Traffic Rules - Sach Kahoon Punjabi

Punjab Traffic Fines: ਬੁਲੇਟ ਦੇ ਪਟਾਕੇ, ਤਿੰਨ-ਤਿੰਨ ਸਵਾਰਾਂ ਅਤੇ ਬਿਨਾਂ ਨੰਬਰੀ ਵਾਹਨਾਂ ਦੇ ਕੀਤੇ ਚਲਾਨ
ਟਰੈਫਿਕ ਨਿਯਮਾਂ ਦੀ ਕੀਤੀ ਉਲੰਘਣਾ ਤਾਂ ਹੋਵੇਗਾ ਮੋਟਾ ਚਲਾਨ | Punjab Traffic Fines

Punjab Traffic Fines: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਕਸਬਾ ਚੀਮਾ ਮੰਡੀ ਵਿਖੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਚੱਲ ਰਹੇ ਤਿੰਨ ਰੋਜ਼ਾ ਸਮਾਗਮ ‘ਚ ਦੂਰੋ-ਨੇੜਿਓਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਦੀਆਂ ਹਨ। ਇਸ ਦੌਰਾਨ ਸੰਗਤਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਲਈ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸ ਦੇ ਚਲਦੇ ਹੋਏ ਟਰੈਫਿਕ ਪੁਲਿਸ ਸੁਨਾਮ ਦੇ ਇੰਚਾਰਜ ਏ.ਐਸ.ਆਈ ਨਿਰਭੈ ਸਿੰਘ ਦੀ ਅਗਵਾਹੀ ਦੇ ਵਿੱਚ ਪੁਲਿਸ ਵੱਲੋਂ ਟਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Food Safety Department: ਫੂਡ ਸੇਫਟੀ ਵਿਭਾਗ ਵੱਲੋਂ ਸ਼ਹਿਰ ’ਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਸੈਂਪਲ

ਇਸ ਦੌਰਾਨ ਪੁਲਿਸ ਵੱਲੋਂ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ, ਨੰਬਰ ਪਲੇਟਾਂ ‘ਤੇ ਨੰਬਰ ਲਿਖਣ ਦੀ ਬਜਾਏ ਸ਼ੇਅਰੋ ਸ਼ਾਇਰੀ ਲਿਖਣ, ਚਾਰ-ਚਾਰ ਜਣੇ ਬੈਠਕੇ ਦੋ ਪਹੀਆ ਵਾਹਨ ਚਲਾਉਣ ਵਾਲੇ ਅਤੇ ਮਨਚਲਿਆਂ ਦੀ ਸ਼ਾਮਤ ਆ ਗਈ ਜਦੋਂ ਟ੍ਰੇੈਫਿਕ ਪੁਲਿਸ ਵੱਲੋਂ ਉਨ੍ਹਾਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਟਰੈਫਿਕ ਇੰਚਾਰਜ ਏਐਸਆਈ ਨਿਰਭੈ ਸਿੰਘ ਨੇ ਕਿਹਾ ਹੁੱਲੜਬਾਜ਼ੀ ਕਰਨ ਵਾਲੇ, ਤਿੰਨ-ਤਿੰਨ ਸਵਾਰਾਂ ਅਤੇ ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਰੀਬ 35 ਵਾਹਨਾਂ ਦੇ ਚਲਾਨ ਕੀਤੇ ਗਏ ਹਨ, ਉਹਨਾਂ ਕਿਹਾ ਕਿ ਨੌਜਵਾਨਾਂ ਵੱਲੋਂ ਹੁੱਲੜਬਾਜੀ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿਸ ਲਈ ਉਹਨਾਂ ਤੇ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। Punjab Traffic Fines

ਕੈਨੇਡਾ ਦੇ ਸਖ਼ਤ ਟ੍ਰੈਫ਼ਿਕ ਨਿਯਮ
ਕੈਨੇਡਾ ਨੇ ਇੱਕ ਪ੍ਰਵਾਸੀ ਪੰਜਾਬੀ ਨੌਜਵਾਨ ਨੂੰ ਗੱਡੀ ਗਲਤ ਢੰਗ ਨਾਲ ਚਲਾਉਣ ਲਈ ਵਾਪਸ ਭਾਰਤ ਭੇਜ ਦਿੱਤਾ ਹੈ ਇਹ ਘਟਨਾ ਭਾਰਤ ਦੇ ਪ੍ਰਸੰਗ ’ਚ ਬੜੀ ਅਹਿਮ ਹੈ ਕੈਨੇਡਾ ਸਮੇਤ ਹੋਰ ਬਹੁਤ ਸਾਰੇ ਯੂਰਪੀ ਤੇ ਅਮਰੀਕੀ ਮੁਲਕ ਹਨ ਜਿਨ੍ਹਾਂ ਦੇ ਟ੍ਰੈਫ਼ਿਕ ਨਿਯਮ ਬੜੇ ਸਖਤ ਹਨ ਇਹੀ ਕਾਰਨ ਹੈ ਕਿ ਉੱਥੇ ਪ੍ਰਵਾਸੀਆਂ ਸਮੇਤ ਮੂਲ ਬਾਸ਼ਿੰਦੇ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਰਹਿੰਦੇ ਹਨ ਭਾਵੇਂ ਸਾਡੇ ਦੇਸ਼ ਅੰਦਰ ਵੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਖਿਲਾਫ਼ ਕੈਦ ਤੇ ਜ਼ੁਰਮਾਨਾ ਹੈ ਫਿਰ ਵੀ ਮਾਹੌਲ ਅਜਿਹਾ ਹੈ ਕਿ ਲੋਕ ਸੁਧਰਨ ਦਾ ਨਾਂਅ ਨਹੀਂ ਲੈਂਦੇ ਬੀਤੇ ਦਿਨ ਜਲੰਧਰ ’ਚ ਇੱਕ ਗੱਡੀ ਨੇ ਪੰਜ ਵਿਅਕਤੀਆਂ ਨੂੰ ਦਰੜ ਦਿੱਤਾ। (Canada)

ਹੇਮੰਤ ਸੋਰੇਨ ਨੇ ਦਿੱਤਾ ਅਸਤੀਫਾ, ਚੰਪਾਈ ਸੋਰੇਨ ਹੋਣਗੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ

ਇਸ ਹਾਦਸੇ ’ਚ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਪਤਾ ਨਹੀਂ ਅਜਿਹੇ ਕਿੰਨੇ ਹੀ ਹਾਦਸੇ ਵਾਪਰਦੇ ਹਨ ਪਰ ਦੋਸ਼ੀ ਕਾਨੂੰਨੀ ਚੋਰ-ਮੋਰੀਆਂ ਰਾਹੀਂ ਬਚ ਨਿੱਕਲਦੇ ਹਨ ਸਮੇਂ ਸਿਰ ਕਾਨੂੰਨੀ ਕਾਰਵਾਈ ਨਾ ਹੋਣ ਕਰਕੇ ਲੋਕ ਸਬਕ ਨਹੀਂ ਲੈਂਦੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਮਾਮਲੇ ਘਟਣ ਦੀ ਬਜਾਇ ਵਧਦੇ ਹੀ ਜਾ ਰਹੇ ਹਨ। ਗੱਡੀਆਂ ਦੀ ਗਿਣਤੀ ਵਧ ਰਹੀ ਹੈ, ਅਣਜਾਣ ਨਾਬਾਲਗ ਵੀ ਗੱਡੀ ਲੈ ਤੁਰਦੇ ਹਨ ਤੇ ਕਿਸੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ ‘ਹਿਟ ਐਂਡ ਰਨ’ ਵਰਗੇ ਚੰਦ ਮਾਮਲਿਆਂ ਦੀ ਹੀ ਚਰਚਾ ਹੁੰਦੀ ਹੈ ਪਰ ਹਜ਼ਾਰਾਂ ਮਾਮਲੇ ਮੀਡੀਆ ’ਚ ਨਾ ਆਉਣ ਕਰਕੇ ਦੱਬੇ ਰਹਿ ਜਾਂਦੇ ਹਨ। (Canada)

ਸਿਸਟਮ ਅਜਿਹਾ ਹੋਵੇ ਕਿ ਟੱਕਰ ਮਾਰ ਕੇ ਭੱਜਣ ਵਾਲਾ ਕਾਨੂੰਨ ਦੇ ਸ਼ਿਕੰਜੇ ’ਚ ਆਵੇ ਤੇ ਉਸ ਦਾ ਲਾਇਸੰਸ ਤੁਰੰਤ ਰੱਦ ਹੋਵੇ ਮਸਲੇ ਦਾ ਹੱਲ ਉਦੋਂ ਹੀ ਹੋਵੇਗਾ ਜਦੋਂ ਕਾਰਵਾਈ ਨਿਰਪੱਖ ਤੇ ਅਜ਼ਾਦਾਨਾ ਢੰਗ ਨਾਲ ਸਮੇਂ ਸਿਰ ਹੋਵੇਗੀ ਗਲਤ ਡਰਾਇਵਿੰਗ ਲਈ ਲਾਇਸੰਸ ਰੱਦ ਕਰਨ ਦਾ ਆਟੋਮੈਟਿਕ ਸਿਸਟਮ ਬਣਾਉਣਾ ਜ਼ਰੂਰੀ ਹੈ ਤਾਂ ਕਿ ਟ੍ਰੈਫ਼ਿਕ ਨਿਯਮਾਂ ਦਾ ਕੋਈ ਮਹੱਤਵ ਹੋਵੇ ਇਹ ਉਦੋਂ ਹੀ ਸੰਭਵ ਹੈ ਜਦੋਂ ਕਿਸੇ ਐੱਮਪੀ, ਵਿਧਾਇਕ ਜਾਂ ਉੱਚ ਅਫ਼ਸਰ ਜਾਂ ਪਹੁੰਚ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ’ਤੇ ਬਰਾਬਰ ਕਾਰਵਾਈ ਹੋਵੇਗੀ। (Canada)

ਟਰੈਫ਼ਿਕ ਨਿਯਮਾਂ ਦੀ ਪਾਲਣਾ ਆਦਤ ਬਣਾਉਣੀ ਹੋਵੇਗੀ
ਦੇਸ਼ ਵਿਚ ਵਧਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਆਵਾਜਾਈ ਨਿਯਮਾਂ ਦਾ ਸਖ਼ਤਾਈ ਨਾਲ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਚ ਸੜਕ ਹਾਦਸਿਆਂ ਵਿਚ ਵਾਧੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਜ੍ਹਾ ਨਾਲ ਮੌਜ਼ੂਦਾ ਸੜਕ ਕਾਨੂੰਨ ਵਿਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ ਇਸੇ ਉਦੇਸ਼ ਨਾਲ ਸਰਕਾਰ ਮੋਟਰਯਾਨ ਸੋਧ ਬਿੱਲ 2019 ਸੰਸਦ ਵਿਚ ਲੈ ਕੇ ਆਈ ਇਹ ਬਿੱਲ ਸੰਸਦ ਦੁਆਰਾ ਪਾਸ ਹੋ ਚੁੱਕਾ ਹੈ ਤੇ ਇਸ ਅਜ਼ਾਦੀ ਦਿਹਾੜੇ ਤੋਂ ਕਾਨੂੰਨੀ ਤੌਰ ‘ਤੇ ਲਾਗੂ ਹੋ ਗਿਆ ਹੈ। (Traffic Rules)

ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿਚ ਵਧ ਰਹੇ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰ ਸੰਘ ਦੁਆਰਾ 2011-2020 ਦੇ ਦਹਾਕੇ ਨੂੰ ਸੜਕ ਸੁਰੱਖਿਆ ਕਾਰਵਾਈ ਦਹਾਕਾ ਐਲਾਨਿਆ ਗਿਆ ਹੈ, ਜਿਸਦਾ ਉਦੇਸ਼ ਇਸ ਦਹਾਕੇ ਦੌਰਾਨ ਸੜਕ ਹਾਦਸਿਆਂ ਨੂੰ 50 ਫੀਸਦੀ ਤੱਕ ਘੱਟ ਕਰਨਾ ਹੈ ਭਾਰਤ ਵਿਚ ਹੋਣ ਵਾਲੇ ਸੜਕ ਹਾਦਸਿਆਂ ‘ਤੇ ਗੌਰ ਕੀਤੀ ਜਾਵੇ ਤਾਂ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ 2018 ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿਚ ਸਾਲ ਭਰ ਵਿਚ ਲਗਭਗ 5 ਲੱਖ ਸੜਕ ਹਾਦਸੇ ਹੁੰਦੇ ਹਨ ਅਤੇ ਲਗਭਗ ਡੇਢ ਲੱਖ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ

ਸੰਯੁਕਤ ਰਾਸ਼ਟਰ ਸੰਘ ਦਾ ਇੱਕ ਸਰਗਰਮ ਮੈਂਬਰ ਹੋਣ ਦੇ ਨਾਤੇ ਇਹ ਭਾਰਤ ਸਰਕਾਰ ਦੀ ਨੈਤਿਕ ਜਿੰਮੇਵਾਰੀ ਸੀ ਕਿ ਉਹ ਅਜਿਹੀਆਂ ਕਾਨੂੰਨੀ ਤਜਵੀਜ਼ਾਂ ਕਰੇ ਜਿਸ ਨਾਲ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ ਮੋਟਰਯਾਨ ਸੋਧ ਕਾਨੂੰਨ 2019 ਇਨ੍ਹਾਂ ਸਾਰੀਆਂ ਵਚਨਬੱਧਤਾਵਾਂ ਨੂੰ ਜ਼ਮੀਨ ‘ਤੇ ਲਿਆਉਣ ਦਾ ਭਾਰਤ ਸਰਕਾਰ ਦਾ ਯਤਨ ਹੈ ਇਸ ਕਾਨੂੰਨ ਵਿਚ ਇੱਕ ਪਾਸੇ ਜਿੱਥੇ ਸਖ਼ਤ ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਤਾਂ ਉੱਥੇ ਕੁਝ ਅਜਿਹੀਆਂ ਤਜਵੀਜ਼ਾਂ ਕੀਤੀਆਂ ਗਈਆਂ ਹਨ।

ਜੋ ਸੜਕ ਹਾਦਸਿਆਂ ਤੋਂ ਪਹਿਲਾਂ ਅਤੇ ਬਾਅਦ ਵਿਚ ਲੋਕਾਂ ਲਈ ਮੱਦਦਗਾਰ ਸਾਬਿਤ ਹੋਣਗੀਆਂ ਭਾਵ ਇਸ ਕਾਨੂੰਨ ਦੁਆਰਾ ਦੇਸ਼ ਵਿਚ ਮੋਟਰ ਵਾਹਨ ਹਾਦਸਾ ਫੰਡ ਦੀ ਸਥਾਪਨਾ ਕੀਤੀ ਜਾਵੇਗੀ ਜੋ ਸੜਕ ਦਾ ਇਸਤੇਮਾਲ ਕਰਨ ਵਾਲੇ ਸਾਰੇ ਲੋਕਾਂ ਨੂੰ ਲਾਜ਼ਮੀ ਬੀਮਾ ਕਵਰ ਪ੍ਰਦਾਨ ਕਰੇਗੀ ਗੋਲਡਨ ਆਵਰ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਦਾ ਕੈਸ਼ਲੈੱਸ ਇਲਾਜ਼ ਕਰਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਤੱਕ ਪਹੁੰਚਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ ਹਿੱਟ ਅਤੇ ਰਨ ਮਾਮਲਿਆਂ ਵਿਚ ਮਰਨ ਵਾਲਿਆਂ ਨੂੰ 200000 ਜਾਂ ਉਸ ਤੋਂ ਜ਼ਿਆਦਾ ਮੁਆਵਜ਼ਾ ਦੇਣ ਤੇ ਜ਼ਖ਼ਮੀਆਂ ਨੂੰ ਇਲਾਜ਼ ਲਈ 50000 ਰੁਪਏ ਤੱਕ ਦੀ ਮੱਦਦ ਦੀ ਵਿਵਸਥਾ ਕੀਤੀ ਗਈ ਹੈ।

ਸੰਯੁਕਤ ਰਾਸ਼ਟਰ ਸੰਘ ਅਨੁਸਾਰ, ਦੁਨੀਆਂ ਭਰ ਵਿਚ ਹੋਣ ਵਾਲੇ ਸੜਕ ਹਾਦਸਿਆਂ ਵਿਚ 78.7 ਫੀਸਦੀ ਹਾਦਸੇ ਚਾਲਕਾਂ ਦੀ ਗਲਤੀ ਦੀ ਵਜ੍ਹਾ ਨਾਲ ਹੁੰਦੇ ਹਨ  ਇਸ ਸੋਧੇ ਕਾਨੂੰਨ ਵਿਚ ਚਾਲਕਾਂ ਦੀ ਸਿਖ਼ਲਾਈ ਲਈ ਟਰੇਨਿੰਗ ਸੈਂਟਰ ਖੋਲ੍ਹਣ ਦੀ ਵਿਵਸਥਾ ਹੈ। ਪਹਿਲੀ ਵਾਰ ਟਰੈਫ਼ਿਕ ਕਾਨੂੰਨ ਵਿਚ ਐਮਰਜੈਂਸੀ ਵਾਹਨਾਂ ਨੂੰ ਜਗ੍ਹਾ ਨਾ ਦੇਣ ‘ਤੇ 10000 ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਮੋਟਰ ਵਾਹਨਾਂ ਦੇ ਨਿਰਮਾਣ ਵਿਚ ਜੇਕਰ ਕੋਈ ਤਕਨੀਕੀ ਕਮੀ ਪਾਈ ਜਾਂਦੀ ਹੈ ਤਾਂ ਡੀਲਰ ‘ਤੇ 100000 ਅਤੇ ਨਿਰਮਾਤਾ ਕੰਪਨੀ ‘ਤੇ 100 ਕਰੋੜ ਰੁਪਏ ਦਾ ਭਾਰੀ ਜ਼ੁਰਮਾਨਾ ਸ਼ਾਸਨ ਦੁਆਰਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ

ਸਖ਼ਤ ਜ਼ੁਰਮਾਨਾ ਭਰਨ ਦੀ ਵਜ੍ਹਾ ਨਾਲ ਜਿੱਥੇ ਲੋਕਾਂ ਵਿਚ ਟਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਦਾ ਡਰ ਪੈਦਾ ਹੋਵੇਗਾ, ਉੱਥੇ ਟਰੈਫ਼ਿਕ ਪੁਲਿਸ ਦੀ ਇਮਾਨਦਾਰੀ ਵੀ ਇਸ ਕਾਨੂੰਨ ਦੀ ਸਫ਼ਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਸਾਨੂੰ ਸਵੀਡਨ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਤੋਂ ਸਿੱਖਣ ਦੀ ਲੋੜ ਹੈ ਜਨ ਜਾਗਰੂਕਤਾ ਕਾਰਨ ਇਹ ਦੇਸ਼ ਅੱਜ ਰੋਡ ਟਰੈਫ਼ਿਕ ਲਈ ਆਦਰਸ਼ ਬਣ ਗਏ ਹਨ ਸੰਯੁਕਤ ਰਾਸ਼ਟਰ ਸੰਘ ਅਨੁਸਾਰ, ਜੇਕਰ ਸੜਕ ਹਾਦਸਿਆਂ ‘ਤੇ ਰੋਕ ਨਾ ਲੱਗੀ ਤਾਂ 2030 ਤੱਕ ਸੜਕ ਹਾਦਸਾ ਮੌਤ ਦਾ ਪੰਜਵਾਂ ਸਭ ਤੋਂ ਵੱਡਾ ਕਾਰਨ ਬਣ ਕੇ ਉੱਭਰੇਗਾ ਅਤੇ ਮਨੁੱਖੀ ਵਸੀਲੇ ਦਾ ਭਾਰੀ ਨੁਕਸਾਨ ਹੋਵੇਗਾ। (Traffic Rules)

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ : ਡੀਸੀ
ਸੜਕ ਸੁਰੱਖਿਆ ਸਬੰਧੀ ਕੀਤੀ ਮੀਟਿੰਗ | Traffic Rules

ਮਾਨਸਾ (ਸੱਚ ਕਹੂੰ ਨਿਊਜ਼)। ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਅੱਜ ਬੱਚਤ ਭਵਨ ਵਿਖੇ ਸੜਕ ਸੁਰੱਖਿਆ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਨੁਮਾਇੰਦਿਆਂ ਅਤੇ ਸਮਾਜ ਸੇਵੀ ਲੋਕਾਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਟਰੈਫਿਕ ਦੇ ਨਿਯਮਾਂ ਸਬੰਧੀ ਜਾਗਰੂਕ ਕਰਵਾਇਆ ਜਾਵੇ ਅਤੇ ਸੜਕਾਂ ਉਪਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟਣੇ ਯਕੀਨੀ ਬਣਾਏ ਜਾਣ। (Traffic Rules)

ਉਨ੍ਹਾਂ ਹਦਾਇਤ ਕੀਤੀ ਕਿ ਜੋ ਸਕੂਲ ਵਾਹਨ ਪੁਰਾਣੀ ਹਾਲਤ ਵਿੱਚ ਹਨ ਜਾਂ ਸੇਫ ਸਕੂਨ ਵਾਹਨ ਪਾਲਿਸੀ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ, ਉਨ੍ਹਾਂ ਉਪਰ ਵੀ ਬਣਦੀ ਕਾਰਵਾਈ ਕੀਤੀ ਜਾਵੇ।ਡੀ.ਐਸ.ਪੀ. ਟਰੈਫਿਕ  ਬਹਾਦਰ ਸਿੰਘ ਰਾਓ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਸਕੂਲਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਉਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਤੇ ਨਿਯਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। (Traffic Rules)

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਕੂਲ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਦਾ ਚਲਾਨ ਕੱਟਿਆ ਜਾਵੇਗਾ। ਮੀਟਿੰਗ ਦੌਰਾਨ ਪਹੁੰਚੇ ਵਿਅਕਤੀਆਂ ਤੋਂ ਵੀ ਸੜਕ ਸੁਰੱਖਿਆ ਸਬੰਧੀ ਸੁਝਾਅ ਮੰਗੇ ਗਏ, ਜਿਸ ‘ਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਰਦੂਲਗੜ੍ਹ੍ਹ-ਬਰਨਾਲਾ ਰੋਡ ‘ਤੇ ਦਰਖੱਤਾਂ ਦੀਆਂ ਝਾੜਾਂ-ਟਾਹਣੀਆਂ ਸੜਕ ਵੱਲ ਝੁਕੀਆਂ ਹੋਈਆਂ ਹਨ, ਜਿਸ ਕਾਰਨ ਦੋ ਪਹੀਆ ਵਾਹਨਾਂ ਨੂੰ ਦਿਕੱਤ ਪੇਸ਼ ਆਉਂਦੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗ ਨੂੰ ਹਦਾਇਤ ਕੀਤੀ ਕਿ ਤੁਰੰਤ ਇਨ੍ਹਾਂ ਝਾੜਾਂ ਦੀ ਕਟਾਈ ਕਰਵਾਈ ਜਾਵੇ। (Traffic Rules)

ਇਸ ਤੋਂ ਇਲਾਵਾ ਹੋਰ ਵੀ ਕਈ ਪਤਵੰਤਿਆਂ ਨੇ ਸੜਕ ਸੁਰੱਖਿਆ ਸਬੰਧੀ ਆਪਣੇ-ਆਪਣੇ ਸੁਝਾਅ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਅਭੀਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਗੁਰਸਿਮਰਨ ਸਿੰਘ, ਸਹਾਇਕ ਕਮਿਸ਼ਨਰ (ਜ) ਓਮ ਪ੍ਰਕਾਸ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਨੁਮਾਇੰਦੇ ਤੇ ਸਮਾਜ ਸੇਵੀ ਮੌਜੂਦ ਸਨ। (Traffic Rules)