India And Pakistan - Sach Kahoon Punjabi

India and Pakistan: ਭਾਰਤ ਨੇ ਪਾਕਿਸਤਾਨ ਨੂੰ ਯੂਐੱਨ ’ਚ ਫਿਰ ਦਿਖਾਇਆ ਸ਼ੀਸ਼ਾ
India and Pakistan: ਕਿਹਾ, ਪੀਓਕੇ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬੰਦ ਹੋਵੇ

ਕਿਹਾ, ਪਾਕਿ ਲੋਕਤੰਤਰ ਅਤੇ ਸੰਵਿਧਾਨ ਦੀਆਂ ਧਾਰਨਾਵਾਂ ਤੋਂ ਪੂਰੀ ਤਰ੍ਹਾਂ ਅਣਜਾਣ | India and Pakistan

India and Pakistan: ਸੰਯੁਕਤ ਰਾਸ਼ਟਰ (ਏਜੰਸੀ)। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ। ਭਾਰਤ ਨੇ ਵਿਅੰਗ ਨਾਲ ਕਿਹਾ ਕਿ ਪਾਕਿਸਤਾਨ ਲੋਕਤੰਤਰ ਅਤੇ ਸੰਵਿਧਾਨ ਦੀਆਂ ਧਾਰਨਾਵਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਜੋ ਦੇਸ਼ ਫੌਜ ਦੇ ਪਿੱਛੇ ਰਹਿ ਕੇ ਕੰਮ ਕਰਦਾ ਹੈ, ਉਹ ਲੋਕਤੰਤਰ ਦੇ ਅਰਥ ਨੂੰ ਨਹੀਂ ਸਮਝ ਸਕਦਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਇਹ ਵੀ ਮੰਗ ਕੀਤੀ ਕਿ ਇਸਲਾਮਾਬਾਦ ਉਨ੍ਹਾਂ ਖੇਤਰਾਂ ਵਿੱਚ ਦਮਨ ਬੰਦ ਕਰੇ, ਜਿਨ੍ਹਾਂ ’ਤੇ ਉਸ ਨੇ ਗੈਰ-ਕਾਨੂੰਨੀ ਤੌਰ ’ਤੇ ਕਬਜ਼ਾ ਕੀਤਾ ਹੈ।

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ, ਪੀ. ਹਰੀਸ਼ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕ ਭਾਰਤ ਦੀਆਂ ਲੋਕਤੰਤਰੀ ਪਰੰਪਰਾਵਾਂ ਅਤੇ ਸੰਵਿਧਾਨਕ ਢਾਂਚੇ ਦੇ ਅਨੁਸਾਰ ਆਪਣੇ ਮੌਲਿਕ ਅਧਿਕਾਰਾਂ ਦੀ ਵਰਤੋਂ ਕਰਦੇ ਹਨ। ਅਸੀਂ ਯਕੀਨੀ ਤੌਰ ’ਤੇ ਜਾਣਦੇ ਹਾਂ ਕਿ ਪਾਕਿਸਤਾਨ ਇਨ੍ਹਾਂ ਸੰਕਲਪਾਂ ਤੋਂ ਅਣਜਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਉਨ੍ਹਾਂ ਖੇਤਰਾਂ ਵਿੱਚ ਗੰਭੀਰ ਅਤੇ ਨਿਰੰਤਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਖਤਮ ਕਰਨ ਦਾ ਸੱਦਾ ਦਿੰਦੇ ਹਾਂ, ਜਿਨ੍ਹਾਂ ’ਤੇ ਉਸਨੇ ਗੈਰ-ਕਾਨੂੰਨੀ ਤੌਰ ’ਤੇ ਕਬਜ਼ਾ ਕੀਤਾ ਹੈ। ਉੱਥੋਂ ਦੇ ਲੋਕ ਪਾਕਿਸਤਾਨ ਦੇ ਫੌਜੀ ਕਬਜ਼ੇ, ਦਮਨ, ਬੇਰਹਿਮੀ ਅਤੇ ਸਰੋਤਾਂ ਦੇ ਗੈਰ-ਕਾਨੂੰਨੀ ਸੋਸ਼ਣ ਵਿਰੁੱਧ ਖੁੱਲ੍ਹ ਕੇ ਬਗਾਵਤ ਕਰ ਰਹੇ ਹਨ।

India and Pakistan

ਸੰਯੁਕਤ ਰਾਸ਼ਟਰ ਦੀ ਸਥਾਪਨਾ ਦੀ 80ਵੀਂ ਵਰ੍ਹੇਗੰਢ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਮਨਾਈ ਗਈ। ਇਸ ਮੌਕੇ ਸੰਯੁਕਤ ਰਾਸ਼ਟਰ ਵਿੱਚ ‘ਭਵਿੱਖ ਵੱਲ ਦੇਖਣਾ’ ਵਿਸ਼ੇ ’ਤੇ ਇੱਕ ਮੀਟਿੰਗ ਅਤੇ ਚਰਚਾ ਹੋਈ। ਇਸ ਮੀਟਿੰਗ ਦੌਰਾਨ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ, ਅਸੀਮ ਇਫਤਿਖਾਰ ਅਹਿਮਦ ਨੇ 1948 ਦੇ ਮਤੇ ਦਾ ਹਵਾਲਾ ਦਿੰਦੇ ਹੋਏ ਇੱਕ ਗੁੰਮਰਾਹਕੁੰਨ ਬਿਆਨ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ‘ਜਨਮਤ ਸੰਗ੍ਰਹਿ’ ਸਬੰਧੀ ਸੁਰੱਖਿਆ ਪ੍ਰੀਸ਼ਦ ਦੇ ਮਤੇ ਨੂੰ ਪੂਰਾ ਨਹੀਂ ਕੀਤਾ ਗਿਆ ਸੀ।

Read Also : ਹਰ ਬੱਚੇ ਲਈ ‘ਸੁਪਨਿਆਂ ਦਾ ਰਨਵੇ’ ਬਣੇ ‘ਸਕੂਲ ਆਫ਼ ਐਮੀਨੈਂਸ’!

ਦੱਸ ਦੇਈਏ, ਅਪਰੈਲ 1948 ਦੇ ਮਤੇ ਨੰਬਰ 47 ਵਿੱਚ ਮੰਗ ਕੀਤੀ ਗਈ ਸੀ ਕਿ ਪਾਕਿਸਤਾਨ ਆਪਣੀਆਂ ਹਥਿਆਰਬੰਦ ਫੌਜਾਂ, ਸੁਰੱਖਿਆ ਮੁਲਾਜ਼ਮਾਂ ਅਤੇ ਨਾਗਰਿਕਾਂ ਨੂੰ ਉਨ੍ਹਾਂ ਖੇਤਰਾਂ ਤੋਂ ਵਾਪਸ ਬੁਲਾ ਲਵੇ, ਜਿਨ੍ਹਾਂ ’ਤੇ ਉਸ ਨੇ ਹਮਲਾ ਕੀਤਾ ਸੀ। ਹਾਲਾਂਕਿ ਪਾਕਿਸਤਾਨ ਇਸ ਮਹੱਤਵਪੂਰਨ ਨੁਕਤੇ ਨੂੰ ਭੁੱਲ ਗਿਆ। ਕਬਜ਼ੇ ਵਾਲੇ ਖੇਤਰਾਂ ਵਿੱਚ ਅਰਾਜਕਤਾ ਅਤੇ ਹਿੰਸਾ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਹਾਲ ਹੀ ਵਿੱਚ ਸਾਹਮਣੇ ਆਈਆਂ ਤਸਵੀਰਾਂ ਤੋਂ ਸਪੱਸ਼ਟ ਤੌਰ ’ਤੇ ਪਤਾ ਚੱਲਦਾ ਹੈ ਕਿ ਕਸ਼ਮੀਰੀਆਂ ਨੇ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਵਿੱਚ ਬਗਾਵਤ ਕੀਤੀ ਹੈ। ਬਗਾਵਤ ਦੌਰਾਨ ਹਿੰਸਕ ਕਾਰਵਾਈ ਵਿੱਚ ਘੱਟੋ-ਘੱਟ 12 ਜਣੇ ਮਾਰੇ ਗਏ ਸਨ।

Pahalgam ਹਮਲੇ ਤੋਂ ਬਾਅਦ ਭਾਰਤ ਸਰਕਾਰ ਦਾ ਵੱਡਾ ਐਕਸ਼ਨ, ਪਾਕਿਸਤਾਨ ਨੂੰ ਇਸ ਤਰ੍ਹਾਂ ਦਿੱਤਾ ਜਵਾਬ
Pahalgam: ਨਵੀਂ ਦਿੱਲੀ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਕੱਲ੍ਹ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ’ਤੇ ਹੋਈ ਸੀਸੀਐਸ ਮੀਟਿੰਗ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੇ ਗਏ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਭਾਰਤ ਵਿੱਚ ਪਾਕਿਸਤਾਨੀ ਦੂਤਾਵਾਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਪਾਕਿਸਤਾਨੀ ਡਿਪਲੋਮੈਟਾਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪ੍ਰਧਾਨ ਮੰਤਰੀ ਨਿਵਾਸ ’ਤੇ ਹੋਈ ਸੀਸੀਐਸ ਮੀਟਿੰਗ ਵਿੱਚ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਐਨਐਸਏ ਅਜੀਤ ਡੋਭਾਲ ਦੀ ਮੌਜੂਦਗੀ ਵਿੱਚ, ਇਹ ਫੈਸਲਾ ਲਿਆ ਗਿਆ ਕਿ ਸਾਰੇ ਪਾਕਿਸਤਾਨੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਜਾਣਗੇ। ਇਹ ਧਿਆਨ ਦੇਣ ਯੋਗ ਹੈ ਕਿ ਹਮਲੇ ਵਿੱਚ ਪਾਕਿਸਤਾਨ ਦੇ ਸ਼ਾਮਲ ਹੋਣ ਦੇ ਸੰਕੇਤ ਹਨ। ਲਸ਼ਕਰ-ਏ-ਤੋਇਬਾ ਦੇ ਸੰਗਠਨ ਟੀਆਰਐਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। Pahalgam

Read Also : World Earth Day: ਭੂਗੋਲ ਵਿਭਾਗ ਵੱਲੋਂ ਵਿਸ਼ਵ ਧਰਤੀ ਦਿਵਸ ਮੌਕੇ ਕਰਵਾਇਆ ਸੈਮੀਨਾਰ

ਵਿਦੇਸ਼ ਮੰਤਰਾਲੇ ਨੇ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਟਾਰੀ-ਵਾਹਗਾ ਸਰਹੱਦੀ ਚੈੱਕ ਪੋਸਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਪਾਕਿਸਤਾਨੀਆਂ ਦੇ ਭਾਰਤ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰੱਖਿਆ ਮੰਤਰੀ ਦੀ ਅਗਵਾਈ ਹੇਠ ਕੱਲ੍ਹ ਇੱਕ ਸਰਬ-ਪਾਰਟੀ ਮੀਟਿੰਗ ਬੁਲਾਈ ਗਈ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, “ਇਸ ਅੱਤਵਾਦੀ ਹਮਲੇ ਦੀ ਗੰਭੀਰਤਾ ਨੂੰ ਪਛਾਣਦੇ ਹੋਏ, ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਨੇ ਹੇਠ ਲਿਖੇ ਉਪਾਵਾਂ ਬਾਰੇ ਫੈਸਲਾ ਲਿਆ ਹੈ-

ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ

1960 ਦੀ ਸਿੰਧੂ ਜਲ ਸੰਧੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਭਰੋਸੇਯੋਗ ਅਤੇ ਅਟੱਲ ਤੌਰ ’ਤੇ ਸਰਹੱਦ ਪਾਰ ਅੱਤਵਾਦ ਲਈ ਆਪਣਾ ਸਮਰਥਨ ਨਹੀਂ ਛੱਡਦਾ।

ਏਕੀਕ੍ਰਿਤ ਚੈੱਕ ਪੋਸਟ ਅਟਾਰੀ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਜਾਵੇਗੀ। ਜਿਹੜੇ ਲੋਕ ਵੈਧ ਤਸਦੀਕ ਨਾਲ ਸਰਹੱਦ ਪਾਰ ਕਰ ਚੁੱਕੇ ਹਨ, ਉਹ 1 ਮਈ, 2025 ਤੋਂ ਪਹਿਲਾਂ ਉਸ ਰਸਤੇ ਰਾਹੀਂ ਵਾਪਸ ਆ ਸਕਦੇ ਹਨ।

ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਛੋਟ ਯੋਜਨਾ ਵੀਜ਼ਾ ਤਹਿਤ ਭਾਰਤ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਪਾਕਿਸਤਾਨੀ ਨਾਗਰਿਕਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਕਿਸੇ ਵੀ ਵੀਜ਼ੇ ਨੂੰ ਰੱਦ ਮੰਨਿਆ ਜਾਂਦਾ ਹੈ। ਭਾਰਤ ਵਿੱਚ ਮੌਜੂਦ ਕਿਸੇ ਵੀ ਪਾਕਿਸਤਾਨੀ ਨਾਗਰਿਕ ਕੋਲ ਭਾਰਤ ਛੱਡਣ ਲਈ 48 ਘੰਟੇ ਹਨ।

ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਰੱਖਿਆ, ਫੌਜੀ, ਜਲ ਸੈਨਾ ਅਤੇ ਹਵਾਈ ਸਲਾਹਕਾਰਾਂ ਨੂੰ ਪਰਸੋਨਾ ਨਾਨ-ਗ੍ਰਾਟਾ ਘੋਸ਼ਿਤ ਕੀਤਾ ਗਿਆ ਹੈ। ਉਸ ਕੋਲ ਭਾਰਤ ਛੱਡਣ ਲਈ ਇੱਕ ਹਫ਼ਤੇ ਦਾ ਸਮਾਂ ਹੈ।

ਭਾਰਤ ਆਪਣੇ ਵੀਜ਼ੇ ਵਾਪਸ ਲੈ ਲਵੇਗਾ। ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਰੱਖਿਆ, ਜਲ ਸੈਨਾ ਅਤੇ ਹਵਾਈ ਸੈਨਾ ਦੇ ਸਲਾਹਕਾਰ ਨਿਯੁਕਤ ਕੀਤੇ ਜਾਣਗੇ। ਇਨ੍ਹਾਂ ਅਸਾਮੀਆਂ ਨੂੰ ਸਬੰਧਤ ਹਾਈ ਕਮਿਸ਼ਨਾਂ ਵਿੱਚ ਖਤਮ ਮੰਨਿਆ ਜਾਵੇਗਾ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਆਪਣੇ ਰੱਖਿਆ/ਜਲ ਸੈਨਾ/ਹਵਾਈ ਸਲਾਹਕਾਰਾਂ ਨੂੰ ਵਾਪਸ ਬੁਲਾ ਲਵੇਗਾ। ਇਨ੍ਹਾਂ ਅਸਾਮੀਆਂ ਨੂੰ ਸਬੰਧਤ ਹਾਈ ਕਮਿਸ਼ਨਾਂ ਵਿੱਚ ਰੱਦ ਮੰਨਿਆ ਜਾਵੇਗਾ। ਦੋਵਾਂ ਹਾਈ ਕਮਿਸ਼ਨਾਂ ਤੋਂ ਸੇਵਾ ਸਲਾਹਕਾਰਾਂ ਦੇ ਪੰਜ ਸਹਾਇਕ ਸਟਾਫ ਨੂੰ ਵੀ ਵਾਪਸ ਲਿਆ ਜਾਵੇਗਾ। 1 ਮਈ 2025 ਤੱਕ ਹੋਰ ਕਟੌਤੀਆਂ ਰਾਹੀਂ ਹਾਈ ਕਮਿਸ਼ਨਾਂ ਦੀ ਕੁੱਲ ਗਿਣਤੀ ਮੌਜ਼ੂਦਾ 55 ਤੋਂ ਘਟਾ ਕੇ 30 ਕਰ ਦਿੱਤੀ ਜਾਵੇਗੀ।

Shahpur Kandhi Dam : ਭਾਰਤ ਨੇ ਪਾਕਿਸਤਾਨ ਵੱਲ ਵਗਦੇ ਪਾਣੀ ਨੂੰ ਮਾਰਿਆ ਬੰਨ੍ਹ
ਹੁਣ ਪੰਜਾਬ ਤੇ ਜੰਮੂ ਨੂੰ ਮਿਲੇਗਾ ਸਿੰਚਾਈ ਲਈ ਰਾਵੀ ਦਾ ਸਾਰਾ ਪਾਣੀ | India and Pakistan

ਜਲੰਧਰ (ਏਜੰਸੀ)। ਭਾਰਤ ਵੱਲੋਂ ਪਾਕਿਸਤਾਨ ਵੱਲ ਵਗਦੇ ਰਾਵੀ ਨਦੀ ਦੇ ਪਾਣੀ ਨੂੰ ਬੰਨ੍ਹ ਲਾ ਦਿੱਤਾ ਹੈ । ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ’ਚ ਰਾਵੀ ਨਦੀ ’ਤੇ ਬਣੀ ਸ਼ਾਹਪੁਰ ਕੰਢੀ ਬੰਨ੍ਹ ਯੋਜਨਾ ਦੇ ਪੂਰਾ ਹੋਣ ਲਾਲ ਭਾਰਤ ਨੇ ਪਾਕਿਸਤਾਨ ਵੱਲ ਰਾਵੀ ਨਦੀ ਦਾ ਪਾਣੀ ਜਾਣੋਂ ਰੋਕ ਦਿੱਤਾ। ਇਸ ਪਾਣੀ ਦੀ ਵਰਤੋਂ ਹੁਣ ਜੰਮੂ ਕਸ਼ਮੀਰ ਅਤੇ ਪੰਜਾਬ ’ਚ ਸਿੰਚਾਈ ਲਈ ਵਰਤਿਆ ਜਾਵੇਗਾ। 1960 ’ਚ ਦਸਤਖ਼ਤ ਕੀਤੇ ਸਿੰਧੂ ਸਮਝੌਤੇ ਤਹਿਤ ਇਹ ਯੋਜਨਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰੰਧੂ ਨਦੀ ਪ੍ਰਣਾਲੀ ਦੀ ਵਰਤੋਂ ਅਤੇ ਵੰਡ ਨੂੰ ਕੰਟਰੋਲ ਕਰਦੀ ਹੈ। ਸ਼ਾਹਪੁਰ ਕੰਢੀ ਬੰਨ੍ਹ ਯੋਜਨਾ ਪਠਾਨਕੋਟ ਜ਼ਿਲ੍ਹੇ ’ਚ ਰਾਵੀ ਨਦੀ ’ਤੇ ਮੌਜ਼ੂਦਾ ਰਣਜੀਤ ਸਾਗਰ ਬੰਨ੍ਹ ’ਤੇ ਸਥਿਤ ਹੈ। (India and Pakistan)

ਇਹ ਯੋਜਨਾ ਪੰਜਾਬ ’ਚ ਪੰਜ ਹਜ਼ਾਰ ਹੈਕਟੇਅਰ ਅਤੇ ਜੰਮੂ-ਕਸ਼ਮੀਰ ’ਚ 32 ਹਜ਼ਾਰ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਪ੍ਰਦਾਨ ਕਰੇਗੀ। ਇਸ ਪ੍ਰਕਾਰ ਜੰਮੂ ਕਸ਼ਮੀਰ ਖੇਤਰ ਨੂੰ ਹੁਣ ਉਸ 1150 ਕਿਊੁਸਿਕ ਪਾਣੀ ਮਿਲੇਗਾ । ਇੰਜਨੀਅਰ ਐਸੋਸੀਏਸ਼ਨ ਬੁਲਾਰੇ ਵੀਕੇ ਗੁਪਤਾ ਨੇ ਐਤਵਾਰ ਨੂੰ ਆਖਿਆ ਕਿ ਸ਼ਾਹਪੁਰ ਕੰਢੀ ਬੈਰਾਜ ਦੇ ਪੂਰੇ ਹੋਣ ਨਾਲ ਭਾਰਤ ਨੂੰ ਰਾਵੀ ਨਦੀ ਦਾ ਐਕਟ ਵਰਤੋਂ ਕਰਨ ਦੀ ਮਨਜ਼ੂਰੀ ਮਿਲਦੀ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਪਹਿਲਾਂ ਪਾਕਿਸਤਾਨ ਵੱਲ ਜਾਣ ਵਾਲਾ ਪਾਣੀ ਹੁਣ ਜੰਮੂ ਕਸ਼ਮੀਰ ਅਤੇ ਪੰਜਾਬ ’ਚ ਵਰਤਿਆ ਜਾਵੇਗਾ।

Shahpur Kandhi Dam

ਨਿਰਮਾਣ ਅਧੀਨ ਬਿਜਲੀ ਘਰ ਹਾਈਡਲ ਚੈਨਲ ’ਤੇ ਹੈ, ਜੋ ਸ਼ਾਹਪੁਰ ਕੰਢੀ ਬੰਨ੍ਹ ਤੋਂ ਹੇਠਾਂ ਵੱਲ ਹੈ। ਰਣਜੀਤ ਸਾਗਰ ਬੰਨ੍ਹ ਵੱਲੋਂ ਛੱਡੇ ਗਏ ਪਾਣੀ ਦੀ ਵਰਤੋਂ ਇਸ ਯੋਜਨਾ ਲਈ ਬਿਜਲੀ ਪੈਦਾ ਕਰਨ ਲਈ ਕੀਤਾ ਜਾਣਾ ਹੈ। ਇਹ ਯੋਜਨਾ 206 ਮੈਗਾਵਾਟ ਤੱਕ ਬਿਜਲੀ ਪੈਦਾ ਕਰੇਗੀ। ਉਮੀਦ ਹੈ ਕਿ ਸ਼ਾਹਪੁਰ ਕੰਡੀ ਪਾਵਰ ਹਾਊਸ ਅਗਲੇ ਸਾਲ ਤੱਕ ਬਿਜਲੀ ਪੈਦਾਵਰ ਸ਼ੁਰੂ ਕਰ ਦੇਵਾਗਾ। ਸੰਤੁਲਨ ਪਾਣੀ ਦਾ ਭੰਡਾਰ 4.23 ਟ੍ਰਿਲੀਅਨ ਘਣ ਮੀਟਰ ਫੁੱਟ ਹੈ। ਪੀਕ ਆਵਰਸ ਦੌਰਾਨ 600 ਮੈਗਾਵਾਟ ਬਿਜਲੀ ਘਰ ਦੇ ਮੱਧ ਤੋਂ ਬਿਜਲੀ ਪੈਦਾ ਕਰਨ ਬਾਅਦ ਅਪਸਟ੍ਰੀਮ ਰੰਜੀਤ ਸਾਗਰ ਬੰਨ੍ਹ ਤੋਂ ਛੱਡਿਆ ਗਿਆ ਪਾਣੀ ਸਿੰਚਾਈ ਨਹਿਰਾਂ ਨੂੰ ਲਗਾਤਾਰ ਪਾਣੀ ਦੀ ਸਪਲਾਈ ਕਰਨ ਲਈ ਸੰਤੁਲਨ ਪਾਣੀ ਭੰਡਾਰ ਕੀਤਾ ਜਾ ਰਿਹਾ ਹੈ। (Shahpur Kandhi Dam)

ਸੂਤਰਾਂ ਅਨੁਸਾਰ ਇਸ ਯੋਜਨਾ ’ਤੇ ਕਈ ਸਾਲ ਤੱਕ ਕੰਮ ਰੁਕਿਆ ਰਿਹਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੀਐੱਮਓ ’ਚ ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਦੀ ਦਖਲ ਤੋੋਂ ਬਾਅਦ ਇਸ ਦਾ ਕੰਮ ਮੁੜ 2018 ’ਚ ਸ਼ੁਰੂ ਹੋ ਸਕਿਆ।

1995 ਰੱਖੀ ਗਈ ਸੀ ਨੀਂਹ | Shahpur Kandhi Dam

ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਨੇ ਸਾਲ 1995 ’ਚ ਸ਼ਾਹਪੁਰ ਕੰਢੀ ਬੈਰਾਜ ਯੋਜਨਾ ਦੀ ਨੀਂਹ ਪੱਧਰ ਰੱਖਿਆ ਸੀ। ਦੋ ਸੂਬੇ ਜੰਮ-ਕਸ਼ਮੀਰ ਅਤੇ ਪੰਜਾਬ ’ਚ ਆਪਸੀ ਤਾਲਮੇਲ ਨਾ ਹੋਣ ਕਾਰਨ ਇਸ ਯੋਜਨਾ ਨੂੰ ਸ਼ੁਰੂਆਤ ’ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Also Read : ਕਿਸਾਨ ਅੰਦੋਲਨ ਦਾ ਅਸਰ : ਏਅਰਪੋਰਟ ’ਤੇ 8 ਗੁਣਾ ਵਧਿਆ ਕਿਰਾਇਆ!

ਸੋਸ਼ਲ ਮੀਡੀਆ ਦੀ ਤਾਕਤ
ਸੋਸ਼ਲ ਮੀਡੀਆ ਦੀ ਤਾਕਤ

ਕਹਿੰਦੇ ਹਨ ਪੰਛੀਆਂ ਤੇ ਹਵਾ ਲਈ ਕੋਈ ਸਰਹੱਦ ਨਹੀਂ ਹੁੰਦੀ। ਪੰਛੀ ਕੰਡਿਆਲੀਆਂ ਤਾਰਾਂ ਟੱਪ ਕੇ ਦੂਜੇ ਬੰਨੇ ਰੁੱਖ ਦੀ ਟਾਹਣੀ ’ਤੇ ਜਾ ਬਹਿੰਦੇ ਹਨ। ਹਵਾ ਵੀ ਅਜ਼ਾਦ ਹੈ ਓਧਰਲੀ ਹਵਾ ਦਾ ਠੰਢਾ ਬੁੱਲਾ ਇਧਰਲਿਆਂ ਨੂੰ ਪਿੰਡਾ ਸਾੜਦੀ ਗਰਮੀ ’ਚ ਨਿਜਾਤ ਦਿੰਦਾ ਹੈ। ਜੇਕਰ ਵੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਵੀ ਅਜ਼ਾਦ ਪੰਛੀਆਂ ਵਾਂਗ ਵਿਚਰ ਰਿਹਾ ਹੈ। ਜਿਸ ਨੇ ਦੇਸ਼ਾਂ ਦੀਆਂ ਕਰੜੀ ਸੁਰੱਖਿਆ ਵਾਲੀਆਂ ਸਰਹੱਦਾਂ ਨੂੰ ਪਾਰ ਕਰਦਿਆਂ ਮਨੁੱਖਤਾ ਦੀ ਸਾਂਝ ਨੂੰ ਮਜ਼ਬੂਤ ਕੀਤਾ ਹੈ। ਜੋ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਸੋਸ਼ਲ ਮੀਡੀਆ ਨੇ ਗਜ਼ਬ ਕਰ ਵਿਖਾਇਆ ਹੈ। ਭਾਰਤ-ਪਾਕਿ ਵੰਡ ਤੋਂ ਬਾਦ ਲੋਕ ਆਪਣੇ ਵਿੱਛੜੇ ਪਰਿਵਾਰਕ ਮੈਂਬਰ ਨੂੰ ਲੱਭਣ ਲਈ ਦੂਜੇ ਦੇਸ਼ ’ਚ ਦਰ-ਦਰ ਭਟਕ ਕੇ ਖੱਜਲ-ਖੁਆਰ ਹੁੰਦੇ ਰਹੇ ਪਰ ਸੋਸ਼ਲ ਮੀਡੀਆ ਨੇ ਘਰ ਬੈਠਿਆਂ ਹੀ ਦੁਨੀਆ ਦੀ ਭੀੜ ’ਚ ਗੁਆਚੇ ਲੱਭ ਲਏ ਹਨ।

ਤਾਜ਼ਾ ਮਾਮਲਾ ਮੁਮਤਾਜ ਦਾ ਹੈ ਜੋ ਪਾਕਿਸਤਾਨ ’ਚ ਰਹਿ ਗਈ ਸੀ ਤੇ ਉਸ ਨੂੰ ਮੁਸਲਮਾਨ ਪਰਿਵਾਰ ਨੇ ਪਾਲਿਆ ਸਾਂਭਿਆ ਇਧਰਲੇ ਪਰਿਵਾਰ ਨੇ 75 ਵਰ੍ਹਿਆਂ ਬਾਅਦ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਲੱਭ ਲਿਆ ਮੁਮਤਾਜ਼ ਆਪਣੇ ਜੀਆਂ ਨੂੰ ਮਿਲ ਕੇ ਖੁਸ਼ੀ ਨਾਲ ਭਰੀ ਜ਼ਾਰੋਜ਼ਾਰ ਰੋਈ। ਇਸ ਤੋਂ ਪਹਿਲਾਂ ਵੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦੋ ਵਿੱਛੜੇ ਭਰਾਵਾਂ ਦੀ ਮੁਲਾਕਾਤ ਹੋ ਗਈ ਜਿਨ੍ਹਾਂ ਦੇ ਵੈਰਾਗ ਨੂੰ ਵੇਖ ਕੇ ਸਰਹੱਦਾਂ ਦੇ ਰਾਖੇ ਵੀ ਠਠੰਬਰ ਗਏ ਲੱਖਾਂ ਵਿਅਕਤੀ ਅੱਜ ਵੀ ਵਿੱਛੜੇ ਹੋਏ ਤੇ ਆਪਣਿਆਂ ਨੂੰ ਮਿਲਣ ਦੀ ਆਸ ਲਾਈ ਬੈਠੇ ਹਨ। ਲੱਖਾਂ ਲੋਕ ਮਿਲਣ ਦੀ ਆਸ ਪੂਰੀ ਹੋਣ ਤੋਂ ਪਹਿਲਾਂ ਹੀ ਇਸ ਜਹਾਨ ਤੋਂ ਵਿਦਾ ਹੋ ਚੁੱਕੇ ਹਨ। ਜੇਕਰ ਸਰਕਾਰਾਂ ਇਸ ਦੁੱਖ ਨੂੰ ਸਮਝਣ ਤਾਂ ਵਿੱਛੜੇ ਲੋਕਾਂ ਨੂੰ ਮਿਲਾਇਆ ਜਾ ਸਕਦਾ ਹੈ। ਉਂਜ ਵੀ ਇਸ ਮਾਮਲੇ ’ਚ ਹੁਣ ਕੋਈ ਕਾਨੂੰਨੀ ਉਲਝਣ ਜਾਂ ਸੁਰੱਖਿਆ ਦਾ ਕੋਈ ਵੱਡਾ ਪੇਚ ਨਹੀਂ ਰਹਿ ਗਿਆ।

ਸਰਹੱਦਾਂ ਕਾਇਮ ਰਹਿਣ ਦੇ ਬਾਵਜੂਦ ਮਨੁੱਖੀ ਸਾਂਝ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ

ਪਹਿਲਾਂ ਮਸਲਾ ਇਹ ਹੁੰਦਾ ਸੀ ਕਿ ਸਬੰਧਿਤ ਪਰਿਵਾਰ ਆਪਣੇ ਮੈਂਬਰ ਨੂੰ ਆਪਣੇ ਦੇਸ਼ ਲਿਆਉਣਾ ਚਾਹੁੰਦਾ ਸੀ। ਜਿਸ ਨਾਲ ਕਈ ਮੁਸ਼ਕਲਾਂ ਜੁੜੀਆਂ ਹੋਈਆਂ ਸਨ। ਹੁਣ ਦੂਜੇ ਮੁਲਕ ’ਚ ਰਹਿ ਗਏ ਵਿਅਕਤੀ ਪਰਿਵਾਰਾਂ ਵਾਲੇ ਹੋ ਗਏ ਹਨ ਤੇ ਉੱਥੇ ਹੀ ਰਹਿ ਕੇ ਖੁਸ਼ ਹਨ। ਉਹਨਾਂ ਦੀ ਬੱਸ ਇੱਕ ਹੀ ਤਾਂਘ ਹੈ ਕਿ ਜਿਉਂਦੇ-ਜੀ ਇੱਕ ਵਾਰ ਆਪਣੇ ਨੇੜਲਿਆਂ ਨੂੰ ਮਿਲ ਸਕਣ ਇਹ ਮਾਮਲਾ ਸਿਰਫ਼ ਜ਼ਜਬਾਤੀ ਨਹੀਂ ਸਗੋਂ ਮਨੁੱਖਤਾ ਪ੍ਰਤੀ ਫਰਜਾਂ ਦਾ ਵੀ ਹੈ। ਸਰਹੱਦਾਂ ਕਾਇਮ ਰਹਿਣ ਦੇ ਬਾਵਜੂਦ ਮਨੁੱਖੀ ਸਾਂਝ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਦੇਸ਼ ਦੀ ਸੁਰੱਖਿਆ ਜ਼ਰੂਰੀ ਹੈ, ਫਿਰ ਵੀ ਅਜਿਹਾ ਮੇਲ-ਮਿਲਾਪ ਨਫ਼ਰਤ ਦੀਆਂ ਮਜ਼ਬੂਤ ਕੰਧਾਂ ਨੂੰ ਤੋੜ ਸਕਦਾ ਹੈ ਇਸ ਮਾਮਲੇ ਨੂੰ ਸਿਆਸੀ ਐਨਕ ਨਾਲ ਵੇਖਣ ਦੀ ਬਜਾਇ ਮਾਨਵਤਾ ਦੇ ਨਜ਼ਰੀਏ ਨਾਲ ਵੇਖਣ ਦੀ ਲੋੜ ਹੈ ਟਰੇਨ ਟੂ ਪਾਕਿਸਤਾਨ, ਗਦਰ, ਸ਼ਹੀਦੇ ਮੁਹੱਬਤ ਜਿਹੀਆਂ ਫ਼ਿਲਮਾਂ ਭਾਰਤ-ਪਾਕਿ ਦੇ ਟਕਰਾਅ ਦੌਰਾਨ ਵੀ ਸਾਂਝ ਦੀ ਗੱਲ ਕਰਦੀਆਂ ਰਹੀਆਂ ਸੋਸ਼ਲ ਮੀਡੀਆ ਨੇ ਜਿਸ ਤਰ੍ਹਾਂ ਦਾ ਔਖਾ ਕਾਰਜ ਸੰਭਵ ਕੀਤਾ ਸਰਕਾਰਾਂ ਇਸ ਤੋਂ ਸੇਧ ਲੈ ਸਕਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਭਾਰਤ ਪਾਕਿ ਸੁਰੱਖਿਆ ਅਧਿਕਾਰੀਆਂ ਦੀ ਬੈਠਕ ਹੋਈ
(ਨਰਾਇਣ ਧਮੀਜਾ) ਫਾਜਿਲਕਾ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਸਥਿਤ ਸਾਦਕੀ ਚੌਕੀ ਦੇ ਪਾਰ ਪਾਕਿਸਤਾਨ ‘ਚ ਬਣੇ ਬੈਠਕ ਹਾਲ ਵਿੱਚ ਦੋਵੇਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਬੈਠਕ ਹੋਈ ਬੈਠਕ ਵਿੱਚ ਪਾਕਿ ਰੇਂਜ ਦੇ ਵਿੰਗ ਕਮਾਂਡਰ ਅਫਜਲ ਮਹਿਮੂਦ ਚੌਧਰੀ, ਨਾਸਿਰ ਮੁਹੰਮਦ, ਜਹਾਂਗੀਰ ਖਾਂ ਅਤੇ ਸ਼ਹਿਜਾਦ ਲਤੀਫ ਨੇ ਹਿੱਸਾ ਲਿਆ, ਜਦੋਂਕਿ ਭਾਰਤ ਵੱਲੋਂ ਬੀਐੱਸਐੱਫ਼ ਦੇ ਕਮਾਂਡੇਂਟ ਅਜੈ ਕੁਮਾਰ, ਆਰ. ਦੇ.ਬੋਹਰਾ, ਏ. ਦੇ. ਸ਼ਰਮਾ, ਆਰ. ਦੇ. ਡੋਗਰਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਇਸ ਮੌਕੇ ਉੱਤੇ ਪਾਕਿਸਤਾਨੀ ਅਧਿਕਾਰੀਆਂ ਨੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਪਾਕਿਸਤਾਨ ਸੀਮਾ ਵਿੱਚ ਸਵਾਗਤ ਕੀਤਾ  ਜਾਣਕਾਰੀ ਦਿੰਦਿਆਂ ਕਮਾਂਡੇਂਟ ਅਜੈ ਕੁਮਾਰ ਨੇ ਦੱਸਿਆ ਕਿ ਜਿੱਥੇ ਸੀਮਾ ਦੇ ਨੇੜੇ ਤੇੜੇ ਸੁਰੱਖਿਆ ਨੂੰ ਵੱਲ ਸਖ਼ਤ ਕਰਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ, ਉੱਥੇ ਆਸਪਾਸ ਦੇ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਸਮੱਸਿਆਵਾਂ ਉੱਤੇ ਵਿਚਾਰ ਰੱਖੇ ਗਏ ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਆਪਸ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਦੀ ਗੱਲ ਕਹੀ ਅਤੇ ਹੋਰ ਗੱਲਾਂ ਉੱਤੇ ਵਿਚਾਰ ਹੋਇਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ