ਕੀਤੀ ਹੈ ਜੋ ਨਾਲ ਜਾਂਦੀ ਹੈ? ਕੀ ਮਾਲਕ ਦਾ ਨਾਮ ਜਪਿਆ ਹੈ, ਕਿਸੇ ਤੜਫ਼ਦੇ ਹੋਏ ਨੂੰ ਚੁੱਪ ਕਰਵਾਇਆ ਹੈ, ਕੀ ਡਿੱਗੇ ਹੋਏ ਨੂੰ ਉਠਾਇਆ ਹੈ? ਸ੍ਰਿਸ਼ਟੀ ਦੀ ਕਿੰਨੀ ਸੇਵਾ ਕੀਤੀ ਹੈ? ਜਿਸ ਪੈਸੇ ਨੂੰ ਜੋੜਦਾ-ਜੋੜਦਾ ਤੂੰ ਪਾਗਲ ਹੋ ਰਿਹੈਂ। (Saint Dr MSG)
ਕੀ ਚੰਦ ਪੈਸੇ ਲਾ ਕੇ ਕਿਸੇ ਭੁੱਖੇ ਨੂੰ ਖਾਣਾ ਖਵਾਇਆ ਹੈ? ਸਭ ਤੋਂ ਜ਼ਿਆਦਾ ਜ਼ਰੂਰੀ ਗੱਲ, ਜਿਸ ਦੇ ਲਈ ਮਾਲਕ ਨੇ ਇਨਸਾਨ ਨੂੰ ਬਣਾਇਆ ਸੀ, ਕੀ ਮਾਲਕ ਵੱਲੋਂ ਦਿੱਤੇ ਗਏ ਕੀਮਤੀ ਸਵਾਸਾਂ ਨੂੰ ਮਾਲਕ ਨੂੰ ਸੌਂਪਿਆ ਹੈ? ਤਾਂ ਇਨ੍ਹਾਂ ਸਵਾਲਾਂ ਦਾ ਜਵਾਬ ਕੀ ਤੁਹਾਡੇ ਕੋਲ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਹੁਤ ਸਾਰੇ ਪਾਜੀਟਿਵ ਸੱਜਣਾਂ ਦਾ ਜਵਾਬ ਹਾਂ ‘ਚ ਹੁੰਦਾ ਹੈ ਪਰ ਜ਼ਿਆਦਾ ਵਿਅਕਤੀਆਂ ਲਈ ਬੇਪਰਵਾਹ ਜੀ ਨੇ ਫ਼ਰਮਾਇਆ ਕਿ ਤੁਸੀਂ ਸਿਰਫ਼ ਮਨ-ਮਾਇਆ ਦੇ ਚੱਕਰ ‘ਚ ਉਲਝੇ ਰਹੇ ਅਤੇ ਮਾਲਕ ਤੋਂ ਦੂਰ ਹੁੰਦੇ ਚਲੇ ਗਏ ਇਸ ਲਈ ਤੁਸੀਂ ਉਹ ਕਰਮ ਕਰੋ ਜੋ ਮਾਲਕ ਨਾਲ ਮਿਲਾਉਂਦੇ ਹਨ ਅਤੇ  ਉਹ ਕਰਮ ਛੱਡੋ ਜੋ ਮਾਲਕ ਤੋਂ ਦੂਰ ਕਰਦੇ ਹਨ ਜੋ ਜੀਵ ਸੁਣ ਕੇ ਅਮਲ ਕਰਦੇ ਹਨ, ਉਹ ਮਾਲਕ ਨੂੰ ਪਾ ਜਾਂਦੇ ਹਨ ਜੋ ਵਿਅਕਤੀ ਅਮਲ ਨਹੀਂ ਕਰਦੇ ਉਹ ਕਰਮਾਂ ਦੇ ਬੋਝ ਹੇਠ ਹਮੇਸ਼ਾ ਦੱਬੇ ਰਹਿੰਦੇ ਹਨ। (Saint Dr MSG)
ਜ਼ਰੇ-ਜ਼ਰੇ ਵਿੱਚ ਹੈ ਮਾਲਕ : Saint Dr MSG
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਇੱਕ ਜੀਵ ਆਤਮਾ ਤੜਫ਼ ਕੇ ਕਹਿੰਦੀ ਹੈ ਕਿ ਹੇ ਮਾਲਕ, ਅੱਲ੍ਹਾ, ਕਣ-ਕਣ, ਜ਼ਰੇ-ਜ਼ਰੇ ਵਿਚ ਤੂੰ ਹੈਂ ਕੋਈ ਵੀ ਜਗ੍ਹਾ ਅਜਿਹੀ ਨਹੀਂ ਹੈ ਜਿੱਥੇ ਤੂੰ ਨਾ ਹੋਵੇਂ ਜਿੱਥੋਂ ਤੱਕ ਨਿਗ੍ਹਾ ਜਾਂਦੀ ਹੈ, ਉੱਥੇ ਤੂੰ ਹੀ ਤੂੰ ਨਜ਼ਰ ਆਉਂਦਾ ਹੈਂ ਅਤੇ ਜਿੱਥੋਂ ਤੱਕ ਨਿਗ੍ਹਾ ਨਹੀਂ ਜਾਂਦੀ ਉੱਥੇ ਵੀ ਤੂੰ ਸਮਾਇਆ ਹੈਂ ਤੂੰ ਹਰ ਦਿਲ ਨੂੰ ਖ਼ਸਤਾ ਕਰਨ ਵਾਲਾ ਹੈਂ ਅਤੇ ਜੋ ਦਿਲ ਤੇਰੀ ਯਾਦ ਵਿਚ ਲੱਗਿਆ ਰਹਿੰਦਾ ਹੈ, ਉਹ ਤੈਨੂੰ ਵੀ ਖਸ ਲੈਂਦਾ ਹੈ, ਤੈਨੂੰ ਮਿਲ ਕੇ ਇੱਕ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਮੁਰਸ਼ਿਦੇ-ਕਾਮਿਲ ਦਾ ਜਿੰਨਾ ਵੀ ਗੁਣਗਾਨ ਗਾਇਆ ਜਾਵੇ, ਉਹ ਘੱਟ ਹੈ, ਜੋ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਮਿਲਾ ਦਿੰਦੇ ਹਨ ਅਤੇ ਅੰਦਰ-ਬਾਹਰ ਇੱਕ ਨੂਰ ਦਿਖਾ ਦਿੰਦੇ ਹਨ
ਸਤਿਗੁਰੂ, ਦਾਤਾ ਨੇ ਅਜਿਹਾ ਰਹਿਮੋ-ਕਰਮ ਕੀਤਾ ਕਿ ਲੋਕਾਂ ਦੀਆਂ ਤਕਦੀਰਾਂ ਬਦਲ ਗਈਆਂ ਸਿਮਰਨ ਕਰਨ ਵਾਲਿਆਂ ਅਤੇ ਬਚਨਾਂ ਨੂੰ ਮੰਨਣ ਵਾਲਿਆਂ ਦੇ ਅੰਦਰ-ਬਾਹਰ ਕੋਈ ਕਮੀ ਨਹੀਂ ਹੈ ਸਗੋਂ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਭਰਪੂਰ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸੰਤਾਂ ਦੇ ਬਚਨ ਮੰਨਣੇ ਚਾਹੀਦੇ ਹਨ ਅਤੇ ਸੇਵਾ-ਸਿਮਰਨ  ਕਰਨਾ ਚਾਹੀਦਾ ਹੈ ਸਾਰਿਆਂ ਦਾ ਭਲਾ ਸੋਚਣਾ ਚਾਹੀਦਾ ਹੈ, ਭਲਾ ਕਰਨਾ ਚਾਹੀਦਾ ਹੈ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੀਦਾ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਯਕੀਨਨ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓਗੇ ਅਤੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇੱਕ ਦਿਨ ਤੁਹਾਡੀ ਝੋਲੀ ਵਿਚ ਆ ਜਾਣਗੀਆਂ ਮਾਲਕ ਤੁਹਾਨੂੰ ਜ਼ਰ੍ਹੇ-ਜ਼ਰ੍ਹੇ ਵਿਚ ਨਜ਼ਰ ਆਵੇਗਾ, ਤੁਹਾਡੀ ਆਵਾਗਮਨ ਤੋਂ ਮੁਕਤੀ ਹੋਵੇਗੀ ਅਤੇ ਤੁਹਾਡੀਆਂ ਜਿਉਂਦੇ-ਜੀਅ ਗ਼ਮ, ਚਿੰਤਾ, ਪਰੇਸ਼ਾਨੀਆਂ, ਟੈਨਸ਼ਨਾਂ ਖ਼ਤਮ ਹੋ ਜਾਣਗੀਆਂ।
ਮਾਲਕ ਦਾ ਨਾਮ ਜਪੋ, ਤਾਂ ਕਿ ਮਾਲਕ ਦਾ ਰਹਿਮੋ-ਕਰਮ ਤੁਹਾਨੂੰ ਮਿਲੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੀਆਂ ਇੱਛਾਵਾਂ ਮੱਕੜਜਾਲ ਵਾਂਗ ਵਧਦੀਆਂ ਚਲੀਆਂ ਜਾਂਦੀਆਂ ਹਨ ਇੱਕ ਪੂਰੀ ਹੁੰਦੀ ਹੈ, ਤਾਂ ਦੂਜੀ ਇੱਛਾ ਜਾਗ ਜਾਂਦੀ ਹੈ ਅਜਿਹੇ ਵਿਚ ਸਮਾਂ ਗੁਜ਼ਰਦਾ ਚਲਿਆ ਜਾਂਦਾ ਹੈ ਅਤੇ ਆਖ਼ਿਰ ਇੱਕ ਦਿਨ ਇਨਸਾਨ ਚਲਿਆ ਜਾਂਦਾ ਹੈ, ਪਰ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਇੱਛਾਵਾਂ ਰੱਖਣਾ ਗਲਤ ਨਹੀਂ ਹੈ, ਪਰ ਜੇਕਰ ਤੁਸੀਂ ਸਿਮਰਨ ਕਰੋ ਤਾਂ ਮਾਲਕ ਤੁਹਾਡੀਆਂ ਜਾਇਜ਼ ਇੱਛਾਵਾਂ ਜ਼ਰੂਰ ਪੂਰੀਆਂ ਕਰਦੇ ਹਨ ਇਸ ਲਈ ਤੁਸੀਂ ਮਾਲਕ ਦਾ ਨਾਮ ਜਪੋ, ਤਾਂ ਕਿ ਮਾਲਕ ਦਾ ਰਹਿਮੋ-ਕਰਮ ਤੁਹਾਨੂੰ ਮਿਲੇ ਅਤੇ ਉਹ ਜਾਇਜ਼ ਇੱਛਾ ਜੋ ਮਾਲਕ ਦੀ ਨਿਗ੍ਹਾ ਵਿਚ ਜਾਇਜ਼ ਹੈ, ਉਸਨੂੰ ਮਾਲਕ ਪੂਰੀ ਕਰ ਦੇਣਗੇ ਅਤੇ ਜ਼ਰੂਰ ਤੁਹਾਡੀ ਝੋਲੀ ਖੁਸ਼ੀਆਂ ਪਾ ਦੇਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ੀਲੇ ਪਦਾਰਥਾਂ ਸਮੇਤ ਮੈਡੀਕਲ ਸਟੋਰ ਮਾਲਕ ਕਾਬੂ
ਨਸ਼ੀਲੇ ਪਦਾਰਥਾਂ ਸਮੇਤ ਮੈਡੀਕਲ ਸਟੋਰ ਮਾਲਕ ਕਾਬੂ
ਸਮਾਣਾ, (ਸੁਨੀਲ ਚਾਵਲਾ)। ਸੀਆਈਏ ਸਮਾਣਾ ਵੱਲੋਂ ਸ਼ਹਿਰ ਦੇ ਇੱਕ ਮੈਡੀਕਲ ਸਟੋਰ ‘ਤੇ ਛਾਪਾਮਾਰੀ ਕਰਕੇ 5800 ਨਸ਼ੀਲੀਆਂ ਗੋਲੀਆਂ (drugs) ਅਤੇ 1600 ਮਿਲੀ ਲਿਟਰ ਨਸ਼ੀਲੇ ਤਰਲ ਪਦਾਰਥ ਸਣੇ ਕੈਮਿਸਟ ਸ਼ਾਪ ਮਾਲਿਕ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਮੁੱਖੀ ਸਵਰਣ ਗਾਂਧੀ ਨੇ ਦੱਸਿਆ ਕਿ ਏਐਸਆਈ ਕੁਲਦੀਪ ਸਿੰਘ ਧਨੌਆ ਪੁਲਿਸ ਪਾਰਟੀ ਸਣੇ ਗਸ਼ਤ ਦੌਰਾਨ ਸਰੈਂ ਪੱਤੀ ਚੌਂਕ ਵਿੱਚ ਮੌਜੂਦ ਸੀ ਇਸ ਦੌਰਾਨ ਉਸ ਨੂੰ ਸੂਚਨਾ ਮਿਲੀ ਕਿ ਇੱਕ ਮੈਡੀਕਲ ਸਟੋਰ ਮਾਲਕ ਜੋ ਕਿ ਹੋਲਸੇਲ ਵਿੱਚ ਦਵਾਈ ਵੇਚਦਾ ਹੈ ਦੀ ਦੁਕਾਨ ‘ਤੇ ਨਸ਼ੀਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਤੁਰੰਤ ਡਰੱਗ ਇਸੰਪੈਕਟਰ ਸੰਤੋਸ਼ ਕੁਮਾਰ ਦੀ ਮੌਜੂਦਗੀ ਵਿਚ ਰੇਡ ਕਰਕੇ ਦੁਕਾਨ ਵਿੱਚੋਂ ਵੱਖ-ਵੱਖ ਤਰ੍ਹਾਂ ਦੀਆਂ 5800 ਨਸ਼ੀਲੀਆਂ ਗੋਲੀਆਂ ਅਤੇ 1600 ਮਿਲੀ ਲਿਟਰ ਨਸ਼ੀਲਾ ਤਰਲ ਬਰਾਮਦ ਕੀਤਾ। ਫੜੇ ਗਏ ਦੋਸ਼ੀ ਦੀ ਪਹਿਚਾਣ ਵਿਜੈ ਕੁਮਾਰ ਪੁੱਤਰ ਨਰਾਇਣ ਦਾਸ ਵਾਸੀ ਘੜਾਮੀ ਪੱਤੀ ਸਮਾਣਾ ਵਜੋਂ ਹੋਈ ਹੈ।
ਮੁਲਜ਼ਮ ਖ਼ਿਲਾਫ਼ ਸਮਾਣਾ ਸਿਟੀ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਦੇ ਕਾਰੋਬਾਰ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਪੁਲਿਸ ਵੱਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਸਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਦੇ ਕੈਮਿਸਟਾਂ ਨੂੰ ਤਾੜਨਾ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ ਨਾ ਵੇਚਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਰਾਮ ਜੀ ਕਾਨੂੰਨਨ ਮਾਲਕ ਬਣੇ
ਆਖ਼ਰ ਰਾਮ ਮੰਦਰ-ਬਾਬਰੀ ਮਸਜਿਦ ਦੀ ਥਾਂ ਦਾ ਵਿਵਾਦ ਨਿੱਬੜ ਗਿਆ ਹੈ ਮਾਣਯੋਗ ਸੁਪਰੀਮ ਕੋਰਟ ਨੇ ਵਿਵਾਦ ਵਾਲੀ ਥਾਂ ਨੂੰ ਰਾਮ ਲਲਾ ਦੀ ਮਾਲਕੀ ਦਾ ਫੈਸਲਾ ਸੁਣਾਇਆ ਜਿਸ ਨਾਲ ਹਿੰਦੂਆਂ?ਲਈ ਏਥੇ ਮੰਦਰ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਗਿਆ ਹੈ ਭਾਵੇਂ ਸੀ੍ਰ ਰਾਮ ਭਾਰਤੀ ਸੰਸਕ੍ਰਿਤੀ ਦੀ ਆਤਮਾ ਹਨ ਫਿਰ ਵੀ ਅਦਾਲਤ ਨੇ ਫੈਸਲੇ ਦਾ ਸਭ ਤੋਂ ਵੱਡਾ ਆਧਾਰ ਕਾਨੂੰਨੀ ਪਹਿਲੂ ਨੂੰ ਬਣਾਇਆ ਹੈ ਅਦਾਲਤ ਨੇ ਇਹ ਸਪੱਸ਼ਟ ਕਿਹਾ ਹੈ ਕਿ ਫੈਸਲਾ ਸ਼ਰਧਾ ਦੇ ਆਧਾਰ ‘ਤੇ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਫੈਸਲੇ ‘ਚ ਪੁਰਾਤੱਤਵ ਵਿਭਾਗ ਦੀ ਰਿਪੋਰਟ ਵਿਚਲੇ ਤੱਥਾਂ ਨੂੰ ਅਹਿਮੀਅਤ ਦਿੱਤੀ ਹੈ ਫੈਸਲੇ ‘ਚ ਪੁਰਾਤੱਤਵ ਵਿਭਾਗ ਦੀ ਰਿਪੋਰਟ ‘ਚ ਵਿਵਾਦਤ ਢਾਂਚੇ ‘ਚੋਂ ਮਿਲੀਆਂ ਵਸਤੂਆਂ ਨੂੰ ਧਰਮ ਦੀ ਬਜਾਇ ਭੌਤਿਕ ਤੇ ਵਿਗਿਆਨਕ ਨਜ਼ਰੀਏ ਨਾਲ ਵੇਖਦੇ ਹੋਏ ਸਿਰਫ਼ ਇਹੀ ਕਿਹਾ ਗਿਆ ਹੈ ਕਿ ਬਾਬਰੀ ਮਸਜਿਦ ਤੋਂ ਪਹਿਲਾਂ ਉੱਥੇ ਕੋਈ ਇਮਾਰਤ ਜ਼ਰੂਰ ਸੀ ਜਿਸ ਤੋਂ ਸਾਫ਼ ਸੀ ਕਿ ਕੋਈ ਇਮਾਰਤ ਤੋੜ ਕੇ ਮਸਜਿਦ ਦੀ ਉਸਾਰੀ ਕੀਤੀ ਗਈ ਹੈ ਤੱਥਾਂ ਦੀ ਛਾਣਬੀਣ ‘ਚ ਸ਼ਰਧਾ ਸਿਰਫ਼ ਪਿੱਠਭੂਮੀ ‘ਚ ਰਹੀ ਹੈ ਸ੍ਰੀ ਰਾਮ ਪ੍ਰਤੀ ਸ਼ਰਧਾ ਨੂੰ ਸਿਰਫ਼ ਇਸ ਤੱਥ ਦੇ ਰੂਪ ‘ਚ ਲਿਆ ਗਿਆ ਹੈ ਕਿ ਰਾਮ ਜੀ ਅਯੁੱਧਿਆ ਦੇ ਹੀ ਵਾਸੀ ਸਨ।
ਪੂਰਾ ਦੇਸ਼ ਨਾ ਸਿਰਫ਼ ਹਿੰਦੂ ਸਗੋਂ ਗੈਰ-ਹਿੰਦੂਆਂ ਦੀਆਂ ਕਈ ਪੀੜ੍ਹੀਆਂ ਹੀ ਇਸ ਗੱਲ ‘ਚ ਵਿਸ਼ਵਾਸ ਰੱਖਦੀਆਂ ਹਨ ਕਿ ਰਾਮ ਜੀ ਦਾ ਸਬੰਧ ਅਯੁੱਧਿਆ ਨਾਲ ਹੈ ਜੇਕਰ ਸੁੰਨੀ ਵਕਫ਼ ਬੋਰਡ ਦੇ ਹਾਸਿਮ ਅੰਸਾਰੀ, ਜਿਸ ਨੇ 66 ਸਾਲ ਮਾਮਲੇ ਦੀ ਪੈਰਵੀ ਕੀਤੀ, ਉਸ ਨੇ ਅੰਤਿਮ ਸਮੇਂ ਇਹੀ ਕਿਹਾ ਸੀ ਕਿ ਰਾਮ ਲਲਾ ਅਯੁੱਧਿਆ ਦੇ ਹੀ ਹਨ ਤੇ ਹੁਣ ਉਨ੍ਹਾਂ (ਰਾਮ ਲਲਾ) ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਅਦਾਲਤ ਨੇ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਦਿਆਂ ਅਯੁੱਧਿਆ ਸ਼ਹਿਰ ਦੇ ਅੰਦਰ ਹੀ ਮਸਜਿਦ ਲਈ ਪੰਜ ਏਕੜ ਜ਼ਮੀਨ ਦੇਣ ਦਾ ਫੈਸਲਾ ਸੁਣਾਇਆ ਹੈ ਦਰਅਸਲ ਫੈਸਲੇ ਤੋਂ ਪਹਿਲਾਂ ਹੀ ਕੁਝ ਮੁਸਲਿਮ ਧਿਰਾਂ ਬਲਦਵੀਂ ਥਾਂ ‘ਤੇ ਮਸਜਿਦ ਬਣਾਉਣ ਲਈ ਜ਼ਮੀਨ ਮੰਗ ਰਹੀਆਂ ਸਨ ਵੱਡੀ ਗੱਲ ਇਹ ਹੈ ਕਿ ਫੈਸਲਾ ਜੱਜਾਂ ਦੀ ਗਿਣਤੀ ਤਾਕਤ ਦੀ ਬਜਾਇ ਸਰਬਸੰਮਤੀ ਨਾਲ ਲਿਆ ਗਿਆ ਹੈ ਧਾਰਮਿਕ ਮਹੱਤਵ ਨੂੰ ਮੁੱਖ ਰੱਖਦਿਆਂ ਫੈਸਲਾ ਸੁਣਾਉਣ ਵਾਲੀ ਪੰਜ ਜੱਜਾਂ ਦੀ ਬੈਂਚ ‘ਚ ਇੱਕ ਮੁਸਲਮਾਨ ਜੱਜ ਵੀ ਸ਼ਾਮਲ ਸੀ ਹੁਣ ਅਦਾਲਤ ਨੇ ਜੋ ਵੀ ਫੈਸਲਾ ਸੁਣਾਇਆ, ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਪਹਿਲਾਂ ਹੀ ਇਸ ਮਾਮਲੇ ਦੇ ਸਿਆਸੀਕਰਨ ਕਰਕੇ ਦੇਸ਼ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਹੁਣ ਅਦਾਲਤ ਦਾ ਫੈਸਲਾ ਧਾਰਮਿਕ ਸਦਭਾਵਨਾ, ਵਿਗਿਆਨਕ ਨਜ਼ਰੀਏ ਤੇ ਕਾਨੂੰਨੀ ਪਰਿਪੱਕਤਾ ਦੀ ਗਵਾਹੀ ਭਰਦਾ ਹੈ ਇਸ ਮਾਮਲੇ ਦੇ ਹੋਰ ਸਿਆਸੀਕਰਨ ਦੀ ਗੁੰਜਾਇਸ਼ ਲਗਭਗ ਖ਼ਤਮ ਹੋ ਚੁੱਕੀ ਹੈ ਸਾਰੀਆਂ ਧਿਰਾਂ ਨੂੰ ਦੇਸ਼ ਹਿੱਤ ‘ਚ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਕੋਈ ਵੀ ਵਿਵਾਦ ਅੰਤਹੀਣ ਨਹੀਂ ਹੁੰਦੇ ਬਸ਼ਰਤੇ ਸੱਚ ‘ਤੇ ਚੱਲਣ ਦੀ ਹਿੰਮਤ ਹੋਣੀ ਚਾਹੀਦੀ ਹੈ ਸੱਚ ਨੂੰ ਸਵੀਕਾਰ ਕੀਤਾ ਜਾਵੇ ਸੱਚ ਇਹੀ ਹੈ ਕਿ ਬਾਬਰੀ ਮਸਜਿਦ ਤੋਂ ਪਹਿਲਾਂ ਉੱਥੇ ਰਾਮ ਮੰਦਰ ਸੀ ਤੇ ਅਯੁੱਧਿਆ ਦੇ ਵਾਸੀ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਮਾਰਥ ਨਾਲ ਖੁਸ਼ ਹੁੰਦੈ ਮਾਲਕ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਹ ਸਮਾਂ ਘੋਰ ਕਲਿਯੁਗ ਦਾ ਸਮਾਂ ਹੈ ਇਸ ਵਿੱਚ ਅੱਲ੍ਹਾ, ਵਾਹਿਗੁਰੂ ਦੇ ਨਾਮ ‘ਤੇ ਚੱਲਣਾ, ਉਸ ਦਾ ਜਾਪ ਕਰਨਾ, ਇਨਸਾਨ ਨੂੰ ਸਭ ਤੋਂ ਮੁਸ਼ਕਿਲ ਲੱਗਦਾ ਹੈ ਹੋਰ ਕੰਮ-ਧੰਦੇ ਕਰਨੇ ਹੋਣ ਤਾਂ ਇਨਸਾਨ ਖੁਸ਼ੀ-ਖੁਸ਼ੀ ਕਰਦਾ ਹੈ ਚੁਗਲੀ-ਨਿੰਦਿਆ ਕਰਨੀ ਹੋਵੇ, ਲੱਤ ਖਿਚਾਈ ਕਰਨੀ ਹੋਵੇ, ਇਹ ਕਰਨ ‘ਚ ਆਦਮੀ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਇਨਸਾਨ ਨੂੰ ਅੱਲ੍ਹਾ, ਵਾਹਿਗੁਰੂ ਦੀ ਯਾਦ ‘ਚ ਬੈਠਣਾ ਹੋਵੇ ਤਾਂ ਘੁਟਣ ਮਹਿਸੂਸ ਕਰਦਾ ਹੈ ਆਦਮੀ ਸੋਚਦਾ ਹੈ ਕਿ ਇਹ ਤਾਂ ਫਾਲਤੂ ਦਾ ਕੰਮ ਹੈ ਇਹ ਫਜ਼ੂਲ ਦੀਆਂ ਗੱਲਾਂ ਹਨ।
ਜਦੋਂ ਕਿ ਇਹ ਸਹੀ ਨਹੀਂ ਹੈ ਜਿਸ ਨੂੰ ਇਨਸਾਨ ਫਜ਼ੂਲ ਸਮਝਦਾ ਹੈ, ਜੇਕਰ ਜੀਵ ਉਸ ਅੱਲ੍ਹਾ, ਵਾਹਿਗੁਰੂ ਦੇ ਨਾਮ ਦਾ ਜਾਪ ਸੱਚੇ ਦਿਲੋਂ ਕਰੇ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਮਤਲਬ ਹੈ ਕਿ ਇੱਥੇ ਰਹਿੰਦੇ ਹੋਏ ਜਿੰਨੇ ਵੀ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ ਹਨ, ਉਨ੍ਹਾਂ ਤੋਂ ਮੁਕਤੀ ਅਤੇ ਆਉਣ ਵਾਲੇ ਸਮੇਂ ‘ਚ ਜੋ ਵੀ ਪਿਛਲੇ ਜਨਮਾਂ, ਕਰਮਾਂ ਦਾ ਬੋਝ ਹੈ ਉਸ ਤੋਂ ਵੀ ਮੁਕਤੀ ਭਾਵ ਟੋਟਲੀ ਟੈਨਸ਼ਨ ਫ੍ਰੀ ਲਾਈਫ਼ ਸਾਰੀ ਜ਼ਿੰਦਗੀ ਬਿਨਾ ਕਿਸੇ ਚਿੰਤਾ, ਭੈਅ ਦੇ ਜੀਵ ਬਿਤਾ ਸਕਦਾ ਹੈ ਅਗਲੇ ਜਹਾਨ ਦੀਆਂ ਖੁਸ਼ੀਆਂ ਤੋਂ ਭਾਵ ਹੈ।
ਕਿ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਜਾਵੇਗੀ ਦੂਜਾ ਉਹ ਸੁਪਰੀਮ ਪਾਵਰ ਜਿਸ ਨੂੰ ਲੋਕ ਕਹਿੰਦੇ ਹਨ ਕਿ ਉਹ ਹੈ ਅਤੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਨਹੀਂ ਹੈ, ਉਸ ਸੁਪਰੀਮ ਪਾਵਰ  ਨੂੰ ਸਿਰਫ਼ ਵੇਖਿਆ ਹੀ ਨਹੀਂ ਜਾ ਸਕਦਾ ਸਗੋਂ ਉਸ ਦੀ ਪਾਵਰ ਦੇ ਉਹ ਸਾਰੇ ਨਜ਼ਾਰੇ ਲਏ ਜਾ ਸਕਦੇ ਹਨ, ਜੋ ਜੀਵ ਨੂੰ ਇੱਕ ਵਾਰ ਮਿਲ ਜਾਣ ਤਾਂ ਉਸ ਨੂੰ ਜ਼ਿੰਦਗੀ  ਭਰ ਮਿਲਦੇ ਰਹਿੰਦੇ ਹਨ ਇਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਨਸਾਨ ਹਾਸਲ ਕਰ ਸਕਦਾ ਹੈ, ਅੱਲ੍ਹਾ, ਵਾਹਿਗੁਰੂ ਦੇ ਨਾਮ ਨਾਲ, ਮਾਲਕ ਦੀ ਭਗਤੀ-ਇਬਾਦਤ ਨਾਲ ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨੂੰ ਪਾਉਣ ਲਈ ਜ਼ੁਬਾਨ ਨਾਲ ਸਿਰਫ਼ ਮਾਲਕ ਦਾ ਨਾਮ ਲੈਣਾ ਹੁੰਦਾ ਹੈ ਇਸ ਲਈ ਕੋਈ ਕੰਮ-ਧੰਦਾ, ਪਰਿਵਾਰ ਨਹੀਂ ਛੱਡਣਾ ਪੈਂਦਾ ਕੋਈ ਪੈਸਾ ਨਹੀਂ ਚੜ੍ਹਾਉਣਾ ਹੁੰਦਾ।
ਕੋਈ ਕੱਪੜਾ-ਲੱਤਾ, ਦਾਨ-ਦੱਖਣਾ ਦੇਣ ਦੀ ਲੋੜ ਨਹੀਂ ਹੁੰਦੀ ਜੇਕਰ ਤੁਹਾਡੇ ਕੋਲ ਦਾਨ ਕਰਨ ਲਈ ਪੈਸਾ ਹੈ ਤਾਂ ਤੁਸੀਂ ਬਿਮਾਰਾਂ ਦਾ ਇਲਾਜ਼ ਕਰਵਾ ਦਿਓ, ਭੁੱਖੇ ਨੂੰ ਖਾਣਾ ਖੁਆ ਦਿਓ, ਪਿਆਸੇ ਨੂੰ ਪਾਣੀ ਪਿਆ ਦਿਓ, ਅੰਗਹੀਣ, ਅਪੰਗ ਜਾਂ ਕੋਈ ਬੇਸਹਾਰਾ ਹੈ ਤਾਂ ਉਸ ਲਈ ਸਹਾਰਾ ਬਣਾ ਦਿਓ ਕਿਸੇ ਗਰੀਬ ਦਾ ਕੰਮ ਨਹੀਂ ਚੱਲ ਰਿਹਾ, ਉਸਨੂੰ ਕੰਮ-ਧੰਦਾ ਚਲਾ ਦਿਓ, ਉਸਨੂੰ ਹਿੰਮਤ ਦਿਓ ਜੇਕਰ ਕਿਸੇ ਦੀ ਜਵਾਨ ਬੇਟੀ ਹੈ ਅਤੇ ਉਹ ਵਿਆਹ ਨਹੀਂ ਕਰਵਾ ਪਾ ਰਿਹਾ ਤਾਂ ਤੁਸੀਂ ਉਸਦਾ ਵਿਆਹ ਕਰਵਾ ਦਿਓ ਕੋਈ ਪੜ੍ਹ ਨਹੀਂ ਪਾ ਰਿਹਾ, ਉਸਨੂੰ ਵਿੱਦਿਆਦਾਨ ਦਿਵਾ ਦਿਓ ਜਿਉਂਦੇ-ਜੀ ਖ਼ੂਨਦਾਨ ਕਰੋ, ਮਰਨ ਉਪਰੰਤ ਅੱਖਾਂ ਦਾਨ, ਸਰੀਰ ਦਾਨ ਕਰੋ ਇਹ ਸਭ ਉਹ ਦਾਨ ਹਨ ਜੋ ਸੌ ਪ੍ਰਤੀਸ਼ਤ ਫਲਦੇ-ਫੁੱਲਦੇ ਹਨ ਅਤੇ ਕਦੇ ਖਾਲੀ ਨਹੀਂ ਜਾਂਦੇ।
ਇਸ ਤੋਂ ਇਲਾਵਾ ਹੋਰ ਵੀ ਸਰਵੋਤਮ ਦਾਨ ਹਨ ਜਿਵੇਂ ਕੋਈ ਨਸ਼ੇੜੀ, ਸ਼ਰਾਬੀ-ਕਬਾਬੀ, ਬੁਰੇ ਕਰਮ ਕਰਨ ਵਾਲਾ ਹੈ, ਤਾਂ ਤੁਸੀਂ ਉਸਦਾ ਕਿਰਾਇਆ ਭਰ ਕੇ ਲਿਆਓ, ਉਸਨੂੰ ਰਾਮ-ਨਾਮ ਨਾਲ ਜੋੜ ਦਿਓ ਅਰੇ! ਇਹ ਉਹ ਦਾਨ ਹੈ ਜੋ ਦੋਵਾਂ ਜਹਾਨਾਂ ਵਿਚ ਮਨਜ਼ੂਰ ਹੁੰਦਾ ਹੈ, ਕਿਉਂਕਿ ਜੇਕਰ ਤੁਸੀਂ ਕਿਸੇ ਨੂੰ ਰਾਮ-ਨਾਮ ਨਾਲ ਜੋੜ ਦਿੰਦੇ ਹੋ, ਤਾਂ ਉਸਦੇ ਤਮਾਮ ਨਸ਼ੇ ਚਲੇ ਗਏ, ਉਸਦਾ ਖ਼ਰਚਾ ਖ਼ਤਮ ਹੋ ਗਿਆ, ਘਰ ਵਿਚ ਖੁਸ਼ਹਾਲੀ ਆ ਗਈ ਅਤੇ ਨਾਮ ਦਿਵਾਉਣ ਨਾਲ ਉਸਦੇ ਸਿਮਰਨ ਕਰਨ ਨਾਲ ਉਸਦੇ ਆਉਣ ਵਾਲੇ ਭਿਆਨਕ ਕਰਮ ਵੀ ਕੱਟ ਜਾਣਗੇ ਭਾਵ ਉਸਦਾ ਪਰਮਾਨੈਂਟ ਬੀਮਾ ਹੋ ਗਿਆ ਇਸ ਲਈ ਜੋ ਲੋਕ ਕਿਸੇ ਜੀਵ ਨੂੰ ਨਾਮ ਦਿਵਾਉਂਦੇ ਹਨ ਤਾਂ ਮਾਲਕ ਉਨ੍ਹਾਂ ਦੇ ਘਰਾਂ ਵਿਚ ਬੇਇੰਤਹਾ ਖੁਸ਼ੀਆਂ ਬਖ਼ਸ਼ਦਾ ਹੈ, ਪਰ ਬਚਨਾਂ ‘ਤੇ ਪੱਕੇ ਰਹੋ, ਫਿਰ ਕੋਈ ਕਮੀ ਨਹੀਂ ਰਹਿੰਦੀ ਇਸ ਲਈ ਤੁਹਾਨੂੰ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਦਾਨ ਕਰੋ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਬੇਵਜ੍ਹਾ ਪੈਸਾ ਸੁੱਟਦੇ ਫਿਰੋ।
ਕੱਚੇ ਢਾਰੇ ਤੋਂ ਪੱਕੇ ਮਕਾਨ ਦਾ ਮਾਲਕ ਬਣਿਆ ਭੀਮਾ
ਸਾਧ-ਸੰਗਤ ਨੇ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ
ਬਠਿੰਡਾ (ਸੁਖਨਾਮ/ਸੱਚ ਕਹੂੰ ਨਿਊਜ਼,)
ਪਿੰਡ ਬੱਲੂਆਣਾ ਦਾ ਭੀਮਾ ਸਿੰਘ ਹੁਣ ਬੇਫਿਕਰ ਹੋ ਕੇ ਸੌਂਵੇਗਾ ਮੀਂਹ ਆਵੇ ਜਾਂ ਹਨ੍ਹੇਰੀ ਉਸਨੂੰ ਰਾਤ ਜਾਗ ਕੇ ਨਹੀਂ ਕੱਟਣੀ ਪਵੇਗੀ ਕੱਚੇ ਢਾਰੇ ਤੋਂ ਪੱਕੇ ਮਕਾਨ ਦੇ ਮਾਲਕ ਬਣੇ ਭੀਮੇ ਦਾ ਇਹ ਫਿਕਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮੁਕਾਇਆ ਹੈ
ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 134 ਕੰਮਾਂ ‘ਚ 19 ਨੰਬਰ ‘ਤੇ ਦਰਜ ਕਾਰਜ ਆਸ਼ਿਆਨਾ ਮੁਹਿੰਮ ਤਹਿਤ ਲਾਚਾਰ, ਬੇਸਹਾਰਾ, ਗਰੀਬ ਵਿਧਵਾਵਾਂ ਨੂੰ ਮਕਾਨ ਬਣਾ ਕੇ ਦੇਣ ‘ਤੇ ਅਮਲ ਕਰਦਿਆਂ ਇਹ ਭਲਾਈ ਦਾ ਕਾਰਜ ਜਰੂਰਤਮੰਦ ਭੀਮਾ ਸਿੰਘ ਦਾ ਮਕਾਨ ਬਣਾ ਕੇ ਕੀਤਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਭੀਮਾ ਸਿੰਘ ਪੁੱਤਰ ਦਾਰੀ ਸਿੰਘ ਵਾਸੀ ਪਿੰਡ ਬੱਲੂਆਣਾ ਬਲਾਕ ਚੁੱਘੇ ਕਲਾਂ ਦੀ ਆਰਥਿਕ ਹਾਲਤ ਕਾਫੀ ਖਰਾਬ ਹੋਣ ਕਰਕੇ ਉਹ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਮੁਸ਼ਕਲ ਨਾਲ ਗੁਜਾਰਾ ਕਰਦਾ ਹੈ ਉਹ ਆਪਣੀ ਪਤਨੀ ਅਤੇ 2 ਬੱਚਿਆਂ ਇੱਕ ਲੜਕਾ ਅਤੇ ਇੱਕ ਲੜਕੀ ਨਾਲ ਆਪਣੇ ਜੱਦੀ ਕੱਚੇ ਮਕਾਨ ਵਿਚ ਰਹਿ ਰਿਹਾ ਸੀ ਜਦੋਂ ਕਦੇ ਵੀ ਬਰਸਾਤ ਆਉਂਦੀ ਤਾਂ ਉਸਦੇ ਡਿਗੂੰ-ਡਿਗੂੰ ਕਰਦੇ ਘਰ ਵਿਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਸੀ ਉਸ ਦੀ ਇਸ ਹਾਲਤ ਨੂੰ ਦੇਖਦਿਆਂ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਵੱਲੋਂ ਵਿਚਾਰ ਕਰਨ ਉਪਰੰਤ ਉਸ ਨੂੰ 2 ਪੱਕੇ ਕਮਰੇ ਬਣਾ ਕੇ ਦਿੱਤੇ ਗਏ
ਇਸ ਨੇਕ ਕਾਰਜ ਵਿਚ ਪਿੰਡ ਦੀ ਸਾਧ-ਸੰਗਤ ਅਤੇ ਜਿੰਮੇਵਾਰ ਸੇਵਾਦਾਰਾਂ ਨੇ ਆਪਣਾ ਭਰਪੂਰ ਯੋਗਦਾਨ ਦਿੱਤਾ
ਇਸ ਮੌਕੇ ਭੀਮਾ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਸਾਧ-ਸੰਗਤ ਵੱਲੋਂ ਕੀਤੇ ਇਸ ਨੇਕ ਕਾਰਜ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਸਥਾਨਕ ਲੋਕਾਂ ਨੇ ਸਾਧ-ਸੰਗਤ ਵੱਲੋਂ ਕੀਤੇ ਇਸ ਮਾਨਵਤਾ ਭਲਾਈ ਦੇ ਕੰਮ ਦੀ ਭਰਪੂਰ ਪ੍ਰਸੰਸਾ ਕੀਤੀ ਇਸ ਮੌਕੇ ਬਲਾਕ ਦੇ ਜਿੰਮੇਵਾਰਾਂ, ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਪੂਰੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਤੀ-ਪਤਨੀ, ਬੇਟਾ ਅਤੇ ਬੇਟੀ ਦੀ ਮੌਤ, ਦਿਲ ਕਬਾਊ ਘਟਨਾ ਨੇ ਲੋਕ ਝੰਝੋੜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਵਿਖੇ ਆਈਲੈਟਸ ਇੰਸਟੀਚਿਊਟ ਦੇ ਮਾਲਕ ਦੀ ਇਨਡੈਵਰ ਕਾਰ ਭਾਖੜਾ ਨਹਿਰ ਵਿੱਚ ਡਿੱਗਣ ਦਾ ਦਿਲ ਕਬਾਊ ਮਾਮਲਾ ਸਾਹਮਣੇ ਆਇਆ ਹੈ। ਮੌਤ ਦੇ ਮੂੰਹ ‘ਚ ਜਾਣ ਵਾਲਿਆ ਵਿੱਚ ਪਤੀ-ਪਤਨੀ, ਬੇਟੀ ਅਤੇ ਬੇਟਾ ਸ਼ਾਮਲ ਹਨ। ਇਨ੍ਹਾਂ ਚਾਰਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।
ਇਕੱਤਰ ਕੀਤੇ ਵੇਰਵਿਆਂ ਅਨੁਸਾਰ ਪਟਿਆਲਾ ਦੇ ਨਾਮੀ ਗਰਾਮੀ ਆਈਲੈਟਸ ਇੰਸਟੀਚਿਊਟ ਦੇ ਮਾਲਕ 40 ਸਾਲਾਂ ਪਰਵਿੰਦਰ ਗਰਗ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਆਦਰਸ਼ ਕਲੌਨੀ ਭਾਦਸੋ ਰੋਡ ਪਟਿਆਲਾ ਨੇ ਅਪਣੀ ਪਤਨੀ ਸਿਖ਼ਾ ਗਰਗ ਨੂੰ ਆਪਣੀ ਇਨਡੈਟਵਰ ਕਾਰ ਵਿੱਚ ਘਰ ਤੋਂ ਬਿਠਾਇਆ ਅਤੇ ਡੀਏਵੀ ਸਕੂਲ ਪੜ੍ਹਦੇ ਆਪਣੇ ਬੱਚਿਆਂ ਨੂੰ ਲੈਣ ਲਈ ਗਏ। ਉਸ ਦੀ ਪਤਨੀ ਨੇ ਨਰਸਰੀ ‘ਚ ਪੜਦੇ ਆਪਣੇ ਪੁੱਤਰ ਨਿਸ਼ਾਤ ਗਰਗ ਅਤੇ ਫਸਟ ਕਲਾਸ ‘ਚ ਪੜਦੀ ਪੁੱਤਰੀ ਲਿਜ਼ਾ ਗਰਗ ਨੂੰ ਆਪਣੇ ਨਾਲ ਸਕੂਲ ਚੋਂ ਲਿਆ ਅਤੇ ਗੱਡੀ ‘ਚ ਬਿਠਾ ਲਿਆ। ਇਸ ਤੋਂ ਬਾਅਦ ਪਰਵਿੰਦਰ ਗਰਗ ਨਾਭਾ ਰੋਡ ਵੱਲ ਜਾ ਰਹੇ ਸਨ ਤਾਂ ਭਾਖੜਾ ਨਹਿਰ ਵਿੱਚ ਗੱਡੀ ਡਿੱਗ ਗਈ। ਸੰਕਰ ਡਾਈਵਰਜ਼ ਗੋਤਾਖੋਰ ਕਲੱਬ ਦੇ ਪ੍ਰਧਾਨ ਸੰਕਰ ਭਾਰਦਵਾਜ ਨੇ ਦੱਸਿਆ ਕਿ ਉਹ ਨਹਿਰ ਕੋਲ ਖੜ੍ਹੇ ਸਨ ਕਿ ਐਨੇ ਵਿੱਚ ਉਕਤ ਗੱਡੀ ਪੂਰੀ ਰਫ਼ਤਾਰ ਨਾਲ ਆਈ ਅਤੇ ਭਾਖੜਾ ਨਹਿਰ ਵਿੱਚ ਡਿੱਗ ਗਈ ਅਤੇ ਇਹ ਘਟਨਾ ਦੁਪਹਿਰ 12 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਗੋਤਾਖੋਰਾਂ ਵੱਲੋਂ ਵਿਅਕਤੀਆਂ ਨੂੰ ਬਚਾਉਣ ਲਈ ਭਾਖੜਾ ਨਹਿਰ ਵਿੱਚ ਕੁੱਦ ਪਏ ਅਤੇ ਕੁਝ ਸਮੇਂ ਬਾਅਦ ਗੱਡੀ ਵਿੱਚੋਂ ਲਾਸ਼ਾ ਬਰਾਮਦ ਕਰ ਲਈਆਂ, ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਭਾਖੜਾ ਨਹਿਰ ਉੱਪਰ ਲੋਕਾਂ ਦੀ ਭੀੜ ਜਮਾਂ ਹੋ ਗਈ। ਇਸ ਦੌਰਾਨ ਐਸਡੀਐਮ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਵੀ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਜਦੋਂ ਛੋਟੇ ਬੱਚਿਆਂ ਦੀਆਂ ਲਾਸਾਂ ਬਾਹਰ ਕੱਢੀਆਂ ਗਈਆਂ ਤਾ ਲੋਕਾਂ ਦਾ ਦਿਲ ਦਹਿਲ ਗਿਆ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇੱਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਇਨ ਦੇ ਐਸਐਚਓ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੰਡ ਮਿਲ ਮਾਲਕਾ ਅੱਗੇ ਝੂਕੀ ਸਰਕਾਰ, 25 ਰੁਪਏ ਪ੍ਰਤੀ ਕੁਇੰਟਲ ਸਰਕਾਰ ਦੇਵੇਗੀ ਸਬਸਿਡੀ
ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੂੰ ਗੰਨਾ ਪੀੜਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਹੁਕਮ
ਚੰਡੀਗੜ| ਗੰਨੇ ਦੀ ਪਿੜਾਈ ‘ਚ ਹੋ ਰਹੀਂ ਦੇਰੀ ਅਤੇ ਕਿਸਾਨਾ ਦੇ ਧਰਨੇ ਦੇ ਕਾਰਨ ਪੰਜਾਬ ਦੀ ਅਮਰਿੰਦਰ ਸਿੰਘ ਆਖਰਕਾਰ ਝੁਕ ਹੀ ਗਈ। ਪੰਜਾਬ ਸਰਕਾਰ ਆਪਣੀ ਜੇਬ ਵਿੱਚੋਂ 25 ਰੁਪਏ ਪ੍ਰਤੀ ਕੁਇੰਟਲ ਸਿੱਧਾ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾ ਕਰੇਗੀ, ਜਦੋਂ ਕਿ 285 ਰੁਪਏ ਪ੍ਰਤੀ ਕੁਇੰਟਲ ਖੰਡ ਮਿਲ ਵੱਲੋਂ ਦਿੱਤੇ ਜਾਣਗੇ। ਇਸ ਵਿੱਚ ਚੀਨੀ ਮਿੱਲ ਮਾਲਕਾਂ ਦੀ ਜਿਆਦਾ ਸੁਣਵਾਈ ਹੋਈ ਹੈ, ਕਿਉਂਕਿ ਮਿਲ ਮਾਲਕ ਹੀ ਪਿਛਲੇ ਦਿਨਾਂ ਤੋਂ ਪਿੜਾਈ ਕਰਨ ‘ਤੇ ਇਸ ਲਈ ਅੜੇ ਹੋਏ ਸਨ ਕਿ ਉਹ 275 ਤੋਂ ਜਿਆਦਾ ਪ੍ਰਤੀ ਕੁਇੰਟਲ ਕਿਸਾਨਾ ਨੂੰ ਦੇਣ ਲਈ ਨਹੀਂ ਤਿਆਰ ਸਨ, ਜਦੋਂ ਕਿ ਪੰਜਾਬ ਸਰਕਾਰ ਨੇ 310 ਰੁਪਏ ਰੇਟ ਤੈਅ ਕੀਤਾ ਹੋਇਆ ਸੀ। ਕਿਸਾਨਾ ਵੱਲੋਂ ਧਰਨਾ ਲਗਾਉਣ ਤੋਂ ਬਾਅਦ ਬੁੱਧਵਾਰ ਨੂੰ ਸਾਰਾ ਦਿਨ ਹੀ ਮੀਟਿੰਗਾਂ ਚੱਲਦੀ ਰਹੀਆ, ਜਿਸ ਦੌਰਾਨ ਪਹਿਲਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮਿੱਲ ਮਾਲਕਾ ਨਾਲ ਮੀਟਿੰਗ ਕੀਤੀ ਤਾਂ ਬਾਅਦ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਕਰ ਲਿਆ ਗਿਆ। ਇਸ ਦੇ ਨਾਲ ਕਿਸਾਨਾਂ ਦੇ ਬਕਾਏ ਦੇ ਭੁਗਤਾਨ ਲਈ ਨਿਜੀ ਖੰਡ ਮਿੱਲ ਮਾਲਕਾਂ ਵੱਲੋਂ ਚੁੱਕੇ ਗਏ ਕਰਜ਼ੇ ‘ਤੇ ਵਿਆਜ ਦੇ ਰੂਪ ਵਿੱਚ 65 ਕਰੋੜ ਰੁਪਏ ਤੁਰੰਤ ਜਾਰੀ ਕਰਨ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਪ੍ਰਾਈਵੇਟ ਖੰਡ ਮਿੱਲਾਂ ਨੂੰ ਗੰਨੇ ਦੀ ਪਿੜਾਈ ਤੁਰੰਤ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ ਜੋ ਪਹਿਲਾਂ ਹੀ ਦੋ ਹਫ਼ਤੇ ਪਛੜ ਗਈ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਟੇਟ ਐਸ਼ੋਰਡ ਪ੍ਰਾਈਸ (ਐਸ.ਏ.ਪੀ.) ਦੇ 310 ਰੁਪਏ ਪ੍ਰਤੀ ਕੁਇੰਟਲ ਵਿੱਚੋਂ 25 ਰੁਪਏ ਪ੍ਰਤੀ ਕੁਇੰਟਲ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਅਦਾ ਕੀਤਾ ਜਾਣਗੇ, ਜਦਕਿ ਬਾਕੀ 285 ਰੁਪਏ ਪ੍ਰਤੀ ਕੁਇੰਟਲ ਦਾ ਭੁਗਤਾਨ ਕਿਸਾਨਾਂ ਨੂੰ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਫੈਸਲਾ ਅੱਜ ਬਾਅਦ ਦੁਪਹਿਰ ਇੱਥੇ ਉਨਾਂ ਦੀ ਸਰਕਾਰੀ ਰਿਹਾਇਸ਼ ‘ਤੇ ਪ੍ਰਾਈਵੇਟ ਮਿੱਲ ਮਾਲਕਾਂ ਨਾਲ ਹੋਈ ਮੀਟਿੰਗ ਦੌਰਾਨ ਲਿਆ ਗਿਆ। ਸਾਲ 2015-16 ਦੇ ਪਿੜਾਈ ਸੀਜ਼ਨ ਲਈ ਕਿਸਾਨਾਂ ਦੀ ਅਦਾਇਗੀ ਦੇ ਨਿਪਟਾਰੇ ਲਈ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਵੱਲੋਂ ਚੁੱਕੇ 200 ਕਰੋੜ ਰੁਪਏ ਦੇ ਕਰਜ਼ੇ ਦੇ ਵਿਆਜ ਨੂੰ ਸਹਿਣ ਕਰਨ ਲਈ ਸਾਲ 2015 ਵਿੱਚ ਸੂਬਾ ਸਰਕਾਰ ਦੁਆਰਾ ਪ੍ਰਗਟਾਈ ਵਚਨਬੱਧਤਾ ਦੀ ਲੀਹ ‘ਤੇ ਮੁੱਖ ਮੰਤਰੀ ਨੇ ਵਿਆਜ ਦੀ ਲਗਪਗ 65 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਪ੍ਰਾਈਵੇਟ ਮਿੱਲ ਮਾਲਕਾਂ ਵੱਲ 192 ਕਰੋੜ ਰੁਪਏ ਦੇ ਬਕਾਏ ‘ਚੋਂ ਕੁਝ ਅਦਾਇਗੀ ਕੀਤੀ ਜਾ ਸਕੇ।  ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਾਲ 2017-18 ਦੇ ਪਿੜਾਈ ਸੀਜ਼ਨ ਦੀ ਕਿਸਾਨਾਂ ਦੀ ਬਕਾਇਆ ਰਾਸ਼ੀ ਉਨਾਂ ਵੱਲੋਂ ਸਿੱਧੇ ਤੌਰ ‘ਤੇ ਛੇਤੀ ਤੋਂ ਛੇਤੀ ਅਦਾ ਕਰ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਵਿਜੀਲੈਂਸ ਵਿਭਾਗ ਵੱਲੋਂ ਸੰਗਰੂਰ ਜੇਆਰ ਪਿੰ੍ਟਰਜ਼ ਦੇ ਮਾਲਕ ਦੇ ਘਰ ਛਾਪੇਮਾਰੀ
ਮਾਮਲਾ ਸਟੇਸ਼ਨਰੀ ਸਬੰਧੀ ਹੋਏ 47 ਲੱਖ ਦੇ ਕਥਿਤ ਘਪਲੇ ਦਾ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੱਚ ਕਹੂੰ ਨਿਊਜ਼)। ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਖਰੜ ਬਲਾਕ ਸੰਮਤੀ ਦੇ ਚੇਅਰਮੈਨ ਤੇ ਬੀਡੀਪੀਓ ਖਰੜ ਤੇ ਕਥਿਤ ਘਪਲੇਬਾਜ਼ੀ ‘ਚ ਹੋਈ ਕਾਰਵਾਈ ਤੋਂ ਬਾਅਦ ਅੱਜ ਵਿਜੀਲੈਂਸ ਦੀ ਟੀਮ ਨੇ ਸੰਗਰੂਰ ਵਿਖੇ ਜੇ. ਆਰ. ਪਿੰ੍ਰਟਰਜ਼ ਦੇ ਮਾਲਕਾਂ ਦੇ ਘਰੇ ਛਾਪਾ ਮਾਰਿਆ। ਜਿੱਥੋਂ ਵਿਭਾਗ ਨੂੰ ਕੁਝ ਹਾਸਲ ਨਹੀਂ ਹੋਇਆ ਕਥਿਤ ਦੋਸ਼ੀ ਪ੍ਰਿੰਟਰਜ਼ ਦੇ ਮਾਲਕ ਘਰੋਂ ਫਰਾਰ ਹੋ ਗਏ।
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਖਰੜ ਵਿਖੇ ਸਟੇਸ਼ਨਰੀ ਸਬੰਧੀ 47 ਲੱਖ ਦੇ ਕਰੀਬ ਦਾ ਕਥਿਤ ਘਪਲਾ ਹੋਇਆ ਸੀ। ਇਸ ਮਾਮਲੇ ਵਿੱਚ ਖਰੜ ਦੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਬਲਾਕ ਸੰਮਤੀ ਖਰੜ ਦੇ ਚੇਅਰਮੈਨ ਰੇਸ਼ਮ ਸਿੰਘ ਦੇ ਨਾਲ ਜੇ. ਆਰ. ਪ੍ਰਿੰਟਰਜ਼ ਦੇ ਮਾਲਕਾਂ ਜੀਤਪਾਲ ਮਿੱਤਲ, ਰਾਜਿੰਦਰਪਾਲ ਮਿੱਤਲ ਤੇ ਪੁਨੀਤ ਮਿੱਤਲ ਖਿਲਾਫ਼ ਕਈ ਧਾਰਾਵਾਂ ਤਹਿਤ ਪਰਚਾ ਦਰਜ ਹੋਇਆ ਸੀ।
ਇਨ੍ਹਾਂ ‘ਤੇ ਦੋਸ਼ ਸੀ ਕਿ ਉਕਤ ਸਾਰੇ ਜਣਿਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੀ ਜਾਣ ਵਾਲੀ ਸਟੇਸ਼ਨਰੀ ਬਿਨਾਂ ਸਪਲਾਈ ਕੀਤਿਆਂ ਪੈਸੇ ਆਪਸ ‘ਚ ਵੰਡ ਲਏ ਜਦੋਂ ਕਿ ਕੋਈ ਸਮਾਨ ਨਹੀਂ ਦਿੱਤਾ ਗਿਆ। ਬੀਤੇ ਦਿਨ ਇਸ ਮਾਮਲੇ ਸਬੰਧੀ ਪਰਚਾ ਦਰਜ ਹੋਣ ਤੋਂ ਬਾਅਦ ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜਦੋਂ ਕਿ ਫਰਮ ਮਾਲਕ ਰਾਜਿੰਦਰ ਪਾਲ ਮਿੱਤਲ ਦੀ ਗ੍ਰਿਫ਼ਤਾਰੀ ਲਈ ਅੱਜ ਵਿਜੀਲੈਂਸ ਵੱਲੋਂ ਸੰਗਰੂਰ ਸਥਿਤ ਉਨ੍ਹਾਂ ਦੇ ਮਕਾਨਾਂ ‘ਤੇ ਜਾ ਕੇ ਛਾਪੇਮਾਰੀ ਕੀਤੀ ਪਰ ਕਥਿਤ ਦੋਸ਼ੀ ਘਰਾਂ ਨੂੰ ਜਿੰਦਰੇ ਲਾ ਕੇ ਕਿੱਧਰੇ ਚਲੇ ਗਏ ।
ਛਾਪੇਮਾਰ ਟੀਮ ਦੀ ਅਗਵਾਈ ਕਰਨ ਵਾਲੇ ਵਿਜੀਲੈਂਸ ਵਿਭਾਗ ਮੋਹਾਲੀ ਦੇ ਡੀਐੱਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਰਾਜਿੰਦਰਪਾਲ ਮਿੱਤਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਛਾਪੇਮਾਰੀ ਕੀਤੀ ਸੀ ਪਰ ਉਹ ਇੱਥੇ ਮੌਜ਼ੂਦ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਗਜ਼ਾਂ ‘ਚ ਸਮਾਨ ਖਰੀਦ ਕੀਤਾ  ਗਿਆ ਸੀ ਪਰ ਸਪਲਾਈ ਨਹੀਂ ਸੀ ਕੀਤਾ ਗਿਆ। ਬਲਾਕ ਸੰਮਤੀ ਖਰੜ ਦੀਆਂ ਪੰਚਾਇਤਾਂ ਵਾਸਤੇ ਸਟੇਸ਼ਨਰੀ  ਵੰਡਣੀ ਸੀ ਉਨ੍ਹਾਂ ਦੱਸਿਆ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ, ਇਸ ਸਬੰਧੀ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਪੂਰੀ ਉਮੀਦ ਹੈ ।
ਇਸ ਮਾਮਲੇ ‘ਤੇ ਗੱਲਬਾਤ ਕਰਦਿਆਂ ਕਥਿਤ ਦੋਸ਼ੀ ਦੇ ਭਰਾ ਸੁਰਿੰਦਰ ਮਿੱਤਲ ਨੇ ਦੋਸ਼ ਲਾਇਆ ਕਿ ਵਿਜੀਲੈਂਸ ਵਿਭਾਗ ਵੱਲੋਂ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਾ ਸਮਾਨ ਸਪਲਾਈ ਕੀਤਾ ਹੈ ਉਨ੍ਹਾਂ ਕਿਹਾ ਕਿ ਜਿਹੜੇ ਮਹਿਕਮਿਆਂ ਨੇ ਸਮਾਨ ਪੰਚਾਇਤਾਂ ‘ਚ ਵੰਡਣਾ ਸੀ, ਉਹ ਨਹੀਂ ਵੰਡਿਆ ਇਸ ‘ਚ ਸਾਡਾ ਕੋਈ ਦੋਸ਼ ਨਹੀਂ ਹੈ।