What - Sach Kahoon Punjabi
ਇਨਸਾਨ ਨੂੰ ਰਾਮ-ਨਾਮ ਬਣਾ ਦਿੰਦੈ ਭਾਗਾਂ ਵਾਲਾ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਬੇਇੰਤਹਾ ਦਇਆ ਦਾ ਸਾਗਰ ਹੈ ਉਹ ਜੀਵ ਨੂੰ ਉਹ ਸਾਰੀਆਂ ਖੁਸ਼ੀਆਂ ਬਖ਼ਸ਼ਦਾ ਹੈ, ਜੋ ਉਸ ਜੀਵ ਦੇ ਭਾਗਾਂ ‘ਚ ਲਿਖੀਆਂ ਹੋਈਆਂ ਹਨ। ਜਦੋਂ ਜੀਵ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਸੱਚੇ ਦਿਲ ਨਾਲ ਲਗਾਤਾਰ ਪੁਕਾਰਦਾ ਹੈ ਤਾਂ ਮਾਲਕ ਉਹ ਵੀ ਖੁਸ਼ੀਆਂ ਬਖਸ਼ ਦਿੰਦਾ ਹੈ ਜੋ ਉਸ ਦੇ ਭਾਗਾਂ ‘ਚ ਨਹੀਂ ਲਿਖੀਆਂ ਹੁੰਦੀਆਂ ਜੇਕਰ ਤੁਸੀਂ ਭਾਗਾਂਵਾਲੇ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਰਾਮ ਦੇ ਨਾਮ ਦਾ ਸਿਮਰਨ ਕਰੋ  ਜੇਕਰ ਤੁਸੀਂ ਵੀ ਨੇਕ-ਚੰਗੇ ਕਰਮ ਕਰਦੇ  ਹੋ ਤਾਂ ਉਸ ਦਾ ਪੂਰਾ ਤਜ਼ਰਬਾ ਲੈ ਕੇ, ਉਸ ਲਈ ਪੂਰੀ ਮਿਹਨਤ ਕਰੋ ਤੇ ਨਾਲ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਹਿੰਮਤ ਕਰੇ ਅਗਰ ਇਨਸਾਨ, ਤੋ ਸਹਾਇਤਾ ਕਰੇ ਭਗਵਾਨ  ਜੇਕਰ ਤੁਸੀਂ ਮਿਹਨਤ ਕਰਦੇ ਹੋ, ਹਿੰਮਤ ਕਰਦੇ ਹੋ ਤਾਂ ਮਾਲਕ ਤੁਹਾਡੀ ਮੱਦਦ ਕਰੇਗਾ ਮਾਲਕ ਤੁਹਾਨੂੰ ਹਰ ਚੰਗੇ-ਨੇਕ ਕਰਮ ‘ਚ  ਤਰੱਕੀ ਬਖਸ਼ੇਗਾ, ਜਿਸ ਦੀ ਤੁਸੀਂ ਕਦੇ ਕਲਪਨਾ  ਵੀ ਨਹੀਂ ਕੀਤੀ ਹੁੰਦੀ ਇਸ ਲਈ ਜੀਵ ਨੂੰ ਕਦੇ ਵੀ ਰਾਮ-ਨਾਮ ਨਹੀਂ ਭੁੱਲਣਾ ਚਾਹੀਦਾ ਇਨਸਾਨ ਨੂੰ ਕਦੇ ਮਨ ਦੇ ਹੱਥੋਂ ਮਜ਼ਬੂਰ ਨਹੀਂ ਹੋਣਾ ਚਾਹੀਦਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਦੂਈ-ਦਵੈਸ਼ ‘ਚ ਨਹੀਂ ਆਉਣਾ ਚਾਹੀਦਾ ਜੇਕਰ ਅਜਿਹਾ ਕੁਝ ਮਨ ਕਰਨ ਲੱਗਦਾ ਹੈ ਤਾਂ ਮਨ ਇਨਸਾਨ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਭਾਈ, ਮਨ ਨਾਲ ਲੜਨਾ ਸਿੱਖੋ ਤਦ ਮਾਲਕ ਦੇ ਪਿਆਰ- ਮੁਹੱਬਤ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ, ਸਾਰੀਆਂ ਖੁਸ਼ੀਆਂ ਤੁਹਾਡੇ ਕੋਲ ਹੋਣਗੀਆਂ ਤੁਸੀਂ ਸਾਰੇ ਰਹਿਮੋ-ਕਰਮ ਦੇ ਕਾਬਲ ਬਣੋਗੇ ਇਹ ਅਤਿ ਜ਼ਰੂਰੀ ਹੈ ਕਿ ਤੁਸੀਂ ਸਿਮਰਨ ਕਰੋ, ਬਚਨਾਂ ‘ਤੇ ਪੱਕੇ ਰਹੋ ਤੇ ਹਰ ਕਿਸੇ ਦਾ ਭਲ਼ਾ ਮੰਗੋ ਕਦੇ ਵੀ ਕਿਸੇ ਦਾ ਬੁਰਾ ਕਰਨਾ ਤਾਂ ਦੂਰ, ਸੋਚਿਆ ਵੀ ਨਾ ਕਰੋ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਹਾਡੇ ਦੁਆਰਾ ਕਿਸੇ ਦੂਜੇ ਦਾ ਬੁਰਾ ਸੋਚਣ ਨਾਲ ਕੀ ਫ਼ਰਕ ਪੈ ਸਕਦਾ ਹੈ ? ਜਿਵੇਂ ਪੰਜਾਬੀ ‘ਚ ਕਹਾਵਤ ਹੈ ਕਿ ਕਾਵਾਂ ਦੇ ਆਖੇ, ਢੱਗੇ ਨਹੀਂ ਮਰਦੇ ਪੁਰਾਣੀ ਕਹਾਵਤ ਹੈ, ਜਦੋਂ ਲੋਕ ਬਲ਼ਦਾਂ ਤੋਂ ਕੰਮ ਲੈਂਦੇ ਸਨ ਕਾਂ ਤਾਂ ਇਹੀ ਚਾਹੁੰਦਾ ਸੀ। ਕਿ ਕਦੋਂ ਬਲ਼ਦ ਮਰੇ ਤੇ ਕਦੋਂ ਨੋਚ ਲਵਾਂ ਪਰ ਉਨ੍ਹਾਂ ਦੇ ਕਹਿਣ ਨਾਲ ਬਲ਼ਦ ਥੋੜ੍ਹਾ ਹੀ  ਮਰਿਆ ਕਰਦੇ ਹਨ ਤਾਂ ਤੁਸੀਂ ਕਿਸੇ ਦਾ ਬੁਰਾ ਸੋਚਣ ‘ਚ ਜਿੰਨਾ ਜ਼ੋਰ ਲਗਾਉਂਦੇ ਹੋ, ਜਿੰਨਾ ਤੜਫ਼ਦੇ ਹੋ ਤੁਹਾਡਾ ਬੁਰਾ ਹੋ ਜਾਂਦਾ ਹੈ, ਉਸ ਦਾ ਬੁਰਾ ਨਹੀਂ ਹੁੰਦਾ ਇਸ ਲਈ ਅਜਿਹਾ ਸੋਚੋ ਹੀ ਨਾ ਸਾਰਿਆਂ ਦਾ ਭਲ਼ਾ ਮੰਗੋ ਮਾਲਕ ਦੇ ਨਾਮ ਦਾ ਸਿਮਰਨ ਕਰੋ, ਭਗਤੀ ਕਰੋ, ਇਬਾਦਤ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ। ਯਕੀਨਣ ਉਹ ਦਿਨ ਵੀ ਆਵੇਗਾ ਕਿ ਮਾਲਕ ਤੁਹਾਡਾ ਹੋ ਜਾਵੇਗਾ ਤੇ ਉਹ ਸਾਰੀਆਂ ਖੁਸ਼ੀਆਂ ਬਖਸ਼ੇਗਾ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰਦੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੀ ਹੈ ਫੂਡ ਐਲਰਜ਼ੀ?
ਫੂਡ ਐਲਰਜ਼ੀ ਦੀ ਸਮੱਸਿਆ ਉਂਜ ਤਾਂ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ ਪਰ ਇਹ ਕਿਸੇ ਵੀ ਉਮਰ ‘ਚ ਹੋ ਸਕਦੀ ਹੈ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ। (Allergy)
ਕੀ ਹੈ ਫੂਡ ਐਲਰਜ਼ੀ? | Allergy
ਐਲਰਜ਼ੀ ਦਾ ਅਰਥ ਸਰੀਰ ਦੇ ਕੁਝ ਵਿਸ਼ੇਸ਼ ਤੱਤਾਂ ਪ੍ਰਤੀ ਅਤੀ ਸੰਵੇਦਨਸ਼ੀਲ ਪ੍ਰਕਿਰਿਆ ਹੈ ਇਨ੍ਹਾਂ ਨੂੰ ਐਲਰਜ਼ਨ ਕਹਿੰਦੇ ਹਨ ਜੋ ਲੋਕ ਇਨ੍ਹਾਂ ਤੱਤਾਂ ਪ੍ਰਤੀ ਅਤੀ ਸੰਵੇਦਨਸ਼ੀਲ ਹੁੰਦੇ ਹਨ, ਉਨ੍ਹਾਂ ‘ਚ ਕਈ ਲੱਛਣ ਨਜ਼ਰ ਆਉਂਦੇ ਹਨ ਆਮ ਤੌਰ ‘ਤੇ ਸਾਡੀ ਬਿਮਾਰੀ ਰੋਕੂ ਸਮਰੱਥਾ ਹਾਨੀਕਾਰਕ ਪਦਾਰਥਾਂ ਜਿਵੇਂ ਬੈਕਟੀਰੀਆ, ਵਾਇਰਸ ਅਤੇ ਜ਼ਹਿਰੀਲੇ ਪਦਾਰਥਾਂ ਪ੍ਰਤੀ ਪ੍ਰਤੀਕਿਰਿਆ ਕਰਦੀ ਹੈ ਕੁਝ ਲੋਕਾਂ ‘ਚ ਬਿਮਾਰੀ ਰੋਕੂ ਸਮਰੱਥਾ ਉਨ੍ਹਾਂ ਪਦਾਰਥਾਂ ਪ੍ਰਤੀ ਵੀ ਪ੍ਰਤੀਕਿਰਿਆ ਕਰਦੀ ਹੈ, ਜੋ ਨੁਕਸਾਨਦਾਇਕ ਨਹੀਂ ਹਨ ਐਲਰਜਿਕ ਪ੍ਰਤੀਕਿਰਿਆ ਸਮੇਂ ਰੋਗ ਰੋਕੂ ਸਮਰੱਥਾ ਲਿੰਫੋਸਾਈਟ ਨੂੰ ਸਰਗਰਮ ਕਰ ਦਿੰਦੀ ਹੈ, ਜਿਸਨੂੰ ਟੀ ਸੈੱਲ ਅਤੇ ਬੀ ਸੈੱਲ ਕਹਿੰਦੇ ਹਨ ਟੀ ਸੈੱਲ ਅਤੇ ਬੀ ਸੈੱਲ ਆਮ ਤੌਰ ‘ਤੇ ਐਂਟੀਬਾਡੀਜ਼ ਬਣਾਉਂਦੇ ਹਨ, ਜੋ ਬਾਹਰੀ ਤੱਤ (ਐਲਰਜਨ) ਨੂੰ ਨਸ਼ਟ ਕਰ ਦਿੰਦੇ ਹਨ, ਪਰ ਜਿਨ੍ਹਾਂ ਨੂੰ ਫੂਡ ਐਲਰਜ਼ੀ ਹੈ, ਉਨ੍ਹਾਂ ਲੋਕਾਂ ‘ਚ ਸਰੀਰ ਕਿਸੇ ਵਿਸ਼ੇਸ਼ ਪਦਾਰਥ ਪ੍ਰਤੀ ਐਂਟੀਬਾਡੀਜ਼ ਇਮਿਊਨੋਗਲੋਬਿਊਲਿਨ ਈ ਅਤੇ ਇੱਕ ਰਸਾਇਣ ਹਿਸਟਾਮਿਨ ਬਣਾਉਂਦਾ ਹੈ ਜਿਸ ਟਿਸ਼ੂ ਵਿਚ ਇਹ ਪੈਦਾ ਹੁੰਦਾ ਹੈ, ਉੱਥੇ ਇਹ ਫੂਡ ਐਲਰਜੀ ਪ੍ਰਤੀ ਵਿਸ਼ੇਸ਼ ਲੱਛਣ ਵਿਖਾਉਂਦਾ ਹੈ। (Allergy)
ਸਰੀਰ ‘ਤੇ ਅਸਰ
ਫੂਡ ਐਲਰਜ਼ੀ ਪ੍ਰਤੀ ਸਰੀਰ ਦੋ ਤਰ੍ਹਾਂ ਨਾਲ ਪ੍ਰਤੀਕਿਰਿਆ ਕਰਦਾ ਹੈ ਫੂਡ ਐਲਰਜ਼ੀ ਅਤੇ ਅਪੱਚ ਕਈ ਭੋਜਨ ਪਦਾਰਥ ਅਜਿਹੇ ਹਨ, ਜਿਨ੍ਹਾਂ ਨੂੰ ਸਾਡਾ ਸਰੀਰ ਸਵੀਕਾਰ ਨਹੀਂ ਕਰ ਸਕਦਾ ਜਿਵੇਂ ਕੁਝ ਲੋਕ ਦੁੱਧ ਪੀ ਲੈਣ ਤਾਂ ਉਨ੍ਹਾਂ ਨੂੰ ਅਪੱਚ ਜਾਂ ਡਾਇਰੀਆ ਦੀ ਸਮੱਸਿਆ ਹੋ ਜਾਂਦੀ ਹੈ ਫੂਡ ਐਲਰਜੀ ਕਿਸੇ ਖੁਰਾਕ ਪਦਾਰਥ ਦੇ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਹੈ, ਜੋ ਬਹੁਤ ਗੰਭੀਰ ਹੁੰਦੀ ਹੈ ਅਤੇ ਕਦੇ-ਕਦੇ ਜਾਨਲੇਵਾ ਵੀ।
ਕਾਰਨ
ਵਿਅਕਤੀ ਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਹੋ ਸਕਦੀ ਹੈ ਪਰ ਕਣਕ, ਰਾਈ, ਬਾਜਰਾ,  ਮੂੰਗਫਲੀ, ਸੋਇਆਬੀਨ, ਦੁੱਧ ਤੋਂ ਬਣੇ ਉਤਪਾਦ, ਸੁੱਕੇ ਮੇਵੇ ਵਰਗੇ ਕੁਝ ਵਿਸ਼ੇਸ਼ ਖੁਰਾਕੀ ਪਦਾਰਥਾਂ ਤੋਂ ਵੀ ਫੂਡ ਐਲਰਜ਼ੀ ਹੋ  ਸਕਦੀ ਹੈ।
ਆਮ ਲੱਛਣ
ਫੂਡ ਐਲਰਜ਼ੀ ਦੇ ਲੱਛਣ ਵਿਅਕਤੀ ਵਿਸ਼ੇਸ ਅਤੇ ਉਸਦੇ ਸਰੀਰ ਦੀ ਕਿਸੇ ਖੁਰਾਕ ਪਦਾਰਥ ਪ੍ਰਤੀ ਸੰਵੇਦਨਸ਼ੀਲਤਾ ‘ਤੇ ਨਿਰਭਰ ਕਰਦੇ ਹਨ ਇਸਦੇ ਲੱਛਣ ਭੋਜਨ ਤੋਂ ਦੋ ਘੰਟੇ ਬਾਅਦ ਹੀ ਨਜ਼ਰ ਆਉਣ ਲੱਗਦੇ ਹਨ ਸੋਜਿਸ਼ ਹੋਣਾ, ਉਲਟੀ ਆਉਣਾ, ਭੁੱਖ ਨਾ ਲੱਗਣਾ, ਦਸਤ ਲੱਗਣਾ, ਮੂੰਹ, ਗਲੇ, ਅੱਖਾਂ ਅਤੇ ਤਵੱਚਾ ‘ਤੇ ਖੁਜਲੀ ਹੋਣਾ ਬੱਚਿਆਂ ‘ਚ ਉਮਰ ਵਧਣ ਦੇ ਨਾਲ-ਨਾਲ ਇਹ ਸਮੱਸਿਆ ਸਮਾਪਤ ਹੋ ਜਾਂਦੀ ਹੈ।
ਪਰਵਾਹ ਨਹੀਂ ਕੌਣ ਕੀ ਕਹਿੰਦਾ ਹੈ: ਵਿਰਾਟ
ਟੀਮ ਲਈ ਚੰਗਾ ਕਰਨਾ ਇੱਕੋ ਇੱਕ ਟੀਚਾ
ਅਜ਼ਬੈਸਟਨ, 1 ਅਗਸਤ
ਭਾਰਤੀ ਕਪਤਾਨ ਵਿਰਾਟ ਕੋਹਲੀ 2014 ‘ਚ ਪਿਛਲੇ ਇੰਗਲੈਂਡ ਦੌਰੇ ‘ਚ ਆਪਣੀ ਖ਼ਰਾਬ ਲੜੀ ‘ਤੇ ਕੋਈ ਧਿਆਨ ਨਹੀਂ ਦੇਣਾ ਚਾਹੁੰਦੇ ਅਤੇ ਉਹਨਾਂ ਦਾ ਇੱਕੋ ਇੱਕ ਟੀਚਾ ਮੈਦਾਨ ‘ਤੇ ਉੱਤਰ ਕੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ‘ਤੇ ਹੈ ਟੈਸਟ ਰੈਂਕਿੰਗ ‘ਚ ਦੁਨੀਆਂ ਦੇ ਦੂਸਰੇ ਨੰਬਰ ਦੇ ਬੱਲੇਬਾਜ਼ ਵਿਰਾਟ ਨੇ ਇੰਗਲੈਂਡ ਵਿਰੁੱਧ ਸ਼ੁਰੂ ਹੋਏ ਪਹਿਲੇ ਟੈਸਟ ਤੋਂ ਪਹਿਲਾਂ ਪੱਤਰਕਾਰ ਸਮਾਗਮ ‘ਚ ਕਿਹਾ ਕਿ ਜਦੋਂ ਮੈਂ ਜ਼ਿਆਦਾ ਪੜ੍ਹਦਾ ਸੀ ਕਿ ਮੀਡੀਆ ‘ਚ ਕੀ ਲਿਖਿਆ ਗਿਆ ਹੈ ਤਾਂ ਮੈਂ ਆਪਣੇ ਪ੍ਰਦਰਸ਼ਨ ਦੀ ਚਿੰਤਾ ਕਰਿਆ ਕਰਦਾ ਸੀ ਪਰ ਹੁਣ ਮੈਂ ਬਾਹਰੀ ਗੱਲਾਂ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ ਕਿ ਲੋਕ ਕੀ ਕਹਿੰਦੇ ਹਨ, ਕੀ ਸੋਚਦੇ ਹਨ ਅਤੇ ਕੀ ਲਿਖਦੇ ਹਨ
ਪਿਛਲੇ ਦੌਰੇ ਬਾਰੇ ਸੋਚ ਕੇ ਬੋਝ ਨਹੀਂ ਪਾਉਣਾ ਚਾਹੁੰਦਾ
ਭਾਰਤੀ ਕਪਤਾਨ ਨੇ ਕਿਹਾ ਕਿ ਮੈਂ ਆਪਣੇ ਦਿਮਾਗ ‘ਤੇ ਪਿਛਲੇ ਦੌਰੇ ਬਾਰੇ ਸੋਚ ਕੇ ਬੋਝ ਨਹੀਂ ਪਾਉਣਾ ਚਾਹੁੰਦਾ ਮੈਂ ਇਸ ਨੂੰ ਸਾਫ਼ ਸੁਥਰਾ ਰੱਖਣਾ ਚਾਹੁੰਦਾ ਹਾਂ ਤਾਂਕਿ ਮੈਂ ਸਿਰਫ਼ ਇਸ ਲੜੀ ਦੌਰਾਨ ਆਪਣੀ ਬੱਲੇਬਾਜ਼ੀ ‘ਤੇ ਧਿਆਨ ਲਗਾ ਸਕਾਂ ਵਿਰਾਟ ਨੇ ਕਿਹਾ ਕਿ ਜਦੋਂ ਮੈਂ ਮੈਦਾਨ ‘ਤੇ ਉੱਤਰਦਾ ਹਾਂ ਤਾਂ ਮੇਰੇ ਹੱਥ ‘ਚ ਬੱਲਾ ਹੁੰਦਾ ਹੈ ਅਤੇ ਮੈਂ ਉਹਨਾਂ ਲੋਕਾਂ ਬਾਰੇ ਨਹੀਂ ਸੋਚਦਾ ਜੋ ਬਾਹਰ ਬੈਠ ਕੇ ਲਿਖਦੇ ਹਨ ਅਤੇ ਚੀਜ਼ਾਂ ਦੀ ਭਵਿੱਖਬਾਣੀ ਕਰਦੇ ਹਨ ਅੰਤਰਰਾਸ਼ਟਰੀ ਕ੍ਰਿਕਟ ‘ਚ ਛੇਤੀ ਹੀ 10 ਸਾਲ ਪੂਰੇ ਕਰਨ ਜਾ ਰਹੇ ਵਿਰਾਟ ਨੇ ਕਿਹਾ ਕਿ ਜਦੋਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਮੈਂ ਇਸ ਬਾਰੇ ਨਹੀਂ ਸੋਚਿਆ ਸੀ ਫਿਰ ਵੀ ਮੈਂ ਖ਼ੁਸ਼ ਹਾਂ ਕਿ 10 ਸਾਲ ਛੇਤੀ ਹੀ ਪੂਰੇ ਕਰਾਂਗਾ ਮੈਂ ਇੱਥੇ ਕੁਝ ਸਾਬਤ ਨਹੀਂ ਕਰਨਾ ਹੈ ਮੈਂ ਸਿਰਫ਼ ਆਪਣੀ ਟੀਮ ਲਈ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ, ਮੈਂ ਆਪਣੀ ਟੀਮ ਲਈ ਦੌੜਾਂ ਬਣਾਉਣਾ ਚਾਹੁੰਦਾ ਹਾਂ ਅਤੇ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣਾ ਚਾਹੁੰਦਾ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਅੱਜ ਦੇਸ਼ ਭਰ ‘ਚ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਕਾਰਨ ਚਰਚਾ ‘ਚ ਹੈ ਰੋਜ਼ਾਨਾ ਇੱਕ-ਦੋ ਮੌਤਾਂ ਹੋ ਰਹੀਆਂ ਹਨ ਪੁਲਿਸ ਅਧਿਕਾਰੀ ਵੀ ਨਸ਼ਾ ਤਸਕਰੀ ਦੇ ਦੋਸ਼ਾਂ ‘ਚ ਘਿਰ ਰਹੇ ਹਨ ਨਸ਼ਾ ਤਸਕਰਾਂ ਨੂੰ ਹੁਣ ਪਿੰਡਾਂ ਵਾਲੇ ਹੀ ਘੇਰ-ਘੇਰ ਕੇ ਕੁੱਟ ਰਹੇ ਹਨ ਦੂਜੇ ਪਾਸੇ ਸਰਕਾਰ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਲਗਾਤਾਰ ਵਧਾ ਰਹੀ ਹੈ ਤੇ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀ ਅਜਿਹੀਆਂ ਨੀਤੀਆਂ ਵਾਲੇ ਸੂਬੇ ਜਾਂ ਦੇਸ਼ ਦਾ ਫਿਰ ਰੱਬ ਹੀ ਰਾਖਾ ਹੈ।
ਇਹਨਾਂ ਮਾੜੇ ਹਾਲਾਤਾਂ ਨੂੰ ਵੇਖ ਕੇ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਤਾਂ ਡੇਰਾ ਸ਼ਰਧਾਲੂ ਹੀ ਸਨ, ਜਿਨ੍ਹਾਂ ਨੇ ਪੋਸਤ, ਅਫੀਮ, ਸਮੈਕ ਤਾਂ ਕੀ ਸਿਗਰਟ ਬੀੜੀ ਤੇ ਜ਼ਰਦੇ ਨੂੰ ਵੀ ਖੁੱਡੇ ਲਾ ਦਿੱਤਾ ਸੀ ਡੇਰਾ ਸੱਚਾ ਸੌਦਾ ਦੀ ਚਲਾਈ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਮਾਲਵੇ ਦੇ ਹਜ਼ਾਰਾਂ ਦੁਕਾਨਦਾਰਾਂ ਨੇ ਸਿਗਰਟ ਬੀੜੀ ਤੇ ਤੰਬਾਕੂ ਵਾਲੀਆਂ ਹੋਰ ਜ਼ਹਿਰੀਲੀਆਂ ਚੀਜ਼ਾਂ ਨਾ ਵੇਚਣ ਦਾ ਫੈਸਲਾ ਲਿਆ ਸੀ ਕਈ ਦੁਕਾਨਦਾਰਾਂ ਨੇ ਤਾਂ ਦੁਕਾਨਾਂ ‘ਚ ਪਈਆਂ ਸਿਗਰਟ, ਬੀੜੀਆਂ ਗਲੀਆਂ ‘ਚ ਢੇਰੀ ਕਰਕੇ ਉਹਨਾਂ ਨੂੰ ਅੱਗ ਹੀ ਲਾ ਦਿੱਤੀ ਡੇਰਾ ਸ਼ਰਧਾਲੂਆਂ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਤੋਂ ਮੁਕਤੀ ਦਿਵਾਈ ਸਮੈਕ ਹੈਰੋਇਨ ਤੇ ਹੋਰ ਨਸ਼ਿਆਂ ਦੀ ਵਰਤੋਂ ‘ਤੇ ਰੋਕ ਲਾਉਣਾ ਸਰਕਾਰ ਦਾ ਕੰਮ ਸੀ ਪਰ ਇਸ ਨੂੰ ਡੇਰਾ ਸ਼ਰਧਾਲੂਆਂ ਨੇ ਮਾਨਵਤਾ ਦੀ ਸੇਵਾ ਸਮਝ ਕੇ ਮੁਫ਼ਤ ‘ਚ ਕੀਤਾ।
ਦੇਸ਼ ਅੰਦਰ ਇਹ ਵਿਵਸਥਾ ਹੈ ਕਿ ਜੇਕਰ ਕੋਈ ਭਲਾਈ ਦੇ ਕੰਮ ਕਰਦਾ ਹੈ ਤਾਂ ਉਸ ਨੂੰ ਭਾਰਤ ਰਤਨ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਸਮਾਜਿਕ ਭਲਾਈ ਲਈ 133 ਕੰਮ ਕਰਨ ਵਾਲੇ ਡੇਰਾ ਸ਼ਰਧਾਲੂ ਮਾਣ-ਸਨਮਾਨ ਲਈ ਤਾਂ ਕੰਮ ਨਹੀਂ ਕਰ ਰਹੇ ਪਰ ਉਹ ਹੱਕਦਾਰ ਤਾਂ ਜ਼ਰੂਰ ਸਨ, ਬਹੁਤ ਸਾਰੇ ਖੇਤਰਾਂ ‘ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਉਨ੍ਹਾਂ ਦੇ ਸ਼ਰਧਾਲੂ ਨੋਬਲ ਤੇ ਮੈਗਸੇਸੇ ਵਰਗੇ ਪੁਰਸਕਾਰਾਂ ਦੇ ਹੱਕਦਾਰ ਹਨ।
ਹਜ਼ਾਰਾਂ ਕੁੜੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਹੱਥ ਕੀਤੇ ਪੀਲੇ | Criminals
ਪਰ ਸਰਕਾਰਾਂ ਨੇ ਡੇਰਾ ਸ਼ਰਧਾਲੂਆਂ ਨੂੰ ਮਾਣ-ਸਨਮਾਨ ਤਾਂ ਕੀ ਦੇਣਾ ਸੀ ਸਗੋਂ ਬੇਅਦਬੀ ਵਰਗੇ ਅਜਿਹੇ ਝੂਠੇ ਕੇਸਾਂ ‘ਚ ਫਸਾਇਆ, ਜਿਨ੍ਹਾਂ ਨਾਲ ਉਹਨਾਂ ਦਾ ਕੋਈ ਲਾਗਾ-ਦੇਗਾ ਨਹੀਂ ਸੀ ਹਜ਼ਾਰਾਂ ਬੇਘਰੇ ਲੋਕਾਂ ਨੂੰ ਡੇਰਾ ਸ਼ਰਧਾਲੂਆਂ ਨੇ ਸਿਰ ‘ਤੇ ਛੱਤ ਦਿੱਤੀ ਡੇਰਾ ਸ਼ਰਧਾਲੂ ਜੇਕਰ ਪੌਦੇ ਲਾਉਣ ਲੱਗਦੇ ਸਨ ਤਾਂ ਨਰਸਰੀਂਆਂ ਵਾਲੇ ਹੱਥ ਖੜ੍ਹੇ ਕਰ ਦਿੰਦੇ ਸਨ ਹਜ਼ਾਰਾਂ ਕੁੜੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਉਹਨਾਂ ਦੇ ਹੱਥ ਪੀਲੇ ਕੀਤੇ ਪੰਜਾਬ ਸਮੇਤ ਉੱਤਰੀ ਭਾਰਤ ਤੱਕ ਕੋਈ ਵੀ ਬਲੱਡ ਬੈਂਕ ਅਜਿਹਾ ਨਹੀਂ ਜਿੱਥੇ ਡੇਰਾ ਸ਼ਰਧਾਲੂਆਂ ਦੇ ਖੂਨ ਨੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਨਾ ਦਿੱਤੀ ਹੋਵੇ ਪਰ ਕਹਿੰਦੇ ਹਨ ਜ਼ੁਲਮ ਦਾ ਕੋਈ ਪੈਮਾਨਾ ਨਹੀਂ ਹੁੰਦਾ, ਜ਼ਾਲਮ ਤਾਂ ਸਾਹਮਣੇ ਵਾਲੇ ਦੀ ਹੋਂਦ ਮਿਟਾਉਣ ‘ਚ ਹੀ ਆਪਣੇ ਹੰਕਾਰ ਦੀ ਪੂਰਤੀ ਮੰਨਦਾ ਹੈ। (Criminals)
ਰਾਤੋ-ਰਾਤ ਭਗਤਾਂ ਨੂੰ ਅਪਰਾਧੀ ਬਣਾਉਣ ਦਾ ਅਜਿਹਾ ਘਿਨੌਣਾ ਚੱਕਰਵਿਊ ਘੜਿਆ ਗਿਆ ਤਾਂ ਕਿ ਡੇਰਾ ਸ਼ਰਧਾਲੂਆਂ ਨੂੰ ਸਮਾਜ ‘ਚੋਂ ਛੇਕਿਆ ਜਾ ਸਕੇ ਸਿਆਸੀ ਨਫ਼ੇ ਨੁਕਸਾਨ ਸਮੇਂ-ਸਮੇਂ ਦੀ ਖੇਡ ਹੁੰਦੇ ਹਨ ਪਰ ਇਹਨਾਂ ਦੇ ਮੋਹ ਜਾਲ ‘ਚ ਉਲਝ ਕੇ ਜੇਲ੍ਹ ਦੀਆਂ ਸਲਾਖਾਂ ਦਾ ਡਰ ਦੇ ਕੇ ਨੋਟ ਕਮਾਉਣ, ਧਮਕਾਉਣ ਤੇ ਬਦਨਾਮ ਕਰਨ ਦਾ ਨਤੀਜਾ ਅੱਜ ਨਸ਼ਿਆਂ ਦੀ ਹਨ੍ਹੇਰੀ ਦੇ ਰੂਪ ‘ਚ ਦੇਸ਼ ਭੁਗਤ ਰਿਹਾ ਹੈ ਭਲਾਈ ਵਾਲੇ ਹੱਥਾਂ ਨੂੰ ਤੋੜਨ ਦੀ ਗੱਲ ਸੋਚ ਕੇ ਸਮਾਜ ਦੀ ਬੇਹਤਰੀ ਦੀਆਂ ਗੱਲਾਂ ਸਿਰਫ਼ ਹਵਾ ‘ਚ ਤਲਵਾਰਾਂ ਮਾਰਨ ਦੇ ਬਰਾਬਰ ਹੈ। (Criminals)
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੈਸੇ ਦੁੱਗਣੇ ਕਰਵਾਉਣ ਦੇ ਲਾਲਚ ਹੇਠ ਵੱਡੀ ਗਿਣਤੀ ਲੋਕਾਂ ਨੂੰ ਫਸਾ ਕੇ ਇੱਕ ਕੰਪਨੀ ਵੱਲੋਂ ਸੱਤ ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਪੀੜਤਾਂ ਦੀ ਸ਼ਿਕਾਇਤ ‘ਤੇ ਕੰਪਨੀ ਦੇ ਡਾਇਰੈਕਟਰਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕਰ ਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਰਬਨ ਅਸਟੇਟ ਪਟਿਆਲਾ ਵਿਖੇ ਐਲਪਾਈਨ ਐਗਰੀਕਲਚਰ ਲਿਮ. ਕੰਪਨੀ ਦਾ ਦਫ਼ਤਰ ਖੋਲ੍ਹਿਆ ਹੋਇਆ ਸੀ।
ਇਸ ਤੋਂ ਇਲਾਵਾ ਹੋਰਨਾਂ ਥਾਵਾਂ ‘ਤੇ ਵੀ ਆਪਣੀਆਂ ਬ੍ਰਾਂਚਾ ਖੋਲੀਆਂ ਹੋਈਆਂ ਸਨ। ਆਪਣੀ ਸ਼ਿਕਾਇਤ ਵਿੱਚ ਬਲਦੇਵ ਸਿੰਘ ਪੁੱਤਰ ਭਾਗ ਸਿੰਘ ਵਾਸੀ ਸ਼ੇਰਪੁਰ ਜ਼ਿਲ੍ਹਾ ਸੰਗਰੂਰ, ਸ਼ੇਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੁਰਦ ਨਾਭਾ, ਨਿਰਮਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਦੁੱਧਨਸਾਧਾ ਆਦਿ ਨੇ ਦੱਸਿਆ ਕਿ ਇਸ ਕੰਪਨੀ ਦੇ ਜਸਵਿੰਦਰ ਸਿੰਘ ਮਾਨ, ਐਮਡੀ ਕੁਲਦੀਪ ਸਿੰਘ ਮਾਨ, ਮਲਕੀਤ ਸਿੰਘ ਮਾਨ ਪੁੱਤਰਾਨ ਜਗਤਾਰ ਸਿੰਘ ਅਤੇ ਇੰਦੂ ਰਾਣੀ ਪਤਨੀ ਕੁਲਦੀਪ ਸਿੰਘ ਵਾਸੀਆਨ ਵਿਰਕ ਕਾਲੌਨੀ ਨੇੜੇ ਡੀ ਸੀ ਡਬਲਯੂ ਪਟਿਆਲਾ ਆਦਿ ਨੂੰ ਉਨ੍ਹਾ ਦੇ ਦਫ਼ਤਰ ਵਿੱਚ ਮਿਲੇ।
ਸੱਤ ਕਰੋੜ ਰੁਪਏ ਤੋਂ ਵੱਧ ਇਕੱਠੇ ਕਰਕੇ ਕੰਪਨੀ ਹੋਈ ਛੂਹ ਮੰਤਰ
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਾਡੀ ਕੰਪਨੀ ‘ਚ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਜਮਾਂ ਕਰਵਾਉਂਦੇ ਹੋ ਤਾਂ 36 ਮਹੀਨਿਆਂ ਬਾਅਦ 47600 ਰੁਪਏ ਦੇਵਾਂਗੇ। ਜੇਕਰ ਇਸ ਤੋਂ ਜ਼ਿਆਦਾ ਕਰਵਾਉਂਦੇ ਹੋ ਤਾਂ ਤਿੰਨ ਸਾਲ ਬਾਅਦ ਦੁੱਗਣੇ ਦੇਵਾਂਗੇ। ਇਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ 80 ਤੋਂ ਵੱਧ ਵਿਅਕਤੀਆਂ ਵੱਲੋਂ ਪੈਸੇ 7 ਕਰੋੜ 10 ਲੱਖ 22 ਹਜਾਰ 200 ਤੋਂ ਵੱਧ ਪੈਸੇ ਜਮਾਂ ਕਰਵਾ ਦਿੱਤੇ। ਇਸ ਤੋਂ ਬਾਅਦ ਜਦੋਂ ਕੰਪਨੀ ਦੇ ਨਿਯਮਾਂ ਅਨੁਸਾਰ ਤਿੰਨ ਸਾਲਾਂ ਬਾਅਦ ਆਪਣੀ ਬਣਦੀ ਰਕਮ ਵਾਪਸ ਕਰਨ ਲਈ ਕਿਹਾ ਤਾ ਜਸਵਿੰਦਰ ਸਿੰਘ ਅਤੇ ਉਸਦੇ ਭਰਾ ਟਾਲ ਮਟੋਲ ਕਰਨ ਲੱਗੇ ਅਤੇ ਫਿਰ ਕੰਪਨੀ ਦਾ ਦਫ਼ਤਰ ਹੀ ਬੰਦ ਕਰ ਦਿੱਤਾ।
ਜਦੋਂ ਇਨ੍ਹਾਂ ਦੇ ਘਰ ਪੈਸਿਆਂ ਲਈ ਜਾਂਦੇ ਤਾ ਇੱਹ ਅੱਗੋਂ ਆਪਣੀ ਧੋਸ ਦਿਖਾਉਂਦੇ ਅਤੇ ਪੁੱਠਾ ਬੋਲਦੇ। ਜਦੋਂ ਇਨ੍ਹਾਂ ਵੱਲੋਂ ਪੈਸਿਆਂ ਸਬੰਧੀ ਕੋਈ ਰਾਹ ਨਾ ਦਿੱਤਾ ਗਿਆ ਤਾਂ ਪੀੜਤਾਂ ਨੇ ਪੰਜਾਬ ਦੇ ਮੁੱਖ ਮੰਤਰੀ, ਐਸਐਸਪੀ ਪਟਿਆਲਾ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਕੋਲ ਗੁਹਾਰ ਲਾਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ ਕੰਪਨੀ ਦੇ ਜਸਵਿੰਦਰ ਸਿੰਘ ਮਾਨ, ਐਮ.ਡੀ.ਕੁਲਦੀਪ ਸਿੰਘ ਮਾਨ,ਮਲਕੀਤ ਸਿੰਘ ਮਾਨ ਪੁੱਤਰਾਨ ਜਗਤਾਰ ਸਿੰਘ ਅਤੇ ਇੰਦੂ ਰਾਣੀ ਪਤਨੀ ਕੁਲਦੀਪ ਸਿੰਘ ਵਾਸੀਆਨ ਪਟਿਆਲਾ, ਸਤਨਾਮ ਸਿੰਘ ਪੁੱਤਰ ਰਾਜ ਸਿੰਘ ਵਾਸੀ ਮਹੁੱਲਾ ਕਾਂਸੀਆ ਵਾਲਾ ਸਨੌਰ ਪਟਿਆਲਾ, ਹਬੀਬ ਖਾਨ ਪੁੱਤਰ ਫਕੀਰ ਮੋਹਮੰਦ ਖਾਨ ਵਾਸੀ ਪਿੰਡ ਭੂੰਸਲਾ ਗੁਹਲਾ ਜ਼ਿਲ੍ਹਾ ਕੈਥਲ ਹਰਿਆਣਾ, ਸੰਜੇ ਕੁਮਾਰ ਪੁੱਤਰ ਹਰਪਾਲ ਸਿੰਘ ਵਾਸੀ ਭੜੀਆ ਪੇਹਵਾ ਜ਼ਿਲ੍ਹਾ ਕੂਰਕੇਸਤਰ ਹਰਿਆਣਾ (ਸਾਰੇ ਡਾਇਰੈਕਟਰ) ਖਿਲਾਫ਼ ਧਾਰਾ 406,420 ਆਈਪੀਸੀ ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ।
ਟਰੂਡੋ ਨੂੰ ਇਹ ਕੀ ਆਖ ਗਏ ਟਰੰਪ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਅਜੀਬੋ-ਗਰੀਬ ਬਿਆਨਬਾਜੀ ਲਈ ਮਸ਼ਹੂਰ ਹਨ। ਕਈ ਵਾਰ ਉਹ ਕੁਝ ਅਜਿਹਾ ਆਖ ਜਾਂਦੇ ਹਨ ਜਿਸ ਕਾਰਨ ਜਿੱਥੇ ਲੋਕ ਹੈਰਾਨ ਹੋ ਜਾਂਦੇ ਹਨ ਉੱਥੇ ਕਈ ਵਾਰ ਹੱਸ ਕੇ ਲੋਟ ਪੋਟ ਵੀ ਹੋ ਜਾਂਦੇ ਹਨ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਬਿਆਨ ਟਰੰਪ ਵੱਲੋਂ ਕੈਨੇਡਾਈ ਪ੍ਰਧਾਨ ਮੰਤਰੀ ਟਰੂਡੋ ਸਬੰਧੀ ਦਿੱਤਾ ਗਿਆ ਹੈ।
ਟਰੰਪ ਵੱਲੋਂ ਇੱਕ ਟਵੀਟ ਰਾਹੀਂ ਕਿਹਾ ਗਿਆ ਹੈ ਕਿ, ‘ਅਮਰੀਕਾ ਅਤੇ ਕੈਨੇਡਾ ਵਿਚਕਾਰ ਸਾਲਾਂ ਤੋਂ ਚੱਲੇ ਆ ਰਹੇ ਸੰਬੰਧਾਂ ਦੇ ਬਾਵਜੂਦ ਪੀ. ਐੱਮ. ਟਰੂਡੋ ਗੁੱਸੇ ‘ਚ ਰਹਿੰਦੇ ਹਨ ਪਰ ਉਹ ਇਸ ਗੱਲ ਨੂੰ ਝੂਠ ਨਹੀਂ ਕਹਿ ਸਕਦੇ ਕਿ ਕੈਨੇਡਾ ਦੁੱਧ ਉਤਪਾਦਾਂ ‘ਤੇ ਸਾਡੇ ਤੋਂ 300 ਫੀਸਦੀ ਟੈਕਸ ਵਸੂਲਦਾ ਹੈ, ਜਿਸ ‘ਚ ਸਾਡੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਸਾਡੀ ਖੇਤੀ ਦੀ ਵੀ ਭਾਰੀ ਹਾਨੀ ਹੋ ਰਹੀ ਹੈ’। ਇਹ ਟਵੀਟ ਡੋਨਾਲਡ ਟਰੰਪ ਅਤੇ ਪੀ. ਐੱਮ. ਜਸਟਿਨ ਟਰੂਡੋ ਦੀ ਕੈਨੇਡਾ ਦੇ ਕਿਊਬਿਕ ਵਿਖੇ ਜੀ-7 ਸਿਖਰ ਸੰਮੇਲਨ ‘ਚ ਮੁਲਾਕਾਤ ਤੋਂ ਇੱਕ ਦਿਨ ਆਇਆ ਹੈ।
ਇਸ ਸੰਮੇਲਨ ‘ਚ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਅਸਹਿਮਤੀਆਂ ‘ਤੇ ਗੱਲਬਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਾਰਚ ‘ਚ ਸਟੀਲ ‘ਤੇ 25 ਫੀਸਦੀ ਅਤੇ ਐਲੂਮੀਨੀਅਮ ‘ਤੇ 10 ਫੀਸਦੀ ਦਰਾਮਦ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਪਿਛਲੇ ਦਿਨੀਂ ਇਸ ਦਰਾਮਦ ਟੈਰਿਫ ਨੂੰ ਲਾਗੂ ਕਰ ਦਿੱਤਾ ਗਿਆ। ਇਹ ਟੈਰਿਫ ਲਾਉਣ ਤੋਂ ਬਾਅਦ ਯੂਰਪੀ ਸੰਘ, ਕੈਨੇਡਾ ਅਤੇ ਮੈਕਸੀਕੋ ਨੇ ਇਸ ‘ਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ।