Increased - Sach Kahoon Punjabi
ਨਵੇਂ ਸਾਲ ਮੌਕੇ ਲਾਗੂ ਹੋਏ ਸਰਕਾਰ ਵੱਲੋਂ ਵਧਾਏ ਬੱਸ ਕਿਰਾਏ
ਵਧੇ ਬੱਸ ਕਿਰਾਇਆ ਨਾਲ ਪੀਆਰਟੀਸੀ ਨੂੰ ਮਹੀਨੇ ‘ਚ ਹੋਵੇਗਾ 60 ਲੱਖ ਰੁਪਏ ਦਾ ਫਾਇਦਾ
ਸਰਕਾਰ ਵੱਲੋਂ ਆਮ ਬੱਸ ਕਿਰਾਏ ਵਿੱਚ ਕੀਤਾ ਗਿਆ ਸੀ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਕੀਤੇ ਵਾਧੇ ਨਾਲ ਜਿੱਥੇ ਆਮ ਲੋਕਾਂ ਦੀ ਜੇਬ੍ਹ ‘ਤੇ ਅੱਜ ਤੋਂ ਭਾਰ ਪੈਣਾ ਸ਼ੁਰੂ ਹੋ ਗਿਆ ਹੈ, ਉੱਥੇ ਹੀ ਪੀਆਰਟੀਸੀ ਨੂੰ ਇਸ ਵਾਧੇ ਨਾਲ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਿਰਾਇਆ ਵਧਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਰੋਸ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸਰਕਾਰ ਵੱਲੋਂ ਨਵੇਂ ਸਾਲ ਦੇ ਦਿੱਤੇ ਤੋਹਫ਼ੇ ਵਜੋਂ ਇਹ ਵਧਿਆ ਕਿਰਾਇਆ ਅੱਜ ਤੋਂ ਲਾਗੂ ਹੋ ਗਿਆ ਹੈ।
ਸਰਕਾਰ ਵੱਲੋਂ ਆਮ ਬੱਸ ਕਿਰਾਏ ਵਿੱਚ 2 ਪੈਸੇ ਵਾਧਾ ਕੀਤਾ ਗਿਆ ਹੈ, ਜਿਸ ਨਾਲ ਕਿ ਹੁਣ 1.14 ਪੈਸੇ ਤੋਂ ਵੱਧ ਕੇ 1.16 ਪੈਸੇ ਹੋ ਗਿਆ ਹੈ। ਇਸ ਤੋਂ ਇਲਾਵਾ ਆਮ ਏ.ਸੀ. ਬੱਸਾਂ ਦਾ ਕਿਰਾਇਆ 1.39 ਪੈਸੇ, ਇੰਟੈਗਰਲ ਕੋਚ ਦਾ ਕਿਰਾਇਆ 2.08 ਪੈਸੇ ਜਦਕਿ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 2.32 ਪੈਸੇ ਹੋ ਗਿਆ ਹੈ।  ਅੱਜ ਤੋਂ ਵਧੇ ਕਿਰਾਏ ਨਾਲ ਆਮ ਲੋਕਾਂ ਦੀ ਜੇਬ ‘ਤੇ ਹੋਰ ਭਾਰ ਪੈ ਗਿਆ ਹੈ ਅਤੇ ਆਮ ਲੋਕਾਂ ਦੀ ਸਵਾਰੀ ਕਹੀ ਜਾਣ ਵਾਲੀ ਬੱਸ ਦਾ ਸਫ਼ਰ ਕਰਨਾ ਵੀ ਔਖਾ ਹੋ ਗਿਆ ਹੈ।  ਵਧੇ ਕਿਰਾਏ ਨਾਲ ਪੀਆਰਟੀਸੀ ਨੂੰ ਇੱਕ ਦਿਨ ਵਿੱਚ ਲਗਭਗ 2 ਲੱਖ ਰੁਪਏ ਫਾਇਦਾ ਮਿਲੇਗਾ। ਜੇਕਰ ਮਹੀਨੇ ਦਾ ਜੋੜ ਤੋੜ ਕੀਤਾ ਜਾਵੇ ਤਾਂ ਪੀਆਰਟਸੀ ਦੇ ਖਜਾਨੇ ਵਿੱਚ ਇੱਕ ਮਹੀਨੇ ਵਿੱਚ 60 ਲੱਖ ਰੁਪਏ ਜੁੜਨਗੇ।
ਇੱਕ ਸਾਲ ਅੰਦਰ ਪੀਆਰਟੀਸੀ ਨੂੰ ਇਸ ਵਧੇ ਕਿਰਾਏ ਨਾਲ 7 ਕਰੋੜ 20 ਲੱਖ ਰੁਪਏ ਦਾ ਫਾਇਦਾ ਮਿਲੇਗਾ। ਪੀਆਰਟੀਸੀ ਅੰਦਰ ਮੌਜੂਦਾ ਸਮੇਂ 1121 ਬੱਸਾਂ ਸੜਕਾਂ ‘ਤੇ ਦੌੜ ਰਹੀਆਂ ਰਹੀਆਂ ਹਨ ਜੋ ਕਿ ਰੋਜਾਨਾਂ ਲੱਖਾਂ ਕਿਲੋਮੀਟਰ ਸਫ਼ਰ ਤੈਅ ਕਰਦੀਆਂ ਹਨ। ਇਸ ਵਧੇ ਕਿਰਾਏ ਨਾਲ ਪਟਿਆਲਾ ਤੋਂ ਦਿੱਲੀ ਦੇ ਆਉਣ ਜਾਣ ਦਾ ਸਫ਼ਰ ਕਰਨ ਵਾਲੇ ਯਾਤਰੀ ‘ਤੇ ਸਿੱਧਾ 10 ਰੁਪਏ ਦਾ ਬੋਝ ਪਵੇਗਾ। ਇਸ ਤੋਂ ਇਲਾਵਾ ਪਟਿਆਲਾ ਤੋਂ ਚੰਡੀਗੜ੍ਹ ਦੇ ਸਫ਼ਰ ਲਈ ਤਿੰਨ ਰੁਪਏ ਤੋਂ ਜਿਆਦਾ ਯਾਤਰੀ ਨੂੰ ਤਾਰਨੇ ਪੈਣਗੇ। ਇਸ ਤੋਂ ਇਲਾਵਾ ਪੰਜਾਬ ਦੇ ਕਈ ਲੰਮੇ ਰੂਟਾਂ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਤਾਰਨੇ ਪੈਣਗੇ।
ਪੀਆਰਟਸੀ ਦੇ ਖਜਾਨੇ ਵਿੱਚ ਇੱਕ ਮਹੀਨੇ ਵਿੱਚ 60 ਲੱਖ ਰੁਪਏ ਜੁੜਨਗੇ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 30 ਦਸਬੰਰ ਨੂੰ ਵਧੇ ਕਿਰਾਏ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਇਸ ਅਨੁਸਾਰ ਇਹ ਕਿਰਾਇਆ ਅੱਜ ਨਵੇਂ ਸਾਲ ਤੋਂ ਲਾਗੂ ਹੋ ਗਿਆ ਹੈ। ਖਾਸ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ 19 ਅਗਸਤ 2019 ਨੂੰ ਪੰਜ ਪੈਸੇ ਦਾ ਵਾਧਾ ਕੀਤਾ ਗਿਆ ਸੀ, ਜਿਸ ਨਾਲ ਕਿ ਆਮ ਕਿਰਾਇਆ 109 ਪੈਸੇ ਤੋਂ ਵੱਧ ਕੇ 114 ਪੈਸੇ ਹੋ ਗਿਆ ਸੀ। ਉਂਜ ਵਿਚਕਾਰ ਇਹ ਕਿਰਾਇਆ ਘਟ ਵੀ ਗਿਆ ਸੀ, ਪਰ ਮੁੜ ਉੱਥੇ ਹੀ ਆ ਗਿਆ। ਪੀਆਰਟੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਡੀਜ਼ਲ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ
ਜਿਸ ਕਾਰਨ ਕਿਰਾਇਆ ਵਧਾਉਣਾ ਜ਼ਰੂਰੀ ਸੀ। ਇੱਧਰ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਵਧੇ ਕਿਰਾਏ ਨੂੰ ਲੈ ਕੇ ਰੋਸ ਹੈ। ਰੋਜਾਨਾ ਸਫ਼ਰ ਕਰਨ ਵਾਲੇ ਵਪਾਰੀ ਰਮੇਸ਼ ਕੁਮਾਰ ਅਤੇ ਸੁਧੀਰ ਮਿੱਤਲ ਦਾ ਕਹਿਣਾ ਸੀ ਕਿ ਇੱਕ ਪਾਸੇ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕਿਰਾਏ ਦੇ ਮਾਮਲੇ ਵਿੱਚ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਆਖੀ ਗਈ ਸੀ, ਜੋ ਕਿ ਸਿਰਫ਼ ਲਾਰੇ ਹੀ ਸਾਬਤ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 5 ਫੀਸਦੀ ਵਧਿਆ
ਪਾਕਿਸਤਾਨ ਤੋਂ ਆਏ 5300 ਕਸ਼ਮੀਰੀ ਪਰਿਵਾਰਾਂ ਨੂੰ ਮਿਲਣਗੇ 5.5 ਲੱਖ
ਏਜੰਸੀ /ਨਵੀਂ ਦਿੱਲੀ। ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ‘ਚ ਇਕੱਠੇ ਪੰਜ ਫੀਸਦੀ ਦਾ ਵਾਧਾ ਕਰਕੇ ਦੀਵਾਲੀ ਦਾ ਤੋਹਫਾ ਦਿੱਤਾ ਹੈ ਆਮ ਤੌਰ ‘ਤੇ ਮਹਿੰਗਾਈ ਭੱਤੇ ‘ਚ ਇੱਕ ਤੋਂ ਦੋ ਫੀਸਦੀ ਹੁੰਦਾ ਰਿਹਾ ਹੈ ਪਰ ਇਸ ਵਾਰ ਇਕੱਠੇ ਪੰਜ ਫੀਸਦੀ ਦਾ ਵਾਧਾ ਕੀਤਾ ਗਿਆ ਹੈ ਇਹ ਵਾਧਾ ਇੱਕ ਜੁਲਾਈ 2019 ਤੋਂ ਹੀ ਪ੍ਰਭਾਵੀ ਮੰਨਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ‘ਚ ਇਸ ਨੂੰ ਮਨਜ਼ੂਰੀ ਦਿੱਤੀ ਗਈ।
ਉਥੇ ਕੈਬਨਿਟ ਮੀਟਿੰਗ ‘ਚ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ 5300 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਸਾਢੇ ਪੰਜ ਲੱਖ ਰੁਪਏ ਦੀ ਕੇਂਦਰੀ ਮੱਦਦ ਦਿੱਤੀ ਜਾਵੇਗੀ ਸਾਲ 1947 ‘ਚ ਦੇਸ਼ ਦੀ ਵੰਡ ਅਤੇ ਸਾਲ 1948 ਦੇ ਜੰਮੂ ਕਸ਼ਮੀਰ ਦੇ ਭਾਰਤ ‘ਚ ਸ਼ਾਮਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ 5300 ਪਰਿਵਾਰ ਬੇਘਪਰ ਹੋ ਕੇ ਆਏ ਇਹ ਲੋਕ ਜੰਮੂ-ਕਸ਼ਮੀਰ ‘ਚ ਨਾ ਵੱਸ ਕੇ ਦੂਜੇ ਸੂਬਿਆਂ ‘ਚ ਚਲੇ ਗਏ ਸਨ ਅਤੇ ਬਾਅਦ ‘ਚ ਫਿਰ ਜੰਮੂ-ਕਸ਼ਮੀਰ ‘ਚ ਆ ਕੇ ਵੱਸ ਗਏ ਅਜਿਹੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਨਹੀਂ ਦਿੱਤੀ ਗਈ ਸੀ ਮੀਟਿੰਗ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਨਾਲ ਹੁਣ ਨਿਆਂ ਕੀਤਾ ਗਿਆ ਹੈ ਇਸ ਸਹਾਇਤਾ ਤਹਿਤ ਹਰੇਕ ਪਰਿਵਾਰ ਨੂੰ ਸਾਢੇ ਪੰਜ ਲੱਖ ਰੁਪਏ ਦੀ ਰਾਸ਼ੀ ਮਿਲੇਗੀ।
8 ਮਹੀਨੇ ‘ਚ 4870 ਕਰੋੜ ਰੁਪਏ ਦਾ ਪਵੇਗਾ ਭਾਰ
ਚਾਲੂ ਵਿੱਤੀ ਸਾਲ ‘ਚ ਜੁਲਾਈ ਤੋਂ ਫਰਵਰੀ ਤੱਕ ਅੱਠ ਮਹੀਨਿਆਂ ‘ਚ 5726.80 ਕਰੋੜ ਰੁਪਏ ਦਾ ਵਾਧੂ ਭਾਰ ਆਵੇਗਾ ਪੈਨਸ਼ਨਕਾਰੀਆਂ ਦੇ ਮਹਿੰਗਾਈ ਭੱਤੇ ‘ਚ ਵਾਧੇ ਨਾਲ ਸਰਕਾਰੀ ਖ਼ਜਾਨੇ ‘ਤੇ ਸਾਲਾਨਾ 7319.15 ਕਰੋੜ ਰੁਪਏ ਦਾ ਭਾਰ ਪਵੇਗਾ ਚਾਲੂ ਵਿੱਤੀ ਸਾਲ ‘ਚ ਜੁਲਾਈ ਤੋਂ ਫਰਵਰੀ ਤੱਕ ਅੱਠ ਮਹੀਨਿਆਂ ‘ਚ 4870 ਕਰੋੜ ਰੁਪਏ ਦਾ ਭਾਰ ਆਵੇਗਾ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਕੇਂਦਰ ਸਰਕਾਰ ਦੇ 49.93 ਲੱਖ ਮੁਲਾਜ਼ਮਾਂ ਅਤੇ 65.26 ਲੱਖ ਪੈਨਸ਼ਨਕਾਰੀਆਂ ਨੂੰ ਲਾਭ ਮਿਲੇਗਾ ਸੱਤਵੇਂ ਵੇਤਨ ਕਮਿਸ਼ਨ ਦੀਆਂ ਸਿਫਾਰਸਾਂ ਅਨੁਸਾਰ ਮਹਿੰਗਾਈ ਭੱਤੇ ‘ਚ ਵਾਧਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਵਧਣ ਕਾਰਨ ਇਹ ਵਾਧਾ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਾਸੀਨ ਮਲਿਕ ਦੀ ਨਿਆਇਕ ਹਿਰਾਸਤ ਵਧੀ 23 ਅਕਤੂਬਰ ਤੱਕ
ਨਵੀਂ ਦਿੱਲੀ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਨਿਆਇਕ ਹਿਰਾਸਤ ਨੂੰ 23 ਅਕਤੂਬਰ ਤੱਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਟੈਰਰ ਫੰਡਿੰਗ ਮਾਮਲੇ ‘ਚ ਐੱਨ.ਆਈ.ਏ. ਨੇ ਵੱਖਵਾਦੀ ਨੇਤਾਵਾਂ ਵਿਰੁੱਧ ਕੋਰਟ ‘ਚ ਚਾਰਜਸ਼ੀਟ ਦਾਇਰ ਕੀਤੀ। Yasin Malik
ਇਸ ਚਾਰਜਸ਼ੀਟ ‘ਚ ਵੱਖਵਾਦੀ ਨੇਤਾ ਆਸਿਆ ਅੰਦਰਾਬੀ, ਸ਼ੱਬੀਰ ਸ਼ਾਹ, ਯਾਸੀਨ ਮਲਿਕ, ਮਸਰਤ ਆਲਮ ਅਤੇ ਰਾਸ਼ਿਦ ਇੰਜੀਨੀਅਰ ਦੇ ਨਾਂਅ ਸ਼ਾਮਲ ਸਨ। ਇਨ੍ਹਾਂ ਵੱਖਵਾਦੀ ਨੇਤਾਵਾਂ ‘ਤੇ ਟੈਰਰ ਫੰਡਿੰਗ ਦਾ ਮਾਮਲਾ ਦਰਜ ਸੀ।  Yasin Malik
ਐੱਨ.ਆਈ.ਏ. ਵੱਲੋਂ ਦਾਖਲ ਕੀਤੇ ਗਏ ਦੋਸ਼ ਪੱਤਰ ‘ਚ ਇਨ੍ਹਾਂ ਵੱਖਵਾਦੀ ਨੇਤਾਵਾਂ ‘ਤੇ ਪਾਕਿਸਤਾਨ ਤੋਂ ਲੈ ਕੇ ਦਿੱਲੀ ਅਤੇ ਜੰਮੂ-ਕਸ਼ਮੀਰ ਰਾਹੀਂ ਹੋਈ ਟੈਰਰ ਫੰਡਿੰਗ ਦਾ ਪੂਰਾ ਖੁਲਾਸਾ ਕੀਤਾ ਹੈ। ਜਿਕਰਯੋਗ ਹੈ ਕਿ ਕਿਸ ਤਰ੍ਹਾਂ ਨਾਲ ਹਾਫਿਜ਼ ਸਈਅਦ ਰਾਹੀਂ ਇਨ੍ਹਾਂ ਲੋਕਾਂ ਨੂੰ ਆਏ ਪੈਸਿਆਂ ਨੂੰ ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਅੱਤਵਾਦੀ ਗਤੀਵਿਧੀਆਂ ‘ਚ ਖਰਚ ਕੀਤਾ ਹੈ। Yasin Malik
ਚਾਰਜਸ਼ੀਟ ‘ਚ ਇਹ ਵੀ ਦੱਸਿਆ ਗਿਆ ਕਿ ਆਸਿਆ ਅੰਦਰਾਬੀ ਹਾਫਿਜ਼ ਸਈਅਦ ਅਤੇ ਉਸ ਦੀਆਂ ਦੋਵੇਂ ਪਤਨੀਆਂ ਉਮੀ ਤਲਾ ਅਤੇ ਨੂਰ ਜਹਾਂ ਨਾਲ ਵੀ ਫੋਨ ‘ਤੇ ਸੰਪਰਕ ‘ਚ ਰਹਿੰਦੀ ਸੀ। ਜ਼ਿਕਰਯੋਗ ਹੈ ਕਿ ਵੱਖਵਾਦੀ ਯਾਸੀਨ ਮਲਿਕ ਨੂੰ ਸਾਲ 2017 ਦੇ ਅੱਤਵਾਦੀ ਫੰਡਿੰਗ ਦੇ ਸਿਲਸਿਲੇ ‘ਚ ਦਿੱਲੀ ਦੀ ਇਕ ਕੋਰਟ ‘ਚ ਪੇਸ਼ ਕੀਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੁਣਾਵੀ ਵਾਅਦੇ ਬਨਾਮ ਵਧਦੀ ਬੇਰੁਜ਼ਗਾਰੀ
ਡਾ. ਅਜੀਤਪਾਲ ਸਿੰਘ ਐਮਡੀ
ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣਾ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ‘ਚੋਂ ਮੁੱਖ ਹੈ। ਭਾਰਤ ਪਿੰਡਾਂ ‘ਚ ਵੱਡੀ ਗਿਣਤੀ ਵਿੱਚ ਵੱਸਦੇ ਨੌਜਵਾਨਾਂ ਦਾ ਦੇਸ਼ ਹੈ, ਇੱਥੇ ਬੇਕਾਰੀ ਲਗਾਤਾਰ ਅਮਰ ਵੇਲ ਵਾਂਗ ਵਧਦੀ ਜਾ ਰਹੀ ਹੈ। ਪਿਛਲੇ ਦਿਨੀਂ ਰੁਜ਼ਗਾਰ ਦੇ ਅੰਕੜਿਆਂ ਨਾਲ ਸਬੰਧਤ ਰਿਪੋਰਟ ਦਾ ਖ਼ੁਲਾਸਾ ਹੋਇਆ ਹੈ। ਇਹ ਅੰਕੜੇ ਹੈਰਾਨ ਕਰਨ ਵਾਲੇ ਹਨ। ਰਿਪੋਰਟ ਮੁਤਾਬਕ, ਭਾਰਤ ਵਿੱਚ ਰੁਜ਼ਗਾਰ ਦੀ ਸਮੱਸਿਆ ਸਿਖਰ ‘ਤੇ ਪਹੁੰਚ ਗਈ ਹੈ।
ਸਾਲ 2017-18 ਦੀ ਬੇਰੁਜ਼ਗਾਰੀ ਦਰ 1972-73 ਤੋਂ ਬਾਅਦ (ਯਾਨੀ 45 ਸਾਲਾਂ ਵਿੱਚ) ਸਭ ਤੋਂ ਜ਼ਿਆਦਾ 6.1 ਫੀਸਦੀ ਰਹੀ ਹੈ, ਜੋ ਹੁਣ ਤੱਕ ਦੀ ਸਭ ਤੋਂ ਗੰਭੀਰ ਸਥਿਤੀ ਵੱਲ ਇਸ਼ਾਰਾ ਕਰਦੀ ਹੈ। ਰਿਪੋਰਟ ਮੁਤਾਬਕ ਦੇਸ਼ ਦੇ ਸ਼ਹਿਰੀ ਇਲਾਕਿਆਂ ‘ਚ ਬੇਰੁਜ਼ਗਾਰੀ ਦਰ 7.8 ਫੀਸਦੀ ਜਦ ਕਿ ਪੇਂਡੂ ਇਲਾਕਿਆਂ ਵਿੱਚ 5.3 ਫੀਸਦੀ ਹੈ। 15-29 ਸਾਲ ਦੇ ਸ਼ਹਿਰੀ ਮਰਦਾਂ ਦਰਮਿਆਨ ਬੇਰੁਜ਼ਗਾਰੀ ਦੀ ਦਰ 18.7 ਫੀਸਦੀ ਹੈ। 2011-12 ਵਿੱਚ ਇਹ ਦਰ 8.1 ਫੀਸਦੀ ਸੀ। 2017-18 ਵਿੱਚ ਸ਼ਹਿਰੀ ਔਰਤਾਂ ‘ਚ 27.2 ਫੀਸਦੀ ਬੇਰੁਜ਼ਗਾਰੀ ਹੈ ਜੋ 2011-12 ਵਿੱਚ 13.1 ਫੀਸਦੀ ਸੀ। ਪੇਂਡੂ ਇਲਾਕਿਆਂ ਵਿੱਚ ਇਸ ਉਮਰ ਦੇ 17.4 ਫੀਸਦੀ ਮਰਦ ਤੇ 13.6 ਫੀਸਦੀ ਔਰਤਾਂ ਬੇਰੁਜ਼ਗਾਰ ਹਨ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਰਿਪੋਰਟ ਨੂੰ ਭਾਰਤ ਦੀ ਕੌਮਾਂਤਰੀ ਸਟੈਟੀਸਟਿਕਸ ਕਮਿਸ਼ਨ ਨੇ ਆਪਣੀ ਮਨਜੂਰੀ ਦੇ ਦਿੱਤੀ ਸੀ ਪਰ ਮੋਦੀ ਸਰਕਾਰ ਨੇ ਇਸ ਰਿਪੋਰਟ ਨੂੰ ਜਾਰੀ ਕਰਨ ਤੋਂ ਸਪੱਸ਼ਟ ਨਾਂਹ ਕਰ ਦਿੱਤੀ ਸੀ, ਜਿਸ ਨਾਲ ਇਸ ਕਮਿਸ਼ਨ ਦੇ ਮੁਖੀ ਤੇ ਇੱਕ ਮੈਂਬਰ ਨੇ ਅਸਤੀਫਾ ਦੇ ਦਿੱਤਾ ਸੀ। ਅਸਤੀਫ਼ੇ ਤੋਂ ਪਿੱਛੋਂ ਰਿਪੋਰਟ ਨਾ ਜਾਰੀ ਕਰਨ ਕਰਕੇ ਸਬੰਧਤ ਗੱਲ ਦਾ ਖੁਲਾਸਾ ਇਨ੍ਹਾਂ ਨੇ ਕੀਤਾ ਪਰ ਮੋਦੀ ਸਰਕਾਰ ਦੀ ਦੁਬਾਰਾ ਸੱਤਾ ਵਿੱਚ ਵਾਪਸੀ ਤੋਂ ਪਿੱਛੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਦੁਬਾਰਾ ਸਹੁੰ ਚੁੱਕਣ ਪਿੱਛੋਂ ਸਖਤ ਵਿਰੋਧ ਹੋਣ ਦੀ ਵਜ੍ਹਾ ਕਰਕੇ ਰਿਪੋਰਟ ਨੂੰ ਚੋਣਾਂ ਤੋਂ ਪਿੱਛੋਂ ਜਨਤਕ ਕਰ ਦਿੱਤਾ । ਇਸ ਤੋਂ ਵੱਖਰੇ ਕੁਝ ਨਵੇਂ ਤੱਥ ਸਾਹਮਣੇ ਆਏ ਹਨ ਜੋ ਇਸ ਤਰ੍ਹਾਂ ਹਨ। ਜਿਸ ਵਿੱਚ ਲੇਬਰ ਪਾਰਟੀਸਪੇਸ਼ਨ (ਮਜ਼ਦੂਰਾਂ ਦੀ ਭਾਗੀਦਾਰੀ) ਰੇਟ 43 ਫ਼ੀਸਦੀ ਦੇ ਆਸਪਾਸ ਆ ਗਿਆ ਹੈ।
ਜਦਕਿ ਨੋਟਬੰਦੀ ਤੋਂ ਪਹਿਲਾਂ ਇਹ 47-48 ਫੀਸਦੀ ਸੀ। ਇਹ ਸਥਿਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਨੋਟਬੰਦੀ ਵਿੱਚੋਂ ਭਾਰੀ ਗਿਣਤੀ ‘ਚ ਲੋਕਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਸੀ, ਉਹਨਾਂ ਦਾ ਰੁਜ਼ਗਾਰ ਖੁੱਸ ਗਿਆ ਸੀ ਅੱਜ ਵੀ ਦੇਸ਼ ਵਿੱਚ 82 ਫੀਸਦੀ ਮਰਦ ਤੇ 92 ਫੀਸਦੀ ਔਰਤਾਂ ਦਸ ਹਜ਼ਾਰ ਰੁਪਏ ਤੋਂ ਵੀ ਘੱਟ ਆਮਦਨ ‘ਤੇ ਆਪਣਾ ਗੁਜ਼ਾਰਾ ਕਰਦੇ ਹਨ, ਜਦਕਿ ਮਹਿੰਗਾਈ ਸਿਖਰ ਨੂੰ ਛੋਹ ਰਹੀ ਹੈ। ਸਰਕਾਰੀ ਖੇਤਰ ਵਿੱਚ ਰੁਜ਼ਗਾਰ ਦੇ ਹਾਲਾਤ ਹੋਰ ਵੀ ਮੰਦੇ ਹਨ। ਜਦ ਅਸੀਂ ਸਰਕਾਰੀ ਖੇਤਰ ‘ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਰਕਾਰੀ ਖੇਤਰ ਦੀਆਂ ਨੌਕਰੀਆਂ ਨੂੰ ਲਗਾਤਾਰ ਠੇਕੇ ਰਾਹੀਂ ਨਿੱਜੀ ਹੱਥਾਂ ‘ਚ ਦਿੱਤੇ ਜਾਣ ਦੀ ਯੋਜਨਾ ਬਣਾ ਲਈ ਗਈ ਹੈ ਤੇ ਇਸ ਲੜੀ ਵਿੱਚ ਰੇਲਵੇ ਦੇ ਕਈ ਅਹੁਦਿਆਂ/ਵਿਭਾਗਾਂ ਨੂੰ ਠੇਕੇ ‘ਤੇ ਦੇ ਦਿੱਤਾ ਗਿਆ ਹੈ ਜਿਸ ਵਿੱਚ ਤਕਨੀਕੀ ਮੱਦਾਂ ਤੇ ਸੁਰੱਖਿਆ ਵਰਗ ਦੇ 3.5 ਲੱਖ ਅਹੁਦਿਆਂ ‘ਚੋਂ 87 ਹਜ਼ਾਰ ਅਸਾਮੀਆਂ ਨੂੰ ਠੇਕੇ ‘ਤੇ ਦੇਣ ਦੀ ਹਰੀ ਝੰਡੀ 13 ਜੁਲਾਈ 2018 ਨੂੰ ਦੇ ਦਿੱਤੀ ਗਈ ਸੀ।
ਪਿੱਛੇ ਜਿਹੇ ਉੱਤਰ ਪ੍ਰਦੇਸ਼ ਦੇ ਇਲਾਹਾਬਾਦ, ਕਾਨ੍ਹਪੁਰ, ਵਾਰਾਣਸੀ ਆਦਿ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਨੂੰ ਵੀ ਅਮਰੀਕਾ, ਜਾਪਾਨ ਤੇ ਸਾਮਰਾਜਵਾਦੀ ਦੇਸ਼ਾਂ ਦੇ ਹੱਥਾਂ ‘ਚ ਸੌਂਪ ਦਿੱਤਾ ਗਿਆ ਹੈ ਅਤੇ ਕੁਝ ਦਿਨ ਪਹਿਲਾਂ ਉਪ ਸਕੱਤਰ, ਡਾਇਰੈਕਟਰੇਟ ਪੱਧਰ ਦੇ ਚਾਰ ਸੌ ਅਹੁਦਿਆਂ ‘ਤੇ ਨਿੱਜੀ ਖੇਤਰ ਦੇ ਮਾਹਿਰਾਂ ਦੀ ਭਰਤੀ ਕਰਨ ਦਾ ਮੋਦੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ, ਜਿਸ ਦਾ ਇਸ਼ਤਿਹਾਰ ਵੀ ਜਾਰੀ ਕਰ ਦਿੱਤਾ ਗਿਆ ਹੈ। ਆਮ ਤੌਰ ‘ਤੇ ਇਨ੍ਹਾਂ ਅਹੁਦਿਆਂ ਨੂੰ ਆਈਏਐਸ ਵਰਗੇ ਵਰਗ-1 ਦੀਆਂ ਸੇਵਾਵਾਂ ਤੇ ਕੇਂਦਰੀ ਸਕੱਤਰੇਤ ਸੇਵਾ ਦੇ ਅਧਿਕਾਰੀਆਂ ਦੀਆਂ ਤਰੱਕੀਆਂ ਨਾਲ ਭਰਿਆ ਜਾਂਦਾ ਹੈ, ਇਸ ਤਰ੍ਹਾਂ ਆਈ ਏ ਐੱਸ ਵਰਗੀਆਂ ਉੱਚ ਸ਼੍ਰੇਣੀ ਸੇਵਾਵਾਂ ਵੀ ਹੁਣ ਕਾਰਪੋਰੇਟ ਦੇ ਦਲਾਲਾਂ ਰਾਹੀਂ ਚਲਾਈਆਂ ਜਾਇਆ ਕਰਨਗੀਆਂ। ਬੇਰੁਜ਼ਗਾਰੀ ਵੀ ਤਾਕਤਵਰ ਲੋਕਾਂ ਦੀ ਕਮਾਈ ਦਾ ਸਾਧਨ ਬਣ ਗਈ ਹੈ।
ਸਰਕਾਰੀ ਨੌਕਰੀਆਂ ਵਿੱਚ ਲਗਾਤਾਰ ਭ੍ਰਿਸ਼ਟਾਚਾਰ ਤੇ ਧਾਂਦਲੀ ਦੀਆਂ ਸ਼ਿਕਾਇਤਾਂ ਵਿਦਿਆਰਥੀਆਂ ਵੱਲੋਂ ਉਠਾਈਆਂ ਜਾਂਦੀਆਂ ਰਹੀਆਂ ਹਨ ਤੇ ਇਸ ਦੇ ਸਬੂਤ ਵੀ ਅਦਾਲਤਾਂ ਵਿਚ ਪੇਸ਼ ਕੀਤੇ ਜਾਂਦੇ ਰਹੇ ਹਨ ਪਰ ਅਜੇ ਹਾਲ ਹੀ ਵਿੱਚ ਜੂਨ ਦੇ ਮਹੀਨੇ ਯੂ ਪੀ ਪੀ ਸੀ ਐੱਸ ਯਾਨੀ ਉੱਤਰ ਪ੍ਰਦੇਸ਼ ਪੀ ਸੀ ਐੱਸ ਦੀ ਪ੍ਰੀਖਿਆ ਵਿੱਚ ਵਿਆਪਕ ਪੱਧਰ ‘ਤੇ ਧਾਂਦਲੀ ਦੀ ਸ਼ਿਕਾਇਤ ਸਾਹਮਣੇ ਆਈ ਹੈ, ਜਿਸ ਵਿੱਚ ਚਾਲੀ-ਪੰਜਾਹ ਲੱਖ ਵਿੱਚ ਪੇਪਰ ਧੜੱਲੇ ਨਾਲ ਇੱਕ ਵਿਸ਼ੇਸ਼ ਵਰਗ ਤੇ ਜਾਤ ਦੇ ਲੋਕਾਂ ਨੂੰ ਵੇਚੇ ਜਾ ਰਹੇ ਸਨ। ਦੂਜੇ ਪਾਸੇ 2018 ਵਿੱਚ ਰੇਲਵੇ ਦੀ ਪ੍ਰੀਖਿਆ ਵਿੱਚ ਵੀ ਧਾਂਦਲੀ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਜਿਸ ਪਿੱਛੋਂ ਰੇਲਵੇ ਦੁਬਾਰਾ ਆਂਸਰ ਕੀ (ਰੀ-ਰਿਜ਼ਲਟ ) ਜਾਰੀ ਕਰਨ ਨੂੰ ਮਜਬੂਰ ਹੋਇਆ ਸੀ। ਅਸੀਂ ਦੇਖ ਰਹੇ ਹਾਂ ਕਿ ਇਕੱਲੇ ਉੱਤਰ ਪ੍ਰਦੇਸ਼ ‘ਚ ਸਿੱਖਿਆ ਵਿਭਾਗ (ਐਲਟੀ ਗ੍ਰੇਡ) ਤੋਂ ਲੈ ਕੇ ਯੂਪੀ-ਪੀਸੀਐਸ, ਪੀਸੀਐਸ, ਜੂਡੀਸ਼ੀਅਲ, ਟੀਜੀਟੀ/ਪੀਜੀਟੀ, ਟੀਈਟੀ, ਸੁਪਰ-ਟੀਈਟੀ ਸਮੇਤ ਲਗਭਗ ਹਰ ਪੀ੍ਰਖਿਆ ਵਿੱਚ ਲਗਾਤਾਰ ਧਾਂਦਲੀ ਹੋ ਰਹੀ ਹੈ।
ਪਰ ਮੁੱਖ ਮੰਤਰੀ ਅਦਿੱਤਿਆਨਾਥ ਦਾ ਕਹਿਣਾ ਹੈ ਕਿ ਯੋਗ ਉਮੀਦਵਾਰਾਂ ਦੀ ਘਾਟ ਹੈ ਜਦ ਕਿ ਬੇਰੁਜ਼ਗਾਰੀ ਤੇ ਯੋਗ ਉਮੀਦਵਾਰਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਇੱਕ ਗੱਲ ਸਪੱਸ਼ਟ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਵਿਆਪਕ ਧਾਂਦਲੀ/ ਭ੍ਰਿਸ਼ਟਾਚਾਰ ਸਰਕਾਰਾਂ ਦੇ ਮੰਤਰੀਆਂ, ਵੱਡੇ ਪ੍ਰਮੁੱਖ ਨੇਤਾਵਾਂ ਦੇ ਰਹਿਮੋ-ਕਰਮ ‘ਤੇ ਕੀਤੀ ਜਾ ਰਹੀ ਹੈ ਤੇ ਇਹ ਵੀ ਬਹੁਤਿਆਂ ਦੀ ਕਮਾਈ ਦਾ ਸਾਧਨ ਬਣਿਆ ਹੋਇਆ ਹੈ। ਸਰਕਾਰੀ ਸੂਤਰ ਵਿੱਚ ਨੌਕਰੀਆਂ ਦੀ ਇਸ਼ਤਿਹਾਰਬਾਜ਼ੀ ਦੇ ਨਾਲ ਸਰਕਾਰੀ ਲੁੱਟ ਹੁੰਦੀ ਹੈ। ਪਿਛਲੇ ਸਾਲ 2018 ਫਰਵਰੀ ਵਿੱਚ ਰੇਲਵੇ ਨੇ ਕਰੀਬ ਸਵਾ ਲੱਖ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਕੱਢਿਆ, ਜਿਸ ‘ਚ ਦੋ ਕਰੋੜ ਸੈਂਤੀ ਲੱਖ ਅਰਜ਼ੀਆਂ ਮਿਲੀਆਂ।
ਇੱਕ ਆਰਟੀਆਈ ਕਾਰਕੁਨ ਡਾ. ਪ੍ਰਕਾਸ਼ ਅਗਰਵਾਲ ਨੂੰ ਰੇਲਵੇ ਦੁਆਰਾ ਆਰਟੀਆਈ ਦੇ ਜਵਾਬ ਵਿੱਚ ਦੱਸਿਆ ਗਿਆ ਕਿ ਇਨ੍ਹਾਂ ਬੇਰੁਜ਼ਗਾਰਾਂ ਤੋਂ ਇਮਤਿਹਾਨ ਦੀ ਫੀਸ ਦੇ ਨਾਂਅ ‘ਤੇ ਰੇਲਵੇ ਨੇ ਕਰੀਬ ਨੌ ਸੌ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਭਰਤੀ ਵਿੱਚ ਆਮ ਸ਼੍ਰੇਣੀ ਦੇ ਨੌਜਵਾਨਾਂ ਤੋਂ ਪੰਜ ਸੌ ਰੁਪਏ ਅਤੇ ਰਾਖਵੀਂ ਸ਼੍ਰੇਣੀ ਦੇ ਨੌਜਵਾਨਾਂ ਤੋਂ ਢਾਈ ਸੌ ਰੁਪਏ ਪ੍ਰਤੀ ਵਿਅਕਤੀ ਇਮਤਿਹਾਨ ਫ਼ੀਸ ਰੇਲਵੇ ਨੇ ਵਸੂਲ ਕੀਤੀ ਸੀ। ਦੂਜੇ ਪਾਸੇ ਇਸੇ ਦੌਰਾਨ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਬਹੁਤ ਦੂਰ ਲਗਭਗ ਪੰਜ ਸੌ ਤੋਂ ਇੱਕ ਹਜ਼ਾਰ ਕਿਲੋਮੀਟਰ ਦੇ ਦਾਇਰੇ ਵਿੱਚ ਬਣਾਏ ਗਏ ਸਨ ਜਿਸ ਵਿਚ ਰੇਲਵੇ ਨੂੰ ਯਾਤਰੀ ਕਿਰਾਏ ਦੇ ਨਾਂਅ ‘ਤੇ ਵੀ ਫਾਇਦਾ ਹੋਇਆ ਸੀ  ਇਹ ਬੇਰੁਜ਼ਗਾਰੀ ਦੇ ਦੌਰ ਵਿੱਚ ਲੁੱਟ ਤੋਂ ਸਿਵਾਏ ਕੁਝ ਨਹੀਂ ਹੈ ਸਪੱਸ਼ਟ ਹੈ ਕਿ ਸਰਕਾਰ ਰੁਜ਼ਗਾਰ ਦੇਣ ਦੇ ਪੱਖ ਵਿੱਚ ਬਿਲਕੁਲ ਵੀ ਨਹੀਂ ਹੈ। 2014 ਵਿੱਚ ਮੋਦੀ ਸਰਕਾਰ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ ਪਰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਪਿੱਛੋਂ ਇੱਕ ਕਰੋੜ ਰੁਜ਼ਗਾਰ ਦੇਣ ਵਿੱਚ ਵੀ ਅਸਫ਼ਲ ਰਹੀ ਹੈ ।
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਸੰਭਾਲੀ ਕਮਾਂਡ, 35 ਫੁੱਟ ਤੱਕ ਪਾੜ ਪੂਰਿਆ
ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਚੱਲਣ ਲੱਗੀਆਂ ਕਿਸ਼ਤੀਆਂ, ਮਿੱਟੀ ਦੀ ਤੋਟ ਨੇ ਪਾਇਆ ਰਾਹਤ ਕਾਰਜਾਂ ‘ਚ ਵਿਘਨ
ਗੁਰਪ੍ਰੀਤ ਸਿੰਘ/ਮੋਹਨ ਸਿੰਘ, ਮੂਣਕ
ਘੱਗਰ ਦਰਿਆ ‘ਚ ਪਿੰਡ ਫੂਲਦ ਕੋਲ ਕੱਲ੍ਹ ਪਿਆ ਪਾੜ ਅੱਜ 200 ਫੁੱਟ ਦੇ ਕਰੀਬ ਹੋ ਗਿਆ ਹੈ ਜਿਸ ਕਾਰਨ ਪਾਣੀ ਦਾ ਵਹਾਓ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਿਆ ਹੈ ਹਾਲਾਂਕਿ ਆਬਾਦੀ ਵਾਲੇ ਇਲਾਕਿਆਂ ਵਿੱਚ ਹਾਲੇ ਕੋਈ ਫ਼ਿਕਰਮੰਦੀ ਵਾਲਾ ਮਾਹੌਲ ਨਹੀਂ ਪਰ ਖੇਤਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕਾਂ ਵਿੱਚ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ  ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਫੌਜ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਨਾਲ ਮਿਲ ਕੇ ਰਾਹਤ ਕਾਰਜ ਕੀਤੇ ਜਾ ਰਹੇ ਹਨ ਪ੍ਰੇਮੀਆਂ ਵੱਲੋਂ ਦਿਖਾਈ ਜਾ ਰਹੀ ਸਰਗਰਮੀ ਕਾਰਨ ਤਕਰੀਬਨ 35 ਫੁੱਟ ਦਾ ਪਾੜ ਪੂਰਨ ਵਿੱਚ ਸਫ਼ਲਤਾ ਹਾਸਲ ਹੋ ਗਈ ਹੈ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਕੱਲ੍ਹ ਤੱਕ ਇਹ ਬੰਨ੍ਹ ਸੌ ਫੀਸਦੀ ਤੱਕ ਪੂਰ ਲਿਆ ਜਾਵੇਗਾ।
ਅੱਜ ਦੂਜੇ ਦਿਨ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਿੰਡ ਫੂਲਦ ਜਿੱਥੇ ਘੱਗਰ ‘ਚ ਪਾੜ ਪਿਆ ਹੋਇਆ ਹੈ, ਵਿਖੇ ਪੁੱਜੇ ਅਤੇ ਰਾਹਤ ਕਾਰਜਾਂ ਨੂੰ ਹੁਲਾਰਾ ਦਿੱਤਾ। ਬੀਤੀ ਰਾਤ ਤੋਂ ਡੇਰਾ ਪ੍ਰੇਮੀਆਂ ਵੱਲੋਂ ਬਣਾਏ ਗਏ ਜਾਲਾਂ ਕਾਰਨ ਹੀ ਰਾਹਤ ਕਾਰਜਾਂ ਵਿੱਚ ਤੇਜ਼ੀ ਆਈ ਹੈ ਅਤੇ ਇਨ੍ਹਾਂ ਜਾਲਾਂ ਰਾਹੀਂ ਹੀ 35 ਫੁੱਟ ਤੱਕ ਦੇ ਪਾੜ ਨੂੰ ਪੂਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ। ਦੂਜੇ ਪਾਸੇ ਫੌਜ ਦੇ ਜਵਾਨ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਵੀ ਬਚਾਓ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਅਤੇ ਆਮ ਲੋਕ ਵੀ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਦੀ ਮੱਦਦ ਕਰ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ 45 ਮੈਂਬਰ ਰਾਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਉਨ੍ਹਾਂ ਦੱਸਿਆ ਕਿ ਸੰਗਰੂਰ ਤੋਂ ਇਲਾਵਾ ਮਾਨਸਾ ਤੇ ਹੋਰ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਸੇਵਾਦਾਰ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਡੇਰਾ ਪ੍ਰੇਮੀਆਂ ਵੱਲੋਂ ਬਣਾਏ ਗਏ ਜਾਲਾਂ ਸਦਕਾ ਹੀ ਅੱਜ 35 ਫੁੱਟ ਤੱਕ ਪਾੜ ਪੂਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਡੇਰਾ ਪ੍ਰੇਮੀਆਂ ਨੂੰ ਦੇਰੀ ਨਾਲ ਇਸ ਕੰਮ ਵਿੱਚ ਜੁਟਣ ਲਈ ਸਹਿਮਤੀ ਦਿੱਤੀ ਗਈ ਪਰ ਫਿਰ ਵੀ ਪ੍ਰੇਮੀ ਜੀਅ ਜਾਨ ਨਾਲ ਜੁਟੇ ਹੋਏ ਹਨ। ਇਸ ਮੌਕੇ ਪੰਤਾਲੀ ਮੈਂਬਰ ਚੜ੍ਹਤ ਸਿੰਘ ਇੰਸਾਂ ਨੇ ਕਿਹਾ ਕਿ ਪ੍ਰੇਮੀਆਂ ਵੱਲੋਂ ਸਿਫ਼ਟ ਵਾਈਜ਼ ਕੰਮ ਕੀਤਾ ਜਾ ਰਿਹਾ ਹੈ ਸੇਵਾਦਾਰ ਹੋਰਨਾਂ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ ਪਰ ਇਕੱਠ ਜ਼ਿਆਦਾ ਨਾ ਕਰਨ ਕਾਰਨ ਲੋੜ ਅਨੁਸਾਰ ਹੀ ਰਾਹਤ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਮੇਜਰ ਸਿੰਘ ਇੰਸਾਂ, ਹਰਚਰਨ ਸਿੰਘ ਇੰਸਾਂ, ਵਿਵੇਕ ਕੁਮਾਰ ਇੰਸਾਂ, ਨਿਰਮਲ ਸਿੰਘ ਇੰਸਾਂ ਆਦਿ ਡੇਰਾ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।
ਮਿੱਟੀ ਦੀ ਘਾਟ ਬਣ ਰਹੀ ਹੈ ਵੱਡੀ ਸਿਰਦਰਦੀ
ਘੱਗਰ ਦੇ ਪਾੜ ਨੂੰ ਪੂਰਨ ਲਈ ਮਿੱਟੀ ਦੀ ਘਾਟ ਰਾਹਤ ਕਾਰਜਾਂ ਵਿੱਚ ਵੱਡੀ ਸਿਰਦਰਦੀ ਬਣੀ ਹੋਈ ਹੈ ਕਿਉਂਕਿ ਸਾਰੇ ਪਾਸੇ ਪਾਣੀ ਹੀ ਪਾਣੀ ਹੋਣ ਕਾਰਨ ਮਿੱਟੀ ਦਾ ਪ੍ਰਬੰਧ ਨਹੀਂ ਹੋ ਰਿਹਾ ਜਿਸ ਕਾਰਨ ਕੰਮ ਵਿੱਚ ਦੇਰੀ ਹੋ ਰਹੀ ਹੈ। ਹਾਲਾਂਕਿ ਪਾੜ ਤੋਂ 5 ਕਿੱਲਿਆਂ ਦੀ ਦੂਰੀ ‘ਤੇ ਇੱਕ ਜੇਸੀਬੀ ਮਸ਼ੀਨ ਮਿੱਟੀ ਪੁੱਟਣ ਲਈ ਲਾਈ ਹੋਈ ਹੈ। ਇਸ ਦੇ ਬਾਵਜੂਦ ਮਿੱਟੀ ਦੇ ਥੈਲਿਆਂ ਦੀ ਘਾਟ ਪੈ ਰਹੀ ਹੈ ਜੇਸੀਬੀ ਮਸ਼ੀਨ ਵੱਲੋਂ ਪੁੱਟੀ ਗਈ ਮਿੱਟੀ ਨੂੰ ਨਰੇਗਾ ਕਾਮਿਆਂ ਵੱਲੋਂ ਬੋਰੀਆਂ ਵਿੱਚ ਭਰਿਆ ਜਾਂਦਾ ਹੈ ਅਤੇ ਡੇਰਾ ਪ੍ਰੇਮੀ ਇਨ੍ਹਾਂ ਬੋਰੀਆਂ ਨੂੰ ਸਿਰ ‘ਤੇ ਰੱਖ ਕੇ ਬੰਨ੍ਹ ਵਾਲੀ ਥਾਂ ‘ਤੇ ਪਹੁੰਚਾ ਰਹੇ ਹਨ।
ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਵਰਤੀਆਂ ਜਾ ਰਹੀਆਂ ਨੇ ਕਿਸ਼ਤੀਆਂ
ਘੱਗਰ ਵਿੱਚ ਪਾੜ ਪੈਣ ਕਾਰਨ ਚਾਰੇ ਪਾਸੇ ਦੂਰ-ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਅਜਿਹੇ ਵਿੱਚ ਇੱਕ ਕਿਨਾਰੇ ਤੋਂ ਦੂਜੇ ਪਾਸੇ ਜਾਣ ਲਈ ਵਿਸ਼ੇਸ਼ ਤੌਰ ‘ਤੇ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਐਨ.ਡੀ.ਆਰ.ਐਫ. ਤੇ ਫੌਜ ਕੋਲ ਤਾਂ ਖੁਦ ਦੀਆਂ ਬੋਟਸ ਹਨ ਪਰ ਆਮ ਲੋਕ ਦੇਸੀ ਜੁਗਾੜ ਰਾਹੀਂ ਤਿਆਰ ਕੀਤੀਆਂ ਕਿਸ਼ਤੀਆਂ ਰਾਹੀਂ ਇੱਕ ਪਾਸੇ ਤੋਂ ਦੂਜੇ ਪਾਸੇ ਸਮਾਨ ਆਦਿ ਲੈ ਕੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਿਸ਼ੇਸ਼ ਜਾਕਟਾਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ ਜਿਸ ਕਾਰਨ ਲੋਕ ਬਿਨ੍ਹਾਂ ਜਾਕਟਾਂ ਤੋਂ ਹੀ ਜਾਲ, ਕਹੀਆਂ, ਬੱਠਲ ਤੇ ਲੰਗਰ ਆਦਿ ਲਈ ਕਿਸ਼ਤੀਆਂ ਵਿੱਚ ਗੇੜੇ ਲਾ ਰਹੇ ਹਨ।
ਵੱਡੇ ਪੱਧਰ ‘ਤੇ ਹੋਈ ਫਸਲਾਂ ਦੀ ਬਰਬਾਦੀ
ਘੱਗਰ ‘ਚ ਪਾੜ ਪੈਣ ਕਾਰਨ ਲਗਭਗ 3 ਹਜ਼ਾਰ ਏਕੜ ਤੋਂ ਜ਼ਿਆਦਾ ਲੱਗੇ ਝੋਨੇ ‘ਤੇ ਪਾਣੀ ਫਿਰ ਗਿਆ ਹੈ। ਕਿਸਾਨ ਗਮਦੂਰ ਸਿੰਘ ਨੇ ਦੱਸਿਆ ਕਿ ਮਾੜੇ ਦੌਰ ਵਿੱਚੋਂ ਲੰਘ ਰਹੀ ਕਿਸਾਨੀ ਲਈ ਹੁਣ ਹੋਰ ਵੀ ਔਖਾ ਸਮਾਂ ਹੈ ਕਿਉਂਕਿ ਵੱਡੀ ਗਿਣਤੀ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਬਰਬਾਦ ਹੋ ਗਈਆਂ ਹਨ।
ਆਮ ਲੋਕ ਘੱਗਰ ਦੇ ਸਖ਼ਤ ਰੁਖ਼ ਤੋਂ ਹੋਏ ਖੌਫ਼ਜਦਾ
ਮੂਣਕ ਅਤੇ ਨੇੜੇ ਤੇੜੇ ਦੇ ਵੱਡੀ ਗਿਣਤੀ ਲੋਕ ਪਾਣੀ ਤੋਂ ਖੌਫ਼ਜਦਾ ਹਨ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਖੁਦ ਹੀ ਜੁਟੇ ਹੋਏ ਹਨ। ਸਥਾਨਕ ਨਿਵਾਸੀ ਗੁਰਨਾਮ ਸਿੰਘ ਨੇ ਦੱਸਿਆ ਕਿ ਜੇਕਰ ਪਾੜ ਛੇਤੀ ਨਾ ਪੂਰਿਆ ਗਿਆ ਤਾਂ ਇਹ ਪਾਣੀ ਆਬਾਦੀ ਵਾਲੇ ਖੇਤਰਾਂ ਵੱਲ ਨੂੰ ਵੀ ਰੁਖ਼ ਕਰ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਢਿੱਲ ਮੱਠ ਕਾਰਨ ਸਥਿਤੀ ਗੰਭੀਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਰਾਹਤ ਕਾਰਜਾਂ ਵਿੱਚ ਜੁਟ ਜਾਣ ਕਾਰਨ ਉਨ੍ਹਾਂ ਨੂੰ ਤਸੱਲੀ ਵੀ ਹੈ ਕਿ ਇਹ ਬੰਨ੍ਹ ਲਾਉਣ ਦਾ ਕੰਮ ਛੇਤੀ ਨੇਪਰੇ ਚੜ੍ਹ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਜ਼ਾਰਾਂ ਕੈਦੀਆਂ ਯੋਗ ਆਸਣਾਂ ਰਾਹੀਂ ਚੰਗੀ ਸਿਹਤ ਰੱਖਣ ਦਾ ਪੜ੍ਹਿਆ ਪਾਠ
ਪਟਿਆਲਾ ਜੇਲ੍ਹ ਅੰਦਰ 900 ਕੈਦੀਆਂ ਅਤੇ ਬੰਦੀਆਂ ਨੇ ਕੀਤੀਆਂ ਯੋਗ ਕਿਰਿਆਵਾਂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਿੱਥੇ ਅੱਜ ਪੂਰੇ ਭਾਰਤ ਤੇ ਲੋਕ ਯੋਗ ਆਸਣ ਕਰਦੇ ਦੇਖੇ ਗਏ, ਉੱਥੇ ਹੀ ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀ ਅਤੇ ਬੰਦੀ ਵੀ ਯੋਗ ਦੇ ਰੰਗ ਵਿੱਚ ਰੰਗੇ ਗਏ। ਕੇਂਦਰੀ ਜੇਲ੍ਹ ਪਟਿਆਲਾ ਸਮੇਤ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਅੱਜ ਕੈਦੀਆਂ ਅਤੇ ਅਧਿਕਾਰੀਆਂ ਵੱਲੋਂ ਪ੍ਰਾਣਾਯਾਮ ਦੇ ਪਾਠ ਪੜ੍ਹੇ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਯੋਗ ਦਿਵਸ ਨੂੰ ਦੇਖਦਿਆ ਅੱਜ ਪੰਜਾਬ ਦੀਆਂ 26 ਜੇਲ੍ਹਾਂ ਅੰਦਰ ਵੀ ਯੋਗ ਦਿਵਸ ਮੌਕੇ ਵਿਸ਼ੇਸ ਸਮਾਗਮ ਰੱਖੇ ਗਏ ਸਨ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ 900 ਕੈਦੀਆਂ ਵੱਲੋਂ ਯੋਗ ਕੈਂਪ ਵਿੱਚ ਹਿੱਸਾ ਲਿਆ ਗਿਆ। ਸਵੇਰ ਵੇਲੇ ਹੀ ਕੈਂਦੀ ਆਪਣੀਆਂ ਬੈਰਕਾਂ ਵਿੱਚੋਂ ਪ੍ਰਾਣਾਯਾਮ ਕਰਨ ਲਈ ਸਮਾਗਮ ਵਾਲੀ ਥਾਂ ਪੁੱਜ ਗਏ।
ਉਂਜ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਦੋ ਹਜ਼ਾਰ ਦੇ ਕਰੀਬ ਕੈਦੀ ਅਤੇ ਬੰਦੀ ਬੰਦ ਹਨ। ਇਸ ਦੇ ਨਾਲ ਹੀ ਨਾਭਾ ਜੇਲ੍ਹ ਅੰਦਰ ਵੀ ਕੈਦੀਆਂ ਉੱਪਰ ਯੋਗ ਦਾ ਅਸਰ ਦਿਖਾਈ ਦਿੱਤਾ ਅਤੇ ਇੱਥੇ ਸੈਂਕੜੇ ਕੈਦੀਆਂ ਵੱਲੋਂ ਯੋਗ ਅਭਿਆਸ ਵਿੱਚ ਹਿੱਸਾ ਲਿਆ ਗਿਆ । ਵਿਅਕਤੀ ਵਿਕਾਸ ਕੇਂਦਰ, ਆਰਟ ਆਫ਼ ਲਿਵਿੰਗ ਬੰਗਲੌਰ ਦੀ ਟੀਮ ਵੱਲੋਂ ਪਟਿਆਲਾ ਜੇਲ੍ਹ ਅੰਦਰ ਜੇਲ੍ਹ ਦੇ ਸਟਾਫ਼, ਕਰਮਚਾਰੀਆਂ ਅਤੇ ਕੈਦੀਆਂ ਨੂੰ ਯੋਗਾ ਕਰਵਾਇਆ ਗਿਆ। ਜੇਲ੍ਹ ਅੰਦਰ ਲੱਗੇ ਯੋਗਾ ਕੈਂਪ ਦਾ ਉਦਘਾਟਨ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਕੀਤਾ ਗਿਆ। ਇਸ ਮੌਕੇ ਅਡੀਸ਼ਨਲ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਯੋਗ ਆਸਣਾਂ ਲਈ ਕੈਦੀਆਂ ਵਿੱਚ ਭਾਰੀ ਉਤਸ਼ਾਹ ਸੀ ਅਤੇ 900 ਕੈਦੀਆਂ ਵੱਲੋਂ ਯੋਗ ਕੈਂਪ ਵਿੱਚ ਹਿੱਸਾ ਲਿਆ ਗਿਆ।
ਇਸ ਦੇ ਨਾਲ ਹੀ ਜੇਲ੍ਹ ‘ਚ ਬੰਦ 100 ਔਰਤ ਕੈਦੀਆਂ ਵੱਲੋਂ ਵੀ ਯੋਗ ਕੀਤਾ ਗਿਆ। ਇਸ ਮੌਕੇ ਕੈਦੀਆਂ ਨੂੰ ਸੰਬੋਧਨ ਕਰਦਿਆਂ ਯੋਗ ਸੰਚਾਲਕਾਂ ਨੇ ਕਿਹਾ ਕਿ ਉਹ ਯੋਗ ਕਿਰਿਆਵਾਂ ਰਾਹੀਂ ਆਪਣੇ ਮਨ ‘ਤੇ ਕਾਬੂ ਪਾ ਸਕਦੇ ਹਨ ਅਤੇ ਯੋਗ ਸਰੀਰਕ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।  ਇੱਧਰ ਪੰਜਾਬ ਦੀਆਂ ਜੇਲ੍ਹਾਂ ਸੰਗਰੂਰ, ਬਠਿੰਡਾ, ਬਰਨਾਲਾ, ਲੁਧਿਆਣਾ ਆਦਿ ਵਿਖੇ ਵੀ ਹਜ਼ਾਰਾਂ ਕੈਦੀਆਂ ਅਤੇ ਅਧਿਕਾਰੀਆਂ ਵੱਲੋਂ ਯੋਗ ਆਸਣਾਂ ਰਾਹੀਂ ਸਰੀਰ ਨੂੰ ਤਰੋਤਾਜ਼ਾ ਕੀਤਾ ਗਿਆ। ਉਂਜ ਪਤਾ ਲੱਗਾ ਹੈ ਕਿ ਪਹਿਲਾਂ ਵੀ ਪੰਜਾਬ ਦੀਆਂ ਕਈ ਜੇਲ੍ਹਾਂ ਅੰਦਰ ਪਹਿਲਾਂ ਵੀ ਰੋਜਾਨਾ ਯੋਗ ਕੈਦੀਆਂ ਅਤੇ ਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ, ਪਰ ਇਸ ਦੌਰਾਨ ਗਿਣਤੀ ਘੱਟ ਹੁੰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਂਹ ਤੋਂ ਬਾਅਦ ਝੋਨੇ ਦੀ ਲਵਾਈ ਨੂੰ ਮਿਲਿਆ ਹੁਲਾਰਾ
ਖੇਤੀ ਮਾਹਿਰਾਂ ਵੱਲੋਂ ਮੀਂਹ ਵਰਦਾਨ ਕਰਾਰ
ਅਸ਼ੋਕ ਵਰਮਾ, ਬਠਿੰਡਾ
ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਪਏ ਮੀਂਹ ਨਾਲ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਹੈ। ਪਾਵਰਕੌਮ ਨੂੰ ਵੀ ਇਸ ਮੀਂਹ ਨੇ ਢਾਰਸ ਦਿੱਤਾ ਹੈ ਖੇਤੀ ਸੈਕਟਰ ਵਿੱਚ ਬਿਜਲੀ ਦੀ ਮੰਗ ਘਟੀ ਹੈ ਅਤੇ ਨਹਿਰਾਂ ਵਿੱਚ ਵੀ ਪਾਣੀ ਵਧਿਆ ਹੈ। ਉਂਜ ਤੇਜ ਹਨ੍ਹੇਰੀ ਕਾਰਨ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਬੰਦ ਰਹੀ, ਜਿਸ ਕਰਕੇ ਕਿਸਾਨਾਂ ਨੂੰ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਝੋਨੇ ਦੀ ਫਸਲ ਲਈ ਤਾਂ ਇਹ ਮੀਂਹ ਕਾਫੀ ਲਾਹੇਵੰਦ ਹੈ ਜਦੋਂ ਕਿ ਨਰਮੇ ਕਪਾਹ ਦੀ ਫਸਲ ਲਈ ਮੀਂਹ ਫਿਲਹਾਲ ਚੰਗਾ ਹੀ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਭਰਵੇਂ ਮੀਂਹ ਪੈਣ ਨਾਲ ਝੋਨੇ ਦੀ ਲੁਆਈ ਨੇ ਰਫਤਾਰ ਫੜ ਲਈ ਹੈ। ਉਂਜ ਮੀਂਹ ਕਾਰਨ ਕੁਝ ਪਿੰਡਾਂ ‘ਚ ਨਰਮੇ ਦੀ ਫਸਲ ਦਾ ਨੁਕਸਾਨ ਕਰਨ ਦੀਆਂ ਰਿਪੋਰਟਾਂ ਹਨ।
ਬਠਿੰਡਾ ਜ਼ਿਲ੍ਹੇ ਵਿੱਚ ਐਤਕੀਂ ਇੱਕ ਲੱਖ ਬਾਈ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਦਾ ਟੀਚਾ ਹੈ ਇਸ ਤੋਂ ਪਹਿਲਾਂ ਝੋਨਾ ਲਾਉਣ ਲਈ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਰਹੇ ਸਨ। ਪਿੰਡ ਕੋਟ ਗੁਰੂ ਦੇ ਨੌਜਵਾਨ ਕਿਸਾਨ ਸੁਖਤੇਜ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਅੱਜ ਦੇ ਮੀਂਹ ਨੇ ਹਰੇ ਚਾਰੇ ਅਤੇ ਸਬਜ਼ੀਆਂ ਤੋਂ ਇਲਾਵਾ ਹਾਲ ਹੀ ਵਿੱਚ ਝੋਨੇ ਦੀ ਫਸਲ ਨੂੰ ਕਾਫ਼ੀ ਰਾਹਤ ਦਿੱਤੀ ਹੈ ਉਨ੍ਹਾਂ ਆਖਿਆ ਕਿ ਪਿਛਲੇ ਦਿਨਾਂ ਵਿੱਚ ਕਿਸਾਨਾਂ ਦੇ ਡੀਜ਼ਲ ਦੇ ਖਰਚੇ ਕਾਫ਼ੀ ਵਧ ਗਏ ਸਨ। ਹੁਣ ਇਸ ਮੀਂਹ ਨਾਲ ਲਾਗਤ ਖ਼ਰਚਿਆਂ ਵਿੱਚ ਕਮੀ ਆਏਗੀ ਪਿੰਡ ਸਿਵੀਆਂ ਦੇ ਕਿਸਾਨ ਆਗੂ ਅਮਰੀਕ ਸਿੰਘ ਸਿਵੀਆਂ ਨੇ ਦੱਸਿਆ ਕਿ ਅੱਜ ਦੇ ਮੀਂਹ ਦੇ ਪਾਣੀ ਨੂੰ ਕਿਸਾਨਾਂ ਨੇ ਅਜਾਈ ਨਹੀਂ ਜਾਣ ਦਿੱਤਾ ਜਿਸ ਕਰਕੇ ਝੋਨੇ ਦੀ ਲਵਾਈ ਦੀ ਰਫਤਾਰ ਵਧੀ ਹੈ। ਪਤਾ ਲੱਗਿਆ ਹੈ ਕਿ ਮੀਂਹ ਪੈਣ ਮਗਰੋਂ ਕਿਸਾਨਾਂ ਨੇ ਝੋਨੇ ਲਈ ਕਾਫੀ ਤੇਜੀ ਨਾਲ ਖੇਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ  ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਦੀ ਮੰਗ ਇਕਦਮ ਵਧ ਗਈ ਹੈ।
ਬਠਿੰਡਾ ਜੰਕਸ਼ਨ ‘ਤੇ ਮਜ਼ਦੂਰਾਂ ਨੂੰ ਉਡੀਕਣ ਵਾਲੇ ਕਿਸਾਨਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਦਿੱਲੀ ਵਾਲੇ ਪਾਸਿਓਂ ਜਾਖਲ ਤੋਂ ਪਿੱਛੋਂ ਬਠਿੰਡਾ ਜੰਕਸ਼ਨ ਅਜਿਹਾ ਹੈ ਜਿੱਥੇ ਬਿਹਾਰ, ਉੱਤਰ ਪ੍ਰਦੇਸ਼ ਜਾਂ ਹੋਰ ਰਾਜਾਂ ਤੋਂ ਆਉਂਦੀਆਂ ਸਾਰੀਆਂ ਪੈਸੰਜਰ ਗੱਡੀਆਂ ਇੱਥੇ ਰੁਕਦੀਆਂ ਹਨ, ਜਿਸ ਕਰਕੇ ਕਿਸਾਨ ਬਠਿੰਡਾ ਨੂੰ ਪਹਿਲ ਦਿੰਦੇ ਹਨ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸੇਮ ਵਾਲੇ ਸਰਹੱਦੀ ਜ਼ਿਲ੍ਹਿਆਂ ‘ਚ ਅਗੇਤਾ ਝੋਨਾ ਲੁਆ ਲੈਂਦੀ ਤਾਂ ਭੋਰਾ ਵੀ ਸਮੱਸਿਆ ਨਹੀਂ ਆਉਣੀ ਸੀ। ਉਨ੍ਹਾਂ ਆਖਿਆ ਕਿ ਪਿੰਡਾਂ ‘ਚ ਸਥਾਨਕ ਮਜਦੂਰ ਝੋਨਾ ਲਾਉਣ ‘ਚ ਓਨੀਂ ਰੁਚੀ ਨਹੀਂ ਲੈਂਦੇ, ਜਿਸ ਕਰਕੇ ਪ੍ਰਵਾਸੀ ਮਜ਼ਦੂਰ ਸਭ ਤੋਂ ਵੱਡੀ ਮਜ਼ਬੂਰੀ ਬਣ ਗਏ ਹਨ।
ਅੱਠ ਘੰਟੇ ਬਿਜਲੀ ਸਪਲਾਈ
ਪਾਵਰਕੌਮ ਦੇ ਪੱਛਮੀ ਜ਼ੋਨ ਦੇ ਮੁੱਖ ਇੰਜਨੀਅਰ ਮੁਕੇਸ਼ ਬਾਂਸਲ ਨੇ ਕਿਹਾ ਕਿ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੀਂਹ ਤੇ ਹਨੇਰੀ ਕਰਕੇ ਕੁਝ ਖੇਤੀ ਫੀਡਰ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ‘ਚੋਂ ਜਿਆਦਾਤਰ ‘ਤੇ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
ਮੀਂਹ ਰੱਬੀ ਦਾਤ : ਮੁੱਖ ਖੇਤੀਬਾੜੀ ਅਫ਼ਸਰ
ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਗੁਰਾਂਦਿੱਤਾ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਮੀਂਹ ਦਾ ਪਾਣੀ ਰੱਬੀ ਦਾਤ ਹੈ, ਜਿਸ ਨੇ ਫਸਲਾਂ ਟਹਿਕਣ ਲਾ ਦੇਣੀਆਂ ਹਨ। ਉਨ੍ਹਾਂ ਦੱਸਿਆ ਕਿ ਨਰਮੇ ਕਪਾਹ ਵਾਲੇ ਖੇਤਾਂ ‘ਚ 48 ਘੰਟੇ ਪਾਣੀ ਖੜ੍ਹਾ ਰਹੇ ਤਾਂ ਕੋਈ ਨੁਕਸਾਨ ਨਹੀਂ ਹੈ ਪਰ ਬਹੁਤਾ ਸਮਾਂ ਖਲੋਣ ਨਾਲ ਦਿੱਕਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਬਠਿੰਡਾ ‘ਚ ਹੁਣ ਤੱਕ ਅਜਿਹੀ ਕੋਈ ਰਿਪੋਰਟ ਨਹੀਂ ਆਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਣਕ ਦੀ ਫਸਲ ਲਈ ਲਾਹੇਵੰਦ
ਚੰਡੀਗੜ੍ਹ | ਪੱਛਮ-ਉੱਤਰ ਖੇਤਰ ‘ਚ ਅੱਜ ਤੇ ਕੱਲ੍ਹ ਕਈ ਥਾਵਾਂ ‘ਤੇ ਮੀਂਹ ਤੇ ਗਰਜ ਨਾਲ ਮੀਂਹ ਪਿਆ ਮੀਂਹ ਪੈਣ ਨਾਲ ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ‘ਚ ਠੰਢ ਵਧ ਗਈ ਹੈ ਪਰ ਇਹ ਠੰਢ ਕਣਕ ਦੀਆਂ ਫਸਲਾਂ ਲਈ ਲਾਹੇਵੰਦ ਹੈ, ਜਿਸ ਨਾਲ ਕਿਸਾਨ ਖੁਸ਼ ਹਨ  ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਤੇ ਮੀਂਹ ਨਾਲ ਮੈਦਾਨ ਠਰ ਗਏ ਸਵੇਰੇ ਬੱਦਲਾਂ ਕਾਰਨ ਧੁੱਪ ਨਾ ਨਿਕਲੀ ਤੇ ਬਰਫ਼ੀਲੀਆਂ ਤੇਜ਼ ਹਵਾਵਾਂ ਨੇ ਠੰਢ ਵਧਾ ਦਿੱਤੀ ਬੱਦਲਾਂ ਕਾਰਨ ਪਾਰੇ ‘ਚ ਵਾਧਾ ਹੋਇਆ, ਜਿਸ ‘ਚ ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਦਿੱਲੀ ਦਾ ਪਾਰਾ ਕ੍ਰਮਵਾਰ ਅੱਠ ਡਿਗਰੀ, ਹਿਸਾਰ 9 ਡਿਗਰੀ, ਕਰਨਾਲ, ਨਾਰਨੌਲ ਦਾ ਪਾਰਾ ਸੱਤ ਡਿਗਰੀ, ਰੋਹਤਕ, ਸਰਸਾ, ਭਿਵਾਨੀ, ਆਦਮਪੁਰ ਦਾ ਪਾਰਾ 9 ਡਿਗਰੀ, ਲੁਧਿਆਣਾ ਛੇ ਡਿਗਰੀ, ਹਲਵਾਰਾ ਸੱਤ ਡਿਗਰੀ ਰਿਹਾ ਪੰਜਾਬ ‘ਚ ਕਿਤੇ-ਕਿਤੇ ਹਲਕਾ ਮੀਂਹ ਪਿਆ ਚੰਡੀਗੜ੍ਹ ‘ਚ ਵੀ ਰਾਤ ਬੂੰਦਾਂ-ਬਾਂਦੀ ਹੋਈ ਸ੍ਰੀਨਗਰ ਦਾ ਪਾਰਾ ਜ਼ੀਰੋ ਡਿਗਰੀ ਤੇ ਤਿੰਨ ਮਿਮੀ ਮੀਂਹ ਤੇ ਜੰਮੂ ਦਾ ਪਾਰਾ 10 ਡਿਗਰੀ ਰਿਹਾ ਹਿਮਾਚਲ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਬਰਫਬਾਰੀ ਤੇ ਮੀਂਹ ਪਿਆ ਕੋਠੀ ‘ਚ 30 ਸੈਮੀ, ਸਰਾਹਾਂ 12 ਮੈਮੀ, ਬਿਜਾਹੀ ਦੋ ਸੈਮੀ, ਕਲਪਾ 6.4 ਸੈਮੀ ਤੇ ਕੋਲਾਂਗ ਤੇ ਕੁਫਰੀ ‘ਚ ਪੰਜ-ਪੰਜ ਸੈਮੀ ਬਰਫ਼ਬਾਰੀ ਹੋਈ ਅੱਜ ਸ਼ਾਮ ਤੱਕ ਅਨੇਕ ਥਾਵਾਂ ‘ਤੇ ਬਰਫ਼ਬਾਰੀ ਹੋਣ ਦੇ ਅਸਾਰ ਹਨ ਸੂਬੇ ‘ਚ ਅਨੇਕ ਥਾਵਾਂ ‘ਤੇ ਮੀਂਹ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।]
ਲਗਾਤਾਰ ਅੱਠਵੇਂ ਦਿਨ ਵਧੀਆਂ ਡੀਜ਼ਲ ਦੀਆਂ ਕੀਮਤਾਂ
ਪੈਟਰੋਲ ਵੀ ਹੋਇਆ ਮਹਿੰਗਾ
ਨਵੀਂ ਦਿੱਲੀ (ਏਜੰਸੀ)। ਡੀਜ਼ਲ ਦੀਆਂ ਕੀਮਤਾਂ ‘ਚ ਵੀਰਵਾਰ ਨੂੰ ਲਗਾਤਾਰ ਅੱਠਵੇਂ ਦਿਨ ਵਾਧਾ ਦਰਜ਼ ਕੀਤਾ ਗਿਆ। ਪੈਟਰੋਲ ਦੀ ਕੀਮਤ ਵੀ ਇੱਕ ਦਿਨ ਦੀ ਮਾਮੂਲੀ ਗਿਰਾਵਟ ਤੋਂ ਬਾਅਦ ਵਧ ਗਈ। ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ ਵੀਰਵਾਰ ਨੂੰ 14 ਪੈਸੇ ਵਧ ਕੇ 70.47 ਰੁਪਏ ਪ੍ਰਤੀ ਲੀਟਰ ਹੋ ਗਈ। ਬੁੱਧਵਾਰ ਨੂੰ ਇਸ ‘ਚ ਲਗਾਤਾਰ ਛੇ ਦਿਨ ਵਧਣ ਤੋਂ ਬਾਅਦ ਅੱਠਵੇਂ ਦਿਨ ਵਧਦਾ ਹੋਇਆ 64.78 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਮੁੰਬਈ ‘ਚ ਦੋਵਾਂ ਈਂਧਨਾਂ ਦੀ ਕੀਮਤ ਕ੍ਰਮਵਾਰ: 76.11 ਅਤੇ 67.82 ਰੁਪਏ ਪ੍ਰਤੀ ਲੀਟਰ ਰਹੀ। ਕਲਕੱਤਾ ‘ਚ ਕੀਮਤਾਂ ਕ੍ਰਮਵਾਰ 72.58 ਤੇ 66.55 ਰੁਪਏ ਪ੍ਰਤੀ ਲੀਟਰ ਰਹੀਆਂ। ਚੇਨੱਈ ‘ਚ ਪੈਟਰੋਲ 15 ਪੈਸੇ ਵਧ ਕੇ 73.15 ਰੁਪਏ ਅਤੇ ਡੀਜ਼ਲ 20 ਪੈਸੇ ਦੇ ਵਾਧੇ ਨਾਲ 68.42 ਰੁਪਏ ਪ੍ਰਤੀ ਲੀਟਰ ਹੋ ਗਿਆ। ਪਿਛਲੇ ਅੱਠ ਦਿਨਾਂ ‘ਚ ਦਿੱਲੀ ‘ਚ ਡੀਜ਼ਲ 2.54 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਿਆ ਹੈ। (Diesel)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
Diesel Prices, Increased
ਖਪਤਕਾਰਾਂ ‘ਤੇ ਜ਼ਿਆਦਾ ਬੋਝ ਨਹੀਂ
ਇਸਲਾਮਾਬਾਦ, ਏਜੰਸੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਿਟੀ (ਓ.ਜੀ.ਆਰ.ਏ.) ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੀ ਸਿਫਾਰਿਸ਼ ਦਾ ਬੋਝ ਪਾਕਿਸਤਾਨ ਸਰਕਾਰ ਨੇ ਖਪਤਕਾਰਾਂ ‘ਤੇ ਨਾ ਪਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵੀਰਵਾਰ ਤੋਂ ਪੈਟਰੋਲ ਦੀ ਕੀਮਤ 5 ਰੁਪਏ ਅਤੇ ਡੀਜ਼ਲ ਦੀ ਕੀਮਤ 6.37 ਰੁਪਏ ਪ੍ਰਤੀ ਲੀਟਰ ਵਧੀ ਹੈ। ਰੈਗੂਲੇਟਰੀ ਨੇ ਦੋਵਾਂ ਈਧਣਾਂ ਵਿੱਚ ਲੜੀਵਾਰ 9.02 ਰੁਪਏ ਅਤੇ 13.22 ਰੁਪਏ ਪ੍ਰਤੀ ਲੀਟਰ ਵਾਧੇ ਦੀ ਸਿਫਾਰਿਸ਼ ਕੀਤੀ ਸੀ। ਵਿੱਤ ਮੰਤਰਾਲੇ ਅਨੁਸਾਰ ਸਰਕਾਰ ਨੇ ਅੰਸ਼ਿਕ ਭਾਰ ਖਪਤਕਾਰਾਂ ‘ਤੇ ਪਾਇਆ ਹੈ। ਕੀਮਤ ਵਿੱਚ ਵਾਧੇ ਤੋਂ ਬਾਅਦ ਨਵੰਬਰ ਮਹੀਨੇ ਲਈ ਪੈਟਰੋਲ ਦੀ ਕੀਮਤ 97.83 ਰੁਪਏ ਅਤੇ ਡੀਜ਼ਲ ਦੀ 112.94 ਰੁਪਏ ਪ੍ਰਤੀ ਲੀਟਰ ਰਹੇਗੀ। (Oil Prices)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੇੜਲੇ 25 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼
ਜਲੰਧਰ, ਸੱਚ ਕਹੂੰ ਨਿਊਜ਼।
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋਈ ਮੋਹਲੇਧਾਰ ਬਾਰਸ਼ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 15 ਹਜ਼ਾਰ ਕਿਊਸਿਕ ਤੋਂ ਵਧ ਕੇ 25 ਹਜ਼ਾਰ ਕਿਊਸਿਕ ਤੱਕ ਪੁੱਜ ਗਿਆ।ਹੈ।  ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਰੋਪੜ ਤੋਂ ਸਤਲੁਜ ਦਰਿਆ ‘ਚ 75 ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਜਾ ਰਿਹਾ ਹੈ। ਇਸ ਨਾਲ ਹੜ੍ਹ ਵਰਗੇ ਹਾਲਾਤ ਬਣ ਸਕਦੇ ਸਨ, ਇਸ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਜਲੰਧਰ ਨੇ ਫਿਲੌਰ ਪੁੱਜ ਕੇ ਦਰਿਆ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਦਰਿਆ ਨਾਲ ਲੱਗਦੇ 25 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਅਨਾਸਊਂਸਮੈਂਟ ਕਰਵਾਈ ਗਈ ਹੈ ਤਾਂ ਕਿ ਲੋਕ ਸਮਾਂ ਰਹਿੰਦੇ ਆਪਣਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਕਰ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਸ਼ਾਸਨ ਦਾ ਦਾਅਵਾ, ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖਤਰਾ ਨਹੀਂ
ਪਟਿਆਲਾ,
ਬੀਤੇ ਦੋਂ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ, ਉੱਥੇ ਹੀ ਜ਼ਿਲ੍ਹੇ ਅੰਦਰ ਵਹਿ ਰਹੇ ਘੱਗਰ ਦਰਿਆ ਸਮੇਤ ਦਰਜ਼ਨ ਭਰ ਨਦੀ-ਨਾਲਿਆਂ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਆਮ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਉਂਜ ਇੱਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਹੈ, ਜ਼ਿਲ੍ਹੇ ਅੰਦਰ ਸਥਿਤੀ ਕੰਟਰੋਲ ‘ਚ ਹੈ ਅਤੇ ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ। ਜਾਣਕਾਰੀ ਅਨੁਸਾਰ ਬੀਤੇ 36 ਘੰਟਿਆਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ।
ਆਲਮ ਇਹ ਹੈ ਕਿ ਨੀਵੇਂ ਇਲਾਕਿਆਂ ਵਿੱਚ ਕਈ-ਕਈ ਫੁੱਟ ਪਾਣੀ ਜਮ੍ਹਾ ਹੋ ਗਿਆ ਹੈ। ਲੋਕਾਂ ਦੇ ਘਰਾਂ ਅੰਦਰ ਮੀਂਹ ਦਾ ਪਾਣੀ ਭਰ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਤੇ ਲੋਕਾਂ ਅੰਦਰ ਨਗਰ ਨਿਗਮ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇੱਧਰ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਦਰਿਆ, ਜੈਕਬ ਡਰੇਨ, ਝੰਬੋਂ ਚੋਅ, ਪੰਚੀ ਦਰਿਆ, ਟਾਂਗਰੀ ਨਦੀ, ਸਰਹਿੰਦ ਚੋਅ ਆਦਿ ‘ਚ ਮੀਂਹ ਨਾਲ ਪਾਣੀ ਦਾ ਪੱਧਰ ਵਧਣ ਲੱਗਾ ਹੈ। ਘੱਗਰ ਦਰਿਆ ਜ਼ਿਲ੍ਹਾ ਪਟਿਆਲਾ ਅੰਦਰ ਸਭ ਤੋਂ ਵੱਧ ਮਾਰ ਕਰਦਾ ਹੈ, ਜਿਸ ਕਾਰਨ ਘੱਗਰ ਦਰਿਆ ਨਾਲ ਲੱਗਦੇ ਦਰਜ਼ਨਾਂ ਪਿੰਡਾਂ ਦੇ ਲੋਕਾਂ ਵਿੱਚ ਚਿੰਤਾਂ ਛਾਉਣ ਲੱਗੀ ਹੈ। ਚੰਡੀਗੜ੍ਹ ਦੀ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣ ਕਰਕੇ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ, ਕਿਉਂਕਿ ਇਹ ਪਾਣੀ ਪਟਿਆਲਾ ਵਿਖੇ ਮਾਰ ਕਰ
ਸਕਦਾ ਹੈ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਦਾਅਵਾ ਹੈ ਕਿ ਉਹ ਘੱਗਰ, ਪਟਿਆਲਾ ਨਦੀ, ਜੈਕਬ ਡਰੇਨ, ਝੰਬੋ ਚੋਅ ਦਾ ਡਰੇਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰਕੇ ਆਏ ਹਨ। ਇਨ੍ਹਾਂ ਸਾਰੇ ਨਦੀ ਨਾਲਿਆਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਵਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ ਬਰ ਤਿਆਰ ਹੈ ਪਰ ਹਾਲ ਦੀ ਘੜੀ ਕਿਸੇ ਖ਼ਤਰੇ ਦੀ ਸੰਭਾਵਨਾ ਨਹੀਂ।
ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਸਰਾਲਾ ਹੈੱਡ ਵਿਖੇ ਪਾਣੀ ਦਾ ਪੱਧਰ 9 ਫੁੱਟ ਵਗ ਰਿਹਾ ਸੀ। ਜਦਕਿ ਖ਼ਤਰੇ ਦਾ ਨਿਸ਼ਾਨ 16 ਫੁੱਟ ‘ਤੇ ਹੈ ਇਸ ਤਰ੍ਹਾਂ ਪਟਿਆਲਾ ਨਦੀ ‘ਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 9 ਫੁੱਟ ਹੇਠਾਂ ਹੈ। ਜੈਕਬ ਡਰੇਨ ਵਿੱਚ ਸੂਲਰ ਕੋਲ 4 ਫੁੱਟ ਪਾਣੀ ਵਗ ਰਿਹਾ ਹੈ ਜਦਕਿ ਖ਼ਤਰੇ ਦਾ ਨਿਸ਼ਾਨ 6 ਫੁੱਟ ‘ਤੇ ਹੈ । ਘੱਗਰ ਦਰਿਆ ਪਿੰਡ ਧਰਮੇੜੀ ਨੇੜੇ ਹਾਸੀ ਬੁਟਾਣਾ ਨਹਿਰ ਕੋਲ ਪਾਣੀ ਦਾ ਪੱਧਰ 15 ਫੁੱਟ ਹੈ ਜਦਕਿ ਉੁਸਦੀ ਸਮਰੱਥਾ 22 ਫੁੱਟ ਤੱਕ ਹੈ। ਇਸੇ ਤਰ੍ਹਾਂ ਖਨੌਰੀ ਸਾਈਫਨ ‘ਤੇ ਘੱਗਰ ‘ਚ ਪਾਣੀ 11 ਫੁੱਟ ‘ਤੇ ਵਗ ਰਿਹਾ ਹੈ ਪਰ ਉਸਦੀ ਸਮਰੱਥਾ 25 ਫੁੱਟ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।