Going - Sach Kahoon Punjabi
ਸਿੱਖਿਆ ਵਿਭਾਗ ਕਰ ਰਿਹਾ ਐ ਕਮਾਲ, ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਐ ਜ਼ੋਰਾਂ ਨਾਲ
ਸਿੱਖਿਆ ਵਿਭਾਗ ਨੇ ਫਾਈਨਲ ਪਰੀਖਿਆ ਸਮੇਂ ਵੀ ਕਰ ਦਿੱਤੇ ਤਬਾਦਲੇ, ਕਈ ਪ੍ਰਿੰਸੀਪਲਾਂ ਦੇ ਕੀਤੇ ਤਬਾਦਲੇ
ਪੰਜਾਬ ਸਰਕਾਰ ਵਿੱਚ ਪਹਿਲਾ ਵਿਭਾਗ, ਜਿਹੜੇ ਵਿਭਾਗ ਵਿੱਚ ਪਿਛਲੇ ਸਾਲ ਤੋਂ ਹੁਣ ਤੱਕ ਚਲ ਰਹੇ ਹਨ ਤਬਾਦਲੇ
ਤਬਾਦਲਾ ਨੀਤੀ ਤਹਿਤ ਤੈਅ ਸਮੇਂ ਦੌਰਾਨ ਹੀ ਹੋ ਸਕਦੇ ਹਨ ਤਬਾਦਲੇ ਪਰ ਸਿੱਖਿਆ ਵਿਭਾਗ ਨਹੀਂ ਕਰ ਰਿਹਾ ਐ ਨੀਤੀ ਨੂੰ ਲਾਗੂ
ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਦਾ ਸਿੱਖਿਆ ਵਿਭਾਗ (Education Department) ਕਮਾਲ ਹੀ ਕਰਨ ਲੱਗਿਆ ਹੋਇਆ ਹੈ, ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਦਾ ਕੰਮ ਬੰਦ ਹੋਏ ਨੂੰ ਮਹੀਨੇ ਬੀਤੇ ਗਏ ਹਨ ਪਰ ਸਿੱਖਿਆ ਵਿਭਾਗ ਹੀ ਇਹੋ ਜਿਹਾ ਹੈ, ਜਿਥੇ ਕਿ ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਹੈ। ਸਿੱਖਿਆ ਵਿਭਾਗ ਇਨਾਂ ਦਿਨਾਂ ਵਿੱਚ ਤਬਾਦਲੇ ਵੀ ਉਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਰਨ ਵਿੱਚ ਲੱਗਿਆ ਹੋਇਆ ਹੈ, ਜਿਸ ਨਾਲ ਸਰਕਾਰੀ ਸਕੂਲ ‘ਚ ਪੜਾਈ ਕਰਦੇ ਵਿਦਿਆਰਥੀਆਂ ਦੀ ਪਰੀਖਿਆਵਾਂ ‘ਤੇ ਵੀ ਖ਼ਾਸਾ ਅਸਰ ਪੈ ਸਕਦਾ ਹੈ
ਇਸ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਆਪਣੇ ਵੱਖ ਤਰੀਕੇ ਨਾਲ ਹੀ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ। ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ 16 ਸਕੂਲ ਪ੍ਰਿੰਸੀਪਲਾਂ ਦੇ ਤਬਾਦਲੇ ਕਰਕੇ ਨਵੀਂ ਤੈਨਾਤੀ ਦੇ ਆਦੇਸ਼ ਜਾਰੀ ਕੀਤੇ ਹਨ। ਇਨਾਂ ਸਾਰੇ ਪ੍ਰਿੰਸੀਪਲਾਂ ਦੇ ਤਬਾਦਲੇ ਦੇ ਆਦੇਸ਼ ਵੀ ਤੁਰੰਤ ਹੀ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਜਲਦ ਹੀ ਇਹ ਸਾਰੇ ਆਪਣੀ ਨਵੀਂ ਤੈਨਾਤੀ ਦਾ ਕਾਰਜਭਾਰ ਵੀ ਸੰਭਾਲ ਲੈਣ।
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰਨ ਲਈ ਇੱਕ ਤੈਅ ਸੀਮਾ ਦਾ ਆਦੇਸ਼ ਪਿਛਲੇ ਸਾਲ ਮਈ ਮਹੀਨੇ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਦੌਰਾਨ ਕੁਝ ਦਿਨਾਂ ਦਾ ਵਾਧਾ ਕਰਦੇ ਹੋਏ ਵਿਭਾਗਾਂ ਨੂੰ ਹੋਰ ਤਬਾਦਲੇ ਕਰਨ ਲਈ ਵਾਧੂ ਸਮਾਂ ਵੀ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਭਰ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਕਰਨ ‘ਤੇ ਪਾਬੰਦੀ ਲਾ ਦਿੱਤੀ ਸੀ। ਇਥੇ ਹੀ ਕੋਈ ਜਰੂਰੀ ਤਬਾਦਲਾ ਕਰਨ ਦੀ ਜਰੂਰਤ ਸਮਝਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਤੋਂ ਉਸ ਦੀ ਪ੍ਰਵਾਨਗੀ ਲੈਣ ਲਈ ਕਿਹਾ ਸੀ।
ਇਨਾਂ ਆਦੇਸ਼ਾਂ ਤੋਂ ਬਾਅਦ ਜ਼ਿਆਦਾਤਰ ਸਰਕਾਰੀ ਵਿਭਾਗਾਂ ਵੱਲੋਂ ਤਬਾਦਲੇ ਬੰਦ ਕਰਕੇ ਕਰਮਚਾਰੀਆਂ ਨੂੰ ਆਪਣੇ ਕੰਮਾਂ ਵਲ ਧਿਆਨ ਦੇਣ ਲਈ ਕਿਹਾ ਗਿਆ ਅਤੇ ਇਹ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਮਈ ਜੂਨ ਵਿੱਚ ਤਬਾਦਲੇ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਤਬਾਦਲੇ ਕਰ ਦਿੱਤੇ ਜਾਣਗੇ ਪਰ ਇਥੇ ਹੀ ਸਿੱਖਿਆ ਵਿਭਾਗ ਇਹੋ ਜਿਹਾ ਨਿਵੇਕਲਾ ਵਿਭਾਗ ਹੈ, ਜਿਥੇ ਪੂਰਾ ਸਾਲ ਬੀਤਣ ਤੋਂ ਬਾਅਦ ਵੀ ਤਬਾਦਲੇ ਦਾ ਕੰਮ ਰੁਕਣ ਦਾ ਨਾਅ ਹੀ ਨਹੀਂ ਰਿਹਾ।
Education Department | ਸਿੱਖਿਆ ਵਿਭਾਗ ਵੱਲੋਂ ਇਸੇ ਸਾਲ ਜਨਵਰੀ ਵਿੱਚ ਵੀ ਤਬਾਦਲੇ ਕੀਤੇ ਗਏ ਸਨ ਅਤੇ ਹੁਣ ਫਰਵਰੀ ਵਿੱਚ ਵੀ ਤਬਾਦਲੇ ਦਾ ਦੌਰ ਜਾਰੀ ਰੱਖਿਆ ਹੋਇਆ ਹੈ। ਬੀਤੇ ਦਿਨ 4 ਫਰਵਰੀ ਨੂੰ 13 ਪ੍ਰਿੰਸੀਪਲ ਅਤੇ 3 ਜਿਲ੍ਹਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਦੇ ਕੁਲ 16 ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਨਾਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਲਈ ਵੀ ਕਿਹਾ ਹੈ।
ਨਤੀਜੇ ਦੀ ਚਿੰਤਾ ਐ ਤਾਂ ਤਬਾਦਲੇ ਕਿਉਂ ਕਰ ਰਿਹਾ ਐ ਸਿੱਖਿਆ ਵਿਭਾਗ
Education Department ਸਿੱਖਿਆ ਵਿਭਾਗ ਵੱਲੋਂ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕਰਨ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਹਨ ਕਿ ਜਿਹੜੇ ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ ਹਨ, ਉਹ ਆਪਣੇ ਨਵੇਂ ਅਤੇ ਪੁਰਾਣੇ ਸਕੂਲ ਦੇ ਸਲਾਨਾ ਨਤੀਜਿਆਂ ਲਈ ਜ਼ਿੰਮੇਵਾਰ ਹੋਣਗੇ। ਇਥੇ ਇਹ ਸਮਝ ਨਹੀਂ ਆ ਰਹੀਂ ਹੈ ਕਿ ਜੇਕਰ ਸਿੱਖਿਆ ਵਿਭਾਗ ਸਲਾਨਾ ਨਤੀਜਿਆਂ ਲਈ ਇੰਨਾ ਹੀ ਜਿਆਦਾ ਚਿੰਤਤ ਹੈ ਤਾਂ ਉਨਾਂ ਵਲੋਂ ਤਬਾਦਲੇ ਹੀ ਕਿਉਂ ਕੀਤੇ ਜਾ ਰਹੇ ਹਨ। ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਲਾਨਾ ਪਰੀਖਿਆਵਾਂ ਇਸੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਹਨ
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਣੇ ਬੁਲਾਰੇ ਨਹੀਂ ਚੁੱਕਦੇ ਫੋਨ
ਸਿੱਖਿਆ ਵਿਭਾਗ ਇਸ ਸਮੇਂ ਕਿਉਂ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ, ਇਸ ਸਬੰਧੀ ਜਾਣਕਾਰੀ ਲੈਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ Àਨ੍ਹਾਂ ਫੋਨ ਨਹੀਂ ਚੁੱਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਸ ਸਟੈਂਡ ਤੋਂ ਮੋਤੀ ਮਹਿਲਾਂ ਵੱਲ ਕੀਤੀ ਗਈ ਰੋਹ ਭਰਪੂਰ ਰੈਲੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਤੇ ਯੂਟੀ ਇੰਪਲਾਈਜ਼ ਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਦੇ ਸੱਦੇ ‘ਤੇ ਪੰਜਾਬ ਦੇ ਮੁਲਾਜ਼ਮਾਂ-ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਵੱਡੀ ਗਿਣਤੀ ‘ਚ ਕਰਮਚਾਰੀ ਬੱਸ ਸਟੈਂਡ ਨੇੜਲੇ ਪੁਲ ਹੇਠਾਂ ਇਕੱਠੇ ਹੋਏ ਤੇ ਇੱਥੇ ਜੰਮ ਕੇ ਸਰਕਾਰ ਖਿਲਾਫ ਨਾਰਅੇਬਾਜ਼ੀ ਕੀਤੀ ਗਈ। ਇਕੱਠੇ ਹੋਏ ਇਨ੍ਹਾਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਮੋਤੀ ਮਹਿਲਾਂ ਨੂੰ ਘੇਰਨ ਲਈ ਰੋਹ ਭਰਪੂਰ ਰੈਲੀ ਕੱਢਦਿਆਂ ਬੱਸ ਸਟੈਂਡ ਤੋਂ ਮੋਤੀ ਮਹਿਲ ਵੱਲ ਨੂੰ ਚਾਲੇ ਪਾ ਦਿੱਤੇ। ਜਿੱਥੇ ਇਨ੍ਹਾਂ ਨੂੰ ਭਾਰੀ ਪੁਲਿਸ ਫੋਰਸ ਨੇ ਫੁਹਾਰਾ ਚੌਂਕ ਨੇੜੇ ਰੋਕ ਲਿਆ, ਜਿਸ ਕਾਰਨ ਕਈ ਘੰਟੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਤੇ ਵਾਹਨਾਂ ਦੀਆਂ ਕਈ-ਕਈ ਕਿੱਲੋਮੀਟਰ ਤੱਕ ਲੰਮੀਆਂ ਲਾਈਨਾਂ ਲੱਗ ਗਈਆਂ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਜਗਦੀਸ਼ ਸਿੰਘ ਚਾਹਲ, ਰਣਧੀਰ ਸਿੰਘ ਢਿੱਲੋਂ ਗੁਰਮੇਲ ਸਿੰਘ ਮੈਡਲੇ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਆਪੂਰਨ ਨਿਪਟਾਰਾ ਨਾ ਕੀਤਾ ਤਾਂ ਪੰਜਾਬ ਦੇ ਮੁਲਾਜ਼ਮਾਂ ਦੇ ਸਿਰਮੌਰ ਬਜ਼ੁਰਗ ਆਗੂ ਸੱਜਣ ਸਿੰਘ ਵੱਲੋਂ ਕਿਸੇ ਦਿਨ ਵੀ ਢੁੱਕਵੇਂ ਸਮੇਂ ‘ਤੇ ਆਪਣਾ ਚੌਥਾ ਮਰਨ ਵਰਤ ਚੰਡੀਗੜ੍ਹ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਰੈਲੀ ਦੌਰਾਨ 11 ਨਵੰਬਰ ਨੂੰ ਚੰਡੀਗੜ੍ਹ ਵਿਖੇ ਜੱਥੇਬੰਦਕ ਕਨਵੈਨਸ਼ਨ ਕੀਤੇ ਜਾਣ, 15 ਨਵੰਬਰ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕਾ ਬਠਿੰਡਾ, 27 ਨਵੰਬਰ ਨੂੰ ਮੋਹਾਲੀ, 6 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਵਿੱਦਿਆ ਮੰਤਰੀ ਤੇ ਲੋਕਲ ਬਾਡੀ ਮੰਤਰੀ ਵਿਧਾਨ ਸਭਾ ਹਲਕਿਆ ਤੇ 20 ਦਸੰਬਰ ਨੂੰ ਖੁਰਾਕ ਸਪਲਾਈ ਮੰਤਰੀ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਵਿਖੇ ਜੋਨਲ ਰੈਲੀਆਂ ਤੇ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਦੇ ਨਾਂਅ ‘ਤੇ ਮੈਮੋਰੰਡਮ ਯਾਦ ਪੱਤਰ ਦੇ ਰੂਪ ਵਿੱਚ ਉੱਪ ਮੰਡਲ ਮੈਜਿਸਟੇਟ ਨੇ ਪ੍ਰਾਪਤ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ ਨਾਲ 30 ਅਕਤੂਬਰ ਨੂੰ ਮੁਲਾਜਮ ਆਗੂਆਂ ਦੀ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇਸ ਮੌਕੇ ਰਣਜੀਤ ਸਿੰਘ ਰਾਣਵਾਂ, ਹਰਭਜਨ ਸਿੰਘ ਪਿਲਖਣੀ, ਮੋਹਨ ਸਿੰਘ ਨੇਗੀ, ਅਸ਼ੀਸ਼ ਜੁਲਾਹਾ, ਕਰਤਾਰ ਸਿੰਘ ਪਾਲ, ਡੀ. ਪੀ. ਮੋੜ, ਉਤਮ ਸਿੰਘ ਬਾਗੜੀ, ਅਰਵਿੰਦਰ ਗੋਲਡੀ, ਅਮਰੀਕ ਸਿੰਘ, ਗੁਰਮੀਤ ਸਿੰਘ ਵਾਲੀਆ, ਸੁਖਚੈਨ ਸਿੰਘ ਖਹਿਰਾ, ਨਰਿੰਦਰ ਮੋਹਨ ਸ਼ਰਮਾ, ਦੁਰਗਾ ਬਾਈ, ਜਗਮੋਹਨ ਨੋਲੱਖਾ,  ਜੋਗਿੰਦਰ ਸਿੰਘ, ਕੁਲਦੀਪ ਸਿੰਘ, ਖੁਸ਼ਵਿੰਦਰ ਕਪਿਲਾ, ਦੀਪ ਚੰਦ ਹੰਸ, ਜਗਜੀਤ ਸਿੰਘ ਦੁਆ, ਮੇਲਾ ਸਿੰਘ, ਗੁਰਵੰਤ ਸਿੰਘ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਤੀਨ ਅਤੇ ਬੋਲਟਨ ਦੀ ਮੁਲਾਕਾਤ ਤੈਅ: ਰੂਸ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਰੂਸ ਇਸ ਸਲਾਹ ਦੀ ਉਲੰਘਨਾ ਕਰ ਰਿਹੈ
ਮਾਸਕੋ, ਏਜੰਸੀ
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤੀਨ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਰਮਿਆਨ ਹੋਣ ਵਾਲੀ ਬਹੁਪ੍ਰਤੀਕਸ਼ਿਤ ਮੁਲਾਕਾਤ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।   ਪੁਤੀਨ ਦੇ ਪ੍ਰੈੱਸ ਸਕੱਤਰ ਦਿਮਿਤਰਿ ਪੇਸ਼ਕੋਵ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।  ਰੂਸ ਦੀ ਇੱਕ ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਪੁਤੀਨ ਦੇ ਪ੍ਰੋਗਰਾਮ ‘ਚ ਬਦਲਾਅ ਸਬੰਧੀ ਪੁੱਛੇ ਗਏ ਪ੍ਰਸ਼ਨ ਦੇ ਜਵਾਬ ‘ਚ ਪੇਸ਼ਕੋਵ ਨੇ ਇਸ ਨੂੰ ਮਨ੍ਹਾਂ ਕਰਦਿਆਂ ਕਿਹਾ ਕਿ ਇਸ ਮੀਟਿੰਕ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਨਾਲ ਮੱਧ ਦੂਰੀ ਤੱਕ ਮਾਰ ਕਰਨ ਵਾਲੇ ਪ੍ਰਮਾਣੂ ਹਥਿਆਰਾਂ ਸਬੰਧੀ ਕੀਤੀ ਗਈ ਆਈਐਨਐਫ ਸਲਾਹ ਨਾਲ ਵੱਖ ਹੋਣ ਦੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਰੂਸ ਇਸ ਸਲਾਹ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਬੋਲਟਨ ਉੱਤਮ ਰੂਸੀ ਅਧਿਕਾਰੀਆਂ ਨਾਲ ਚਰਚਾ ਕਰਨ ਲਈ 22 ਅਤੇ 23 ਅਕਤੂਬਰ ਨੂੰ ਮਾਸਕੋ ਪਹੁੰਚਣਗੇ। ਬੋਲਟਨ ਨੂੰ ਅਮਰੀਕਾ ਦੇ ਆਈਐਨਐਲ ਸਲਾਹ ਨਾਲ ਵੱਖ ਹੋਣ ਦੀ ਯੋਜਨਾ ਤੋਂ ਰੂਸ ਨੂੰ ਜਾਣੂ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਆਪ ਆਗੂਆਂ ਨੂੰ ਪੁਲਿਸ ਨੇ ਝੰਬਿਆਂ
ਪਾਣੀ ਦੀਆਂ ਤੋਪਾਂ ਨਾਲ ਭਜਾਏ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਲੀਡਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਜੰਮ ਕੇ ਝੰਬਿਆ ਅਤੇ ਪਾਣੀ ਦੀਆਂ ਤੋਪਾਂ ਨਾਲ ਹਮਲਾ ਕਰਦੇ ਹੋਏ ਮੌਕੇ ਤੋਂ ਭਜਾ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅੱਧੀ ਦਰਜ਼ਨ ਵਿਧਾਇਕਾਂ ਸਣੇ ਵੱਡੀ ਗਿਣਤੀ ਵਿੱਚ ਲੀਡਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ, ਜਿਨ੍ਹਾਂ ਨੂੰ ਕੁਝ ਘੰਟਿਆਂ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ।
ਇੱਥੇ ਹੀ ਕੁਝ ਲੀਡਰਾਂ ਨੂੰ ਪੁਲਿਸ ਨਾਲ ਹੱਥੋਪਾਈ ਅਤੇ ਪਾਣੀ ਦੀਆਂ ਤੋਪਾਂ ਦੇ ਕਾਰਨ ਕੁਝ ਸੱਟਾਂ ਵੀ ਜਰੂਰ ਲੱਗੀਆਂ ਹਨ। ਚੰਡੀਗੜ੍ਹ ਪੁਲਿਸ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਅਮਰਜੀਤ ਸਿੰਘ ਸੰਦੋਆ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜ਼ੋਨ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ, ਉਪ ਪ੍ਰਧਾਨ ਜੀਵਨਜੋਤ ਕੌਰ, ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਖ਼ਜ਼ਾਨਚੀ ਸੁਖਵਿੰਦਰ ਸੁੱਖੀ, ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਸਮੇਤ ਆਗੂਆਂ ਅਤੇ ਭਾਰੀ ਗਿਣਤੀ ‘ਚ ਵਲੰਟੀਅਰਾਂ ਨੂੰ ਪੁਲਿਸ ਹਿਰਾਸਤ ‘ਚ ਲੈ ਕੇ ਸੈਕਟਰ 3 ਦੇ ਪੁਲਸ ਸਟੇਸ਼ਨ ‘ਚ ਬੰਦ ਕਰ ਦਿੱਤਾ ਗਿਆ।
ਇਸ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸੰਦੀਪ ਬਰਾੜ ਥਾਣੇ ਵਿਚ ਹੀ ਮੰਗ ਪੱਤਰ ਲੈਣ ਪਹੁੰਚੇ, ਜਿਸ ਉਪਰੰਤ ਪੁਲਿਸ ਨੇ ਸਾਰੇ ਆਗੂ ਰਿਹਾ ਕਰ ਦਿੱਤੇ। ਮੰਗ ਪੱਤਰ ਲੈਣ ਪੁੱਜੇ ਮੁੱਖ ਮੰਤਰੀ ਦੇ ਨੁਮਾਇੰਦੇ ਨੂੰ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਰਜਿੰਦਰ ਸਿੰਘ ਰਾਜਾ ਵੱਲੋਂ ਪੰਚਾਇਤ ਸੰਮਤੀ ਚੋਣਾਂ ਦੌਰਾਨ ਕੀਤੀ ਗੁੰਡਾਗਰਦੀ ਅਤੇ ਜਗਸੀਰ ਸਿੰਘ ਉੱਤੇ ਹਮਲੇ ਦੀਆਂ ਵੀਡੀਓ ਸਬੂਤ ਵਜੋਂ ਦਿੱਤੀ। ਹਰਪਾਲ  ਸਿੰਘ ਚੀਮਾ ਨੇ ਕਿਹਾ ਕਿ ਪੁਲਸ ਅਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨ ‘ਚ ਕਾਂਗਰਸ ਸਰਕਾਰ ਬਾਦਲ ਸਰਕਾਰ ਤੋਂ ਵੀ ਦੋ ਕਦਮ ਅੱਗੇ ਨਿਕਲ ਗਈ ਹੈ।
ਉਨਾਂ ਕਿਹਾ ਕਿ ਜਗਸੀਰ ਸਿੰਘ ਉੱਤੇ ਹਮਲਾ ਅਤੇ ਬੂਥ ‘ਤੇ ਕਬਜ਼ਾ ਕਰਨ ਦੀ ਘਟਨਾ ਸੰਮਤੀ ਚੋਣਾਂ ‘ਚ ਲੋਕਤੰਤਰ ਦੀ ਸੂਬਾ ਭਰ ‘ਚ ਸ਼ਰੇਆਮ ਹੋਈ ਹੱਤਿਆ ਦਾ ਸਟੀਕ ਟਰੇਲਰ ਹੈ। ਮੰਗ ਪੱਤਰ ‘ਚ ਰਾਜਾ ਵਿਰੁੱਧ ਜਾਤੀ ਸੂਚਕ ਸ਼ਬਦ ਵਰਤੇ ਜਾਣ ਵਾਲੀ ਐਸ.ਸੀ/ਐਸਟੀ ਐਕਟ ਦੀ ਧਾਰਾ ਜੋੜਨ ਅਤੇ ਰਾਜਾ ਨਾਲ ਸ਼ਾਮਲ ਪੁਲਸ ਕਰਮਚਾਰੀ ਨੂੰ ਬਰਖ਼ਾਸਤ ਕਰਨ ਦੀ ਵੀ ਮੰਗ ਰੱਖੀ ਗਈ ਹੈ।
ਪੁਲਿਸ ਹਿਰਾਸਤ ਤੋਂ ਨਿਕਲਣ ਉਪਰੰਤ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਸਿੰਘ ਮਾਣੂੰਕੇ ਅਤੇ ਹੋਰ ਆਗੂ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ‘ਚ ਜ਼ਖਮੀ ਯੂਥ ਵਿੰਗ ਦੇ ਮੀਤ ਪ੍ਰਧਾਨ ਅਮਰਦੀਪ ਸਿੰਘ ਰਾਜਨ ਅਤੇ ਪ੍ਰਿੰਸੀਪਲ ਐਸ.ਐਸ. ਬਸਰਾ ਦਸੂਹਾ ਦਾ ਉਚੇਚੇ ਤੌਰ ‘ਤੇ ਹਾਲ ਪੁੱਛਣ ਗਏ।
ਰਾਜਨ ਦੀਆਂ ਦੋਵੇਂ ਲੱਤਾਂ ਅਤੇ ਪ੍ਰਿੰਸੀਪਲ ਬਸਰਾ ਦੀ ਇੱਕ ਲੱਤ ਟੁੱਟ ਗਈ। ਜਦਕਿ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਵਿਦਿਆਰਥੀ ਆਗੂ ਪਰਮਿੰਦਰ ਸਿੰਘ ਗੋਲਡੀ ਅਤੇ ਪਟਿਆਲਾ ਜ਼ਿਲਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਅਤੇ ਮਾਲਵਾ ਜ਼ੋਨ-3 ਦੇ ਸੰਯੁਕਤ ਸਕੱਤਰ ਹਰਜੀਤ ਸਿੰਘ ਲੁਧਿਆਣਾ ਦੇ ਵੀ ਸੱਟਾ ਲੱਗੀਆਂ, ਜਦਕਿ ਪਾਣੀ ਦੀਆਂ ਤੇਜ਼ ਬੁਛਾਰਾ ਕਾਰਨ ਉਪ ਨੇਤਾ ਵਿਰੋਧੀ ਧਿਰ ਬੀਬੀ ਸਰਬਜੀਤ ਕੌਰ ਮਾਣੂੰਕੇ ਵੀ ਡਿਗ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਅੱਤਲ ਕੀਤੇ ਏਐੱਸਆਈ ‘ਤੇ ਹੋਏ ਪਰਚੇ ਨੂੰ ਪਰਿਵਾਰ ਨੇ ਨਕਾਰਿਆ
ਸਿਆਸੀ ਰੋਟੀਆਂ ਸੇਕ ਰਹੇ ਨੇ ਸਾਰੇ ਹੀ ਸਿਆਸੀ ਆਗੂ : ਪੀੜਤ ਦੀ ਮਾਂ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਰਾਜਿੰਦਰਾ ਹਸਪਤਾਲ ਵਿਖੇ ਦਾਖਲ ਅਮਰਦੀਪ ਸਿੰਘ ਦਾ ਪਰਿਵਾਰ ਸਿਆਸੀ ਆਗੂਆਂ ਵੱਲੋਂ ਮਾਰੇ ਜਾ ਰਹੇ ਗੇੜਿਆਂ ਨੇ ਹੰਭਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦਰਜਨਾਂ ਸਿਆਸੀ ਆਗੂ ਆ ਕੇ ਉਨ੍ਹਾਂ ਦੇ ਪੁੱਤਰ ਦਾ ਹਾਲ ਚਾਲ ਪੁੱਛ ਕੇ ਫੋਟੋਆਂ ਖਿਚਵਾਂ ਕੇ ਆਪਣੀ ਸਿਆਸਤ ਚਮਕਾ ਕੇ ਜਾ ਰਹੇ ਹਨ, ਪਰ ਉਹਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਰਿਹਾ।
ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਦੌਰਾਨ ਅਮਰਦੀਪ ਸਿੰਘ ਸਮੇਤ ਸੱਤ ਨੌਜਵਾਨਾਂ ਤੇ ਸਨੌਰ ਦੇ ਏਐਸਆਈ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਥਾਣੇ ਲਿਜਾ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ ਤੇ ਅਮਰਦੀਪ ਪਿਛਲੇ ਤਿੰਨ ਦਿਨਾਂ ਤੋਂ ਰਾਜਿੰਦਰ ਹਸਪਤਾਲ ਵਿਖੇ ਦਾਖਲ ਹੈ। ਪਰਿਵਾਰਕ ਮੈਂਬਰ ਥਾਣੇ ਅੰਦਰ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੁਲਿਸ ਵੱਲੋਂ ਅਜੇ ਸਿਰਫ਼ ਮੁਅੱਤਲ ਕੀਤੇ ਏਐਸਆਈ ਖਿਲਾਫ਼ ਹੀ ਸ਼ਾਮ ਨੂੰ ਧਾਰਾ 323 ਤੇ 342 ਤਹਿਤ ਹੀ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਨਕਾਰ ਦਿੱਤਾ ਹੈ। ਪੀੜਤ ਅਮਰਦੀਪ ਦੀ ਮਾਂ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦਾ ਹਰ ਛੋਟਾ ਵੱਡਾ ਆਗੂ ਆ ਚੁੱਕਾ ਹੈ, ਪਰ ਸਾਨੂੰ ਇਨ੍ਹਾਂ ਦੇ ਆਉਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲ ਰਿਹਾ।
ਸਰਬਜੀਤ ਕੌਰ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਦਰਜਨਾਂ ਆਗੂ ਆ ਕੇ ਉਹਨਾਂ ਦੇ ਬੇਟੇ ਦਾ ਹਾਲ-ਚਾਲ ਪੁੱਛ ਕੇ ਫੋਟੋਆਂ ਖਿਚਵਾ ਕੇ ਜਾ ਚੁੱਕੇ ਹਨ ਪਰ ਅਜੇ ਤੱਕ ਘਟਨਾ ਨੂੰ ਅੰਜਾਮ ਦੇਣ ਵਾਲੇ ਕਿਸੇ ਮੁਲਜ਼ਮ ਖਿਲਾਫ਼ ਸਖਤ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਮੌਕੇ ਥੋੜ੍ਹੀ ਹਿੱਲ ਜੁਲ ਹੋਈ ਅਤੇ ਉਸਦੇ ਬੇਟੇ ਦਾ ਸਿਟੀ ਸਕੇਨ ਹੋਇਆ, ਪਰ ਉਸ ਤੋਂ ਬਾਅਦ ਕੋਈ ਖਾਸ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਅਜੇ ਕੁੱਟਮਾਰ ਕਰਨ ਵਾਲੇ ਦੂਜੇ ਮੁਲਾਜ਼ਮਾਂ ਦੀ ਪੁਲਿਸ ਵੱਲੋਂ ਕੋਈ ਪਛਾਣ ਨਹੀਂ ਕੀਤੀ ਗਈ ਜਦਕਿ ਮੁਲਾਜ਼ਮਾਂ ਦੇ ਨਾਂਅ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪ੍ਰਨੀਤ ਕੌਰ ਨੇ ਆਉਣਾ ਸੀ। ਉਸ ਤੋਂ ਪਹਿਲਾਂ ਉਹਨਾਂ ਦੇ ਬੇਟੇ ਦੇ ਬੈਡ ਹੇਠਾਂ ਵਿਛਾਈ ਚਾਦਰ ਬਦਲੀ ਗਈ ਜਦ ਕਿ ਪਹਿਲਾਂ ਡਾਕਟਰ ਕਹਿ ਰਹੇ ਸਨ ਕਿ ਲੜਕਾ ਠੀਕ ਹੈ। ਇਸ ਨੂੰ ਛੁੱਟੀ ਕਰ ਦਿੱਤੀ ਜਾਵੇ, ਪਰ ਪ੍ਰਨੀਤ ਕੌਰ ਦੇ ਆਉਣ ਤੋਂ ਬਾਅਦ ਉਸ ਦਾ ਮੁੜ ਇਲਾਜ ਸ਼ੁਰੂ ਕਰ ਦਿੱਤਾ।
ਉਹਨਾਂ ਕਿਹਾ ਕਿ ਲੀਡਰ ਆ ਰਹੇ ਹਨ ਅਤੇ ਜਾ ਰਹੇ ਹਨ ਪਰ ਉਨ੍ਹਾਂ ਦੇ ਬੇਟੇ ਦੇ ਦੋਸ਼ੀ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਬੇਟੇ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਜੇਲ੍ਹ ‘ਚ ਸੁੱਟਿਆ ਜਾਵੇ ਫਿਰ ਹੀ ਸਾਨੂੰ ਅਸਲ ਇਨਸਾਫ਼ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਗਾਂਧੀ ਨਾਲ ਕੁਝ ਮਿੰਟ ਦੀ ਹੀ ਹੋਈ ਮੁਲਾਕਾਤ (Navjot Singh Sidhu)
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਵਿੱਚ ਦਾਲ ਨਾ ਗਲਣ ਦੇ ਕਾਰਨ ਕਾਫ਼ੀ ਜ਼ਿਆਦਾ ਦੁਖੀ ਚੱਲ ਰਹੇ ਨਵਜੋਤ ਸਿੱਧੂ (Navjot Singh Sidhu) ਨੂੰ ਰਾਹੁਲ ਗਾਂਧੀ ਦੇ ਦਰਬਾਰ ਵਿੱਚ ਵੀ ਕੋਈ ਰਾਹਤ ਨਹੀਂ ਮਿਲੀ ਦੋ ਦਿਨਾਂ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕੁਝ ਹੀ ਮਿੰਟ ਦਾ ਸਮਾਂ ਦਿੰਦੇ ਹੋਏ ਸਿਰਫ਼ ਇੰਨਾ ਹੀ ਕਿਹਾ ਕਿ ਚੋਣਾਂ ਸਿਰ ‘ਤੇ ਹਨ, ਇਸ ਲਈ ਅਮਰਿੰਦਰ ਸਿੰਘ ਨਾਲ ਮਿਲ ਕੇ ਕੰਮ ਕੀਤਾ ਜਾਵੇ, ਨਾ ਕਿ ਉਨ੍ਹਾਂ ਦੇ ਵਿਰੋਧ ਵਿੱਚ ਬਿਆਨਬਾਜ਼ੀ ਕੀਤੀ ਜਾਵੇ। (Navjot Singh Sidhu)
ਇਸ ਮੁਲਾਕਾਤ ਦੌਰਾਨ ਸਿੱਧੂ ਨੇ ਆਪਣਾ ਪੱਖ ਜ਼ਰੂਰ ਰੱਖਿਆ ਪਰ ਰਾਹੁਲ ਗਾਂਧੀ ਇਸ ਮਾਮਲੇ ਵਿੱਚ ਕੁਝ ਵੀ ਜਿਆਦਾ ਸੁਣਨ ਨੂੰ ਤਿਆਰ ਹੀ ਨਹੀਂ ਹੋਏ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਬੁੱਧਵਾਰ ਨੂੰ ਮੁਲਾਕਾਤ ਬਾਅਦ ਦੁਪਹਿਰ ਹੋਈ ਸੀ, ਜਿੱਥੇ ਸਿੱਧੂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਕੰਮਾਂ ਦੇ ਵੇਰਵੇ ਸਣੇ ਆਪਣੀ ਨਰਾਜ਼ਗੀ ਦੀ ਫਾਈਲ ਲੈ ਕੇ ਪੁੱਜੇ ਸਨ।
ਗਾਂਧੀ ਨੇ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਦਿੱਤੇ ਆਦੇਸ਼
ਉਨ੍ਹਾਂ ਮੁੜ ਤੋਂ ਰਾਹੁਲ ਗਾਂਧੀ ਨੂੰ ਬਾਦਲਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਣ ਦੀ ਸ਼ਿਕਾਇਤ ਕੀਤੀ ਤਾਂ ਰਾਹੁਲ ਗਾਂਧੀ ਨੇ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਕਹਿ ਦਿੱਤਾ ਹੈ। ਸਿੱਧੂ, ਰਾਹੁਲ ਗਾਂਧੀ ਦੇ ਰਾਹੀ ਪੰਜਾਬ ਬਾਰੇ ਕੋਈ ਆਦੇਸ਼ ਜਾਰੀ ਕਰਵਾਉਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ ਸਗੋਂ ਨਵਜੋਤ ਸਿੱਧੂ ਨੂੰ ਹੀ ਹੌਲੀ ਚਲਣ ਦੀ ਸਲਾਹ ਦੇ ਦਿੱਤੀ ਗਈ ਹੈ।
ਹਾਲਾਂਕਿ ਰਾਹੂਲ ਗਾਂਧੀ ਕਿਸੇ ਵੀ ਹਾਲਤ ਵਿੱਚ ਨਵਜੋਤ ਸਿੱਧੂ (Navjot Singh Sidhu) ਨੂੰ ਵੀ ਨਰਾਜ਼ ਨਹੀਂ ਕਰਨਾ ਚਾਹੁੰਦੇ ਹਨ, ਕਿਉਂਕਿ 2019 ਦੀਆਂ ਚੋਣਾਂ ਵਿੱਚ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਕਾਂਗਰਸ ਦੇ ਕਾਫ਼ੀ ਜਿਆਦਾ ਕੰਮ ਆਉਣ ਵਾਲੇ ਹਨ। ਇਸ ਲਈ ਗਾਂਧੀ ਨੇ ਸਿੱਧੂ ਨੂੰ ਲਗਭਗ 20-25 ਮਿੰਟ ਦਾ ਸਮਾਂ ਦਿੰਦੇ ਹੋਏ ਪੂਰੀ ਗੱਲਬਾਤ ਸੁਣ ਕੇ ਇੱਕ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਕਿਹਾ ਹੈ, ਉਸ ਤੋਂ ਬਾਅਦ ਹੀ ਰਾਹੂਲ ਗਾਂਧੀ ਨੇ ਕੋਈ ਦਖ਼ਲ ਦੇਣ ਸਬੰਧੀ ਭਰੋਸਾ ਵੀ ਦਿੱਤਾ ਹੈ।
ਕਮਜ਼ੋਰ ਲੋਕ ਲਾਉਂਦੇ ਹਨ ਸ਼ਿਕਾਇਤਾਂ, ਮੇਰੀਆਂ ਜ਼ਰੂਰ ਲੱਗ ਰਹੀਆਂ ਨੇ : ਸਿੱਧੂ (Navjot Singh Sidhu)
ਨਵਜੋਤ ਸਿੱਧੂ ਨੇ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਸ਼ਿਕਾਇਤਾਂ ਤਾਂ ਸਿਰਫ਼ ਕਮਜ਼ੋਰ ਲੋਕ ਹੀ ਲਾਉਂਦੇ ਹਨ ਅਤੇ ਨਵਜੋਤ ਸਿੱਧੂ (Navjot Singh Sidhu) ਇੰਨਾਂ ਕਮਜ਼ੋਰ ਨਹੀਂ ਹੈ ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ਜ਼ਰੂਰ ਇੱਥੇ ਲੱਗ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਹੈ ਅਤੇ ਉਹ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਇੱਥੇ ਕੰਮ ਕਰਨ ਲਈ ਹੀ ਆਏ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਉਹ ਆਪਣਾ ਲੀਡਰ ਮੰਨਦੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਹਕੋਟ ਜਿਮਨੀ ਚੋਣ ਦਾ ਵਿਰੋਧ ਕਰਨ ਜਾ ਰਹੇ ਲੱਖਾ ਸਧਾਣਾ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫਤਾਰ
ਪੁਲਿਸ ਵੱਲੋਂ ਲੱਖਾ ਸਧਾਣਾ ਨਾਲ ਉਸ ਦੇ ਸਾਥੀਆਂ ਨੂੰ ਵੀ ਕੀਤਾ ਗ੍ਰਿਫਤਾਰ | Lakh Sadhana
ਮਾਮਲਾ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਕਰਨ ਦਾ
ਮੋਗਾ (ਲਖਵੀਰ ਸਿੰਘ)। ਬੀਤੇ ਦਿਨੀਂ ਬਿਆਸ ਦਰਿਆ ‘ਚ ਚੱਢਾ ਸੂਗਰ ਮਿੱਲਜ ਦੇ ਘੁਲੇ ਜ਼ਹਿਰਲੇ ਕੈਮੀਕਲ ਨੂੰ ਲੈ ਕੇ ਚੱਢਾ ਮਿਲ ਖਿਲਾਫ ਕੋਈ ਕਾਰਵਾਈ ਨਾ ਹੋਣ ਸਬੰਧੀ ਇਹ ਮਸਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਪੰਜਾਬ ਦੇ ਪਾਣੀ ਨੂੰ ਗੰਧਲਾ ਕਰਨ ਦੇ ਮਸਲੇ ਨੂੰ ਹਲਕਾ ਪੂਰਾ ਦੇ ਪਿੰਡ ਸਧਾਣਾ ਦੇ ਨੌਜਾਵਾਨ ਲੱਖਾ (Lakh Sadhana) ਸਧਾਣਾ ਨੇ ਪੰਜਾਬ ਵਿੱਚ ਹੋ ਰਹੇ ਗੰਧਲਾ ਪਾਣੀ ਨੂੰ ਬਚਾਉੁਣ ਲਈ ਚੱਢਾ ਮਿੱਲ ਖਿਲਾਫ ਸਖ਼ਤ ਕਰਵਾਈ ਨਾ ਕਰਨ ਤੇ ਸੰਘਰਸ ਸ਼ੁਰੂ ਕੀਤਾ ਹੋਇਆ ਹੈ।
ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆ ਲੱਖਾ ਸਧਾਣਾ ਅੱਜ ਸਾਹਕੋਟ ਜਿਮਨੀ ਚੋਣ ਵਿੱਚ ਪੰਜਾਬ ਦੇ ਮੰਤਰੀਆਂ ਨੂੰ ਗੰਦਲਾ ਦਰਿਆਈ ਪਾਣੀ ਭੇਂਟ ਕਰਕੇ ਵਿਰੋਧ ਕਰਨ ਜਾ ਰਿਹਾ ਸੀ।।ਜਿਥੇ ਮੋਗਾ ਪੁਹੰਚਣ ਤੇ ਸਾਬਕਾ ਗੈਗਸਟਾਰ ਲ਼ੱਖਾ ਸਧਾਣਾ, ਬਾਬਾ ਹਰਦੀਪ ਸਿੰਘ ਅਤੇ ਉਹਨਾਂ ਦੇ ਸੈਕੜੇ ਸਾਥੀਆਂ ਨੂੰ ਮੋਗਾ ਪੁਲਿਸ ਨੇ ਬੁਘੀਪੁਰਾ ਚੌਂਕ ਦੇ ਕੋਲ ਰੋਕ ਕੇ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਮੈਹਿਣਾ (ਮੋਗਾ) ਵਿੱਚ ਬੰਦ ਕਰ ਦਿੱਤਾ। ਲੱਖੇ ਦੀ ਗ੍ਰਿਫਤਾਰੀ ਮੌਕੇ ਐਸ.ਐਸ.ਪੀ. ਮੋਗਾ, ਐਸ ਪੀ ਐਸ, ਤੋ ਇਲਾਵਾ ਜਿਲ੍ਹੇ ਮੋਗੇ ਦੀ ਪੁਲਿਸ ਵੱਡੀ ਮਾਤਰਾ ਵਿੱਚ ਤਾਇਨਾਤ ਸੀ।।ਲੱਖਾ ਸਧਾਣਾ ਨੇ ਗ੍ਰਿਫਤਾਰ ਹੋਣ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਕਾਰਨ ਪੰਜਾਬ ਬਿਆਸ ਦਰਿਆ ਦੇ ਪਾਣੀ ਨੂੰ ਗੰਧਲ਼ਾਂ ਕਰਨ ਵਾਲੇ ਚੱਢਾ ਸੂਗਰ ਮਿੱਲ ਦੇ ਮਾਲਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਖੇਡ ਮੰਤਰੀ ਮੀਤ ਹੇਅਰ ਵੱਲੋਂ ਕ੍ਰਿਕਟਰ ਤੇ ਜੂਨੀਅਰ ਵਿਸ਼ਵ ਕੱਪ ਦੇ ਜੇਤੂ ਨਾਲ ਕੀਤੀ ਮੁਲਾਕਾਤ
ਉਨਾਂ ਕਿਹਾ ਕਿ ਮੈ ਪੰਜਾਬ ਸਰਕਾਰ ਨੂੰ ਪੁੱਛਣਾ ਚਹਾਉਂਦਾ ਹਾ ਕਿ ਚੱਢਾ ਗਰੁੱਪ ਕੋਲ ਕੀ ਅਧਿਕਾਰ ਹੈ ਕਿ ਉਹ ਪੰਜਾਬ ਦੇ ਪਾਣੀ ਨੂੰ ਗੰਧਲਾ ਕਰੇ? ਇਸ ਮੌਕੇ ਲੱਖਾ ਸਧਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆ ਕਿਹਾ ਕਿ ਸਤਲੁੱਜ ਅਤੇ ਬਿਆਸ ਦਰਿਆ ਦਾ ਪਾਣੀ ਮਾਲਵੇ ਦੇ ਜ਼ਿਆਦਾਤਰ ਜ਼ਿਲਿਆਂ ਅਤੇ ਰਾਜਸਥਾਨ ਦੇ ਲੋਕਾਂ ਵੱਲੋਂ ਪੀਣ ਲਈ, ਪਸ਼ੂਆਂ ਦੇ ਲਈ ਅਤੇ ਖੇਤੀਬਾੜੀ ਦੇ ਲਈ ਵਰਤਿਆ ਜਾ ਰਿਹਾ ਹੈ ਅਤੇ ਇਹ ਪਾਣੀ ਮਾਲਵਾ ਖੇਤਰ ਵਿੱਚ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।