Star - Sach Kahoon Punjabi
ਪੰਜਾਬ ਦੀ ਧੀ ਏਸ਼ੀਆਈ ਖੇਡਾਂ ‘ਚ ਕਰੇਗੀ ਰਾਜਸਥਾਨ ਦੀ ਪ੍ਰਤੀਨਿਧਤਾ (Kabaddi Player)
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼
ਪਿੰਡ ਕਾਸਿਮਪੁਰ ਛੀਨਾ ਦੀ ਜੰਮਪਲ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਜਾਫੀ ਹੈ। ਵਿਰੋਧੀ ਟੀਮ ਦੀਆਂ ਰੇਡਰਾਂ ਨੂੰ ਤਾਂ ਇਹ ਖਿਡਾਰਨ ਜੱਫਾ ਲਾ ਕੇ ਪਾਲੇ ਤੱਕ ਜਾਣ ਨਹੀਂ ਦਿੰਦੀ ਪਰ ਨੌਕਰੀ ਵਾਲੇ ਮੌਕੇ ਨੂੰ ਪੰਜਾਬ ‘ਚ ਇਸਦੀ ‘ਕੈਂਚੀ’ ਨਹੀਂ ਵੱਜ ਸਕੀ। ਮਨਪ੍ਰੀਤ ਦੀਆਂ ਜਿੱਤਾਂ ਦਾ ਮੁੱਲ ਗੁਆਂਢੀ ਸੂਬੇ ਰਾਜਸਥਾਨ ਦੀ ਸਰਕਾਰ ਨੇ ਪੁਲਿਸ ਵਿਭਾਗ ‘ਚ ਸਬ ਇੰਸਪੈਕਟਰ ਭਰਤੀ ਕਰਕੇ ਪਾਇਆ ਹੈ। ਮਨਪ੍ਰੀਤ ਕੌਰ ਹੁਣ ਜੈਪੁਰ ਵਿਖੇ ਸੇਵਾਵਾਂ ਨਿਭਾ ਰਹੀ ਹੈ। (Kabaddi Player)
ਹਾਸਲ ਹੋਏ ਵੇਰਵਿਆਂ ਮੁਤਾਬਿਕ ਮਨਪ੍ਰੀਤ ਨੇ ਕਬੱਡੀ ਦੀਆਂ ਤਿੰਨੋਂ ਵੰਨਗੀਆਂ ਨੈਸ਼ਨਲ, ਸਰਕਲ ਅਤੇ ਬੀਚ ਸਟਾਈਲ ‘ਚ ਪੰਜਾਬ ਲਈ ਕਾਫੀ ਜਿੱਤਾਂ ਪ੍ਰਾਪਤੀਆਂ ਕੀਤੀਆਂ ਨੇ ਪਰ ਪੰਜਾਬ ਦੀਆਂ ਸਰਕਾਰਾਂ ਇਸ ਖਿਡਾਰਨ ਤੇ ਉਸਦੇ ਮਾਪਿਆਂ ਦਾ ਦਿਲ ਨਹੀਂ ਜਿੱਤ ਸਕੀਆਂ। ਖੇਡ ਪ੍ਰਾਪਤੀਆਂ ਦੇ ਸਿਰ ‘ਤੇ ਮਨਪ੍ਰੀਤ ਕੌਰ ਨੇ ਪੰਜਾਬ ‘ਚ ਨੌਕਰੀ ਹਾਸਲ ਕਰਨ ਲਈ ਪੂਰੀ ਵਾਹ ਲਾਈ ਪਰ ਕੁੱਝ ਪੱਲੇ ਨਹੀਂ ਪਿਆ। ਪੰਜਾਬ ‘ਚ ਨੌਕਰੀ ਨਾ ਮਿਲਣ ਦੀ ਨਮੋਸ਼ੀ ਝੱਲ ਰਹੀ ਮਨਪ੍ਰੀਤ ਕੌਰ ਦਾ ਸਹਾਰਾ ਰਾਜਸਥਾਨ ਦੀ ਸਰਕਾਰ ਬਣੀ ਹੈ। (Kabaddi Player)
ਮਨਪ੍ਰੀਤ ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਸਬ ਇੰਸਪੈਕਟਰ ਦੀਆਂ ਸੇਵਾਵਾਂ ਨਿਭਾਉਂਦੀ ਹੈ। ਕਬੱਡੀ ਦੇ ਪ੍ਰਸਿੱਧ ਖਿਡਾਰੀ ਹਰਦੀਪ ਸਿੰਘ ਦੀ ਧੀ ਮਨਪ੍ਰੀਤ ਕੌਰ ਬਚਪਨ ਤੋਂ ਸ਼ੌਕ-ਸ਼ੌਕ ਵਿੱਚ ਕਬੱਡੀ ਖੇਡਦੀ, ਇਸੇ ਖੇਡ ਨੂੰ ਪ੍ਰਣਾਈ ਗਈ ਸੀ। ‘ਸੱਚ ਕਹੂੰ’ ਨਾਲ ਗੱਲਬਾਤ ਮਨਪ੍ਰੀਤ ਕੌਰ ਨੇ ਦੱਸਿਆ ਕਿ ਭਾਵੇਂ ਹੀ ਉਸਨੇ ਪੰਜਾਬ ਦੀ ਤਰਫੋਂ ਖੇਡਦਿਆਂ ਵੱਖ-ਵੱਖ ਥਾਈਂ ਜਿੱਤਾਂ ਹਾਸਲ ਕੀਤੀਆਂ ਪਰ ਪੰਜਾਬ ਦੀਆਂ ਸਰਕਾਰਾਂ ਨੇ ਉਸਦਾ ਮੁੱਲ ਨਹੀਂ ਪਾਇਆ। (Kabaddi Player)
ਉਸਨੇ ਦੱਸਿਆ ਕਿ ਭਾਰਤੀ ਕਬੱਡੀ ਟੀਮ ‘ਚ ਕੁਝ ਹਰਿਆਣਾ ਦੀਆਂ ਕਬੱਡੀ ਖਿਡਾਰਨਾਂ ਵੀ ਸ਼ਾਮਿਲ ਸਨ, ਉਨ੍ਹਾਂ ਨੂੰ ਵੀ ਪੰਜਾਬ ‘ਚ ਨੌਕਰੀ ਮਿਲ ਗਈ ਪਰ ਉਸਨੂੰ ਨਹੀਂ ਮਿਲੀ ਰਾਜਸਥਾਨ ‘ਚ ਨੌਕਰੀ ਮਿਲਣ ਤੇ ਸੰਤੁਸ਼ਟੀ ਸਬੰਧੀ ਪੁੱਛਣ ‘ਤੇ ਮਨਪ੍ਰੀਤ ਆਖਦੀ ਹੈ ਕਿ ਨੌਕਰੀ ਦੀ ਤਾਂ ਸੰਤੁਸ਼ਟੀ ਹੈ ਪਰ ਨਾਲ ਹੀ ਪੰਜਾਬ ਸਰਕਾਰ ਪ੍ਰਤੀ ਗਿਲ੍ਹਾ। ਉਸਦੇ ਦਿਨ ‘ਚ ਹਾਲੇ ਵੀ ਹੈ ਕਿਉਂਕਿ ਪੰਜਾਬ ‘ਚ ਤਾਂ ਉਸਨੂੰ ਕਾਂਸਟੇਬਲ ਵੀ ਨਹੀਂ ਰੱਖਿਆ। (Kabaddi Player)
ਪੰਜਾਬ ਸਕੂਲ ਖੇਡਾਂ ‘ਚੋਂ ਸੋਨ ਤਮਗ਼ਾ ਜਿੱਤਣ ਵਾਲੀ ਮਨਪ੍ਰੀਤ ਕੌਰ ਨੇ 2011-12 ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚ ਖੇਡਣਾ ਸ਼ੁਰੂ ਕੀਤਾ। ਅਗਲੇ ਵਰ੍ਹੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵੱਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚ ਚਾਂਦੀ ਦਾ ਤਮਗ਼ਾ ਜਿੱਤਿਆ। ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਤਾਰ 3 ਸਾਲ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚ ਕਾਂਸੀ ਦੇ ਤਮਗ਼ੇ ਜਿੱਤੇ।
2016 ‘ਚ ਪਟਿਆਲਾ ਵਿਖੇ ਹੋਈਆਂ ਕੌਮੀ ਮਹਿਲਾ ਖੇਡਾਂ ‘ਚ ਮਨਪ੍ਰੀਤ ਕੌਰ ਦੀ ਕਪਤਾਨੀ ‘ਚ ਪੰਜਾਬ ਦੀ ਟੀਮ ਨੇ ਨੈਸ਼ਨਲ ਸਟਾਈਲ ਕਬੱਡੀ (Kabaddi Player) ‘ਚ ਸੋਨ ਤਮਗ਼ਾ ਜਿੱਤਿਆ। ਸਰਕਲ ਸਟਾਈਲ ਕਬੱਡੀ ਦੇ ਤੀਸਰੇ ਮਹਿਲਾ ਵਿਸ਼ਵ ਕੱਪ ਕਬੱਡੀ, ਜੋ ਸਾਲ 2013 ‘ਚ ਹੋਇਆ ਸੀ ਦੀ ਚੈਂਪੀਅਨ ਭਾਰਤੀ ਟੀਮ ਦੀ ਜਾਫ ਲਾਈਨ ‘ਚ ਖੜ੍ਹਨ ਦਾ ਮਾਣ ਮਨਪ੍ਰੀਤ ਕੌਰ ਨੂੰ ਵੀ ਮਿਲਿਆ ਕੁੱਲ ਹਿੰਦ ਅੰਤਰਵਰਸਿਟੀ ਸਰਕਲ ਸਟਾਈਲ ਚੈਂਪੀਅਨਸ਼ਿਪਾਂ ‘ਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਮਨਪ੍ਰੀਤ ਕੌਰ ਨੇ 2015 ਤੇ 16 ‘ਚ ਕ੍ਰਮਵਾਰ ਕਾਂਸੀ ਤੇ ਚਾਂਦੀ ਦੇ ਤਮਗ਼ੇ ਜਿੱਤੇ। (Kabaddi Player)
ਹੁਣ ਪੰਜਾਬ ‘ਚ ਨਹੀਂ ਲੈਣੀ ਨੌਕਰੀ: ਮਨਪ੍ਰੀਤ ਕੌਰ
ਮਨਪ੍ਰੀਤ ਕੌਰ ਨੂੰ ਜਦੋਂ ਪੁੱਛਿਆ ਗਿਆ ਕਿ ਜੇਕਰ ਹੁਣ ਪੰਜਾਬ ਸਰਕਾਰ ਏਸ਼ੀਆਈ ਖੇਡਾਂ ਤੋਂ ਬਾਅਦ ਉਸਨੂੰ ਪੰਜਾਬ ‘ਚ ਨੌਕਰੀ ‘ਤੇ ਰੱਖਣ ਦਾ ਮੌਕਾ ਦਿੰਦੀ ਹੈ ਤਾਂ ਉਸਨੇ ਝੱਟ ਆਖਿਆ ਕਿ ਹੁਣ ਪੰਜਾਬ ‘ਚ ਨੌਕਰੀ ਨਹੀਂ ਲੈਣੀ। ਉਸਨੇ ਆਖਿਆ ਕਿ ਰਾਜਸਥਾਨ ਸਰਕਾਰ ਖਿਡਾਰੀਆਂ ਦੀ ਕਾਫੀ ਹੌਂਸਲਾ ਅਫਜ਼ਾਈ ਕਰਦੀ ਹੈ ਜਦੋਂ ਕਿ ਪੰਜਾਬ ‘ਚ ਤਾਂ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਸੇ ਇੱਕ ਸਰਕਾਰ ਵੱਲੋਂ ਦਿੱਤੀ ਨੌਕਰੀ ਸਰਕਾਰ ਬਦਲ ਜਾਣ ‘ਤੇ ਖੋਹ ਹੀ ਨਾ ਲਈ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਰਜਨਾਂ ਮੀਟਿੰਗ ਕਰਨ ਤੋਂ ਬਾਅਦ ਵੀ ਇੱਕਮਤ ਨਹੀਂ ਹੋ ਸਕੇ ਕਿਸਾਨ ਕਮਿਸ਼ਨ ਦੇ ਅਧਿਕਾਰੀ
ਕਿਸਾਨਾਂ ਦੇ ਨਾਂਅ ‘ਤੇ ਰੱਜ ਹੋ ਕੇ ਹੋ ਰਹੀ ਐ ਲੱਖਾਂ ਰੁਪਏ ਦੀ ਫਜ਼ੂਲ ਖ਼ਰਚੀ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਫਾਹਾ ਲੈ ਕੇ ਰੋਜ਼ਾਨਾ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਬਚਾਉਣ ਲਈ ਬਣੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਅਧਿਕਾਰੀ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਬੈਠ ਕੇ ਇਹ ਵਿਚਾਰਾ ਕਰ ਰਹੇ ਹਨ ਕਿ ਕਿਸਾਨਾਂ ਲਈ ਕੀ ਪਾਲਿਸੀ ਹੋਣੀ ਚਾਹੀਦੀ ਹੈ ਅਤੇ ਕੀ ਨਹੀਂ ਹੋਣੀ ਚਾਹੀਦੀ ਹੈ ? ਇਸੇ ਪੰਜ ਤਾਰਾ ਹੋਟਲ ਵਿੱਚ ਬੈਠ ਕੇ ਸਿਰਫ਼ ਦੁਪਹਿਰ ਦੇ ਖਾਣੇ ‘ਤੇ ਹੀ ਲੱਖਾਂ ਰੁਪਏ ਲੁਟਾਏ ਜਾ ਰਹੇ ਹਨ, ਜਦੋਂ ਕਿ ਇਨ੍ਹਾਂ ਲੱਖਾਂ ਰੁਪਏ ਦੇ ਕਰਜ਼ ਕਾਰਨ ਰੋਜ਼ਾਨਾ ਕਿਸਾਨ ਖ਼ੁਦਕੁਸ਼ੀ ਕਰਨ ਵਿੱਚ ਲੱਗਿਆ ਹੋਇਆ ਹੈ। ਪੰਜ ਤਾਰਾ ਹੋਟਲ ਵਿੱਚ ਕਿਸਾਨਾਂ ਦੇ ਨਾਅ ‘ਤੇ ਹੋ ਰਹੀਂ ਲੱਖਾਂ ਰੁਪਏ ਦੀ ਫਜ਼ੂਲ ਖ਼ਰਚੀ ਨੂੰ ਦੇਖਦੇ ਹੋਏ ਕੁਝ ਪੱਤਰਕਾਰਾਂ ਵੱਲੋਂ ਇਸ ਵਿੱਚ ਭਾਗ ਵੀ ਨਹੀਂ ਲਿਆ ਗਿਆ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕਿਸਾਨੀ ਦੀ ਮਾੜੀ ਹਾਲਤ ਹੋਣ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਕਿਸਾਨ ਕਮਿਸ਼ਨ ਨੂੰ ਬੀਤੇ ਸਾਲ ਇੱਕ ਪਾਲਿਸੀ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਸਨ ਤਾਂ ਕਿ ਕਿਸਾਨਾਂ ਦੀ ਬਿਹਤਰੀ ਲਈ ਕੰਮ ਕਰਦੇ ਹੋਏ ਸਰਕਾਰ ਇਨ੍ਹਾਂ ਨੂੰ ਘੱਟ ਤੋਂ ਘੱਟ ਖ਼ੁਦਕੁਸ਼ੀਆਂ ਤੋਂ ਰੋਕਿਆ ਜਾ ਸਕੇ। ਇਸ ਕਿਸਾਨ ਕਮਿਸ਼ਨ ਦਾ ਚੇਅਰਮੈਨ ਅਜੈਵੀਰ ਜਾਖੜ ਨੂੰ ਇੱਕ ਸਾਲ ਪਹਿਲਾਂ 6 ਅਪਰੈਲ 2017 ਨੂੰ ਲਾਇਆ ਗਿਆ ਹੈ। ਇਸ ਕਮਿਸ਼ਨ ਦਾ ਮੈਂਬਰ ਸਕੱਤਰ ਬਲਵਿੰਦਰ ਸਿੱਧੂ ਨੂੰ ਲਾਇਆ ਗਿਆ ਸੀ।
ਅਮਰਿੰਦਰ ਸਿੰਘ ਵੱਲੋਂ ਕਿਸਾਨ ਕਮਿਸ਼ਨ ਨੂੰ ਡਰਾਫ਼ਟ ਪਾਲਿਸੀ ਤਿਆਰ ਕਰਨ ਲਈ ਦਿੱਤੇ ਹੋਏ 1 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਹੁਣ ਤੱਕ ਪਾਲਿਸੀ ਹੀ ਤਿਆਰ ਨਹੀਂ ਕੀਤੀ ਗਈ ਹੈ, ਜਿਸ ਨੂੰ ਕਿ ਲਾਗੂ ਕਰਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਤੋਂ ਬਚਾਇਆ ਜਾ ਸਕੇ। ਇਸ ਡਰਾਫਟ ਪਾਲਿਸੀ ਨੂੰ ਆਮ ਲੋਕਾਂ ਲਈ ਜਾਰੀ ਕਰਨ ਤੋਂ ਪਹਿਲਾਂ ਪੰਜਾਬ ਰਾਜ ਕਿਸਾਨ ਕਮਿਸ਼ਨ ਵੱਲੋਂ ਇਸ ਸਬੰਧੀ ਚਰਚਾ ਰੱਖੀ ਗਈ ਅਤੇ ਚਰਚਾ ਕਰਨ ਸਬੰਧੀ ਚੰਡੀਗੜ੍ਹ ਦੇ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ। ਇਸ ਸੱਦੇ ਨੂੰ ਮਿਲਣ ਤੋਂ ਬਾਅਦ ਪੱਤਰਕਾਰ ਵੀ ਉਤਸ਼ਾਹ ਵਿੱਚ ਸਨ ਕਿ ਕਿਸਾਨਾਂ ਲਈ ਕੁਝ ਚੰਗਾ ਹੋ ਰਿਹਾ ਹੈ ਪਰ ਇਸ ਚਰਚਾ ਨੂੰ ਕਿਸਾਨ ਭਵਨ ਜਾਂ ਪੰਜਾਬ ਭਵਨ ਦੀ ਥਾਂ ‘ਤੇ ਚੰਡੀਗੜ੍ਹ ਦੇ ਪੰਚ ਤਾਰਾ ਹੋਟਲ ਵਿੱਚ ਰੱਖੀ ਗਈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਕਿ ਕਿਸਾਨਾਂ ਦੀ ਪਾਲਿਸੀ ਲਈ ਹੁਣ ਚਰਚਾ ਪੰਜ ਤਾਰਾ ਹੋਟਲਾਂ ਵਿੱਚ ਹੋਣਗੀਆਂ।
ਇਸ ਚਰਚਾ ਵਿੱਚ ਭਾਗ ਲੈਣ ਤੋਂ ਕੁਝ ਪੱਤਰਕਾਰਾਂ ਵੱਲੋਂ ਇਸੇ ਤਰਕ ਅਧਾਰ ‘ਤੇ ਇਨਕਾਰ ਵੀ ਕਰ ਦਿੱਤਾ ਗਿਆ, ਕਿਉਂਕਿ ਪੰਜ ਤਾਰਾ ਹੋਟਲ ਵਿੱਚ ਬੈਠ ਕੇ ਕਿਸਾਨਾਂ ਦੇ ਨਾਂਅ ‘ਤੇ ਲੱਖਾਂ ਰੁਪਏ ਦੀ ਰੋਟੀ ਦਾ ਬਿੱਲ ਤੱਕ ਤਿਆਰ ਹੋ ਸਕਦਾ ਹੈ ਪਰ ਕਿਸਾਨਾਂ ਲਈ ਚੰਗੀ ਪਾਲਿਸੀ ਤਿਆਰ ਹੋਣਾ ਮੁਸ਼ਕਲ ਹੈ। ਦੱਸਿਆ ਜਾ ਰਿਹਾ ਹੈ ਕਿਸਾਨ ਕਮਿਸ਼ਨ ਵੱਲੋਂ ਨਵੀਂ ਪਾਲਿਸੀ ਦਾ ਡਰਾਫ਼ਟ ਤਿਆਰ ਕਰਨ ਲਈ ਕਈ ਦਰਜਨਾਂ ਮੀਟਿੰਗਾਂ ਤਾਂ ਕਰ ਲਈ ਗਈਆਂ ਪਰ ਹੁਣ ਤੱਕ ਡਰਾਫ਼ਟ ਪਾਲਿਸੀ ਮੁਕੰਮਲ ਤਿਆਰ ਨਹੀਂ ਹੋ ਸਕੀ ਹੈ, ਇਸ ਲਈ ਆਮ ਜਨਤਾ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ ਤਾਂ ਕਿ ਇਸ ਡਰਾਫ਼ਟ ਪਾਲਿਸੀ ਵਿੱਚ ਕਿਸਾਨਾਂ ਅਨੁਸਾਰ ਫੇਰ ਬਦਲ ਕੀਤਾ ਜਾ ਸਕੇ।