Shah Satnam Ji - Sach Kahoon Punjabi
Happy Incarnation Month: ‘ਜਦੋਂ ਮਾਲਕ ਨਾਲ ਤਾਰ ਹੀ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ’
Happy Incarnation Month: 17 ਜੂਨ 1967 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਕੈਲੇ ਬਾਂਦਰ (ਅੱਜ-ਕੱਲ੍ਹ ਨਸੀਬਪੁਰਾ) ਜ਼ਿਲ੍ਹਾ ਬਠਿੰਡਾ ਵਿਖੇ ਸਤਿਸੰਗ ਫ਼ਰਮਾਉਣ ਪਧਾਰੇ ਸਾਰਾ ਪਿੰਡ ਸਤਿਸੰਗ ਦੀ ਖੁਸ਼ੀ ’ਚ ਫੁੱਲਿਆ ਨਹੀਂ ਸਮਾ ਰਿਹਾ ਸੀ ਇਸ ਪਿੰਡ ’ਚ ਉਸ ਸਮੇਂ 317 ਵਿਅਕਤੀਆਂ ਨੂੰ ਪੂਜਨੀਕ ਪਰਮ ਪਿਤਾ ਜੀ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸਾਧ-ਸੰਗਤ ਦੇ ਪ੍ਰੇਮ ਤੇ ਨਾਮ ਸ਼ਬਦ ਲੈਣ ਵਾਲਿਆਂ ਦਾ ਉਤਸ਼ਾਹ ਵੇਖ ਕੇ ਪੂਜਨੀਕ ਪਰਮ ਪਿਤਾ ਜੀ ਬੇਅੰਤ ਖੁਸ਼ ਹੋਏ ਤੇ ਬਚਨ ਫ਼ਰਮਾਏ, ‘‘ਬੇਟਾ, ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ’’ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ਬਾਰੇ ਬਚਨ ਫਰਮਾਏ।
ਇਹ ਖਬਰ ਵੀ ਪੜ੍ਹੋ : Social Welfare: ਸਾਧ-ਸੰਗਤ ਨੇ ਲੋੜਵੰਦ ਦਾ ਮਕਾਨ ਬਣਾ ਕੇ ਕੀਤੀ ਨਵੇਂ ਸਾਲ ਦੇ ਸ਼ੁਰੂਆਤ
‘‘ਬੇਟਾ ਇਹ ਤਾਂ ਨਸੀਬਾਂ ਵਾਲਾ ਨਗਰ ਹੈ’’ ਪੂਜਨੀਕ ਪਰਮ ਪਿਤਾ ਜੀ ਨੇ ਸਤਿਸੰਗ ’ਚ ਚੱਲ ਰਹੀ ਕੱਵਾਲੀ ’ਚ ਇੱਕ ਹੋਰ ਤੁਕ ਜੋੜ ਦਿੱਤੀ- ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’ ਇੱਕ ਪ੍ਰੇਮੀ ਨੇ ਪੂਜਨੀਕ ਪਰਮ ਪਿਤਾ ਜੀ ਅੱਗੇ ਬੇਨਤੀ ਕੀਤੀ, ‘‘ਪਿਤਾ ਜੀ! ਸਾਡੀ ਪ੍ਰੇਮ ਰੂਪੀ ਤਾਰ ਆਪ ਜੀ ਦੇ ਚਰਨਾਂ ਨਾਲ ਹੀ ਜੁੜੀ ਰਹੇ!’’ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਬੇਟਾ ਤੁਸੀਂ ਤਾਂ ਸਾਰਾ ਕੁਝ ਪਾ ਗਏ, ਜਦੋਂ ਤਾਰ ਹੀ ਮਾਲਕ ਨਾਲ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ’’ ਇਹ ਬਚਨ ਸੁਣ ਕੇ ਸਾਰੀ ਸਾਧ-ਸੰਗਤ ਨੱਚ ਉੱਠੀ।
ਪਿੰਡ ਖੈਰਾ ਨੂੰ ਪਈ ਦਇਆ-ਮਿਹਰ ਦੀ ਖੈਰ
ਚਾਨਣ ਮੁਨਾਰੇ : ਡੇਰਾ ਸੱਚਾ ਸੌਦਾ ਹਰੀਪੁਰਾ ਧਾਮ, ਪਿੰਡ ਖੈਰਾ ਖੁਰਦ, ਜ਼ਿਲ੍ਹਾ ਮਾਨਸਾ (ਪੰਜਾਬ)
ਇਹ ਦਰਬਾਰ ਸਰਸਾ ਤੋਂ 35 ਕਿਲੋਮੀਟਰ ਦੂਰ ਸਰਸਾ-ਫਤਿਆਬਾਦ ਸੜਕ ’ਤੇ ਡਿੰਗ ਮੋੜ ਤੋਂ ਸਰਦੂਲਗੜ੍ਹ ਲਿੰਕ ਰੋਡ ’ਤੇ ਸਥਿਤ ਹੈ ਪਿੰਡ ਖੈਰਾ ਖੁਰਦ ਦੇ ਸ਼ਰਧਾਲੂ ਦੱਲੂ ਰਾਮ, ਡਾ. ਸੰਪਤ ਰਾਮ ਅਤੇ ਮਾਤਾ ਮੂਲੀ ਦੇਵੀ (ਸਰਪੰਚ ਰਾਮੇਸ਼ਵਰਦਾਸ ਦੀ ਮਾਤਾ) ਡੇਰਾ ਸੱਚਾ ਸੌਦਾ ਸਰਸਾ ’ਚ ਮਾਸਿਕ ਸਤਿਸੰਗ ’ਤੇ ਪਹੁੰਚੇ ਸਤਿਸੰਗ ਸੁਣਿਆ ਅਤੇ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਅੱਗੇ ਆਪਣੇ ਪਿੰਡ ਖੈਰਾ ਖੁਰਦ ’ਚ ਸਤਿਸੰਗ ਕਰਨ ਲਈ ਬੇਨਤੀ ਕੀਤੀ ਉਨ੍ਹਾਂ ਦੀ ਸੱਚੀ ਲਗਨ ਨੂੰ ਵੇਖ ਕੇ ਆਪ ਜੀ ਨੇ ਉਨ੍ਹਾਂ ਦੇ ਪਿੰਡ ’ਚ ਸਤਿਸੰਗ ਮਨਜ਼ੂਰ ਕਰ ਦਿੱਤਾ ਤੀਜੇ ਦਿਨ ਪੂਜਨੀਕ ਸ਼ਹਿਨਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਸਤਿਸੰਗ ਕਰਨ ਲਈ ਖੈਰਾ ਖੁਰਦ ਪਧਾਰੇ ਪਿੰਡ ਵਾਲਿਆਂ ਨੇ ਸੱਚੇ ਸਤਿਗਰੂ ਜੀ ਦਾ ਆਪਣੇ ਪਿੰਡ ਪਧਾਰਨ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। (Shah Mastana Ji Maharaj)
ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG
ਪੂਜਨੀਕ ਬੇਪਰਵਾਹ ਜੀ ਦਾ ਉਤਾਰਾ ਪ੍ਰੇਮੀ ਰਾਮੇਸ਼ਵਰ ਦਾਸ ਦੇ ਘਰ ’ਚ ਸੀ ਰਾਤ ਨੂੰ ਪਿੰਡ ਦੀ ਸੱਥ ’ਚ ਚੌਧਰੀ ਗਣਪਤ ਰਾਮ ਦੇ ਮਕਾਨ ਅੱਗੇ ਬਹੁਤ ਧੂਮ-ਧਾਮ ਨਾਲ ਸਤਿਸੰਗ ਹੋਇਆ ਫਿਰ ਅਗਲੇ ਦਿਨ ਸ਼ਹਿਨਸ਼ਾਹ ਜੀ ਨੇ ਨਾਮ ਸ਼ਬਦ ਦਿੱਤਾ ਭਗਤਾਂ ਨੇ ਬੇਨਤੀ ਕੀਤੀ, ‘ਸਾੲੀਂ ਜੀ! ਇੱਥੇ ਆਸ਼ਰਮ ਬਣਾਓ’ ਪਰਮ ਦਿਆਲੂ ਸਤਿਗੁਰੂ ਜੀ ਨੇ ਫ਼ਰਮਾਇਆ, ‘‘ਭਾਈ! ਕੱਲ੍ਹ ਵੇਖਾਂਗੇ’’ ਪਿੰਡ ਨੇੜੇ ਆਸ਼ਰਮ ਲਈ ਜਗ੍ਹਾ ਪਸੰਦ ਕਰ ਲਈ ਗਈ ਪਿੰਡ ਦੇ ਪ੍ਰੇਮੀਆਂ ਨੇ ਦਰਬਾਰ ਲਈ ਜਗ੍ਹਾ ਵਿਖਾਉਂਦਿਆਂ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ ਕਿ ਇੱਥੇ ਆਸ਼ਰਮ ਬਣਾਓ ਜਗ੍ਹਾ ਵੇਖ ਕੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਫ਼ਰਮਾਇਆ, ‘‘ਇੱਥੇ ਆਸ਼ਰਮ ਨਹੀਂ ਬਣਾਉਂਦੇ, ਇੱਥੇ ਕਾਲ ਦਾ ਬਹੁਤ ਜ਼ੋਰ ਹੈ’’ ਕਿਸੇ ਭਗਤ ਨੇ ਅਰਜ਼ ਕੀਤੀ, ‘‘ਸਾਈਂ ਜੀ, ਤੁਹਾਡੇ ਹੁੰਦੇ ਹੋਏ ਕਾਲ ਸਾਡਾ ਕੀ ਕਰ ਸਕਦਾ ਹੈ!’’
ਇਸ ’ਤੇ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਇੱਥੇ ਕਾਲ ਅਤੇ ਦਿਆਲ ਦੀ ਟੱਕਰ ਹੋਵੇਗੀ ਪਰ ਜਿੱਤ ਦਿਆਲ ਦੀ ਹੀ ਹੋਵੇਗੀ ਜੇਕਰ ਤੁਸੀਂ ਬਣਾਉਣਾ ਹੀ ਚਾਹੁੰਦੇ ਹੋ ਤਾਂ ਇਸ ਡੇਰੇ ਦਾ ਨਾਂਅ ‘ਹਰੀਪੁਰਾ’ ਧਾਮ ਰੱਖੋ ਹਰਿਆ-ਭਰਿਆ ਹੀ ਰਹੇਗਾ’’ ਪੂਜਨੀਕ ਸਾੲੀਂ ਜੀ ਨੇ ਅੱਗੇ ਫ਼ਰਮਾਇਆ, ‘‘ਅਸੀਂ ਤੁਹਾਨੂੰ ਇੱਕ ਬਹੁਤ ਕੀਮਤੀ ਗੱਲ ਦੱਸਦੇ ਹਾਂ ਤੀਜੀ ਬਾਡੀ ਗੁਪਤ ਹੈ ਜਦੋਂ ਉਹ ਤਾਕਤ ਆਵੇਗੀ ਹਜ਼ਾਰਾਂ ਗੁਣਾ ਸੰਗਤ ਹੋ ਜਾਵੇਗੀ ਅਨੇਕ ਡੇਰੇ ਬਣਨਗੇ’’ ਡੇਰਾ ਬਣਾਉਣ ਦੀ ਮਨਜ਼ੂਰੀ ਦਿੰਦਿਆਂ ਪੂਜਨੀਕ ਬੇਪਰਵਾਹ ਜੀ ਨੇ ਬਚਨ ਫ਼ਰਮਾਏ, ‘‘ਇੱਥੇ ਤਿੰਨ ਕਿਸਮ ਦੇ ਦਰੱਖਤ ਲਾਉਣਾ, ਬੋਹੜ, ਪਿੱਪਲ ਅਤੇ ਨਿੰਮ ਇੱਥੇ ਇੱਕ ਡਿੱਗੀ ਵੀ ਬਣਾਉਣਾ ਤੇ ਇਨ੍ਹਾਂ ਦਰੱਖਤਾਂ ਨੂੰ ਉਸ ’ਚੋਂ ਪਾਣੀ ਦੇ ਦਿਆ ਕਰਨਾ ਹਰ ਕਿਸੇ ਨੇ ਸਿਮਰਨ, ਹੱਕ-ਹਲਾਲ ਦੀ ਕਮਾਈ ਅਤੇ ਮਾਨਵਤਾ ਦੀ ਸੇਵਾ ਕਰਨੀ ਹੈ।’’ (Shah Mastana Ji Maharaj)
ਦੁਨੀਆਂਦਾਰੀ ’ਚ ਫਸ ਕੇ ਨਾ ਵਿਸਾਰੋ ਰੱਬ ਦਾ ਨਾਂਅ : Saint Dr MSG
ਰੋਜ਼ਾਨਾ ਵਾਂਗ ਅਗਲੇ ਦਿਨ ਵੀ ਸਵੇਰ ਦੇ ਸਮੇਂ ਸੋਹਣੇ ਸਤਿਗੁਰੂ ਜੀ ਬਾਹਰ ਘੁੰਮਦੇ ਹੋਏ ਨਹਿਰ ਦੇ ਪਾਰ ਚਲੇ ਗਏ ਅਤੇ ਸਾਧ-ਸੰਗਤ ਨੂੰ ਹੁਕਮ ਫ਼ਰਮਾਇਆ, ‘‘ਵਾਪਸ ਆ ਕੇ ਡੇਰੇ ’ਚ ਸਤਿਸੰਗ ਕਰਾਂਗੇ’’ ਪਿੰਡ ’ਚ ਸਤਿਸੰਗ ਦਾ ਹੋਕਾ ਦਿੱਤਾ ਗਿਆ ਵਾਪਸ ਆ ਕੇ ਸ਼ਹਿਨਸ਼ਾਹ ਜੀ ਨੇ ਸਤਿਸੰਗ ਸ਼ੁਰੂ ਕਰ ਦਿੱਤਾ। ਸਤਿਸੰਗ ਤੋਂ ਬਾਅਦ ਸਾਧ-ਸੰਗਤ ਨੂੰ ਹੁਕਮ ਫ਼ਰਮਾਇਆ, ‘‘ਦਰੱਖਤ ਲਗਾਓ, ਡਿੱਗੀ ਪੁੱਟੋ ਤੇ ਡੇਰੇ ਦੀ ਸੀਮਾ ’ਤੇ ਜੋ ਲਕੀਰ ਖਿੱਚੀ ਹੈ, ਉੱਥੇ ਕੰਡੇਦਾਰ ਝਾੜੀਆਂ ਦੀ ਵਾੜ ਲਾ ਦਿਓ’’ ਖੈਰਾ ਖੁਰਦ ਦੀ ਸਾਧ-ਸੰਗਤ ਨੇ ਡਿੱਗੀ ਪੁੱਟ ਲਈ, ਦਰੱਖਤ ਵੀ ਲਾ ਦਿੱਤੇ ਅਤੇ ਕੰਡੇਦਾਰ ਝਾੜੀਆਂ ਨਾਲ ਡੇਰੇ ਦੀ ਵਾੜ ਵੀ ਕਰ ਦਿੱਤੀ। (Shah Mastana Ji Maharaj)
ਪਹਿਲਾਂ ਗੁਫਾ (ਤੇਰਾਵਾਸ) ਬਣਾਈ ਫਿਰ ਚਾਰ ਕਮਰੇ ਅਤੇ ਨਾਲ ਇੱਕ ਰਸੋਈ ਵੀ ਬਣਾ ਦਿੱਤੀ ਜਦੋਂ ਡੇਰਾ ਬਣ ਕੇ ਤਿਆਰ ਹੋ ਗਿਆ। ਤਾਂ ਪਿੰਡ ਦੇ ਭਗਤ ਡੇਰਾ ਸੱਚਾ ਸੌਦਾ ਸਰਸਾ ਸਤਿਸੰਗ ’ਤੇ ਆਏ ਅਤੇ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਆਪਣੇ ਪਿੰਡ ’ਚ ਸਤਿਸੰਗ ਕਰਨ ਲਈ ਅਰਜ਼ ਕੀਤੀ ਫਿਰ ਸਤਿਸੰਗ ਮਨਜ਼ੂਰ ਕਰ ਦਿੱਤਾ ਗਿਆ ਆਪ ਜੀ ਨੇ ਇਹ ਸਤਿਸੰਗ ਬਹੁਤ ਧੂਮ-ਧਾਮ ਨਾਲ ਡੇਰੇ ’ਚ ਹੀ ਕੀਤਾ। ਇਸੇ ਸਤਿਸੰਗ ’ਤੇ ਸਤਿਗੁਰੂ ਦਾਤਾਰ ਜੀ ਨੇ ਕੱਪੜੇ ਅਤੇ ਆਪਣੀ ਖਾਕੀ ਪੋਟਲੀ ’ਚੋਂ ਨੋਟ ਕੱਢ ਕੇ ਵੰਡੇ ਅਤੇ ਨਾਮ ਸ਼ਬਦ ਪ੍ਰਦਾਨ ਕਰਕੇ ਅਨੇਕਾਂ ਰੂਹਾਂ ਦਾ ਉੱਧਾਰ ਕੀਤਾ ਸੰਨ 1990 ’ਚ ਸਾਰੀ ਸੰਗਤ ਇਕੱਠੀ ਹੋ ਕੇ ਡੇਰਾ ਸੱਚਾ ਸੌਦਾ ਸਰਸਾ ਪਹੁੰਚੀ ਸੰਗਤ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ। (Shah Mastana Ji Maharaj)
ਕਿ ਪਿਤਾ ਜੀ! ਸਾਡਾ ਕੱਚਾ ਡੇਰਾ ਡੇਗ ਕੇ ਪੱਕਾ ਬਣਾਇਆ ਜਾਵੇ। ਇਸ ’ਤੇ ਪਰਮ ਦਿਆਲੂ ਦਾਤਾਰ ਜੀ ਨੇ ਮਨਜ਼ੂਰੀ ਦੇ ਦਿੱਤੀ ਕੱਚਾ ਡੇਰਾ ਡੇਗ ਕੇ ਪੱਕਾ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਚਾਰ ਕਮਰੇ ਪੱਕੇ, ਇੱਕ ਰਸੋਈ ਅਤੇ ਬਾਥਰੂਮ ਅਤੇ ਟੀਨ ਦਾ ਇੱਕ ਬਰਾਂਡਾ ਤਿਆਰ ਕਰ ਦਿੱਤਾ ਸਾਰੇ ਕਮਰੇ, ਰਸੋਈ, ਬਾਥਰੂਮ ਅਤੇ ਬਰਾਂਡੇ ਪੱਕੇ ਕਰ ਦਿੱਤੇ ਗਏ। ਸਾਧ-ਸੰਗਤ ਦਾ ਉਤਸ਼ਾਹ ਵੇਖ ਕੇ ਡੇਰੇ ਦੀ ਪੱਕੀ ਚਾਰਦੀਵਾਰੀ ਵੀ ਕਰ ਦਿੱਤੀ ਗਈ ਡੇਰੇ ’ਚ ਇੱਕ ਵੱਡਾ ਕਮਰਾ ਵੀ ਬਣਾ ਦਿੱਤਾ ਗਿਆ। ਇਸ ਤਰ੍ਹਾਂ ਡੇਰੇ ਦੀ ਚਿਣਾਈ ਦਾ ਕੰਮ ਪੂਰਾ ਹੋ ਗਿਆ ਡੇਰੇ ਦੇ ਸਤਿ ਬ੍ਰਹਮਚਾਰੀ ਸੇਵਾਦਾਰ ਅਤੇ ਸਾਧ-ਸੰਗਤ ਦਰਬਾਰ ਦੀ ਜ਼ਮੀਨ ਤੋਂ ਸਬਜ਼ੀਆਂ ਆਦਿ ਦੀ ਪੈਦਾਵਾਰ ਲੈਂਦੇ ਹਨ ਸਾਧ-ਸੰਗਤ ਮਿਲ ਕੇ ਹਰੀਪੁਰਾ ਧਾਮ ’ਚ ਨਾਮ-ਚਰਚਾ ਵੀ ਕਰਦੀ ਹੈ ਸਤਿਗੁਰੂ ਜੀ ਦੀ ਕਿਰਪਾ ਨਾਲ ਹੁਣ ਦਰਬਾਰ ਦਿਨ-ਦੁੱਗਣੀ, ਰਾਤ-ਚੌਗੁਣੀ ਤਰੱਕੀ ਕਰ ਰਿਹਾ ਹੈ। (Shah Mastana Ji Maharaj)
ਮਾਨਵਤਾ ਭਲਾਈ ਕਾਰਜਾਂ ਨੂੰ ਨਵੀਂ ਦਿਸ਼ਾ ਦੇ ਰਹੇ ਨੇ ਸ਼ਾਹ ਸਤਨਾਮ ਜੀ ਸਿੱਖਿਆ ਸੰਸਥਾਨ
Shah Satnam Ji ਬੁਆਇਜ਼ ਕਾਲਜ ’ਚ 55 ਯੂਨਿਟ ਖੂਨਦਾਨ ਕੀਤਾ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ (Shah Satnam Ji) ਬੁਆਇਜ਼ ਕਾਲਜ ਸਰਸਾ ਵਿਖੇ ਬੀਤੇ ਦਿਨ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ਕਾਲਜ ਦੇ ਪਿ੍ਰੰਸੀਪਲ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਖੂਨਦਾਨ ਕੈਂਪ ਵਿੱਚ ਖੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਸਥਿੱਤ ਬਲੱਡ ਬੈਂਕ ਦੀ ਟੀਮ ਨੇ ਪਹੁੰਚ ਕੇ 55 ਯੂਨਿਟ ਖੂਨ ਇਕੱਤਰ ਕੀਤਾ।
ਖੂਨਦਾਨ ਕੈਂਪ ਦੀ ਸ਼ੁਰੂਆਤ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਇਲਾਹੀ ਨਾਅਰੇ ਨਾਲ ਕੀਤੀ ਗਈ। ਕੈਂਪ ਨੂੰ ਲੈ ਕੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕੈਂਪ ਵਿੱਚ ਡਾ. ਅਸਵਨੀ ਸ਼ਰਮਾ, ਬਲੱਡ ਬੈਂਕ ਅਫਸਰ ਡਾ. ਸਮਤਾ, ਪਬਲਿਕ ਰਿਲੇਸਨ ਹੈਲਪ ਫਾਊਂਡੇਸ਼ਨ ਦੇ ਮੈਂਬਰ ਹਾਜ਼ਰ ਸਨ। ਕੈਂਪ ਵਿੱਚ ਪਹੁੰਚੇ ਸਮੂਹ ਪਤਵੰਤਿਆਂ ਅਤੇ ਹਸਪਤਾਲ ਦੀ ਟੀਮ ਨੇ ਕਾਲਜ ਦੇ ਪਿ੍ਰੰਸੀਪਲ, ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਖੂਨਦਾਨੀਆਂ (Shah Satnam Ji ਬੁਆਇਜ਼ ਕਾਲਜ) ਦੀ ਹੌਸਲਾ ਅਫਜਾਈ ਕਰਦਿਆਂ ਪਿ੍ਰੰਸੀਪਲ ਡਾ. ਦਿਲਾਵਰ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀਆਂ ਵਿੱਦਿਅਕ ਸੰਸਥਾਵਾਂ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲ ਕੇ ਮਾਨਵਤਾ ਭਲਾਈ ਦੇ 157 ਕਾਰਜ ਵਧ ਚੜ੍ਹ ਕੇ ਕਰ ਰਹੀਆਂ ਹਨ। ਉਨ੍ਹਾਂ ਦਾ ਕਾਲਜ ਵੀ ਸਮੇਂ-ਸਮੇਂ ’ਤੇ ਖੂਨਦਾਨ, ਰੁੱਖ ਲਗਾਉਣ ਸਮੇਤ ਮਨੁੱਖੀ ਹਿੱਤਾਂ ਦੇ ਕੰਮਾਂ ਵਿੱਚ ਯੋਗਦਾਨ ਪਾਉਂਦਾ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਜਾਰੀ ਰਹਿਣਗੇ।
ਇਹ ਵੀ ਪੜ੍ਹੋ : ਨਸ਼ੇ ਖਿਲਾਫ਼ ਸਖ਼ਤ ਹੋਇਆ ਪੁਲਿਸ ਪ੍ਰਸ਼ਾਸਨ
ਪਿਆਰੇ ਸਤਿਗੁਰੂ ਜੀ ਨੇ ਜੀਵ ਦੇ ਵਿਸ਼ਵਾਸ ਨੂੰ ਕੀਤਾ ਦ੍ਰਿੜ, ਬਖ਼ਸ਼ੀਆਂ ਰਹਿਮਤਾਂ
ਪਿਆਰੇ ਸਤਿਗੁਰੂ ਜੀ ਨੇ ਜੀਵ ਦੇ ਵਿਸ਼ਵਾਸ ਨੂੰ ਕੀਤਾ ਦ੍ਰਿੜ, ਬਖ਼ਸ਼ੀਆਂ ਰਹਿਮਤਾਂ
ਸੰਨ 1973 ਦੀ ਗੱਲ ਹੈ ਸਾਡਾ ਸਾਰਾ ਪਰਿਵਾਰ ਨਾਮ ਲੈਣ ਲਈ ਮਹੀਨੇਵਾਰੀ ਸਤਿਸੰਗ ’ਤੇ ਦਰਬਾਰ ਪਹੁੰਚਿਆ ਅਤੇ ਨਾਮ-ਦਾਨ ਲਿਆ ਜਦੋਂ ਅਸੀਂ ਘਰ ਵਾਪਸ ਪਹੁੰਚੇ ਤਾਂ ਦੇਖ ਕੇ ਘਬਰਾ ਗਏ ਕਿਉਂਕਿ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਸੀਂ ਸੋਚਿਆ ਕਿ ਸ਼ਾਇਦ ਚੋਰਾਂ ਨੇ ਆਪਣਾ ਕੰਮ ਕਰ ਦਿੱਤਾ ਪਰ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਸੁਰੱਖਿਅਤ ਆਪਣੀ ਜਗ੍ਹਾ ’ਤੇ ਪਿਆ ਸੀ
ਇੰਨੇ ’ਚ ਮੇਰੇ ਗੁਆਂਢੀ ਆਏ ਅਤੇ ਬੋਲੇ ਕਿ ਭਾਈ, ਜਦੋਂ ਬਾਹਰ ਜਾਓ ਤਾਂ ਘੱਟੋ-ਘੱਟ ਬਾਹਰ ਦੇ ਦਰਵਾਜ਼ੇ ਨੂੰ ਤਾਂ ਤਾਲਾ ਲਾ ਜਾਇਆ ਕਰੋ ਮੈਂ ਗਲਤੀ ਲਈ ਮਾਫੀ ਮੰਗਦੇ ਹੋਏ ਕਿਹਾ ਕਿ ਤੁਸੀਂ ਸਾਡੇ ਘਰ ਦੀ ਰਖਵਾਲੀ ਕੀਤੀ ਉਸ ਲਈ ਤੁਹਾਡਾ ਬਹੁਤ ਧੰਨਵਾਦ ਉਸ ਨੇ ਕਿਹਾ, ਤੁਸੀਂ ਤਾਂ ਮਕਾਨ ਨੂੰ ਤਾਲਾ ਲਾ ਕੇ ਨਹੀਂ ਗਏ, ਪਰ ਤੁਹਾਡੇ ਜਾਣ ਤੋਂ ਬਾਅਦ ਮੈਂ ਬਾਹਰ ਵਾਲੇ ਕਮਰੇ ’ਚ ਚਿੱਟੇ ਕੱਪੜੇ ਧਾਰਨ ਕੀਤੇ ਇੱਕ ਬਜ਼ੁਰਗ ਬਾਬਾ ਜੀ ਨੂੰ ਬੈਠਾ ਦੇਖਿਆ ਉਨ੍ਹਾਂ ਦਾ ਲੰਮਾ ਕੱਦ ਸੀ ਚਿੱਟੀ ਦਾੜ੍ਹੀ ਸੀ ਉਨ੍ਹਾਂ ਦੇ ਹੱਥ ’ਚ ਲੰਮੀ ਡਾਂਗ ਸੀ ਅਤੇ ਉਹ ਇੱਧਰ-ਉੱਧਰ ਘੁੰਮ ਰਹੇ ਸਨ ਉਹ ਰਾਤ ਨੂੰ ਵੀ ਗੈਲਰੀ ’ਚ ਘੁੰਮਦੇ ਰਹੇ ਸਨ ਤੁਹਾਡੀ ਉਨ੍ਹਾਂ ਨਾਲ ਕੀ ਰਿਸ਼ਤੇਦਾਰੀ ਹੈ?
ਉਹ ਵਿਅਕਤੀ ਪੂਜਨੀਕ ਪਰਮ ਪਿਤਾ ਜੀ ਬਾਰੇ ਨਹੀਂ ਜਾਣਦਾ ਸੀ ਉਪਰੋਕਤ ਸਾਰੀਆਂ ਗੱਲਾਂ ਸੁਣ ਕੇ ਸਾਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਸਾਡੀ ਗੈਰ-ਹਾਜ਼ਰੀ ਵਿਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ (Shah Satnam ji) ਨੇ ਖੁਦ ਸਾਡੇ ਘਰ ਦੀ ਰਖਵਾਲੀ ਕੀਤੀ ਮੈਂ ਉਸ ਨੂੰ ਪੂਜਨੀਕ ਪਰਮ ਪਿਤਾ ਜੀ ਬਾਰੇ ਵਿਸਥਾਰ ਨਾਲ ਸਮਝਾਇਆ ਸਾਨੂੰ ਆਪਣੇ ਸੱਚੇ ਰਹਿਬਰ ਤੋਂ ਨਾਮ ਲੈਣ ਅਤੇ ਦਰਸ਼ਨਾਂ ਦੀ ਇੱਨੀ ਤੜਫ਼ ਸੀ ਕਿ ਅਸੀਂ ਘਰੇੇ ਤਾਲਾ ਲਾਉਣਾ ਵੀ ਭੁੱਲ ਗਏ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਸਾਡੇ ਵਿਸ਼ਵਾਸ ਨੂੰ ਹੋਰ ਦ੍ਰਿੜ ਕਰ ਦਿੱਤਾ।
ਸ੍ਰੀ ਈਸ਼ਵਰ, ਐਥ, ਜੁਲਾਣਾ, ਜੀਂਦ (ਹਰਿਆਣਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’
‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’
ਮੇਰੀ ਲੱਤ ’ਚ ਇੱਕ ਅਜਿਹੀ ਬਿਮਾਰੀ ਲੱਗੀ ਕਿ ਮੈਨੂੰ ਦੂਜੇ ਜਾਂ ਤੀਜੇ ਦਿਨ ਗੋਡੇ ’ਤੇ ਚੀਰਾ ਲਵਾ ਕੇ ਰੇਸ਼ਾ ਕਢਵਾਉਣਾ ਪੈਂਦਾ ਸੀ ਇਸ ਬਿਮਾਰੀ ਕਾਰਨ ਮੇਰੀ ਲੱਤ ਦੇ ਤਿੰਨ ਅਪਰੇਸ਼ਨ ਵੀ ਹੋ ਚੁੱਕੇ ਸਨ ਮੈਂ ਦਿੱਲੀ ਅਤੇ ਜੈਪੁਰ ਦੇ ਵੱਡੇ ਹਸਪਤਾਲਾਂ ’ਚ ਇਲਾਜ ਕਰਵਾਇਆ ਉਨ੍ਹਾਂ ਡਾਕਟਰਾਂ ਦੀ ਰਾਇ ਸੀ ਕਿ ਲੱਤ ਕਟਵਾਉਣੀ ਪਵੇਗੀ ਨਹੀਂ ਤਾਂ ਇਹ ਬਿਮਾਰੀ ਸਰੀਰ ਦੇ ਬਾਕੀ ਹਿੱਸੇ ’ਚ ਵੀ ਫੈਲ ਸਕਦੀ ਹੈ ਪਰ ਮੇਰੇ ਮਾਤਾ-ਪਿਤਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ।
ਸਮਾਂ ਲੰਘਦਾ ਗਿਆ ਸੰਨ 1980 ’ਚ ਇੱਕ ਦਿਨ ਪਿੰਡ ਰੇਹੜਿਆਂ (ਮੁਕਤਸਰ) ’ਚ ਪੂੁਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam ji) ਦਾ ਸਤਿਸੰਗ ਸੀ ਮੇਰੇ ਬਾਪੂ ਜੀ ਦੇ ਨਾਲ ਮੈਂ ਵੀ ਸਤਿਸੰਗ ਸੁਣਨ ਗਿਆ ਅਤੇ ਸਟੇਜ ਦੇ ਕੋਲ ਜਾ ਕੇ ਬੈਠ ਗਈ ਉਸ ਸਮੇਂ ਮੈਂ ਆਪਣੀ ਲੱਤ ਦੇ ਦਰਦ ਤੋਂ ਬਹੁਤ ਹੀ ਦੁਖੀ ਸੀ ਸਤਿਸੰਗ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਬਿਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਮਿਲੇ।
‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’ : ਪੂਜਨੀਕ ਪਰਮ ਪਿਤਾ
ਮੇਰੇ ਬਾਪੂ ਜੀ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ ਨੂੰ ਮੇਰੀ ਬਿਮਾਰੀ ਬਾਰੇ ਸਾਰੀ ਗੱਲ ਦੱਸ ਦਿੱਤੀ ਅਤੇ ਪੁੱਛਿਆ ਕਿ ਪਿਤਾ ਜੀ, ਦੱਸੋ ਲੱਤ ਕਟਵਾਈਏ ਜਾ ਨਾ? ਇਸ ’ਤੇ ਪਿਆਰੇ ਸਤਿਗੁਰੂ ਜੀ ਨੇ ਬਚਨ ਫਰਮਾਏ, ‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’ ਮੈਂ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਥੋੜ੍ਹੀ-ਬਹੁਤ ਸੇਵਾ ਅਤੇ ਸਿਮਰਨ ਕਰਦੀ ਰਹੀ। ਕੁਝ ਹੀ ਦਿਨਾਂ ’ਚ ਮੇਰੀ ਲੱਤ ਬਿਲਕੁਲ ਠੀਕ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਬਿਮਾਰੀ ਕਦੋਂ ਖਤਮ ਹੋ ਗਈ ਮੈਂ ਆਪਣੇ ਪਿਆਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਰਉਪਕਾਰਾਂ ਦਾ ਬਦਲਾ ਜਨਮਾਂ-ਜਨਮਾਂ ਤੱਕ ਨਹੀਂ ਚੁਕਾ ਸਕਦੀ।
-ਸ੍ਰੀਮਤੀ ਸੁਖਪਾਲ ਕੌਰ, ਸ੍ਰੀ ਮੁਕਤਸਰ ਸਾਹਿਬ (ਪੰਜਾਬ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੈਮੀਫਾਈਨਲ ‘ਚ ਫਰੀਦਾਬਾਦ ਨੂੰ 59 ਦੌੜਾਂ ਨਾਲ ਹਰਾਇਆ
ਮੇਜ਼ਬਾਨ ਟੀਮ ਦੇ ਸੁਖਲੀਨ ਬਣੇ ਮੈਨ ਆਫ ਦ ਮੈਚ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਅੱਜ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਚੱਲ ਰਹੇ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਪਹਿਲਾ ਸੈਮੀਫਾਈਨਲ ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਅਤੇ ਦ ਕ੍ਰਿਕਟ ਗੁਰੂਕਲ ਫਰੀਦਾਬਾਦ ਦਰਮਿਆਨ ਹੋਇਆ ਜਿਸ ਵਿਚ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਨੇ ਖਿਡਾਰੀਆਂ ਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ ‘ਤੇ ਇਹ ਮੈਚ 59 ਦੌੜਾਂ ਨਾਲ ਜਿੱਤ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਬੱਲੇਬਾਜ਼ ਸੁਖਲੀਨ ਸਿੰਘ ਮੈਨ ਆਫ ਦ ਮੈਚ ਰਹੇ ਜਿਨ੍ਹਾਂ ਨੂੰ ਇਹ ਪੁਰਸਕਾਰ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਕ੍ਰਿਕਟ ਦੇ ਚੀਫ ਸਿਲੈਕਟਰ ਅਤੇ ਸ੍ਰੀ ਗੁਰੂ ਹਰੀ ਸਿੰਘ ਕਾਲਜ, ਜੀਵਨਨਗਰ ਦੇ ਪ੍ਰੋਫੈਸਰ ਡਾ. ਵਿਕਾਸ ਮਹਿਤਾ ਨੇ ਦਿੱਤਾ।
ਇਸ ਮੌਕੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ  ਸ਼ਰਮਾ, ਫਰੀਦਾਬਾਦ ਦੇ ਕੋਚ ਰੋਹਿਤ ਸ਼ਰਮਾ ਮੌਜ਼ੂਦ ਸਨ ਜਦੋਂਕਿ ਮੈਚ ‘ਚ ਅਰਮਾਨ ਸਿੰਘ ਅਤੇ ਜਸਦੇਵ ਸਿੰਘ ਨੇ ਅੰਪਾਇਰ ਦੀ ਭੂਮਿਕਾ ਨਿਭਾਈ ਸੈਮੀਫਾਈਨਲ ਵਿਚ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਤੈਅ 40 ਓਵਰਾਂ ‘ਚ 9 ਵਿਕਟਾਂ ਗਵਾ ਕੇ 187 ਦੌੜਾਂ ਬਣਾਈਆਂ ਜਿਸ ‘ਚ ਸੁਖਲੀਨ ਸਿੰਘ ਨੇ 50 ਗੇਂਦਾਂ ‘ਚ 4 ਚੌਕੇ ਅਤੇ 4 ਛੱਕਿਆਂ ਦੀ ਮੱਦਦ ਨਾਲ 61 ਦੌੜਾਂ ਬਣਾਈਆਂ।
ਦੂਜੇ ਸੈਮੀਫਾਈਨਲ ‘ਚ ਅੱਜ ਭਿੜਨਗੇ ਜੈਪੁਰ ਅਤੇ ਝੱਜਰ
ਜਦੋਂਕਿ ਅਰਸ਼ ਗਰੋਵਰ ਅਤੇ ਸ਼ਹਿਬਾਜ਼ ਨੇ ਲੜੀਵਾਰ 30 ਅਤੇ 29 ਦੌੜਾਂ ਦਾ ਯੋਗਦਾਨ ਦਿੱਤਾ ਫਰੀਦਾਬਾਦ ਵੱਲੋਂ ਪ੍ਰਦੁੱਮਨ ਚੌਧਰੀ ਨੇ 8 ਓਵਰਾਂ ‘ਚ 22 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਪਾਰੇਸ਼ ਸਹਿਦੇਵ ਅਤੇ ਆਇਰਨ ਤ੍ਰਿਪਾਠੀ ਨੇ 2-2 ਵਿਕਟਾਂ ਹਾਸਲ ਕੀਤੀਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੇ ਬੱਲੇਬਾਜ਼ ਮੇਜ਼ਬਾਨ ਟੀਮ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਕਿਤੇ ਨਹੀਂ ਟਿਕ ਸਕੇ ਅਤੇ ਤੈਅ ਓਵਰਾਂ ਤੋਂ 4 ਗੇਂਦਾਂ ਪਹਿਲਾਂ ਹੀ ਭਾਵ 39.2 ਓਵਰਾਂ ‘ਚ 128 ਦੌੜਾਂ ‘ਤੇ ਢੇਰ ਹੋ ਗਈ ।
ਆਇਰਨ ਤ੍ਰਿਪਾਠੀ ਨੇ ਸਭ ਤੋਂ ਜ਼ਿਆਦਾ 48 ਅਤੇ ਵਿਵੇਕ ਸਰਕਾਰ ਨੇ 36 ਦੌੜਾਂ ਦਾ ਯੋਗਦਾਨ ਦਿੱਤਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਵੱਲੋਂ ਪ੍ਰਸ਼ਾਂਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 8 ਓਵਰਾਂ ‘ਚ 22 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਸੰਜੀਵ ਨੇ 6.2 ਓਵਰਾਂ ‘ਚ 14 ਦੌੜਾਂ ਦੇ 3 ਵਿਕਟਾਂ ਹਾਸਲ ਕੀਤੀਆਂ ਇਸ ਤਰ੍ਹਾਂ ਸੈਮੀਫਾਈਨਲ ਮੇਜ਼ਬਾਨ ਟੀਮ ਨੇ 59 ਦੌੜਾਂ ਨਾਲ ਜਿੱਤ ਲਿਆ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 7 ਜਨਵਰੀ ਨੂੰ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਰ ਛਾਏ ਸ਼ਾਹ ਸਤਿਨਾਮ ਜੀ ਸਕੂਲ ਦੇ ਖਿਡਾਰੀ
ਸਟੇਟ ਸਕੂਲ ਹੈਂਡਬਾਲ ਅਤੇ ਸੀਬੀਐੱਸਈ ਨੋਰਥ ਜੋਨ ਮੁਕਾਬਲੇ ‘ਚ ਹਾਸਲ ਕੀਤਾ ਸੋਨ ਤੇ ਚਾਂਦੀ ਤਮਗਾ
ਸੱਚ ਕਹੂੰ ਨਿਊਜ਼/ਸਰਸਾ । ਸਿੱਖਿਆ ਦੇ ਨਾਲ ਖੇਡਾਂ ‘ਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਸੂਬੇ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ ਖਿਡਾਰੀਆਂ ਨੇ ਸਟੇਟ ਸਕੂਲ ਹੈਂਡਬਾਲ ਅੰਡਰ-17 ਮੁਕਾਬਲੇ  ‘ਚ ਕੈਥਲ ਟੀਮ ਨੂੰ ਹਰਾਉਂਦਿਆਂ ਸੋਨ ਤਮਗਾ ਹਾਸਲ ਕੀਤਾ ਹੈ ਉੱਥੇ ਸੀਬੀਐਸਈ ਨੋਰਥ ਜੋਨ ਅੰਡਰ-17 ‘ਚ ਵੀ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ  ਦੇ ਖਿਡਾਰੀਆਂ ਦਾ ਦਬਦਬਾ ਰਿਹਾ ਅਤੇ ਸਕੂਲ ਦੀ ਟੀਮ ਨੇ ਚਾਂਦੀ ਦੇ ਤਮਗੇ ‘ਤੇ ਕਬਜ਼ਾ ਕੀਤਾ ਜਾਣਕਾਰੀ ਦਿੰਦੇ ਹੋਏ ਟੀਮ ਕੋਚ ਅਮਨਪ੍ਰੀਤ ਇੰਸਾਂ ਨੇ ਦੱਸਿਆ ਕਿ ਪਿਛਲੇ 2 ਅਕਤੂਬਰ ਤੋਂ 5 ਅਕਤੂਬਰ ਤੱਕ ਸਰਸਾ ‘ਚ ਹੋਏ ਸਟੇਟ ਸਕੂਲ ਹੈਂਡਬਾਲ ਅੰਡਰ-17 ਮੁਕਾਬਲੇ ‘ਚ 22 ਟੀਮਾਂ ਨੇ ਭਾਗ ਲਿਆ।
ਜਿਸ ‘ਚੋਂ ਭਿਵਾਨੀ ਦੀ ਟੀਮ ਨੂੰ 22-16 ਦੇ ਫਰਕ ਨਾਲ ਹਰਾਉਂਦਿਆਂ ਸਰਸਾ ਟੀਮ ਨੇ ਕੁਆਰਟਰ ਫਾਈਨਲ ‘ਚ ਪ੍ਰਵੇਸ਼  ਕੀਤਾ ਕੁਆਰਟਰ ਫਾਈਨਲ ਜਿੱਤਣ ਤੋਂ ਬਾਅਦ ਸਰਸਾ ਟੀਮ ਦਾ ਸੈਮੀਫਾਈਨਲ ਮੈਚ ਹਿਸਾਰ ਨਾਲ ਹੋਇਆ ਜਿੱਥੇ ਟੀਮ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀ ਆਰੀਅਨ ਇੰਸਾਂ, ਪੰਕਜ ਇੰਸਾਂ ਅਤੇ ਜਤਿਨ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਹਿਸਾਰ ਦੀ ਟੀਮ ਨੂੰ 27-21 ਨਾਲ ਹਰਾਉਂਦਿਆਂ ਫਾਈਨਲ ‘ਚ ਆਪਣੀ ਜਗ੍ਹਾ ਬਣਾਈ ਫਾਈਲਨ ਮੈਚ ਕੈਥਲ ਦੀ ਟੀਮ ਨਾਲ ਹੋਇਆ, ਜਿਸ ‘ਚੋਂ ਸਰਸਾ ਟੀਮ ਨੇ ਕੈਥਲ ਨੂੰ ਹਰਾ ਕੇ ਸੋਨ ਤਮਗਾ ਹਾਸਲ ਕੀਤੋ।
ਪਾਪਾ ਕੋਚ ਡਾ. ਐਮਐਸਜੀ ਨੂੰ ਦਿੱਤਾ ਜਿੱਤ ਦਾ ਸਿਹਰਾ
ਜੇਤੂ ਟੀਮ ਦਾ ਸਕੂਲ ‘ਚ ਪਹੁੰਚਣ ‘ਤੇ ਸਕੂਲ ਪ੍ਰਸ਼ਾਸਕ ਡਾ. ਹਰਦੀਪ ਇੰਸਾਂ ਤੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਹੋਸਟਲ ਵਾਰਡਨ ਦਰਬਾਰਾ ਸਿੰਘ, ਸਪੋਰਟਸ ਇੰਚਾਰਜ ਚਰਨਜੀਤ ਇੰਸਾਂ ਅਜਮੇਰ ਇੰਸਾਂ ਤੇ ਸਕੂਲ ਸਟਾਫ਼ ਨੇ ਖਿਡਾਰੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ ਇਸ ਦੌਰਾਨ ਸਾਰੇ ਖਿਡਾਰੀਆਂ ਅਤੇ ਟੀਮ ਕੋਚ ਅਮਨਪ੍ਰੀਤ ਇੰਸਾਂ ਨੇ ਇਸ ਜਿੱਤ ਦਾ ਪੂਰਾ ਸਿਹਰਾ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਖਿਡਾਰੀਆਂ ਨੇ ਫਿਰ ਲਹਿਰਾਇਆ ਝੰਡਾ
ਸਰਸਾ (ਸੱਚ ਕਹੂੰ ਨਿਊਜ਼) | ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਬੱਚਿਆਂ ਨੇ ਇੱਕ ਵਾਰ ਫਿਰ ਤੋਂ ਕ੍ਰਿਕਟ ‘ਚ ਆਪਣਾ ਝੰਡਾ ਲਹਿਰਾਉਂਦਿਆਂ ਸੂਬਾ ਤੇ ਸਿੱਖਿਆ ਸੰਸਥਾਨਾਂ ਦਾ ਨਾਂਅ ਰੌਸ਼ਨ ਕੀਤਾ ਜੰਮੂ-ਕਸ਼ਮੀਰ ‘ਚ ਹੋਏ ਧਰੁਵ ਪਾਂਡਿਆ ਟਰਾਫੀ ਮੁਕਾਬਲੇ ‘ਚ ਹਿੱਸਾ ਲੈਣ ਪਹੁੰਚੀ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-14 ਟੀਮ ਨੇ ਆਪਣੇ ਪਹਿਲੇ ਮੈਚ ‘ਚ ਹੀ ਜਿੱਤ ਪ੍ਰਾਪਤ ਕੀਤੀ, ਜਿਸ ‘ਚ ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਖਿਡਾਰੀ ਸੁਲਖੀਨ ਇੰਸਾਂ ਦੀ ਮਹੱਤਵਪੂਰਨ ਭੂਮਿਕਾ ਰਹੀ
ਕੋਚ ਰਾਹੁਲ ਸ਼ਰਮਾ ਨੇ ਦੱਸਾ ਕਿ ਜੰਮੂ-ਕਸ਼ਮੀਰ ‘ਚ ਧਰੁਵ ਪਾਡਿਆ ਟਰਾਫੀ 11 ਤੋਂ 24 ਫਰਵਰੀ ਤੱਕ ਕੀਤਾ ਜਾ ਰਿਹਾ ਹੈ ਮੁਕਾਬਲੇ ‘ਚ ਨਾਰਥ ਜੋਨ ਦੀਆਂ ਟੀਮਾਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਦੀਆ ਟੀਮਾਂ ਹਿੱਸਾ ਲੈ ਰਹੀਆਂ ਹਨ ਹਰਿਆਣਾ ਦੀ ਟੀਮ ਦਾ ਪਹਿਲਾ ਮੈਚ ਪੰਜਾਬ ਦੇ ਨਾਲ ਹੋਇਆ, ਜਿਸ ‘ਚ ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 56 ਓਵਰਾਂ ‘ਚ 155 ਦੋੜਾਂ ਬਣਾ ਕੇ ਆਲ ਆਊਟ ਹੋ ਗਈ ਜਵਾਬ ‘ਚ ਹਰਿਆਣਾ ਦੀ ਟੀਮ ਨੇ 90 ਓਵਰਾਂ ‘ਚ ਲੀਡ ਦਿੰਦਿਆਂ 333 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹਰਿਆਣਾ ਦੀ ਟੀਮ ‘ਚ ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਬੁਆਇਜ਼ ਸਕੂਲ ਦੇ ਖਿਡਾਰੀ ਸੁਖਲੀਨ ਇੰਸਾਂ ਨੇ ਆਪਣੇ ਪਹਿਲੇ ਮੈਚ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੁਖਲੀਨ ਇੰਸਾਂ ਨੇ 31 ਗੇਂਦਾਂ ‘ਚ 55 ਦੋੜਾਂ ਬਣਾਈਆਂ, ਜਿਸ ‘ਚ ਚਾਰ ਛੱਕੇ ਵੀ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਕਿ ਸੁਖਲੀਨ ਇੰਸਾਂ ਦਾ ਹਰਿਆਣਾ ਦੀ ਅੰਡਰ-14 ਟੀਮ ‘ਚ ਚੋਣ ਹੋਇਆ ਸੀ ਆਪਣੇ ਪਹਿਲੇ ਮੈਚ ‘ਚ ਹਰਿਆਣਾ ਨੂੰ 333 ਦੌੜਾਂ ਬਣਾਉਣ ਦੀ ਬਦੌਲਤ ਤਿੰਨ ਅੰਕ ਪ੍ਰਾਪਤ ਕੀਤੇ, ਨਾਲ ਹੀ ਪੰਜਾਬ ਨੂੰ ਇੱਕ ਅੰਕ ਪ੍ਰਾਪਤ ਹੋਇਆ
ਸਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ, ਜਸਮੀਤ ਇੰਸਾਂ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਸਪੋਰਟਸ ਇੰਚਾਰਜ਼ ਚਰਨਜੀਤ ਇੰਸਾਂ, ਕੋਚ ਰਾਹੁਲ ਸ਼ਰਮਾ, ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਅਭਿਸ਼ੇਕ ਸ਼ਰਮਾ ਤੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਨੈ ਖਿਡਾਰੀ ਸੁਖਲੀਨ ਇਸੰਾਂ ਤੇ ਟੀਮ ਨੂੰ ਵਧਾਈ ਦਿੱਤੀ ਸੁਖਲੀਨ ਇੰਸਾਂ ਨੇ ਇਸ ਬਿਹਤਰੀਨ ਪ੍ਰਦਰਸ਼ਨ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੀਆਂ ਦੋ ਵਿਦਿਆਰਥਣਾਂ ਨੇ ਲਹਿਰਾਇਆ ਝੰਡਾ
ਏਨਾ ਨਹਿਰਾ ਤੇ ਦੀਪਾਂਸ਼ੀ ਸਰਦਾਨਾ ਨੇ ਨੀਟ ਪਾਸ ਕੀਤਾ
ਏਨਾ ਨਹਿਰਾ ਨੇ 3106 ਰੈਂਕ ਤੇ ਦੀਪਾਂਸ਼ੀ ਸਰਦਾਨਾ ਨੇ 4778 ਰੈਂਕ ਨਾਲ ਪ੍ਰਾਪਤ ਕੀਤੀ ਸਫ਼ਲਤਾ
ਸਰਸਾ, (ਸੰਦੀਪ ਕੰਬੋਜ਼/ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਵਿਦਿਆਰਥੀ ਲਗਾਤਾਰ ਬੁਲੰਦੀਆਂ ਨੂੰ ਛੂਹ ਰਹੇ ਹਨ। ਹੁਣ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਕੇਂਦਰੀ ਮਾਧਿਅਮਕ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਨੀਟ-2018 (ਨੈਸ਼ਨਲ ਏਲੀਜੀਬਿਲੀਟੀ ਕਮ ਐਂਟ੍ਰੈਂਸ ਟੈਸਟ) ਪਾਸ ਕਰਕੇ ਸਫ਼ਲਤਾ ਦਾ ਝੰਡਾ ਲਹਿਰਾਇਆ ਹੈ। ਨੀਟ ਪ੍ਰੀਖਿਆ ਪਾਸ ਕਰਨ ਵਾਲੀਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਰੈਗੂਲਰ ਪੜ੍ਹਾਈ ਦੇ ਨਾਲ ਪਹਿਲੀ ਹੀ ਵਾਰ ‘ਚ ਸਫ਼ਲਤਾ ਹਾਸਲ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਦੋਵਾਂ ਹੀ ਵਿਦਿਆਰਥਣਾਂ ਨੇ ਇਸੇ ਵਰ੍ਹੇ ਸੀਬੀਐਸਈ ਬਾਰ੍ਹਵੀਂ ਦੀ ਪ੍ਰੀਖਿਆ ਵੀ 90 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਦੋਵਾਂ ਵਿਦਿਆਰਥਣਾਂ ਦੀ ਪ੍ਰਾਪਤੀ ਨਾਲ ਸਕੂਲ ‘ਚ ਖੁਸ਼ੀ ਦੀ ਲਹਿਰ ਹੈ।
ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨੀਟ-2018 ਪ੍ਰੀਖਿਆ ਲਈ ਇਸ ਵਾਰ ਦੇਸ਼ ਭਰ ਤੋਂ 13,26725 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਇਆ ਸੀ, ਜਿਨ੍ਹਾਂ ‘ਚੋਂ 1269922 ਉਮੀਦਵਾਰ ਹੀ ਪ੍ਰੀਖਿਆ ‘ਚ ਬੈਠੇ ਸੋਮਵਾਰ ਨੂੰ ਐਲਾਨੇ ਨਤੀਜਿਆਂ ‘ਚ ਸਕੂਲ ਦੀ ਵਿਦਿਆਰਥਣ ਏਨਾ ਨਹਿਰਾ ਨੇ 3106ਵਾਂ ਰੈਂਕ ਹਾਸਲ ਕਰਕੇ ਨੀਟ ਪ੍ਰੀਖਿਆ ਪਾਸ ਕੀਤੀ ਜਦੋਂਕਿ ਦੀਪਾਂਸ਼ੀ ਸਰਦਾਨਾ ਨੇ 4778 ਰੈਂਕ ਲੈ ਕੇ ਸਫ਼ਲਤਾ ਪ੍ਰਾਪਤ ਕੀਤੀ। ਇਹ ਦੋਵੇਂ ਹੀ ਸਕੂਲ ‘ਚ ਬਾਰ੍ਹਵੀਂ ‘ਚ ਮੈਡੀਕਲ ਗਰੁੱਪ ਦੀਆਂ ਵਿਦਿਆਰਥਣਾਂ ਰਹੀਆਂ ਹਨ। ਹਾਲ ਹੀ ‘ਚ ਸੀਬੀਐਸਈ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ‘ਚ ਐਨਾ ਨਹਿਰਾ ਨੇ 92.8 ਫੀਸਦੀ ਤੇ ਦੀਪਾਂਸ਼ੀ ਸਰਦਾਨਾ ਨੇ 91.2 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਦੀਪਾਂਸ਼ੀ ਸਰਦਾਨਾ ਇਸ ਸਕੂਲ ‘ਚ ਜਮਾਤ ਚੌਥੀ ਤੋਂ ਲਗਾਤਾਰ ਪੜ੍ਹ ਰਹੀ ਹੈ ਤੇ ਐਨਾ ਨਹਿਰਾ ਜਮਾਤ 10ਵੀਂ ਤੋਂ ਪੜ੍ਹ ਰਹੀ ਹੈ ਦੋਵੇਂ ਵਿਦਿਆਰਥਣਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਮਾਰਗਦਰਸ਼ਨ ਨੂੰ ਦਿੱਤਾ ਹੈ।