Bhadaur - Sach Kahoon Punjabi
ਜਾਖੜ ਨੇ ਪੰਜਾਬ ‘ਚ ਗੰਦ ਪਾਇਆ : ਸੁਖਬੀਰ
ਚੰਡੀਗੜ੍ਹ। ਅੱਜ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਭਦੌੜ ਤੋਂ ਕਾਂਗਰਸ ਹਲਕਾ ਇੰਚਾਰਜ ਜੋਗਿੰਦਰ ਸਿੰਘ ਪੰਜਗਰਾਈਂ ਕਾਂਗਰਸ ਪਾਰਟੀ ਛੱਡ ਕੇ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅੱਜ ਚੰਡੀਗੜ੍ਹ ਵਿਖੇ ਪਰੈਸ ਕਾਨਫਰੈਨਸ ਦੌਰਾਨ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਜੋਗਿੰਦਰ ਸਿੰਘ ਨੇ ਕਿਹਾ ਕਿ ਮੈਂ ਲੇਬਰ ਤੋਂ ਕੰਮ ਸ਼ੁਰੂ ਕੀਤਾ ਸੀ, ਕਾਂਗਰਸ ਨੇ 1992 ‘ਚ ਐਮ ਸੀ ਦੀ ਟਿਕਟ ਦਿੱਤੀ ਸੀ ਅਤੇ ਮੈਂ ਜਿੱਤ ਹਾਸਲ ਕੀਤੀ।  2013 ‘ਚ ਮੈਂਨੂੰ ਜਿਲ੍ਹਾ ਪ੍ਰਧਾਨ ਬਣਾਇਆ ਗਿਆ। 2014 ‘ਚ ਫਰੀਦਕੋਟ ਤੋਂ ਲੋਕ ਸਭਾ ਦੀ ਟਿਕਟ ਦਿੱਤੀ। 2017 ‘ਚ ਮੈਂਨੂੰ ਭਦੌੜ ਭੇਜ ਦਿੱਤਾ। ਉਨ੍ਹਾਂ ਕਿਹਾ ਮੇਰੇ ਨਾਲ ਪਾਰਟੀ ‘ਚ ਬਹੁਤ ਧੱਕਾ ਹੋਇਆ ਹੈ। ਮੈਨੂੰ ਹੈਰਾਨੀ ਇਹ ਹੈ ਕਿ ਮਨਪ੍ਰੀਤ ਬਾਦਲ ਵਰਗੇ ਲੀਡਰ ਆਪਣੇ ਪਰਿਵਾਰ ਦੇ ਸਕੇ ਨਹੀਂ ਹੋਏ, ਉਨ੍ਹਾਂ ਵਰਗੀਆਂ ਨੇ ਪਾਰਟੀ ਹਾਈਜੈਕ ਕੀਤੀ ਹੋਈ ਹੈ
ਉਨ੍ਹਾਂ ਸੁਨੀਲ ਜਾਖੜ ਤੇ ਤਵਾ ਲਾਉਂਦੇ ਹੋਏ ਵੀ ਕਿਹਾ ਕਿ ਜਾਖੜ ਬਗਲਾ ਭਗਤ ਬਣ ਕੇ ਚਲਦਾ ਹੈ ਪਰ ਉਨ੍ਹਾਂ ਨੇ ਗਰੀਬ ਦੀ ਮਾੜੀ ਹਾਲਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ‘ਚ ਅਸਤੀਫਾ ਦਿੰਦਾ ਹਾਂ ਤੇ ਅਕਾਲੀ ਦਲ ‘ਚ ਸ਼ਾਮਲ ਹੁੰਦਾ ਹਾਂ। ਪਰੈਸ ਕਾਨਫਰੈਸ ਦੌਰਾਨ ਸੁਖਬੀਰ ਬਾਦਲ ਨੇ ਵੀ ਜਾਖੜ ਤੇ ਤਵਾ ਲਾਉਂਦੇ ਹੋਏ ਕਿਹਾ ਕਿ ਜਾਖੜ ਨੇ ਪੰਜਾਬ ‘ਚ ਗੰਦ ਪਾਇਆ ਹੈ। ਇੱਕ-ਇੱਕ ਪਰਿਵਾਰ ਤੇ 6-7 ਪਰਚੇ ਪਏ ਹੋਏ ਨੇ ਕਿਸੇ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਬੱਚਿਆਂ ਤੇ ਪਰਚੇ ਦਿੱਤੇ ਜਾ ਰਹੇ ਹਨ। ਜੇਕਰ ਪਰਚਿਆਂ ਬਾਰੇ ਪੁਲਿਸ ਨੂੰ ਪੁੱਛਦੇ ਹਾਂ ਤਾਂ ਕਹਿੰਦੇ ਹਨ ਜਾਖੜ ਦਾ ਆਦੇਸ਼ ਹੈ। ਇਸ ਮੌਕੇ ਕਈ ਹੋਰਾਂ ਨੇ ਜਾਖੜ ਤੇ ਕਈ ਇਲਜ਼ਾਮ ਲਾਏ ਤੇ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਭਦੌੜ : ਬਜੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ
ਮਾਮਲਾ ਦੇਣਦਾਰੀ ਦਾ | Bhadaur Murder
ਭਦੌੜ ਦੀ ਰਾਜ ਰਾਣੀ ਦਾ ਕਤਲ ਭਦੌੜ ਦੇ ਹੀ ਬਿਜਲੀ ਮੁਲਾਜਮ ਨੇ ਕੀਤਾ ਸੀ | Bhadaur Murder
ਬਰਨਾਲਾ, (ਜੀਵਨ ਰਾਮਗੜ੍ਹ)। ਲੰਘੀ 6 ਅਗਸਤ ਨੂੰ ਭਦੌੜ ਦੇ ਸੁਰੱਖਿਅਤ ਮੰਨੇ ਜਾਂਦੇ ਮੁਹੱਲੇ ਚ ਇੱਕ ਘਰ ਵਿਖੇ ਇੱਕਲੀ ਰਹਿੰਦੀ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਤੋਂ 8 ਦਿਨਾਂ ਦੀ ਮੁਸ਼ੱਕਤ ਉਪਰੰਤ ਪੁਲਿਸ ਨੇ ਪਰਦਾ ਚੱਕ ਦਿੱਤਾ। ਪੁਲਿਸ ਅਨੁਸਾਰ ਭਦੌੜ ਦੀ ਰਾਜ ਰਾਣੀ ਦਾ ਕਤਲ ਭਦੌੜ ਦੇ ਹੀ ਯੋਗੇਸ਼ ਕੁਮਾਰ ਉਰਫ ਮਿੱਠੀ ਨੇ ਕੀਤਾ ਸੀ ਜੋ ਕਿ ਭਦੌੜ ਵਿਖੇ ਪਾਵਰਕੌਮ ਚ ਆਪਣੇ ਪਿਤਾ ਦੀ ਮੌਤ ਉਪਰੰਤ ਮੁਲਾਜਮ ਲੱਗਿਆ ਹੋਇਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਰਾਜ ਰਾਣੀ ਪਤਨੀ ਸਵ ਰਮੇਸ਼ਵਰ ਦਾਸ ਦਾ ਉਸ ਦੇ ਰਿਹਾਇਸ਼ੀ ਮਕਾਨ ਅੰਦਰ ਕਤਲ ਹੋ ਗਿਆ ਸੀ ਤੇ ਕਾਤਲ ਮੌਕੇ ਤੋਂ ਉਸ ਦੇ ਪਹਿਣੇ ਸੋਨੇ ਦੇ ਗਹਿਣੇ ਵੀ ਲੁੱਟ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸਪੀ ਡੀ ਸੁਖਦੇਵ ਸਿੰਘ ਵਿਰਕ, ਡੀਐਸਪੀ ਸੁਰਜੀਤ ਸਿੰਘ ਧਨੌਆ, ਡੀਐਸਪੀ ਤਪਾ ਤੇਜਿੰਦਰ ਸਿੰਘ, ਸੀਆਈਏ ਇੰਚਾਰਜ਼ ਬਲਜੀਤ ਸਿੰਘ ਤੇ ਥਾਣਾ ਭਦੌੜ ਦੇ ਮੁਖੀ ਪ੍ਰਗਟ ਸਿੰਘ ਤੇ ਮਹਿਲਾ ਥਾਣੇਦਾਰ ਅਮਨਦੀਪ ਕੌਰ ‘ਤੇ ਅਧਾਰਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ।
ਜਿਨ੍ਹਾਂ ਵੱਲੋਂ ਉਕਤ ਕੇਸ ਦੀ ਬਹੁਤ ਹੀ ਡੂਘਾਈ ਨਾਲ ਪੜਤਾਲ ਕੀਤੀ ਜਾ ਰਹੀ ਸੀ, ਦੌਰਾਨੇ ਪੜਤਾਲ ਸੀਆਈਏ ਇੰਚਾਰਜ਼ ਬਲਜੀਤ ਸਿੰਘ ਤੇ ਐਸਐਚਓ ਪ੍ਰਗਟ ਸਿੰਘ ਥਾਣਾ ਭਦੌੜ ਨੂੰ ਖੁਫ਼ਿਆ ਇਤਲਾਹ ਮਿਲੀ ਕਿ ਯੋਗੇਸ਼ ਕੁਮਾਰ ਵਾਸੀ ਕਲਾਲ ਮੁਹੱਲਾ ਭਦੌੜ ਨੇ ਰਾਜ ਰਾਣੀ ਦੇ ਘਰ ਦਾਖਲ ਹੋ ਕੇ ਉਸ ਦਾ ਕਤਲ ਕੀਤਾ ਹੈ ਤੇ ਉਸ ‘ਤੇ ਪਾਏ ਸੋਨੇ ਦੇ ਗਹਿਣੇ ਲੁੱਟੇ ਹਨ। ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਇਸ ਇਤਲਾਹ ‘ਤੇ ਯੋਗੇਸ਼ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ 13 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਯੋਗੇਸ਼ ਕੁਮਾਰ ਨੇ ਮੰਨਿਆ ਕਿ ਉਸ ਨੇ ਰਾਜ ਰਾਣੀ ਦੇ ਪੈਸੇ ਦੇਣੇ ਸਨ।
ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ
ਜੋ ਉਸ ਨੂੰ ਵਾਰ ਵਾਰ ਤੰਗ ਕਰਦੀ ਸੀ, ਉਸ ਨੇ ਪੈਸੇ ਨਾ ਮੋੜਨ ਤੇ ਲੁੱਟ ਦੀ ਨੀਅੱਤ ਨਾਲ ਰਾਜ ਰਾਣੀ ਦਾ ਕਤਲ ਕਰ ਦਿੱਤਾ। ਪੁਲਿਸ ਯੋਗੇਸ਼ ਦੀ ਨਿਸ਼ਾਨਦੇਹੀ ‘ਤੇ ਲੁੱਟੇ 175 ਗ੍ਰਾਮ ਸੋਨੇ ਦੇ ਗਹਿਣੇ ਉਸ ਦੇ ਰਿਹਾਇਸ਼ੀ ਮਕਾਨ ‘ਚੋ ਬਰਾਮਦ ਕੀਤੇ। ਇਸ ਤੋਂ ਇਲਾਵਾ ਯੁਗੇਸ਼ ਕੁਮਾਰ ਨੇ ਇਹ ਵੀ ਮੰਨਿਆ ਕਿ ਉਸ ਨੇ 85.6 ਗ੍ਰਾਮ ਸੋਨੇ ਦੇ ਗਹਿਣੇ ਮਥੂਟ ਫ਼ਿਨਪੋਪ ਲਿਮ: ਬ੍ਰਾਂਚ ਬਰਨਾਲਾ ਕੋਲ ਗਹਿਣੇ ਰੱਖ ਕੇ ਲੋਨ ਲੈ ਲਿਆ ਹੈ। ਪੁਲਿਸ ਨੇ ਯੁਗੇਸ਼ ਕੁਮਾਰ ਵੱਲੋਂ ਲਏ ਲੋਨ ਦੇ ਦਸਤਾਵੇਜ਼ ਵੀ ਕਬਜ਼ੇ ‘ਚ ਲੈ ਲਏ ਹਨ। ਰਾਜ ਰਾਣੀ ਦੇ ਗਹਿਣਿਆਂ ਦੀ ਪਹਿਚਾਣ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਕਰਵਾਈ ਗਈ ਹੈ ਪੁਲਿਸ ਅਨੁਸਾਰ ਦੋਸ਼ੀ ਯੋਗੇਸ਼ ਕੁਮਾਰ ਤੋਂ ਪੁੱਛਗਿੱਛ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਭਦੌੜ ਕਤਲ ਤੋਂ ਰਹੱਸ ਹਟਾਉਣ ਲਈ ਪੁਲਿਸ ਨੇ ਖੰਘਾਲੇ ਘਰ ਤੇ ਪਰਿਵਾਰਕ ਮੈਂਬਰ
ਜਾਂਚ ਦੀ ਸੂਈ ਨੇੜੇ ਲੱਗੀ
ਭਦੌੜ, ਜੀਵਨ ਰਾਮਗੜ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼
ਭਦੌੜ ਦੇ ਸੰਘਣੀ ਅਬਾਦੀ ਵਾਲੇ ਸੁਰੱਖਿਅਤ ਮੰਨੇ ਜਾਂਦੇ ਮੁਹੱਲੇ ‘ਚ ਹੋਏ ਰਹੱਸਮਈ ਕਤਲ ਤੋਂ ਪਰਦਾ ਚੁੱਕਣ ਲਈ ਪੁਲਿਸ ਸਿਰਤੋੜ ਯਤਨ ਕਰ ਰਹੀ ਹੈ। ਜਿਸ ਤਹਿਤ ਅੱਜ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ‘ਚ ਪੁਲਿਸ ਅਧਿਕਾਰੀਆਂ ਨੇ ਬਾਰੀਕੀ ਨਾਲ ਪ੍ਰੀਵਾਰਕ ਮੈਂਬਰਾਂ ਤੇ ਆਂਢ ਗੁਆਂਢ ਤੋਂ ਪੁੱਛ ਪੜਤਾਲ ਕਰਕੇ ਉਨ•ਾ ਦੇ ਬਿਆਨ ਕਲਮ ਬੰਦ ਕੀਤੇ ਅਤੇ ਵਾਰਦਾਤ ਵਾਲੇ ਕਮਰੇ ਦੀ ਪੁਣਛਾਣ ਕੀਤੀ। ਬੇਸ਼ੱਕ ਪੁਲਿਸ ਅਧਿਕਾਰੀਆਂ ਨੇ ਹੁਣ ਤੱਕ ਦੀ ਪੜਤਾਲ ਸਬੰਧੀ ਕੋਈ ਜਾਣਕਾਰੀ ਦੇਣ ਤੋਂ ਟਾਲ਼ਾ ਵੱਟਿਆ ਹੈ ਪ੍ਰੰਤੂ ਘਟਨਾ ਸਥਾਨ ਦੀ ਪੁਣਛਾਣ ਤੋਂ ਮੁਲਜ਼ਮ ਜਾਣੂ-ਪਛਾਣੂ ਜਾਪ ਰਹੇ ਨੇ।
ਪੁਲਿਸ ਅਧਿਕਾਰੀਆਂ ਨੇ ਜਿਥੇ ਮ੍ਰਿਤਕ ਰਾਜ ਰਾਣੀ ਦੇ ਵੱਖ ਰਹਿੰਦੇ ਪੁੱਤਰ ਉਦੈ ਪਾਲ ਤੇ ਪੋਤਰੇ ਦੀਪਕ ਕੁਮਾਰ ਤੋਂ ਗਹਿਰੀ ਪੁੱਛ ਪੜਤਾਲ ਕੀਤੀ ਉਥੇ ਵਾਰਦਾਤ ਵਾਲੇ ਕਮਰੇ ਨੂੰ ਬਾਰੀਕੀ ਨਾਲ ਖੰਘਾਲਿਆ। ਜਿਸ ਦੌਰਾਨ ਮ੍ਰਿਤਕ ਰਾਜ ਰਾਣੀ ਦੇ ਬੈਡ ‘ਚੋਂ 87 ਹਜ਼ਾਰ 3 ਸੌ ਰੁਪਏ ਤੋਂ ਇਲਾਵਾ ਇੱਕ ਸੋਨੇ ਦੀ ਮੁੰਦਰੀ ਤੋਂ ਇਲਾਵਾ ਚਾਂਦੀ ਦੇ ਕੁਝ ਸਿੱਕੇ ਵੀ ਬਰਾਮਦ ਕੀਤੇ। ਪੁਲਿਸ ਅਧਿਕਾਰੀਆਂ ਨੇ ਪ੍ਰੀਵਾਰਕ ਮੈਂਬਰਾਂ ਨੂੰ ਵੱਖ ਵੱਖ ਕਰਕੇ ਪੁੱਛਗਿੱਛ ਕੀਤੀ।
ਇਸ ਸਮੇਂ ਮ੍ਰਿਤਕ ਰਾਜ ਰਾਣੀ ਦਾ ਦਿੱਲੀ ਰਹਿੰਦਾ ਸੰਜੀਵ ਕੁਮਾਰ ਬੱਬੂ ਤੇ ਉਸਦੀ ਪਤਨੀ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਦਿੱਲੀ ਰਹਿੰਦੇ ਉਸਦੇ ਪੁੱਤਰ ਸੰਜੀਵ ਕੁਮਾਰ ਨੇ 20 ਕੁ ਦਿਨ ਪਹਿਲਾਂ ਰਿਸਤੇਦਾਰਾਂ ਦੀ ਹਾਜ਼ਰੀ ‘ਚ ਆਪਣੀ ਮਾਂ ਨੂੰ 20 ਲੱਖ ਰੁਪਏ ਨਗਦ ਅਤੇ 40 ਤੋਲੇ ਸੋਨਾ ਵੀ ਦਿੱਤਾ ਸੀ। ਮ੍ਰਿਤਕ ਰਾਜ ਰਾਣੀ ਦਾ ਆਪਣੇ ਪੁੱਤਰਾਂ ਨਾਲ ਪ੍ਰਾਪਰਟੀ ਦਾ ਝਗੜਾ ਵੀ ਚਲਦਾ ਸੀ। ਜਿਸ ਘਰ ‘ਚ ਰਾਜ ਰਾਣੀ ਦਾ ਵਾਸਾ ਸੀ ਉਸ ਘਰ ‘ਤੇ ਉਸਦਾ ਪੋਤਰਾ ਦੀਪਕ ਕੁਮਾਰ ਹੱਕ ਜਿਤਾ ਰਿਹਾ ਸੀ ਕਿਉਂਕਿ ਦੀਪਕ ਕੁਮਾਰ ਆਪਣੇ ਕੋਲ ਮ੍ਰਿਤਕ ਦਾਦੇ ਰਮੇਸ਼ਵਰ ਦਾਸ ਦੁਆਰਾ ਵਸੀਅਤ ਹੋਣ ਦਾ ਦਾਅਵਾ ਕਰਦਾ ਹੈ।
ਵੱਖਰੀ ਜਾਣਕਾਰੀ ਅਨੁਸਾਰ ਰਾਜ ਰਾਣੀ ਦਾ ਭਦੌੜ ਰਹਿੰਦੇ ਆਪਣੇ ਪੁੱਤਰ ਤੇ ਪੋਤਰੇ ਨਾਲ ਇਸੇ ਪ੍ਰਾਪਰਟੀ ਨੂੰ ਲੈ ਕੇ ਤਿੰਨ ਸਾਲ ਤੋਂ ਅਦਾਲਤ ‘ਚ ਵੀ ਕੇਸ ਪੈਂਡਿੰਗ ਹੈ। ਮ੍ਰਿਤਕ ਰਾਜ ਰਾਣੀ ਨੇ ਇੱਕ ਸਾਲ ਪਹਿਲਾਂ ਆਪਣੀ ਕੁਝ ਪ੍ਰਾਪਰਟੀ ਵੀ ਵੇਚੀ ਸੀ। ਜਿਸ ਦੀ 32 ਲੱਖ ਦੇ ਕਰੀਬ ਨਗਦੀ ਬੈਂਕ ‘ਚ ਹੈ। ਵੱਡੀ ਮਾਤਰਾ ‘ਚ ਉਸਨੇ ਸੋਨੇ ਦੇ ਗਹਿਣੇ ਬੈਂਕ ‘ਚ ਲਾਕਰ ਨਾ ਮਿਲਣ ਕਾਰਨ ਘਰ ‘ਚ ਹੀ ਰੱਖੇ ਹੋਏ ਸਨ। ਇਸੇ ਕਾਰਨ ਹੀ ਗੁਆਂਢ ‘ਚ ਰਹਿੰਦੇ ਪੁੱਤਰ ਉਦੈਪਾਲ ਤੇ ਪੋਤਰਾ ਦੀਪਕ ਕੁਮਾਰ ਦੀ ਉਸ ਨਾਲ 3 ਸਾਲ ਤੋਂ ਬੋਲਬਾਣੀ ਬੰਦ ਸੀ।
ਇਸ ਜਾਂਚ ‘ਚ ਦਿਲਚਸਪੀ ਰੱਖ ਰਹੇ ਕੁਝ ਬੌਧਿਕ ਲੋਕਾਂ ਦਾ ਕਹਿਣਾਂ ਹੈ ਕਿ ਵਾਰਦਾਤ ਵਾਲੇ ਕਮਰੇ ‘ਚੋਂ ਅੱਜ ਪੁਣਛਾਣ ਦੌਰਾਨ ਬੈਡ ‘ਚੋਂ ਮਿਲੀ ਨਗਦੀ ਤੇ ਕੁਝ ਗਹਿਣਿਆਂ ਤੋਂ ਇਲਾਵਾ ਅਲਮਾਰੀ ਜਾਂ ਸੇਫ਼ ਆਦਿ ਸੁਰੱਖਿਅਤ ਹੋਣ ਤੋਂ ਜਾਪਦਾ ਹੈ ਕਿ ਕਤਲ ਕਿਸੇ ਲੁੱਟ ਲਈ ਨਹੀਂ ਕੁਝ ਹੋਰ ਮਨਸ਼ਾ ਤਹਿਤ ਕੀਤਾ ਗਿਆ ਹੈ। ਬੌਧਿਕ ਲੋਕਾਂ ਅਨੁਸਾਰ ਜੇਕਰ ਲੁਟੇਰੇ ਇਸ ਵਾਰਦਾਤ ਨੂੰ ਅੰਜ਼ਾਮ ਦਿੰਦੇ ਤਾਂ ਸੇਫ਼ ਅਤੇ ਅਲਮਾਰੀਆਂ ਤੋਂ ਇਲਾਵਾ ਹਰ ਕੋਨਾਂ ਛਾਣ ਮਾਰਦੇ। ਪੁਲਿਸ ਦੀ ਜਾਂਚ ਕਿਸ ਕਰਵਟ ਮੋੜ ਲੈਂਦੀ ਹੈ ਇਹ ਬੇਸ਼ੱਕ ਸਮਾਂ ਦੱਸੇਗਾ ਪ੍ਰੰਤੂ ਪੁਲਿਸ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਹੁਣ ਇਹ ਮਾਮਲਾ ਪੁਲਿਸ ਲਈ ਪੇਚੀਦਾ ਨਹੀਂ ਰਿਹਾ।
ਅੱਜ ਇਸ ਵਾਰਦਾਤ ਤੋਂ ਰਹੱਸ ਹਟਾਉਣ ਲਈ ਯਤਨਸ਼ੀਲ ਟੀਮ ‘ਚ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੇ ਨਾਲ ਡੀਐਸਪੀ ਡੀ ਸੁਰਜੀਤ ਸਿੰਘ ਧਨੋਆ, ਡੀਐਸਪੀ ਤਪਾ ਤੇਜਿੰਦਰ ਸਿੰਘ, ਸੀਆਈਏ ਬਲਜੀਤ ਸਿੰਘ, ਥਾਣਾ ਭਦੌੜ ਦੇ ਇੰਚਾਰਜ਼ ਪਰਗਟ ਸਿੰਘ ਆਦਿ ਸਮੇਤ ਪੁਲਿਸ ਪਾਰਟੀ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਦੌੜ,ਜੀਵਨ ਰਾਮਗੜ੍ਹ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼
ਭਦੌੜ ਵਿਖੇ ਆਪਣੇ ਘਰ ‘ਚ ਇੱਕਲੀ ਰਹਿੰਦੀ ਬਜ਼ੁਰਗ ਔਰਤ ਨੂੰ ਲੁੱਟਣ ਉਪਰੰਤ ਕਤਲ ਕਰ ਦਿੱਤਾ। ਕਤਲ ਦਾ ਰਹੱਸ ਅਜੇ ਤੱਕ ਬਰਕਰਾਰ ਹੈ। ਜਾਣਕਾਰੀ ਅਨੁਸਾਰ ਇੱਕ 80 ਸਾਲ ਦੀ ਔਰਤ ਰਾਜ ਰਾਣੀ ਘਰ ਚ ਇੱਕਲੀ ਹੀ ਰਹਿੰਦੀ ਸੀ। ਅੱਜ ਸੁਵੱਖਤੇ ਜਦ ਉਸਦੇ ਘਰ ਦਾ ਦਰਵਾਜਾ ਨਾ ਖੁਲਿਆ ਤਾਂ ਆਸ ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਜਿਸ ਉਪਰੰਤ ਰਾਜ ਰਾਣੀ ਖੂਨ ਨਾਲ ਲੱਥ-ਪੱਥ ਕਮਰੇ ਚ ਮਿਰਤਕ ਪਈ ਸੀ। ਉਸਦੇ ਪਹਿਨੇ ਹੋਏ ਗਹਿਣੇ ਗਾਇਬ ਸਨ। ਜਾਣਕਾਰੀ ਅਨੁਸਾਰ ਉਸਦੇ ਲੜਕੇ ਅਲੱਗ ਰਹਿੰਦੇ ਸੀ। ਘਰ ਦੀ ਜਾਇਦਾਦ ਦਾ ਕਲੇਸ਼ ਵੀ ਚਲਦਾ ਸੀ। ਮਿਰਤਕ ਦੇ ਸਿਰ ਚ ਮਾਰੂ ਹਥਿਆਰ ਨਾਲ ਵਾਰ ਕੀਤਾ ਹੋਇਆ ਹੈ। ਮੌਕੇ ‘ਤੇ ਜਿਲਾ ਪੁਲਿਸ ਮੁਖੀ ਹਰਜੀਤ ਸਿੰਘ ਡੀ ਐਸ ਪੀ ਤਪਾ ਤੇ ਐਸ ਐੱਚ ਓ ਭਦੌੜ ਪ੍ਰਗਟ ਸਿੰਘ ਆਦਿ ਪੁਲਿਸ ਪਾਰਟੀ ਤੋਂ ਇਲਾਵਾ ਫੋਰੈਂਸਕ ਟੀਮ ਵੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੱਡੀ ਦਾ ਸੀਸ਼ਾ ਭੰਨ ਕੇ ਦਿੱਤਾ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ | NRI Family
ਬਰਨਾਲਾ/ਰੋਹਤਕ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਭਦੌੜ ਦੇ ਐਨ.ਆਰ.ਆਈ. ਜੋੜੇ ਨਾਲ ਰੋਹਤਕ ਦੇ ਮੰਨਤ ਢਾਬੇ ‘ਤੇ 12 ਲੱਖ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋੜਾ ਪੰਜਾਬ ਤੋਂ ਵਾਪਸ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਜਾ ਰਿਹਾ ਸੀ।ਭਦੌੜ ਨਿਵਾਸੀ ਅਮਨਦੀਪ ਕੁਮਾਰ ਸ਼ਰਮਾਂ ਪੁੱਤਰ ਦਰਸ਼ਨ ਕੁਮਾਰ (ਕਿਲ੍ਹੇ ਵਾਲੇ) ਅਤੇ ਉਸਦੀ ਪਤਨੀ ਅਰਨਦੀਪ ਕੌਰ ਮਹੀਨਾ ਕੁ ਪਹਿਲਾਂ ਅਮਰੀਕਾ ਤੋਂ ਪੰਜਾਬ ਆਪਣੇ ਜਨਮ ਭੂਮੀ ਭਦੌੜ ਵਿਖੇ ਆਏ ਹੋਏ ਸਨ। ਲੰਘੇ ਕੱਲ੍ਹ ਉਹ ਵਾਪਸ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਜਾ ਰਹੇ ਸਨ ਤਾਂ ਉਹਨਾਂ ਕਿਰਾਏ ‘ਤੇ ਕੀਤੀ ਹੋਈ ਇਨੋਵਾ ਗੱਡੀ ਰੋਹਤਕ ਦਿੱਲੀ ਰੋਡ ‘ਤੇ ਕਸਬਾ ਸਾਂਪਲਾ ਨਜ਼ਦੀਕ ਮੰਨਤ ਢਾਬੇ ‘ਤੇ ਰੁਕਵਾਈ ਅਤੇ ਚਾਹ-ਪਾਣੀ ਲਈ ਢਾਬੇ ਅੰਦਰ ਜਾ ਕੇ ਬੈਠ ਗਏ।
ਕੁਝ ਸਮੇਂ ਬਾਅਦ ਉਨ੍ਹਾਂ ਨੂੰ ਕਿਸੇ ਹੋਰ ਗੱਡੀ ਦੇ ਡਰਾਇਵਰ ਨੇ ਆ ਕੇ ਦੱਸਿਆ ਗੱਡੀ ਦਾ ਸੀਸਾ ਟੁੱਟਿਆ ਹੋਇਆ ਹੈ ਜਿਸ ‘ਤੇ ਅਮਨਦੀਪ ਸ਼ਰਮਾਂ ਉਸਦੀ ਪਤਨੀ ਅਰਨਦੀਪ ਕੌਰ ਦੇ ਭਰਾ ਕਾਲਾ ਸ਼ਰਮਾਂ ਨੇ ਤੁਰੰਤ ਬਾਹਰ ਆ ਕੇ ਦੇਖਿਆ ਤਾਂ ਡਰਾਇਵਰ ਸੀਟ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਗੱਡੀ ਦੀਆਂ ਮਿਡਲ ਸੀਟਾਂ ਦੇ ਵਿਚਕਾਰ ਪਿਆ ਪਿੱਠੂ ਬੈਗ ਗਾਇਬ ਸੀ, ਜਦੋਂ ਕਿ ਗੱਡੀ ਦੇ ਬੈਕ ਸਾਇਡ ਪਿਆ ਬਾਕੀ ਸਮਾਨ ਸੁਰੱਖਿਅਤ ਸੀ। ਸਦਮਾਗ੍ਰਸਤ ਪ੍ਰੀਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਦੱਸਿਆ ਕਿ ਪਿੱਠੂ ਬੈਗ ‘ਚ 5800 ਅਮਰੀਕੀ ਡਾਲਰ (ਸਾਢੇ ਤਿੰਨ ਲੱਖ ਰੁਪਏ), 22 ਤੋਲੇ ਸੋਨੇ ਦੇ ਗਹਿਣੇ  ਜਿਸ ‘ਚ ਇੱਕ ਇੱਕ ਡਾਇਮੰਡ ਕਿੱਟੀ ਸੈੱਟ, ਇੱਕ ਸੋਨੇ ਦਾ ਕੁੰਦਨ ਸੈੱਟ, 2 ਡਾਇਮੰਡ ਮੁੰਦਰੀਆਂ, 4 ਸੋਨੇ ਦੀਆਂ ਮੁੰਦਰੀਆਂ, ਦੋ ਪਾਸਪੋਰਟ, ਅਮਰੀਕਾ ਦਾ ਨਰਸਿੰਗ ਕਾਰਡ, ਟਿਕਟਾਂ ਤੇ ਯੂਐਸਏ ਦੇ ਕਰੈਡਿਟ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਸ਼ਾਮਲ ਸਨ।
ਪੀੜਤਾਂ ਅਨੁਸਾਰ ਬਾਰਾਂ ਲੱਖ ਦਾ ਨੁਕਸਾਨ ਹੋ ਗਿਆ ਅਤੇ ਘਟਨਾ ਕਾਰਨ ਫਲਾਈਟ ਵੀ ਛੁੱਟ ਗਈ। ਪੁਲਿਸ ਨੇ ਤੁਰੰਤ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਰੋਹਤਕ ਪੁਲਿਸ ਤੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਮਾਹਰਾਂ ਨੂੰ ਬੁਲਾ ਕੇ ਸੀਸੀਟੀਵੀ ਖੰਘਾਲ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।