Hunger - Sach Kahoon Punjabi
ਕੁਰਸੀ ਦੇ ਭੁੱਖੇ ਨੇ ਸੁਖਪਾਲ ਖਹਿਰਾ
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕੀਤੇ ਖੁਲਾਸੇ
ਇਥੇ ਪੰਜਾਬ ਦਾ ਦਰਦ ਨਹੀਂ, ਸਗੋਂ ਸਾਰਾ ਪੰਗਾ ਐ ਐਲ.ਓ.ਪੀ. ਦਾ : ਭਗਵੰਤ ਮਾਨ
ਖਹਿਰਾ 2 ਮਹੀਨੇ ਦੀ ਐ ਐਵਰੇਜ, ਨਾਲ ਹੋ ਜਾਂਦਾ ਐ ਆਪਣੇ ਲੀਡਰਾਂ ਖਿਲਾਫ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੁਖਪਾਲ ਖਹਿਰਾ ਪੰਜਾਬ ਲਈ ਨਹੀਂ ਸਗੋਂ ਆਪਣੀ ਕੁਰਸੀ ਲਈ ਲੜਾਈ ਲੜ ਰਿਹਾ ਹੈ, ਕਿਉਂਕਿ ਉਸ ਨੂੰ ਸਿਰਫ਼ ਕੈਬਨਿਟ ਮੰਤਰੀ ਵਾਲੀ ਲਗਜ਼ਰੀ ਗੱਡੀ ਅਤੇ ਕੋਠੀ ਸਣੇ ਵੱਡਾ ਅਹੁਦਾ ਚਾਹੀਦਾ ਹੈ। ਜਦੋਂ ਤੱਕ ਖਹਿਰਾ ਨੂੰ ਹਟਾਇਆ ਨਹੀਂ ਗਿਆ ਸੀ, ਉਸ ਸਮੇਂ ਤਾਂ ਕੇਜਰੀਵਾਲ ਅਸੀਂ ਹਾਂ ਤੇਰੇ ਨਾਲ ਅਤੇ ਜਿਵੇਂ ਹੀ ਅਹੁਦੇ ਤੋਂ ਹਟਾ ਦਿੱਤਾ ਤਾਂ ਕਿਹੜਾ ਕੇਜਰੀਵਾਲ ਅਸੀਂ ਹਾਂ ਪੰਜਾਬ ਨਾਲ”। ਇਹ ਹਮਲਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਖ਼ਿਲਾਫ਼ ਬਗਾਵਤ ਕਰਨ ਵਾਲੇ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਸਿਰਫ਼ ਕੁਰਸੀ ਦੇ ਹੀ ਭੁੱਖੇ ਹਨ ਅਤੇ ਇਨਾਂ ਦਾ ਪੰਜਾਬ ਦਾ ਨਾਲ ਕੋਈ ਪਿਆਰ ਨਹੀਂ ਹੈ, ਇਸ ਤਾਂ ਸਿਰਫ਼ ਕੁਰਸੀ ਲਈ ਹੀ ਆਏ ਸਨ ਅਤੇ ਕੁਰਸੀ ਖੋਹਣ ਪਿੱਛੇ ਭਜ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਕਿਹੜੀ ਗੈਰਤ ਵਾਲੀ ਗੱਲ ਕਰ ਰਿਹਾ ਹੈ, ਉਸ ਦਾ ਪੀ.ਏ. ਪਹਿਲਾਂ ਇੱਕ ਮਹਿਲਾ ਵਿਧਾਇਕ ਦੀ ਫੋਟੋ ਬਦਲ ਕੇ ਸੋਸ਼ਲ ਮੀਡੀਆ ‘ਤੇ ਪਾ ਦਿੰਦਾ ਹੈ ਅਤੇ ਫਿਰ ਉਸ ਪੀ.ਏ. ਤੋਂ ਮੁਆਫ਼ੀ ਮੰਗਵਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਦੀ ਤਾਂ ਸਿਰਫ਼ 2 ਮਹੀਨੇ ਦੀ ਹੀ ਐਵਰੇਜ ਹੈ ਅਤੇ ਉਹ 2 ਮਹੀਨਿਆਂ ਬਾਅਦ ਆਪਣੇ ਲੀਡਰਾਂ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੰਦਾ ਹੈ।
ਇਸੇ ਐਵਰੇਜ ਨੂੰ ਕਾਇਮ ਰੱਖਦੇ ਹੋਏ ਖਹਿਰਾ ਨੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਪੰਜਾਬ ਦੇ ਨਾਅ ‘ਤੇ ਪੰਜਾਬੀਆ ਨੂੰ ਬਲੈਕ-ਮੇਲ ਕਰਨ ਵਿੱਚ ਲਗੇ ਹੋਏ ਹਨ। ਇਥੇ ਪੰਜਾਬ ਦਾ ਨਹੀਂ ਸਗੋਂ ਸਿਰਫ਼ ਐਲ.ਓ.ਪੀ. ਦਾ ਪੰਗਾ ਹੈ ਅਤੇ ਇਨਾਂ ਦੇ ਦਿਲ ਵਿੱਚ ਕੋਈ ਵੀ ਪੰਜਾਬ ਦੇ ਭਲਾਈ ਵਾਲੀ ਭਾਵਨਾ ਨਹੀਂ ਹੈ। ਉਨਾਂ ਕਿਹਾ ਕਿ ਸੁਖਪਾਲ ਖਹਿਰਾ ਸਿਰਫ਼ ਕੁਰਸੀ ਦੀ ਭੁੱਖ ਕਰਕੇ ਹੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸਨ ਅਤੇ ਹੁਣ ਖਹਿਰਾ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉਨਾਂ ਦੇ ਹਨ।
ਉਨਾਂ ਕਿਹਾ ਕਿ ਸੁਖਪਾਲ ਖਹਿਰੇ ਦੇ ਇਲਾਕੇ ਵਿੱਚ ਤਾਂ ਉਹ ਖ਼ੁਦ ਰੈਲੀਆਂ ਕਰਕੇ ਆਏ ਹਨ, ਜਦੋਂ ਕਿ ਖਹਿਰਾ ਆਪਣੇ ਹਲਕੇ ਤੋਂ ਬਾਹਰ ਤੱਕ ਨਹੀਂ ਨਿਕਲਿਆ, ਫਿਰ ਕਿਵੇਂ ਉਹ ਦਾਅਵਾ ਕਰ ਰਹੇ ਹਨ ਕਿ ਇਹ ਵਿਧਾਇਕ ਉਨਾਂ ਦੀ ਦੇਣ ਹਨ। ਉਨਾਂ ਕਿਹਾ ਕਿ ਹੁਣ ਵੀ ਵਿਧਾਇਕ ਨੂੰ ਬੇਨਤੀ ਕਰਦੇ ਹਨ ਕਿ ਉਹ ਵਾਪਸ ਆ ਜਾਣ, ਕਿਉਂਕਿ ਖਹਿਰਾ ਉਨ੍ਹਾਂ ਨੂੰ ਵੇਚ ਸਕਦਾ ਹੈ। ਉਨਾਂ ਕਿਹਾ ਕਿ ਬਠਿੰਡਾ ਵਿਖੇ ਜ਼ਿਆਦਾਤਰ ਭੀੜ ਅਕਾਲੀ ਦਲ ਅਤੇ ਬੈਂਸ ਭਰਾਵਾਂ ਵੱਲੋਂ ਭੇਜੀ ਹੋਈ ਸੀ। ਉਨਾਂ ਕਿਹਾ ਕਿ ਪੰਜਾਬੀਆ ਨੂੰ ਭਾਵੁਕ ਕਰਦੇ ਹੋਏ ਉਹ ਪਾਰਟੀ ਨੂੰ ਤੋੜ ਨਹੀਂ ਸਕਦੇ ਹਨ ਅਤੇ ਪੰਜਾਬ ਦੇ ਵਲੰਟੀਅਰ ਨਰਾਜ਼ ਹਨ ਤਾਂ ਉਹ ਖ਼ੁਦ ਵਲੰਟੀਅਰਾਂ ਨੂੰ ਮਨਾਉਣ ਲਈ ਜਾਣਗੇ।
ਕੰਵਰ ਸੰਧੂ ਚਾਹੁੰਦਾ ਸੀ ਖ਼ੁਦ ਲਈ ਕੁਰਸੀ
ਮਾਨ ਨੇ ਕਿਹਾ ਖਹਿਰਾ ਨੂੰ ਹਟਾਉਣ ਤੋਂ ਬਾਅਦ ਜਦੋਂ ਸਾਰੇ ਵਿਧਾਇਕ ਦਿੱਲੀ ਗਏ ਸਨ ਤਾਂ ਕੰਵਰ ਸੰਧੂ ਨੇ ਦਿੱਲੀ ਵਿਖੇ ਮਨੀਸ਼ ਸਿਸੋਦੀਆ ਨੂੰ ਕਿਹਾ ਸੀ ਕਿ ਉਹ ਉਨਾਂ (ਸੰਧੂ) ਨੂੰ ਵਿਰੋਧੀ ਧਿਰ ਦਾ ਲੀਡਰ ਬਣਾ ਦੇਣ, ਉਹ ਆਪਣੇ ਆਪ ਖਹਿਰਾ ਨੂੰ ਸੰਭਾਲ ਲੈਣਗੇ
ਬਠਿੰਡਾ ਵਿਖੇ ਚੱਲ ਰਹੀ ਸੀ ਮੁੰਡੇ ਦੀ ‘ਲਾਂਚਿੰਗ’
ਮਾਨ ਨੇ ਕਿਹਾ ਕਿ ਬਠਿੰਡਾ ਕਨਵੈਨਸ਼ਨ ਨੂੰ ਵਰਕਰਾਂ ਲਈ ਰੱਖਿਆ ਗਿਆ ਸੀ ਤਾਂ ਉੱਥੇ ਤਾਂ ਸਿਰਫ਼ ਇੱਕ ਵਰਕਰ ਹੀ ਸਟੇਜ ‘ਤੇ ਭਾਸ਼ਣ ਦਿੰਦਾ ਨਜ਼ਰ ਆਇਆ ਸੀ, ਉਹ ਖਹਿਰਾ ਦਾ ਆਪਣਾ ਮੁੰਡਾ ਸੀ। ਬਠਿੰਡਾ ਵਿਖੇ ਪੰਜਾਬੀਆਂ ਦੇ ਦੁੱਖ ਲਈ ਨਹੀਂ, ਸਗੋਂ ਖਹਿਰਾ ਦੇ ਮੁੰਡੇ ਦੀ ਲਾਂਚਿੰਗ ਚੱਲ ਰਹੀ ਸੀ ਤਾਂ ਕਿ ਉਸ ਤੋਂ ਬਾਅਦ ਖਹਿਰੇ ਦੇ ਮੁੰਡੇ ਨੂੰ ਲੀਡਰ ਬਣਾਇਆ ਜਾ ਸਕੇ।
ਜਿਹੜਾ ਕੋਠੀ ਦਾ ਅੱਧਾ ਹਿੱਸਾ ਨਹੀਂ ਦੇ ਸਕਿਆ, ਪੰਜਾਬ ਲਈ ਕੀ ਦੇਵੇਗਾ ਕੁਰਬਾਨੀ
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਸੀ ਤਾਂ ਉਹਨੂੰ ਕਿਹਾ ਗਿਆ ਸੀ ਕਿ ਅੱਧੀ ਸਰਕਾਰੀ ਕੋਠੀ ਵਿੱਚ ਪਾਰਟੀ ਦਾ ਦਫ਼ਤਰ ਬਣਾਇਆ ਜਾਵੇਗਾ, ਕਿਉਂਕਿ ਪਾਰਟੀ ਚੰਡੀਗੜ੍ਹ ਵਿਖੇ ਦਫ਼ਤਰ ਕਿਰਾਏ ‘ਤੇ ਲੈਣ ਲਈ ਜਿਆਦਾ ਖ਼ਰਚਾ ਨਹੀਂ ਕਰ ਸਕਦੀ ਹੈ ਅਤੇ ਪਹਿਲਾਂ ਤਾਂ ਖਹਿਰਾ ਨੇ ਹਾਮੀ ਭਰ ਦਿੱਤੀ ਪਰ ਬਾਅਦ ‘ਚ ਮੁੱਕਰ ਗਿਆ ਕਿ ਪਾਰਟੀ ਦਾ ਦਫ਼ਤਰ ਕਿਤੇ ਹੋਰ ਬਣਾ ਲਿਓ। ਮਾਨ ਨੇ ਕਿਹਾ ਕਿ ਜਿਹੜਾ ਸੁਖਪਾਲ ਖਹਿਰਾ ਸਰਕਾਰੀ ਕੋਠੀ ਦਾ ਅੱਧਾ ਹਿੱਸਾ ਨਹੀਂ ਦੇ ਸਕਦਾ ਹੈ, ਉਹ ਪੰਜਾਬ ਲਈ ਕੁਰਬਾਨੀ ਕੀ ਦੇਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ
ਪਟਿਆਲਾ, (ਸੱਚ ਕਹੂੰ ਨਿਊਜ਼)। ਕੇਂਦਰੀ ਜੇਲ੍ਹ ਪਟਿਆਲਾ ‘ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦੇ ਮਾਮਲੇ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਖਤਮ ਕਰ ਲਈ ਗਈ ਹੈ। ਰਾਜੋਆਣਾ ਨੇ ਭੁੱਖ ਹੜਤਾਲ ਖ਼ਤਮ ਕਰਨ ਦਾ ਫੈਸਲਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਉਸ ਨਾਲ ਜੇਲ੍ਹ ‘ਚ ਮੁਲਾਕਾਤ ਤੋਂ ਬਾਅਦ ਲਿਆ ਗਿਆ ਹੈ। ਰਾਜੋਆਣਾ ਦੇ ਭੁੱਖ ਹੜਤਾਲ ਖਤਮ ਕਰਨ ਦੀ ਜਾਣਕਾਰੀ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਰਾਜੋਆਣਾ ਨਾਲ ਮੁਲਾਕਾਤ ਪਿੱਛੋਂ ਦਿੱਤੀ।
ਜਿਕਰਯੋਗ ਹੈ ਕਿ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਦੌਰਾਨ ਰਾਜੋਆਣਾ ਨੂੰ ਜਲਦ ਉਨ੍ਹਾਂ ਦੀ ਸਜ਼ਾ ਸੰਬੰਧੀ ਫੈਸਲਾ ਲਏ ਜਾਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਰਾਜੋਆਣਾ ਵੱਲੋਂ ਭੁੱਖ ਹੜਤਾਲ ਖਤਮ ਕਰ ਲਈ ਗਈ।
ਗ੍ਰਹਿ ਮੰਤਰੀ ਨਾਲ ਮੁਲਾਕਾਤ ਦੇ ਬਾਵਜੂਦ ਰਾਜੋਆਣਾ ਦੀ ਭੁੱਖ ਹੜਤਾਲ ਜਾਰੀ
4 ਕਿਲੋ ਵਜਨ ਘਟਿਆ, ਜੇਲ੍ਹ ਪ੍ਰਸ਼ਾਸਨ ਚੁਕੰਨਾ | Home Minister
ਪਟਿਆਲਾ,(ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ ਮਾਮਲੇ ‘ਤੇ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਰਾਜੋਆਣਾ ਦੀ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਹੈ। ਰਾਜੋਆਣਾ ਦਾ ਕਹਿਣਾ ਹੈ ਕਿ ਕੱਲ੍ਹ ਗ੍ਰਹਿ ਮੰਤਰੀ ਨੂੰ ਮਿਲੇ ਵਫ਼ਦ ਵੱਲੋਂ ਮੁਲਾਕਾਤ ਸਮੇਂ ਹੋਈ ਗੱਲਬਾਤ ਸਬੰਧੀ ਉਸ ਕੋਲ ਕੋਈ ਸੁਨੇਹਾ ਨਹੀਂ ਪੁੱਜਿਆ ਹੈ। (Home Minister)
ਰਾਜੋਆਣਾ ਦੇ ਇਹ ਸ਼ਬਦ ਅੱਜ ਇੱਥੇ ਜੇਲ੍ਹ ਅੰਦਰ ਰਾਜੋਆਣਾ ਨੂੰ ਮਿਲਣ ਤੋਂ ਬਾਅਦ ਉਸਦੀ ਭੈਣ ਕਮਲਜੀਤ ਸਿੰਘ ਵੱਲੋਂ ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਕਹੇ ਗਏ। ਕਮਲਜੀਤ ਕੌਰ ਨੇ ਦੱਸਿਆ ਕਿ ਅਕਾਲੀ ਦਲ ਆਪਣੇ ਹੀ ਬਿਆਨਾਂ ਤੋਂ ਮੁੱਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਹਾ ਗਿਆ ਸੀ ਕਿ ਗ੍ਰਹਿ ਮੰਤਰੀ ਨੂੰ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਫ਼ਦ ਵਿੱਚ ਮਿਲਣਗੇ, ਪਰ ਕੱਲ੍ਹ ਇਹ ਦੋਵੇਂ ਜਣੇ ਰਾਜਨਾਥ ਸਿੰਘ ਨਾਲ ਮੁਲਾਕਾਤ ਮੌਕੇ ਨਹੀਂ ਪਹੁੰਚੇ, ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਰਾਜੋਆਣਾ ਮਾਮਲੇ ‘ਤੇ ਕਿੰਨੇ ਸੁਹਿਰਦ ਹਨ।
ਉਹਨਾਂ ਦੱਸਿਆ ਕਿ ਰਾਜੋਆਣਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਕੋਲ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਕੋਈ ਹੋਰ ਮੈਂਬਰ ਗ੍ਰਹਿ ਮੰਤਰੀ ਨਾਲ ਹੋਈ ਮੁਲਾਕਾਤ ਸਬੰਧੀ ਗੱਲਬਾਤ ਦੇ ਵੇਰਵੇ ਦੇਣ ਪੁੱਜਦਾ ਹੈ ਤਾਂ ਉਸ ਤੋਂ ਬਅਦ ਹੀ ਭੁੱਖ ਹੜਤਾਲ ਵਾਪਸ ਲੈਣ ਬਾਰੇ ਸੋਚਿਆ ਜਾ ਸਕਦਾ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਰਾਜੋਆਣਾ ਵੱਲੋਂ ਖੁਦ ਕਿਹਾ ਗਿਆ ਹੈ ਕਿ ਉਹ ਕੋਈ ਚਾਰਾਜੋਈ ਨਹੀਂ ਕਰਨਗੇ ਤਾਂ ਫਿਰ ਰਾਸ਼ਟਰਪਤੀ ਨੂੰ ਭੇਜੀ ਅਪੀਲ ਸਬੰਧੀ ਕਿਉਂ ਫੈਸਲਾ ਉਡੀਕ ਰਹੇ ਹਨ, ਪਰ ਉਨ੍ਹਾਂ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ੍ਰੀ ਰਾਜਨ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਭੁੱਖ ਹੜਤਾਲ ਕਾਰਨ ਰਾਜੋਆਣਾ ਦਾ ਵਜਨ 4 ਕਿਲੋ ਘੱਟ ਗਿਆ ਹੈ ਅਤੇ ਡਾਕਟਰਾਂ ਵੱਲੋਂ ਸਮਂ-ਸਮੇਂ ‘ਤੇ ਉਸਦਾ ਚੈਕਅੱਪ ਕੀਤਾ ਜਾ ਰਿਹਾ ਹੈ।
ਭੁੱਖ ਨਾਲ ਮੌਤ ਅਤੇ ਅੰਨ ਦੀ ਬਰਬਾਦੀ
ਕੁਝ ਦਿਨ ਪਹਿਲਾਂ ਝਾਰਖੰਡ ਸੂਬੇ ਦੇ ਗਿਰੀਡੀਹ ਜਿਲ੍ਹੇ ਦੇ ਮੰਗਰਗੜ੍ਹੀ ਪਿੰਡ ਵਿਚ 58 ਸਾਲਾ ਔਰਤ ਸਵਿੱਤਰੀ ਦੇਵੀ ਅਤੇ ਚਤਰਾ ਜਿਲ੍ਹੇ ਵਿਚ 45 ਸਾਲਾਂ ਮੀਨਾ ਮੁਸਹਰ ਦੀ ਭੁੱਖ ਨਾਲ ਤੜਫ਼ ਕੇ ਮੌਤ ਇਹ ਦੱਸਣ ਲਈ ਕਾਫੀ ਹੈ ਕਿ ਖੁਰਾਕ ਵੰਡ ਪ੍ਰਣਾਲੀ ਵਿਚ ਸੁਧਾਰ ਅਤੇ ਵਧੇਰੇ ਪੈਦਾਵਾਰ ਦੇ ਬਾਵਜ਼ੂਦ ਵੀ ਭੁੱਖਮਰੀ ਦਾ ਸੰਕਟ ਟਲਿਆ ਨਹੀਂ ਹੈ ਬੀਤੇ ਸਾਲ ਸਤੰਬਰ ਮਹੀਨੇ ਵਿਚ ਵੀ ਇਸੇ ਸੂਬੇ ਦੇ ਸਿਮਡੇਗਾ ਜਿਲ੍ਹੇ ਦੇ ਕਰੀਮਤੀ ਪਿੰਡ ਵਿਚ 11 ਸਾਲਾ ਸੰਤੋਸ਼ੀ ਅਤੇ ਧਨਬਾਦ ਵਿਚ ਝਰੀਆ ਥਾਣਾ ਖੇਤਰ ਵਿਚ 40 ਸਾਲਾ ਰਿਕਸ਼ਾ ਚਾਲਕ ਦੀ ਭੁੱਖ ਨਾਲ ਮੌਤ ਹੋ ਗਈ ਸੀ।
ਉਦੋਂ ਉਮੀਦ ਪ੍ਰਗਟਾਈ ਗਈ ਸੀ ਕਿ ਅਜਿਹਾ ਹਿਰਦਾ ਵਲੂੰਧਰਣ ਵਾਲੀਆਂ ਘਟਨਾਵਾਂ ਤੋਂ ਸੂਬਾ ਸਰਕਾਰ ਸਬਕ ਲਵੇਗੀ ਅਤੇ ਭਵਿੱਖ ਵਿਚ ਕਿਸੇ ਦੀ ਭੁੱਖ ਨਾਲ ਮੌਤ ਨਾ ਹੋਵੇ ਇਸ ਲਈ ਠੋਸ ਪਹਿਲ ਕਰੇਗੀ ਪਰ ਸਵਿੱਤਰੀ ਦੇਵੀ ਅਤੇ ਮੀਨਾ ਮੁਸਹਰ ਦੀ ਮੌਤ ਨੇ ਮੁੜ ਉਜਾਗਰ ਕੀਤਾ ਹੈ ਕਿ ਸੂਬਾ ਸਰਕਾਰ ਭੁੱਖਮਰੀ ਸਬੰਧੀ ਗੰਭੀਰ ਨਹੀਂ ਹੈ ਹਾਲਾਂਕਿ ਸੂਬਾ ਸਰਕਾਰ ਦੁਆਰਾ ਕਿਹਾ ਗਿਆ ਹੈ ਕਿ ਭੁੱਖ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ ਫ਼ਿਲਹਾਲ ਸੱਚ ਕੀ ਹੈ, ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਗੌਰ ਗਰੀਏ ਤਾਂ ਦੇਸ਼ ਵਿਚ ਭੁੱਖ ਨਾਲ ਮੌਤ ਦੀ ਇਹ ਕੋਈ ਪਹਿਲੀ ਜਾਂ ਆਖ਼ਰੀ ਘਟਨਾ ਨਹੀਂ ਹੈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਪਹਿਲਾਂ ਵੀ ਭੁੱਖ ਨਾਲ ਹੋਣ ਵਾਲੀਆਂ ਮੌਤਾਂ ਸੱਤਾਂ ਅਤੇ ਸਿਸਟਮ ਦੀਆਂ ਖਾਮੀਆਂ-ਨਾਕਾਮੀਆਂ ਨੂੰ ਉਜਾਗਰ ਕਰ ਚੁੱਕੀਆਂ ਹਨ।
ਭਾਰਤ ਕਿਸ ਕਦਰ ਭੁੱਖਮਰੀ ਦਾ ਸ਼ਿਕਾਰ ਹੈ, ਇਸੇ ਤੋਂ ਸਮਝਿਆ ਜਾ ਸਕਦਾ ਹੈ ਕਿ 2015 ਦੇ ਗਲੋਬਲ ਹੰਗਰ ਇੰਡੈਕਸ ਮੁਤਾਬਿਕ ਭਾਰਤ ਵਿਚ ਹਰ ਸਾਲ 3000 ਤੋਂ ਜ਼ਿਆਦਾ ਲੋਕਾਂ ਦੀ ਮੌਤ ਭੁੱਖਮਰੀ ਨਾਲ ਹੁੰਦੀ ਹੈ ਮਰਨ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਬੱਚਿਆਂ ਦੀ ਹੁੰਦੀ ਹੈ ਯਾਦ ਹੋਵੇਗਾ ਕਿ ਪਿਛਲੇ ਸਾਲ ਦੁਨੀਆਂ ਭਰ ਦੇ ਦੇਸ਼ਾਂ ਵਿਚ ਭੁੱਖਮਰੀ ਦੇ ਹਾਲਾਤ ਦਾ ਵਿਸ਼ਲੇਸ਼ਣ ਕਰਨ ਵਾਲੀ ਗੈਰ-ਸਰਕਾਰੀ ਕੌਮਾਂਤਰੀ ਸੰਸਥਾ ‘ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ (ਆਈਐਫ਼ਪੀਆਰਆਈ) ਦੀ ਇੱਕ ਰਿਪੋਰਟ ਤੋਂ ਸਾਹਮਣੇ ਆਇਆ ਕਿ ਏਸ਼ੀਆਈ ਦੇਸ਼ਾਂ ਵਿਚ ਭਾਰਤ ਦੀ ਸਥਿਤੀ ਬੱਸ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਹੀ ਬਿਹਤਰ ਹੈ ਚੀਨ, ਨੇਪਾਲ ਅਤੇ ਮਿਆਂਮਾਰ ਵਰਗੇ ਗੁਆਂਢੀ ਦੇਸ਼ ਭਾਰਤ ਤੋਂ ਬਿਹਤਰ ਸਥਿਤੀ ਵਿਚ ਹਨ।
ਸੰਯੁਕਤ ਰਾਸ਼ਟਰ ਦੀ ਹਾਲੀਆ ਰਿਪੋਰਟ ਤੋਂ ਵੀ ਇਹ ਸਾਹਮਣੇ ਆਇਆ ਹੈ ਕਿ ਸੰਸਾਰ ਵਿਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਘੱਟ ਹੋਣ ਦੀ ਬਜ਼ਾਏ ਲਗਾਤਾਰ ਵਧ ਰਹੀ ਹੈ ਰਿਪੋਰਟ ਮੁਤਾਬਿਕ ਸਾਲ 2015 ਵਿਚ 77 ਕਰੋੜ ਲੋਕ ਭੁੱਖ ਨਾਲ ਪੀੜਤ ਸਨ ਜੋ 2016 ਵਿਚ ਵਧ ਕੇ 81 ਕਰੋੜ ਹੋ ਗਏ ਇਸੇ ਤਰ੍ਹਾਂ 2015 ਵਿਚ ਵਧੇਰੇ ਭੁੱਖ ਪੀੜਤ ਲੋਕਾਂ ਦੀ ਗਿਣਤੀ 8 ਕਰੋੜ ਅਤੇ 2016 ਵਿਚ 10 ਕਰੋੜ ਸੀ, ਉਹ 2017 ਵਿਚ ਵਧ ਕੇ 12.4 ਕਰੋੜ ਹੋ ਗਈ ਹੈ ਇਹ ਅੰਕੜਾ ਦੱਸਣ ਲਈ ਲੋੜੀਂਦਾ ਹੈ ਕਿ ਸੰਯੁਕਤ ਰਾਸ਼ਟਰ ਸਮੇਤ ਹੋ ਸੰਸਾਰਿਕ ਸੰਸਥਾਵਾਂ ਕੋਲ ਭੁੱਖਮਰੀ ਨਾਲ ਨਜਿੱਠਣ ਦਾ ਕੋਈ ਠੋਸ ਰੋਡਮੈਪ ਨਹੀਂ ਹੈ
ਸੰਯੁਕਤ ਰਾਸ਼ਟਰ ਦੀ ਮੰਨੀਏ ਤਾਂ ਸੰਵੇਦਨਹੀਣਤਾ ਕਾਰਨ ਭੁੱਖ ਅਤੇ ਕੁਪੋਸ਼ਣ ਦੀ ਸਮੱਸਿਆ ਲਗਾਤਾਰ ਗੰਭੀਰ ਹੋ ਰਹੀ ਹੈ ਵਿਡੰਬਨਾ ਇਹ ਹੈ ਕਿ ਜੇਕਰ ਇਸ ‘ਤੇ ਕਾਬੂ ਨਾ ਪਾਇਆ ਗਿਆ ਤਾਂ 2035 ਤੱਕ ਦੁਨੀਆਂ ਦੀ ਅੱਧੀ ਅਬਾਦੀ ਭੁੱਖ ਅਤੇ ਕੁਪੋਸ਼ਣ ਦੀ ਲਪੇਟ ਵਿਚ ਹੋਵੇਗੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਭੁੱਖਮਰੀ ਦੇ ਸ਼ਿਕਾਰ ਜ਼ਿਆਦਾਤਰ ਲੋਕ ਵਿਕਾਸਸ਼ੀਲ ਦੇਸ਼ਾਂ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਵਿਚ ਵੀ ਸਭ ਤੋਂ ਜ਼ਿਆਦਾ ਏਸ਼ੀਆ ਅਤੇ ਅਫ਼ਰੀਕਾ ਵਿਚ ਰਹਿੰਦੇ ਹਨ ਅਤੇ ਇਸ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ ਗੌਰ ਕਰੀਏ ਤਾਂ ਭੁੱਖਮਰੀ ਲਈ ਢੇਰ ਸਾਰੇ ਕਾਰਨ ਹਨ।
ਪਰ ਸਭ ਤੋਂ ਮਹੱਤਵਪੂਰਨ ਕਾਰਨ ਅੰਨ ਦੀ ਬਰਬਾਦੀ ਹੈ ਭਾਰਤ ਦੀ ਹੀ ਗੱਲ ਕਰੀਏ ਤਾਂ ਅੰਨ ਬਰਬਾਦੀ ਕਰਨ ਦੇ ਮਾਮਲੇ ਵਿਚ ਇਹ ਦੁਨੀਆਂ ਦੇ ਸੰਪੰਨ ਦੇਸ਼ਾਂ ਤੋਂ ਵੀ ਅੱਗੇ ਹੈ ਅੰਕੜਿਆਂ ਮੁਤਾਬਿਕ ਦੇਸ਼ ਵਿਚ ਹਰ ਸਾਲ ਓਨਾ ਅੰਨ ਬਰਬਾਦ ਹੁੰਦਾ ਹੈ ਜਿਨਾ ਬ੍ਰਿਟੇਨ ਖ਼ਪਤ ਕਰਦਾ ਹੈ ਭਾਰਤ ਵਿਚ ਕੁੱਲ ਪੈਦਾ ਕੀਤੇ ਜਾਣ ਵਾਲੇ ਭੋਜਨ ਪਦਾਰਥ ਦਾ 40 ਪ੍ਰਤੀਸ਼ਤ ਬਰਬਾਦ ਹੁੰਦਾ ਹੈ ਅਰਥਾਤ ਹਰ ਸਾਲ ਭਾਰਤ ਨੂੰ ਅੰਨ ਦੀ ਬਰਬਾਦੀ ਨਾਲ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਲ ਹੁੰਦਾ ਹੈ ਨਾਲ ਹੀ ਬਰਬਾਦ ਭੋਜਨ ਨੂੰ ਪੈਦਾ ਕਰਨ ਵਿਚ 25 ਪ੍ਰਤੀਸ਼ਤ ਸਾਫ਼ ਪਾਣੀ ਦਾ ਇਸਤੇਮਾਲ ਹੁੰਦਾ ਹੈ ਅਤੇ ਨਾਲ ਹੀ ਖੇਤੀ ਲਈ ਜੰਗਲਾਂ ਨੂੰ ਵੀ ਤਬਾਹ ਕੀਤਾ ਜਾਂਦਾਹੈ ਇਸ ਤੋਂ ਇਲਾਵਾ ਬਰਬਾਦ ਹੋ ਰਹੇ ਭੋਜਨ ਨੂੰ ਉਗਾਉਣ ਵਿਚ 30 ਕਰੋੜ ਬੈਰਲ ਤੇਲ ਦੀ ਵੀ ਖ਼ਪਤ ਹੁੰਦੀ ਹੈ।
ਇਹ ਵੀ ਪੜ੍ਹੋ : ਉਡੀਸਾ : ਬਾਲਾਸੋਰ ’ਚ ਹੋਏ ਵੱਡੇ ਟਰੇਨ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 233 ਪਹੁੰਚੀ
ਇਹੀ ਨਹੀਂ ਬਰਬਾਦ ਹੋ ਰਹੇ ਭੋਜਨ ਨਾਲ ਜਲਵਾਯੂ ਪ੍ਰਦੂਸ਼ਣ ਦਾ ਖ਼ਤਰਾ ਵੀ ਵਧ ਰਿਹਾ ਹੈ ਉਸੇ ਦਾ ਨਤੀਜਾ ਹੈ ਕਿ ਖੁਰਾਕਾਂ ਵਿਚ ਪ੍ਰੋਟੀਨ ਅਤੇ ਆਇਰਨ ਦੀ ਮਾਤਰਾ ਲਗਾਤਾਰ ਘੱਟ ਹੋ ਰਹੀ ਹੈ ਖੁਰਾਕ ਵਿਗਿਆਨੀਆਂ ਦੀ ਮੰਨੀਏ ਤਾਂ ਕਾਰਬਨ ਡਾਈ ਆਕਸਾਈਡ ਨਿਕਾਸੀ ਦੀ ਬਹੁਤਾਤ ਨਾਲ ਭੋਜਨ ‘ਚੋਂ ਪੋਸ਼ਕ ਤੱਤ ਨਸ਼ਟ ਹੋ ਰਹੇ ਹਨ ਜਿਸ ਕਾਰਨ ਚੌਲ, ਕਣਕ, ਜੌਂ ਵਰਗੀਆਂ ਮੁੱਖ ਖੁਰਾਕਾਂ ਵਿਚ ਪ੍ਰੋਟੀਨ ਦੀ ਕਮੀ ਹੋਣ ਲੱਗੀ ਹੈ ਅੰਕੜਿਆਂ ਮੁਤਾਬਿਕ ਚੌਲ ਵਿਚ 7.6 ਪ੍ਰਤੀਸ਼ਤ, ਜੌਂ ਵਿਚ 14.1 ਪ੍ਰਤੀਸ਼ਤ, ਕਣਕ ਵਿਚ 7.8 ਪ੍ਰਤੀਸ਼ਤ ਅਤੇ ਆਲੂ ਵਿਚ 6.4 ਪ੍ਰਤੀਸ਼ਤ ਪ੍ਰੋਟੀਨ ਦੀ ਕਮੀ ਦਰਜ ਕੀਤੀ ਗਈ ਹੈ ਜੇਕਰ ਕਾਰਬਨ ਦੀ ਨਿਕਾਸੀ ਦੀ ਇਹੀ ਸਥਿਤੀ ਰਹੀ ਤਾਂ 2050 ਤੱਕ ਦੁਨੀਆਂ ਭਰ ਵਿਚ 15 ਕਰੋੜ ਲੋਕ ਇਸ ਨਵੀਂ ਵਜ੍ਹਾ ਨਾਲ ਚਲਦੇ ਪ੍ਰੋਟੀਨ ਦੀ ਕਮੀ ਦਾ ਸ਼ਿਕਾਰ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਇਹ ਦਾਅਵਾ ਹਾਰਵਰਡ ਟੀਐਚ ਚਾਨ ਸਕੂਲ ਆਫ਼ ਪਬਲਿਕ ਹੈਲਥ ਨੇ ਆਪਣੀ ਰਿਪੋਰਟ ਵਿਚ ਕੀਤਾ ਅਤੇ ਇਹ ਐਨਵਾਇਰਮੈਂਟਲ ਹੈਲਥ ਪ੍ਰਸਪੈਕਟਿਵ ਜਰਨਲ ਵਿਚ ਛਪਿਆ ਹੈ ਇੱਕ ਅੰਦਾਜੇ ਮੁਤਾਬਿਕ 2050 ਤੱਕ ਭਾਰਤੀਆਂ ਦੀ ਮੁੱਖ ਖੁਰਾਕ ‘ਚੋਂ 5.3 ਪ੍ਰਤੀਸ਼ਤ ਪ੍ਰੋਟੀਨ ਗਾਇਬ ਹੋ ਜਾਵੇਗਾ ਇਸੇ ਕਾਰਨ 5.3 ਕਰੋੜ ਭਾਰਤੀ ਪ੍ਰੋਟੀਨ ਦੀ ਕਮੀ ਨਾਲ ਜੂਝਣਗੇ ਜੇਕਰ ਭੋਜਨ ਪਦਾਰਥਾਂ ਵਿਚ ਪ੍ਰੋਟੀਨ ਦੀ ਮਾਤਰਾ ਵਿਚ ਕਮੀ ਆਈ ਤਾਂ ਭਾਰਤ ਤੋਂ ਇਲਾਵਾ ਉਪ ਸਹਾਰਾ ਅਫ਼ਰੀਕਾ ਦੇ ਦੇਸ਼ਾਂ ਲਈ ਵੀ ਇਹ ਸਥਿਤੀ ਭਿਆਨਕ ਹੋਵੇਗੀ ਵਧਦੇ ਕਾਰਬਨ ਡਾਈ ਆਕਸਾਈਡ ਦੇ ਪ੍ਰਭਾਵ ਨਾਲ ਸਿਰਫ਼ ਪ੍ਰੋਟੀਨ ਹੀ ਨਹੀਂ।
ਇਹ ਵੀ ਪੜ੍ਹੋ : ਨਿੰਮ ਦੇ ਪੱਤੇ (ਬਾਲ ਕਹਾਣੀ)
ਆਇਰਨ ਦੀ ਸਮੱਸਿਆ ਵੀ ਵਧੇਗੀ ਦੱਖਣੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਸਮੇਤ ਦੁਨੀਆਂ ਭਰ ਵਿਚ 5 ਸਾਲ ਤੋਂ ਘੱਟ ਉਮਰ ਦੇ  35.4 ਕਰੋੜ ਬੱਚਿਆਂ ਅਤੇ 1.06 ਔਰਤਾਂ ਦੇ ਇਸ ਖ਼ਤਰੇ ਤੋਂ ਗ੍ਰਸਤ ਹੋਣ ਦੀ ਸੰਭਾਵਨਾ ਹੈ ਇਸ ਕਾਰਨ ਉਨ੍ਹਾਂ ਦੇ ਭੋਜਨ ਵਿਚ 3.8 ਪ੍ਰਤੀਸ਼ਤ ਆਇਰਨ ਘੱਟ ਹੋ ਜਾਵੇਗਾ ਫ਼ਿਰ ਐਨੀਮੀਆ ਤੋਂ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਯੂਨਾਈਟਿਡ ਨੈਸ਼ਨ ਦੇ ਫੂਡ ਐਗਰੀਕਲਚਰ ਆਰਗੇਨਾਈਜੇਸ਼ਨ ਦੀ ਰਿਪੋਰਟ ਤੋਂ ਸਾਫ਼ ਹੋ ਚੁੱਕਾ ਹੈ ਕਿ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਦੇ ਬਾਵਜੂਦ ਵੀ ਭਾਰਤ ਵਿਚ ਪਿਛਲੇ ਇੱਕ ਦਹਾਕੇ ਤੋਂ ਭੁੱਖਮਰੀ ਦੀ ਸਮੱਸਿਆ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਦੇਸ਼ ਵਿਚ ਅੱਜ ਵੀ 30 ਕਰੋੜ ਲੋਕ ਹਰ ਰੋਜ਼ ਭੁੱਖੇ ਢਿੱਡ ਸੌਣ ਲਈ ਮਜ਼ਬੂਰ ਹਨ ਜਦੋਂਕਿ ਸਰਕਾਰੀ ਗੋਦਾਮਾਂ ਵਿਚ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦਾ ਅਨਾਜ ਸੜ ਜਾਂਦਾ ਹੈ ਜੇਕਰ ਗੋਦਾਮਾਂ ਦੇ ਅਨਾਜਾਂ ਨੂੰ ਗਰੀਬਾਂ ਵਿਚ ਵੰਡ ਦਿੱਤਾ ਜਾਵੇ ਤਾਂ ਭੁੱਖ ਅਤੇ ਕੁਪੋਸ਼ਣ ਨਾਲ ਨਜਿੱਠਣ ਵਿਚ ਮੱਦਦ ਮਿਲੇਗੀ ਜ਼ਿਕਰਯੋਗ ਹੈ ਕਿ ਸੰਸਾਰ ਬੈਂਕ ਨੇ ਕੁਪੋਸ਼ਣ ਦੀ ਤੁਲਨਾ ‘ਬਲੈਕ ਡੈੱਥ’ ਨਾਮਕ ਉਸ ਮਹਾਂਮਾਰੀ ਨਾਲ ਕੀਤੀ ਹੈ ਜਿਸ ਨੇ 18ਵੀਂ ਸਦੀ ਵਿਚ ਯੂਰਪ ਦੀ ਅਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਨਿਗਲ ਲਿਆ ਸੀ ਸੰਸਾਰ ਬੈਂਕ ਦੇ ਅੰਕੜਿਆਂ ‘ਤੇ ਗੌਰ ਕਰੀਏ ਤਾਂ ਭਾਰਤ ਵਿਚ ਕੁਪੋਸ਼ਣ ਦੀ ਦਰ ਲਗਭਗ 55 ਪ੍ਰਤੀਸ਼ਤ ਹੈ।
ਜਦੋਂਕਿ ਉੱਪ ਸਹਾਰਾ ਅਫ਼ਰੀਕਾ ਵਿਚ ਇਹ 27 ਪ੍ਰਤੀਸ਼ਤ ਦੇ ਨੇੜੇ-ਤੇੜੇ ਹੈ ਸੰਯੁਕਤ ਰਾਸ਼ਟਰ  ਦਾ ਕਹਿਣਾ ਹੈ ਕਿ ਭਾਰਤ ਵਿਚ ਹਰ ਸਾਲ ਭੁੱਖ ਅਤੇ ਕੁਪੋਸ਼ਣ ਕਾਰਨ ਮਰਨ ਵਾਲੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੀ ਗਿਣਤੀ ਦਸ ਲੱਖ ਤੋਂ ਵੀ ਜ਼ਿਆਦਾ ਹੈ ਦੱਖਣੀ ਏਸ਼ੀਆ ਵਿਚ ਭਾਰਤ ਕੁਪੋਸ਼ਣ ਦੇ ਮਾਮਲੇ ਵਿਚ ਸਭ ਤੋਂ ਮਾੜੀ ਹਾਲਤ ਵਿਚ ਹੈ ਏਸੀਐਫ਼ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿਚ ਕੁਪੋਸ਼ਣ ਜਿੰਨੀ ਵੱਡੀ ਸਮੱਸਿਆ ਹੈ ਉਂਜ ਪੂਰੇ ਦੱਖਣੀ ਏਸ਼ੀਆਂ ਵਿਚ ਹੋਰ ਕਿਤੇ ਦੇਖਣ ਨੂੰ ਨਹੀਂ ਮਿਲੀ ਚੰਗੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਭੁੱਖ ਅਤੇ ਕੁਪੋਸ਼ਣ ਨਾਲ ਨਜਿੱਠਣ ਲਈ ਰਾਸ਼ਟਰੀ ਪੋਸ਼ਣ ਮਿਸ਼ਨ ਦਾ ਖਰੜਾ ਤਿਆਰ ਕਰ ਚੁੱਕੀ ਹੈ ਜਿਸਦੇ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਪੂਰਨ ਪੋਸ਼ਣ ਦਿੱਤਾ ਜਾਣਾ ਯਕੀਨੀ ਹੋਇਆ ਹੈ।
ਹਾਈਕੋਰਟ ਵੱਲੋਂ ਆਪ ਸਰਕਾਰ ਦੀ ਖਿਚਾਈ
ਮਨੀਸ਼ ਸਿਸੋਦੀਆ ਹਸਪਤਾਲ ‘ਚ ਭਰਤੀ
ਨਵੀਂ ਦਿੱਲੀ, (ਏਜੰਸੀ)। ਦਿੱਲੀ ਹਾਈਕੋਰਟ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਖਿਚਾਈ ਕਰਦਿਆਂ ਅੱਜ ਪਾਰਟੀ ਨੂੰ ਪੁੱਛਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਕੁਝ ਮੰਤਰੀਆਂ ਨੂੰ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ‘ਚ ਧਰਨੇ ‘ਤੇ ਬੈਠਣ ਲਈ ਕਿਸ ਨੇ ਆਗਿਆ ਦਿੱਤੀ ਹੈ। ਜਸਟਿਸ ਏ ਕੇ ਚਾਵਲਾ ਤੇ ਜਸਟਿਸ ਨਵੀਨ ਚਾਵਲਾ ਦੀ ਬੈਂਚ ਨੇ ਕਿਹਾ ਕਿ ਆਮ ਤੌਰ ‘ਤੇ  ਹੜਤਾਲ ਕਿਸੇ ਅਦਾਰੇ ਜਾਂ ਦਫ਼ਤਰ ਦੇ ਬਾਹਰ ਹੁੰਦੀ ਹੈ, ਅੰਦਰ ਨਹੀਂ ਬੈਂਚ ਨੇ ਕਿਹਾ ਕਿ ਹੜਤਾਲ ਤੇ ਧਰਨੇ (ਕੇਜਰੀਵਾਲ ਦਾ ਧਰਨਾ) ਲਈ ਕਿਸ ਨੇ ਆਗਿਆ ਦਿੱਤੀ ਤੁਸੀਂ ਉਪ ਰਾਜਪਾਲ ਦੇ ਦਫ਼ਤਰ ਅੰਦਰ ਧਰਨੇ ‘ਤੇ ਬੈਠੇ ਹੋ।
ਜੇਕਰ ਇਹ ਹੜਤਾਲ ਹੈ ਤਾਂ ਇਹ ਦਫ਼ਤਰ ਤੋਂ ਬਾਹਰ ਹੋਣੀ ਚਾਹੀਦੀ ਹੈ। ਹਾਈਕੋਰਟ ਨੇ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਦੇ ਅਧਿਕਾਰੀਆਂ ਦੀ ਅਗਵਾਈ ਕਰਨ ਵਾਲੇ ਸੰਘ ਨੂੰ ਇਸ ਮਾਮਲੇ ‘ਚ ਪਾਰਟੀ ਬਣਾਇਆ ਜਾਣਾ ਚਾਹੀਦਾ ਹੈ। ਹਾਈਕੋਰਟ ਨੇ ਇਹ ਟਿੱਪਣੀ ਇਸ ਮਾਮਲੇ ਨਾਲ ਜੁੜੀਆਂ ਦੋ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਕੀਤੀ। ਇੱਕ ਪਟੀਸ਼ਨ ਕੇਜਰੀਵਾਲ ਦੇ ਉਪਰਾਜਪਾਲ ਦੇ ਦਫ਼ਤਰ ‘ਚ ਧਰਨੇ ਦੇ ਵਿਰੋਧ ‘ਚ ਦਾਖਲ ਕੀਤੀ ਗਈ ਹੈ ਤੇ ਦੂਜੀ ਪਟੀਸ਼ਨ ਦਿੱਲੀ ਸਰਕਾਰ ਦੇ ਮਾਤਹਤ ਕੰਮ ਕਰਨ ਵਾਲੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਦੀ ਕਥਿੱਤ ਹੜਤਾਲ ਦੇ ਵਿਰੋਧ ‘ਚ ਦਾਖਲ ਕੀਤੀ ਗਈ ਹੈ।
ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਦੀ ‘ਕਥਿੱਤ’ ਹੜਤਾਲ ਸਮਾਪਤ ਕਰਾਉਣ ਘਰ-ਘਰ ਰਾਸ਼ਨ ਸਪਲਾਈ ਦੀ ਮਨਜ਼ੁਰੀ ਦੇਣ ਦੀ ਮੰਗ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਜਲ ਦੀ ਰਿਹਾਇਸ਼ ‘ਤੇ ਅਣਮਿੱਥੇ ਸਮੇਂ ਹੜਤਾਲ ਲਈ ਕਰ ਰਹੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਿਹਤ ਵਿਗੜਨ ‘ਤੇ ਅੱਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਰਾਏਪੁਰ/ਦੁਰਗ: ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ‘ਚ ਇੱਕ ਸਰਕਾਰੀ ਫੰਡ ਪ੍ਰਾਪਤ ਗਊਸ਼ਾਲਾ ‘ਚ ਵੱਡੀ ਗਿਣਤੀ ‘ਚ ਗਾਵਾਂ ਦੀ ਕਥਿੱਤ ਤੌਰ ‘ਤੇ ਭੁੱਖ ਨਾਲ ਮੌਤ ਤੋਂ ਬਾਅਦ ਗਊਸ਼ਾਲਾ ਸੰਚਾਲਕ ਭਾਜਪਾ ਆਗੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਦੇ ਅਨੁਸਾਰ, ਰਾਜ ਗਊ ਸੇਵਾ ਕਮਿਸ਼ਨ ਦੀ ਸ਼ਿਕਾਇਤ ‘ਤੇ ਗਊਸ਼ਾਲਾ ਸੰਚਾਲਕ ਹਰੀਸ਼ ਵਰਮਾ ਨੂੰ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਗ੍ਰਿਫ਼ਤਾਰ ਕਰ ਲਿਆ
ਇਸ ਖਿਲਾਫ਼ ਕ੍ਰਸ਼ਕ ਪਸ਼ੂ ਪਰਿਰੱਖਿਆ ਐਕਟ ਦੀ ਧਾਰਾ 4 ਤੇ 6 ਤੇ ਪਸ਼ੂ ਕਰੂਰਤਾ ਰੋਕੂ ਐਕਟ 1960 ਤੇ ਭਾਰਤੀ ਦੰਡ ਐਕਟ ਦੀ ਧਾਰਾ 409 ਤਹਿਤ ਅਪਰਾਧ ਦਰਜ ਕੀਤਾ ਗਿਆ ਹੈ ਦੁਰਗ ਜ਼ਿਲ੍ਹੇ ਦੇ ਰਾਜਪੁਰ ‘ਚ ਸੰਚਾਲਿਤ ਗਊਸ਼ਾਲਾ ਦਾ ਸੰਚਾਲਕ ਹਰੀਸ਼ ਵਰਮਾ ਭਾਜਪਾ ਦੇ ਆਗੂ ਹਨ ਤੇ ਜਾਮੁਲ ਨਗਰਪਾਲਿਕਾ ਦੇ ਉਪ ਪ੍ਰਧਾਨ ਹਨ ਉਨ੍ਹਾਂ ਦੀ ਗਊਸ਼ਾਲਾ ਨੂੰ ਰਾਜ ਸ਼ਾਸਨ ਨੇ 93 ਲੱਖ ਰੁਪਏ ਤੋਂ ਵੱਧ ਦਾ ਫੰਡ ਦਿੱਤਾ ਜਾ ਚੁੱਕਾ ਹੈ
ਗਊਸ਼ਾਲਾ ‘ਚ ਗਾਵਾਂ ਦੀ ਮੌਤ ਹਾਲੇ ਵੀ ਜਾਰੀ ਹੈ
ਗਊ ਸੇਵਾ ਕਮਿਸ਼ਨ ਦੇ ਅਨੁਸਾਰ ਗਊਸ਼ਾਲਾ ‘ਚ ਗਾਵਾਂ ਦੇ ਚਾਰੇ ਆਦਿ ਦੀ ਵਿਵਸਥਾ ਬਹੁਤ ਹੀ ਖਰਾਬ ਹੈ ਸੰਚਾਲਕ ‘ਤੇ ਗਾਵਾਂ ਦੀ ਖੱਲ ਤੇ ਹੱਡੀਆਂ ਦੇ ਵਪਾਰ ਨਾਲ ਜੁੜੇ ਹੋਣ ਦੇ ਦੋਸ਼ ਲੱਗ ਰਹੇ ਹਨ ਜ਼ਿਕਰਯੋਗ ਹੈ ਕਿ ਦੁਰਗ ਜ਼ਿਲ੍ਹੇ ਦੇ ਰਾਜਪੁਰ ‘ਚ ਰਾਜ ਸ਼ਾਸਨ ਵੱਲੋਂ ਅਨੁਦਾਨਿਤ ਰਾਜਪੁਰ ਗਊਸ਼ਾਲਾ ‘ਚ ਕਥਿੱਤ ਤੌਰ ‘ਤੇ ਭੁੱਖ ਨਾਲ ਪਿਛਲੇ ਕੁਝ ਦਿਨਾਂ ‘ਚ 200 ਗਾਵਾਂ ਦੀ ਮੌਤ ਹੋ ਗਈ ਹੈ ਹਾਲਾਂਕਿ ਪੁਲਿਸ ਨੇ ਦੋ ਦਰਜਨ ਗਾਵਾਂ ਦੀ ਹੀ ਮੌਤ ਦੀ ਪੁਸ਼ਟੀ ਕੀਤੀ ਹੈ
ਸੀਐੱਮ ਨੇ ਸੂਬੇ ਦੀ ਸਾਰੀਆਂ ਗਊਸ਼ਾਲਾਵਾਂ ਦੀ ਜਾਂਚ ਲਈ ਦਿੱਤੇ ਨਿਰਦੇਸ਼
ਰਾਏਪੁਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਸੂਬੇ ਦੇ ਦੁਰਗ ਜ਼ਿਲ੍ਹੇ ‘ਚ ਇੱਕ ਗਉਸ਼ਾਲਾ ‘ਚ ਵੱਡੀ ਗਿਣਤੀ ‘ਚ ਗਊਆਂ ਦੀ ਮੌਤ ਤੋਂ ਬਾਅਦ ਸੂਬੇ ਭਰ ‘ਚ ਗਊਸ਼ਾਲਾਵਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਡਾ. ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਸੂਬਾ ਸਰਕਾਰ ਨੇ ਦੁਰਗ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੋਜਨ ਦੀ ਬਰਬਾਦੀ ਅਤੇ ਭੁੱਖਮਰੀ ਦੀ ਸਮੱਸਿਆ
ਗਰੀਬੀ ਤੇ ਭੁੱਖਮਰੀ ਦੀ ਸਮੱਸਿਆ ਦੇਸ਼ ਦੇ ਵਿਕਾਸ ‘ਚ ਅੜਿੱਕਾ ਬਣ ਸਕਦੀਆਂ ਹਨ ਦੱਖ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ ਸੱਤ ਦਹਾਕੇ ਤੇ ਆਰਥਿਕ ਉਦਾਰੀਕਰਨ ਦੀ ਨੀਤੀ ਦੇ ਲਾਗੂ ਹੋਣ ਤੋਂ ਢਾਈ ਦਹਾਕੇ ਬਾਅਦ ਵੀ ਦੇਸ਼ ‘ਚ 19 ਕਰੋੜ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਮਿਲਦੀ ਇਹ ਸਾਡੇ ਸਮਾਜ ਦੇ ਉਹ ਆਖਰੀ ਲੋਕ ਹਨ ਜਿਨ੍ਹਾਂ ਨੂੰ ਮੁੱਖਧਾਰਾ ‘ਚ ਲਿਆਂਦੇ ਬਿਨਾ ਸਮੁੱਚੇ ਵਿਕਾਸ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਦੇਸ਼ ਦੇ ਸੰਵਿਧਾਨ ਦੀ ਧਾਰਾ 21 ਜੀਵਨ ਦੀ ਸੁਰੱਖਿਆ ਦੇ ਅਧਿਕਾਰ ਦੀਆਂ ਗੱਲਾਂ ਕਰਦੀ ਹੈ।
ਇਸ ਲਈ ਭੁੱਖਮਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਤੇ ਪ੍ਰਭਾਵਿਤ ਆਬਾਦੀ ਨੂੰ ਵਿਕਾਸ ਦੀ ਮੁੱਖਧਾਰਾ ‘ਚ ਸ਼ਾਮਲ ਕਰਨਾ ਸਰਕਾਰ ਤੇ ਸਮਾਜ ਲਈ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ ਸ਼ਹਰੀਕਰਨ , ਉਦਯੋਗੀਕਰਨ ਤੇ ਗੈਰਯੋਜਨਾਬੱਧ ਆਰਥਿਕ ਪ੍ਰਣਾਲੀ ਨੇ ਸਮਾਜ ‘ਚ ਆਰਥਿਕ ਵਖਰੇਵੇਂ ਦੀ ਡੂੰਘੀ ਖਾਈ ਪੈਦਾ ਕੀਤੀ ਹੈ ਨਤੀਜੇ ਵਜੋਂ ਅਮੀਰ-ਗਰੀਬ ‘ਚ ਵਧਦੀਆਂ ਦੂਰੀਆਂ ਸਮਾਜ ‘ਚ ਭੇਦਭਾਵ ਨੂੰ ਜਨਮ  ਦੇ ਰਹੀਆਂ ਹਨ ਸੱਤਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ‘ਤੇ ਸਰਕਾਰ ਨੇ ਸਰਕਾਰੀ ਕਰਮਚਰੀਆਂ  ਦੀ ਕਮਾਈ ‘ਚ ਬਹੁਤ ਜਿਆਦਾ ਵਾਧਾ ਕੀਤਾ ਹੈ ਚੰਗੀ ਗੱਲ ਹੈ ਪਰ ਆਬਾਦੀ ਦੇ ਉਸ ਵਰਗ ਦੀ ਕਮਾਈ ਦੇ ਵਾਧੇ ਲਈ ਵੀ ਸਰਕਾਰ ਨੂੰ ਚਿੰਤਨ ਕਰਨਾ ਪਵੇਗਾ  ਜੋ ਗਰੀਬੀ, ਬੇਰੁਜ਼ਗਾਰੀ ਤੇ ਮਹਿੰਗਾਈ  ਦੇ ਬੋਝ ਹੇਠ ਦੱਬੀ ਜਾ ਰਹੀ ਹੈ।
ਸੰਸਾਰਕ ਭੁੱਖਮਰੀ ਸੂਚਕਾਂਕ ਦੀ 2015 ਦੀ ਰਿਪੋਰਟ ਮੁਤਾਬਕ ਦੁਨੀਆਭਰ ‘ਚ ਭੁੱਖਮਰੀ ਦਾ ਸ਼ਿਕਾਰ ਹੋਣ ਵਾਲੇ ਕੁਲ ਲੋਕਾਂ ਦਾ ਚੌਥਾ ਹਿੱਸਾ  ਭਾਰਤ ‘ਚ ਹੀ ਰਹਿੰਦਾ ਹੈ ਮਾਹੌਲ ਇਹ ਹੈ ਕਿ ਦੇਸ਼ ‘ਚ ਰੋਜਾਨਾ 19 ਕਰੋੜ ਲੋਕ ਭੁੱਖੇ ਢਿੱਡ ਸੌਣ ਲਈ ਮਜ਼ਬੂਰ ਹਨ ਦੂਜੇ ਪਾਸੇ   ਸੰਯੁਕਤ ਰਾਸ਼ਟਰ ਦੀ ਸਦੀ ਦੇ ਵਿਕਾਸ ਦੇ ਟੀਚੇ  ਦੀ ਰਿਪੋਰਟ – 2014  ਮੁਤਾਬਕ ਦੁਨੀਆ ਦੇ ਸਾਰੇ ਗਰੀਬ ਲੋਕਾਂ ਦਾ 32.9 ਫੀਸਦੀ ਹਿੱਸਾ ਭਾਰਤ ‘ਚ ਰਹਿੰਦਾ ਹੈ   ਗਰੀਬੀ ਤੇ ਭੁੱਖਮਰੀ ਨਾਲ ਨਜਿੱਠਣਾ ਭਾਰਤ ਹੀ ਨਹੀਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ‘ਚ ਇੱਕ ਵੱਡੀ ਚੁਣੌਤੀ ਸਾਬਤ ਹੋਈ ਹੈ।
ਗਰੀਬੀ ਤੇ ਭੁੱਖਮਰੀ, ਅੱਜ ਵਿਸ਼ਵ ਭਾਈਚਾਰੇ  ਸਾਹਮਣੇ ਵੱਡੀ ਸਮੱਸਿਆ ਬਣ ਚੁੱਕੇ ਹਨ ਸੰਸਾਰ ‘ਚ ਅੱਜ ਕਰੋੜਾਂ ਲੋਕ ਗਰੀਬੀ ਤੇ ਭੁੱਖਮਰੀ ਦੇ ਸ਼ਿਕਾਰ ਹਨ ਅੰਕੜੇ ਦੱਸਦੇ ਹਨ ਕਿ ਦੁਨੀਆ ‘ਚ ਹਰ ਨੌਂ ‘ਚੋਂ ਇੱਕ ਆਦਮੀ ਰੋਜ ਭੁੱਖੇ ਢਿੱਡ ਸੌਣ ਨੂੰ ਮਜ਼ਬੂਰ ਹੈ  ਸੰਯੁਕਤ ਰਾਸ਼ਟਰ ਵੱਲੋਂ ਜਾਰੀ ‘ਦ ਫੂਡ ਐਂਡ ਐਗਰੀਕਲਚਰ ਆਰਗਨਾਇਜੇਸ਼ਨ(ਐਫਏਓ) ਦੇ ਫਸਲ ਅੰਦਾਜ਼ੇ ਤੇ ਖੁਰਾਕੀ ਪਦਾਰਥਾਂ ਦੀ  ਹਾਲਤ ਦੀ ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ‘ਚ 34 ਦੇਸ਼ ਅਜਿਹੇ ਹਨ ਜਿਨ੍ਹਾਂ  ਕੋਲ ਆਪਣੀ ਆਬਾਦੀ ਲਈ ਪੂਰਾ ਭੋਜਨ ਨਹੀਂ ਜਾਹਿਰ ਹੈ ਦਿਨੋਂ-ਦਿਨ ਵਧਦੀ ਆਬਾਦੀ ਤੇ ਵਾਪਰਦੇ ਖੇਤੀ ਉਤਪਾਦਨ ਨਾਲ ਨੇੜਲੇ ਭਵਿੱਖ ‘ਚ ਇਸਦੇ ਭਿਆਨਕ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਇਸਦੇ ਸਮੁੱਚੇ ਖਾਤਮੇ ਦਾ ਸੁਫ਼ਨਾ ਢਹਿ ਢੇਰੀ ਹੋ ਸਕਦਾ ਹੈ ਭਾਰਤ ਵੀ ਇਸ ਮੁਸੀਬਤ ਤੋਂ ਅਛੂਤਾ ਨਹੀਂ  ਚੀਨ  ਤੋਂ ਬਾਅਦ ਖੁਰਾਕੀ ਅਨਾਜ ਪੈਦਾਵਾਰ ‘ਚ ਦੂਜਾ ਸਥਾਨ ਹਾਸਲ ਕਰਨ ਤੋਂ ਬਾਅਦ ਵੀ ਦੇਸ਼ ‘ਚ ਖੁਰਾਕੀ ਅਨਾਜ ਦੇ ਲੋੜੀਂਦੇ ਪ੍ਰਬੰਧ ਦੀ ਅਣਹੋਂਦ ‘ਚ ਹਰ ਸਾਲ ਲੱਖਾਂ ਟਨ ਅਨਾਜ ਖਰਾਬ ਹੋ ਜਾਂਦਾ ਹੈ।
ਕੁਝ ਮਹੀਨੇ ਪਹਿਲਾਂ ਹੀ ਬਿਹਾਰ ‘ਚ ਜਾਗੋ ਮਾਂਝੀ ਦੀ ਭੁੱਖ ਨਾਲ ਹੋਈ ਮੌਤ ਦਾ ਮਾਮਲਾ ਸੁਰਖੀਆਂ ‘ਚ ਰਿਹਾ ਸੀ   ਜਦੋਂਕਿ ਕੁਝ ਦਿਨ ਪਹਿਲਾਂ ਓਡੀਸ਼ਾ ਦੇ ਨਗੜਾ ਆਦਿਵਾਸੀ ਖੇਤਰ ‘ਚ ਕੁਪੋਸ਼ਣ ਨਾਲ ਡੇਢ ਦਰਜ਼ਨ ਬੱਚਿਆਂ ਦੀ ਮੌਤ ਦੀਆਂ ਖਬਰਾਂ ਵੀ ਹਿਰਦੇ ਵਲੂੰਧਰਨ ਵਾਲੀਆਂ ਸਨ ਯਕੀਨਨ ਇਹ ਹਾਲਾਤ ਲੋਕੰਤਰੀ ਪ੍ਰਬੰਧਾਂ ਤੇ ਸਰਕਾਰੀ ਕਾਰਜ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦੇ ਹਨ ਹਾਲਾਂਕਿ ਸਾਡੇ ਦੇਸ਼ ‘ਚ ਖੁਰਾਕੀ ਸੁਰੱਖਿਆ ਬਿੱਲ ਤੇ ਭੋਜਨ  ਦੇ ਅਧਿਕਾਰ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਪਰ ਇਹ ਚਰਚਾ ਅੱਜ ਤੱਕ ਧਰਾਤਲ ‘ਤੇ ਉੱਤਰ ਨਹੀਂ ਸਕੀਆਂ ਹਨ ਤੇ ਦੁਖਦ ਇਹ ਹੈ ਕਿ ਇਸ ਮੁੱਦੇ ‘ਤੇ ਸਿਰਫ਼ ਰਾਜਨੀਤੀ ਹੀ ਹੋਈ ਹੈ।
ਭੋਜਨ ਦੀ ਬਰਬਾਦੀ  ਦੇ ਪ੍ਰਤੀ ਅਸੀਂ ਥੋੜ੍ਹਾ ਵੀ ਸੁਚੇਤ ਨਹੀਂ ਹਾਂ ਅਸੀਂ ਵੱਡੀ ਲਾਪਰਵਾਹੀ ਨਾਲ ਭੋਜਨ  ਸੁੱਟ ਦਿੰਦੇ ਹਾਂ  ਪਰ ਸਮਝਦਾਰੀ ਭਰੀ ਸਾਡੀ ਛੋਟੀ ਜਿਹੀ ਕੋਸ਼ਿਸ਼ ਕਈ ਭੁੱਖੇ ਲੋਕਾਂ ਦਾ ਢਿੱਡ ਦੀ ਅੱਗ ਬੁਝਾ ਸਕਦੀ ਹੈ   ਪਰ ਕਿਸੇ ਨੂੰ ਇਸ ਦਾ ਫਿਕਰ ਹੀ ਨਹੀਂ ਹੈ ਮੌਸਮ ਦੀ ਮਾਰ ਨੇ ਪਹਿਲਾਂ ਹੀ ਫਸਲਸੀ ਪੈਦਾਵਾਰ ਦੀ ਰੀੜ੍ਹ ਤੋੜ ਦਿੱਤੀ ਹੈ ਹੁਣ ਜੋ ਉਤਪਾਦਨ ਖੇਤੀ ਤੋਂ ਪ੍ਰਾਪਤ ਵੀ ਹੋਵੇਗਾ ਉਸਦੀ ਗੁਣਵੱਤਾ ਸਥਾਨਕ ਪੱਧਰ ‘ਤੇ ਗੁਦਾਮ ਦੇ ਪ੍ਰਬੰਧ ਨਾ ਹੋਣ ਨਾਲ ਪ੍ਰਭਾਵਿਤ ਹੋਵੇਗੀ ਤੇ ਇਸ ਤਰ੍ਹਾਂ ਉਸਦੀ ਮਾਤਰਾ ਘਟੇਗੀ ।
ਇਹ ਵੀ ਪੜ੍ਹੋ : ਸਿਆਸਤ ’ਚ ਸਦਭਾਵਨਾ ਜ਼ਰੂਰੀ
ਜਾਹਿਰ ਹੈ ਇਸ ਨਾਲ ਕਿਸਾਨਾਂ ਨੂੰ ਆਪਣੇ ਉਤਪਾਦਾਂ ਦਾ ਉਚਿਤ ਮੁੱਲ ਨਹੀਂ ਮਿਲ ਸਕੇਗਾ ਇੱਕ ਪਾਸੇ ਦੇਸ਼ ‘ਚ ਅਨਾਜ ਪੈਦਾਵਾਰ ‘ਚ ਕਮੀ ਆਈ ਹੈ ਤਾਂ ਦੂਜੇ  ਪਾਸੇ  ਵੱਖਰੇ ਕਾਰਨਾਂ ਕਰਕੇ ਭੋਜਨ ਦੀ ਬਰਬਾਦੀ ਵੀ ਆਮ ਹੋ ਚੱਲੀ ਹੈ ਭੋਜਨ ਦੀ ਬਰਬਾਦੀ ਕਰਨ ਵੇਲੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਿਸਾਨਾਂ ਨੇ ਇਸਨੂੰ ਕਿੰਨੀ ਮਿਹਨਤ ਨਾਲ ਤਿਆਰ ਕੀਤਾ ਹੈ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਅੱਜ ਅੰਨਦਾਤਾ ਖੁਦ ਦਾਣੇ-ਦਾਣੇ ਨੂੰ ਮੁਹਤਾਜ ਹੈ।
ਕਿੰਨਾ ਦੁਖਦ ਹੈ ਕਿ ਘਰ ‘ਚ ਬਣਿਆ ਹੋਇਆ ਖਾਣਾ ਖਰਾਬ ਹੋ ਜਾਵੇ ਤਾਂ ਚੰਗਾ ਹੈ  ਪਰ ਖਰਾਬ ਹੋਣ ਤੋਂ ਪਹਿਲਾਂ ਉਸਨੂੰ ਜਰੂਰਤਮੰਦ ਲੋਕਾਂ ਨੂੰ ਦੇਣ ਦੀ ਲੋੜ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਪੇਂਡੂ ਖੇਤਰਾਂ ‘ਚ ਪਸ਼ੂ-ੁਪਾਲਣ ਵਾਲੇ ਲੋਕ ਆਪਣੇ ਘਰ  ਦੇ ਵਿਅਰਥ ਭੋਜਨ ਤੇ ਅਨਾਜ ਨੂੰ ਪਾਲਤੁ ਜਾਨਵਰਾਂ ਨੂੰ ਜਰੂਰ ਖੁਆਉਂਦੇ ਹਨ  ਪਰ ਸ਼ਹਿਰਾਂ ‘ਚ ਘਰ  ਦੇ ਬਚਿਆ ਭੋਜਨ ਰੋਜ਼ਾਨਾ  ਬਰਬਾਦ ਕਰਕੇ ਨਾਲੀਆਂ ਜਾਂ ਕੂੜੇਦਾਨ ‘ਚ ਸੁੱਟ ਦਿੱਤਾ ਜਾਂਦਾ ਹੈ ਹਰ ਘਰ ‘ਚ ਇੱਕ ਯੋਜਨਾ ਤਿਆਰ ਕਰ ਕੇ ਭੋਜਨ ਦੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ   ਗਰੀਬਾਂ ਅਤੇ ਭੋਜਨ ਤੋਂ ਵਾਂਝੇ ਲੋਕਾਂ ਨੂੰ ਭੋਜਨ ਮੁਹੱਈਆਂ  ਕਰਾਉਣ ਲਈ ਦੇਸ਼  ਦੇ ਕੁੱਝ ਸ਼ਹਿਰਾਂ ‘ਚ ਰੋਟੀ ਬੈਂਕ ਨਾਂਅ ਨਾਲ ਇੱਕ ਚੰਗੀ ਸ਼ੁਰੂਆਤ ਕੀਤੀ ਗਈ ਹੈ ਇਸ ਬੈਂਕ ਦੀ ਖਾਸੀਅਤ ਇਹ ਹੈ ਕਿ ਇੱਥੇ ਅਮੀਰਾਂ  ਦੇ ਘਰਾਂ ‘ਚ ਨਿੱਤ ਦਾ ਬਚਿਆ ਖਾਣਾ ਲਿਆਂਦਾ  ਜਾਂਦਾ ਹੈ ਤੇ ਫਿਰ ਉਸਨੂੰ ਜਰੂਰਤਮੰਦਾਂ ਨੂੰ ਵੰਡ ਦਿੱਤਾ ਜਾਂਦਾ ਹੈ।
ਅੱਜ ਲੋੜ ਹੈ , ਇਸ ਦਿਸ਼ਾ ‘ਚ ਸਾਂਝੇ ਯਤਨ ਕਰਨ ਦੀ  ਤਾਂਕਿ ਗਰੀਬੀ ਅਤੇ ਭੁੱਖਮਰੀ ਨੂੰ ਸੰਸਾਰ ‘ਚੋਂ ਬਾਹਰ ਕੀਤਾ ਜਾ ਸਕੇ ਕਿਉਂਕਿ ,ਇਹ ਸਮੱਸਿਆ ਕਿਸੇ ਵੀ ਦੇਸ਼  ਦੇ ਵਿਕਾਸ ‘ਚ ਅੜਿੱਕਾ ਬਣ ਸਕਦੀ ਹੈ  ਭੁੱਖਾ ਇਨਸਾਨ ਸਰਕਾਰ ਤੋਂ ਰੋਟੀ ਦੀ ਆਸ ਕਰਦਾ ਹੈ , ਪਰ ਨਿਰਾਸ਼ਾ ਮਿਲਣ ‘ਤੇ ਉਹ ਰਾਹੋਂ ਭਟਕ ਜਾਂਦਾ ਹੈ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਦੁਆਰਾ ਜੀਵਨ ਜਿਉਣ ਦਾ ਅਧਿਕਾਰ ਦਿੱਤਾ ਗਿਆ ਹੈ ਸਰਕਾਰ ਦਾ ਇਹ ਕਰਤੱਵ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਢਿੱਡ ਭਰਨਾ ਯਕੀਨੀ ਕਰੇ ਇਹ ਕੰਮ ਇਕੱਲੀ ਸਰਕਾਰ ਨਹੀਂ ਕਰ ਸਕਦੀ,ਸਰਕਾਰ ਵੀ ਇਸ ਦਿਸ਼ਾ ‘ਚ ਸਾਰਥਿਕ ਪਹਿਲ ਕਰੇ ਅਤੇ ਆਮ ਨਾਗਰਿਕ ਵੀ ਬਣਦਾ ਯੋਗਦਾਨ ਪਾਉ , ਤਾਂ ਭੁੱਖ ਸਬੰਧੀ ਤਮਾਮ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ‘ਚ ਸਫਲਤਾ ਮਿਲ ਸਕੇਗੀ।