Farmers Strike - Sach Kahoon Punjabi

Farmers Strike: ਡੀਸੀ ਦਫਤਰ ਫਰੀਦਕੋਟ ਅੱਗੇ 600 ਤੋਂ ਵੱਧ ਕਿਸਾਨਾਂ ਅਤੇ ਬੀਬੀਆਂ ਵੱਲੋਂ ਭੁੱਖ ਹੜਤਾਲ
Farmers Strike: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 100 ਦਿਨ ਪੂਰੇ ਹੋਣ ’ਤੇ ਪੂਰੇ ਭਾਰਤ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ਅੱਗੇ ਇੱਕ ਦਿਨ ਲਈ 100 ਜਾਂ ਉਸ ਤੋਂ ਵੱਧ ਕਿਸਾਨਾਂ ਵੱਲੋਂ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ ਜਿਸ ਸਬੰਧੀ ਸ. ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ DC ਦਫਤਰ ਫਰੀਦਕੋਟ ਅੱਗੇ 600 ਤੋਂ ਵੱਧ ਕਿਸਾਨਾਂ ਅਤੇ ਬੀਬੀਆਂ ਵੱਲੋਂ ਕੀਤੀ ਗਈ ਲਈ ਭੁੱਖ ਹੜਤਾਲ ਕੀਤੀ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਬੋਹੜ ਸਿੰਘ ਰੁਪੱਈਆ ਵਾਲਾ ਨੇ ਕਿਹਾ ਕਿ ਕਾਰਪੋਰੇਟ ਪੱਖੀ ਸਰਕਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਹਰ ਰੋਜ਼ਾਨਾ ਨਿੱਤ ਨਵੀਆਂ ਸਾਜਿਸ਼ਾਂ ਘੜ ਰਹੀਆਂ ਹਨ ਅਤੇ ਇਸੇ ਤਰ੍ਹਾਂ ਪਹਿਲਾਂ ਭਾਜਪਾ ਦੀ ਸਰਕਾਰ ਵੱਲੋਂ 2020 ਵਿੱਚ ਕਿਸਾਨੀ ਉੱਤੇ ਹਮਲਾ ਕਰਦੇ ਹੋਏ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ ਅਤੇ ਉਹਨਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਉੱਪਰ 378 ਦਿਨਾਂ ਤੱਕ ਇਤਿਹਾਸਕ ਸ਼ਾਂਤਮਈ ਕਿਸਾਨ ਅੰਦੋਲਨ-01 ਲੜਿਆ ਗਿਆ ਸੀ ਅਤੇ ਕੇਂਦਰ ਸਰਕਾਰ ਵੱਲੋ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਹੋਰ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ 9 ਦਸੰਬਰ 2021 ਨੂੰ ਉਹਨਾਂ ਮੰਨੀਆ ਗਈਆਂ ਮੰਗਾਂ ਨੂੰ ਲਾਗੂ ਕਰਨ ਦੀ ਲਿਖਤ ਵਿੱਚ ਚਿੱਠੀ ਦਿੱਤੀ ਗਈ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਦੇ ਹੋਏ ਉਹਨਾਂ ਮੰਨੀਆਂ ਗਿਆ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। Farmers Strike

ਇਹ ਵੀ ਪੜ੍ਹੋ: PM Internship Scheme: ਪ੍ਰਧਾਨ ਮੰਤਰੀ ਇੰਟਰਨਸਿਪ ਯੋਜਨਾ ਲਈ 12 ਮਾਰਚ ਤੱਕ ਕੀਤਾ ਜਾ ਸਕਦੇ ਅਪਲਾਈ

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬੇਰੁੱਖੀ ਅਤੇ ਆਪਣੇ ਲੋਕਾਂ ਉੱਪਰ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ੁਲਮ ਨੂੰ ਨਾ ਸਹਾਰਦੇ ਹੋਏ ਸ. ਜਗਜੀਤ ਸਿੰਘ ਡੱਲੇਵਾਲ ਨੇ ਹਰ ਦੁੱਖ ਆਪਣੇ ਸਰੀਰ ਉੱਪਰ ਹੰਡਾਉਣ ਦਾ ਫੈਸਲਾ ਲੈਂਦੇ ਹੋਏ ਕਿਹਾ ਕਿ ਮੇਰਾ ਫਰਜ ਬਣਦਾ ਹੈ ਕਿ ਮੈਂ ਤੁਹਾਡੀ ਜਥੇਬੰਦੀ ਦਾ ਪ੍ਰਧਾਨ ਹਾਂ ਤੇ ਇਸ ਲਈ ਜੇਕਰ ਕੁਰਬਾਨੀ ਦੇਣ ਦੀ ਗੱਲ ਆਈ ਹੈ ਤਾਂ ਫੇਰ ਮੈਂ ਆਪਣੇ ਲੋਕਾਂ ਦੇ ਅੱਗੇ ਲੱਗ ਕੇ ਖੁਦ ਲੜਾਂਗਾ ਅਤੇ ਉਹਨਾਂ 26 ਨਵੰਬਰ 2024 ਨੂੰ ਮਰਨ ਵਰਤ ‘ਤੇ ਬੈਠਣ ਦਾ ਫੈਸਲਾ ਕੀਤਾ,

ਜਿਨਾਂ ਨੂੰ ਮਰਨ ਵਰਤ ਉੱਪਰ ਬੈਠਿਆਂ 100 ਦਿਨ ਦੇ ਕਰੀਬ ਹੋ ਚੁੱਕੇ ਸਨ ਅਤੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੋਇਆ ਤੇ ਉਹਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਦੋਨਾਂ ਫੋਰਮਾਂ ਵੱਲੋਂ 5 ਮਾਰਚ ਨੂੰ ਪੂਰੇ ਦੇਸ਼ ਭਰ ਵਿੱਚ ਹਰ ਇੱਕ ਜ਼ਿਲਾ ਹੈਡਕੁਆਰਟਰ ਦੇ ਅੱਗੇ 100 ਕੁ ਕਿਸਾਨਾਂ ਦੇ ਜਥਿਆਂ ਵੱਲੋਂ ਇੱਕ ਦਿਨ ਲਈ ਭੁੱਖ ਹੜਤਾਲ ’ਤੇ ਬੈਠਣ ਦੇ ਕੀਤੇ ਗਏ ਐਲਾਨ ਮੁਤਾਬਕ ਅੱਜ 600 ਤੋਂ ਵੱਧ ਕਿਸਾਨਾਂ ਤੇ ਕਿਸਾਨ ਬੀਬੀਆਂ ਵੱਲੋਂ ਫਰੀਦਕੋਟ ਵਿਖੇ ਭੁੱਖ ਹੜਤਾਲ ਉੱਪਰ ਬੈਠ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ। Farmers Strike

8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖਨੌਰੀ ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਕੀਤੀ ਜਾਵੇਗੀ ਮਹਿਲਾ ਕਿਸਾਨ ਪੰਚਾਇਤ

ਬੋਹੜ ਸਿੰਘ ਰੁਪੱਈਆ ਵਾਲਾ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਖਨੌਰੀ ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਅੰਦੋਲਨ ਚੱਲਦੇ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਅਤੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਾਵਾਂ ਅਤੇ ਭੈਣਾਂ ਵੱਲੋਂ ਕਿਸਾਨ ਪੰਚਾਇਤ ਕੀਤੀ ਜਾ ਰਹੀ ਹੈ। ਉਹਨਾਂ ਮਾਵਾਂ-ਭੈਣਾਂ ਦੇ ਸਿਦਕ ਨੂੰ ਸਿੱਜਦਾ ਕਰਨ ਲਈ 8 ਮਾਰਚ ਨੂੰ ਦੋਨਾਂ ਫੋਰਮਾ ਵੱਲੋਂ ਚੱਲ ਰਹੇ ਮੋਰਚਿਆਂ ਉੱਪਰ ਮਹਿਲਾ ਕਿਸਾਨ ਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਮਾਵਾਂ-ਭੈਣਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।

ਜ਼ਿਲ੍ਹਾ ਜਰਨਲ ਸਕੱਤਰ ਇੰਦਰਜੀਤ ਸਿੰਘ ਘਣੀਆ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਵਿੱਚ ਕੀਤੇ ਗਏ ਦੁਰਵਿਵਹਾਰ ਦੀ ਕੜੇ ਸ਼ਬਦਾਂ ਵਿੱਚ ਨਿੰਦਿਆ ਤੇ ਨਿਖੇਦੀ ਕਰਦੇ ਹੋਏ ਕਿਹਾ ਕਿ ਧਰਨਿਆਂ ਵਿੱਚੋਂ ਨਿਕਲੀ ਹੋਈ ਪਾਰਟੀ ਦੇ ਮੁੱਖ ਮੰਤਰੀ ਨੂੰ ਹੁਣ ਲੋਕਾਂ ਦੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਤੋਂ ਡਰ ਲੱਗ ਰਿਹਾ ਹੈ।

ਮੁੱਖ ਮੰਤਰੀ ਇਹ ਭੁੱਲ ਰਹੇ ਹਨ ਕਿ ਇਹ ਉਹ ਹੀ ਲੋਕ ਹਨ ਜਿਨਾਂ ਦੇ ਵਿੱਚ ਜਾ ਕੇ ਉਹ ਸੜਕਾਂ ਉੱਤੇ ਬੈਠ ਦੇ ਹੁੰਦੇ ਸਨ ਅਤੇ ਇਹ ਉਹ ਹੀ ਲੋਕ ਹਨ ਜਿਨਾਂ ਨਾਲ ਉਹਨਾ ਵੱਲੋ ਵੱਖ-ਵੱਖ ਸਮੇਂ ਦੌਰਾਨ ਮੀਟਿੰਗਾਂ ਕਰਕੇ ਮੰਗਾਂ ਮੰਨਣ ਦਾ ਐਲਾਨ ਕੀਤੇ ਗਏ ਸਨ ਅਤੇ ਮੀਡੀਆ ਦੇ ਵਿੱਚ ਆ ਕੇ ਇਸ ਸਬੰਧੀ ਮੁੱਖ ਮੰਤਰੀ ਵੱਲੋ ਬਿਆਨ ਵੀ ਦਿੱਤੇ ਸਨ ਅਤੇ ਇਹ ਉਹ ਹੀ ਮੰਗਾਂ ਹਨ ਜਿਨਾਂ ਨੂੰ ਯਾਦ ਕਰਵਾਉਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਾਰ-ਵਾਰ ਧਰਨੇ ਲਗਾਉਣੇ ਪੈਂਦੇ ਹਨ ਅਤੇ ਇਹ ਉਹ ਹੀ ਮੰਗਾਂ ਹਨ ਜਿਹੜੀਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਹਨ ਪਰ ਤੁਸੀਂ ਲਾਗੂ ਨਹੀਂ ਕੀਤੀਆਂ ਗਈਆਂ।

ਗ੍ਰਿਫਤਾਰ ਕੀਤੇ ਆਗੂਆਂ ਨੂੰ ਬਜ਼ੁਰਗਾਂ ਨੂੰ ਅਤੇ ਔਰਤਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ

ਉਹਨਾਂ ਹੀ ਸਰਕਾਰਾਂ ਦੇ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਵਾਰ-ਵਾਰ ਲੋਕਾਂ ਨੂੰ ਸੜਕਾਂ ਉੱਪਰ ਆਉਣਾ ਪੈਂਦਾ ਅਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਉਹਨਾਂ ਵਾਅਦਿਆਂ ਨੂੰ ਤੇ ਮੰਨੀਆ ਹੋਈਆ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਦਨਾਮ ਕਰਨ ਅਤੇ ਲੋਕਤੰਤਰ ਦਾ ਘਾਣ ਕਰਦੇ ਹੋਏ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਘਰਾਂ ਵਿੱਚ ਛਾਪੇਮਾਰੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਲੱਗੇ ਹੋਏ ਹਨ। ਇੰਦਰਜੀਤ ਸਿੰਘ ਘਣੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਸਰਕਾਰਾਂ ਨਹੀਂ ਇਸ ਲਈ ਗ੍ਰਿਫਤਾਰ ਕੀਤੇ ਆਗੂਆਂ ਨੂੰ ਬਜ਼ੁਰਗਾਂ ਨੂੰ ਅਤੇ ਔਰਤਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। Farmers Strike

ਇਸ ਮੌਕੇ ਉਹਨਾਂ ਨਾਲ: ਗੁਰਦਿੱਤਾ ਸਿੰਘ ਜਿਲ੍ਹਾ ਵਿੱਤ ਸਕੱਤਰ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ,ਨੈਬ ਸਿੰਘ ਸ਼ੇਰ ਸਿੰਘ ਵਾਲਾ ਕਨਵੀਨਰ ਬਲਾਕ ਸਾਦਿਕ,ਬਲਾਕ ਕੋਟਕਪੂਰਾ ਤੋ ਕਮੇਟੀ ਮੈਂਬਰ ਵਿਪਨ ਸਿੰਘ ਫਿੱਡੇ,ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ,ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ ਅਤੇ ਯੂਥ ਆਗੂ ਜਤਿੰਦਰਜੀਤ ਸਿੰਘ,ਹੁਸ਼ਿਆਰ ਸਿੰਘ ਸੋਨਾ ਮਿਸ਼ਰੀ ਵਾਲਾ, ਨਿਰਮਲ ਸਿੰਘ ਢਿੱਲਵਾਂ, ਗੁਰਮੇਲ ਸਿੰਘ ਸੰਧਵਾਂ,ਜਗਦੇਵ ਸਿੰਘ ਜੈਤੋ, ਬੇਅੰਤ ਸਿੰਘ ਸੂਰਘੁਰੀ, ਕਸ਼ਮੀਰ ਸਿੰਘ ਰੋੜੀਕਪੂਰਾ,ਮੇਜਰ ਸਿੰਘ ਬਾਜਾਖਾਨਾ,ਅੰਗਰੇਜ਼ ਸਿੰਘ ਵਾਦਰ, ਰਣਜੀਤ ਸਿੰਘ ਡੋਡ, ਗੁਰਪ੍ਰੀਤ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਮੱਲਾ,ਮੋਦਨ ਸਿੰਘ ਘਣੀਆਂ,ਸੁਖਪ੍ਰੀਤ ਸਿੰਘ ਝੱਖੜਵਾਲਾ ਆਦਿ ਕਿਸਾਨ ਆਗੂ ਹਾਜ਼ਰ ਸਨ।

ਕਿਸਾਨਾਂ ਦੀ ਹੜਤਾਲ ਖਤਮ ਹੋਣ ਪਿੱਛੋਂ ਲੀਹੇ ਪੈਣ ਲੱਗੀ ਜ਼ਿੰਦਗੀ
ਮਾਲਵੇ ਦੀਆਂ ਮੰਡੀਆਂ ‘ਚ ਖਪਤਕਾਰ ਵਸਤਾਂ ਦੀ ਆਮਦ ਸ਼ੁਰੂ

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਪੰਜਾਬ ‘ਚ ਕਿਸਾਨਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਰੋਜ਼ਮਰ੍ਹਾ ਦੇ ਜੀਵਨ ਵਿੱਚ ਆਈ ਖੜੋਤ ਖ਼ਤਮ ਹੋਣ ਲੱਗੀ ਹੈ। ਅੱਜ ਮਾਲਵੇ ਦੀਆਂ ਤਕਰੀਬਨ ਸਾਰੀਆਂ ਹੀ ਮੰਡੀਆਂ ‘ਚ ਸਬਜ਼ੀ ਦੀਆਂ ਗੱਡੀਆਂ ਪੁੱਜੀਆਂ, ਜਿਨ੍ਹਾਂ ਕਾਰਨ ਸਬਜ਼ੀ ਮੰਡੀ ‘ਚ ਰਵਾਇਤੀ ਚਹਿਲ ਪਹਿਲ ਸ਼ੁਰੂ ਹੋ ਗਈ ਹੈ। ਅੱਜ ਲਗਭਗ ਸਾਰੇ ਹੀ ਪਾਸੇ ਦੁੱਧ ਸਪਲਾਈ ਹੋਇਆ ਹੈ ਅਤੇ ਸਬਜ਼ੀਆਂ, ਫ਼ਲਾਂ  ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਹੜਤਾਲ ਦੌਰਾਨ ਅਰਸ਼ ‘ਤੇ ਚੜ੍ਹੇ ਭਾਅ ਮੁੜ ਫ਼ਰਸ਼ ‘ਤੇ ਆ ਗਏ ਸੰਘਰਸ਼ ਦੀ ਧਾਰ ਮੱਠੀ ਪੈਣ ਮਗਰੋਂ ਲੋਕਾਂ ਦਾ ਜੀਵਨ ਹੌਲੀ-ਹੌਲੀ ਪਟੜੀ ‘ਤੇ ਆ ਰਿਹਾ ਹੈ, ਪਰ ਹਾਲੇ ਲੋਕਾਂ ਵਿੱਚ ਭੈਅ ਕਾਇਮ ਹੈ।

ਸੜਕਾਂ ‘ਤੇ ਅੰਦੋਲਨਕਾਰੀਆਂ ਦਾ ਕਬਜ਼ਾ ਹੋਣ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਜੋ ਹੁਣ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਬਠਿੰਡਾ ਦੀ ਥੋਕ ਸਬਜ਼ੀ ਮੰਡੀ ‘ਚ ਬਾਹਰੋਂ ਆਉਣ ਵਾਲੇ ਮਾਲ ‘ਚ ਵਾਧਾ ਦਰਜ ਹੋਇਆ ਹੈ। ਹਾਲਾਂਕਿ ਅੱਜ ਸਬਜ਼ੀ ਮੰਡੀ ‘ਚ ਕਾਫੀ ਗਹਿਮਾ ਗਹਿਮੀ ਦੇਖਣ ਨੂੰ ਮਿਲੀ ਪਰ ਪਹਿਲਾਂ ਵਾਲਾ ਮਹੌਲ ਬਣਨ ‘ਚ ਦੋ ਤਿੰਨ ਦਿਨ ਲੱਗ ਸਕਦੇ ਹਨ। ਬਠਿੰਡਾ ਦੀ ਥੋਕ ਸਬਜ਼ੀ ਮੰਡੀ ‘ਚ ਆੜ੍ਹਤੀ ਫਰਮ ਅਰੋੜਾ ਵੈਜੀਟੇਬਲਜ਼ ਦੇ ਪੰਕਜ਼ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹੜਤਾਲ ਖਤਮ ਹੋਣ ਕਾਰਨ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਜਿਆਦਾ ਚਿੰਤਾ ਭੰਨ-ਤੋੜ ਦੀ ਹੁੰਦੀ ਸੀ ਜੋ ਹੁਣ ਸਮਾਪਤ ਹੋ ਗਈ ਹੈ। ਸਬਜ਼ੀ ਮੰਡੀ ‘ਚ ਆਲੂ ਦੇ ਵਪਾਰੀ ਵਿਸ਼ੇਸ਼ਰ ਯਾਦਵ ਨੇ ਦੱਸਿਆ ਕਿ ਅੱਜ ਉਸ ਨੇ ਆਲੂ ਤੇ ਪਿਆਜ ਦਾ ਆਰਡਰ ਦਿੱਤਾ ਹੈ, ਜਿਸ ਦਾ ਭਾਅ ਤੇਜ ਦੱਸ ਰਹੇ ਹਨ।

ਉਸ ਨੇ ਦੱਸਿਆ ਕਿ ਐਤਵਾਰ ਤੱਕ ਮਾਲਵੇ ਦੀਆਂ ਸਮੂਹ ਮੰਡੀਆਂ ‘ਚ ਸਥਿਤੀ ਆਮ ਦੀ ਤਰ੍ਹਾਂ ਹੋ ਜਾਏਗੀ। ਉਨ੍ਹਾਂ ਦੱਸਿਆ ਕਿ ਪ੍ਰਚੂਨ ਕੀਮਤਾਂ ਵਧਣ ਦਾ ਅਸਰ ਆਮ ਆਦਮੀ ਦੀ ਜੇਬ ਅਤੇ ਉਨ੍ਹਾਂ ਦੀ ਕਮਾਈ ‘ਤੇ ਪੈ ਰਿਹਾ ਸੀ, ਜਿਸ ਨੂੰ ਹੁਣ ਸੌਖਾ ਸਾਹ ਆਵੇਗਾ। ਪ੍ਰਚੂਨ ਦੁਕਾਨਦਾਰ ਮਹਾਂਬੀਰ ਪ੍ਰਸ਼ਾਦ ਦਾ ਕਹਿਣਾ ਸੀ ਕਿ  ਹੜਤਾਲ ਦਾ ਸਭ ਤੋਂ ਜਿਆਦਾ ਅਸਰ ਨਾਸਿਕ ਤੋਂ ਆਉਣ ਵਾਲੇ ਟਮਾਟਰ ਅਤੇ ਹਰੀ ਮਿਰਚ ‘ਤੇ ਪਿਆ ਸੀ ਪਰ ਹੁਣ ਇਹ ਦੋਵੇਂ ਮੋੜਾ ਕੱਟਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਸਬਜ਼ੀਆਂ ਦੇ ਭਾਅ ਇੱਕਦਮ ਡਿੱਗੇ ਹਨ। ਪ੍ਰਚੂਨ ਵਿਕ੍ਰੇਤਾ ਬਲਜੀਤ ਕੁਮਾਰ ਨੇ ਦੱਸਿਆ ਕਿ ਭਾਅ ਘਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਵਕਤ ਦਿੱਲੀ ਤੋਂ ਆਉਣ ਵਾਲੇ ਮਾਲ ‘ਚ ਤੇਜੀ ਬਣੀ ਹੋਈ ਸੀ ਪਰ ਰਾਜਸਥਾਨ ਤੋਂ ਆਉਣ ਵਾਲੇ ਪਿਆਜ ਤੇ ਕੁਝ ਹੋਰ ਸਬਜ਼ੀਆਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਪੰਜਾਬ ਦੀਆਂ ਅੱਧੀ ਦਰਜਨ ਕਿਸਾਨ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਖਾਤਰ ਪਹਿਲੀ ਜੂਨ ਤੋਂ ਦਸ ਜੂਨ ਤੱਕ ਕਿਸਾਨ ਹੜਤਾਲ ਦਾ ਐਲਾਨ ਕੀਤਾ ਸੀ। ਇਸ ਹੜਤਾਲ ਤਹਿਤ ਕਿਸਾਨ ਧਿਰਾਂ ਵੱਲੋਂ ਉਂਜ ਤਾਂ ਪੰਜਾਬ ਪਰ ਮਾਲਵੇ ਦੀਆਂ ਜਿਆਦਾਤਰ ਸੜਕਾਂ ‘ਤੇ ਨਾਕੇ ਲਾਏ ਹੋਏ ਸਨ ਜਿਨ੍ਹਾਂ ‘ਤੇ ਪਿੰਡਾਂ ‘ਚੋਂ ਆਉਣ ਵਾਲੇ ਦੁੱਧ ,ਸਬਜ਼ੀਆਂ ਅਤੇ ਬਾਹਰਲੇ ਸੂਬਿਆਂ ‘ਚ ਆਉਂਦੀਆਂ ਸਬਜ਼ੀਆਂ ਨੂੰ ਰੋਕਿਆ ਜਾ ਰਿਹਾ ਸੀ। ਇਸ ਦੌਰਾਨ ਕੁਝ ਥਾਵਾਂ ‘ਤੇ ਟਕਰਾਅ ਪੈਦਾ ਹੋ ਗਿਆ, ਜਿਸ ਨੂੰ ਦੇਖਦਿਆਂ ਕਿਸਾਨ ਜੱਥੇਬੰਦੀਆਂ ਨੇ ਅੱਜ ਆਪਣਾ ਸੰਘਰਸ਼ ਸਮਾਪਤ ਕਰ ਦਿੱਤਾ ਹੈ, ਜਿਸ ਨਾਲ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ।

ਲੋਕਾਂ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ : ਰਾਜੇਵਾਲ

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਧ ਵਿਚਾਲੇ ਹੜਤਾਲ ਖਤਮ ਕਰਨ ਬਾਰੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਲੋਕਾਂ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ, ਕਾਤਲ ਸਾਡੇ ਕਿਸਾਨਾਂ ‘ਤੇ ਹਮਲੇ ਕਰ ਰਹੇ ਸੀ, ਜਿਸ ਕਾਰਨ ਹਿੰਸਾ ਦੇ ਡਰ ਤੋਂ ਅਸੀਂ ਸਮੇਂ ਤੋਂ ਪਹਿਲਾਂ ਹੜਤਾਲ ਵਾਪਸ ਲਈ ਹੈ। ਉਨ੍ਹਾਂ ਕਿਹਾ ਕਿ ਬਾਕੀ ਰਾਜਾਂ ਦੀ ਲੀਡਰਸ਼ਿਪ ਤੋਂ ਇਸ ਲਈ ਮਾਫ਼ੀ ਮੰਗੀ ਹੈ। ਉੱਥੇ 10 ਜੂਨ ਤੱਕ ਸੰਘਰਸ਼ ਚੱਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਲਾਤ ਦੂਜੇ ਰਾਜਾਂ ਨਾਲੋਂ ਬਿਲਕੁਲ ਵੱਖਰੇ ਹਨ। ਇੱਥੇ ਲੋਕ ਜਲਦੀ ਹਿੰਸਕ ਹੋ ਜਾਂਦੇ ਹਨ। ਉਨ੍ਹਾਂ ਕਿਹਾ, ਅਸੀਂ ਹਮੇਸ਼ਾ ਸ਼ਾਂਤਮਈ ਅੰਦੋਲਨ ਦੇ ਹਾਮੀ ਰਹੇ ਹਾਂ ਹਿੰਸਾ ਖਿਲਾਫ ਹਾਂ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਈ ਥਾਈਂ ਸਾਡੇ ਲੀਡਰਾਂ ‘ਤੇ ਹਮਲੇ ਹੋਏ ਇਸ ਲਈ ਸੰਘਰਸ਼ ਵਾਪਸ ਲਿਆ ਹੈ।