India-China - Sach Kahoon Punjabi
ਭਾਰਤ ਅਤੇ ਚੀਨ ਵਿਚਾਲੇ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਦਾ 14ਵਾਂ ਦੌਰ ਜਾਰੀ
ਭਾਰਤ ਅਤੇ ਚੀਨ ਵਿਚਾਲੇ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਦਾ 14ਵਾਂ ਦੌਰ ਜਾਰੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਭਾਰਤ ਅਤੇ ਚੀਨ ਦਰਮਿਆਨ ਸੀਨੀਅਰ ਸੁਪਰੀਮ ਮਿਲਟਰੀ ਕਮਾਂਡਰ ਪੱਧਰ (ਐਸਐਚਐਮਸੀਐਲ) ਵਾਰਤਾ ਦਾ 14ਵਾਂ ਦੌਰ ਚੀਨ ਦੇ ਚੁਸ਼ੁਲ-ਮੋਲਡੋ ਵਿੱਚ ਬੁੱਧਵਾਰ ਨੂੰ ਸ਼ੁਰੂ ਹੋਇਆ। ਸੁਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਪੱਖ ਦੀ ਨੁਮਾਇੰਦਗੀ ਲੇਹ ਸਥਿਤ ਫਾਇਰ ਐਂਡ ਫਿਊਰੀ ਕੋਰ ਦੇ ਨਵੇਂ ਕਮਾਂਡਰ ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਕਰ ਰਹੇ ਹਨ, ਜਦਕਿ ਚੀਨੀ ਪੱਖ ਦੀ ਨੁਮਾਇੰਦਗੀ ਦੱਖਦੀ ਸ਼ਿਨਜਿਆਂਗ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ ਮੇਜਰ ਜਨਰਲ ਯਾਂਗ ਲਿਨ ਕਰ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਲੈਂਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਨੇ ਲੈਫਟੀਨੈਂਟ ਜਨਰਲ ਪੀਜੀਕੇ ਮੈਨਲ ਤੋਂ ਏਲੀਟ ਕੋਰ ਦੀ ਕਮਾਲ ਸੰਭਾਲ ਲਈ ਹੈ। ਕਾਰਗਿੱਲ ਯੁੱਧ ਤੋਂ ਬਾਅਦ 01 ਸਤੰਬਰ 1999 ਨੂੰ ਗਠਿਤ ਕੀਤੀ ਗਈ 14 ਕੋਰ ਨੇ ਸ਼ਿਆਚਿਨ ਗਲੇਸ਼ੀਅਰ ਸਮੇਤ ਦੁਨੀਆ ਦੇ ਕੁੱਝ ਸਭ ਤੋਂ ਉੱਚੇ ਯੁੱਧ ਖੇਤਰਾ ’ਤੇ ਸਖ਼ਤ ਨਿਗਰਾਨੀ ਰੱਖਦੇ ਹੋਏ ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ (ਐਲਓਸੀ) ਅਤੇ ਚੀਨ ਦੇ ਨਾਲ ਅਸਲ ਕੰਟਰੋਲ ਰੇਖਾ (ਐਲਏਸੀ) ਦੋਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।
ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ
ਸੂਤਰਾਂ ਮੁਤਾਬਕ ਭਾਰਤ ਹਮੇਸ਼ਾ ਤੋਂ ਹੀ ਟਕਰਾਅ ਵਾਲੇ ਖੇਤਰਾਂ ਵਿੱਚ ਸੰਤੁਲਨ ਬਣਾਈ ਰੱਖਣ ਲਈ ਉਸਾਰੂ ਗੱਲਬਾਤ ਦੀ ਉਮੀਦ ਕਰਦਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਟਕਰਾਅ ਦੇ ਬਾਕੀ ਬਚੇ ਸਥਾਨਾਂ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਆ ’ਤੇ ਚਰਚਾ ਕੀਤੀ ਜਾਵੇਗੀ। ਜਿੱਥੇ ਚੀਨੀ ਪੱਖ ਨੇ ਹੁਣ ਤੱਕ ਗੱਲਬਾਤ ਵਿੱਚ ਪਿੱਛੇ ਹਟਣ ਤੋਂ ਇਨਕਾਰ ਕੀਤਾ ਹੈ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਚੀਨ ਨੇ ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ 15 ਥਾਵਾਂ ਦੇ ਨਾਂ ‘ਮਾਨਕੀਕਰਨ’ ਕਰਨ ਦਾ ਐਲਾਨ ਕੀਤਾ ਹੈ। ਭਾਰਤ ਨੇ ਨਾਮ ਬਦਲਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਰਹੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ, ‘ਇਸ ਸਮੇਂ ਚੀਨ-ਭਾਰਤ ਸਰਹੱਦ ’ਤੇ ਸਥਿਤੀ ਸਥਿਰ ਹੈ। ਦੋਵੇਂ ਦੇਸ਼ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਗੱਲਬਾਤ ਅਤੇ ਸੰਚਾਰ ਨੂੰ ਕਾਇਮ ਰੱਖਦੇ ਹਨ। ਸਾਨੂੰ ਉਮੀਦ ਹੈ ਕਿ ਦੋਵੇਂ ਧਿਰਾਂ ਮਿਲ ਕੇ ਗੱਲਬਾਤ ਰਾਹੀਂ ਹੱਲ ਕੱਢਦਗੇ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਚੁਸ਼ੁਲ-ਮੋਲਡੇ ਸਰਹੱਦ ਉੱਤੇ ਕੋਰ ਕਮਾਂਡਰ ਪੱਧਰ ਦੀ ਆਖ਼ਰੀ ਮੀਟਿੰਗ ਬਿਨਾਂ ਕਿਸੇ ਪ੍ਰਗਤੀ ਦੇ ਖਤਮ ਹੋ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਰਤ-ਚੀਨ ਵਿਗੜਦੇ ਸਬੰਧ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਲੱਦਾਖ ਨਾਲ ਲੱਗਦੀ ਲਾਈਨ ਆਫ਼ ਐਕਚੂਅਲ ਕੰਟਰੋਲ ਦੇ ਹਾਲਾਤਾਂ ਦਾ ਜਿਸ ਤਰ੍ਹਾਂ ਖੁਲਾਸਾ ਕੀਤਾ ਹੈ ਉਹ ਬੇਹੱਦ ਗੰਭੀਰ ਹੈ ਤੇ ਬਾਹਰੋਂ ਨਜ਼ਰ ਆਉਂਦੀ ਤਸਵੀਰ ਤੋਂ ਬਿਲਕੁਲ ਉਲਟ ਹੈ ਰੱਖਿਆ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਇਹ ਸਾਫ਼ ਝਲਕਦਾ ਹੈ ਕਿ ਚੀਨ ਜੰਗ ਦੀ ਪੂਰੀ ਤਿਆਰੀ ਕਰੀ ਬੈਠਾ ਹੈ ਚੀਨ ਵੱਲੋਂ ਫੌਜ ਦੀ ਵੱਡੀ ਗਿਣਤੀ ਦੇ ਨਾਲ ਗੋਲਾ-ਬਰੂਦ ਵੀ ਜਮ੍ਹਾ ਕੀਤਾ ਗਿਆ ਹੈ ਹਾਲ ਇਹ ਹੈ ਕਿ ਭਾਰਤ ਚੀਨ ਦੇ ਅਧਿਕਾਰੀਆਂ ਤੇ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਵੀ ਰਾਜਨਾਥ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਇਹ ਦਰਸ਼ਾਉਂਦੀ ਹੈ ਕਿ ਗੱਲਬਾਤ ਦਾ ਕੋਈ ਠੋਸ ਨਤੀਜਾ ਸਾਹਮਣੇ ਆਉਂਦਾ ਨਜ਼ਰ ਨਹੀਂ ਆ ਰਿਹਾ ਹੈ।
ਦੋ ਮਹੀਨਿਆਂ ਦੇ ਤਣਾਅ ਤੋਂ ਬਾਅਦ ਪਹਿਲੀ ਵਾਰ ਸਰਕਾਰ ਵੱਲੋਂ ਤੱਥਾਂ ਦੇ ਆਧਾਰ ‘ਤੇ ਜਾਣਕਾਰੀ ਦਿੱਤੀ ਗਈ ਹੈ ਸਿਰਫ਼ ਜੋਸ਼ੀਲੇ ਭਾਸ਼ਣਾਂ ਤੇ ਦਾਅਵਿਆਂ ਨਾਲ ਹੀ ਸਰਹੱਦੀ ਮਸਲਿਆਂ ਨੂੰ ਨਹੀਂ ਨਜਿੱਠਿਆ ਜਾ ਸਕਦਾ ਸਗੋਂ ਇਸ ਵਾਸਤੇ ਤੱਥਾਂ, ਸਬੂਤਾਂ ‘ਤੇ ਆਧਾਰਿਤ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ ਵਿਰੋਧੀ ਪਾਰਟੀਆਂ ਵੱਲੋਂ ਲੱਦਾਖ਼ ਮਾਮਲੇ ਬਾਰੇ ਸਰਕਾਰ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਭਾਵੇਂ ਜੋਰ-ਸ਼ੋਰ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਚੀਨ ਨੂੰ ਮੂੰਹਤੋੜ ਜਵਾਬ ਦਿੱਤਾ ਗਿਆ ਪਰ ਚੀਨ ਵੱਲੋਂ ਜੰਗ ਦੀ ਤਿਆਰੀ ਵਰਗਾ ਮਾਹੌਲ ਕਈ ਸਵਾਲ ਖੜ੍ਹੇ ਕਰਦਾ ਹੈ।
ਭਾਰਤ ਸਰਕਾਰ ਦੇ ਦਾਅਵਿਆਂ ਅਨੁਸਾਰ ਜੇਕਰ ਗਲਵਾਨ ਹਮਲੇ ‘ਚ ਚੀਨ ਦਾ ਭਾਰੀ ਨੁਕਸਾਨ ਹੋਇਆ ਤਾਂ ਨੁਕਸਾਨ ਹੋਣ ਦੇ ਬਾਵਜੂਦ ਤੇ ਕਈ ਪੜਾਵਾਂ ਦੀ ਗੱਲਬਾਤ ਦੇ ਬਾਵਜੂਦ ਚੀਨ ਵਿਵਾਦਤ ਇਲਾਕੇ ‘ਚ ਅਮਨ-ਅਮਾਨ ਦਾ ਮਾਹੌਲ ਕਿਉਂ ਨਹੀਂ ਬਣਾ ਰਿਹਾ ਹੈ? ਰੱਖਿਆ ਮੰਤਰੀ ਅਨੁਸਾਰ ਚੀਨ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਸਰਹੱਦ ‘ਤੇ 90 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ‘ਤੇ ਵੀ ਦਾਅਵਾ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਚੀਨ ਨਾਲ ਨਿਪਟਣ ਲਈ ਨਾ ਸਿਰਫ਼ ਜੰਗੀ ਪੱਧਰ ਦੀ ਤਿਆਰੀ ਦੀ ਜ਼ਰੂਰਤ ਹੈ ਸਗੋਂ ਕੂਟਨੀਤਿਕ ਲੜਾਈ ਲੜਨ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ।
ਦੂਜੇ ਪਾਸੇ ਚੀਨ ਵੱਲੋਂ ਭਾਰਤੀ ਆਗੂਆਂ ਤੇ ਉਦਯੋਗਪਤੀਆਂ ਦੀ ਜਾਸੂਸੀ ਕਰਨ ਦੀ ਚਰਚਾ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ ਜੇਕਰ ਇਨ੍ਹਾਂ ਦੋਸ਼ਾਂ ‘ਚ ਸੱਚਾਈ ਹੈ ਤਾਂ ਚੀਨ ਦੀ ਖਤਰਨਾਕ ਸਾਜਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਚੀਨ ਆਪਣੇ ਪੁਰਾਣੇ ਰਿਕਾਰਡ ਅਨੁਸਾਰ ਭਾਰਤ ਨਾਲ ਦਿਲੋਂ ਵੈਰ ਛੱਡਣ ਲਈ ਤਿਆਰ ਨਹੀਂ ਸਿਰਫ਼ ਮੀਟਿੰਗਾਂ ‘ਚ ਅਮਨ ਦੀਆਂ ਗੱਲਾਂ ਹੋ ਰਹੀਆਂ ਹਨ ਸਰਹੱਦ ‘ਤੇ ਨਹੀਂ ਸਰਕਾਰ ਨੂੰ ਹੁਸ਼ਿਆਰ ਹੋ ਕੇ ਚੱਲਣ ‘ਤੇ ਸਮੇਂ ਤੇ ਹਾਲਾਤਾਂ ਦੀ ਸਹੀ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ।
ਬੀਜਿੰਗ (ਏਜੰਸੀ) ਚੀਨ ‘ਚ ਭਾਰਤ ਦੇ ਰਾਜਦੂਤ ਨੇ ਕਿਹਾ ਕਿ ਜਦੋਂ ਤੱਕ ਦੋਵੇਂ ਦੇਸ਼ ਇੱਕ ਦੂਜੇ ਦੇ ਨਜ਼ਰੀਏ ਪ੍ਰਤੀ ਹਮਦਰਦੀ ਨਹੀਂ ਵਿਖਾਉਣਗੇ ਤੇ ਇੱਕ-ਦੂਜੇ ਦੇ ਹਿੱਤਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਣਗੇ। ਉਦੋਂ ਤੱਕ ਭਾਰਤ ਤੇ ਚੀਨ ਦਰਮਿਆਨ ਸਬੰਧਾਂ ‘ਚ ਜ਼ਿਆਦਾ ਸੁਧਾਰ ਨਹੀਂ ਹੋ ਸਕਦਾ। ਚੀਨ ‘ਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਾਲੇ ਨੇ ਇਹ ਟਿੱਪਣੀ ਅਨੰਤ ਐਸਪਨ ਸੇਂਟਰ ਤੇ ਚਾਈਨਾ ਰਿਫਾਰਮ ਫੋਰਮ ਦਰਮਿਆਨ ਅੱਠਵੀਂ ਭਾਰਤ-ਚੀਨ ਗੱਲਬਾਤ ਦੌਰਾਨ ਸੰਬੋਧਨ ਕਰਦਿਆਂ ਕੀਤੀ।
ਉਨ੍ਹਾਂ ਕਿਹਾ ਕਿ ਅਜਿਹੀ ਸੰਵੇਦਨਸ਼ੀਲਤਾ ਦੀ ਘਾਟ ‘ਚ ਅਸੀਂ ਇੱਕ-ਦੂਜੇ ਨਾਲ ਗੱਲਬਾਤ ਤਾਂ ਕਰ ਸਕਦੇ ਹਾਂ, ਪਰ ਸੁਧਾਰ ਬਹੁਤ ਮਾਮੂਲੀ ਹੋਵੇਗਾ। ਵੁਹਾਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ। ਜਿਨਪਿੰਗ ਦਰਮਿਆਨ ਹਾਲ ਹੀ ‘ਚ ਹੋਈ ਰਸਮੀ ਗੱਲਬਾਤ ਬਾਰੇ ਰਾਜਦੂਤ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਅਜ਼ਾਦੀ ਤੇ ਬੇਬਾਕੀ ਨਾਲ ਖੇਤਰੀ ਤੇ ਕੌਮਾਂਤਰੀ ਹਾਲਾਤਾਂ ਦੇ ਨਾਲ ਹੀ ਭਾਰਤ ਤੇ ਚੀਨ ਦੇ ਰਿਸ਼ਤਿਆਂ ‘ਤੇ ਵੀ ਆਪਣੀ ਗੱਲ ਇੱਕ-ਦੂਜੇ ਸਾਹਮਣੇ ਰੱਖੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਜੇਕਰ ਭਾਰਤ ਤੇ ਚੀਨ ਨੂੰ ਖਾਸ ਤੌਰ ‘ਤੇ 21ਵੀਂ ਸਦੀ ‘ਚ ਇਕੱਠੇ ਰਹਿਣਾ ਹੈ, ਤਰੱਕੀ ਕਰਨੀ ਹੈ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਨਾਲ ਗੰਭੀਰਤਾ ਵਿਖਾਈਏ ਤੇ ਬੇਹੱਦ ਖੁੱਲ੍ਹੇਪਣ ਤੇ ਸਪੱਸ਼ਟ ਰੂਪ ਨਾਲ ਇੱਕ-ਦੂਜੇ ਨਾਲ ਗੱਲ ਕਰੀਏ।
ਇੱਕ ਵਾਰ ਫ਼ੇਰ ਡ੍ਰੈਗਨ ਅੱਗ ਉਗਲ਼ ਰਿਹਾ ਹੈ ਤੇ ਭਾਰਤ ਦੇ ਮੱਥੇ ‘ਤੇ ਵੱਟ ਪੈਣੇ ਸ਼ੁਰੂ ਹੋ ਗਏ ਹਨ ਭਾਰਤ-ਚੀਨ ਸਬੰਧ ਦੁਬਾਰਾ ਵਿਗੜਦੇ ਜਾ ਰਹੇ ਹਨ ਹਾਲਾਂਕਿ ਭਾਰਤ ਇਸ ਤਰ੍ਹਾਂ ਦੀ ਤਣਾ ਤਣੀ ਦਾ ਹੁਣ ਆਦੀ ਹੋ ਚੁੱਕਾ ਹੈ ਇਸ ਵਾਰ ਅੱਗ ‘ਚ ਘਿਓ ਉਦੋਂ ਪਿਆ ਜਦੋਂ ਤਿੱਬਤ ਦੇ ਧਰਮਗੁਰੂ ਦਲਾਈਲਾਮਾ ਅਰੁਣਾਚਲ ਪ੍ਰਦੇਸ਼ ਪਹੁੰਚੇ ਤੇ ਬੌਧ ਭਿਖਸ਼ੂਆਂ ਦਾ ਮਨੋਬਲ ਵਧਾਉਣ ਦੀ ਕੋਸ਼ਿਸ਼ ਕੀਤੀ । ਅਰੁਣਾਚਲ ਪ੍ਰਦੇਸ਼ ਭਾਰਤ-ਚੀਨ ਰਿਸ਼ਤਿਆਂ ‘ਚ ਰੋੜ ਵਾਂਗ ਰੜਕਦਾ ਰਿਹਾ ਹੈ ਅਤੇ ਚੀਨ ਹਮੇਸ਼ਾ ਹੀ ਇਸ ਨੂੰ ਰੱਫ਼ੜ ਦਾ ਮੁੱਦਾ ਮੰਨਦਾ ਰਿਹਾ ਹੈ ਇਸ ਲਈ ਰੌਲ਼ਾ ਤਾਂ ਪੈਣਾ ਹੀ ਸੀ ਤੇ ਦਲਾਈਲਾਮਾ ਦੀ ਯਾਤਰਾ ਨੂੰ ਸ਼ੱਕੀ ਮੰਨਦਿਆਂ ਚੀਨ ਨੇ ਸਖ਼ਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਚੀਨੀ ਸਿਆਸਤਦਾਨਾਂ ਨੇ ਭਾਰਤ ਨੂੰ ਖੁੱਲ੍ਹੇਆਮ ਧਮਕੀ ਦੇ ਦਿੱਤੀ ਅਤੇ  ਚੀਨੀ ਅਖ਼ਬਾਰਾਂ ਦੀਆਂ ਸੁਰਖ਼ੀਆਂ ‘ਚ ਯਾਤਰਾ ਦੀਆਂ ਖ਼ਬਰਾਂ ਆਮ ਹੋ ਗਈਆਂ।
ਦਰਅਸਲ ਚੀਨ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਨੇਫ਼ਾ ਦੇ ਇਸ ਰੱਫੜ ਵਾਲੇ ਖੇਤਰ ‘ਚ ਦਲਾਈਲਾਮਾ ਯਾਤਰਾ ਕਿਉਂ ਕਰ ਰਹੇ ਹਨ ਹਾਲਾਂਕਿ ਭਾਰਤੀ ਆਲ੍ਹਾ ਕਮਾਨ ਨੇ ਸਪੱਸ਼ਟ ਕੀਤਾ ਹੈ ਕਿ ਦਲਾਈਲਾਮਾ ਸਾਡੇ ਮਹਿਮਾਨ ਹਨ ਅਤੇ ਜੇਕਰ ਮਹਿਮਾਨ ਭਾਰਤ ਦੇ ਕਿਸੇ ਵੀ ਖੇਤਰ ‘ਚ ਘੁੰਮਣਾ ਚਾਹੁੰਦਾ ਹੈ, ਤਾਂ ਦੂਜੇ ਮੁਲਕਾਂ ਨੂੰ ਇਤਰਾਜ਼ ਕਿਉਂ ਹੈ? ਬਾਦ ‘ਚ ਦਲਾਈਲਾਮਾ ਨੇ ਵੀ ਸਪੱਸ਼ਟ ਕੀਤਾ ਕਿ ਉਹ ਬੌਧ ਭਿਖਸ਼ੂਆਂ ਦਾ ਹੌਂਸਲਾ ਵਧਾਉਣ ਆਏ ਸਨ ਰਿਜਿਜੂ ਨੇ ਵੀ ਆਪਣੇ ਭਾਸ਼ਣ ‘ਚ ਸਪੱਸ਼ਟ ਕਿਹਾ ਕਿ ਨੇਫਾ  ਸਾਡੇ ਆਪਣੇ ਸੂਬੇ ਅਤੇ ਭਾਰਤ ਦਾ ਅਟੱਟ ਹਿੱਸਾ ਹੈ ਅਤੇ ਦਲਾਈਲਾਮਾ ਸਾਡੇ ਮਹਿਮਾਨ  ਹਨ, ਇਸ ਲਈ ਚੀਨ ਦਾ ਨੱਕ-ਮੂੰਹ ਚੜ੍ਹਾਉਣਾ ਚੰਗਾ ਨਹੀਂ ਹੈ ਇਸ ਵਿਰੋਧ ਨਾਲ ਚੀਨ ਦੀ ਮਾੜੀ ਕਰਤੂਤ ਅਤੇ ਬਦਨੀਤ ਦਾ ਪਤਾ ਲੱਗਦਾ ਹੈ ਦਰਅਸਲ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਕੁਝ ਤੱਥਾਂ ਦਾ ਗਿਆਨ ਜ਼ਰੂਰੀ ਹੈ।
ਭਾਰਤ-ਚੀਨੀ ਰਿਸ਼ਤੇ 1955 ਤੱਕ ਬੜੇ ਗੂੜ੍ਹੇ ਰਹੇ  ਰਿਸ਼ਤਿਆਂ ਦਾ ਗਰਾਫ਼ ਉਦੋਂ ਡਿੱਗਿਆ ਜਦੋਂ ਚੀਨ ਨੇ ਤਿੱਬਤ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤਿੱਬਤੀਆਂ ਦੇ ਧਰਮਗੁਰੂ ਦਲਾਈਲਾਮਾ 1959 ‘ਚ ਭੱਜ ਕੇ ਭਾਰਤੀ ਸ਼ਰਨ ‘ਚ ਆ ਗਏ ਚੀਨ ਨੇ ਭਾਰਤ ਨੂੰ ਰੋਹਬ ਦਿਖਾਉਂਦਿਆਂ ਦਲਾਈਲਾਮਾ ਨੂੰ ਸ਼ਰਨ ਨਾ ਦੇਣ ਲਈ ਕਿਹਾ, ਜਿਸਨੂੰ ਤੱਤਕਾਲੀ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੀ ਟੀਮ ਨੇ ਨਾਮਨਜ਼ੂਰ ਕਰ ਦਿੱਤਾ ਉਦੋਂ ਤੋਂ ਲੈ ਕੇ ਅੱਜ ਤੱਕ ਭਾਰਤ-ਚੀਨੀ ਰਿਸ਼ਤੇ ਸੁਖਾਵੇਂ ਨਹੀਂ ਹੋ ਸਕੇ ਭਾਰਤ-ਚੀਨੀ ਰਿਸ਼ਤਿਆਂ ‘ਚ ਕੁੜੱਤਣ ਸੰਨ 1962 ‘ਚ ਸਿਖ਼ਰ ‘ਤੇ ਪਹੁੰਚ ਗਈ ਅਤੇ ਚੀਨ ਨੇ ਭਾਰਤ ‘ਤੇ ਹਮਲਾ ਕਰ ਦਿੱਤਾ ਇਸ ਯੁੱਧ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਇਹ ਵੀ ਪੜ੍ਹੋ : ਕੀ ਬਦਲਾਅ ਦੇ ਦੌਰ ’ਚ ਹੈ ਭਾਰਤ ਦੀ ਚੀਨ ਨੀਤੀ
ਜ਼ਿਕਰਯੋਗ ਹੈ ਕਿ ਭਾਰਤ-ਚੀਨ ਸਰਹੱਦ ਵਿਵਾਦਾਂ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਜਾ ਸਕਦਾ ਹੈ-ਪੱਛਮੀ , ਮੱਧ ਤੇ ਪੂਰਵੀ ਹਿੱਸਾ ਪੱਛਮੀ ਹਿੱਸੇ ‘ਚ ਦੋਵਾਂ ਦੀ 1600 ਕਿਲੋਮੀਟਰ  ਲੰਮੀ ਸਰਹੱਦ ਹੈ, ਜੋ ਜੰਮੂ-ਕਸ਼ਮੀਰ ਨੂੰ ਚੀਨ ਦੇ ਸਿਕਯਾਂਗ ਤੇ ਤਿੱਬਤ ਦੇ ਇਲਾਕਿਆਂ ਤੋਂ ਵੱਖ ਕਰਦੀ ਹੈ ਇਸ ‘ਚ ਲੱਗਭਗ 25000 ਵਰਗ ਕਿਲੋਮੀਟਰ ਦਾ ਭੂ-ਭਾਗ ਵਿਵਾਦਮਈ ਹੈ, ਜਿਸ ਵਿੱਚ ਅਕਸਾਈ ਚਿਨ ਦਾ ਖੇਤਰ ਵੀ ਸ਼ਾਮਲ ਹੈ।
ਮੱਧ ਭਾਗ ‘ਚ 650 ਕਿਮੀ. ਲੰਮੀ ਸਰਹੱਦ ਜੋ ਸਪੀਤੀ ਦੀਆਂ ਨੀਲਾਂਗ ਪਹਾੜੀਆਂ ਨੂੰ ਵੱਖ ਕਰਦੀ ਹੈ ਸਭ ਤੋਂ ਅਹਿਮ ਪੂਰਵੀ ਹਿੱਸੇ ‘ਚ 1100 ਕਿਮੀ. ਲੰਮੀ ਸਰਹੱਦ ਹੈ ਜਿਸਨੂੰ ਮੈਕਮੋਹਨ ਰੇਖਾ ਕਿਹਾ ਜਾਂਦਾ ਹੈ ਇਹ ਅਰੁਣਾਚਲ ਪ੍ਰਦੇਸ਼ ਨੂੰ ਚੀਨ ਤੋਂ ਵੱਖ ਕਰਦੀ ਹੈ ਇਸ ਵਿੱਚ ਲੱਗਭਗ 50000 ਵਰਗ ਕਿਮੀ. ਦੀ ਜ਼ਮੀਨ ਵਿਵਾਦਮਈ ਹੈ।
ਦਰਅਸਲ ਗੱਲ ਇਹ ਹੈ ਕਿ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਭੁਟਾਨ ਤੇ ਵਰਮਾ ਵਰਗੇ ਮੁਲਕ ਹਨ ਜੋ ਇਨ੍ਹਾਂ ਦੇ ਲੋਕਾਂ ਦੇ ਖੂਨ ਦੇ ਰਿਸ਼ਤੇ ਚੀਨੀ ਲੋਕਾਂ ਨਾਲ ਜੁੜੇ ਹਨ ਨਾਲ ਹੀ ਇੱਥੋਂ ਦੇ ਨਿਵਾਸੀਆਂ ਦੇ ਚੀਨ ਦੇ ਨਿਵਾਸੀਆਂ ਨਾਲ ਜਾਤੀ ਰਿਸ਼ਤੇ  ਹਨ ਇਸ ਲਈ ਚੀਨ ਇਨ੍ਹਾਂ ਕੋਸ਼ਿਸ਼ਾਂ ‘ਚ ਜੁਟਿਆ ਰਹਿੰਦਾ ਹੈ ਕਿ ਜਿਵੇਂ ਉਸਨੇ ਤਾਈਵਾਨ, ਤਿੱਬਤ, ਹਾਂਗਕਾਂਗ ਵਰਗੇ ਖੇਤਰਾਂ ‘ਤੇ ਆਪਣਾ ਦਬਾਅ ਕਾਇਮ ਕਰ ਕੇ ਘੁਸਪੈਠ ਕੀਤੀ ਹੈ, ਉਸੇ ਤਰ੍ਹਾਂ ਉਹ ਨੇਫ਼ਾ ਦੇ ਇਲਾਕੇ ‘ਚ ਵੀ ਕਰ ਸਕਦਾ ਹੈ ਚੀਨ ਦੀ ਮੱਕਾਰੀ ਤੇ ਦੋਗਲਾਪਨ ਹੋਰ ਵੀ Àੁੱਭਰ ਕੇ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਇੱਕ ਪਾਸੇ ਸ਼ੀ ਜਿਨਪਿੰਗ ਉਦਾਰਵਾਦੀ ਤੇ ਦੱਖਣਪੰਥੀ ਹੋਣ ਦਾ ਡਰਾਮਾ ਕਰਦੇ ਹਨ, ਆਪਣੀ ਸਦਭਾਵਨਾ ਦਾ ਪ੍ਰਚਾਰ ਕਰਦੇ ਹਨ ਤੇ ਦੂਜੇ ਪਾਸੇ ਉਹ ਭਾਰਤ ਦੇ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਤੇ ਪਰਮਾਣੂ ਸਪਲਾਈ  ਕਰਤਾ ਮੁਲਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ‘ਚ ਅੜਿੱਕੇ ਡਾਹੁੰਦਾ ਹੈ।
ਭਾਰਤ ਇੱਕ ਵੱਡਾ ਲੋਕਤੰਤਰ ਤੇ ਤੇਜ਼ੀ ਨਾਲ ਉੱਭਰਦੀ ਹੋਈ ਆਰਥਿਕ ਤੇ ਰਾਜਨੀਤਿਕ ਤਾਕਤ ਨਹੀਂ ਬਣ ਸਕਦਾ ਜਾਂ ਏਸ਼ੀਆ ‘ਚ ਉਸਦਾ ਇੱਕ ਖੇਤਰ ‘ਤੇ ਦਬਦਬਾ ਕਾਇਮ ਨਹੀਂ ਹੋ ਸਕਿਆ ਹੈ ਤਾਂ ਇਸਦਾ ਇੱਕੋ-ਇੱਕ ਕਾਰਨ ਚੀਨ ਦਾ ਭਾਰਤ ਨਾਲ ਰੰਜਿਸ਼ ਵਾਲਾ ਰੁੱਖ ਹੀ ਹੈ ਭਾਰਤ-ਚੀਨ ਰਿਸ਼ਤਿਆਂ ਨੂੰ ਨੇਪਾਲ ਦੇ ਮਾਹੌਲ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਨੇਪਾਲ, ਭਾਰਤ ਤੇ ਚੀਨ ਦਰਮਿਆਨ ਇੱਕ ਬਫ਼ਰ ਸਟੇਟ ਦਾ ਕੰਮ ਕਰਦਾ ਹੈ ਅਜੇ ਤੱਕ ਨੇਪਾਲ ‘ਚ ਸਿਆਸੀ ਅਸਥਿਰਤਾ ਦਾ ਇੱਕੋ-ਇੱਕ ਕਾਰਨ ਚੀਨ ਦੀ ਕੂਟਨੀਤੀ ਹੀ ਰਹੇ ਹੈ ਚੀਨ ਤੇ ਭਾਰਤ ਨੇਪਾਲ ‘ਚ ਆਪਣੇ ਹਿੱਤਾਂ ਨਾਲ ਸਬੰਧਤ ਸਰਕਾਰ ਚਾਹੁੰਦੇ ਹਨ ਜਿਸ ਨਾਲ ਖੇਤਰ ‘ਚ ਸ਼ਾਂਤੀ ਬਣੀ ਰਹੀ ਪਰ ਚੀਨ ਨੇਪਾਲ ਦੇ ਉਗਰਵਾਦੀਆਂ ਤੇ ਫ਼ਿਰਕਾਪ੍ਰਸਤ ਤਾਕਤਾਂ ਨੂੰ ਭੜਕਾ ਕੇ ਅਤੇ ਹਥਿਆਰ ਫ਼ੜਾ ਕੇ ਭਾਰਤ ਵਿਰੋਧੀ ਬਣਾਉਣਾ ਚਾਹੁੰਦਾ ਹੈ ਇਸ ਲਈ ਭਾਰਤ ਨੂੰ ਚੁਕੰਨਾ ਰਹਿਣਾ ਪਵੇਗਾ।
ਜਦੋਂ-ਜਦੋਂ ਚੀਨ ਵੱਲ ਭਾਰਤ ਨੇ ਦੋਸਤੀ ਦਾ ਹੱਥ ਵਧਾਇਆ ਹੈ ਤਾਂ ਉਸਨੇ ਭਾਰਤ ‘ਤ ਪਿੱਛੋਂ ਵਾਰ ਕੀਤਾ ਹੈ ਚੀਨ ਜਾਣਦਾ ਹੈ ਕਿ ਭਾਰਤ ਨਾਲ ਉਹ ਬਹੁਤੇ ਦਿਨ ਸ਼ੁਰੂਆਤੀ ਯੁਧ ਨਹੀਂ ਲੜ ਸਕਦਾ ਇਸ ਲਈ ਉਹ ਛੋਟੇ-ਛੋਟੇ ਮੁੱਦਿਆਂ ਨੂੰ ਰਾਈ ਦਾ ਪਹਾੜ ਬਣਾ ਦਿੰਦਾ ਹੈ ਪਾਕਿਸਤਾਨ ਨਾਲ ਮਿਲ ਕੇ ਉਸਨੇ ਭਾਰਤ ਖਿਲਾਫ਼ ਛਦਮ ਯੁਧ ਛੇੜ ਰੱਖਿਆ ਹੈ  ਚੀਨ ਪਾਕਿਸਤਾਨ ਨੂੰ ਨਾ ਸਿਰਫ ਸੈਨਿਕ ਸਮਾਨ ਵੇਚਦਾ ਹੈ ਸਗੋਂ ਪਾਕਿਸਤਾਨ ‘ਚ ਸਥਿੱਤ ਅੱਤਵਾਦੀ ਕੈਂਪਾਂ ‘ਚ ਉਗਰਵਾਦੀਆਂ ਦਾ ਮਨੋਬਲ ਵਧਾਉਣ ‘ਚ ਮੱਦਦ ਕਰਦਾ ਹੈ ਇਸ ਛਦਮ ਯੁਧ ਦਾ ਭਾਰਤ ਉਦੋਂ ਹੀ ਵਿਰੋਧ ਕਰ ਸਕਦਾ ਹੈ।
ਜਦੋਂ ਉਹ ਸੈਨਿਕ ਮਾਮਲਿਆਂ ‘ਚ ਅਤੇ ਹਥਿਆਰਾਂ ਦੇ ਨਿਰਮਾਣ ‘ਚ ਆਤਮਨਿਰਭਰ ਬਣ ਸਕੇ ਤਵਾਂਗ ‘ਚ ਰੇਲਵੇ ਲਾਈਨ ਵਿਛਾਉਣ ਦਾ ਵਿਰੋਧ ਕਰਦਿਆਂ ਚੀਨ ਕਦੇ ਵੀ ਭਾਰਤ ਦਾ ਹਮਾਇਤੀ ਨਹੀਂ ਬਣ ਸਕਦਾ ਇਸ ਲਈ ਭਾਰਤ ਨੂੰ ਚੀਨ ਖਿਲਾਫ ਹੋਰਨਾਂ ਮੁਲਕਾਂ ਨਾਲ ਲਾਮਬੰਦੀ ਕਰਨੀ ਚਾਹੀਦੀ ਹੈ ਇਹ ਮੰਦਭਾਗਾ ਹੀ ਹੈ ਕਿ ਸਾਡੇ  ਕੱਟੜ ਵਿਰੋਧੀ ਦਾ ਸਮਾਨ, ਖਾਸ ਤੌਰ ‘ਤੇ ਇਲੈਕਟ੍ਰਾਨਿਕ ਚੀਜ਼ਾਂ ਨਾਲ ਸਾਡਾ ਬਜ਼ਾਰ ਭਰਿਆ ਪਿਆ ਹੈ ਅਤੇ ਅਸੀਂ ਬੜੇ ਚਾਅ ਨਾਲ ਉਸ ਦੀ ਵਰਤੋਂ ਵੀ ਕਰਦੇ ਹਾਂ ਇਸ ਲਈ ਜ਼ਰੂਰਤ ਹੈ ਚੀਨ ਨਾਲ ਸਬੰਧਤ ਇੱਕ ਸਖ਼ਤ ਅਤੇ ਹਮਲਾਵਰ ਨੀਤੀ ਦੀ, ਜਿਸ ਨਾਲ ਚੀਨ ਨੂੰ ਸਬਕ ਮਿਲੇ।
ਸਹਿਯੋਗ ਤੇ ਟਕਰਾਅ ਦਰਮਿਆਨ ਤਾਲਮੇਲ ਦੇ ਯਤਨ
ਭਾਰਤ-ਚੀਨ ਕੂਟਨੀਤਿਕ ਗੱਲਬਾਤ
ਭਾਰਤ ਅਤੇ ਚੀਨ ਦਰਮਿਆਨ ਰਣਨੀਤਕ ਗੱਲ ਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕਿ ਸੰਸਾਰ ਦਾ ਮੌਜੂਦਾ ਸਾਮਰਿਕ ਤੰਤਰ ਨਵਾਂ ਰੂਪ ਗ੍ਰਹਿਣ ਕਰ ਰਿਹਾ ਹੈ ਬਦਲਦੇ ਸੰਸਾਰਕ ਮਹੌਲ ‘ਚ ਜਿੱਥੇ ਰੂਸ ਸਾਬਕਾ ਸੋਵੀਅਤ ਸੰਘ ਵਾਲੀ ਹਾਲਤ ਨੂੰ ਪ੍ਰਾਪਤ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ, ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਵਿਦੇਸ਼ ਨੀਤੀ  ਦੀਆਂ ਰਵਾਇਤੀ ਮਿੱਥਾਂ ਨੂੰ ਤੋੜਦੇ ਵਿਖਾਈ ਦੇ ਰਹੇ ਹਨ  ਠੀਕ ਅਜਿਹੇ ਵਕਤ  ਏਸ਼ੀਆ ਦੀਆਂ ਦੋ ਕੱਟੜ ਵਿਰੋਧੀ ਤਾਕਤਾਂ ਦਾ ਕੂਟਨੀਤਿਕ ਗੱਲਬਾਤ ਦੀ ਟੇਬਲ ‘ਤੇ ਆਉਣਾ ਇਸ ਗੱਲ  ਦਾ ਇਸ਼ਾਰਾ ਹੈ ਕਿ ਸ਼ਾਂਤੀ ਤੇ ਸਦਭਾਵ ਅਜੇ ਵੀ ਸਥਾਈ ਸਬੰਧਾਂ ਦੇ  ਨਿਰਮਾਣ ਦਾ ਆਧਾਰ ਹੈ। India-China
ਬੁੱਧਵਾਰ ਨੂੰ ਜਦੋਂ ਬੀਜਿੰਗ ‘ਚ ਭਾਰਤ  ਦੇ ਵਿਦੇਸ਼ ਸਕੱਤਰ ਐਸ. ਜੈ ਸ਼ੰਕਰ ਤੇ ਚੀਨ  ਦੇ ਕਾਰਜਕਾਰੀ ਉਪ ਵਿਦੇਸ਼ ਮੰਤਰੀ  ਝਾਂਗ ਯੇਸੂਈ ਮਿਲਣਗੇ ਤਾਂ ਦੋਵਾਂ  ਦੇ ਜ਼ਹਿਨ ‘ਚ ਵਿਸ਼ਵ ਬੁਨਿਆਦ ਦੀ ਮੌਜੂਦਾ ਤਸਵੀਰ ਹੋਵੇਗੀ ਦੁਵੱਲੇ ਤੇ ਖੇਤਰੀ  ਮੁੱਦਿਆਂ  ਤੋਂ ਇਲਾਵਾ ਹੋਰ ਸੰਸਾਰਕ ਮੁੱਦੇ ਵੀ ਦੋਵਾਂ ਨੇਤਾਵਾਂ  ਦੇ ਚਿੰਤਨ ਦੇ ਕੇਂਦਰ ‘ਚ ਹੋਣਗੇ।
ਗੱਲ ਬਾਤ ਤੋਂ ਬਾਦ ਦੋਵੇਂ ਦੇਸ਼ ਕਿਸੇ ਅੰਤਮ ਫ਼ੈਸਲੇ ਜਾਂ ਅਹਿਮ ਸਿੱਟੇ ਤੱਕ ਪਹੁੰਚ ਸਕਣਗੇ
ਕੋਈ ਸ਼ੱਕ ਨਹੀਂ ਕਿ ਗੱਲਬਾਤ ਲਈ ਜਦੋਂ ਦੋਵੇਂ ਨੇਤਾ ਆਉਣਗੇ ਤਾਂ ਪੁਰਾਣੀਆਂ ਧਾਰਨਾਵਾਂ ਤੇ ਤਜ਼ਰਬੇ ਵੀ ਉਨ੍ਹਾਂ  ਦੇ  ਦਿਮਾਗ ‘ਚ ਹੋਣਗੇ ਅਜਿਹੇ ‘ਚ ਗੱਲ ਬਾਤ ਤੋਂ ਬਾਦ ਦੋਵੇਂ ਦੇਸ਼ ਕਿਸੇ ਅੰਤਮ ਫ਼ੈਸਲੇ ਜਾਂ ਅਹਿਮ ਸਿੱਟੇ ਤੱਕ ਪਹੁੰਚ ਸਕਣਗੇ ਇਸ ‘ਚ ਸ਼ੱਕ ਹੈ ਦੋਵਾਂ ਦੇਸ਼ਾਂ  ਦੇ ਰਿਸ਼ਤਿਆਂ ‘ਤੇ ਵੱਡੇ ਪੱਧਰ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ ਪਰ ਇੱਕ ਸੱਚ  ਇਹ ਵੀ ਹੈ ਕਿ ਦੋਵਾਂ  ਦਰਮਿਆਨ ਸਹਿਯੋਗ ਤੇ ਸਹਿਮਤੀ ਤੋਂ ਕਿਤੇ ਜ਼ਿਆਦਾ ਟਕਰਾਓ ਦੇ ਮੁੱਦੇ ਹਨ ਇਨ੍ਹਾਂ ‘ਚ ਪਾਕਿ ਅੱਤਵਾਦੀ ਸਰਗਨਾ ਮਸੂਦ ਅਜਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨੇ ਜਾਣ  ਦੇ ਰਸਤੇ ‘ਚ ਚੀਨ ਅੜਿੱਕੇ ਲਾਉਣ ਐਨਐਸਜੀ ਦਾ ਮੁੱਦਾ ਅਹਿਮ ਹੈ।
ਭਾਰਤ-ਚੀਨ ਕੂਟਨੀਤਿਕ ਗੱਲਬਾਤ
ਤਾਈਵਾਨ ਦਾ ਸਵਾਲ ਵੀ ਵਿਵਾਦ ਦਾ ਇੱਕ ਕਾਰਨ ਰਿਹਾ ਹੈ ਪਿਛਲੇ ਦਿਨੀਂ ਜਦੋਂ ਤਾਈਵਾਨ ਦਾ ਇੱਕ ਸੰਸਦੀ ਪ੍ਰਤੀਨਿਧੀ ਮੰਡਲ ਭਾਰਤ ਦੌਰੇ ‘ਤੇ ਆਇਆ ਤਾਂ ਚੀਨ  ਦੇ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਕੀਤਾ ਸੀ ਹਾਲਾਂਕਿ ਭਾਰਤ ਨੇ ਇਸ ਸੰਵੇਦਨਸ਼ੀਲ ਮਾਮਲੇ ‘ਚ ਸਧੇ ਹੋਏ ਢੰਗ ਨਾਲ ਚੀਨ ਦੇ ਵਿਰੋਧ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਸੀ ਕਿ ਅਜਿਹੇ ਦੌਰਿਆਂ ਦਾ ਰਾਜਨੀਤਕ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਚੀਨ ਮੁਤਾਬਕ ਤਾਈਵਾਨ ਨੂੰ ਹੋਰ ਦੇਸ਼ਾਂ ਨਾਲ ਸਫ਼ਾਰਤੀ ਸੰਬੰਧ ਰੱਖਣ ਦਾ ਅਧਿਕਾਰ ਨਹੀਂ  ਦਰਅਸਲ ਚੀਨ ਨੂੰ ਲੱਗ ਰਿਹਾ ਹੈ ਕਿ ਭਾਰਤ ਉਸ ਨੀਤੀ ‘ਤੇ ਚੱਲ ਰਿਹਾ ਹੈ ਜੋ ਚੀਨ ਨੇ ਪਾਕਿ ‘ਚ ਅਪਣਾਈ ਹੈ।
ਭਾਰਤ-ਚੀਨ ਕੂਟਨੀਤਿਕ ਗੱਲਬਾਤ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਟਕਰਾਓ  ਦੇ  ਬਾਵਜੂਦ ਦੋਵਾਂ ਦੇਸ਼ਾਂ ਨੂੰ ਅਚਾਨਕ ਗੱਲ ਬਾਤ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ   ਅਮਰੀਕਾ ‘ਚ ਸੱਤਾ ਤਬਦੀਲੀ  ਤੋਂ ਬਾਦ ਰਾਸ਼ਟਰਪਤੀ ਟਰੰਪ ਨੇ ਜਿਸ ਤਰ੍ਹਾਂ  ਦੀਆਂ ਨੀਤੀਆਂ  ਆਪਣਾਉਣ ਦੇ ਸੰਕੇਤ ਦਿੱਤੇ ਹਨ ਉਨ੍ਹਾਂ ਕਾਰਨ ਭਾਰਤ ਤੇ ਚੀਨ ਨੂੰ ਆਪਣੇ ਆਰਥਿਕ ਹਿੱਤਾਂ ਦੀ ਚਿੰਤਾ ਸਤਾਉਣ ਲੱਗੀ ਹੈ । ਇਹੀ ਚਿੰਤਾ ਦੋਵਾਂ ਦੇਸ਼ਾਂ  ਦਰਮਿਆਨ  ਗੱਲਬਾਤ ਦਾ ਆਧਾਰ ਬਣੀ ਹੈ  ਇਸ ਤੋਂ ਇਲਾਵਾ ਇੱਕ ਵੱਡਾ ਕਾਰਨ ਟਰੰਪ ਦਾ ਟਰਾਂਸ ਪੈਸੇਫਿਕ ਪਾਰਟਨਸ਼ਿਪ   ਵਪਾਰ ਸਮਝੌਤੇ ਤੋਂ ਹਟਣਾ ਹੈ।
ਅਮਰੀਕਾ ਦੇ ਟੀਪੀਪੀ ਤੋਂ ਹਟਣ  ਤੋਂ ਬਾਦ ਚੀਨ ਤੇ ਭਾਰਤ ਦੋਵੇਂ ਹੀ ਏਸ਼ੀਆ ‘ਚ ਆਪਣੀ ਭੂਮਿਕਾ ਦਾ ਵਿਸਥਾਰ ਕਰਨ ਲਈ ਨਵੇਂ ਬਦਲ ਲੱਭਣਾ ਚਾਹੁਣਗੇ   ਦੁਵੱਲੇ ਮੁੱਦਿਆਂ ਤੋਂ ਹਟ ਕੇ ਵੇਖੀਏ ਤਾਂ ਕੰਮ ਕਾਜ ਨਾਲ ਜੁੜੇ ਮੁੱਦੇ ਵੀ ਗੱਲਬਾਤ ਦਾ ਕਾਰਨ ਹੋ ਸਕਦੇ ਹਨ  ਬ੍ਰਿਕਸ ਦੇਸ਼ਾਂ ਦੀ ਗੋਆ ਬੈਠਕ ਦੌਰਾਨ ਪੀਐਮ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਵਿਚਕਾਰ ਹੋਈ ਉੱਚ ਪੱਧਰੀ ਗੱਲਬਾਤ ‘ਚ ਵੀ ਇਹ ਫੈਸਲਾ ਹੋਇਆ ਸੀ ਕਿ ਕੰਮ ਕਾਜ ਨਾਲ ਜੁੜੇ ਮਸਲਿਆਂ ‘ਤੇ ਵੀ ਦੋਵੇਂ ਦੇਸ਼ ਧਿਆਨ ਦੇਣਗੇ।
ਭਾਰਤ-ਚੀਨ ਕੂਟਨੀਤਿਕ ਗੱਲਬਾਤ India-China
ਸਾਲ 2014 ‘ਚ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਭਾਰਤ ਯਾਤਰਾ ਦੌਰਾਨ ਦੁਵੱਲੇ ਕਾਰੋਬਾਰ ਨਾਲ ਜੁੜੇ ਤਮਾਮ ਮੁੱਦਿਆਂ ਨੂੰ ਸੁਲਝਾਉਣ ਨੂੰ ਲੈ ਕੇ ਸਹਿਮਤੀ ਬਣੀ ਸੀ ਪਰ ਉਸ ਤੋਂ ਬਾਦ ਅਜੇ ਤੱਕ ਇਸ ਪਾਸੇ ਗੰਭੀਰਤਾ ਨਾਲ ਗੱਲ ਨਹੀਂ ਹੋਈ ਮਿਸਾਲ ਲਈ ਉਦੋਂ ਚਿਨਫਿੰਗ ਨੇ ਕਿਹਾ ਸੀ ਕਿ ਭਾਰਤ ਨਾਲ ਵਪਾਰਕ ਘਾਟੇ ਨੂੰ ਘੱਟ ਕਰਨ ਲਈ ਚੀਨ ਹਰ ਸੰਭਵ ਮੱਦਦ ਕਰੇਗਾ ਪਰ ਉਸ ਤੋਂ ਬਾਦ ਵਪਾਰਕ ਘਾਟਾ ਘੱਟ ਹੋਣ  ਦੀ ਬਜਾਏ ਹੋਰ ਵਧ ਗਿਆ ਹੈ ।
ਮੰਨਿਆ ਜਾ ਰਿਹਾ ਹੈ ਕਿ ਭਾਰਤੀ ਪੱਖ ਚੀਨ ਵਲੋਂ ਇਹ ਮੰਗ ਕਰੇਗਾ ਕਿ ਉਹ ਵਪਾਰ ਘਾਟੇ ਦੀ ਸਮੱਸਿਆ  ਦੇ ਸਮਾਧਾਨ ਲਈ ਸਮਰੱਥ ਕਦਮ   ਚੁੱਕੇ   ਰਾਸ਼ਟਰਪਤੀ ਚਿਨਫਿੰਗ  ਦੇ ਵੱਲੋਂ ਬਚਨ ਕਰਣ ਬਾਵਜੂਦ ਚੀਨ ਨੇ ਪਿਛਲੇ ਦੋ ਸਾਲਾਂ ਵਿੱਚ ਭਾਰਤੀ ਆਯਾਤ ਨੂੰ ਵਧਾਉਣ ਲਈ ਕੋਈ ਜਰੂਰੀ ਕਦਮ   ਨਹੀਂ ਚੁੱਕੇ   ਇਸਦੇ ਇਲਾਵਾ ਬਦਲਦੇ ਸੰਸਾਰਿਕ ਮਾਹੌਲ ਵਿੱਚ ਕਿਸ ਤਰ੍ਹਾਂ ਵਲੋਂ ਦੋਨਾਂ ਦੇਸ਼ ਆਪਣੇ ਆਰਥਕ ਹਿਤਾਂ ਦੀ ਰੱਖਿਆ ਕਰਣ ਵਿੱਚ ਇੱਕ – ਦੂੱਜੇ ਦਾ ਸਹਿਯੋਗ ਕਰੇ ਇਸਦੀ ਸੰਭਾਵਨਾ ਵੀ ਗੱਲ ਬਾਤ  ਦੇ ਦੌਰਾਨ ਤਲਾਸ਼ੀ ਜਾਵੇਗੀ   ਪੂਰਵ ਵਿੱਚ ਭਾਰਤ ਅਤੇ ਚੀਨ ਨੇ ਸੰਸਾਰ ਵਪਾਰ ਸੰਗਠਨ ਸਮੇਤ ਕਈ ਆਰਥਕ ਮੰਚਾਂ ਉੱਤੇ ਇੱਕ – ਦੂੱਜੇ ਦੀ ਮਦਦ ਕੀਤੀ ਹੈ।
ਦੱਖਣੀ ਚੀਨ ਸਾਗਰ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਵਧ ਰਿਹਾ ਤਣਾਵ ਵੀ ਭਾਰਤ-ਚੀਨ ਗੱਲਬਾਤ ਦਾ ਇੱਕ ਕਾਰਨ ਹੋ ਸਕਦਾ ਹੈ ਇਸ ਵਿਵਾਦਤ ਖੇਤਰ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਲਗਾਤਾਰ ਤਕਰਾਰ ਹੁੰਦੀ ਰਹੀ ਹੈ   ਪਿਛਲੇ ਦਿਨੀਂ ਚੀਨ ਨੇ ਅਮਰੀਕਾ ਨੂੰ ਇਸ ਮਸਲੇ ‘ਤੇ ਚੁਣੌਤੀ ਦਿੱਤੀ ਸੀ ਚੀਨ ਦੀ ਚੁਣੌਤੀ ਤੋਂ ਬਾਦ ਤਲਖ਼ ਪ੍ਰਤੀਕਿਰਿਆ ਦਿੰਦਿਆਂ ਅਮਰੀਕਾ ਨੇ ਆਪਣੇ ਏਅਰਕ੍ਰਾਫ਼ਟ ਇਸ ਖੇਤਰ ਦੀ ਨਿਗਰਾਨੀ ਲਈ ਤੈਨਾਤ ਕਰ ਦਿੱਤੇ ਹਨ।
ਭਾਰਤ ਦੀ ਪੁਲਾੜ ਏਜੰਸੀ ਇਸਰੋ ਦੀ ਪ੍ਰਸੰਸਾ
ਅਮਰੀਕਾ-ਚੀਨ ਸਬੰਧਾਂ ‘ਚ ਆਈ ਤਲਖ਼ੀ ਤੋਂ ਬਾਦ ਚੀਨ ਭਾਰਤ ਪ੍ਰਤੀ ਕੁਝ ਝੁਕਦਾ ਵਿੱਖ ਰਿਹਾ ਹੈ । ਪਿਛਲੇ ਦਿਨੀਂ ਭਾਰਤ ਵੱਲੋਂ ਇਕੱਠੇ 104 Àੁੱਪਗ੍ਰਹਿ ਛੱਡੇ ਜਾਣ ਤੋਂ ਬਾਦ ਚੀਨ ਲਗਾਤਾਰ ਭਾਰਤ ਦੀ ਪੁਲਾੜ ਏਜੰਸੀ ਇਸਰੋ ਦੀ ਪ੍ਰਸੰਸਾ  ਕਰ ਰਿਹਾ ਹੈ   ਚੀਨ ਮੀਡੀਆ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਪੁਲਾੜ ‘ਚ Àੁੱਪਗ੍ਰਹਿ ਭੇਜੇ ਜਾਣ ਦੀ ਭਾਰਤ ਦੀ ਤਕਨੀਕ ਚੀਨ ਤੋਂ ਬਿਹਤਰ ਹੈ।
ਚੀਨ ਵੱਲੋਂ ਗੱਲਬਾਤ ਦੀ ਪਹਿਲ ਕੀਤੇ ਜਾਣ ਦਾ ਇੱਕ ਤਰਫਾ ਕਾਰਨ ਭਾਰਤ ਨੂੰ ਬ੍ਰਿਕਸ ਸਿਖਰ ਸੰਮੇਲਨ ‘ਚ ਆਉਣ ਲਈ ਰਾਜੀ ਕਰਨਾ ਵੀ ਹੋ ਸਕਦਾ ਹੈ ਬ੍ਰਿਕਸ ਸੰਮੇਲਨ ਇਸ ਸਾਲ ਸਤੰਬਰ ‘ਚ ਚੀਨ ਦੇ ਸ਼ਹਿਰ ਜਿਆਮੇਨ ‘ਚ ਹੋਣਾ ਹੈ ਬ੍ਰਾਜ਼ੀਲ ,  ਰੂਸ , ਚੀਨ ਤੇ ਦੱਖਣੀ ਅਫਰੀਕਾ ਤੋਂ ਇਲਾਵਾ ਭਾਰਤ ਵੀ ਬ੍ਰਿਕਸ ਦਾ ਮੈਂਬਰ ਹੈ।
ਭਾਰਤ-ਚੀਨ ਕੂਟਨੀਤਿਕ ਗੱਲਬਾਤ India-China
ਜੋ ਵੀ ਹੋਵੇ ,  ਭਾਰਤ ਅਤੇ ਚੀਨ  ਦਰਮਿਆਨ ਕੂਟਨੀਤਿਕ ਗੱਲਬਾਤ ਦੀ ਇਹ ਇੱਕ ਨਵੀਂ ਵਿਵਸਥਾ ਹੈ ਜਿਸਨੂੰ ਸ਼ੁਰੂ ਕਰਨ ਦਾ ਫੈਸਲਾ ਪਿਛਲੇ ਸਾਲ ਚੀਨ  ਦੇ ਵਿਦੇਸ਼ ਮੰਤਰੀ  ਵਾਂਗ ਯੀ  ਦੀ ਭਾਰਤ ਯਾਤਰਾ  ਦੌਰਾਨ ਲਿਆ ਗਿਆ ਸੀ  ਪਰ ਸਵਾਲ  ਇਹ ਉੱਠਦਾ ਹੈ ਕਿ ਅਜਿਹੀ ਵਾਰਤਾ ਰਵਾਇਤੀ ਅਤੇ ਤੰਤਕਾਲਿਕ ਸਮੱਸਿਆਵਾਂ  ਦੇ ਹੱਲ ਲੱਭਣ ‘ਚ ਕਿਸ ਹੱਦ ਤੱਕ ਸਫਲ ਹੁੰਦੀ ਹੈ
ਜੇਕਰ ਦੋਵੇਂ ਦੇਸ਼ ਸਹਿਯੋਗ ਅਤੇ ਟਕਰਾਓ ਦੇ ਮੁੱਦਿਆਂ ਦਰਮਿਆਨ ਆਪਸੀ ਤਾਲਮੇਲ ਬਿਠਾ ਸਕਦੇ ਹਨ ਤਾਂ ਯਕੀਨਨ ਗੱਲਬਾਤ ‘ਚ ਲੱਗਿਆ ਸਮਾਂ ਅਤੇ ਮਿਹਨਤ ਸਾਰਥਕ ਹੋਵੇਗੀ , ਨਹੀਂ ਤਾਂ ਭਾਰਤ ਅਤੇ ਪਾਕਿਸਤਾਨ ਵਾਂਗ ਚੀਨ ਨਾਲ ਵੀ ਗੱਲਬਾਤ ਦਾ ਇਹ ਦੌਰ ਵਿਵਾਦਾਂ ਦਾ ਦੁਹਰਾਅ ਜਾਂ ਇੱਕ ਦੂਜੇ ‘ਤੇ ਇਲਜ਼ਾਮ ਲਾਉਣ ਦੀ ਅੰਤਹੀਣ ਲੜੀ ਬਣ ਕੇ ਰਹਿ ਜਾਵੇਗੀ।
ਐਨ ਕੇ ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ