Ends - Sach Kahoon Punjabi

ਸੋਨ ਤਗਮੇ ਦੀ ਆਸ ਵਿਕਾਸ ਅਨਫਿੱਟ, ਸੈਮੀਫਾਈਨਲ ਤੋਂ ਹਟੇ
ਕੁਆਰਟਰਫਾਈਨਲ ਚ ਵਧ ਗਈ ਸੀ ਅੱਖ ਦੀ ਸੱਟ | Sports News

ਜਕਾਰਤਾ, (ਏਜੰਸੀ)। ਸੋਨ ਤਗਮੇ ਦੇ ਮੁੱਖ ਦਾਅਵੇਦਾਰ ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਨਨ ਨੂੰ ਅੱਖ ‘ਤੇ ਸੱਟ ਦੇ ਕਾਰਨ 18ਵੀਆਂ ਏਸ਼ੀਆਈ ਖੇਡਾਂ ਦੀ ਮੁੱਕੇਬਾਜ਼ੀ ਈਵੇਂਟ ‘ਚ ਅਨਫਿੱਟ ਕਰਾਰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ 75 ਕਿਗ੍ਰਾ ਪੁਰਸ਼ ਸੈਮੀਫਾਈਨਲ ਮੁਕਾਬਲੇ ਤੋਂ ਹਟਣਾ ਪਿਆ ਵਿਕਾਸ ਨੇ ਮੁੱਕੇਬਾਜ਼ੀ ਮੁਕਾਬਲੇ ‘ਚ ਆਪਣੇ 75 ਕਿਗ੍ਰਾ ਪੁਰਸ਼ ਭਾਰ ਵਰਗ ‘ਚ ਕਜ਼ਾਖ਼ਿਸਤਾਨ ਦੇ ਅਮਾਨਕੁਲ ਵਿਰੁੱਧ ਸੈਮੀਫਾਈਨਲ ‘ਚ ਭਿੜਨਾ ਸੀ ਪਰ ਅੱਖ ‘ਤੇ ਸੱਟ ਕਾਰਨ ਉਹਨਾਂ ਨੂੰ ਪਹਿਲਾਂ ਹੀ ਬਾਹਰ ਹੋਣਾ ਪਿਆ 26 ਸਾਲਾ ਮੁੱਕੇਬਾਜ਼ ਨੇ ਹਾਲਾਂਕਿ ਸੈਮੀਫਾਈਨਲ ‘ਚ ਪਹੁੰਚ ਕੇ ਆਪਣੇ ਲਈ ਕਾਂਸੀ ਤਗਮਾ ਪਹਿਲਾਂ ਹੀ ਪੱਕਾ ਕਰ ਲਿਆ ਸੀ ਉਹਨਾਂ ਏਸ਼ੀਆਈ ਖੇਡਾਂ ‘ਚ ਲਗਾਤਾਰ ਤਿੰਨ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣਨ ਦੀ ਪ੍ਰਾਪਤੀ ਦਰਜ ਕਰਦੇ ਹੋਏ ਆਪਣਾ ਨਾਂਅ ਇਤਿਹਾਸ ‘ਚ ਦਰਜ ਕਰਵਾ ਲਿਆ ਵਿਕਾਸ ਨੇ 2010 ਗਵਾਂਗਝੂ ਏਸ਼ੀਆਈ ਖੇਡਾਂ ‘ਚ ਪੁਰਸ਼ਾਂ ਦੇ 60 ਕਿਗ੍ਰਾ ਭਾਰ ਵਰਗ ‘ਚ ਸੋਨ ਤਗਮਾ ਜਿੱਤਿਆ ਸੀ ਉਹ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਤਗਮਾ ਆਪਣੇ ਨਾਂਅ ਕਰਵਾ ਚੁੱਕੇ ਹਨ।

ਭਾਰਤੀ ਮੁੱਕੇਬਾਜ਼ ਨੂੰ ਪ੍ਰੀ ਕੁਆਰਟਰ ‘ਚ ਅੱਖ ਦੇ ਉੱਪਰ ਕੱਟ ਲੱਗ ਗਿਆ ਸੀ ਜਦੋਂਕਿ ਚੀਨ ਦੇ ਤੁਹੇਤਾ ਵਿਰੁੱਧ ਕੁਆਰਟਰ ਫਾਈਨਲ ‘ਚ ਉਹਨਾਂ ਦੀ ਸੱਟ ਹੋਰ ਖ਼ਰਾਬ ਹੋ ਗਈ ਸੀ ਹਾਲਾਂਕਿ ਅੱਖ ਤੋਂ ਖੂਨ ਦੇ ਬਾਵਜ਼ੂਦ ਉਹਨਾਂ ਚੀਨੀ ਮੁੱਕੇਬਾਜ਼ ਵਿਰੁੱਧ ਮੁਕਾਬਲਾ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਅਤੇ ਪੱਕਾ ਕੀਤਾ ਕਿ ਉਹ ਲਗਾਤਾਰ ਤੀਸਰੀਆਂ ਏਸ਼ੀਆਈ ਖੇਡਾਂ ਤੋਂ ਖ਼ਾਲੀ ਹੱਥ ਨਹੀਂ ਜਾਣਗੇ ਮੁੱਕੇਬਾਜ਼ੀ ਮੁਕਾਬਲਿਆਂ ‘ਚ ਹੁਣ ਭਾਰਤ ਦੀਆਂ ਨਜ਼ਰਾਂ 49 ਕਿਗ੍ਰਾ ਪੁਰਸ਼ ਲਾਈਟ ਫਲਾਈਵੇਟ ਵਰਗ ‘ਚ ਅਮਿਤ ਪੰਘਲ ‘ਤੇ ਲੱਗੀਆਂ ਹਨ ਜੋ ਸੈਮੀਫਾਈਨਲ ‘ਚ ਫਿਲੀਪੀਂਸ ਦੇ ਕਾਰਲੋ ਵਿਰੁੱਧ ਨਿੱਤਰਨਗੇ।

ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ
ਪਟਿਆਲਾ, (ਸੱਚ ਕਹੂੰ ਨਿਊਜ਼)। ਕੇਂਦਰੀ ਜੇਲ੍ਹ ਪਟਿਆਲਾ ‘ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦੇ ਮਾਮਲੇ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਖਤਮ ਕਰ ਲਈ ਗਈ ਹੈ। ਰਾਜੋਆਣਾ ਨੇ ਭੁੱਖ ਹੜਤਾਲ ਖ਼ਤਮ ਕਰਨ ਦਾ ਫੈਸਲਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਉਸ ਨਾਲ ਜੇਲ੍ਹ ‘ਚ ਮੁਲਾਕਾਤ ਤੋਂ ਬਾਅਦ ਲਿਆ ਗਿਆ ਹੈ। ਰਾਜੋਆਣਾ ਦੇ ਭੁੱਖ ਹੜਤਾਲ ਖਤਮ ਕਰਨ ਦੀ ਜਾਣਕਾਰੀ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਰਾਜੋਆਣਾ ਨਾਲ ਮੁਲਾਕਾਤ ਪਿੱਛੋਂ ਦਿੱਤੀ।

ਜਿਕਰਯੋਗ ਹੈ ਕਿ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਦੌਰਾਨ ਰਾਜੋਆਣਾ ਨੂੰ ਜਲਦ ਉਨ੍ਹਾਂ ਦੀ ਸਜ਼ਾ ਸੰਬੰਧੀ ਫੈਸਲਾ ਲਏ ਜਾਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਰਾਜੋਆਣਾ ਵੱਲੋਂ ਭੁੱਖ ਹੜਤਾਲ ਖਤਮ ਕਰ ਲਈ ਗਈ।

ਅਰਵਿੰਦ ਕੇਜਰੀਵਾਲ ਦਾ ਧਰਨਾ ਖਤਮ
ਨਵੀਂ ਦਿੱਲੀ, (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਧਰਨਾ ਖ਼ਤਮ ਕਰ ਦਿੱਤਾ ਹੈ। ਕੇਜਰੀਵਾਲ ਦਿੱਲੀ ਦੇ ਉਪ ਰਾਜਪਾਲ ਦਫ਼ਤਰ ਦੇ ਗੈਸਟ ਹਾਊਸ ਵਿਚ ਪਿਛਲੇ 9 ਦਿਨਾਂ ਤੋਂ ਧਰਨਾ ਦੇ ਰਹੇ ਸਨ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਵੱਲੋਂ ਧਰਨਾ ਚੁੱਕੇ ਜਾਣ ਦਾ ਐਲਾਨ ਕੀਤਾ ਗਿਆ ਇਨ੍ਹਾਂ ਵਿੱਚੋਂ ਇਕ ਮੁੱਦਾ ਆਈ.ਏ.ਐੱਸ ਅਫਸਰਾਂ ਦੇ ਕੰਮ ‘ਤੇ ਵਾਪਸ ਦਾ ਸੀ, ਜਦੋਂਕਿ ਦੂਜਾ ਮੁੱਦਾ ਰਾਸ਼ਨ ਸੀ ਸਿਸੋਦੀਆ ਨੇ ਕਿਹਾ, ਅਫ਼ਸਰ ਸਾਡੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਲੱਗ ਪਏ ਹਨ, ਅਸੀਂ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ, ਉਹ ਧਰਨਾ ਖ਼ਤਮ ਕਰਨ ਲਈ ਸਹਿਮਤ ਹੋ ਗਏ। ਉਨ੍ਹਾਂ ਕਿਹਾ ਕਿ ਰਾਸ਼ਨ ਦਾ ਮੁੱਦਾ ਅਜੇ ਵੀ ਹੱਲ ਨਹੀਂ ਹੋਇਆ, ਪਰ ਐਲਜੀ ਮਿਲਦੇ ਹੀ ਨਹੀਂ ਹਨ ਅਸੀਂ ਇਸ ਮੁੱਦੇ ‘ਤੇ ਸੰਘਰਸ਼ ਜਾਰੀ ਰੱਖਾਂਗੇ ਅਤੇ ਲੋਕਾਂ ਲਈ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕੇਂਦਰ ਸਰਕਾਰ ਕੇਜਰੀਵਾਲ ਦੀ ਸਰਕਾਰ ਦੇ ਵਿਰੁੱਧ ਸਾਜ਼ਿਸ਼ ਕਰ ਰਹੀ ਹੈ ਅਤੇ ਇਹ ਸਾਰਾ ਵਿਵਾਦ ਉੱਪਰੋਂ ਪਾਏ ਗਏ ਦਬਾਅ ਕਾਰਨ ਹੈ।

ਨਵਜੋਤ ਸਿੱਧੂ ਦੀ ਪਤਨੀ ਤੋਂ ਬਾਅਦ ਪੁੱਤਰ ਦੀ ਵੀ ਬੇਰੁਜ਼ਗਾਰੀ ਹੋਈ ਖ਼ਤਮ
ਸਿੱਧੂ ਦੇ ਪੁੱਤਰ ਨੂੰ ਲਗਾਇਆ ਸਹਾਇਕ ਐਡਵੋਕੇਟ ਜਨਰਲ | Navjot Sidhu

ਹਰ ਮਹੀਨੇ ਮਿਲੇਗੀ ਮੋਟੀ ਤਨਖ਼ਾਹ, ਕਈ ਹੋਰ ਖ਼ਰਚੇ ਵੀ ਲੈ ਸਕਣਗੇ ਕਰਨ ਸਿੱਧੂ | Navjot Sidhu

ਨਵਜੋਤ ਸਿੱਧੂ ਦੀ ਸਰਕਾਰੀ ਕੋਠੀ ਵਿੱਚ ਹੀ ਰਹਿੰਦੇ ਹਨ ਨਵਜੋਤ ਕੌਰ ਅਤੇ ਕਰਨ ਸਿੱਧੂ | Navjot Sidhu

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ (Navjot Sidhu) ਸਿੱਧੂ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੁਝ ਜ਼ਿਆਦਾ ਹੀ ਮਿਹਰਬਾਨ ਹੋਏ ਬੈਠੇ ਹਨ। ਨਵਜੋਤ ਸਿੱਧੂ ਦੀ ਪਤਨੀ ਨੂੰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਉਣ ਤੋਂ ਬਾਅਦ ਹੁਣ ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਨੂੰ ਸਹਾਇਕ ਐਡਵੋਕੇਟ ਜਨਰਲ ਲਗਾ ਦਿੱਤਾ ਗਿਆ ਹੈ, ਜਿਸ ਨਾਲ ਨਵਜੋਤ ਸਿੱਧੂ ਦੇ ਘਰ ਵਿੱਚ ਇੱਕ ਹੋਰ ਪਰਿਵਾਰਕ ਮੈਂਬਰ ਨੂੰ ਰੁਜ਼ਗਾਰ ਮਿਲ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਵਿਰੋਧੀਆਂ ਨੇ ਵੀ ਸਿੱਧੂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਸਰਕਾਰੀ ਕੇਸ ਲੜਨ ਲਈ ਬੀਤੇ ਦਿਨੀਂ 28 ਵਕੀਲਾਂ ਦੀ ਨਿਯੁਕਤੀ ਕੀਤੀ ਹੈ, ਜਿਸ ਵਿੱਚ ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੰਘ ਸਿੱਧੂ ਨੂੰ ਸਹਾਇਕ ਐਡਵੋਕੇਟ ਜਰਨਲ ਲਗਾਇਆ ਗਿਆ ਹੈ। ਕਰਨ ਸਿੱਧੂ ਦੀ ਇਸ ਨਿਯੁਕਤੀ ਤੋਂ ਬਾਅਦ ਵਿਰੋਧੀ ਧਿਰਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਸਾਫ਼ ਕਿਹਾ ਕਿ ਜਿੱਥੇ ਪੰਜਾਬ ਦੇ ਨੌਜਵਾਨ ਨੌਕਰੀ ਲਈ ਤਰਸ ਰਹੇ ਹਨ, ਉਥੇ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦੇ ਘਰ ਵਿੱਚ ਨੌਕਰੀਆਂ ਵੰਡਦੇ ਹੋਏ ਉਨ੍ਹਾਂ ਦੀ ਬੇਰੁਜ਼ਗਾਰੀ ਖ਼ਤਮ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਤਨੀ ਨੂੰ ਚੇਅਰਮੈਨ ਲਗਾਇਆ ਗਿਆ ਤਾਂ ਹੁਣ ਉਨ੍ਹਾਂ ਦੇ ਪੁੱਤਰ ਨੂੰ ਸਹਾਇਕ ਐਡਵੋਕੇਟ ਜਨਰਲ ਲਗਾ ਕੇ ਨੌਕਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਮਝ ਵਿੱਚ ਆ ਰਿਹਾ ਹੈ ਕਿ ਕੈਬਨਿਟ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ-ਘਰ ਨਹੀਂ ਸਗੋਂ ਹਰ ਮੈਂਬਰ ਮੈਂਬਰ ਨੌਕਰੀ ਦਿੱਤੀ ਜਾ ਰਹੀ ਹੈ।

ਡਰਾਮੇਬਾਜ਼ੀ ਬੰਦ ਕਰੇ ਸਿੱਧੂ, ਸਾਬਤ ਹੋ ਗਿਆ ਲਾਲਚ : ਸ਼ਵੇਤ ਮਲਿਕ | Navjot Sidhu

ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਹੁਣ ਨਵਜੋਤ ਸਿੱਧੂ ਨੂੰ ਡਰਾਮੇਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ ਕਿ ਉਹ ਸੇਵਾ ਲਈ ਸਿਆਸਤ ਵਿੱਚ ਆਏ ਹਨ, ਕਿਉਂਕਿ ਉਨ੍ਹਾਂ ਦਾ ਲਾਲਚ ਬਾਹਰ ਆ ਗਿਆ ਹੈ। ਨਵਜੋਤ ਸਿੱਧੂ ਨੇ ਪਹਿਲਾਂ ਸਰਕਾਰ ਵਿੱਚ ਆਪਣੀ ਪਤਨੀ ਨਵਜੋਤ ਕੌਰ ਨੂੰ ਚੇਅਰਮੈਨ ਲਵਾਇਆ ਅਤੇ ਹੁਣ ਆਪਣੇ ਪੁੱਤਰ ਨੂੰ ਵੀ ਸਹਾਇਕ ਐਡਵੋਕੇਟ ਜਨਰਲ ਲਗਵਾ ਗਏ ਹਨ। ਜਿਸ ਤੋਂ ਨਵਜੋਤ ਸਿੱਧੂ ਦੇ ਕਿਰਦਾਰ ਬਾਰੇ ਸਾਫ਼ ਝਲਕ ਮਿਲ ਰਹੀ ਹੈ।

ਕਰਨ ਸਿੱਧੂ ਨੂੰ ਮਿਲੇਗੀ 75 ਹਜ਼ਾਰ ਤਨਖਾਹ, ਸਰਕਾਰੀ ਘਰ ‘ਚ ਰਹਿਣਗੇ | Navjot Sidhu

ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਨੂੰ ਸਰਕਾਰ ਵੱਲੋਂ ਹਰ ਮਹੀਨੇ 75 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਮੈਡੀਕਲ ਜਾਂ ਫਿਰ ਕੁਝ ਹੋਰ ਭੱਤੇ ਦਿੱਤੇ ਜਾਣਗੇ ਪਰ ਸਰਕਾਰੀ ਘਰ ਦੀ ਸਹੂਲਤ ਉਨ੍ਹਾਂ ਨੂੰ ਨਹੀਂ ਮਿਲੇਗੀ। ਫਿਰ ਵੀ ਕਰਨ ਸਿੱਧੂ ਦੇ ਸੈਕਟਰ 2 ਵਿੱਚ ਸਥਿੱਤ ਸਰਕਾਰੀ ਕੋਠੀ ਨੰਬਰ 42 ਵਿੱਚ ਹੀ ਰਹਿਣਗੇ, ਕਿਉਂਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਆਪਣੇ ਘਰ ਦਾ ਇਹੋ ਹੀ ਪਤਾ ਦਿੱਤਾ ਗਿਆ ਹੈ। ਇਸ ਸਰਕਾਰੀ ਕੋਠੀ ਨੰਬਰ 42 ਨਵਜੋਤ ਸਿੱਧੂ ਨੂੰ ਬਤੌਰ ਕੈਬਨਿਟ ਮੰਤਰੀ ਅਲਾਟ ਕੀਤੀ ਹੋਈ ਹੈ ਅਤੇ ਕਰਨ ਸਿੱਧੂ ਇਸੇ ਕੋਠੀ ਵਿੱਚ ਹੀ ਆਪਣੇ ਪਿਤਾ ਨਾਲ ਰਹਿ ਰਹੇ ਹਨ।