Giving - Sach Kahoon Punjabi
ਮੁਅੱਤਲ ਕੀਤੇ ਏਐੱਸਆਈ ‘ਤੇ ਹੋਏ ਪਰਚੇ ਨੂੰ ਪਰਿਵਾਰ ਨੇ ਨਕਾਰਿਆ
ਸਿਆਸੀ ਰੋਟੀਆਂ ਸੇਕ ਰਹੇ ਨੇ ਸਾਰੇ ਹੀ ਸਿਆਸੀ ਆਗੂ : ਪੀੜਤ ਦੀ ਮਾਂ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਰਾਜਿੰਦਰਾ ਹਸਪਤਾਲ ਵਿਖੇ ਦਾਖਲ ਅਮਰਦੀਪ ਸਿੰਘ ਦਾ ਪਰਿਵਾਰ ਸਿਆਸੀ ਆਗੂਆਂ ਵੱਲੋਂ ਮਾਰੇ ਜਾ ਰਹੇ ਗੇੜਿਆਂ ਨੇ ਹੰਭਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦਰਜਨਾਂ ਸਿਆਸੀ ਆਗੂ ਆ ਕੇ ਉਨ੍ਹਾਂ ਦੇ ਪੁੱਤਰ ਦਾ ਹਾਲ ਚਾਲ ਪੁੱਛ ਕੇ ਫੋਟੋਆਂ ਖਿਚਵਾਂ ਕੇ ਆਪਣੀ ਸਿਆਸਤ ਚਮਕਾ ਕੇ ਜਾ ਰਹੇ ਹਨ, ਪਰ ਉਹਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਰਿਹਾ।
ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਦੌਰਾਨ ਅਮਰਦੀਪ ਸਿੰਘ ਸਮੇਤ ਸੱਤ ਨੌਜਵਾਨਾਂ ਤੇ ਸਨੌਰ ਦੇ ਏਐਸਆਈ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਥਾਣੇ ਲਿਜਾ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ ਤੇ ਅਮਰਦੀਪ ਪਿਛਲੇ ਤਿੰਨ ਦਿਨਾਂ ਤੋਂ ਰਾਜਿੰਦਰ ਹਸਪਤਾਲ ਵਿਖੇ ਦਾਖਲ ਹੈ। ਪਰਿਵਾਰਕ ਮੈਂਬਰ ਥਾਣੇ ਅੰਦਰ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੁਲਿਸ ਵੱਲੋਂ ਅਜੇ ਸਿਰਫ਼ ਮੁਅੱਤਲ ਕੀਤੇ ਏਐਸਆਈ ਖਿਲਾਫ਼ ਹੀ ਸ਼ਾਮ ਨੂੰ ਧਾਰਾ 323 ਤੇ 342 ਤਹਿਤ ਹੀ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਨਕਾਰ ਦਿੱਤਾ ਹੈ। ਪੀੜਤ ਅਮਰਦੀਪ ਦੀ ਮਾਂ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦਾ ਹਰ ਛੋਟਾ ਵੱਡਾ ਆਗੂ ਆ ਚੁੱਕਾ ਹੈ, ਪਰ ਸਾਨੂੰ ਇਨ੍ਹਾਂ ਦੇ ਆਉਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲ ਰਿਹਾ।
ਸਰਬਜੀਤ ਕੌਰ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਦਰਜਨਾਂ ਆਗੂ ਆ ਕੇ ਉਹਨਾਂ ਦੇ ਬੇਟੇ ਦਾ ਹਾਲ-ਚਾਲ ਪੁੱਛ ਕੇ ਫੋਟੋਆਂ ਖਿਚਵਾ ਕੇ ਜਾ ਚੁੱਕੇ ਹਨ ਪਰ ਅਜੇ ਤੱਕ ਘਟਨਾ ਨੂੰ ਅੰਜਾਮ ਦੇਣ ਵਾਲੇ ਕਿਸੇ ਮੁਲਜ਼ਮ ਖਿਲਾਫ਼ ਸਖਤ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਮੌਕੇ ਥੋੜ੍ਹੀ ਹਿੱਲ ਜੁਲ ਹੋਈ ਅਤੇ ਉਸਦੇ ਬੇਟੇ ਦਾ ਸਿਟੀ ਸਕੇਨ ਹੋਇਆ, ਪਰ ਉਸ ਤੋਂ ਬਾਅਦ ਕੋਈ ਖਾਸ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਅਜੇ ਕੁੱਟਮਾਰ ਕਰਨ ਵਾਲੇ ਦੂਜੇ ਮੁਲਾਜ਼ਮਾਂ ਦੀ ਪੁਲਿਸ ਵੱਲੋਂ ਕੋਈ ਪਛਾਣ ਨਹੀਂ ਕੀਤੀ ਗਈ ਜਦਕਿ ਮੁਲਾਜ਼ਮਾਂ ਦੇ ਨਾਂਅ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪ੍ਰਨੀਤ ਕੌਰ ਨੇ ਆਉਣਾ ਸੀ। ਉਸ ਤੋਂ ਪਹਿਲਾਂ ਉਹਨਾਂ ਦੇ ਬੇਟੇ ਦੇ ਬੈਡ ਹੇਠਾਂ ਵਿਛਾਈ ਚਾਦਰ ਬਦਲੀ ਗਈ ਜਦ ਕਿ ਪਹਿਲਾਂ ਡਾਕਟਰ ਕਹਿ ਰਹੇ ਸਨ ਕਿ ਲੜਕਾ ਠੀਕ ਹੈ। ਇਸ ਨੂੰ ਛੁੱਟੀ ਕਰ ਦਿੱਤੀ ਜਾਵੇ, ਪਰ ਪ੍ਰਨੀਤ ਕੌਰ ਦੇ ਆਉਣ ਤੋਂ ਬਾਅਦ ਉਸ ਦਾ ਮੁੜ ਇਲਾਜ ਸ਼ੁਰੂ ਕਰ ਦਿੱਤਾ।
ਉਹਨਾਂ ਕਿਹਾ ਕਿ ਲੀਡਰ ਆ ਰਹੇ ਹਨ ਅਤੇ ਜਾ ਰਹੇ ਹਨ ਪਰ ਉਨ੍ਹਾਂ ਦੇ ਬੇਟੇ ਦੇ ਦੋਸ਼ੀ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਬੇਟੇ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਜੇਲ੍ਹ ‘ਚ ਸੁੱਟਿਆ ਜਾਵੇ ਫਿਰ ਹੀ ਸਾਨੂੰ ਅਸਲ ਇਨਸਾਫ਼ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਬਈ (ਏਜੰਸੀ)। ਵਿਸ਼ਵ ਚੈਂਪੀਅਨ ਭਾਰਤ ਅੇਤ ਉਪ ਜੂਤ ਇਰਾਨ ‘ਚ ਦੁਬਈ ਦੇ ਅਲ ਅਸਲ ਸਪੋਰਟਸ ਕੰਪਲੈਕਸ ‘ਚ ਛੇ ਦੇਸ਼ਾਂ ਦੇ ਕਬੱਡੀ ਮਾਸਟਰਜ਼ ਟੂਰਨਾਮੈਂਟ ‘ਚ ਆਪਣੀ ਸਰਦਾਰੀ ਕਾਇਮ ਰੱਖਦੇ ਹੋਏ ਆਪਣੇ-ਆਪਣੇ ਗਰੁੱਪ ਚੋਂ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ,ਭਾਰਤ ਨੇ ਗਰੁੱਪ ਏ ਦੇ ਆਪਣੇ ਮੁਕਾਬਲੇ ‘ਚ ਪਾਕਿਸਤਾਨ ਨੂੰ 41-17 ਨਾਲ ਹਰਾਇਆ ਜਦੋਂਕਿ ਇਰਾਨ ਨੇ ਦੱਖਣੀ ਕੋਰਆ ਨੂੰ 31-27 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਭਾਰਤੀ ਟੀਮ ਅਗਲੇ ਗਰੁੱਪ ਮੁਕਾਬਲੇ ‘ਚ 26 ਜੂਨ ਨੂੰ ਕੀਨੀਆ ਵਿਰੁੱਧ ਨਿੱਤਰੇਗੀ, ਪਾਕਿਸਤਾਨ ਨੂੰ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਕੀਨੀਆ ਨੂੰ ਹਰਾਉਣਾ ਹੋਵੇਗਾ।
ਪਹਿਲੇ ਮੁਕਾਬਲੇ ਚ 36-20 ਨਾਲ ਹਰਾਇਆ ਸੀ
ਪਾਕਿਸਤਾਨ ਨੂੰ ਟੂਰਨਾਮੈਂਟ ਦੇ ਉਦਘਾਟਨੀ ਮੁਕਾਬਲੇ ‘ਚ 36-20 ਨਾਲ ਹਰਾਉਣ ਤੋਂ ਬਾਅਦ ਇੱਕ ਵਾਰ ਫਿਰ ਭਾਰਤੀ ਟੀਮ ਪਾਕਿਸਤਾਨ ‘ਤੇ ਭਾਰੂ ਰਹੀ ਭਾਰਤ ਵੱਲੋਂ ਕਪਤਾਨ ਅਜੇ ਠਾਕੁਰ ਅਤੇ ਰਿਸ਼ਾਂਕ ਦੇਵਦਿਗਾ ਨੇ 6-6 ਅੰਕ ਹਾਸਲ ਕੀਤੇ ਪਾਕਿਸਤਾਨ ਨੂੰ 17ਵੇਂ ਮਿੰਟ ‘ਚ ਵੱਡਾ ਝਟਕਾ ਲੱਗਾ ਜਦੋਂ ਉਸਦੇ ਕਪਤਾਨ ਨਾਸਿਰ ਅਲੀ ਨੂੰ ਜਖ਼ਮੀ ਹੋ ਕੇ ਬਾਹਰ ਜਾਣਾ ਪਿਆ ਹਾਲਾਂਕਿ ਉਹ ਦੂਸਰੇ ਅੱਧ ‘ਚ ਵਾਪਸ ਪਰਤੇ ਅੱਧੇ ਸਮੇਂ ਤੱਕ ਭਾਰਤੀ ਟੀਮ 18-9 ਨਾਲ ਅੱਗੇ ਸੀ, ਦੂਸਰੇ ਅੱਧ ‘ਚ ਰੋਹਿਤ ਦੀ ਜਗ੍ਹਾ ਮੋਨੂ ਗੋਇਤ ਨੂੰ ਉਤਾਰਿਆ ਗਿਆ ਜੋ 7 ਰੇਡ ਅੰਕ ਲੈ ਕੇ ਛਾ ਗਏ ਇਸ ਦੇ ਨਾਲ ਹੀ ਨੇ ਲਗਾਤਾਰ ਦੂਸਰੇ ਮੁਕਾਬਲੇ ‘ਚ ਪਾਕਿਸਤਾਨ ਨੂੰ ਧੂੜ ਚਟਾਈ ਭਾਰਤ ਦੀ ਚੈਂਪੀਅਨਸ਼ਿਪ ‘ਚ ਇਹ ਲਗਾਤਾਰ ਤੀਸਰੀ ਜਿੱਤ ਹੈ, ਉਸਨੇ ਆਪਣੇ ਦੂਸਰੇ ਮੁਕਾਬਲੇ ‘ਚ ਕੀਨੀਆ ਨੂੰ 48-19 ਨਾਲ ਮਧੋਲਿਆ ਸੀ।
‘ਦਲਾਲਾਂ’ ਖਿਲਾਫ ਬਣਾਇਆ ਜਾ ਰਿਹਾ ਐ ਨਵਾਂ ਕਾਨੂੰਨ, ਦਲਾਲਾਂ ਸੰਗ ਅਧਿਕਾਰੀ ਜੇਲ੍ਹ ‘ਚ ਬਿਤਾਉਣਗੇ ਸਮਾਂ
ਦਲਾਲ ਵਧਾ ਰਹੇ ਹਨ ਭ੍ਰਿਸ਼ਟਾਚਾਰ, ਦਫ਼ਤਰ ਤੋਂ ਬਾਹਰ ਹੀ ਕਰ ਲੈਂਦੇ ਹਨ ਸੈਟਿੰਗ
ਕਈ ਸਿਆਸੀ ਲੀਡਰਾਂ ‘ਤੇ ਲੱਗਦੇ ਹਨ ਦੋਸ਼, ਟਰਾਂਸਫਰ ਕਰਵਾਉਣ ਲਈ ਹੁੰਦਾ ਐ ਲੱਖਾਂ ‘ਚ ਸੌਦਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸਰਕਾਰੀ ਅਧਿਕਾਰੀਆਂ ਲਈ ਸੈਟਿੰਗ ਕਰਨ ਵਾਲੇ ਦਲਾਲਾਂ ਦੀ ਹੁਣ ਖ਼ੈਰ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਗਲ ਵਿੱਚ ‘ਗੂਠਾ ਦੇਣ ਦੀ ਤਿਆਰੀ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕਰ ਲਈ ਗਈ ਹੈ। ਦਲਾਲਾ ਨੂੰ ਜੇਲ੍ਹ ਦੀ ਸੈਰ ਕਰਵਾਉਣ ਅਤੇ ਸਖ਼ਤ ਸਜ਼ਾ ਦੇਣ ਲਈ ਬਕਾਇਦਾ ਕਾਨੂੰਨ ਬਣਾਇਆ ਜਾ ਰਿਹਾ ਹੈ। ਜਿਸ ਰਾਹੀਂ ਨਾ ਸਿਰਫ਼ ਦਲਾਲ ਸਗੋਂ ਅਧਿਕਾਰੀ ਵੀ ਕੁਝ ਸਮਾਂ ਜੇਲ੍ਹ ਵਿੱਚ ਇਕੱਠੇ ਹੀ ਬਿਤਾਉਣਗੇ। ਦਲਾਲਾਂ ਦਾ ਕੰਮ ਇੰਨਾ ਜਿਆਦਾ ਵੱਧ ਚੁੱਕਾ ਹੈ ਕਿ ਹੁਣ ਸਰਕਾਰੀ ਕਰਮਚਾਰੀਆਂ ਨੂੰ ਵੀ ਆਪਣੀ ਟਰਾਂਸਫ਼ਰ ਕਰਵਾਉਣ ਲਈ ਲੱਖਾ ‘ਚ ਸੌਦਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਨਵੇਂ ਕਾਨੂੰਨ ਦਾ ਡਰਾਫ਼ਟ ਲਗਭਗ ਬਣ ਕੇ ਤਿਆਰ ਹੋ ਗਿਆ ਹੈ, ਜਿਸ ਨੂੰ ਕਿ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਰੀ ਝੰਡੀ ਮਿਲਣੀ ਹੀ ਬਾਕੀ ਰਹਿ ਗਈ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਬਰਸੀ ਮੌਕੇ ਰੋਂਦੀ ਝੱਲੀ ਨਹੀਂ ਜਾ ਰਹੀ ਮਾਂ ਚਰਨ ਕੌਰ
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਲਗਾਤਾਰ ਵਧ ਰਹੇ ਭ੍ਰਿਸ਼ਟਾਚਾਰ ਤੋਂ ਦੁਖੀ ਹੋ ਕੇ ਅਮਰਿੰਦਰ ਸਿੰਘ ਵੱਲੋਂ ਭ੍ਰਿਸ਼ਟਾਚਾਰ ਦੀ ਜੜ੍ਹ ‘ਦਲਾਲਾਂ’ ਨੂੰ ਹੀ ਖ਼ਤਮ ਕਰਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਬੀਤੇ ਕੁਝ ਸਾਲਾਂ ਤੋਂ ਹੁਣ ਅਧਿਕਾਰੀ ਜਾਂ ਫਿਰ ਸਿਆਸੀ ਲੀਡਰ ਵੀ ਖ਼ੁਦ ਸਿੱਧੇ ਕਿਸੇ ਵੀ ਤਰ੍ਹਾਂ ਸੌਦਾ ਕਰਨ ਦੀ ਥਾਂ ‘ਤੇ ਦਲਾਲਾਂ ਰਾਹੀਂ ਹੀ ਕੰਮ ਚਲਾਉਣ ਵਿੱਚ ਲੱਗੇ ਹੋਏ ਹਨ, ਜਿਸ ਨਾਲ ਸਿੱਧੇ ਉਨ੍ਹਾਂ ‘ਤੇ ਦੋਸ਼ ਵੀ ਨਹੀਂ ਲੱਗਦੇ ਅਤੇ ਵਿਜੀਲੈਂਸ ਜਾਂ ਫਿਰ ਸੀਬੀਆਈ ਵੱਲੋਂ ਛਾਪਾਮਾਰੀ ਕਰਨ ਤੋਂ ਬਾਅਦ ਗ੍ਰਿਫ਼ਤਾਰੀ ਦਾ ਡਰ ਵੀ ਨਹੀਂ ਰਹਿੰਦਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਇਹ ਮੰਨਦੇ ਹਨ ਕਿ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਇਆ ਹੈ ਪਰ ਭ੍ਰਿਸ਼ਟਾਚਾਰ ਕਰਨ ਦੇ ਤਰੀਕੇ ਵਿੱਚ ਕਾਫ਼ੀ ਜ਼ਿਆਦਾ ਬਦਲਾਅ ਆ ਗਿਆ ਹੈ। ਜਿਸ ਨੂੰ ਨਕੇਲ ਕੱਸਣ ਲਈ ਹੁਣ ਦਲਾਲਾਂ ਤੱਕ ਸਿੱਧਾ ਹੱਥ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਮੇਂ ਦੇਸ਼ ਵਿੱਚ ਕੋਈ ਇਹੋ ਜਿਹਾ ਕਾਨੂੰਨ ਨਹੀਂ ਜਿਸ ਰਾਹੀਂ ਕਿਸੇ ਦਲਾਲ ਨੂੰ ਸੈਟਿੰਗ ਕਰਵਾਉਣ ਲਈ ਕੋਈ ਸਖ਼ਤ ਸਜ਼ਾ ਦਿੱਤੀ ਜਾ ਸਕੇ। ਇਸ ਲਈ ਖੁਦ ਪੰਜਾਬ ਸਰਕਾਰ ਹੀ ਇਸ ਕਾਨੂੰਨ ਨੂੰ ਬਣਾਉਣ ਦੀ ਤਿਆਰੀ ਵਿੱਚ ਜੁਟ ਗਈ ਹੈ। ਅਧਿਕਾਰੀਆਂ ਦੇ ਨਾਲ ਹੀ ਕੁਝ ਸਿਆਸੀ ਲੀਡਰਾਂ ‘ਤੇ ਵੀ ਦੋਸ਼ ਲੱਗਦੇ ਆਏ ਹਨ ਕਿ ਉਨਾਂ ਵੱਲੋਂ ਦਲਾਲਾ ਦੀ ਮਦਦ ਨਾਲ ਕਈ ਵੱਡੇ ਘਰਾਣਿਆਂ ਦੇ ਕੰਮ ਕਰਵਾਉਣ ਦੇ ਨਾਲ ਹੀ ਸਰਕਾਰੀ ਕਰਮਚਾਰੀ ਦੀ ਟਰਾਂਸਫ਼ਰ ਕਰਵਾਉਣ ਦੇ ਵੀ ਲੱਖਾਂ ਰੁਪਏ ਲਏ ਜਾ ਰਹੇ ਹਨ।
ਇਸ ਕਾਨੂੰਨ ਬੰਣਨ ਤੋਂ ਬਾਅਦ ਦਲਾਲ ਨੂੰ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਵੀ ਹੋ ਸਕਦਾ ਹੈ, ਇਸ ਤੋਂ ਜ਼ਿਆਦਾ ਸਖ਼ਤ ਸਜ਼ਾ ਦੇਣ ਲਈ ਵੀ ਵਿਚਾਰ ਕਰ ਰਹੀਂ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਵਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਕਾਨੂੰਨ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਿਖਾਇਆ ਜਾਏਗਾ ਤਾਂ ਕਿ ਇਸ ਨੂੰ ਲਾਗੂ ਕਰਵਾਉਣ ਲਈ ਬਿੱਲ ਤਿਆਰ ਕਰਦੇ ਹੋਏ ਵਿਧਾਨ ਸਭਾ ਭੇਜਣ ਦੀ ਤਿਆਰੀ ਕੀਤੀ ਜਾਵੇ।