Tennis - Sach Kahoon Punjabi
AO2024 : ਐਂਡੀ ਮਰੇ ਆਸਟਰੇਲੀਅਨ ਓਪਨ 2024 ਤੋਂ ਬਾਹਰ, ਅਰਜਨਟੀਨਾ ਦੇ ਟਾਮਸ ਨੇ ਸਿੱਧੇ ਸੈੱਟਾਂ ’ਚ ਹਰਾਇਆ
ਮੇਦਵੇਦੇਵ ਦੂਜੇ ਦੌਰ ’ਚ ਪਹੁੰਚੇ | AO2024
ਸਾਲ ਦਾ ਪਹਿਲਾ ਗ੍ਰੈਂਡ ਸਲੈਮ ਹੈ ਆਸਟਰੇਲੀਅਨ ਓਪਨ | AO2024
ਮੈਲਬੌਰਨ (ਏਜੰਸੀ)। ਟੈਨਿਸ ’ਚ ਸਾਲ ਦਾ ਪਹਿਲਾ ਗਰੈਂਡ ਸਲੈਮ ਸ਼ੁਰੂ ਹੋ ਗਿਆ ਹੈ। ਇਹ ਆਸਟਰੇਲੀਅਨ ਓਪਨ ਹੈ। ਜਿਹੜਾ ਕਿ ਅਸਟਰੇਲੀਆ ਦੇ ਮੈਲਬੌਰਨ ’ਚ ਖੇਡਿਆ ਜਾ ਰਿਹਾ ਹੈ। ਅਸਟਰੇਲੀਅਨ ਓਪਨ ’ਚ ਇੰਗਲੈਂਡ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਅਸਟਰੇਲੀਆਨ ਓਪਨ 2024 ਦੇ ਪਹਿਲੇ ਹੀ ਦੌਰ ’ਚ ਹਾਰ ਕੇ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਸੋਮਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਅਰਜਨਟੀਨਾ ਦੇ 24 ਸਾਲਾਂ ਦੇ ਖਿਡਾਰੀ ਟਾਮਸ ਮਾਰਟਿਨ ਨੇ ਸਿੱਧੇ ਸੈੱਟਾਂ ’ਚ ਹਰਾ ਕੇ ਬਾਹਰ ਕਰ ਦਿੱਤਾ ਹੈ। (AO2024)
Bathinda Police : ਬਠਿੰਡਾ ਪੁਲਿਸ ਵੱਲੋਂ 22 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ 2 ਜਣੇ ਗ੍ਰਿਫਤਾਰ
ਇਸ ਤੋਂ ਇਲਾਵਾ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਡੇਨੀਲ ਮੇਦਵੇਦੇਵ ਨੇ ਆਪਣੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ ਅਤੇ ਉਨ੍ਹਾਂ ਨੇ ਅਤਮਾਨੇ ਨੂੰ ਹਰਾ ਕੇ ਦੂਜੇ ਦੌਰ ’ਚ ਦਾਖਲ ਕਰ ਲਿਆ ਹੈ। ਸ਼ੋ ਕੋਰਟ ਅਰੇਨਾ ’ਚ ਮਾਰਟਿਨ ਨੇ ਤਿੰਨ ਵਾਰ ਗ੍ਰੈਂਡ ਸਲੈਮ ਚੈਂਪੀਅਨ ਐਂਡੀ ਮਰੇ ਨੂੰ 6-4, 6-2, 6-2 ਨਾਲ ਹਰਾ ਕੇ ਸੀਜ਼ਨ ਦੇ ਪਹਿਲੇ ਗ੍ਰੈਂਡ ਸਲੈਮ ਦੇ ਦੂਜੇ ਦੌਰ ’ਚ ਦਾਖਲਾ ਲੈ ਲਿਆ ਹੈ। ਅਗਲੇ ਦੌਰ ’ਚ ਮਾਰਟਿਨ ਦਾ ਮੁਕਾਬਲਾ ਫਰਾਂਸ ਦੇ ਗੇਲ ਮੋਨਫਿਲਸ ਨਾਲ ਹੋਵੇਗਾ। ਮੋਨਫਿਲਸ ਨੇ ਪਹਿਲੇ ਦੌਰ ’ਚ ਯਾਨਿਕ ਹੈਨਫਮੈਨ ਨੂੰ 6-4, 6-3, 7-5 ਨਾਲ ਹਰਾਇਆ ਹੈ।
ਮੈਦਵੇਦੇਵ ਨੇ ਆਤਮਨੇ ਨੂੰ ਹਰਾਇਆ | AO2024
ਪੁਰਸ਼ ਵਰਗ ’ਚ ਤੀਜਾ ਦਰਜਾ ਪ੍ਰਾਪਤ ਰੂਸ ਦੇ ਮੇਦਵੇਦੇਵ ਨੇ ਮੈਚ ਦੇ ਅੱਧ ’ਚ ਹੀ ਆਪਣੇ ਵਿਰੋਧੀ ਫਰਾਂਸ ਦੇ ਟੇਰੇਂਸ ਐਟਮਨੇ ਦੇ ਰਿਟਾਇਰ ਹੋ ਜਾਣ ਦੀ ਵਜ੍ਹਾ ਨਾਲ ਦੂਜੇ ਦੌਰ ’ਚ ਜਗ੍ਹਾ ਬਣਾਈ। ਜਦੋਂ 22 ਸਾਲਾਂ ਦੇ ਆਤਮਨੇ ਨੇ ਹਟਣ ਦਾ ਫੈਸਲਾ ਲਿਆ ਤਾਂ ਉਸ ਸਮੇਂ ਮੇਦਵੇਦੇਵ 5-7, 6-2, 6-4, 1-0 ਨਾਲ ਅੱਗੇ ਚੱਲ ਰਹੇ ਸਨ। ਅਗਲੇ ਦੌਰ ’ਚ ਮੇਦਵੇਦੇਵ ਦਾ ਸਾਹਮਣਾ ਫਿਨਲੈਂਡ ਦੇ ਏਮਿਲ ਰੁਸੁਵੂਰੀ ਨਾਲ ਹੋਵੇਗਾ।
ਸਾਲ ਦਾ ਪਹਿਲਾ ਗ੍ਰੈਂਡ ਸਲੈਮ ਹੁੰਦਾ ਹੈ ਅਸਟਰੇਲੀਅਨ ਓਪਨ | AO2024
ਟੈਨਿਸ ’ਚ ਕੁਲ 4 ਗ੍ਰੈਂਡ ਸਲੈਮ ਹੁੰਦੇ ਹਨ। ਚਾਰੇ ਹਰ ਸਾਲ ਖੇਡੇ ਜਾਂਦੇ ਹਨ, ਇਸ ਦੀ ਸ਼ੁਰੂਆਤ ਜਨਵਰੀ ’ਚ ਅਸਟਰੇਲੀਅਨ ਓਪਨ ਨਾਲ ਹੁੰਦੀ ਹੈ। ਮਈ ਅਤੇ ਜੂਨ ’ਚ ਫਰੈਂਚ ਓਪਨ ਹੁੰਦਾ ਹੈ। ਜੁਲਾਈ ’ਚ ਵਿੰਬਲਡਨ ਅਤੇ ਅਗਸਤ-ਸਤੰਬਰ ’ਚ ਯੂਐੱਸ ਓਪਨ ਹੁੰਦਾ ਹੈ। ਯੂਐੱਸ ਓਪਨ ਸਾਲ ਦਾ ਆਖਿਰੀ ਗ੍ਰੈਂਡ ਸਲੈਮ ਹੁੰਦਾ ਹੈ। (AO2024)
481.2 ਕਰੋੜ ਹੈ ਇਨਾਮੀ ਰਾਸ਼ੀ | AO2024
ਇਸ ਸਾਲ ਅਸਟਰੇਲੀਅਨ ਓਪਨ ਦੀ ਕੁਲ ਇਨਾਮੀ ਰਾਸ਼ੀ 481.2 ਕਰੋੜ ਰੁਪਏ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਨਾਮੀ ਰਾਸ਼ੀ ’ਚ 13 ਫੀਸਦੀ ਦਾ ਵਾਧਾ ਹੋਇਆ ਹੈ। ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਜੇਤੂ ਨੂੰ ਕਰੀਬ 17.50 ਕਰੋੜ ਰੁਪਏ ਮਿਲਣਗੇ। ਟੂਰਨਾਮੈਂਟ ’ਚ ਸਾਰੇ ਵਰਗਾਂ ਲਈ ਹਰ ਸਟੇਜ਼ ’ਤੇ ਵੱਖ-ਵੱਖ ਇਨਾਮੀ ਰਾਸ਼ੀ ਹੁੰਦੀ ਹੈ। (AO2024)
ਜੋਕੋਵਿਚ ਨੇ ਪ੍ਰਿਜ਼ਮਿਕ ਨੂੰ ਚਾਰ ਸੈੱਟਾਂ ’ਚ ਹਰਾ ਆਸਟਰੇਲੀਆ ਓਪਨ ਦਾ ਪਹਿਲਾ ਮੁਕਾਬਲਾ ਜਿੱਤਿਆ
ਦੂਜਾ ਸੈੱਟ ਹਾਰਨ ਤੋਂ ਬਾਅਦ ਕੀਤੀ ਵਾਪਸੀ | AusOpen
ਮੈਲਬੌਰਨ (ਏਜੰਸੀ)। ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਓਪਨ 2024 ’ਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਐਤਵਾਰ ਨੂੰ 36 ਸਾਲਾ ਜੋਕੋਵਿਚ ਨੇ ਕ੍ਰੋਏਸ਼ੀਆ ਦੇ 178ਵੀਂ ਰੈਂਕਿੰਗ ਦੇ 18 ਸਾਲਾਂ ਦੇ ਡਿਨੋ ਪ੍ਰਿਜਮਿਕ ਨੂੰ ਚਾਰ ਸੈੱਟਾਂ (6-2, 6-7 (5), 6-3, 6-4) ਨਾਲ ਹਰਾ ਕੇ ਪਹਿਲਾ ਦੌਰ ਜਿੱਤਿਆ। ਜੋਕੋਵਿਚ ਨੇ ਆਪਣੇ 25ਵੇਂ ਗ੍ਰੈਂਡ ਸਲੈਮ ਸਿੰਗਲ ਖਿਤਾਬ ਲਈ ਦਾਅਵੇਦਾਰੀ ਪੇਸ਼ ਕੀਤੀ। ਜੋਕੋਵਿਚ ਨੇ ਪ੍ਰਿਜਮਿਕ ਖਿਲਾਫ ਹੁਣ ਤੱਕ ਦਾ ਸਭ ਤੋਂ ਲੰਬਾ ਗ੍ਰੈਂਡ ਸਲੈਮ ਪਹਿਲੇ ਦੌਰ ਦਾ ਮੈਚ ਖੇਡਿਆ। ਇਹ ਮੈਚ ਚਾਰ ਘੰਟੇ ਇੱਕ ਮਿੰਟ ਤੱਕ ਚੱਲਿਆ। ਜੋਕੋਵਿਚ ਨੇ ਤਿੰਨ ਘੰਟੇ ਤੋਂ ਵੀ ਘੱਟ ਸਮੇਂ ’ਚ ਆਪਣੇ ਆਖਰੀ 48 ਗ੍ਰੈਂਡ ਸਲੈਮ ਪਹਿਲੇ ਦੌਰ ਦੇ ਮੈਚ ਜਿੱਤ ਲਏ ਹਨ। (AusOpen)
ਜੋਕੋਵਿਚ ਦੂਜੇ ਸੈੱਟ ’ਚ ਹਾਰੇ, ਮੁੜ ਕੀਤੀ ਵਾਪਸੀ | AusOpen
ਰੁਟੀਨ ਦੇ ਪਹਿਲੇ ਸੈੱਟ ਤੋਂ ਬਾਅਦ, ਜੋਕੋਵਿਚ ਨੂੰ ਪ੍ਰਿਜਮਿਕ ਨੇ ਸਖਤ ਚੁਣੌਤੀ ਦਿੱਤੀ। ਉਨ੍ਹਾਂ ਨੇ ਤੇਜ ਰਫਤਾਰ ਦਿਖਾਈ ਜਿਸ ਨਾਲ ਜੋਕੋਵਿਚ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੋਕੋਵਿਚ ਨੇ ਵਾਪਸੀ ਕੀਤੀ ਅਤੇ ਮੈਚ ਨੂੰ ਟਾਈ-ਬ੍ਰੇਕਰ ਤੱਕ ਪਹੁੰਚਾਇਆ। ਪ੍ਰਿਜਮਿਕ ਨੇ ਸਿੱਧੇ ਤੌਰ ’ਤੇ ਜੋਕੋਵਿਚ ਦੀ ਚੁਣੌਤੀ ਸਵੀਕਾਰ ਕੀਤੀ ਅਤੇ ਦੂਜਾ ਸੈੱਟ ਜਿੱਤ ਲਿਆ। 17 ਸਾਲਾਂ ’ਚ ਇਹ ਦੂਜੀ ਵਾਰ ਹੈ ਜਦੋਂ ਜੋਕੋਵਿਚ ਪਹਿਲੇ ਦੌਰ ਦੇ ਮੈਚ ’ਚ ਸੈੱਟ ਹਾਰ ਗਏ। (AusOpen)
ਪ੍ਰਿਜਮਿਕ ਨੇ ਦਿਖਾਇਆ ਕਿ ਉਹ ਲੜਾਈ ਲਈ ਤਿਆਰ ਹੈ ਕਿਉਂਕਿ ਉਹ ਤੀਜੇ ਸੈੱਟ ਦੀ ਸ਼ੁਰੂਆਤ ’ਚ 2-0 ਨਾਲ ਹੇਠਾਂ ਸੀ, ਪਰ ਉਨ੍ਹਾਂ ਵਾਪਸੀ ਕੀਤੀ ਅਤੇ ਸਕੋਰ 2-2 ਕਰ ਦਿੱਤਾ। ਪ੍ਰਿਜਮਿਕ ਨੇ ਤਜਰਬੇਕਾਰ ਖਿਡਾਰੀ ਨੂੰ ਕੋਰਟ ’ਤੇ ਘਬਰਾਉਣ ਲਈ ਮਜਬੂਰ ਕਰ ਰਿਹਾ ਸੀ। ਹਾਲਾਂਕਿ, ਛੇਵੀਂ ਗੇਮ ਤੋਂ ਬਾਅਦ, ਜੋਕੋਵਿਚ ਨੇ ਆਪਣੀ ਖੇਡ ’ਚ ਸੁਧਾਰ ਕੀਤਾ ਅਤੇ ਲਗਾਤਾਰ 3 ਗੇਮਾਂ ਜਿੱਤ ਕੇ 2-1 ਦੀ ਬੜ੍ਹਤ ਬਣਾਈ। ਜੋਕੋਵਿਚ ਨੇ ਚੌਥਾ ਸੈੱਟ ਆਸਾਨੀ ਨਾਲ 6-4 ਨਾਲ ਜਿੱਤ ਲਿਆ। (AusOpen)
ਨੌਜਵਾਨ ਕੋਲ ਇੱਕ ਮਜਬੂਤ ਗੇਮਪਲੈਨ : ਜੋਕੋਵਿਚ | AusOpen
ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ, ‘ਸਪੱਸ਼ਟ ਤੌਰ ’ਤੇ, ਮੈਂ ਅੱਜ ਰਾਤ ਕਈ ਵਾਰ ਸੰਘਰਸ਼ ਕਰਨਾ ਪਿਆ, ਪਰ ਇਸ ਦਾ ਸਿਹਰਾ ਪ੍ਰਿਜਮਿਕ ਦੇ ਗੇਮ ਪਲਾਨ ਨੂੰ ਜਾਂਦਾ ਹੈ, ‘ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ। ਉਸ ਕੋਲ ਹਰ ਸ਼ਾਟ ਦਾ ਜਵਾਬ ਸੀ। ਸ਼ਰੀਰਕ ਤੌਰ ’ਤੇ ਉਹ ਮਜਬੂਤ ਹੈ। ਜੋਕੋਵਿਚ ਨੇ ਅੱਗੇ ਕਿਹਾ, ਪਿ੍ਰਜਮਿਕ ਹਰ ਪ੍ਰਸ਼ੰਸਾ, ਹਰ ਕ੍ਰੈਡਿਟ ਦਾ ਹੱਕਦਾਰ ਹੈ ਜੋ ਉਸਨੂੰ ਅੱਜ ਰਾਤ ਮਿਲਿਆ ਹੈ। ਮੈਨੂੰ ਕਹਿਣਾ ਚਾਹੀਦਾ ਹੈ ਕਿ ਉਹ ਇੱਕ ਸ਼ਾਨਦਾਰ ਖਿਡਾਰੀ ਹੈ, 18 ਸਾਲ ਦੀ ਉਮਰ ’ਚ ਉਨ੍ਹਾਂ ਪਰਿਪੱਕਤਾ ਦਿਖਾਈ ਹੈ। ਇਮਾਨਦਾਰੀ ਨਾਲ, ਇਹ ਉਸਦਾ ਪਲ ਹੈ। ਇਹ ਆਸਾਨੀ ਨਾਲ ਉਨ੍ਹਾਂ ਦਾ ਮੈਚ ਹੋ ਸਕਦਾ ਸੀ। (AusOpen)
ਆਸਟ੍ਰੇਲੀਆ ਓਪਨ ’ਚ ਕਰੀਅਰ ਦਾ 90ਵਾਂ ਮੈਚ ਜਿੱਤਿਆ | AusOpen
ਜੋਕੋਵਿਚ ਨੇ ਆਸਟ੍ਰੇਲੀਅਨ ਓਪਨ ’ਚ ਆਪਣਾ ਲਗਾਤਾਰ 29ਵਾਂ ਮੈਚ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਨੇ ਟੂਰਨਾਮੈਂਟ ’ਚ ਆਪਣਾ 90ਵਾਂ ਮੈਚ ਜਿੱਤ ਲਿਆ। ਇਸ ਟੂਰਨਾਮੈਂਟ ’ਚ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਰੋਜਰ ਫੈਡਰਰ ਦੇ ਨਾਂਅ ਹੈ, ਜਿਨ੍ਹਾਂ ਮੈਲਬੌਰਨ ’ਚ 102 ਮੈਚ ਜਿੱਤੇ ਹਨ। (AusOpen)
Rafael Nadal ਦੀਆਂ ਮਾਸਪੇਸ਼ੀਆਂ ’ਚ ਖਿਚਾਅ, ਅਸਟਰੇਲੀਆ ਓਪਨ ਤੋਂ ਨਾਂਅ ਲਿਆ ਵਾਪਸ
ਸੱਟ ਦੀ ਵਜ੍ਹਾ ਨਾਲ ਚੁੱਕਿਆ ਕਦਮ, 1 ਸਾਲ ਬਾਅਦ ਹੋਈ ਸੀ ਵਾਪਸੀ | Rafael Nadal
ਪਿਛਲੇ ਸਾਲ ਇਹ ਹੀ ਟੂਰਨਾਮੈਂਟ ’ਚ ਹੋਏ ਸਨ ਜ਼ਖਮੀ | Rafael Nadal
ਮੈਲਬੌਰਨ (ਏਜੰਸੀ)। ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ ਸੱਟ ਕਾਰਨ 2024 ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਆ ਓਪਨ ’ਚ ਨਹੀਂ ਖੇਡਣਗੇ। ਕਰੀਬ ਇੱਕ ਸਾਲ ਬਾਅਦ ਟੈਨਿਸ ਕੋਰਟ ’ਤੇ ਵਾਪਸੀ ਦੇ ਇੱਕ ਹਫਤੇ ਬਾਅਦ ਨਡਾਲ ਫਿਰ ਜ਼ਖਮੀ ਹੋ ਗਏ ਹਨ। ਦੋ ਵਾਰ ਦੇ ਚੈਂਪੀਅਨ ਨਡਾਲ ਨੇ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਐਤਵਾਰ ਨੂੰ ਆਸਟਰੇਲੀਅਨ ਓਪਨ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸ਼ਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਸੱਟ ਤੋਂ ਉਭਰਨ ਲਈ ਸਪੇਨ ਪਰਤੇ ਹਨ। ਅਸਟਰੇਲੀਅਨ ਓਪਨ ਦਾ ਮੌਜੂਦਾ ਸੀਜਨ 14 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦਾ ਫਾਈਨਲ 28 ਜਨਵਰੀ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ’ਚ ਲਗਭਗ 200 ਖਿਡਾਰੀ (ਪੁਰਸ਼ ਅਤੇ ਮਹਿਲਾ) ਹਿੱਸਾ ਲੈਣਗੇ। (Rafael Nadal)
35 ਵਾਹਨਾਂ ਦੀ ਜ਼ਬਰਦਸਤ ਟੱਕਰ, 2 ਦੀ ਮੌਤ, 9 ਜਖ਼ਮੀ
ਨਡਾਲ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ | Rafael Nadal
ਨਡਾਲ ਨੇ ਟਵੀਟ ਕੀਤਾ, ਸਾਰਿਆਂ ਨੂੰ ਹੈਲੋ, ਬ੍ਰਿਸਬੇਨ ’ਚ ਮੇਰੇ ਪਿਛਲੇ ਮੈਚ ਦੌਰਾਨ ਮੇਰੀ ਮਾਸਪੇਸ਼ੀਆਂ ’ਚ ਇੱਕ ਛੋਟੀ ਜਿਹੀ ਸਮੱਸਿਆ ਸੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਚਿੰਤਤ ਸੀ। ਇੱਕ ਵਾਰ ਜਦੋਂ ਮੈਂ ਮੈਲਬੋਰਨ ਪਹੁੰਚਿਆ, ਮੈਨੂੰ ਐਮਆਰਆਈ ਕਰਵਾਉਣ ਦਾ ਮੌਕਾ ਮਿਲਿਆ ਅਤੇ ਮੇਰੀ ਮਾਸਪੇਸ਼ੀ ’ਚ ਮਾਈਕ੍ਰੋ ਟੀਅਰ ਹੈ, ਨਾ ਕਿ ਉਸ ਖੇਤਰ ’ਚ ਜਿੱਥੇ ਮੈਂ ਜਖਮੀ ਹੋਇਆ ਸੀ ਅਤੇ ਇਹ ਚੰਗੀ ਖਬਰ ਹੈ। ਫਿਲਹਾਲ ਮੈਂ ਪੰਜ ਸੈੱਟਾਂ ਦੇ ਮੈਚ ਖੇਡਣ ਲਈ ਤਿਆਰ ਨਹੀਂ ਹਾਂ। ਮੈਂ ਆਪਣੇ ਡਾਕਟਰ ਨੂੰ ਮਿਲਣ ਅਤੇ ਆਰਾਮ ਕਰਨ ਲਈ ਸਪੇਨ ਵਾਪਸ ਜਾ ਰਿਹਾ ਹਾਂ। (Rafael Nadal)
ਇੱਕ ਸਾਲ ਬਾਅਦ ਬ੍ਰਿਸਬੇਨ ਇੰਟਰਨੈਸ਼ਨਲ ’ਤੇ ਕੀਤੀ ਸੀ ਵਾਪਸੀ | Rafael Nadal
ਨਡਾਲ ਨੇ ਲਗਭਗ ਇੱਕ ਸਾਲ ਬਾਅਦ ਪੇਸ਼ੇਵਰ ਟੈਨਿਸ ’ਚ ਵਾਪਸੀ ਕੀਤੀ। ਉਹ ਅਸਟਰੇਲੀਅਨ ਓਪਨ 2023 ’ਚ ਜ਼ਖਮੀ ਹੋ ਗਏ ਸਨ ਅਤੇ ਹੁਣ ਬ੍ਰਿਸਬੇਨ ਇੰਟਰਨੈਸ਼ਨਲ ’ਚ ਖੇਡ ਕੇ ਵਾਪਸੀ ਕੀਤੀ ਹੈ। ਉਹ ਕਮਰ ਦੀ ਸਮੱਸਿਆ ਤੋਂ ਪੀੜਤ ਸੀ ਅਤੇ ਜੂਨ 2023 ’ਚ ਉਨ੍ਹਾਂ ਦੀ ਸਰਜਰੀ ਹੋਈ ਸੀ। (Rafael Nadal)
ਦੋ ਵਾਰ ਜਿੱਤ ਚੁੱਕੇ ਹਨ ਅਸਟਰੇਲੀਅਨ ਓਪਨ ਦਾ ਖਿਤਾਬ | Rafael Nadal
ਨਡਾਲ ਨੇ 2009 ਅਤੇ 2022 ’ਚ ਦੋ ਵਾਰ ਅਸਟਰੇਲੀਅਨ ਓਪਨ ਜਿੱਤਿਆ ਹੈ। ਉਹ ਹੁਣ ਤੱਕ 22 ਗ੍ਰੈਂਡ ਸਲੈਮ ਜਿੱਤ ਚੁੱਕੇ ਹਨ। ਜਿਸ ’ਚ ਜ਼ਿਆਦਾ ਤੋਂ ਜ਼ਿਆਦਾ 14 ਫਰੈਂਚ ਓਪਨ ਖਿਤਾਬ ਵੀ ਸ਼ਾਮਲ ਹਨ। ਨਡਾਲ ਫਰਾਂਸ ਦੇ ਰਾਸ਼ਟਰੀ ਖਿਡਾਰੀ ਹਨ। (Rafael Nadal)
ਅਸਟਰੇਲੀਅਨ ਓਪਨ ਦਾ ਇਤਿਹਾਸ | Rafael Nadal
ਅਸਟਰੇਲੀਅਨ ਓਪਨ ਸਾਲ ਦਾ ਪਹਿਲਾ ਗ੍ਰੈਂਡ ਸਲੈਮ ਹੈ। ਅਸਟਰੇਲੀਆ ਦੀ ਲਾਅਨ ਟੈਨਿਸ ਐਸੋਸੀਏਸ਼ਨ ਨੇ ਇਹ ਟੂਰਨਾਮੈਂਟ 1905 ’ਚ ਸ਼ੁਰੂ ਕੀਤਾ ਸੀ, ਜਿਸ ਨੂੰ ਪਹਿਲਾਂ ਅਸਟਰੇਲੀਆਈ ਚੈਂਪੀਅਨਸ਼ਿਪ ਕਿਹਾ ਜਾਂਦਾ ਸੀ। ਅਸਟਰੇਲੀਆ ਦੀ ਲਾਅਨ ਟੈਨਿਸ ਐਸੋਸੀਏਸ਼ਨ ਬਾਅਦ ’ਚ ਟੈਨਿਸ ਅਸਟਰੇਲੀਆ ਬਣ ਗਈ। ਇਸ ਤੋਂ ਬਾਅਦ ਅਸਟਰੇਲੀਅਨ ਚੈਂਪੀਅਨਸ਼ਿਪ ਦਾ ਨਾਂਅ ਬਦਲ ਕੇ ਅਸਟਰੇਲੀਅਨ ਓਪਨ ਕਰ ਦਿੱਤਾ ਗਿਆ। 1969 ਤੋਂ ਇਸ ਟੈਨਿਸ ਟੂਰਨਾਮੈਂਟ ਨੂੰ ਅਧਿਕਾਰਤ ਤੌਰ ’ਤੇ ਅਸਟਰੇਲੀਅਨ ਓਪਨ ਵਜੋਂ ਜਾਣਿਆ ਜਾਣ ਲੱਗਿਆ ਹੈ।
ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਬੇਰੇਟਿਨੀ ਨਾਲ ਭਿੜਨਗੇ
ਬੇਰੇਟਿਨੀ ਨੇ ਮੋਂਫਿਲਸ ਨੂੰ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ
ਨਿਊਯਾਰਕ (ਏਜੰਸੀ)। ਤਿੰਨ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਰਜਨਟੀਨਾ ਦੇ ਡਿਏਗੋ ਸਵਾਰਟਜਮੈਨ ਨੂੰ ਕੁਆਰਟਰਫਾਈਨਲ ਮੁਕਾਬਲੇ ‘ਚ 6-4,7-5, 6-2 ਨਾਲ ਹਰਾ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਸੈਮੀਫਾਈਨਲ ‘ਚ ਪਹੁੰਚ ਗਏ ਮੀਫਾਈਨਲ ‘ਚ ਨਡਾਲ ਦਾ ਮੁਕਾਬਲਾ ਇਟਲੀ ਦੇ ਮੈਟੀਓ ਬੇਰੇਟਿਨੀ ਨਾਲ ਹੋਵੇਗਾ ਦੂਜਾ ਦਰਜਾ ਨਡਾਲ ਨੇ 21ਵਾਂ ਦਰਜਾ ਸਵਾਟਜਰਮੈਨ ਨੂੰ ਦੋ ਘੰਟੇ 47 ਮਿੰਟ ਤੱਕ ਚੱਲੇ ਮੁਕਾਬਲੇ ‘ਚ ਲਗਾਤਾਰ ਸੈੱਟਾਂ ‘ਚ ਹਰਾਇਆ ਨਡਾਲ ਨੇ ਮੈਚ  ‘ਚ ਪੰਜ ਅਤੇ ਸਵਾਟਜਰਮੈਨ ਨੇ ਚਾਰ ਐਸ ਲਾਏ ਜਦੋਂਕਿ ਨਡਾਲ ਨੇ ਮੁਕਾਬਲੇ ‘ਚ 36 ਵਿਨਰਜ਼ ਲਾਏ ਅਤੇ ਡਿਏਗੋ ਨੇ 26 ਵਿਨਰਜ਼ ਲਾਏ ਨਡਾਲ ਨੇ 39 ਬੇਜਾ ਗਲਤੀਆਂ ਕੀਤੀਆਂ ਅਤੇ ਸਵਾਟਜਰਮੈਨ ਨੇ 37 ਗਲਤੀਆਂ ਕੀਤੀਆਂ।
ਇਹ ਵੀ ਪੜ੍ਹੋ : ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?
ਪੁਰਸ਼ ਵਰਗ ਦੇ ਇੱਕ ਹੋਰ ਕੁਆਰਟਰ ਫਾਈਨਲ ‘ਚ 25ਵਾਂ ਦਰਜਾ ਇਟਲੀ ਦੇ ਬੇਰੇਟਿਨੀ ਨੇ ਵੱਡਾ ਉਲਟਫੇਰ ਕਰਦਿਆਂ 13ਵਾਂ ਦਰਜਾ ਫਰਾਂਸ ਦੇ ਗਾਇਲ ਮੋਂਫਿਲਸ ਨੂੰ ਤਿੰਨ ਘੰਟੇ 57 ਮਿੰਟਾਂ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਮੋਂਫਿਲਸ ਨੇ ਬੇਰੇਟਿਨੀ ਖਿਲਾਫ ਪਹਿਲਾ ਸੈੱਟ 6-3 ਨਾਲ ਜਿੱਤ ਲਿਆ ਸੀ ਪਰ ਬੇਰੇਟਿਨੀ ਨੇ ਦੂਜੇ ਸੈੱਟ ‘ਚ ਜਬਰਦਸਤ ਵਾਪਸੀ ਕਰਦਿਆਂ ਦੂਜਾ ਸੈੱਟ 6-3 ਅਤੇ ਤੀਜਾ ਸੈੱਟ 6-2 ਨਾਲ ਜਿੱਤ ਲਿਆ ਚੌਥੇ ਸੈੱਟ ‘ਓ ਇੱਕ ਵਾਰ ਫਿਰ ਮੋਂਫਿਲਸ ਨੇ ਮੈਚ ‘ਚ ਵਾਪਸੀ ਕੀਤੀ ਅਤੇ ਬੇਰੇਟਿਨੀ ਨੂੰ 6-3 ਨਾਲ ਹਰਾ ਦਿੱਤਾ ਪੰਜਵੇਂ ਅਤੇ ਫੈਸਲਾਕੁੰਨ ਸੈੱਟ ‘ਚ ਬੇਰੇਟਿਨੀ ਅਤੇ ਮੋਂਫਿਲਸ ਦਰਮਿਆਨ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। (Tennis)
ਪਰ ਆਖਰ ‘ਚ ਬੇਰੇਟਿਨੀ ਨੇ ਮੋਂਫਿਲਸ ਨੂੰ 7-6 ਨਾਲ ਹਰਾ ਕੇ ਉਲਟਫੇਰ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾਈ ਬੇਰੇਟਿਨੀ ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਨਡਾਲ ਨਾਲ ਭਿੜਨਗੇ ਜੋ ਉਨ੍ਹਾਂ ਦਾ ਇਸ ਗ੍ਰੈਂਡ ਸਲੇਮ ‘ਚ ਸਭ ਤੋਂ ਸਖ਼ਤ ਮੁਕਾਬਲਾ ਹੋਵੇਗਾ ਬੇਰੇਟਿਨੀ ਨੇ ਇਸ ਮੈਚ ‘ਚ ਕੁੱਲ 15 ਐਸ ਲਾਏ ਜਦੋਂਕਿ ਮੋਂਫਿਲਸ ਨੇ 10 ਐਸ ਲਾਏ ਬੇਰੇਟਿਨੀ ਨੇ 53 ਅਤੇ ਮੋਂਫਿਲਸ ਨੇ 41 ਵਿਨਰਜ਼ ਲਾਏ ਮਹਿਲਾ ਵਰਗ ‘ਚ 15ਵਾਂ ਦਰਜਾ ਕੈਨੇਡਾ ਦੀ ਬਿਆਂਕਾ ਆਂਦਰੇਸਕੂ ਨੇ 26ਵਾਂ ਦਰਜਾ ਬੈਲਜੀਅਮ ਦੀ ਏਲਿਸ ਮਰਟੇਂਸ ਨੂੰ 3-6, 6-2, 6-3 ਨਾਲ ਹਰਾਇਆ ਅਤੇ ਸੈਮੀਫਾਈਨਲ ‘ਚ ਪਹੁੰਚ ਗਈ। (Tennis)
ਇਹ ਵੀ ਪੜ੍ਹੋ : ਸੁਫ਼ਨਿਆਂ ਦੇ ਬੋਝ ਹੇਠ ਦਬ ਰਹੀ ਨੌਜਵਾਨ ਪੀੜ੍ਹੀ
ਆਂਦਰੇਸਕੂ ਨੇ ਮਰਟੇਂਸ ਹੱਥੋਂ ਪਹਿਲਾ ਸੈੱਟ ਹਾਰਨ ਤੋਂ ਬਾਅਦ ਅਗਲੇ ਦੋਵੇਂ ਸੈੱਟਾਂ ‘ਚ ਬਿਹਤਰੀਨ ਤਰੀਕੇ ਨਾਲ ਵਾਪਸੀ ਕੀਤੀ ਅਤੇ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ ਆਂਦਰੇਸਕੂ ਨੇ ਮੈਚ ‘ਚ ਦੋ ਜਦੋਂਕਿ ਮਰਟੇਂਸ ਨੇ ਤਿੰਨ ਐਸ ਲਾਏ ਆਂਦਰੇਸਕੂ ਨੇ 40 ਵਿਨਰਜ਼ ਲਾਏ ਅਤੇ ਮਾਰਟਿਨਸ ਨੇ 22 ਵਿਨਰਜ਼ ਲਾਏ ਆਂਦਰੇਸਕੂ ਨੇ ਮੁਕਾਬਲੇ ‘ਚ 33 ਗਲਤੀਆਂ ਕੀਤੀਆਂ ਮਾਰਟਿਨਸ ਨੇ 27 ਗਲਤੀਆਂ ਕੀਤੀਆਂ ਆਂਦਰੇਸਕੂ ਦਾ ਸੈਮੀਫਾਈਨਲ ‘ਚ 12ਵੀਂ ਰੈਂਕਿੰਗ ਸਵਿੱਟਜਰਲੈਂਡ ਦੀ ਬੇਲਿੰਡਾ ਬੇਂਸਿਚ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਕੁਆਰਟਰ ਫਾਈਨਲ ‘ਚ 23ਵਾਂ ਦਰਜਾ ਕ੍ਰੋਏਸ਼ੀਆ ਦੀ ਡੋਨਾ ਵੇਕਿਕ ਨੂੰ ਲਗਾਤਾਰ ਸੈੱਟਾਂ ‘ਚ 7-6, 6-3 ਨਾਲ ਹਰਾ ਕੇ ਪਹਿਲੀ ਵਾਰ ਯੂਐਸ ਓਪਨ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। (Tennis)
ਧੋਨੀ ਬਣੇ ਝਾਰਖੰਡ ਦੇ ਨੰਬਰ 1 ਕਰਦਾਤਾ,ਅਵਾਰਡ ਦੀ ਬਜਾਏ ਪਹੁੰਚੇ ਖਿ਼ਤਾਬ ਲਈ
12 ਕਰੋੜ  ਰੁਪਏ ਦੀ ਭਰੀ ਰਿਟਰਨ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਰਾਂਚੀ, 1 ਦਸੰਬਰ
ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਖਿਡਾਰੀ ਐਮਐਸ ਧੋਨੀ ਇਸ ਸਾਲ ਝਾਰਖੰਡ ਦੇ ਸਭ ਤੋਂ ਵੱਡੇ ਕਰਦਾਤਾ ਬਣ ਗਏ ਹਨ ਇਨਕਮ ਟੈਕਸ ਵਿਭਾਗ ਨੇ ਕਰਦਾਤਾਵਾਂ ਨੂੰ ਸਨਮਾਨਤ ਕਰਨ ਵਾਲੇ ਇੱਕ ਪ੍ਰੋਗਰਾਮ ‘ਚ ਇਹ ਐਲਾਨ ਕੀਤਾ ਹਾਲਾਂਕਿ ਇਸ ਦੌਰਾਨ ਧੋਨੀ ਟੈਨਿਸ ਟੂਰਨਾਮੈਂਟ ਖੇਡਣ ਕਾਰਨ ਇੱਥੇ ਸਨਮਾਨ ਹਾਸਲ ਕਰਨ ਨਹੀਂ ਪਹੁੰਚ ਸਕੇ ਧੋਨੀ ਨੇ ਸਾਲ 2017-18 ਵਿੱਤੀ ਸਾਲ ‘ਚ 12.17 ਕਰੋੜ ਰੁਪਹੇ ਦਾ ਟੈਕਸ ਦਿੱਤਾ ਹੈ ਪਿਛਲੇ ਸਾਲ ‘ਚ ਧੋਨੀ ਨੇ 10.93 ਕਰੋੜ ਰੁਪਏ ਦਾ ਟੈਕਸ ਭਰਿਆ ਸੀ ਪਰ ਉਸ ਅੱਵਲ ਨੰਬਰ ‘ਤੇ ਨਹੀਂ ਸਨ ਧੋਨੀ ਝਾਰਖੰਡ ਰਾਜ ‘ਚ ਨਿੱਜੀ ਕੈਟੇਗਰੀ ‘ਚ ਟਾਪ ਕਰਦਾਤਾ ਬਣੇ ਹਨ ਕਾਰਪੋਰੇਟ ਸੈਕਟਰ ‘ਚ 2767.28 ਕਰੋੜ ਰਿਟਰਨ ਭਰਨ ਵਾਲੀ ਸੀਸੀਐਲ  ਪਹਿਲੇ ਸਥਾਨ ‘ਤੇ ਰਹੀ
ਟੈਨਿਸ ਟੂਰਨਾਮੈਂਟ ‘ਚ ਵੀ ਬਣੇ ਚੈਂਪੀਅਨ
ਭਾਰਤੀ ਟੀਮ ਦੇ ਸਾਬਕਾ ਕਪਤਾਨ ਧੋਨੀ ਨੇ ਆਪਣੇ ਗ੍ਰਹਿ ਨਗਰ ਰਾਂਚੀ ‘ਚ ਬੱਲੇ ਤੋਂ ਇਲਾਵਾ ਰੈਕੇਟ ਦਾ ਜਲਵਾ ਦਿਖਾਉਂਦੇ ਹੋਏ ਟੈਨਿਸ ਚੈਂਪੀਅਨਸ਼ਿਪ ਜਿੱਤ ਲਈ ਰਾਜਧਾਨੀ ਦੇ ਜੇਐਸਸੀਏ ਸਟੇਡੀਅਮ ‘ਚ ਹੋਏ ਜੇਐਸਸੀਏ ਕੰਟਰੀ ਕ੍ਰਿਕਟ ਕਲੱਬ ਟੈਨਿਸ ਚੈਂਪੀਅਨਸ਼ਿਪ ਉਹਨਾਂ ਆਪਣੇ ਨਾਂਅ ਕਰ ਲਈ
ਇਹ ਟੂਰਨਾਮੈਂਟ 27 ਨਵੰਬਰ ਤੋਂ 30 ਨਵੰਬਰ ਤੱਕ ਚੱਲਿਆ ਅਤੇ ਧੋਨੀ ਨੇ ਸਾਬਤ ਕਰ ਦਿੱਤਾ ਕਿ ਟੈਨਿਸ ਕੋਰਟ ‘ਤੇ ਵੀ ਉਹਨਾਂ ਦਾ ਦਬਦਬਾ ਹੈ ਪੁਰਸ਼ ਡਬਲਜ਼ ਵਰਗ ‘ਚ ਧੋਨੀ-ਸੁਮਿਤ ਦੀ ਜੋੜੀ ਨੇ ਕਨ੍ਹੀਆ-ਰੋਹਿਤ ਦੀ ਜੋੜੀ ਨੂੰ 6-3, 6-3 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਢਾਈ ਲੱਖ ਡਾਲਰ ਦਾ ਜੁਰਮਾਨਾ
ਬਾਰਸੀਲੋਨਾ ਓਪਨ ਦੇ ਮੈਚਾਂ ‘ਚ ਸੱਟੇਬਾਜ਼ੀ ‘ਚ ਕੀਤੀ ਸੀ ਮੱਦਦ
ਬਾਰਸੀਲੋਨਾ, 23 ਨਵੰਬਰ
ਵਿਸ਼ਵ ‘ਚ 95ਵੀਂ ਰੈਂਕਿੰਗ ਦੇ ਪੁਰਸ਼ ਡਬਲਜ਼ ਖਿਡਾਰੀ ਇਟਲੀ ਦੇ ਡੇਨਿਅਲ ਬ੍ਰਾਸਿਆਲੀ ਨੂੰ ਟੈਨਿਸ ਮੈਚਾਂ ‘ਚ ਫਿਕਸਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਖੇਡ ਤੋਂ ਜ਼ਿੰਦਗੀ ਭਰ ਦੀ ਪਾਬੰਦੀ ਲਾਉਣ ਅਤੇ ਢਾਈ ਲੱਖ ਡਾਲਰ ਦੇ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ ਟੈਨਿਸ ਇਟੇਗ੍ਰਿਟੀ ਯੂਨਿਟੀ ਨੇ ਇਸ ਦਾ ਐਲਾਨ  ਕਰਦਿਆਂ ਕਿਹਾ ਕਿ 40 ਸਾਲ ਦੇ ਡੇਨਿਅਲ ਨੂੰ ਅਪਰੈਲ 2011 ‘ਚ ਸਪੇਨ ‘ਚ ਹੋਏ ਏਟੀਪੀ ਵਿਸ਼ਵ ਟੂਰ 500 ਟੂਰਨਾਮੈਂਟ ‘ਚ ਮੈਚ ਫਿਕਸਿੰਗ ‘ਚ ਸ਼ਮੂਲੀਅਤ ਦਾ ਦੋਸ਼ੀ ਪਾਇਆ ਗਿਆ ਹੈ ਉਸਨੇ ਬਾਰਸੀਲੋਨਾ ਓਪਨ ਦੇ ਡਬਲਜ਼ ਮੈਚਾਂ ‘ਚ ਸੱਟੇਬਾਜ਼ੀ ‘ਚ ਮੱਦਦ ਕੀਤੀ ਸੀ
ਵਿਸ਼ਵ ਦੀ ਸੰਸਥਾ ਨੇ ਬਿਆਨ ‘ਚ ਕਿਹਾ ਕਿ ਜਾਂਚ ਸੰਸਥਾ ਨੇ ਡੇਨਿਅਲ ਨੂੰ ਖੇਡ ਨਿਯਮਾਂ ਦੇ ਉਲੰਘਣ ਦਾ ਦੋਸ਼ੀ ਪਾਇਆ ਹੈ ਅਤੇ ਉਹਨਾਂ ਨੂੰ ਫੌਰੀ ਤੌਰ’ਤੇ ਟੈਨਿਸ ਨਾ ਖੇਡਣ ਲਈ ਜ਼ਿੰਦਗੀ ਭਰ ਦਾ ਪਾਬੰਦ ਕਰ ਦਿੱਤਾ ਗਿਆ ਹੁਣ ਉਹ ਖੇਡ ਦੀ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਵੱਲੋਂ ਨਹੀਂ ਖੇਡ ਸਕੇਗਾ ਅਤੇ ਨਾ ਹੀ ਉਹਨਾਂ ਨੂੰ ਟੂਰਨਾਮੈਂਟ ‘ਚ ਮੌਜ਼ੂਦ ਰਹਿਣ ਦੀ ਮਨਜ਼ੂਰੀ ਹੋਵੇਗੀ ਇਤਾਲਵੀ ਟੈਨਿਸ ਖਿਡਾਰੀ ਜੂਨ 2012 ‘ਚ ਕਰੀਅਰ ਦੀ ਸਰਵਸ੍ਰੇਸ਼ਠ 21ਵੀਂ ਰੈਂਕਿੰਗ ‘ਤੇ ਪਹੁੰਚੇ ਸਨ
ਇੱਕ ਹੋਰ ਇਤਾਲਵੀ ਸਤਾਰੇਸ ਨੂੰ 10 ਸਾਲ ਅਤੇ 1 ਲੱਖ ਡਾਲਰ ਦਾ ਜੁਰਮਾਨਾ
ਇੱਕ ਹੋਰ ਮਾਮਲ ੇ ‘ਚ ਸਾਬਕਾ ਇਤਾਲਵੀ ਖਿਡਾਰੀ ਪੋਤਿਤੋ ਸਤਾਰੇਸ ਨੂੰ ਮੈਚ ਫਿਕਸਿੰਗ ਦੇ ਮਾਮਲੇ ‘ਚ ਦੋਸ਼ੀ ਠਹਿਰਾਉਂਦੇ ਹੋਏ 10 ਸਾਲਾਂ ਲਈ ਟੈਨਿਸ ਟੂਰਨਾਮੈਂਟ  ਤੋਂ ਦੂਰ ਰਹਿਣ ਦੀ ਸਜਾ ਸੁਣਾਈ ਗਈ ਹੈ ਅਤੇ ਉਸ ‘ਤੇ 1 ਲੱਖ ਡਾਲਰ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋਕੋਵਿਚ ਨੂੰ ਨੌਜਵਾਨ ਖਿਡਾਰੀ ਹੱਥੋਂ ਉਲਟਫੇਰ
19 ਸਾਲ ਦੇ ਸਟੇਫਾਨੋਸ ਨੇ ਕੀਤਾ ਉਲਟਫੇਰ
ਟੋਰਾਂਟੋ, 10 ਅਗਸਤ
ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ 6-3, 6-7, 6-3 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ ਚੋਟੀ ਦਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ 7-5, 7-6 ਨਾਲ ਹਰਾਇਆ ਅਤੇ ਅਗਲੇ ਗੇੜ ‘ਚ ਉਹ ਮਾਰਿਨ ਸਿਲਿਚ ਨਾਲ ਭਿੜਨਗੇ ਜਿੰਨ੍ਹਾਂ ਅਰਜਨਟੀਨਾ ਦੇ ਡਿਏਗੋ ਸ਼ਵਾਰਟਜ਼ਮੈਨ ਨੂੰ 6-3, 6-2 ਨਾਲ ਮਾਤ ਦਿੱਤੀ ਸਟੇਫਾਨੋਸ ਨੇ ਬਿਹਤਰੀਨ ਫੋਰਹੈਂਡ ਲਗਾਇਆ ਜਦੋਂਕਿ ਪਹਿਲਾ ਮੈਚ ਪੁਆਇੰਟ ਜਿੱਤਣ ਦੇ ਕਰੀਬ 9ਵਾਂ ਦਰਜਾ ਪ੍ਰਾਪਤ ਜੋਕੋਵਿਚ ਹੈਰਾਨ ਰਹਿ ਗਏ
ਇਸ ਹਫ਼ਤੇ 20 ਸਾਲ ਦੇ ਹੋਣ ਜਾ ਰਹੇ ਸਟੇਫਾਨੋਸ ਨੇ ਮੈਚ ‘ਚ ਬਿਹਤਰੀਨ ਸਰਵਿਸ ਅਤੇ ਫੋਰਹੈਂਡ ਲਾਏ ਅਤੇ ਜੋਕੋਵਿਚ ਨੂੰ ਮਾਤ ਦਿੱਤੀ ਜਿਸਨੇ ਪਿਛਲੇ ਮਹੀਨੇ ਆਲ ਇੰਗਲੈਂਡ ਕਲੱਬ ‘ਚ ਆਪਣਾ 13ਵਾਂ ਗਰੈਂਡ ਸਲੈਮ ਜਿੱਤਿਆ ਸੀ ਸਟੇਫਾਨੋਸ ਅਤੇ ਜੋਕੋਵਿਚ ਦਰਮਿਆਨ ਮੈਚ ਰੋਮਾਂਚਕ ਰਿਹਾ ਅਤੇ ਦੂਸਰੇ ਸੈੱਟ ‘ਚ ਗਲਤੀਆਂ ਦੇ ਕਾਰਨ ਯੂਨਾਨੀ ਖਿਡਾਰੀ ਸੈਟ ਹਾਰ ਗਿਆ ਅਤੇ ਮੈਚ ਫ਼ੈਸਲਾਕੁੰਨ ਸੈੱਟ ‘ਚ ਪਹੁੰਚ ਗਿਆ
ਮੈਂ ਕਦੇ ਨਹੀਂ ਸੋਚਿਆ ਸੀ ਜੋਕੋਵਿਚ ਨੂੰ ਜਿੱਤਣਾ
ਯੂਨਾਨੀ ਖਿਡਾਰੀ ਨੇ ਜਿੱਤ ਦੇ ਤੁਰੰਤ ਬਾਅਦ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਬੱਚੇ ਲਈ ਜੋ ਟੈਨਿਸ ਖੇਡ ਰਿਹਾ ਹੈ ਇਹ ਸੁਪਨਾ ਹੈ ਕਿ ਉਹ ਜੋਕੋਵਿਚ ਜਿਹੇ ਵੱਡੇ ਖਿਡਾਰੀਆਂ ਨੂੰ ਹਰਾ ਸਕੇ ਮੈਂ ਇਸਨੂੰ ਆਪਣੀ ਜਿੰਦਗੀ ਦਾ ਸਭ ਤੋਂ ਚੰਗਾ ਪਲ ਮੰਨਦਾ ਹਾਂ ਮੈਂ ਕਦੇ ਐਨੇ ਵੱਡੇ ਖਿਡਾਰੀ ਨੂੰ ਹਰਾਉਣ ਬਾਰੇ ਨਹੀਂ ਸੋਚਿਆ ਸੀ ਮੇਰੇ ਮਨ ‘ਚ ਨੋਵਾਕ ਲਈ ਬਹੁਤ ਸਤਿਕਾਰ ਹੈ
ਚੌਥੇ ਗੇੜ ‘ਚ ਫਿਰ ਮੁਕਾਬਲਾ ਜਵੇਰੇਵ ਨਾਲ
ਸਟੇਫਾਨੋਸ ਆਪਣੇ ਪਿਛਲੇ ਵਾਸਿੰਗਟਨ ਓਪਨ ਦੇ ਸੈਮੀਫਾਈਨਲ ਤੱਕ ਪਹੁੰਚੇ ਸਨ ਜਿੱਥੇ ਉਹ ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਜਰਮਨੀ ਦੇ ਅਲੇਕਸਾਂਦਰ ਜਵੇਰੇਵ ਤੋਂ ਹਾਰ ਗਏ ਸਨ ਪਰ ਉਹਨਾਂ ਨੂੰ ਇੱਥੇ ਚੌਥੇ ਗੇੜ ‘ਚ ਫਿਰ ਜਵੇਰੇਵ ਨਾਲ ਭਿੜਨਾ ਹੋਵੇਗਾ ਜਿੰਨ੍ਹਾਂ ਨੇ ਰੂਸੀ ਕੁਆਲੀਫਾਇਰ ਮੇਦਵੇਦੇਵ ਨੂੰ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਰਿਸ (ਏਜੰਸੀ) ਸਾਲ 2005 ‘ਚ 19 ਸਾਲ ਦੀ ਉਮਰ ‘ਚ ਰੋਲਾਂ ਗੈਰੋਂ ‘ਚ ਚੈਂਪੀਅਨ ਬਣੇ ਸਪੇਨ ਦੇ ਰਾਫੇਲ ਨਡਾਲ ਦਾ 32 ਸਾਲ ਦੀ ਉਮਰ ‘ਚ ਵੀ ਕਲੇਅ ਕੋਰਟ ਦਾ ਜਲਵਾ ਬਰਕਰਾਰ ਹੈ ਜਿੱਥੇ ਉਹ ਐਤਵਾਰ ਨੂੰ ਰਿਕਾਰਡ 11ਵੀਂ ਵਾਰ ਫਰੈਂਚ ਓਪਨ ਖ਼ਿਤਾਬ ਜਿੱਤਣ ਲਈ ਖੇਡੇਗਾ ਨਡਾਲ ਨੂੰ ਇੱਥੇ ਪਹਿਲਾਂ ਹੀ ਖ਼ਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਜਦੋਂਕਿ ਵਿਰੋਧੀ ਆਸਟਰੀਆ ਦੇ ਡਾੱਮਨਿਕ ਥਿਏਮ ਨੂੰ ਲੈ ਕੇ ਜ਼ਿਆਦਾ ਆਸਾਂ ਨਹੀਂ ਜੋ ਕਿ ਪਹਿਲੀ ਵਾਰ ਰੋਲਾਂ ਗੈਰੋਂ ਦੇ ਫਾਈਨਲ ‘ਚ ਪਹੁੰਚਿਆ ਹੈ।
ਹਾਲਾਂਕਿ ਥਿਏਮ ਅਜਿਹਾ ਇੱਕੋ ਇੱਕ ਖਿਡਾਰੀ ਹੈ ਜਿਸ ਨੇ ਪਿਛਲੇ ਦੋ ਸੈਸ਼ਨਾਂ ‘ਚ ਨਡਾਲ ਨੂੰ ਕਲੇਅ ਕੋਰਟ ‘ਤੇ ਮਾਤ ਦਿੱਤੀ ਹੈ ਨਡਾਲ ਦੇ 11ਵੀਂ ਵਾਰ ਚੈਂਪੀਅਨ ਬਣਨ ਦੇ ਨਾਲ ਹੀ ਉਹ ਓਪਨ ਯੁੱਗ ‘ਚ ਅਪਰੈਲ 1968 ਤੋਂ ਬਾਅਦ ਵੱਖ ਵੱਖ ਟੂਰ ਚੈਂਪੀਅਨਸ਼ਿਪਾਂ ‘ਚ 11ਵਾਰ ਚੈਂਪੀਅਨ ਬਣਨ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣ ਜਾਣਗੇ। ਹਾਲਾਂਕਿ 24 ਸਾਲਾ ਆਸਟਰੀਅਨ ਥਿਏਮ ਦਾ ਇਹ ਪਹਿਲਾ ਗਰੈਂਡ ਸਲੈਮ ਫਾਈਨਲ ਹੈ ਸੱਤਵਾਂ ਦਰਜਾ ਥਿਏਮ ਨੇ ਪਿਛਲੇ ਸਾਲ ਰੋਮ ‘ਚ ਅਤੇ ਇਸ ਸਾਲ ਮੈਡ੍ਰਿਡ ‘ਚ ਨਡਾਲ ਨੂੰ ਹਰਾਇਆ ਹੈ ਉਸਦਾ ਨਡਾਲ ਵਿਰੁੱਧ ਕਰੀਅਰ ਰਿਕਾਰਡ 3-6 ਦਾ ਹੈ।
ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੌਰੋਲਿਨ ਵੋਜ਼ਨਿਆਕੀ ਨੇ ਸਪੇਨ ਦੀ ਜਾਰਜੀਨਾ ਗਾਰਸੀਆ ਪੇਰੇਜ਼ ਨੂੰ ਲਗਾਤਾਰ ਸੈੱਟਾਂ ‘ਚ 6-1, 6-0 ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ ਜਦੋਂਕਿ ਅੱਠਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੇ ਖਿਡਾਰੀ ਅਲੇਕਸੈਂਦਰ ਜਵੇਰੇਵ ਨੇ ਵੀ ਦੂਸਰੇ ਗੇੜ ‘ਚ ਆਸਾਨ ਜਿੱਤ ਦਰਜ ਕੀਤੀ ਮਹਿਲਾ ਸਿੰਗਲ ‘ਚ ਅੱਠਵਾਂ ਦਰਜਾ ਪ੍ਰਾਪਤ ਕਵੀਤੋਵਾ ਨੇ ਸਪੇਨ ਦੀ ਲਾਰਾ ਨੂੰ ਲਗਾਤਾਰ ਸੈੱਟਾਂ ‘ਚ 6-0, 6-4 ਨਾਲ ਹਰਾਇਆ. ਹੋਰ ਮੈਚਾਂ ‘ਚ 26ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਬਾਰਬੋਰਾ ਸਟਰਾਈਕੋਵਾ ਨੇ ਰੂਸ ਦੀ ਅਕਾਤੇਰਿਨਾ ਮਾਕਾਰੋਵਾ ਨੂੰ 6-4,6-2 ਨਾਲ, 13ਵਾਂ ਦਰਜਾ ਅਮਰੀਕਾ ਦੀ ਮੈਡਿਸਨ ਨੇ ਹਮਵਤਨ ਕੈਰੋਲੀਨ ਡੋਲੇਹਾਈਡ ਨੂੰ 6-4,6-1 ਨਾਲ ਹਰਾਇਆ 21ਵਾਂ ਦਰਜਾ ਪ੍ਰਾਪਤ ਜਾਪਾਨ ਦੀ ਨਾਓਮੀ ਓਸਾਕਾ ਨੇ ਕਜ਼ਾਖਿਸਤਾਨ ਦੀ ਜਰੀਨਾ ਨੂੰ 6-4, 6-1 ਨਾਲ ਹਰਾਇਆ।
10ਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਸਲੋਏਨ ਨੇ ਪੋਲੈਂਡ ਦੀ ਮੈਗਡੇਲੇਨਾ ਨੂੰ 6-2, 6-2 ਨਾਲ ਹਰਾਇਆ ਜਦੋਂਕਿ 23ਵਾਂ ਦਰਜਾ ਪ੍ਰਾਪਤ ਕਾਰਲਾ ਸੁਆਰੇਜ਼ ਨੂੰ ਗੈਰ ਦਰਜਾ ਪ੍ਰਾਪਤ ਮਰੀਆ ਸਕਾਰੀ ਨੇ ਲਗਾਤਾਰ ਸੈੱਟਾਂ ‘ਚ 7-5, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ. ਦਰਜਾ ਪ੍ਰਾਪਤ ਖਿਡਾਰੀਆਂ ‘ਚ 32ਵਾਂ ਦਰਜਾ ਫਰਾਂਸ ਦੀ ਅਲਾਈਜ਼ ਕਾਰਨੇਟ ਵੀ ਹਾਰ ਕੇ ਬਾਹਰ ਹੋ ਗਈ। ਪੁਰਸ਼ ਸਿੰਗਲ ‘ਚ ਦੂਸਰੇ ਗੇੜ ‘ਚ ਦੂਸਰਾ ਦਰਜਾ ਅਤੇ ਵਿਸ਼ਵ ਦੇ ਤੀਸਰੇ ਨੰਬਰ ਦੇ ਜਰਮਨੀ ਦੇ ਅਲੇਕਜਾਂਦਰ ਜਵੇਰੇਵ ਨੇ ਵੀ ਜੇਤੂ ਲੈਅ ਕਾਇਮ ਰੱਖਦੇ ਹੋਏ ਸਰਬੀਆ ਦੇ ਡੁਸਾਨ ਲਾਜੋਵਿਚ ਨੂੰ ਪੰਜ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ 2-6, 7-5, 4-6, 6-1,6-2 ਨਾਲ ਹਰਾ ਕੇ ਤੀਸਰੇ ਗੇੜ ‘ਚ ਪ੍ਰਵੇਸ਼ ਪਾਇਆ. ਦੂਸਰੇ ਗੇੜ ਦੇ ਮੁਕਾਬਲਿਆਂ ‘ਚ ਅੱਠਵਾਂ ਦਰਜਾ ਪ੍ਰਾਪਤ ਡੇਵਿਡ ਗਾਫਿਨ ਨੇ ਫਰਾਂਸ ਦੇ ਮੋਤੇਤ ਨੂੰ ਸਿੱਧੇ ਸੈੱਟਾਂ ‘ਚ ਹਰਾਇਆ ਚੌਥਾ ਦਰਜਾ ਪ੍ਰਾਪਤ ਬੁਲਗਾਰੀਆ ਦੇ ਗਰੇਗੋਰ ਦਮਿਤਰੋਵ ਨੇ ਅਮਰੀਕਾ ਦੇ ਜੇਰਡ ਡੋਨਾਲਡਸਨ ਨੂੰ 6-7, 6-4, 4-6, 6-4, 10-8 ਨਾਲ ਮੈਰਾਥਨ ਮੁਕਾਬਲੇ ‘ਚ ਹਰਾਇਆ।
ਫਰੈਂਚ ਓਪਨ ਟੈਨਿਸ : ਗੋਫਿਨ, ਨਿਸ਼ੀਕੋਰੀ ਜਿੱਤੇ
ਪੈਰਿਸ (ਏਜੰਸੀ)। ਵਿਸ਼ਵ ਦੀ ਸਾਬਦਾ ਨੰਬਰ ਇੱਕ ਖਿਡਾਰਨ ਅਮਰੀਕਾ ਦੀ ਵੀਨਸ ਵਿਲਿਅਮਜ਼ ਨੂੰ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ (French Open Tennis) ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਗੇੜ ‘ਚ ਹਾਰ ਕੇ ਬਾਹਰ ਹੋਣਾ ਪਿਆ ਹੈ ਪਰ ਪੁਰਸ਼ਾਂ ‘ਚ ਅੱਠਵਾਂ ਦਰਜਾ ਡੇਵਿਡ ਗੋਫਿਨ ਅਤੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਜਿੱਤ ਨਾਲ ਪੁਰਸ਼ ਸਿੰਗਲ ਦੇ ਦੂਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ।
ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵੀਨਸ ਨੂੰ 21 ਸਾਲ ਦੇ ਆਪਣੇ ਕਰੀਅਰ ‘ਚ ਪਹਿਲੀ ਵਾਰ ਪਹਿਲੇ ਗੇੜ ‘ਚ ਮਾਤ ਦੀ ਸ਼ਰਮਿੰਦਗੀ ਝੱਲਣੀ ਪਈ 9ਵਾਂ ਦਰਜਾ ਅਤੇ 37 ਸਾਲਾ ਵੀਨਸ ਨੂੰ ਵਿਸ਼ਵ ਦੀ 91ਵੇਂ ਨੰਬਰ ਦੀ ਚੀਨੀ ਖਿਡਾਰਨ ਵਾਂਗ ਕਿਆਂਗ ਨੇ 6-4, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਮਰੀਕੀ ਖਿਡਾਰਨ ਵੀਨਸ ਦਾ ਇਹ 21ਵਾਂ ਰੋਲਾਂ ਗੈਰੋਂ ਟੂਰਨਾਮੈਂਟ ਸੀ ਸਿੰਗਲ ‘ਚ ਪੰਜਵਾਂ ਦਰਜਾ ਅਤੇ ਪਿਛਲੀ ਚੈਂਪੀਅਨ ਲਾਤਵੀਆ ਦੀ ਜੇਲੇਨਾ ਓਸਤਾਪੇਂਕੋ ਨੂੰ ਵੀ ਪਹਿਲੇ ਗੇੜ ‘ਚ ਯੂਕਰੇਨ ਦੀ ਕੈਟਰੀਨਾ ਕੋਜੋਲੋਵਾ ਨੇ 7-5, 6-3 ਨਾਲ ਹਰਾ ਕੇ ਬਾਹਰ ਕੀਤਾ ਜੋ ਟੂਰਨਾਮੈਂਟ ‘ਚ ਸ਼ੁਰੂਆਤੀ ਦੋ ਵੱਡੇ ਉਲਟਫੇਰ ਰਹੇ। (French Open Tennis)
ਇਸ ਤੋਂ ਇਲਾਵਾ 22ਵਾਂ ਦਰਜਾ ਬਰਤਾਨੀਆ ਦੀ ਜੋਹਾਨਾ ਕੋਂਟਾ ਨੂੰ ਵੀ ਗੈਰ ਦਰਜਾ ਕਜ਼ਾਖ਼ਿਸਤਾਨ ਦੀ ਯੂਲਿਆ ਪੂਤਿਨਸੇਵਾ ਨੇ 6-4, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ ਮਹਿਲਾ ਸਿੰਗਲ ‘ਚ 26 ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਬਾਰਬੋਰਾ ਸਟਰਾਈਕੋਵਾ ਨੇ ਜਾਪਾਨ ਦੀ ਕੁਰੁਮੀ ਨੂੰ ਤਿੰਨ ਸੈੱਟਾਂ ‘ਚ 1-6, 6-3, 6-4 ਨਾਲ ਹਰਾ ਕੇ ਦੂਸਰੇ ਗੇੜ ‘ਚ ਪ੍ਰਵੇਸ਼ ਕੀਤਾ ਚੌਥਾ ਦਰਜਾ ਯੂਕਰੇਨ ਦੀ ਅਲੀਨ ਨੇ ਆਸਟਰੀਆ ਦੀ ਅਜਿਲਾ ਨੂੰ 7-5, 6-3 ਨਾਲ, ਹਰਾ ਕੇ ਜਿੱਤ ਦਰਜ ਕੀਤੀ 8ਵਾਂਦਰਜਾ ਬੈਲਜੀਅਮ ਦੇ ਡੇਵਿਡ ਗੋਫਿਨ ਨੇ ਹਾਲੈਂਡ ਦੇ ਰਾਬਿਨ ਹਾਸ ਨੂੰ ਪੰਜ ਸੈੱਟਾਂ ਦੇ ਸਖ਼ਤ ਮੁਕਾਬਲੇ ‘ਚ 4-6, 4-6,6-4,6-1,6-0 ਨਾਲ ਹਰਾ ਕੇ ਪਹਿਲੇ ਗੇੜ ਦਾ ਮੈਰਾਥਨ ਮੁਕਾਬਲਾ ਜਿੱਤਿਆ। (French Open Tennis)