General Rawat - Sach Kahoon Punjabi

ਹੈਲੀਕਾਪਟਰ ਹਾਦਸੇ ਤੋਂ ਬਾਅਦ ਵੀ ਜਿੰਦਾ ਸਨ ਜਨਰਲ ਰਾਵਤ
ਬਚਾਉਣ ਵਾਲੇ ਸ਼ਖਸ ਨੇ ਸੁਣਾਈ ਅੱਖਾਂ ਵੇਖੀ ਕਹਾਣੀ

ਨਵੀਂ ਦਿੱਲੀ (ਏਜੰਸੀ)। ਸੀਡੀਐਸ ਜਨਰਲ ਬਿਪਿਨ ਰਾਵਤ ਤਾਮਿਲਨਾਡੂ ਦੇ ਕੂਨੂਰ ਵਿੱਚ ਹੈਲੀਕਾਪਟਰ ਹਾਦਸੇ ਤੋਂ ਬਾਅਦ ਜ਼ਿੰਦਾ ਸਨ ਅਤੇ ਆਪਣਾ ਦਾ ਨਾਮ ਲੈਣ ਦੇ ਯੋਗ ਸਨ। ਇਹ ਦਾਅਵਾ ਰਾਹਤ ਅਤੇ ਬਚਾਅ ਦਲ ‘ਚ ਸ਼ਾਮਲ ਇਕ ਵਿਅਕਤੀ ਨੇ ਕੀਤਾ ਹੈ, ਜੋ ਸਭ ਤੋਂ ਪਹਿਲਾਂ ਹੈਲੀਕਾਪਟਰ ਦੇ ਖਿੱਲਰੇ ਮਲਬੇ ਦੇ ਨੇੜੇ ਪਹੁੰਚਿਆ।

ਰਾਹਤ ਅਤੇ ਬਚਾਅ ਟੀਮ ਵਿੱਚ ਸ਼ਾਮਲ ਐਨਸੀ ਮੁਰਲੀ ​​ਨਾਂਅ ਦੇ ਬਚਾਅ ਕਰਮਚਾਰੀ ਨੇ ਦੱਸਿਆ ਕਿ ਅਸੀਂ 2 ਲੋਕਾਂ ਨੂੰ ਜ਼ਿੰਦਾ ਬਚਾਇਆ, ਜਿਨ੍ਹਾਂ ‘ਚੋਂ ਇਕ ਸੀਡੀਐੱਸ ਬਿਪਿਨ ਰਾਵਤ ਸੀ। ਉਨ੍ਹਾਂ ਨੇ ਧੀਮੀ ਆਵਾਜ਼ ਵਿਚ ਆਪਣਾ ਨਾਂਅ ਦੱਸਿਆ। ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਅਸੀਂ ਉਸ ਸਮੇਂ ਜ਼ਿੰਦਾ ਬਚਾਏ ਗਏ ਦੂਜੇ ਵਿਅਕਤੀ ਦੀ ਪਛਾਣ ਨਹੀਂ ਕਰ ਸਕੇ।

ਬਚਾਅ ਕਰਮਚਾਰੀ ਮੁਤਾਬਕ ਸੀਡੀਐਸ ਜਨਰਲ ਰਾਵਤ ਦੇ ਸਰੀਰ ਦਾ ਹੇਠਲਾ ਹਿੱਸਾ ਬੁਰੀ ਤਰ੍ਹਾਂ ਨਾਲ ਸੜ ਗਿਆ ਸੀ। ਫਿਰ ਉਨ੍ਹਾਂ ਨੂੰ ਬੈੱਡਸ਼ੀਟ ਵਿਚ ਲਪੇਟ ਕੇ ਐਂਬੂਲੈਂਸ ਵਿਚ ਲਿਜਾਇਆ ਗਿਆ। ਮੁਰਲੀ ​​ਫਾਇਰ ਸਰਵਿਸ ਟੀਮ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਸਥਿਤੀ ਇੰਨੀ ਖਰਾਬ ਹੈ ਕਿ ਅੱਗ ਬੁਝਾਊ ਜਹਾਜ਼ ਦੇ ਮਲਬੇ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਇੰਜਣਾਂ ਨੂੰ ਲਿਜਾਣ ਲਈ ਕੋਈ ਰਸਤਾ ਨਹੀਂ ਸੀ। ਉਹ ਨੇੜਲੇ ਘਰਾਂ ਅਤੇ ਨਦੀਆਂ ਤੋਂ ਪਾਣੀ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਬਚਾਅ ਕਰਮੀਆਂ ਮੁਤਾਬਕ ਹਾਦਸੇ ਵਾਲੀ ਥਾਂ ਦੇ ਨੇੜੇ ਦਰੱਖਤ ਵੀ ਸਨ। ਮੁਸ਼ਕਲ ਹਾਲਾਤਾਂ ਕਾਰਨ ਬਚਾਅ ਕਾਰਜਾਂ ਵਿੱਚ ਦੇਰੀ ਹੋ ਰਹੀ ਸੀ। ਬਚਾਅ ਕਰਮਚਾਰੀਆਂ ਨੂੰ 12 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਦਕਿ 2 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ। ਦੋਵੇਂ ਬਚੇ ਬੁਰੀ ਤਰ੍ਹਾਂ ਝੁਲਸ ਗਏ। ਦੂਜੇ ਵਿਅਕਤੀ, ਜਿਸ ਨੂੰ ਬਾਅਦ ਵਿੱਚ ਜ਼ਿੰਦਾ ਬਚਾਇਆ ਗਿਆ, ਦੀ ਪਛਾਣ ਗਰੁੱਪ ਕੈਪਟਨ ਵਰੁਣ ਸਿੰਘ ਵਜੋਂ ਹੋਈ ਹੈ।

ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਦੌੜੇ ਸੀ ਪਿੰਡ ਵਾਸੀ

ਜਿਸ ਸਥਾਨ ‘ਤੇ ਇਹ ਹਾਦਸਾ ਹੋਇਆ, ਉਸ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਕਟੇਰੀ ਪਿੰਡ ਹੈ। ਪਿੰਡ ਦੇ ਰਹਿਣ ਵਾਲੇ ਪੋਥਮ ਪੋਨਮ ਨੇ ਹੈਲੀਕਾਪਟਰ ਦੀ ਆਵਾਜ਼ ਸੁਣੀ। ਉਸ ਨੇ ਅੱਗੇ ਦੱਸਿਆ ਕਿ ਉਦੋਂ ਜ਼ੋਰਦਾਰ ਧਮਾਕਾ ਹੋਇਆ। ਫਿਰ ਸਾਰਿਆਂ ਨੂੰ ਪਤਾ ਲੱਗਾ ਕਿ ਹੈਲੀਕਾਪਟਰ ਨੂੰ ਅੱਗ ਲੱਗ ਗਈ ਹੈ। ਪਿੰਡ ਕਟੇੜੀ ਦੇ ਲੋਕਾਂ ਨੇ ਇਸ ਦੀ ਸੂਚਨਾ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਜਨਰਲ ਰਾਵਤ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਰੱਦ ਕੀਤੀ
ਕਿਹਾ, ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸ਼ੱਕ ਤੋਂ ਪਰੇ

ਸੁਬਰਮਣੀਅਮ ਸਵਾਮੀ ਨੇ ਕਿਹਾ ਸੀ ਕਿ ਅਜਿਹੀ ਰਿਪੋਰਟ ਨੂੰ ਤਾਂ ਮੈਂ ਕੂੜੇ ‘ਚ ਸੁੱਟ ਦਿਆਂ

ਨਵੀਂ ਦਿੱਲੀ, (ਏਜੰਸੀ)। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਸ਼ਮੀਰ ‘ਚ ਮਨੁੱਖੀ ਅਧਿਕਾਰ ਉਲੰਘਣਾ ‘ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (ਯੂਐਨਐਚਆਰਸੀ) ਨੂੰ ਰੱਦ ਕਰਦਿਆਂ ਕਿਹਾ ਕਿ ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸੰਪੂਰਨ ਹੈ ਜਨਰਲ ਰਾਵਤ ਨੇ ਅੱਜ ਸਾਈਬਰਟੇਕ ਇੰਡੀਆ 2018 ਸੰਮੇਲਨ ਦੇ ਉਦਘਾਟਨ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਦੇ ਮਾਮਲੇ ‘ਚ ਰਿਕਾਰਡ ਪੂਰਨ ਹੈ ਉਨ੍ਹਾਂ ਯੂਐਨਐਚਆਰਸੀ ਦੀ ਰਿਪੋਰਟ ਨੂੰ ‘ਪ੍ਰੇਰਿਤ’ ਕਰਾਰ ਦਿੱਤਾ ਫੌਜ ਮੁਖੀ ਨੇ ਕਿਹਾ, ‘ਸਾਨੂੰ ਭਾਰਤੀ ਫੌਜ ਦੇ ਮਨੁੱਖੀ ਅਧਿਕਾਰ ਰਿਕਾਰਡ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਹੈ।

ਸਰਕਾਰ ਤੇ ਕਾਂਗਰਸ, ਦੋਵਾਂ ਨੇ ਕੀਤਾ ਸੀ ਵਿਰੋਧ

ਕਸ਼ਮੀਰ ਦੇ ਲੋਕ ਵੀ ਇਸ ਤੋਂ ਭਲੀਭਾਂਤੀ ਜਾਣੂੰ ਹਨ ਇਸ ਲਈ ਮੈਂ ਨਹੀਂ ਸਮਝਦਾ ਕਿ ਯੂਐਨਐਚਆਰਸੀ ਦੀ ਰਿਪੋਰਟ ਸਬੰਧੀ ਕੋਈ ਚਿੰਤਾ ਕਰਨੀ ਚਾਹੀਦੀ ਹੈ ਅਜਿਹੀ ਕੁਝ ਰਿਪੋਰਟਾਂ ਪ੍ਰੇਰਿਤ ਹੁੰਦੀਆਂ ਹਨ ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸ਼ੱਕ ਤੋਂ ਪਰੇ ਹੈ।

ਵਿਦੇਸ਼ ਮੰਤਰਾਲਾ ਵੀ ਇਸ ਰਿਪੋਰਟ ਨੂੰ ਰੱਦ ਕਰ ਚੁੱਕਾ ਹੈ

ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਵੀ ਰਿਪੋਰਟ ਨੂੰ ਰੱਦ ਕਰਦਿਆਂ ਇਸ ‘ਬੇਬੁਨਿਆਦ, ਵਿਵਾਦਪੂਰਨ ਤੇ ਪ੍ਰੇਰਿਤ’ ਕਰਾਰ ਦਿੱਤਾ ਸੀ ਤੇ ਇਸ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਇਹ ਬਿਨਾ ਪ੍ਰਮਾਣਿਤ ਕੀਤੇ ਹੋਏ ਝੂਠੇ ਅੰਕੜਿਆਂ ‘ਤੇ ਆਧਾਰਿਤ ਹੈ ਸੰਯੁਕਤ ਰਾਸ਼ਟਰ ਨੇ 14 ਜੂਨ ਨੂੰ ਕਸ਼ਮੀਰ ‘ਚ ਮਨੁੱਖੀ ਅਧਿਕਾਰ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ‘ਚ ਮਕਬੂਜ਼ਾ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਇਨ੍ਹਾਂ ਮਾਮਲਿਆਂ ਦੀ ਕੌਮਾਂਤਰੀ ਜਾਂਚ ਦੀ ਵਕਾਲਤ ਕੀਤੀ ਸੀ।

ਜਨਰਲ ਰਾਵਤ ਦੀ ਟਿੱਪਣੀ ਤੋਂ ਚਿੜਿਆ ਚੀਨ
ਕਿਹਾ, ਸਰਹੱਦ ‘ਤੇ ਵਿਗੜ ਸਕਦੇ ਹਨ ਹਾਲਾਤ

ਬੀਜਿੰਗ (ਏਜੰਸੀ)। ਭਾਰਤ ਦੇ ਫੌਜ ਮੁਖੀ ਜਨਰਲ ਬਿਪਨ ਰਾਵਤ ਵੱਲੋਂ ਅੱਜ ਦਿੱਤੇ ਗਏ ਸਖ਼ਤ ਬਿਆਨ ਤੋਂ ਬਾਅਦ ਚੀਨ ਦਾ ਪਾਰਾ ਚੜ੍ਹ ਗਿਆ ਹੈ। ਚੀਨ ਨੇ ਗੁੱਸੇ ਵਿੱਚ ਲਾਲ-ਪੀਲਾ ਹੁੰਦਿਆਂ ਕਿਹਾ ਕਿ ਭਾਰਤੀ ਫੌਜ ਮੁਖੀ ਦਾ ਬਿਆਨ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਨੂੰ ਹੋਰ ਵਧਾਏਗਾ। ਚੀਨ ਨੇ ਦੋਸ਼ ਲਾਇਆ ਕਿ ਅਜਿਹੇ ਬਿਆਨਾਂ ਨਾਲ ਸਰਹੱਦ ‘ਤੇ ਹਾਲਾਤ ਹੋਰ ਤਣਾਅਪੂਰਨ ਹੋਣਗੇ। ਸ੍ਰੀ ਰਾਵਤ ਨੇ ਆਪਣੀ ਟਿੱਪਣੀ ਵਿੱਚ ਡੋਕਲਾਮ ਨੂੰ ਵਿਵਾਦਿਤ ਇਲਾਕਾ ਦੱਸਿਆ ਸੀ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਲੂ ਕਾਂਗ ਨੇ ਜਨਰਲ ਬਿਪਨ ਰਾਵਤ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੀਤੇ ਇੱਕ ਸਾਲ ਵਿੱਚ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਕਾਫ਼ੀ ਉਥਲ-ਪੁਥਲ ਰਹੀ ਹੈ। ਪਿਛਲੇ ਸਾਲ ਭਾਰਤ-ਚੀਨ ਦੇ ਰਿਸ਼ਤਿਆਂ ਨੇ ਕੁਝ ਉਤਰਾਅ-ਚੜ੍ਹਾਅ ਵੇਖੇ ਹਨ। ਪਰ ਪਿਛਲੇ ਸਾਲ ਸਤੰਬਰ ਵਿੱਚ ਬ੍ਰਿਕਸ ਸਮਾਰੋਹ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਵਿੱਚ ਰਿਸ਼ਤਿਆਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਉਨ੍ਹਾਂ ‘ਚ ਆਮ ਰਾਇ ਬਣੀ ਸੀ।

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਪੰਜਾਬ ਲਈ ਲਿਆ ਫ਼ੈਸਲਾ, ਤਿਆਰੀਆਂ ਸ਼ੁਰੂ

ਦਰਅਸਲ, ਦੋ ਦਿਨ ਪਹਿਲਾਂ ਫੌਜ ਮੁਖੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਨੂੰ ਆਪਣਾ ਫੋਕਸ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਹਟਾ ਕੇ ਚੀਨ ਸਰਹੱਦ ‘ਤੇ ਕੇਂਦਰਿਤ ਕਰਨ ਦੀ ਲੋੜ ਹੈ। ਇਸ ‘ਤੇ ਚੀਨ ਨੇ ਕਿਹਾ ਕਿ ਆਰਮੀ ਚੀਫ਼ ਦਾ ਬਿਆਨ ਦੋਵੇਂ ਦੇਸ਼ਾਂ ਦੇ ਨੇਤਾਵਾਂ ਦਰਮਿਆਨ ਰਿਸ਼ਤਿਆਂ ਨੂੰ ਵਾਪਸ ਲੀਹ ‘ਤੇ ਲਿਆਉਣ ਅਤੇ ਸਰਹੱਦ ‘ਤੇ ਸ਼ਾਂਤੀ ਕਾਇਮ ਰੱਖਣ ਲਈ ਬਣੀ ਆਮ ਸਹਿਮਤੀ ਦੇ ਖਿਲਾਫ਼ ਹੈ।

ਜ਼ਿਕਰਯੋਗ ਹੈ ਕਿ ਫੌਜ ਮੁਖੀ ਰਾਵਤ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਚੀਨ ਤਾਕਤਵਰ ਦੇਸ਼ ਹੋਵੇਗਾ, ਪਰ ਭਾਰਤ ਵੀ ਕਮਜ਼ੋਰ ਦੇਸ਼ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਕਿਸੇ ਨੂੰ ਵੀ ਆਪਣੇ ਇਨਾਕੇ ਵਿੱਚ ਘੁਸਪੈਠ ਦੀ ਆਗਿਆ ਨਹੀਂ ਦੇਵੇਗਾ। ਆਰਮੀ ਚੀਫ਼ ਨੇ ਚੀਨ ਵੱਲੋਂ ਮਿਲਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਫੌਜ ਦੀ ਰਣਨੀਤੀ ‘ਤੇ ਵੀ ਜ਼ੋਰ ਦਿੱਤਾ ਸੀ। ਜਨਰਲ ਰਾਵਤ ਨੇ ਇਹ ਵੀ ਕਿਹਾ ਸੀ ਕਿ ਅਸਲ ਕੰਟਰੋਲ ਲਾਈਨ ‘ਤੇ ਚੀਨ ਵੱਲੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਾਇਦ, ਇਸੇ ਬਿਆਨ ਤੋਂ ਚੀਨ ਦੀ ਬੌਖਲਾਹਟ ਵਧ ਗਈ।

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਡੋਕਲਾਮ ਵਿੱਚ ਚੀਨੀ ਫੌਜੀਆਂ ਦੀ ਸੜਕ ਬਣਾਉਣ ਦੀ ਕੋਸ਼ਿਸ਼ ਨੂੰ ਭਾਰਤ ਫੌਜ ਨੇ ਨਾਕਾਮ ਕਰ ਦਿੱਤਾ ਸੀ। ਇਸ ਤੋਂ ਬਾਅਦ ਪਿਛਲੇ ਮਹੀਨੇ ਹੀ ਫੌਜ ਨੇ ਅਰੁਣਾਚਲ ਪ੍ਰਦੇਸ਼ ਵਿੱਚ ਵੜ ਆਏ ਚੀਨੀ ਫੌਜੀਆਂ ਨੂੰ ਵਾਪਸ ਜਾਣ ਲਈ ਮਜ਼ਬੂਰ ਕੀਤਾ ਸੀ। ਅਜਿਹੇ ਵਿੱਚ ਆਰਮੀ ਚੀਫ਼ ਨੇ ਚੀਨ ਨੂੰ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ।

ਪਾਕਿ ਲੈ ਲਵੇਗਾ ਕਸ਼ਮੀਰ, ਇਹ ਸਿਰਫ਼ ਹਵਾਈ ਮਹਿਲ : ਜਨਰਲ ਰਾਵਤ
(ਏਜੰਸੀ) ਨਵੀਂ ਦਿੱਲੀ। ਫੌਜ ਮੁਖੀ ਜਨਰਲ ਬਿਪਨ ਰਾਵਤ (General Rawat) ਨੇ ਜੰਮੂ-ਕਸ਼ਮੀਰ ‘ਚ ਸਰਹੱਦ ਪਾਰੋਂ ਹਮਾਇਤ ਦੇ ਬਲ ‘ਤੇ ਮੁਹਿੰਮ ਚਲਾ ਰਹੇ ਵੱਖਵਾਦੀ ਅਨਸਰਾਂ ਨੂੰ ਸਖਤ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਲੋਕ ਇਹ ਸੋਚਦੇ ਹਨ ਕਿ ਪਾਕਿਸਤਾਨ ਇੱਕ ਨਾ ਇੱਕ ਦਿਨ ਕਸ਼ਮੀਰ ਨੂੰ ਲੈ ਲਵੇਗਾ ਉਹ ਖਿਆਲਾਂ ਦੀ ਦੁਨੀਆਂ ‘ਚ ਜੀਅ ਰਹੇ ਹਨ। ਜਨਰਲ ਰਾਵਤ ਨੇ ਕਿਹਾ ਕਿ ਕਲਪਨਾ ਦੀ ਦੁਨੀਆ ‘ਚ ਜਿਉਣਾ ਤੇ ਇਹ ਕਹਿਣਾ ਕਿ ਅਜ਼ਾਦੀ (ਜਿਉਂ ਦੀ ਤਿਉਂ ਅਜ਼ਾਦੀ) ਮਿਲਣ ਵਾਲੀ ਹੈ ਤੇ ਪਾਕਿਸਤਾਨ ਕਸ਼ਮੀਰ ਨੂੰ ਲੈ ਲਵੇਗਾ ਤੇ ਉਹ ਪਾਕਿਸਤਾਨ ‘ਚ ਸ਼ਾਮਲ ਹੋਣ ਵਾਲੇ ਹਨ ਮੈਨੂੰ ਲੱਗਦਾ ਹੈ ਕਿ ਅਜਿਹੇ ਲੋਕ ਸੁਖਦਾਈ ਅਹਿਸਾਸ ਨਾਲ ਖਿਆਲਾਂ ਦੀ ਦੁਨੀਆਂ ‘ਚ ਰਹਿ ਰਹੇ ਹਨ।

ਫੌਜ ਮੁਖੀ (General Rawat) ਨੇ ਡਿਫੈਂਸ ਏਵੀਏਸ਼ਨ ਪੋਸਟ ਦਰਮਿਆਨ ਸੂਬੇ ‘ਚ ਸਥਿਤੀ ਨੂੰ ਕੰਟਰੋਲ ‘ਚ ਲਿਆਉਣ ਦਾ ਪ੍ਰਣ ਕਰਦਿਆਂ ਕਿਹਾ ਕਿ ਇਸ ਲਈ ਕੁਝ ਕੀਮਤ ਚੁਕਾਉਣੀ ਪਵੇਗੀ ਤੇ ਇਸਦੀ ਜਾਂਚ ਸਥਾਨਕ ਲੋਕ ਝੱਲ ਰਹੇ ਹਨ ਉਨ੍ਹਾਂ ਕਿਹਾ ਕਿ ਮੈਂ ਕਸ਼ਮੀਰ ਦੇ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ, ਖਾਸ਼ ਤੌਰ ‘ਤੇ ਉਨ੍ਹਾਂ ਮਾਪਿਆਂ ਨਾਲ ਜਿਨ੍ਹਾਂ ਦੇ ਬੱਚੇ ਵੱਖਵਾਦੀ ਗਤੀਵਿਧੀਆਂ ‘ਚ ਸ਼ਾਮਲ ਹਨ ਤੇ ਉਨ੍ਹਾਂ ਨੂੰ ਇਹ  ਦੱਸਣਾ ਚਾਹੁੰਦਾ ਹਾਂ ਕਿ ਇਸ ਨਾਲ ਦੱਖਣੀ ਕਸ਼ਮੀਰ ਜਾਂ ਕਸ਼ਮੀਰ ਦਾ ਭਲਾ ਨਹੀਂ ਹੋਣ ਵਾਲਾ ਹੈ।

ਵੱਖਵਾਦੀਆਂ ਤੋਂ ਹਥਿਆਰ ਛੱਡਣ ਤੇ ਆਤਮਸਮਰਪਣ ਕਰਨ ਦੀ ਅਪੀਲ

ਉਨ੍ਹਾਂ ਵੱਖਵਾਦੀਆਂ ਤੋਂ ਹਥਿਆਰ ਛੱਡਣ ਤੇ ਆਤਮਸਮਰਪਣ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਕਸਦ ਸੂਬੇ ‘ਚ ਸ਼ਾਂਤੀ ਸਥਾਪਿਤ ਕਰਨਾ ਹੈ ਮੈਂ ਹਥਿਆਰ ਚੁੱਕਣ ਵਾਲੇ ਲੋਕਾਂ ਨੂੰ ਮਿਲਣਾ ਚਾਹਾਂਗਾ, ਜਿਸ ਤੋਂ ਕਿ ਉਨ੍ਹਾਂ ਨੂੰ ਦੱਸ ਸਕਾਂ ਕਿ ਉਹ ਅੱਗੇ ਆਉਣ ਤੇ ਹਥਿਆਰ ਛੱਡ ਦੇਣ, ਇਹ ਉਨ੍ਹਾਂ ਦੇ ਹਿੱਤ ‘ਚ ਹੋਵੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਭ ਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਭਾਰਤੀ ਫੌਜ ਤੇ ਭਾਰਤੀ ਤੰਤਰ ਸਥਿਤੀ ਨੂੰ ਕਾਬੂ ਕਰਨ ‘ਚ ਸਮਰੱਥ ਹਨ।

ਜਨਰਲ ਰਾਵਤ ਨੇ ਨਸੀਹਤ ਦਿੰਦਿਆਂ ਕਿਹਾ ਕਿ ਨਹੀਂ ਤਾਂ ਨੁਕਸਾਨ ਕਸ਼ਮੀਰ ਦੇ ਲੋਕਾਂ ਦਾ ਹੀ ਹੋਵੇਗਾ ਉਨ੍ਹਾਂ ਕਿਹਾ ਕਿ ਸੱਚਾਈ ਇਹੀ ਹੈ ਤੇ ਇਸ ਨੂੰ ਜਿੰਨਾ ਛੇਤੀ ਉਹ ਸਮਝ ਲੈਣ ਓਨਾ ਹੀ ਚੰਗਾ ਹੋਵੇਗਾ ਫੌਜ ਮੁਖੀ ਦਾ ਇਹ ਸਖਤ ਸੰਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ਹੀ ‘ਚ ਦੱਖਣੀ ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਅੱਧੀ ਰਾਤ ‘ਚ ਹਮਲੇ ਦੀ ਘਟਨਾ ਹੋਈ ਹੈ, ਜਿਸ ‘ਚ ਤਿੰਨ ਜਵਾਨ ਸ਼ਹੀਦ ਹੋ ਗਏ ਤੇ ਇੱਕ ਔਰਤ ਦੀ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ