Vegetable - Sach Kahoon Punjabi
ਤੜਕੇ ਨੂੰ ਲੱਗੀ ਮਹਿੰਗਾਈ ਦੀ ‘ਅੱਗ’
ਟਮਾਟਰ ਤੇ ਪਿਆਜ਼ ਹੋਇਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ | Vegetable
ਹਰ ਇੱਕ ਸਬਜ਼ੀ ਵਿਕਰੇਤਾਵਾਂ ਨੂੰ ਦੁਕਾਨਾਂ ’ਤੇ ਰੇਟ ਲਿਸਟਾਂ ਲਾਉਣ ਦੀ ਮੰਗ | Vegetable
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਹਿਮਾਚਲ ’ਚ ਹੋ ਰਹੀ ਬਾਰਿਸ਼ ਕਾਰਨ ਸਬਜ਼ੀਆਂ ਦੀ ਸਪਲਾਈ ’ਚ ਆਈ ਕਮੀ ਦਾ ਸਿੱਧਾ ਅਸਰ ਲੋਕਾਂ ਦੀਆਂ ਰਸੋਈਆਂ ’ਤੇ ਪੈ ਰਿਹਾ ਹੈ। ਟਮਾਟਰ ਦੇ ਭਾਅ ’ਚ ਤਿੰਨ ਗੁਣਾ ਵਾਧੇ ਤੋਂ ਬਾਅਦ ਪਿਆਜ਼ ਵੀ ਤੇਜ਼ ਹੋ ਗਿਆ ਹੈ। ਐਨੀ ਦਿਨੀਂ ਟਮਾਟਰ 40 ਤੋਂ 50 ਰੁਪਏੇ ਪ੍ਰਤੀ ਕਿੱਲੋ ਹੋ ਗਏ ਹਨ। ਮੌਸਮ ਦੀ ਕਰਵਟ ਤੇ ਪਹਾੜੀ ਇਲਾਕਿਆਂ ’ਚ ਬਾਰਿਸ਼ ਤੋਂ ਬਾਅਦ ਫਸਲ ਪ੍ਰਭਾਵਿਤ ਹੋਈ ਹੈ। (Vegetable)
ਇਸ ਦੇ ਨਾਲ ਹੀ ਸਪਲਾਈ ’ਚ ਕਮੀ ਕਾਰਨ ਲਗਭਗ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਇਆ ਹੈ। 10 ਦਿਨਾਂ ’ਚ ਕਈ ਸਬਜ਼ੀਆਂ ਦੇ ਭਾਅ ਦੁੱਗਣੇ ਹੋ ਗਏ ਹਨ, ਜਦਕਿ ਕਈਆਂ ਦੀਆਂ ਕੀਮਤਾਂ ’ਚ 30 ਤੋਂ 40 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਆਮਦ ਘੱਟ ਹੋਣ ਕਾਰਨ ਜਿੱਥੇ ਲਗਭਗ ਸਾਰੀਆਂ ਸਬਜ਼ੀਆਂ ਦੇ ਭਾਅ ਵਧ ਗਏ ਹਨ, ਉੱਥੇ ਹੀ ਟਮਾਟਰ ਤੇ ਪਿਆਜ਼ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। (Vegetable)
Also Read : ਬੱਦਲਵਾਈ ਤੇ ਚੱਲ ਰਹੀ ਹਲਕੀ ਹਵਾ ਨੇ ਸੂਰਜ ਦਾ ਸੇਕ ਕੀਤਾ ਮੱਠਾ, ਜ਼ਮੀਨੀ ਪੱਧਰ ’ਤੇ ਵਧੀ ਠਾਰੀ
15 ਦਿਨ ਪਹਿਲਾਂ ਟਮਾਟਰ 20-30 ਰੁਪਏ ਕਿੱਲੋ ਵਿਕ ਰਿਹਾ ਸੀ, ਜਿਸ ਦੀ ਕੀਮਤ 40 ਤੋਂ 60 ਰੁਪਏ ਕਿੱਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਪਿਆਜ਼ ਵੀ ਹੁਣ 30 ਰੁਪਏ ਕਿੱਲੋ ਵਿਕ ਰਿਹਾ ਸੀ ਤੇ ਹੁਣ ਪਿਆਜ 60-70 ਰੁਪਏ ਪਹੁੰਚ ਚੁੱਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨ ਰਸੋਈ ਦਾ ਬਜਟ ਵਿਗੜ ਗਿਆ ਹੈ।
ਪੰਜਾਬ ਮੰਡੀ ਬੋਰਡ ਨੂੰ ਫ਼ਲ ਤੇ ਸਬਜ਼ੀ ਮੰਡੀਆਂ ਤੋਂ ਪਿਆ 2 ਕਰੋੜ 50 ਲੱਖ ਰੁਪਏ ਦਾ ਘਾਟਾ
ਘਾਟਾ ਪੂਰਾ ਕਰਨ ਲਈ ਵਿਭਾਗ ਜਾਗਿਆ | Punjab Mandi Board
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ)। ਪੰਜਾਬ ਮੰਡੀ ਬੋਰਡ ਨੂੰ ਸਾਲ 2018-19 ਦੌਰਾਨ ਪੰਜਾਬ ਰਾਜ ਦੀਆਂ ਸਮੁੱਚੀਆਂ ਫਲ ਤੇ ਸਬਜ਼ੀ ਮੰਡੀਆਂ ਦੀ ਮਾਰਕਿਟ ਫੀਸ ਤੇ ਆਰਡੀਐੱਫ ਵਿੱਚ ਲਗਭਗ 2 ਕਰੋੜ 50 ਲੱਖ ਰੁਪਏ ਦਾ ਘਾਟਾ ਪਿਆ ਹੈ। ਇਸ ਸਬੰਧੀ ਬੋਰਡ ਵੱਲੋਂ ਗੰਭੀਰਤਾ ਸਹਿਤ ਫੀਲਡ ਵਿੱਚੋਂ ਰਿਪੋਰਟਾਂ ਮੰਗਵਾ ਕੇ ਵਿਸ਼ਲੇਸ਼ਨ ਕੀਤਾ ਗਿਆ ਤੇ ਸਿੱਟਾ ਕੱਢਿਆ ਕਿ ਮਾਰਕਿਟ ਫੀਸ ਘਟਨ ਦਾ ਕਾਰਨ ਫੀਲਡ ‘ਚ ਪੂਰੀ ਤਰ੍ਹਾਂ ਇਨਫੋਰਸਮੈਂਟ ਤੇ ਫਲਾਇੰਗ ਸੁਕੈਡ ਦੀਆਂ ਰੈਗੂਲਰ ਵਿਜਿਟਾਂ ਦਾ ਨਾ ਹੋਣਾ ਹੈ।
ਇਸ ਘਾਟ ਨੂੰ ਸਾਹਮਣੇ ਰੱਖਦੇ ਹੋਏ ਫਲ ਤੇ ਸਬਜ਼ੀ ਮੰਡੀਆਂ ਦੀ ਮਾਰਕਿਟ ਫੀਸ ਵਧਾਉਣ ਲਈ ਲਈ ਨਵੇਂ ਸਿਰੇ ਤੋਂ ਫਲਾਇੰਗ ਸੁਕੈਡ ਟੀਮਾਂ ਦਾ ਗਠਨ ਕੀਤਾ ਗਿਆ। ਇਹ ਟੀਮਾਂ ਫਲ ਤੇ ਸਬਜੀ ਮੰਡੀਆਂ ਦੀ ਚੈਕਿੰਗ ਦੌਰਾਨ ਫਲ ਤੇ ਸਬਜੀਆਂ ਦੀ ਆਮਦ ਸੌ ਪ੍ਰਤੀਸ਼ਤ ਰਿਕਾਰਡਿੰਗ ਯਕੀਨੀ ਬਣਾਉਣਗੀਆਂ ਤੇ ਜਿੱਥੇ ਕਿਤੇ ਯੂਜਰ ਚਾਰਜਿਜ ਅਤੇ ਪਾਰਕਿੰਗ ਦੇ ਠੇਕੇ ਕੀਤੇ ਹੋਏ ਹਨ, ਉੱਥੇ ਡੀ. ਐਨ. ਆਈ. ਟੀ. ਦੀ ਕੰਪਲਾਇਸ ਤੇ ਮੰਡੀਆਂ ਦੀ ਸਫਾਈ ਨੂੰ ਚੈਕਿੰਗ ਕਰਨਗੀਆਂ।
ਇਹ ਵੀ ਪੜ੍ਹੋ : ਚੋਰਾਂ ਨੇ ਫਿਲਮੀ ਸਟਾਇਲ ’ਚ ਗਹਿਣਿਆਂ ਦੀ ਦੁਕਾਨ ਤੋਂ ਕੀਤੀ 25 ਕਰੋੜ ਦੀ ਚੋਰੀ
ਸਰਕਾਰ ਵੱਲੋਂ ਵਿਸ਼ੇਸ਼ ਨੀਤੀ ਤਹਿਤ ਫਲ ਤੇ ਸਬਜੀ ਮੰਡੀਆਂ ਦੀ ਰੈਗੂਲਰ ਚੈਕਿੰਗ ਲਈ ਡਵੀਜਨ ਪੱਧਰ ਦੀਆਂ ਫਲਾਇੰਗ ਸੂਕੈਡ ਟੀਮਾਂ ਬਣਾਈਆਂ ਗਈਆਂ ਹਨ। ਜਿਸ ਅਨੁਸਾਰ ਜਲੰਧਰ ਡਵੀਜਨ ਲਈ ਗੁਰਭਜਨ ਸਿੰਘ ਔਲਖ ‘ਡੀਜੀਐੱਮ’ (ਪਟਿਆਲਾ ਸਰਕਲ), ਲੁਧਿਆਣਾ ਡਵੀਜਨ ਲਈ ਜਸਵੀਰ ਸਿੰਘ ਪੰਨੂ ‘ਡੀਜੀਐੱਮ'(ਜਲੰਧਰ ਸਰਕਲ), ਪਟਿਆਲਾ ਡਵੀਜਨ ਲਈ ਮਨਜੀਤ ਸਿੰਘ ‘ਜ਼ਿਲਾ ਮੰਡੀ ਅਫਸਰ’ (ਫਰੀਦਕੋਟ) ਤੇ ਫਿਰੋਜ਼ਪੁਰ ਡਵੀਜਨ ਲਈ ਵਰਿੰਦਰ ਖੇੜਾ ‘ਜ਼ਿਲ੍ਹਾ ਮੰਡੀ ਅਫਸਰ’ (ਜਲੰਧਰ) ਦੀ ਅਗਵਾਈ ਹੇਠ ਤਿੰਨ-ਤਿੰਨ ਹੋਰ ਮੈਂਬਰ ਲਏ ਗਏ ਹਨ। ਹਦਾਇਤਾਂ ਮੁਤਾਬਿਕ ਜਰੂਰਤ ਅਨੁਸਰ ਉਕਤ ਸਟਾਫ ਤੋਂ ਬਿਨਾਂ ਫਲਾਇੰਗ ਸੁਕੈਡ ਦਾ ਮੁਖੀ ਆਪਣੀ ਡਵੀਜਨ ਜਾਂ ਜ਼ਿਲ੍ਹੇ ‘ਚੋਂ ਫਲ ਤੇ ਸਬਜ਼ੀ ਮੰਡੀਆਂ ਦੀ ਚੈਕਿੰਗ ਲਈ ਹੋਰ ਸਟਾਫ ਵੀ ਲੈ ਸਕਦੇ ਹਨ। ਜਿਹੜੀਆਂ ਫਲ ਤੇ ਸਬਜੀ ਮੰਡੀਆਂ ਦੀ ਚੈਕਿੰਗ ਕੀਤੀ ਜਾਵੇਗੀ, ਉਸ ਦੀਆਂ ਲਿਸਟਾਂ ਫਲਾਇੰਗ ਸੁਕੈਡ ਨੂੰ ਉਪਲੱਬਧ ਕਰਵਾਈਆਂ ਜਾਣਗੀਆਂ।
ਸਮੂਹ ‘ਡੀਜੀਐੱਮ’ ਤੇ ਜ਼ਿਲ੍ਹਾ ਮੰਡੀ ਅਫਸਰ ਕਰਮਵਾਰ ਆਪਣੀ ਡਵੀਜਨ ਤੇ ਜ਼ਿਲ੍ਹੇ ਦੀ ਘੱਟੋ-ਘੱਟ ਇੱਕ ਮਾਰਕਿਟ ਕਮੇਟੀ ਦੀ 84 ਪ੍ਰਫਾਰਮੇ ਅਨੁਸਾਰ ਇੰਸਪੈਕਸ਼ਨ ਕਰਕੇ 15 ਸਤੰਬਰ ਤੱਕ ਰਿਪੋਰਟ ਕਰਨਗੇ। ਇਸੇ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਦੀ ਸਬਜੀ ਮੰਡੀ ‘ਚ ਲਗਾਤਾਰ ਜ਼ਿਲ੍ਹਾ ਮੰਡੀ ਅਫਸਰ ਵੱਲੋਂ ਰੈਗੂਲਰ ਵਿਜਿਟਾਂ ਕੀਤੀਆਂ ਜਾ ਰਹੀਆਂ ਹਨ ਤੇ ਮੰਡੀ ਇਸ ਘਾਟ ਨੂੰ ਸਾਹਮਣੇ ਰੱਖਦੇ ਹੋਏ ਫਲ ਤੇ ਸਬਜ਼ੀ ਮੰਡੀਆਂ ਦੀ ਮਾਰਕਿਟ ਫੀਸ ਵਧਾਉਣ ਲਈ ਲਈ ਨਵੇਂ ਸਿਰੇ ਤੋਂ ਫਲਾਇੰਗ ਸੁਕੈਡ ਟੀਮਾਂ ਦਾ ਗਠਨ ਕਰਦੇ ਹੋਏ ਨਿਗਰਾਨ ਵਧਾਏ ਗਏ ਹਨ। (Punjab Mandi Board)
ਜ਼ਿਲ੍ਹਾ ਮੁਕਤਸਰ ਦੀਆਂ ਮੰਡੀਆਂ ਦੀ ਆਮਦਨ ‘ਚ ਹੋਇਆ ਵਾਧਾ : ਡੀਐੱਮ
ਇਸ ਸਬੰਧੀ ਗੱਲ ਕਰਨ ‘ਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮੰਡੀ ਅਫਸਰ ਸ੍ਰ. ਕੁਲਬੀਰ ਸਿੰਘ ਮੱਤਾ ਨੇ ਕਿਹਾ ਕਿ ਜ਼ਿਲ੍ਹੇ ਦੀ ਸਬਜੀ ਮੰਡੀ ਦੀ ਆਮਦਨੀ ਵਿੱਚ ਸਾਲ 2018-19 ਦੌਰਾਨ ਵਾਧਾ ਹੋਇਆ। ਇਸ ਦੇ ਬਾਵਜੂਦ ਸਰਕਾਰੀ ਨੀਤੀਆਂ ਮੁਤਾਬਿਕ ਹੋਰ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। (Punjab Mandi Board)
ਜੀਐੱਸਟੀ ਕੌਂਸਲ ਦੀ 31ਵੀਂ ਮੀਟਿੰਗ : ਮੂਵੀ ਟਿਕਟ, ਥਰਡ ਪਾਰਟੀ ਬੀਮਾ, ਐਲਈਡੀ ਟੀਵੀ, ਫ੍ਰੋਜਨ ਸਬਜ਼ੀਆਂ ਹੋਈਆਂ ਸਸਤੀਆਂ
ਚੋਣਾਵੀ ਤੋਹਫ਼ੇ : ਜੀਐੱਸਟੀ ‘ਚ 33 ਵਸਤੂਆਂ ਸਸਤੀ
33 ਵਸਤੂਆਂ ਨੂੰ 18 ਫੀਸਦੀ ਸਲੈਬ ਤੋਂ 12 ਤੇ 5 ਫਸੀਦੀ ਦੇ ਸਲੈਬ ‘ਚ ਲਿਆਂਦਾ ਗਿਆ
ਨਵੀਂ ਦਿੱਲੀ | ਐੱਸਟੀ ਕੌਂਸਲ ਦੀ ਅਹਿਮ ਮੀਟਿੰਗ ‘ਚ ਸਰਕਾਰ ਨੇ ਅੱਜ ਵੱਡਾ ਫੈਸਲਾ ਲੈਂਦਿਆਂ 33 ਸਮਾਨਾਂ ‘ਤੇ ਜੀਐੱਸਟੀ ਦੀਆਂ ਦਰਾਂ ਘਟਾ ਦਿੱਤੀਆਂ ਜੀਐੱਸਟੀ ਕੌਂਸਲ ਦੀ ਮੀਟਿੰਗ ‘ਚ 7 ਆਈਟਮਾਂ ‘ਤੇ ਦਰਾਂ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਦਾ ਫੈਸਲਾ ਲਿਆ ਗਿਆ ਹੈ ਇਸ ਤੋਂ ਇਲਾਵਾ 26 ਆਈਟਮਾਂ ਅਜਿਹੀਆਂ ਹਨ ਜਿਨ੍ਹਾਂ ‘ਤੇ ਜੀਐੱਸਟੀ ਰੇਟ 18 ਫੀਸਦੀ ਤੋਂ ਘਟਾ ਕੇ 12 ਜਾਂ 5 ਫੀਸਦੀ ਕਰ ਦਿੱਤਾ ਗਿਆ ਹੈ ਮੀਟਿੰਗ ਤੋਂ ਬਾਅਦ ਬੋਲਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 28 ਫੀਸਦੀ ਸਲੈਬ ਤੋਂ 6 ਪ੍ਰੋਡਕਟ ਘੱਟ ਹੋਈਆਂ ਹਨ 28 ਫੀਸਦੀ ਵਾਲੇ ਸਲੈਬ ‘ਚ ਹੁਣ 28 ਪ੍ਰੋਡਕਟ ਬਚੇ ਹਨ ਏਸੀ ਤੇ ਡਿਸ਼ ਵਾਸ਼ਰ 28 ਫੀਸਦੀ ਜੀਐੱਸਟੀ ਦੇ ਦਾਇਰੇ ‘ਚ ਲਿਆਂਦੇ ਗਏ ਹਨ ਇਸ ਤੋਂ ਇਲਾਵਾ 32 ਇੰਚ ਦੇ ਟੀਵੀ ‘ਤੇ ਦਰਾਂ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਟੈਕਸ ਦੇ ਮੁਕਾਬਲੇ 12 ਫੀਸਦੀ ਲੱਗੇਗਾ ਧਾਰਮਿਕ ਹਵਾਈ ਯਾਤਰਾ ‘ਤੇ ਦਰਾਂ 18 ਫੀਸਦੀ ਤੋਂ ਘਟਾ ਕੇ 12 ਫੀਸਦੀ ਕੀਤੀ ਗਈ ਹੈ ਥਰਡ ਪਾਰਟੀ ਮੋਟਰ ਇਸ਼ੋਂਰਸ ਪ੍ਰੀਮੀਅਮ ‘ਤੇ ਜੀਐੱਸਟੀ 18 ਫੀਸਦੀ ਤੋਂ ਘਟਾ ਕੇ 12 ਫੀਸਦੀ ‘ਤੇ ਲਾਈ ਗਈ ਹੈ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜੀਐੱਸਟੀ ਦੀਆਂ ਨਵੀਆਂ ਦਰਾਂ 1 ਜਨਵਰੀ ਤੋਂ ਲਾਗੂ ਹੋਣਗੀਆਂ ਦਰਾਂ ਘਟਾਉਣ ਤੋਂ ਬਾਅਦ ਸਰਕਾਰ ‘ਤੇ 5500 ਕਰੋੜ ਰੁਪਏ ਦਾ ਬੋਝ ਪਵੇਗਾ
31 ਮਾਰਚ ਤੱਕ ਜੀਐੱਸਟੀ ਰਿਟਰਨ ‘ਤੇ ਕੋਈ ਜ਼ੁਰਮਾਨਾ ਨਹੀਂ
ਇਸ ਤੋਂ ਇਲਾਵਾ ਸਰਕਾਰ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਸਰਕਾਰ ਨੇ 31 ਮਾਰਚ ਤੱਕ ਜੀਐੱਸਟੀ ਰਿਟਰਨ ਫਾਈਲ ਕਰਨ ਵਾਲਿਆਂ ‘ਤੇ ਕੋਈ ਜ਼ੁਰਮਾਨਾ ਨਾ ਲਾਉਣ ਦਾ ਫੈਸਲਾ ਕੀਤਾ ਹੈ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਜੀਐੱਸਟੀ ਵਸੂਲੀ ਉਮੀਦ ਤੋਂ ਬਹੁਤ ਘੱਟ ਰਹੀ ਹੈ ਮਹਾਂਰਾਸ਼ਟਰ, ਬੰਗਾਲ ‘ਚ ਜੀਐੱਸਟੀ ਵਸੂਲੀ ਚੰਗੀ ਰਹੀ ਹੈ ਜੀਐੱਸਟੀ ਕਲੈਕਸ਼ਨ ‘ਤੇ ਮੰਤਰੀਆਂ ਦੀ ਕਮੇਟੀ ਬਣਾਈ ਗਈ ਹੈ ਅੱਠ ਮਹੀਨਿਆਂ ‘ਚ ਹਰ ਸੂਬੇ ‘ਚ ਵਸੂਲੀ ਦੀ ਤੁਲਨਾ ਕੀਤੀ ਗਈ ਹੈ ਪਿਛਲੇ 6 ਮਹੀਨਿਆਂ ‘ਚ 30,000 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਜੀਐੱਸਟੀ ਕੌਂਸਲ ਦੀ ਅਗਲੀ ਮੀਟਿੰਗ ਹੁਣ ਜਨਵਰੀ ‘ਚ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਸਾਰੇ ਸਕੂਲਾਂ ਨੂੰ ਦਿੱਤੇ ਗਏ ਆਦੇਸ਼, ਵਿਦਿਆਰਥੀ ਕਰਨਗੇ ਖੇਤੀ
ਜਿਨ੍ਹਾਂ ਸਕੂਲਾਂ ਕੋਲ ਨਹੀਂ ਐ ਥਾਂ, ਉਨ੍ਹਾਂ ਨੂੰ ਹੋਵੇਗੀ ਛੋਟ
ਖੇਤੀਬਾੜੀ ਦੇ ਵਿਸ਼ੇ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਲਗਾਇਆ ਜਾਏਗਾ ਕੰਮ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਸਬਜ਼ੀਆ ਦੀ ਖੇਤੀ ਕੀਤੀ ਜਾਏਗੀ, ਜਿਨ੍ਹਾਂ ਨੂੰ ਕਿਚਨ ਗਾਰਡਨ ਦਾ ਨਾਂਅ ਦਿੱਤਾ ਜਾਏਗਾ। ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਵੇਚਣ ਦੀ ਬਜਾਇ ਖ਼ੁਦ ਵਿਦਿਆਰਥੀ ਮਿੱਡ-ਡੇ-ਮੀਲ ਰਾਹੀਂ ਤਿਆਰ ਕਰਕੇ ਨਾ ਸਿਰਫ਼ ਖਾ ਸਕਣਗੇ, ਸਗੋਂ ਜਿਆਦਾ ਪੈਦਾਵਾਰ ਹੋਣ ‘ਤੇ ਆਪਣੇ ਘਰ ਵੀ ਲਿਜਾ ਸਕਣਗੇ। ਇਸ ਤਰ੍ਹਾਂ ਦੇ ਕਿਚਨ ਗਾਰਡਨ ਨੂੰ ਤਿਆਰ ਕਰਨ ਲਈ ਸਿੱਖਿਆ ਵਿਭਾਗ ਨੇ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਪਰ ਜਿਹੜੇ ਸਕੂਲਾਂ ਕੋਲ ਜਮੀਨ ਜਿਆਦਾ ਨਹੀਂ ਹੈ ਉਨ੍ਹਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਅਨੁਸਾਰ ਦੇਸ਼ ਭਰ ਦੇ ਕੁਝ ਸੂਬਿਆਂ ਵਿੱਚ ਇਸ ਤਰ੍ਹਾਂ ਦੇ ਕਿਚਨ ਗਾਰਡਨ ਚੱਲ ਰਹੇ ਹਨ, ਜਿੱਥੇ ਕਿ ਖੇਤੀਬਾੜੀ ਦਾ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਸਣੇ ਕੁਝ ਹੋਰ ਵਿਦਿਆਰਥੀ ਵੀ ਆਪਣੀ ਜਾਣਕਾਰੀ ਵਿੱਚ ਵਾਧਾ ਲੈਣ ਲਈ ਸਬਜ਼ੀਆਂ ਦੀ ਖੇਤੀ ਵਿੱਚ ਭਾਗ ਲੈਂਦੇ ਹਨ। ਇਸ ਵਿੱਚ ਕੋਈ ਜਿਆਦਾ ਸਮਾਂ ਵੀ ਨਹੀਂ ਲੱਗਦਾ ਹੈ ਅਤੇ ਇਸ ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਖਾਣ ਲਈ ਤਾਜ਼ੀ ਸਬਜ਼ੀ ਵੀ ਮਿਲ ਜਾਂਦੀ ਹੈ।
ਇਨਾਂ ਕਿਚਨ ਗਾਰਡਨ ਵਿੱਚ ਤਿਆਰ ਹੋਣ ਵਾਲੀ ਸਬਜ਼ੀ ਸਕੂਲਾਂ ਵਿੱਚ ਤਿਆਰ ਹੋਣ ਵਾਲੀ ਮਿਡ ਡੇ ਮੀਲ ਵਿੱਚ ਵਰਤੋਂ ਲਿਆਉਂਦਾ ਜਾ ਸਕਦਾ ਹੈ, ਇਸ ਨਾਲ ਹੀ ਜੇਕਰ ਸਬਜ਼ੀ ਜਿਆਦਾ ਪੈਦਾ ਹੋ ਜਾਂਦੀ ਹੈ ਤਾਂ ਉਸ ਨੂੰ ਵੇਚਣ ਦੀ ਥਾਂ ‘ਤੇ ਜਿਹੜੇ ਵਿਦਿਆਰਥੀਆਂ ਨੇ ਆਪਣੇ ਮਿਹਨਤ ਨਾਲ ਸਬਜ਼ੀ ਪੈਦਾ ਕੀਤੀ ਹੈ, ਉਹਨੂੰ ਘਰ ਵੀ ਲੈਕੇ ਜਾ ਸਕਦੇ ਹਨ। ਇਸ ਤਰਾਂ ਦਾ ਕੰਮ ਕਈ ਸੂਬਿਆ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਿਹਾ ਹੈ ਅਤੇ ਇਹ ਕਾਫ਼ੀ ਜਿਆਦਾ ਫਾਇਦੇਮੰਦ ਵੀ ਰਿਹਾ ਹੈ, ਕਿਉਂਕਿ ਛੋਟੀ ਉਮਰ ਵਿੱਚ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਮਿਲ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਬਜ਼ੀ ਅਤੇ ਫਲ ਲੱਦੀਆਂ ਗੱਡੀਆਂ ਨੂੰ ਕਿਸਾਨਾਂ ਰੋਕਿਆ, ਪੁਲਿਸ ਨੇ ਛੁਡਵਾਇਆ
ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਸਥਾਨਕ ਮਲੋਟ ਸ਼ਹਿਰ ਦੀ ਸਬਜ਼ੀ ਮੰਡੀਓਂ ਖਰੀਦ ਕੇ ਸਬਜ਼ੀ ਅਤੇ ਫਲਾਂ ਨਾਲ ਲੱਦੀਆਂ ਗੱਡੀਆਂ ਜਦੋਂ ਸ਼ਹਿਰ ਤੋਂ ਗਿੱਦੜਬਾਹਾ ਜਾ ਰਹੀਆਂ ਸਨ ਤਾਂ ਕਿਸਾਨਾਂ ਵੱਲੋਂ ਗੱਡੀਆਂ ਰੋਕ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ‘ਤੇ ਪਹੁੰਚੇ ਵਪਾਰੀਆਂ ਤੇ ਗੱਡੀਆਂ ਕਾਬੂ ਕਰਨ ਵਾਲੇ ਕਿਸਾਨਾਂ ‘ਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਤਾਂ ਥਾਣਾ ਸਿਟੀ ਦੇ ਮੁਖੀ ਜਸਵੀਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਗੱਡੀਆਂ ਨੂੰ ਛੁਡਵਾਇਆ। ਇਸ ਦੌਰਾਨ ਵਪਾਰੀਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਗੱਡੀਆਂ ਨੂੰ ਸੜਕ ਵਿਚਾਲੇ ਖੜ੍ਹਾ ਕਰ ਦਿੱਤਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਇਸ ਦੌਰਾਨ ਕਰੀਬ 1 ਘੰਟਾ ਜਾਮ ਲੱਗਾ ਰਿਹਾ।
ਸਬਜ਼ੀ ਮੰਡੀ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਰਾਕੇਸ਼ ਗਰੋਵਰ, ਸਤੀਸ਼ ਅਰੋੜਾ ਨੇ ਦੱਸਿਆ ਕਿ ਸਬਜ਼ੀ ਮੰਡੀ ਤੋਂ ਗਿੱਦੜਬਾਹਾ ਦੇ ਕੁਝ ਵਪਾਰੀਆਂ ਨੇ ਸਬਜ਼ੀ ਤੇ ਫ਼ਰੂਟ ਖਰੀਦਿਆਂ ਤੇ ਆਪਣੇ ਸਾਧਨਾਂ ਰਾਹੀਂ ਕਰੀਬ ਸਾਢੇ 8 ਵਜੇ ਗਿੱਦੜਬਾਹਾ  ਲਈ ਰਵਾਨਾ ਕੀਤਾ ਗਿਆ ਤੇ ਸਾਨੂੰ ਕੁਝ ਸਮੇਂ ਬਾਅਦ ਹੀ ਪਤਾ ਚੱਲਿਆ ਕਿ ਕੁਝ ਕਿਸਾਨਾਂ ਨੇ ਮਲੋਟ-ਬਠਿੰਡਾ ਰੋਡ ਦੇ ਪਿੰਡ ਜੰਡਵਾਲਾ ਦੇ ਨਜ਼ਦੀਕ ਸਿਲਵਰ ਪਾਮ ਹੋਟਲ ਦੇ ਕੋਲ ਕੁਝ ਗੱਡੀਆਂ ਨੂੰ ਆਪਣੇ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਕੀਤੀ, ਇਸ ਗੱਲ ਦਾ ਸਬਜ਼ੀ ਮੰਡੀ ‘ਚ ਜਦੋਂ ਪਤਾ ਲੱਗਾ ਤਾਂ ਮੰਡੀ ‘ਚ ਕੰਮ ਕਰਨ ਵਾਲੇ ਵਪਾਰੀ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਤੇ ਵਪਾਰੀਆਂ ‘ਚ ਕਾਫ਼ੀ ਬਹਿਸਬਾਜ਼ੀ ਹੋਈ, ਜਿਸ ਕਾਰਨ ਵਾਹਨਾਂ ਦੀ ਲੰਮੀ ਲਾਈਨ ਲੱਗ ਗਈ। ਥਾਣਾ ਮੁਖੀ ਵੱਲੋਂ ਕਿਸਾਨਾਂ ਨੂੰ ਕਾਨੂੰਨ ਹੱਥ ‘ਚ ਨਾ ਲੈਣ ਲਈ ਕਿਹਾ ਤੇ ਗੱਡੀਆਂ ਨੂੰ ਆਪਣੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ।