top new - Sach Kahoon Punjabi
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਮਨੁੱਖੀ ਸਰੀਰ ਸਭ ਤੋਂ ਸ੍ਰੇਸ਼ਟ ਸਰੀਰ ਹੈ ਤੇ ਜੀਵ-ਆਤਮਾ ਨੂੰ ਇਹ ਸਰੀਰ 84 ਲੱਖ ਜੂਨਾਂ ਤੋਂ ਬਾਅਦ ਸਭ ਤੋਂ ਅਖੀਰ ‘ਚ ਪ੍ਰਾਪਤ ਹੁੰਦਾ ਹੈ ਮਨੁੱਖੀ ਸਰੀਰ ਹੀ ਇੱਕੋ-ਇੱਕ ਅਜਿਹਾ ਜ਼ਰੀਆ ਹੈ, ਜਿਸ ‘ਚ ਆਤਮਾ ਆਵਾਗਮਨ ਤੋਂ ਅਜ਼ਾਦੀ ਪ੍ਰਾਪਤ ਕਰ ਸਕਦੀ ਹੈ ਜੀਵ ਇਸ ਮਨੁੱਖ ਜੂਨੀ ‘ਚ ਮਾਲਕ ਦੀ ਭਗਤੀ-ਇਬਾਦਤ ਕਰੇ ਤੇ ਉਸ ਦੀ ਯਾਦ ‘ਚ ਸਮਾਂ ਲਾਵੇ ਤਾਂ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਤੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੀ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਬੀਰ ਜੀ ਨੇ ਮਨੁੱਖੀ ਸਰੀਰ ਬਾਰੇ ਲਿਖਿਆ ਹੈ ਕਿ ਇਨਸਾਨੀ ਸਰੀਰ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤੇ ਵੀ ਤਰਸਦੇ ਹਨ ਕਿ ਕਦੋਂ ਮਨੁੱਖੀ ਸਰੀਰ ਪ੍ਰਾਪਤ ਹੋਵੇ ਅਤੇ ਉਹ ਮਾਲਕ ਦੀ ਭਗਤੀ-ਇਬਾਦਤ ਕਰਨ ਪਰ ਤੁਹਾਨੂੰ ਇਹ ਮਨੁੱਖੀ ਸਰੀਰ ਮਿਲ ਚੁੱਕਿਆ ਹੈ, ਇਸ ਲਈ ਤੁਹਾਨੂੰ ਉਸ ਪ੍ਰਭੂ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਤਾਂਕਿ ਤੁਸੀਂ ਪਰਮਾਨੰਦ ਨੂੰ ਹਾਸਲ ਕਰ ਸਕੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧਰਮ ਸ਼ਾਸਤਰਾਂ ‘ਚ ਇਹ ਲਿਖਿਆ ਹੈ ਕਿ ਇਨਸਾਨ ਕੇਵਲ ਇਨਸਾਨ ਨਹੀਂ, ਸਗੋਂ ਬਹੁਤ ਸਾਰੇ ਧਰਮ ਇਸ ਨਾਲ ਜੁੜੇ ਹੋਏ ਹਨ। (Saint Dr MSG)
ਇਹ ਵੀ ਪੜ੍ਹੋ : ਮਾਲਕ ਦੇ ਪਿਆਰ ‘ਚ ਹੈ ਅਥਾਹ ਪਰਮਾਨੰਦ : Saint Dr MSG
ਧਰਮ ਕਹਿੰਦਾ ਹੈ ਕਿ ਇਨਸਾਨ ਨੂੰ ਸਵੇਰੇ 2 ਤੋਂ 4 ਵਜੇ ਦਰਮਿਆਨ ਜਾਗਣਾ ਚਾਹੀਦਾ ਹੈ ਅਤੇ ਓਮ, ਹਰੀ, ਰਾਮ ਦੀ ਭਗਤੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਜੋ ਕੰਮ-ਧੰਦਾ ਕਰਦੇ ਹੋ ਉਸ ‘ਚ ਮਿਹਨਤ ਕਰੋ, ਨਾ ਕਿ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਠੱਗੀ, ਬੇਈਮਾਨੀ। ਹਮੇਸ਼ਾ ਮਿਹਨਤ, ਹੱਕ-ਹਲਾਲ ਦੀ ਕਮਾਈ ਅਤੇ ਕਮਾਈ ਦਾ ਪੰਜਵਾਂ  ਜਾਂ ਸੱਤਵਾਂ ਹਿੱਸਾ ਨੇਕੀ ‘ਤੇ ਨੇਕ ਦਿਲ ਨਾਲ ਲਾਓ, ਨਾਲ ਹੀ ਪ੍ਰਭੂ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਰੇ ਧਰਮ ਕਹਿੰਦੇ ਹਨ ਕਿ ਸਵੇਰੇ-ਸਵੇਰੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। (Saint Dr MSG)
ਪਰ ਕੋਈ-ਕੋਈ ਹੁੰਦਾ ਹੈ ਜੋ ਅਜਿਹਾ ਕਰਦਾ ਹੈ। ਜ਼ਿਆਦਾਤਰ ਤਾਂ ਉਦੋਂ ਯਾਦ ਕਰਦੇ ਹਨ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਆਉਣ ਵਾਲੀ ਹੁੰਦੀ ਹੈ। ਨੌਕਰੀ ਜਾਣ ਦਾ ਡਰ ਹੋਵੇ ਤਾਂ ਮਾਲਕ ਸ਼ਹਿਦ ਵਰਗਾ ਲੱਗਣ ਲੱਗਦਾ ਹੈ। ਜਦੋਂ ਬੱਚਾ ਬਿਮਾਰ ਹੋਵੇ ਅਤੇ ਡਾਕਟਰ ਕਹਿ ਦੇਵੇ ਕਿ ਇਹ ਬਿਮਾਰੀ ਲਾਇਲਾਜ ਹੈ, ਉਦੋਂ ਮਾਲਕ ਬਹੁਤ ਮਿੱਠਾ ਲੱਗਦਾ ਹੈ। ਕੋਈ ਨੌਕਰੀ ਲਈ ਇੰਟਰਵਿਊ ਦੇਣ ਜਾਂਦਾ ਹੈ, ਉਸ ਸਮੇਂ ਉਹ ਮਾਲਕ ਨੂੰ ਕਹਿੰਦਾ ਹੈ ਕਿ ਹੇ ਭਗਵਾਨ! ਥੋੜ੍ਹਾ ਜਿਹਾ ਧੱਕਾ ਲਾ ਦੇਣਾ, ਤੇਰਾ ਕੀ ਜਾਵੇਗਾ। (Saint Dr MSG)
ਮੇਰਾ ਰੁਜ਼ਗਾਰ ਬਣ ਜਾਵੇਗਾ ਤੇ ਬਦਲੇ ‘ਚ ਤੈਨੂੰ ਪ੍ਰਸ਼ਾਦ ਖਵਾਵਾਂਗਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨੌਕਰੀ ਚਾਹੁੰਦਾ ਹੈ। 10 ਹਜ਼ਾਰ ਰੁਪਏ ਮਹੀਨਾ ਅਤੇ ਪ੍ਰਸ਼ਾਦ ਖਵਾਉਂਦਾ ਹੈ ਸਵਾ 25 ਰੁਪਏ ਦਾ। ਸਵਾ 25 ‘ਚ ਵੀ ਸਵਾ ਮਾਲਕ ਦਾ ਅਤੇ 25 ਦਾ ਖੁਦ ਖਾ ਜਾਂਦੇ ਹਨ। ਇਹ ਕੁਰੀਤੀ ਹੈ ਕਿਉਂਕਿ ਭਗਵਾਨ ਕਿਸੇ ਦੇ ਪ੍ਰਸ਼ਾਦ ਦਾ ਭੁੱਖਾ ਨਹੀਂ ਹੈ। ਕੀ ਭਗਵਾਨ ਜੀ ਕਦੇ ਕਿਸੇ ਦੇ ਘਰ ਮੰਗਣ ਆਉਂਦੇ ਹਨ ਕਿ ਮੈਨੂੰ ਪ੍ਰਸ਼ਾਦ ਦਿਓ? ਨਹੀਂ, ਕਦੇ ਨਹੀਂ ਆਉਂਦਾ। ਭਾਈ ਜੋ ਤਹਾਨੂੰ 10 ਹਜ਼ਾਰ ਦੀ ਨੌਕਰੀ ਦਿਵਾ ਸਕਦਾ ਹੈ ਕੀ ਉਹ ਆਪਣੇ ਲਈ ਹਲਵਾਈ ਦੀ ਦੁਕਾਨ ‘ਤੇ ਜਾ ਕੇ ਤਾਜ਼ਾ-ਤਾਜ਼ਾ ਮਠਿਆਈ ਨਹੀਂ ਖਾ ਸਕਦਾ। (Saint Dr MSG)
ਮਾਲਵੇ ਦੇ ਪਿੰਡਾਂ ‘ਚ ਮਨਜੀਤ ਧਨੇਰ ਦੇ ਗੂੰਜਦੇ ਰਹੇ ਸਪੀਕਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਬਰਨਾਲਾ ਜੇਲ੍ਹ ‘ਚ ਬੰਦ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫ਼ੀ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੀ ਪ੍ਰਵਾਨਗੀ ਤੋਂ ਬਾਅਦ 46 ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਦੇ ਸੰਘਰਸ਼ ਨੂੰ ਕਿਸਾਨਾਂ ਅਤੇ ਕਿਰਤੀਆਂ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ ਜਾ ਰਿਹਾ ਹੈ। ਹੁਣ ਤੱਕ ਇਸ ਲੋਕ ਪੱਖੀ ਸੰਘਰਸ਼ ‘ਤੇ 4 ਕਰੋੜ ਰੁਪਏ ਤੱਕ ਦਾ ਖਰਚਾ ਆ ਚੁੱਕਾ ਹੈ ਮਾਲਵੇ ਦੇ ਪਿੰਡਾਂ ਵਿੱਚ ਵੀ ਧਨੇਰ ਦੇ ਨਾਂਅ ਦੇ ਰੋਜਾਨਾ ਲਾਊਡ ਸਪੀਕਰ ਗੂੰਜ ਰਹੇ ਸਨ ਅਤੇ ਪਿੰਡਾਂ ‘ਚੋਂ ਕਾਫਲੇ ਬਰਨਾਲਾ ਜੇਲ੍ਹ ਅੱਗੇ ਲੱਗੇ ਪੱਕੇ ਮੋਰਚੇ ਵਿੱਚ ਸ਼ਾਮਲ ਹੋ ਰਹੇ ਸਨ।
ਜਾਣਕਾਰੀ ਅਨੁਸਾਰ ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਕੋਈ ਛੋਟਾ ਨਹੀਂ ਸੀ, ਕਿਉਂਕਿ ਮਨਜੀਤ ਸਿੰਘ ਧਨੇਰ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹਾਲ ਰੱਖੀ ਸੀ ਅਤੇ ਸੁਪਰੀਮ ਕੋਰਟ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ। ਸਜ਼ਾ ਮੁਆਫ਼ੀ ਦੇ ਇਸ ਸੰਘਰਸ਼ ਨੂੰ ਪਹਿਲਾਂ ਪਟਿਆਲਾ ਦੀ ਮਹਿਮਦਪੁਰ ਮੰਡੀ ਵਿਖੇ ਭਖਾਇਆ ਗਿਆ ਅਤੇ ਇੱਥੇ 20 ਸਤੰਬਰ ਤੋਂ ਪੱਕਾ ਮੋਰਚਾ ਆਰੰਭ ਕੀਤਾ ਗਿਆ ਸੀ ਜੋ 27 ਸਤੰਬਰ ਤੱਕ ਚੱਲਿਆ। ਇਸ ਦੌਰਾਨ 26 ਸਤੰਬਰ ਨੂੰ ਇਨ੍ਹਾਂ ਮੋਰਚੇ ਦੇ ਆਗੂਆਂ ਦੀ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਹੋਈ ਸੀ ਜਿੱਥੇ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਪੰਜਾਬ ਦੇ ਰਾਜਪਾਲ ਕੋਲ ਭੇਜਣ ਦੀ ਗੱਲ ਕਹੀ ਗਈ।
ਪੈਰੋਲ ‘ਤੇ ਬਾਹਰ ਆਏ ਮਨਜੀਤ ਧਨੇਰ ਵੱਲੋਂ 30 ਸਤੰਬਰ ਨੂੰ ਵੱਡੇ ਲੋਕ ਕਾਫਲੇ ਰਾਹੀਂ ਬਰਨਾਲਾ ਜੇਲ੍ਹ ‘ਚ ਸਰੰਡਰ ਕੀਤਾ ਗਿਆ ਸੀ। ਇਸ ਦਿਨ ਤੋਂ ਇੱਥੇ ਪੱਕਾ ਮੋਰਚਾ ਜਾਰੀ ਸੀ।ਪੱਕੇ ਮੋਰਚੇ ਦੇ ਆਗੂਆਂ ਨਰੈਣ ਦੱਤ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਮਾਲਵੇ ਦੇ ਲੋਕਾਂ ਨੇ ਇਸ ਜੰਗ ਵਿੱਚ ਖੁੱਲ੍ਹਕੇ ਯੋਗਦਾਨ ਪਾਇਆ ਹੈ। ਉਨ੍ਹ੍ਹਾਂ ਦੱਸਿਆ ਕਿ ਅੱਜ ਤੱਕ ਇਸ ਮੋਰਚੇ ਨੂੰ 46 ਦਿਨ ਹੋ ਗਏ ਹਨ ਅਤੇ ਇਸ ਉੱਪਰ ਲਗਭਗ ਚਾਰ ਕਰੋੜ ਰੁਪਏ ਖਰਚਾ ਆ ਚੁੱਕਾ ਹੈ। ਇਹ ਖਰਚਾ ਲੰਗਰ, ਚਾਹ-ਪਾਣੀ, ਰਸਦ, ਗੱਡੀਆਂ, ਕਾਰਾਂ ਅਤੇ ਹੋਰ ਸਾਧਨਾਂ ਆਦਿ ‘ਤੇ ਹੋਇਆ ਹੈ। ਉਂਜ ਪਿੰਡਾਂ ਦੇ ਗੁਰਦੁਆਰਿਆ ਅੰਦਰ ਧਨੇਰ ਮਾਮਲੇ ਦੇ 46 ਦਿਨਾਂ ਤੋਂ ਹੋਕੇ ਗੂੰਜ ਰਹੇ ਸਨ ਅਤੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਜਾ ਰਿਹਾ ਸੀ।
ਪਿੰਡਾਂ ਵਿੱਚੋਂ ਲੋਕ ਲੰਗਰ, ਚਾਹ ਪਾਣੀ ਅਤੇ ਹੋਰ ਰਸਦ ਲੈ ਕੇ ਆਉਂਦੇ ਸਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਦੀ ਜਿੱਤ ਪੰਜਾਬ ਦੇ ਸੰਘਰਸ਼ਸੀਲ ਅਤੇ ਹੱਕਾਂ ਲਈ ਜੂੰਝਣ ਵਾਲੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਇਕੱਲੀ ਉਨ੍ਹਾਂ ਦੀ ਯੂਨੀਅਨ ਵੱਲੋਂ ਹੀ ਇਸ ਸੰਘਰਸ਼ ਵਿੱਚ ਲਗਭਗ 2 ਕਰੋੜ ਰੁਪਏ ਦਾ ਖਰਚਾ ਆਇਆ ਹੈ ਜਦਕਿ ਪਿੰਡਾਂ ਵਿੱਚ ਰੋਜਾਨਾਂ ਆਉਣ ਵਾਲੀ ਰਸਦ ਇਸਤੋਂ ਵੱਖਰੀ ਹੈ।ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ਰਾਤ ਵੇਲੇ ਸੈਂਕੜੇ ਲੋਕ ਰੁਕਦੇ ਸਨ ਅਤੇ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਵੱਡਾ ਕੰਮ ਸੀ। ਉਨ੍ਹਾਂ ਕਿਹਾ ਕਿ ਅਜਿਹੀ ਕਿਸਮ ਦਾ ਪਹਿਲਾ ਮੋਰਚਾ ਸੀ, ਜਿਸ ‘ਤੇ ਰੋਜਾਨਾ ਲੱਖਾਂ ਰੁਪਏ ਦਾ ਖਰਚਾ ਆ ਰਿਹਾ ਸੀ, ਪਰ ਸੰਘਰਸ਼ੀ ਲੋਕਾਂ ਦੇ ਏਕੇ ਨੇ ਹੱਕ ਦੀ ਜੰਗ ਵਿੱਚ ਖਰਚੇ ਨੂੰ ਨਹੀਂ ਦੇਖਿਆ। ਇਸ ਲਾ ਮਿਸਾਲ ਸੰਘਰਸ਼ ਵਿੱਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਵੱਲੋਂ ਵੱਡੀ ਦਰਿਆ ਦਿਲੀ ਦਿਖਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਰਿਹਾਈ ਨਹੀਂ ਹੋ ਸਕੀ ਸੀ ਅਤੇ ਕੱਲ੍ਹ 15 ਨਵੰਬਰ ਨੂੰ ਰਿਹਾਈ ਦੀ ਪੂਰੀ ਆਸ ਹੈ ਅਤੇ ਰਿਹਾਈ ਦੌਰਾਨ ਇਸ ਮੋਰਚੇ ਨੂੰ ਫਤਿਹ ਕਰ ਦਿੱਤਾ ਜਾਵੇਗਾ।
ਮਾਮਲਾ ਤੇ ਇਸ ਤਰ੍ਹਾਂ ਚੱਲਿਆ ਸੰਘਰਸ਼
ਦੱਸਣਯੋਗ ਹੈ ਕਿ ਮਨਜੀਤ ਸਿੰਘ ਧਨੇਰ ਮਹਿਲ ਕਲਾਂ ‘ਚ 1997 ‘ਚ ਵਾਪਰੇ ਕਿਰਨਜੀਤ ਕੌਰ ਸਮੂਹਿਕ ਜਬਰ ਜਨਾਹ/ਕਤਲ ਕਾਂਡ ਦੇ ਵਿਰੋਧ ‘ਚ ਚੱਲੇ ਜ਼ੋਰਦਾਰ ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਮੁੱਖ ਆਗੂ ਹਨ। ਕਿਰਨਜੀਤ ਦੇ  ਕਾਤਲਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ 2003 ਵਿੱਚ ਦੋਸ਼ੀਆਂ ਦੇ ਪਰਿਵਾਰ ਨਾਲ ਸਬੰਧਿਤ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ, ਜਿਸ ‘ਚ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਮਨਜੀਤ ਸਿੰਘ ਧਨੇਰ, ਨਰੈਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਨਾਮਜ਼ਦ ਕਰ ਲਿਆ ਸੀ ਅਤੇ ਬਰਨਾਲਾ ਦੀ ਸ਼ੈਸ਼ਨ ਅਦਾਲਤ ਨੇ 2005 ਨੂੰ ਤਿੰਨਾਂ ਲੋਕ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ।  ਤਿੰਨਾਂ ਲੋਕ ਆਗੂਆਂ ਦੀ ਰਿਹਾਈ ਸਬੰਧੀ ਬਣੀ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਲੜੇ ਗਏੇ ਸਾਂਝੇ ਸੰਘਰਸ਼ ਦੇ ਸਦਕਾ ਗਵਰਨਰ ਪੰਜਾਬ ਨੇ ਤਿੰਨਾਂ ਦੀ ਸਜ਼ਾ ਮੁਆਫ ਕਰ ਦਿੱਤੀ ਸੀ ਪਰ ਹਾਈਕੋਰਟ ਨੇ ਗਵਰਨਰ ਦਾ ਇਹ ਹੁਕਮ ਰੱਦ ਕਰਕੇ ਦੋ ਆਗੂਆਂ ਨੂੰ ਬਰੀ ਕਰ ਦਿੱਤਾ ਸੀ ਤੇ ਮਨਜੀਤ ਸਿੰਘ ਧਨੇਰ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਹਾਈਕੋਰਟ ਦੇ ਫ਼ੈਸਲੇ ਖ਼ਿਲਾਫ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ, ਸੁਪਰੀਮ ਕੋਰਟ ਵੱਲੋਂ ਮਨਜੀਤ ਸਿੰਘ ਧਨੇਰ ਦਾ ਕੇਸ ਪੰਜਾਬ ਦੇ ਗਵਰਨਰ ਪਾਸ ਦੁਬਾਰਾ ਵਿਚਾਰ ਕਰਨ ਲਈ ਭੇਜਿਆ ਸੀ। ਸੱਤ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਗਵਰਨਰ ਪੰਜਾਬ ਨੇ ਕੋਈ ਫੈਸਲਾ ਨਹੀਂ ਦਿੱਤਾ ਸੀ । ਸੁਪਰੀਮ ਕੋਰਟ ਵਿੱਚ 2 ਸਤੰਬਰ ਨੂੰ ਸੁਣਵਾਈ ਹੋਣ ‘ਤੇ ਸਜ਼ਾ ਬਰਕਰਾਰ ਰੱਖੀ ਗਈ ਸੀ। ਇਸ ਤੋਂ ਬਾਅਦ ਸ਼ਜਾ ਮੁਆਫ਼ੀ ਲਈ ਇਹ ਲੋਕ ਸੰਘਰਸ ਵਿੱਢਿਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਲਾਕ ਤਪਾ ਭਦੌੜ ਦੀ ਸਾਧ-ਸੰਗਤ ਨੇ ਸਰਪੰਚ ਦੀ ਅਗਵਾਈ ਹੇਠ ਲਾਏ ਪੌਦੇ
ਤਪਾ ਭਦੌੜ/ਸੁਰਿੰਦਰ ਮਿੱਤਲ ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ।
ਇਸ ਮੌਕੇ ਸਾਧ-ਸੰਗਤ ਨੇ ਭਾਰੀ ਮਾਤਰਾ ‘ਚ ਪੌਦੇ ਲਾ ਕੇ ਪੂਜਨੀਕ ਗੁਰੂ ਜੀ ਦਾ ਪਵਿੱਤਰ ਜਨਮ ਦਿਹਾੜਾ ਮਨਾਇਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਅਵਤਾਰ ਦਿਹਾੜੇ ਮੌਕੇ ਬਲਾਕ ਤਪਾ ਭਦੌੜ ਦੇ ਪਿੰਡ ਦਰਾਜ ਦਰਾਕਾ ਵਿਖੇ ਪਿੰਡ ਦੀ ਸਰਪੰਚ ਜਸਪਾਲ ਕੌਰ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਕਮਲ ਸ਼ਰਮਾ, ਬਲਾਕ ਭੰਗੀਦਾਸ ਅਸ਼ੋਕ ਇੰਸਾਂ ਦੀ ਅਗਵਾਈ ਵਿੱਚ ਪਿੰਡ ਦੀ ਸਾਧ ਸੰਗਤ ਸਕੂਲ ਅਤੇ ਹੋਰ ਥਾਵਾਂ ਤੇ ਪੌਦੇ ਲਾਏ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ : ਡੀਸੀ
ਸੜਕ ਸੁਰੱਖਿਆ ਸਬੰਧੀ ਕੀਤੀ ਮੀਟਿੰਗ | Traffic Rules
ਮਾਨਸਾ (ਸੱਚ ਕਹੂੰ ਨਿਊਜ਼)। ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਅੱਜ ਬੱਚਤ ਭਵਨ ਵਿਖੇ ਸੜਕ ਸੁਰੱਖਿਆ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਨੁਮਾਇੰਦਿਆਂ ਅਤੇ ਸਮਾਜ ਸੇਵੀ ਲੋਕਾਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਟਰੈਫਿਕ ਦੇ ਨਿਯਮਾਂ ਸਬੰਧੀ ਜਾਗਰੂਕ ਕਰਵਾਇਆ ਜਾਵੇ ਅਤੇ ਸੜਕਾਂ ਉਪਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟਣੇ ਯਕੀਨੀ ਬਣਾਏ ਜਾਣ। (Traffic Rules)
ਉਨ੍ਹਾਂ ਹਦਾਇਤ ਕੀਤੀ ਕਿ ਜੋ ਸਕੂਲ ਵਾਹਨ ਪੁਰਾਣੀ ਹਾਲਤ ਵਿੱਚ ਹਨ ਜਾਂ ਸੇਫ ਸਕੂਨ ਵਾਹਨ ਪਾਲਿਸੀ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ, ਉਨ੍ਹਾਂ ਉਪਰ ਵੀ ਬਣਦੀ ਕਾਰਵਾਈ ਕੀਤੀ ਜਾਵੇ।ਡੀ.ਐਸ.ਪੀ. ਟਰੈਫਿਕ  ਬਹਾਦਰ ਸਿੰਘ ਰਾਓ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਸਕੂਲਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਉਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਤੇ ਨਿਯਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। (Traffic Rules)
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਕੂਲ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਦਾ ਚਲਾਨ ਕੱਟਿਆ ਜਾਵੇਗਾ। ਮੀਟਿੰਗ ਦੌਰਾਨ ਪਹੁੰਚੇ ਵਿਅਕਤੀਆਂ ਤੋਂ ਵੀ ਸੜਕ ਸੁਰੱਖਿਆ ਸਬੰਧੀ ਸੁਝਾਅ ਮੰਗੇ ਗਏ, ਜਿਸ ‘ਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਰਦੂਲਗੜ੍ਹ੍ਹ-ਬਰਨਾਲਾ ਰੋਡ ‘ਤੇ ਦਰਖੱਤਾਂ ਦੀਆਂ ਝਾੜਾਂ-ਟਾਹਣੀਆਂ ਸੜਕ ਵੱਲ ਝੁਕੀਆਂ ਹੋਈਆਂ ਹਨ, ਜਿਸ ਕਾਰਨ ਦੋ ਪਹੀਆ ਵਾਹਨਾਂ ਨੂੰ ਦਿਕੱਤ ਪੇਸ਼ ਆਉਂਦੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗ ਨੂੰ ਹਦਾਇਤ ਕੀਤੀ ਕਿ ਤੁਰੰਤ ਇਨ੍ਹਾਂ ਝਾੜਾਂ ਦੀ ਕਟਾਈ ਕਰਵਾਈ ਜਾਵੇ। (Traffic Rules)
ਇਸ ਤੋਂ ਇਲਾਵਾ ਹੋਰ ਵੀ ਕਈ ਪਤਵੰਤਿਆਂ ਨੇ ਸੜਕ ਸੁਰੱਖਿਆ ਸਬੰਧੀ ਆਪਣੇ-ਆਪਣੇ ਸੁਝਾਅ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਅਭੀਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਗੁਰਸਿਮਰਨ ਸਿੰਘ, ਸਹਾਇਕ ਕਮਿਸ਼ਨਰ (ਜ) ਓਮ ਪ੍ਰਕਾਸ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਨੁਮਾਇੰਦੇ ਤੇ ਸਮਾਜ ਸੇਵੀ ਮੌਜੂਦ ਸਨ। (Traffic Rules)