Awarded - Sach Kahoon Punjabi
Patiala News: ਸਮਾਜ ਸੇਵੀ ਡਾ. ਜਤਿੰਦਰ ਸਿੰਘ ਮੱਟੂ ਐਵਾਰਡ ਆਫ ਆਨਰ ਨਾਲ ਸਨਮਾਨਿਤ
ਰਾਜਨੀਤੀ ਵਿੱਚ ਡਾ. ਜਤਿੰਦਰ ਸਿੰਘ ਮੱਟੂ ਵਰਗੇ ਨੌਜਵਾਨਾਂ ਦਾ ਆਉਣਾ ਜਰੂਰੀ: ਹਰਦੀਪ ਸਨੌਰ (Patiala News)
Patiala News : (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿਛਲੇ ਲੰਬੇ ਅਰਸੇ ਤੋਂ ਆਮ ਲੋਕਾਂ ਦੇ ਹੱਕ ਹਕੂਕਾਂ ਲਈ ਸੰਘਰਸ਼ ਕਰਦੇ ਆ ਰਹੇ ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਸੂਬਾ ਪ੍ਰਧਾਨ, ਨੌਜਵਾਨ ਆਗੂ ਅਤੇ ਸਮਾਜ ਸੇਵੀ ਡਾ. ਜਤਿੰਦਰ ਸਿੰਘ ਮੱਟੂ ਨੂੰ ਮਿਸ਼ਨ ਲਾਲੀ ਤੇ ਹਰਿਆਲੀ ਸੰਸਥਾ ਦੇ ਪ੍ਰਧਾਨ ਹਰਦੀਪ ਸਨੌਰ ਦੀ ਅਗਵਾਈ ’ਚ ਇਕ ਸਮਾਰੋਹ ਦੌਰਾਨ ਲੋਕ ਆਵਾਜ਼ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। (Patiala News)
ਪੰਜਾਬ ਅੰਦਰ ਲੰਬੇ ਸਮੇਂ ਤੋਂ ਪੌਦੇ ਲਗਾ ਕੇ ਵਾਤਾਵਰਣ ਨੂੰ ਸਾਫ ਅਤੇ ਸ਼ੁੱਧ ਰੱਖਣ ਲਈ, ਖੂਨਦਾਨ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਤੱਕ ਖੂਨ ਪਹੁੰਚਾਉਣ ਲਈ ਕੰਮ ਕਰ ਰਹੇ ਹਰਦੀਪ ਸਨੌਰ ਨੇ ਕਿਹਾ ਕਿ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਗਰੀਬ ਲੋਕਾਂ, ਵਿਦਿਆਰਥੀਆਂ, ਕਿਰਤੀਆਂ, ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਦੇ ਮਸਲਿਆਂ ਲਈ ਸੜਕਾਂ ’ਤੇ ਸੰਘਰਸ਼ ਕਰਦੇ ਆ ਰਹੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਦੇ ਲੋਕ ਮਾਰੂ ਫੈਸਲਿਆਂ ਖਿਲਾਫ ਡਾ. ਜਤਿੰਦਰ ਸਿੰਘ ਮੱਟੂ ਹਮੇਸ਼ਾ ਸੰਘਰਸ਼ ਦੇ ਮੈਦਾਨ ਵਿੱਚ ਦੇਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਡਾ. ਜਤਿੰਦਰ ਮੱਟੂ ਵਰਗੇ ਨੌਜਵਾਨਾਂ ਦੀ ਸੂਬੇ ਦੀ ਰਾਜਨੀਤੀ ਵਿੱਚ ਬਹੁਤ ਜ਼ਰੂਰਤ ਹੈ ਤਾਂ ਜੋ ਗੰਧਲੀ ਹੁੰਦੀ ਜਾ ਰਾਜਨੀਤੀ ਵਿੱਚ ਚੰਗੇ ਨੇਤਾਵਾਂ ਦੀ ਆਮਦ ਨਾਲ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਹੋਣ । ਇਸ ਮੌਕੇ ਸਨਮਾਨ ਹਾਸਿਲ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਟਿਆਲਾ ਦੇ ਪਿੰਡਾਂ ਦੇ ਲੋਕਾਂ ਦੇ ਹਾਲਾਤ ਬਹੁਤ ਬਦਤਰ ਹਨ। ਸਾਰੇ ਵਿਕਾਸ ਫਾਈਲਾਂ ਵਿੱਚ ਹੀ ਹੋ ਰਹੇ ਹਨ। (Patiala News)
ਇਹ ਵੀ ਪੜ੍ਹੋ: Haryana-Punjab Weather Alert: ਹਰਿਆਣਾ-ਪੰਜਾਬ ’ਚ ਹੁੰਮਸ ਭਰੀ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਦ…
ਕਿਸਾਨਾਂ ਨੂੰ ਪਿਛਲੇ ਹੜਾਂ ਦਾ ਅਜੇ ਤੱਕ ਮੁਆਵਜਾ ਨਹੀਂ ਦਿੱਤਾ ਗਿਆ, ਮਜ਼ਦੂਰਾਂ ਦੀ ਕਿਰਤ ਵਿਭਾਗ ਵਲੋਂ ਰਜਿਸਟਰੇਸ਼ਨ ਦਾ ਪ੍ਰੋਸੈਸ ਸੁਖਾਲਾ ਕਰਕੇ ਪਿੰਡ ਪੱਧਰ ਤੋਂ ਨਹੀਂ ਕੀਤਾ ਜਾ ਰਿਹਾ। ਸਰਕਾਰੀ ਸਕੂਲਾਂ ਦੀ ਥੋੜ ਕਾਰਣ ਪਿੰਡਾਂ ਦੀਆਂ ਲੜਕੀਆਂ ਸਿੱਖਿਆ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਸਰਕਾਰੀ ਹਸਪਤਾਲਾਂ ਅੰਦਰ ਮਰੀਜਾਂ ਦੀ ਖੱਜਲ ਖਰਾਬੀ ਹੋ ਰਹੀ ਹੈ। ਲਿਹਾਜਾ ਪੰਜਾਬ ਦੇ ਲੋਕਾਂ ਨੂੰ ਅਜਿਹੇ ਨਿਜ਼ਾਮ ਬਦਲਣਗੇ ਹੋਣਗੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰਦੀਪ ਸਨੌਰ,ਜਥੇਦਾਰ ਕਰਨ ਸਿੰਘ ਜੌਲੀ, ਠੇਕੇਦਾਰ ਗੁਰਬਚਨ ਸਿੰਘ ਪਟਿਆਲਾ, ਸੁਖਦੀਪ ਸਿੰਘ ਸੋਹਲ, ਮਾਸਟਰ ਰਵਿੰਦਰ ਸਿੰਘ ਤਰੈਂ ਆਦਿ ਹਾਜ਼ਰ ਸਨ।
ਪੰਜਾਬੀ ਲੇਖਕ ਜਸਬੀਰ ਭੁੱਲਰ ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕੋਲਕਾਤਾ ਵੱਲੋਂ ਜੀਵਨ ਪ੍ਰਾਪਤੀ ਸਨਮਾਨ ਪ੍ਰਦਾਨ
(ਸੱਚ ਕਹੂੰ ਨਿਊਜ਼) ਲੁਧਿਆਣਾ। ਉੱਘੇ ਪੰਜਾਬੀ ਲੇਖਕ ਜਸਬੀਰ ਭੁੱਲਰ (82) ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ ਜੀਵਨ ਭਰ ਦੀਆਂ ਸਿਰਜਣਾਤਮਕ ਪ੍ਰਾਪਤੀਆਂ ਲਈ ਸਨਮਾਨ ਵਾਸਤੇ 20 ਅਪਰੈਲ ਨੂੰ ਕੋਲਕਾਤਾ ਵਿਖੇ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਭਾਰਤੀ ਭਾਸ਼ਾ ਪਰਿਸ਼ਦ ਦੇ ਚੇਅਰਮੈਨ ਕੁਸੁਮ ਖੇਮਾਨੀ ਵੱਲੋਂ ਪ੍ਰਦਾਨ ਕੀਤਾ ਗਿਆ। Life Achievement Award
ਇਹ ਸਨਮਾਨ ਹਰ ਸਾਲ ਭਾਰਤੀ ਭਾਸ਼ਾਵਾਂ ਦੇ ਚਾਰ ਸਿਰਕੱਢ ਨੂੰ ਦਿੱਤਾ ਜਾਂਦਾ ਹੈ। ਸਾਲ 2024 ਵਾਸਤੇ ਜਿਹਨਾਂ ਤਿੰਨ ਹੋਰ ਪ੍ਰਮੁੱਖ ਸਾਹਿਤਕਾਰਾਂ ਦੀ ਚੋਣ ਕੀਤੀ ਗਈ ਸੀ ਉਨ੍ਹਾਂ ਵਿੱਚ ਐਸ. ਮੁਕੰਮਨ (ਮਲੀਆਲਮ), ਰਾਧਾ ਵੱਲਭ ਤ੍ਰਿਪਾਠੀ (ਸੰਸਕ੍ਰਿਤ) ਅਤੇ ਭਗਵਾਨ ਦਾਸ ਮੋਰਵਾਲ (ਹਿੰਦੀ) ਸ਼ਾਮਿਲ ਸਨ। ਇਨ੍ਹਾਂ ਸਭਨਾਂ ਨੂੰ ਵੀ ਇਸੇ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਵਿੱਚ ਪ੍ਰਸ਼ੰਸ਼ਾ ਪੱਤਰ, ਅੰਗਵਸਤਰ ਅਤੇ 1 ਲੱਖ ਰੁਪਏ ਦੀ ਰਕਮ ਸ਼ਾਮਿਲ ਹੈ। Life Achievement Award
ਭਾਰਤੀ ਭਾਸ਼ਾ ਪ੍ਰੀਸ਼ਦ 1975 ਤੋਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਪਸਾਰ ਤੇ ਵਿਕਾਸ ਲਈ ਕੰਮ ਕਰਦੀ ਆ ਰਹੀ ਹੈ। ਸਮੱਗਰ ਸਨਮਾਨ ਇਸ ਨੇ 1980 ਤੋਂ ਸ਼ੁਰੂ ਕੀਤੇ। ਇਸ ਦੇ ਨਾਲ ਹੀ ਯੁਵਾ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਚਾਰ ਯੁਵਾ ਪੁਰਸਕਾਰ ਵੀ ਦਿੱਤੇ ਗਏ ਹਨ ਜਿਹਨਾਂ ਵਿੱਚ 51-51 ਹਜ਼ਾਰ ਦੀ ਰਾਸ਼ੀ ਸ਼ਾਮਲ ਹੈ।
ਇਹ ਵੀ ਪੜ੍ਹੋ: ਧਿਆਨ ਦਿਓ! ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਕੀਤੀ ਖਾਸ ਸਿਫਾਰਿਸ਼, ਲਵੋ ਪੂਰੀ ਜਾਣਕਾਰੀ
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਉੱਚ ਦੋਮਾਲੜੇ ਪੰਜਾਬੀ ਲੇਖਕ ਕਰਨਲ ਜਸਬੀਰ ਭੁੱਲਰ ਨੂੰ ਮਿਲੇ ਇਸ ਪੁਰਸਕਾਰ ਲਈ ਮੁਬਾਰਕਬਾਦ ਦਿੱਤੀ ਹੈ। ਮੋਹਾਲੀ ਵੱਸਦੇ ਸੇਵਾ ਮੁਕਤ ਕਰਨਲ ਜਸਬੀਰ ਭੁੱਲਰ ਬਹੁ-ਵਿਧਾਈ ਲੇਖਕ ਹਨ ਜਿਹਨਾਂ ਨੇ ਕਹਾਣੀਆਂ , ਨਾਵਲਾਂ, ਕਾਵਿ ਸੰਗ੍ਰਿਹਾਂ, ਨਿਬੰਧ ਸੰਗ੍ਰਿਹਾਂ ਅਤੇ ਬਾਲ ਸਾਹਿਤ ਦੀਆਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਨਾਲ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕੀਤਾ ਹੈ। ਉਹ ਭਾਰਤੀ ਸਾਹਿਤ ਅਕਾਦਮੀ, ਭਾਸ਼ਾ ਵਿਭਾਗ, ਪੰਜਾਬ, ਪੰਜਾਬ ਕਲਾ ਪਰਿਸ਼ਦ ਅਤੇ ਕਈ ਹੋਰ ਉੱਘੀਆਂ ਸਾਹਿਤਕ ਸੰਸਥਾਵਾਂ ਵੱਲੋਂ ਪਹਿਲਾਂ ਹੀ ਇਹਨਾਂ ਇਨਾਮਾਂ, ਸਨਮਾਨਾਂ ਨਾਲ ਨਿਵਾਜੇ ਜਾ ਚੁੱਕੇ ਹਨ।
ਬੈਸਟ ਹਸਪਤਾਲ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਤ ‘ਅਪੈਕਸ ਹਸਪਤਾਲ’
ਹਸਪਤਾਲ ਸੰਚਾਲਕ ਡਾ. ਆਰ. ਕੇ. ਮਹਿਤਾ, ਡਾ. ਮਨੀਸ਼ਾ ਮਹਿਤਾ ਨੂੰ ਕੀਤਾ ਸਨਮਾਨਿਤ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ, ਸਰਸਾ। ਦੋ ਦਹਾਕਿਆਂ ਤੋਂ ਮੈਡੀਕਲ ਖੇਤਰ ‘ਚ ਵਧੀਆ ਸੇਵਾਵਾਂ ਦੇ ਦਮ ‘ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ‘ਚ ਅਨੋਖੀ ਛਾਪ ਛੱਡ ਚੁੱਕਾ ਸਰਸਾ ਦਾ ਅਪੈਕਸ ਹਸਪਤਾਲ ਅਤੇ ਆਈਵੀਐਫ ਸੈਂਟਰ ਦੇ ਤਾਜ ‘ਚ ਇੱਕ ਹੋਰ ਰਤਨ ਜੁੜ ਗਿਆ ਹੈ ਬੀਤੇ ਦਿਨੀਂ ਨਵੀਂ ਦਿੱਲੀ ‘ਚ ਹੋਈ ਸਿਕਸ ਸਿਗਮਾ ਹੈਲਥਕੇਅਰ ਲੀਡਰਸ਼ਿਪ ਸਮਿਟ 2019 ‘ਚ ਅਪੈਕਸ ਹਸਪਤਾਲ ਨੂੰ ਬੈਸਟ ਹਸਪਤਾਲ ਆਫ ਦਾ ਈਅਰ ਇਨ ਸਰਜਰ ਐਂਡ ਆਈਵੀਐਫ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। Hospital
ਪ੍ਰੋਗਰਾਮ ‘ਚ ਆਰਮੀ ਚੀਫ ਬਿਪਨ ਰਾਵਤ ਨੇ ਹਸਪਤਾਲ ਸੰਚਾਲਕ ਡਾ. ਆਰ. ਕੇ. ਮਹਿਤਾ ਅਤੇ ਡਾ. ਮਨੀਸ਼ਾ ਮਹਿਤਾ ਨੂੰ ਟਰਾਫੀ ਭੇਂਟ ਕਰਕੇ ਸਨਮਾਨਿਤ ਕੀਤਾ ਜ਼ਿਕਰਯੋਗ ਹੈ ਕਿ ਅਪੈਕਸ ਹਸਪਤਾਲ ਅਤੇ ਆਈਵੀਐਫ ਸੈਂਟਰ ‘ਚ ਪਿਛਲੇ ਕਈ ਸਾਲਾਂ ਤੋਂ ਬੇ-ਔਲਾਦ ਮਾਤਾ-ਪਿਤਾ ਨੂੰ ਟੈਸਟ ਟਿਊਬ ਬੇਬੀ ਰਾਹੀਂ ਸੰਤਾਨ ਸੁੱਖ ਹਾਸਲ ਹੋ ਰਿਹਾ ਹੈ ਹਸਪਤਾਲ ਦੀ ਇਸ ਤਕਨੀਕ ਨਾਲ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਹਾਲ ਹੀ ‘ਚ ਵਿਦੇਸ਼ੀ ਜੋੜੇ ਨੇ ਵੀ ਆਈਵੀਐਫ ਰਾਹੀਂ ਸੰਤਾਨ ਸੁਖ ਪ੍ਰਾਪਤ ਕੀਤਾ ਹੈ।
ਹੁਣ ਅਪੈਕਸ ਹਸਪਤਾਲ ਨੂੰ ਮਿਲੇ ਬੈਸਟ ਹਸਪਤਾਲ ਆਫ ਦਾ ਈਅਰ ਇਨ ਸਰਜਰ ਐਂਡ ਆਈਵੀਐਫ ਐਵਾਰਡ ਨਾਲ ਸਰਸਾ ਜ਼ਿਲ੍ਹੇ ਨੂੰ ਮਾਣ ਪ੍ਰਾਪਤ ਹੋਇਆ ਹੈ ਅਪੈਕਸ ਹਸਪਤਾਲ ਮੈਡੀਕਲ ਦੇ ਖੇਤਰ ‘ਚ ਆਸਕਰ ਐਵਾਰਡ ਆਫ ਹੈਲਥ ਕੇਅਰ ਹਾਸਲ ਕਰਨ ਵਾਲਾ ਹਰਿਆਣਾ ਦਾ ਪਹਿਲਾ ਹਸਪਤਾਲ ਬਣ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਨੂੰ ਮਿਲਿਆ ਸੋਲ ਸ਼ਾਂਤੀ ਪੁਰਸਕਾਰ
ਸੋਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੱਖਣ ਕੋਰਿਆ ਦੀ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ‘ਸੋਲ ਸ਼ਾਂਤੀ ਪੁਰਸਕਾਰ’ ਤੋਂ ਸਨਮਾਨਿਤ ਕੀਤਾ। ਸ੍ਰੀ ਮੋਦੀ ਨੇ ਸੋਲ ਪੀਸ ਪ੍ਰਾਇਜ ਕਲਚਰਲ ਫਾਉਂਡੇਸ਼ਨ ਵੱਲੋਂ ਇਥੇ ਆਯੋਜਿਤ ਸਮਾਰੋਹ ‘ਚ ਇਹ ਪੁਰਸਕਾਰ ਲਿਆ।
ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਤੇ ਯੋਗਦਾਨ ਲਈ ਇਸ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ। ‘ਸੋਲ ਸ਼ਾਤੀ ਪੁਰਸਕਾਰ’ ਇਸ ਤੋਂ ਪਲਿਆਂ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਅਤੇ ਬਾਨ ਦੀ ਮੂਨ ਅਤੇ ਜਰਮਨੀ ਦੀ ਚਾਂਸਲਰ ਏਜਲਾ ਮਰਕੇਲ ਨੂੰ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਤੇ ਸ੍ਰੀ ਮੋਦੀ ਨੇ ਕਿਹਾ, ” ਮੈਂ ਇਹ ਪੁਰਸਕਾਰ ਪਾਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਪੁਰਸਕਾਰ ਭਾਰਤੀ ਦੀ ਜਨਤਾ ਲਈ ਹੈ ਅਤੇ ਪਿਛਲੇ ਪੰਜ ਸਾਲਾਂ ‘ਚ ਦੇਸ਼ ਦੀਆਂ ਪ੍ਰਾਪਤੀਆਂ ਅਤੇ ਸਫਲਤਾ ਨੂੰ ਦਰਸ਼ਾਉਂਦਾ ਹੈ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਨੇ ਕਾਮਨਵੈਲਥ ਤੇ ਏਸ਼ੀਆਈ ਖੇਡਾਂ ਦੇ ਜੇਤੂ 23 ਖਿਡਾਰੀਆਂ ਨੂੰ ਵੰਡੇ ਇਨਾਮ, ਸਪਾਂਸਰਾਂ ਦੀ ਲਈ ਮਦਦ
ਹੋਟਲ ਦੀ ਬੁੱਕਿੰਗ ਖ਼ਰਚ ‘ਚ ਮਦਦ ਤੋਂ ਲੈ ਕੇ ਐਪਲ ਆਈ ਫੋਨ ਤੱਕ ਦਿੱਤੇ ਸਪਾਂਸਰਾਂ ਨੇ
ਪੰਜਾਬ ਸਰਕਾਰ ਵੱਲੋਂ ਵੰਡੇ ਗਏ 15.55 ਕਰੋੜ ਰੁਪਏ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ-2018 ‘ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਫੰਡ ਵਜੋਂ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਾਰੇ ਖਿਡਾਰੀਆਂ ਨੂੰ ਐਪਲ ਆਈ ਫੋਨ ਵੀ ਦਿੱਤਾ ਗਿਆ। ਹਾਲਾਂਕਿ ਐਪਲ ਆਈ ਫੋਨ ਸਰਕਾਰ ਵੱਲੋਂ, ਨਹੀਂ ਸਗੋਂ ਇੱਕ ਸਪਾਂਸਰ ਵੱਲੋਂ ਦਿੱਤਾ ਗਿਆ, ਜਿਹੜਾ ਕਿ ਪੰਜਾਬ ਸਰਕਾਰ ਦੇ ਕਹਿਣ ‘ਤੇ ਤਿਆਰ ਹੋਇਆ ਸੀ। ਇਸ ਨਾਲ ਹੀ ਚੰਡੀਗੜ੍ਹ ਵਿਖੇ ਹੋਏ ਇਸ ਐਵਾਰਡ ਸਮਾਗਮ ‘ਚ ਕਈ ਹੋਰ ਸਪਾਂਸਰਾਂ ਦੀ ਮਦਦ ਵੀ ਪੰਜਾਬ ਸਰਕਾਰ ਵੱਲੋਂ ਲਈ ਗਈ।
ਇਨ੍ਹਾਂ ਸਪਾਂਸਰਾਂ ‘ਚ ਆਈਸੀਆਈਸੀਆਈ ਬੈਂਕ ਵੀ ਪ੍ਰਮੁੱਖ ਤੌਰ ‘ਤੇ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ 23 ਐਪਲ ਆਈ ਫੋਨ ਦੇਣ ਦੇ ਨਾਲ ਹੀ 5 ਸਟਾਰ ਹੋਟਲ ਬੂਕਿੰਗ ‘ਚ ਮਦਦ ਤੋਂ ਲੈ ਕੇ ਹੋਰ ਖਰਚੇ ਕੀਤੇ ਗਏ ਹਨ, ਜਿਸ ‘ਚ ਖਿਡਾਰੀਆਂ ਨੂੰ ਸਿਰਫ ਪੈਸਾ ਹੀ ਸਰਕਾਰ ਵੱਲੋਂ ਦਿੱਤੀ ਗਿਆ।
ਇਸ ਮੌਕੇ ਆਪਣੇ ਭਾਸ਼ਣ ‘ਚ ਮੁੱਖ ਮੰਤਰੀ ਨੇ ਹੇਠਲੇ ਪੱਧਰ ‘ਤੇ ਖੇਡਾਂ ਨੂੰ ਉਤਸ਼ਾਹ ਦੇਣ ਤੇ ਵੱਖ-ਵੱਖ ਪਹਿਲਕਦਮੀਆਂ ਰਾਹੀਂ ਖੇਡਾਂ ‘ਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਅਗਲੀ ਉਲੰਪਿਕ ‘ਚ ਪੰਜਾਬ ਦੇ ਖਿਡਾਰੀ ਪੂਰੀ ਤਰ੍ਹਾਂ ਚਮਕਣਗੇ ਕਿਉਂਕਿ ਸੂਬੇ ‘ਚ ਹੁਨਰ ਦੀ ਕੋਈ ਵੀ ਕਮੀ ਨਹੀਂ ਹੈ।
ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤੇ ਖਿਡਾਰੀਆਂ ‘ਚੋਂ ਹਿਨਾ ਸਿੱਧੂ ਨੂੰ 1.75 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ। ਉਸ ਨੇ ਕਾਮਨਵੈਲਥ ਤੇ ਏਸ਼ੀਆਈ ਖੇਡਾਂ ‘ਚ ਪਿਸਟਲ ਸ਼ੂਟਿੰਗ ‘ਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ ਸਨ। ਇਸੇ ਤਰ੍ਹਾਂ ਹੀ ਪ੍ਰਨਾਬ ਚੋਪੜਾ (ਬੈਡਮਿੰਟਨ ‘ਚ ਸੋਨ ਤਮਗਾ ਜਿੱਤਣ ਲਈ 75 ਲੱਖ ਰੁਪਏ), ਅੰਜੁਮ ਮੋਦਗਿਲ (ਸ਼ੂਟਿੰਗ ‘ਚ ਚਾਂਦੀ ਦਾ ਤਮਗਾ ਜਿੱਤਣ ਲਈ 50 ਲੱਖ ਰੁਪਏ), ਨਵਜੀਤ ਕੌਰ ਢਿੱਲੋਂ (ਡਿਸਕਸ ‘ਚ ਕਾਂਸੇ ਦਾ ਤਮਗਾ ਜਿੱਤਣ ਲਈ 40 ਲੱਖ ਰੁਪਏ), ਵਿਕਾਸ ਠਾਕੁਰ (ਵੇਟ ਲਿਫਟਿੰਗ ‘ਚ ਕਾਂਸੇ ਦਾ ਤਮਗਾ ਜਿੱਤਣ ਲਈ 40 ਲੱਖ ਰੁਪਏ) ਨੂੰ ਸਨਮਾਨਿਤ ਕੀਤਾ ਗਿਆ ਹੈ। ਵੇਟਲਿਫਟਰ ਪ੍ਰਭਦੀਪ ਸਿੰਘ ਵੱਲੋਂ ਚਾਂਦੀ ਦਾ ਤਮਗਾ ਜਿੱਤਣ ਲਈ 50 ਲੱਖ ਰੁਪਏ ਦਾ ਇਨਾਮ ਉਸਦੀ ਮਾਤਾ ਨੇ ਪ੍ਰਾਪਤ ਕੀਤਾ। ਏਸ਼ੀਆਈ ਖੇਡਾਂ ‘ਚ ਤਜਿੰਦਰ ਪਾਲ ਸਿੰਘ ਤੂਰ ਤੇ ਸਵਰਨ ਸਿੰਘ ਨੂੰ ਕ੍ਰਮਵਾਰ ਗੋਲਾ ਸੁੱਟਣ ਤੇ ਰੋਇੰਗ ‘ਚ ਸੋਨ ਤਮਗਾ ਜਿੱਤਣ ਵਾਸਤੇ ਇੱਕ-ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ ਹੈ।
ਜਕਾਰਤਾ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਹਾਕੀ ਖਿਡਾਰੀ ਵਿੱਚ ਸ਼ਾਮਲ ਹੋਰਨਾਂ ਖਿਡਾਰੀਆਂ ਨੂੰ ਵੀ 50-50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਜੋ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਾਪਤ ਕੀਤਾ ਹੈ। ਇਹ ਖਿਡਾਰੀ ਇਸ ਵੇਲੇ ਭਾਰਤੀ ਹਾਕੀ ਦੇ ਰਾਸ਼ਟਰੀ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਰੋਇੰਗ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਭਗਵਾਨ ਸਿੰਘ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਖੇਡ ਸਮਾਰੋਹ ਨੂੰ ਪੰਜਾਬ ਦੇ ਖੇਡ ਇਤਿਹਾਸ ਵਿੱਚ ਅਹਿਮ ਮੌਕੇ ਦੱਸਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਦੀ ਵਾਗਡੋਰ ਇਸ ਵੇਲੇ ਖੁਦ ਖਿਡਾਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ‘ਚ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਹਾਲ ਹੀ ‘ਚ ਵਿਆਪਕ ਖੇਡ ਨੀਤੀ ਨੂੰ ਅਮਲ ‘ਚ ਲਿਆਂਦਾ ਹੈ, ਜਿਸ ਨਾਲ ਪੰਜਾਬ ‘ਚ ਖੇਡਾਂ ਨੂੰ ਹੋਰ ਉਤਸ਼ਾਹ ਮਿਲੇਗਾ।
ਹੱਥ ਅੱਡਣ ਤੋਂ ਪਹਿਲਾਂ ਸਾਡੇ ਨਾਲ ਗੱਲ ਕਰ ਲੈਂਦੀ ਸਰਕਾਰ, ਅਸੀਂ ਦੇ ਦਿੰਦੇ ਪੈਸੇ : ਵਿੱਜ
ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਕੋਲ ਹੁਣ ਸਮਾਗਮ ਕਰਨ ਲਈ ਵੀ ਪ੍ਰਾਈਵੇਟ ਕੰਪਨੀਆਂ ਤੋਂ ਸਪਾਂਸਰਸ਼ਿਪ ਲੈਣ ਦੀ ਜ਼ਰੂਰਤ ਪੈਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਕਿਸੇ ਕੰਪਨੀ ਕੋਲ ਹੱਥ ਅੱਡਣ ਦੀ ਬਜਾਇ ਪੰਜਾਬ ਸਰਕਾਰ ਉਨ੍ਹਾਂ ਨਾਲ ਗੱਲ ਕਰ ਲੈਂਦੀ, ਉਹ ਹਰਿਆਣਾ ਵੱਲੋਂ ਪੈਸੇ ਦੇ ਦਿੰਦੇ ਪਰ ਇੰਜ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਹੈ ਕਿ ਉਹ 70-80 ਹਜ਼ਾਰ ਰੁਪਏ ਦਾ ਐਪਲ ਆਈ ਫੋਨ ਲੈਣ ਲਈ ਕੰਪਨੀਆਂ ਅੱਗੇ ਹੱਥ ਅੱਡ ਰਹੀ ਹੈ।
ਸਿੱਧੂ ਨੂੰ ਨਹੀਂ ਮਿਲਿਆ ਮੌਕਾ, ਪਰਗਟ ਸਿੰਘ ਤੋਂ ਹੀ ਇਨਾਮ ਵੰਡਵਾਉਂਦੇ ਰਹੇ ਅਮਰਿੰਦਰ ਸਿੰਘ
ਇਨਾਮ ਵੰਡ ਸਮਾਹੋਰ ਵਿੱਚ ਨਵਜੋਤ ਸਿੱਧੂ ਨੂੰ ਸਟੇਜ ‘ਤੇ ਸੱਦ ਲਿਆ ਗਿਆ ਸੀ ਪਰ ਸਟੇਜ ‘ਤੇ ਇੱਕ ਵਾਰ ਫੁੱਲਾਂ ਦਾ ਗੁਸਦਲਤਾ ਇੱਕ ਖਿਡਾਰੀ ਨੂੰ ਦਿਵਾਉਣ ਤੋਂ ਇਲਾਵਾ ਇੱਕ ਵੀ ਇਨਾਮ ਨਵਜੋਤ ਸਿੱਧੂ ਦੇ ਹੱਥੋਂ ਖਿਡਾਰੀਆਂ ਨੂੰ ਨਹੀਂ ਦਿਵਾਇਆ ਗਿਆ। ਜਦੋਂ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਖੜ੍ਹੇ ਪਰਗਟ ਸਿੰਘ ਤੇ ਮਿਲਖਾ ਸਿੰਘ ਤੋਂ ਅਮਰਿੰਦਰ ਸਿੰਘ ਵਾਰ-ਵਾਰ ਇਨਾਮ ਵੰਡਵਾਉਂਦੇ ਰਹੇ।
ਸੁਖਦੇਵ ਢੀਂਡਸਾ ਪੁੱਜੇ ਸਮਾਗਮ ‘ਚ ਪਰ ਨਹੀਂ ਕੀਤੀ ਕੋਈ ਗੱਲਬਾਤ
ਸ਼੍ਰੋਮਣੀ ਅਕਾਲੀ ਦਲ ਤੋਂ ਨਰਾਜ਼ ਚੱਲ ਰਹੇ ਸੁਖਦੇਵ ਸਿੰਘ ਢੀਂਡਸਾ ਕਾਂਗਰਸ ਦੀ ਸਰਕਾਰ ਵੱਲੋਂ ਕਰਵਾਏ ਗਏ ਇਨਾਮ ਵੰਡ ਸਮਾਗਮ ‘ਚ ਤਾਂ ਪੁੱਜੇ ਪਰ ਉਨ੍ਹਾਂ ਨੇ ਰਾਜਨੀਤਿਕ ਮੁੱਦੇ ‘ਤੇ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਪੱਤਰ ਲਿਖਣ ਤੋਂ ਬਾਅਦ ਉਨ੍ਹਾਂ ਦੀ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ ‘ਤੇ ਪਹਿਲਾਂ ਵਾਂਗ ਖੜ੍ਹੇ ਹਨ ਅਤੇ ਜਿਹੜੀ ਚਿੱਠੀ ਉਨ੍ਹਾਂ ਲਿਖੀ ਸੀ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਉਨ੍ਹਾਂ ਇਸ ਤੋਂ ਜ਼ਿਆਦਾ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਮਈ 2016 ‘ਚ ਵਾਪਰੀ ਸੀ ਇਹ ਘਟਨਾ | Mansa News
ਮਾਨਸਾ (ਸੱਚ ਕਹੂੰ ਨਿਊਜ਼)। ਨਾਬਾਲਿਗ ਬੱਚੀ ਨਾਲ ਦੁਰਾਚਾਰ ਕਰਨ ਤੋਂ ਬਾਅਦ ਉਸਦੀ ਗਲਾ ਘੁਟ ਕੇ ਕਤਲ ਕਰਨ ਦੇ ਇੱਕ ਮਾਮਲੇ ‘ਚ ਅੱਜ ਵਧੀਕ ਸੈਸ਼ਨ ਜੱਜ ਮਾਨਸਾ ਦੀ ਮਾਣਯੋਗ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਬੱਚੀ ਦੇ ਮਾਪਿਆਂ ਨੇ ਇਸ ਫੈਸਲੇ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। (Mansa News)
ਵਧੀਕ ਜ਼ਿਲ੍ਹਾ ਸੈਸ਼ਨ ਜੱਜ ਜਸਪਾਲ ਵਰਮਾ ਨੇ ਅੱਜ ਪੀੜਤ ਧਿਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁਲਜ਼ਮ ਕਾਲਾ ਰਾਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਬਚਾਅ ਪੱਖ ਦੇ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਮਾਨਸਾ ‘ਚ ਇਹ ਪਹਿਲਾ ਕੇਸ ਹੈ, ਜਿਸ ‘ਚ ਨਾਬਾਲਿਗ ਨਾਲ ਦੁਰਾਚਾਰ ਕਰਕੇ ਕਤਲ ਕਰਨ ਦੇ ਦੋਸ਼ ‘ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਐਡਵੋਕੇਟ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਮਰ ਕੈਦ ਦੀ ਸਜ਼ਾ ਤਾਂ ਸੁਣਾਈ ਗਈ ਹੈ ਪਰ ਫਾਂਸੀ ਦਾ ਮਾਨਸਾ ਅਦਾਲਤ ਵੱਲੋਂ ਸੁਣਾਇਆ ਗਿਆ ਇਹ ਪਹਿਲਾ ਫੈਸਲਾ ਹੈ। (Mansa News)
ਵੇਰਵਿਆਂ ਮੁਤਾਬਿਕ ਜ਼ਿਲ੍ਹੇ ਦੇ ਇੱਕ ਪਿੰਡ ‘ਚ ਹਰਿਆਣਾ ਦੇ ਪਿੰਡ ਰੂਪਾਂ ਵਾਲੀ ਦਾ ਵਾਸੀ ਕਾਲਾ ਰਾਮ ਉਰਫ ਕਾਲਾ ਸਿੰਘ (42) ਆਪਣੀ ਭਾਣਜੀ ਦੇ ਸ਼ਾਦੀ ਸਮਾਗਮ ‘ਚ ਹਿੱਸਾ ਲੈਣ ਲਈ ਪਹੁੰਚਿਆ ਹੋਇਆ ਸੀ ਇਹ ਵਿਅਕਤੀ 10 ਮਈ 2016 ਦੀ ਸ਼ਾਮ ਨੂੰ ਉੱਥੇ ਹੀ ਗੁਆਂਢ ‘ਚ ਰਹਿਣ ਵਾਲੀ ਛੇ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਪੰਜਾਬ-ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਲਧੂਵਾਸ ਲੈ ਗਿਆ ਜਿੱਥੇ ਇਸ ਹਵਸੀ ਵਿਅਕਤੀ ਨੇ ਦੁਰਾਚਾਰ ਤੋਂ ਬਾਅਦ ਗਲਾ ਘੁੱਟ ਕੇ ਬੱਚੀ ਦੀ ਹੱਤਿਆ ਕਰ ਦਿੱਤੀ ਦੇਰ ਰਾਤ ਤੱਕ ਬੱਚੀ ਦੇ ਘਰ ਨਾ ਪਹੁੰਚਣ ਤੋਂ ਪ੍ਰੇਸ਼ਾਨ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਾਲਾ ਰਾਮ ਵੀ ਘਰੋਂ ਗਾਇਬ ਹੈ ਕਾਫੀ ਸਮਾਂ ਦੇਖਭਾਲ ਕਰਨ ਮਗਰੋਂ ਪਰਿਵਾਰਕ ਮੈਂਬਰਾਂ ਨੇ ਇਸਦੀ ਸੂਚਨਾ ਬੋਹਾ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ : ਹੜ੍ਹ ਪ੍ਰਬੰਧਾਂ ਚ ਕੁਤਾਹੀ, ਡੀਸੀ ਨੇ ਕਾਨੂੰਗੋ ਨੂੰ ਕੀਤਾ ਮੁਅੱਤਲ
ਪੁਲਿਸ ਨੇ 11 ਮਈ 2016 ਨੂੰ ਪਿੰਡ ਲਧੂਵਾਸ ਦੀ ਡ੍ਰੇਨ ‘ਚੋਂ ਉਕਤ ਬੱਚੀ ਦੀ ਲਾਸ਼ ਬਰਾਮਦ ਕਰਕੇ ਉਸਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਬੋਹਾ ਪੁਲਿਸ ਨੇ ਬੱਚੀ ਦੇ ਪਿਤਾ ਮਹਿਮਾ ਸਿੰਘ ਦੀ ਸ਼ਿਕਾਇਤ ‘ਤੇ ਉਸ ਖਿਲਾਫ ਧਾਰਾ 364, 302, 376 ਤੇ 201 ਤਹਿਤ ਮਾਮਲਾ ਦਰਜ਼ ਕੀਤਾ ਸੀ ਥਾਣਾ ਬੋਹਾ ਦੇ ਤੱਤਕਾਲੀ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਦੂਜੇ ਦਿਨ ਹੀ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਲਾਸ਼ ਨੂੰ ਲਧੂਵਾਸ ਦੀ ਡਰੇਨ ‘ਚੋਂ ਬਰਾਮਦ ਕਰ ਲਿਆ ਸੀ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਦਿਨ ਵੇਲੇ ਵੀ ਕਾਲਾ ਰਾਮ ਉਸ ਬੱਚੀ ਨੂੰ ਨਾਲ ਲੈ ਕੇ ਘੁੰਮਦਾ ਸੀ ਅਤੇ ਘਟਨਾ ਵਾਲੇ ਦਿਨ ਵੀ ਪਿੰਡ ਤੋਂ ਬਾਹਰ ਉਸ ਬੱਚੀ ਨੂੰ ਲਿਜਾਂਦਾ ਵੇਖਿਆ ਸੀ ਬੱਚੀ ਦੀ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਹੀ ਕਾਲਾ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਆਈਐੱਨਐੱਸਵੀ ਤਾਰਿਨੀ ਦੀ ਟੀਮ ਨੂੰ ਮੇਨਕਾ ਨੇ ਦਿੱਤਾ ਨਾਰੀ ਸ਼ਕਤੀ ਪੁਰਸਕਾਰ
ਨਵੀਂ ਦਿੱਲੀ, (ਏਜੰਸੀ)। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਛੋਟੀ ਪਾਲ ਬੇੜੀ ਆਈਐੱਨਐੱਸਵੀ ਤਾਰਿਨੀ ‘ਚ ਸਮੁੰਦਰ ਦੇ ਰਸਤੇ ਧਰਤੀ ਦਾ ਚੱਕਰ ਲਾਉਣ ਵਾਲੀਆਂ ਸਮੁੰਦਰੀ ਫੌਜ ਦੀਆਂ ਛੇ ਜਾਂਬਾਜ਼ ਮਹਿਲਾ ਅਧਿਕਾਰੀਆਂ ਨੂੰ ਵੀਰਵਾਰ ਨੂੰ ਨਾਰੀ ਸ਼ਕਤੀ ਪੁਰਸਕਾਰ ਦਿੱਤਾ। ਸ੍ਰੀਮਤੀ ਗਾਂਧੀ ਨੇ ਇੱਥੇ ਆਪਣੇ ਦਫ਼ਤਰ ‘ਚ ਹੋਏ ਇੱਕ ਸਮਾਰੋਹ ‘ਚ ਇਨ੍ਹਾਂ ਮਹਿਲਾ ਅਧਿਕਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਬਹਾਦਰੀ ਭਰੇ ਕਾਰਨਾਮੇ ਨਾਲ ਪੂਰੇ ਦੇਸ਼ ਨੂੰ ਪ੍ਰੇਰਨਾ ਮਿਲੀ ਹੈ। (INSV Tarini)
ਕੇਂਦਰੀ ਮੰਤਰੀ ਨੇ ਅਭਿਆਨ ਨੂੰ ਸਫਲਤਾ ਪੂਰਵਕ ਪੂਰਾ ਕਰਨ ਲਈ ਇਨ੍ਹਾਂ ਸਾਰਿਆਂ ਨੂੰ ਵਧਾਈ ਵੀ ਦਿੱਤੀ। ਸਮੁੰਦਰੀ ਫੌਜ ਦੀਆਂ ਛੇ ਜਾਂਬਾਜ਼ ਮਹਿਲਾ ਅਧਿਕਾਰੀਆਂ ਨੇ ‘ਨਾਵਿਕਾ ਸਾਗਰ ਚੱਕਰ’ ਅਭਿਆਨ ਤਹਿਤ ਪੂਰੀ ਧਰਤੀ ਦਾ ਚੱਕਰ ਲਾਇਆ ਹੈ। ਸਮੁੰਦਰ ਦੇ ਰਸਤੇ ਦੁਨੀਆ ਦਾ ਚੱਕਰ ਲਾਉਣ ਵਾਲੀ ਇਹ ਭਾਰਤ ਦੀ ਪਹਿਲੀ ਮਹਿਲਾ ਅਭਿਆਨ ਟੀਮ ਹੈ। ਸਮਾਰੋਹ ‘ਚ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ ਵਾਲੇ ਇਸ ਅਭਿਆਨ ਟੀਮ ਦੀਆਂ ਮੈਂਬਰਾਂ ਨੇ ਆਪਣੀ ਯਾਤਰਾ ਬਾਰੇ ਇੱਕ ਪੇਸ਼ਕਾਰੀ ਦਿੱਤੀ ਤੇ ਆਪਣੇ ਮਿਸ਼ਨ, ਉਸ ਦੀ ਤਿਆਰੀ, ਟ੍ਰੇਨਿੰਗ ਤੇ ਤਜਰਬਿਆਂ ਬਾਰੇ ਵਿਸਥਾਰ ਨਾਲ ਦੱਸਿਆ। (INSV Tarini)
ਅਭਿਆਨ ਟੀਮ ਦੀਆਂ ਹੋਰ ਮੈਂਬਰਾਂ ‘ਚ ਲੈ. ਕਮਾਂਡਰ ਪ੍ਰਤਿਭਾ ਜਾਮਵਾਲ, ਪੀ ਸਵਾਤੀ ਤੇ ਲੈਫਟੀਨੈਂਟ ਐਸ ਵਿਜਿਆ ਦੇਵੀ, ਬੀ ਐਸ਼ਵਰਿਆ ਤੇ ਪਾਇਲ ਗੁਪਤਾ ਸ਼ਾਮਲ ਹਨ। ਇਸ ਤੋਂ ਪਹਿਲਾਂ ਇਹ ਮਹਿਲਾ ਅਧਿਕਾਰੀ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੀਆਂ ਸਨ। ਇਹ ਅਭਿਆਨ ਟੀਮ ਅੱਠ ਮਹੀਨੇ ਬਾਅਦ 21 ਮਈ ਨੂੰ ਗੋਆ ਪਰਤੀ ਸੀ, ਜਿੱਥੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੇ ਸਮੁੰਦਰੀ ਫੌਜ ਮੁਖੀ ਐਡਮਿਰਲ ਲਾਂਬਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। (INSV Tarini)