Movement - Sach Kahoon Punjabi
ਭਾਸ਼ਾ ਤੇ ਸੱਭਿਆਚਾਰ ਬਚਾਉਣ ਲਈ ਲੋਕ ਲਹਿਰ ਉਸਾਰਨ ਦੀ ਲੋੜ : ਡਾ. ਤੇਜਵੰਤ ਮਾਨ
24 ਨਵੰਬਰ ਨੂੰ ਜ਼ੀਰਾ ਵਿਖੇ ਕੀਤੀ ਜਾਵੇਗੀ ਪੰਜਾਬੀ ਭਾਸ਼ਾ ਬਚਾਓ ਕਾਨਫਰੰਸ
ਸ਼ੁਭਮ ਖੁਰਾਣਾ/ਜ਼ੀਰਾ । ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਜ਼ੀਰਾ ਵੱਲੋਂ 24 ਨਵੰਬਰ ਨੂੰ ਜ਼ੀਰਾ ਵਿਖੇ ਕੀਤੀ ਜਾ ਰਹੀ ਪੰਜਾਬੀ ਭਾਸ਼ਾ ਬਚਾਓ ਕਾਨਫਰੰਸ ਕਰਵਾਉਣ ਲਈ ਇੱਕ ਅਹਿਮ ਮੀਟਿੰਗ ਜੀਵਨ ਮੱਲ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਵਨ ਹਰਚੰਦਪੁਰੀ , ਡਾ ਜੋਗਿੰਦਰ ਸਿੰਘ ਨਿਰਾਲਾ, ਭੁਪਿੰਦਰ ਜਗਰਾਉਂ, ਡਾ. ਦਵਿੰਦਰ ਸੈਫ਼ੀ, ਸੁਰਜੀਤ ਕਾਉਂਕੇ ਅਤੇ ਅਸ਼ੋਕ ਚਟਾਨੀ ਪ੍ਰਧਾਨਗੀ ਮੰਡਲ ’ਚ ਸ਼ਾਮਲ ਹੋਏ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਇਸ ਵੇਲੇ ਖੇਤਰੀ ਭਾਸ਼ਾਵਾਂ ਨੂੰ ਬਹੁਤ ਹੀ ਖ਼ਤਰੇ ਪੈਦਾ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਭਾਸ਼ਾਵਾਂ ਅਤੇ ਸੱਭਿਆਚਾਰਾਂ ’ਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਚਾਅ ਲਈ ਸਾਨੂੰ ਹਰ ਸਮੇਂ ਸੁਚੇਤ ਰਹਿਣ ਦੀ ਲੋੜ ਹੈ । ਉਨਾਂ ਕਿਹਾ ਕਿ ਸਾਮਰਾਜੀਆਂ ਦੀਆਂ ਨੀਤੀਆਂ ਕਾਰਨ ਭਾਰਤ ਵਿੱਚ ਖ਼ਤਮ ਕੀਤੀਆਂ ਜਾ ਰਹੀਆਂ ਭਾਸ਼ਾਵਾਂ ਵਾਂਗ ਮਾਂ ਬੋਲੀ ਪੰਜਾਬੀ ਨੂੰ ਵੀ ਖਤਮ ਕਰਨ ਲਈ ਬੜੇ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਲਈ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਇੱਕ ਲੋਕ ਲਹਿਰ ਉਸਾਰਨ ਦੀ ਲੋੜ ਹੈ, ਇਸ ਦੌਰਾਨ ਡਾ. ਦਵਿੰਦਰ ਸੈਫੀ ਨੇ ਕਿਹਾ ਕਿ ਸਾਡੇ ਦੇਸ਼ ਦੀ ਪਹਿਚਾਣ ਵਿਲੱਖਣ ਸੱਭਿਆਚਾਰ ਕਰਕੇ ਹੈ ਅਤੇ ਇਸ ਨੂੰ ਇੱਕ ਛਤਰੀ ਨਾਲ ਢੱਕਣ ਦੀਆਂ ਕੋਸ਼ਿਸ਼ਾਂ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਸ ਇਕੱਤਰਤਾ ਨੂੰ ਮਾਲਵੇ ਵਿੱਚੋਂ ਆਏ ਵੱਖ-ਵੱਖ ਵਿਦਵਾਨਾਂ ਅਤੇ ਲੇਖਕਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਅਤੇ ਮੋਗਾ ਜ਼ਿਲਿ੍ਹਆਂ ਦੀਆਂ ਸਭਾਵਾਂ ਦੇ ਨੁਮਾਇੰਦਿਆਂ ਤੇ ਆਧਾਰਤ ਕਾਨਫਰੰਸ ਨੂੰ ਸਫਲ ਬਣਾਉਣ ਲਈ ਸਰਵਸੰਮਤੀ ਨਾਲ ਇੱਕ ਕਮੇਟੀ ਦੀ ਚੋਣ ਕੀਤੀ ਗਈ।
ਜਿਸ ਵਿੱਚ ਪ੍ਰੋਫੈਸਰ ਸੰਦੀਪ ਕੌਰ ਗਾਲਿਬ, ਇਕਬਾਲ ਘਾਰੂ, ਭੁਪਿੰਦਰ ਕੌਰ ਪ੍ਰੀਤ, ਨਵਰਾਹੀ ਘੁਗਿਆਣਵੀ, ਹਰੀ ਸਿੰਘ ਢੁੱਡੀਕੇ, ਨਰਿੰਦਰ ਸਿੰਘ, ਮੇਜਰ ਸਿੰਘ ਸੰਧੂ, ਰਮੇਸ਼ ਗੁਲਾਟੀ, ਸੁਖਰਾਜ ਜ਼ੀਰਾ, ਅਮਰਜੀਤ ਸਨੇਰਵੀ, ਪ੍ਰਤਾਪ ਸਿੰਘ ਹੀਰਾ, ਸੱਤਪਾਲ ਖੁੱਲਰ, ਵੀਰਭਾਨ ਨਾਰੰਗ, ਹਰੀ ਸਿੰਘ ਸੰਧੂ, ਲਵਪ੍ਰੀਤ ਫੇਰੋਕੇ , ਕਾਲਾ ਬੇਰੀ ਵਾਲਾ , ਹਰਚਰਨ ਚੋਹਲਾ , ਡਾ ਗੁਰਚਰਨ ਨੂਰਪੁਰ, ਰਣਜੀਤ ਥਾਂਦੇਵਾਲ, ਸ਼ਾਮ ਸੁੰਦਰ ਕਾਲੜਾ, ਸੁਰਜੀਤ ਕਾਉਂਕੇ , ਗੁਰਚਰਨ ਢੁੱਡੀਕੇ, ਤੇਜਿੰਦਰ ਬਰਾੜ, ਚਰਨਜੀਤ ਸਮਾਲਸਰ, ਹਰਪਿੰਦਰ ਸਿੰਘ ਪੀਰ ਮੁਹੰਮਦ , ਰਣਜੀਤ ਸਿੰਘ ਬਾਜ਼, ਨਿਰਮਲਜੀਤ ਕੌਰ ਸਿੱਧੂ , ਨਰਿੰਦਰ ਸ਼ਰਮਾ, ਸਾਧੂ ਸਿੰਘ, ਗੁਰਮੇਲ ਬੌਡੇ, ਜੰਗਪਾਲ ਸਿੰਘ ਬਰਾੜ, ਦੇਵ ਰਾਊਕੇ, ਸੁੰਦਰ ਲਾਲ ਪ੍ਰੇਮੀ, ਸਾਧੂ ਸਿੰਘ ਚੌਹਾਨ, ਰਾਜਿੰਦਰ ਸਿੰਘ ਜੱਸਲ , ਜੀਵਨ ਸਿੰਘ ਹਾਣੀ , ਮੁਖ਼ਤਿਆਰ ਬਰਾੜ ਅਤੇ ਜਸਵੰਤ ਗੋਗੀਆ ਨੂੰ ਸ਼ਾਮਲ ਕੀਤਾ ਗਿਆ । ਇਸ ਮੌਕੇ ਸਭ ਪੰਜਾਬੀ ਪ੍ਰੇਮੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ 24 ਨਵੰਬਰ ਨੂੰ ਹੋ ਰਹੀ ਕਾਨਫਰੰਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਹਾਸ਼ੀਏ ’ਤੇ ਧੱਕਣ ਦੀਆਂ ਕੋਝੀਆਂ ਸਾਜਿਸ਼ਾਂ ਰਚ ਰਹੀਆਂ ਤਾਕਤਾਂ ਖਿਲਾਫ ਆਵਾਜ਼ ਉਠਾਈ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਵੱਛਤਾ ਤੋਂ ਬਿਨਾਂ ਫਿਟ ਇੰਡੀਆ ਮੂਵਮੈਂਟ ਦਾ ਕਾਮਯਾਬ ਹੋਣਾ ਅਸੰਭਵ
ਮਨਪ੍ਰੀਤ ਸਿੰਘ ਮੰਨਾ
29 ਅਗਸਤ 2019 ਨੂੰ ਪ੍ਰਸਿੱਧ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਫਿਟ ਇੰਡੀਆ’ ਮੂਵਮੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧ ਵਿਚ ਸਾਰੇ ਦੇਸ਼ ਦੇ ਸਕੂਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਇਸ ਪ੍ਰੋਗਰਾਮ ਦਾ ਦੇਸ਼ ਭਰ ਵਿਚ ਸਿੱਧਾ ਪ੍ਰਸਾਰਣ ਦਿਖਾਇਆ ਗਿਆ। ਇਸ ਦੌਰਾਨ ਸਾਰਿਆਂ ਵੱਲੋਂ ਯੋਗਾ ਅਤੇ ਕਸਰਤ ਰੋਜ਼ਾਨਾ ਕਰਨ ਦੀ ਸਹੁੰ ਵੀ ਚੁੱਕੀ ਗਈ। ਫਿਟ ਇੰਡੀਆ ਮੂਵਮੈਂਟ ਚਲਾਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪਰ ਇਸਨੂੰ ਲਾਗੂ ਕਰਨ ਤੇ ਮੂਵਮੈਂਟ ਨੂੰ ਸਫਲ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੇ ਨਾਲ-ਨਾਲ ਕਈ ਤਰ੍ਹਾਂ ਦੇ ਕਦਮ ਚੁੱਕਣ ਦੀ ਲੋੜ ਹੈ।
ਸਵੱਛ ਭਾਰਤ ਅਭਿਆਨ ਕਾਗਜ਼ਾਂ ’ਚ ਕਿੰਨਾ ਤੇ ਅਸਲੀਅਤ ’ਚ ਕਿੰਨਾ ਸਫ਼ਲ:
2 ਅਕਤੂਬਰ 2014 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਸ਼ੁਰੂਆਤ ਦੇ ਵਿਚ ਇਸ ਮੁਹਿੰਮ ਨੂੰ ਲੈ ਕੇ ਕਾਫੀ ਲੋਕਾਂ ਵਿਚ ਉਤਸ਼ਾਹ ਦੇਖਿਆ ਗਿਆ। ਸਰਕਾਰੀ ਦਫਤਰਾਂ, ਸਕੂਲਾਂ, ਕਾਲਜਾਂ, ਜਨਤਕ ਥਾਵਾਂ ’ਤੇ, ਭਾਜਪਾ ਦੇ ਵਰਕਰਾਂ ਨੇ ਦਿਨ-ਰਾਤ ਇਸ ਅਭਿਆਨ ਨੂੰ ਸਫਲ ਕਰਨ ਲਈ ਕੰਮ ਸ਼ੁਰੂ ਕੀਤਾ ਪਰ ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ, ਇਸ ਅਭਿਆਨ ਦੀ ਰਫਤਾਰ ਘਟਦੀ-ਘਟਦੀ ਬਿਲਕੁਲ ਹੀ ਠੰਢੀ ਪੈ ਗਈ। ਜਿੰਨੀ ਇਸ ਅਭਿਆਨ ਨੂੰ ਸਫਲਤਾ ਮਿਲਣੀ ਚਾਹੀਦੀ ਸੀ, ਉਸ ਤਰ੍ਹਾਂ ਇਸ ਅਭਿਆਨ ਨੂੰ ਸਫ਼ਲਤਾ ਨਹੀਂ ਮਿਲੀ। ਜੇਕਰ ਕੁੱਲ ਮਿਲਾ ਕੇ ਮੰਨਿਆ ਜਾਵੇ ਤਾਂ ਇਸ ਅਭਿਆਨ ਨੂੰ ਕਾਗਜਾਂ ਦੇ ਵਿਚ ਤਾਂ ਪੂਰੇ ਨੰਬਰ ਦਿੱਤੇ ਜਾ ਸਕਦੇ ਹਨ ਪਰੰਤੂ ਅਸਲੀਅਤ ਵਿਚ ਨੰਬਰ ਦੇਣ ਲਈ ਹਾਲੇ ਕਾਫੀ ਮਿਹਨਤ ਕਰਨ ਦੀ ਲੋੜ ਹੈ। ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ ਉਹ ਇਹ ਗੱਲ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਵੱਛਤਾ ਸਾਡੇ ਦੇਸ਼, ਸਮਾਜ ਦੇ ਨਾਲ ਨਾਲ ਇਨਸਾਨ ਦੀ ਸਿਹਤ ਲਈ ਕਿੰਨੀ ਮਹੱਤਵਪੂਰਨ ਹੈ, ਇਸ ਲਈ ਕੇਂਦਰ ਸਰਕਾਰ, ਸੂਬਾ ਸਰਕਾਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਕੁੱਲ ਮਿਲਾ ਕੇ ਜੇ ਕਿਹਾ ਜਾਵੇ ਤਾਂ ਸਾਰਿਆਂ ਨੂੰ ਮਿਲ ਕੇ ਇੱਕਜੁਟ ਹੋ ਕੇ ਕੰਮ ਕਰਨ ਦੀ ਬਹੁਤ ਵੱਡੇ ਪੱਧਰ ’ਤੇ ਲੋੜ ਹੈ। ਹੁਣ ਜੇਕਰ ਅਸਲੀਅਤ ਵਿਚ ਸਵੱਛਤਾ ਅਭਿਆਨ ਨੂੰ ਨੰਬਰ ਦੇਣੇ ਹੋਣ ਦਾ 100 ’ਚੋਂ 10 ਫੀਸਦੀ ਹੀ ਅੰਕ ਦਿੱਤੇ ਜਾ ਸਕਦੇ ਹਨ, ਕਿਉਂਕਿ ਸਵੱਛਤਾ ਅਭਿਆਨ ਦੇ ਅਧੀਨ ਆਉਂਦੀਆਂ ਸਕੀਮਾਂ ਜਿਸ ’ਚ ਕੂੜਾ ਇਕੱਠਾ ਕਰਨਾ, ਕੂੜੇ ਨੂੰ ਡੰਪ ਕਰਨ ਲਈ ਸਹੀ ਥਾਂ, ਸੀਵਰੇਜ਼ ਪਾਉਣ, ਸਫਾਈ ਕਰਮਚਾਰੀਆਂ ਨੂੰ ਸਫਾਈ ਤੇ ਸੁਰੱਖਿਆ ਸਾਧਨ ਮੁਹੱਇਆ ਕਰਵਾਉਣ ਵਿਚ ਸਰਕਾਰਾਂ ਨਾਕਾਮ ਰਹੀਆਂ ਹਨ। ਹਾਲੇ ਤੱਕ ਵੀ ਇਨ੍ਹਾਂ ਸਕੀਮਾਂ ’ਤੇ ਕੰਮ ਨਹੀਂ ਹੋ ਸਕਿਆ ਹੈ।
ਫਿਟ ਇੰਡੀਆ ਮੂਵਮੈਂਟ ਲਈ ਸਾਫ-ਸੁਥਰਾ ਵਾਤਾਵਰਨ ਬਹੁਤ ਜਰੂਰੀ:
ਫਿਟ ਇੰਡੀਆ ਮੂਵਮੈਂਟ ਅਧੀਨ ਲੋਕਾਂ ਨੂੰ ਯੋਗਾ ਅਤੇ ਕਸਰਤ ਤੇ ਖੇਡਾਂ ਵਿਚ ਭਾਗ ਲਈ ਪ੍ਰੇਰਿਤ ਕੀਤਾ ਗਿਆ ਹੈ। ਇਨ੍ਹਾਂ ਚੀਜ਼ਾਂ ਲਈ ਸਾਫ-ਸੁਥਰਾ ਵਾਤਾਵਰਨ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਫਿਟ ਸਰੀਰ ਉੱਥੇ ਹੀ ਹੋ ਸਕਦਾ ਹੈ, ਜਿੱਥੇ ਸਾਫ-ਸੁਥਰੀ ਹਵਾ ਹੋਵੇ, ਜੇਕਰ ਸਾਫ-ਸੁਥਰੀ ਹਵਾ ਇਨਸਾਨ ਨੂੰ ਮਿਲੇਗੀ ਤਾਂ ਉਸਦੇ ਸਰੀਰ ਦੀ ਫਿਟਨੈਸ ਵੀ ਚੰਗੀ ਬਣ ਸਕਦੀ ਹੈ। ਡਾਕਟਰ ਕੋਲ ਜਦੋਂ ਕੋਈ ਮਰੀਜ ਜਾਂਦਾ ਹੈ ਤਾਂ ਉਸਨੂੰ ਉਹ ਸਵੇਰ ਦੀ ਸੈਰ ਕਰਨ ਦਾ ਕਹਿੰਦਾ ਹੈ, ਘਾਹ ਦੇ ਉੱਤੇ ਨੰਗੇ ਪੈਰ ਸੈਰ ਕਰਨ ਲਈ ਕਹਿੰਦੇ ਹਨ ਕਿਉਂ ਉਸਨੂੰ ਪਤਾ ਹੁੰਦਾ ਹੈ ਕਿ ਸਵੇਰੇ ਹੀ ਚੰਗੀ ਹਵਾ ਹੁੰਦੀ ਹੈ, ਜੋ ਇਨਸਾਨ ਦੀ ਸਿਹਤ ਨੂੰ ਚੰਗਾ ਕਰ ਸਕਦੀ ਹੈ। ਦਿਨ-ਪ੍ਰਤੀਦਿਨ ਹਵਾ ਪਾਣੀ ਸਾਡਾ ਦੂਸ਼ਿਤ ਹੁੰਦਾ ਜਾ ਰਿਹਾ ਹੈ, ਦਰੱਖਤਾਂ ਦੀ ਕਟਾਈ ਲਗਾਤਾਰ ਹੋਣ ਕਰਕੇ ਵਾਤਾਵਰਨ ਵਿਚ ਵੀ ਵੱਡੇ ਪੱਧਰ ’ਤੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਨੂੰ ਘਾਤਕ ਮੰਨਿਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਮਾਹੌਲ ਵਿਚ ਸਾਫ-ਸੁਥਰਾ ਵਾਤਾਵਰਨ ਬਣਾਉਣ ਲਈ ਦਰੱਖਤ ਲਾਉਣ ਅਤੇ ਹੋਰਨਾਂ ਸਾਧਨਾਂ ’ਤੇ ਕੰਮ ਕਰਨ ਦੀ ਲੋੜ ਹੈ।
ਲੋਕਾਂ ਦੇ ਭਲੇ ਦੀਆਂ ਸਕੀਮਾਂ ਨੂੰ ਚਲਾਉਣਾ ਸਰਕਾਰਾਂ ਦਾ ਫਰਜ਼:
2014 ਤੋਂ 2019 ਅਤੇ ਫਿਰ ਦੁਬਾਰਾ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਬਣੀ। 2014 ਵਿਚ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਤੇ ਹੁਣ 2019 ਵਿਚ ਫਿਟ ਇੰਡੀਆ ਮੂਵਮੈਂਟ ਚਲਾਈ ਗਈ ਹੈ। ਇਸ ਨੂੰ ਰਾਜਨੀਤਿਕ ਰੰਗ ਤੋਂ ਬਚਾਉਣ ਦੀ ਬਹੁਤ ਲੋੜ ਹੈ। ਕਿਉਂਕਿ ਲੋਕਾਂ ਦੇ ਭਲੇ ਲਈ ਸਰਕਾਰਾਂ ਸਮੇਂ-ਸਮੇਂ ’ਤੇ ਕੋਈ ਨਾ ਕੋਈ ਮੁਹਿੰਮ ਜਾਂ ਅਭਿਆਨ ਚਲਾਉਂਦੀਆਂ ਹਨ ਜੋ ਕਿ ਇਨ੍ਹਾਂ ਦਾ ਫਰਜ਼ ਹੈ। ਇਸ ’ਤੇ ਰਾਜਨੀਤੀ ਕਰਕੇ ਸਫਲਤਾ ਵਿਚ ਰੋੜਾ ਨਹੀਂ ਬਣਨਾ ਚਾਹੀਦਾ। ਪੰਚਾਇਤਾਂ, ਨਗਰ ਕੌਂਸਲਾਂ, ਨਗਰ ਨਿਗਮ, ਸ਼ਹਿਰਾਂ, ਕਸਬਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਜਨਤਾ ਨੂੰ ਮਿਲ ਕੇ ਜੋ ਕਿ ਸਮਾਜ ਦੇ ਭਲੇ ਦੀਆਂ ਸਕੀਮਾਂ ਹੋਣ ਉਨ੍ਹਾਂ ਨੂੰ ਲਾਗੂ ਕਰਨ ਵਿਚ ਪੂਰੀ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸਰੀਰ ਫਿਟ ਹੋਵੇਗਾ ਤਾਂ ਹੀ ਸਮਾਜ ਨੂੰ ਸਿਹਤਮੰਦ ਕਰਨ ਵੱਲ ਕਦਮਾਂ ਨੂੰ ਵਧਾਇਆ ਜਾ ਸਕਦਾ ਹੈ। ਜਦੋਂ ਸਿਹਤਮੰਦ ਸਮਾਜ ਹੋਵੇਗਾ ਤਾਂ ਹੌਲੀ-ਹੌਲੀ ਕਦਮ-ਦਰ-ਕਦਮ ਅੱਗੇ ਵਧਦੇ ਹੋਏ ਸੂਬਿਆਂ ਤੋਂ ਵਧਦੇ-ਵਧਦੇ ਦੇਸ਼ ਸਿਹਤਮੰਦ ਹੋਵੇਗਾ, ਜਦੋਂ ਦੇਸ਼ ਸਿਹਤਮੰਦ ਹੋਵੇਗਾ ਤਾਂ ਆਪਣੇ-ਆਪ ਹੀ ਤਰੱਕੀਆਂ ਦੇ ਰਸਤੇ ’ਤੇ ਚੱਲ ਪਵੇਗਾ।
ਵਾਰਡ ਨੰਬਰ 5,
ਗੜਦੀਵਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਰਫ਼ ਰਸਮ ਨਾ ਬਣੇ ਫਿੱਟ ਇੰਡੀਆ ਮੂਵਮੈਂਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਫਿਟ ਇੰਡੀਆ ਮੂਵਮੈਂਟ ਮੁਹਿੰਮ ਦੌਰਾਨ ਹਰ ਨਾਗਰਿਕ ਨੂੰ ਤੰਦਰੁਸਤ ਰਹਿਣ ਦਾ ਸੱਦਾ ਦਿੱਤਾ ਹੈ ਦੇਸ਼ ਦੇ ਮਹਾਨ ਖਿਡਾਰੀ ਤੇ ਹਾਕੀ ਦੇ ਜਾਦੂਗਰ ਮਰਹੂਮ ਮੇਜਰ ਧਿਆਨ ਚੰਦ ਦਾ ਜਨਮ ਦਿਨ ਰਾਸ਼ਟਰੀ ਖੇਡ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ ਇਹ ਬੇਹੱਦ ਜ਼ਰੂਰੀ ਸੀ ਕਿ ਦੇਸ਼ ਦੇ ਨਾਗਰਿਕਾਂ ਦੀ ਸਿਹਤ ਲਈ ਸਰਕਾਰੀ ਪੱਧਰ ’ਤੇ ਕੋਈ ਮੁਹਿੰਮ ਚਲਾਈ ਜਾਵੇ ਸਾਡੇ ਤੋਂ ਪਹਿਲਾਂ ਅਮਰੀਕਾ ਤੇ ਅਸਟਰੇਲੀਆ ਨੇ ਆਪਣੇ ਆਲਸੀ ਨਾਗਰਿਕਾਂ  ਨੂੰ ਕਸਰਤ ਨਾਲ ਜੋੜਨ ਲਈ ਇੱਕ ਸਮਾਂਬੱਧ ਮੁਹਿੰਮ ਚਲਾਈ ਹੋਈ ਹੈ ਜਿੱਥੋਂ ਤੱਕ ਭਾਰਤ ਦਾ ਸਬੰਧ ਹੈ ਵਧ ਰਹੀ ਤਕਨਾਲੋਜੀ ਕਾਰਨ ਬੰਦੇ ਦਾ ਜੀਵਨ ਅਰਾਮਪ੍ਰਸਤ ਹੋ ਗਿਆ ਹੈ ਆਵਾਜਾਈ ਦੇ ਸਾਧਨਾਂ ਨੇ ਪੈਦਲ ਚੱਲਣ ਤੇ ਸਾਈਕਲ ਚਲਾਉਣਾ ਜ਼ਿੰਦਗੀ ’ਚੋਂ ਅਲੋਪ  ਕਰ ਦਿੱਤਾ ਹੈ ਸ਼ੂਗਰ ਤੇ ਦਿਲ ਦੇ ਰੋਗਾਂ ਨੇ ਵੱਡੀ ਗਿਣਤੀ ਆਬਾਦੀ ਨੂੰ ਘੇਰ ਲਿਆ ਹੈ ਕਈ ਦੇਸ਼ ਸਾਈਕਲ ਨੂੰ ਦੁਬਾਰਾ ਸਟੇਟਸ ਸਿੰਬਲ ਬਣਾਉਣ ਲਈ ਦੀ ਮੁਹਿੰਮ ਚਲਾ ਰਹੇ ਹਨ ਉਹਨਾਂ ਮੁਲਕਾਂ ’ਚ ਹਾਈ-ਵੇ ’ਤੇ ਸਾਈਕਲਾਂ ਲਈ ਵੱਖਰੇ ਟਰੈਕ ਬਣਾਏ ਗਏ ਹਨ ਸਾਡੇ ਦੇਸ਼ ਅੰਦਰ ਇਹ ਯਤਨ ਅਜੇ ਕਾਫ਼ੀ ਸੀਮਤ ਹਨ ਇਹ ਸੱਚਾਈ ਹੈ ਕਿ ਸਿਹਤਮੰਦ ਨਾਗਰਿਕ ਹੀ ਮਜ਼ਬੂੁਤ ਦੇਸ਼ ਦਾ ਨਿਰਮਾਣ ਕਰਦੇ ਹਨ ਪਰ ਇਹ ਵੀ ਹਕੀਕਤ ਹੈ ਕਿ ਸਰਕਾਰੀ ਪੱਧਰ ’ਤੇ ਚਲਾਈਆਂ ਜਾਂਦੀਆਂ ਬਹੁਤੀਆਂ ਮੁਹਿੰਮਾਂ ਸਿਰਫ਼ ਉਸ ਦਿਨ ਤੱਕ ਸੀਮਤ ਰਹਿ ਜਾਂਦੀਆਂ ਹਨ ਇਹ ਦਿਨ ਸਿਰਫ਼ ਰਸਮ ਬਣ ਕੇ ਰਹਿ ਜਾਂਦੇ ਹਨ ਭਾਰਤ ਦੀ ਪਹਿਲ ਕਦਮੀ ਨਾਲ ਯੋਗ ਦਿਵਸ ਨੂੰ ਕੌਮਾਂਤਰੀ ਦਿਵਸ ਦਾ ਦਰਜਾ ਮਿਲ ਗਿਆ ਹੈ 21 ਜੂਨ ਨੂੰ ਯੋਗ ਦੇਸ਼ ਦੇ ਨਾਲ ਵਿਦੇਸ਼ਾਂ ’ਚ ਹੁੰਦਾ ਹੈ ਉਸ ਨੂੰ ਰੋਜ਼ਾਨਾ ਦੀ ਜਿੰਦਗੀ ’ਚ ਸ਼ਾਮਲ ਨਹੀਂ ਕੀਤਾ ਜਾਂਦਾ ਸਿਆਸੀ ਪੈਂਤਰੇਬਾਜੀ ਵੀ ਅਜਿਹੀਆਂ ਮੁਹਿੰਮਾਂ ’ਚ ਅੜਿੱਕਾ ਬਣਦੀ ਹੈ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਦੀ ਸਰਕਾਰ ਵਾਲੇ ਰਾਜਾਂ ’ਚ ਅਜਿਹੀਆਂ ਮੁਹਿੰਮਾਂ ਕਮਜ਼ੋਰ ਹੀ ਹੁੰਦੀਆਂ ਹਨ।
ਜੇਕਰ ਕੇਂਦਰ ਦੇ ਨਾਲ ਸੂਬਾ ਸਰਕਾਰਾਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੇ ਅਧਿਕਾਰੀ ਵੀ ਪੂਰੀ ਇੱਛਾ ਸ਼ਕਤੀ ਨਾਲ ਕੰਮ ਕਰਨ ਤਾਂ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ ਉਂਜ ਵੀ ਸਿਹਤ ਰਾਸ਼ਟਰ ਦੇ ਨਾਲ-ਨਾਲ ਸਭ ਦਾ ਨਿੱਜੀ ਮਸਲਾ ਹੈ ਇਸ ਨਾਲ ਲਾਭ ਹਰ ਇੱਕ ਨੂੰ ਨਿੱਜੀ ਤੌਰ ’ਤੇ ਹੋਣਾ ਹੈ ਕੇਂਦਰ ਸਰਕਾਰ ਨੇ ਨਵੀਂ ਮੁਹਿੰਮ ਚਲਾ ਕੇ ਵਧੀਆ ਕਦਮ ਚੁੱਕਿਆ ਹੈ  ਚੰਗਾ ਹੋਵੇ ਜੇਕਰ ਮਹਾਂਨਗਰਾਂ ਤੋਂ ਲੈ ਕੇ ਪਿੰਡ ਪੱਧਰ ਤੱਕ ਕਸਰਤ ਲਈ ਬੁਨਿਆਦੀ ਢਾਂਚਾ ਬਣਾਉਣ ਮੁਹੱਈਆ ਕਰਵਾਇਆ ਜਾਵੇ ਪਾਰਕਾਂ ਅੰਦਰ ਜਿੰਮ ਦਾ ਨਿਰਮਾਣ ਕਰਵਾਇਆ ਜਾਵੇ ਕਈ ਪਿੰਡਾਂ ’ਚ ਲੋਕਾਂ ਨੇ ਆਪਣੀ ਜੇਬ੍ਹ ’ਚੋਂ ਪੈਸੇ ਖਰਚ ਕੇ ਜਿੰਮ ਬਣਾਵਾਏ ਹਨ  ਖੇਡ ਦਿਵਸ ਮੌਕੇ ਖੇਡ ਨੀਤੀਆਂ ਤੇ ਖੇਡ ਪ੍ਰੋਗਰਾਮਾਂ ਦਾ ਐਲਾਨ ਵੀ ਜ਼ਰੂਰੀ ਹੈ ਤਾਂ ਕਿ ਖਿਡਾਰੀਆਂ ਨੂੰ ਹੋਰ ਉਤਸ਼ਾਹ ਮਿਲ ਸਕੇ ਮੇਜਰ ਧਿਆਨ ਚੰਦ ਵਰਗੇ ਖਿਡਾਰੀਆਂ ਦੀ ਅੱਜ ਦੇਸ਼ ਨੂੰ ਸਖ਼ਤ ਜਰੂਰਤ ਹੈ ਕਿਉਂਕਿ ਉਲੰਪਿਕ ’ਚ ਸਾਡੇ ਤਮਗਿਆਂ ਦਾ ਅੰਕੜਾ ਕਾਫ਼ੀ ਛੋਟਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੋਆ ਮੁਕਤੀ ਅੰਦੋਲਨ ਦੇ ਨਾਇਕ ਸਨ ਡਾ. ਲੋਹੀਆ
ਗੋਆ ਮੁਕਤੀ ਦਿਵਸ ‘ਤੇ ਵਿਸ਼ੇਸ਼
ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਹੈ ਭਾਰਤ ਨੂੰ 1947 ਵਿਚ ਅਜ਼ਾਦੀ ਮਿਲ ਗਈ ਸੀ, ਪਰ ਇਸ ਤੋਂ 14 ਸਾਲ ਬਾਅਦ ਵੀ ਗੋਆ ‘ਤੇ ਪੁਰਤਗਾਲੀ ਆਪਣਾ ਅਧਿਕਾਰ ਜਮਾਈ ਬੈਠੇ ਸਨ 19 ਦਸੰਬਰ, 1961 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੈ ਅਭਿਆਨ ਸ਼ੁਰੂ ਕਰਕੇ ਗੋਆ, ਦਮਨ ਅਤੇ ਦੀਵ ਨੂੰ ਪੁਰਤਗਾਲੀਆਂ ਦੇ ਸ਼ਾਸਨ ਤੋਂ ਮੁਕਤ ਕਰਵਾਇਆ ਸੀ ਗੋਆ ਮੁਕਤੀ ਅੰਦੋਲਨ ਦੇ ਜਨਮਦਾਤਾ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਸਨ
ਗੋਆ ਦੇ ਅਜ਼ਾਦੀ ਦੇ ਅੰਦੋਲਨ ਵਿਚ ਉਨ੍ਹਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਇਹ ਉਹ ਸਮਾਂ ਸੀ ਜਦੋਂ ਪੰਡਿਤ ਨਹਿਰੂ ਗੋਆ ਨੂੰ ਭੁਲਾ ਬੈਠੇ ਸਨ ਲੋਹੀਆ ਕਹਿੰਦੇ ਸਨ, ਬਿਨਾ ਅੰਦੋਲਨ ਦੇ ਪੁਰਤਗਾਲੀ ਗੋਆ ਨੂੰ ਛੱਡ ਕੇ ਨਹੀਂ ਜਾਣਗੇ
ਉਹੀ ਹੋਇਆ, ਭਾਰਤ ਦੀ ਅਜ਼ਾਦੀ ਤੋਂ ਕਾਫ਼ੀ ਸਾਲ ਬਾਅਦ ਵੀ ਪੁਰਤਗਾਲੀ ਗੋਆ ਨੂੰ ਛੱਡਣ ਨੂੰ ਤਿਆਰ ਨਹੀਂ ਹੋਏ ਤਾਂ ਲੋਹੀਆ ਨੇ ਅੰਦੋਲਨ ਦੀ ਅਲਖ਼ ਜਗਾਈ ਅਤੇ ਆਪਣੇ ਸਾਥੀਆਂ ਨਾਲ ਗੋਆ ਕੂਚ ਕੀਤਾ 18 ਜੂਨ 1946 ਨੂੰ ਡਾ. ਰਾਮ ਮਨੋਹਰ ਲੋਹੀਆ ਨੇ ਗੋਆ ਜਾ ਕੇ ਸਥਾਨਕ ਨਿਵਾਸੀਆਂ ਨੂੰ ਪੁਰਤਗਾਲੀਆਂ ਦੇ ਖਿਲਾਫ਼ ਅੰਦੋਲਨ ਕਰਨ ਲਈ ਪ੍ਰੇਰਿਤ ਕੀਤਾ ਸੀ ਲੰਮੇ ਅਰਸੇ ਤੱਕ ਚੱਲ ਅੰਦੋਲਨ ਤੋਂ ਬਾਅਦ 19 ਦਸੰਬਰ 1961 ਨੂੰ ਗੋਆ ਨੂੰ ਪੁਰਤਗਾਲੀ ਕਬਜ਼ੇ ਤੋਂ ਮੁਕਤ ਕਰਵਾ ਕੇ ਭਾਰਤ ਵਿਚ ਸ਼ਾਮਲ ਕਰ ਲਿਆ ਗਿਆ ਸੀ
1946 ਵਿਚ ਅੱਜ ਹੀ ਦੇ ਦਿਨ ਡਾਕਟਰ ਰਾਮ ਮਨੋਹਰ ਲੋਹੀਆ ਨੇ ਪੁਰਤਗਾਲੀਆਂ ਖਿਲਾਫ਼ ਅੰਦੋਲਨ ਦਾ ਨਾਅਰਾ ਦਿੱਤਾ ਸੀ ਉਦੋਂ ਅੰਗਰੇਜ਼ੀ ਸਾਮਰਾਜ ਡੁੱਬ ਰਿਹਾ ਸੀ, ਕਈ ਵੱਡੇ ਰਾਸ਼ਟਰੀ ਆਗੂਆਂ ਦਾ ਮੰਨਣਾ ਸੀ ਕਿ ਅੰਗਰੇਜ਼ਾਂ ਦੇ ਜਾਂਦਿਆਂ ਹੀ ਪੁਰਤਗਾਲੀ ਵੀ ਗੋਆ ਤੋਂ ਕੂਚ ਕਰ ਜਾਣਗੇ ਪਰ ਅਜ਼ਾਦੀ ਘੁਲਾਟੀਏ ਅਤੇ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਸਹਿਮਤ ਨਹੀਂ ਸਨ ਕਿ ਬਿਨਾ ਅੰਦੋਲਨ ਛੇੜੇ ਅਜਿਹਾ ਸੰਭਵ ਹੋ ਸਕੇਗਾ ਗੋਆ ਦੀ ਅਜ਼ਾਦੀ ਵਿਚ ਲੋਹੀਆ ਅਤੇ ਉਨ੍ਹਾਂ ਦੇ ਸਮਾਜਵਾਦੀ ਸਾਥੀਆਂ ਦਾ ਵੱਡਾ ਯੋਗਦਾਨ ਸੀ ਲੋਹੀਆ ਨੇ ਪਹਿਲੀ ਵਾਰ ਗੋਆ ਦੇ ਅਜ਼ਾਦੀ ਦੇ ਮੁੱਦੇ ਨੂੰ ਕੌਮੀ ਅਤੇ ਕੌਮਾਂਤਰੀ ਮੰਚ ‘ਤੇ ਚੁੱਕਿਆ ਅਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਵਿਚ ਸਫ਼ਲ ਹੋਏ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਪਰ ਗੋਆ ‘ਤੇ ਪੁਰਤਗਾਲ ਦਾ ਕਬਜ਼ਾ ਬਣਿਆ ਰਿਹਾ ਲੋਹੀਆ ਗੋਆ ਮੁਕਤੀ ਅੰਦੋਲਨ ਦੇ ਮਹਾਨ ਸੈਨਾਨੀ ਸਨ ਉਨ੍ਹਾਂ 1942 ਤੋਂ ਹੀ ਗੋਆ ਮੁਕਤੀ ਅੰਦੋਲਨ ਦਾ ਬੀੜਾ ਚੁੱਕਿਆ ਹੋਇਆ ਸੀ
15 ਜੂਨ 1946 ਨੂੰ ਪੰਜਿਮ ਵਿਚ ਡਾ. ਲੋਹੀਆ ਦੀ ਸਭਾ ਹੋਈ ਜਿਸ ਵਿਚ ਤੈਅ ਹੋਇਆ ਕਿ 18 ਜੂਨ ਤੋਂ ਸਵਿਨਿਆ ਅਵੱਗਿਆ ਸ਼ੁਰੂ ਹੋਵੇਗਾ ਪੁਲਿਸ ਨੇ ਟੈਕਸੀ ਵਾਲਿਆਂ ਨੂੰ ਮਨ੍ਹਾ ਕਰ ਦਿੱਤਾ ਸੀ ਡਾ. ਲੋਹੀਆ ਮੜਗਾਂਵ ਸਭਾ-ਸਥਾਨ ‘ਤੇ ਘੋੜਾ ਗੱਡੀ ਰਾਹੀਂ ਪੁੱਜੇ ਮੋਹਲੇਧਾਰ ਮੀਂਹ, 20 ਹਜ਼ਾਰ ਦੀ ਜਨਤਾ ਅਤੇ ਮਸ਼ੀਨਗੰਨਾਂ ਫੜ੍ਹੀ ਖੜ੍ਹੀ ਹੋਈ ਪੁਰਤਗਾਲੀ ਫੌਜ ਅਕਾਸ਼ ਗੁੰਜਾਊ ਨਾਅਰਿਆਂ ਵਿਚ ਡਾ. ਲੋਹੀਆ ਉੱਪਰ ਪ੍ਰਸ਼ਾਸਕ ਮਿਰਾਂਡਾ ਨੇ ਪਿਸਤੌਲ ਤਾਣ ਦਿੱਤਾ, ਪਰ ਲੋਹੀਆ ਦੇ ਆਤਮਬਲ ਅਤੇ ਤੇਜ਼ ਅੱਗੇ ਉਸਨੂੰ ਝੁਕਣਾ ਪਿਆ ਪੰਜ ਸੌ ਸਾਲ ਦੇ ਇਤਿਹਾਸ ਵਿਚ ਗੋਆ ਵਿਚ ਪਹਿਲੀ ਵਾਰ ਅਜ਼ਾਦੀ ਦਾ ਵਿਗਲ ਵੱਜਿਆ ਲੋਹੀਆ ਗ੍ਰਿਫ਼ਤਾਰ ਕਰ ਲਏ ਗਏ ਪੂਰਾ ਗੋਆ ਯੁੱਧ-ਭੂਮੀ ਬਣ ਗਿਆ ਪੰਜਿਮ ਥਾਣੇ ‘ਤੇ ਜਨਤਾ ਨੇ ਹਮਲਾ ਕਰਕੇ ਲੋਹੀਆ ਨੂੰ ਛੁਡਾਉਣ ਦਾ ਯਤਨ ਕੀਤਾ
ਇੱਕ ਛੋਟੀ ਲੜਕੀ ਨੂੰ ਜੈ ਹਿੰਦ ਕਹਿਣ ‘ਤੇ ਪੁਲਿਸ ਨੇ ਬਹੁਤ ਕੁੱਟਿਆ
21 ਜੂਨ ਨੂੰ ਗਵਰਨਰ ਦਾ ਹੁਕਮ ਹੋਇਆ ਕਿ ਆਮ ਸਭਾ ਅਤੇ ਭਾਸ਼ਣ ਲਈ ਸਰਕਾਰੀ ਆਦੇਸ਼ ਲੈਣ ਦੀ ਲੋੜ ਨਹੀਂ ਲੋਹੀਆ ਚੈੱਕ ‘ਤੇ ਝੰਡਾ ਲਹਿਰਾ ਗਏ ਗੋਆ ਨੂੰ ਪ੍ਰਗਟਾਵੇ ਦੀ ਅਜ਼ਾਦੀ ਅਤੇ ਪੁਰਤਗਾਲ ਨੂੰ ਤਿੰਨ ਮਹੀਨੇ ਦਾ ਨੋਟਿਸ ਦੇ ਕੇ ਲੋਹੀਆ ਪਰਤ ਆਏ ਮਹਾਤਮਾ ਗਾਂਧੀ ਨੇ ਲੋਹੀਆ ਦੀ ਗ੍ਰਿਫ਼ਤਾਰੀ ਦਾ ਪੁਰਜ਼ੋਰ ਵਿਰੋਧ ਕੀਤਾ ਤਿੰਨ ਮਹੀਨੇ ਬਾਅਦ ਡਾ. ਲੋਹੀਆ ਦੁਬਾਰਾ ਗੋਆ ਦੇ ਮੜਗਾਂਵ ਲਈ ਤੁਰੇ ਉਨ੍ਹਾਂ ਨੂੰ ਕੋਲੇਮ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ 29 ਸਤੰਬਰ ਤੋਂ 8 ਅਕਤੂਬਰ ਤੱਕ ਉਨ੍ਹਾਂ ਨੂੰ ਆਗਵਾਦ ਦੇ ਕਿਲ੍ਹੇ ਵਿਚ ਕੈਦੀ ਬਣਾ ਕੇ ਰੱਖਿਆ ਗਿਆ, ਬਾਅਦ ਵਿਚ ਅਨਮਾੜ ਕੋਲ ਲਿਆ ਕੇ ਛੱਡਿਆ ਗਿਆ 2 ਅਕਤੂਬਰ ਨੂੰ ਆਪਣੇ ਜਨਮ ਦਿਨ ਦੇ ਦਿਨ ਬਾਪੂ ਨੇ ਲਾਰਡ ਬੇਵੇਲ ਨਾਲ ਲੋਹੀਆ ਦੀ ਰਿਹਾਈ ਲਈ ਗੱਲ ਕੀਤੀ ਲੋਹੀਆ ਦੇ ਗੋਆ-ਪ੍ਰਵੇਸ਼ ਦੀ ਮਨਾਹੀ ਹੋ ਗਈ
ਗੋਆ ਮੁਕਤੀ ਅੰਦੋਲਨ ਦੇ ਇਤਿਹਾਸ ਵਿਚ ਜਿਨ੍ਹਾਂ ਲੋਕਾਂ ਨੇ ਆਪਣਾ ਖੂਨ-ਪਸੀਨਾ ਰੋੜ੍ਹਿਆ ਅਤੇ ਜੇਲ੍ਹ ਦੇ ਤਸੀਹੇ ਸਹੇ ਇਸ ਦਿਨ ਉਨ੍ਹਾਂ ਨੂੰ ਯਾਦ ਕਰਨਾ ਦੇਸ਼ਵਾਸੀਆਂ ਲਈ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਹੈ ਗੋਆ ਅੰਦੋਲਨ ਵਿਚ ਸਮਾਜਵਾਦੀ ਆਗੂ ਡਾ. ਲੋਹੀਆ ਅਤੇ ਉਨ੍ਹਾਂ ਦੇ ਸਾਥੀਆਂ ਦੀ ਭੂਮਿਕਾ ਨਾ-ਭੁੱਲਣਯੋਗ ਹੈ ਜਿਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਗੋਆ ਨੂੰ ਅਜ਼ਾਦੀ ਦੁਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਲੋਹੀਆ ਦੇ ਲੰਮੇ ਜਨ-ਜਾਗਰਨ ਤੋਂ ਬਾਅਦ ਗੋਆ ਨੂੰ ਅਜ਼ਾਦੀ ਮਿਲੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ
ਦੇਹਰਾਦੂਨ/ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਵਿਸ਼ਵ ‘ਚ ਚੰਗੀ ਸਿਹਤ ਤੇ ਤੰਦਰੁਸਤੀ ਦੀ ਤਲਾਸ਼ ‘ਚ ਯੋਗ ਇੱਕ ਵੱਡਾ ਜਨ ਅੰਦੋਲਨ ਬਣ ਚੁੱਕਾ ਹੈ ਸ੍ਰੀ ਮੋਦੀ ਨੇ ਦੇਹਰਾਦੂਨ ਦੇ ਜੰਗਲਾਤ ਖੋਜ ਸੰਸਥਾਨ ‘ਚ ਅੱਜ ਹੋਏ ਚੌਥੇ ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮ ‘ਚ ਕਿਹਾ ਕਿ ਪੂਰੇ ਵਿਸ਼ਵ ਨੇ ਯੋਗ ਨੂੰ ਆਪਣਾ ਲਿਆ ਹੈ ਤੇ ਇਸ ਦਾ ਉਦਾਹਰਨ ਇਹ ਹੈ ਕਿ ਕੌਮਾਂਤਰੀ ਪੱਧਰ ‘ਤੇ ਇਹ ਹਰ ਸਾਲ ਮਨਾਇਆ ਜਾਣ ਲੱਗਾ ਹੈ।
ਉਨ੍ਹਾਂ ਕਿਹਾ ਕਿ ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ ਤੇ ਇਹ ਲੋਕਾਂ ਨੂੰ ਆਪਸ ‘ਚ ਜੋੜਦਾ ਹੈ ਮੋਦੀ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੇ ਇਸ ਧਰੋਹਰ ‘ਤੇ ਮਾਣ ਹੋਣਾ ਚਾਹੀਦਾ ਹੈ ਤੇ ਇਸ ਨਾਲ ਇਸ ਦੀ ਮਜ਼ਬੂਤੀ ਨੂੰ ਉਤਸ਼ਾਹ ਦੇਣ ‘ਚ ਮੱਦਦ ਮਿਲੇਗੀ ਉਨ੍ਹਾਂ ਕਿਹਾ ਕਿ ਯੋਗ ਅੱਜ ਪੂਰੇ ਵਿਸ਼ਵ ‘ਚ ਏਕੀਕਰਨ ਦੀ ਬਹੁਤ ਵੱਡੀ ਤਾਕਤ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਸਰੀਰ ਨੂੰ  ਤੰਦਰੁਸਤ ਰੱਖਣ ਲਈ ਸਰੀਰਕ ਅਭਿਆਸ ਨਹੀਂ ਹੈ ਇਹ ਸਿਹਤ  ਭਰੋਸੇ ਦਾ ਪਾਸਪੋਰਟ ਹੈ, ਤੰਦਰੁਸਤੀ ਤੇ ਸਿਹਤ ਦੀ ਕੁੰਜੀ ਹੈ  ਯੋਗ ਸਿਰਫ਼ ਸਵੇਰੇ ਵੇਲੇ ਕੀਤੇ ਜਾਣ ਵਾਲਾ ਸਰੀਰਕ ਅਭਿਆਸ ਨਹੀਂ ਹੈ, ਮਿਹਨਤ ਤੇ ਸੰਪੂਰਨ ਜਾਗਰੂਕਤਾ ਨਾਲ ਕੀਤੇ ਜਾਣ ਵਾਲੀਆਂ ਰੋਜ਼ਾਨਾ ਗਤੀਵਿਧੀਆਂ ਵੀ ਯੋਗ ਦਾ ਹਿੱਸਾ ਹੈ।
ਪਿੰਡ ਬੰਦ ਅੰਦੋਲਨ : ਸਬਜ਼ੀਆਂ ਦੇ ਰੇਟ ਵਧੇ
ਸ਼ਹਿਰੀਆਂ ਦੀਆਂ ਸਮੱਸਿਆਵਾਂ ਵਧੀਆਂ, ਕਈ ਥਾਈਂ ਟਕਰਾਅ ਦੇ ਹਾਲਾਤ
ਪੂਨੇ ‘ਚ ਕਿਸਾਨਾਂ ਨੇ ਦੁੱਧ ਦੇ ਕੈਂਟਰ ਨੂੰ ਸੜਕਾਂ ‘ਤੇ ਵਹਾਇਆ
ਨਵੀਂ ਦਿੱਲੀ, (ਏਜੰਸੀ)। ਕਿਸਾਨ ਸੰਗਠਨਾਂ ਵੱਲੋਂ ਚਲਾਇਆ ਜਾ ਰਿਹਾ ਅੰਦੋਲਨ ਐਤਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਸ਼ਹਿਰਾਂ ‘ਚ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ‘ਤੇ ਅਸਰ ਪਿਆ ਹੈ। ਕਿਸਾਨਾਂ ਦੇ ਪਿੰਡ ਬੰਦ ਅੰਦੋਲਨ ਕਾਰਨ ਫਲ ਸਬਜ਼ੀਆਂ ਅਤੇ ਦੁੱਧ ਦੀ ਸ਼ਹਿਰਾਂ ‘ਚ ਆਮਦ ਘੱਟ ਹੋਣ ਕਾਰਨ ਇਨ੍ਹਾਂ ਵਸਤੂਆਂ ਦੇ ਰੇਟ ਅਸਮਾਨ ਛੂਹਣ ਲੱਗੇ ਹਨ।
ਮੁੰਬਈ ਸਮੇਤ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਸਬਜ਼ੀਆਂ ਦੇ ਰੇਟ ਵਧ ਗਏ ਹਨ, ਜਿਸ ਕਾਰਨ ਆਮ ਲੋਕਾਂ ਨੂੰ ਸਬਜ਼ੀਆਂ ਦੇ ਭਾਅ ਸਤਾਉਣ ਲੱਗੇ ਹਨ ਕਿਸਾਨਾਂ ਦੇ ਬੰਦ ਕਾਰਨ ਇਹ ਅਸਰ ਹੋ ਰਿਹਾ ਹੈ। ਕਿਸਾਨ ਸੰਗਠਨਾਂ ਨੇ ਕਰਜ਼ਾ ਮਾਫੀ ਅਤੇ ਜ਼ਮੀਨ ਸੁਧਾਰ ਦੀ ਮੰਗ ਕਰਦਿਆਂ ਇੱਕ ਜੂਨ ਤੋਂ 10 ਦਿਨਾਂ ਦੇ ਬੰਦ ਦਾ ਐਲਾਨ ਕੀਤਾ ਹੈ। ਪੁਨੇ ‘ਚ ਕਿਸਾਨਾਂ ਨੇ ਦੁੱਧ ਦੇ ਟੈਂਕਰ ‘ਤੇ ਧਾਵਾ ਬੋਲ ਕੇ ਸੜਕਾਂ ‘ਤੇ 40 ਹਜ਼ਾਰ ਲੀਟਰ ਦੁੱਧ ਡੋਲ ਦਿੱਤਾ ਦੇਸ਼ ਦੇ ਸੱਤ ਸੂਬਿਆਂ ‘ਚ ਜਾਰੀ ਇਸ ਹੜਤਾਲ ‘ਚ 130 ਸੰਗਠਨ ਸ਼ਾਮਲ ਹਨ। ਚੰਡੀਗੜ੍ਹ ਦੇ ਫਲ ਅਤੇ ਸਬਜ਼ੀਆਂ ਦੇ ਵਿਕਰੇਤਾ ਨੇ ਦੱਸਿਆ ਕਿ ਟਮਾਟਰ, ਆਲੂ, ਕੈਪਿਸਕਮ ਦੀ ਰੇਟ ਪ੍ਰਤੀ ਕਿੱਲੋ 10 ਤੋਂ 20 ਰੁਪਏ ਤੱਕ ਵਧ ਗਏ ਹਨ।
‘ਪਿੰਡ ਬੰਦ’ ਹਰਿਆਣਾ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਸਰਸਾ। ਦੇਸ਼ ਭਰ ਦੇ ਵੱਖ-ਵੱਖ ਕਿਸਾਨਾਂ ਸੰਗਠਨਾਂ ਦੇ ਸੱਦੇ ‘ਤੇ ਛੇੜੇ ਗਏ ਦਸ ਰੋਜ਼ਾ ‘ਪਿੰਡ ਬੰਦ’ ਅੰਦੋਲਨ ਦੇ ਤੀਜੇ ਦਿਨ ਐਤਵਾਰ ਨੂੰ ਹਰਿਆਣਾ ਦੇ ਸਰਸਾ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਸਾੜਿਆ ਗਿਆ। ਕਿਸਾਨਾਂ ਨੂੰ ਮੁੱਖ ਮੰਤਰੀ ਦੇ ਇਸ ਬਿਆਨ ਸਬੰਧੀ ਗੁੱਸਾ ਸੀ ਕਿ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਕਿਸਾਨਾਂ ਕੋਲ ਕੋਈ ਮੁੱਦਾ ਨਹੀਂ ਹੈ। ਸ਼ਹਿਰਾਂ ‘ਚ ਸਬਜ਼ੀ ਅਤੇ ਦੁੱਧ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ ਇਸ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਕੱਲ੍ਹ ਦੇ ਮੁਕਾਬਲੇ ਸੜਕਾਂ ‘ਤੇ ਅੰਦੋਲਨਕਾਰੀਆਂ ਅਤੇ ਦੋਧੀਆਂ ਦਰਮਿਆਨ ਝੜਪਾਂ ਦੀਆਂ ਘਟਨਾਵਾਂ ਘੱਟ ਵਾਪਰੀਆਂ ਹਨ। ਉੱਥੇ ਸਰਸਾ ਪੁਲਿਸ ਨੇ ਫਲ ਲੁੱਟਣ ਦੀ ਕੱਲ੍ਹ ਦੀ ਘਟਨਾ ਸਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਾਭਾ ਤੇ ਸੰਗਰੂਰ ‘ਚ ਦੁਕਾਨਾਂ ‘ਚੋਂ ਦੁੱਧ ਦੇ ਪੈਕੇਟ ਧੱਕੇ ਨਾਲ ਖੋਹੇ, ਦੁੱਧ ਡੋਲ੍ਹਿਆ, ਰੇਹੜੀ ਵਾਲਿਆਂ ਤੋਂ ਸਬਜ਼ੀ ਖੋਹੀ | Peasant Movement
ਦੁਕਾਨਦਾਰਾਂ ਅਤੇ ਆਮ ਲੋਕਾਂ ‘ਚ ਕਿਸਾਨਾਂ ਦੀ ਧੱਕੇਸ਼ਾਹੀ ਪ੍ਰਤੀ ਰੋਸ ਫੈਲਿਆ | Peasant Movement
ਸੰਗਰੂਰ/ਨਾਭਾ, (ਗੁਰਪ੍ਰੀਤ ਸਿੰਘ/ਤਰੁਣ ਸ਼ਰਮਾ) ਕਿਸਾਨ ਯੂਨੀਅਨਾਂ (Peasant Movement) ਵੱਲੋਂ 10 ਜੂਨ ਤੱਕ ਸ਼ਹਿਰਾਂ ਵਿੱਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਬੰਦ ਕਰਕੇ ਹੜਤਾਲ ਕੀਤੀ ਹੋਈ ਹੈ ਪਰ ਇਸ ਹੜਤਾਲ ਦੀ ਆੜ ਵਿੱਚ ਕੁਝ ਸ਼ਰਾਰਤੀ ਅਨਸਰ ਲੋਕਾਂ ਨਾਲ ਧੱਕੇਸ਼ਾਹੀ ਕਰਨ ਲੱਗੇ ਹਨ ਜਿਸ ਦੇ ਚਲਦਿਆਂ ਅੱਜ ਸੰਗਰੂਰ ਵਿਖੇ ਪੰਜ ਛੇ ਜਣਿਆਂ ਨੇ ਇੱਕ ਗੱਡੀ ਨੂੰ ਰੋਕ ਕੇ ਉਸ ‘ਚ ਰੱਖੇ ਪੈਕਟਾਂ ਵਾਲੇ ਦੁੱਧ, ਦਹੀਂ ਤੇ ਹੋਰ ਸਮਾਨ ਨੂੰ ਚੁੱਕ ਕੇ ਸੜਕ ‘ਤੇ ਸੁੱਟ ਦਿੱਤਾ ਇਸ ਤੋਂ ਇਲਾਵਾ ਧੂਰੀ ਵਿੱਚ ਵੀ ਨੌਜਵਾਨਾਂ ਨੇ ਇੱਕ ਮਠਿਆਈ ਦੀ ਦੁਕਾਨ ਵਿੱਚ ਜ਼ਬਰਦਸਤੀ ਵੜ ਕੇ ਉਸ ਦਾ ਦੁੱਧ ਚੁੱਕ ਕੇ ਸੜਕ ‘ਤੇ ਡੋਲ੍ਹ ਦਿੱਤਾ।
ਇਹ ਵੀ ਪੜ੍ਹੋ : ਖੇਤਾਂ ਵਿੱਚ ਨਹਿਰੀ ਪਾਣੀ ਲਈ ਕਿਸਾਨਾਂ ਵੱਲੋਂ ਤਿੰਨ ਦਿਨਾਂ ਮੋਰਚਾ ਸ਼ੁਰੂ
ਜਾਣਕਾਰੀ ਮੁਤਾਬਕ ਧੂਰੀ ਸਥਿੱਤ ਬੀਕਾਨੇਰ ਮਿਸਠਾਨ ਭੰਡਾਰ ਦੇ (Peasant Movement) ਮਾਲਕ ਦਸ਼ਰਥ ਸਿੰਘ ਨੇ ਦੱਸਿਆ ਕਿ ਸਵੇਰੇ ਅੱਠ ਵਜੇ ਦੇ ਕਰੀਬ ਉਸ ਦੀ ਦੁਕਾਨ ਤੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਕਈ ਨੌਜਵਾਨ ਆ ਧਮਕੇ ਤੇ ਉਨ੍ਹਾਂ ਦੁਕਾਨ ‘ਚ ਰੱਖੇ ਦੁੱਧ ਨੂੰ ਚੁੱਕ ਕੇ ਸੜਕ ‘ਤੇ ਸੁੱਟ ਦਿੱਤਾ ਤੇ ਉਸ ਨਾਲ ਗਾਲੀ ਗਲੋਚ ਵੀ ਕਰਦੇ ਰਹੇ ਇਹ ਘਟਨਾ ਉਸਦੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਅਤੇ ਉਸ ਨੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ।
ਦੂਜੇ ਪਾਸੇ ਇਨ੍ਹਾਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਵਪਾਰ (Peasant Movement) ਮੰਡੀ ਧੂਰੀ ਦੇ ਪ੍ਰਧਾਨ ਧਰਮਪਾਲ ਗਰਗ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦੀ ਇਹ ਹੜਤਾਲ ਹੈ ਜਾਂ ਧੱਕੇਸ਼ਾਹੀ ਹੈ ਉਨ੍ਹਾਂ ਕਿਹਾ ਕਿ ਵਪਾਰੀਆਂ ਨਾਲ ਅਜਿਹੀਆਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਪੁਲਿਸ ਨੂੰ ਕੇਸ ਦਰਜ਼ ਕਰਨ ਸਬੰਧੀ ਕਿਹਾ ਗਿਆ ਹੈ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਥਾਣਾ ਸਿਟੀ ਧੂਰੀ ਦੇ ਇੰਚਾਰਜ ਰਾਜੇਸ਼ ਸਨੇਹੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨੌਕਰ ਹੀ ਲੈ ਉਡਿਆ 1 ਕਰੋੜ 40 ਲੱਖ ਦੇ ਗਹਿਣੇ ਨਗਦੀ ਤੇ ਹੋਰ ਸਮਾਨ
ਨਾਭਾ ‘ਚ ਕਿਸਾਨਾਂ ਦੀ ਸ਼ੁਰੂ ਕੀਤੀ ਹੜਤਾਲ ਅੱਜ ਦੂਜੇ (Peasant Movement) ਦਿਨ ਵੀ ਜਾਰੀ ਰਹੀ ਕਿਸਾਨਾਂ ਦੇ ਸੰਘਰਸ਼ ਦੀ ਆੜ ‘ਚ ਕੁਝ ਸ਼ਰਾਰਤੀ ਅਨਸਰ ਵੀ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੇ ਅੜਿੱਕੇ ਕਈ ਗਰੀਬ ਮਜ਼ਦੂਰ ਤੇ ਛੋਟੇ ਕਿਸਾਨ ਆ ਗਏ। ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਜਿੱਥੇ ਅੜਿੱਕੇ ਆਏ ਇਨ੍ਹਾਂ ਗਰੀਬ ਮਜਦੂਰਾਂ ਤੇ ਕਿਸਾਨਾਂ ਦਾ ਸਮਾਨ ਸੜਕ ‘ਤੇ ਖਿਲਾਰ ਦਿੱਤਾ ਉੱਥੇ ਧੱਕੇਸ਼ਾਹੀ ਕਰਦੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਵੀ ਮੈਦਾਨ ‘ਚ ਆ ਗਈ।
ਜਿੱਥੇ ਅੱਜ ਕਿਸਾਨਾਂ ਨੇ ਹੱਥ ‘ਚ ਡਾਂਗਾਂ ਤੇ ਸੋਟੀਆਂ (Peasant Movement) ਫੜ੍ਹ ਕੇ ਸ਼ਹਿਰ ਦੇ ਦਾਖਲ ਹੋਣ ਦੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕਰੀ ਰੱਖੀ, ਉੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਫਲਾਂ ਦੀ ਰੇਹੜੀਆਂ ਸਹਾਰੇ ਦਿਹਾੜੀ ਕਰਦੇ ਮਜ਼ਦੂਰਾਂ ਨੂੰ ਵੀ ਨਹੀਂ ਬਖਸ਼ਿਆ। ਸ਼ਰਾਰਤੀ ਅਨਸਰਾਂ ਨੇ ਕਈ ਥਾਈਂ ਗਰੀਬ ਮਜ਼ਦੂਰਾਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਦੇ ਫਲਾਂ ਨੂੰ ਧੱਕੇ ਨਾਲ ਚੁੱਕ ਲਿਆ ਜਿਸ ਨਾਲ ਇਨ੍ਹਾਂ ਗਰੀਬ ਮਜ਼ਦੂਰਾਂ ਦੇ ਮੁੱਖੜੇ ਰੋਣ ਹਾਕੇ ਹੋ ਗਏ।
ਇਸ ਤੋਂ ਇਲਾਵਾ ਵੇਰਕਾ ਪਲਾਂਟ (Peasant Movement) ਦੇ ਦੁੱਧ ਅਤੇ ਲੱਸੀ ਦੇ ਪੈਕਟਾਂ ਦੀ ਭਰੀ ਗੱਡੀ ਵੀ ਸ਼ਰਾਰਤੀ ਅਨਸਰਾਂ ਦੇ ਹੱਥ ਚੜ੍ਹ ਗਈ, ਜਿਸ ਨੂੰ ਲੁੱਟ ਕੇ ਸਾਰੇ ਪੈਕਟ ਰਾਹਗੀਰਾਂ ‘ਚ ਵੰਡ ਦਿੱਤੇ ਗਏ। ਸ਼ਰਾਰਤੀ ਅਨਸਰਾਂ ਦੀ ਧੱਕੇਸ਼ਾਹੀ ਦੀ ਸੂਚਨਾ ਮਿਲਦਿਆਂ ਹੀ ਐੱਸਐੱਚਓ ਕੋਤਵਾਲੀ ਇੰਸਪੈਕਟਰ ਸੁਖਰਾਜ ਸਿੰਘ ਨੇ ਸ਼ਲਾਘਾਯੋਗ ਕਾਰਵਾਈ (Peasant Movement) ਕਰਦਿਆਂ ਖੁਦ ਗਸ਼ਤ ਕੀਤੀ ਤੇ ਟਰੱਕ ਯੂਨੀਅਨ ਲਾਗੇ ਗਰੀਬ ਰੇਹੜੀ ਮਜਦੂਰ ਦੀ ਸਬਜ਼ੀ ਨੂੰ ਖਿਡਾਉਂਦੇ ਸ਼ਰਾਰਤੀ ਅਨਸਰਾਂ ਨੂੰ ਮੌਕੇ ‘ਤੇ ਹੀ ਕਾਬੂ ਕੀਤਾ। ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਨੇ ਅੱਜ ਵੀ ਸ਼ਹਿਰ ‘ਚ ਆਉਣ ਵਾਲੇ ਦੁੱਧ ਤੇ ਸਬਜ਼ੀ ਦੀ ਸਪਲਾਈ ‘ਤੇ ਰੋਕ ਲਾਈ ਰੱਖੀ ਤੇ ਇਨ੍ਹਾਂ ਵਸਤਾਂ ਨੂੰ ਲਿਆਉਂਦੇ ਹੋਏ ਲੋਕਾਂ ਨਾਲ ਧੱਕੇਸ਼ਾਹੀ ਕਰਦਿਆਂ ਇਨ੍ਹਾਂ ਵਸਤਾਂ ਨੂੰ ਸੜਕਾਂ ‘ਤੇ ਰੋਲ ਦਿੱਤਾ, ਜਿਸ ਕਾਰਨ ਕਈ ਗਰੀਬ ਮਜ਼ਦੂਰ ਰੋਂਦੇ ਵੀ ਨਜ਼ਰ ਆਏ।