Terrorist Attack - Sach Kahoon Punjabi
Terrorist Attack In Punjab: ਪੰਜਾਬ ’ਚ ਸੰਭਾਵੀ ਅੱਤਵਾਦੀ ਹਮਲਾ ਟਲਿਆ, ਅੱਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜ਼ਖੀਰਾ ਬਰਾਮਦ
ਪਾਕਿ ਆਈ.ਐਸ.ਆਈ. ਨਾਲ ਸਬੰਧਤ ਅੱਤਵਾਦੀ ਹਾਰਡਵੇਅਰ ਬਰਾਮਦ | Terrorist Attack In Punjab
Terrorist Attack In Punjab: (ਰਾਜਨ ਮਾਨ) ਅੰਮ੍ਰਿਤਸਰ। ਪਾਕਿਸਤਾਨ ਦੇ ਆਈਐਸਆਈ ਸਮਰਥਿਤ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ, ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਅਤੇ ਕੇਂਦਰੀ ਏਜੰਸੀ ਨੇ ਖੁਫੀਆ ਆਪ੍ਰੇਸ਼ਨ ਤਹਿਤ ਐਸਬੀਐਸ ਨਗਰ ਦੇ ਟਿੱਬਾ ਨੰਗਲ-ਕੁਲਾਰ ਰੋਡ ਨੇੜਲੇ ਸੁੰਨੇ ਜੰਗਲੀ ਖੇਤਰ ਵਿੱਚ ਅੱਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦਿੱਤੀ।
ਬਰਾਮਦ ਕੀਤੇ ਗਏ ਅੱਤਵਾਦੀ ਹਾਰਡਵੇਅਰ ਵਿੱਚ 2 ਆਰਪੀਜੀ, 2 ਆਈਈਡੀਜ਼ ਅਤੇ 5 ਗਰਨੇਡ ਸ਼ਾਮਲ
ਬਰਾਮਦ ਕੀਤੇ ਗਏ ਅੱਤਵਾਦੀ ਹਾਰਡਵੇਅਰ ਵਿੱਚ ਦੋ ਰਾਕੇਟ ਪਰੋਪੈਲਡ ਗਰਨੇਡ (ਆਰਪੀਜੀ), ਦੋ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ), ਪੰਜ ਪੀ—86 ਹੈਂਡ ਗਰਨੇਡ ਅਤੇ ਸਹਾਇਕ ਉਪਕਰਣਾਂ ਸਮੇਤ ਇੱਕ ਵਾਇਰਲੈੱਸ ਸੈੱਟ ਸ਼ਾਮਲ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੀ ਗਈ ਖੇਪ ਨੂੰ  ਕਾਰਕੁੰਨਾਂ ਨੇ ਜਾਣਬੁੱਝ ਕੇ ਸੂਬੇ ਵਿੱਚ ਜਨਤਕ ਵਿਵਸਥਾ ਵਿੱਚ ਦਹਿਸ਼ਤ ਫੈਲਾਉਣ ਲਈ ਛੁਪਾਇਆ ਸੀ। ਉਹਨਾਂ ਕਿਹਾ ਕਿ ਜਾਂਚ ਵਿੱਚ ਪਾਕਿਸਤਾਨ ਦੀ ਆਈ.ਐਸ.ਆਈ. ਅਤੇ ਸਹਿਯੋਗੀ ਅੱਤਵਾਦੀ ਸੰਗਠਨਾਂ ਵੱਲੋਂ ਸੂਬੇ ਵਿੱਚ ਸਲੀਪਰ ਸੈੱਲਾਂ ਨੂੰ ਮੁੜ ਸਰਗਰਮ ਕਰਨ ਦੇ ਸੰਭਾਵੀ ਯਤਨਾਂ ਦਾ ਵੀ ਸੰਕੇਤ ਮਿਲਿਆ ਹੈ।
ਇਹ ਵੀ ਪੜ੍ਹੋ: Punjab BJP: ਦਾਮਨ ਬਾਜਵਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਡੀਜੀਪੀ ਨੇ ਕਿਹਾ ਕਿ ਇਹ ਬਰਾਮਦਗੀਆਂ ਪਾਕਿਸਤਾਨ ਦੀ ਆਈਐਸਆਈ ਵੱਲੋਂ ਸਪਾਂਸਰ ਕੀਤੇ ਅੱਤਵਾਦੀ ਮਾਡਿਊਲਾਂ ਵਿਰੁੱਧ ਪੰਜਾਬ ਪੁਲਿਸ ਦੀ ਨਿਰੰਤਰ ਕਾਰਵਾਈ ਦਾ ਹਿੱਸਾ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਇਹਨਾਂ ਖਤਰਿਆਂ ਨੂੰ ਬੇਅਸਰ ਕਰਨ ਅਤੇ ਸੂਬੇ ਦੀ ਸ਼ਾਂਤੀ ਅਤੇ ਸੁਰੱਖਿਆ ਦੀ ਰਾਖੀ ਲਈ ਦ੍ਰਿੜਤਾ ਨਾਲ ਵਚਨਬੱਧ ਹੈ।
ਇਹ ਆਪ੍ਰੇਸ਼ਨ ਐਸਐਸਓਸੀ, ਅੰਮ੍ਰਿਤਸਰ ਵੱਲੋਂ ਅਜਨਾਲਾ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇੱਕ ਖੇਤਰ ਤੋਂ ਆਈਈਡੀ, ਹੈਂਡ ਗਰਨੇਡ, ਆਧੁਨਿਕ ਹਥਿਆਰ ਅਤੇ ਗੋਲੀ ਸਿੱਕੇ ਦੀ ਖੇਪ ਬਰਾਮਦ ਕਰਨ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ। ਇਸੇ ਤਰ੍ਹਾਂ, ਤਿੰਨ ਹਫ਼ਤੇ ਪਹਿਲਾਂ, ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਵੀ ਇੱਕ ਆਰਪੀਜੀ, ਦੋ ਆਈਈਡੀ, 2 ਕਿੱਲੋ ਆਰਡੀਐਕਸ, ਇੱਕ ਰਿਮੋਟ ਕੰਟਰੋਲ, ਡੈਟੋਨੇਟਰਾਂ ਵਾਲੇ ਦੋ ਹੈਂਡ ਗਰਨੇਡ, ਤਿੰਨ ਪਿਸਤੌਲਾਂ ਦੇ ਨਾਲ ਛੇ ਮੈਗਜ਼ੀਨਾਂ ਅਤੇ 34 ਕਾਰਤੂਸ ਸਮੇਤ ਚਾਰ ਵਿਅਕਤੀਆਂ ਨੂੰ ਗਿਰਫ਼ਤਾਰ ਕਰਕੇ ਇੱਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ।
ਹੋਰ ਵੇਰਵੇ ਸਾਂਝੇ ਕਰਦੇ ਹੋਏ ਏ.ਆਈ.ਜੀ., ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬਰਾਮਦ ਕੀਤੀ ਗਈ ਵਿਸਫੋਟਕ ਸਮੱਗਰੀ ਨੂੰ ਛੁਪਾਉਣ ਲਈ ਜਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਕਾਬੂ ਕਰਨ ਲਈ ਜਾਂਚ ਜਾਰੀ ਹੈ। ਇਸ ਸਬੰਧ ਵਿੱਚ ,ਅੰਮ੍ਰਿਤਸਰ ਦੇ ਪੁਲਿਸ ਥਾਣਾ ਐਸਐਸਓਸੀ ਵਿਖੇ ਕੇਸ ਦਰਜ਼ ਕੀਤਾ ਗਿਆ ਹੈ
Pahalgam Terrorist Attack: ਅੱਤਵਾਦ ਖਿਲਾਫ਼ ਸੰਸਾਰਿਕ ਜਵਾਬਦੇਹੀ ਤੇ ਚੁਣੌਤੀਆਂ
Pahalgam Terrorist Attack: ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਨੇ ਇੱਕ ਵਾਰ ਫਿਰ ਇਸ ਮੁੱਦੇ ’ਤੇ ਸੰਸਾਰ ਪੱਧਰੀ ਬਹਿਸ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਹੁਣ ਪੂਰੀ ਤਰ੍ਹਾਂ ਸੰਯੁਕਤ ਰਾਸ਼ਟਰ ਕੋਲ ਪਹੁੰਚ ਗਿਆ ਹੈ। ਹਮਲੇ ਤੋਂ ਬਾਅਦ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ। ਇਸ ਬਿਆਨ ਵਿੱਚ ਹਮਲੇ ਦੀ ਨਿੰਦਾ ਕੀਤੀ ਗਈ ਸੀ ਪਰ ਪਾਕਿਸਤਾਨ ਦਾ ਬਚਾਅ ਹੁੰਦਾ ਦੇਖਿਆ ਗਿਆ। ਹਾਲਾਂਕਿ, ਇਸ ਬਿਆਨ ਦੇ ਸੰਦਰਭ ’ਚ ਵੱਖ-ਵੱਖ ਮਾਹਿਰਾਂ ਦੀਆਂ ਪ੍ਰਤੀਕਿਰਿਆਵਾਂ ਮੁਕਾਬਲਤਨ ਨਕਾਰਾਤਮਕ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਯੂਅੱੈਨਐੱਸਸੀ ਦਾ ਬਿਆਨ ਅਸਪੱਸ਼ਟ, ਕਮਜ਼ੋਰ ਅਤੇ ਬੇਅਸਰ ਸੀ। Pahalgam Terrorist Attack
ਇਹ ਖਬਰ ਵੀ ਪੜ੍ਹੋ : Hailstorm Punjab: ਗੜ੍ਹੇਮਾਰੀ ਨਾਲ ਖਰਬੂਜ਼ੇ, ਤਰਬੂਜ਼ ਅਤੇ ਸਬਜ਼ੀਆਂ ਦੀਆਂ ਫਸਲਾਂ ਤਬਾਹ
ਯੂਐਨਐਸਸੀ ਦਾ ਇਹ ਬਿਆਨ ਮਹੱਤਵਪੂਰਨ ਹੁੰਦਾ, ਜੇਕਰ ਇਹ ਅੱਤਵਾਦ ਦੀ ਸਪੱਸ਼ਟ ਤੌਰ ’ਤੇ ਨਿੰਦਾ ਕਰਦਾ। ਪਰ ਜ਼ਿਆਦਾਤਰ ਮਾਹਿਰਾਂ ਨੇ ਇਸ ਨੂੰ ਸਿਰਫ਼ ਇੱਕ ਰਸਮੀ ਕਾਰਵਾਈ ਵਜੋਂ ਦੇਖਿਆ। ਬਿਆਨ ਵਿੱਚ ਨਾ ਤਾਂ ਕਿਸੇ ਖਾਸ ਅੱਤਵਾਦੀ ਸਮੂਹ ਦਾ ਨਾਂਅ ਲਿਆ ਗਿਆ ਹੈ, ਅਤੇ ਨਾ ਹੀ ਅੱਤਵਾਦ ਨਾਲ ਲੜਨ ਲਈ ਠੋਸ ਕਦਮ ਚੁੱਕਣ ਦੀ ਕੋਈ ਯੋਜਨਾ ਸ਼ਾਮਲ ਹੈ। ਇਸ ਤਰ੍ਹਾਂ ਭਾਰਤ ਲਈ ਇੱਕ ਸੰਵੇਦਨਸ਼ੀਲ ਮੁੱਦੇ ’ਤੇ ਅਜਿਹੇ ਅਨਿਸ਼ਚਿਤ ਅਤੇ ਕਮਜ਼ੋਰ ਸ਼ਬਦਾਂ ਦੀ ਵਰਤੋਂ ਨਾ ਸਿਰਫ਼ ਭਾਰਤ ਦੀ ਸੁਰੱਖਿਆ ਨੂੰ ਕਮਜ਼ੋਰ ਕਰਦੀ ਹੈ, ਸਗੋਂ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਅੱਤਵਾਦ ਵਿਰੁੱਧ ਏਕਤਾ ਦੇ ਸੰਦੇਸ਼ ਨੂੰ ਵੀ ਕਮਜ਼ੋਰ ਕਰਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਸੁਰੱਖਿਆ ਲਈ ਆਪਣੀ ਲੜਾਈ ਖੁਦ ਲੜਨੀ ਪਵੇਗੀ, ਖਾਸ ਕਰਕੇ ਅੱਤਵਾਦ ਦੇ ਮੁੱਦੇ ’ਤੇ। ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਇਸ ਮਾਮਲੇ ਵੱਲ ਧਿਆਨ ਨਹੀਂ ਦਿੰਦੀਆਂ, ਅਤੇ ਹਰ ਵਾਰ ਇਹ ਉਮੀਦ ਕਰਨਾ ਕਿ ਭਾਰਤ ਨੂੰ ਅੰਤਰਰਾਸ਼ਟਰੀ ਮੰਚ ’ਤੇ ਲੋੜੀਂਦਾ ਸਮੱਰਥਨ ਮਿਲੇਗਾ, ਇੱਕ ਝੂਠੀ ਉਮੀਦ ਹੈ। ਭਾਰਤ ਨੇ ਕਈ ਵਾਰ ਅੱਤਵਾਦ ਦਾ ਸਾਹਮਣਾ ਕੀਤਾ ਹੈ, ਤੇ ਕਈ ਮੌਕਿਆਂ ’ਤੇ ਇਕੱਲੇ ਹੀ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਭਾਰਤ ਆਪਣੀਆਂ ਰਾਸ਼ਟਰੀ ਸੁਰੱਖਿਆ ਰਣਨੀਤੀਆਂ ਖੁਦ ਨਿਰਧਾਰਤ ਕਰੇ। ਅੱਤਵਾਦ ਦੇ ਖ਼ਤਰੇ ਨੂੰ ਦੇਖਦੇ ਹੋਏ, ਯੂਐੱਨਐੱਸਸੀ ਦਾ ਅਸਪੱਸ਼ਟ ਰੁਖ਼ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਨਹੀਂ ਕਰਦਾ। Pahalgam Terrorist Attack
ਇਸ ਦੇ ਉਲਟ, ਇਹ ਦਰਸਾਉਂਦਾ ਹੈ ਕਿ ਵਿਸ਼ਵ ਪੱਧਰ ’ਤੇ ਅੱਤਵਾਦ ਵਿਰੁੱਧ ਸਮੂਹਿਕ ਯਤਨਾਂ ’ਚ ਇੱਕ ਕਿਸਮ ਦੀ ਅਕਿਰਿਆਸ਼ੀਲਤਾ ਹੈ। ਇਸ ਸੰਦਰਭ ਵਿੱਚ, ਭਾਰਤ ਨੂੰ ਸਿਰਫ਼ ਆਪਣੀਆਂ ਅੰਦਰੂਨੀ ਸੁਰੱਖਿਆ ਨੀਤੀਆਂ ’ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ, ਸਗੋਂ ਅੱਤਵਾਦ ਦਾ ਮੁਕਾਬਲਾ ਕਰਨ ਲਈ ਇੱਕ ਠੋਸ ਰਣਨੀਤੀ ਤਿਆਰ ਕਰਨ ਲਈ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਗੱਲਬਾਤ ਅਤੇ ਸਹਿਯੋਗ ਲਈ ਵੀ ਯਤਨਸ਼ੀਲ ਰਹਿਣਾ ਚਾਹੀਦਾ ਹੈ। ਭਾਰਤੀ ਫੌਜ ਦੇ ਸੇਵਾਮੁਕਤ ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ ਦੁਆਰਾ ਚੁੱਕੇ ਗਏ ਕੁਝ ਮਹੱਤਵਪੂਰਨ ਨੁਕਤੇ ਇਸ ਦਿਸ਼ਾ ਵਿੱਚ ਇੱਕ ਵਿਚਾਰਯੋਗ ਦ੍ਰਿਸ਼ਟੀਕੋਣ ਪ੍ਰਦਾਨ ਕਰਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਦੁਨੀਆ ਵਿੱਚ ਵਾਪਰ ਰਹੀਆਂ ਮੌਜੂਦਾ ਘਟਨਾਵਾਂ, ਜਿਵੇਂ ਕਿ ਯੂਕਰੇਨ ਸੰਘਰਸ਼ ਜਾਂ ਇਜ਼ਰਾਈਲ-ਫਲਸਤੀਨ ਸੰਘਰਸ਼ ਤੋਂ ਸਬਕ ਸਿੱਖਣਾ ਚਾਹੀਦਾ ਹੈ। ਕੁਲਕਰਨੀ ਦਾ ਇਹ ਬਿਆਨ ਕਿ ‘ਹਰ ਕੋਈ ਅਸਪੱਸ਼ਟ ਸ਼ਬਦਾਂ ਵਿੱਚ ਬੋਲ ਰਿਹਾ ਹੈ’ ਇੱਕ ਕੌੜਾ ਸੱਚ ਹੈ। ਬਹੁਤ ਸਾਰੇ ਦੇਸ਼ ਜੋ ਅੰਤਰਰਾਸ਼ਟਰੀ ਮੰਚ ’ਤੇ ਹਮਦਰਦੀ ਦਿਖਾਉਂਦੇ ਹਨ, ਖਾਸ ਕਰਕੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ, ਆਪਣੀ ਅਸਲ ਨੀਤੀ ਵਿੱਚ ਅਸਪੱਸ਼ਟ ਹਨ। ਸੰਕੇਤ ਸਪੱਸ਼ਟ ਹੈ ਕਿ ਜੇਕਰ ਭਾਰਤ ਨੇ ਅੱਤਵਾਦ ਖ਼ਤਮ ਕਰਨਾ ਹੈ ਤਾਂ ਉਸ ਨੂੰ ਸਵੈ-ਨਿਰਭਰਤਾ ਦੇ ਰਾਹ ’ਤੇ ਚੱਲਣਾ ਪਵੇਗਾ। ਭਾਰਤ ਦੇ ਸੰਦਰਭ ਵਿੱਚ, ਇਹ ਜੰਗ ਸਿਰਫ਼ ਪਾਕਿਸਤਾਨ ਵਿਰੁੱਧ ਹੀ ਨਹੀਂ, ਸਗੋਂ ਚੀਨ ਵਿਰੁੱਧ ਵੀ ਹੋਵੇਗੀ। ਚੀਨ ਦੇ ਰਣਨੀਤਿਕ ਭਾਈਵਾਲ ਵਜੋਂ, ਪਾਕਿਸਤਾਨ ਨੇ ਇਸ ਖੇਤਰ ਵਿੱਚ ਆਪਣੀ ਭੂਮਿਕਾ ਨਿਭਾਈ ਹੈ।
ਜੋ ਕਿ ਭਾਰਤ ਲਈ ਹੋਰ ਵੀ ਚਿੰਤਾਜਨਕ ਹੈ। ਕੁਲਕਰਨੀ ਦਾ ਵਿਚਾਰ ਹੈ ਕਿ ‘ਇਹ ਸਾਡੀ ਜੰਗ ਹੈ’ ਨਾ ਸਿਰਫ਼ ਰਾਸ਼ਟਰ ਦੀ ਰੱਖਿਆ ਦੀ ਜ਼ਿੰਮੇਵਾਰੀ ਦੀ ਮੰਗ ਕਰਦਾ ਹੈ, ਸਗੋਂ ਇਹ ਵੀ ਕਹਿੰਦਾ ਹੈ ਕਿ ਭਾਰਤ ਨੂੰ ਆਪਣੀਆਂ ਸਰਹੱਦਾਂ ਦੀ ਰੱਖਿਆ ਖੁਦ ਕਰਨੀ ਚਾਹੀਦੀ ਹੈ। ਯੂਕਰੇਨ ਦੇ ਮਾਮਲੇ ਵਿੱਚ 40 ਦੇਸ਼ਾਂ ਦਾ ਸਮੱਰਥਨ ਜਾਂ ਇਜ਼ਰਾਈਲ ਦੇ ਮਾਮਲੇ ਵਿੱਚ ਅਮਰੀਕਾ ਦਾ ਸਪੱਸ਼ਟ ਸਮੱਰਥਨ ਭਾਰਤ ਦੇ ਸੰਦਰਭ ਵਿੱਚ ਸੰਭਵ ਨਹੀਂ ਹੈ। ਭਾਰਤ ਨੂੰ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਸਹਿਯੋਗ ਦੀ ਉਮੀਦ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੀਆਂ ਰਣਨੀਤਕ ਸਮਰੱਥਾਵਾਂ ਨੂੰ ਵਧਾਉਣ ਅਤੇ ਆਪਣੀ ਨੀਤੀਗਤ ਪਹੁੰਚ ਨੂੰ ਮਜ਼ਬੂਤ ਕਰਨ ਦੀ ਲੋੜ ਹੈ। Pahalgam Terrorist Attack
ਇਸ ਸੰਦਰਭ ਵਿੱਚ, ਸਵੈ-ਨਿਰਭਰਤਾ ਦਾ ਮਤਲਬ ਇਹ ਨਹੀਂ ਹੈ ਕਿ ਭਾਰਤ ਇਕੱਲਾ ਹੀ ਹਰ ਸਮੱਸਿਆ ਦਾ ਹੱਲ ਕਰੇਗਾ, ਸਗੋਂ ਸਾਨੂੰ ਆਪਣੀਆਂ ਤਾਕਤਾਂ ਨੂੰ ਸਮਝਣਾ ਪਵੇਗਾ ਤੇ ਆਪਣੀਆਂ ਯੋਜਨਾਵਾਂ ਅਨੁਸਾਰ ਅੱਗੇ ਵਧਣਾ ਪਵੇਗਾ। ਭਾਰਤ ਦੀਆਂ ਸੁਰੱਖਿਆ ਨੀਤੀਆਂ ਲਈ ਇੱਕ ਨਵੇਂ ਦ੍ਰਿਸ਼ਟੀਕੋਣ ਦੀ ਲੋੜ ਹੈ, ਜਿਸ ਵਿੱਚ ਸਵਦੇਸ਼ੀ ਰੱਖਿਆ ਉਦਯੋਗ ਨੂੰ ਤਰਜ਼ੀਹ ਦਿੱਤੀ ਜਾਵੇ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਦ ਰੈਸਿਸਟੈਂਸ ਫਰੰਟ (ਟੀਆਰਐੱਫ਼) ਨੇ ਲਈ ਸੀ, ਜਿਸ ਨੂੰ ਕਿ ਲਸ਼ਕਰ-ਏ-ਤੋਇਬਾ ਦਾ ਇੱਕ ਸ਼ੈਡੋ ਸੰਗਠਨ ਮੰਨਿਆ ਜਾਂਦਾ ਹੈ। ਪਰ, ਅਚਾਨਕ, ਟੀਆਰਐਫ ਨੇ ਹਮਲੇ ਤੋਂ ਆਪਣੇ-ਆਪ ਨੂੰ ਦੂਰ ਕਰ ਲਿਆ, ਇਹ ਸਪੱਸ਼ਟ ਕਰ ਦਿੱਤਾ ਕਿ ਅੱਤਵਾਦੀ ਸੰਗਠਨ ਆਪਣੇ-ਆਪ ਨੂੰ ਅੰਡਰਗਰਾਊਂਡ ਰੱਖ ਰਿਹਾ ਹੈ। Pahalgam Terrorist Attack
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ 22 ਅਪਰੈਲ ਨੂੰ ਹੋਏ ਹਮਲੇ ਦੀ ਨਿੰਦਾ ਕੀਤੀ, ਪਰ ਨਾ ਤਾਂ ਟੀਆਰਐਫ ਅਤੇ ਨਾ ਹੀ ਲਸ਼ਕਰ ਦਾ ਨਾਂਅ ਲਿਆ ਗਿਆ। ਇਹ ਸਥਿਤੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ, ਖਾਸ ਕਰਕੇ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਮੰਨਿਆ ਕਿ ਪਾਕਿਸਤਾਨ ਨੇ, ਯੂਐਨਐਸਸੀ ਦੇ ਇੱਕ ਗੈਰ-ਸਥਾਈ ਮੈਂਬਰ ਦੇ ਰੂਪ ਵਿੱਚ, ਬਿਆਨ ਵਿੱਚੋਂ ਟੀਆਰਐਫ਼ ਦਾ ਨਾਂਅ ਹਟਾਉਣ ਲਈ ਦਬਾਅ ਪਾਇਆ ਸੀ। ਇਹ ਰਾਜਨੀਤਿਕ ਦ੍ਰਿਸ਼ਟੀਕੋਣ ਇੱਕ ਮਹੱਤਵਪੂਰਨ ਪਹਿਲੂ ਹੈ ਜੋ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਮੰਚ ’ਤੇ ਅੱਤਵਾਦ ਦੇ ਮੁੱਦਿਆਂ ਨੂੰ ਕਿਵੇਂ ਦੇਖਿਆ ਜਾਂਦਾ ਹੈ। 14 ਫਰਵਰੀ, 2019 ਨੂੰ ਹੋਏ ਪੁਲਵਾਮਾ ਹਮਲੇ ਦੇ ਸੰਦਰਭ ਵਿੱਚ ਵੀ ਇੱਕ ਸਮਾਨਤਾ ਦੇਖੀ ਜਾ ਸਕਦੀ ਹੈ। ਉਸ ਸਮੇਂ ਯੂਐੱਨਐੱਸਸੀ ਨੇ ਸਪੱਸ਼ਟ ਤੌਰ ’ਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਨਾਂਅ ਲਿਆ ਸੀ।
ਹਾਲਾਂਕਿ, ਪਹਿਲਗਾਮ ਹਮਲੇ ਦੇ ਮੌਜੂਦਾ ਸੰਦਰਭ ’ਚ, ਬਿਆਨ ’ਚ ਕਿਸੇ ਖਾਸ ਸੰਗਠਨ ਦਾ ਜ਼ਿਕਰ ਕੀਤੇ ਬਿਨਾਂ, ਸਿਰਫ਼ ਜੰਮੂ ਅਤੇ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਗਈ ਹੈ। ਇਹ ਨਾ ਸਿਰਫ਼ ਅੱਤਵਾਦ ਵਿਰੁੱਧ ਅੰਤਰਰਾਸ਼ਟਰੀ ਭਾਈਚਾਰੇ ਦੀ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਅੱਤਵਾਦੀ ਸੰਗਠਨਾਂ ਦੀ ਪਛਾਣ ਲੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦ੍ਰਿਸ਼ਟੀਕੋਣ ਤੋਂ ਇਹ ਸਪੱਸ਼ਟ ਹੈ ਕਿ ਅੱਤਵਾਦ ਵਿਰੁੱਧ ਸੰਸਾਰ-ਪੱਧਰੀ ਜਵਾਬਦੇਹੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹਨ। ਟੀਆਰਐਫ ਅਤੇ ਲਸ਼ਕਰ ਵਰਗੇ ਸੰਗਠਨਾਂ ਦਾ ਨਾਂਅ ਨਾ ਲੈਣਾ ਦਰਸਾਉਂਦਾ ਹੈ।
ਕਿ ਅੱਤਵਾਦੀਆਂ ਨਾਲ ਨਜਿੱਠਣ ਵਿੱਚ ਰਾਜਨੀਤਿਕ ਅਤੇ ਕੂਟਨੀਤਕ ਦੁਵਿਧਾਵਾਂ ਹਨ। ਟੀਆਰਐਫ ਦਾ ਨਾਂਅ ਨਾ ਲੈਣਾ ਅਤੇ ਪਾਕਿਸਤਾਨੀ ਦਬਾਅ ਬਾਰੇ ਖੁਲਾਸੇ ਦਰਸਾਉਂਦੇ ਹਨ ਕਿ ਵਿਸ਼ਵ ਰਾਜਨੀਤੀ ਵਿੱਚ ਅੱਤਵਾਦ ਦੀ ਧਾਰਨਾ ਅਤੇ ਇਸਦੇ ਵਿਰੁੱਧ ਕਾਰਵਾਈ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਕ ਹਨ। ਨਤੀਜੇ ਵਜੋਂ, ਪ੍ਰਭਾਵਿਤ ਦੇਸ਼ ਤੇ ਉਨ੍ਹਾਂ ਦੇ ਨਾਗਰਿਕ ਉਦੋਂ ਤੱਕ ਸੁਰੱਖਿਅਤ ਨਹੀਂ ਰਹਿ ਸਕਦੇ ਜਦੋਂ ਤੱਕ ਅੱਤਵਾਦ ਵਿਰੁੱਧ ਇੱਕ ਸਪੱਸ਼ਟ ਅਤੇ ਠੋਸ ਰਣਨੀਤੀ ਨਹੀਂ ਬਣਾਈ ਜਾਂਦੀ। Pahalgam Terrorist Attack
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਸੰਦੀਪ ਸੀਂਹਮਾਰ
Gurdaspur News: ਗੁਰਦਾਸਪੁਰ। ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਚੌਕੀ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਆਟੋ ‘ਚ ਆਏ ਅੱਤਵਾਦੀਆਂ ਨੇ ਚੌਕੀ ‘ਤੇ ਹੈਂਡ ਗ੍ਰੇਨੇਡ ਸੁੱਟਿਆ। ਬਖਸ਼ੀਵਾਲ ਚੌਕੀ ਜਿੱਥੇ ਧਮਾਕਾ ਹੋਇਆ, ਕਲਾਨੌਰ ਕਸਬੇ ਵਿੱਚ ਹੈ। ਚੱਲਦੇ ਆਟੋ ਤੋਂ ਗ੍ਰੇਨੇਡ ਵੀ ਸੁੱਟਿਆ ਗਿਆ। ਬੁੱਧਵਾਰ ਦੇਰ ਰਾਤ ਹੋਏ ਧਮਾਕੇ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੇ ਨਾਲ ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਮਾਹਿਰਾਂ ਨੂੰ ਵੀ ਬੁਲਾਇਆ ਗਿਆ। ਜਿਸ ਤੋਂ ਬਾਅਦ ਬੰਬ ਵਾਲੀ ਥਾਂ ਤੋਂ ਸੈਂਪਲ ਲਏ ਗਏ।
ਇਹ ਵੀ ਪੜ੍ਹੋ: Teachers News: ਨਵੇਂ ਸਾਲ ’ਤੇ ਇਨ੍ਹਾਂ ਅਧਿਆਪਕਾਂ ਨੂੰ ਮਿਲ ਸਕਦਾ ਹੈ ਵੱਡਾ ਤੋਹਫਾ, ਜਾਣੋ…
ਖਾਲਿਸਤਾਨੀ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਿਸ ਆਟੋ ਤੋਂ ਗ੍ਰਨੇਡ ਸੁੱਟਿਆ ਗਿਆ ਸੀ, ਉਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਉਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਸਬੰਧੀ ਪੰਜਾਬ ਪੁਲਿਸ ਦੇ ਰਸਮੀ ਬਿਆਨ ਦੀ ਉਡੀਕ ਹੈ। ਪੰਜਾਬ ਵਿੱਚ ਪਿਛਲੇ 26 ਦਿਨਾਂ ਵਿੱਚ ਇਹ 7ਵਾਂ ਹਮਲਾ ਹੈ। ਜਿਸ ‘ਚ ਖਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨ 6 ਧਮਾਕੇ ਕਰਨ ‘ਚ ਸਫਲ ਰਹੇ, ਜਦਕਿ ਪੁਲਿਸ ਨੂੰ 1 ਬੰਬ ਬਰਾਮਦ ਕਰਨ ‘ਚ ਸਫਲਤਾ ਮਿਲੀ, ਜਿਸ ਨੂੰ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ। Gurdaspur News
Ganderbal Attack: ਗਾਂਦਰਬਲ ਹਮਲਾ ਲੋਕਤੰਤਰ ਨੂੰ ਡਰਾਉਣ ਦੀ ਸਾਜਿਸ਼
Ganderbal Attack: ਜੰਮੂ-ਕਸ਼ਮੀਰ ਦੇ ਗਾਂਦਰਬਲ ਜਿਲ੍ਹੇ ’ਚ ਬੀਤੇ ਐਤਵਾਰ ਰਾਤ ਨੂੰ ਅੱਤਵਾਦੀਆਂ ਨੇ ਜਿਸ ਤਰ੍ਹਾਂ ਟਾਰਗੇਟ ਕਿÇਲੰਗ ਨਾਲ ਇੱਕ ਕੰਸਟ੍ਰਕਸ਼ਨ ਪ੍ਰਾਜੈਕਟ ’ਚ ਕੰਮ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ, ਉਹ ਕਈ ਲਿਹਾਜ਼ ਨਾਲ ਗੰਭੀਰ, ਚਿੰਤਾਜਨਕ ਅਤੇ ਚੁਣੌਤੀਪੂਰਨ ਘਟਨਾ ਹੈ ਇਹ ਅੱਤਵਾਦ ਦਾ ਹਨ੍ਹੇਰਾ ਫੈਲਾਉਣ ਅਤੇ ਅਮਨ ਦੇ ਉਜਾਲੇ ਨੂੰ ਦਬਾਉਣ ਦੀ ਡੂੰਘੀ ਸਾਜਿਸ਼ ਹੈ ਇਹ ਜਿੱਥੇ ਅੱਤਵਾਦੀਆਂ ਦੀ ਬੁਖਲਾਹਟ ਦਾ ਸਿੱਟਾ ਹੈ, ਉੱਥੇ ਉਨ੍ਹਾਂ ਦੀਆਂ ਬਦਲੀਆਂ ਪਹਿਲਾਂ ਦੀ ਵਚਨਬੱਧਤਾ ਨੂੰ ਵੀ ਦਰਸ਼ਾਉਂਦਾ ਹੈ ਸੂਬੇ ’ਚ ਟਾਰਗੇਟ ਕਿÇਲੰਗ ਦੀ ਇਹ ਕੋਈ ਨਵੀਂ ਘਟਨਾ ਨਹੀਂ ਹੈ ਸਗੋਂ ਹਾਲ ਹੀ ਦੇ ਸਾਲਾਂ ’ਚ ਸੁਰੱਖਿਆ ਬਲਾਂ ਦੇ ਕੈਂਪਾਂ ਤੋਂ ਲੈ ਕੇ ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਅਤੇ ਕਸ਼ਮੀਰੀ ਪੰਡਿਤਾਂ ’ਤੇ ਅਜਿਹੇ ਟਾਰਗੇਟ ਕਿÇਲੰਗ ਹਮਲੇ ਹੁੰਦੇ ਰਹੇ ਹਨ ਜਿਸ ਦੇ ਪਿੱਛੇ ਅੱਤਵਾਦੀ ਸੰਗਠਨਾਂ ਦੀ ਨਿਰਾਸ਼ਾ ਦੀ ਦਿਖਾਈ ਦਿੰਦੀ ਹੈ। Ganderbal Attack
ਟਾਰਗੇਟ ਕਿÇਲੰਗ ਪਾਕਿਸਤਾਨ ਦੀ ਕਸ਼ਮੀਰ ’ਚ ਅਸ਼ਾਂਤੀ ਤੇ ਅੱਤਵਾਦ ਫੈਲਾਉਣ ਦੀ ਨਵੀਂ ਸਾਜਿਸ਼ ਹੈ ਧਾਰਾ-370 ਹਟਾਏ ਜਾਣ ਤੋਂ ਬਾਅਦ ਹੀ ਟਾਰਗੇਟ ਕਿÇਲੰਗ ਦੀਆਂ ਘਟਨਾਵਾਂ ਵਧੀਆਂ ਹਨ ਚੋਣਾਂ ’ਚ ਅੜਿੱਕਾ ਲਾਉਣ ਦੇ ਉਨ੍ਹਾਂ ਦੇ ਤਮਾਮ ਯਤਨ ਨਾਕਾਮ ਹੋ ਜਾਣੇ, ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਵਕ ਹੋਣ ਅਤੇ ਇਨ੍ਹਾਂ ’ਚ ਲੋਕਾਂ ਦੀ ਭਾਗੀਦਾਰੀ ਦੇ ਵੀ ਰਿਕਾਰਡ ਬਣਨ ਤੋਂ ਅੱਤਵਾਦੀ ਬੁਖਲਾ ਗਏ ਹੁਣ ਅੱਤਵਾਦੀ ਤੱਤਾਂ ਨੇ ਜੰਮੂ ਕਸ਼ਮੀਰ ’ਚ ਚੁਣੀ ਸਰਕਾਰ ਦੇ ਗਠਿਤ ਹੁੰਦਿਆਂ ਹੀ ਇਸ ਵੱਡੇ ਹਮਲੇ ਨੂੰ ਅੰਜ਼ਾਮ ਦੇ ਕੇ ਇਹ ਜਤਾਉਣ ਦਾ ਯਤਨ ਕੀਤਾ ਹੈ ਕਿ ਉਹ ਲੋਕ-ਫਤਵੇ ਤਹਿਤ ਬਣੀ ਇਸ ਸਰਕਾਰ ਦੇ ਰਾਹ ’ਚ ਅੜਿੱਕਾ ਲਾਉਣ ਦਾ ਹਰ ਸੰਭਵ ਯਤਨ ਕਰਦੇ ਰਹਿਣਗੇ, ਅਸ਼ਾਂਤੀ ਅਤੇ ਅੱਤਵਾਦ ਫੈਲਾਉਂਦੇ ਰਹਿਣਗੇ।
Read This : Diwali: ਪਰਿਵਾਰ ’ਚ ਆਪਸੀ ਪ੍ਰੇਮ ਅਤੇ ਮਠਿਆਈਆਂ ਦਾ ਤਿਉਹਾਰ
ਪਰ ਇਨ੍ਹਾਂ ਚੁਣੌਤੀਆਂ ਨੂੰ ਨਾਕਾਮ ਕਰਨ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਮਰ ਕੱਸਣੀ ਹੋਵੇਗੀ ਮਿਥ ਕੇ ਕੀਤੇ ਕਤਲ (ਟਾਰਗੇਟ ਕਿÇਲੰਗ) ਨਾ ਸਿਰਫ਼ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਹੁੰਚਾਉਂਦੇ ਹਨ, ਸਗੋਂ ਜੰਮੂ-ਕਸ਼ਮੀਰ ’ਚ ਸਥਾਈ ਸ਼ਾਂਤੀ ਨੂੰ ਹੱਲਾਸ਼ੇਰੀ ਦੇਣ ਦੇ ਯਤਨਾਂ ਨੂੰ ਵੀ ਡੂੰਘਾ ਝਟਕਾ ਦਿੰਦੇ ਹਨ ਇਹ ਕਤਲ ਨਾ ਸਿਰਫ਼ ਜੰਮੂ ਕਸ਼ਮੀਰ ਦੇ ਸਮਾਜ ਦੇ ਤਾਣੇ-ਬਾਣੇ ਨੂੰ ਕਮਜ਼ੋਰ ਕਰਦੇ ਹਨ, ਸਗੋਂ ਘਾਟੀ ’ਚ ਰਹਿਣ ਵਾਲੇ ਗੈਰ-ਸਥਾਨਕ ਅਤੇ ਘੱਟ-ਗਿਣਤੀ ਭਾਈਚਾਰਿਆਂ ’ਚ ਅਸੁਰੱਖਿਆ ਵੀ ਪੈਦਾ ਕਰਦੇ ਹਨ ਇਹ ਕਤਲ ਨਾ ਸਿਰਫ਼ ਵਿਕਾਸ ’ਚ ਅੜਿੱਕਾ ਹਨ, ਸਗੋਂ ਉਦਯੋਗ, ਵਪਾਰ, ਸੈਰ-ਸਪਾਟਾ ਅਤੇ ਸੁਹਿਰਦਤਾ ਨੂੰ ਵੀ ਖੰਡਿਤ ਕਰਦੇ ਹਨ ਸੁਰੱਖਿਆ ਬਲਾਂ ’ਤੇ ਵੰਡ-ਪਾਊ ਅਤੇ ਅੱਤਵਾਦੀ ਤਾਕਤਾਂ ਖਿਲਾਫ ਆਪਣਾ ਕਰੜਾ ਰੁਖ ਬਣਾਈ ਰੱਖਣ ਦਾ ਫਰਜ਼ ਹੈ।
ਕਸ਼ਮੀਰ ’ਚ ਲੰਮੇ ਸਮੇਂ ਤੋਂ ਅਮਨ-ਚੈਨ ਅਤੇ ਸ਼ਾਂਤੀ ਨਾਲ ਵਿਕਾਸ ਦੀ ਗੰਗਾ ਵਗ ਰਹੀ
ਜਿਸ ਨੂੰ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ’ਚ ਸਥਾਨਕ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਬਲ ਮਿਲਦਾ ਹੈ ਕਸ਼ਮੀਰ ’ਚ ਲੰਮੇ ਸਮੇਂ ਤੋਂ ਅਮਨ-ਚੈਨ ਅਤੇ ਸ਼ਾਂਤੀ ਨਾਲ ਵਿਕਾਸ ਦੀ ਗੰਗਾ ਵਗ ਰਹੀ ਹੈ ਸੁਰੱਖਿਆ ਬਲਾਂ ਦੀ ਚੌਕਸੀ ਨਾਲ ਜੰਮੂ ਕਸ਼ਮੀਰ ’ਚ ਅੱਤਵਾਦੀ ਘਟਨਾਵਾਂ ’ਚ ਆਈ ਕਮੀ ਅਤੇ ਆਮ ਜਨ-ਜੀਵਨ ’ਤੇ ਉਨ੍ਹਾਂ ਦੇ ਘਟਦੇ ਅਸਰ ਤੋਂ ਚਿੰਚਤ ਅੱਤਵਾਦੀ ਸਰਗਨਿਆਂ ਨੇ ਆਮ ਚੋਣਾਂ ਦਰਮਿਆਨ ਆਪਣੀ ਸਰਗਰਮੀ ਵਧਾ ਦਿੱਤੀ, ਪਰ ਉਹ ਕੁਝ ਕਰ ਨਹੀਂ ਸਕੇ ਹੁਣ ਮੌਕਾ ਮਿਲਦੇ ਹੀ ਉਨ੍ਹਾਂ ਨੇ ਅਜਿਹੇ ਇਲਾਕਿਆਂ ਨੂੰ ਚੁਣਿਆ ਹੈ ਜਿੱਥੇ ਸੁਰੱਖਿਆ ਬਲਾਂ ਦੀ ਤੈਨਾਤੀ ਘੱਟ ਅਤੇ ਮੁਸ਼ਕਿਲ ਸੀ ਟਾਰਗੇਟਡ ਅਟੈਕ ਜ਼ਰੀਏ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਉਨ੍ਹਾਂ ’ਚ ਘਬਰਾਹਟ ਫੈਲੇ, ਭਾਜੜ ਪਵੇ ਅਤੇ ਸੈਲਾਨੀਆਂ ਦਾ ਆਉਣਾ ਘੱਟ ਹੋਵੇੇ। Ganderbal Attack
ਇਸ ਲਈ ਅੱਤਵਾਦੀਆਂ ਨੇ ਇਸ ਵਾਰ ਹਮਲੇ ਲਈ ਸ੍ਰੀਨਗਰ ਅਤੇ ਸੋਨਮਰਗ ਵਿਚਕਾਰ ਬਣਾਈ ਜਾ ਰਹੀ ਜੈੱਡ-ਮੋਡ ਟਨਲ ਦਾ ਕੰਮ ਕਰ ਰਹੇ ਲੋਕਾਂ ਨੂੰ ਚੁਣਿਆ ਇਹ ਟਨਲ ਨਾ ਸਿਰਫ਼ ਜੰਮੂ ਕਸ਼ਮੀਰ ਦੇ ਵਿਕਾਸ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ ਸਗੋਂ ਰਣਨੀਤਿਕ ਤੌਰ ’ਤੇ ਵੀ ਖਾਸੀ ਅਹਿਮੀਅਤ ਰੱਖਦੀ ਹੈ ਇਸ ਦੇ ਨਿਰਮਾਣ ਨਾਲ ਸ੍ਰੀਨਗਰ ਅਤੇ ਕਾਰਗਿਲ ਵਿਚਕਾਰ ਸਿੱਧਾ ਸੰਪਰਕ ਯਕੀਨੀ ਹੋਵੇਗਾ ਅਤੇ ਸ੍ਰੀਨਗਰ ਅਤੇ ਲੇਹ ਵਿਚਕਾਰ ਦੀ ਯਾਤਰਾ ’ਚ ਲੱਗਣ ਵਾਲਾ ਸਮਾਂ ਘੱਟ ਹੋ ਜਾਵੇਗਾ ਇਹੀ ਨਹੀਂ, ਇਸ ਟਨਲ ਜਰੀਏ ਸੈਲਾਨੀ ਪਸੰਦੀਦਾ ਸ਼ਹਿਰ ਸੋਨਮਰਗ ਦੀ ਹਰ ਮੌਸਮ ’ਚ ਸੁਵਿਧਾਜਨਕ ਪਹੁੰਚ ਵੀ ਯਕੀਨੀ ਕੀਤੀ ਜਾ ਸਕੇਗੀ ਗਾਂਦਰਬਲ ਦਾ ਹਮਲਾ ਅੱਤਵਾਦੀਆਂ ਦੀ ਇੱਕ ਵੱਡੀ ਸਫ਼ਲਤਾ ਹੈ, ਕਸ਼ਮੀਰ ’ਚ ਅੱਤਵਾਦ-ਅਸ਼ਾਂਤੀ ਫੈਲਾਉਣ ਅਤੇ ਵਿਕਾਸ ਦੀ ਰਫ਼ਤਾਰ ਨੂੰ ਰੋਕਣ ਦੀ ਸਾਜਿਸ਼ ਹੈ ਜਾਹਿਰ ਹੈ।
Read This : Punjab: Diwali ਦੇ ਮੱਦੇਨਜ਼ਰ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਸਬੰਧੀ ਖਾਸ ਅਪਡੇਟ
ਪਾਕਿਸਤਾਨੀ ਜ਼ਮੀਨ ’ਤੇ ਬੈਠੇ ਅੱਤਵਾਦੀ ਤੱਤਾਂ ਨੇ ਇਸ ਇੱਕ ਹਮਲੇ ਜ਼ਰੀਏ ਕਈ ਮਕਸਦ ਪੂਰੇ ਕਰਨ ਦੀ ਕੋਸ਼ਿਸ ਕੀਤੀ ਹੈ ਉਮਰ ਅਬਦੁਲਾ ਦੀ ਅਗਵਾਈ ’ਚ ਸਰਕਾਰ ਗਠਨ ਤੋਂ ਬਾਅਦ ਪਾਕਿਸਤਾਨ ਦੇ ਇਸ਼ਾਰੇ ’ਤੇ ਕਸ਼ਮੀਰ ਘਾਟੀ ’ਚ ਇੱਕ ਵੱਡੀ ਅੱਤਵਾਦੀ ਘਟਨਾ ਨੂੰ ਸਫਲਤਾਪੂਰਵਕ ਅੰਜਾਮ ਦੇ ਦਿੱਤਾ ਜਾਣਾ ਸਾਡੇ ਲਈ ਚਿੰਤਾ ਨਾਲ ਚਿਤਾਵਨੀ ਵੀ ਹੈ ਇਹ ਘਟਨਾ ਦੱਸ ਵੀ ਕਰ ਰਹੀ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਚੋਣ ਹਲਕੇ ਗਾਂਦਰਬਲ ’ਚ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਟਨਲ ਪ੍ਰੋਜੈਕਟ ’ਚ ਤਾਇਨਾਤ ਸੱਤ ਪ੍ਰਵਾਸੀ ਮਜ਼ਦੂਰਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਅੱਤਵਾਦੀਆਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਮ੍ਰਿਤਕਾਂ ’ਚ ਇੱਕ ਸਥਾਨਕ ਡਾਕਟਰ ਵੀ ਸ਼ਾਮਲ ਸੀ ਮਰਨ ਵਾਲਿਆਂ ’ਚ ਪੰਜਾਬ, ਬਿਹਾਰ ਅਤੇ ਕਠੂਆ ਦੇ ਰਹਿਣ ਵਾਲੇ ਮਜ਼ਦੂਰ ਸ਼ਾਮਲ ਹਨ। Ganderbal Attack
ਕਈ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਇਹ ਸਾਰੇ ਮਜ਼ਦੂਰ ਕੰਮ ਖਤਮ ਕਰਨ ਤੋਂ ਬਾਅਦ ਮੈਸ ’ਚ ਖਾਣਾ ਖਾਣ ਬੈਠੇ ਸਨ ਉਦੋਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਨਿਸ਼ਚਿਤ ਹੀ ਇਹ ਅੱਤਵਾਦੀਆਂ ਦੀ ਕਾਇਰਾਨਾ ਅਤੇ ਸ਼ਰਮਨਾਕ ਕਰਤੂਤ ਹੈ ਨਿਰਦੋਸ਼ ਨਾਗਰਿਕਾਂ ਦਾ ਬੇਵਜ੍ਹਾ ਕਤਲ ਕਿਸੇ ਇੱਕ ਪਰਿਵਾਰ ਦੇ ਕਿਸੇ ਜੀਅ ਨੂੰ ਹੀ ਨਹੀਂ ਖੋਂਹਦਾ ਸਗੋਂ ਉਨ੍ਹਾਂ ਲੋਕਾਂ ’ਚ ਵੀ ਖੌਫ ਪੈਦਾ ਕਰਦਾ ਹੈ ਜੋ ਅੱਤਵਾਦ ਦੇ ਸਾਏ ’ਚ ਵੀ ਰੋਜ਼ੀ-ਰੋਟੀ ਕਮਾਉਣ ਲਈ ਜੰਮੂ ਕਸਮੀਰ ’ਚ ਮਜ਼ਦੂਰੀ ਕਰਦੇ ਹਨ ਜਨਤਾ ਨੇ ਸਪੱਸ਼ਟ ਫਤਵਾ ਦੇ ਕੇ ਇਹ ਸੰਦੇਸ਼ ਦਿੱਤਾ ਕਿ ਘਾਟੀ ’ਚ ਲੋਕਤੰਤਰ ਫੁੱਲੇ-ਫਲੇ। Ganderbal Attack
ਨਾ ਕਿ ਜਲੇ ਇਹ ਫਤਵਾ ਅੱਤਵਾਦ ਅਤੇ ਵੱਖਵਾਦ ਤੋਂ ਮੁਕਤੀ ਦੀ ਚਾਹਤ ਦਾ ਨਤੀਜਾ ਹੈ ਸੂਬੇ ਦੀ ਜਨਤਾ ਨੇ ਆਪਣੀਆਂ ਉਮੀਦਾਂ ਕਰਕੇ ਸਰਕਾਰ ਚੁਣੀ ਅਤੇ ਨੈਸ਼ਨਲ ਕਾਨਫਰੰਸ ’ਤੇ ਭਰੋਸਾ ਪ੍ਰਗਟਾਇਆ ਨਵੀਂ ਸਰਕਾਰ ਦੇ ਸਾਹਮਣੇ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਚੁਣੌਤੀ ਤਾਂ ਹੈ ਹੀ, ਸਭ ਤੋਂ ਵੱਡੀ ਚੁਣੌਤੀ ਤਾਂ ਅੱਤਵਾਦ ਨੂੰ ਜੜ੍ਹੋਂ ਖਤਮ ਕਰਨਾ ਅਤੇ ਅਜਿਹਾ ਮਾਹੌਲ ਪੈਦਾ ਕਰਨਾ ਹੈ ਜਿਸ ’ਚ ਆਮ ਆਦਮੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰੇ ਅਤੇ ਇਸ ਖੇਤਰ ’ਚ ਵਿਕਾਸ ਦੀ ਧਾਰਾ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੋ ਜੰਮੂ ਕਸ਼ਮੀਰ ’ਚ ਗਰੀਬੀ, ਅਨਿਆ ਅਤੇ ਅੱਤਵਾਦ ਦੇ ਖਿਲਾਫ ਹਾਲੇ ਲੰਮਾ ਸਫਰ ਤੈਅ ਕਰਨਾ ਬਾਕੀ ਹੈ ਅੱਤਵਾਦ ਦੇ ਪੈਰ ਪੁੱਟਣ ਲਈ ਜਨਤਾ ਅਤੇ ਸਰਕਾਰ ਦੋਵਾਂ ਨੂੰ ਮਿਲ ਕੇ ਉਪਰਾਲੇ ਕਰਨੇ ਹੋਣਗੇ। Ganderbal Attack
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ
Jammu News: ਜੰਮੂ ’ਚ ਅੱਤਵਾਦੀਆਂ ਦੀ ਗੋਲੀਬਾਰੀ ਨਾਲ 1 ਜਵਾਨ ਸ਼ਹੀਦ, ਤਲਾਸ਼ੀ ਮੁਹਿੰਮ ਜਾਰੀ
ਮਿਲਟਰੀ ਸਟੇਸ਼ਨ ’ਤੇ ਗੁਪਤ ਗੋਲੀਬਾਰੀ
ਫੌਜ ਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ
ਸ਼੍ਰੀਨਗਰ (ਏਜੰਸੀ)। Terrorist Attack: ਜੰਮੂ-ਕਸ਼ਮੀਰ ਦੇ ਸੁੰਜਵਾ ਮਿਲਟਰੀ ਸਟੇਸ਼ਨ ’ਤੇ ਸੋਮਵਾਰ ਸਵੇਰੇ ਅੱਤਵਾਦੀਆਂ ਨੇ ਫੌਜ ’ਤੇ ਗੋਲੀਬਾਰੀ ਕੀਤੀ ਹੈ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਮਿਲਟਰੀ ਸਟੇਸ਼ਨ ਦੇ ਬਾਹਰ ਲੁਕੇ ਹੋਏ ਸਨਾਈਪਰ ਗਨ ਨਾਲ ਗੋਲੀਆਂ ਚਲਾਈਆਂ ਹਨ। ਜਵਾਨ ਦੇ ਜਖਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਜ਼ਖਮੀ ਜਵਾਨ ਦੀ ਮੌਤ ਹੋ ਗਈ ਹੈ। ਫੌਜ ਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਡਰੋਨ ਰਾਹੀਂ ਵੀ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। Terrorist Attack
Read This : Terrorist Attack: ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ ਇੱਕ ਜਵਾਨ ਹੋਇਆ ਸ਼ਹੀਦ, 4 ਜ਼ਖਮੀ
ਜੰਮੂ-ਕਸ਼ਮੀਰ ’ਚ 5 ਦਿਨ ਪਹਿਲਾਂ ਢੇਰ ਹੋਏ ਸਨ 5 ਅੱਤਵਾਦੀ | Terrorist Attack
ਜੰਮੂ-ਕਸ਼ਮੀਰ ’ਚ 5 ਦਿਨਾਂ ’ਚ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 29 ਅਗਸਤ ਨੂੰ ਕੁਪਵਾੜਾ ’ਚ ਐਨਕਾਊਂਟਰ ’ਚ 3 ਅੱਤਵਾਦੀ ਮਾਰੇ ਗਏ ਸਨ। ਇਨ੍ਹਾਂ ਵਿੱਚੋਂ 2 ਅੱਤਵਾਦੀ ਮਾਛਿਲ ਤੇ ਇੱਕ ਤੰਗਧਾਰ ’ਚ ਮਾਰਿਆ ਗਿਆ ਸੀ। ਫੌਜ ਨੇ ਦੱਸਿਆ ਸੀ ਕਿ ਮਾਛਿਲ ਤੇ ਤੰਗਧਾਰ ’ਚ 28-29 ਅਗਸਤ ਦੀ ਦੇਰ ਰਾਤ ਖਰਾਬ ਮੌਸਮ ਵਿਚਕਾਰ ਸ਼ੱਕੀ ਗਤੀਵਿਧੀ ਵੇਖੀ ਗਈ ਸੀ। ਇਸ ਤੋਂ ਬਾਅਦ ਉਸ ਜਗ੍ਹਾ ’ਤੇ ਫੌਜ ਤੇ ਪੁਲਿਸ ਨੇ ਤਲਾਸ਼ੀ ਸ਼ੁਰੂ ਕੀਤੀ ਸੀ। ਇਸ ਦੌਰਾਨ ਮੁਕਾਬਲਾ ਹੋ ਗਿਆ ਸੀ। Terrorist Attack
Martyr: ਗੁਰੂਗ੍ਰਾਮ ਦਾ ਬੇਟਾ ਹੋਇਆ ਸ਼ਹੀਦ, 17 ਨਵੰਬਰ ਨੂੰ ਹੋਣਾ ਸੀ ਵਿਆਹ
ਹਜਾਰਾਂ ਹੰਝੂ ਭਰੀਆਂ ਅੱਖਾਂ ਨੇ ਸ਼ਹੀਦ ਵਿਕਾਸ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੌਹਲਾ ਵਿਖੇ ਅੰਤਿਮ ਵਿਦਾਈ ਦਿੱਤੀ | Gurugram News
ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ ਵਿਕਾਸ ਰਾਘਵ, ਆਖਰੀ ਸਾਹ ਤੱਕ ਸ਼ੇਰ ਵਾਂਗ ਲੜਿਆ | Gurugram News
ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੇ ਕੁਮਾਰ ਮਹਿਰਾ)। Martyr: ਜੰਮੂ-ਕਸ਼ਮੀਰ ਦੇ ਡੋਡਾ ਇਲਾਕੇ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਗੁਰੂਗ੍ਰਾਮ ਦੇ ਪਿੰਡ ਦੌਹਲਾ ਦਾ ਰਹਿਣ ਵਾਲਾ ਵਿਕਾਸ ਰਾਘਵ ਸ਼ਹੀਦ ਹੋ ਗਿਆ। ਸ਼ਨਿੱਚਰਵਾਰ ਨੂੰ, ਉਦਾਸ ਮਾਹੌਲ ਵਿਚਕਾਰ, ਵਿਕਾਸ ਰਾਘਵ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਯਾਤਰਾ ’ਚ ਨੌਜਵਾਨਾਂ ਨੇ ਮੋਟਰਸਾਈਕਲਾਂ ਦੇ ਕਾਫਲੇ ਦੀ ਅਗਵਾਈ ਕਰਦਿਆਂ ਸ਼ਹੀਦ ਵਿਕਾਸ ਰਾਘਵ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਕਾਸ ਰਾਘਵ ਦਾ ਵਿਆਹ ਇਸ ਸਾਲ 17 ਨਵੰਬਰ ਨੂੰ ਹੋਣਾ ਸੀ। ਬਹਾਦਰ ਵਿਕਾਸ ਰਾਘਵ ਆਪਣੇ ਆਖਰੀ ਸਾਹ ਤੱਕ ਦੁਸ਼ਮਣਾਂ ਨਾਲ ਲੜਦੇ ਰਹੇ।
ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।  ਵਿਕਾਸ ਰਾਘਵ ਦਾ ਵੱਡਾ ਭਰਾ, ਤਿੰਨ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟਾ, ਇੱਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਹੈ। ਵਿਕਾਸ ਦੇ ਪਿਤਾ ਪਹਿਲਾਂ ਪ੍ਰਾਈਵੇਟ ਨੌਕਰੀ ਕਰਦੇ ਸਨ। ਹੁਣ ਉਹ ਘਰ ਹੀ ਰਹਿ ਰਹੇ ਹਨ। ਮਾਂ ਵੀ ਇੱਕ ਘਰੇਲੂ ਔਰਤ ਹੈ। ਸ਼ਹੀਦ ਵਿਕਾਸ ਰਾਘਵ ਦੀ ਮ੍ਰਿਤਕ ਦੇਹ ਜਦੋਂ ਦੁਪਹਿਰ ਵੇਲੇ ਉਨ੍ਹਾਂ ਦੇ ਜੱਦੀ ਪਿੰਡ ਦੋਹਾਲਾ ਪੁੱਜੀ ਤਾਂ ਉਡੀਕ ’ਚ ਬੈਠੇ ਹਜਾਰਾਂ ਪਿੰਡ ਵਾਸੀਆਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਪਰਿਵਾਰ ਸਮੇਤ ਹਰ ਕੋਈ ਅਸੰਤੁਸਟ ਸੀ।
ਇਸ ਦੌਰਾਨ ਖੇਡ, ਜੰਗਲਾਤ ਤੇ ਵਾਤਾਵਰਣ ਮੰਤਰੀ ਸੰਜੇ ਸਿੰਘ, ਸਾਬਕਾ ਸੰਸਦ ਮੈਂਬਰ ਸੁਖਬੀਰ ਜੌਨਪੁਰੀਆ, ਸਾਬਕਾ ਵਿਧਾਇਕ ਤੇਜਪਾਲ ਤੰਵਰ ਸਮੇਤ ਫੌਜ, ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਤੇ ਪਿੰਡ ਦੋਹਾਲਾ ਤੇ ਆਸ-ਪਾਸ ਦੇ ਇਲਾਕੇ ਦੇ ਵੱਡੀ ਗਿਣਤੀ ’ਚ ਨਾਗਰਿਕ ਹਾਜ਼ਰ ਸਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸ਼ੋਸ਼ਲ ਮੀਡੀਆ ’ਤੇ ਸ਼ਹੀਦ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ। ਉਨ੍ਹਾਂ ਲਿਖਿਆ- ਜੰਮੂ-ਕਸ਼ਮੀਰ ਦੇ ਡੋਡਾ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਹਰਿਆਣਾ ਦੇ ਪਿੰਡ ਦੌਹਲਾ (ਸੋਹਨਾ) ਦੇ ਰਹਿਣ ਵਾਲੇ ਜਵਾਨ ਵਿਕਾਸ ਰਾਘਵ ਨੇ ਮਾਤ ਭੂਮੀ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। Gurugram News
Read This : ਵੱਡਾ ਹਾਦਸਾ, ਫੈਕਟਰੀ ’ਚ ਧਮਾਕਾ, 2 ਦੀ ਦਰਦਨਾਕ ਮੌਤ, ਕਈ ਜਖ਼ਮੀ
ਮੈਂ ਉਨ੍ਹਾਂ ਦੀ ਸ਼ਹਾਦਤ ਨੂੰ ਨਿਮਰ ਸਰਧਾਂਜਲੀ ਭੇਟ ਕਰਦਾ ਹਾਂ ਤੇ ਸ਼ਹੀਦ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਉਨ੍ਹਾਂ ਦੀ ਮਹਾਨ ਕੁਰਬਾਨੀ ਦਾ ਹਰ ਦੇਸ਼ ਵਾਸੀ ਹਮੇਸ਼ਾ ਰਿਣੀ ਰਹੇਗਾ। ਦੁੱਖ ਦੀ ਇਸ ਔਖੀ ਘੜੀ ’ਚ ਹਰ ਭਾਰਤੀ ਆਪਣੇ ਸ਼ਹੀਦ ਦੇ ਪਰਿਵਾਰ ਨਾਲ ਇੱਕਮੁੱਠ ਹੈ। ਵਿਕਾਸ ਰਾਘਵ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਲਿਆਣ ਸਿੰਘ ਚੌਹਾਨ ਨੇ ਕਿਹਾ ਕਿ ਵਿਕਾਸ ਰਾਘਵ ਭਾਵੇਂ ਸ਼ਹੀਦ ਹੋ ਗਏ ਹੋਣ ਪਰ ਉਹ ਸਾਡੇ ਦਿਲਾਂ ’ਚ ਹਮੇਸਾ ਅਮਰ ਰਹਿਣਗੇ। ਉਸ ਦੇ ਅਮਰ ਹੋਣ ਦੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ। ਜਿਸ ਬਹਾਦਰੀ ਨਾਲ ਉਨ੍ਹਾਂ ਨੇ ਦੁਸ਼ਮਣਾਂ ਦਾ ਨਾਸ਼ ਕੀਤਾ, ਉਹ ਪੀੜ੍ਹੀ ਦਰ ਪੀੜ੍ਹੀ ਪ੍ਰੇਰਨਾ ਸਰੋਤ ਬਣੇ ਰਹਿਣਗੇ।
ਦਾਦਾ ਛੋਟੂ ਸਿੰਘ ਤੋਂ ਮਿਲੀ ਸੀ ਦੇਸ਼ ਭਗਤੀ ਦੇ ਪ੍ਰੇਰਨਾ | Gurugram News
ਪਿੰਡ ਦੌਹਲਾ ’ਚ ਸੂਰਜ ਰਾਘਵ ਦੇ ਘਰ ਸਭ ਤੋਂ ਛੋਟੀ ਸੰਤਾਨ ਦੇ ਰੂਪ ’ਚ ਜਨਮੇ ਵਿਕਾਸ ਰਾਘਵ ਦਾਦਾ ਛੋਟੂ ਸਿੰਘ ਤੋਂ ਮਿਲੀ ਦੇਸ਼ ਭਗਤੀ ਦੀ ਪੇ੍ਰਰਨਾ ਨਾਲ ਪੰਜ ਸਾਲ ਪਹਿਲਾਂ ਸਿਰਫ 19 ਸਾਲਾਂ ਦੀ ਉਮਰ ’ਚ ਮਾਂ ਭਾਰਤੀ ਦੀ ਰੱਖਿਆ ਕਰਨ ਲਈ 2 ਰਾਜ਼ਪੁਰ ਰੇਜਿਮੈਂਟ ’ਚ ਫਤਿਹਗੜ੍ਹ ਸੈਂਟਰ ਤੋਂ ਭਰਤੀ ਹੋਏ ਸਨ। ਵਰਤਮਾਨ ’ਚ ਡੋਡਾ, ਜੰਮੂ ’ਚ 10 ਰਾਈਫਲ ਰੈਜੀਮੈਂਟ (ਆਰਆਰ) ’ਚ ਤਾਇਨਾਤ ਸਨ। ਉਨ੍ਹਾਂ ਦੇ ਪਰਿਵਾਰ ’ਚ ਇੱਕ ਵੱਡਾ ਭਰਾ ਤੇ ਇੱਕ ਵੱਡੀ ਭੈਣ ਹੈ। ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਰਾਘਵ ਦੀ ਮੰਗਣੀ ਦੀ ਰਸਮ ਇੱਕ ਮਹੀਨਾ ਪਹਿਲਾਂ ਹੀ ਹੋਈ ਸੀ। ਉਨ੍ਹਾਂ ਦਾ ਵਿਆਹ 17 ਨਵੰਬਰ ਨੂੰ ਤੈਅ ਸੀ ਪਰ ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
Jammu News: ਜੰਮੂ-ਕਸ਼ਮੀਰ ’ਚ 4 ਦਿਨਾਂ ’ਚ 4 ਅੱਤਵਾਦੀ ਹਮਲੇ, ਡੋਡਾ ’ਚ ਹੀ ਦੂਜਾ ਹਮਲਾ
6 ਜਵਾਨ ਹੋਏ ਹਨ ਜਖ਼ਮੀ | Jammu News
ਇਸ ਤੋਂ ਪਹਿਲਾਂ ਕਠੂਆ ’ਚ ਹੌਲਦਾਰ ਸ਼ਹੀਦ
2 ਅੱਤਵਾਦੀ ਵੀ ਕੀਤੇ ਢੇਰ
ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਰਿਆਸੀ, ਕਠੂਆ ਤੇ ਡੋਡਾ ’ਚ ਪਿਛਲੇ ਚਾਰ ਦਿਨਾਂ ’ਚ ਚਾਰ ਅੱਤਵਾਦੀ ਘਟਨਾਵਾਂ ਹੋ ਗਈਆਂ ਹਨ। ਜਿਸ ਵਿੱਚ 9 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। 1 ਜਵਾਨ ਸ਼ਹੀਦ ਹੋਇਆ ਹੈ ਤੇ 2 ਅੱਤਵਾਦੀ ਮਾਰੇ ਗਏ ਹਨ। ਚਾਰੇ ਘਟਨਾਵਾਂ ’ਚ 6 ਜਵਾਨਾਂ ਸਮੇਤ ਕੁਲ 49 ਲੋਕ ਜਖਮੀ ਹੋਏ ਹਨ। ਕੁਪਵਾੜਾ ’ਚ ਸ਼ਬੀਰ ਅਹਿਮਦ ਨਾਂਅ ਦੇ ਇੱਕ ਓਵਰ ਗਰਾਉਂਡ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜਾ ਅੱਤਵਾਦੀਆਂ ਦੀ ਮੱਦਦ ਕਰ ਰਿਹਾ ਸੀ। ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਚਾਰੇ ਘਟਨਾਵਾਂ ਬਾਰੇ ਲੜੀਵਾਰ ਪੜ੍ਹੋ… | Jammu News
ਮਿਤੀ : 12 ਜੂਨ, ਰਾਤ 8:20 ਵਜੇ
ਸਥਾਨ : ਡੋਡਾ, ਜੰਮੂ
ਕੀ ਹੋਇਆ : ਡੋਡਾ ਦੇ ਗੰਡੋਹ ਦੇ ਕੋਟਾ ਟਾਪ ’ਤੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਹੋਇਆ। ਇਸ ਵਿੱਚ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦਾ ਇੱਕ ਕਾਂਸਟੇਬਲ ਫਰੀਦ ਅਹਿਮਦ ਜਖਮੀ ਹੋ ਗਿਆ। ਫਿਲਹਾਲ ਉਸ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਦੋਦਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਲਾਕੇ ’ਚ ਸਰਚ ਆਪ੍ਰੇਸ਼ਨ ਜਾਰੀ ਹੈ।
IND vs USA: ਭਾਰਤ ਨੇ ਲਾਈ ਜਿੱਤ ਦੀ ਹੈਟ੍ਰਿਕ, ਸੂਰਿਆ-ਦੁਬੇ ਦੀਆਂ ਪਾਰੀਆਂ ਦੀ ਮੱਦਦ ਨਾਲ ਸੁਪਰ-8 ਲਈ ਕੁਆਲੀਫਾਈ
ਮਿਤੀ : 11 ਜੂਨ, ਦੁਪਹਿਰ 1-2 ਵਜੇ
ਸਥਾਨ : ਡੋਡਾ, ਜੰਮੂ
ਕੀ ਹੋਇਆ : ਡੋਡਾ ’ਚ ਭਦਰਵਾਹ-ਪਠਾਨਕੋਟ ਰੋਡ ’ਤੇ 4 ਰਾਸ਼ਟਰੀ ਰਾਈਫਲਜ ਤੇ ਪੁਲਿਸ ਦੀ ਸਾਂਝੀ ਜਾਂਚ ਚੌਕੀ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। 5 ਸਿਪਾਹੀ ਤੇ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਜਖਮੀ ਹੋ ਗਏ। ਅੱਤਵਾਦੀ ਸੰਗਠਨ ਕਸ਼ਮੀਰ ਟਾਈਗਰਸ (ਜੇਈਐਮ/ਜੈਸ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। (Jammu News)
ਮਿਤੀ : 11 ਜੂਨ, ਰਾਤ 8 ਵਜੇ
ਸਥਾਨ : ਕਠੂਆ, ਜੰਮੂ
ਕੀ ਹੋਇਆ : ਪਾਕਿਸਤਾਨ ਸਰਹੱਦ ਨੇੜੇ ਹੀਰਾਨਗਰ ਦੇ ਸੈਦਾ ਸੁਖਲ ਪਿੰਡ ’ਚ ਦੋ ਅੱਤਵਾਦੀਆਂ ਨੇ ਘਰਾਂ ਦੇ ਦਰਵਾਜੇ ਖੜਕਾਏ ਤੇ ਪਾਣੀ ਮੰਗਿਆ। ਜਦੋਂ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਦਰਵਾਜੇ ਬੰਦ ਕਰ ਕੇ ਰੌਲਾ ਪਾਇਆ। ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇੱਕ ਪਿੰਡ ਵਾਸੀ ਜਖਮੀ ਹੋ ਗਿਆ। ਜਦੋਂ ਡੀਆਈਜੀ ਤੇ ਐਸਐਸਪੀ ਪਹੁੰਚੇ ਤਾਂ ਇੱਕ ਅੱਤਵਾਦੀ ਨੇ ਉਨ੍ਹਾਂ ਦੀ ਗੱਡੀ ’ਤੇ ਗੋਲੀਬਾਰੀ ਕੀਤੀ। ਉਹ ਗ੍ਰੇਨੇਡ ਸੁੱਟਦੇ ਸਮੇਂ ਮਾਰਿਆ ਗਿਆ। 12 ਜੂਨ ਨੂੰ ਲਗਾਤਾਰ ਦੂਜੇ ਦਿਨ ਚੱਲੇ ਮੁਕਾਬਲੇ ’ਚ ਇੱਕ ਹੋਰ ਅੱਤਵਾਦੀ ਮਾਰਿਆ ਗਿਆ। ਪੁਲਿਸ ਨੇ ਅੱਤਵਾਦੀ ਕੋਲੋਂ ਅਮਰੀਕਨ ਬਣੀ ਐਮ4 ਕਾਰਬਾਈਨ ਬਰਾਮਦ ਕੀਤੀ ਹੈ। ਆਪਰੇਸ਼ਨ ਅਜੇ ਵੀ ਜਾਰੀ ਹੈ, ਕਿਉਂਕਿ ਸੁਰੱਖਿਆ ਬਲਾਂ ਨੂੰ ਡਰ ਹੈ ਕਿ ਕੋਈ ਹੋਰ ਅੱਤਵਾਦੀ ਲੁਕਿਆ ਹੋਇਆ ਹੈ। (Jammu News)
ਮਿਤੀ : 9 ਜੂਨ, ਸ਼ਾਮ 6:15 ਵਜੇ
ਸਥਾਨ : ਰਿਆਸੀ, ਜੰਮੂ
ਕੀ ਹੋਇਆ : ਮੋਦੀ ਸਰਕਾਰ ਦੇ ਸਹੁੰ ਚੁੱਕ ਦਿਨ ਕਾਂਡਾ ਇਲਾਕੇ ’ਚ ਸ਼ਿਵ ਖੋੜੀ ਤੋਂ ਕਟੜਾ ਜਾ ਰਹੀ ਬੱਸ ’ਤੇ ਅੱਤਵਾਦੀਆਂ ਨੇ 25-30 ਰਾਉਂਡ ਫਾਇਰ ਕੀਤੇ। ਇਸ ਦੌਰਾਨ ਡਰਾਈਵਰ ਨੂੰ ਗੋਲੀ ਲੱਗ ਗਈ। ਬੱਸ ਖੱਡ ’ਚ ਜਾ ਡਿੱਗੀ। 9 ਸ਼ਰਧਾਲੂਆਂ ਦੀ ਮੌਤ ਹੋ ਗਈ। 41 ਜਖਮੀ ਹੋ ਗਏ। ਪੁਲਿਸ ਨੇ ਸ਼ੱਕੀ ਅੱਤਵਾਦੀ ਦਾ ਸਕੈਚ ਜਾਰੀ ਕੀਤਾ ਹੈ। 20 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। 200 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਗਈ। ਤਲਾਸ਼ੀ ਮੁਹਿੰਮ ਜਾਰੀ ਹੈ। (Jammu News)
ਵੈਸ਼ਨੋ ਦੇਵੀ ਮਾਰਗ ’ਤੇ ਸੁਰੱਖਿਆ ਵਧਾਈ, ਸ਼ਰਧਾਲੂਆਂ ਨੂੰ ਸਾਵਧਾਨ ਰਹਿਣ ਦੀ ਸਲਾਹ
ਰਿਆਸੀ ਤੋਂ ਕਟੜਾ ਤੱਕ 30 ਕਿਲੋਮੀਟਰ ਦੇ ਰਸਤੇ ’ਤੇ ਸੁਰੱਖਿਆ ਬਲਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ।
ਇਸ ਰੂਟ ’ਤੇ ਚੱਲਣ ਵਾਲੀ ਹਰ ਬੱਸ ’ਚ ਦੋ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਰਿਆਸੀ ਤੇ ਕਟੜਾ ਵਿਚਕਾਰ 5 ਹੋਰ ਥਾਵਾਂ ’ਤੇ ਬੈਰਕ ਬਣਾਏ ਜਾ ਰਹੇ ਹਨ।
ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ।
ਇਸ ’ਚ ਰਾਤ ਨੂੰ ਯਾਤਰਾ ਕਰਨ ਤੋਂ ਪਰਹੇਜ ਕਰਨਾ, ਜੰਗਲਾਂ ਦੇ ਨੇੜੇ ਨਾ ਰੁਕਣਾ ਤੇ ਸਿਰਫ ਰਿਹਾਇਸ਼ੀ ਖੇਤਰਾਂ ’ਚ ਹੀ ਰਹਿਣਾ ਸ਼ਾਮਲ ਹੈ।
ਵਾਹਨਾਂ ਤੇ ਯਾਤਰੀਆਂ ਨੂੰ ਟਰੈਕ ਕਰਨ ਲਈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਟੈਗਿੰਗ ’ਤੇ ਕਰਨ ’ਤੇ ਵਿਚਾਰ।
ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲੇ ਦੀ ਮੁੱਖ ਮੰਤਰੀ ਮਾਨ ਨੇ ਕੀਤੀ ਨਿਖੇਧੀ
ਸੱਚ ਕਹੂੰ ਨਿਊਜ਼ (ਚੰਡੀਗੜ੍ਹ)। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਜੰਮੂ ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਹਮਲੇ ਦੀ ਪੂਰ ਜ਼ੋਰ ਨਿਖੇਧੀ ਕੀਤੀ। ਉਨ੍ਹਾਂ ਨੇ ਆਪਣੇ ਐਕਸ ‘ਤੇ ਲਿਖਿਆ ਕਿ ਜੰਮੂ ਕਸ਼ਮੀਰ ਦੇ ਕਠੂਆ ਅਤੇ ਡੋਡਾ ਵਿਖੇ ਅੱਤਵਾਦੀ ਹਮਲੇ ਦੌਰਾਨ CRPF ਦੇ ਇੱਕ ਜਵਾਨ ਦੇ ਸ਼ਹੀਦ ਅਤੇ 2 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਦੁਖਦ ਸੂਚਨਾ ਮਿਲੀ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਵਿਖੇ ਅੰਡਰਗਰੈਜੂਏਟ ਕੋਰਸਾਂ ਲਈ ਕੌਂਸਲਿੰਗ ਸ਼ੁਰੂ
ਅੱਤਵਾਦੀਆਂ ਨੇ ਫੌਜ ਦੇ ਆਪ੍ਰੇਟਿੰਗ ਬੇਸ ਨੂੰ ਨਿਸ਼ਾਨਾ ਬਣਾ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਸ਼ਹੀਦ ਅਤੇ ਜ਼ਖ਼ਮੀ ਹੋਏ ਜਵਾਨਾਂ ਦੇ ਦੇਸ਼ ਖ਼ਾਤਰ ਹੌਂਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ ਅਤੇ ਨਾਲ ਹੀ ਪਰਿਵਾਰ ਨਾਲ ਦਿਲੋਂ ਹਮਦਰਦੀ। ਪਰਮਾਤਮਾ ਅੱਗੇ ਜ਼ਖ਼ਮੀ ਹੋਏ ਜਵਾਨਾਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ।
ਜੰਮੂ ਕਸ਼ਮੀਰ ਦੇ ਕਠੂਆ ਅਤੇ ਡੋਡਾ ਵਿਖੇ ਅੱਤਵਾਦੀ ਹਮਲੇ ਦੌਰਾਨ CRPF ਦੇ ਇੱਕ ਜਵਾਨ ਦੇ ਸ਼ਹੀਦ ਅਤੇ 2 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਦੁਖਦ ਸੂਚਨਾ ਮਿਲੀ… ਅੱਤਵਾਦੀਆਂ ਨੇ ਫੌਜ ਦੇ ਆਪ੍ਰੇਟਿੰਗ ਬੇਸ ਨੂੰ ਨਿਸ਼ਾਨਾ ਬਣਾ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ…
ਸ਼ਹੀਦ ਅਤੇ ਜ਼ਖ਼ਮੀ ਹੋਏ ਜਵਾਨਾਂ ਦੇ ਦੇਸ਼ ਖ਼ਾਤਰ ਹੌਂਸਲੇ ਤੇ ਜਜ਼ਬੇ ਨੂੰ ਦਿਲੋਂ…
— Bhagwant Mann (@BhagwantMann) June 12, 2024
Terrorist Attack: ਸੁਰੱਖਿਆ ਪ੍ਰਬੰਧਾਂ ਲਈ ਬਣੇ ਮਜ਼ਬੂਤ ਰਣਨੀਤੀ
Terrorist Attack
ਜੰਮੂ ਕਸ਼ਮੀਰ ’ਚ ਧਾਰਮਿਕ ਯਾਤਰਾ ’ਤੇ ਗਏ ਸ਼ਰਧਾਲੂਆਂ ਦੀ ਬੱਸ ’ਤੇ ਹਮਲਾ ਕੋਈ ਅਚਾਨਕ ਘਟਨਾ ਨਹੀਂ ਸਗੋਂ ਇਹ ਅੱਤਵਾਦੀਆਂ ਦੀ ਸੋਚੀ-ਸਮਝੀ ਸਾਜਿਸ਼ ਨਾਲ ਕੀਤਾ ਗਿਆ ਹਮਲਾ ਹੈ ਕਿਉਂਕਿ ਕਿ ਹਮਲਾਵਰ ਫੌਜ ਦੀ ਵਰਦੀ ਪਾ ਕੇ ਆਏ ਸਨ ਸ਼ਰਧਾਲੂਆਂ ’ਤੇ ਹਮਲੇ ਕਾਇਰਤਾ ਭਰੀ ਕਾਰਵਾਈ ਹੈ ਜੋ ਨਿੰਦਾਜਨਕ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿ ਅੱਤਵਾਦੀਆਂ ਨੇ ਦੇਸ਼ ਦੀ ਨਵੀਂ ਚੁਣੀ ਸਰਕਾਰ ਨੂੰ ਚੁਣੌਤੀ ਦੇ ਦਿੱਤੀ ਹੈ ਇਹ ਹਮਲਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਮੌਕੇ ਕੀਤਾ ਗਿਆ ਹੈ। (Terrorist Attack)
ਅਸਲ ’ਚ ਅੱਤਵਾਦੀ ਵਿਸ਼ੇਸ਼ ਮੌਕਿਆਂ ’ਤੇ ਹਮਲਾ ਕਰਕੇ ਸਰਕਾਰ ਨੂੰ ਆਪਣੀ ਹੋਂਦ ਦਾ ਸੁਨੇਹਾ ਦਿੰਦੇ ਹਨ। ਕਸ਼ਮੀਰੀਆਂ ਨੇ ਜਿਸ ਤਰ੍ਹਾਂ ਵੋਟਿੰਗ ਲਈ ਉਤਸ਼ਾਹ ਵਿਖਾਇਆ ਉਸ ਨੇ ਅੱਤਵਾਦ ਨੂੰ ਨਕਾਰ ਦਿੱਤਾ ਹੈ। ਇਹ ਗੱਲ ਅੱਤਵਾਦੀਆਂ ਨੂੰ ਹਜ਼ਮ ਨਹੀਂ ਹੋ ਰਹੀ ਇਸ ਵਾਰ ਜੰਮੂ ਕਸ਼ਮੀਰ ’ਚ ਔਰਤ ਉਮੀਦਵਾਰਾਂ ਨੇ ਬੜਾ ਉਤਸ਼ਾਹ ਵਿਖਾਇਆ ਹੈ। ਪਹਿਲੀ ਵਾਰ ਸੱਤ ਮਹਿਲਾਵਾਂ ਨੇ ਚੋਣਾਂ ਲੜੀਆਂ ਸਨ ਵਿਦੇਸ਼ੀ ਅੱਤਵਾਦ ਨਾਲ ਨਜਿੱਠਣ ਲਈ ਠੋਸ ਰਣਨੀਤੀ ਬਣਾਉਣੀ ਪਵੇਗੀ। (Terrorist Attack)
ਭਾਰਤ ਅੱਤਵਾਦ ਪ੍ਰਤੀ ਜ਼ੀਰੋ-ਟਾਲਰੈਂਸ ਦੀ ਨੀਤੀ ’ਤੇ ਚੱਲ ਰਿਹਾ ਹੈ ਅੱਤਵਾਦੀਆਂ ਨੂੰ ਸਖ਼ਤ ਜਵਾਬ ਦੇਣਾ ਪਵੇਗਾ। ਇਸ ਦੇ ਨਾਲ ਹੀ ਅੱਤਵਾਦ ਖਿਲਾਫ ਕਾਰਵਾਈ ’ਚ ਸਿਵਲੀਅਨ ਦੀ ਸੁਰੱਖਿਆ ਦਾ ਖਿਆਲ ਵੀ ਰੱਖਣਾ ਪੈਂਦਾ ਹੈ ਇਸ ਲਈ ਫੌਜ ਨੂੰ ਬੜੀ ਸੂਝਬੂਝ ਤੇ ਹੁਸ਼ਿਆਰੀ ਨਾਲ ਕੰਮ ਕਰਨਾ ਪਵੇਗਾ ਵਿਦੇਸ਼ੀ ਅੱਤਵਾਦ ਤੇ ਭਟਕੇ ਹੋਏ ਨੌਜਵਾਨਾਂ ਲਈ ਵੱਖ-ਵੱਖ ਰਵੱਈਆ ਅਪਣਾਉਣਾ ਪੈਂਦਾ ਹੈ ਭਟਕੇ ਹੋਏ ਨੌਜਵਾਨਾਂ ਦੀ ਸਮਾਜ ਦੀ ਮੁੱਖਧਾਰਾ ’ਚ ਵਾਪਸੀ ਲਈ ਯਤਨ ਵੀ ਜਾਰੀ ਰੱਖਣੇ ਪੈਣਗੇ। (Terrorist Attack)
ਇਹ ਵੀ ਪੜ੍ਹੋ : ‘ਸੱਚ ਕਹੂੰ’ ਨੇ ਆਪਣੀ ਵਰ੍ਹੇਗੰਢ ਪੰਛੀਆਂ ਨੂੰ ਦਾਣਾ ਪਾਣੀ ਰੱਖ ਕੇ ਮਨਾਈ
ਜੰਮੂ ਕਸ਼ਮੀਰ ਘੁੰਮਣ ਗਏ ਰਾਜਸਥਾਨ ਦੇ ਪਤੀ-ਪਤਨੀ ’ਤੇ ਅੱਤਵਾਦੀਆਂ ਨੇ ਚਲਾਈਆਂ ਗੋਲੀਆਂ
ਜੋੜੇ ਨੂੰ ਜਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ (Terrorist Attack)
Terrorist Attack: ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਾ: ਭਾਜਪਾ ਆਗੂ ਦਾ ਕਤਲ
ਜੰਮੂ ਕਸ਼ਮੀਰ (ਏਜੰਸੀ)। ਜੰਮੂ-ਕਸ਼ਮੀਰ ਦੇ ਬਾਰਾਮੂਲਾ ’ਚ ਲੋਕ ਸਾਭ ਚੋਣਾਂ ਦੇ ਕਰੀਬ ਦੋ ਦਿਨਾਂ ਪਹਿਲਾਂ ਹੋਏ ਅੱਤਵਾਦੀ ਹਮਲੇ ’ਚ ਸ਼ਨਿੱਚਰਵਾਰ ਨੂੰ ਸ਼ੋਪੀਆਂ ਅਤੇ ਅਨੰਤਨਾਗ ’ਚ ਦੋ ਵੱਖ-ਵੱਖ ਅੱਤਵਾਦੀ ਹਮਲਿਆਂ ’ਚ ਭਾਜਪਾ ਦੇ ਇੱਕ ਆਗੂ ਦੀ ਮੌਤ ਹੋ ਗਈ ਅਤੇ ਜੈਪੂਰ ਦਾ ਇੱਕ ਜੋੜਾ ਜਖਮੀ ਹੋ ਗਿਆ। ਸ਼ਨਿੱਚਰਵਾਰ ਨੂੰ ਪਹਿਲਗਾਮ ਕੋਲ ਇੱਕ ਖੁੱਲੇ ਸੈਲਾਨੀ ਕੈਂਪ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ’ਚ ਇੱਕ ਜੋੜਾ ਫਰਹਾ ਅਤੇ ਤਬਰੇਜ਼ ਜਖਮੀ ਹੋ ਗਏ। ਇਸ ਦਰਮਿਆਨ ਬੀਤੀ ਰਾਤ ਸ਼ੋਪੀਆਂ ਦੇ ਹਿਰਪੋਰਾ ’ਚ ਅੱਤਵਾਦੀਆਂ ਨੇ ਸਾਬਕਾ ਭਾਜਪਾ ਸਰਪੰਚ ਏਜਾਜ ਸ਼ੇਖ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। Terrorist Attack
ਇਹ ਵੀ ਪੜ੍ਹੋ:Road Accident: ਗੱਡੀ ਚਲਾਉਣੀ ਸਿੱਖ ਰਿਹਾ ਸੀ ਨਾਬਾਲਗ, ਮਾਂ ਪੁੱਤ ਦਰੜੇ, 4 ਸਾਲਾ ਬੱਚੇ ਦੀ ਮੌਤ
ਰਾਜਸਥਾਨ ਦੇ ਫਰਹਾ ਅਤੇ ਉਸਦੇ ਪਤੀ ਤਬਰੇਜ਼ ਉਸ ਸਮੇਂ ਜਖਮੀ ਹੋ ਗਏ ਜਦੋਂ ਅੱਤਵਾਦੀਆਂ ਨੇ ਅਨੰਤਨਾਗ ਦੇ ਯੰਨਾਰ ’ਚ ਇੱਖ ਖੁੱਲੇ ਸੈਲਾਨੀ ਕੈਂਪ ’ਤੇ ਹਮਲਾ ਕਰ ਦਿੱਤਾ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਅੱਤਵਾਦੀਆਂ ਨੇ ਜੈਪੁਰ (ਰਾਜਸਥਾਨ ਵਿਚ) ਦੀ ਰਹਿਣ ਵਾਲੀ ਇਕ ਔਰਤ ਫਰਹਾ ਅਤੇ ਉਸ ਦੇ ਪਤੀ ਤਬਰੇਜ਼ ਨੂੰ ਅਨੰਤਨਾਗ ਦੇ ਯਨਾਰ ਵਿਚ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਜੋੜੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।  Terrorist Attack
ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਲਾਨੀਆਂ ‘ਤੇ ਹਮਲੇ ਦੇ ਅੱਧੇ ਘੰਟੇ ਦੇ ਅੰਦਰ ਹੀ ਸਾਬਕਾ ਸਰਪੰਚ ਐਜਾਜ਼ ਸ਼ੇਖ ਦੀ ਰਾਤ ਕਰੀਬ ਸਾਢੇ 10 ਵਜੇ ਸ਼ੋਪੀਆਂ ਦੇ ਹੀਰਪੋਰਾ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲੇ ਤੋਂ ਬਾਅਦ ਭਾਜਪਾ ਆਗੂ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਆਪਣੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਨੰਤਨਾਗ ਅਤੇ ਰਾਜੌਰੀ ‘ਚ ਇਹ ਹਮਲੇ ਸੰਸਦੀ ਚੋਣਾਂ ਦੇ ਪ੍ਰਚਾਰ ਦੌਰਾਨ ਹੋਏ ਹਨ।
ਮਾਸਕੋ ’ਚ ਵੱਡਾ ਅਤਵਾਦੀ ਹਮਲਾ, 60 ਦੀ ਮੌਤ, ਭਾਰੀ ਗੋਲੀਬਾਰੀ ਕਰਕੇ ਸੁੱਟੇ ਗ੍ਰੇਨੇਡ
ਫੌਜੀ ਪਹਿਰਾਵੇ ਵਾਲੇ 5 ਅੱਤਵਾਦੀ ਕੰਸਰਟ ਹਾਲ ’ਚ ਹੋਏ ਦਾਖਲ | Moscow Terrorist Attack
ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ
ਮਾਸਕੋ (ਏਜੰਸੀ)। ਰੂਸ ਦੀ ਰਾਜਧਾਨੀ ਮਾਸਕੋ ਦੇ ਕ੍ਰੋਕਸ ਸਿਟੀ ਹਾਲ ’ਤੇ ਹੋਏ ਅੱਤਵਾਦੀ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਮਰਨ ਵਾਲਿਆਂ ਦਾ ਅੰਕੜਾ ਅਜੇ ਹੋਰ ਵੀ ਵਧ ਸਕਦਾ ਹੈ। 140 ਤੋਂ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਹਮਲਾ ਸ਼ੁੱਕਰਵਾਰ ਰਾਤ (22 ਮਾਰਚ) ਨੂੰ ਹੋਇਆ ਹੈ। ਇਸਲਾਮਿਕ ਸਟੇਟ (ਆਈਐਸ) ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਫੌਜ ਦੀ ਵਰਦੀ ਪਹਿਨੇ ਪੰਜ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਬੰਬ ਸੁੱਟੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਅਸੀਂ ਮਾਸਕੋ ’ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ। ਸਾਡੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ। ਦੁੱਖ ਦੀ ਇਸ ਘੜੀ ਵਿੱਚ ਭਾਰਤ ਰੂਸ ਦੀ ਸਰਕਾਰ ਤੇ ਲੋਕਾਂ ਦੇ ਨਾਲ ਇੱਕਮੁੱਠ ਹੈ। (Moscow Terrorist Attack)
ਅਮਰੀਕੀ ਦੂਤਘਰ ਨੇ ਹਮਲੇ ਦੀ ਚਿਤਾਵਨੀ ਦਿੱਤੀ ਸੀ | Moscow Terrorist Attack
ਦੱਸਿਆ ਜਾ ਰਿਹਾ ਹੈ ਕਿ ਰੂਸ ’ਚ ਅਮਰੀਕੀ ਦੂਤਘਰ ਨੇ ਮਾਰਚ ਦੀ ਸ਼ੁਰੂਆਤ ’ਚ ਹੀ ਵੱਡੇ ਹਮਲੇ ਦੀ ਚਿਤਾਵਨੀ ਦਿੱਤੀ ਸੀ। ਦੂਤਾਵਾਸ ਨੇ ਕਿਹਾ ਸੀ ਕਿ ਅੱਤਵਾਦੀ ਮਾਸਕੋ ’ਚ ਇੱਕ ਸੰਗੀਤ ਸਮਾਰੋਹ ’ਚ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਦੂਤਾਵਾਸ ਨੇ ਇੱਕ ਐਡਵਾਈਜਰੀ ਜਾਰੀ ਕਰਕੇ ਰੂਸ ’ਚ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਅਗਲੇ 48 ਘੰਟਿਆਂ ਤੱਕ ਕਿਸੇ ਵੀ ਵੱਡੇ ਇਕੱਠ ’ਚ ਸ਼ਾਮਲ ਨਾ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪੁਤਿਨ ਨੇ ਅਮਰੀਕੀ ਦੂਤਘਰ ’ਤੇ ਹਮਲੇ ਨੂੰ ਲੈ ਕੇ ਦਿੱਤੀ ਗਈ ਚਿਤਾਵਨੀ ਦੀ ਨਿੰਦਾ ਕੀਤੀ ਸੀ। ਫਿਲਹਾਲ ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਕਿਰਬੀ ਨੇ ਕਿਹਾ ਕਿ ਉਹ ਇਸ ਸਮੇਂ ਹੋਰ ਜਾਣਕਾਰੀ ਨਹੀਂ ਦੇ ਸਕਦੇ। ਹਮਲੇ ਦੀਆਂ ਤਸਵੀਰਾਂ ਬਹੁਤ ਭਿਆਨਕ ਹਨ। (Moscow Terrorist Attack)
ਇਹ ਵੀ ਪੜ੍ਹੋ : ਆਓ! ਸ਼ਹੀਦ ਭਗਤ ਸਿੰਘ ਵੱਲੋਂ ਮੋੜੇ ਕਿਤਾਬ ਦੇ ਪੰਨੇ ਨੂੰ ਖੋਲ੍ਹ ਕੇ ਅੱਗੇ ਤੁਰੀਏ
ਹਮਲੇ ਦੌਰਾਨ ਇੱਕ ਰਾਕ ਬੈਂਡ ਕੰਸਰਟ ਚੱਲ ਰਿਹਾ ਸੀ | Moscow Terrorist Attack
ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਹਾਲ ’ਚ ਮਸ਼ਹੂਰ ਰੂਸੀ ਰਾਕ ਬੈਂਡ ਪਿਕਨਿਕ ਦਾ ਸੰਗੀਤ ਸਮਾਰੋਹ ਚੱਲ ਰਿਹਾ ਸੀ। ਜਖਮੀਆਂ ਦੀ ਮਦਦ ਲਈ 70 ਐਂਬੂਲੈਂਸਾਂ ਨੂੰ ਮੌਕੇ ’ਤੇ ਭੇਜਿਆ ਗਿਆ ਤੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਅੱਤਵਾਦੀ ਆਟੋਮੈਟਿਕ ਹਥਿਆਰਾਂ ਨਾਲ ਇਮਾਰਤ ਦੇ ਐਂਟਰੀ ਗੇਟ ’ਤੇ ਪਹੁੰਚੇ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਦੀ ਦਾੜ੍ਹੀ ਸੀ। ਉਨ੍ਹਾਂ ਕੋਲ ਏਕੇ ਸੀਰੀਜ ਦੇ ਹਥਿਆਰ ਸਨ। ਉਨ੍ਹਾਂ ਨੇ ਮੁੱਖ ਗੇਟ ਬੰਦ ਕਰ ਦਿੱਤਾ ਤੇ ਨੇੜੇ ਤੋਂ ਲੋਕਾਂ ’ਤੇ ਗੋਲੀਆਂ ਚਲਾਈਆਂ। (Moscow Terrorist Attack)
100 ਲੋਕਾਂ ਦਾ ਰੈਸਕਊ ਆਪ੍ਰੇਸ਼ਨ | Moscow Terrorist Attack
ਸਪੈਸ਼ਨ ਫੋਰਸ, ਪੁਲਿਸ ਤੇ ਦੰਗਾ ਵਿਰੋਧੀ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬੇਸਮੈਂਟ ’ਚ ਫਸੇ 100 ਲੋਕਾਂ ਨੂੰ ਬਚਾਇਆ। ਪੁਲਿਸ, ਦੰਗਾ ਕੰਟਰੋਲ ਯੂਨਿਟ ਸਮੇਤ ਫੋਰਸ ਦੀਆਂ ਵੱਖ-ਵੱਖ ਯੂਨਿਟਾਂ ਮੌਕੇ ’ਤੇ ਤਾਇਨਾਤ ਹਨ। ਹੈਲੀਕਾਪਟਰ ਦੀ ਮਦਦ ਨਾਲ ਹਾਲ ਦੇ ਉੱਪਰ ਲੱਗੀ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਮਾਸਕੋ ਦੇ ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨਾਂ ’ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਹੋਰ ਮਾਲ ਤੇ ਭੀੜ ਵਾਲੇ ਇਲਾਕਿਆਂ ’ਚ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। (Moscow Terrorist Attack)
ਜੰਮੂ-ਕਸ਼ਮੀਰ : ਪੁੰਛ ’ਚ ਤਿੰਨ ਨਾਗਰਿਕਾਂ ਦੀ ਮੌਤ ਦਾ ਮਾਮਲਾ ਭਖਿਆ
ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਸਮੇਤ 4 ’ਤੇ ਕਾਰਵਾਈ | Terrorist Attack
21 ਦਸੰਬਰ ਨੂੰ ਹੋਇਆ ਸੀ ਅੱਤਵਾਦੀ ਹਮਲਾ
ਨਵੀਂ ਦਿੱਲੀ/ਸ੍ਰੀਨਗਰ (ਏਜੰਸੀ)। ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ’ਚ ਤਿੰਨ ਨਾਗਰਿਕਾਂ ਦੀ ਮੌਤ ਦੀ ਜਾਂਚ ਲਈ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਨੂੰ ਲਾਇਆ ਗਿਆ। ਫੌਜ ਨੇ ਮਾਰਕੁੱਟ ਨਾਲ ਤਿੰਨ ਆਮ ਨਾਗਰਿਕਾਂ ਦੀ ਮੌਤ ਦੇ ਦੋਸ਼ੀਆਂ ਖ਼ਿਲਾਫ਼ ਕੋਰਟ ਆਫ ਇੰਕੁਆਰੀ ਸ਼ੁਰੂ ਕਰ ਦਿੱਤੀ ਹੈ ਭਾਰਤੀ ਫੌਜ ਦੇ ਸੂਤਰਾਂ ਮੁਤਾਬਕ 13 ਸੈਕਟਰ ਰਾਸ਼ਟਰੀ ਰਾਈਫਲਜ਼ ਦੇ ਬ੍ਰਿਗੇਡੀਅਰ ਕਮਾਂਡਰ ਨਾਲ ਜੋੜਿਆ ਗਿਆ ਨਾਲ ਹੀ ਸਬੰਧਿਤ ਅਧਿਕਾਰੀ ਦੇ ਇਲਾਕੇ ਵਿੱਚ ਅੱਤਵਾਦੀ ਹਮਲਿਆਂ ’ਚ ਜਵਾਨਾਂ ਦੇ ਸ਼ਹੀਦ ਹੋਣ ਦੀਆਂ ਘਟਨਾਵਾਂ ਸਬੰਧੀ ਵੀ ਜਾਂਚ ਕੀਤੀ ਜਾਵੇਗੀ। ਦਰਅਸਲ ਰਾਜੌਰੀ-ਪੁੰਛ ਸੈਕਟਰ ’ਚ ਫੌਜ ਦੇ ਕਾਫਲੇ ’ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਸਨ। ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਤਿੰਨਾਂ ਨਾਗਰਿਕਾਂ ਨੂੰ ਹਮਲੇ ਨਾਲ ਸਬੰਧਿਤ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ। ਇਹ ਤਿੰਨੇ ਨਾਗਰਿਕ ਬਾਅਦ ਵਿੱਚ ਮ੍ਰਿਤਕ ਪਾਏ ਗਏ ਸਨ। (Terrorist Attack)
ਆਖਿਰ ਅਫਰੀਕਾ ’ਚ Test Series ਕਿਉਂ ਨਹੀਂ ਜਿੱਤ ਪਾਉਂਦਾ ਭਾਰਤ, ਕੀ ਇਸ ਵਾਰ ਟੁੱਟੇਗਾ ਇਹ ਸਿਲਸਿਲਾ
ਦੱਸ ਦਈਏ ਕਿ 21 ਦਸੰਬਰ ਨੂੰ ਸ਼ਾਮ ਕਰੀਬ 4.45 ਵਜੇ ਰਾਜੌਰੀ/ਪੁੰਛ ਦੇ ਸੁਰਨਕੋਟ ਸਬ-ਡਿਵੀਜ਼ਨ ’ਚ ਡੇਰਾ ਕੀ ਗਲੀ ਅਤੇ ਬੁਫਲਿਆਜ਼ ਦੇ ਵਿਚਕਾਰ ਸੰਘਣੇ ਜੰਗਲੀ ਖੇਤਰ ’ਚ ਦਾਨਾਰ ਸਵਾਨਿਆ ਮੋੜ ’ਤੇ ਅੱਤਵਾਦੀਆਂ ਨੇ ਫੌਜ ਦੇ ਦੋ ਵਾਹਨਾਂ ’ਤੇ ਹਮਲਾ ਕੀਤਾ ਸੀ, ਜਿਸ ’ਚ 4 ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਜ਼ਖਮੀ ਹੋ ਗਏ। ਹਮਲੇ ਦੇ ਘੇਰੇ ਵਿੱਚ ਆਏ ਫੌਜੀ ਵਾਹਨ ਇੱਕ ਅਪ੍ਰੇਸ਼ਨ ਲਈ ਜਾ ਰਹੇ ਸਨ ਜੋ ਵੀਰਵਾਰ ਸਵੇਰੇ ਇਲਾਕੇ ਵਿੱਚ ਸ਼ੱਕੀ ਗਤੀਵਿਧੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। (Terrorist Attack)
ਕ੍ਰਿਸਮਸ ਮਨਾਉਂਦੇ ਹੋਏ ਆਪਣੇ ਬਹਾਦਰ ਫੌਜੀਆਂ ਨੂੰ ਨਾ ਭੁੱਲੋ : ਸੀਜੇਆਈ ਚੰਦਰਚੂੜ | Terrorist Attack
ਰਾਜੌਰੀ ’ਚ ਅੱਤਵਾਦੀ ਹਮਲੇ ’ਚ ਚਾਰ ਫੌਜੀਆਂ ਦੀ ਮੌਤ ਨੂੰ ਯਾਦ ਕਰਦੇ ਹੋਏ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਹੈ ਕਿ ਕ੍ਰਿਸਮਸ ਮਨਾਉਂਦੇ ਹੋਏ ਸਾਨੂੰ ਫੌਜੀਆਂ ਨੂੰ ਨਹੀਂ ਭੁੱਲਣਾ ਚਾਹੀਦਾ। ਜਸਟਿਸ ਚੰਦਰਚੂੜ ਨੇ ਕਿਹਾ, ‘ਅਸੀਂ ਕੁਝ ਦਿਨ ਪਹਿਲਾਂ ਆਪਣੇ ਹਥਿਆਰਬੰਦ ਬਲਾਂ ਦੇ ਚਾਰ ਮੈਂਬਰਾਂ ਨੂੰ ਗੁਆ ਦਿੱਤਾ ਹੈ। ਇਸ ਲਈ ਜਦੋਂ ਅਸੀਂ ਕ੍ਰਿਸਮਸ ਦਾ ਜਸ਼ਨ ਮਨਾ ਰਹੇ ਹਾਂ, ਸਾਨੂੰ ਉਨ੍ਹਾਂ ਫੌਜੀ ਜਵਾਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਸਾਡੇ ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਹਨ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ।’ ਉਨ੍ਹਾਂ ਅਨੁਸਾਰ, ‘ਉਹ ਇਸ ਠੰਢੀ ਸਵੇਰ ਵਿੱਚ ਵੀ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਹਨ। ਇਸ ਲਈ ਜਦੋਂ ਅਸੀਂ ਗਾਉਂਦੇ ਹਾਂ, ਅਸੀਂ ਉਨ੍ਹਾਂ ਲਈ ਵੀ ਗਾਉਂਦੇ ਹਾਂ।’ ਜਸਟਿਸ ਡੀਵਾਈ ਚੰਦਰਚੂੜ ਸੁਪਰੀਮ ਕੋਰਟ ਵਿੱਚ ਕ੍ਰਿਸਮਿਸ ਮਨਾਉਣ ਲਈ ਹੋਏ ਇੱਕ ਸਮਾਗਮ ਦੌਰਾਨ ਬੋਲ ਰਹੇ ਸਨ। (Terrorist Attack)
ਅੱਤਵਾਦੀਆਂ ਦੀ ਭਾਲ ਲਈ ਆਪ੍ਰੇਸ਼ਨ ਤੇਜ਼ | Terrorist Attack
ਵੀਰਵਾਰ ਨੂੰ ਪੁੰਛ-ਰਾਜੌਰੀ ’ਚ ਫੌਜ ਦੇ ਕਾਫਲੇ ’ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਹਮਲੇ ਵਿੱਚ ਸ਼ਾਮਲ ਕਿਸੇ ਵੀ ਅੱਤਵਾਦੀ ਦੀ ਅਜੇ ਤੱਕ ਪਛਾਣ ਜਾਂ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦੌਰਾਨ ਏਐੱਨਆਈ ਵੱਲੋਂ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ, ਸੁਰੱਖਿਆ ਮੁਲਾਜ਼ਮ ਪੁੰਛ ਜ਼ਿਲ੍ਹੇ ਦੇ ਬਫਲਿਆਜ਼ ਖੇਤਰ ਵਿੱਚ ਇੱਕ ਕੁੱਤਿਆਂ ਦੇ ਦਸਤੇ ਨਾਲ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇੱਕ ਹੋਰ ਵੀਡੀਓ ਵਿੱਚ ਸੁਰੱਖਿਆ ਮੁਲਾਜ਼ਮ ਪੁੰਛ ਜ਼ਿਲ੍ਹੇ ਦੇ ਰਾਜੌਰੀ ਸੈਕਟਰ ਦੇ ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। (Terrorist Attack)