Election - Sach Kahoon Punjabi

Bathinda News: ਬਠਿੰਡਾ ਨਿਗਮ ਦੇ ਮੇਅਰ ਦੀ ਚੇਅਰ ਲਈ ਚੋਣ ਥੋੜ੍ਹੀ ਦੇਰ ’ਚ
Bathinda News: ਬਠਿੰਡਾ, (ਸੁਖਜੀਤ ਮਾਨ)। ਨਗਰ ਨਿਗਮ ਬਠਿੰਡਾ ਦੀ ਕਰੀਬ ਸਵਾ ਸਾਲ ਤੋਂ ਖਾਲੀ ਪਈ ਮੇਅਰ ਦੀ ਚੇਅਰ ਲਈ ਅੱਜ ਚੋਣ ਹੋਣ ਜਾ ਰਹੀ ਹੈ। ਮੇਅਰ ਦੀ ਇਸ ਚੋਣ ਲਈ ਬਠਿੰਡਾ ’ਚ ਪਿਛਲੇ ਕਈ ਦਿਨਾਂ ਤੋਂ ਸਿਆਸੀ ਘਮਸਾਨ ਮੱਚਿਆ ਹੋਇਆ ਹੈ। ਮੇਅਰ ਲਈ ਦਾਅਵੇਦਾਰਾਂ ’ਚ ਆਪ ਕੌਂਸਲਰ ਪਦਮਜੀਤ ਸਿੰਘ ਮਹਿਤਾ ਤੇ ਕਾਂਗਰਸ ਵੱਲੋਂ ਬਲਜਿੰਦਰ ਸਿੰਘ ਠੇਕੇਦਾਰ ਉਮੀਦਵਾਰ ਹਨ। 50 ਕੌਂਸਲਰਾਂ ਵਾਲੇ ਇਸ ਨਿਗਮ ਲਈ ਬਹੁਮਤ ਵਾਸਤੇ 27 ਕੌਂਸਲਰਾਂ ਦੀ ਲੋੜ ਹੈ। ਸ਼ਹਿਰ ’ਚ ਇਹ ਸਿਆਸੀ ਚੁੰਝ ਚਰਚਾ ਭਾਰੂ ਹੈ ਕਿ ਨਵਾਂ-ਨਵਾਂ ਜਿੱਤਿਆ ਕੌਂਸਲਰ ਪਦਮਜੀਤ ਮਹਿਤਾ ਮੇਅਰ ਦੀ ਚੇਅਰ ਤੇ ਬੈਠੇਗਾ ਪਰ ਕੌਂਸਲਰ ਕਿਸ ਨੂੰ ਮੇਅਰ ਚੁਣਦੇ ਹਨ ਹੁਣ ਤੋਂ ਕੁਝ ਸਮੇਂ ਬਾਅਦ ਤਸਵੀਰ ਸਾਫ ਹੋ ਜਾਵੇਗੀ।

ਇਹ ਵੀ ਪੜ੍ਹੋ: Punjab News: ਪੰਜਾਬ ’ਚ ਇੱਥੇ Energy Drink ’ਤੇ ਵੀ ਲੱਗ ਗਈ ਪਾਬੰਦੀ! ਨਹੀਂ ਮੰਨੇ ਤਾਂ…

ਦੱਸਣਯੋਗ ਹੈ ਕਿ ਬਠਿੰਡਾ ਨਿਗਮ ਦੀ ਇਸ ਤੋਂ ਪਹਿਲਾਂ ਚੁਣੀ ਗਈ ਪਹਿਲੀ ਮਹਿਲਾ ਮੇਅਰ ਰਮਨ ਗੋਇਲ ਖਿਲਾਫ ਨਗਰ ਨਿਗਮ ਹਾਊਸ ’ਚ ਬੇਭਰੋਸਗੀ ਦਾ ਮਤਾ ਪਾਸ ਕਰਕੇ ਕੁਰਸੀ ਤੋਂ ਲਾਹ ਦਿੱਤਾ ਗਿਆ ਸੀ। ਇਸ ਗੱਲ ਤੋਂ ਖਫਾ ਰਮਨ ਗੋਇਲ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਪਰ ਅਦਾਲਤ ਚੋਂ ਵੀ ਅਪੀਲ ਖਾਰਜ ਹੋਣ ਕਰਕੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਹੁਣ ਮੇਅਰ ਦੀ ਅੱਜ ਚੋਣ ਹੋਣ ਜਾ ਰਹੀ ਹੈ। ਮੇਅਰ ਨਾ ਹੋਣ ਦੇ ਅਰਸੇ ਦੌਰਾਨ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਕਾਰਜਕਾਰੀ ਮੇਅਰ ਵਜੋਂ ਕੰਮ ਕਰ ਰਹੇ ਸਨ। ਮੇਅਰ ਦੀ ਕੁਰਸੀ ਖਾਲੀ ਹੋਣ ਕਰਕੇ ਨਿਗਮ ਦੇ ਅਨੇਕਾਂ ਕਾਰਜ ਅੱਧਵਾਟੇ ਰੁਕੇ ਹੋਏ ਸੀ ਜੋ ਹੁਣ ਮੇਅਰ ਚੁਣੇ ਜਾਣ ਤੋਂ ਬਾਅਦ ਨੇਪਰੇ ਚੜ੍ਹਨ ਦੇ ਆਸਾਰ ਬਣ ਗਏ ਹਨ। Bathinda News

ਪੰਜਾਬ ਫਾਰਮੇਸੀ ਸਟੇਟ ਕਾਉਂਸਲ ਦੀ ਚੋਣ ਸਬੰਧੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਰਜਿ.) ਨੇ ਕੀਤੀ ਮੀਟਿੰਗ
(ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। Punjab Pharmacy State Council : ਪੰਜਾਬ ਸੂਬੇ ਵਿੱਚ ਹੋ ਰਹੀਆਂ ਪੰਜਾਬ ਫਾਰਮੇਸੀ ਸਟੇਟ ਕਾਉਂਸਲ ਦੀਆਂ ਚੋਣਾਂ ਸਬੰਧੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਐਚ ਐਸ ਚੰਨੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ।ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਚੰਨੀ ਨੇ ਕਿਹਾ ਕਿ ਰਜਿਸਟਰਡ ਫਾਰਮਾਸਿਸਟ ਆਪਣੀ ਵੋਟ ਦੀ ਵਰਤੋਂ ਛੇ (6) ਉਮੀਦਵਾਰਾਂ ਦੀ ਚੋਣ ਲਈ ਕਰ ਸਕਦਾ ਹੈ। ਅੱਜ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਪੰਜਾਬ ਸਟੇਟ ਕੈਮਿਸ਼ਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਅਸ਼ੋਕ ਗੋਇਲ ਵੱਲੋਂ ਚੋਣਾਂ ‘ਚ ਉਤਾਰੇ ਗਏ ਛੇ ਉਮੀਦਵਾਰ ਰੀਤਮਹਿੰਦਰਜੀਤ ਸਿੰਘ, ਸੁਨੀਲ ਡਾਂਗ,ਪੰਕਜ ਗੁਪਤਾ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ ਨਾਰੰਗ ਅਤੇ ਸਤਿੰਦਰਪਾਲ ਸਿੰਘ ਸੰਧੂ ਹਨ ਦੀ ਮੱਦਦ ਕਰੇਗੀ।

ਇਹ ਵੀ ਪੜ੍ਹੋ: Haryana News : ਹਰਿਆਣਾ ’ਚ ਭਾਜਪਾ ਉਮੀਦਵਾਰ ਨੇ ਵਾਪਸ ਕੀਤੀ ਟਿਕਟ

ਇਸ ਮੌਕੇ ਪ੍ਰਧਾਨ ਚੰਨੀ ਨੇ ਸਾਰੇ ਰਜਿਸਟਰਡ ਫਰਮਾਸਿਸਟਾਂ ਨੂੰ ਬੇਨਤੀ ਕੀਤੀ ਕਿ ਉਹ ਅਪਣੀ ਵੋਟ ਦਾ ਇਸਤੇਮਾਲ ਇਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਕਰਨ ਤਾਂ ਜੋ ਫਾਰਮਾਸਿਸਟਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ਇਸ ਸਮੇਂ ਐਸੋਸੀਏਸ਼ਨ ਦੇ ਸਕੱਤਰ ਰਾਮ ਸਰੂਪ ਅਮਲੋਹ, ਸੁਖਬੀਰ ਸਿੰਘ ਪ੍ਰਧਾਨ ਸਰਕਲ ਅਮਲੋਹ, ਮਨਜੀਤ ਸਿੰਘ ਵਿੱਤ ਸਕੱਤਰ ਫ਼ਤਹਿਗੜ੍ਹ ਸਾਹਿਬ, ਸੁਰਿੰਦਰ ਸਿੰਘ ਪ੍ਰਧਾਨ ਚੁੰਨੀ ਬਡਾਲੀ, ਦਿਨੇਸ ਕੁਮਾਰ ਗੁਪਤਾ ਜੁਆਇੰਟ ਸਕੱਤਰ ਖਮਾਣੋ ਅਤੇ ਜਵਾਹਰ ਲਾਲ ਅਮਲੋਹ ਹਾਜਰ ਸਨ। Punjab Pharmacy State Council

ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਅਮਲੋਹ ਦੀ ਹੋਈ ਚੋਣ
ਬਲਾਕ ਪ੍ਰਧਾਨ ਬਲਵੀਰ ਸਿੰਘ ਮੁੱਲਾਂਪੁਰੀ , ਜਨਰਲ ਸਕੱਤਰ ਗੁਰਵਿੰਦਰ ਸਿੰਘ ਬਣੇ

(ਅਨਿਲ ਲੁਟਾਵਾ) ਅਮਲੋਹ। ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਬਲਾਕ ਅਮਲੋਹ ਦੀ ਸੇਵਾ ਮੁਕਤ ਅਧਿਆਪਕ ਆਗੂ ਮੱਘਰ ਸਿੰਘ ਸਲਾਣਾ ਦੀ ਸਰਪ੍ਰਸਤੀ ਹੇਠ ਹੋਈ। ਇਸ ਚੋਣ ’ਚ ਬਲਾਕ ਦੇ ਬਹੁਤ ਸਾਰੇ ਅਧਿਆਪਕਾਂ ਨਾਲ-ਨਾਲ ਇਸਤਰੀ ਅਧਿਆਪਕਾਂ ਨੇ ਵੱਧ-ਚੜ ਕੇ ਸ਼ਮੂਲੀਅਤ ਕੀਤੀ। ਚੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁੱਲਾਪੁਰ ਨੇ ਦੱਸਿਆ ਕਿ ਬਲਵੀਰ ਸਿੰਘ ਮੁੱਲਾਂਪੁਰੀ ਨੂੰ ਸਰਬਸੰਮਤੀ ਨਾਲ ਪ੍ਰਧਾਨ ’ਤੇ ਸਰਬਸੰਮਤੀ ਨਾਲ ਚੁਣੀ ਗਈ 41 ਮੈਂਬਰੀ ਕਮੇਟੀ ਦਾ ਐਲਾਨ ਕੀਤਾ। Amloh News

ਇਹ ਵੀ ਪੜ੍ਹੋ: ਵਿਜੈ ਸਾਂਪਲਾ ਨੇ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦੇਣ ’ਤੇ ਚੁੱਕੇ ਸਵਾਲ

ਜਿਸ ’ਚ ਜਨਰਲ ਸਕੱਤਰ ਗੁਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਅਰੋੜਾ ਅਤੇ ਸੁਖਜੀਤ ਕੌਰ, ਮੀਤ ਪ੍ਰਧਾਨ ਭਗਵੰਤ ਸਿੰਘ ਟਿੱਬੀ, ਹਰਮਿੰਦਰ ਕੌਰ, ਗਗਨਦੀਪ ਸਿੰਘ ਅਤੇ ਰਣਜੋਧ ਸਿੰਘ, ਸਹਾਇਕ ਸਕੱਤਰ ਹਾਕਮ ਖਾਂ ਮੀਆਂਪੁਰ ਅਤੇ ਨੀਤੂ, ਪ੍ਰੈੱਸ ਸਕੱਤਰ ਰਾਜੀਵ ਕਰਕਰਾ ਅਤੇ ਜਤਿੰਦਰ ਸਿੰਘ, ਵਿੱਤ ਸਕੱਤਰ ਗਗਨਦੀਪ ਗੁਪਤਾ ਅਤੇ ਮਨਿੰਦਰ ਸਿੰਘ, ਜਥੇਬੰਦਕ ਜਸਵਿੰਦਰ ਸਿੰਘ ਗਰੇਵਾਲ, ਹਰਪਾਲ ਸਿੰਘ, ਦੌਲਤ ਸਿੰਘ, ਅੰਜੂ ਕੌਸ਼ਲ, ਲਖਵਿੰਦਰ ਪਾਲ ਸਿੰਘ, ਸਤਿੰਦਰ ਕੌਰ, ਸੁਖਵਿੰਦਰ ਸਿੰਘ ਪੀ. ਟੀ. ਆਈ., ਸ਼ੇਰ ਬਹਾਦਰ ਭੱਟੀ, ਗੁਰਪ੍ਰੀਤ ਸਿੰਘ ਨਰੈਣਗੜ੍ਹ, ਹਾਕਮ ਖਾਂ ਲੱਲੋਂ ਖੁਰਦ, ਪਰਮਿੰਦਰ ਸਿੰਘ, ਪਵਿੱਤਰ ਸਿੰਘ, ਗੁਰਿੰਦਰ ਸਿੰਘ, ਪਰਮਵੀਰ ਸਿੰਘ, ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਟਿੱਬੀ, ਮਨਜਿੰਦਰ ਸਿੰਘ,

ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਹਨ। ਇਸ ਤੋਂ ਇਲਾਵਾ ਬਲਾਕ ਅਮਲੋਹ ਵਿਚੋਂ ਜ਼ਿਲ੍ਹਾ ਕਮੇਟੀ ਲਈ ਸਰਵਸੰਮਤੀ ਨਾਲ ਚੁਣੇ ਅਧਿਆਪਕਾਂ ਵਿੱਚ ਰਾਜੇਸ਼ ਕੁਮਾਰ ਅਮਲੋਹ, ਜਗਤਾਰ ਸਿੰਘ ਫੈਜੁੱਲਾਪੁਰ, ਗੁਰਮੀਤ ਸਿੰਘ ਸਕੱਤਰ ਬਰੀਮਾ, ਮੀਨੂੰ, ਪ੍ਰਦੀਪ ਸਿੰਘ ਭਰਪੂਰਗੜ੍ਹ, ਰਮਨਦੀਪ ਸਹੋਤਾ, ਪੂਜਾ ਵਡੇਰਾ, ਸੁਨੈਨਾ, ਮੀਨਾਕਸ਼ੀ ਰਾਣੀ ਦੀ ਚੋਣ ਕੀਤੀ ਗਈ। ਅੰਤ ’ਚ ਰਾਜੇਸ਼ ਕੁਮਾਰ ਅਮਲੋਹ ਅਤੇ ਜਗਤਾਰ ਸਿੰਘ ਫੈਜੁੱਲਾਪੁਰ ਨੇ ਅੱਜ ਦੀ ਚੋਣ ’ਚ ਪਹੁੰਚੇ ਅਧਿਆਪਕ ਸਾਥੀਆਂ ਦਾ ਬਹੁਤ ਧੰਨਵਾਦ ਕੀਤਾ ਅਤੇ ਇਕਜੁੱਟ ਹੋ ਕੇ ਯੂਨੀਅਨ ਚ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਮਲਜੀਤ ਸਿੰਘ ਜਲਾਲਪੁਰ, ਹਰਵਿੰਦਰ ਸਿੰਘ ਟਿੱਬੀ, ਮੈਡਲ ਸਾਲੋਨੀ ਭਾਗੀ, ਪ੍ਰਗਟ ਸਿੰਘ ਅੰਨੀਆਂ, ਲੈਕਚਰਾਰ ਸੁਖਵਿੰਦਰ ਸਿੰਘ, ਵਰਿੰਦਰ ਸਿੰਘ, ਰਾਜਿੰਦਰ ਸਿੰਘ ਲੱਲੋਂ ਆਦਿ ਅਧਿਆਪਕ ਸ਼ਾਮਲ ਸਨ। Amloh News

Election: ਚੋਣ-ਮਨੋਰਥ ਪੱਤਰਾਂ ਦੀਆਂ ਖਾਸੀਅਤਾਂ
ਭਾਰਤ ਦੀਆਂ ਚੋਣਾਂ ਦਾ ਬਿਗਲ ਵੱਜਣ ਦੇ ਨਾਲ ਹੀ ਮੰਚ ਸਜ ਗਿਆ ਹੈ ਅਤੇ ਸਰੋਤੇ ਵੀ ਉਮੀਦ ਅਨੁਸਾਰ ਹਨ ਅਤੇ ਚੋਣਾਂ ’ਚ ਦੇਸ਼ ਦੇ ਨਾਗਰਿਕ ਜਾਂ ਤਾਂ ਰਿਉੜੀਆਂ ਅਤੇ ਵਾਅਦਿਆਂ ਦੇ ਚੱਲ ਰਹੇ ਤਮਾਸ਼ੇ ਦਾ ਜਾਂ ਅਨੰਦ ਲੈਣਗੇ ਜਾਂ ਉਸ ਨਾਲ ਨਫਰਤ ਕਰਨਗੇ। ਇਹ ਵੱਡੇ ਆਗੂਆਂ, ਛੋਟੇ ਆਗੂਆਂ ਅਤੇ ਲੋਕ-ਸੇਵਕਾਂ ਵਿਚਕਾਰ ਟੱਕਰ ਹੈ ਅਤੇ ਇਹ ਸਭ ਕੁਝ ਸੱਤਾ ਦੇ ਲਾਲਚ ਨਾਲ ਭਾਰਤ ਦੀ ਰਾਜਗੱਦੀ ਨੂੰ ਪ੍ਰਾਪਤ ਕਰਨ ਲਈ ਕੀਤਾ ਜਾ ਰਿਹਾ ਹੈ। ਚੋਣਾਂ ਦੇ ਇਸ ਰੌਲੇ ਵਿਚਕਾਰ ਭਾਜਪਾ ਨੇ ਵਿਕਸਿਤ ਭਾਰਤ ਲਈ ਮੋਦੀ ਦੀ ਗਾਰੰਟੀ ਬਨਾਮ ਕਾਂਗਰਸ ਦੇ ਨਿਆਂ ਪੱਤਰ ਨੂੰ ਅੱਗੇ ਵਧਾਇਆ ਹੈ। (Election)

ਇਹ ਇੱਕ ਵਿਚਾਰਕ ਫਰਕ ਹੈ ਜੋ ਭਾਰਤ ਦੇ ਭਖ਼ਦੇ ਸਿਆਸੀ ਪਰਿਦ੍ਰਿਸ਼ ਨੂੰ ਦਰਸ਼ਾਉਂਦਾ ਹੈ। ਭਾਜਪਾ ਦੇ ਸੰਕਲਪ-ਪੱਤਰ ਪਾਰਟੀ ਦੇ ਦਸ ਸਾਲ ਦੇ ਸ਼ਾਸਨ ’ਚ ਤਰੱਕੀ ਦੀ ਨਿਰੰਤਰਤਾ ਦਾ ਪ੍ਰਤੀਕ ਹੈ ਜਿਸ ’ਚ ਪਾਰਟੀ ਨੂੰ ਹਿੰਦੂਤਵ ਦੀ ਹਿਤੈਸ਼ੀ ਦੱਸਿਆ ਗਿਆ ਹੈ, ਬੁਨਿਆਦੀ ਤਰੱਕੀ, ਰਾਸ਼ਟਰੀ ਸੁਰੱਖਿਆ, ਮਜ਼ਬੂਤ ਅਰਥਵਿਵਸਥਾ ਜਿਸ ਦੇ ਚੱਲਦੇ ਸਥਿਰਤਾ, ਆਰਥਿਕ ਵਾਧਾ ਅਤੇ ਇੱਕ ਏਕੀਕ੍ਰਿਤ ਦੇਸ਼ ਦੇ ਪ੍ਰਤੀ ਵਚਨਬੱਧਤਾ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਹ ਲੋਕਪ੍ਰਿਯਤਾਵਾਦ ਨਾਲ ਪ੍ਰਭਾਵਿਤ ਨਹੀਂ ਹੋਵੇਗਾ। (Election)

ਸਮਾਜਿਕ ਅਸਮਾਨਤਾ | Election

ਇਸ ਦੀ ਤੁਲਨਾ ’ਚ ਕਾਂਗਰਸ ਦੇ ਨਿਆਂ ਪੱਤਰ ’ਚ ਬਲਦਾਅ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿਚ ਸਮਾਜਿਕ ਨਿਆਂ ਅਤੇ ਆਰਥਿਕ ਸਮਾਨਤਾ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ’ਚ ਸਮਾਵੇਸ਼ੀ ’ਤੇ ਹੋਰ ਕਲਿਆਣ, ਜਾਤੀਗਤ ਜਨਗਣਨਾ ਦਾ ਵਾਅਦਾ ਕੀਤਾ ਗਿਆ ਹੈ ਨਾਲ ਹੀ ਸਮਾਜਿਕ ਅਸਮਾਨਤਾ, ਰਾਖਵਾਂਕਰਨ ਦਾ ਹੱਲ ਕਰਨ ਅਤੇ ਆਪਣੇ ਮੁਕਾਬਲੇਬਾਜ਼ ਦੇ ਦ੍ਰਿਸ਼ਟੀਕੋਣ ਦਾ ਪ੍ਰਗਤੀਸ਼ੀਲ ਬਦਲ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਨਿਆਂ ਪੱਤਰ ’ਚ 30 ਲੱਖ ਸਰਕਾਰੀ ਅਸਾਮੀਆਂ ਨੂੰ ਭਰਨ, ਰਾਖਵਾਂਕਰਨ ਦੀ ਸੀਮਾ ਵਧਾਉਣ ਲਈ ਸੰਵਿਧਾਨ ’ਚ ਸੋਧ ਦਾ ਵਾਅਦਾ ਵੀ ਕੀਤਾ ਗਿਆ ਹੈ। ਆਪਣੇ ਮੁੜ-ਉੱਧਾਰ ਲਈ ਪਾਰਟੀ ਸਮਾਵੇਸ਼ੀਪਣ ਅਤੇ ਸੁਧਾਰ ਨਾਲ ਰਾਸ਼ਟਰ ਦਾ ਪਰਿਦ੍ਰਿਸ਼ ਬਦਲਣਾ ਚਾਹੁੰਦੀ ਹੈ।

Election

ਬਿਨਾਂ ਸ਼ੱਕ ਦੋਵਾਂ ਐਲਾਨ ਪੱਤਰਾਂ ’ਚ ਵਿਚਾਰਧਾਰਾ ਦਾ ਟਕਰਾਅ ਦਿਖਾਈ ਦੇ ਰਿਹਾ ਹੈ ਅਤੇ ਇਹ ਦੱਸਦਾ ਹੈ ਕਿ ਭਾਜਪਾ ਅਤੇ ਕਾਂਗਰਸ ਦੀ ਵਿਚਾਰਧਾਰਾ ’ਚ ਭਾਰੀ ਫਰਕ ਹੈ ਅਤੇ ਭਾਰਤ ਇਸ ਦੁਵਿਧਾ ’ਚ ਖੜ੍ਹਾ ਹੈ। ਉਸ ਦੇ ਸਾਹਮਣੇ ਦੋ ਦਰਸ਼ਨਾ ਸੰਕਲਪ ਅਤੇ ਨਿਆਂ ਦਾ ਬਦਲ ਹੈ ਜੋ ਮਨੋਰਥ ਪੱਤਰ ਦੇ ਵਾਅਦਿਆਂ ਦੇ ਰੂਪ ’ਚ ਸਾਹਮਣੇ ਹੈ। ਇਹ ਰਾਸ਼ਟਰ ਦੇ ਭਵਿੱਖ ਲਈ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਦਰਸ਼ਾਉਂਦੇ ਹਨ। ਜਿੱਥੇ ਭਾਜਪਾ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੀ ਰੂਪਰੇਖਾ ਦੱਸਦੀ ਹੈ ਤਾਂ ਕਾਂਗਰਸ ਸਮਾਜਿਕ ਸਮਾਨਤਾ ਅਤੇ ਨਿਆਂ ਦੀ ਵਕਾਲਤ ਕਰਦੀ ਹੈ। ਜੋ ਕੋਈ ਵੀ ਇਨ੍ਹਾਂ ਚੋਣਾਂ ’ਚ ਜਿੱਤੇਗਾ ਉਹ ਆਉਣ ਵਾਲੇ ਸਮੇਂ ’ਚ ਭਾਰਤ ਦੀ ਵਿਕਾਸ ਯਾਤਰਾ ਅਤੇ ਸਮਾਜਿਕ, ਆਰਿਥਕ ਸਥਿਤੀ ਦਾ ਨਿਰਮਾਣ ਕਰੇਗਾ।

Also Read : ਪਹਾੜੀ ਪ੍ਰਦੇਸ਼ਾਂ ’ਚ ਕੁਦਰਤੀ ਆਫ਼ਤ

ਲੈਂਗਿਕ ਸਮਾਨਤਾ ਅਤੇ ਪਰੰਪਰਾਗਤ ਕਾਨੂੰਨਾਂ ਨੂੰ ਜੋੜਨ ਦਾ ਕੰਮ ਸੰਸਦ ਵੱਲੋਂ 2017 ’ਚ ਤਿੰਨ ਤਲਾਕ ’ਤੇ ਪਾਬੰਦੀ ਲਾਉਣ ਨਾਲ ਹੋ ਗਿਆ ਹੈ। ਇੱਕ ਸਮਾਨ ਨਾਗਰਿਕ ਜ਼ਾਬਤੇ ਦਾ ਮਕਸਦ ਨਿੱਜੀ ਕਾਨੂੰਨਾਂ ’ਚ ਇੱਕਰੂਪਤਾ ਲਿਆਉਣੀ ਹੈ ਜਿਵੇਂ ਵਿਆਹ ਰਜਿਸਟੇ੍ਰਸ਼ਨ, ਬਾਲ ਹਿਰਾਸਤ, ਤਲਾਕ, ਗੋਦ ਲੈਣਾ, ਸੰਪੱਤੀ ਅਧਿਕਾਰ, ਅੰਤਰ ਰਾਜ ਸੰਪੱਤੀ ਅਧਿਕਾਰ ਆਦਿ ਅਤੇ ਇਨ੍ਹਾਂ ਸਭ ’ਤੇ ਧਾਰਮਿਕ ਆਸਥਾਵਾਂ ਦਾ ਅਸਰ ਨਹੀਂ ਪਵੇਗਾ। ਹਾਲਾਂਕਿ ਆਦਿਵਾਸੀਆਂ ਨੂੰ ਇਸ ਦੇ ਖੇਤਰ ਅਧਿਕਾਰ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਹ ਭਾਵਨਾ ਸੁਪਰੀਮ ਕੋਰਟ ਨੇ ਵੀ ਆਪਣੇ ਵੱਖ-ਵੱਖ ਫੈਸਲਿਆਂ ’ਚ ਪ੍ਰਗਟ ਕੀਤੀ ਹੈ। ਭਾਜਪਾ ਦਾ ਵਿਚਾਰ ਸਪੱਸ਼ਟ ਹੈ ਕਿ ਕਿਸੇ ਵੀ ਦੇਸ਼ ’ਚ ਨਾਗਰਿਕਾਂ ਲਈ ਇੱਕ ਸਮਾਨ ਕਾਨੂੰਨ ਤੋਂ ਇਲਾਵਾ ਕੋਈ ਵੀ ਧਰਮ ਅਧਾਰਿਤ ਕਾਨੂੰਨ ਨਹੀਂ ਹੋਣੇ ਚਾਹੀਦੇ ਹਨ। ਇਹ ਕਮਜ਼ੋਰ ਅਤੇ ਧਾਰਮਿਕ ਘੱਟ-ਗਿਣਤੀ ਵਰਗਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਏਕਤਾ ਦੇ ਜ਼ਰੀਏ ਰਾਸ਼ਟਰੀ ਭਾਵਨਾ ਨੂੰ ਹੱਲਾਸ਼ੇਰੀ ਦਿੰਦਾ ਹੈ।

Election

ਸੁਭਾਵਿਕ ਤੌਰ ’ਤੇ ਵਿਰੋਧੀ ਧਿਰ ਇਸ ਦਾ ਵਿਰੋਧ ਕਰਦਾ ਹੈ ਕਿਉੁਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਧਾਰਮਿਕ ਸਮੂਹਾਂ ਦੇ ਨਿੱਜੀ ਕਾਨੂੰਨਾਂ ਅਤੇ ਧਾਰਮਿਕ ਅਜ਼ਾਦੀ ਦੇ ਅਧਿਕਾਰ ’ਚ ਦਖਲਅੰਦਾਜ਼ੀ ਕਰੇਗਾ। ਅਤੇ ਉਦੋਂ ਤੱਕ ਇਨ੍ਹਾਂ ’ਚ ਬਦਲਾਅ ਨਹੀਂ ਕੀਤਾ ਜਾਣਾ ਚਾਹੀਦਾ ਜਦੋਂ ਤੱਕ ਧਾਰਮਿਕ ਸਮੂਹ ਬਦਲਾਅ ਲਈ ਤਿਆਰ ਨਾ ਹੋਣ। ਇਹ ਘੱਟ-ਗਿਣਤੀ ਬਨਾਮ ਬਹੁ-ਗਿਣਤੀ ਮੁੱਦਾ ਹੈ ਅਤੇ ਇਹ ਦੇਸ਼ ਨੂੰ ਵੰਡੇਗਾ ਤੇ ਇਸ ਦੀ ਵਿਭਿੰਨਤਾਪੂਰਨ ਸੰਸਕ੍ਰਿਤੀ ਨੂੰ ਨੁਕਸਾਨ ਪਹੁੰਚਾਵੇਗਾ, ਵਿਰੋਧੀ ਧਿਰ ਦੀ ਇਹ ਰਾਇ ਹੈ।

ਇੱਕ ਸਮਾਨ ਨਾਗਰਿਕ ਜ਼ਾਬਤੇ ਦੇ ਪੱਖ ਅਤੇ ਵਿਰੋਧ ਬਾਰੇ ਰੌਲਾ ਵਧਦਾ ਜਾ ਰਿਹਾ ਹੈ ਅਤੇ ਇਸ ਦਾ ਹੱਲ ਕਿਤੇ ਵਿਚਾਲੇ ’ਚ ਹੈ। ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇੱਕ ਸਮਾਨ ਨਾਗਰਿਕ ਜ਼ਾਬਤੇ ਨਾਲ ਭਾਜਪਾ ਨੂੰ ਚੁਣਾਵੀ ਲਾਭ ਹੋਵੇਗਾ। ਇਸ ਦੇ ਨਾਲ ਹੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਵੀ ਭਾਜਪਾ ਨੂੰ ਲਾਭ ਪਹੁੰਚੇਗਾ ਕਿਉਂਕਿ ਇਸ ਦੀ ਵਰਤੋਂ ਵਿਰੋਧੀ ਧਿਰ ਨੂੰ ਹਾਸ਼ੀਏ ’ਤੇ ਲਿਆਉਣ ਲਈ ਕੀਤੀ ਜਾਵੇਗੀ ਕਿ ਉਹ ਮੁਸਲਿਮ ਸਮੱਰਥਕ ਹੈ ਅਤੇ ਜ਼ਿਆਦਾਤਰ ਹਿੰਦੂ ਇਸ ਨੂੰ ਭਾਜਪਾ ਵੱਲੋਂ ਆਪਣੇ ਏਜੰਡੇ ਨੂੰ ਲਾਗੂ ਕਰਨ ਦੇ ਰੂਪ ’ਚ ਦੇਖਣਗੇ।

ਭੇਦਭਾਵ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ

ਉਂਜ ਇੱਕ ਸਮਾਨ ਨਾਗਰਿਕ ਜ਼ਾਬਤੇ ਨੂੰ ਲਾਗੂ ਕਰਨ ਦਾ ਰਸਤਾ ਸੰਵੇਦਨਸ਼ੀਲ ਅਤੇ ਮੁਸ਼ਕਿਲ ਹੈ ਪਰ ਇਹ ਰਸਤਾ ਅਪਨਾਇਆ ਜਾਣਾ ਚਾਹੀਦਾ ਹੈ। ਜੇਕਰ ਸੰਵਿਧਾਨ ਦਾ ਕੁਝ ਅਰਥ ਹੈ ਤਾਂ ਇਸ ਸਬੰਧ ’ਚ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ। ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦੇ ਨਾਂਅ ’ਤੇ ਭੇਦਭਾਵ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਹੈ। ਅਤੀਤ ਦੇ ਸਹਾਰੇ ਤੁਸੀਂ ਅੱਗੇ ਨਹੀਂ ਵਧ ਸਕਦੇ ਹੋ। ਭਾਰਤ ਨੂੰ ਇੱਕ ਸਮਾਨ ਕਾਨੂੰਨਾਂ ਦੀ ਲੋੜ ਹੈ ਅਤੇ ਇਹ ਇਸ ਤਰ੍ਹਾਂ ਬਣਾਇਆ ਜਾਣਾ ਚਾਹੀਦਾ ਹੈ ਕਿ ਇਸ ਨਾਲ ਸਾਰੇ ਸਮੂਹ ਸੰਤੁਸ਼ਟ ਹੋਣ।

Also Read : ਸਿੱਖਿਆਦਾਇਕ ਕਹਾਣੀਆਂ: ਹੀਰੇ ਦੀ ਪਛਾਣ ਜੌਹਰੀ ਨੂੰ

ਕਾਂਗਰਸ ਨੇ ਸ਼ਾਇਦ ਆਪਣੀ ਹੋਂਦ ਅਤੇ ਵੋਟਾਂ ਲਈ ਸਮਾਜਿਕ ਸਮਾਨਤਾ ਯਕੀਨੀ ਕਰਨ ਲਈ ਤਿੰਨ ਦਹਾਕੇ ਬਾਅਦ ਜਾਤੀ ਦਾ ਜਿੰਨ ਮੁੜ ਪੈਦਾ ਕੀਤਾ ਹੈ। ਉਸ ਦਾ ਮੰਨਣਾ ਹੈ ਕਿ ਇਹ ਸਰਕਾਰ ਦੀਆਂ ਮਿਥੀਆਂ ਕਲਿਆਣ ਯੋਜਨਾਵਾਂ ਅਤੇ ਨੀਤੀਆਂ ਨੂੰ ਬਣਾਉਣ ’ਚ ਉਪਯੋਗੀ ਹੋਵੇਗਾ ਅਤੇ ਇਹ ਯਕੀਨੀ ਹੋਵੇਗਾ ਕਿ ਇਨ੍ਹਾਂ ਦਾ ਲਾਭ ਮਿਥੇ ਲਾਭਪਾਤਰੀਆਂ ਨੂੰ ਮਿਲੇ। ਭਾਜਪਾ ਇਸ ਦਾ ਵਿਰੋਧ ਕਰਦੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਜਾਤੀ ਦੇ ਆਧਾਰ ’ਤੇ ਭੇਦਭਾਵ ਨਾਲ ਜਾਤੀ ਆਧਾਰਿਤ ਸਮਾਜਿਕ ਅਤੇ ਸਿਆਸੀ ਭਾਵਨਾਵਾਂ ਭੜਕਣਗੀਆਂ ਅਤੇ ਇਸ ਨਾਲ ਉਸ ਦੀ ਹਿੰਦੂਤਵ ਰਾਸ਼ਟਰਵਾਦੀ ਯੋਜਨਾ ਨੂੰ ਨੁਕਸਾਨ ਪਹੁੰਚੇਗਾ ਅਤੇ ਨਾਲ ਹੀ ਜਾਤੀਗਤ ਮੱਤਭੇਦ ਵੀ ਵਧਣਗੇ।

ਠਾਕੁਰ-ਦਲਿਤ ਹਿੰਸਾ

ਸਾਡੇ ਆਗੂਆਂ ਨੂੰ ਇਸ ਗੱਲ ਨੂੰ ਦੇਖਣਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਦਾ ਦਾਨਵ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹਨ। ਅਤੀਤ ਦੱਸਦਾ ਹੈ ਕਿ ਸਾਰੇ ਸੰਘਰਸ਼ ਜਾਤੀ ਆਧਾਰਿਤ ਰਹੇ ਹਨ। 1976 ’ਚ ਬਿਹਾਰ ਦੇ ਬੇਲਚੀ ’ਚ ਠਾਕੁਰ-ਦਲਿਤ ਹਿੰਸਾ ਤੋਂ ਲੈ ਕੇ ਕਸ਼ਮੀਰ ’ਚ ਦੋ ਦਹਾਕੇ ਤੱਕ ਪਾਕਿ ਸਮੱਥਰਿਤ ਅੱਤਵਾਦੀਆਂ ਵੱਲੋਂ ਹਿੰਦੂ ਪੰਡਿਤਾਂ ਦੇ ਕਤਲੇਆਮ ਤੱਕ ਇਸ ਦੀਆਂ ਉਦਾਹਰਨਾਂ ਹਨ। ਸਾਡੇ ਆਗੂ ਇਸ ਨੂੰ ਚੋਣ ਪ੍ਰਚਾਰ ਦੀ ਸਿਆਸੀ ਜਿੰਮੇਵਾਰੀ ਕਹਿ ਸਕਦੇ ਹਨ ਅਤੇ ਇਸ ਦੌਰਾਨ ਪੱਲੜਾ ਕਦੇ ਕਿਸੇ ਪਾਰਟੀ ਦੇ ਪੱਖ ’ਚ ਰਹੇਗਾ ਤੇ ਕਦੇ ਕਿਸੇ ਹੋਰ ਪਾਰਟੀ ਦੇ। ਨਿਸ਼ਚਿਤ ਰੂਪ ਨਾਲ ਚੋਣਾਂ ਬਾਰੇ ਹਾਲੇ ਕੋਈ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ ਹੈ। ਹਾਲੇ ਅਸੀਂ ਸਿਰਫ਼ ਦਰਸ਼ਕ ਬਣ ਕੇ ਉਡੀਕ ਹੀ ਕਰ ਸਕਦੇ ਹਾਂ।

ਪੂਨਮ ਆਈ ਕੌਸ਼ਿਸ਼

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਦੇਸ਼ ’ਚ ਇਕੱਠੀਆਂ ਹੋਣ ਪੰਚਾਇਤ ਤੋਂ ਸੰਸਦ ਤੱਕ ਦੀਆਂ ਚੋਣਾਂ
ਕੇਂਦਰ ਸਰਕਾਰ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2024 ਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਚੋਣਾਂ ਲੜਨ ਲਈ ਪੈਸਾ ਨਹੀਂ ਹੈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਇਸ ਗੱਲ ਦਾ ਵੀ ਮਲਾਲ ਹੈ ਕਿ ‘ਚੋਣਾਂ ’ਚ ਭਾਈਚਾਰਾ ਤੇ ਧਰਮ ਵਰਗੀਆਂ ਚੀਜ਼ਾਂ ਨੂੰ ਜਿੱਤ ਤੈਅ ਕਰਨ ਦਾ ਆਧਾਰ ਬਣਾਉਣਾ ਪੈਂਦਾ ਹੈ ਇਸ ਲਈ ਉਨ੍ਹਾਂ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ’ ਸੀਤਾਰਮਨ ਕਈ ਵਾਰ ਲੋਕ ਸਭਾ ਦੀਆਂ ਚੋਣਾਂ ਲੜਨ ਦੇ ਤਜ਼ਰਬੇ ’ਚੋਂ ਲੰਘ ਚੁੱਕੇ ਹਨ ਇਸ ਲਈ ਉਹ ਜੋ ਕਹਿ ਰਹੇ ਹਨ ਉਸ ’ਚ ਨਿਸ਼ਚਿਤ ਸੱਚਾਈ ਹੈ ਅਸੀਂ ਦੇਖ ਵੀ ਰਹੇ ਹਾਂ ਕਿ ਅਨੈਤਿਕ ਰੂਪ ਨਾਲ ਕਮਾਏ ਗਏ ਧਨ ਅਤੇ ਅਵਾਰਾ ਪੂੰਜੀ ਨੇ ਚੁਣਾਵੀ ਖਰਚ ਐਨਾ ਵਧਾ ਦਿੱਤਾ ਹੈ ਕਿ ਆਮ ਆਦਮੀ ਤਾਂ ਛੱਡੋ ਮੱਧ ਵਰਗ ਦੇ ਵਿਅਕਤੀ ਲਈ ਵੀ ਚੋਣ ਲੜਨੀ ਮੁਸ਼ਕਲ ਹੈ। (One Nation One Election In India)

ਉਂਜ ਚੋਣ ਕਮਿਸ਼ਨ ਨੇ ਲੋਕ ਸਭਾ ਉਮੀਦਵਾਰ ਨੂੰ 95 ਲੱਖ ਰੁਪਏ ਤੱਕ ਖਰਚ ਕਰਨ ਦੀ ਛੋਟ ਦਿੱਤੀ ਹੋਈ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਚੋਣਾਂ ’ਚ ਇਹ ਰਾਸ਼ੀ ਊਠ ਦੇ ਮੂੰਹ ’ਚ ਜੀਰੇ ਦੇ ਬਰਾਬਰ ਹੈ ਅਸਲ ਖਰਚ ਇਸ ਤੋਂ ਕਈ ਗੁਣਾ ਜ਼ਿਆਦਾ ਹੁੰਦਾ ਹੈ ਜੇਕਰ ਲੋਕ ਸਭਾ, ਵਿਧਾਨ ਸਭਾ, ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਇਕੱਠੀਆਂ ਹੁੰਦੀਆਂ ਹਨ ਤਾਂ ਲੰਮੀ ਚੋਣ ਪ੍ਰਕਿਰਿਆ ਦੇ ਚੱਲਦਿਆਂ ਵੋਟਰਾਂ ’ਚ ਜੋ ਉਦਾਸੀਨਤਾ ਛਾ ਜਾਂਦੀ ਹੈ, ਉਹ ਦੂਰ ਹੋਵੇਗੀ ਇਕੱਠੀਆਂ ਚੋਣਾਂ ’ਚ ਵੋਟ ਪਾਉਣ ਲਈ ਵੋਟਰ ਨੂੰ ਇੱਕ ਹੀ ਵਾਰ ਘਰੋਂ ਨਿੱਕਲ ਕੇ ਵੋਟਰ ਕੇਂਦਰ ਤੱਕ ਪਹੁੰਚਣਾ ਹੋਵੇਗਾ। (One Nation One Election In India)

ਇਸ ਲਈ ਵੋਟਿੰਗ ਦਾ ਫੀਸਦੀ ਵਧ ਜਾਵੇਗਾ ਜੇਕਰ ਇਹ ਸਥਿਤੀ ਬਣਦੀ ਹੈ ਤਾਂ ਚੋਣਾਂ ’ਚ ਹੋਣ ਵਾਲੇ ਸਰਕਾਰੀ ਪੈਸੇ ਦਾ ਖਰਚ ਘੱਟ ਹੋਵੇਗਾ 2019 ਦੀਆਂ ਆਮ ਚੋਣਾਂ ’ਚ ਕਰੀਬ 60,000 ਕਰੋੜ ਖਰਚ ਹੋਏ ਸਨ, ਜਦੋਂਕਿ 2014 ’ਚ ਇਸ ਤੋਂ ਅੱਧੇ 30 ਹਜ਼ਾਰ ਕਰੋੜ ਰੁਪਏ ਖਰਚ ਹੋਏ ਸਨ 2024 ਦੀਆਂ ਚੋਣਾਂ ’ਚ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਣ ਦੀ ਉਮੀਦ ਹੈ ਗੈਰ-ਲਾਭਕਾਰੀ ਸੰਗਠਨ ਸੈਂਟਰ ਫਾਰ ਮੀਡੀਆ ਸਟੱਡੀਜ਼ (ਸੀਐਮਐਸ) ਦੇ ਅਧਿਐਨ ਅਨੁਸਾਰ 2019 ਦੀਆਂ ਆਮ ਚੋਣਾਂ ਦੁਨੀਆ ’ਚ ਸਭ ਤੋਂ ਮਹਿੰਗੀਆਂ ਚੋਣਾਂ ਰਹੀਆਂ ਹਨ ਇਨ੍ਹਾਂ ਚੋਣਾਂ ’ਚ ਔਸਤਨ ਪ੍ਰਤੀ ਲੋਕ ਸਭਾ ਹਲਕਾ 100 ਕਰੋੜ ਰੁਪਏ ਖਰਚ ਹੋਏ। (One Nation One Election In India)

ਇੱਕ ਤਰ੍ਹਾਂ ਇਹ ਖਰਚ ਇੱਕ ਵੋਟ ਲਈ 700 ਰੁਪਏ ਬੈਠਦਾ ਹੈ ਇਹ ਖਰਚ ਕੇਵਲ ਚੋਣ ਪ੍ਰੋਗਰਾਮ ਦਾ ਐਲਾਨ ਹੋਣ ਤੋਂ ਬਾਅਦ ਦਾ ਹੈ ਕਈ ਉਮੀਦਵਾਰ ਜਿਨ੍ਹਾਂ ਦਾ ਲੜਨਾ ਤੈਅ ਹੁੰਦਾ ਹੈ, ਉਹ ਸਾਲ-ਛੇ ਮਹੀਨੇ ਪਹਿਲਾਂ ਹੀ ਚੋਣਾਂ ਦੀਆਂ ਤਿਆਰੀਆਂ ’ਚ ਲੱਗ ਜਾਂਦੇ ਹਨ ਇਸ ਖਰਚ ਨੂੰ ਅਧਿਐਨ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਸੱਤ ਗੇੜਾਂ ’ਚ ਕਰੀਬ ਢਾਈ ਮਹੀਨੇ ਚੋਣ ਪ੍ਰਕਿਰਿਆ ਚੱਲੇਗੀ ਭਾਰਤ ਦੀ ਭੂਗੋਲਿਕ ਸਥਿਤੀ ਦੇ ਅਨੁਸਾਰ ਚੋਣਾਂ ਨੂੰ ਦੇਖੀਏ ਤਾਂ ਉੱਤਰ ਹਿਮਾਲਿਆ ਦੀ ਪਰਬਤ ਲੜੀਆਂ ਤੋਂ ਲੈ ਕੇ ਦੱਖਣ ’ਚ ਹਿੰਦ ਮਹਾਂਸਾਗਰ ਤੱਕ ਅਤੇ ਪੱਛਮ ’ਚ ਥਾਰ ਦੇ ਰੇਗਿਸਤਾਨ ਤੋਂ ਲੈ ਕੇ ਪੂਰਬ ’ਚ ਸੁੰਦਰਵਨ ਦੇ ਮੈਂਗ੍ਰੋਵ ਜੰਗਲ ਦੇ ਇਲਾਕੇ ਵੀ ਚੋਣ ਪ੍ਰਕਿਰਿਆ ’ਚ ਸ਼ਾਮਲ ਰਹਿੰਦੇ ਹਨ ਇਸ ਵਿਚ ਕਈ ਵੋਟਿੰਗ ਸੈਂਟਰ ਅਜਿਹੇ ਹੁੰਦੇ ਹਨ। (One Nation One Election In India)

ਜਿੱਥੇ ਵੋਟਿੰਗ ਮੁਲਾਜ਼ਮਾਂ ਨੂੰ ਪਾਲਤੂ ਜਾਨਵਰਾਂ ਅਤੇ ਬੇੜੀਆਂ ’ਚ ਚੋਣ ਸਮੱਗਰੀ ਲੱਦ ਕੇ ਲਿਜਾਣੀ ਪੈਂਦੀ ਹੈ ਅਜਿਹੇ ’ਚ ਪ੍ਰਤੀ ਵੋਟਰ ਚੋਣ ਦਾ ਔਸਤ ਖਰਚ 700 ਰੁਪਏ ਤੱਕ ਬੈਠਦਾ ਹੈ ਜਦੋਂਕਿ ਦੇਸ਼ ਦੀ 60 ਫੀਸਦੀ ਅਬਾਦੀ ਬਾਮੁਸ਼ਕਿਲ ਔਸਤ 250 ਰੁਪਏ ਪ੍ਰਤੀਦਿਨ ਕਮਾਉਂਦੀ ਹੈ ਅਜਿਹੇ ’ਚ ਵਾਰ-ਵਾਰ ਚੋਣਾਂ ’ਚ ਖਰਚ ਨਿਸ਼ਚਿਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਸਰਕਾਰੀ ਖਰਚ ਤੋਂ ਇਲਾਵਾ ਉਮੀਦਵਾਰਾਂ ਨੂੰ ਟੀ.ਵੀ., ਰੇਡੀਓ, ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ’ਚ ਇਸ਼ਤਿਹਾਰ ’ਤੇ ਵੱਡਾ ਖਰਚ ਕਰਨਾ ਹੁੰਦਾ ਹੈ ਵਾਹਨ, ਭੋਜਨ, ਪੋਸਟਰ, ਬੈਨਰ ਅਤੇ ਆਗੂਆਂ ਲਈ ਰੈਲੀਆਂ ਤੇ ਆਮ ਰੈਲੀਆਂ ’ਤੇ ਵੀ ਵੱਡਾ ਖਰਚ ਹੁੰਦਾ ਹੈ। (One Nation One Election In India)

ਜੇਕਰ ਇਨ੍ਹਾਂ ਪ੍ਰਤੱਖ ਖਰਚਿਆਂ ਤੋਂ ਇਲਾਵਾ ਅਪ੍ਰਤੱਖ ਖਰਚਿਆਂ ਨੂੰ ਦੇਖੀਏ ਤਾਂ ਵੋਟ ਦੇ ਬਦਲੇ ਨੋਟ ਤੇ ਤੋਹਫੇ ਦੇ ਰੂਪ ’ਚ ਕੋਈ ਚੀਜ਼ ਦੇਣ ’ਤੇ ਵੀ ਵੱਡਾ ਖਰਚ ਉਮੀਦਵਾਰਾਂ ਨੂੰ ਝੱਲਣਾ ਪੈਂਦਾ ਹੈ ਚੋਣਾਂ ’ਚ ਹੋਣ ਵਾਲੇ ਖਰਚ ਦੀ ਵੱਡੀ ਰਾਸ਼ੀ ਨੂੰ ਜਨਤਕ ਨਹੀਂ ਕੀਤਾ ਜਾਂਦਾ ਕਿਉਂਕਿ ਜ਼ਿਆਦਾ ਖਰਚ ਦਿਖਾਉਣਾ ਖਰਚ ਲਈ ਤੈਅ ਰਾਸ਼ੀ ਦਾ ਉਲੰਘਣ ਮੰਨਿਆ ਜਾਵੇਗਾ, ਜੋ ਆਦਰਸ਼ ਚੋਣ-ਜਾਬਤੇ ਵਿੱਚ ਗੈਰ-ਕਾਨੂੰਨੀ ਹੈ ਬਾਵਜੂਦ ਇਸ ਦੇ ਅਸੀਂ ਦੇਖਦੇ ਹਾਂ ਕਿ ਉਮੀਦਵਾਰ ਤੇ ਪਾਰਟੀਆਂ ਬੇਹਿਸਾਬ ਧਨ ਖਰਚ ਕਰਦੇ ਹਨ। ਹਰੇਕ ਚੋਣ ’ਚ ਜਾਤੀ ਤੇ ਧਰਮ ਆਧਾਰਿਤ ਭਾਈਚਾਰਿਆਂ ਦੇ ਧਰੁਵੀਕਰਨ ’ਤੇ ਵੀ ਵੱਡੀ ਰਾਸ਼ੀ ਖਰਚ ਹੁੰਦੀ ਹੈ ਹੁਣ ਧਨੀ ਉਮੀਦਵਾਰ ਜਾਤੀਵਾਰ ਸਭਾਵਾਂ ਕਰਕੇ ਉਨ੍ਹਾਂ ਦੇ ਭੋਜਨ-ਪਾਣੀ ਦਾ ਵੀ ਇੰਤਜਾਮ ਕਰਦੇ ਹਨ। (One Nation One Election In India)

ਅਜਿਹੇ ’ਚ ਇਕੱਠੀਆਂ ਸਾਰੀਆਂ ਚੋਣਾਂ ਨੂੰ ਸਾਂਝੇ ਤੌਰ ’ਤੇ ਕਰਵਾ ਦਿੱਤਾ ਜਾਵੇ ਤਾਂ ਇੱਕ ਉਮੀਦਵਾਰ ਨੂੰ ਕਈ ਸੀਟਾਂ ਤੋਂ ਜਾਂ ਵਾਰ-ਵਾਰ ਚੋਣਾਂ ਲੜਨ ਦੇ ਬਦਲ ਖਤਮ ਹੋ ਜਾਣਗੇ ਅਤੇ ਧਨ ਦੀ ਬਰਬਾਦੀ ਨਹੀਂ ਹੋਵੇਗੀ ਕਿਉਂਕਿ ਸੰਵਿਧਾਨ ਮੁਤਾਬਿਕ ਕੇਂਦਰ ਅਤੇ ਸੂਬਾ ਸਰਕਾਰਾਂ ਵੱਖ-ਵੱਖ ਇਕਾਈਆਂ ਹਨ ਇਸ ਪਰਿਪੱਖ ’ਚ ਸੰਵਿਧਾਨ ’ਚ ਸਮਾਨਾਂਤਰ ਪਰ ਵੱਖ-ਵੱਖ ਧਾਰਾ ਹਨ। ਇਸ ’ਚ ਸਪੱਸ਼ਟ ਜ਼ਿਕਰ ਹੈ ਕਿ ਇਨ੍ਹਾਂ ਦੀਆਂ ਚੋਣਾਂ ਹਰੇਕ ਪੰਜ ਸਾਲ ਅੰਦਰ ਹੋਣੀਆਂ ਚਾਹੀਦੀਆਂ ਹਨ ਲੋਕ ਸਭਾ ਜਾਂ ਵਿਧਾਨ ਸਭਾ ਜਿਸ ਦਿਨ ਤੋਂ ਗਠਿਤ ਹੁੰਦੀਆਂ ਹਨ, ਉਸ ਦਿਨ ਤੋਂ ਪੰਜ ਸਾਲ ਦੇ ਕਾਰਜਕਾਲ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ। (One Nation One Election In India)

ਇਸ ਲਿਹਾਜ਼ ਨਾਲ ਸੰਵਿਧਾਨ ਮਾਹਿਰਾਂ ਦਾ ਮੰਨਣਾ ਹੈ। ਕਿ ਇਕੱਠੀਆਂ ਚੋਣਾਂ ਲਈ ਘੱਟੋ-ਘੱਟ 18 ਧਾਰਾਵਾਂ ’ਚ ਸੋਧ ਕੀਤੀ ਜਾਣੀ ਜ਼ਰੂਰੀ ਹੋਵੇਗੀ ਕਾਨੂੰਨ ਕਮਿਸ਼ਨ, ਚੋਣ ਕਮਿਸ਼ਨ, ਨੀਤੀ ਕਮਿਸ਼ਨ ਅਤੇ ਸੰਵਿਧਾਨ ਸਮੀਖਿਆ ਕਮਿਸ਼ਨ ਤੱਕ ਇਸ ਮੁੱਦੇ ਦੇ ਪੱਖ ’ਚ ਆਪਣੀ ਰਾਇ ਦੇ ਚੁੱਕੇ ਹਨ ਇਹ ਸਾਰੀਆਂ ਸੰਵਿਧਾਨਕ ਸੰਸਥਾਵਾਂ ਹਨ ਕੇਂਦਰ ਸਰਕਾਰ ਨੇ ਇਸ ਦਿਸ਼ਾ ’ਚ ਪਹਿਲ ਕਰਦਿਆਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ’ਚ ਇੱਕ ਕਮੇਟੀ ਬਣਾਈ ਸੀ, ਜਿਸ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਜੇਕਰ ਵਿਰੋਧੀ ਪਾਰਟੀਆਂ ਸਹਿਮਤ ਹੋ ਜਾਂਦੀਆਂ ਹਨ ਤਾਂ ਦੋ ਤਿਹਾਈ ਬਹੁਮਤ ਨਾਲ ਹੋਣ ਵਾਲੀਆਂ ਇਹ ਸੋਧਾਂ ਮੁਸ਼ਕਿਲ ਕੰਮ ਨਹੀਂ ਹੈ। (One Nation One Election In India)

ਲੋਕ ਸਭਾ ਚੋਣਾਂ: ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ
ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਲਈ ਇਸ ਵਾਰ ਹੋਣਗੀਆਂ ਵੱਡੀਆਂ ਚੁਣੌਤੀਆਂ | Preneet Kaur

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਵੱਲੋਂ ਉਮੀਦਵਾਰ (Election) ਦਾ ਐਲਾਨ ਹੋ ਗਿਆ ਹੈ। 15 ਦਿਨ ਪਹਿਲਾਂ ਹੀ ਉਹ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਸਨ ਪਰਨੀਤ ਕੌਰ ਛੇਵੀਂ ਵਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਮੈਦਾਨ ’ਚ ਨਿੱਤਰੇ ਹਨ। (Preneet Kaur)

ਦੱਸਣਯੋਗ ਹੈ ਕਿ ਬੀਤੇ ਰਾਤ ਭਾਜਪਾ ਵੱਲੋਂ ਪੰਜਾਬ ਅੰਦਰ ਆਪਣੇ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਮੌਜ਼ੂਦਾ ਸੰਸਦ ਮੈਂਬਰ ਪਰਨੀਤ ਕੌਰ ਦਾ ਨਾਂਅ ਵੀ ਸ਼ਾਮਲ ਹੈ। ਪਰਨੀਤ ਕੌਰ ਵੱਲੋਂ ਪਿਛਲੇ ਸਮੇਂ ਤੋਂ ਆਪਣੀ ਚੋਣ ਮੁਹਿੰਮ ਬਿਨਾਂ ਟਿਕਟ ਤੋਂ ਹੀ ਭਖਾਈ ਹੋਈ ਸੀ ਕਿਉਂਕਿ ਪਹਿਲਾਂ ਤੋਂ ਹੀ ਤੈਅ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਹੀ ਚੋਣ ਮੈਦਾਨ ’ਚ ਹੋਣਗੇ। ਵੱਖਰੀ ਗੱਲ ਇਹ ਹੈ ਕਿ ਪਰਨੀਤ ਕੌਰ ਪਹਿਲਾਂ ਕਾਂਗਰਸ ਦੀ ਤਰਫੋਂ ਚੋਣ ਅਖਾੜੇ ’ਚ ਹੁੰਦੇ ਸਨ ਪਰ ਇਸ ਵਾਰ ਭਾਜਪਾ ਵੱਲੋਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵੋਟਾਂ ਮੰਗਣਗੇ। (Election)

ਸੰਸਦ ਮੈਂਬਰ ਪਰਨੀਤ ਕੌਰ ਨੇ ਲਗਾਤਾਰ ਤਿੰਨ ਵਾਰ ਹੈਟਰਿਕ ਵੀ ਲਾਈ | Preneet Kaur

ਪਰਨੀਤ ਕੌਰ ਸਾਲ 1999 ਵਿੱਚ ਪਹਿਲੀ ਵਾਰ ਪਟਿਆਲਾ ਤੋਂ ਕਾਂਗਰਸ ਪਾਰਟੀ ਲਈ ਮੈਂਬਰ ਪਾਰਲੀਮੈਂਟ ਦੀ ਚੋਣ ਲੜੇ ਅਤੇ ਪਹਿਲੀ ਵਾਰ ਹੀ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮੁੜ ਉਹ ਸਾਲ 2004 ’ਚ ਕਾਂਗਰਸ ਤੋਂ ਹੀ ਮੈਂਬਰ ਪਾਰਲੀਮੈਂਟ ਬਣੇ। ਇਸ ਤੋਂ ਇਲਾਵਾ ਸਾਲ 2009 ’ਚ ਉਹ ਤੀਜੀ ਵਾਰ ਮੁੜ ਚੋਣ ਜਿੱਤ ਕੇ ਸੰਸਦ ਮੈਂਬਰ ਬਣਨ ਦੀ ਹੈਟਿਕ ਮਾਰੀ। ਇਸੇ ਦੌਰਾਨ ਹੀ ਮਨਮੋਹਨ ਸਿੰਘ ਦੀ ਸਰਕਾਰ ’ਚ ਉਹ ਕੇਂਦਰ ਵਿੱਚ ਵਿਦੇਸ਼ ਰਾਜ ਮੰਤਰੀ ਬਣੇ।

ਇਸ ਤੋਂ ਬਾਅਦ ਸਾਲ 2014 ਵਿੱਚ ਉਹਨਾਂ ਦੀ ਜਿੱਤ ’ਤੇ ਬਰੇਕ ਲੱਗੀ ਅਤੇ ਪਰਨੀਤ ਕੌਰ ਨੂੰ ਨੂੰ ਆਮ ਆਦਮੀ ਪਾਰਟੀ ਦੇ ਧਰਮਵੀਰ ਗਾਂਧੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2019 ਵਿੱਚ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੇ ਪਰਨੀਤ ਕੌਰ ਨੇ ਮੁੜ ਚੌਥੀ ਵਾਰ ਸੰਸਦ ਵਿੱਚ ਭੇਜਿਆ। ਉਹ ਭਾਜਪਾ ਦੀ ਤਰਫੋਂ ਛੇਵੀਂ ਵਰ ਚੋਣ ਮੈਦਾਨ ਵਿੱਚ ਕੁੱਦੇ ਹਨ। ਦੱਸਣ ਯੋਗ ਹੈ ਕਿ ਭਾਜਪਾ ਦੀ ਤਰਫ ਤੋਂ ਪਰਨੀਤ ਕੌਰ ਦਾ ਰਾਹ ਆਸਾਨ ਨਹੀਂ ਹੈ ਤੇ ਉਨ੍ਹਾਂ ਨੂੰ ਜਿੱਤ ਲਈ ਦਿਨ ਰਾਤ ਇੱਕ ਕਰਨਾ ਪਵੇਗਾ। ਪਰਨੀਤ ਕੌਰ ਲਈ ਵੱਡੀ ਚੁਣੌਤੀ ਭਾਜਪਾ ਦੇ ਆਗੂਆਂ ਨੂੰ ਆਪਣੇ ਨਾਲ ਤੋਰਨ ਦੀ ਵੀ ਹੈ।

ਪਰਨੀਤ ਕੌਰ ਵੱਲੋਂ ਭਾਜਪਾ ਹਾਈ ਕਮਾਨ ਦਾ ਧੰਨਵਾਦ | Election

ਭਾਜਪਾ ਵੱਲੋਂ ਆਪਣਾ ਉਮੀਦਵਾਰ ਬਣਾਉਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਪ੍ਰਮੁੱਖ ਆਗੂਆਂ ਦਾ ਧੰਨਵਾਦ ਕੀਤਾ ਹੈ। ਪਰਨੀਤ ਕੌਰ ਨੇ ਕਿਹਾ ਕਿ ਪਹਿਲਾਂ ਵੀ ਪਟਿਆਲਾ ਦੇ ਲੋਕਾਂ ਨੇ ਹੀ ਉਨ੍ਹਾਂ ਦੀ ਚੋਣ ਲੜੀ ਹੈ ਤੇ ਇਸ ਵਾਰ ਵੀ ਪਟਿਆਲਾ ਦੇ ਲੋਕ ਹੀ ਉਹਨਾਂ ਦੀ ਚੋਣ ਲੜ ਕੇ ਸੰਸਦ ’ਚ ਭੇਜਣਗੇ। ਪਰਨੀਤ ਕੌਰ ਨੇ ਕਿਹਾ ਕਿ ਇਸ ਵਾਰ ਚੌ ਤਰਫਾ ਮੁਕਾਬਲਾ ਹੈ ਤੇ ਪੂਰੀ ਮਿਹਨਤਨਾਲ ਲੋਕਾਂ ਦੀ ਕਚਹਿਰੀ ’ਚ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ਦੌਰਾਨ ਦੇਸ਼ ਅੰਦਰ ਵਿਕਾਸ ਕਾਰਜਾਂ ’ਚ ਨਵਾਂ ਮੀਲ ਪੱਥਰ ਸਾਬਿਤ ਕੀਤਾ ਗਿਆ ਹੈ ਤੇ ਲੋਕ ਭਾਜਪਾ ਦੀ ਸਰਕਾਰ ਲਿਆਉਣ ਲਈ ਮੁੜ ਤਤਪਰ ਹਨ।

Also Read : ਵਾਤਾਵਰਨ ਦਾ ਮੁੱਦਾ ਵੀ ਚੋਣ ਮਨੋਰਥ ਪੱਤਰ ’ਚ ਸ਼ਾਮਲ ਹੋਵੇ

ਯੁਵਰਾਜ ਸਿੰਘ ਨੇੇ ਚੋਣ ਲਡ਼ਨ ਤੋਂ ਕੀਤੀ ਕੋਰੀ ਨਾਂਹ, ਜਾਣੋ ਕਾਰਨ..
ਸਾਬਕਾ ਕ੍ਰਿਕਟਰਾਂ ਦੀ ਰਾਜਨੀਤੀ ਤੋਂ ਨਾਂਹ (Yuvraj Singh)

ਗੌਤਮ ਗੰਭੀਰ ਨਹੀਂ ਲੜਨਗੇ ਲੋਕ ਸਭਾ ਚੋਣ

(ਸੱਚ ਕਹੂੰ ਨਿਊਜ਼/ਏਜੰਸੀ) ਚੰਡੀਗੜ੍ਹ/ਨਵੀਂ ਦਿੱਲੀ। ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ (Yuvraj Singh) ਨੇ ਸਪੱਸ਼ਟ ਕੀਤਾ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ’ਚ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਹੇ ਹਨ। ਮੀਡੀਆ ’ਚ ਖਬਰਾਂ ਆਈਆਂ ਸਨ ਕਿ ਯੁਵਰਾਜ ਸਿੰਘ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਚੋਣ ਲੜ ਸਕਦੇ ਹਨ। ਅਭਿਨੇਤਾ ਸੰਨੀ ਦਿਓਲ ਫਿਲਹਾਲ ਇਸ ਸੀਟ ਤੋਂ ਸੰਸਦ ਮੈਂਬਰ ਹਨ। Yuvraj Singh

ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ਸਾਈਟ ‘ਐਕਸ’ ’ਤੇ ਲਿਖਿਆ, ‘ਮੀਡੀਆ ਰਿਪੋਰਟਾਂ ਦੇ ਉਲਟ, ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਹਾਂ।’ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਦੀ ਦਿਲਚਸਪੀ ਆਪਣੇ ਫਾਊਂਡੇਸ਼ਨ ਯੂਵੀਕੈਨ ਰਾਹੀਂ ਲੋਕਾਂ ਦੀ ਮੱਦਦ ਕਰਨ ’ਚ ਹੈ ਅਤੇ ਉਹ ਅਜਿਹਾ ਕਰਦੇ ਰਹਿਣਗੇ। ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ।

ਇਹ ਵੀ ਪੜ੍ਹੋ: ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਉਨ੍ਹਾਂ ਦੇ ਇੱਕ ਟਵੀਟ ਨੇ ਪੂਰੀ ਤਸਵੀਰ ਨੂੰ ਸ਼ੀਸ਼ੇ ਵਾਂਗ ਸਾਫ਼ ਕਰ ਦਿੱਤਾ ਹੈ। ਗੰਭੀਰ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਮੈਂ ਸਤਿਕਾਰਯੋਗ ਪਾਰਟੀ ਪ੍ਰਧਾਨ ਜੇਪੀ ਨੱਡਾ ਨੂੰ ਬੇਨਤੀ ਕੀਤੀ ਹੈ ਕਿ ਉਹ ਮੈਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦੇਣ ਤਾਂ ਜੋ ਮੈਂ ਆਉਣ ਵਾਲੀਆਂ ਕ੍ਰਿਕਟ ਪ੍ਰਤੀਬੱਧਤਾਵਾਂ ’ਤੇ ਧਿਆਨ ਦੇ ਸਕਾਂ। ਮੈਨੂੰ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜੈ ਹਿੰਦ!

ਚੰਡੀਗੜ੍ਹ ਮੇਅਰ ਚੋਣ ਦੀ ਸੁਣਵਾਈ ਭਲਕੇ
ਪ੍ਰਸ਼ਾਸਨ ਨੇ ਦਿੱਤਾ ਰੁੱਝੇ ਹੋਣ ਦਾ ਤਰਕ | Chandigarh Mayor Election

ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੰਡੀਗੜ੍ਹ ਮੇਅਰ ਚੋਣ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ’ਤੇ ਅੱਜ ਦੋ ਵਾਰ ਸੁਣਵਾਈ ਹੋਈ। ਪਹਿਲੇ ਪੜਾਅ ਦੀ ਹੋਈ ਸੁਣਵਾਈ ’ਚ ਪ੍ਰਸ਼ਾਸਨ ਨੇ ਹਾਈਕੋਰਟ ਤੋਂ ਸਮਾਂ ਮੰਗਿਆ ਸੀ। ਪਰ ਕੋਰਟ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮੁੜ ਫਿਰ ਹੋਈ ਸੁਣਵਾਈ ’ਚ ਪ੍ਰਸ਼ਾਸਨ ਨੇ ਕਿਹਾ ਕਿ 26 ਜਨਵਰੀ ਕਰਕੇ ਪ੍ਰਸ਼ਾਸਨ ਅਤੇ ਪੁਲਿਸ ਬਲ ਰੁੱਝਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਤੋਂ ਬਾਅਦ ਹੀ ਦੱਸਾਂਗੇ। ਤਾਂ ਫਿਰ ਕੋਰਟ ਨੇ ਕਿਹਾ ਕਿ ਭਲਕੇ ਫਿਰ ਅਸੀਂ ਸੁਣਵਾਈ ਕਰਾਂਗੇ। ਭਲਕੇ ਕੋਈ ਤਰੀਕ ਲੈ ਕੇ ਆਓ। ਮਿਲੀ ਜਾਣਕਾਰੀ ਮੁਤਾਬਕ ਕੋਰਟ ਨੇ ਹੁਣ ਭਲਕ ਤੱਕ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਭਲਕੇ ਵੀ ਕੋਈ ਤਰੀਕ ਨਹੀਂ ਦਿੱਤੀ ਜਾਂਦੀ ਤਾਂ ਕੋਰਟ ਸਿੱਧੇ ਤੌਰ ’ਤੇ ਫੈਸਲਾ ਸੁਣਾ ਦੇਵੇਗੀ। (Chandigarh Mayor Election)

Mumbai News : ਭੜਕੀ ਹਿੰਸਾ ਮਾਮਲੇ ’ਚ ਹੁਣ ਤੱਕ 13 ਗ੍ਰਿਫ਼ਤਾਰੀਆਂ, ਹੋਰਾਂ ਦੀ ਪਛਾਣ ਜਾਰੀ

ਦੱਸੇ ਦੇਈਏ ਕਿ ਚੰਡੀਗੜ੍ਹ ਮੇਅਰ ਦੀ ਚੋਣ 18 ਜਨਵਰੀ ਨੂੰ ਹੋਣੀ ਸੀ। ਉਸ ਨੂੰ ਚੋਣ ਅਧਿਕਾਰੀ ਦੇ ਬਿਮਾਰ ਹੋਣ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਮੁੱਖ ਮੁਕਾਬਲਾ ਆਪ ਦੇ ਉਮੀਦਵਾਰ ਕੁਲਦੀਪ ਟੀਟਾ ਅਤੇ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਵਿਚਕਾਰ ਹੈ। ਚੰਡੀਗੜ੍ਹ ਨਗਰ ਨਿਗਮ ’ਚ ਦੇਸ਼ ’ਚ ਪਹਿਲੀ ਵਾਰ ਵਿਰੋਧੀ ਪੱਖਾਂ ਦੇ ਗਠਬੰਧਨ ਅਤੇ ਭਾਜਪਾ ਵਿਚਕਾਰ ਇਹ ਸਿੱਧਾ ਮੁਕਾਬਲਾ ਹੋਣਾ ਸੀ। ਚੰਡੀਗੜ੍ਹ ਨਗਰ ਨਿਗਮ ’ਚ ਬਣੇ ਗਠਬੰਧਨ ’ਚ ਆਪ ਅਤੇ ਕਾਂਗਰਸ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਆਪ ਨੇ ਚੋਣਾਂ ’ਚ ਗੜਬੜ ਨੂੰ ਵੇਖਦੇ ਹੋਏ ਵਰਕਰਾਂ ਤੋਂ ਨਿਗਮ ਦਫਤਰ ਪਹੁੰਚਣ ਦਾ ਸੱਦਾ ਦਿੱਤਾ ਸੀ। (Chandigarh Mayor Election)

Assembly Elections 2023 Date Live : ਪੰਜ ਸੂਬਿਆਂ ਵਿੱਚ ਵੱਜਿਆ ਚੋਣ ਨਗਾਰਾ, 3 ਦਸੰਬਰ ਨੂੰ ਆਵੇਗਾ ਨਤੀਜਾ, ਚੋਣ ਕਮਿਸ਼ਨ ਨੇ ਕੀਤਾ ਤਰੀਕਾਂ ਦਾ ਐਲਾਨ, ਜਲਦੀ ਦੇਖੋ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)।  ਚੋਣ ਕਮਿਸ਼ਨ ਨੇ ਅੱਜ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ’ਚ ਭਾਜਪਾ ਸੱਤਾ ’ਤੇ ਕਾਬਜ਼ ਹੈ ਤੇ ਰਾਜਸਥਾਨ ’ਚ ਕਾਂਗਰਸ। ਤੇਲੰਗਾਨਾ ’ਚ ਕੇਸੀਆਰ ਦੀ ਪਾਰਟੀ ਬੀਆਰਐੱਸ ਸੱਤਾ ’ਚ ਹੈ। ਉੱਥੇ ਹੀ ਮਿਜ਼ੋਰਮ ’ਚ ਮਿਜੋ ਨੈਸ਼ਨਲ ਫਰੰਟ ਦੀ ਸਰਕਾਰ ਹੈ। (Assembly Elections 2023 Date Live)

ਕਿੱਥੇ ਕਦੋਂ ਪੈਣਗੀਆਂ ਵੋਟਾਂ, ਨਤੀਜੇ ਕਦੋਂ?

ਰਾਜਥਸਾਨ -23 ਨਵੰਬਰ

ਮਿਜ਼ੋਰਮ – 7 ਨਵੰਬਰ

ਮੱਧ ਪ੍ਰਦੇਸ਼ – 17 ਨਵੰਬਰ

ਛੱਤੀਸਗੜ੍ਹ – 7 ਤੇ 17 ਨਵੰਬਰ (ਦੋ ਪੜਾਅ)

ਤੇਲੰਗਾਨਾ – 30 ਨਵੰਬਰ

ਮੱਧ ਪ੍ਰਦੇਸ਼, ਰਾਜਸਥਾਨ ਸਮੇਤ ਸਾਰੇ ਸੂਬਿਆਂ ਦੇ ਨਤੀਜੇ ਇਕੱਠੇ ਹੀ 3 ਦਸੰਬਰ ਨੂੰ ਐਲਾਨੇ ਜਾਣਗੇ।

ਇਨ੍ਹਾਂ ਸੂਬਿਆਂ ’ਚ 16.14 ਕਰੋੜ ਤੋਂ ਜ਼ਿਆਦਾ ਵੋਟਰ

ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਾਰੇ ਪੰਜ ਸੂਬਿਆਂ ਦਾ ਦੌਰਾ ਕੀਤਾ ਅਤੇ ਸਾਰੇ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਕੀਤੀਆਂ। ਇਸ ਤੋਂ ਇਲਾਵਾ ਸਰਕਾਰੀ ਏਜੰਸੀਆਂ, ਸੂਬਾ ਸਰਕਾਰਾਂ ਨਾਲ ਮੀਟਿੰਗਾਂ ਕੀਤੀਆਂ। ਅਸੀਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਸੁਝਾਅ ਤੇ ਫੀਡਬੈਕ ਲੈਣ ਲਈ ਇਹ ਮੀਟਿੰਗ ਕੀਤੀਆਂ ਗਈਆਂ। ਮਿਜ਼ੋਰਮ ਦਾ ਕਾਰਜਕਾਲ ਦਸੰਬਰ 2023 ਨੂੰ ਖ਼ਤਮ ਹੋ ਰਿਹਾ ਹੈ। ਬਾਕੀ ਸੂਬਿਆਂ ਦਾ ਕਾਰਜਕਾਲ ਜਨਵਰੀ 2024 ’ਚ ਖ਼ਤਮ ਹੋ ਰਿਹਾ ਹੈ। ਇਨ੍ਹਾਂ ਪੰਜ ਸੂਬਿਆਂ ’ਚ 679 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਸੂਬਿਆਂ ’ਚ 16.14 ਕਰੋੜ ਤੋਂ ਜ਼ਿਆਦਾ ਵੋਟਰ ਹਨ। ਇਨ੍ਹਾਂ ’ਚੋਂ 8.2 ਕਰੋੜ ਪੁਰਸ਼ ਤੇ 7.8. ਕਰੋੜ ਮਹਿਲਾ ਵੋਟਰ ਹਨ। ਇਨ੍ਹਾਂ ਸੂਬਿਆਂ ’ਚ 60.2 ਲੱਖ ਅਜਿਹੇ ਵੋਟਰ ਹਨ ਜੋ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ।

( Assembly Elections 2023 Date Live)

ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨ ਨੇ ਇਨ੍ਹਾਂ ਸੂਬਿਆਂ ’ਚ ਵੋਟਰ ਸੂਚੀਆਂ ਦੀ ਸਮੀਖਿਆ ਸਮੇਤ ਇਨ੍ਹਾਂ ਸੂਬਿਆਂ ’ਚ ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਪੰਜ ਸੂਬਿਆਂ ’ਚ ਕੁੱਲ ਮਿਲਾ ਕੇ 1,180 ਤੋਂ ਜ਼ਿਆਦਾ ਚੋਣ ਪਰਿਵੇਕਸ਼ਕ ਨਿਯੁਕਤ ਕੀਤੇ ਜਾ ਰਹੇ ਹਨ, ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਨਾਲ ਹੀ ਇਨ੍ਹਾਂ ਸੂਬਿਆਂ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ।

ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ ਅੰਦਰ ਦੋ ਧੜੇ ਭਿੜੇ, 6 ਜਖ਼ਮੀ

ਰਵਿਦਾਸ ਜਯੰਤੀ ਕਾਰਨ ਪੰਜਾਬ ਚੋਣਾਂ ਦੀ ਤਰੀਕ ਬਦਲੀ, ਹੁਣ ਵੋਟਾਂ 20 ਫਰਵਰੀ ਨੂੰ ਪੈਣਗੀਆਂ
ਰਵਿਦਾਸ ਜਯੰਤੀ ਕਾਰਨ ਪੰਜਾਬ ਚੋਣਾਂ ਦੀ ਤਰੀਕ ਬਦਲੀ, ਹੁਣ ਵੋਟਾਂ 20 ਫਰਵਰੀ ਨੂੰ ਪੈਣਗੀਆਂ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ(Punjab Election) ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਵੋਟਿੰਗ 14 ਫਰਵਰੀ ਨੂੰ ਹੋਣੀ ਸੀ ਪਰ ਹੁਣ ਇਹ 20 ਫਰਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਲਗਭਗ ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਪੰਜਾਬ ਦੀਆ ਸਾਰੀਆਂ 117 ਵਿਧਾਨ ਸਭਾ ਸੀਟਾਂ ਉੱਤੇ ਇੱਕੋ ਪ ੜਾਅ ਵਿੱਚ 14 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਨੂੰ ਕੁਝ ਦਿਨਾਂ ਲਈ ਮੁਲਤਵੀ ਕਰਨ ਲਈ ਕਿਹਾ ਸੀ। ਪਾਰਟੀਆਂ ਨੇ ਕਿਹਾ ਕਿ ਸੰਤ ਰਵਿਦਾਸ ਦੀ ਜਯੰਤੀ ’ਤੇ ਸੂਬੇ ਦੇ ਦਲਿਤ ਭਾਈਚਾਰੇ ਦੇ ਬਹੁਤ ਸਾਰੇ ਲੋਕ ਵਾਰਾਣਸੀ ਜਾਣਗੇ। ਰਵਿਦਾਸ ਜੈਯੰਤੀ 16 ਫਰਵਰੀ ਨੂੰ ਹੈ। ਕਾਂਗਰਸ ਤੋਂ ਇਲਾਵਾ ਭਾਜਪਾ ਨੇ ਵੀ ਚੋਣ ਕਮਿਸ਼ਨ ਨੂੰ ਮਤਦਾਨ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ, ਜਿਸ ’ਤੇ ਕਮਿਸ਼ਨ ਨੇ ਸੋਮਵਾਰ ਨੂੰ ਫੈਸਲਾ ਲਿਆ। ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 20 ਫਰਵਰੀ ਨੂੰ ਇੱਕੋ ਪੜਾਅ ਵਿੱਚ ਹੋਣਗੀਆਂ।

ਸਾਰੀਆਂ ਪਾਰਟੀਆਂ ਨੇ ਵੋਟਿੰਗ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ

ਕਾਂਗਰਸ, ਭਾਜਪਾ, ਬਸਪਾ ਨੇ ਚੋਣ ਕਮਿਸ਼ਨ ਨੂੰ ਵੋਟਿੰਗ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ, ਜਿਸ ’ਤੇ ਕਮਿਸ਼ਨ ਨੇ ਸੋਮਵਾਰ ਨੂੰ ਫੈਸਲਾ ਲਿਆ। ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 20 ਫਰਵਰੀ ਨੂੰ ਇੱਕੋ ਪੜਾਅ ਵਿੱਚ ਹੋਣਗੀਆਂ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇੱਕ ਅਹਿਮ ਬੈਠਕ ਵਿੱਚ ਇਹ ਫੈਸਲਾ ਲਿਆ। ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਵੱਖ-ਵੱਖ ਪੱਤਰ ਲਿਖੇ ਸਨ। ਬਹੁਜਨ ਸਮਾਜ ਪਾਰਟੀ ਨੇ ਵੀ ਇਹ ਮੰਗ ਉਠਾਈ ਸੀ।

ਭਾਜਪਾ ਨੇ ਸੀਈਸੀ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ, ‘‘ਪੰਜਾਬ ਵਿੱਚ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਦਲਿਤ ਭਾਈਚਾਰੇ ਦੇ ਬਹੁਤ ਸਾਰੇ ਲੋਕ ਰਹਿੰਦੇ ਹਨ। ਰਾਜ ਵਿੱਚ ਅਨੁਸੂਚਿਤ ਜਾਤੀ ਦੀ ਆਬਾਦੀ 32 ਪ੍ਰਤੀਸ਼ਤ ਹੈ। ਵਾਰਾਣਸੀ ਵਿੱਚ ਗੁਰੂਪਰਵ ਮਨਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕ ਜਾਣਗੇ। ਅਜਿਹੀ ਸਥਿਤੀ ਵਿੱਚ ਉਨ੍ਹਾਂ ਲਈ ਵੋਟਿੰਗ ਪ੍ਰਕਿਰਿਆ ਦਾ ਹਿੱਸਾ ਬਣਨਾ ਸੰਭਵ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ ਵੋਟਿੰਗ ਨੂੰ ਮੁਲਤਵੀ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਲੋਕ ਵੋਟ ਦੇਣ ਤੋਂ ਵਾਂਝੇ ਨਾ ਰਹਿਣ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਚਰਨਜੀਤ ਬਰਾੜ ਨੇ ਰੱਖੀ ਰਾਜਪੁਰਾ ’ਤੇ ਅੱਖ, ਸਥਾਨਕ ਅਕਾਲੀ ਆਗੂ ਹੋਏ ਇਕੱਠੇ
ਸਥਾਨਕ ਅਕਾਲੀ ਆਗੂਆਂ ਨੇ ਬਾਹਰੀ ਉਮੀਦਵਾਰ ਵਿਰੁੱਧ ਲਾਏ ਪੋਸਟਰ ‘ਰਾਜਪੁਰਾ ਹਲਕਾ ਕਰੇ ਪੁਕਾਰ, ਲੋਕਲ ਹੋਵੇ ਉਮੀਦਵਾਰ’

ਅਕਾਲੀ ਭਾਜਪਾ ਦੇ ਅਲੱਗ ਰਾਹ ਹੋਣ ਤੋਂ ਬਾਅਦ ਹਲਕਾ ਰਾਜਪੁਰਾ ਤੋਂ ਅਕਾਲੀ ਆਗੂ ਪਹਿਲੀ ਵਾਰ ਲੜਨਗੇ ਚੋਣ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਟੁੱਟਣ ਮਗਰੋਂ ਹਲਕਾ ਰਾਜਪੁਰਾ ਅੰਦਰ ਅਗੇਤੀ ਹੀ ਰਾਜਨੀਤਿਕ ਸਰਗਰਮੀ ਨੇ ਜੋਰ ਫੜ੍ਹ ਲਿਆ ਹੈ। ਅਕਾਲੀ ਦਲ ਦੇ ਹਿੱਸੇ ਆਏ ਇਸ ਹਲਕੇ ਅੰਦਰ ਸਬੰਧਿਤ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ ਉਤਸ਼ਾਹ ਉਸ ਸਮੇਂ ਕੁਝ ਮੱਠਾ ਪੈ ਗਿਆ ਜਦੋਂ ਅਕਾਲੀ ਦਲ ਦੇ ਇੱਕ ਬਾਹਰਲੇ ਉੱਚ ਆਗੂ ਵੱਲੋਂ ਇਸ ਹਲਕੇ ਤੇ ਆਪਣੀ ਅੱਖ ਰੱਖ ਲਈ ਗਈ ਅਤੇ ਉਸ ਵੱਲੋਂ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਇੱਧਰ ਰਾਜਪੁਰਾ ਹਲਕੇ ਅੰਦਰ ਅਜਿਹੇ ਪੋਸਟਰ ਵੀ ਲੱਗ ਚੁੱਕੇ ਹਨ ਕਿ ਜਿਨ੍ਹਾਂ ਵਿੱਚ ਲਿਖਿਆ ਹੈ ਕਿ ‘ਰਾਜਪੁਰਾ ਹਲਕਾ ਕਰੇ ਪੁਕਾਰ, ਲੋਕਲ ਹੋਵੇ ਉਮੀਦਵਾਰ’, ਜਿਸ ਨਾਲ ਕਿ ਅਕਾਲੀ ਸਫ਼ਾ ਵਿੱਚ ਗਰਮਰਾਹਟ ਪੈਦਾ ਹੋਣ ਲੱਗੀ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਅਤੇ ਭਾਜਪਾ ਦਾ ਆਪਸੀ ਤੋੜ-ਵਿਛੋੜਾ ਹੋਣ ਤੋਂ ਬਾਅਦ ਸਥਾਨਕ ਅਕਾਲੀ ਆਗੂਆਂ ਦੀ ਵਾਂਛਾ ਖਿੜ ਗਈਆਂ ਸਨ ਕਿ ਹਲਕਾ ਰਾਜਪੁਰਾ ਅੰਦਰ ਹੁਣ ਉਨ੍ਹਾਂ ਦਾ ਨੰਬਰ ਲੱਗ ਸਕਦਾ ਹੈ। ਹਲਕਾ ਰਾਜਪੁਰਾ ਤੋਂ ਅਕਾਲੀ ਆਗੂ ਅਤੇ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜੀ ਜੋਂ ਇੱਥੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹਨ, ਉਨ੍ਹਾਂ ਵੱਲੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਅਕਾਲੀ ਦਲ ਦੀ ਹਲਕਾ ਰਾਜਪੁਰਾ ਸ਼ਹਿਰੀ ਦੇ ਮੌਜੂਦਾ ਪ੍ਰਧਾਨ ਰਣਜੀਤ ਸਿੰਘ ਰਾਣਾ ਵੀ ਦਾਅਵੇਦਾਰਾਂ ਦੀ ਦੌੜ ਵਿੱਚ ਹਨ।

ਇਸ ਦੇ ਨਾਲ ਪਿਛਲੇ ਕੁਝ ਦਿਨਾਂ ਤੋੋਂ ਇੱਥੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਵੱਲੋਂ ਵੀ ਰਾਜਪੁਰਾ ਹਲਕੇ ਤੋਂ ਸ਼ੁਰੂ ਕੀਤੀਆਂ ਸਰਗਰਮੀਆਂ ਨੇ ਸਥਾਨਕ ਅਕਾਲੀ ਆਗੂਆਂ ਨੂੰ ਗਰਮੀ ਲਿਆ ਦਿੱਤੀ ਹੈ। ਉਨ੍ਹਾਂ ਵੱਲੋਂ ਵੀ ਹਲਕਾ ਰਾਜਪੁਰਾ ਦੀ ਟਿਕਟ ਉੱਪਰ ਆਪਣੀ ਅੱਖ ਰੱਖ ਲਈ ਹੈ। ਉਂਜ ਉਨ੍ਹਾਂ ਦਾ ਰਾਜਪੁਰਾ ਨਾਲ ਕੋਈ ਸਬੰਧ ਨਹੀਂ ਹੈ। ਸੁਖਬੀਰ ਬਾਦਲ ਦੇ ਨੇੜਲੇ ਚਰਨਜੀਤ ਸਿੰਘ ਬਰਾੜ ਦੀ ਰਾਜਪੁਰਾ ’ਚ ਐਂਟਰੀ ਨੇ ਅਕਾਲੀ ਦਲ ਵਿੱਚ ਨਵੀਂ ਕਸਮਕਸ ਪੈਦਾ ਕਰ ਦਿੱਤੀ ਹੈ।

ਉਂਜ ਇਸ ਤੋਂ ਪਹਿਲਾ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਵੀ ਰਾਜਪੁਰਾ ਤੋਂ ਚੋਣ ਲੜਨ ਦੀਆਂ ਚਰਚਾਵਾਂ ਛਿੜ ਗਈਆਂ ਸਨ, ਪਰ ਇਹ ਅਧਿਕਾਰਤ ਪੁਸਟੀ ਨਹੀਂ ਹੋ ਸਕੀ। ਇੱਧਰ ਅਕਾਲੀ ਦਲ ਦੇ ਲੋਕਲ ਆਗੂਆਂ ਸੁਰਜੀਤ ਸਿੰਘ ਗੜੀ ਅਤੇ ਰਣਜੀਤ ਸਿੰਘ ਰਾਣਾ ਹਲਕੇ ਅੰਦਰ ਬਾਹਰਲੇ ਉਮੀਦਵਾਰ ਖਿਲਾਫ਼ ਇਕੱਠੇ ਹੋ ਗਏ ਹਨ। ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਤਾਂ ਹਲਕੇ ਅੰਦਰ ਪੋਸਟਰ ਵੀ ਲਗਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਲਿਖਿਆ ਹੈ ਕਿ ਰਾਜਪੁਰਾ ਹਲਕਾ ਕਰੇ ਪੁਕਾਰ, ਲੋਕਲ ਹੋਵੇ ਉਮੀਦਵਾਰ।

ਸੁਰਜੀਤ ਸਿੰਘ ਗੜੀ ਅਤੇ ਰਣਜੀਤ ਸਿੰਘ ਰਾਣਾ ਵੱਲੋਂ ਵੱਲੋਂ ਆਪਣੀਆਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵਿੱਚ ਵਿਚਰਿਆ ਜਾ ਰਿਹਾ ਹੈ। ਇਨ੍ਹਾਂ ਆਗੁੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਵੀ ਪਹੁੰਚ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸੁਰਜੀਤ ਸਿੰਘ ਗੜੀ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ ਅਤੇ ਚੋਣਾਂ ਤੋਂ ਬਾਅਦ ਮੁੜ ਉਨ੍ਹਾਂ ਵੱਲੋਂ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ ਸੀ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਹਲਕਾ ਰਾਜਪੁਰਾ ਤੋਂ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਦੂਜੀ ਵਿਧਾਇਕ ਹਨ ਅਤੇ ਉਨ੍ਹਾਂ ਵੱਲੋਂ ਅਕਾਲੀ ਭਾਜਪਾ ਉਮੀਦਵਾਰ ਹਰਜੀਤ ਸਿੰਘ ਗਰੇਵਾਲ ਨੂੰ ਹਰਾਇਆ ਸੀ। ਡੱਬੀ..ਬਾਹਰਲੇ ਉਮੀਦਵਾਰ ਦੇ ਖਿਲਾਫ਼ ਹਾਂ : ਸੁਰਜੀਤ ਸਿੰਘ ਗੜੀਜਥੇਦਾਰ ਸੁਰਜੀਤ ਸਿੰਘ ਗੜੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਉਹ ਅਤੇ ਰਣਜੀਤ ਸਿੰਘ ਰਾਣਾ ਇਕੱਠੇ ਹਨ ਅਤੇ ਅਸੀਂ ਦੋਵੇਂ ਬਾਹਰਲੇ ਉਮੀਦਵਾਰ ਦੇ ਖਿਲਾਫ਼ ਹਾਂ।

ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫ਼ੀ ਸਾਲਾ ਤੋਂ ਪਾਰਟੀ ਲਈ ਲੱਗੇ ਹੋਏ ਹਾਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣੂ ਕਰਵਾ ਚੁੱਕੇ ਹਾਂ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸਰਵੇ ਤੇ ਅਧਾਰ ਤੇ ਹੀ ਜਿੱਤਣ ਵਾਲੇ ਵਿਅਕਤੀ ਨੂੰ ਟਿਕਟ ਮਿਲੇਗੀ। ਡੱਬੀ…ਟਿਕਟ ਮੰਗਣ ਦਾ ਹਰੇਕ ਨੂੰ ਅਧਿਕਾਰ : ਚਰਨਜੀਤ ਸਿੰਘ ਬਰਾੜ ਇਸ ਸਬੰਧੀ ਜਦੋਂ ਚਰਨਜੀਤ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦਾ ਟਿਕਟ ਮੰਗਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਟਿਕਟ ਦਾ ਫੈਸਲਾ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ। ਬਰਾੜ ਨੇ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਪਾਰਟੀ ਪ੍ਰਧਾਨ ਵੱਲੋਂ ਜਿਸ ਨੂੰ ਵੀ ਟਿਕਟ ਦਿੱਤੀ ਜਾਵੇਗੀ, ਉਸ ਨੂੰ ਇੱਥੋਂ ਜਿਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਰਾਜਪੁਰਾ ਹਲਕੇ ਤੋਂ ਬੂਰੀ ਤਰ੍ਹਾਂ ਹਾਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਨਵਜੋਤ ਸਿੱਧੂ ਪਟਿਆਲੇ ਤੋਂ ਚੋਣ ਲੜ ਕੇ ਵੇਖ ਲਵੇ: ਅਮਰਿੰਦਰ
ਕਿਹਾ, ਨਵਜੋਤ ਸਿੱਧੂ ਦਾ ਹਸ਼ਰ ਵੀ ਜਨਰਲ ਜੇ. ਜੇ. ਸਿੰਘ ਵਰਗਾ ਹੋਵੇਗਾ ਜਿਸ ਦੀ ਜ਼ਮਾਨਤ ਜ਼ਬਤ ਹੋਈ ਸੀ

ਸਿੱਧੂ ਨੂੰ ਨਹੀਂ ਬਣਾਇਆ ਜਾ ਸਕਦਾ ਉਪ ਮੁੱਖ ਮੰਤਰੀ ਜਾਂ ਸੂਬਾ ਪ੍ਰਧਾਨ

ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਘਰਾਂ ਵਿੱਚ ਰਹਿ ਕੇ ਮਨਾਉਣ ਅਤੇ ‘ਸਰਬੱਤ ਦੇ ਭਲੇ’ ਦੀ ਅਰਦਾਸ ਕਰਨ ਦੀ ਕੀਤੀ ਅਪੀਲ

ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਕਿ ਪਾਰਟੀ ਵਿੱਚ ਅਨੁਸ਼ਾਸਣਹੀਣਤਾ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹ ਵੀ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਉਨ੍ਹਾਂ ਖਿਲਾਫ ਚੋਣ ਲੜਨਾ ਚਾਹੁੰਦਾ ਹੈ ਤਾਂ ਉਹ ਆਜ਼ਾਦ ਹੈ ਪਰ ਉਸ ਦਾ ਹਸ਼ਰ ਵੀ ਜਨਰਲ ਜੇ. ਜੇ. ਸਿੰਘ ਵਫਰਗਾ ਹੋਵੇਗਾ ਜਿਸ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ।

ਇੱਕ ਪ੍ਰਾਈਵੇਟ ਚੈਨਲ ਨੂੰ ਇੰਟਰਵਿਊ ਦੌਰਾਨ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਸਪੱਸ਼ਟ ਕਰੇ ਕਿ ਉਹ ਕਾਂਗਰਸ ਪਾਰਟੀ ਦਾ ਮੈਂਬਰ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਬਾਗੀ ਨੂੰ ਇਹ ਤੈਅ ਕਰ ਲੈਣਾ ਚਾਹੀਦਾ ਹੈ ਕਿ ਉਹ ਕਿਸ ਪਾਸੇ ਹੈ ਕਿਉਂਕਿ ਕਾਂਗਰਸ ਵਿੱਚ ਉਹ ਪਾਰਟੀ ਦੇ ਅਨੁਸ਼ਾਸਨ ਨੂੰ ਤੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਉਸ ਨੂੰ ਵਾਪਸ ਨਹੀਂ ਲਵੇਗੀ ਅਤੇ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ, ਉਹ ਉਨ੍ਹਾਂ ਨਾਲ ਵੀ ਰੁੱਸ ਚੁੱਕਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਸਿਰਫ ਚਾਰ ਸਾਲ ਹੀ ਹੋਏ ਜਦੋਂ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਇਆ ਅਤੇ ਇੱਥੇ ਕਈ ਅਜਿਹੇ ਆਗੂ ਹਨ ਜਿਨ੍ਹਾਂ ਨੇ ਆਪਣਾ ਸਿਆਸੀ ਕਰੀਅਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਅਤੇ ਉਹ ਉਸ ਤੋਂ ਕਿਤੇ ਜ਼ਿਆਦਾ ਸੀਨੀਅਰ ਹਨ, ਇਸ ਕਰਕੇ ਉਸ ਨੂੰ ਉਪ ਮੁੱਖ ਮੰਤਰੀ ਜਾਂ ਸੂਬਾ ਕਾਂਗਰਸ ਪ੍ਰਧਾਨ ਦਾ ਅਹੁਦਾ ਕਿਵੇਂ ਦਿੱਤਾ ਜਾ ਸਕਦਾ।’’

ਹਾਈ ਕੋਰਟ ਵੱਲੋਂ ਹਾਲ ਹੀ ਵਿਚ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ. ਆਈ. ਟੀ. ਨੂੰ ਖਾਰਜ ਦੇਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਐਸ. ਆਈ. ਟੀ. ਦੀ ਮਨਜ਼ੂਰੀ ਦੇ ਦਿੱਤੀ ਗਈ ਹੈ

ਮੁੱਖ ਮੰਤਰੀ ਨੇ ਕਿਹਾ, ‘‘ਟੀਕਾਕਰਨ ਦੇ ਸਬੰਧ ਵਿਚ ਸਾਡੇ ਕੋਲ ਸਿਰਫ ਇੱਕ ਦਿਨ ਦਾ ਸਟਾਕ ਬਚਿਆ ਹੈ ਅਤੇ ਇਸੇ ਕਰਕੇ ਸਿਹਤ ਵਿਭਾਗ ਨੂੰ 18-45 ਸਾਲ ਦੇ ਉਮਰ ਵਰਗ ਲਈ ਕੋਵਿਡਸ਼ੀਲਡ ਦੀਆਂ 30 ਲੱਖ ਖੁਰਾਕਾਂ ਖਰੀਦਣ ਦਾ ਆਰਡਰ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ।’’

ਕਣਕ ਦੀ ਖਰੀਦ ਅਤੇ ਬਾਰਦਾਨੇ ਦੀ ਕਮੀ ਨਾਲ ਸਬੰਧਤ ਮਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਭਾਰਤ ਸਰਕਾਰ ’ਤੇ ਇਸ ਦੀ ਕਮੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਵੰਡ ਭਾਰਤ ਸਰਕਾਰ ਦੁਆਰਾ ਨਿਯੁਕਤ ਜੂਟ ਕਮਿਸ਼ਨਰ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ 20 ਕਰੋੜ ਬਾਰਦਾਨੇ ਦੀ ਮੰਗ ਕੀਤੀ ਗਈ ਸੀ ਪਰ ਕੇਂਦਰ ਸਰਕਾਰ ਸਮੇਂ ਸਿਰ ਇਜਾਜ਼ਤ ਦੇਣ ਵਿੱਚ ਨਾਕਾਮ ਰਹੀ। ਸੂਬਾ ਸਰਕਾਰ ਕਣਕ ਦੀ ਖਰੀਦ ਹੋਣ ਦੀ ਮਿਤੀ 10 ਅਪਰੈਲ ਤੱਕ ਵੀ ਭਾਰਤ ਸਰਕਾਰ ਤੋਂ 4 ਕਰੋੜ ਬਾਰਦਾਨਾ ਖਰੀਦਣ ਸਬੰਧੀ ਇਜਾਜ਼ਤ ਦੀ ਉਡੀਕ ਕਰ ਰਹੀ ਸੀ। ਇਹ ਇਜਾਜ਼ਤ ਆਖਰਕਾਰ 16 ਅਪਰੈਲ ਨੂੰ ਦਿੱਤੀ ਗਈ ਜੋ ਕਿ ਖਰੀਦ ਸ਼ੁਰੂ ਹੋਣ ਤੋਂ ਛੇ ਦਿਨ ਦੀ ਦੇਰੀ ਨਾਲ ਸੀ।

ਸੂਬੇ ਭਰ ਵਿੱਚ ਕੋਵਿਡ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਸਿਹਤ ਸਬੰਧੀ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ। ਸੂਬੇ ਵਿੱਚ ਕੋਵਿਡ ਦੇ ਵਧਦੇ ਜਾ ਰਹੇ ਕੇਸਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਨਾ ਕਰਵਾਏ ਜਾਣ ਤੇ ਇਸ ਦੀ ਬਜਾਏ ਲੋਕਾਂ ਨੂੰ ਘਰਾਂ ਵਿੱਚ ਹੀ ਰਹਿ ਕੇ ‘ਸਰਬੱਤ ਦੇ ਭਲੇ’ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਵੱਡੇ ਇਕੱਠਾਂ ਤੋਂ ਬਚਿਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।