Alcohol - Sach Kahoon Punjabi
Alcohol : ਸ਼ਰਾਬ ਦੀ ਖਪਤ ਘਟਾਉਣ ਸਰਕਾਰਾਂ
ਸੂਬਾ ਸਰਕਾਰਾਂ ਇਨ੍ਹਾਂ ਦਿਨਾਂ ’ਚ ਆਬਕਾਰੀ ਨੀਤੀ ਬਣਾਉਣ ’ਚ ਰੁੱਝੀਆਂ ਹੋਈਆਂ ਹਨ ਸਿਰਫ਼ ਚਾਰ ਰਾਜਾਂ ਨੂੰ ਛੱਡ ਕੇ ਸ਼ਰਾਬ ਤੋਂ ਮਿਲਣ ਵਾਲਾ ਮਾਲੀਆ ਸੂਬਾ ਸਰਕਾਰਾਂ ਦੀ ਕਮਾਈ ਦਾ ਵੱਡਾ ਹਿੱਸਾ ਬਣਦਾ ਜਾ ਰਿਹਾ ਹੈ ਜੇਕਰ 2021-22 ਦੀ ਰਿਪੋਰਟ ਨੂੰ ਵੇਖਿਆ ਜਾਵੇ ਤਾਂ ਸ਼ਰਾਬ ਤੋਂ ਸਾਰੇ ਰਾਜਾਂ ਨੂੰ ਹੋਣ ਵਾਲੀ ਕਮਾਈ ਪੌਣੇ ਦੋ ਲੱਖ ਕਰੋੜ ਦੇ ਕਰੀਬ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਹਰ ਸਾਲ ਹੀ ਇਹ ਅੰਕੜਾ ਉੱਪਰ ਵੱਲ ਜਾ ਰਿਹਾ ਹੈ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਾਲਾਂ ’ਚ ਕੀ ਹਾਲਾਤ ਹੋਣਗੇ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਅੱਜ ਦੇਸ਼ ’ਚ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਮਰੀਜ਼ਾਂ ਦੀ ਭੀੜ ਵਧ ਰਹੀ ਹੈ ਜੋ ਸ਼ਰਾਬ ਦੇ ਕਹਿਰ ਦਾ ਨਤੀਜਾ ਹੈ। (Alcohol)
ਮਾਲੇਰਕੋਟਲਾ ਵਿੱਚ ਪਸ਼ੂ ਚੋਰ ਗਿਰੋਹ ਦਾ ਪਰਦਾਫਾਸ਼
ਲੀਵਰ ਫੇਲ੍ਹ ਹੋਣ ਵਾਲੇ ਮਰੀਜ਼ ਜਿੱਥੇ ਜ਼ਿੰਦਗੀ ਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ, ਉੱਥੇ ਮਹਿੰਗੇ ਇਲਾਜ ਕਾਰਨ ਵਿੱਤੀ ਤੌਰ ’ਤੇ ਕੰਗਾਲ ਹੋ ਚੁੱਕੇ ਹਨ ਸੂਬਾ ਸਰਕਾਰਾਂ ਸਿਹਤ ਖੇਤਰ ਲਈ ਵੀ ਬਜਟ ਵਧਾ ਰਹੀਆਂ ਹਨ, ਦੂਜੇ ਪਾਸੇ ਸ਼ਰਾਬ ਦੀ ਵਧ ਰਹੀ ਖਪਤ ’ਤੇ ਚੁੱਪ ਹਨ ਸਗੋਂ ਸ਼ਰਾਬ ਤੋਂ ਹੋਣ ਵਾਲੀ ਕਮਾਈ ਨੂੰ ਸਰਕਾਰਾਂ ਦੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ ਇਹ ਦੋਗਲੀ ਨੀਤੀ ਮਨੁੱਖੀ ਸਿਹਤ ਤੇ ਸਮਾਜ ਨੂੰ ਬਰਬਾਦ ਕਰ ਰਹੀ ਹੈ ਸਮਾਂ ਆ ਗਿਆ ਹੈ ਕਿ ਸਰਕਾਰਾਂ ਸਹੀ, ਵਿਗਿਆਨਕ ਤੇ ਲੋਕ ਭਲਾਈ ਦੇ ਫੈਸਲੇ ਲੈਣ ਲਈ ਸ਼ਰਾਬ ਦੀ ਕਮਾਈ ਦਾ ਲਾਲਚ ਛੱਡਣ ਸ਼ਰਾਬ ਦੀ ਖਪਤ ਵਧਾ ਕੇ ਵਿਕਾਸ ਕਾਰਜਾਂ ਲਈ ਪੈਸਾ ਇਕੱਠਾ ਕਰਨ ਦਾ ਕੋਈ ਮਾਇਨਾ ਨਹੀਂ ਹੈ ਸਮਾਜ ਦੀ ਬਰਬਾਦੀ ਤੇ ਵਿਕਾਸ ਦਾ ਕੋਈ ਤਾਲਮੇਲ ਨਹੀਂ ਬੈਠਦਾ। (Alcohol)
ਸ਼ਰਾਬ ਦਾ ਆਤੰਕਵਾਦ
ਪੰਜਾਬ ਦੇ ਮਰਹੂਮ ਵਿਦਵਾਨ ਲੇਖਕ ਜਸਵੰਤ ਸਿੰਘ ਕੰਵਲ ਨੇ ਪ੍ਰਾਂਤ ਦੀ ਦੁਖਦੀ ਰਗ ’ਤੇ ਹੱਥ ਧਰਦਿਆਂ ਲਿਖਿਆ ਸੀ, ‘ਪੰਜਾਬ ਨੂੰ ਗੋਡਿਆਂ ਭਾਰ ਨੇਜ਼ਿਆਂ ਜਾਂ ਤਲਵਾਰਾਂ ਨੇ ਨਹੀਂ ਕੀਤਾ, ਸਗੋਂ ਢਾਈ-ਤਿੰਨ ਇੰਚ ਦੀਆਂ ਸਰਿੰਜਾਂ ਤੇ ਸ਼ਰਾਬ ਦੀਆਂ ਬੋਤਲਾਂ ਨੇ ਕੀਤਾ ਹੈ।’ ਸੱਚਮੁੱਚ ਸ਼ਰਾਬ ਦੇ ਵਗਦੇ ਦਰਿਆ ਕਾਰਨ ਜਿੱਥੇ ਜਵਾਨੀ ਦਿਸ਼ਾਹੀਣ, ਮਨੋਰਥਹੀਣ ਤੇ ਮੰਤਵਹੀਣ ਹੋਈ ਹੈ, ਉੱਥੇ ਹੀ ਪ੍ਰਾਂਤ ਦੇ ਪੱਛੜੇਪਣ, ਵਿਕਾਸ ਦੀ ਖੜੋਤ ਤੇ ਸਿਰਜਣਾਤਮਕ ਸ਼ਕਤੀ ਦੀਆਂ ਪੁਲਾਂਘਾਂ ਨੂੰ ਜੂੜ ਪੈਣ ਕਾਰਨ ਘਰਾਂ ਦੀ ਬਰਕਤ ਗੁੰਮ ਹੋਣ ਦੇ ਨਾਲ-ਨਾਲ ਠੰਢੇ ਚੁੱਲ੍ਹਿਆਂ ’ਚ ਘਾਹ ਉੱਗਿਆ ਹੋਇਆ ਹੈ। ਬਜ਼ੁਰਗ ਮਾਂ-ਬਾਪ, ਪਤਨੀਆਂ ਤੇ ਵਿਲਕਦੇ ਬੱਚੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। (Alcohol)
ਇੱਥੇ ਹੀ ਬੱਸ ਨਹੀਂ, 60% ਹਾਦਸੇ, 90% ਤੇਜਧਾਰ ਹਥਿਆਰਾਂ ਨਾਲ ਹਮਲੇ, 69% ਦੁਰਾਚਾਰ, 80% ਦੁਸ਼ਮਣੀ ਕੱਢਣ ਵਾਲੇ ਹਮਲੇ ਵੀ ਸ਼ਰਾਬੀ ਹਾਲਤ ਵਿੱਚ ਹੀ ਕੀਤੇ ਜਾਂਦੇ ਹਨ। ਅਜਿਹੀਆਂ ਵਾਰਦਾਤਾਂ ਕਾਰਨ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੈ, ਉੱਥੇ ਹੀ ਕ੍ਰਾਈਮ ਗ੍ਰਾਫ਼ ਵਿੱਚ ਵਾਧਾ ਹੋਣ ਕਾਰਨ ਵੱਖ-ਵੱਖ ਜੁਰਮਾਂ ਨਾਲ ਥਾਣੇ ਦਾ ਰੋਜ਼ਨਾਮਚਾ ਵੀ ਭਰਿਆ ਜਾ ਰਿਹਾ ਹੈ। ਇੰਜ ਪੰਜਾਬ ਇਸ ਵੇਲੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸ਼ਰਾਬ ਦੇ ਕਹਿਰ ਕਾਰਨ ਹਰ ਪਿੰਡ ਵਿੱਚ ਅੰਦਾਜ਼ਨ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਹਰ ਰੋਜ਼ ਅੰਦਾਜ਼ਨ 18 ਤਲਾਕ ਦੇ ਮੁਕੱਦਮੇ ਅਦਾਲਤਾਂ ਵਿੱਚ ਦਰਜ ਹੋ ਰਹੇ ਹਨ।
ਇਹ ਵੀ ਪੜ੍ਹੋ : ਭਵਿੱਖ ਦਾ ਸਭ ਤੋਂ ਵੱਡਾ ਸੰਕਟ ਘਟਦੀ ਖੁਰਾਕ ਪੈਦਾਵਾਰ
ਪੀੜਤ ਔਰਤਾਂ ਨਸ਼ੱਈ ਪਤੀ ਦੀਆਂ ਹਰਕਤਾਂ ਤੋਂ ਪੋਟਾ-ਪੋਟਾ ਦੁਖੀ ਹੋ ਕੇ ਅਲੱਗ ਰਹਿਣ ਦਾ ਫੈਸਲਾ ਬੇਵਸੀ ਦੀ ਹਾਲਤ ਵਿੱਚ ਕਰਦੀਆਂ ਹਨ। ਪਿਛਲੇ ਦਿਨੀਂ ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਪੰਧੇਰ ਕਲਾਂ ਵਿੱਚ ਇੱਕ ਬਾਪ ਦਾ ਇਕਲੌਤਾ ਪੁੱਤ ਗੁਆਂਢ ਵਿੱਚ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ। ਦੇਰ ਰਾਤ ਤੱਕ ਜਦੋਂ ਉਹ ਨਾ ਪਰਤਿਆ ਤਾਂ ਬਾਪ ਨੇ ਉਸ ਨੂੰ ਘਰ ਆਉਣ ਲਈ ਕਈ ਫੋਨ ਕੀਤੇ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਜਦੋਂ ਉਹ ਘਰ ਪੁੱਜਿਆ ਤਾਂ ਲੋਹਾ-ਲਾਖਾ ਹੋ ਕੇ ਮਾਂ-ਬਾਪ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਥੋੜ੍ਹੀ-ਮੋਟੀ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਲੋਹੇ ਦੀ ਰਾਡ ਨਾਲ ਮਾਂ-ਬਾਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (Alcohol)
ਕਿਤੇ ਮਾਂ ਦਾ ਕਤਲ, ਕਿਤੇ ਪਤਨੀ ਦਾ ਕਤਲ, ਕਿਤੇ ਮਾਸੂਮ ਬੱਚਿਆਂ ਦੇ ਕਤਲ ਉਪਰੰਤ ਸ਼ਰਾਬੀ ਵੱਲੋਂ ਆਪਣੀ ਜੀਵਨ-ਲੀਲਾ ਵੀ ਸਮਾਪਤ ਕਰ ਲੈਣੀ, ਅਜਿਹੇ ਦਰਦਨਾਕ ਕਿੱਸੇ ਹਰ ਰੋਜ਼ ਸੁਣਨ ਨੂੰ ਮਿਲਦੇ ਹਨ। ਦਰਅਸਲ ਨਸ਼ੱਈ ਸਰੀਰਕ, ਮਾਨਸਿਕ ਅਤੇ ਬੌਧਿਕ ਕੰਗਾਲੀ ਭੋਗਦਿਆਂ ਚੰਗਾ ਪੁੱਤ, ਚੰਗਾ ਪਤੀ, ਚੰਗਾ ਬਾਪ ਤੇ ਚੰਗਾ ਨਾਗਰਿਕ ਬਣਨ ਦੇ ਯੋਗ ਨਹੀਂ ਹੁੰਦਾ। ਪਿਛਲੇ ਡੇਢ ਦਹਾਕੇ ਵਿੱਚ ਬੀਅਰ ਦੀ ਖਪਤ ਵਿੱਚ 209%, ਅੰਗਰੇਜ਼ੀ ਸ਼ਰਾਬ ਵਿੱਚ 131% ਤੇ ਦੇਸੀ ਸ਼ਰਾਬ ਦੀ ਖਪਤ ਵਿੱਚ 127% ਦਾ ਵਾਧਾ ਹੋਣਾ ਗੰਭੀਰ ਚਿੰਤਾਜਨਕ ਵਿਸ਼ਾ ਹੈ। ਪੰਜਾਬ ਦੀਆਂ 16 ਸ਼ਰਾਬ ਦੀਆਂ ਫੈਕਟਰੀਆਂ ਰਾਹੀਂ ਰੋਜ਼ਾਨਾ 23,90,000 ਲੀਟਰ ਸ਼ਰਾਬ ਦਾ ਉਤਪਾਦਨ ਹੋ ਰਿਹਾ ਹੈ। ਪੰਜਾਬ ਦੇ 12673 ਪਿੰਡਾਂ ਵਿੱਚ ਕੋਈ ਵੀ ਅਜਿਹਾ ਪਿੰਡ ਨਹੀਂ ਜਿੱਥੇ ਸ਼ਰਾਬ ਨੇ ਭਾਣਾ ਨਾ ਵਰਤਾਇਆ ਹੋਵੇ। (Alcohol)
ਇਹ ਵੀ ਪੜ੍ਹੋ : ਆਬੋਂ-ਹਵਾ ’ਚ ਹੋਇਆ ਕਾਫ਼ੀ ਸੁਧਾਰ, ਬਠਿੰਡਾ ਦੀ ਸਥਿਤੀ ਸਭ ਤੋਂ ਬਿਹਤਰ
ਇੱਕ ਸਰਵੇਖਣ ਅਨੁਸਾਰ ਚਾਰ ਹਜ਼ਾਰ ਦੀ ਅਬਾਦੀ ਵਾਲੇ ਪਿੰਡ ਵਿੱਚ ਹਰ ਰੋਜ਼ ਪਿੰਡ ਦੇ ਲੋਕ ਅੰਦਾਜ਼ਨ 30 ਹਜ਼ਾਰ ਦੀ ਸ਼ਰਾਬ ਡਕਾਰ ਜਾਂਦੇ ਹਨ। ਮਹੀਨੇ ਦੀ 9 ਲੱਖ ਅਤੇ ਸਾਲ ਦਾ ਇੱਕ ਕਰੋੜ ਤੋਂ ਜ਼ਿਆਦਾ ਇੱਕ ਪਿੰਡ ਦੇ ਲੋਕਾਂ ਦਾ ਸ਼ਰਾਬ ਦੇ ਲੇਖੇ ਲੱਗ ਜਾਂਦਾ ਹੈ। ਹਰ ਰੋਜ਼ ਅੰਦਾਜ਼ਨ 5.20 ਲੱਖ ਸ਼ਰਾਬ ਦੇ ਢੱਕਣ ਖੁੱਲ੍ਹਦੇ ਹਨ। ਪੰਜਾਬ ਸਰਕਾਰ ਵੱਲੋਂ 41 ਕਰੋੜ ਤੋਂ ਵੀ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਪੰਜਾਬੀਆਂ ਨੂੰ ਪਰੋਸ ਕੇ 9754 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿਥਿਆ ਗਿਆ ਹੈ। ਦੂਸਰੇ ਸ਼ਬਦਾਂ ਵਿੱਚ ਪੰਜਾਬੀਆਂ ਨੂੰ ਖੁੰਘਲ ਕਰਕੇ, ਉਨ੍ਹਾਂ ਨੂੰ ਕਮਲੇ-ਬੌਲੇ ਕਰਕੇ ਇਕੱਠੇ ਕੀਤੇ ਪੈਸਿਆਂ ਨਾਲ ਪੰਜਾਬ ਦਾ ਸਰਬਪੱਖੀ ਵਿਕਾਸ ਕਰਨ ਦੀ ਯੋਜਨਾ ਹੈ। ਸ਼ਰਾਬ ਦੇ ਠੇਕਿਆਂ ਤੋਂ 41 ਕਰੋੜ ਤੋਂ ਜ਼ਿਆਦਾ ਸ਼ਰਾਬ ਦੀਆਂ ਜਿਹੜੀਆਂ ਬੋਤਲਾਂ ਲੋਕਾਂ ਨੂੰ ਪਰੋਸੀਆਂ ਜਾਂਦੀਆਂ ਹਨ। (Alcohol)
ਜੇਕਰ ਇਸ ਨੂੰ ਸ਼ਰਾਬ ਡੋਲ੍ਹ ਦਿੱਤੀ ਜਾਵੇ ਤਾਂ ਪੰਜਾਬ ਵਿੱਚ ਚਾਰੇ ਪਾਸੇ ਸ਼ਰਾਬ ਦਾ ਛੇਵਾਂ ਦਰਿਆ ਵਗਦਾ ਨਜ਼ਰ ਆਵੇਗਾ। ਸ਼ਰਾਬ ਕਾਰਨ ਲੋਕਾਂ ਦੀ ਹੋ ਰਹੀ ਬਰਬਾਦੀ ਨੂੰ ਮੁੱਖ ਰੱਖਦਿਆਂ ਸੰਗਰੂਰ ਦੀਆਂ ਤਿੰਨ ਸਮਾਜਿਕ ਜਥੇਬੰਦੀਆਂ ਸਾਇੰਟੀਫਿਕ ਅਵੇਇਰਨੈੱਸ ਐਂਡ ਸੋਸ਼ਲ ਵੈਲਫੇਅਰ ਫੋਰਮ, ਬਿਰਧ ਆਸ਼ਰਮ ਸੰਗਰੂਰ ਅਤੇ ਬਿਰਧ ਆਸ਼ਰਮ ਬਡਰੁੱਖਾਂ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40ਏ ਦਾ ਸਹਾਰਾ ਲਿਆ। ਇਸ ਧਾਰਾ ਅਧੀਨ ਜੇਕਰ ਪਿੰਡ ਦੀ ਪੰਚਾਇਤ 2/3 ਬਹੁਮੱਤ ਨਾਲ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਦਾ ਮਤਾ ਪਾ ਦੇਵੇ ਤਾਂ ਉਸ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੱਲ੍ਹੇਗਾ। (Alcohol)
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨਵੇਂ ਭਰਤੀ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਇਨ੍ਹਾਂ ਉੱਦਮੀ ਸੰਸਥਾਵਾਂ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਜਾਗਰੂਕ ਕਰਕੇ 422 ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਵਿੱਚ ਇੱਕ ਵਾਰ ਤਾਂ ਸਫਲਤਾ ਪ੍ਰਾਪਤ ਕੀਤੀ, ਪਰ ਬਾਹੂਬਲ, ਸਰਕਾਰੀ ਤੰਤਰ ਵੱਲੋਂ ਇਸ ਮੁਹਿੰਮ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਤੇ ਸ਼ਰਾਬ ਦੇ ਠੇਕੇ ਜਿਨ੍ਹਾਂ ਪਿੰਡਾਂ ਵਿੱਚ ਬੰਦ ਹੋਏ, ਉਨ੍ਹਾਂ ਪਿੰਡਾਂ ਵਿੱਚ ਸ਼ਰਾਬ ਦੀ ਸਪਲਾਈ ਵਧ ਜਾਣ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਇੰਜ ਹੀ ਅਰਾਈਵ ਸੇਫ ਸੰਸਥਾ ਨੈਸ਼ਨਲ ਤੇ ਸਟੇਟ ਹਾਈਵੇ ’ਤੇ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਬੰਦੀ ਲਗਵਾਉਣ ਵਿੱਚ ਕਾਮਯਾਬ ਹੋਈ। ਹਾਈਕੋਰਟ ਵੱਲੋਂ ਪਾਬੰਦੀ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਈ ਥਾਵਾਂ ’ਤੇ ਕਾਨੂੰਨ ਵਿੱਚ ਚੋਰ ਮੋਰੀ ਰੱਖਦਿਆਂ ਸਟੇਟ ਹਾਈਵੇ ’ਤੇ ਸ਼ਰਾਬ ਦੇ ਅਹਾਤੇ ਅੱਗੇ ਕਰ ਦਿੱਤੇ ਤੇ ਸ਼ਰਾਬ ਦੇ ਠੇਕੇ ਅਹਾਤੇ ਦੇ ਪਿਛਲੇ ਪਾਸੇ ਖੱੁਲ੍ਹੇ ਰੱਖਣ ਦਾ ਸਿਲਸਿਲਾ ਜਾਰੀ ਰੱਖਿਆ। (Alcohol)
ਸੰਸਥਾ ਨੇ ਇਸ ਸਬੰਧ ਵਿੱਚ ਜਦੋਂ ਦੂਜੀ ਵਾਰ ਹਾਈਕੋਰਟ ਦਾ ਸਹਾਰਾ ਲਿਆ ਤਾਂ ਪੰਜਾਬ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਸ਼ਰਾਬ ਦੇ ਠੇਕਿਆਂ ਤੋਂ ਪ੍ਰਾਪਤ ਮਾਲੀਏ ਰਾਹੀਂ ਪ੍ਰਾਂਤ ਦਾ ਵਿਕਾਸ ਕੀਤਾ ਜਾਂਦਾ ਹੈ। ਹਾਈਕੋਰਟ ਵੱਲੋਂ ਉਸ ਸਮੇਂ ਇਨ੍ਹਾਂ ਸ਼ਬਦਾਂ ਰਾਹੀਂ ਸਰਕਾਰ ਦੀ ਦਲੀਲ ’ਤੇ ਸਖ਼ਤ ਟਿੱਪਣੀ ਕੀਤੀ ਗਈ ਸੀ, ਜੇਕਰ ਸਰਕਾਰ ਨੂੰ ਮਾਲੀਏ ਦਾ ਐਨਾ ਹੀ ਫਿਕਰ ਹੈ, ਫਿਰ ਤਾਂ ਸਕੱਤਰੇਤ ਵਿੱਚ ਵੀ ਠੇਕਾ ਖੋਲ੍ਹ ਲਵੋ। ਇਸ ਵੇਲੇ ਗੁਜਰਾਤ, ਮਣੀਪੁਰ, ਮਿਜ਼ੋਰਮ, ਬਿਹਾਰ, ਨਾਗਾਲੈਂਡ, ਕੇਂਦਰ ਸ਼ਾਸਿਤ ਪ੍ਰਦੇਸ਼, ਲਕਸ਼ਦੀਪ ਵਿੱਚ ਪੂਰਨ ਸ਼ਰਾਬਬੰਦੀ ਹੈ, ਪਰ ਦੂਜੇ ਪਾਸੇ ਪੰਜਾਬ ’ਚ ਸ਼ਰਾਬ ਦੀ ਖਪਤ ਦੇਸ਼ ਦੀ ਔਸਤ ਤੋਂ ਡੇਢ ਗੁਣਾਂ ਵੱਧ ਹੈ ਅਤੇ ਇਸ ਦੇ ਮਾਰੂ ਅਤੇ ਖਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸ਼ਰਾਬ ਕਾਰਨ ਸਾਡੀ ਬੌਧਿਕ ਜ਼ਮੀਨ ਬੰਜਰ ਹੋ ਰਹੀ ਹੈ। ਹੁਣ ਵੱਧ ਤੋਂ ਵੱਧ ਸ਼ਰਾਬ ਦੇ ਠੇਕੇ ਖੋਲ੍ਹਣ ਉਪਰੰਤ ਨਸ਼ਾ ਛੁਡਾਊ ਕੇਂਦਰਾਂ ਦਾ ਉਦਘਾਟਨ ਕਰਨਾ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਹੈ। (Alcohol)
ਸ਼ਰਾਬ ਦਾ ਭਿਆਨਕ ਕਹਿਰ
ਹਰਿਆਣਾ ’ਚ ਸ਼ਰਾਬ ਨਾਲ 15 ਤੋਂ ਜਿਆਦਾ ਮੌਤਾਂ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ ਪੁਲਿਸ ਵੱਡੀ ਗਿਣਤੀ ’ਚ ਸਮੱਗਲਰਾਂ ਦੀ ਗ੍ਰਿਫ਼ਤਾਰੀ ਕਰ ਰਹੀ ਹੈ ਪ੍ਰਸ਼ਾਸਨ ਦੀ ਤਕਨੀਕੀ ਭਾਸ਼ਾ ’ਚ ਇਸ ਨੂੰ ਨਕਲੀ ਜਾਂ ਗੈਰ-ਕਾਨੂੰਨੀ ਸ਼ਰਾਬ ਦੱਸਿਆ ਜਾਂਦਾ ਹੈ ਅਸਲ ’ਚ ਸ਼ਰਾਬ ਤਾਂ ਕੋਈ ਵੀ ਗੁਣਕਾਰੀ ਨਹੀਂ ਭਾਵੇਂ ਉਹ ਠੇਕੇ ਤੋਂ ਮਿਲੇ ਜਾਂ ਗੈਰ-ਕਾਨੂੰਨੀ ਤੌਰ ’ਤੇ ਹਰ ਇੱਕ ਮਨੁੱਖ ਕੀਮਤੀ ਹੈ ਤੇ ਉਸ ਦੀ ਜਾਨ ਸ਼ਰਾਬ ਕਰਕੇ ਨਹੀਂ ਜਾਣੀ ਚਾਹੀਦੀ ਸਰਕਾਰਾਂ ਦੇ ਸਿਆਸੀ ਵਿਰੋਧੀ ਸਰਕਾਰ ਦੀ ਇਸ ਕਰਕੇ ਆਲੋਚਨਾ ਕਰਦੇ ਹਨ ਕਿ ਸਰਕਾਰ ਦੀ ਨਾਕਾਮੀ ਕਰਕੇ ਨਕਲੀ ਸ਼ਰਾਬ ਵਿਕਦੀ ਹੈ। (Alcohol)
ਜਿਸ ਨਾਲ ਲੋਕਾਂ ਦੀ ਮੌਤ ਹੁੰਦੀ ਹੈ ਪਰ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਹਰ ਤਰ੍ਹਾਂ ਦੀ ਸ਼ਰਾਬ ਹੀ ਘਾਤਕ ਹੈ ਸ਼ਰਾਬ ਕਈ ਬਿਮਾਰੀਆਂ ਦੀ ਜੜ੍ਹ ਹੈ ਸ਼ਰਾਬ ਨਾਲ ਲੀਵਰ ਖਤਮ ਹੋਣ ਦੀ ਸਮੱਸਿਆ ਆਮ ਆ ਰਹੀ ਹੈ ਸਰਕਾਰ ਦੇ ਸਿਹਤ ਵਿਭਾਗ ਦੇ ਡਾਕਟਰ ਤਾਂ ਹੀ ਮਰੀਜ਼ਾਂ ਨੂੰ ਸ਼ਰਾਬ ਤੋਂ ਸਖਤ ਪਰਹੇਜ਼ ਦੱਸਦੇ ਹਨ ਕਿ ਸ਼ਰਾਬ ਨਾਲ ਮੌਤ ਤੈਅ ਹੈ ਸਿਹਤ ਵਿਭਾਗ ਕੰਧਾਂ ’ਤੇ ਮੋਟੇ ਅੱਖਰਾਂ ’ਚ ਪ੍ਰਚਾਰ ਦੀ ਇਸਤਿਹਾਰਬਾਜ਼ੀ ਵੀ ਕਰਦਾ ਹੈ ਜਿਸ ਵਿੱਚ ਆਮ ਤੌਰ ’ਤੇ ਲਿਖਿਆ ਹੁੰਦਾ ਹੈ ‘ਸ਼ਰਾਬ ਕਰਦੀ ਹੈ, ਖਾਨਾ ਖਰਾਬ’ ਦੂਜੇ ਪਾਸੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹੀ ਸ਼ਰਾਬ ਦੀਆਂ ਬੋਤਲਾਂ ’ਤੇ ਚਿਤਾਵਨੀ ਲਿਖੀ ਹੁੰਦੀ ਹੈ। (Alcohol)
ਇਹ ਵੀ ਪੜ੍ਹੋ : ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਦੋ ਜਣੇ ਜਖ਼ਮੀ
ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਜੇਕਰ ਸਰਕਾਰਾਂ ਨੂੰ ਹੀ ਪਤਾ ਹੈ ਕਿ ਸ਼ਰਾਬ ਸਿਹਤ ਲਈ ਖਤਰਨਾਕ ਹੈ ਤਾਂ ਸ਼ਰਾਬ ਦੀ ਵਿੱਕਰੀ ਕਿਉਂ ਹੁੰਦੀ ਹੈ ਅਸਲ ’ਚ ਜਿਹੜਾ ਵਿਅਕਤੀ ਸਰਕਾਰ ਦੀ ਮਨਜ਼ੂਰੀ ਵਾਲੇ ਠੇਕੇ ਤੋਂ ਸ਼ਰਾਬ ਪੀਣੀ ਸ਼ੁਰੂ ਕਰਦਾ ਹੈ ਫ਼ਿਰ ਉਹ ਸ਼ਰਾਬ ਦਾ ਆਦੀ ਹੋ ਜਾਂਦਾ ਹੈ ਸ਼ਰਾਬ ਦਾ ਆਦੀ ਹੋਇਆ ਮਨੁੱਖ ਫਿਰ ਗੈਰ-ਕਾਨੂੰਨੀ ਤੌਰ ’ਤੇ ਵਿਕਦੀ ਨਕਲੀ ਸ਼ਰਾਬ (ਸਰਕਾਰ ਦੀ ਭਾਸ਼ਾ) ਦਾ ਵੀ ਸੇਵਨ ਕਰਦਾ ਹੈ ਅਤੇ ਜ਼ਿੰਦਗੀ ਗੁਆ ਲੈਂਦਾ ਹੈ ਜੋ ਵਿਅਕਤੀ ਸ਼ਰਾਬ ਪੀਂਦਾ ਹੀ ਨਹੀਂ ਉਹ ਨਕਲੀ ਸ਼ਰਾਬ ਦੇ ਕਹਿਰ ਤੋਂ ਵੀ ਬਚ ਜਾਵੇਗਾ।
ਸਰਕਾਰਾਂ ਨੂੰ ਅਸਲੀ-ਨਕਲੀ ਦੇ ਚੱਕਰ ’ਚੋਂ ਨਿੱਕਲ ਕੇ ਸ਼ਰਾਬ ਨੂੰ ਨਸ਼ਾ ਤੇ ਬੁਰਾਈ ਦੀ ਜੜ੍ਹ ਮੰਨਣ ’ਚ ਦੇਰੀ ਨਹੀਂ ਕਰਨੀ ਚਾਹੀਦੀ ਸਰਕਾਰਾਂ ਨੂੰ ਸ਼ਰਾਬ ਤੋਂ ਹੋਣ ਵਾਲੀ ਕਮਾਈ ਦਾ ਲੋਭ ਛੱਡ ਕੇ ਸ਼ਰਾਬ ਮੁਕਤ ਸਮਾਜ ਦੇ ਨਿਰਮਾਣ ਲਈ ਕੰਮ ਕਰਨਾ ਚਾਹੀਦਾ ਹੈ ਸ਼ਰਾਬ ਬਰਬਾਦੀ ਦਾ ਘਰ ਹੈ ਸਮਾਜ ਨੂੰ ਸਹੀ ਦਿਸ਼ਾ ’ਚ ਲਿਜਾਣ ਲਈ ਸ਼ਰਾਬ ਦੀ ਵਿੱਕਰੀ ’ਤੇ ਰੋਕ ਜ਼ਰੂਰੀ ਹੈ ਇਸ ਸਬੰਧੀ ਸਰਕਾਰ ਨੂੰ ਠੋਸ ਨੀਤੀਆਂ ਬਣਾਉਣੀਆਂ ਪੈਣਗੀਆਂ। (Alcohol)
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਹਲਕਾ ਸੁਨਾਮ ਦੇ ਪਿੰਡ ਨਮੋਲ ਵਿਖੇ ਤਿੰਨ ਵਿਅਕਤੀਆਂ ਦੀ ਨਕਲੀ ਸ਼ਰਾਬ (Alcohol) ਪੀਣ ਨਾਲ ਮੋਤ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਨੇ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਨੂੰ ਮਿਲੇ ਅਤੇ ਪਿੰਡ ਨਮੋਲ ਦੀਆਂ ਦੋਨੋਂ ਪੰਚਾਇਤਾਂ ਅਤੇ ਤਿੰਨੋਂ ਮ੍ਰਿਤਕ ਮੈਬਰਾਂ ਦੇ ਪਰਿਵਾਰਾਂ ਵੱਲੋਂ ਤਿਆਰ ਕੀਤਾ ਮੰਗ ਪੱਤਰ ਦਿੱਤਾ।
ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਨਮੋਲ ਦੇ ਤਿੰਨ ਵਸਨੀਕਾਂ ਗੁਰਮੇਲ ਸਿੰਘ (50) ਪੁੱਤਰ ਸਵ. ਹਰੀ ਸਿੰਘ, ਗੁਰਤੇਜ ਸਿੰਘ (45) ਪੁੱਤਰ ਹਰਨੇਕ ਸਿੰਘ ਅਤੇ ਚਮਕੌਰ ਸਿੰਘ (50) ਪੁੱਤਰ ਦਰਸ਼ਨ ਸਿੰਘ ਦੀ ਕਥਿਤ ਤੌਰ ਨਕਲੀ ਸ਼ਰਾਬ ਪੀਣ (ਜੋ ਗਲਤ ਤਰੀਕੇ ਨਾਲ ਜਾਂ ਤੇਜ ਸਪਿਰਿਟ ਨਾਲ ਤਿਆਰ ਕੀਤੀ ਹੋਈ ਸੀ) ਦੇ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਘਟਨਾ ਸਬੰਧੀ ਐਸ.ਡੀ.ਐਮ ਸੁਨਾਮ ਜੀ ਨੂੰ ਬੇਨਤੀ ਹੈ ਕਿ ਕਿ ਪ੍ਰਸ਼ਾਸਨ ਦੁਆਰਾ ਹਜੇ ਤੱਕ ਕੋਈ ਸਖਤੀ ਨਾਲ ਇਸ ਮਾਮਲੇ ਨੂੰ ਧਿਆਨ ਵਿੱਚ ਨਹੀਂ ਲਿਆ ਗਿਆ, ਪ੍ਰਸ਼ਾਸਨ 174 ਦੀ ਕਾਰਵਾਈ ਕਰਕੇ ਚੁੱਪ ਬੈਠਾ ਹੈ। (Alcohol)
ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦੀ ਵਿੱਤੀ ਸਹਾਇਤਾ ਦੇਣ ਦੀ ਮੰਗ
ਮੈਡਮ ਬਾਜਵਾ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਕਈ ਅਦਾਰਿਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਪੇੰਟਰ ਸਨ ਇਹਨਾ ਕੋਲ ਸਪਿਰਿਟ ਸੀ ਇਹਨਾਂ ਨੇ ਉਹ ਸਪਿਰਿਟ ਪੀਤੀ ਹੈ ਮੈਂ ਸਮੁੱਚੇ ਪਿੰਡ ਦੇ ਮੋਹਤਬਰਾਂ ਬੰਦਿਆਂ ਅਤੇ ਸਮੁੱਚੀ ਪੰਚਾਇਤ ਨੂੰ ਕੱਲ ਮਿਲ ਕੇ ਕਲੀਅਰ ਕੀਤਾ ਹੈ ਇਹ ਤਿੰਨੋਂ ਵਿਅਕਤੀ ਪੇੰਟਰ ਨਹੀਂ ਸਨ ਇਹਨਾਂ ਦੀ ਮੋਤ ਨਕਲੀ ਸ਼ਰਾਬ ਪੀਣ ਨਾਲ ਹੀ ਹੋਈ ਹੈ। ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਸਨੂੰ ਕੋਈ ਅਜਿਹਾ ਗਲਤ ਮੁੱਦਾ ਬਣਾ ਕੇ ਦੱਬਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।
ਮੈਡਮ ਬਾਜਵਾ ਨੇ ਦੱਸਿਆਂ ਕਿ ਅੱਜ ਦੋਨੋ ਪਿੰਡ ਨਮੋਲ ਸਰਪੰਚ ਦਰਸ਼ਨ ਸਿੰਘ ਅਤੇ ਮਿਰਜਾ ਪੱਤੀ ਨਮੋਲ ਸਰਪੰਚ ਗੁਰਦਾਸ ਸਿੰਘ ਅਤੇ ਤਿੰਨੋਂ ਮ੍ਰਿਤਕ ਮੈਬਰਾਂ ਦੇ ਪਰਿਵਾਰਾਂ ਵੱਲੋਂ ਮੰਗ ਪੱਤਰ ਤਿਆਰ ਰਾਹੀਂ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਜੀ ਨੂੰ ਇਹ ਬੇਨਤੀ ਕੀਤੀ ਹੈ ਕਿ ਤਿੰਨੋਂ ਪਰਿਵਾਰ ਅਤਿ ਗਰੀਬ ਹਨ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਕੇਸ ਸਬੰਧੀ ਸਖਤ ਐਕਸ਼ਨ ਲੈਂਦੇ ਹੋਏ ਇਸਦੇ ਸਹੀ ਦੋਸ਼ਿਆਂ ਨੂੰ ਸਜਾ ਦਿੱਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਐਸ.ਡੀ.ਐਮ ਸਾਹਿਬ ਰਾਹੀਂ ਬੇਨਤੀ ਕੀਤੀ ਕਿ ਇਹ ਤਿੰਨੋਂ ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਘੱਟੋ-ਘੱਟ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹੁਣ ਯੂਪੀ ’ਚ ਸ਼ਰਾਬ ਦਾ ਕਹਿਰ
ਹੁਣ ਯੂਪੀ ’ਚ ਸ਼ਰਾਬ ਦਾ ਕਹਿਰ
ਉੱਤਰ ਪ੍ਰਦੇਸ਼ ਦੇ ਸ਼ਹਿਰ ਅਲੀਗੜ੍ਹ ’ਚ ਸ਼ਰਾਬ ਪੀਣ ਨਾਲ 56 ਮੌਤਾਂ ਹੋ ਚੁੱਕੀਆਂ ਹਨ ਹੁਣ ਸ਼ਰਾਬ ਨੂੰ ਕਾਨੂੰਨੀ ਸ਼ਬਦਾਵਲੀ ਵਿਚ ਜ਼ਹਿਰੀਲੀ ਕਹੀਏ ਜਾਂ ਨਜਾਇਜ਼ ਸ਼ਰਾਬ ਕਹੀਏ, ਇਸ ਨਾਲ ਸ਼ਰਾਬ ਫਾਇਦੇਮੰਦ ਨਹੀਂ ਹੋਣ ਵਾਲੀ ਸ਼ਰਾਬ ਸਮਾਜਿਕ ਬੁਰਾਈ ਹੈ, ਜਿਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ । ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਸ਼ਰਾਬ ਵੇਚਣ ਦੀ ਆਗਿਆ ਦਿੰਦੀ ਹੈ ਅਤੇ ਆਗਿਆ ਦੇਣ ਲਈ ਬਹੁਤ ਸਾਰਾ ਪੈਸਾ ਲੈਂਦੀ ਹੈ, ਜਿਸ ਨੂੰ ਆਬਕਾਰੀ ਟੈਕਸ ਕਹਿ ਕੇ ਆਪਣੀ ਨੈਤਿਕ ਮਨਜ਼ੂਰੀ ਆਪਣੇ-ਆਪ ਤੈਅ ਕਰ ਲੈਂਦੀ ਹੈ । ਸ਼ਰਾਬ ਨੂੰ ਭਾਰਤ ਵਿਚ ਆਦਿਕਾਲ ਤੋਂ ਵਰਜਿਤ ਮੰਨਿਆ ਗਿਆ ਹੈ ਫਿਰ ਵੀ ਇਹ ਖੁੱਲ੍ਹੇਆਮ ਵਿਕ ਰਹੀ ਹੈ ।
ਸ਼ਰਾਬ ਨਾਲ ਲੋਕ ਗੰਭੀਰ ਬਿਮਾਰ ਹੋ ਰਹੇ ਹਨ, ਹਜ਼ਾਰਾਂ ਝਗੜੇ ਅਤੇ ਹਾਦਸੇ ਸ਼ਰਾਬ ਕਾਰਨ ਹੋ ਰਹੇ ਹਨ, ਫਿਰ ਵੀ ਇਸ ਨੂੰ ਬੰਦ ਨਹੀਂ ਕੀਤਾ ਨਹੀਂ ਜਾ ਰਿਹਾ ਕੋਈ ਸਮਾਂ ਸੀ ਜਦੋਂ ਦੇਸ਼ ਦੇ ਘਰ-ਘਰ ਵਿਚ ਅਫ਼ੀਮ ਦਾ ਨਸ਼ਾ ਹੁੰਦਾ ਸੀ, ਅੱਜ ਅਫ਼ੀਮ ਕਿੱਥੇ ਹੈ? ਕਿਉਂਕਿ ਅਫ਼ੀਮ ਦੀ ਖੇਤੀ ਅਤੇ ਵਿੱਕਰੀ ਨੂੰ ਸਰਕਾਰ ਨੇ ਗੈਰ-ਕਾਨੂੰਨੀ ਕਰ ਦਿੱਤਾ ਹੈ ਅਤੇ ਸਖ਼ਤ ਪਾਬੰਦੀ ਲਾ ਦਿੱਤੀ ਹੈ । ਯੂਪੀ ਵਿਚ ਹੀ ਪਿਛਲੇ ਦੋ ਮਹੀਨਿਆਂ ’ਚ ਸ਼ਰਾਬ ਨਾਲ ਸਿੱਧੇ ਤੌਰ ’ਤੇ ਕਰੀਬ 132 ਬੰਦਿਆਂ ਦੀ ਜਾਨ ਚਲੀ ਗਈ ਹੈ, ਪੰਜਾਬ ਵਿਚ ਪਿਛਲੇ ਸਾਲ ਜੁਲਾਈ ਵਿਚ ਸ਼ਰਾਬ ਨਾਲ 121 ਬੰਦੇ ਮਾਰੇ ਗਏ ਸਨ ਪੂਰੇ ਦੇਸ਼ ਦਾ ਜੇਕਰ ਅੰਕੜਾ ਲਿਆ ਜਾਵੇ ਤਾਂ ਇਹ ਇੱਕ ਹਜ਼ਾਰ ਦੇ ਆਸ-ਪਾਸ ਸਾਲਾਨਾ ਹੈ । ਇੱਥੇ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਸ਼ਰਾਬ ਨਾਲ ਇੱਕ ਜਾਨ ਹੀ ਨਹੀਂ ਜਾਂਦੀ ਹੈ ਸਗੋਂ ਸਮਾਜ ਵਿਚ ਹੋਰ ਵੀ ਬਹੁਤ ਕੁਝ ਵਾਪਰਦਾ ਹੈ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਸਮਾਜ ਦੋਵਾਂ ਨੂੰ ਚੁੱਕਣੀ ਪੈਂਦੀ ਹੈ ।
ਸ਼ਰਾਬ ਕਾਰਨ ਹੋਈ ਮੌਤ ਨਾਲ ਅਨਾਥ ਬੱਚੇ, ਵਿਧਵਾ ਔਰਤਾਂ, ਬੇਸਹਾਰਾ ਬਜ਼ੁਰਗ, ਜੇਕਰ ਮਰਨ ਵਾਲਾ ਇੱਕ ਪੇਸ਼ੇਵਰ ਹੈ ਤਾਂ ਉਸ ਪੇਸ਼ੇ ਨੂੰ ਵੀ ਉਸ ਦਾ ਨੁਕਸਾਨ ਝੱਲਣਾ ਪੈਂਦਾ ਹੈ ਸ਼ਰਾਬ ਦੀ ਸਭ ਤੋਂ ਜ਼ਿਆਦਾ ਤ੍ਰਾਸਦੀ ਸਮਾਜ ਦਾ ਪੇਸ਼ੇਵਰ ਵਰਗ ਭੁਗਤਦਾ ਹੈ । ਗਰੀਬ ਪੇਸ਼ੇਵਰਾਂ ਦੀ ਤ੍ਰਾਸਦੀ ਇਹ ਹੈ ਕਿ ਇਹ ਆਪਣੀ ਅਗਲੀ ਪੀੜ੍ਹੀ ਨੂੰ ਕਿਸੇ ਉੱਚੇ ਪੇਸ਼ੇ ਵਿਚ ਪਹੁੰਚਾਉਣ ਤੋਂ ਪਹਿਲਾਂ ਹੀ ਸਰਕਾਰ ਦੀਆਂ ਸ਼ਰਾਬ ਨੀਤੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਬਿਮਾਰ, ਅਪਾਹਿਜ਼ ਹੋ ਜਾਂਦੇ ਹਨ ਜਾਂ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਹਨ ਦੇਸ਼ ਵਿਚ ਹਰ ਨਾਗਰਿਕ ਦੀ ਅਥਾਹ ਕੀਮਤ ਹੈ ਹਰ ਨਾਗਰਿਕ ਦੀ ਤੰਦਰੁਸਤੀ ਅਤੇ ਭਵਿੱਖ ਦੀ ਖ਼ਾਤਰ ਦੇਸ਼ ਵਿਚ ਸ਼ਰਾਬ ’ਤੇ ਪੂਰੀ ਤਰ੍ਹਾਂ ਅਤੇ ਸਖ਼ਤ ਪਾਬੰਦੀ ਲਾਈ ਜਾਵੇ ਤਾਂ ਕਿ ਇੱਕ ਬੋਤਲ ਸ਼ਰਾਬ ’ਚੋਂ ਨਿੱਕਲਣ ਵਾਲੀਆਂ ਸੈਂਕੜੇ ਹਜ਼ਾਰਾਂ ਸਮੱਸਿਆਵਾਂ ਦਾ ਅੰਤ ਕੀਤਾ ਜਾ ਸਕੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਫ਼ੀਆ ਹੀ ਨਹੀਂ, ਸ਼ਰਾਬ ਵੀ ਖ਼ਤਮ ਹੋਵੇ
ਮਾਫ਼ੀਆ ਹੀ ਨਹੀਂ, ਸ਼ਰਾਬ ਵੀ ਖ਼ਤਮ ਹੋਵੇ
ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਰਾਬ ਖਰੀਦਣ ਵਾਲੇ ਨੌਜਵਾਨਾਂ ਦੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤੀ ਹੈ ਸਰਕਾਰ ਦਾ ਇਸ ਪਿੱਛੇ ਤਰਕ ਇਹ ਹੈ ਕਿ ਇਸ ਨਾਲ ਸ਼ਰਾਬ ਮਾਫ਼ੀਆ ਕਾਬੂ ਹੇਠ ਆਵੇਗਾ ਤੇ ਸਰਕਾਰ ਨੂੰ ਇੱਕ ਤੋਂ ਦੋ ਹਜ਼ਾਰ ਕਰੋੜ ਰੁਪਏ ਦੀ ਆਮਦਨ ਜ਼ਿਆਦਾ ਹੋਵੇਗੀ ਇਸ ਪਿੱਛੇ ਸਰਕਾਰ ਦਾ ਇਹ ਤਰਕ ਵੀ ਹੋ ਸਕਦਾ ਹੈ ਕਿ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਸ਼ਰਾਬ ਖਰੀਦਣ ਵਾਲੇ ਦੀ ਉਮਰ ਹੱਦ 21 ਸਾਲ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਸਰਕਾਰ ਖਜ਼ਾਨੇ ’ਚ ਪੈਸਾ ਵਧਾਉਣ ਲਈ ਨੌਜਵਾਨਾਂ ਨੂੰ ਦਾਅ ’ਤੇ ਲਾਉਣ ’ਚ ਸੰਕੋਚ ਨਹੀਂ ਕਰ ਰਹੀ ਸਰਕਾਰ ਭਾਵੇਂ ਸ਼ਰਾਬ ਮਾਫ਼ੀਆ ਦੇ ਬਹਾਨੇ ਉਮਰ ਹੱਦ ਘਟਾ ਰਹੀ ਹੈ ਪਰ ਇਸ ਫੈਸਲੇ ਦਾ ਮਾੜਾ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
ਦਿੱਲੀ ਸਰਕਾਰ ਸ਼ਰਾਬ ਬਾਰੇ ਦੋਗਲੀ ਨੀਤੀ ’ਤੇ ਕੰਮ ਕਰ ਰਹੀ ਹੈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਸੂਬੇ ’ਚ ਸ਼ਰਾਬ ਦੀਆਂ ਹੋਰ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ ਦੂਜੇ ਪਾਸੇ ਪਹਿਲਾਂ ਹੀ ਚੱਲ ਰਹੀਆਂ ਦੁਕਾਨਾਂ ’ਤੇ ਭੀੜ ਵਧਾਈ ਜਾ ਰਹੀ ਹੈ ਸਰਕਾਰ ਦੇ ਫੈਸਲੇ ਨਾਲ ਜੋ ਨੌਜਵਾਨ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਠੇਕੇ ’ਤੇ ਨਹੀਂ ਪਹੁੰਚਦੇ ਸਨ ਹੁਣ ਬੇਝਿਜਕ ਹੋ ਕੇ ਸ਼ਰਾਬ ਖਰੀਦਣਗੇ ਇਸ ਤਰ੍ਹਾਂ ਸਰਕਾਰ ਦੀ ਕਮਾਈ ਤਾਂ ਵਧੇਗੀ ਪਰ ਨੌਜਵਾਨ ਵਰਗ ਜ਼ਰੂਰ ਤਬਾਹ ਹੋਵੇਗਾ ਸਰਕਾਰ ਇਹ ਭੁੱਲ ਕਰ ਰਹੀ ਹੈ ਕਿ ਸੂਬੇ ਦੀ ਬਿਹਤਰੀ ਲਈ ਸ਼ਰਾਬ ਮਾਫ਼ੀਆ ਨੂੰ ਖ਼ਤਮ ਕਰਨਾ ਹੀ ਸਰਕਾਰ ਦਾ ਉਦੇਸ਼ ਹੈ ਜਦੋਂਕਿ ਸਰਕਾਰ ਦੀ ਨੈਤਿਕ ਤੇ ਕਾਨੂੰਨੀ ਜਿੰਮੇਵਾਰੀ ਸਿਹਤਮੰਦ ਨਾਗਰਿਕ ਪੈਦਾ ਕਰਨਾ ਹੈ
ਸਰਕਾਰ ਦੀ ਜਿੰਮੇਵਾਰੀ ਸ਼ਰਾਬ ਮਾਫ਼ੀਏ ਦਾ ਹੀ ਖ਼ਾਤਮਾ ਨਹੀਂ ਸਗੋਂ ਸ਼ਰਾਬ ਦੀ ਲਤ ਖ਼ਤਮ ਕਰਨਾ ਹੈ ਸਰਕਾਰ ਦੇ ਹੀ ਸਿਹਤ ਵਿਭਾਗ ’ਚ ਕੰਮ ਕਰਦੇ ਡਾਕਟਰ ਲੱਖਾਂ ਮਰੀਜ਼ਾਂ ਨੂੰ ਇਹੀ ਸਲਾਹ ਦਿੰਦੇ ਹਨ ਕਿ ਜੇਕਰ ਉਨ੍ਹਾਂ ਆਪਣੇ ਮਿਹਦੇ (ਲੀਵਰ) ਨੂੰ ਬਚਾਉਣਾ ਹੈ ਤਾਂ ਸ਼ਰਾਬ ਨੂੰ ਹੱਥ ਨਾ ਲਾਉਣ ਦੇਸ਼ ਦੇ ਚੋਟੀ ਦੇ ਲੀਵਰ ਸਪੈਸ਼ਲਿਟ ਡਾਕਟਰਾਂ ਦਾ ਕਹਿਣਾ ਹੈ ਕਿ ਲੀਵਰ ਖਰਾਬ ਦੀ ਵੱਡੀ ਵਜ੍ਹਾ ਸ਼ਰਾਬ ਤੇ ਸਿਗਰਟਨੋਸ਼ੀ ਹੈ ਅਜਿਹੇ ਹਾਲਤਾਂ ’ਚ ਸਰਕਾਰ ਸ਼ਰਾਬ ਮਾਫ਼ੀਏ ਖਿਲਾਫ਼ ਕਦਮ ਚੁੱਕ ਕੇ ਵੀ ਨੌਜਵਾਨਾਂ ਦੀ ਸਿਹਤ ਦੇ ਖਿਲਾਫ਼ ਇੱਕ ਵੱਡਾ ਕਦਮ ਚੁੱਕ ਰਹੀ ਹੈ
ਆਮ ਆਦਮੀ ਪਾਰਟੀ ਇੱਕ ਵੱਖਰੀ ਤੇ ਸਕਾਰਾਤਮਕ ਸੋਚ ਲੈ ਕੇ ਸਿਆਸੀ ਮੈਦਾਨ ’ਚ ਉੁਤਰੀ ਸੀ ਪਰ ਇਹ ਸਰਕਾਰ ਵੀ ਰਵਾਇਤੀ ਪਾਰਟੀਆਂ ਵਾਂਗ ਸਰਕਾਰੀ ਖ਼ਜ਼ਾਨੇ ਨੂੰ ਭਰਨ ਲਈ ਸ਼ਰਾਬ ਦੀ ਕਮਾਈ ’ਤੇ ਟੇਕ ਰੱਖਣ ਲੱਗੀ ਹੈ ਸ਼ਰਾਬ ਨੇ ਦੇਸ਼ ਨੂੰ ਲੜਾਈ-ਝਗੜਿਆਂ, ਸੜਕ ਹਾਦਸਿਆਂ ਤੇ ਬਿਮਾਰੀਆਂ ਤੋਂ ਇਲਾਵਾ ਕੁਝ ਹੋਰ ਦਿੱਤਾ ਹੈ ਤਾਂ ਸਰਕਾਰ ਨੂੰ ਉਸ ਦੀ ਸੂਚੀ ਜ਼ਰੂਰ ਜਨਤਕ ਕਰਨੀ ਚਾਹੀਦੀ ਹੈ ਬਾਕੀ, ਹੋਰ ਸੂਬਿਆਂ ’ਚ ਜੇਕਰ ਪਹਿਲਾਂ ਹੀ ਨੁਕਸਾਨਦੇਹ ਕਾਨੂੰਨ ਲਾਗੂ ਹਨ ਤਾਂ ਦਿੱਲੀ ਸਰਕਾਰ ਨੂੰ ਸਹੀ ਫੈਸਲਾ ਲੈ ਕੇ ਮਿਸਾਲ ਬਣਨਾ ਚਾਹੀਦਾ ਸੀ ਵਰਤਮਾਨ ਫੈਸਲਾ ਤਾਂ ਵਿਅਕਤੀ ਦੀ ਸ਼ਰਾਬ ਤੱਕ ਸੌਖੀ ਪਹੁੰਚ ਦੀ ਹੀ ਗਾਰੰਟੀ ਦਿੰਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਦਿੱਲੀ ‘ਚ ਸ਼ਰਾਬ 70 ਫੀਸਦੀ ਮਹਿੰਗੀ
ਨਵੀਂ ਦਿੱਲੀ। ਰਾਜਧਾਨੀ ‘ਚ ਮੰਗਲਵਾਰ ਨੂੰ ਸ਼ਰਾਬ 70 ਫੀਸਦੀ ਮਹਿੰਗੀ ਹੋ ਗਈ। ਦਿੱਲੀ ਸਰਕਾਰ ਦੇ ਆਬਕਾਰੀ ਸੰਦੀਪ ਮਿਸ਼ਰਾ ਨੇ ਸੋਮਵਾਰ ਦੇਰ ਰਾਤ ਇਹ ਆਦੇਸ਼ ਜਾਰੀ ਕੀਤਾ। ਆਦੇਸ਼ ‘ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਸ਼ਰਾਬ ਦੀ ਬਿਕਰੀ ‘ਤੇ 70 ਫੀਸਦੀ ‘ਵਿਸ਼ੇਸ਼ ਕੋਰੋਨਾ ਟੈਕਸ’ ਲੱਗੇਗਾ। ਇਹ ਟੈਕਸ ਸ਼ਰਾਬ ਦੀ ਬੋਤਲ ‘ਤੇ ਲੱਗੇਗਾ ਜਿਆਦਾਤਰ ਖੁਦਰਾ ਮੁੱਲ ‘ਤੇ ਦੇਣਾ ਹੋਵੇਗਾ। ਇੱਕਠੇ ਟੈਕਸ ਨੂੰ ਹਰ ਹਫ਼ਤੇ ਸਰਕਾਰ ਦੇ ਖਾਤੇ ‘ਚ ਜਮਾ ਕਰਵਾਉਣਾ ਹੋਵੇਗਾ।
ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੀ ਵਜ੍ਹਾ ਨਾਲ ਸੋਮਵਾਰ ਨੂੰ ਲਾਕਡਾਊਨ ਦੇ ਤੀਜੇ ਚਰਨ ‘ਚ ਸ਼ੁਰੂ ਹੋਇਆ। ਇਸ ਦੌਰਾਨ ਦਿੱਲੀ ‘ਚ ਕੁਝ ਰਿਆਇਤਾਂ ਦਿੱਤੀਆਂ ਗਈਆਂ ਅਤੇ 40 ਦਿਨ ਬਾਅਦ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਸਨ ਅਤੇ ਇਸ ਦੇ ਚਲਦਿਆਂ ਜਗ੍ਹਾਂ-ਜਗ੍ਹਾਂ ਖਰੀਦਦਾਰਾਂ ਦੀ ਵੱਡੀ ਭੀੜ ਇਕੱਠੀ ਹੋਈ ਹੈ ਅਤੇ ਲਾਕਡਾਊਨ ਦੇ ਨਿਰਦੇਸ਼ਾਂ ਦਾ ਸ਼ਰੇਆਮ ਉਲੰਘਣਾ ਕੀਤੀ ਗਈ। ਭੀੜ ਦੇ ਬੇਕਾਬੂ ਹੋਣ ‘ਤੇ ਦੁਕਾਨਾਂ ਨੂੰ ਬੰਦ ਵੀ ਕਰਨੀਆਂ ਪਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਾਬ ਨੇ ਕੀਤੀ ਨੌਜਵਾਨ ਦੀ ਜ਼ਿੰਦਗੀ ਖਰਾਬ, ਹੋਈ ਮੌਤ
ਬਠਿੰਡਾ (ਸੁਖਜੀਤ ਮਾਨ) ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਰੋਜ਼ਾਨਾ ਛੋਟੇ-ਛੋਟੇ ਸਮਗਲਰਾਂ ਨੂੰ ਫੜ੍ਹ ਕੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਹਕੀਕਤ ‘ਚ ਨਸ਼ਿਆਂ ਦਾ ਕਹਿਰ ਜ਼ਾਰੀ ਹੈ ਸ਼ਰਾਬ ਨੂੰ ਭਾਵੇਂ ਹੀ ਸਰਕਾਰ ਨਸ਼ੇ ਦੀ ਥਾਂ ਆਪਣੇ ਵਿੱਤੀ ਮਾਲੀਏ ਦਾ ਮੁੱਖ ਸਰੋਤ ਮੰਨਦੀ ਹੈ ਪਰ ਅੱਜ ਬਠਿੰਡਾ ‘ਚ ਇਸ ਸ਼ਰਾਬ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਦਿਨੇਸ਼ ਪੁੱਤਰ ਪ੍ਰਦੀਪ ਕੁਮਾਰ ਬਠਿੰਡਾ ਦੀ ਰਹਿਣ ਵਾਲਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਨਹੀਂ ਗਿਆ ਸੀ ਦਿਨੇਸ਼ ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ ਕਰਦਾ ਸੀ ਜੋ ਉਸਦੀ ਮੌਤ ਦਾ ਵੀ ਕਾਰਨ ਬਣ ਗਈ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ  ਅਮਰੀਕ ਸਿੰਘ ਰੋਡ ‘ਤੇ ਇੱਕ ਵਿਅਕਤੀ ਦੀ ਲਾਸ਼ ਪਈ ਹੈ ਤਾਂ ਵਲੰਟੀਅਰ ਜਨੇਸ਼ ਜੈਨ, ਅਤੁਲ ਜੈਨ ਤੇ ਭਰਤ ਸਿੰਗਲਾ ਮੌਕੇ ‘ਤੇ ਪੁੱਜੇ ਇਨ੍ਹਾਂ ਵਲੰਟੀਅਰਾਂ ਨੇ ਥਾਣਾ ਕੋਤਵਾਲੀ ਨੂੰ ਸੂਚਿਤ ਕੀਤਾ ਤਾਂ ਐਸਐਚਓ ਦਵਿੰਦਰ ਸਿੰਘ ਤੇ ਏਐਸਆਈ ਕ੍ਰਿਸ਼ਨ ਗੋਪਾਲ ਨੇ ਆਪਣੀ ਟੀਮ ਸਮੇਤ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਨੇ ਮੁੱਢਲੀ ਕਾਰਵਾਈ ਤੋਂ ਬਾਅਦ ਵਲੰਟੀਅਰਾਂ ਦੇ ਸਹਿਯੋਗ ਨਾਲ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ
550 ਸਾਲਾ ਗੁਰਪੁਰਬ ਤੇ ਸ਼ਰਾਬਬੰਦੀ ਦਾ ਐਲਾਨ ਕਰੇ ਸਰਕਾਰ : ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਹੀ ਵਿੱਦਿਅਕ ਅਦਾਰਾ ਤਾਂ ਨਾਅਰੇ ਲਾਉਂਦਾ ਹੈ ਕਿ ‘ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ’ ਪਰ ਦੂਜੇ ਪਾਸੇ ਸਰਕਾਰ ਖੁਦ ਹੀ ਲਾਟਰੀ ਸਿਸਟਮ ਰਾਹੀਂ ਠੇਕਿਆਂ ਦੀ ਵੰਡ ਕਰਦੀ ਹੈ ਉਨ੍ਹਾਂ ਆਖਿਆ ਕਿ ਸ਼ਰਾਬ ਵੀ ਇੱਕ ਨਸ਼ਾ ਹੈ ਤੇ ਘਰੇਲੂ ਵਿਵਾਵਾਂ ‘ਚ ਸਭ ਤੋਂ ਵੱਡਾ ਕਾਰਨ ਸ਼ਰਾਬ ਹੀ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ  ਸ਼ਰਾਬਬੰਦੀ ਦਾ ਐਲਾਨ ਕੀਤਾ ਜਾਵੇ ਜਿਸ ਨਾਲ ਕਰੋੜਾਂ ਘਰ ਸੁਖੀ ਹੋ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਾਬ ਠੇਕੇਦਾਰਾਂ ਦੀ ਗੱਡੀ ਨੇ ਸ਼ਰਾਬ ਤਸਕਰ ਦੀ ਗੱਡੀ ਦਾ ਪਿੱਛਾ ਕਰਦਿਆਂ ਖੱਚਰ ਰੇਹੜੇ ਨੂੰ ਮਾਰੀ ਟੱਕਰ
ਰੋਹ ‘ਚ ਦਰਜਨਾਂ ਲੋਕਾਂ ਠੇਕੇਦਾਰਾਂ ਦੀ ਗੱਡੀ ਘੇਰ ਕੇ ਮੁਲਜ਼ਮ ਨੂੰ ਕੀਤਾ ਗੱਡੀ ‘ਚ ਬੰਦ | Sangat Mandi News
ਸੰਗਤ ਮੰਡੀ (ਮਨਜੀਤ ਨਰੂਆਣਾ)। ਸ਼ਰਾਬ ਠੇਕੇਦਾਰਾਂ ਵੱਲੋਂ ਗੱਡੀ ‘ਚ ਸਵਾਰ ਹੋ ਕੇ  ਡੱਬਵਾਲੀ ਤੋਂ ਸ਼ਰਾਬ ਲੈ ਕੇ ਆ ਰਹੇ ਇਕ ਸਵਾਰ ਵਿਅਕਤੀ ਦੀ ਕਾਰ ਦਾ ਪਿੱਛਾ ਕੀਤਾ ਜਾ ਰਹੀ ਸੀ। ਪਿੱਛਾ ਕਰਦੇ ਸਮੇਂ ਉਕਤ ਦੋਵੇਂ ਗੱਡੀਆਂ ਜਦ ਸੰਗਤ ਕਲਾਂ ਪਿੰਡ ਨਜ਼ਦੀਕ ਪਹੁੰਚੀਆਂ ਤਾਂ ਉਨ੍ਹਾਂ ਦੇ ਸਾਹਮਣੇ ਅਚਾਨਕ ਇੱਕ ਖੱਚਰ ਰੇਹੜਾ ਆ ਗਿਆ, ਜਿਸ ਕਾਰਨ ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਖੱਚਰ ਰੇਹੜੇ ਨਾਲ ਟਕਰਾ ਗਈ। ਇਸ ਹਾਦਸੇ ‘ਚ ਖੱਚਰ ਰੇਹੜੇ ਦਾ ਜਿਥੇ ਨੁਕਸਾਨ ਹੋ ਗਿਆ ਉਥੇ ਖੱਚਰ ਰੇਹੜਾ ਸਵਾਰ ਵਿਅਕਤੀ ਓਮ ਪ੍ਰਕਾਸ਼ ਪੁੱਤਰ ਮੈਂਗਲ ਰਾਮ ਵਾਸੀ ਫੁੱਲੋਂ ਮਿੱਠੀ ਜ਼ਖਮੀ ਹੋ ਗਿਆ। ਰੋਹ ‘ਚ ਆਏ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਵੱਲੋਂ ਦੋਵੇਂ ਗੱਡੀਆਂ ਨੂੰ ਘੇਰਾ ਪਾ ਲਿਆ।
ਇਸ ਦੌਰਾਨ ਕਾਰ ਸਵਾਰ ਸ਼ਰਾਬ ਤਸਕਰ ਤਾਂ ਕਾਰ ਛੱਡ ਕੇ ਫਰਾਰ ਹੋ ਗਿਆ ਪ੍ਰੰਤੂ ਠੇਕੇਦਾਰਾਂ ਦਾ ਇੱਕ ਵਿਅਕਤੀ ਲੋਕਾਂ ਵੱਲੋਂ ਗੱਡੀ ‘ਚ ਬੰਦ ਕਰ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸੰਗਤ ਥਾਣਾ ਮੁਖੀ ਹਰਬੰਸ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਇਕੱਠੇ ਹੋਏ ਹਜ਼ੂਮ ਨੂੰ ਪਾਸੇ ਕਰਦਿਆਂ ਜਿਥੇ ਜ਼ਖਮੀ ਖੱਚਰ ਰੇਹੜਾ ਚਾਲਕ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਉਥੇ ਦੋਵੇਂ ਗੱਡੀ ‘ਤੇ ਠੇਕੇਦਾਰ ਦੇ ਮੁਲਾਜ਼ਮ ਨੂੰ ਲੋਕਾਂ ਤੋਂ ਬਚਾ ਕੇ ਥਾਣੇ ਲਿਆਦਾ। ਇਕੱਠੀ ਹੋਈ ਭੀੜ ਵੱਲੋਂ ਸ਼ਰਾਬ ਠੇਕੇਦਾਰਾਂ ਦੀ ਗੱਡੀ ਦੇ ਟਾਇਰਾਂ ਦੀ ਹਵਾ ਕੱਢ ਕੇ ੱਿੰਕ ਵਾਰ ਤਾਂ ਅੱਗ ਲਗਾਉਣ ਦੀ ਵਿਉਂਤਬੰਦੀ ਬਣਾ ਲਈ ਪ੍ਰੰਤੂ ਪੁਲਿਸ ਦੇ ਮੁਸ਼ਤੈਦ ਹੋਣ ਕਾਰਨ ਉਹ ਸਫਲ ਨਾ ਹੋ ਸਕੇ।
ਕਾਰ ‘ਚੋਂ ਬਰਾਮਦ ਹੋਈਆਂ 72 ਬੋਤਲਾਂ
ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਰ ਦੀ ਤਲਾਸ਼ੀ ਲੈਣ ‘ਤੇ ਡਿੱਗੀ ‘ਚੋਂ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਸ਼ਹਿਨਾਈ ਦੀਆਂ 72 ਬੋਤਲਾਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਨਾਮੂਲਮ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਰਾਬ ਦੀ ਵਧਦੀ ਖ਼ਪਤ
ਲਗਦਾ ਹੈ ਸਰਕਾਰਾਂ ਸ਼ਰਾਬ ਦੇ ਕਹਿਰ ਤੋਂ ਸਬਕ ਨਹੀਂ ਲੈਣਾ ਚਾਹੁੰਦੀਆਂ ਹਨ ਪਿਛਲੇ ਮਹੀਨੇ ਕਈ ਰਾਜਾਂ ‘ਚ ਸ਼ਰਾਬ ਨਾਲ ਵੱਡੀ ਗਿਣਤੀ ‘ਚ ਮੌਤਾਂ ਹੋਣ ਤੋਂ ਬਾਅਦ ਵੀ ਸ਼ਰਾਬ ਦੀ ਖਪਤ ਵਧਾਉਣ ਵਾਲੀਆਂ ਸਰਕਾਰੀ ਨੀਤੀਆਂ ਜਿਉਂ ਦੀਆਂ ਤਿਉਂ ਜਾਰੀ ਹਨ ਤਾਜਾ ਮਾਮਲਾ ਪੰਜਾਬ ਸਰਕਾਰ ਦਾ ਹੈ ਜਿਸ ਨੇ ਆਪਣੀ ਨਵੀਂ ਆਬਕਾਰੀ ਨੀਤੀ ਤਹਿਤ ਸ਼ਰਾਬ ਦੇ ਕੋਟੇ ‘ਚ ਵਾਧਾ ਕੀਤਾ ਹੈ ਹਾਲਾਂਕਿ ਕਾਂਗਰਸ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਹਰ ਸਾਲ ਸ਼ਰਾਬ ਦੇ 5 ਫੀਸਦੀ ਠੇਕੇ ਘਟਾਉਣ ਦਾ ਵਾਅਦਾ ਕੀਤਾ ਸੀ ਸਰਕਾਰ ਦਾ ਨਵਾਂ ਫੈਸਲਾ ਇਹੀ ਦੱਸਦਾ ਹੈ ਕਿ ਸ਼ਰਾਬ ਦੀ ਮੰਗ ਵਧ ਰਹੀ ਹੈ ਸਕੂਲਾਂ, ਕਾਲਜਾਂ, ਹਸਪਤਾਲਾਂ ਨਾਲੋਂ ਸ਼ਰਾਬ ਦੇ ਠੇਕੇ ਵਧ ਰਹੇ ਹਨ ਸ਼ਰਾਬ ਦੇ ਠੇਕੇ ਘਟਾਉਣ ਦੇ ਵਾਅਦੇ ਦਾ ਇੱਕੋ ਅਰਥ ਇਹੀ ਸੀ ਕਿ ਲੋਕਾਂ ਨੂੰ ਸ਼ਰਾਬ ਦੀ ਲਤ ਤੋਂ ਨਿਜਾਤ ਦਿਵਾਈ ਜਾਵੇ ਇਹ ਦੋਗਲੀ ਨੀਤੀ ਹੀ ਜ਼ਾਹਿਰ ਹੁੰਦੀ ਹੈ ਕਿ ਠੇਕੇ ਘਟਾਏ ਜਾਣਗੇ ਤੇ ਸ਼ਰਾਬ ਵਧਾਈ ਜਾ ਰਹੀ ਹੈ ਦਰਅਸਲ ਸਰਕਾਰਾਂ ਸ਼ਰਾਬ ਨੂੰ ਨਸ਼ਾ ਐਲਾਨਣ ਤੋਂ ਗੁਰੇਜ਼ ਵੀ ਕਰ ਰਹੀਆਂ ਹਨ ਤੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦਾ ਵਿਖਾਵਾ ਵੀ ਕਰ ਰਹੀਆਂ ਹਨ ਜੇਕਰ ਸ਼ਰਾਬ ਨਸ਼ਾ ਨਹੀਂ ਹੈ ਤਾਂ ਸ਼ਰਾਬ ਦੇ ਠੇਕੇ ਘਟਾਉਣ ਦਾ ਕੋਈ ਮਤਲਬ ਹੀ ਨਹੀਂ ਸਰਕਾਰ ਇਹ ਵੀ ਦੱਸਣ ਲਈ ਤਿਆਰ ਨਹੀਂ ਕਿ ਆਖਰ ਸ਼ਰਾਬ ਨਾਲ ਸੂਬੇ ਤੇ ਲੋਕਾਂ ਦੀ ਕਿਹੜੀ ਤਰੱਕੀ ਹੋਈ ਹੈ ਉਂਜ ਸਰਕਾਰ ਸ਼ਰਾਬ ਦੀ ਵਿੱਕਰੀ ਵਧਾ ਕੇ ਮੋਟੀ ਕਮਾਈ ਕਰਨ ਦਾ ਲਾਲਚ ਜ਼ਰੂਰ ਕਰ ਰਹੀ ਹੈ।
ਸੂਬੇ ਦੇ ਲੋਕਾਂ ਦੀ ਸਿਹਤ ਨੂੰ ਖਤਰੇ ‘ਚ ਪਾ ਕੇ ਕੀਤੀ ਗਈ ਕਮਾਈ ਕਿਸੇ ਵੀ ਕੰਮ ਦੀ ਨਹੀਂ ਨਸ਼ਾ ਰੋਕੂ ਮੁਹਿੰਮ ‘ਤੇ ਕਰੋੜਾਂ ਰੁਪਏ ਖਰਚਣ ਵਾਲੀ ਸਰਕਾਰ ਦਾ ਸ਼ਰਾਬ ਨੂੰ ਹੱਲਾਸ਼ੇਰੀ ਦੇਣਾ, ਤਰਕਹੀਣ ਤੇ ਗੈਰ-ਵਿਗਿਆਨਕ ਗੱਲਾਂ ਹਨ ਹੈਰੋਇਨ, ਸਮੈਕ ਵਾਂਗ ਸ਼ਰਾਬ ਵੀ ਸਿਹਤ ਦਾ ਨਾਸ਼ ਹੀ ਕਰਦੀ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ ਦੁੱਧ, ਦਹੀਂ, ਲੱਸੀ, ਘਿਓ ਨੂੰ ਛੱਡ ਸ਼ਰਾਬ ਤੇ ਹੋਰ ਨਸ਼ਿਆਂ ਵੱਲ ਦੌੜ ਰਹੀ ਹੈ ਵਿਆਹਾਂ ਸ਼ਾਦੀਆਂ ‘ਚ ਵੱਜਣ ਵਾਲੇ ਪੈੱਗਾਂ ਦੀ ਚਰਚਾ ਵਾਲੇ ਗੀਤਾਂ ‘ਤੇ ਨੱਚਣ ਵਾਲੇ ਨੌਜਵਾਨਾਂ ਲਈ ਸ਼ਰਾਬ ਸਟੇਟਸ ਸਿੰਬਲ ਬਣ ਗਈ ਹੈ ਬੜੀ ਵਚਿੱਤਰ ਗੱਲ ਹੈ ਕਿ ਜਿਹੜੀ ਸਿੱਖਿਆ ਤੇ ਵਿਰਾਸਤੀ ਸਥਾਨ ਨਸ਼ਿਆਂ ਤੋਂ ਬਚਣ ਦਾ ਸੰਦੇਸ਼ ਦਿੰਦੇ ਹਨ ਉਨ੍ਹਾਂ ਨੂੰ ਜਿਉਂਦਾ ਰੱਖਣ ਲਈ ਸ਼ਰਾਬ ਦੀ ਕਮਾਈ ਦਾ ਸਹਾਰਾ ਲੈਣਾ ਸਰਕਾਰਾਂ ਦੀਆਂ ਨੀਤੀਆਂ ਦੇ ਦੀਵਾਲੀਏਪਣ ਦਾ ਪ੍ਰਤੀਕ ਹੈ ਯੂਨੀਵਰਸਿਟੀਆਂ ਕਾਲਜਾਂ ‘ਚ ਦਾਖਲਿਆਂ ‘ਚ ਆ ਰਹੀ ਕਮੀ ਤੇ ਸ਼ਰਾਬ ਦੇ ਠੇਕਿਆਂ ਦੀਆਂ ਭੀੜਾਂ ਗਿਰਾਵਟ ਦੀ ਨਿਸ਼ਾਨੀ ਹੈ ਜਿਸ ਦੀ ਜ਼ਿੰਮੇਵਾਰੀ ਤੋਂ ਸਰਕਾਰ ਆਪਣਾ ਪੱਲਾ ਨਹੀਂ ਛੁਡਾ ਸਕਦੀ ਸ਼ਰਾਬ ਤੇ ਸਿਹਤ ਇੱਕ ਮਿਆਨ ‘ਚ ਦੋ ਤਲਵਾਰਾਂ ਵਾਂਗ ਹਨ ਸ਼ਰਾਬ ਤੋਂ ਮੁਕਤ ਨੌਜਵਾਨ ਹੀ ਸਿਹਤਮੰਦ ਬਣ ਸਕਦੇ ਹਨ ਸ਼ਰਾਬ ਦੀਆਂ ਬੋਤਲਾਂ ‘ਤੇ ਲਿਖੀ ਚਿਤਾਵਨੀ ਸਾਡੇ ਆਗੂਆਂ ਨੂੰ ਪੜ੍ਹਨੀ ਔਖੀ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਖਬਰਾਂ ਆ ਰਹੀਆਂ ਹਨ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 82 ਮੌਤਾਂ ਹੋ ਗਈਆਂ ਹਨ ਸ਼ਰਾਬ ਨਾਲ ‘ਜ਼ਹਿਰੀਲੀ’ ਸ਼ਬਦ ਜੋੜ ਕੇ ਪੁਲਿਸ ਤੇ ਸਰਕਾਰ ਬਿਨਾ ਸਰਕਾਰੀ ਮਨਜ਼ੂਰੀ ਵਾਲੇ ਠੇਕਿਆਂ ‘ਤੇ ਮਿਲਣ ਵਾਲੀ ਸ਼ਰਾਬ ਨੂੰ ਜ਼ਹਿਰੀਲੀ ਸ਼ਰਾਬ ਦਾ ਨਾਂਅ ਦੇ ਰਹੀਆਂ ਹਨ ਸਵਾਲ ਇਹ ਬਣਦਾ ਹੈ ਕਿ ਕੀ ਠੇਕਿਆਂ ‘ਤੇ ਵਿਕਣ ਵਾਲੀ ਸ਼ਰਾਬ ਦੁੱਧ-ਘਿਓ ਵਰਗੀ ਹੈ ਜਦੋਂ ਸਰਕਾਰ ਦੀਆਂ ਸ਼ਰਾਬ ਸਬੰਧੀ ਨੀਤੀਆਂ ਹੀ ਅਜਿਹੀਆਂ ਬਣਨਗੀਆਂ ਤਾਂ ਉਕਤ ਘਟਨਾਵਾਂ ਵਾਪਰਨੀਆਂ ਹੀ ਹਨ ਸ਼ਰਾਬ ਸਰਕਾਰ ਦੀ ਕਮਾਈ ਬਣ ਗਈ ਹੈ ਕੋਈ ਵੀ ਸਿਆਸੀ ਪਾਰਟੀ ਸ਼ਰਾਬ ਦਾ ਉਤਪਾਦਨ ਤੇ ਵਿੱਕਰੀ ਰੋਕਣ ਲਈ ਤਿਆਰ ਨਹੀਂ ਅਸਲੀ ਤੇ ਨਕਲੀ ਸ਼ਰਾਬ ਦੋਵੇਂ ਹੀ ਘਾਤਕ ਹਨ ਜਦੋਂ ਅਸਲੀ ਸ਼ਰਾਬ ਵਿਕੇਗੀ ਤਾਂ ਪੀਣ ਵਾਲੇ ਫਿਰ ਸ਼ਰਾਬ ਭਾਲਣਗੇ ਹੀ ਭਾਵੇਂ ਉਨ੍ਹਾਂ ਨੂੰ ਸਰਕਾਰੀ ਭਾਸ਼ਾ ‘ਚ ਨਕਲੀ ਸ਼ਰਾਬ ਹੀ ਮਿਲੇ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਧਰਮ, ਸੰਸਕ੍ਰਿਤੀ ਦੀਆਂ ਗੱਲਾਂ ਕਰਨ ਲੱਗਿਆਂ ਬੜੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਜਦੋਂ ਸ਼ਰਾਬ ਦੀ ਗੱਲ ਆਉਂਦੀ ਹੈ ਤਾਂ ਸਭ ਚੁੱਪ ਵੱਟ ਜਾਂਦੇ ਹਨ ਸ਼ਰਾਬ ਤੇ ਆਰਥਿਕਤਾ ਇੱਕ-ਦੂਜੇ ਨਾਲ ਇਸ ਤਰ੍ਹਾਂ ਜੁੜ ਗਏ ਹਨ ਕਿ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਲੱਗਦਾ ਹੈ ਕਿ ਸ਼ਰਾਬ ਦੀ ਵਿੱਕਰੀ ਬੰਦ ਹੋਈ ਤਾਂ ਆਰਥਿਕਤਾ ਜ਼ੀਰੋ ਹੋ ਜਾਵੇਗੀ ਡਿਸਟਲਰੀਆਂ ਦੀ ਚਮਕ-ਦਮਕ ਵਧ ਰਹੀ ਹੈ ਸ਼ਰਾਬ ਦੇ ਵਪਾਰੀਆਂ ਕੋਲੇ ਕਿੰਨੀ ਮਾਇਆ ਇਸ ਦਾ ਕੋਈ ਅਨੁਮਾਨ ਹੀ ਨਹੀਂ ਸ਼ਰਾਬ ਦੇ ਵਪਾਰੀਆਂ ਕੋਲ ਬੇਹਿਸਾਬ ਮਾਇਆ ਉਨ੍ਹਾਂ ਦੇ ਪਰਿਵਾਰਾਂ ‘ਚ ਕਲੇਸ਼ ਦਾ ਕਾਰਨ ਬਣ ਰਹੀ ਹੈ।
ਇਹ ਵਪਾਰੀ ਸਿਆਸਤ ‘ਚ ਵੀ ਪੈਰ ਅਜ਼ਮਾ ਰਹੇ ਹਨ ਤੇ ਕਈ ਵਪਾਰੀ ਵਿਧਾਨ ਸਭਾ ਤੇ ਸੰਸਦ ਦੀਆਂ ਪੌੜੀਆਂ ਚੜ੍ਹ ਚੁੱਕੇ ਹਨ ਪੰਜਾਬ ‘ਚ ਇੱਕ ਵਪਾਰੀ ਨੂੰ ਬਿਨਾ ਮੰਗਿਆਂ ਵਿਧਾਨ ਸਭਾ ਦੀ ਟਿਕਟ ਦਿੱਤੀ ਹਾਲਾਂਕਿ ਉਹ ਚੋਣ ਲੜਨ ਤੋਂ ਇਨਕਾਰ ਕਰਦਾ ਰਿਹਾ ਸਰਕਾਰਾਂ ਦੀ ਨੀਤੀ ਕਮਾਲ ਦੀ ਹੈ ਕਿ ਬਾਅਦ ‘ਚ ਪੰਜਾਬ ਸਰਕਾਰ ਨੇ ਉਸੇ ਸ਼ਰਾਬ ਦੇ ਵਪਾਰੀ ਤੋਂ ਨਸ਼ਾ ਵਿਰੋਧੀ ਮੁਹਿੰਮ ਦਾ ਉਦਘਾਟਨ ਵੀ ਕਰਵਾਇਆ ਸਾਡੇ ਦੇਸ ਦੇ ਸ਼ਰਾਬ ਦੇ ਵਪਾਰੀ ਦੁਨੀਆ ਦੇ ਅਮੀਰਾਂ ‘ਚ ਗਿਣੇ ਜਾਣ ਲੱਗੇ ਹਨ ਅਮੀਰੀ ਆਏ ਵੀ ਕਿਵੇਂ ਨਾ, ਸ਼ਰਾਬ ਦੇ ਠੇਕਿਆਂ ਦੀ ਗਿਣਤੀ ਸਰਕਾਰੀ ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਤੋਂ ਕਈ ਗੁਣਾ ਜ਼ਿਆਦਾ ਹੈ ਨਾਲੇ ਸ਼ਰਾਬ ਨੂੰ ਸਿਆਸੀ ਆਗੂ ਕਿਵੇਂ ਵਿਸਾਰ ਦੇਣ, ਪੰਚਾਇਤੀ ਚੋਣਾਂ ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਸ਼ਰਾਬ ਹੀ ਕੰਮ ਕੱਢਦੀ ਹੈ ਸਿਹਤ ਲਈ ਹਜ਼ਾਰਾਂ ਕਰੋੜਾਂ ਦਾ ਬਜਟ ਰੱਖਣ ਵਾਲੀ ਸਰਕਾਰ ਨਸ਼ਾ ਛੁਡਾਊ ਕੇਂਦਰਾਂ ਦੀਆਂ ਲੜੀਆਂ ਚਲਾ ਰਹੀ ਹੈ ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ‘ਤੇ ਵਧ ਰਹੀ ਭੀੜ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਉਂਜ ਇੱਕ ਮੌਜ਼ੂਦਾ ਲੋਕ ਸਭਾ ਮੈਂਬਰ ਨੇ ਸ਼ਰਾਬ ਨਾ ਪੀਣ ਦਾ ਐਲਾਨ ਕੀਤਾ ਹੈ ਜੇਕਰ ਸ਼ਰਾਬ ਪੀਣ ਵਾਲਾ ਸਾਂਸਦ ਗਲਤ ਹੈ ਤਾਂ ਠੇਕਿਆਂ ‘ਤੇ ਸ਼ਰਾਬ ਖਰੀਦ ਰਹੇ ਕਰੋੜਾਂ ਭਾਰਤੀ ਕਿਹੜੇ ਰਾਹ ਜਾ ਰਹੇ ਹਨ ਇਸ ਦਾ ਦਰਦ ਵੀ ਤਾਂ ਕਿਸੇ ਨੂੰ ਹੋਣਾ ਹੀ ਚਾਹੀਦਾ ਹੈ ਸਰਕਾਰ ਦੀ ਭਾਸ਼ਾ ਅੰਦਰ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਤੇ ਸਰਕਾਰ ਹੀ ਅਰਬਾਂ ਰੁਪਏ ਕਮਾ ਰਹੀ ਹੈ ਸ਼ਰਾਬ ਪੀਣ ਵਾਲੇ ਸਾਂਸਦ ਨੂੰ ਤਾਂ ਸਾਰੀਆਂ ਪਾਰਟੀਆਂ ਭੰਡਦੀਆਂ ਹਨ ਪਰ ਠੇਕਿਆਂ ‘ਤੇ 100-200 ਰੁਪਏ ਕਮਾਉਣ ਵਾਲੇ ਮਜ਼ਦੂਰਾਂ ਦੀ ਕਿਸੇ ਨੂੰ ਚਿੰਤਾ ਨਹੀਂ ਉੱਤਰ ਪ੍ਰਦੇਸ਼/ਉੱਤਰਾਖੰਡ ਦੇ ਲੋਕ ਇੱਕੋ ਦਿਨ ਸ਼ਰਾਬ ਪੀ ਕੇ ਮਰ ਗਏ ਪਰ ਕਰੋੜਾਂ ਲੋਕਾਂ ਧੀਮੀ ਗੀਤੀ ਨਾਲ ਮਰ ਰਹੇ ਹਨ ਬਰਬਾਦੀ ਇੱਕੋ ਹੈ ਫਰਕ ਸਮੇਂ ਤੇ ਢੰਗ ਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਾਬ ਪੀਤੀ, ਲੋਕਾਂ ਦਾ ਖੂਨ ਨਹੀਂ ਪੀਤਾ : ਮਾਨ
ਸੰਗਰੂਰ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਸਿਆਸਤ ਵਿਚ ਹੱਲਚਲ ਸ਼ੁਰੂ ਹੋ ਗਈ ਹੈ। ਕੋਈ ਮਾਨ ਦੇ ਇਸ ਐਲਾਨ ਨੂੰ ਚੰਗਾ ਕਹਿ ਰਿਹਾ ਹੈ ਅਤੇ ਕੋਈ ਇਸ ਦਾ ਮਜ਼ਾਕ ਬਣਾ ਰਿਹਾ ਹੈ। ਮਾਨ ਦਾ ਕਹਿਣਾ ਹੈ ਕਿ ਉਹ ਇੰਨੀ ਪੀਂਦਾ ਨਹੀਂ ਸੀ ਕਿ ਜਿੰਨਾਂ ਉਸ ਨੂੰ ਬਦਨਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਮੈਨੂੰ ਬਦਨਾਮ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਡਰਦੇ ਹਨ ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜੇ ਮੈਂ ਸ਼ਰਾਬ ਪੀਂਦਾ ਵੀ ਸੀ ਤਾਂ ਆਪਣੀ ਹੀ ਜੇਬ ‘ਚੋਂ ਪੀਂਦਾ ਸੀ ਬਾਦਲ ਅਤੇ ਕੈਪਟਨ ਵਾਂਗੂ ਲੋਕਾਂ ਦਾ ਖੂਨ ਨਹੀਂ ਸੀ ਪੀਂਦਾ। ਇਸ ਦੌਰਾਨ ਮਾਨ ਨੇ ਸੁਖਬੀਰ ਬਾਦਲ ਨੂੰ ਮੰਦਬੁੱਧੀ ਵੀ ਕਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।